ਯਸਾਯਾਹ
2 ਆਮੋਜ਼ ਦੇ ਪੁੱਤਰ ਯਸਾਯਾਹ ਨੇ ਯਹੂਦਾਹ ਅਤੇ ਯਰੂਸ਼ਲਮ ਸੰਬੰਧੀ ਇਹ ਦੇਖਿਆ:+
2 ਆਖ਼ਰੀ ਦਿਨਾਂ ਵਿਚ ਇਵੇਂ ਹੋਵੇਗਾ,
ਉਹ ਪਹਾੜ ਜਿਸ ਉੱਤੇ ਯਹੋਵਾਹ ਦਾ ਘਰ ਹੈ
ਸਾਰੇ ਪਹਾੜਾਂ ਤੋਂ ਉੱਪਰ ਪੱਕੇ ਤੌਰ ਤੇ ਕਾਇਮ ਹੋਵੇਗਾ+
ਅਤੇ ਉਹ ਸਾਰੀਆਂ ਪਹਾੜੀਆਂ ਨਾਲੋਂ ਉੱਚਾ ਕੀਤਾ ਜਾਵੇਗਾ
ਅਤੇ ਸਾਰੀਆਂ ਕੌਮਾਂ ਉਸ ਪਹਾੜ ਵੱਲ ਆਉਣਗੀਆਂ।+
3 ਅਤੇ ਬਹੁਤ ਸਾਰੀਆਂ ਕੌਮਾਂ ਆਉਣਗੀਆਂ ਅਤੇ ਕਹਿਣਗੀਆਂ:
“ਆਓ ਆਪਾਂ ਯਹੋਵਾਹ ਦੇ ਪਹਾੜ ʼਤੇ ਚੜ੍ਹੀਏ
ਅਤੇ ਯਾਕੂਬ ਦੇ ਪਰਮੇਸ਼ੁਰ ਦੇ ਘਰ ਨੂੰ ਚਲੀਏ।+
ਉਹ ਸਾਨੂੰ ਆਪਣੇ ਰਾਹ ਸਿਖਾਵੇਗਾ
ਅਤੇ ਅਸੀਂ ਉਸ ਦੇ ਰਾਹਾਂ ʼਤੇ ਚੱਲਾਂਗੇ।”+
4 ਉਹ ਕੌਮਾਂ ਦਾ ਫ਼ੈਸਲਾ ਕਰੇਗਾ
ਅਤੇ ਬਹੁਤ ਸਾਰੇ ਲੋਕਾਂ ਦੇ ਮਸਲੇ ਹੱਲ ਕਰੇਗਾ।
ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇ
ਅਤੇ ਆਪਣੇ ਬਰਛਿਆਂ ਨੂੰ ਦਾਤ।+
ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀ
ਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।+
6 ਤੂੰ ਆਪਣੀ ਪਰਜਾ ਨੂੰ, ਹਾਂ, ਯਾਕੂਬ ਦੇ ਘਰਾਣੇ ਨੂੰ ਛੱਡ ਦਿੱਤਾ ਹੈ+
ਕਿਉਂਕਿ ਉਹ ਪੂਰਬ ਦੇ ਰੀਤੀ-ਰਿਵਾਜਾਂ ਵਿਚ ਖੁੱਭੇ ਪਏ ਹਨ;
ਉਹ ਫਲਿਸਤੀਆਂ ਵਾਂਗ ਜਾਦੂਗਰੀ ਕਰਦੇ ਹਨ+
ਅਤੇ ਉਨ੍ਹਾਂ ਵਿਚ ਵਿਦੇਸ਼ੀਆਂ ਦੀ ਔਲਾਦ ਬੇਸ਼ੁਮਾਰ ਹੈ।
7 ਉਨ੍ਹਾਂ ਦਾ ਦੇਸ਼ ਸੋਨੇ-ਚਾਂਦੀ ਨਾਲ ਭਰਿਆ ਹੋਇਆ ਹੈ
ਅਤੇ ਉਨ੍ਹਾਂ ਦੇ ਖ਼ਜ਼ਾਨਿਆਂ ਦਾ ਕੋਈ ਅੰਤ ਨਹੀਂ।
ਉਨ੍ਹਾਂ ਦਾ ਦੇਸ਼ ਘੋੜਿਆਂ ਨਾਲ ਭਰਿਆ ਹੋਇਆ ਹੈ
ਅਤੇ ਉਨ੍ਹਾਂ ਦੇ ਰਥਾਂ ਦਾ ਕੋਈ ਅੰਤ ਨਹੀਂ।+
8 ਉਨ੍ਹਾਂ ਦਾ ਦੇਸ਼ ਨਿਕੰਮੇ ਦੇਵਤਿਆਂ ਨਾਲ ਭਰਿਆ ਹੋਇਆ ਹੈ।+
ਉਹ ਆਪਣੇ ਹੱਥਾਂ ਦੀ ਕਾਰੀਗਰੀ,
ਹਾਂ, ਆਪਣੀਆਂ ਉਂਗਲਾਂ ਦੇ ਕੰਮ ਨੂੰ ਮੱਥਾ ਟੇਕਦੇ ਹਨ।
9 ਇਸ ਤਰ੍ਹਾਂ ਆਦਮੀ ਝੁਕਦਾ ਹੈ, ਖ਼ੁਦ ਨੂੰ ਨੀਵਾਂ ਕਰਦਾ ਹੈ,
ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ।
10 ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ+
ਅਤੇ ਆਪਣਾ ਖ਼ੌਫ਼ ਫੈਲਾਏਗਾ,
ਤਾਂ ਚਟਾਨਾਂ ਵਿਚ ਵੜ ਜਾਇਓ ਅਤੇ ਮਿੱਟੀ ਵਿਚ ਲੁਕ ਜਾਇਓ।
11 ਆਦਮੀ ਦੀਆਂ ਉੱਚੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ
ਅਤੇ ਇਨਸਾਨਾਂ ਦਾ ਘਮੰਡ ਤੋੜਿਆ ਜਾਵੇਗਾ।
ਉਸ ਦਿਨ ਸਿਰਫ਼ ਯਹੋਵਾਹ ਨੂੰ ਉੱਚਾ ਕੀਤਾ ਜਾਵੇਗਾ।
12 ਕਿਉਂਕਿ ਇਹ ਸੈਨਾਵਾਂ ਦੇ ਯਹੋਵਾਹ ਦਾ ਦਿਨ ਹੈ।+
ਇਹ ਘਮੰਡੀ ਤੇ ਹੰਕਾਰੀ ਉੱਤੇ,
ਉੱਚੇ ਤੇ ਨੀਵੇਂ ਉੱਤੇ, ਹਰ ਕਿਸੇ ਉੱਤੇ ਆਵੇਗਾ,+
13 ਲਬਾਨੋਨ ਦੇ ਸਾਰੇ ਉੱਤਮ ਤੇ ਉੱਚੇ ਦਿਆਰਾਂ ਉੱਤੇ
ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਉੱਤੇ,
14 ਸਾਰੇ ਉੱਚੇ-ਉੱਚੇ ਪਹਾੜਾਂ ਉੱਤੇ
ਅਤੇ ਸਾਰੀਆਂ ਉੱਚੀਆਂ ਪਹਾੜੀਆਂ ਉੱਤੇ,
15 ਹਰ ਉੱਚੇ ਬੁਰਜ ਅਤੇ ਹਰ ਮਜ਼ਬੂਤ ਕੰਧ ਉੱਤੇ,
16 ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਉੱਤੇ+
ਅਤੇ ਸਾਰੀਆਂ ਸ਼ਾਨਦਾਰ ਕਿਸ਼ਤੀਆਂ ਉੱਤੇ ਆਵੇਗਾ।
17 ਆਦਮੀ ਦੀ ਆਕੜ ਭੰਨੀ ਜਾਵੇਗੀ
ਅਤੇ ਇਨਸਾਨਾਂ ਦਾ ਘਮੰਡ ਤੋੜਿਆ ਜਾਵੇਗਾ।
ਉਸ ਦਿਨ ਸਿਰਫ਼ ਯਹੋਵਾਹ ਨੂੰ ਉੱਚਾ ਕੀਤਾ ਜਾਵੇਗਾ।
18 ਨਿਕੰਮੇ ਦੇਵਤੇ ਉੱਕਾ ਹੀ ਮਿਟ ਜਾਣਗੇ।+
19 ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ
ਅਤੇ ਆਪਣਾ ਖ਼ੌਫ਼ ਫੈਲਾਏਗਾ,
ਹਾਂ, ਜਦੋਂ ਉਹ ਧਰਤੀ ਨੂੰ ਖ਼ੌਫ਼ ਨਾਲ ਕੰਬਾਉਣ ਲਈ ਉੱਠੇਗਾ,
ਤਾਂ ਲੋਕ ਚਟਾਨਾਂ ਦੀਆਂ ਗੁਫਾਵਾਂ ਵਿਚ ਵੜ ਜਾਣਗੇ
ਅਤੇ ਟੋਇਆਂ ਵਿਚ ਲੁਕ ਜਾਣਗੇ।+
20 ਉਸ ਦਿਨ ਇਨਸਾਨ ਆਪਣੇ ਸੋਨੇ-ਚਾਂਦੀ ਦੇ ਬੇਕਾਰ ਦੇਵਤਿਆਂ ਨੂੰ,
ਜੋ ਉਨ੍ਹਾਂ ਨੇ ਆਪਣੇ ਲਈ ਮੱਥਾ ਟੇਕਣ ਵਾਸਤੇ ਬਣਾਏ ਸਨ,
ਚਕੂੰਧਰਾਂ ਅਤੇ ਚਾਮਚੜਿੱਕਾਂ ਅੱਗੇ ਸੁੱਟ ਦੇਣਗੇ+
21 ਅਤੇ ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ
ਅਤੇ ਆਪਣਾ ਖ਼ੌਫ਼ ਫੈਲਾਏਗਾ,
ਹਾਂ, ਜਦੋਂ ਉਹ ਧਰਤੀ ਨੂੰ ਖ਼ੌਫ਼ ਨਾਲ ਕੰਬਾਉਣ ਲਈ ਉੱਠੇਗਾ,
ਤਾਂ ਉਹ ਚਟਾਨਾਂ ਦੀਆਂ ਖੁੰਦਰਾਂ
ਅਤੇ ਚਟਾਨਾਂ ਦੀਆਂ ਵਿੱਥਾਂ ਵਿਚ ਵੜ ਜਾਣਗੇ।
22 ਭਲਾਈ ਇਸੇ ਵਿਚ ਹੈ ਕਿ ਇਨਸਾਨ ʼਤੇ ਭਰੋਸਾ ਕਰਨਾ ਛੱਡ ਦਿਓ
ਜੋ ਬੱਸ ਆਪਣੀਆਂ ਨਾਸਾਂ ਦਾ ਸਾਹ ਹੀ ਹੈ।*
ਉਹ ਹੈ ਹੀ ਕੀ ਕਿ ਉਸ ਵੱਲ ਧਿਆਨ ਦਿੱਤਾ ਜਾਵੇ?