ਯਸਾਯਾਹ
24 ਦੇਖ! ਯਹੋਵਾਹ ਦੇਸ਼* ਨੂੰ ਖਾਲੀ ਕਰ ਰਿਹਾ ਹੈ, ਇਸ ਨੂੰ ਸੁੰਨਸਾਨ ਬਣਾ ਰਿਹਾ ਹੈ।+
ਉਹ ਇਸ ਨੂੰ ਮੂਧਾ ਮਾਰਦਾ ਹੈ*+ ਤੇ ਇਸ ਦੇ ਵਾਸੀਆਂ ਨੂੰ ਖਿਲਾਰਦਾ ਹੈ।+
2 ਹਰੇਕ ਦਾ ਹਾਲ ਇੱਕੋ ਜਿਹਾ ਹੋਵੇਗਾ:
ਜਿਹਾ ਲੋਕਾਂ ਦਾ ਤਿਹਾ ਪੁਜਾਰੀ ਦਾ,
ਜਿਹਾ ਨੌਕਰ ਦਾ ਤਿਹਾ ਉਸ ਦੇ ਮਾਲਕ ਦਾ,
ਜਿਹਾ ਨੌਕਰਾਣੀ ਦਾ ਤਿਹਾ ਉਸ ਦੀ ਮਾਲਕਣ ਦਾ,
ਜਿਹਾ ਖ਼ਰੀਦਾਰ ਦਾ ਤਿਹਾ ਵੇਚਣ ਵਾਲੇ ਦਾ,
ਜਿਹਾ ਉਧਾਰ ਦੇਣ ਵਾਲੇ ਦਾ ਤਿਹਾ ਉਧਾਰ ਲੈਣ ਵਾਲੇ ਦਾ,
ਜਿਹਾ ਕਰਜ਼ਾ ਦੇਣ ਵਾਲੇ ਦਾ ਤਿਹਾ ਕਰਜ਼ਾ ਲੈਣ ਵਾਲੇ ਦਾ।+
3 ਦੇਸ਼ ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਜਾਵੇਗਾ;
ਇਸ ਨੂੰ ਪੂਰੀ ਤਰ੍ਹਾਂ ਲੁੱਟ ਲਿਆ ਜਾਵੇਗਾ+
ਕਿਉਂਕਿ ਇਹ ਗੱਲ ਯਹੋਵਾਹ ਨੇ ਕਹੀ ਹੈ।
4 ਦੇਸ਼ ਮਾਤਮ ਮਨਾਉਂਦਾ ਹੈ;*+ ਇਹ ਖ਼ਤਮ ਹੋ ਰਿਹਾ ਹੈ।
ਉਪਜਾਊ ਜ਼ਮੀਨ ਮੁਰਝਾ ਰਹੀ ਹੈ; ਇਹ ਮਿਟਦੀ ਜਾਂਦੀ ਹੈ।
ਦੇਸ਼ ਦੇ ਮੰਨੇ-ਪ੍ਰਮੰਨੇ ਲੋਕ ਮੁਰਝਾ ਰਹੇ ਹਨ।
5 ਦੇਸ਼ ਦੇ ਵਾਸੀਆਂ ਨੇ ਇਸ ਨੂੰ ਪਲੀਤ ਕਰ ਦਿੱਤਾ ਹੈ+
ਕਿਉਂਕਿ ਉਨ੍ਹਾਂ ਨੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ,+
ਨਿਯਮਾਂ ਨੂੰ ਬਦਲ ਦਿੱਤਾ ਹੈ+
ਇਸੇ ਕਰਕੇ ਦੇਸ਼ ਦੇ ਵਾਸੀ ਘੱਟ ਗਏ ਹਨ
ਅਤੇ ਥੋੜ੍ਹੇ ਹੀ ਆਦਮੀ ਰਹਿ ਗਏ ਹਨ।+
7 ਨਵਾਂ ਦਾਖਰਸ ਸੋਗ ਮਨਾਉਂਦਾ ਹੈ,* ਅੰਗੂਰੀ ਵੇਲ ਮੁਰਝਾ ਰਹੀ ਹੈ+
ਅਤੇ ਜਿਨ੍ਹਾਂ ਦੇ ਦਿਲ ਖ਼ੁਸ਼ ਸਨ, ਉਹ ਆਹਾਂ ਭਰ ਰਹੇ ਹਨ।+
8 ਡਫਲੀਆਂ ਦੀ ਖ਼ੁਸ਼ਗਵਾਰ ਧੁਨ ਵੱਜਣੀ ਬੰਦ ਹੋ ਗਈ ਹੈ;
ਮੌਜ-ਮਸਤੀ ਕਰਨ ਵਾਲਿਆਂ ਦਾ ਸ਼ੋਰ ਮੁੱਕ ਗਿਆ ਹੈ;
ਰਬਾਬ ਦੀ ਸੁਹਾਵਣੀ ਆਵਾਜ਼ ਸੁਣਾਈ ਨਹੀਂ ਦਿੰਦੀ।+
9 ਉਹ ਦਾਖਰਸ ਪੀਂਦੇ ਹਨ, ਪਰ ਗੀਤ ਨਹੀਂ ਗਾਇਆ ਜਾਂਦਾ
ਅਤੇ ਸ਼ਰਾਬ ਪੀਣ ਵਾਲਿਆਂ ਨੂੰ ਇਸ ਦਾ ਸੁਆਦ ਕੌੜਾ ਲੱਗਦਾ ਹੈ।
11 ਉਹ ਗਲੀਆਂ ਵਿਚ ਦਾਖਰਸ ਲਈ ਦੁਹਾਈ ਦਿੰਦੇ ਹਨ।
ਸਾਰੀਆਂ ਖ਼ੁਸ਼ੀਆਂ ਅਲੋਪ ਹੋ ਗਈਆਂ ਹਨ;
ਦੇਸ਼ ਦਾ ਆਨੰਦ ਗਾਇਬ ਹੋ ਗਿਆ ਹੈ।+
13 ਦੁਨੀਆਂ ਵਿਚ ਕੌਮਾਂ ਵਿਚਕਾਰ ਮੇਰੇ ਲੋਕ ਇਵੇਂ ਹੋਣਗੇ
ਜਿਵੇਂ ਜ਼ੈਤੂਨ ਦੇ ਦਰਖ਼ਤ ਨੂੰ ਝਾੜਨ+
ਅਤੇ ਅੰਗੂਰਾਂ ਨੂੰ ਤੋੜਨ ਤੋਂ ਬਾਅਦ ਚੁਗਣ ਲਈ ਰਹਿੰਦ-ਖੂੰਹਦ ਹੁੰਦੀ ਹੈ।+
14 ਉਹ ਉੱਚੀ ਆਵਾਜ਼ ਵਿਚ ਬੋਲਣਗੇ,
ਉਹ ਖ਼ੁਸ਼ੀ ਨਾਲ ਜੈਕਾਰੇ ਲਾਉਣਗੇ।
ਸਮੁੰਦਰ* ਵੱਲੋਂ ਉਹ ਯਹੋਵਾਹ ਦੇ ਪ੍ਰਤਾਪ ਦਾ ਐਲਾਨ ਕਰਨਗੇ।+
15 ਇਸ ਲਈ ਉਹ ਚਾਨਣ ਦੇ ਇਲਾਕੇ ਵਿਚ* ਯਹੋਵਾਹ ਦੀ ਮਹਿਮਾ ਕਰਨਗੇ;+
ਸਮੁੰਦਰ ਦੇ ਟਾਪੂਆਂ ਵਿਚ ਉਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਨੂੰ ਵਡਿਆਉਣਗੇ।+
16 ਧਰਤੀ ਦੇ ਕੋਨੇ-ਕੋਨੇ ਤੋਂ ਅਸੀਂ ਗੀਤ ਸੁਣਦੇ ਹਾਂ:
“ਧਰਮੀ ਪਰਮੇਸ਼ੁਰ ਦੀ ਮਹਿਮਾ ਹੋਵੇ!”+
ਪਰ ਮੈਂ ਕਹਿੰਦਾ ਹਾਂ: “ਮੈਂ ਖ਼ਤਮ ਹੁੰਦਾ ਜਾ ਰਿਹਾ ਹਾਂ, ਹਾਂ, ਮੈਂ ਖ਼ਤਮ ਹੁੰਦਾ ਜਾ ਰਿਹਾ ਹਾਂ!
ਮੇਰੇ ਉੱਤੇ ਹਾਇ! ਧੋਖੇਬਾਜ਼ ਨੇ ਧੋਖਾ ਕੀਤਾ ਹੈ;
ਠੱਗਾਂ ਨੇ ਧੋਖੇ ਨਾਲ ਠੱਗੀ ਕੀਤੀ ਹੈ।”+
17 ਹੇ ਦੇਸ਼ ਦੇ ਵਾਸੀ, ਦਹਿਸ਼ਤ, ਟੋਏ ਅਤੇ ਫੰਦੇ ਤੇਰਾ ਇੰਤਜ਼ਾਰ ਕਰਦੇ ਹਨ।+
18 ਜਿਹੜਾ ਵੀ ਦਹਿਸ਼ਤ ਦੀ ਆਵਾਜ਼ ਤੋਂ ਭੱਜੇਗਾ, ਉਹ ਟੋਏ ਵਿਚ ਡਿਗੇਗਾ
ਅਤੇ ਜਿਹੜਾ ਟੋਏ ਵਿੱਚੋਂ ਬਾਹਰ ਨਿਕਲੇਗਾ, ਉਹ ਫੰਦੇ ਵਿਚ ਫਸੇਗਾ+
ਕਿਉਂਕਿ ਆਕਾਸ਼ ਦੀਆਂ ਖਿੜਕੀਆਂ ਖੋਲ੍ਹੀਆਂ ਜਾਣਗੀਆਂ
ਅਤੇ ਧਰਤੀ ਦੀਆਂ ਨੀਂਹਾਂ ਹਿਲ ਜਾਣਗੀਆਂ।
20 ਇਹ ਸ਼ਰਾਬੀ ਵਾਂਗ ਡਗਮਗਾਉਂਦੀ ਹੈ,
ਇਹ ਇਵੇਂ ਝੂਲਦੀ ਹੈ ਜਿਵੇਂ ਝੌਂਪੜੀ ਹਨੇਰੀ ਨਾਲ।
ਇਹ ਆਪਣੇ ਅਪਰਾਧ ਦੇ ਬੋਝ ਹੇਠਾਂ ਦੱਬੀ ਪਈ ਹੈ,+
ਇਹ ਡਿਗ ਜਾਵੇਗੀ ਤਾਂਕਿ ਫਿਰ ਕਦੇ ਨਾ ਉੱਠ ਸਕੇ।
21 ਉਸ ਦਿਨ ਯਹੋਵਾਹ ਉਤਾਂਹ ਉਚਾਈਆਂ ਦੀ ਫ਼ੌਜ ਵੱਲ
ਅਤੇ ਧਰਤੀ ਉੱਤੇ ਧਰਤੀ ਦੇ ਰਾਜਿਆਂ ਵੱਲ ਧਿਆਨ ਦੇਵੇਗਾ।
22 ਉਨ੍ਹਾਂ ਨੂੰ ਇਕੱਠਾ ਕੀਤਾ ਜਾਵੇਗਾ
ਜਿਵੇਂ ਕੈਦੀਆਂ ਨੂੰ ਟੋਏ ਵਿਚ ਇਕੱਠਾ ਕੀਤਾ ਜਾਂਦਾ ਹੈ
ਅਤੇ ਉਹ ਭੋਰੇ ਵਿਚ ਬੰਦ ਕੀਤੇ ਜਾਣਗੇ;
ਕਈ ਦਿਨਾਂ ਬਾਅਦ ਉਨ੍ਹਾਂ ਵੱਲ ਧਿਆਨ ਦਿੱਤਾ ਜਾਵੇਗਾ।