ਅੱਯੂਬ
12 ਫਿਰ ਅੱਯੂਬ ਨੇ ਜਵਾਬ ਦਿੱਤਾ:
2 “ਹਾਂ-ਹਾਂ, ਤੁਸੀਂ ਹੀ ਜਾਣੀ-ਜਾਣ ਹੋ*
ਜਿਨ੍ਹਾਂ ਦੇ ਨਾਲ ਬੁੱਧ ਵੀ ਮਰ-ਮੁੱਕ ਜਾਵੇਗੀ!
3 ਪਰ ਮੈਨੂੰ ਵੀ ਸਮਝ* ਹੈ।
ਮੈਂ ਤੁਹਾਡੇ ਤੋਂ ਘੱਟ ਨਹੀਂ।
ਕੌਣ ਹੈ ਜੋ ਇਹ ਗੱਲਾਂ ਨਹੀਂ ਜਾਣਦਾ?
ਧਰਮੀ ਤੇ ਨਿਰਦੋਸ਼ ਇਨਸਾਨ ਦਾ ਮਖੌਲ ਉਡਾਇਆ ਜਾਂਦਾ ਹੈ।
5 ਬੇਫ਼ਿਕਰਾ ਇਨਸਾਨ ਬਿਪਤਾ ਨੂੰ ਤੁੱਛ ਸਮਝਦਾ,
ਉਸ ਦੇ ਭਾਣੇ ਇਹ ਸਿਰਫ਼ ਉਨ੍ਹਾਂ ʼਤੇ ਆਉਂਦੀ ਜਿਨ੍ਹਾਂ ਦੇ ਪੈਰ ਲੜਖੜਾਉਂਦੇ* ਹਨ।
6 ਲੁਟੇਰਿਆਂ ਦੇ ਤੰਬੂਆਂ ਵਿਚ ਸੁੱਖ-ਸਾਂਦ ਹੈ+
ਅਤੇ ਪਰਮੇਸ਼ੁਰ ਦਾ ਗੁੱਸਾ ਭੜਕਾਉਣ ਵਾਲੇ ਮਹਿਫੂਜ਼ ਹਨ+
ਜਿਨ੍ਹਾਂ ਦੇ ਹੱਥਾਂ ਵਿਚ ਉਨ੍ਹਾਂ ਦਾ ਦੇਵਤਾ ਹੈ।
7 ਪਰ ਮਿਹਰਬਾਨੀ ਕਰ ਕੇ ਜ਼ਰਾ ਜਾਨਵਰਾਂ ਤੋਂ ਪੁੱਛ ਤੇ ਉਹ ਤੈਨੂੰ ਸਿਖਾਉਣਗੇ;
ਆਕਾਸ਼ਾਂ ਦੇ ਪੰਛੀਆਂ ਤੋਂ ਵੀ ਪੁੱਛ, ਉਹ ਤੈਨੂੰ ਦੱਸਣਗੇ।
8 ਜਾਂ ਧਰਤੀ ਨੂੰ ਗੌਰ ਨਾਲ ਦੇਖ* ਤੇ ਉਹ ਤੈਨੂੰ ਸਿਖਾਵੇਗੀ;
ਸਮੁੰਦਰ ਦੀਆਂ ਮੱਛੀਆਂ ਤੇਰੇ ਅੱਗੇ ਉਸ ਦਾ ਐਲਾਨ ਕਰਨਗੀਆਂ।
9 ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ
ਕਿ ਇਹ ਯਹੋਵਾਹ ਦੇ ਹੱਥ ਨੇ ਕੀਤਾ ਹੈ?
10 ਹਰ ਜੀਉਂਦੇ ਪ੍ਰਾਣੀ ਦੀ ਜਾਨ
ਅਤੇ ਹਰ ਇਨਸਾਨ ਦਾ ਸਾਹ ਉਸ ਦੇ ਹੱਥ ਵਿਚ ਹੈ।+
12 ਕੀ ਬੁੱਧ ਸਿਆਣੀ ਉਮਰ ਵਾਲਿਆਂ ਵਿਚ ਨਹੀਂ ਪਾਈ ਜਾਂਦੀ?+
ਕੀ ਸਮਝ ਲੰਬੀ ਉਮਰ ਜੀਉਣ ਵਾਲਿਆਂ ਵਿਚ ਨਹੀਂ ਹੁੰਦੀ?
14 ਜੋ ਉਹ ਢਾਹ ਦਿੰਦਾ ਹੈ, ਉਸ ਨੂੰ ਦੁਬਾਰਾ ਬਣਾਇਆ ਨਹੀਂ ਜਾ ਸਕਦਾ;+
ਜੋ ਉਹ ਬੰਦ ਕਰ ਦਿੰਦਾ ਹੈ, ਉਸ ਨੂੰ ਕੋਈ ਵੀ ਇਨਸਾਨ ਖੋਲ੍ਹ ਨਹੀਂ ਸਕਦਾ।
15 ਜਦ ਉਹ ਪਾਣੀਆਂ ਨੂੰ ਰੋਕ ਲੈਂਦਾ ਹੈ, ਤਾਂ ਸਭ ਕੁਝ ਸੁੱਕ ਜਾਂਦਾ ਹੈ;+
ਜਦ ਉਹ ਉਨ੍ਹਾਂ ਨੂੰ ਘੱਲਦਾ ਹੈ, ਤਾਂ ਉਹ ਧਰਤੀ ਨੂੰ ਢਕ ਲੈਂਦੇ ਹਨ।+
16 ਉਸ ਕੋਲ ਬਲ ਤੇ ਸਿਆਣਪ ਹੈ;+
ਗੁਮਰਾਹ ਹੋਣ ਵਾਲਾ ਤੇ ਗੁਮਰਾਹ ਕਰਨ ਵਾਲਾ ਦੋਵੇਂ ਉਸ ਦੇ ਹੱਥਾਂ ਵਿਚ ਹਨ;
17 ਉਹ ਸਲਾਹਕਾਰਾਂ ਨੂੰ ਨੰਗੇ ਪੈਰੀਂ ਤੋਰਦਾ ਹੈ,*
ਉਹ ਨਿਆਂਕਾਰਾਂ ਨੂੰ ਬੁੱਧੂ ਬਣਾਉਂਦਾ ਹੈ।+
18 ਉਹ ਰਾਜਿਆਂ ਵੱਲੋਂ ਬੰਨ੍ਹੇ ਬੰਧਨਾਂ ਨੂੰ ਖੋਲ੍ਹ ਦਿੰਦਾ ਹੈ,+
ਉਹ ਉਨ੍ਹਾਂ ਦੇ ਲੱਕ ਦੁਆਲੇ ਕਮਰਬੰਦ ਬੰਨ੍ਹਦਾ ਹੈ।
19 ਉਹ ਪੁਜਾਰੀਆਂ ਨੂੰ ਨੰਗੇ ਪੈਰੀਂ ਤੋਰਦਾ ਹੈ,+
ਜੋ ਸੱਤਾ ਜਮਾਈ ਬੈਠੇ ਹਨ, ਉਨ੍ਹਾਂ ਨੂੰ ਗੱਦੀਓਂ ਲਾਹ ਦਿੰਦਾ ਹੈ;+
20 ਉਹ ਭਰੋਸੇਯੋਗ ਸਲਾਹਕਾਰਾਂ ਨੂੰ ਖ਼ਾਮੋਸ਼ ਕਰ ਦਿੰਦਾ ਹੈ
ਅਤੇ ਬੁੱਢੇ ਆਦਮੀਆਂ ਦੀ* ਸਮਝਦਾਰੀ ਖੋਹ ਲੈਂਦਾ ਹੈ;
21 ਉਹ ਉੱਚ ਅਧਿਕਾਰੀਆਂ ਪ੍ਰਤੀ ਆਪਣੀ ਨਫ਼ਰਤ ਜ਼ਾਹਰ ਕਰਦਾ ਹੈ,+
ਉਹ ਤਾਕਤਵਰਾਂ ਨੂੰ ਕਮਜ਼ੋਰ ਕਰ ਦਿੰਦਾ ਹੈ;*
22 ਉਹ ਹਨੇਰੇ ਵਿੱਚੋਂ ਡੂੰਘੀਆਂ ਗੱਲਾਂ ਨੂੰ ਜ਼ਾਹਰ ਕਰ ਦਿੰਦਾ ਹੈ,+
ਉਹ ਘੁੱਪ ਹਨੇਰੇ ਨੂੰ ਚਾਨਣ ਵਿਚ ਲੈ ਆਉਂਦਾ ਹੈ;
23 ਉਹ ਕੌਮਾਂ ਨੂੰ ਤਕੜਾ ਕਰਦਾ ਹੈ ਤਾਂਕਿ ਉਨ੍ਹਾਂ ਨੂੰ ਨਾਸ਼ ਕਰੇ;
ਉਹ ਕੌਮਾਂ ਨੂੰ ਵਧਾਉਂਦਾ ਹੈ ਤਾਂਕਿ ਉਨ੍ਹਾਂ ਨੂੰ ਗ਼ੁਲਾਮੀ ਵਿਚ ਲੈ ਜਾਵੇ।