ਅੱਯੂਬ
7 “ਕੀ ਧਰਤੀ ਉੱਤੇ ਮਰਨਹਾਰ ਇਨਸਾਨ ਦੀ ਜ਼ਿੰਦਗੀ ਜਬਰੀ ਮਜ਼ਦੂਰੀ ਵਰਗੀ ਨਹੀਂ
ਅਤੇ ਉਸ ਦੇ ਦਿਨ ਦਿਹਾੜੀਦਾਰ ਦੇ ਦਿਨਾਂ ਵਰਗੇ ਨਹੀਂ?+
2 ਇਕ ਗ਼ੁਲਾਮ ਵਾਂਗ ਉਹ ਛਾਂ ਨੂੰ ਤਰਸਦਾ ਹੈ,
ਇਕ ਦਿਹਾੜੀਦਾਰ ਵਾਂਗ ਉਹ ਆਪਣੀ ਮਜ਼ਦੂਰੀ ਨੂੰ ਉਡੀਕਦਾ ਹੈ।+
3 ਇਸੇ ਤਰ੍ਹਾਂ ਵਿਅਰਥ ਦੇ ਮਹੀਨੇ ਮੇਰੇ ਹਿੱਸੇ ਆਏ ਹਨ
ਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ।+
4 ਲੰਮਾ ਪੈਣ ਤੇ ਮੈਂ ਸੋਚਦਾਂ, ‘ਮੈਂ ਕਦੋਂ ਉੱਠਾਂਗਾ?’+
ਪਰ ਰਾਤ ਮੁੱਕਦੀ ਹੀ ਨਹੀਂ ਤੇ ਮੈਂ ਪਹੁ ਫੁੱਟਣ ਤਕ ਪਾਸੇ ਲੈਂਦਾ ਰਹਿੰਦਾ ਹਾਂ।
5 ਮੇਰਾ ਸਰੀਰ ਕੀੜਿਆਂ ਤੇ ਮਿੱਟੀ ਦੇ ਢੇਲਿਆਂ ਨਾਲ ਢਕਿਆ ਪਿਆ ਹੈ;+
ਫੋੜਿਆਂ ਨਾਲ ਭਰੀ ਮੇਰੀ ਚਮੜੀ ਦੇ ਖਰੀਂਢਾਂ ਵਿੱਚੋਂ ਪੀਕ ਵਗਦੀ ਹੈ।+
8 ਜਿਹੜੀ ਅੱਖ ਹੁਣ ਮੈਨੂੰ ਦੇਖਦੀ ਹੈ, ਉਹ ਦੁਬਾਰਾ ਮੈਨੂੰ ਨਹੀਂ ਦੇਖੇਗੀ;
ਤੇਰੀਆਂ ਨਜ਼ਰਾਂ ਮੈਨੂੰ ਭਾਲਣਗੀਆਂ, ਪਰ ਮੈਂ ਨਹੀਂ ਹੋਵਾਂਗਾ।+
11 ਇਸ ਲਈ ਮੈਂ ਆਪਣਾ ਮੂੰਹ ਬੰਦ ਨਹੀਂ ਕਰਾਂਗਾ।
12 ਕੀ ਮੈਂ ਸਮੁੰਦਰ ਹਾਂ ਜਾਂ ਕੋਈ ਵੱਡਾ ਸਮੁੰਦਰੀ ਜੀਵ
ਜੋ ਤੂੰ ਮੇਰੇ ʼਤੇ ਪਹਿਰਾ ਲਾਇਆ ਹੈ?
13 ਜਦੋਂ ਮੈਂ ਕਹਿੰਦਾ, ‘ਮੇਰਾ ਮੰਜਾ ਮੈਨੂੰ ਆਰਾਮ ਦੇਵੇਗਾ;
ਮੇਰਾ ਬਿਸਤਰਾ ਮੇਰੇ ਦੁੱਖ ਨੂੰ ਘਟਾ ਦੇਵੇਗਾ,’
14 ਉਦੋਂ ਤੂੰ ਮੈਨੂੰ ਸੁਪਨੇ ਦਿਖਾ ਕੇ ਮੇਰਾ ਸਾਹ ਸੁਕਾ ਦਿੰਦਾ ਹੈਂ
ਅਤੇ ਦਰਸ਼ਣ ਦਿਖਾ ਕੇ ਮੈਨੂੰ ਡਰਾ ਦਿੰਦਾ ਹੈਂ,
15 ਇਸ ਲਈ ਮੈਂ ਚਾਹੁੰਦਾਂ ਕਿ ਮੇਰਾ ਦਮ ਘੁੱਟ ਜਾਵੇ,
ਹਾਂ, ਅਜਿਹੀ ਜ਼ਿੰਦਗੀ ਨਾਲੋਂ ਚੰਗਾ ਹੈ ਮੈਨੂੰ ਮੌਤ ਆ ਜਾਵੇ।+
16 ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ;+ ਮੈਂ ਹੋਰ ਜੀਉਣਾ ਨਹੀਂ ਚਾਹੁੰਦਾ।
ਮੈਨੂੰ ਇਕੱਲਾ ਛੱਡ ਦੇ ਕਿਉਂਕਿ ਮੇਰੇ ਦਿਨ ਇਕ ਸਾਹ ਵਾਂਗ ਹੀ ਹਨ।+
18 ਤੂੰ ਹਰ ਸਵੇਰ ਉਸ ਨੂੰ ਕਿਉਂ ਜਾਂਚਦਾ ਹੈਂ
ਤੇ ਹਰ ਪਲ ਉਸ ਨੂੰ ਕਿਉਂ ਪਰਖਦਾ ਹੈਂ?+
19 ਕੀ ਤੂੰ ਮੇਰੇ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾਏਂਗਾ
ਅਤੇ ਮੈਨੂੰ ਇੰਨੀ ਕੁ ਦੇਰ ਲਈ ਵੀ ਇਕੱਲਾ ਨਹੀਂ ਛੱਡੇਂਗਾ ਕਿ ਮੈਂ ਆਪਣਾ ਥੁੱਕ ਨਿਗਲ਼ ਸਕਾਂ?+
20 ਹੇ ਇਨਸਾਨਾਂ ʼਤੇ ਨਜ਼ਰ ਰੱਖਣ ਵਾਲਿਆ,+ ਜੇ ਮੈਂ ਪਾਪ ਕੀਤਾ ਹੈ, ਤਾਂ ਤੇਰਾ ਕੀ ਨੁਕਸਾਨ ਹੋਇਆ?
ਤੂੰ ਮੈਨੂੰ ਹੀ ਆਪਣਾ ਨਿਸ਼ਾਨਾ ਕਿਉਂ ਬਣਾਇਆ?
ਕੀ ਮੈਂ ਤੇਰੇ ਲਈ ਬੋਝ ਬਣ ਗਿਆ ਹਾਂ?
21 ਤੂੰ ਮੇਰਾ ਅਪਰਾਧ ਮਾਫ਼ ਕਿਉਂ ਨਹੀਂ ਕਰ ਦਿੰਦਾ
ਅਤੇ ਮੇਰੀ ਗ਼ਲਤੀ ਨੂੰ ਬਖ਼ਸ਼ ਕਿਉਂ ਨਹੀਂ ਦਿੰਦਾ?
ਬਹੁਤ ਜਲਦ ਮੈਂ ਮਿੱਟੀ ਵਿਚ ਜਾ ਰਲ਼ਾਂਗਾ,+
ਤੂੰ ਮੈਨੂੰ ਭਾਲੇਂਗਾ, ਪਰ ਮੈਂ ਨਹੀਂ ਹੋਵਾਂਗਾ।”