ਮਲਾਕੀ
4 “ਦੇਖੋ! ਉਹ ਦਿਨ ਆ ਰਿਹਾ ਹੈ ਜੋ ਭੱਠੀ ਵਿਚ ਬਲ਼ਦੀ ਹੋਈ ਅੱਗ ਵਰਗਾ ਹੋਵੇਗਾ।+ ਉਸ ਦਿਨ ਗੁਸਤਾਖ਼ ਲੋਕ ਅਤੇ ਦੁਸ਼ਟ ਕੰਮਾਂ ਵਿਚ ਲੱਗੇ ਸਾਰੇ ਲੋਕ ਘਾਹ-ਫੂਸ ਵਰਗੇ ਹੋਣਗੇ। ਉਸ ਦਿਨ ਜ਼ਰੂਰ ਉਨ੍ਹਾਂ ਦਾ ਨਾਸ਼ ਹੋ ਜਾਵੇਗਾ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦੀ ਨਾ ਜੜ੍ਹ ਰਹੇਗੀ ਤੇ ਨਾ ਹੀ ਟਾਹਣੀ। 2 ਪਰ ਤੁਹਾਡੇ ਉੱਤੇ, ਜੋ ਮੇਰੇ ਨਾਂ ਦਾ ਆਦਰ ਕਰਦੇ* ਹੋ, ਨਿਆਂ ਦਾ ਸੂਰਜ ਚਮਕੇਗਾ ਅਤੇ ਉਸ ਦੀਆਂ ਕਿਰਨਾਂ* ਨਾਲ ਤੁਹਾਡਾ ਇਲਾਜ ਹੋਵੇਗਾ; ਤੁਸੀਂ ਮੋਟੇ-ਤਾਜ਼ੇ ਵੱਛਿਆਂ ਵਾਂਗ ਕੁੱਦੋਗੇ।”
3 “ਅਤੇ ਤੁਸੀਂ ਦੁਸ਼ਟਾਂ ਨੂੰ ਆਪਣੇ ਪੈਰਾਂ ਹੇਠ ਮਿੱਧੋਗੇ ਕਿਉਂਕਿ ਜਿਸ ਦਿਨ ਮੈਂ ਕਾਰਵਾਈ ਕਰਾਂਗਾ, ਉਸ ਦਿਨ ਉਹ ਤੁਹਾਡੇ ਪੈਰਾਂ ਹੇਠ ਧੂੜ ਵਾਂਗ ਹੋਣਗੇ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
4 “ਮੇਰੇ ਦਾਸ ਮੂਸਾ ਦਾ ਕਾਨੂੰਨ ਯਾਨੀ ਸਾਰੇ ਨਿਯਮ ਅਤੇ ਹੁਕਮ ਯਾਦ ਰੱਖੋ ਜੋ ਮੈਂ ਹੋਰੇਬ ਪਹਾੜ ਉੱਤੇ ਸਾਰੇ ਇਜ਼ਰਾਈਲ ਨੂੰ ਮੰਨਣ ਲਈ ਦਿੱਤੇ ਸਨ।”+
5 “ਦੇਖੋ! ਯਹੋਵਾਹ ਦੇ ਮਹਾਨ ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ+ ਮੈਂ ਤੁਹਾਡੇ ਕੋਲ ਏਲੀਯਾਹ ਨਬੀ ਨੂੰ ਘੱਲਾਂਗਾ।+ 6 ਉਹ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਦੇ ਦਿਲਾਂ ਵਰਗਾ+ ਅਤੇ ਬੱਚਿਆਂ ਦੇ ਦਿਲਾਂ ਨੂੰ ਪਿਤਾਵਾਂ ਦੇ ਦਿਲਾਂ ਵਰਗਾ ਬਣਾਵੇਗਾ* ਤਾਂਕਿ ਮੈਨੂੰ ਆ ਕੇ ਧਰਤੀ ਦਾ ਨਾਸ਼ ਨਾ ਕਰਨਾ ਪਵੇ।”
(ਇਬਰਾਨੀ-ਅਰਾਮੀ ਲਿਖਤਾਂ ਦੇ ਅਨੁਵਾਦ ਦਾ ਅੰਤ, ਮਸੀਹੀ ਯੂਨਾਨੀ ਲਿਖਤਾਂ ਦੀ ਸ਼ੁਰੂਆਤ)