ਬਿਵਸਥਾ ਸਾਰ
33 ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਆਪਣੀ ਮੌਤ ਤੋਂ ਪਹਿਲਾਂ ਇਜ਼ਰਾਈਲੀਆਂ ਨੂੰ ਬਰਕਤਾਂ ਦਿੱਤੀਆਂ।+ 2 ਉਸ ਨੇ ਕਿਹਾ:
“ਯਹੋਵਾਹ ਸੀਨਈ ਪਹਾੜ ਤੋਂ ਆਇਆ,+
ਉਸ ਨੇ ਸੇਈਰ ਵਿਚ ਉਨ੍ਹਾਂ ਉੱਤੇ ਆਪਣਾ ਨੂਰ ਚਮਕਾਇਆ।
ਉਸ ਦੇ ਸੱਜੇ ਹੱਥ ਉਸ ਦੇ ਯੋਧੇ ਸਨ।+
ਉਹ ਤੇਰੇ ਪੈਰਾਂ ਕੋਲ ਬੈਠ ਕੇ ਤੇਰੀਆਂ ਗੱਲਾਂ ਸੁਣਨ ਲੱਗੇ।+
7 ਉਸ ਨੇ ਯਹੂਦਾਹ ਨੂੰ ਇਹ ਬਰਕਤ ਦਿੱਤੀ:+
“ਹੇ ਯਹੋਵਾਹ, ਯਹੂਦਾਹ ਦੀ ਬੇਨਤੀ ਸੁਣ,+
ਤੂੰ ਉਸ ਨੂੰ ਉਸ ਦੇ ਲੋਕਾਂ ਕੋਲ ਵਾਪਸ ਲੈ ਆ।
8 ਉਸ ਨੇ ਲੇਵੀ ਬਾਰੇ ਕਿਹਾ:+
ਤੂੰ ਮਰੀਬਾਹ ਦੇ ਪਾਣੀਆਂ ਕੋਲ ਉਸ ਨਾਲ ਝਗੜਨ ਲੱਗਾ,+
9 ਉਸ ਸੇਵਕ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ, ‘ਮੈਂ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ।’
ਉਸ ਨੇ ਆਪਣੇ ਭਰਾਵਾਂ ਨੂੰ ਵੀ ਨਜ਼ਰਅੰਦਾਜ਼ ਕੀਤਾ,+
ਨਾਲੇ ਆਪਣੇ ਬੱਚਿਆਂ ਦਾ ਵੀ ਸਾਥ ਨਹੀਂ ਦਿੱਤਾ
ਕਿਉਂਕਿ ਉਸ ਨੇ ਤੇਰੀ ਗੱਲ ਮੰਨੀ,
ਅਤੇ ਤੇਰੇ ਇਕਰਾਰ ਦੀ ਪਾਲਣਾ ਕੀਤੀ।+
11 ਹੇ ਯਹੋਵਾਹ, ਉਸ ਦੀ ਤਾਕਤ ʼਤੇ ਬਰਕਤ ਪਾ,
ਅਤੇ ਦਿਖਾ ਕਿ ਤੂੰ ਉਸ ਦੇ ਹੱਥਾਂ ਦੇ ਕੰਮਾਂ ਤੋਂ ਖ਼ੁਸ਼ ਹੈਂ।
ਉਸ ਦੇ ਖ਼ਿਲਾਫ਼ ਉੱਠਣ ਵਾਲਿਆਂ ਦੀਆਂ ਲੱਤਾਂ* ਤੋੜ ਦੇ
ਤਾਂਕਿ ਉਸ ਨਾਲ ਨਫ਼ਰਤ ਕਰਨ ਵਾਲੇ ਦੁਬਾਰਾ ਨਾ ਉੱਠ ਸਕਣ।”
12 ਉਸ ਨੇ ਬਿਨਯਾਮੀਨ ਬਾਰੇ ਕਿਹਾ:+
“ਯਹੋਵਾਹ ਦਾ ਪਿਆਰਾ ਉਸ ਦੀ ਪਨਾਹ ਵਿਚ ਸੁਰੱਖਿਅਤ ਵੱਸੇ;
ਉਹ ਪੂਰਾ ਦਿਨ ਉਸ ਦੀ ਰੱਖਿਆ ਕਰੇ,
ਉਹ ਉਸ ਦੀ ਪਿੱਠ ʼਤੇ* ਵੱਸੇਗਾ।”
13 ਉਸ ਨੇ ਯੂਸੁਫ਼ ਬਾਰੇ ਕਿਹਾ:+
“ਯਹੋਵਾਹ ਉਸ ਦੀ ਜ਼ਮੀਨ ʼਤੇ ਬਰਕਤ ਪਾਵੇ,+
ਇਸ ਉੱਤੇ ਆਕਾਸ਼ੋਂ ਵਧੀਆ-ਵਧੀਆ ਚੀਜ਼ਾਂ ਵਰ੍ਹਾਵੇ,
ਇਸ ਨੂੰ ਤ੍ਰੇਲ ਅਤੇ ਜ਼ਮੀਨ ਹੇਠਲੇ ਪਾਣੀਆਂ ਨਾਲ ਸਿੰਜੇ,+
14 ਉਸ ਨੂੰ ਵਧੀਆ-ਵਧੀਆ ਚੀਜ਼ਾਂ ਦੇਵੇ ਜੋ ਸੂਰਜ ਕਰਕੇ ਉੱਗਦੀਆਂ ਹਨ
ਅਤੇ ਹਰ ਮਹੀਨੇ ਭਰਪੂਰ ਪੈਦਾਵਾਰ ਦੇਵੇ,+
15 ਯੁਗਾਂ-ਯੁਗਾਂ ਤੋਂ ਖੜ੍ਹੇ ਪਹਾੜਾਂ* ਦੀਆਂ ਸਭ ਤੋਂ ਵਧੀਆ ਚੀਜ਼ਾਂ ਦੇਵੇ+
ਅਤੇ ਸਦਾ ਕਾਇਮ ਰਹਿਣ ਵਾਲੀਆਂ ਪਹਾੜੀਆਂ ਦੀਆਂ ਵਧੀਆ-ਵਧੀਆ ਚੀਜ਼ਾਂ ਦੇਵੇ,
16 ਧਰਤੀ ਅਤੇ ਇਸ ਦੇ ਖ਼ਜ਼ਾਨੇ ਦੀਆਂ ਵਧੀਆ-ਵਧੀਆ ਚੀਜ਼ਾਂ ਦੇਵੇ,+
ਉਸ ਨੂੰ ਝਾੜੀ ਵਿਚ ਪ੍ਰਗਟ ਹੋਣ ਵਾਲੇ ਦੀ ਮਨਜ਼ੂਰੀ ਮਿਲੇ।+
ਯੂਸੁਫ਼ ਦੇ ਸਿਰ ʼਤੇ ਇਨ੍ਹਾਂ ਬਰਕਤਾਂ ਦਾ ਮੀਂਹ ਵਰ੍ਹੇ,
ਹਾਂ, ਉਸ ਦੇ ਸਿਰ ʼਤੇ ਜਿਸ ਨੂੰ ਆਪਣੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ।+
17 ਉਸ ਦੀ ਸ਼ਾਨ ਜੇਠੇ ਸਾਨ੍ਹ ਵਰਗੀ ਹੈ,
ਉਸ ਦੇ ਸਿੰਗ ਜੰਗਲੀ ਸਾਨ੍ਹ ਦੇ ਸਿੰਗਾਂ ਵਰਗੇ ਹਨ।
ਉਹ ਆਪਣੇ ਸਿੰਗਾਂ ਨਾਲ ਸਾਰੀਆਂ ਕੌਮਾਂ ਨੂੰ
ਧਰਤੀ ਦੀਆਂ ਹੱਦਾਂ ਤਕ ਧੱਕ ਦੇਵੇਗਾ।*
ਉਸ ਦੇ ਸਿੰਗ ਇਫ਼ਰਾਈਮ ਦੇ ਲੱਖਾਂ ਆਦਮੀ+
ਅਤੇ ਮਨੱਸ਼ਹ ਦੇ ਹਜ਼ਾਰਾਂ ਆਦਮੀ ਹਨ।”
18 ਉਸ ਨੇ ਜ਼ਬੂਲੁਨ ਬਾਰੇ ਕਿਹਾ:+
“ਹੇ ਜ਼ਬੂਲੁਨ, ਤੂੰ ਆਪਣੇ ਵਪਾਰ ਕਰਕੇ ਖ਼ੁਸ਼ ਹੋ,
ਹੇ ਯਿਸਾਕਾਰ, ਤੂੰ ਆਪਣੇ ਤੰਬੂਆਂ ਵਿਚ ਖ਼ੁਸ਼ ਹੋ।+
19 ਉਹ ਦੇਸ਼-ਦੇਸ਼ ਦੇ ਲੋਕਾਂ ਨੂੰ ਪਹਾੜ ʼਤੇ ਬੁਲਾਉਣਗੇ।
ਉੱਥੇ ਉਹ ਸਾਫ਼ ਮਨ ਨਾਲ ਬਲੀਦਾਨ ਚੜ੍ਹਾਉਣਗੇ
ਕਿਉਂਕਿ ਉਹ ਸਮੁੰਦਰ ਵਿੱਚੋਂ ਬੇਸ਼ੁਮਾਰ ਧਨ-ਦੌਲਤ
ਅਤੇ ਰੇਤ ਵਿੱਚੋਂ ਗੁਪਤ ਖ਼ਜ਼ਾਨੇ ਇਕੱਠੇ ਕਰਨਗੇ।”
20 ਉਸ ਨੇ ਗਾਦ ਬਾਰੇ ਕਿਹਾ:+
“ਗਾਦ ਦੀਆਂ ਹੱਦਾਂ+ ਵਧਾਉਣ ਵਾਲੇ ʼਤੇ ਬਰਕਤ ਹੋਵੇ।
ਉਹ ਉੱਥੇ ਸ਼ੇਰ ਵਾਂਗ ਸ਼ਿਕਾਰ ਕਰਨ ਲਈ ਬੈਠਦਾ ਹੈ,
ਉਹ ਆਪਣੇ ਸ਼ਿਕਾਰ ਦੀ ਬਾਂਹ, ਹਾਂ, ਸਿਰ ਦੇ ਵੀ ਟੋਟੇ-ਟੋਟੇ ਕਰਨ ਲਈ ਤਿਆਰ ਹੈ।
ਲੋਕਾਂ ਦੇ ਮੁਖੀ ਇਕੱਠੇ ਹੋਣਗੇ।
ਉਹ ਯਹੋਵਾਹ ਵੱਲੋਂ ਨਿਆਂ ਕਰੇਗਾ,
ਅਤੇ ਇਜ਼ਰਾਈਲ ਦੀ ਖ਼ਾਤਰ ਉਸ ਦੇ ਹੁਕਮ ਲਾਗੂ ਕਰੇਗਾ।”
22 ਉਸ ਨੇ ਦਾਨ ਬਾਰੇ ਕਿਹਾ:+
“ਦਾਨ ਸ਼ੇਰ ਦਾ ਬੱਚਾ ਹੈ।+
ਉਹ ਬਾਸ਼ਾਨ ਤੋਂ ਛਾਲ ਮਾਰੇਗਾ।”+
23 ਉਸ ਨੇ ਨਫ਼ਤਾਲੀ ਬਾਰੇ ਕਿਹਾ:+
“ਨਫ਼ਤਾਲੀ ਯਹੋਵਾਹ ਦੀ ਮਨਜ਼ੂਰੀ
ਅਤੇ ਬੇਸ਼ੁਮਾਰ ਬਰਕਤਾਂ ਪਾ ਕੇ ਖ਼ੁਸ਼ ਹੈ।
ਤੂੰ ਪੱਛਮ ਅਤੇ ਦੱਖਣ ʼਤੇ ਕਬਜ਼ਾ ਕਰ।”
24 ਉਸ ਨੇ ਆਸ਼ੇਰ ਬਾਰੇ ਕਿਹਾ:+
“ਆਸ਼ੇਰ ਨੂੰ ਪੁੱਤਰਾਂ ਦੀ ਦਾਤ ਮਿਲੀ ਹੈ।
ਉਸ ਦੇ ਭਰਾ ਉਸ ਉੱਤੇ ਮਿਹਰਬਾਨ ਹੋਣ,
ਉਹ ਆਪਣੇ ਪੈਰ ਤੇਲ ਵਿਚ ਡੋਬੇ।*
26 ਕੋਈ ਵੀ ਯਸ਼ੁਰੂਨ+ ਦੇ ਸੱਚੇ ਪਰਮੇਸ਼ੁਰ ਵਰਗਾ ਨਹੀਂ ਹੈ,+
ਉਹ ਆਕਾਸ਼ ਵਿੱਚੋਂ ਹੋ ਕੇ ਤੇਰੀ ਸਹਾਇਤਾ ਕਰਨ ਆਉਂਦਾ ਹੈ,
ਉਹ ਸ਼ਾਨ ਨਾਲ ਬੱਦਲਾਂ ʼਤੇ ਸਵਾਰ ਹੋ ਕੇ ਆਉਂਦਾ ਹੈ।+
28 ਜਿਸ ਦੇਸ਼ ਵਿਚ ਅਨਾਜ ਅਤੇ ਦਾਖਰਸ ਹੈ+
ਅਤੇ ਜਿੱਥੇ ਆਕਾਸ਼ ਤੋਂ ਤ੍ਰੇਲ ਪੈਂਦੀ ਹੈ,+
ਉੱਥੇ ਇਜ਼ਰਾਈਲ ਸੁਰੱਖਿਅਤ ਵੱਸੇਗਾ,
ਯਾਕੂਬ ਦਾ ਚਸ਼ਮਾ ਇਕਾਂਤ ਵਿਚ ਰਹੇਗਾ।
29 ਖ਼ੁਸ਼ ਹੈਂ ਤੂੰ, ਹੇ ਇਜ਼ਰਾਈਲ!+
ਤੇਰੇ ਵਰਗਾ ਕੌਣ ਹੈ?+