ਯਸਾਯਾਹ
1 ਆਮੋਜ਼ ਦੇ ਪੁੱਤਰ ਯਸਾਯਾਹ* ਨੇ ਯਹੂਦਾਹ ਦੇ ਰਾਜਿਆਂ+ ਉਜ਼ੀਯਾਹ,+ ਯੋਥਾਮ,+ ਆਹਾਜ਼+ ਤੇ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਯਹੂਦਾਹ ਅਤੇ ਯਰੂਸ਼ਲਮ ਸੰਬੰਧੀ ਇਹ ਦਰਸ਼ਣ ਦੇਖਿਆ:+
3 ਬਲਦ ਆਪਣੇ ਖ਼ਰੀਦਣ ਵਾਲੇ ਨੂੰ
ਅਤੇ ਗਧਾ ਆਪਣੇ ਮਾਲਕ ਦੀ ਖੁਰਲੀ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ;
ਪਰ ਇਜ਼ਰਾਈਲ ਮੈਨੂੰ* ਨਹੀਂ ਪਛਾਣਦਾ,+
ਮੇਰੇ ਆਪਣੇ ਲੋਕ ਸਮਝ ਤੋਂ ਕੰਮ ਨਹੀਂ ਲੈਂਦੇ।”
4 ਹੇ ਪਾਪੀ ਕੌਮ, ਲਾਹਨਤ ਹੈ ਤੇਰੇ ʼਤੇ!+
ਹੇ ਅਪਰਾਧ ਨਾਲ ਲੱਦੇ ਹੋਏ ਲੋਕੋ,
ਦੁਸ਼ਟ ਆਦਮੀਆਂ ਦੀ ਟੋਲੀਏ, ਭ੍ਰਿਸ਼ਟ ਬੱਚਿਓ, ਲਾਹਨਤ ਹੈ ਤੁਹਾਡੇ ʼਤੇ!
ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਹੈ;+
ਉਨ੍ਹਾਂ ਨੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਨਿਰਾਦਰ ਕੀਤਾ ਹੈ;
ਉਨ੍ਹਾਂ ਨੇ ਉਸ ਵੱਲ ਪਿੱਠ ਕਰ ਲਈ ਹੈ।
5 ਤੁਸੀਂ ਬਗਾਵਤ ਕਰਨੋਂ ਬਾਜ਼ ਨਹੀਂ ਆਉਂਦੇ, ਮੈਂ ਤੁਹਾਡੇ ਹੋਰ ਕਿੱਥੇ ਮਾਰਾਂ?+
ਤੁਹਾਡਾ ਸਾਰਾ ਸਿਰ ਰੋਗੀ ਹੈ
ਅਤੇ ਦਿਲ ਵੀ ਪੂਰੇ ਦਾ ਪੂਰਾ ਰੋਗੀ ਹੈ।+
6 ਪੈਰ ਦੀ ਤਲੀ ਤੋਂ ਲੈ ਕੇ ਸਿਰ ਤਕ ਤੁਹਾਡਾ ਕੁਝ ਵੀ ਤੰਦਰੁਸਤ ਨਹੀਂ।
ਸਾਰੇ ਸਰੀਰ ਉੱਤੇ ਜ਼ਖ਼ਮ ਅਤੇ ਫੋੜੇ ਹਨ ਤੇ ਨੀਲ ਪਏ ਹਨ।
ਨਾ ਉਨ੍ਹਾਂ ਦਾ ਇਲਾਜ ਕੀਤਾ ਗਿਆ,* ਨਾ ਉਨ੍ਹਾਂ ਨੂੰ ਬੰਨ੍ਹਿਆ ਗਿਆ ਤੇ ਨਾ ਹੀ ਤੇਲ ਨਾਲ ਨਰਮ ਕੀਤਾ ਗਿਆ।+
7 ਤੁਹਾਡਾ ਦੇਸ਼ ਵੀਰਾਨ ਹੈ।
ਤੁਹਾਡੇ ਸ਼ਹਿਰ ਅੱਗ ਨਾਲ ਸੜੇ ਪਏ ਹਨ।
ਵਿਦੇਸ਼ੀ ਤੁਹਾਡੇ ਸਾਮ੍ਹਣੇ ਤੁਹਾਡੀ ਜ਼ਮੀਨ ਖਾਈ ਜਾਂਦੇ ਹਨ।+
ਇਹ ਇਵੇਂ ਉਜਾੜ ਹੋ ਗਿਆ ਜਿਵੇਂ ਇਸ ਨੂੰ ਵਿਦੇਸ਼ੀਆਂ ਨੇ ਤਬਾਹ ਕੀਤਾ ਹੋਵੇ।+
8 ਸੀਓਨ ਦੀ ਧੀ ਨੂੰ ਅੰਗੂਰਾਂ ਦੇ ਬਾਗ਼ ਵਿਚਲੇ ਛੱਪਰ ਵਾਂਗ ਛੱਡ ਦਿੱਤਾ ਗਿਆ,
ਖੀਰੇ ਦੇ ਖੇਤ ਵਿਚਲੀ ਝੌਂਪੜੀ ਵਾਂਗ
ਅਤੇ ਘਿਰੇ ਹੋਏ ਸ਼ਹਿਰ ਵਾਂਗ।+
9 ਜੇ ਸੈਨਾਵਾਂ ਦਾ ਯਹੋਵਾਹ ਸਾਡੇ ਵਿੱਚੋਂ ਕੁਝ ਜਣਿਆਂ ਨੂੰ ਜੀਉਂਦਾ ਨਾ ਛੱਡਦਾ,
ਤਾਂ ਅਸੀਂ ਸਦੂਮ ਵਰਗੇ ਹੋ ਗਏ ਹੁੰਦੇ
10 ਹੇ ਸਦੂਮ ਦੇ ਤਾਨਾਸ਼ਾਹੋ,* ਯਹੋਵਾਹ ਦਾ ਬਚਨ ਸੁਣੋ।+
ਹੇ ਗਮੋਰਾ ਦੇ ਲੋਕੋ,+ ਸਾਡੇ ਪਰਮੇਸ਼ੁਰ ਦੇ ਕਾਨੂੰਨ* ʼਤੇ ਕੰਨ ਲਾਓ।
11 “ਤੁਹਾਡੀਆਂ ਬਹੁਤੀਆਂ ਬਲ਼ੀਆਂ ਦਾ ਮੈਨੂੰ ਕੀ ਫ਼ਾਇਦਾ?”+ ਯਹੋਵਾਹ ਕਹਿੰਦਾ ਹੈ।
“ਤੁਹਾਡੇ ਭੇਡੂਆਂ ਦੀਆਂ ਹੋਮ-ਬਲ਼ੀਆਂ+ ਅਤੇ ਪਲ਼ੇ ਹੋਏ ਜਾਨਵਰਾਂ ਦੀ ਚਰਬੀ+ ਮੈਂ ਬਥੇਰੀ ਲੈ ਲਈ,
ਮੈਂ ਜਵਾਨ ਬਲਦਾਂ,+ ਲੇਲਿਆਂ ਅਤੇ ਬੱਕਰਿਆਂ+ ਦੇ ਖ਼ੂਨ+ ਤੋਂ ਖ਼ੁਸ਼ ਨਹੀਂ ਹਾਂ।
13 ਅੱਗੇ ਤੋਂ ਅਨਾਜ ਦੇ ਵਿਅਰਥ ਚੜ੍ਹਾਵੇ ਲਿਆਉਣੇ ਬੰਦ ਕਰੋ।
ਤੁਹਾਡੇ ਧੂਪ ਤੋਂ ਮੈਨੂੰ ਘਿਣ ਹੈ।+
ਤੁਸੀਂ ਮੱਸਿਆ*+ ਤੇ ਸਬਤ ਦੇ ਦਿਨ ਮਨਾਉਂਦੇ ਹੋ+ ਅਤੇ ਸਭਾਵਾਂ ਰੱਖਦੇ ਹੋ,+
ਪਰ ਮੈਨੂੰ ਇਹ ਬਰਦਾਸ਼ਤ ਨਹੀਂ ਕਿ ਤੁਸੀਂ ਖ਼ਾਸ ਸਭਾ ਰੱਖਣ ਦੇ ਨਾਲ-ਨਾਲ ਜਾਦੂ-ਟੂਣਾ+ ਵੀ ਕਰੋ।
14 ਮੈਨੂੰ ਤੁਹਾਡੇ ਮੱਸਿਆ ਦੇ ਦਿਨਾਂ ਅਤੇ ਤੁਹਾਡੇ ਤਿਉਹਾਰਾਂ ਤੋਂ ਨਫ਼ਰਤ ਹੈ।
ਉਹ ਮੇਰੇ ਲਈ ਬੋਝ ਬਣ ਗਏ ਹਨ;
ਮੈਂ ਉਨ੍ਹਾਂ ਨੂੰ ਢੋਂਦਾ-ਢੋਂਦਾ ਥੱਕ ਗਿਆ ਹਾਂ।
16 ਨਹਾਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ;+
ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰੋ;
ਬੁਰਾਈ ਕਰਨੀ ਛੱਡ ਦਿਓ।+
ਅਤੇ ਵਿਧਵਾ ਦਾ ਮੁਕੱਦਮਾ ਲੜੋ।”+
18 “ਹੁਣ ਆਓ, ਆਪਾਂ ਆਪਸ ਵਿਚ ਮਾਮਲਾ ਸੁਲਝਾ ਲਈਏ,” ਯਹੋਵਾਹ ਕਹਿੰਦਾ ਹੈ।+
“ਭਾਵੇਂ ਤੁਹਾਡੇ ਪਾਪ ਸੁਰਖ਼ ਲਾਲ ਹੋਣ,
ਉਹ ਬਰਫ਼ ਜਿੰਨੇ ਚਿੱਟੇ ਹੋ ਜਾਣਗੇ;+
ਭਾਵੇਂ ਉਹ ਗੂੜ੍ਹੇ ਲਾਲ ਕੱਪੜੇ ਵਰਗੇ ਹੋਣ,
ਉਹ ਉੱਨ ਵਰਗੇ ਹੋ ਜਾਣਗੇ।
20 ਪਰ ਜੇ ਤੁਸੀਂ ਨਹੀਂ ਮੰਨੋਗੇ ਅਤੇ ਬਗਾਵਤ ਕਰੋਗੇ,
ਤਾਂ ਤਲਵਾਰ ਤੁਹਾਨੂੰ ਨਿਗਲ਼ ਲਵੇਗੀ+
ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।”
21 ਦੇਖੋ, ਵਫ਼ਾਦਾਰ ਨਗਰੀ+ ਇਕ ਵੇਸਵਾ ਬਣ ਗਈ ਹੈ!+
23 “ਤੇਰੇ ਹਾਕਮ ਢੀਠ ਅਤੇ ਚੋਰਾਂ ਦੇ ਸਾਥੀ ਹਨ।+
ਉਨ੍ਹਾਂ ਵਿੱਚੋਂ ਹਰੇਕ ਰਿਸ਼ਵਤ ਦਾ ਭੁੱਖਾ ਹੈ ਅਤੇ ਤੋਹਫ਼ਿਆਂ ਪਿੱਛੇ ਭੱਜਦਾ ਹੈ।+
24 ਇਸ ਲਈ ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ,
ਇਜ਼ਰਾਈਲ ਦਾ ਸ਼ਕਤੀਸ਼ਾਲੀ ਪਰਮੇਸ਼ੁਰ ਐਲਾਨ ਕਰਦਾ ਹੈ:
“ਦੇਖੋ, ਮੈਂ ਆਪਣੇ ਵਿਰੋਧੀਆਂ ਨੂੰ ਭਜਾ ਕੇ ਰਾਹਤ ਪਾਵਾਂਗਾ
ਅਤੇ ਆਪਣੇ ਦੁਸ਼ਮਣਾਂ ਤੋਂ ਬਦਲਾ ਲਵਾਂਗਾ।+
25 ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ,
ਜਿਵੇਂ ਚਾਂਦੀ ਨੂੰ ਪਿਘਲਾ ਕੇ ਉਸ ਦੀ ਮੈਲ਼ ਸੱਜੀ* ਨਾਲ ਦੂਰ ਕੀਤੀ ਜਾਂਦੀ ਹੈ,
ਉਵੇਂ ਹੀ ਮੈਂ ਤੇਰੀ ਸਾਰੀ ਅਸ਼ੁੱਧਤਾ ਦੂਰ ਕਰਾਂਗਾ।+
ਇਸ ਤੋਂ ਬਾਅਦ ਤੈਨੂੰ ‘ਧਾਰਮਿਕਤਾ ਦੀ ਨਗਰੀ,’ ਹਾਂ, ‘ਵਫ਼ਾਦਾਰ ਨਗਰੀ’ ਸੱਦਿਆ ਜਾਵੇਗਾ।+
29 ਜਿਨ੍ਹਾਂ ਵੱਡੇ-ਵੱਡੇ ਦਰਖ਼ਤਾਂ ਨੂੰ ਤੁਸੀਂ ਚਾਹੁੰਦੇ ਸੀ, ਉਨ੍ਹਾਂ ਕਰਕੇ ਉਹ ਸ਼ਰਮਿੰਦਾ ਹੋਣਗੇ+
ਅਤੇ ਜਿਨ੍ਹਾਂ ਬਾਗ਼ਾਂ* ਨੂੰ ਤੁਸੀਂ ਚੁਣਿਆ, ਉਨ੍ਹਾਂ ਕਰਕੇ ਤੁਸੀਂ ਬੇਇੱਜ਼ਤ ਹੋਵੋਗੇ।+