ਜ਼ਬੂਰ
89 ਯਹੋਵਾਹ ਨੇ ਅਟੱਲ ਪਿਆਰ ਕਰਕੇ ਕਿੰਨੇ ਉਪਕਾਰ ਕੀਤੇ ਹਨ,
ਮੈਂ ਹਮੇਸ਼ਾ ਉਨ੍ਹਾਂ ਦੇ ਜਸ ਗਾਵਾਂਗਾ।
ਮੇਰੀ ਜ਼ਬਾਨ ਸਾਰੀਆਂ ਪੀੜ੍ਹੀਆਂ ਨੂੰ ਤੇਰੀ ਵਫ਼ਾਦਾਰੀ ਬਾਰੇ ਦੱਸੇਗੀ।
2 ਮੈਂ ਕਿਹਾ: “ਤੇਰਾ ਅਟੱਲ ਪਿਆਰ ਹਮੇਸ਼ਾ-ਹਮੇਸ਼ਾ ਰਹੇਗਾ,+
ਤੂੰ ਆਪਣੀ ਵਫ਼ਾਦਾਰੀ ਆਕਾਸ਼ ਵਿਚ ਮਜ਼ਬੂਤੀ ਨਾਲ ਕਾਇਮ ਕੀਤੀ ਹੈ।”
4 ‘ਮੈਂ ਤੇਰੀ ਸੰਤਾਨ*+ ਨੂੰ ਹਮੇਸ਼ਾ ਲਈ ਕਾਇਮ ਰੱਖਾਂਗਾ
ਅਤੇ ਤੇਰਾ ਸਿੰਘਾਸਣ ਪੀੜ੍ਹੀਓ-ਪੀੜ੍ਹੀ ਸਥਿਰ ਰੱਖਾਂਗਾ।’”+ (ਸਲਹ)
5 ਹੇ ਯਹੋਵਾਹ, ਸਵਰਗ ਤੇਰੇ ਸ਼ਾਨਦਾਰ ਕੰਮਾਂ ਦੀ ਵਡਿਆਈ ਕਰਦਾ ਹੈ,
ਹਾਂ, ਤੇਰੇ ਪਵਿੱਤਰ ਸੇਵਕਾਂ* ਦੀ ਮੰਡਲੀ ਤੇਰੀ ਵਫ਼ਾਦਾਰੀ ਬਿਆਨ ਕਰਦੀ ਹੈ।
6 ਸਵਰਗ ਵਿਚ ਕੌਣ ਯਹੋਵਾਹ ਦੇ ਤੁੱਲ ਹੈ?+
ਪਰਮੇਸ਼ੁਰ ਦੇ ਪੁੱਤਰਾਂ+ ਵਿੱਚੋਂ ਕੌਣ ਯਹੋਵਾਹ ਵਰਗਾ ਹੈ?
7 ਪਵਿੱਤਰ ਸੇਵਕਾਂ ਦੀ ਸਭਾ ਪਰਮੇਸ਼ੁਰ ਦਾ ਡਰ ਮੰਨਦੀ ਹੈ;+
ਉਹ ਉਨ੍ਹਾਂ ਸਾਰਿਆਂ ਲਈ ਮਹਾਨ ਅਤੇ ਸ਼ਰਧਾ ਦੇ ਲਾਇਕ ਹੈ ਜਿਹੜੇ ਉਸ ਦੇ ਆਲੇ-ਦੁਆਲੇ ਹਨ।+
8 ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ,
ਹੇ ਯਾਹ, ਕੌਣ ਤੇਰੇ ਜਿੰਨਾ ਬਲਵਾਨ ਹੈ?+
ਤੂੰ ਹਮੇਸ਼ਾ ਵਫ਼ਾਦਾਰੀ ਨਿਭਾਉਂਦਾ ਹੈਂ।+
10 ਤੂੰ ਰਾਹਾਬ*+ ਨੂੰ ਬੁਰੀ ਤਰ੍ਹਾਂ ਹਰਾ ਕੇ ਮਾਰ ਦਿੱਤਾ।+
ਤੂੰ ਆਪਣੀ ਤਾਕਤਵਰ ਬਾਂਹ ਨਾਲ ਆਪਣੇ ਦੁਸ਼ਮਣਾਂ ਨੂੰ ਖਿੰਡਾ ਦਿੱਤਾ।+
12 ਉੱਤਰ ਅਤੇ ਦੱਖਣ ਤੇਰੇ ਹੱਥਾਂ ਦੀ ਰਚਨਾ ਹਨ;
ਤਾਬੋਰ+ ਅਤੇ ਹਰਮੋਨ+ ਪਰਬਤ ਖ਼ੁਸ਼ੀ-ਖ਼ੁਸ਼ੀ ਤੇਰੇ ਨਾਂ ਦੇ ਜਸ ਗਾਉਂਦੇ ਹਨ।
14 ਧਰਮੀ ਅਸੂਲ ਅਤੇ ਨਿਆਂ ਤੇਰੇ ਸਿੰਘਾਸਣ ਦੀਆਂ ਨੀਂਹਾਂ ਹਨ;+
ਅਟੱਲ ਪਿਆਰ ਅਤੇ ਵਫ਼ਾਦਾਰੀ ਤੇਰੀ ਹਜ਼ੂਰੀ ਵਿਚ ਖੜ੍ਹਦੇ ਹਨ।+
15 ਖ਼ੁਸ਼ ਹਨ ਉਹ ਲੋਕ ਜਿਹੜੇ ਤੇਰੀ ਜੈ-ਜੈ ਕਾਰ ਕਰਦੇ ਹਨ।+
ਹੇ ਯਹੋਵਾਹ, ਉਹ ਤੇਰੇ ਚਿਹਰੇ ਦੇ ਨੂਰ ਵਿਚ ਚੱਲਦੇ ਹਨ।
16 ਉਹ ਤੇਰੇ ਨਾਂ ਕਰਕੇ ਸਾਰਾ-ਸਾਰਾ ਦਿਨ ਖ਼ੁਸ਼ੀਆਂ ਮਨਾਉਂਦੇ ਹਨ,
ਉਹ ਤੇਰੇ ਨਿਆਂ ਕਰਕੇ ਉੱਚੇ ਕੀਤੇ ਜਾਂਦੇ ਹਨ।
18 ਯਹੋਵਾਹ ਨੇ ਹੀ ਸਾਨੂੰ ਢਾਲ ਦਿੱਤੀ ਹੈ,
ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਨੇ ਸਾਡੇ ਉੱਤੇ ਰਾਜਾ ਨਿਯੁਕਤ ਕੀਤਾ ਹੈ।+
19 ਉਸ ਵੇਲੇ ਤੂੰ ਦਰਸ਼ਣ ਵਿਚ ਆਪਣੇ ਵਫ਼ਾਦਾਰ ਸੇਵਕਾਂ ਨੂੰ ਦੱਸਿਆ:
21 ਮੇਰਾ ਹੱਥ ਉਸ ʼਤੇ ਰਹੇਗਾ+
ਅਤੇ ਮੇਰੀ ਬਾਂਹ ਉਸ ਨੂੰ ਤਾਕਤ ਬਖ਼ਸ਼ੇਗੀ।
22 ਕੋਈ ਵੀ ਦੁਸ਼ਮਣ ਉਸ ਤੋਂ ਟੈਕਸ ਨਹੀਂ ਵਸੂਲੇਗਾ
ਅਤੇ ਨਾ ਹੀ ਕੋਈ ਦੁਸ਼ਟ ਉਸ ਉੱਤੇ ਜ਼ੁਲਮ ਢਾਹੇਗਾ।+
23 ਮੈਂ ਉਸ ਦੇ ਅੱਗੇ ਉਸ ਦੇ ਦੁਸ਼ਮਣਾਂ ਦੇ ਟੋਟੇ-ਟੋਟੇ ਕਰ ਦਿਆਂਗਾ+
ਅਤੇ ਉਸ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਖ਼ਤਮ ਕਰ ਦਿਆਂਗਾ।+
26 ਉਹ ਮੈਨੂੰ ਕਹੇਗਾ: ‘ਤੂੰ ਮੇਰਾ ਪਿਤਾ ਹੈਂ,
ਮੇਰਾ ਪਰਮੇਸ਼ੁਰ ਅਤੇ ਮੇਰੀ ਮੁਕਤੀ ਦੀ ਚਟਾਨ।’+
29 ਮੈਂ ਉਸ ਦੀ ਸੰਤਾਨ* ਨੂੰ ਹਮੇਸ਼ਾ ਲਈ ਕਾਇਮ ਰੱਖਾਂਗਾ
ਅਤੇ ਮੈਂ ਉਸ ਦਾ ਸਿੰਘਾਸਣ ਆਕਾਸ਼ਾਂ ਵਾਂਗ ਹਮੇਸ਼ਾ ਸਥਿਰ ਰੱਖਾਂਗਾ।+
30 ਜੇ ਉਸ ਦੇ ਪੁੱਤਰ ਮੇਰਾ ਕਾਨੂੰਨ ਤੋੜ ਦੇਣ
ਅਤੇ ਮੇਰੇ ਫ਼ਰਮਾਨਾਂ* ਮੁਤਾਬਕ ਨਾ ਚੱਲਣ,
31 ਜੇ ਉਹ ਮੇਰੇ ਨਿਯਮ ਤੋੜ ਦੇਣ
ਅਤੇ ਮੇਰੇ ਹੁਕਮਾਂ ਦੀ ਪਾਲਣਾ ਨਾ ਕਰਨ,
32 ਤਾਂ ਮੈਂ ਉਨ੍ਹਾਂ ਦੀ ਅਣਆਗਿਆਕਾਰੀ* ਕਰਕੇ ਉਨ੍ਹਾਂ ਨੂੰ ਡੰਡੇ ਨਾਲ+
ਅਤੇ ਉਨ੍ਹਾਂ ਦੀਆਂ ਗ਼ਲਤੀਆਂ ਕਰਕੇ ਉਨ੍ਹਾਂ ਨੂੰ ਕੋਰੜੇ ਨਾਲ ਸਜ਼ਾ ਦਿਆਂਗਾ।
35 ਮੈਂ ਆਪਣੀ ਪਵਿੱਤਰਤਾ ਦੀ ਸਹੁੰ ਖਾਧੀ ਹੈ,
ਮੈਂ ਕਦੀ ਦਾਊਦ ਨਾਲ ਝੂਠ ਨਹੀਂ ਬੋਲਾਂਗਾ।+
37 ਚੰਦ ਵਾਂਗ ਇਹ ਹਮੇਸ਼ਾ ਕਾਇਮ ਰਹੇਗਾ
ਜੋ ਆਕਾਸ਼ ਵਿਚ ਇਕ ਵਫ਼ਾਦਾਰ ਗਵਾਹ ਹੈ।” (ਸਲਹ)
38 ਪਰ ਤੂੰ ਆਪਣੇ ਚੁਣੇ ਹੋਏ ਨੂੰ ਛੱਡ ਦਿੱਤਾ ਅਤੇ ਤਿਆਗ ਦਿੱਤਾ+
ਅਤੇ ਤੇਰਾ ਕ੍ਰੋਧ ਉਸ ਉੱਤੇ ਭੜਕਿਆ ਹੈ।
39 ਤੂੰ ਆਪਣੇ ਸੇਵਕ ਨਾਲ ਕੀਤੇ ਇਕਰਾਰ ਨੂੰ ਤੁੱਛ ਸਮਝ ਕੇ ਨਕਾਰ ਦਿੱਤਾ;
ਤੂੰ ਉਸ ਦਾ ਤਾਜ ਜ਼ਮੀਨ ਉੱਤੇ ਸੁੱਟ ਕੇ ਇਸ ਨੂੰ ਭ੍ਰਿਸ਼ਟ ਕੀਤਾ।
40 ਤੂੰ ਉਸ ਦੀਆਂ ਪੱਥਰ ਦੀਆਂ ਸਾਰੀਆਂ ਦੀਵਾਰਾਂ* ਤੋੜ ਦਿੱਤੀਆਂ;
ਤੂੰ ਉਸ ਦੇ ਕਿਲਿਆਂ ਨੂੰ ਖੰਡਰ ਬਣਾ ਦਿੱਤਾ।
41 ਰਾਹ ਜਾਂਦੇ ਸਾਰੇ ਲੋਕਾਂ ਨੇ ਉਸ ਨੂੰ ਲੁੱਟਿਆ ਹੈ;
ਗੁਆਂਢੀਆਂ ਵਿਚ ਉਸ ਦੀ ਬਦਨਾਮੀ ਹੋਈ ਹੈ।+
43 ਤੂੰ ਉਸ ਦੀ ਤਲਵਾਰ ਨੂੰ ਵੀ ਬੇਕਾਰ ਕਰ ਦਿੱਤਾ ਹੈ,
ਤੂੰ ਲੜਾਈ ਵਿਚ ਉਸ ਨੂੰ ਜਿੱਤਣ ਨਹੀਂ ਦਿੱਤਾ।
44 ਤੂੰ ਉਸ ਦੀ ਸ਼ਾਨੋ-ਸ਼ੌਕਤ ਨੂੰ ਮਿੱਟੀ ਵਿਚ ਮਿਲਾ ਦਿੱਤਾ
ਅਤੇ ਉਸ ਦਾ ਸਿੰਘਾਸਣ ਜ਼ਮੀਨ ʼਤੇ ਉਲਟਾ ਦਿੱਤਾ।
45 ਤੂੰ ਜਵਾਨੀ ਵਿਚ ਹੀ ਉਸ ʼਤੇ ਬੁਢਾਪਾ ਆਉਣ ਦਿੱਤਾ;
ਤੂੰ ਉਸ ਨੂੰ ਸ਼ਰਮਿੰਦਗੀ ਦਾ ਤੱਪੜ ਪੁਆਇਆ। (ਸਲਹ)
46 ਹੇ ਯਹੋਵਾਹ, ਤੂੰ ਕਦੋਂ ਤਕ ਸਾਡੇ ਤੋਂ ਆਪਣੇ ਆਪ ਨੂੰ ਲੁਕਾਈ ਰੱਖੇਂਗਾ? ਕੀ ਹਮੇਸ਼ਾ ਲਈ?+
ਕੀ ਤੇਰੇ ਗੁੱਸੇ ਦੀ ਅੱਗ ਹਮੇਸ਼ਾ ਬਲ਼ਦੀ ਰਹੇਗੀ?
47 ਯਾਦ ਰੱਖ ਕਿ ਮੇਰੀ ਜ਼ਿੰਦਗੀ ਕਿੰਨੀ ਛੋਟੀ ਹੈ!+
ਕੀ ਤੂੰ ਸਾਰੇ ਇਨਸਾਨਾਂ ਨੂੰ ਬਿਨਾਂ ਕਿਸੇ ਮਕਸਦ ਦੇ ਬਣਾਇਆ ਸੀ?
48 ਕਿਹੜਾ ਇਨਸਾਨ ਹੈ ਜੋ ਹਮੇਸ਼ਾ ਜੀਉਂਦਾ ਰਹੇ ਅਤੇ ਕਦੇ ਮੌਤ ਦਾ ਮੂੰਹ ਨਾ ਦੇਖੇ?+
ਕੀ ਉਹ ਆਪਣੇ ਆਪ ਨੂੰ ਕਬਰ* ਦੇ ਸ਼ਿਕੰਜੇ ਵਿੱਚੋਂ ਕੱਢ ਸਕਦਾ ਹੈ? (ਸਲਹ)
49 ਹੇ ਯਹੋਵਾਹ, ਉਹ ਕੰਮ ਕਿੱਥੇ ਹਨ ਜੋ ਤੂੰ ਪੁਰਾਣੇ ਸਮੇਂ ਵਿਚ ਅਟੱਲ ਪਿਆਰ ਕਰਕੇ ਕੀਤੇ ਸਨ?
ਵਫ਼ਾਦਾਰ ਹੋਣ ਕਰਕੇ ਤੂੰ ਇਹ ਕੰਮ ਕਰਨ ਦੀ ਦਾਊਦ ਨਾਲ ਸਹੁੰ ਖਾਧੀ ਸੀ?+
50 ਹੇ ਯਹੋਵਾਹ, ਯਾਦ ਕਰ ਕਿ ਤੇਰੇ ਸੇਵਕਾਂ ਨੂੰ ਕਿੰਨੇ ਤਾਅਨੇ ਮਾਰੇ ਗਏ ਹਨ;
ਮੈਨੂੰ ਦੇਸ਼-ਦੇਸ਼ ਦੇ ਲੋਕਾਂ ਦੇ ਕਿੰਨੇ ਤਾਅਨੇ-ਮਿਹਣੇ ਝੱਲਣੇ ਪਏ ਹਨ;
51 ਹੇ ਯਹੋਵਾਹ, ਤੇਰੇ ਦੁਸ਼ਮਣਾਂ ਨੇ ਤੇਰੇ ਚੁਣੇ ਹੋਏ ਦੀ ਕਿੰਨੀ ਬੇਇੱਜ਼ਤੀ ਕੀਤੀ ਹੈ;
ਉਨ੍ਹਾਂ ਨੇ ਪੈਰ-ਪੈਰ ʼਤੇ ਉਸ ਨੂੰ ਕਿੰਨਾ ਬੇਇੱਜ਼ਤ ਕੀਤਾ ਹੈ।
52 ਯੁਗਾਂ-ਯੁਗਾਂ ਤਕ ਯਹੋਵਾਹ ਦੀ ਮਹਿਮਾ ਹੋਵੇ। ਆਮੀਨ ਅਤੇ ਆਮੀਨ।+