ਯਸਾਯਾਹ
64 ਕਾਸ਼ ਕਿ ਤੂੰ ਆਕਾਸ਼ ਨੂੰ ਪਾੜ ਕੇ ਹੇਠਾਂ ਉੱਤਰ ਆਏਂ
ਅਤੇ ਤੇਰੇ ਕਰਕੇ ਪਹਾੜ ਕੰਬ ਉੱਠਣ
2 ਜਿਵੇਂ ਅੱਗ ਝਾੜੀਆਂ ਨੂੰ ਸਾੜ ਸੁੱਟਦੀ ਹੈ
ਅਤੇ ਅੱਗ ਪਾਣੀ ਨੂੰ ਉਬਾਲ਼ ਦਿੰਦੀ ਹੈ,
ਫਿਰ ਤੇਰੇ ਦੁਸ਼ਮਣ ਤੇਰਾ ਨਾਂ ਜਾਣ ਲੈਂਦੇ
ਅਤੇ ਕੌਮਾਂ ਤੇਰੇ ਅੱਗੇ ਥਰਥਰਾ ਜਾਂਦੀਆਂ!
3 ਤੂੰ ਅਜਿਹੇ ਹੈਰਾਨੀਜਨਕ ਕੰਮ ਕੀਤੇ ਜਿਨ੍ਹਾਂ ਦੀ ਅਸੀਂ ਉਮੀਦ ਵੀ ਨਹੀਂ ਸੀ ਰੱਖੀ,+
ਤੂੰ ਥੱਲੇ ਆਇਆ ਅਤੇ ਪਹਾੜ ਤੇਰੇ ਅੱਗੇ ਕੰਬ ਉੱਠੇ।+
4 ਪੁਰਾਣੇ ਸਮਿਆਂ ਤੋਂ ਨਾ ਕਿਸੇ ਨੇ ਸੁਣਿਆ, ਨਾ ਕਿਸੇ ਦੇ ਕੰਨੀ ਪਿਆ,
ਨਾ ਹੀ ਕਿਸੇ ਅੱਖ ਨੇ ਦੇਖਿਆ ਕਿ ਤੇਰੇ ਤੋਂ ਸਿਵਾਇ ਕੋਈ ਹੋਰ ਪਰਮੇਸ਼ੁਰ ਹੈ
5 ਤੂੰ ਉਨ੍ਹਾਂ ਨੂੰ ਮਿਲਦਾ ਹੈਂ ਜੋ ਖ਼ੁਸ਼ੀ-ਖ਼ੁਸ਼ੀ ਸਹੀ ਕੰਮ ਕਰਦੇ ਹਨ,+
ਜੋ ਤੈਨੂੰ ਯਾਦ ਕਰਦੇ ਹਨ ਅਤੇ ਤੇਰੇ ਰਾਹਾਂ ʼਤੇ ਚੱਲਦੇ ਹਨ।
ਤੂੰ ਸਾਡੇ ਉੱਤੇ ਭੜਕ ਉੱਠਿਆ ਕਿਉਂਕਿ ਅਸੀਂ ਪਾਪ ਕਰੀ ਜਾ ਰਹੇ ਸੀ,+
ਕਿੰਨਾ ਚਿਰ ਅਸੀਂ ਇੱਦਾਂ ਹੀ ਕਰਦੇ ਰਹੇ।
ਤਾਂ ਫਿਰ, ਕੀ ਹੁਣ ਅਸੀਂ ਬਚਾਏ ਜਾਵਾਂਗੇ?
ਅਸੀਂ ਸਾਰੇ ਪੱਤੇ ਦੀ ਤਰ੍ਹਾਂ ਮੁਰਝਾ ਜਾਵਾਂਗੇ
ਅਤੇ ਸਾਡੇ ਗੁਨਾਹ ਹਵਾ ਦੀ ਤਰ੍ਹਾਂ ਸਾਨੂੰ ਉਡਾ ਲੈ ਜਾਣਗੇ।
7 ਕੋਈ ਵੀ ਤੇਰਾ ਨਾਂ ਨਹੀਂ ਲੈਂਦਾ,
ਨਾ ਹੀ ਕੋਈ ਤੈਨੂੰ ਘੁੱਟ ਕੇ ਫੜੀ ਰੱਖਣ ਲਈ ਖ਼ੁਦ ਨੂੰ ਉਕਸਾਉਂਦਾ ਹੈ
ਕਿਉਂਕਿ ਤੂੰ ਸਾਡੇ ਤੋਂ ਆਪਣਾ ਚਿਹਰਾ ਲੁਕੋ ਲਿਆ ਹੈ+
8 ਪਰ ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ।+
ਮਿਹਰਬਾਨੀ ਕਰ ਕੇ ਸਾਡੇ ਵੱਲ ਦੇਖ, ਅਸੀਂ ਸਾਰੇ ਤੇਰੇ ਲੋਕ ਹਾਂ।
10 ਤੇਰੇ ਪਵਿੱਤਰ ਸ਼ਹਿਰ ਉਜਾੜ ਬਣ ਗਏ ਹਨ।
ਸੀਓਨ ਬੀਆਬਾਨ ਬਣ ਗਿਆ ਹੈ
ਅਤੇ ਯਰੂਸ਼ਲਮ ਬੰਜਰ।+
11 ਸਾਡਾ ਪਵਿੱਤਰ ਤੇ ਸ਼ਾਨਦਾਰ ਭਵਨ,
ਜਿੱਥੇ ਸਾਡੇ ਪਿਉ-ਦਾਦੇ ਤੇਰਾ ਗੁਣਗਾਨ ਕਰਦੇ ਸਨ,
ਅੱਗ ਨਾਲ ਸਾੜ ਸੁੱਟਿਆ ਗਿਆ+
ਅਤੇ ਜੋ ਚੀਜ਼ਾਂ ਸਾਨੂੰ ਪਿਆਰੀਆਂ ਸਨ, ਉਹ ਸਾਰੀਆਂ ਉਜਾੜ ਪਈਆਂ ਹਨ।
12 ਹੇ ਯਹੋਵਾਹ, ਇਹ ਸਭ ਹੋਣ ਦੇ ਬਾਵਜੂਦ ਕੀ ਤੂੰ ਖ਼ੁਦ ਨੂੰ ਰੋਕੀ ਰੱਖੇਂਗਾ?
ਕੀ ਤੂੰ ਚੁੱਪ ਰਹੇਂਗਾ ਤੇ ਸਾਨੂੰ ਇੰਨੇ ਦੁੱਖ ਸਹਿਣ ਦੇਵੇਂਗਾ?+