ਯਿਰਮਿਯਾਹ
17 “ਯਹੂਦਾਹ ਦਾ ਪਾਪ ਲੋਹੇ ਦੀ ਕਲਮ ਨਾਲ ਲਿਖਿਆ ਗਿਆ ਹੈ।
ਉਨ੍ਹਾਂ ਦਾ ਪਾਪ ਹੀਰੇ ਦੀ ਨੋਕ ਨਾਲ ਉਨ੍ਹਾਂ ਦੇ ਦਿਲ ਦੀ ਫੱਟੀ ʼਤੇ
ਅਤੇ ਉਨ੍ਹਾਂ ਦੀਆਂ ਵੇਦੀਆਂ ਦੇ ਸਿੰਗਾਂ ʼਤੇ ਉੱਕਰਿਆ ਗਿਆ ਹੈ,
2 ਉਨ੍ਹਾਂ ਦੇ ਪੁੱਤਰ ਵੀ ਇਨ੍ਹਾਂ ਵੇਦੀਆਂ ਅਤੇ ਪੂਜਾ-ਖੰਭਿਆਂ* ਨੂੰ ਯਾਦ ਕਰਦੇ ਹਨ+
ਜੋ ਉੱਚੀਆਂ ਪਹਾੜੀਆਂ ਉੱਤੇ ਇਕ ਹਰੇ-ਭਰੇ ਦਰਖ਼ਤ ਦੇ ਕੋਲ ਸਨ,+
3 ਜੋ ਸ਼ਹਿਰਾਂ ਤੋਂ ਦੂਰ ਪਹਾੜਾਂ ਉੱਤੇ ਸਨ।
ਤੂੰ ਆਪਣੇ ਇਲਾਕਿਆਂ ਵਿਚ ਜਿੰਨੇ ਪਾਪ ਕੀਤੇ ਹਨ
ਉਨ੍ਹਾਂ ਕਰਕੇ ਮੈਂ ਤੇਰੀ ਧਨ-ਦੌਲਤ ਅਤੇ ਤੇਰੇ ਸਾਰੇ ਖ਼ਜ਼ਾਨੇ,
ਹਾਂ, ਤੇਰੇ ਉੱਚੇ ਸਥਾਨ ਲੁੱਟ ਦੇ ਮਾਲ ਵਜੋਂ ਦੇ ਦਿਆਂਗਾ।+
4 ਤੂੰ ਆਪਣੀ ਮਰਜ਼ੀ ਨਾਲ ਆਪਣੀ ਵਿਰਾਸਤ ਗੁਆ ਬੈਠੇਂਗਾ ਜੋ ਮੈਂ ਤੈਨੂੰ ਦਿੱਤੀ ਸੀ।+
ਮੈਂ ਤੈਨੂੰ ਉਸ ਦੇਸ਼ ਵਿਚ ਲੈ ਜਾਵਾਂਗਾ ਜਿਸ ਨੂੰ ਤੂੰ ਨਹੀਂ ਜਾਣਦਾ,
ਉੱਥੇ ਮੈਂ ਤੇਰੇ ਤੋਂ ਦੁਸ਼ਮਣਾਂ ਦੀ ਗ਼ੁਲਾਮੀ ਕਰਾਵਾਂਗਾ+
ਇਹ ਅੱਗ ਹਮੇਸ਼ਾ ਬਲ਼ਦੀ ਰਹੇਗੀ।”
5 ਯਹੋਵਾਹ ਕਹਿੰਦਾ ਹੈ:
“ਸਰਾਪੀ ਹੈ ਉਹ ਇਨਸਾਨ* ਜਿਹੜਾ ਇਨਸਾਨਾਂ ʼਤੇ ਭਰੋਸਾ ਰੱਖਦਾ ਹੈ,+
ਜਿਹੜਾ ਇਨਸਾਨੀ ਤਾਕਤ ਦਾ ਸਹਾਰਾ ਲੈਂਦਾ ਹੈ+
ਅਤੇ ਜਿਸ ਦਾ ਦਿਲ ਯਹੋਵਾਹ ਤੋਂ ਦੂਰ ਹੋ ਗਿਆ ਹੈ।
6 ਉਹ ਉਜਾੜ ਵਿਚ ਇਕੱਲੇ ਖੜ੍ਹੇ ਦਰਖ਼ਤ ਵਰਗਾ ਹੋਵੇਗਾ।
ਉਸ ਨੂੰ ਕਿਸੇ ਵੀ ਚੰਗੀ ਚੀਜ਼ ਦੀ ਆਸ ਨਹੀਂ ਹੋਵੇਗੀ,
ਸਗੋਂ ਉਹ ਉਜਾੜ ਵਿਚ ਖ਼ੁਸ਼ਕ ਥਾਵਾਂ ʼਤੇ
ਅਤੇ ਲੂਣ ਵਾਲੀ ਜ਼ਮੀਨ ਉੱਤੇ ਵੱਸੇਗਾ ਜਿੱਥੇ ਕੋਈ ਨਹੀਂ ਰਹਿ ਸਕਦਾ।
8 ਉਹ ਵਹਿੰਦੇ ਪਾਣੀਆਂ ਕੋਲ ਲਾਏ ਗਏ ਦਰਖ਼ਤ ਵਰਗਾ ਹੋਵੇਗਾ,
ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ।
ਉਸ ʼਤੇ ਸੂਰਜ ਦੀ ਤਪਸ਼ ਦਾ ਕੋਈ ਅਸਰ ਨਹੀਂ ਹੋਵੇਗਾ,
ਸਗੋਂ ਉਸ ਦੇ ਪੱਤੇ ਹਮੇਸ਼ਾ ਹਰੇ ਰਹਿਣਗੇ।+
ਉਸ ਨੂੰ ਸੋਕੇ ਦੇ ਸਾਲ ਵਿਚ ਕੋਈ ਚਿੰਤਾ ਨਹੀਂ ਹੋਵੇਗੀ
ਅਤੇ ਨਾ ਹੀ ਉਹ ਫਲ ਦੇਣਾ ਬੰਦ ਕਰੇਗਾ।
9 ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼* ਅਤੇ ਬੇਸਬਰਾ* ਹੈ।+
ਕੌਣ ਇਸ ਨੂੰ ਸਮਝ ਸਕਦਾ ਹੈ?
10 ਮੈਂ, ਯਹੋਵਾਹ, ਦਿਲਾਂ ਨੂੰ ਪਰਖਦਾ ਹਾਂ+
ਅਤੇ ਮਨ ਦੀਆਂ ਸੋਚਾਂ* ਨੂੰ ਜਾਂਚਦਾ ਹਾਂ
ਤਾਂਕਿ ਹਰੇਕ ਨੂੰ ਉਸ ਦੇ ਚਾਲ-ਚਲਣ
ਅਤੇ ਉਸ ਦੇ ਕੰਮਾਂ ਮੁਤਾਬਕ ਫਲ ਦਿਆਂ।+
ਧਨ ਉਸ ਨੂੰ ਅੱਧਖੜ ਉਮਰੇ ਛੱਡ ਦੇਵੇਗਾ
ਅਤੇ ਅਖ਼ੀਰ ਵਿਚ ਉਹ ਮੂਰਖ ਸਾਬਤ ਹੋਵੇਗਾ।”
12 ਸ਼ੁਰੂ ਤੋਂ ਪਰਮੇਸ਼ੁਰ ਦਾ ਸ਼ਾਨਦਾਰ ਸਿੰਘਾਸਣ ਉੱਚਾ ਕੀਤਾ ਗਿਆ ਹੈ
ਜੋ ਕਿ ਸਾਡਾ ਪਵਿੱਤਰ ਸਥਾਨ ਹੈ।+
13 ਹੇ ਯਹੋਵਾਹ, ਇਜ਼ਰਾਈਲ ਦੀ ਆਸ,
ਜਿਹੜੇ ਤੈਨੂੰ ਛੱਡ ਦਿੰਦੇ ਹਨ, ਉਹ ਸਾਰੇ ਸ਼ਰਮਿੰਦੇ ਕੀਤੇ ਜਾਣਗੇ।
ਜਿਹੜੇ ਤੇਰੇ* ਖ਼ਿਲਾਫ਼ ਬਗਾਵਤ ਕਰਦੇ ਹਨ, ਉਹ ਰੇਤ ʼਤੇ ਲਿਖੇ ਅੱਖਰਾਂ ਵਾਂਗ ਮਿਟ ਜਾਣਗੇ+
ਕਿਉਂਕਿ ਉਨ੍ਹਾਂ ਨੇ ਅੰਮ੍ਰਿਤ ਜਲ ਦੇ ਚਸ਼ਮੇ ਯਹੋਵਾਹ ਨੂੰ ਤਿਆਗ ਦਿੱਤਾ ਹੈ।+
14 ਹੇ ਯਹੋਵਾਹ, ਮੈਨੂੰ ਚੰਗਾ ਕਰ ਅਤੇ ਮੈਂ ਚੰਗਾ ਹੋ ਜਾਵਾਂਗਾ।
ਮੈਨੂੰ ਬਚਾ ਅਤੇ ਮੈਂ ਬਚ ਜਾਵਾਂਗਾ+
ਕਿਉਂਕਿ ਮੈਂ ਤੇਰੀ ਹੀ ਮਹਿਮਾ ਕਰਦਾ ਹਾਂ।
15 ਦੇਖ, ਉਹ ਮੈਨੂੰ ਪੁੱਛਦੇ ਹਨ:
“ਯਹੋਵਾਹ ਦਾ ਬਚਨ ਅਜੇ ਤਕ ਪੂਰਾ ਕਿਉਂ ਨਹੀਂ ਹੋਇਆ?”+
16 ਪਰ ਮੈਂ ਇਕ ਚਰਵਾਹੇ ਵਜੋਂ ਤੇਰੇ ਪਿੱਛੇ ਚੱਲਣ ਤੋਂ ਨਹੀਂ ਹਟਿਆ
ਅਤੇ ਨਾ ਹੀ ਮੈਂ ਤਬਾਹੀ ਦਾ ਦਿਨ ਦੇਖਣਾ ਚਾਹਿਆ।
ਤੂੰ ਮੇਰੇ ਮੂੰਹੋਂ ਨਿਕਲੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ;
ਇਹ ਸਭ ਕੁਝ ਤੇਰੇ ਸਾਮ੍ਹਣੇ ਵਾਪਰਿਆ ਹੈ।
17 ਤੂੰ ਮੇਰੇ ਲਈ ਖ਼ੌਫ਼ ਦਾ ਕਾਰਨ ਨਾ ਬਣ।
ਬਿਪਤਾ ਦੇ ਵੇਲੇ ਤੂੰ ਹੀ ਮੇਰੀ ਪਨਾਹ ਹੈਂ।
18 ਮੈਨੂੰ ਸਤਾਉਣ ਵਾਲੇ ਸ਼ਰਮਿੰਦੇ ਕੀਤੇ ਜਾਣ,+
ਪਰ ਤੂੰ ਮੈਨੂੰ ਸ਼ਰਮਿੰਦਾ ਨਾ ਹੋਣ ਦੇਈਂ।
ਉਨ੍ਹਾਂ ਉੱਤੇ ਡਰ ਹਾਵੀ ਹੋ ਜਾਵੇ,
ਪਰ ਤੂੰ ਮੇਰੇ ਉੱਤੇ ਡਰ ਹਾਵੀ ਨਾ ਹੋਣ ਦੇਈਂ।
19 ਯਹੋਵਾਹ ਨੇ ਮੈਨੂੰ ਇਹ ਕਿਹਾ: “ਤੂੰ ਲੋਕਾਂ ਦੇ ਪੁੱਤਰਾਂ ਦੇ ਦਰਵਾਜ਼ੇ ਕੋਲ ਜਾ ਕੇ ਖੜ੍ਹਾ ਹੋ ਜਿਸ ਥਾਣੀਂ ਯਹੂਦਾਹ ਦੇ ਰਾਜੇ ਅੰਦਰ-ਬਾਹਰ ਆਉਂਦੇ-ਜਾਂਦੇ ਹਨ ਅਤੇ ਫਿਰ ਤੂੰ ਯਰੂਸ਼ਲਮ ਦੇ ਸਾਰੇ ਦਰਵਾਜ਼ਿਆਂ ਕੋਲ ਖੜ੍ਹਾ ਹੋਵੀਂ।+ 20 ਤੂੰ ਉਨ੍ਹਾਂ ਨੂੰ ਇਹ ਕਹੀਂ, ‘ਹੇ ਯਹੂਦਾਹ ਦੇ ਰਾਜਿਓ, ਯਹੂਦਾਹ ਦੇ ਸਾਰੇ ਲੋਕੋ ਅਤੇ ਯਰੂਸ਼ਲਮ ਦੇ ਸਾਰੇ ਵਾਸੀਓ, ਤੁਸੀਂ ਜੋ ਇਨ੍ਹਾਂ ਦਰਵਾਜ਼ਿਆਂ ਥਾਣੀਂ ਅੰਦਰ ਆਉਂਦੇ ਹੋ, ਯਹੋਵਾਹ ਦਾ ਸੰਦੇਸ਼ ਸੁਣੋ। 21 ਯਹੋਵਾਹ ਕਹਿੰਦਾ ਹੈ: “ਖ਼ਬਰਦਾਰ ਰਹੋ ਅਤੇ ਸਬਤ ਦੇ ਦਿਨ ਕੋਈ ਵੀ ਭਾਰ ਨਾ ਚੁੱਕੋ ਅਤੇ ਨਾ ਹੀ ਕੋਈ ਭਾਰ ਯਰੂਸ਼ਲਮ ਦੇ ਦਰਵਾਜ਼ਿਆਂ ਅੰਦਰ ਲਿਆਓ।+ 22 ਤੁਸੀਂ ਸਬਤ ਦੇ ਦਿਨ ਆਪਣੇ ਘਰਾਂ ਤੋਂ ਕੋਈ ਭਾਰ ਬਾਹਰ ਨਾ ਲੈ ਕੇ ਜਾਓ ਅਤੇ ਨਾ ਹੀ ਕੋਈ ਕੰਮ ਕਰੋ।+ ਸਬਤ ਦੇ ਦਿਨ ਨੂੰ ਪਵਿੱਤਰ ਰੱਖੋ, ਠੀਕ ਜਿਵੇਂ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਹੁਕਮ ਦਿੱਤਾ ਸੀ।+ 23 ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ, ਸਗੋਂ ਢੀਠ ਹੋ ਕੇ ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ* ਅਤੇ ਅਨੁਸ਼ਾਸਨ ਨੂੰ ਕਬੂਲ ਨਹੀਂ ਕੀਤਾ।”’+
24 “‘“ਪਰ ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ,” ਯਹੋਵਾਹ ਕਹਿੰਦਾ ਹੈ, “ਅਤੇ ਤੁਸੀਂ ਸਬਤ ਦੇ ਦਿਨ ਇਸ ਸ਼ਹਿਰ ਦੇ ਦਰਵਾਜ਼ਿਆਂ ਥਾਣੀਂ ਕੋਈ ਭਾਰ ਅੰਦਰ ਨਹੀਂ ਲਿਆਓਗੇ ਅਤੇ ਤੁਸੀਂ ਸਬਤ ਦੇ ਦਿਨ ਕੋਈ ਵੀ ਕੰਮ ਨਾ ਕਰ ਕੇ ਇਸ ਨੂੰ ਪਵਿੱਤਰ ਰੱਖੋਗੇ,+ 25 ਤਾਂ ਫਿਰ ਦਾਊਦ ਦੇ ਸਿੰਘਾਸਣ+ ʼਤੇ ਬੈਠਣ ਵਾਲੇ ਰਾਜੇ ਅਤੇ ਹਾਕਮ ਰਥਾਂ ਅਤੇ ਘੋੜਿਆਂ ʼਤੇ ਸਵਾਰ ਹੋ ਕੇ ਇਸ ਸ਼ਹਿਰ ਦੇ ਦਰਵਾਜ਼ਿਆਂ ਥਾਣੀਂ ਅੰਦਰ ਆਉਣਗੇ। ਉਹ ਤੇ ਉਨ੍ਹਾਂ ਦੇ ਹਾਕਮ, ਯਹੂਦਾਹ ਦੇ ਲੋਕ, ਯਰੂਸ਼ਲਮ ਦੇ ਵਾਸੀ ਅੰਦਰ ਆਉਣਗੇ।+ ਇਹ ਸ਼ਹਿਰ ਹਮੇਸ਼ਾ ਲਈ ਆਬਾਦ ਰਹੇਗਾ। 26 ਯਹੂਦਾਹ ਦੇ ਸ਼ਹਿਰਾਂ ਤੋਂ, ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਥਾਵਾਂ ਤੋਂ, ਬਿਨਯਾਮੀਨ ਦੇ ਇਲਾਕੇ+ ਤੋਂ, ਨੀਵੇਂ ਇਲਾਕਿਆਂ+ ਤੋਂ, ਪਹਾੜੀ ਇਲਾਕਿਆਂ ਤੋਂ ਅਤੇ ਨੇਗੇਬ* ਤੋਂ ਲੋਕ ਆਉਣਗੇ ਅਤੇ ਆਪਣੇ ਨਾਲ ਹੋਮ-ਬਲ਼ੀਆਂ,+ ਬਲ਼ੀਆਂ,+ ਅਨਾਜ ਦੇ ਚੜ੍ਹਾਵੇ,+ ਲੋਬਾਨ ਅਤੇ ਧੰਨਵਾਦ ਦੀਆਂ ਬਲ਼ੀਆਂ ਯਹੋਵਾਹ ਦੇ ਘਰ ਵਿਚ ਲਿਆਉਣਗੇ।+
27 “‘“ਪਰ ਜੇ ਤੁਸੀਂ ਮੇਰਾ ਕਹਿਣਾ ਮੰਨਣ ਦੀ ਬਜਾਇ ਸਬਤ ਦੇ ਦਿਨ ਭਾਰ ਚੁੱਕਦੇ ਹੋ ਅਤੇ ਇਹ ਭਾਰ ਯਰੂਸ਼ਲਮ ਦੇ ਦਰਵਾਜ਼ਿਆਂ ਥਾਣੀਂ ਅੰਦਰ ਲਿਆ ਕੇ ਇਸ ਦਿਨ ਨੂੰ ਪਵਿੱਤਰ ਨਹੀਂ ਰੱਖਦੇ, ਤਾਂ ਮੈਂ ਸ਼ਹਿਰ ਦੇ ਦਰਵਾਜ਼ਿਆਂ ਨੂੰ ਅੱਗ ਲਾ ਦਿਆਂਗਾ ਅਤੇ ਇਹ ਯਰੂਸ਼ਲਮ ਦੇ ਮਜ਼ਬੂਤ ਬੁਰਜਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ+ ਅਤੇ ਇਹ ਅੱਗ ਕਦੇ ਨਹੀਂ ਬੁਝੇਗੀ।”’”+