ਕਹਾਉਤਾਂ
2 ਡੂੰਘੀ ਸਮਝ ਵਾਲਾ ਨੌਕਰ ਉਸ ਪੁੱਤਰ ʼਤੇ ਰਾਜ ਕਰੇਗਾ ਜੋ ਸ਼ਰਮਨਾਕ ਕੰਮ ਕਰਦਾ ਹੈ;
ਉਹ ਉਸ ਦੇ ਭਰਾਵਾਂ ਵਾਂਗ ਵਿਰਾਸਤ ਵਿਚ ਹਿੱਸੇਦਾਰ ਬਣੇਗਾ।
4 ਦੁਸ਼ਟ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਵੱਲ ਧਿਆਨ ਦਿੰਦਾ ਹੈ
ਅਤੇ ਧੋਖੇਬਾਜ਼ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਵੱਲ ਕੰਨ ਲਾਉਂਦਾ ਹੈ।+
5 ਜਿਹੜਾ ਗ਼ਰੀਬ ਦਾ ਮਜ਼ਾਕ ਉਡਾਉਂਦਾ ਹੈ, ਉਹ ਉਸ ਦੇ ਸਿਰਜਣਹਾਰ ਦੀ ਬੇਇੱਜ਼ਤੀ ਕਰਦਾ ਹੈ+
ਅਤੇ ਜਿਹੜਾ ਦੂਸਰੇ ਦੀ ਬਿਪਤਾ ʼਤੇ ਖ਼ੁਸ਼ ਹੁੰਦਾ ਹੈ, ਉਹ ਸਜ਼ਾ ਤੋਂ ਨਹੀਂ ਬਚੇਗਾ।+
7 ਨੇਕੀ ਦੀਆਂ* ਗੱਲਾਂ ਮੂਰਖ ਨੂੰ ਸ਼ੋਭਾ ਨਹੀਂ ਦਿੰਦੀਆਂ।+
ਤਾਂ ਫਿਰ, ਝੂਠੀਆਂ ਗੱਲਾਂ ਇਕ ਹਾਕਮ* ਨੂੰ ਕਿਵੇਂ ਸ਼ੋਭਾ ਦੇਣਗੀਆਂ?+
8 ਤੋਹਫ਼ਾ ਆਪਣੇ ਮਾਲਕ ਲਈ ਇਕ ਅਨਮੋਲ ਪੱਥਰ ਵਾਂਗ ਹੈ;*+
ਉਹ ਜਿੱਧਰ ਨੂੰ ਵੀ ਮੁੜਦਾ ਹੈ, ਇਸ ਰਾਹੀਂ ਉਸ ਨੂੰ ਸਫ਼ਲਤਾ ਮਿਲਦੀ ਹੈ।+
9 ਜਿਹੜਾ ਅਪਰਾਧ ਨੂੰ ਮਾਫ਼ ਕਰਦਾ* ਹੈ, ਉਹ ਪਿਆਰ ਭਾਲਦਾ ਹੈ,+
ਪਰ ਵਾਰ-ਵਾਰ ਇੱਕੋ ਗੱਲ ਨੂੰ ਛੇੜਨ ਵਾਲਾ ਜਿਗਰੀ ਦੋਸਤਾਂ ਵਿਚ ਫੁੱਟ ਪਾ ਦਿੰਦਾ ਹੈ।+
10 ਸਮਝਦਾਰ ʼਤੇ ਇਕ ਝਿੜਕ,
ਮੂਰਖ ਦੇ ਸੌ ਕੋਰੜੇ ਮਾਰਨ ਨਾਲੋਂ ਗਹਿਰਾ ਅਸਰ ਕਰਦੀ ਹੈ।+
11 ਬੁਰਾ ਆਦਮੀ ਸਿਰਫ਼ ਬਗਾਵਤ ਹੀ ਕਰਨੀ ਚਾਹੁੰਦਾ ਹੈ,
ਪਰ ਉਸ ਨੂੰ ਸਜ਼ਾ ਦੇਣ ਲਈ ਬੇਰਹਿਮ ਆਦਮੀ ਨੂੰ ਭੇਜਿਆ ਜਾਵੇਗਾ।+
12 ਆਪਣੀ ਮੂਰਖਤਾ ਵਿਚ ਡੁੱਬੇ ਕਿਸੇ ਮੂਰਖ ਦਾ ਸਾਮ੍ਹਣਾ ਕਰਨ ਨਾਲੋਂ,
ਉਸ ਰਿੱਛਣੀ ਦਾ ਸਾਮ੍ਹਣਾ ਕਰਨਾ ਚੰਗਾ ਹੈ ਜਿਸ ਦੇ ਬੱਚੇ ਖੋਹ ਲਏ ਗਏ ਹੋਣ।+
13 ਜਿਹੜਾ ਭਲਾਈ ਦੇ ਬਦਲੇ ਬੁਰਾਈ ਕਰਦਾ ਹੈ,
ਉਸ ਦੇ ਘਰ ਤੋਂ ਬੁਰਾਈ ਕਦੇ ਨਾ ਹਟੇਗੀ।+
15 ਦੁਸ਼ਟ ਨੂੰ ਨਿਰਦੋਸ਼ ਠਹਿਰਾਉਣ ਵਾਲਾ ਅਤੇ ਧਰਮੀ ʼਤੇ ਦੋਸ਼ ਲਾਉਣ ਵਾਲਾ+
—ਦੋਹਾਂ ਤੋਂ ਯਹੋਵਾਹ ਨੂੰ ਘਿਣ ਹੈ।
18 ਬੇਅਕਲ* ਇਨਸਾਨ ਹੱਥ ਮਿਲਾਉਂਦਾ ਹੈ
ਅਤੇ ਆਪਣੇ ਗੁਆਂਢੀ ਸਾਮ੍ਹਣੇ ਕਿਸੇ ਦਾ ਜ਼ਿੰਮਾ ਆਪਣੇ ਸਿਰ ਲੈਣ* ਲਈ ਰਾਜ਼ੀ ਹੋ ਜਾਂਦਾ ਹੈ।+
19 ਜਿਹੜਾ ਝਗੜੇ ਨੂੰ ਪਿਆਰ ਕਰਦਾ ਹੈ, ਉਹ ਅਪਰਾਧ ਨੂੰ ਪਿਆਰ ਕਰਦਾ ਹੈ।+
ਜਿਹੜਾ ਆਪਣੇ ਦਰਵਾਜ਼ੇ ਨੂੰ ਉੱਚਾ ਕਰਦਾ ਹੈ, ਉਹ ਨਾਸ਼ ਨੂੰ ਸੱਦਾ ਦਿੰਦਾ ਹੈ।+
21 ਮੂਰਖ ਬੱਚੇ ਨੂੰ ਪੈਦਾ ਕਰਨ ਵਾਲਾ ਦੁੱਖ ਪਾਵੇਗਾ;
ਅਤੇ ਬੇਅਕਲ ਬੱਚੇ ਦੇ ਪਿਤਾ ਨੂੰ ਕੋਈ ਖ਼ੁਸ਼ੀ ਨਹੀਂ ਹੁੰਦੀ।+
24 ਬੁੱਧ ਸੂਝ-ਬੂਝ ਵਾਲੇ ਇਨਸਾਨ ਦੇ ਸਾਮ੍ਹਣੇ ਹੁੰਦੀ ਹੈ,
ਪਰ ਮੂਰਖ ਦੀਆਂ ਅੱਖਾਂ ਧਰਤੀ ਦੇ ਕੋਨੇ-ਕੋਨੇ ਵਿਚ ਭਟਕਦੀਆਂ ਫਿਰਦੀਆਂ ਹਨ।+
26 ਧਰਮੀ ਨੂੰ ਸਜ਼ਾ ਦੇਣੀ* ਗ਼ਲਤ ਹੈ
ਅਤੇ ਆਦਰਯੋਗ ਲੋਕਾਂ ਦੇ ਕੋਰੜੇ ਮਾਰਨਾ ਸਹੀ ਨਹੀਂ ਹੈ।
28 ਚੁੱਪ ਰਹਿਣ ਵਾਲੇ ਮੂਰਖ ਨੂੰ ਵੀ ਬੁੱਧੀਮਾਨ ਸਮਝਿਆ ਜਾਵੇਗਾ
ਅਤੇ ਆਪਣੇ ਬੁੱਲ੍ਹ ਬੰਦ ਰੱਖਣ ਵਾਲੇ ਨੂੰ ਸੂਝ-ਬੂਝ ਵਾਲਾ।