ਯਸਾਯਾਹ
38 ਉਨ੍ਹੀਂ ਦਿਨੀਂ ਹਿਜ਼ਕੀਯਾਹ ਬੀਮਾਰ ਹੋ ਗਿਆ ਅਤੇ ਉਹ ਮਰਨ ਕਿਨਾਰੇ ਸੀ।+ ਆਮੋਜ਼ ਦੇ ਪੁੱਤਰ ਯਸਾਯਾਹ ਨਬੀ+ ਨੇ ਆ ਕੇ ਉਸ ਨੂੰ ਕਿਹਾ: “ਯਹੋਵਾਹ ਇਹ ਕਹਿੰਦਾ ਹੈ: ‘ਆਪਣੇ ਘਰਾਣੇ ਨੂੰ ਹਿਦਾਇਤਾਂ ਦੇ ਕਿਉਂਕਿ ਤੂੰ ਮਰ ਜਾਵੇਂਗਾ; ਤੂੰ ਠੀਕ ਨਹੀਂ ਹੋਵੇਂਗਾ।’”+ 2 ਇਹ ਸੁਣ ਕੇ ਹਿਜ਼ਕੀਯਾਹ ਨੇ ਆਪਣਾ ਮੂੰਹ ਕੰਧ ਵੱਲ ਕਰ ਲਿਆ ਤੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗਾ: 3 “ਹੇ ਯਹੋਵਾਹ, ਮੈਂ ਤੇਰੇ ਅੱਗੇ ਮਿੰਨਤ ਕਰਦਾ ਹਾਂ, ਕਿਰਪਾ ਕਰ ਕੇ ਯਾਦ ਕਰ+ ਕਿ ਮੈਂ ਕਿਵੇਂ ਤੇਰੇ ਅੱਗੇ ਵਫ਼ਾਦਾਰੀ ਨਾਲ ਅਤੇ ਪੂਰੇ ਦਿਲ ਨਾਲ ਚੱਲਿਆ ਹਾਂ+ ਅਤੇ ਮੈਂ ਉਹੀ ਕੀਤਾ ਜੋ ਤੇਰੀਆਂ ਨਜ਼ਰਾਂ ਵਿਚ ਸਹੀ ਸੀ।” ਫਿਰ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਣ ਲੱਗਾ।
4 ਤਦ ਯਹੋਵਾਹ ਦਾ ਇਹ ਸੰਦੇਸ਼ ਯਸਾਯਾਹ ਨੂੰ ਆਇਆ: 5 “ਵਾਪਸ ਜਾਹ ਅਤੇ ਹਿਜ਼ਕੀਯਾਹ ਨੂੰ ਕਹਿ,+ ‘ਤੇਰੇ ਵੱਡ-ਵਡੇਰੇ ਦਾਊਦ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ।+ ਮੈਂ ਤੇਰੇ ਹੰਝੂ ਦੇਖੇ ਹਨ।+ ਦੇਖ, ਮੈਂ ਤੇਰੀ ਜ਼ਿੰਦਗੀ* ਦੇ 15 ਸਾਲ ਹੋਰ ਵਧਾ ਰਿਹਾ ਹਾਂ+ 6 ਅਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵਾਂਗਾ ਅਤੇ ਮੈਂ ਇਸ ਸ਼ਹਿਰ ਦੀ ਰਾਖੀ ਕਰਾਂਗਾ।+ 7 ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨੀ ਹੈ ਜਿਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਆਪਣਾ ਕਿਹਾ ਬਚਨ ਪੂਰਾ ਕਰੇਗਾ:+ 8 ਦੇਖ, ਆਹਾਜ਼ ਦੀਆਂ ਪੌੜੀਆਂ* ʼਤੇ ਸੂਰਜ ਦਾ ਜੋ ਪਰਛਾਵਾਂ ਅੱਗੇ ਵਧ ਚੁੱਕਾ ਹੈ, ਮੈਂ ਉਸ ਨੂੰ ਦਸ ਪੌਡੇ ਪਿਛਾਂਹ ਮੋੜ ਦਿਆਂਗਾ।”’”+ ਇਸ ਲਈ ਪਰਛਾਵਾਂ ਦਸ ਪੌਡੇ ਪਿੱਛੇ ਚਲਾ ਗਿਆ ਜੋ ਪਹਿਲਾਂ ਹੀ ਥੱਲੇ ਵੱਲ ਨੂੰ ਪੈ ਚੁੱਕਾ ਸੀ।
9 ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੀ ਲਿਖਤ* ਜਦੋਂ ਉਹ ਬੀਮਾਰ ਹੋ ਗਿਆ ਸੀ ਅਤੇ ਫਿਰ ਆਪਣੀ ਬੀਮਾਰੀ ਤੋਂ ਠੀਕ ਹੋ ਗਿਆ ਸੀ।
10 ਮੈਂ ਕਿਹਾ: “ਆਪਣੀ ਅੱਧੀ ਜ਼ਿੰਦਗੀ ਜੀ ਕੇ
ਮੈਂ ਕਬਰ* ਦੇ ਦਰਵਾਜ਼ਿਆਂ ਅੰਦਰ ਜਾਵਾਂਗਾ।
ਮੇਰੇ ਬਾਕੀ ਰਹਿੰਦੇ ਸਾਲਾਂ ਤੋਂ ਮੈਨੂੰ ਵਾਂਝਾ ਕੀਤਾ ਜਾਵੇਗਾ।”
11 ਮੈਂ ਕਿਹਾ: “ਮੈਂ ਯਾਹ* ਨੂੰ, ਹਾਂ, ਯਾਹ ਨੂੰ ਜੀਉਂਦਿਆਂ ਦੇ ਦੇਸ਼ ਵਿਚ ਨਹੀਂ ਦੇਖਾਂਗਾ।+
ਮੈਂ ਇਨਸਾਨਾਂ ਨੂੰ ਹੋਰ ਨਹੀਂ ਦੇਖ ਪਾਵਾਂਗਾ
ਕਿਉਂਕਿ ਮੈਂ ਉਸ ਜਗ੍ਹਾ ਦੇ ਵਾਸੀਆਂ ਨਾਲ ਹੋਵਾਂਗਾ ਜਿੱਥੇ ਸਭ ਕੁਝ ਮਿਟ ਜਾਂਦਾ ਹੈ।
12 ਚਰਵਾਹੇ ਦੇ ਤੰਬੂ ਵਾਂਗ
ਮੇਰੇ ਨਿਵਾਸ ਨੂੰ ਪੁੱਟ ਦਿੱਤਾ ਗਿਆ ਤੇ ਮੇਰੇ ਤੋਂ ਲੈ ਲਿਆ ਗਿਆ ਹੈ।+
ਜੁਲਾਹੇ ਵਾਂਗ ਮੈਂ ਆਪਣੀ ਜ਼ਿੰਦਗੀ ਨੂੰ ਲਪੇਟ ਲਿਆ ਹੈ;
ਉਹ ਮੈਨੂੰ ਤਾਣੇ ਦੇ ਧਾਗਿਆਂ ਵਾਂਗ ਤੋੜ ਸੁੱਟਦਾ ਹੈ।
ਸਵੇਰ ਤੋਂ ਲੈ ਕੇ ਰਾਤ ਤਕ ਤੂੰ ਮੈਨੂੰ ਖ਼ਤਮ ਕਰੀ ਜਾ ਰਿਹਾ ਹੈਂ।+
13 ਸਵੇਰ ਤਕ ਮੈਂ ਆਪਣੇ ਆਪ ਨੂੰ ਸ਼ਾਂਤ ਕਰਦਾ ਹਾਂ।
ਇਕ ਸ਼ੇਰ ਵਾਂਗ ਉਹ ਮੇਰੀਆਂ ਸਾਰੀਆਂ ਹੱਡੀਆਂ ਤੋੜੀ ਜਾ ਰਿਹਾ ਹੈ;
ਸਵੇਰ ਤੋਂ ਲੈ ਕੇ ਰਾਤ ਤਕ ਤੂੰ ਮੈਨੂੰ ਖ਼ਤਮ ਕਰੀ ਜਾ ਰਿਹਾ ਹੈਂ।+
ਉੱਪਰ ਦੇਖਦੇ-ਦੇਖਦੇ ਮੇਰੀਆਂ ਅੱਖਾਂ ਪਥਰਾ ਗਈਆਂ ਹਨ:+
15 ਮੈਂ ਕੀ ਕਹਿ ਸਕਦਾ ਹਾਂ?
ਉਸ ਨੇ ਮੈਨੂੰ ਜੋ ਕਿਹਾ, ਉਹ ਪੂਰਾ ਕੀਤਾ।
ਮੈਂ ਆਪਣੇ ਕੌੜੇ ਤਜਰਬੇ ਨੂੰ ਯਾਦ ਕਰ ਕੇ
ਆਪਣੇ ਸਾਰੇ ਵਰ੍ਹਿਆਂ ਦੌਰਾਨ ਨਿਮਰ* ਰਹਾਂਗਾ।
16 ‘ਹੇ ਯਹੋਵਾਹ, ਇਨ੍ਹਾਂ ਗੱਲਾਂ* ਕਰਕੇ ਹੀ ਹਰ ਇਨਸਾਨ ਜੀਉਂਦਾ ਹੈ
ਅਤੇ ਇਨ੍ਹਾਂ ਕਰਕੇ ਹੀ ਮੇਰੇ ਸਾਹ ਚੱਲ ਰਹੇ ਹਨ।
ਤੂੰ ਮੈਨੂੰ ਠੀਕ ਕਰ ਦੇਵੇਂਗਾ ਤੇ ਮੈਨੂੰ ਜੀਉਂਦਾ ਰੱਖੇਂਗਾ।+
17 ਦੇਖ! ਸ਼ਾਂਤੀ ਦੀ ਬਜਾਇ ਮੇਰੇ ਅੰਦਰ ਕੁੜੱਤਣ ਹੀ ਕੁੜੱਤਣ ਸੀ;
ਪਰ ਮੇਰੇ ਨਾਲ ਗਹਿਰਾ ਲਗਾਅ ਹੋਣ ਕਰਕੇ
ਤੂੰ ਮੈਨੂੰ ਵਿਨਾਸ਼ ਦੇ ਟੋਏ ਵਿੱਚੋਂ ਬਚਾਇਆ।+
ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ।*+
ਹੇਠਾਂ ਟੋਏ ਵਿਚ ਜਾਣ ਵਾਲੇ ਤੇਰੀ ਵਫ਼ਾਦਾਰੀ ਦੀ ਉਮੀਦ ਨਹੀਂ ਰੱਖ ਸਕਦੇ।+
19 ਜੀਉਂਦੇ, ਹਾਂ, ਜੀਉਂਦੇ ਹੀ ਤੇਰੀ ਵਡਿਆਈ ਕਰ ਸਕਦੇ ਹਨ
ਜਿਵੇਂ ਮੈਂ ਅੱਜ ਕਰ ਰਿਹਾ ਹਾਂ।
ਪਿਤਾ ਆਪਣੇ ਪੁੱਤਰਾਂ ਨੂੰ ਤੇਰੀ ਵਫ਼ਾਦਾਰੀ ਬਾਰੇ ਗਿਆਨ ਦੇ ਸਕਦਾ ਹੈ।+
20 ਹੇ ਯਹੋਵਾਹ, ਮੈਨੂੰ ਬਚਾ
ਅਤੇ ਅਸੀਂ ਆਪਣੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਯਹੋਵਾਹ ਦੇ ਭਵਨ ਵਿਚ+
ਤਾਰਾਂ ਵਾਲੇ ਸਾਜ਼ਾਂ ʼਤੇ ਮੇਰੇ ਗੀਤ ਵਜਾਵਾਂਗੇ।’”+
21 ਫਿਰ ਯਸਾਯਾਹ ਨੇ ਕਿਹਾ: “ਸੁੱਕੇ ਅੰਜੀਰਾਂ ਦੀ ਇਕ ਟਿੱਕੀ ਲਿਆਓ ਅਤੇ ਇਸ ਨੂੰ ਫੋੜੇ ਉੱਤੇ ਬੰਨ੍ਹੋ ਤਾਂਕਿ ਉਹ ਠੀਕ ਹੋ ਜਾਵੇ।”+ 22 ਹਿਜ਼ਕੀਯਾਹ ਨੇ ਪੁੱਛਿਆ ਸੀ: “ਇਸ ਗੱਲ ਦੀ ਕੀ ਨਿਸ਼ਾਨੀ ਹੈ ਕਿ ਮੈਂ ਯਹੋਵਾਹ ਦੇ ਭਵਨ ਵਿਚ ਜਾਵਾਂਗਾ?”+