ਯਿਰਮਿਯਾਹ
10 ਹੇ ਇਜ਼ਰਾਈਲ ਦੇ ਘਰਾਣੇ, ਯਹੋਵਾਹ ਨੇ ਤੇਰੇ ਖ਼ਿਲਾਫ਼ ਜੋ ਸੰਦੇਸ਼ ਦਿੱਤਾ ਹੈ, ਉਸ ਨੂੰ ਸੁਣ। 2 ਯਹੋਵਾਹ ਕਹਿੰਦਾ ਹੈ:
“ਕੌਮਾਂ ਦੇ ਰੀਤੀ-ਰਿਵਾਜ ਨਾ ਸਿੱਖ+
ਅਤੇ ਨਾ ਹੀ ਆਕਾਸ਼ ਵਿਚ ਨਿਸ਼ਾਨੀਆਂ ਦੇਖ ਕੇ ਖ਼ੌਫ਼ ਖਾਹ
ਕਿਉਂਕਿ ਇਨ੍ਹਾਂ ਨਿਸ਼ਾਨੀਆਂ ਤੋਂ ਕੌਮਾਂ ਡਰਦੀਆਂ ਹਨ।+
3 ਦੇਸ਼-ਦੇਸ਼ ਦੇ ਲੋਕਾਂ ਦੇ ਰੀਤੀ-ਰਿਵਾਜ ਸਿਰਫ਼ ਧੋਖਾ* ਹਨ।
5 ਖੀਰੇ ਦੇ ਖੇਤ ਵਿਚ ਖੜ੍ਹੇ ਕੀਤੇ ਡਰਨੇ ਵਾਂਗ ਮੂਰਤਾਂ ਬੋਲ ਨਹੀਂ ਸਕਦੀਆਂ;+
ਉਨ੍ਹਾਂ ਨੂੰ ਚੁੱਕ ਕੇ ਲਿਜਾਣਾ ਪੈਂਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੀਆਂ।+
ਉਨ੍ਹਾਂ ਤੋਂ ਖ਼ੌਫ਼ ਨਾ ਖਾਓ ਕਿਉਂਕਿ ਉਹ ਨਾ ਤਾਂ ਨੁਕਸਾਨ ਪਹੁੰਚਾ ਸਕਦੀਆਂ
ਅਤੇ ਨਾ ਹੀ ਕਿਸੇ ਦਾ ਭਲਾ ਕਰ ਸਕਦੀਆਂ।”+
6 ਹੇ ਯਹੋਵਾਹ, ਤੇਰੇ ਵਰਗਾ ਕੋਈ ਨਹੀਂ ਹੈ।+
ਤੂੰ ਮਹਾਨ ਹੈਂ; ਤੇਰਾ ਨਾਂ ਮਹਾਨ ਅਤੇ ਸ਼ਕਤੀਸ਼ਾਲੀ ਹੈ।
7 ਹੇ ਕੌਮਾਂ ਦੇ ਬਾਦਸ਼ਾਹ,+ ਕੌਣ ਤੇਰੇ ਤੋਂ ਨਹੀਂ ਡਰੇਗਾ; ਤੇਰੇ ਤੋਂ ਡਰਨਾ ਸਹੀ ਹੈ
ਕਿਉਂਕਿ ਧਰਤੀ ਦੀਆਂ ਸਾਰੀਆਂ ਬਾਦਸ਼ਾਹੀਆਂ ਵਿਚ ਜਿੰਨੇ ਵੀ ਬੁੱਧੀਮਾਨ ਹਨ,
ਉਨ੍ਹਾਂ ਵਿੱਚੋਂ ਇਕ ਵੀ ਤੇਰੇ ਵਰਗਾ ਨਹੀਂ।+
8 ਉਹ ਸਾਰੇ ਬੇਅਕਲ ਅਤੇ ਮੂਰਖ ਹਨ।+
ਦਰਖ਼ਤ* ਦੀ ਸਿੱਖਿਆ ਲੋਕਾਂ ਨੂੰ ਧੋਖਾ ਦਿੰਦੀ ਹੈ।*+
9 ਤਰਸ਼ੀਸ਼ ਤੋਂ ਚਾਂਦੀ ਦੇ ਪੱਤਰੇ ਅਤੇ ਊਫਾਜ਼ ਤੋਂ ਸੋਨਾ ਮੰਗਵਾਇਆ ਜਾਂਦਾ ਹੈ+
ਜਿਸ ਨੂੰ ਕਾਰੀਗਰ ਅਤੇ ਸੁਨਿਆਰੇ ਲੱਕੜ ਉੱਤੇ ਮੜ੍ਹਦੇ ਹਨ।
ਉਹ ਮੂਰਤਾਂ ਨੂੰ ਨੀਲੇ ਧਾਗੇ ਅਤੇ ਬੈਂਗਣੀ ਉੱਨ ਦੀ ਪੁਸ਼ਾਕ ਪਾਉਂਦੇ ਹਨ।
ਇਹ ਮੂਰਤਾਂ ਹੁਨਰਮੰਦ ਕਾਰੀਗਰ ਤਿਆਰ ਕਰਦੇ ਹਨ।
10 ਪਰ ਅਸਲ ਵਿਚ ਯਹੋਵਾਹ ਹੀ ਪਰਮੇਸ਼ੁਰ ਹੈ।
ਉਹ ਜੀਉਂਦਾ ਪਰਮੇਸ਼ੁਰ ਹੈ+ ਅਤੇ ਯੁਗਾਂ-ਯੁਗਾਂ ਤੋਂ ਰਾਜਾ ਹੈ।+
ਉਸ ਦੇ ਕ੍ਰੋਧ ਨਾਲ ਧਰਤੀ ਕੰਬ ਉੱਠੇਗੀ+
ਅਤੇ ਕੋਈ ਵੀ ਕੌਮ ਉਸ ਦੇ ਗੁੱਸੇ ਦਾ ਕਹਿਰ ਨਹੀਂ ਝੱਲ ਸਕੇਗੀ।
11 * ਤੂੰ ਉਨ੍ਹਾਂ ਨੂੰ ਇਹ ਕਹੀਂ:
“ਜਿਨ੍ਹਾਂ ਦੇਵਤਿਆਂ ਨੇ ਆਕਾਸ਼ ਤੇ ਧਰਤੀ ਨੂੰ ਨਹੀਂ ਬਣਾਇਆ,
ਉਹ ਧਰਤੀ ਉੱਤੋਂ ਅਤੇ ਆਕਾਸ਼ ਹੇਠੋਂ ਨਾਸ਼ ਹੋ ਜਾਣਗੇ।”+
12 ਪਰਮੇਸ਼ੁਰ ਧਰਤੀ ਦਾ ਸਿਰਜਣਹਾਰ ਹੈ,
ਉਸ ਨੇ ਆਪਣੀ ਤਾਕਤ ਨਾਲ ਇਸ ਨੂੰ ਬਣਾਇਆ ਹੈ।
13 ਜਦ ਉਹ ਗਰਜਦਾ ਹੈ,
ਤਾਂ ਆਕਾਸ਼ ਦੇ ਪਾਣੀਆਂ ਵਿਚ ਹਲਚਲ ਮੱਚ ਜਾਂਦੀ ਹੈ।+
ਉਹ ਧਰਤੀ ਦੇ ਕੋਨੇ-ਕੋਨੇ ਤੋਂ ਭਾਫ਼* ਨੂੰ ਉੱਪਰ ਚੁੱਕਦਾ ਹੈ।+
ਉਹ ਮੀਂਹ ਪਾਉਂਦਾ ਅਤੇ ਬਿਜਲੀ ਚਮਕਾਉਂਦਾ ਹੈ,
ਉਹ ਆਪਣੇ ਭੰਡਾਰਾਂ ਵਿੱਚੋਂ ਹਵਾ ਨੂੰ ਬਾਹਰ ਲਿਆਉਂਦਾ ਹੈ।+
14 ਹਰ ਇਨਸਾਨ ਬਿਨਾਂ ਸਮਝ ਅਤੇ ਗਿਆਨ ਤੋਂ ਕੰਮ ਕਰਦਾ ਹੈ।
ਹਰ ਕਾਰੀਗਰ ਨੂੰ ਮੂਰਤਾਂ* ਕਾਰਨ ਸ਼ਰਮਿੰਦਾ ਕੀਤਾ ਜਾਵੇਗਾ+
ਕਿਉਂਕਿ ਉਸ ਦੀਆਂ ਧਾਤ ਦੀਆਂ* ਮੂਰਤਾਂ ਝੂਠ ਤੋਂ ਇਲਾਵਾ ਕੁਝ ਨਹੀਂ ਹਨ
ਅਤੇ ਉਨ੍ਹਾਂ ਵਿਚ ਸਾਹ ਨਹੀਂ ਹੈ।+
15 ਉਹ ਬੱਸ ਧੋਖਾ* ਹੀ ਹਨ ਅਤੇ ਮਜ਼ਾਕ ਦੇ ਲਾਇਕ ਹਨ।+
ਜਦੋਂ ਉਨ੍ਹਾਂ ਤੋਂ ਲੇਖਾ ਲੈਣ ਦਾ ਦਿਨ ਆਵੇਗਾ, ਤਾਂ ਉਹ ਨਾਸ਼ ਹੋ ਜਾਣਗੇ।
16 ਯਾਕੂਬ ਦਾ ਪਰਮੇਸ਼ੁਰ* ਇਨ੍ਹਾਂ ਚੀਜ਼ਾਂ ਵਰਗਾ ਨਹੀਂ ਹੈ
ਕਿਉਂਕਿ ਉਸੇ ਨੇ ਸਭ ਕੁਝ ਬਣਾਇਆ ਹੈ
ਅਤੇ ਇਜ਼ਰਾਈਲ ਉਸ ਦੀ ਵਿਰਾਸਤ ਦਾ ਡੰਡਾ ਹੈ।+
ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।+
17 ਹੇ ਔਰਤ, ਤੂੰ ਜੋ ਘੇਰਾਬੰਦੀ ਦੇ ਸਾਏ ਹੇਠ ਰਹਿੰਦੀ ਹੈਂ,
ਜ਼ਮੀਨ ਤੋਂ ਆਪਣੀ ਗਠੜੀ ਚੁੱਕ।
18 ਯਹੋਵਾਹ ਕਹਿੰਦਾ ਹੈ:
“ਮੈਂ ਇਸ ਵੇਲੇ ਇਨ੍ਹਾਂ ਲੋਕਾਂ ਨੂੰ ਦੇਸ਼ ਵਿੱਚੋਂ ਬਾਹਰ ਸੁੱਟਣ ਵਾਲਾ ਹਾਂ,*+
ਮੈਂ ਉਨ੍ਹਾਂ ਨੂੰ ਕਸ਼ਟ ਝੱਲਣ ਲਈ ਮਜਬੂਰ ਕਰਾਂਗਾ।”
19 ਹਾਇ! ਮੇਰਾ ਜ਼ਖ਼ਮ ਕਿੰਨਾ ਗਹਿਰਾ ਹੈ!+
ਇਸ ਦਾ ਕੋਈ ਇਲਾਜ ਨਹੀਂ।
ਮੈਂ ਕਿਹਾ: “ਇਹ ਰੋਗ ਮੈਨੂੰ ਲੱਗਾ ਅਤੇ ਮੈਨੂੰ ਹੀ ਝੱਲਣਾ ਪਵੇਗਾ।
20 ਮੇਰੇ ਤੰਬੂ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਇਸ ਦੀਆਂ ਰੱਸੀਆਂ ਤੋੜ ਦਿੱਤੀਆਂ ਗਈਆਂ ਹਨ।+
ਮੇਰੇ ਪੁੱਤਰ ਮੇਰੇ ਤੋਂ ਦੂਰ ਚਲੇ ਗਏ ਹਨ ਅਤੇ ਉਹ ਮੇਰੇ ਨਾਲ ਨਹੀਂ ਹਨ।+
ਮੇਰੇ ਤੰਬੂ ਨੂੰ ਤਾਣਨ ਵਾਲਾ ਜਾਂ ਇਸ ਨੂੰ ਖੜ੍ਹਾ ਕਰਨ ਵਾਲਾ ਕੋਈ ਨਹੀਂ ਹੈ।
ਇਸੇ ਕਰਕੇ ਉਨ੍ਹਾਂ ਨੇ ਡੂੰਘੀ ਸਮਝ ਤੋਂ ਕੰਮ ਨਹੀਂ ਲਿਆ
ਅਤੇ ਉਨ੍ਹਾਂ ਦੇ ਸਾਰੇ ਇੱਜੜ ਖਿੰਡ ਗਏ ਹਨ।”+
22 ਸੁਣੋ! ਇਕ ਖ਼ਬਰ ਆਈ ਹੈ! ਦੁਸ਼ਮਣ ਆ ਰਿਹਾ ਹੈ!
ਉੱਤਰ ਦੇਸ਼ ਤੋਂ ਵੱਡੇ ਰੌਲ਼ੇ ਦੀ ਆਵਾਜ਼ ਸੁਣਾਈ ਦੇ ਰਹੀ ਹੈ,+
ਉਹ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦੇਵੇਗਾ।+
23 ਹੇ ਯਹੋਵਾਹ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਨਸਾਨ ਨੂੰ ਆਪਣਾ ਰਾਹ ਚੁਣਨ ਦਾ ਹੱਕ ਨਹੀਂ
ਅਤੇ ਉਹ ਇਸ ਕਾਬਲ ਵੀ ਨਹੀਂ ਕਿ ਆਪਣੇ ਕਦਮਾਂ ਨੂੰ ਸੇਧ ਦੇਵੇ।+
24 ਹੇ ਯਹੋਵਾਹ, ਆਪਣੇ ਨਿਆਂ ਮੁਤਾਬਕ ਮੈਨੂੰ ਸੁਧਾਰ।
ਪਰ ਗੁੱਸੇ ਨਾਲ ਨਹੀਂ,+ ਕਿਤੇ ਇੱਦਾਂ ਨਾ ਹੋਵੇ ਕਿ ਤੂੰ ਮੈਨੂੰ ਖ਼ਤਮ ਹੀ ਕਰ ਦੇਵੇਂ।+
25 ਉਨ੍ਹਾਂ ਕੌਮਾਂ ʼਤੇ ਆਪਣਾ ਕ੍ਰੋਧ ਵਰ੍ਹਾ ਜੋ ਤੈਨੂੰ ਨਜ਼ਰਅੰਦਾਜ਼ ਕਰਦੀਆਂ ਹਨ+
ਅਤੇ ਉਨ੍ਹਾਂ ਪਰਿਵਾਰਾਂ ʼਤੇ ਵੀ ਜੋ ਤੇਰਾ ਨਾਂ ਨਹੀਂ ਲੈਂਦੇ।