ਯਸਾਯਾਹ
4 ਉਸ ਦਿਨ ਸੱਤ ਔਰਤਾਂ ਇਕ ਆਦਮੀ ਨੂੰ ਫੜ ਕੇ ਕਹਿਣਗੀਆਂ:+
“ਅਸੀਂ ਆਪਣੀ ਰੋਟੀ ਖਾਵਾਂਗੀਆਂ
ਅਤੇ ਆਪਣੇ ਕੱਪੜੇ ਪਾਵਾਂਗੀਆਂ;
ਬੱਸ ਸਾਨੂੰ ਆਪਣਾ ਨਾਂ ਦੇ ਦੇ
2 ਉਸ ਦਿਨ ਯਹੋਵਾਹ ਜੋ ਉਗਾਵੇਗਾ, ਉਹ ਸ਼ਾਨਦਾਰ ਅਤੇ ਸੋਹਣਾ ਹੋਵੇਗਾ ਅਤੇ ਦੇਸ਼ ਦਾ ਫਲ ਇਜ਼ਰਾਈਲ ਦੇ ਬਚੇ ਹੋਇਆਂ ਦਾ ਮਾਣ ਅਤੇ ਸੁਹੱਪਣ ਹੋਵੇਗਾ।+ 3 ਜੋ ਵੀ ਸੀਓਨ ਵਿਚ ਬਚੇਗਾ ਅਤੇ ਜੋ ਵੀ ਯਰੂਸ਼ਲਮ ਵਿਚ ਰਹਿ ਜਾਵੇਗਾ, ਉਹ ਪਵਿੱਤਰ ਕਹਾਵੇਗਾ, ਹਾਂ, ਯਰੂਸ਼ਲਮ ਦੇ ਉਹ ਸਾਰੇ ਲੋਕ ਜਿਨ੍ਹਾਂ ਦੇ ਨਾਂ ਜੀਵਨ ਲਈ ਲਿਖੇ ਗਏ ਹਨ।+
4 ਜਦੋਂ ਯਹੋਵਾਹ ਆਪਣੇ ਗੁੱਸੇ ਦੀ ਅੱਗ ਵਰ੍ਹਾ ਕੇ ਤੇ ਨਿਆਂ ਕਰ ਕੇ ਸੀਓਨ ਦੀਆਂ ਧੀਆਂ ਦੀ ਗੰਦਗੀ* ਧੋਵੇਗਾ+ ਅਤੇ ਉਸ ਵਿਚਕਾਰੋਂ ਯਰੂਸ਼ਲਮ ਵਿਚ ਵਹਾਇਆ ਗਿਆ ਖ਼ੂਨ ਸਾਫ਼ ਕਰੇਗਾ,+ 5 ਤਾਂ ਯਹੋਵਾਹ ਸੀਓਨ ਪਹਾੜ ਦੀ ਸਾਰੀ ਜਗ੍ਹਾ ਉੱਤੇ ਅਤੇ ਉਸ ਦੀਆਂ ਸਭਾਵਾਂ ਦੀਆਂ ਥਾਵਾਂ ਉੱਤੇ ਦਿਨ ਵੇਲੇ ਬੱਦਲ ਤੇ ਧੂੰਆਂ ਅਤੇ ਰਾਤ ਵੇਲੇ ਬਲ਼ਦੀ ਅੱਗ ਸਿਰਜੇਗਾ;+ ਸਾਰੀ ਮਹਿਮਾ ਉੱਤੇ ਇਕ ਚਾਨਣੀ ਹੋਵੇਗੀ। 6 ਨਾਲੇ ਦਿਨ ਵੇਲੇ ਗਰਮੀ ਤੋਂ ਛਾਂ ਲਈ ਅਤੇ ਤੂਫ਼ਾਨ ਤੇ ਮੀਂਹ ਵੇਲੇ ਪਨਾਹ ਅਤੇ ਸੁਰੱਖਿਆ ਲਈ ਇਕ ਛੱਪਰ ਹੋਵੇਗਾ।+