ਹੋਸ਼ੇਆ
9 “ਹੇ ਇਜ਼ਰਾਈਲ ਕੌਮ, ਖ਼ੁਸ਼ ਨਾ ਹੋ,+
ਕੌਮਾਂ ਵਾਂਗ ਖ਼ੁਸ਼ੀ ਨਾ ਮਨਾ।
ਕਿਉਂਕਿ ਤੂੰ ਵੇਸਵਾਗਿਰੀ ਕਰਕੇ ਆਪਣੇ ਪਰਮੇਸ਼ੁਰ ਤੋਂ ਦੂਰ ਹੋ ਗਈ ਹੈਂ।+
ਤੂੰ ਅਨਾਜ ਦੇ ਹਰ ਪਿੜ ਵਿਚ ਵੇਸਵਾਗਿਰੀ ਨਾਲ ਕਮਾਏ ਪੈਸਿਆਂ ਨੂੰ ਪਿਆਰ ਕਰਦੀ ਹੈਂ।+
2 ਪਰ ਉਨ੍ਹਾਂ ਨੂੰ ਪਿੜ ਅਤੇ ਚੁਬੱਚੇ ਵਿੱਚੋਂ ਖਾਣ-ਪੀਣ ਲਈ ਕੁਝ ਨਹੀਂ ਮਿਲੇਗਾ
ਅਤੇ ਨਵੇਂ ਦਾਖਰਸ ਦੀ ਪੈਦਾਵਾਰ ਨਹੀਂ ਹੋਵੇਗੀ।+
3 ਉਹ ਯਹੋਵਾਹ ਦੇ ਦੇਸ਼ ਵਿਚ ਹਮੇਸ਼ਾ ਵੱਸੇ ਨਹੀਂ ਰਹਿਣਗੇ;+
ਇਸ ਦੀ ਬਜਾਇ, ਇਫ਼ਰਾਈਮ ਮਿਸਰ ਨੂੰ ਵਾਪਸ ਚਲਾ ਜਾਵੇਗਾ
ਅਤੇ ਉਹ ਅੱਸ਼ੂਰ ਵਿਚ ਅਸ਼ੁੱਧ ਚੀਜ਼ਾਂ ਖਾਣਗੇ।+
4 ਉਹ ਫਿਰ ਕਦੇ ਯਹੋਵਾਹ ਨੂੰ ਦਾਖਰਸ ਦੀਆਂ ਭੇਟਾਂ ਨਹੀਂ ਚੜ੍ਹਾਉਣਗੇ;+
ਉਨ੍ਹਾਂ ਵੱਲੋਂ ਚੜ੍ਹਾਈਆਂ ਬਲ਼ੀਆਂ ਤੋਂ ਉਸ ਨੂੰ ਖ਼ੁਸ਼ੀ ਨਹੀਂ ਹੋਵੇਗੀ।+
ਉਹ ਬਲ਼ੀਆਂ ਸੋਗ ਦੀ ਰੋਟੀ ਵਾਂਗ ਹੋਣਗੀਆਂ;
ਉਸ ਨੂੰ ਖਾਣ ਵਾਲੇ ਆਪਣੇ ਆਪ ਨੂੰ ਭ੍ਰਿਸ਼ਟ ਕਰਨਗੇ
ਕਿਉਂਕਿ ਉਨ੍ਹਾਂ ਦੀ ਰੋਟੀ ਸਿਰਫ਼ ਉਨ੍ਹਾਂ ਲਈ ਹੀ ਹੋਵੇਗੀ;
ਇਹ ਯਹੋਵਾਹ ਦੇ ਘਰ ਵਿਚ ਨਹੀਂ ਚੜ੍ਹਾਈ ਜਾਵੇਗੀ।
5 ਤੁਸੀਂ ਇਕੱਠੇ ਹੋਣ* ਦੇ ਦਿਨ
ਅਤੇ ਯਹੋਵਾਹ ਦੇ ਤਿਉਹਾਰ ਦੇ ਦਿਨ ਕੀ ਕਰੋਗੇ?
6 ਦੇਖੋ! ਉਨ੍ਹਾਂ ਨੂੰ ਤਬਾਹੀ ਕਾਰਨ ਭੱਜਣਾ ਪਵੇਗਾ।+
ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ+ ਅਤੇ ਮੈਮਫ਼ਿਸ ਉਨ੍ਹਾਂ ਨੂੰ ਦਫ਼ਨਾਵੇਗਾ।+
ਬਿੱਛੂ ਬੂਟੀ ਉਨ੍ਹਾਂ ਦੀਆਂ ਚਾਂਦੀ ਦੀਆਂ ਕੀਮਤੀ ਚੀਜ਼ਾਂ ʼਤੇ ਕਬਜ਼ਾ ਕਰ ਲਵੇਗੀ
ਅਤੇ ਉਨ੍ਹਾਂ ਦੇ ਤੰਬੂਆਂ ਵਿਚ ਕੰਡਿਆਲ਼ੀਆਂ ਝਾੜੀਆਂ ਉੱਗਣਗੀਆਂ।
ਉਨ੍ਹਾਂ ਦਾ ਨਬੀ ਮੂਰਖ ਸਾਬਤ ਹੋਵੇਗਾ ਅਤੇ ਪਰਮੇਸ਼ੁਰ ਵੱਲੋਂ ਬੋਲਣ ਦਾ ਦਾਅਵਾ ਕਰਨ ਵਾਲਾ ਪਾਗਲ ਹੋ ਜਾਵੇਗਾ;
ਤੂੰ ਅਣਗਿਣਤ ਪਾਪ ਕੀਤੇ ਹਨ ਜਿਸ ਕਰਕੇ ਤੇਰੇ ਦੁਸ਼ਮਣ ਵਧ ਗਏ ਹਨ।”
8 ਇਫ਼ਰਾਈਮ ਦਾ ਪਹਿਰੇਦਾਰ+ ਪਰਮੇਸ਼ੁਰ ਦੇ ਨਾਲ ਸੀ।+
ਪਰ ਹੁਣ ਉਸ ਦੇ ਨਬੀ+ ਪੰਛੀਆਂ ਨੂੰ ਫੜਨ ਵਾਲੇ ਫੰਦਿਆਂ ਵਾਂਗ ਹਨ
ਅਤੇ ਪਰਮੇਸ਼ੁਰ ਦੇ ਘਰ ਵਿਚ ਲੜਾਈ-ਝਗੜਾ ਹੈ।
9 ਉਹ ਆਪਣੇ ਆਪ ਨੂੰ ਬਰਬਾਦ ਕਰਨ ਵਿਚ ਲੱਗੇ ਹੋਏ ਹਨ, ਜਿਵੇਂ ਉਨ੍ਹਾਂ ਨੇ ਗਿਬਆਹ ਦੇ ਦਿਨਾਂ ਵਿਚ ਕੀਤਾ ਸੀ।+
ਉਹ ਉਨ੍ਹਾਂ ਦੀਆਂ ਗ਼ਲਤੀਆਂ ਯਾਦ ਰੱਖੇਗਾ ਅਤੇ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।+
10 “ਮੇਰੇ ਲਈ ਇਜ਼ਰਾਈਲ ਇਵੇਂ ਸੀ ਜਿਵੇਂ ਉਜਾੜ ਵਿਚ ਅੰਗੂਰ।+
ਮੇਰੇ ਲਈ ਤੁਹਾਡੇ ਪਿਉ-ਦਾਦੇ ਇਵੇਂ ਸਨ ਜਿਵੇਂ ਅੰਜੀਰ ਦੇ ਦਰਖ਼ਤ ʼਤੇ ਲੱਗਾ ਪਹਿਲਾ ਫਲ।
ਪਰ ਉਹ ਪਿਓਰ ਦੇ ਬਆਲ ਕੋਲ ਚਲੇ ਗਏ;+
ਉਨ੍ਹਾਂ ਨੇ ਆਪਣਾ ਆਪ ਸ਼ਰਮਨਾਕ ਚੀਜ਼* ਨੂੰ ਸਮਰਪਿਤ ਕਰ ਦਿੱਤਾ+
ਅਤੇ ਉਹ ਉਸ ਘਿਣਾਉਣੀ ਚੀਜ਼ ਵਰਗੇ ਬਣ ਗਏ ਜਿਸ ਨੂੰ ਉਹ ਪਿਆਰ ਕਰਦੇ ਸਨ।
11 ਇਫ਼ਰਾਈਮ ਦੀ ਮਹਿਮਾ ਪੰਛੀ ਵਾਂਗ ਉੱਡ ਜਾਂਦੀ ਹੈ;
ਨਾ ਕੋਈ ਜਨਮ ਦੇਣ ਵਾਲੀ ਹੈ ਤੇ ਨਾ ਹੀ ਕੋਈ ਗਰਭਵਤੀ ਹੁੰਦੀ ਹੈ।+
12 ਭਾਵੇਂ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ,
ਪਰ ਮੈਂ ਉਨ੍ਹਾਂ ਨੂੰ ਖੋਹ ਲਵਾਂਗਾ ਤਾਂਕਿ ਕੋਈ ਵੀ ਨਾ ਬਚੇ;+
ਹਾਇ ਉਨ੍ਹਾਂ ʼਤੇ ਜਦੋਂ ਮੈਂ ਉਨ੍ਹਾਂ ਤੋਂ ਮੂੰਹ ਮੋੜ ਲਵਾਂਗਾ!+
13 ਇਫ਼ਰਾਈਮ ਨੂੰ ਘਾਹ ਦੇ ਮੈਦਾਨ ਵਿਚ ਬੀਜਿਆ ਗਿਆ ਸੀ, ਉਹ ਮੇਰੇ ਲਈ ਸੋਰ ਵਾਂਗ ਸੀ;+
ਹੁਣ ਇਫ਼ਰਾਈਮ ਨੂੰ ਆਪਣੇ ਪੁੱਤਰਾਂ ਨੂੰ ਵੱਢੇ ਜਾਣ ਲਈ ਲਿਆਉਣਾ ਹੀ ਪਵੇਗਾ।”
14 ਹੇ ਯਹੋਵਾਹ, ਤੂੰ ਉਨ੍ਹਾਂ ਨੂੰ ਜੋ ਦੇਣਾ ਚਾਹੁੰਦਾ ਹੈਂ, ਉਨ੍ਹਾਂ ਨੂੰ ਦੇ;
ਅਜਿਹੀ ਕੁੱਖ ਜਿਸ ਵਿਚ ਗਰਭ ਡਿਗ ਜਾਵੇ ਅਤੇ ਦੁੱਧ ਤੋਂ ਸੱਖਣੀਆਂ* ਛਾਤੀਆਂ।
15 “ਉਨ੍ਹਾਂ ਨੇ ਗਿਲਗਾਲ ਵਿਚ ਦੁਸ਼ਟਤਾ ਕੀਤੀ,+ ਉੱਥੇ ਮੈਨੂੰ ਉਨ੍ਹਾਂ ਨਾਲ ਨਫ਼ਰਤ ਹੋ ਗਈ।
ਮੈਂ ਉਨ੍ਹਾਂ ਦੇ ਬੁਰੇ ਕੰਮਾਂ ਕਰਕੇ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿਆਂਗਾ।+
16 ਇਫ਼ਰਾਈਮ ਇਕ ਦਰਖ਼ਤ ਵਾਂਗ ਵੱਢ ਦਿੱਤਾ ਜਾਵੇਗਾ।+
ਉਨ੍ਹਾਂ ਦੀ ਜੜ੍ਹ ਸੁੱਕ ਜਾਵੇਗੀ ਅਤੇ ਉਨ੍ਹਾਂ ਨੂੰ ਕੋਈ ਫਲ ਨਹੀਂ ਲੱਗੇਗਾ।
ਭਾਵੇਂ ਉਹ ਬੱਚੇ ਪੈਦਾ ਕਰਨ, ਪਰ ਮੈਂ ਉਨ੍ਹਾਂ ਦੇ ਲਾਡਲੇ ਬੱਚਿਆਂ ਨੂੰ ਜਾਨੋਂ ਮਾਰ ਦਿਆਂਗਾ।”