ਯਸਾਯਾਹ
53 ਸਾਡੇ ਤੋਂ ਸੁਣੀ ਗੱਲ* ਉੱਤੇ ਕਿਸ ਨੇ ਨਿਹਚਾ ਕੀਤੀ ਹੈ?+
ਯਹੋਵਾਹ ਦੀ ਤਾਕਤ*+ ਕਿਨ੍ਹਾਂ ਨੂੰ ਦਿਖਾਈ ਗਈ ਹੈ?+
2 ਉਹ ਉਸ* ਅੱਗੇ ਟਾਹਣੀ ਵਾਂਗ ਅਤੇ ਝੁਲ਼ਸੀ ਹੋਈ ਜ਼ਮੀਨ ਵਿੱਚੋਂ ਜੜ੍ਹ ਵਾਂਗ ਫੁੱਟ ਨਿਕਲੇਗਾ।+
ਨਾ ਹੀ ਉਸ ਦੀ ਕੋਈ ਸ਼ਾਨ ਹੈ ਤੇ ਨਾ ਹੀ ਉਸ ਦੀ ਸ਼ਕਲ ਇੰਨੀ ਸੋਹਣੀ ਹੈ;+
ਜਦ ਅਸੀਂ ਉਸ ਨੂੰ ਦੇਖਦੇ ਹਾਂ, ਤਾਂ ਅਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ।*
3 ਲੋਕਾਂ ਨੇ ਉਸ ਨੂੰ ਤੁੱਛ ਸਮਝਿਆ ਤੇ ਉਸ ਨੂੰ ਨਜ਼ਰਅੰਦਾਜ਼ ਕੀਤਾ,+
ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਦਰਦ ਕੀ ਹੁੰਦਾ ਅਤੇ ਬੀਮਾਰੀ ਕੀ ਹੁੰਦੀ ਹੈ।
ਉਸ ਦਾ ਚਿਹਰਾ ਮਾਨੋ ਸਾਡੇ ਤੋਂ ਲੁਕਿਆ ਹੋਇਆ ਸੀ।*
ਉਸ ਨੂੰ ਤੁੱਛ ਸਮਝਿਆ ਗਿਆ ਤੇ ਅਸੀਂ ਉਸ ਨੂੰ ਨਿਕੰਮਾ ਕਿਹਾ।+
ਪਰ ਅਸੀਂ ਸਮਝਿਆ ਕਿ ਉਸ ʼਤੇ ਪਰਮੇਸ਼ੁਰ ਦੀ ਮਾਰ ਪਈ ਹੈ, ਉਹ ਉਸ ਵੱਲੋਂ ਮਾਰਿਆ-ਕੁੱਟਿਆ ਤੇ ਦੁਖੀ ਕੀਤਾ ਹੋਇਆ ਹੈ।
6 ਅਸੀਂ ਸਾਰੇ ਭੇਡਾਂ ਵਾਂਗ ਭਟਕਦੇ ਫਿਰਦੇ ਸੀ,+
ਹਰ ਕੋਈ ਆਪੋ-ਆਪਣੇ ਰਾਹ ਚੱਲ ਰਿਹਾ ਸੀ,
ਯਹੋਵਾਹ ਨੇ ਸਾਡੇ ਸਾਰਿਆਂ ਦੇ ਗੁਨਾਹ ਉਸ ਉੱਤੇ ਲੱਦ ਦਿੱਤੇ।+
ਉਸ ਨੂੰ ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ,+
ਉਹ ਉਸ ਭੇਡ ਵਾਂਗ ਸੀ ਜੋ ਉੱਨ ਕਤਰਨ ਵਾਲੇ ਸਾਮ੍ਹਣੇ ਚੁੱਪ ਰਹਿੰਦੀ ਹੈ,
ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।+
8 ਜ਼ੁਲਮ ਅਤੇ ਅਨਿਆਂ ਕਰ ਕੇ ਉਸ ਨੂੰ ਲਿਜਾਇਆ ਗਿਆ;
ਕੌਣ ਉਸ ਦੀ ਵੰਸ਼ਾਵਲੀ ਬਾਰੇ ਜਾਣਨਾ ਚਾਹੇਗਾ?
9 ਉਸ ਨੂੰ ਦੁਸ਼ਟਾਂ ਨਾਲ ਦਫ਼ਨਾਉਣ ਲਈ ਜਗ੍ਹਾ ਦਿੱਤੀ ਗਈ,*+
ਉਸ ਦੀ ਮੌਤ ਹੋਣ ਤੇ ਉਸ ਨੂੰ ਅਮੀਰਾਂ* ਨਾਲ ਦਫ਼ਨਾਇਆ ਗਿਆ,+
ਭਾਵੇਂ ਕਿ ਉਸ ਨੇ ਕੋਈ ਬੁਰਾਈ* ਨਹੀਂ ਸੀ ਕੀਤੀ
ਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ ਸਨ।+
10 ਪਰ ਇਹ ਯਹੋਵਾਹ ਦੀ ਮਰਜ਼ੀ ਸੀ* ਕਿ ਉਸ ਨੂੰ ਕੁਚਲੇ ਅਤੇ ਉਸ ਨੇ ਉਸ ਨੂੰ ਦੁੱਖ ਝੱਲਣ ਦਿੱਤਾ।
ਜੇ ਤੂੰ ਉਸ ਦੀ ਜਾਨ ਦੋਸ਼-ਬਲ਼ੀ ਵਜੋਂ ਦੇਵੇਂ,+
ਤਾਂ ਉਹ ਆਪਣੀ ਸੰਤਾਨ* ਨੂੰ ਦੇਖੇਗਾ, ਉਹ ਬਹੁਤ ਦਿਨਾਂ ਤਕ ਜੀਉਂਦਾ ਰਹੇਗਾ+
ਅਤੇ ਉਸ ਦੇ ਜ਼ਰੀਏ ਯਹੋਵਾਹ ਦੀ ਮਰਜ਼ੀ ਪੂਰੀ ਹੋਵੇਗੀ।+
11 ਉਸ ਨੇ ਜੋ ਦੁੱਖ ਸਹੇ, ਉਨ੍ਹਾਂ ਨੂੰ ਦੇਖ ਕੇ ਉਹ ਸੰਤੁਸ਼ਟ ਹੋਵੇਗਾ।