ਯਸਾਯਾਹ
48 ਹੇ ਯਾਕੂਬ ਦੇ ਘਰਾਣੇ ਸੁਣ,
ਹਾਂ, ਤੁਸੀਂ ਜੋ ਆਪਣੇ ਆਪ ਨੂੰ ਇਜ਼ਰਾਈਲ ਦੇ ਨਾਂ ਤੋਂ ਸਦਾਉਂਦੇ ਹੋ,+
ਜੋ ਯਹੂਦਾਹ ਦੇ ਪਾਣੀਆਂ ਵਿੱਚੋਂ ਨਿਕਲੇ ਹੋ,
ਜੋ ਯਹੋਵਾਹ ਦੇ ਨਾਂ ਦੀ ਸਹੁੰ ਖਾਂਦੇ ਹੋ+
ਅਤੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਪੁਕਾਰਦੇ ਹੋ,
ਪਰ ਸੱਚਾਈ ਤੇ ਧਾਰਮਿਕਤਾ ਨਾਲ ਨਹੀਂ।+
2 ਉਹ ਖ਼ੁਦ ਨੂੰ ਪਵਿੱਤਰ ਸ਼ਹਿਰ ਦੇ ਵਾਸੀ ਕਹਿੰਦੇ ਹਨ+
ਅਤੇ ਇਜ਼ਰਾਈਲ ਦੇ ਪਰਮੇਸ਼ੁਰ ਦਾ ਸਹਾਰਾ ਲੈਂਦੇ ਹਨ+
ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।
3 “ਮੈਂ ਤੈਨੂੰ ਬੀਤੀਆਂ* ਗੱਲਾਂ ਬਹੁਤ ਪਹਿਲਾਂ ਹੀ ਦੱਸ ਦਿੱਤੀਆਂ ਸਨ।
ਉਹ ਮੇਰੇ ਮੂੰਹੋਂ ਨਿਕਲੀਆਂ ਸਨ
ਅਤੇ ਮੈਂ ਹੀ ਉਹ ਦੱਸੀਆਂ ਸਨ।+
ਮੈਂ ਤੁਰੰਤ ਕਦਮ ਚੁੱਕਿਆ ਤੇ ਉਹ ਪੂਰੀਆਂ ਹੋ ਗਈਆਂ।+
4 ਕਿਉਂਕਿ ਮੈਂ ਜਾਣਦਾ ਸੀ ਕਿ ਤੂੰ ਕਿੰਨਾ ਢੀਠ ਹੈਂ,
ਤੇਰੀ ਧੌਣ ਦੀ ਨਾੜ ਲੋਹੇ ਵਰਗੀ ਤੇ ਮੱਥਾ ਤਾਂਬੇ ਵਰਗਾ ਹੈ,+
5 ਇਸ ਲਈ ਮੈਂ ਤੈਨੂੰ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ।
ਉਨ੍ਹਾਂ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਮੈਂ ਤੈਨੂੰ ਦੱਸ ਦਿੱਤਾ
ਤਾਂਕਿ ਤੂੰ ਇਹ ਨਾ ਕਹਿ ਸਕੇਂ, ‘ਮੇਰੀ ਮੂਰਤ ਨੇ ਇਹ ਕੀਤਾ;
ਮੇਰੀ ਘੜੀ ਹੋਈ ਮੂਰਤ ਅਤੇ ਮੇਰੀ ਢਾਲ਼ੀ ਹੋਈ ਮੂਰਤ* ਨੇ ਇਸ ਦਾ ਹੁਕਮ ਦਿੱਤਾ ਸੀ।’
6 ਤੂੰ ਇਹ ਸਭ ਸੁਣਿਆ ਤੇ ਦੇਖਿਆ ਹੈ।
ਕੀ ਤੂੰ* ਇਸ ਦਾ ਐਲਾਨ ਨਹੀਂ ਕਰੇਂਗਾ?+
ਹੁਣ ਤੋਂ ਮੈਂ ਤੈਨੂੰ ਨਵੀਆਂ ਗੱਲਾਂ ਸੁਣਾਉਂਦਾ ਹਾਂ,+
ਹਾਂ, ਸਾਂਭ ਕੇ ਰੱਖੇ ਉਹ ਰਾਜ਼ ਦੱਸਦਾ ਹਾਂ ਜੋ ਤੂੰ ਨਹੀਂ ਜਾਣਦਾ।
7 ਉਹ ਹੁਣ ਸਿਰਜੀਆਂ ਜਾ ਰਹੀਆਂ ਹਨ, ਨਾ ਕਿ ਬਹੁਤ ਪਹਿਲਾਂ ਤੋਂ,
ਹਾਂ, ਉਹ ਗੱਲਾਂ ਜੋ ਤੂੰ ਅੱਜ ਤੋਂ ਪਹਿਲਾਂ ਕਦੇ ਨਹੀਂ ਸੁਣੀਆਂ
ਤਾਂਕਿ ਤੂੰ ਇਹ ਨਾ ਕਹੇਂ, ‘ਇਹ ਤਾਂ ਮੈਂ ਪਹਿਲਾਂ ਹੀ ਜਾਣਦਾ ਸੀ!’
9 ਪਰ ਮੈਂ ਆਪਣੇ ਨਾਂ ਦੀ ਖ਼ਾਤਰ ਆਪਣਾ ਗੁੱਸਾ ਰੋਕੀ ਰੱਖਾਂਗਾ;+
ਆਪਣੀ ਵਡਿਆਈ ਲਈ ਮੈਂ ਆਪਣੇ ʼਤੇ ਕਾਬੂ ਰੱਖਾਂਗਾ
ਅਤੇ ਮੈਂ ਤੇਰਾ ਨਾਮੋ-ਨਿਸ਼ਾਨ ਨਹੀਂ ਮਿਟਾਵਾਂਗਾ।+
10 ਦੇਖ! ਮੈਂ ਤੈਨੂੰ ਸ਼ੁੱਧ ਕੀਤਾ ਹੈ, ਪਰ ਚਾਂਦੀ ਵਾਂਗ ਨਹੀਂ।+
ਮੈਂ ਤੈਨੂੰ ਦੁੱਖ ਦੀ ਭੱਠੀ ਵਿਚ ਤਾਇਆ* ਹੈ।+
ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿੰਦਾ।*
12 ਹੇ ਯਾਕੂਬ ਅਤੇ ਹੇ ਇਜ਼ਰਾਈਲ ਜਿਸ ਨੂੰ ਮੈਂ ਸੱਦਿਆ ਹੈ, ਮੇਰੀ ਸੁਣ।
ਮੈਂ ਉਹੀ ਹਾਂ।+ ਮੈਂ ਪਹਿਲਾ ਹਾਂ; ਮੈਂ ਹੀ ਆਖ਼ਰੀ ਹਾਂ।+
ਮੈਂ ਉਨ੍ਹਾਂ ਨੂੰ ਸੱਦਦਾ ਹਾਂ ਤੇ ਉਹ ਇਕੱਠੇ ਖੜ੍ਹੇ ਹੋ ਜਾਂਦੇ ਹਨ।
14 ਤੁਸੀਂ ਸਾਰੇ ਇਕੱਠੇ ਹੋਵੋ ਤੇ ਸੁਣੋ।
ਉਨ੍ਹਾਂ ਵਿੱਚੋਂ ਕਿਹਨੇ ਇਨ੍ਹਾਂ ਗੱਲਾਂ ਦਾ ਐਲਾਨ ਕੀਤਾ?
ਯਹੋਵਾਹ ਨੇ ਉਸ ਨੂੰ ਪਿਆਰ ਕੀਤਾ ਹੈ।+
15 ਮੈਂ ਆਪ ਇਹ ਕਿਹਾ ਹੈ ਤੇ ਮੈਂ ਹੀ ਉਸ ਨੂੰ ਬੁਲਾਇਆ ਹੈ।+
ਮੈਂ ਉਸ ਨੂੰ ਲਿਆਇਆ ਹਾਂ ਅਤੇ ਉਸ ਦਾ ਰਾਹ ਸਫ਼ਲ ਹੋਵੇਗਾ।+
16 ਮੇਰੇ ਨੇੜੇ ਆਓ ਤੇ ਇਹ ਸੁਣੋ।
ਮੈਂ ਸ਼ੁਰੂ ਤੋਂ ਹੀ ਗੁਪਤ ਵਿਚ ਗੱਲ ਨਹੀਂ ਕੀਤੀ।+
ਇਸ ਦੇ ਪੂਰਾ ਹੋਣ ਦੇ ਸਮੇਂ ਤੋਂ ਹੀ ਮੈਂ ਉੱਥੇ ਸੀ।”
ਹੁਣ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਅਤੇ* ਆਪਣੀ ਪਵਿੱਤਰ ਸ਼ਕਤੀ ਨੂੰ ਭੇਜਿਆ ਹੈ।
17 ਯਹੋਵਾਹ, ਤੇਰਾ ਛੁਡਾਉਣ ਵਾਲਾ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ,+ ਇਹ ਕਹਿੰਦਾ ਹੈ:
“ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ,
ਜੋ ਤੈਨੂੰ ਤੇਰੇ ਫ਼ਾਇਦੇ ਲਈ* ਸਿੱਖਿਆ ਦਿੰਦਾ ਹਾਂ,+
ਜੋ ਤੈਨੂੰ ਉਸ ਰਾਹ ਪਾਉਂਦਾ ਹਾਂ ਜਿਸ ਰਾਹ ਤੈਨੂੰ ਜਾਣਾ ਚਾਹੀਦਾ ਹੈ।+
ਉਨ੍ਹਾਂ ਦਾ ਨਾਂ ਮੇਰੇ ਅੱਗਿਓਂ ਕਦੇ ਨਹੀਂ ਮਿਟਾਇਆ ਜਾਵੇਗਾ ਤੇ ਨਾ ਹੀ ਨਸ਼ਟ ਕੀਤਾ ਜਾਵੇਗਾ।”
ਕਸਦੀਆਂ ਕੋਲੋਂ ਨੱਠ ਜਾਓ!
ਖ਼ੁਸ਼ੀ ਨਾਲ ਇਸ ਦੀ ਘੋਸ਼ਣਾ ਕਰੋ! ਇਸ ਦਾ ਐਲਾਨ ਕਰੋ!+
ਧਰਤੀ ਦੇ ਕੋਨੇ-ਕੋਨੇ ਵਿਚ ਇਸ ਬਾਰੇ ਦੱਸੋ।+
ਕਹੋ: “ਯਹੋਵਾਹ ਨੇ ਆਪਣੇ ਸੇਵਕ ਯਾਕੂਬ ਨੂੰ ਛੁਡਾ ਲਿਆ ਹੈ।+
21 ਜਦ ਉਹ ਉਨ੍ਹਾਂ ਨੂੰ ਉਜਾੜ ਥਾਵਾਂ ਰਾਹੀਂ ਲਿਆਇਆ, ਤਾਂ ਉਹ ਪਿਆਸੇ ਨਹੀਂ ਰਹੇ।+
ਉਸ ਨੇ ਚਟਾਨ ਵਿੱਚੋਂ ਉਨ੍ਹਾਂ ਲਈ ਪਾਣੀ ਵਗਾਇਆ;
ਉਸ ਨੇ ਚਟਾਨ ਪਾੜ ਦਿੱਤੀ ਤੇ ਪਾਣੀ ਫੁੱਟ ਨਿਕਲਿਆ।”+