ਯਿਰਮਿਯਾਹ
4 “ਹੇ ਇਜ਼ਰਾਈਲ, ਜੇ ਤੂੰ ਵਾਪਸ ਆਵੇਂ,” ਯਹੋਵਾਹ ਕਹਿੰਦਾ ਹੈ,
“ਜੇ ਤੂੰ ਮੇਰੇ ਕੋਲ ਵਾਪਸ ਆਵੇਂ,
ਜੇ ਤੂੰ ਮੇਰੇ ਸਾਮ੍ਹਣਿਓਂ ਆਪਣੀਆਂ ਘਿਣਾਉਣੀਆਂ ਮੂਰਤਾਂ ਹਟਾ ਦੇਵੇਂ,
ਤਾਂ ਤੂੰ ਭਗੌੜਾ ਬਣ ਕੇ ਇੱਧਰ-ਉੱਧਰ ਨਹੀਂ ਫਿਰੇਂਗਾ।+
2 ਜੇ ਤੂੰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਵੇਂ
ਅਤੇ ਸੱਚਾਈ, ਨਿਆਂ ਤੇ ਧਰਮੀ ਅਸੂਲਾਂ ਮੁਤਾਬਕ ਚੱਲੇਂ,
ਤਾਂ ਉਸ ਰਾਹੀਂ ਕੌਮਾਂ ਨੂੰ ਬਰਕਤ ਮਿਲੇਗੀ*
ਅਤੇ ਉਹ ਉਸ ʼਤੇ ਮਾਣ ਕਰਨਗੀਆਂ।”+
3 ਯਹੋਵਾਹ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਨੂੰ ਕਹਿੰਦਾ ਹੈ:
“ਵਾਹੀਯੋਗ ਜ਼ਮੀਨ ਉੱਤੇ ਹਲ਼ ਚਲਾਓ
ਅਤੇ ਕੰਡਿਆਂ ਵਿਚ ਬੀ ਨਾ ਬੀਜਦੇ ਰਹੋ।+
4 ਹੇ ਯਹੂਦਾਹ ਦੇ ਲੋਕੋ ਅਤੇ ਯਰੂਸ਼ਲਮ ਦੇ ਵਾਸੀਓ,
ਆਪਣੀ ਸੁੰਨਤ ਕਰਾਓ ਅਤੇ ਯਹੋਵਾਹ ਦੇ ਅਧੀਨ ਹੋਵੋ,
ਆਪਣੇ ਦਿਲਾਂ ਦੀ ਸੁੰਨਤ ਕਰਾਓ+
ਤਾਂਕਿ ਤੁਹਾਡੇ ਬੁਰੇ ਕੰਮਾਂ ਕਰਕੇ ਮੇਰੇ ਗੁੱਸੇ ਦੀ ਅੱਗ ਨਾ ਭੜਕੇ
ਜਿਸ ਨੂੰ ਕੋਈ ਬੁਝਾ ਨਹੀਂ ਸਕੇਗਾ।”+
5 ਯਹੂਦਾਹ ਤੇ ਯਰੂਸ਼ਲਮ ਵਿਚ ਇਸ ਗੱਲ ਦਾ ਐਲਾਨ ਕਰੋ।
ਪੂਰੇ ਦੇਸ਼ ਵਿਚ ਨਰਸਿੰਗਾ ਵਜਾਓ ਅਤੇ ਚੀਕ-ਚੀਕ ਕੇ ਕਹੋ।+
ਉੱਚੀ-ਉੱਚੀ ਹੋਕਾ ਦਿਓ ਅਤੇ ਕਹੋ: “ਇਕੱਠੇ ਹੋ ਜਾਓ,
ਆਓ ਆਪਾਂ ਭੱਜ ਕੇ ਕਿਲੇਬੰਦ ਸ਼ਹਿਰਾਂ ਵਿਚ ਚਲੇ ਜਾਈਏ।+
6 ਸੀਓਨ ਵੱਲ ਝੰਡਾ ਉੱਚਾ ਕਰ ਕੇ ਇਕੱਠੇ ਹੋਣ ਦਾ ਇਸ਼ਾਰਾ ਕਰੋ।
ਖੜ੍ਹੇ ਨਾ ਰਹੋ, ਪਨਾਹ ਲੈਣ ਲਈ ਨੱਠੋ”
ਕਿਉਂਕਿ ਮੈਂ ਉੱਤਰ ਵੱਲੋਂ ਬਿਪਤਾ, ਹਾਂ, ਵੱਡੀ ਤਬਾਹੀ ਲਿਆ ਰਿਹਾ ਹਾਂ।+
ਉਹ ਆਪਣੀ ਜਗ੍ਹਾ ਤੋਂ ਚੱਲ ਪਿਆ ਹੈ,
ਉਹ ਤੇਰੇ ਦੇਸ਼ ਦਾ ਅਜਿਹਾ ਹਸ਼ਰ ਕਰੇਗਾ ਕਿ ਸਾਰੇ ਦੇਖ ਕੇ ਖ਼ੌਫ਼ ਖਾਣਗੇ।
ਤੇਰੇ ਸ਼ਹਿਰਾਂ ਨੂੰ ਖੰਡਰ ਬਣਾ ਦਿੱਤਾ ਜਾਵੇਗਾ ਤੇ ਉੱਥੇ ਕੋਈ ਵੀ ਨਹੀਂ ਰਹੇਗਾ।+
9 ਯਹੋਵਾਹ ਕਹਿੰਦਾ ਹੈ: “ਉਸ ਦਿਨ ਰਾਜਾ ਦਿਲ* ਹਾਰ ਜਾਵੇਗਾ,+
ਨਾਲੇ ਹਾਕਮ ਵੀ ਦਿਲ* ਹਾਰ ਜਾਣਗੇ;
ਪੁਜਾਰੀਆਂ ਦੇ ਦਿਲ ਦਹਿਲ ਜਾਣਗੇ ਅਤੇ ਨਬੀ ਹੱਕੇ-ਬੱਕੇ ਰਹਿ ਜਾਣਗੇ।”+
10 ਫਿਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਇਨ੍ਹਾਂ ਲੋਕਾਂ ਨੂੰ ਅਤੇ ਯਰੂਸ਼ਲਮ ਨੂੰ ਇਹ ਕਹਿ ਕੇ ਸੱਚ-ਮੁੱਚ ਧੋਖਾ ਦਿੱਤਾ ਹੈ,+ ‘ਤੁਹਾਨੂੰ ਸ਼ਾਂਤੀ ਮਿਲੇਗੀ,’+ ਜਦ ਕਿ ਤਲਵਾਰ ਤਾਂ ਸਾਡੀਆਂ ਧੌਣਾਂ ʼਤੇ ਰੱਖੀ ਹੋਈ ਹੈ।”
11 ਉਸ ਵੇਲੇ ਇਨ੍ਹਾਂ ਲੋਕਾਂ ਨੂੰ ਅਤੇ ਯਰੂਸ਼ਲਮ ਨੂੰ ਇਹ ਕਿਹਾ ਜਾਵੇਗਾ:
“ਉਜਾੜ ਦੀਆਂ ਬੰਜਰ ਪਹਾੜੀਆਂ ਤੋਂ ਝੁਲ਼ਸਾ ਦੇਣ ਵਾਲੀ ਹਵਾ ਚੱਲੇਗੀ,
ਇਹ ਹਵਾ ਤੇਜ਼ੀ ਨਾਲ ਮੇਰੇ ਲੋਕਾਂ ਦੀ ਧੀ* ʼਤੇ ਵਗੇਗੀ;
ਇਹ ਅਨਾਜ ਨੂੰ ਛੱਟਣ ਜਾਂ ਸਾਫ਼ ਕਰਨ ਲਈ ਨਹੀਂ ਆਵੇਗੀ।
12 ਇਹ ਤੇਜ਼ ਹਨੇਰੀ ਮੇਰੇ ਹੁਕਮ ʼਤੇ ਇਨ੍ਹਾਂ ਥਾਵਾਂ ਤੋਂ ਆਵੇਗੀ।
ਹੁਣ ਮੈਂ ਆਪਣੇ ਲੋਕਾਂ ਨੂੰ ਸਜ਼ਾ ਸੁਣਾਵਾਂਗਾ।
13 ਦੇਖ, ਉਹ ਮੀਂਹ ਦੇ ਬੱਦਲਾਂ ਵਾਂਗ ਆਵੇਗਾ,
ਉਸ ਦੇ ਰਥ ਤੂਫ਼ਾਨੀ ਹਵਾ ਵਰਗੇ ਹਨ।+
ਉਸ ਦੇ ਘੋੜੇ ਉਕਾਬਾਂ ਨਾਲੋਂ ਵੀ ਤੇਜ਼ ਹਨ।+
ਹਾਇ ਸਾਡੇ ਉੱਤੇ! ਅਸੀਂ ਤਬਾਹ ਹੋ ਗਏ ਹਾਂ।
14 ਹੇ ਯਰੂਸ਼ਲਮ, ਆਪਣੇ ਦਿਲ ਵਿੱਚੋਂ ਬੁਰਾਈ ਨੂੰ ਧੋ ਸੁੱਟ ਤਾਂਕਿ ਤੂੰ ਬਚ ਸਕੇਂ।+
ਤੂੰ ਕਦ ਤਕ ਆਪਣੇ ਮਨ ਵਿਚ ਦੁਸ਼ਟ ਖ਼ਿਆਲ ਪਾਲ਼ਦਾ ਰਹੇਂਗਾ?
15 ਕਿਉਂਕਿ ਇਕ ਆਵਾਜ਼ ਦਾਨ ਤੋਂ ਖ਼ਬਰ ਦਿੰਦੀ ਹੈ+
ਅਤੇ ਇਫ਼ਰਾਈਮ ਦੇ ਪਹਾੜਾਂ ਤੋਂ ਤਬਾਹੀ ਦਾ ਐਲਾਨ ਕਰਦੀ ਹੈ।
16 ਹਾਂ, ਕੌਮਾਂ ਨੂੰ ਇਹ ਖ਼ਬਰ ਦਿਓ;
ਯਰੂਸ਼ਲਮ ਦੇ ਖ਼ਿਲਾਫ਼ ਇਸ ਦਾ ਐਲਾਨ ਕਰੋ।”
“ਦੂਰ ਦੇਸ਼ ਤੋਂ ਪਹਿਰੇਦਾਰ* ਆ ਰਹੇ ਹਨ,
ਉਹ ਯਹੂਦਾਹ ਦੇ ਸ਼ਹਿਰਾਂ ਵਿਰੁੱਧ ਯੁੱਧ ਦੇ ਨਾਅਰੇ ਮਾਰਨਗੇ।
17 ਉਹ ਖੇਤ ਦੇ ਰਾਖਿਆਂ ਵਾਂਗ ਸਾਰੇ ਪਾਸਿਓਂ ਉਸ ਉੱਤੇ ਆ ਪੈਣਗੇ+
ਕਿਉਂਕਿ ਉਸ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ ਹੈ,”+ ਯਹੋਵਾਹ ਕਹਿੰਦਾ ਹੈ।
18 “ਤੈਨੂੰ ਆਪਣੇ ਰਵੱਈਏ ਅਤੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।+
ਤੇਰਾ ਹਸ਼ਰ ਕਿੰਨਾ ਹੀ ਭਿਆਨਕ ਹੋਵੇਗਾ
ਕਿਉਂਕਿ ਇਸ ਨੇ ਤੇਰੇ ਧੁਰ ਅੰਦਰ* ਤਕ ਅਸਰ ਕੀਤਾ ਹੈ।”
19 ਹਾਇ! ਹਾਇ! ਮੇਰੀ ਪੀੜ ਸਹਿਣ ਤੋਂ ਬਾਹਰ ਹੈ।*
ਮੇਰਾ ਦਿਲ* ਦਰਦ ਨਾਲ ਤੜਫ ਰਿਹਾ ਹੈ।
ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ।
20 ਤਬਾਹੀ ਤੇ ਤਬਾਹੀ ਦੀਆਂ ਖ਼ਬਰਾਂ ਆ ਰਹੀਆਂ ਹਨ
ਅਤੇ ਪੂਰਾ ਦੇਸ਼ ਨਾਸ਼ ਹੋ ਚੁੱਕਾ ਹੈ।
ਮੇਰੇ ਆਪਣੇ ਤੰਬੂ ਅਚਾਨਕ ਤਬਾਹ ਕਰ ਦਿੱਤੇ ਗਏ ਹਨ,
ਹਾਂ, ਇਕ ਪਲ ਵਿਚ ਹੀ ਮੇਰੇ ਤੰਬੂ ਤਬਾਹ ਕਰ ਦਿੱਤੇ ਗਏ ਹਨ।+
21 ਮੈਂ ਕਦ ਤਕ ਝੰਡਾ* ਦੇਖਦਾ ਰਹਾਂ?
ਮੈਂ ਕਦ ਤਕ ਨਰਸਿੰਗੇ ਦੀ ਆਵਾਜ਼ ਸੁਣਦਾ ਰਹਾਂ?+
22 “ਮੇਰੇ ਲੋਕ ਮੂਰਖ ਹਨ;+
ਉਹ ਮੇਰੇ ਵੱਲ ਧਿਆਨ ਨਹੀਂ ਦਿੰਦੇ।
ਉਹ ਬੇਵਕੂਫ਼ ਪੁੱਤਰ ਹਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ।
ਉਹ ਬੁਰੇ ਕੰਮ ਕਰਨ ਨੂੰ ਤਾਂ ਹੁਸ਼ਿਆਰ* ਹਨ,
ਪਰ ਨੇਕ ਕੰਮ ਕਰਨੇ ਨਹੀਂ ਜਾਣਦੇ।”
23 ਮੈਂ ਦੇਸ਼ ਨੂੰ ਦੇਖ ਕੇ ਹੈਰਾਨ ਰਹਿ ਗਿਆ!
ਇਹ ਸੁੰਨਸਾਨ ਅਤੇ ਵੀਰਾਨ ਹੋ ਚੁੱਕਾ ਸੀ।+
ਮੈਂ ਆਕਾਸ਼ ਵੱਲ ਦੇਖਿਆ ਅਤੇ ਉੱਥੇ ਕੋਈ ਰੌਸ਼ਨੀ ਨਹੀਂ ਸੀ।+
24 ਮੈਂ ਪਹਾੜਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ,
ਉਹ ਕੰਬ ਰਹੇ ਸਨ ਅਤੇ ਪਹਾੜੀਆਂ ਹਿਲ ਰਹੀਆਂ ਸਨ।+
25 ਮੈਂ ਇਹ ਦੇਖ ਕੇ ਹੱਕਾ-ਬੱਕਾ ਰਹਿ ਗਿਆ ਕਿ ਕਿਤੇ ਕੋਈ ਇਨਸਾਨ ਨਹੀਂ ਸੀ
ਅਤੇ ਆਕਾਸ਼ ਦੇ ਸਾਰੇ ਪੰਛੀ ਉੱਡ-ਪੁੱਡ ਗਏ ਸਨ।+
26 ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਫਲਾਂ ਦੇ ਬਾਗ਼ ਉੱਜੜ ਗਏ ਸਨ,
ਇਸ ਦੇ ਸਾਰੇ ਸ਼ਹਿਰ ਮਲਬੇ ਦਾ ਢੇਰ ਬਣ ਗਏ ਸਨ।+
ਇਹ ਸਭ ਕੁਝ ਯਹੋਵਾਹ ਕਰਕੇ ਹੋਇਆ
ਕਿਉਂਕਿ ਉਸ ਦੇ ਗੁੱਸੇ ਦੀ ਅੱਗ ਬਲ਼ ਰਹੀ ਸੀ।
27 ਯਹੋਵਾਹ ਕਹਿੰਦਾ ਹੈ: “ਪੂਰਾ ਦੇਸ਼ ਵੀਰਾਨ ਹੋ ਜਾਵੇਗਾ,+
ਪਰ ਮੈਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਾਂਗਾ।
ਇਹ ਇਸ ਕਰਕੇ ਹੋਵੇਗਾ ਕਿਉਂਕਿ ਮੈਂ ਕਿਹਾ ਹੈ ਅਤੇ ਮੈਂ ਇਹ ਫ਼ੈਸਲਾ ਕੀਤਾ ਹੈ।
ਮੈਂ ਆਪਣਾ ਮਨ ਨਹੀਂ ਬਦਲਾਂਗਾ* ਅਤੇ ਨਾ ਹੀ ਆਪਣੇ ਫ਼ੈਸਲੇ ਤੋਂ ਪਿੱਛੇ ਹਟਾਂਗਾ।+
29 ਘੋੜਸਵਾਰਾਂ ਤੇ ਤੀਰਅੰਦਾਜ਼ਾਂ ਦੀ ਆਵਾਜ਼ ਸੁਣ ਕੇ
ਸਾਰਾ ਸ਼ਹਿਰ ਨੱਠ ਜਾਂਦਾ ਹੈ।+
ਉਹ ਝਾੜੀਆਂ ਵਿਚ ਵੜ ਜਾਂਦੇ ਹਨ
ਅਤੇ ਉਹ ਚਟਾਨਾਂ ਉੱਤੇ ਚੜ੍ਹ ਜਾਂਦੇ ਹਨ।+
ਹਰ ਸ਼ਹਿਰ ਖਾਲੀ ਹੈ, ਉਸ ਵਿਚ ਕੋਈ ਨਹੀਂ ਵੱਸਦਾ।”
30 ਹੁਣ ਜਦ ਤੂੰ ਤਬਾਹ ਹੋ ਚੁੱਕੀ ਹੈਂ, ਤਾਂ ਤੂੰ ਕੀ ਕਰੇਂਗੀ?
ਤੂੰ ਸੁਰਖ਼ ਲਾਲ ਰੰਗ ਦੇ ਕੱਪੜੇ ਪਾਉਂਦੀ ਹੁੰਦੀ ਸੀ
ਅਤੇ ਸੋਨੇ ਦੇ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਦੀ ਸੀ
ਅਤੇ ਆਪਣੀਆਂ ਅੱਖਾਂ ਵਿਚ ਸੁਰਮਾ ਪਾਉਂਦੀ ਸੀ ਤਾਂਕਿ ਉਹ ਵੱਡੀਆਂ ਦਿਸਣ।
ਪਰ ਤੂੰ ਬੇਕਾਰ ਹੀ ਖ਼ੁਦ ਨੂੰ ਸ਼ਿੰਗਾਰਦੀ ਰਹੀ+
ਕਿਉਂਕਿ ਤੇਰੀ ਹਵਸ ਦੇ ਪੁਜਾਰੀਆਂ ਨੇ ਤੈਨੂੰ ਠੁਕਰਾ ਦਿੱਤਾ ਹੈ;
ਹੁਣ ਉਹ ਤੇਰੇ ਖ਼ੂਨ ਦੇ ਪਿਆਸੇ ਹਨ।+
31 ਮੈਂ ਇਕ ਆਵਾਜ਼ ਸੁਣੀ ਜਿਵੇਂ ਕੋਈ ਬੀਮਾਰ ਤੀਵੀਂ ਹੂੰਗਦੀ ਹੈ,
ਜਿਵੇਂ ਇਕ ਤੀਵੀਂ ਆਪਣੇ ਪਹਿਲੇ ਬੱਚੇ ਨੂੰ ਜਣਨ ਵੇਲੇ ਦਰਦ ਨਾਲ ਤੜਫਦੀ ਹੈ,
ਮੈਂ ਸੀਓਨ ਦੀ ਧੀ ਦੀ ਆਵਾਜ਼ ਸੁਣੀ ਜੋ ਔਖੇ ਸਾਹ ਲੈ ਰਹੀ ਹੈ।
ਉਹ ਆਪਣੇ ਹੱਥ ਫੈਲਾ ਕੇ ਇਹ ਕਹਿੰਦੀ ਹੈ:+
“ਹਾਇ ਮੇਰੇ ਉੱਤੇ! ਮੈਂ ਕਾਤਲਾਂ ਕਰਕੇ ਨਿਢਾਲ ਹੋ ਚੁੱਕੀ ਹਾਂ।”