ਯਸਾਯਾਹ
62 ਸੀਓਨ ਦੀ ਖ਼ਾਤਰ ਮੈਂ ਚੁੱਪ ਨਹੀਂ ਰਹਾਂਗਾ+
ਅਤੇ ਯਰੂਸ਼ਲਮ ਦੀ ਖ਼ਾਤਰ ਮੈਂ ਚੈਨ ਨਾਲ ਨਹੀਂ ਬੈਠਾਂਗਾ
ਜਦ ਤਕ ਉਸ ਦੇ ਧਰਮੀ ਕੰਮ ਤੇਜ਼ ਰੌਸ਼ਨੀ ਵਾਂਗ ਨਹੀਂ ਚਮਕਦੇ+
ਅਤੇ ਉਸ ਦੀ ਮੁਕਤੀ ਮਸ਼ਾਲ ਦੀ ਤਰ੍ਹਾਂ ਨਹੀਂ ਬਲ਼ਦੀ।+
ਤੈਨੂੰ ਇਕ ਨਵੇਂ ਨਾਂ ਤੋਂ ਬੁਲਾਇਆ ਜਾਵੇਗਾ+
ਜਿਹੜਾ ਨਾਂ ਯਹੋਵਾਹ ਆਪਣੇ ਮੂੰਹੋਂ ਆਪ ਦੱਸੇਗਾ।
3 ਤੂੰ ਯਹੋਵਾਹ ਦੇ ਹੱਥ ਵਿਚ ਸੁਹੱਪਣ ਦਾ ਤਾਜ ਹੋਵੇਂਗੀ
ਅਤੇ ਆਪਣੇ ਪਰਮੇਸ਼ੁਰ ਦੀ ਹਥੇਲੀ ਵਿਚ ਸ਼ਾਹੀ ਪਗੜੀ।
ਪਰ ਤੈਨੂੰ ਇਹ ਕਹਿ ਕੇ ਬੁਲਾਇਆ ਜਾਵੇਗਾ, “ਮੇਰੀ ਖ਼ੁਸ਼ੀ ਉਸ ਵਿਚ ਹੈ”+
ਅਤੇ ਤੇਰੇ ਦੇਸ਼ ਨੂੰ “ਵਿਆਹੀ ਹੋਈ” ਕਿਹਾ ਜਾਵੇਗਾ।
ਕਿਉਂਕਿ ਯਹੋਵਾਹ ਤੇਰੇ ਤੋਂ ਖ਼ੁਸ਼ ਹੋਵੇਗਾ
ਅਤੇ ਤੇਰਾ ਦੇਸ਼ ਇਵੇਂ ਹੋਵੇਗਾ ਜਿਵੇਂ ਕਿ ਉਸ ਦਾ ਵਿਆਹ ਹੋਇਆ ਹੋਵੇ।
5 ਜਿਵੇਂ ਇਕ ਨੌਜਵਾਨ ਕਿਸੇ ਕੁਆਰੀ ਨਾਲ ਵਿਆਹ ਕਰਾਉਂਦਾ ਹੈ,
ਉਸੇ ਤਰ੍ਹਾਂ ਤੇਰੇ ਲੋਕ ਤੇਰੇ ਨਾਲ ਵਿਆਹ ਕਰਾਉਣਗੇ।
ਜਿਵੇਂ ਇਕ ਲਾੜਾ ਆਪਣੀ ਲਾੜੀ ਕਾਰਨ ਖ਼ੁਸ਼ ਹੁੰਦਾ ਹੈ,
ਉਸੇ ਤਰ੍ਹਾਂ ਤੇਰਾ ਪਰਮੇਸ਼ੁਰ ਤੇਰੇ ਤੋਂ ਖ਼ੁਸ਼ ਹੋਵੇਗਾ।+
6 ਹੇ ਯਰੂਸ਼ਲਮ, ਤੇਰੀਆਂ ਕੰਧਾਂ ਉੱਤੇ ਮੈਂ ਪਹਿਰੇਦਾਰ ਖੜ੍ਹੇ ਕੀਤੇ ਹਨ।
ਉਹ ਸਾਰਾ-ਸਾਰਾ ਦਿਨ ਤੇ ਸਾਰੀ-ਸਾਰੀ ਰਾਤ ਚੁੱਪ ਨਹੀਂ ਰਹਿਣਗੇ।
ਹੇ ਯਹੋਵਾਹ ਬਾਰੇ ਦੱਸਣ ਵਾਲਿਓ,
ਆਰਾਮ ਨਾਲ ਨਾ ਬੈਠੋ,
7 ਨਾ ਉਸ ਨੂੰ ਆਰਾਮ ਕਰਨ ਦਿਓ ਜਦ ਤਕ ਉਹ ਯਰੂਸ਼ਲਮ ਨੂੰ ਮਜ਼ਬੂਤੀ ਨਾਲ ਕਾਇਮ ਨਹੀਂ ਕਰ ਦਿੰਦਾ,
ਹਾਂ, ਜਦ ਤਕ ਉਹ ਧਰਤੀ ਉੱਤੇ ਉਸ ਨੂੰ ਉਸਤਤ ਦਾ ਕਾਰਨ ਨਹੀਂ ਬਣਾ ਦਿੰਦਾ।”+
8 ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਆਪਣੀ ਮਜ਼ਬੂਤ ਬਾਂਹ ਨਾਲ ਇਹ ਸਹੁੰ ਖਾਧੀ ਹੈ:
“ਮੈਂ ਅੱਗੇ ਤੋਂ ਤੇਰਾ ਅਨਾਜ ਤੇਰੇ ਦੁਸ਼ਮਣਾਂ ਨੂੰ ਖਾਣ ਲਈ ਨਹੀਂ ਦਿਆਂਗਾ,
ਨਾ ਹੀ ਵਿਦੇਸ਼ੀ ਤੇਰਾ ਨਵਾਂ ਦਾਖਰਸ ਪੀਣਗੇ ਜਿਸ ਲਈ ਤੂੰ ਮਿਹਨਤ ਕੀਤੀ ਹੈ।+
9 ਅਨਾਜ ਇਕੱਠਾ ਕਰਨ ਵਾਲੇ ਹੀ ਉਸ ਨੂੰ ਖਾਣਗੇ ਤੇ ਯਹੋਵਾਹ ਦਾ ਗੁਣਗਾਨ ਕਰਨਗੇ;
ਅੰਗੂਰ ਇਕੱਠੇ ਕਰਨ ਵਾਲੇ ਹੀ ਮੇਰੇ ਪਵਿੱਤਰ ਵਿਹੜਿਆਂ ਵਿਚ ਦਾਖਰਸ ਪੀਣਗੇ।”+
10 ਲੰਘ ਜਾਓ, ਦਰਵਾਜ਼ਿਆਂ ਥਾਣੀਂ ਲੰਘ ਜਾਓ।
ਲੋਕਾਂ ਲਈ ਰਾਹ ਸਾਫ਼ ਕਰੋ।+
ਰਾਜਮਾਰਗ ਬਣਾਓ।
ਇਸ ਵਿੱਚੋਂ ਪੱਥਰ ਹਟਾ ਦਿਓ।+
ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਖੜ੍ਹਾ ਕਰੋ।+
11 ਦੇਖੋ! ਯਹੋਵਾਹ ਨੇ ਧਰਤੀ ਦੇ ਕੋਨੇ-ਕੋਨੇ ਵਿਚ ਇਹ ਐਲਾਨ ਕੀਤਾ ਹੈ:
“ਸੀਓਨ ਦੀ ਧੀ ਨੂੰ ਕਹੋ,
‘ਦੇਖ! ਤੇਰੀ ਮੁਕਤੀ ਨੇੜੇ ਹੈ।+
ਦੇਖ! ਉਸ ਦਾ ਇਨਾਮ ਉਸ ਦੇ ਕੋਲ ਹੈ
ਅਤੇ ਜੋ ਮਜ਼ਦੂਰੀ ਉਹ ਦਿੰਦਾ ਹੈ, ਉਹ ਉਸ ਦੇ ਕੋਲ ਹੈ।’”+