ਪਹਿਲਾ ਸਮੂਏਲ
2 ਫਿਰ ਹੰਨਾਹ ਨੇ ਪ੍ਰਾਰਥਨਾ ਕੀਤੀ:
ਆਪਣੇ ਦੁਸ਼ਮਣਾਂ ਨੂੰ ਜਵਾਬ ਦੇਣ ਲਈ ਮੇਰਾ ਮੂੰਹ ਖੁੱਲ੍ਹਿਆ ਹੈ
ਕਿਉਂਕਿ ਮੈਂ ਤੇਰੇ ਮੁਕਤੀ ਦੇ ਕੰਮਾਂ ਕਰਕੇ ਬਾਗ਼-ਬਾਗ਼ ਹਾਂ।
2 ਯਹੋਵਾਹ ਜਿੰਨਾ ਪਵਿੱਤਰ ਹੋਰ ਕੋਈ ਨਹੀਂ,
ਤੇਰੇ ਸਿਵਾ ਹੋਰ ਕੋਈ ਨਹੀਂ+
ਅਤੇ ਸਾਡੇ ਪਰਮੇਸ਼ੁਰ ਵਰਗੀ ਚਟਾਨ ਹੋਰ ਕੋਈ ਨਹੀਂ।+
3 ਘਮੰਡ ਨਾਲ ਬੋਲਣਾ ਬੰਦ ਕਰੋ;
ਤੁਹਾਡੇ ਮੂੰਹੋਂ ਹੰਕਾਰ ਭਰੀਆਂ ਗੱਲਾਂ ਨਾ ਨਿਕਲਣ
ਕਿਉਂਕਿ ਯਹੋਵਾਹ ਜਾਣੀ-ਜਾਣ ਪਰਮੇਸ਼ੁਰ ਹੈ+
ਅਤੇ ਉਹ ਹਰ ਕੰਮ ਨੂੰ ਸਹੀ ਤਰ੍ਹਾਂ ਜਾਂਚਦਾ ਹੈ।
4 ਤਾਕਤਵਰ ਆਦਮੀਆਂ ਦੀਆਂ ਕਮਾਨਾਂ ਚੂਰ-ਚੂਰ ਹੋ ਜਾਂਦੀਆਂ ਹਨ,
ਪਰ ਠੋਕਰ ਖਾਣ ਵਾਲਿਆਂ ਨੂੰ ਤਾਕਤ ਬਖ਼ਸ਼ੀ ਜਾਂਦੀ ਹੈ।+
5 ਰੱਜੇ ਹੋਇਆਂ ਨੂੰ ਹੁਣ ਰੋਟੀ ਲਈ ਮਜ਼ਦੂਰੀ ਕਰਨੀ ਪੈਂਦੀ ਹੈ,
ਪਰ ਭੁੱਖੇ ਹੁਣ ਰੱਜੇ ਹੋਏ ਹਨ।+
8 ਉਹ ਨੀਵੇਂ ਨੂੰ ਮਿੱਟੀ ਵਿੱਚੋਂ ਉਠਾਉਂਦਾ ਹੈ;
ਉਹੀ ਗ਼ਰੀਬ ਨੂੰ ਸੁਆਹ ਦੇ ਢੇਰ* ਵਿੱਚੋਂ ਚੁੱਕਦਾ ਹੈ+
ਤਾਂਕਿ ਉਨ੍ਹਾਂ ਨੂੰ ਹਾਕਮਾਂ ਨਾਲ ਬਿਠਾਵੇ
ਅਤੇ ਉਨ੍ਹਾਂ ਨੂੰ ਆਦਰ ਦੀ ਪਦਵੀ ਦੇਵੇ।
ਧਰਤੀ ਦੀ ਨੀਂਹ ਯਹੋਵਾਹ ਦੇ ਹੱਥ ਵਿਚ ਹੈ+
ਅਤੇ ਉਹ ਇਸ ਉੱਤੇ ਉਪਜਾਊ ਜ਼ਮੀਨ ਨੂੰ ਟਿਕਾਉਂਦਾ ਹੈ।
9 ਉਹ ਆਪਣੇ ਵਫ਼ਾਦਾਰ ਸੇਵਕਾਂ ਦੇ ਕਦਮਾਂ ਦੀ ਰਾਖੀ ਕਰਦਾ ਹੈ,+
ਪਰ ਦੁਸ਼ਟਾਂ ਨੂੰ ਹਨੇਰੇ ਵਿਚ ਖ਼ਾਮੋਸ਼ ਕੀਤਾ ਜਾਵੇਗਾ+
ਕਿਉਂਕਿ ਇਨਸਾਨ ਆਪਣੀ ਤਾਕਤ ਨਾਲ ਨਹੀਂ ਜਿੱਤਦਾ।+
11 ਫਿਰ ਅਲਕਾਨਾਹ ਰਾਮਾਹ ਵਿਚ ਆਪਣੇ ਘਰ ਚਲਾ ਗਿਆ, ਪਰ ਉਸ ਦਾ ਮੁੰਡਾ ਪੁਜਾਰੀ ਏਲੀ ਦੀ ਨਿਗਰਾਨੀ ਅਧੀਨ ਯਹੋਵਾਹ ਦਾ ਸੇਵਕ ਬਣ ਗਿਆ।*+
12 ਏਲੀ ਦੇ ਪੁੱਤਰ ਦੁਸ਼ਟ ਸਨ;+ ਉਹ ਯਹੋਵਾਹ ਦਾ ਬਿਲਕੁਲ ਵੀ ਆਦਰ ਨਹੀਂ ਕਰਦੇ ਸਨ। 13 ਜਦ ਲੋਕ ਬਲ਼ੀ ਚੜ੍ਹਾਉਣ ਆਉਂਦੇ ਸਨ, ਤਾਂ ਉਸ ਦੇ ਕੁਝ ਹਿੱਸੇ ਉੱਤੇ ਪੁਜਾਰੀਆਂ ਦਾ ਹੱਕ ਬਣਦਾ ਸੀ, ਪਰ ਪੁਜਾਰੀ ਇਸ ਤਰ੍ਹਾਂ ਕਰਦੇ ਸਨ:+ ਜਦੋਂ ਵੀ ਕੋਈ ਆਦਮੀ ਬਲ਼ੀ ਚੜ੍ਹਾ ਰਿਹਾ ਹੁੰਦਾ ਸੀ ਅਤੇ ਮੀਟ ਉਬਲ ਰਿਹਾ ਹੁੰਦਾ ਸੀ, ਉਦੋਂ ਪੁਜਾਰੀ ਦਾ ਕੋਈ ਸੇਵਾਦਾਰ ਆਪਣੇ ਹੱਥ ਵਿਚ ਇਕ ਵੱਡਾ ਕਾਂਟਾ ਲੈ ਕੇ ਆਉਂਦਾ ਸੀ 14 ਅਤੇ ਉਹ ਉਸ ਨੂੰ ਬਾਟੇ, ਵੱਡੇ ਪਤੀਲੇ, ਦੇਗ ਜਾਂ ਸਗਲੇ ਵਿਚ ਖੋਭਦਾ ਸੀ। ਜੋ ਵੀ ਕਾਂਟੇ ਨਾਲ ਬਾਹਰ ਆਉਂਦਾ ਸੀ, ਪੁਜਾਰੀ ਉਸ ਨੂੰ ਆਪਣੇ ਲਈ ਲੈ ਲੈਂਦਾ ਸੀ। ਸ਼ੀਲੋਹ ਵਿਚ ਆਉਣ ਵਾਲੇ ਸਾਰੇ ਇਜ਼ਰਾਈਲੀਆਂ ਨਾਲ ਉਹ ਇਸ ਤਰ੍ਹਾਂ ਕਰਦੇ ਸਨ। 15 ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਕਿ ਬਲ਼ੀ ਚੜ੍ਹਾਉਣ ਵਾਲਾ ਚਰਬੀ ਨੂੰ ਸਾੜਦਾ ਤਾਂਕਿ ਉਸ ਦਾ ਧੂੰਆਂ ਉੱਠੇ,+ ਪੁਜਾਰੀ ਦਾ ਇਕ ਸੇਵਾਦਾਰ ਆ ਕੇ ਉਸ ਨੂੰ ਕਹਿੰਦਾ ਸੀ: “ਪੁਜਾਰੀ ਨੂੰ ਮੀਟ ਭੁੰਨਣ ਲਈ ਦੇ। ਉਹ ਤੇਰੇ ਤੋਂ ਉਬਲਿਆ ਮੀਟ ਨਹੀਂ, ਸਗੋਂ ਕੱਚਾ ਮੀਟ ਚਾਹੁੰਦਾ ਹੈ।” 16 ਜਦ ਉਹ ਆਦਮੀ ਉਸ ਨੂੰ ਕਹਿੰਦਾ: “ਪਹਿਲਾਂ ਉਨ੍ਹਾਂ ਨੂੰ ਚਰਬੀ ਸਾੜਨ ਦੇ ਤਾਂਕਿ ਉਸ ਦਾ ਧੂੰਆਂ ਉੱਠੇ,+ ਫਿਰ ਜੋ ਤੈਨੂੰ ਚੰਗਾ ਲੱਗੇ ਆਪਣੇ ਲਈ ਲੈ ਲਈਂ,” ਤਾਂ ਉਹ ਜਵਾਬ ਦਿੰਦਾ ਸੀ: “ਨਹੀਂ, ਮੈਨੂੰ ਹੁਣੇ ਦੇ; ਜੇ ਤੂੰ ਨਹੀਂ ਦਿੱਤਾ, ਤਾਂ ਮੈਂ ਜ਼ਬਰਦਸਤੀ ਲੈ ਲਵਾਂਗਾ!” 17 ਇਸ ਤਰ੍ਹਾਂ ਸੇਵਾਦਾਰਾਂ ਨੇ ਯਹੋਵਾਹ ਅੱਗੇ ਘੋਰ ਪਾਪ ਕੀਤਾ+ ਕਿਉਂਕਿ ਉਨ੍ਹਾਂ ਆਦਮੀਆਂ ਨੇ ਯਹੋਵਾਹ ਨੂੰ ਚੜ੍ਹਾਈਆਂ ਭੇਟਾਂ ਦਾ ਨਿਰਾਦਰ ਕੀਤਾ।
18 ਸਮੂਏਲ ਭਾਵੇਂ ਛੋਟਾ ਸੀ, ਫਿਰ ਵੀ ਉਹ ਮਲਮਲ ਦਾ ਏਫ਼ੋਦ ਪਾ ਕੇ*+ ਯਹੋਵਾਹ ਦੇ ਸਾਮ੍ਹਣੇ ਸੇਵਾ ਕਰ ਰਿਹਾ ਸੀ।+ 19 ਨਾਲੇ ਉਸ ਦੀ ਮਾਂ ਜਦ ਆਪਣੇ ਪਤੀ ਨਾਲ ਸਾਲਾਨਾ ਬਲ਼ੀ ਚੜ੍ਹਾਉਣ ਆਉਂਦੀ ਸੀ,+ ਤਾਂ ਉਹ ਹਰ ਸਾਲ ਉਸ ਲਈ ਬਿਨਾਂ ਬਾਹਾਂ ਵਾਲਾ ਨਿੱਕਾ ਚੋਗਾ ਬਣਾ ਕੇ ਲਿਆਉਂਦੀ ਸੀ। 20 ਏਲੀ ਨੇ ਅਲਕਾਨਾਹ ਅਤੇ ਉਸ ਦੀ ਪਤਨੀ ਨੂੰ ਬਰਕਤ ਦਿੰਦੇ ਹੋਏ ਕਿਹਾ: “ਯਹੋਵਾਹ ਤੈਨੂੰ ਇਸ ਪਤਨੀ ਤੋਂ ਇਕ ਹੋਰ ਔਲਾਦ ਦੇਵੇ ਜੋ ਉਸ ਪੁੱਤਰ ਦੀ ਜਗ੍ਹਾ ਲਵੇ ਜਿਸ ਨੂੰ ਯਹੋਵਾਹ ਨੂੰ ਸੌਂਪਿਆ* ਗਿਆ ਹੈ।”+ ਫਿਰ ਉਹ ਘਰ ਵਾਪਸ ਚਲੇ ਗਏ। 21 ਯਹੋਵਾਹ ਨੇ ਹੰਨਾਹ ਵੱਲ ਧਿਆਨ ਦਿੱਤਾ ਅਤੇ ਉਹ ਗਰਭਵਤੀ ਹੋਈ;+ ਅਤੇ ਉਸ ਨੇ ਤਿੰਨ ਹੋਰ ਮੁੰਡਿਆਂ ਅਤੇ ਦੋ ਕੁੜੀਆਂ ਨੂੰ ਜਨਮ ਦਿੱਤਾ। ਉਨ੍ਹਾਂ ਦਾ ਮੁੰਡਾ ਸਮੂਏਲ ਯਹੋਵਾਹ ਅੱਗੇ ਵੱਡਾ ਹੁੰਦਾ ਗਿਆ।+
22 ਹੁਣ ਏਲੀ ਬਹੁਤ ਬੁੱਢਾ ਹੋ ਗਿਆ ਸੀ। ਉਸ ਨੇ ਉਹ ਸਭ ਕੁਝ ਸੁਣਿਆ ਸੀ ਜੋ ਉਸ ਦੇ ਪੁੱਤਰ ਸਾਰੇ ਇਜ਼ਰਾਈਲ ਨਾਲ ਕਰ ਰਹੇ ਸਨ,+ ਨਾਲੇ ਇਹ ਵੀ ਕਿ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਸੇਵਾ ਕਰਦੀਆਂ ਔਰਤਾਂ ਨਾਲ ਸੰਬੰਧ ਬਣਾਉਂਦੇ ਸਨ।+ 23 ਉਹ ਉਨ੍ਹਾਂ ਨੂੰ ਕਹਿੰਦਾ ਹੁੰਦਾ ਸੀ: “ਤੁਸੀਂ ਅਜਿਹੇ ਕੰਮ ਕਿਉਂ ਕਰੀ ਜਾਂਦੇ ਹੋ? ਮੈਂ ਸਾਰੇ ਲੋਕਾਂ ਕੋਲੋਂ ਤੁਹਾਡੇ ਬਾਰੇ ਬੁਰੀਆਂ ਗੱਲਾਂ ਹੀ ਸੁਣ ਰਿਹਾ ਹਾਂ। 24 ਨਾ ਮੇਰੇ ਪੁੱਤਰੋ, ਯਹੋਵਾਹ ਦੇ ਲੋਕਾਂ ਤੋਂ ਜੋ ਗੱਲਾਂ ਮੈਂ ਸੁਣੀਆਂ ਹਨ, ਉਹ ਠੀਕ ਨਹੀਂ। 25 ਜੇ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਖ਼ਿਲਾਫ਼ ਪਾਪ ਕਰੇ, ਤਾਂ ਕੋਈ ਉਸ ਲਈ ਯਹੋਵਾਹ ਅੱਗੇ ਬੇਨਤੀ ਕਰ ਸਕਦਾ ਹੈ;* ਪਰ ਜੇ ਕੋਈ ਇਨਸਾਨ ਯਹੋਵਾਹ ਖ਼ਿਲਾਫ਼ ਪਾਪ ਕਰੇ,+ ਤਾਂ ਕੌਣ ਉਸ ਲਈ ਪ੍ਰਾਰਥਨਾ ਕਰ ਸਕਦਾ?” ਪਰ ਉਨ੍ਹਾਂ ਨੇ ਆਪਣੇ ਪਿਤਾ ਦੀ ਗੱਲ ਬਿਲਕੁਲ ਨਹੀਂ ਸੁਣੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਠਾਣ ਲਈ ਸੀ।+ 26 ਇਸ ਦੌਰਾਨ, ਉਹ ਮੁੰਡਾ ਸਮੂਏਲ ਕੱਦ-ਕਾਠ ਵਿਚ ਵਧਦਾ ਗਿਆ ਅਤੇ ਯਹੋਵਾਹ ਅਤੇ ਲੋਕਾਂ ਦੀ ਮਿਹਰ ਪਾਉਂਦਾ ਗਿਆ।+
27 ਫਿਰ ਰੱਬ ਦੇ ਇਕ ਬੰਦੇ ਨੇ ਏਲੀ ਕੋਲ ਆ ਕੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ: ‘ਕੀ ਮੈਂ ਆਪਣੇ ਆਪ ਨੂੰ ਤੇਰੇ ਪਿਤਾ ਦੇ ਘਰਾਣੇ ਉੱਤੇ ਸਾਫ਼-ਸਾਫ਼ ਜ਼ਾਹਰ ਨਹੀਂ ਕੀਤਾ ਸੀ ਜਦ ਉਹ ਮਿਸਰ ਵਿਚ ਫ਼ਿਰਊਨ ਦੇ ਘਰਾਣੇ ਦੀ ਗ਼ੁਲਾਮੀ ਕਰ ਰਹੇ ਸਨ?+ 28 ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਉਸ ਨੂੰ ਚੁਣਿਆ ਗਿਆ ਸੀ+ ਕਿ ਉਹ ਮੇਰੇ ਪੁਜਾਰੀ ਵਜੋਂ ਸੇਵਾ ਕਰੇ ਅਤੇ ਮੇਰੀ ਵੇਦੀ+ ʼਤੇ ਜਾ ਕੇ ਬਲ਼ੀਆਂ ਚੜ੍ਹਾਵੇ, ਧੂਪ ਧੁਖਾਏ* ਅਤੇ ਏਫ਼ੋਦ ਪਹਿਨ ਕੇ ਮੇਰੀ ਸੇਵਾ ਕਰੇ; ਅਤੇ ਮੈਂ ਤੇਰੇ ਪੂਰਵਜ ਦੇ ਘਰਾਣੇ ਨੂੰ ਸਾਰੀਆਂ ਬਲ਼ੀਆਂ ਦੇ ਹਿੱਸੇ ਦਿੱਤੇ ਜੋ ਇਜ਼ਰਾਈਲੀ* ਅੱਗ ਉੱਤੇ ਚੜ੍ਹਾਉਂਦੇ ਸਨ।+ 29 ਤੁਸੀਂ ਮੇਰੀਆਂ ਬਲ਼ੀਆਂ ਅਤੇ ਭੇਟਾਂ ਦਾ ਨਿਰਾਦਰ ਕਿਉਂ ਕਰਦੇ ਹੋ* ਜਿਨ੍ਹਾਂ ਨੂੰ ਮੈਂ ਆਪਣੇ ਨਿਵਾਸ-ਸਥਾਨ ਵਿਚ ਚੜ੍ਹਾਉਣ ਦਾ ਹੁਕਮ ਦਿੱਤਾ ਹੈ?+ ਤੁਸੀਂ ਮੇਰੀ ਪਰਜਾ ਇਜ਼ਰਾਈਲ ਵੱਲੋਂ ਲਿਆਂਦੀ ਹਰ ਭੇਟ ਦੇ ਵਧੀਆ ਤੋਂ ਵਧੀਆ ਹਿੱਸੇ ਖਾ ਕੇ ਮੋਟੇ ਹੋਈ ਜਾ ਰਹੇ ਹੋ।+ ਤੂੰ ਕਿਉਂ ਮੇਰੇ ਨਾਲੋਂ ਵੱਧ ਆਪਣੇ ਪੁੱਤਰਾਂ ਦਾ ਆਦਰ ਕਰੀ ਜਾ ਰਿਹਾ ਹੈਂ?
30 “‘ਇਸੇ ਕਰਕੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਇਹ ਸੰਦੇਸ਼ ਹੈ: “ਇਹ ਸੱਚ ਹੈ ਕਿ ਮੈਂ ਕਿਹਾ ਸੀ ਕਿ ਤੇਰਾ ਘਰਾਣਾ ਅਤੇ ਤੇਰੇ ਪੂਰਵਜ ਦਾ ਘਰਾਣਾ ਹਮੇਸ਼ਾ ਮੇਰੇ ਅੱਗੇ ਚੱਲੇਗਾ।”+ ਪਰ ਹੁਣ ਯਹੋਵਾਹ ਐਲਾਨ ਕਰਦਾ ਹੈ: “ਹੁਣ ਮੈਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਕਿਉਂਕਿ ਜੋ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ,+ ਪਰ ਜੋ ਮੈਨੂੰ ਤੁੱਛ ਸਮਝਦੇ ਹਨ, ਉਨ੍ਹਾਂ ਨਾਲ ਨਫ਼ਰਤ ਕੀਤੀ ਜਾਵੇਗੀ।” 31 ਦੇਖ! ਉਹ ਦਿਨ ਆ ਰਹੇ ਹਨ ਜਦ ਮੈਂ ਤੇਰੀ ਅਤੇ ਤੇਰੇ ਪਿਤਾ ਦੇ ਘਰਾਣੇ ਦੀ ਤਾਕਤ ਨੂੰ ਖ਼ਤਮ ਕਰ ਦਿਆਂਗਾ* ਤਾਂਕਿ ਤੇਰੇ ਘਰਾਣੇ ਦਾ ਕੋਈ ਆਦਮੀ ਬੁਢਾਪੇ ਤਕ ਜੀਉਂਦਾ ਨਾ ਰਹੇ।+ 32 ਇਜ਼ਰਾਈਲ ਨਾਲ ਭਾਵੇਂ ਜਿੰਨੀ ਮਰਜ਼ੀ ਭਲਾਈ ਹੋਈ ਜਾਵੇ, ਪਰ ਤੈਨੂੰ ਮੇਰੇ ਨਿਵਾਸ-ਸਥਾਨ ਵਿਚ ਦੁਸ਼ਮਣ ਨਜ਼ਰ ਆਵੇਗਾ+ ਅਤੇ ਤੇਰੇ ਘਰਾਣੇ ਵਿਚ ਫਿਰ ਕਦੇ ਵੀ ਕੋਈ ਆਦਮੀ ਬੁਢਾਪੇ ਤਕ ਨਹੀਂ ਪਹੁੰਚੇਗਾ। 33 ਮੈਂ ਤੇਰੇ ਘਰਾਣੇ ਦੇ ਜਿਸ ਆਦਮੀ ਨੂੰ ਆਪਣੀ ਵੇਦੀ ʼਤੇ ਸੇਵਾ ਕਰਨ ਤੋਂ ਨਾ ਹਟਾਵਾਂਗਾ, ਉਸ ਕਰਕੇ ਤੇਰੀ ਨਿਗਾਹ ਚਲੀ ਜਾਵੇਗੀ ਅਤੇ ਉਹ ਤੈਨੂੰ ਦੁੱਖ ਦੇਵੇਗਾ,* ਪਰ ਤੇਰੇ ਘਰਾਣੇ ਦੇ ਜ਼ਿਆਦਾਤਰ ਲੋਕ ਤਲਵਾਰ ਨਾਲ ਵੱਢੇ ਜਾਣਗੇ।+ 34 ਅਤੇ ਜੋ ਤੇਰੇ ਦੋਹਾਂ ਪੁੱਤਰਾਂ, ਹਾਫਨੀ ਅਤੇ ਫ਼ੀਨਹਾਸ ਨਾਲ ਹੋਵੇਗਾ, ਉਹ ਤੇਰੇ ਲਈ ਇਕ ਨਿਸ਼ਾਨੀ ਹੋਵੇਗੀ: ਉਹ ਦੋਵੇਂ ਇੱਕੋ ਦਿਨ ਮਰ ਜਾਣਗੇ।+ 35 ਫਿਰ ਮੈਂ ਆਪਣੇ ਲਈ ਇਕ ਵਫ਼ਾਦਾਰ ਪੁਜਾਰੀ ਨੂੰ ਖੜ੍ਹਾ ਕਰਾਂਗਾ।+ ਉਹ ਮੇਰੇ ਦਿਲ ਦੀ ਇੱਛਾ ਮੁਤਾਬਕ ਕੰਮ ਕਰੇਗਾ; ਅਤੇ ਮੈਂ ਉਸ ਵਾਸਤੇ ਇਕ ਪੱਕਾ ਘਰ ਬਣਾਵਾਂਗਾ ਅਤੇ ਉਹ ਮੇਰੇ ਚੁਣੇ ਹੋਏ ਲਈ ਪੁਜਾਰੀ ਵਜੋਂ ਹਮੇਸ਼ਾ ਸੇਵਾ ਕਰੇਗਾ। 36 ਅਤੇ ਤੇਰੇ ਘਰਾਣੇ ਵਿੱਚੋਂ ਜੋ ਬਚ ਜਾਵੇਗਾ, ਉਹ ਉਸ ਅੱਗੇ ਆਵੇਗਾ ਅਤੇ ਮਜ਼ਦੂਰੀ ਅਤੇ ਇਕ ਰੋਟੀ ਲਈ ਉਸ ਅੱਗੇ ਝੁਕੇਗਾ ਅਤੇ ਕਹੇਗਾ: “ਕਿਰਪਾ ਕਰ ਕੇ ਮੈਨੂੰ ਪੁਜਾਰੀ ਦਾ ਕੋਈ ਕੰਮ ਦੇ ਤਾਂਕਿ ਮੈਂ ਰੋਟੀ ਦੀ ਬੁਰਕੀ ਖਾਣ ਜੋਗਾ ਹੋ ਸਕਾਂ।”’”+