‘ਦੇਸ ਵਿੱਚ ਫਿਰ’
“ਏਸ ਦੇਸ ਦੀ ਲੰਬਾਈ ਚੌੜਾਈ ਵਿੱਚ ਫਿਰ।”—ਉਤਪਤ 13:17.
1. ਪਰਮੇਸ਼ੁਰ ਨੇ ਅਬਰਾਹਾਮ ਨੂੰ ਕੀ ਕਰਨ ਲਈ ਕਿਹਾ ਸੀ?
ਕੀ ਤੁਸੀਂ ਬਾਹਰ ਘੁੰਮਣਾ-ਫਿਰਨਾ ਪਸੰਦ ਕਰਦੇ ਹੋ? ਕਈ ਸ਼ਹਿਰੀ ਲੋਕ ਪੇਂਡੂ ਇਲਾਕਿਆਂ ਵਿਚ ਸੈਰ ਕਰਨ ਜਾਂਦੇ ਹਨ। ਉਹ ਸ਼ਾਇਦ ਸ਼ਨੀਵਾਰ-ਐਤਵਾਰ ਕਾਰ ਵਿਚ ਕਿਤੇ ਜਾਣ। ਕਈ ਸਾਈਕਲ ਤੇ ਜਾਣਾ ਪਸੰਦ ਕਰਦੇ ਹਨ ਤਾਂਕਿ ਉਹ ਕਸਰਤ ਕਰਨ ਦੇ ਨਾਲ-ਨਾਲ ਸਹਿਜ ਨਾਲ ਸਭ ਕੁਝ ਦੇਖ ਸਕਣ। ਦੂਸਰੇ ਪੈਦਲ ਚੱਲਣਾ ਪਸੰਦ ਕਰਦੇ ਹਨ ਤਾਂਕਿ ਉਹ ਸਾਰਾ ਕੁਝ ਨੇੜਿਓਂ ਚੰਗੀ ਤਰ੍ਹਾਂ ਦੇਖ ਸਕਣ। ਅਜਿਹੇ ਸੈਰ-ਸਪਾਟੇ ਥੋੜ੍ਹੇ ਸਮੇਂ ਲਈ ਹੁੰਦੇ ਹਨ। ਪਰ ਜ਼ਰਾ ਸੋਚੋ ਕਿ ਅਬਰਾਹਾਮ ਨੂੰ ਕਿਵੇਂ ਲੱਗਾ ਹੋਵੇਗਾ ਜਦ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਉੱਠ ਅਤੇ ਏਸ ਦੇਸ ਦੀ ਲੰਬਾਈ ਚੌੜਾਈ ਵਿੱਚ ਫਿਰ ਕਿਉਂਜੋ ਮੈਂ ਇਹ ਤੈਨੂੰ ਦਿਆਂਗਾ।”—ਉਤਪਤ 13:17.
2. ਮਿਸਰ ਛੱਡ ਕੇ ਅਬਰਾਹਾਮ ਕਿੱਥੇ ਗਿਆ ਸੀ?
2 ਇਸ ਗੱਲ ਦੇ ਪ੍ਰਸੰਗ ਵੱਲ ਧਿਆਨ ਦਿਓ। ਅਬਰਾਹਾਮ ਆਪਣੀ ਪਤਨੀ ਅਤੇ ਹੋਰਨਾਂ ਨਾਲ ਮਿਸਰ ਦੇਸ਼ ਵਿਚ ਠਹਿਰਿਆ ਹੋਇਆ ਸੀ। ਉਤਪਤ ਦੇ 13ਵੇਂ ਅਧਿਆਇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਸਾਰੇ ਮਿਸਰ ਛੱਡ ਕੇ ਆਪਣੇ ਇੱਜੜਾਂ ਨਾਲ ਨਗੇਬ ਯਾਨੀ “ਦੱਖਣ ਦੇਸ” ਵੱਲ ਗਏ ਸਨ। ਫਿਰ ਅਬਰਾਹਾਮ ‘ਦੱਖਣ ਤੋਂ ਸਫਰ ਕਰਦਾ ਬੈਤ-ਏਲ ਤੀਕ ਅੱਪੜਿਆ।’ ਜਦ ਉਸ ਦੇ ਅਤੇ ਉਸ ਦੇ ਭਤੀਜੇ ਲੂਤ ਦੇ ਪਾਲੀਆਂ ਵਿਚ ਝਗੜਾ ਹੋਇਆ, ਤਾਂ ਇਹ ਗੱਲ ਸਾਫ਼ ਹੋ ਗਈ ਕਿ ਇਨ੍ਹਾਂ ਦੋਹਾਂ ਨੂੰ ਵੱਖਰੇ ਹੋਣ ਦੀ ਲੋੜ ਸੀ। ਅਬਰਾਹਾਮ ਨੇ ਆਪ ਚੁਣਨ ਦੀ ਬਜਾਇ ਲੂਤ ਨੂੰ ਪਹਿਲਾਂ ਜ਼ਮੀਨ ਚੁਣਨ ਦਾ ਮੌਕਾ ਦਿੱਤਾ। ਲੂਤ ਨੇ “ਯਰਦਨ ਦੇ ਸਾਰੇ ਮੈਦਾਨ” ਨੂੰ ਚੁਣਿਆ ਜੋ “ਯਹੋਵਾਹ ਦੇ ਬਾਗ਼ ਵਰਗਾ” ਹਰਿਆ-ਭਰਿਆ ਇਲਾਕਾ ਸੀ ਅਤੇ ਉਹ ਸਦੂਮ ਵਿਚ ਰਹਿਣ ਲੱਗ ਪਿਆ। ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਆਪਣੀਆਂ ਅੱਖੀਆਂ ਹੁਣ ਚੁੱਕਕੇ ਇਸ ਥਾਂ ਤੋਂ ਜਿੱਥੇ ਤੂੰ ਹੁਣ ਹੈਂ ਉੱਤਰ ਅਰ ਦੱਖਣ, ਪੂਰਬ ਅਰ ਪੱਛਮ ਵੱਲ ਵੇਖ।” ਹੋ ਸਕਦਾ ਹੈ ਕਿ ਬੈਤਏਲ ਦੀ ਉਚਾਈ ਤੋਂ ਅਬਰਾਹਾਮ ਦੂਰ-ਦੂਰ ਤਕ ਦੇਖ ਸਕਿਆ ਸੀ। ਪਰ ਅਬਰਾਹਾਮ ਨੇ ਇਹ ਦੇਸ਼ ਸਿਰਫ਼ ਦੇਖਣਾ ਹੀ ਨਹੀਂ ਸੀ। ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ‘ਏਸ ਦੇਸ ਵਿੱਚ ਫਿਰ’ ਤਾਂਕਿ ਉਹ ਚੰਗੀ ਤਰ੍ਹਾਂ ਜਾਣ ਸਕੇ ਕਿ ਉਹ ਕਿਹੋ ਜਿਹਾ ਦੇਸ਼ ਸੀ।
3. ਅਬਰਾਹਾਮ ਦੀ ਯਾਤਰਾ ਦੀ ਕਲਪਨਾ ਕਰਨੀ ਮੁਸ਼ਕਲ ਕਿਉਂ ਹੈ?
3 ਅਸੀਂ ਨਹੀਂ ਜਾਣਦੇ ਕਿ ਹਬਰੋਨ ਪਹੁੰਚਣ ਤੋਂ ਪਹਿਲਾਂ ਅਬਰਾਹਾਮ ਦੇਸ਼ ਵਿਚ ਕਿਸ ਹੱਦ ਤਕ ਫਿਰਿਆ ਸੀ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਉਹ ਵਾਅਦਾ ਕੀਤੇ ਹੋਏ ਦੇਸ਼ ਨੂੰ ਸਾਡੇ ਨਾਲੋਂ ਬਿਹਤਰ ਜਾਣਦਾ ਸੀ। ਜ਼ਰਾ ਸੋਚੋ ਕਿ ਇਸ ਬਿਰਤਾਂਤ ਵਿਚ ਕਿੰਨੇ ਥਾਵਾਂ ਦੇ ਨਾਂ ਲਏ ਗਏ ਹਨ—ਨਗੇਬ, ਬੈਤਏਲ, ਯਰਦਨ ਦਾ ਮੈਦਾਨ, ਸਦੂਮ ਅਤੇ ਹਬਰੋਨ। ਕੀ ਤੁਹਾਡੇ ਲਈ ਇਹ ਸੋਚਣਾ ਮੁਸ਼ਕਲ ਹੈ ਕਿ ਇਹ ਥਾਂ ਕਿੱਥੇ-ਕਿੱਥੇ ਸਨ? ਯਹੋਵਾਹ ਦੇ ਲੋਕਾਂ ਵਿੱਚੋਂ ਬਹੁਤ ਘੱਟ ਜਣਿਆਂ ਨੂੰ ਇਨ੍ਹਾਂ ਥਾਵਾਂ ਨੂੰ ਜਾਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੇ ਦੇਸ਼ ਦੀ ਲੰਬਾਈ ਅਤੇ ਚੌੜਾਈ ਵਿਚ ਘੁੰਮ-ਫਿਰ ਕੇ ਨਹੀਂ ਦੇਖਿਆ ਹੈ। ਫਿਰ ਵੀ ਅਸੀਂ ਬਾਈਬਲ ਵਿਚ ਜ਼ਿਕਰ ਕੀਤੇ ਗਏ ਥਾਵਾਂ ਬਾਰੇ ਜਾਣਨਾ ਚਾਹੁੰਦੇ ਹਾਂ। ਕਿਉਂ?
4, 5. (ੳ) ਗਿਆਨ ਪ੍ਰਾਪਤ ਕਰਨ ਦੇ ਨਾਲ-ਨਾਲ ਸਾਨੂੰ ਹੋਰ ਕੀ ਸਮਝਣ ਦੀ ਲੋੜ ਹੈ? (ਅ) ਸਫ਼ਨਯਾਹ ਦੇ ਦੂਜੇ ਅਧਿਆਇ ਤੋਂ ਸਾਨੂੰ ਕੀ ਪਤਾ ਲੱਗਦਾ ਹੈ?
4 ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਸਿਆਣਾ ਪੁਰਸ਼ ਗਿਆਨ ਨੂੰ ਪ੍ਰਾਪਤ ਕਰਦਾ ਹੈ, ਅਤੇ ਬੁੱਧਵਾਨ ਦੇ ਕੰਨ ਗਿਆਨ ਦੀ ਭਾਲ ਕਰਦੇ ਹਨ।” (ਕਹਾਉਤਾਂ 18:15) ਕਈ ਵਿਸ਼ੇ ਹਨ ਜਿਨ੍ਹਾਂ ਬਾਰੇ ਅਸੀਂ ਗਿਆਨ ਲੈ ਸਕਦੇ ਹਾਂ, ਪਰ ਯਹੋਵਾਹ ਪਰਮੇਸ਼ੁਰ ਅਤੇ ਉਸ ਦੀ ਕਰਨੀ ਬਾਰੇ ਸਹੀ ਗਿਆਨ ਲੈਣਾ ਸਭ ਤੋਂ ਜ਼ਰੂਰੀ ਹੈ। ਇਸੇ ਕਾਰਨ ਅਸੀਂ ਬਾਈਬਲ ਪੜ੍ਹਦੇ ਹਾਂ। (2 ਤਿਮੋਥਿਉਸ 3:16) ਪਰ ਧਿਆਨ ਦਿਓ ਕਿ ਗਿਆਨ ਪ੍ਰਾਪਤ ਕਰਨ ਦੇ ਨਾਲ-ਨਾਲ ਸਾਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਇਕ ਵਿਸ਼ੇ ਦਾ ਹੋਰਨਾਂ ਵਿਸ਼ਿਆਂ ਨਾਲ ਕੀ ਸੰਬੰਧ ਹੈ। ਇਹ ਗੱਲ ਬਾਈਬਲ ਵਿਚ ਜ਼ਿਕਰ ਕੀਤੇ ਗਏ ਥਾਵਾਂ ਬਾਰੇ ਵੀ ਸੱਚ ਹੈ। ਮਿਸਾਲ ਲਈ, ਅਸੀਂ ਸ਼ਾਇਦ ਜਾਣਦੇ ਹੋਈਏ ਕਿ ਮਿਸਰ ਦੇਸ਼ ਕਿੱਥੇ ਹੈ, ਪਰ ਕੀ ਅਸੀਂ ਇਹ ਗੱਲ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਅਬਰਾਹਾਮ ਮਿਸਰ ਤੋਂ “ਦੱਖਣ ਦੇਸ” ਵੱਲ, ਫਿਰ ਬੈਤਏਲ ਤੇ ਇਸ ਤੋਂ ਬਾਅਦ ਹਬਰੋਨ ਨੂੰ ਗਿਆ ਸੀ? ਕੀ ਤੁਸੀਂ ਜਾਣਦੇ ਹੋ ਕਿ ਇਹ ਥਾਂ ਕਿੱਥੇ ਹਨ ਅਤੇ ਇਕ-ਦੂਜੇ ਤੋਂ ਕਿੰਨੀ ਦੂਰ ਹਨ?
5 ਬਾਈਬਲ ਪੜ੍ਹਦੇ ਹੋਏ ਤੁਸੀਂ ਸ਼ਾਇਦ ਸਫ਼ਨਯਾਹ ਦਾ ਦੂਜਾ ਅਧਿਆਇ ਪੜ੍ਹਿਆ ਹੋਵੇ। ਇਸ ਅਧਿਆਇ ਵਿਚ ਅਸੀਂ ਸ਼ਹਿਰਾਂ, ਲੋਕਾਂ ਅਤੇ ਦੇਸ਼ਾਂ ਦੇ ਕਈ ਨਾਂ ਪੜ੍ਹਦੇ ਹਾਂ: ਗਾਜ਼ਾ, ਅਸ਼ਕਲੋਨ, ਅਸ਼ਦੋਦ, ਅਕਰੋਨ, ਸਦੋਮ, ਨੀਨਵਾਹ, ਕਨਾਨ, ਮੋਆਬ, ਅੰਮੋਨ ਅਤੇ ਅੱਸ਼ੂਰ। ਇਨ੍ਹਾਂ ਸਾਰਿਆਂ ਥਾਵਾਂ ਦਾ ਇੱਕੋ ਹੀ ਅਧਿਆਇ ਵਿਚ ਜ਼ਿਕਰ ਕੀਤਾ ਗਿਆ ਹੈ। ਕੀ ਤੁਸੀਂ ਇਨ੍ਹਾਂ ਥਾਵਾਂ ਅਤੇ ਇਨ੍ਹਾਂ ਦੇ ਵਾਸੀਆਂ ਦੀ ਕਲਪਨਾ ਕਰ ਸਕਦੇ ਹੋ ਜੋ ਇਸ ਭਵਿੱਖਬਾਣੀ ਦੀ ਪੂਰਤੀ ਨਾਲ ਜੁੜੇ ਹੋਏ ਹਨ?
6. ਕੁਝ ਮਸੀਹੀ ਨਕਸ਼ੇ ਦੇਖਣੇ ਜ਼ਰੂਰੀ ਕਿਉਂ ਸਮਝਦੇ ਹਨ? (ਡੱਬੀ ਦੇਖੋ।)
6 ਬਾਈਬਲ ਦੇ ਕਈ ਵਿਦਿਆਰਥੀਆਂ ਨੂੰ ਨਕਸ਼ਿਆਂ ਉੱਤੇ ਬਾਈਬਲ ਵਿਚ ਜ਼ਿਕਰ ਕੀਤੇ ਗਏ ਦੇਸ਼ ਦੇਖ ਕੇ ਬਹੁਤ ਫ਼ਾਇਦਾ ਹੋਇਆ ਹੈ। ਉਨ੍ਹਾਂ ਨੂੰ ਨਕਸ਼ੇ ਦੇਖਣ ਦਾ ਸਿਰਫ਼ ਸ਼ੌਕ ਹੀ ਨਹੀਂ ਹੈ, ਪਰ ਉਹ ਜਾਣਦੇ ਹਨ ਕਿ ਨਕਸ਼ੇ ਦੇਖ ਕੇ ਬਾਈਬਲ ਬਾਰੇ ਉਨ੍ਹਾਂ ਦਾ ਗਿਆਨ ਵਧਦਾ ਹੈ। ਨਕਸ਼ਿਆਂ ਰਾਹੀਂ ਉਹ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿ ਇਕ ਗੱਲ ਦਾ ਦੂਜੀ ਗੱਲ ਨਾਲ ਕੀ ਸੰਬੰਧ ਹੈ। ਆਓ ਆਪਾਂ ਕੁਝ ਉਦਾਹਰਣਾਂ ਵੱਲ ਧਿਆਨ ਦੇਈਏ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਲਈ ਅਤੇ ਉਸ ਦੇ ਬਚਨ ਲਈ ਤੁਹਾਡੀ ਕਦਰ ਵਧੇਗੀ ਅਤੇ ਤੁਸੀਂ ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੋਗੇ।—ਸਫ਼ਾ 14 ਉੱਤੇ ਡੱਬੀ ਦੇਖੋ।
ਫ਼ਾਸਲਾ ਸਮਝਣ ਦੀ ਲੋੜ
7, 8. (ੳ) ਗਾਜ਼ਾ ਵਿਚ ਸਮਸੂਨ ਨੇ ਹੈਰਾਨ ਕਰਨ ਵਾਲਾ ਕਿਹੜਾ ਕੰਮ ਕੀਤਾ ਸੀ? (ਅ) ਕਿਹੜੀ ਜਾਣਕਾਰੀ ਸਾਨੂੰ ਸਮਸੂਨ ਦਾ ਕੰਮ ਸਮਝਣ ਵਿਚ ਮਦਦ ਦਿੰਦੀ ਹੈ? (ੲ) ਸਮਸੂਨ ਦਾ ਇਹ ਬਿਰਤਾਂਤ ਸਮਝ ਕੇ ਸਾਡੀ ਮਦਦ ਕਿਵੇਂ ਹੁੰਦੀ ਹੈ?
7 ਨਿਆਈਆਂ 16:2 ਵਿਚ ਅਸੀਂ ਸਮਸੂਨ ਬਾਰੇ ਪੜ੍ਹ ਸਕਦੇ ਹਾਂ ਜਦੋਂ ਉਹ ਵੱਡੇ ਸਾਗਰ (ਭੂਮੱਧ ਸਾਗਰ) ਦੇ ਕਿਨਾਰੇ ਫਿਲਿਸਤੀਆਂ ਦੇ ਗਾਜ਼ਾ ਸ਼ਹਿਰ ਵਿਚ ਸੀ। [11] ਅੱਜ-ਕੱਲ੍ਹ ਅਸੀਂ ਖ਼ਬਰਾਂ ਵਿਚ ਗਾਜ਼ਾ ਬਾਰੇ ਸੁਣਦੇ ਹਾਂ, ਸੋ ਸ਼ਾਇਦ ਸਾਨੂੰ ਪਤਾ ਹੋਵੇ ਕਿ ਸਮਸੂਨ ਕਿੱਥੇ ਸੀ। ਹੁਣ ਜ਼ਰਾ ਨਿਆਈਆਂ 16:3 ਵੱਲ ਧਿਆਨ ਦਿਓ: “ਸਮਸੂਨ ਅਧੀ ਰਾਤ ਤੋੜੀ ਪਿਆ ਰਿਹਾ ਅਤੇ ਅੱਧੀ ਰਾਤ ਉੱਠ ਕੇ ਡੇਉੜ੍ਹੀ ਦੇ ਬੂਹਿਆਂ ਨੂੰ ਅਤੇ ਦੋਹਾਂ ਬਾਹੀਆਂ ਨੂੰ ਹੋੜੇ ਸਣੇ ਲਾਹ ਕੇ ਅਤੇ ਉਨ੍ਹਾਂ ਨੂੰ ਮੋਢੇ ਉੱਤੇ ਚੁੱਕ ਕੇ ਉਸ ਪਹਾੜ ਦੀ ਟੀਸੀ ਉੱਤੇ ਜੋ ਹਬਰੋਨ ਦੇ ਸਾਹਮਣੇ ਹੈ ਅੱਪੜਾ ਦਿੱਤਾ!”
8 ਗਾਜ਼ਾ ਵਰਗੇ ਸ਼ਹਿਰ ਦੇ ਬੂਹੇ ਅਤੇ ਬਾਹੀਆਂ ਜ਼ਰੂਰ ਬਹੁਤ ਵੱਡੀਆਂ ਅਤੇ ਭਾਰੀਆਂ ਹੋਣਗੀਆਂ। ਇਨ੍ਹਾਂ ਨੂੰ ਚੁੱਕਣਾ ਕਿੰਨਾ ਮੁਸ਼ਕਲ ਹੋਣਾ ਸੀ! ਪਰ ਸਮਸੂਨ ਇਨ੍ਹਾਂ ਨੂੰ ਚੁੱਕ ਸਕਿਆ। ਉਹ ਇਨ੍ਹਾਂ ਨੂੰ ਲੈ ਕੇ ਕਿੱਥੇ ਗਿਆ ਸੀ ਅਤੇ ਉਸ ਦੀ ਵਾਟ ਕਿਹੋ ਜਿਹੀ ਸੀ? ਗਾਜ਼ਾ ਸਮੁੰਦਰ ਦੇ ਕਿਨਾਰੇ ਤੇ ਸਥਿਤ ਹੈ। [15] ਪਰ ਹਬਰੋਨ ਸ਼ਹਿਰ ਪੂਰਬ ਵੱਲ ਸਮੁੰਦਰ ਤੋਂ ਤਕਰੀਬਨ 900 ਮੀਟਰ ਉੱਚਾ ਹੈ। ਇਹ ਕਿੰਨੀ ਉੱਚੀ ਚੜ੍ਹਾਈ ਹੈ! ਸਾਨੂੰ ਇਹ ਤਾਂ ਨਹੀਂ ਪਤਾ ਕਿ “ਹਬਰੋਨ ਦੇ ਸਾਹਮਣੇ” ਉਹ ਕਿਹੜਾ ਪਹਾੜ ਸੀ ਜਿੱਥੇ ਸਮਸੂਨ ਗਿਆ, ਪਰ ਹਬਰੋਨ ਸ਼ਹਿਰ ਗਾਜ਼ਾ ਤੋਂ 60 ਕਿਲੋਮੀਟਰ ਦੂਰ ਹੈ ਅਤੇ ਉਹ ਵੀ ਉਚਾਈ ਤੇ! ਹੁਣ ਸਾਨੂੰ ਅਹਿਸਾਸ ਹੋਣ ਲੱਗਦਾ ਹੈ ਕਿ ਸਮਸੂਨ ਨੇ ਕਿੰਨੀ ਮਿਹਨਤ ਨਾਲ ਇਹ ਕੰਮ ਕੀਤਾ ਸੀ, ਹੈ ਨਾ? ਸਮਸੂਨ ਅਜਿਹੇ ਕੰਮ ਕਿਉਂ ਕਰ ਸਕਿਆ ਸੀ? ਕਿਉਂਕਿ “ਯਹੋਵਾਹ ਦਾ ਆਤਮਾ ਡਾਢੇ ਜ਼ੋਰ ਨਾਲ ਉਹ ਦੇ ਉੱਤੇ ਆਇਆ” ਸੀ। (ਨਿਆਈਆਂ 14:6, 19; 15:14) ਮਸੀਹੀ ਹੋਣ ਦੇ ਨਾਤੇ ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਪਰਮੇਸ਼ੁਰ ਦੀ ਆਤਮਾ ਸਾਨੂੰ ਸਰੀਰਕ ਬਲ ਦੇਵੇਗੀ। ਪਰ ਉਹੀ ਸ਼ਕਤੀ ਸਾਨੂੰ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝਣ ਦੀ ਮਦਦ ਦੇ ਸਕਦੀ ਹੈ ਅਤੇ ਸਾਨੂੰ ਅੰਦਰੋਂ ਮਜ਼ਬੂਤ ਕਰ ਸਕਦੀ ਹੈ। (1 ਕੁਰਿੰਥੀਆਂ 2:10-16; 13:8; ਅਫ਼ਸੀਆਂ 3:16; ਕੁਲੁੱਸੀਆਂ 1:9, 10) ਜੀ ਹਾਂ, ਸਮਸੂਨ ਦਾ ਇਹ ਬਿਰਤਾਂਤ ਸਮਝ ਕੇ ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਪਰਮੇਸ਼ੁਰ ਦੀ ਆਤਮਾ ਸਾਡੀ ਵੀ ਮਦਦ ਕਰ ਸਕਦੀ ਹੈ।
9, 10. (ੳ) ਗਿਦਾਊਨ ਨੇ ਮਿਦਯਾਨੀਆਂ ਉੱਤੇ ਜਿੱਤ ਕਿਵੇਂ ਪ੍ਰਾਪਤ ਕੀਤੀ ਸੀ? (ਅ) ਇਸ ਬਿਰਤਾਂਤ ਵਿਚ ਜ਼ਿਕਰ ਕੀਤੇ ਗਏ ਥਾਵਾਂ ਦੇ ਫ਼ਾਸਲੇ ਸਮਝ ਕੇ ਸਾਡੀ ਮਦਦ ਕਿਵੇਂ ਹੁੰਦੀ ਹੈ?
9 ਬਾਈਬਲ ਵਿਚ ਇਕ ਹੋਰ ਬਿਰਤਾਂਤ ਵੀ ਹੈ ਜਿਸ ਵਿਚਲਾ ਫ਼ਾਸਲਾ ਸਮਝਣ ਨਾਲ ਸਾਡੀ ਮਦਦ ਹੁੰਦੀ ਹੈ। ਇਹ ਬਿਰਤਾਂਤ ਹੈ ਗਿਦਾਊਨ ਦੀ ਮਿਦਯਾਨੀ ਲੋਕਾਂ ਉੱਤੇ ਜਿੱਤ। ਕਈ ਲੋਕ ਸ਼ਾਇਦ ਇਹ ਕਹਾਣੀ ਜਾਣਦੇ ਹੋਣ ਜਦ ਗਿਦਾਊਨ ਅਤੇ ਉਸ ਦੇ 300 ਫ਼ੌਜੀਆਂ ਨੇ 1,35,000 ਹਮਲਾਵਰਾਂ ਨੂੰ ਹਰਾ ਦਿੱਤਾ ਸੀ। ਹਮਲਾ ਕਰਨ ਵਾਲੇ ਮਿਦਯਾਨੀ, ਅਮਾਲੇਕੀ ਅਤੇ ਹੋਰ ਲੋਕ ਸਨ ਜਿਨ੍ਹਾਂ ਨੇ ਮੋਰੀਹ ਪਹਾੜ ਦੇ ਕੋਲ ਯਜ਼ਰਾਏਲ ਦੀ ਦੂਣ ਵਿਚ ਛਾਉਣੀ ਪਾਈ ਹੋਈ ਸੀ। [18] ਗਿਦਾਊਨ ਦੇ ਫ਼ੌਜੀਆਂ ਨੇ ਤੁਰ੍ਹੀਆਂ ਵਜਾਈਆਂ, ਘੜੇ ਭੰਨੇ ਅਤੇ ਉਹ ਮਸ਼ਾਲਾਂ ਲੈ ਕੇ ਉੱਚੀ ਨਾਲ ਬੋਲੇ: “ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!” ਦੁਸ਼ਮਣ ਫ਼ੌਜਾਂ ਇੰਨਾ ਬੌਂਦਲ ਗਈਆਂ ਅਤੇ ਡਰ ਗਈਆਂ ਕਿ ਸਾਰੇ ਫ਼ੌਜੀ ਇਕ-ਦੂਜੇ ਨੂੰ ਮਾਰਨ ਲੱਗ ਪਏ। (ਨਿਆਈਆਂ 6:33; 7:1-22) ਕੀ ਇਹ ਸਭ ਕੁਝ ਪਲਾਂ ਵਿਚ ਹੀ ਹੋਇਆ ਸੀ? ਨਹੀਂ ਕਿਉਂਕਿ ਨਿਆਈਆਂ ਦੇ 7ਵੇਂ ਤੇ 8ਵੇਂ ਅਧਿਆਇ ਪੜ੍ਹ ਕੇ ਤੁਹਾਨੂੰ ਪਤਾ ਲੱਗੇਗਾ ਕਿ ਗਿਦਾਊਨ ਹਮਲਾ ਕਰਦਾ ਰਿਹਾ। ਇਸ ਬਿਰਤਾਂਤ ਵਿਚ ਕਈਆਂ ਥਾਵਾਂ ਦੇ ਨਾਂ ਲਏ ਗਏ ਹਨ, ਪਰ ਇਨ੍ਹਾਂ ਵਿੱਚੋਂ ਕਈ ਅੱਜ ਕਿੱਥੇ ਹਨ ਕੋਈ ਨਹੀਂ ਜਾਣਦਾ। ਇਸ ਲਈ ਬਾਈਬਲ ਦੇ ਨਕਸ਼ਿਆਂ ਉੱਤੇ ਇਹ ਲੱਭੇ ਨਹੀਂ ਜਾ ਸਕਦੇ। ਫਿਰ ਵੀ ਜਿੰਨੇ ਕੁ ਥਾਵਾਂ ਬਾਰੇ ਅਸੀਂ ਜਾਣਦੇ ਹਾਂ ਉਨ੍ਹਾਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਗਿਦਾਊਨ ਕਿੱਥੇ-ਕਿੱਥੇ ਗਿਆ ਸੀ।
10 ਗਿਦਾਊਨ ਦੁਸ਼ਮਣ ਫ਼ੌਜਾਂ ਦਾ ਪਿੱਛਾ ਕਰਦਾ-ਕਰਦਾ ਬੈਤ-ਸ਼ਿੱਟਾਹ ਪਹੁੰਚਿਆ, ਫਿਰ ਉਹ ਦੱਖਣ ਵੱਲ ਯਰਦਨ ਨਦੀ ਨੇੜੇ ਅਬੇਲ-ਮਹੋਲਾਹ ਪਹੁੰਚਿਆ। (ਨਿਆਈਆਂ 7:22-25) ਬਾਈਬਲ ਵਿਚ ਲਿਖਿਆ ਹੈ: ‘ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਤਿੰਨ ਸੌ ਆਪਣੇ ਨਾਲ ਦਿਆਂ ਸਣੇ ਪਾਰ ਲੰਘਿਆ, ਓਹ ਹੁੱਸੇ ਹੋਏ ਤਾਂ ਸਨ ਪਰ ਮਗਰ ਲੱਗੀ ਗਏ।’ ਇਸਰਾਏਲੀ ਯਰਦਨ ਨਦੀ ਪਾਰ ਕਰ ਕੇ ਦੁਸ਼ਮਣਾਂ ਦਾ ਪਿੱਛਾ ਕਰਦੇ ਰਹੇ। ਉਹ ਦੱਖਣ ਵੱਲ ਸੁੱਕੋਥ ਅਤੇ ਪਨੂਏਲ ਤਕ ਯਬੋਕ ਨਦੀ ਕੋਲ, ਫਿਰ ਯਾਗਬਹਾਹ ਦੀਆਂ ਪਹਾੜੀਆਂ ਤਕ (ਅੱਜ ਦੇ ਅੱਮਾਨ, ਜਾਰਡਨ ਨੇੜੇ) ਗਏ। (ਨਿਆਈਆਂ 8:4-12, 21-27) ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ 80 ਕਿਲੋਮੀਟਰ ਦੇ ਫ਼ਾਸਲੇ ਤਕ ਦੁਸ਼ਮਣਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨਾਲ ਲੜਦੇ ਰਹੇ। ਗਿਦਾਊਨ ਦੋ ਮਿਦਯਾਨੀ ਰਾਜਿਆਂ ਦਾ ਕਤਲ ਕਰਨ ਤੋਂ ਬਾਅਦ ਆਪਣੇ ਸ਼ਹਿਰ ਆਫ਼ਰਾਹ ਵਾਪਸ ਆਇਆ। ਇਹ ਸ਼ਹਿਰ ਉਸ ਜਗ੍ਹਾ ਦੇ ਨੇੜੇ ਸੀ ਜਿੱਥੇ ਲੜਾਈ ਸ਼ੁਰੂ ਹੋਈ। (ਨਿਆਈਆਂ 8:4-12, 21-27) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗਿਦਾਊਨ ਨੂੰ ਜਿੱਤ ਪ੍ਰਾਪਤ ਕਰਨ ਲਈ ਸਿਰਫ਼ ਕੁਝ ਹੀ ਮਿੰਟਾਂ ਲਈ ਤੁਰ੍ਹੀਆਂ ਵਜਾਉਣ, ਮਸ਼ਾਲਾਂ ਲੈਣ ਅਤੇ ਉੱਚੀ ਦੇਣ ਤੋਂ ਇਲਾਵਾ ਹੋਰ ਬਹੁਤ ਕੁਝ ਕਰਨਾ ਪਿਆ ਸੀ। ਇਹ ਸਭ ਕੁਝ ਜਾਣਦੇ ਹੋਏ ਹੁਣ ਇਹ ਆਇਤ ਪੜ੍ਹੋ ਜਿੱਥੇ ਨਿਹਚਾ ਕਰਨ ਵਾਲਿਆਂ ਦੀ ਗੱਲ ਕੀਤੀ ਗਈ ਹੈ: ‘ਵਿਹਲ ਨਹੀਂ ਭਈ ਗਿਦਾਊਨ ਅਤੇ ਹੋਰਨਾਂ ਦੀ ਵਾਰਤਾ ਕਰਾਂ ਜੋ ਨਿਰਬਲਤਾਈ ਵਿੱਚ ਬਲੀ ਹੋਏ, ਜੁੱਧ ਵਿੱਚ ਸੂਰਮੇ ਬਣੇ।’ (ਇਬਰਾਨੀਆਂ 11:32-34) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਅੱਜ ਮਸੀਹੀਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਚਾਹੇ ਉਹ ਥੱਕ ਜਾਣ, ਪਰ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ ਲੱਗੇ ਰਹਿਣ।—2 ਕੁਰਿੰਥੀਆਂ 4:1, 16; ਗਲਾਤੀਆਂ 6:9.
ਵਫ਼ਾਦਾਰ ਤੇ ਬੇਵਫ਼ਾ ਲੋਕਾਂ ਤੋਂ ਸਬਕ
11. ਇਸਰਾਏਲੀਆਂ ਨੇ ਕਾਦੇਸ਼ ਪਹੁੰਚਣ ਤੋਂ ਪਹਿਲਾਂ ਅਤੇ ਬਾਅਦ ਵਿਚ ਕਿਹੜਾ ਸਫ਼ਰ ਕੀਤਾ ਸੀ?
11 ਆਮ ਤੌਰ ਤੇ ਅਸੀਂ ਨਕਸ਼ਿਆਂ ਨੂੰ ਕੋਈ ਜਗ੍ਹਾ ਲੱਭਣ ਲਈ ਵਰਤਦੇ ਹਾਂ, ਪਰ ਇਨ੍ਹਾਂ ਤੋਂ ਅਸੀਂ ਲੋਕਾਂ ਦੀ ਸੋਚਣੀ ਬਾਰੇ ਵੀ ਬਹੁਤ ਕੁਝ ਜਾਣ ਸਕਦੇ ਹਾਂ। ਮਿਸਾਲ ਲਈ, ਇਸਰਾਏਲੀਆਂ ਬਾਰੇ ਸੋਚੋ ਜੋ ਸੀਨਈ ਪਹਾੜ ਤੋਂ ਵਾਅਦਾ ਕੀਤੇ ਹੋਏ ਦੇਸ਼ ਵੱਲ ਅੱਗੇ ਵਧੇ ਸਨ। ਰਸਤੇ ਵਿਚ ਕਈ ਵਾਰ ਰੁਕਣ ਤੋਂ ਬਾਅਦ ਅਖ਼ੀਰ ਵਿਚ ਉਹ 270 ਕਿਲੋਮੀਟਰ ਦੂਰ ਕਾਦੇਸ਼ (ਜਾਂ ਕਾਦੇਸ਼-ਬਰਨੇਆ) ਪਹੁੰਚ ਗਏ। [9] ਬਿਵਸਥਾ ਸਾਰ 1:2 ਦੇ ਅਨੁਸਾਰ ਇਹ 11 ਦਿਨਾਂ ਦਾ ਸਫ਼ਰ ਸੀ। ਉਸ ਜਗ੍ਹਾ ਤੋਂ ਮੂਸਾ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ 12 ਜਾਸੂਸ ਭੇਜੇ ਸਨ। (ਗਿਣਤੀ 10:12, 33; 11:34, 35; 12:16; 13:1-3, 25, 26) ਇਹ ਜਾਸੂਸ ਨਗੇਬ ਰਾਹੀਂ ਉੱਤਰ ਵੱਲ ਗਏ। ਉਹ ਬਏਰ-ਸ਼ਬਾ ਲੰਘ ਕੇ ਹਬਰੋਨ ਗਏ ਅਤੇ ਫਿਰ ਵਾਅਦਾ ਕੀਤੇ ਹੋਏ ਦੇਸ਼ ਦੇ ਉੱਤਰ ਵਿਚ ਪਹੁੰਚੇ। (ਗਿਣਤੀ 13:21-24) ਉਨ੍ਹਾਂ ਜਾਸੂਸਾਂ ਵਿੱਚੋਂ ਦਸਾਂ ਨੇ ਬੁਰੀ ਖ਼ਬਰ ਵਾਪਸ ਲਿਆਂਦੀ ਸੀ। ਉਨ੍ਹਾਂ ਦੀ ਗੱਲ ਮੰਨਣ ਦੇ ਕਾਰਨ ਇਸਰਾਏਲੀਆਂ ਨੂੰ 40 ਸਾਲਾਂ ਤਕ ਉਜਾੜ ਵਿਚ ਫਿਰਨਾ ਪਿਆ। (ਗਿਣਤੀ 14:1-34) ਇਸ ਤੋਂ ਅਸੀਂ ਉਨ੍ਹਾਂ ਦੀ ਨਿਹਚਾ ਬਾਰੇ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਬਾਰੇ ਕੀ ਸਿੱਖ ਸਕਦੇ ਹਾਂ?—ਬਿਵਸਥਾ ਸਾਰ 1:19-33; ਜ਼ਬੂਰਾਂ ਦੀ ਪੋਥੀ 78:22, 32-43; ਯਹੂਦਾਹ 5.
12. ਅਸੀਂ ਇਸਰਾਏਲੀਆਂ ਦੀ ਨਿਹਚਾ ਬਾਰੇ ਕੀ ਕਹਿ ਸਕਦੇ ਹਾਂ ਅਤੇ ਸਾਨੂੰ ਇਸ ਬਾਰੇ ਕਿਉਂ ਸੋਚਣਾ ਚਾਹੀਦਾ ਹੈ?
12 ਇਸ ਬਾਰੇ ਭੂਗੋਲਕ ਪੱਖੋਂ ਜ਼ਰਾ ਸੋਚੋ। ਜੇ ਇਸਰਾਏਲੀਆਂ ਨੇ ਪਰਮੇਸ਼ੁਰ ਦੇ ਵਾਅਦੇ ਵਿਚ ਨਿਹਚਾ ਕਰ ਕੇ ਯਹੋਸ਼ੁਆ ਅਤੇ ਕਾਲੇਬ ਦੀ ਸਲਾਹ ਮੰਨੀ ਹੁੰਦੀ, ਤਾਂ ਕੀ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚਣ ਲਈ ਉਨ੍ਹਾਂ ਨੂੰ ਦੂਰ ਸਫ਼ਰ ਕਰਨ ਦੀ ਲੋੜ ਪੈਣੀ ਸੀ? ਨਹੀਂ, ਕਿਉਂਕਿ ਕਾਦੇਸ਼ ਬਏਰ-ਲਹੀ-ਰੋਈ ਤੋਂ ਤਕਰੀਬਨ 16 ਕਿਲੋਮੀਟਰ ਦੂਰ ਸੀ ਯਾਨੀ ਉਹ ਜਗ੍ਹਾ ਜਿੱਥੇ ਇਸਹਾਕ ਤੇ ਰਿਬਕਾਹ ਰਹਿੰਦੇ ਹੁੰਦੇ ਸਨ। [7] ਇਹ ਵਾਅਦਾ ਕੀਤੇ ਹੋਏ ਦੇਸ਼ ਦੀ ਦੱਖਣੀ ਸਰਹੱਦ ਬਏਰਸ਼ਬਾ ਤੋਂ ਸਿਰਫ਼ 95 ਕਿਲੋਮੀਟਰ ਦੂਰ ਸੀ। (ਉਤਪਤ 24:62; 25:11; 2 ਸਮੂਏਲ 3:10) ਉਹ ਮਿਸਰ ਤੋਂ ਸੀਨਈ ਪਹਾੜ ਤਕ ਸਫ਼ਰ ਕਰ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸੀਨਈ ਪਹਾੜ ਤੋਂ ਕਾਦੇਸ਼ ਤਕ 270 ਕਿਲੋਮੀਟਰ ਦਾ ਸਫ਼ਰ ਕੀਤਾ। ਸੋ ਅਸੀਂ ਕਹਿ ਸਕਦੇ ਹਾਂ ਕਿ ਉਹ ਵਾਅਦਾ ਕੀਤੇ ਹੋਏ ਦੇਸ਼ ਦੇ ਬੂਹੇ ਤੇ ਖੜ੍ਹੇ ਸਨ। ਸਮਝ ਲਓ ਕਿ ਅਸੀਂ ਵੀ ਵਾਅਦਾ ਕੀਤੀ ਗਈ ਨਵੀਂ ਦੁਨੀਆਂ ਦੇ ਬੂਹੇ ਤੇ ਖੜ੍ਹੇ ਹਾਂ। ਇਸਰਾਏਲੀਆਂ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ? ਪੌਲੁਸ ਨੇ ਉਨ੍ਹਾਂ ਬਾਰੇ ਗੱਲ ਕਰਦੇ ਹੋਏ ਇਹ ਸਲਾਹ ਦਿੱਤੀ ਸੀ: “ਸੋ ਆਓ, ਅਸੀਂ ਓਸ ਅਰਾਮ ਵਿੱਚ ਵੜਨ ਦਾ ਜਤਨ ਕਰੀਏ ਭਈ ਕੋਈ ਉਨ੍ਹਾਂ ਵਾਂਙੁ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ।”—ਇਬਰਾਨੀਆਂ 3:16–4:11.
13, 14. (ੳ) ਗਿਬਓਨੀਆਂ ਨੇ ਕਿਹੜਾ ਕਦਮ ਚੁੱਕਿਆ ਸੀ? (ਅ) ਗਿਬਓਨੀ ਕਿਹੋ ਜਿਹੇ ਲੋਕ ਸਨ ਅਤੇ ਅਸੀਂ ਉਨ੍ਹਾਂ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ?
13 ਆਓ ਆਪਾਂ ਹੁਣ ਗਿਬਓਨ ਦੇ ਵਾਸੀਆਂ ਬਾਰੇ ਪੜ੍ਹੀਏ ਜਿਨ੍ਹਾਂ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ ਕਿ ਉਹ ਆਪਣੀ ਮਰਜ਼ੀ ਪੂਰੀ ਕਰ ਕੇ ਰਹੇਗਾ। ਯਹੋਸ਼ੁਆ ਨੇ ਇਸਰਾਏਲੀਆਂ ਨੂੰ ਯਰਦਨ ਨਦੀ ਪਾਰ ਕਰਾ ਕੇ ਕਨਾਨ ਦੇਸ਼ ਵਿਚ ਲਿਆਂਦਾ ਜਿਸ ਦਾ ਪਰਮੇਸ਼ੁਰ ਨੇ ਅਬਰਾਹਾਮ ਦੀ ਸੰਤਾਨ ਨੂੰ ਵਾਅਦਾ ਕੀਤਾ ਸੀ। ਕਨਾਨੀ ਲੋਕਾਂ ਨੂੰ ਇਸ ਦੇਸ਼ ਵਿੱਚੋਂ ਕੱਢਣ ਦਾ ਸਮਾਂ ਆ ਗਿਆ ਸੀ। (ਬਿਵਸਥਾ ਸਾਰ 7:1-3) ਇਨ੍ਹਾਂ ਵਿਚ ਗਿਬਓਨ ਦੇ ਵਾਸੀ ਵੀ ਸ਼ਾਮਲ ਸਨ। ਇਸਰਾਏਲੀ ਯਰੀਹੋ ਅਤੇ ਅਈ ਸ਼ਹਿਰਾਂ ਉੱਤੇ ਕਬਜ਼ਾ ਕਰ ਚੁੱਕੇ ਸਨ ਅਤੇ ਉਨ੍ਹਾਂ ਨੇ ਗਿਲਗਾਲ ਲਾਗੇ ਡੇਰਾ ਲਾਇਆ ਹੋਇਆ ਸੀ। ਗਿਬਓਨੀ ਪਰਮੇਸ਼ੁਰ ਦੇ ਹੱਥੋਂ ਮਰਨਾ ਨਹੀਂ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਕੁਝ ਬੰਦੇ ਗਿਲਗਾਲ ਵਿਚ ਯਹੋਸ਼ੁਆ ਕੋਲ ਭੇਜੇ। ਉਨ੍ਹਾਂ ਨੇ ਕਨਾਨ ਦੇਸ਼ ਦੇ ਬਾਹਰੋਂ ਆਉਣ ਦਾ ਢੌਂਗ ਕੀਤਾ ਤਾਂਕਿ ਉਹ ਇਸਰਾਏਲੀਆਂ ਨਾਲ ਦੋਸਤੀ ਕਰ ਸਕਣ।
14 ਉਨ੍ਹਾਂ ਬੰਦਿਆਂ ਨੇ ਕਿਹਾ: “ਤੁਹਾਡੇ ਦਾਸ ਇੱਕ ਬਹੁਤ ਦੂਰ ਦੇਸ ਤੋਂ ਤੁਹਾਡੇ ਪਰਮੇਸ਼ੁਰ ਦੇ ਨਾਮ ਦੇ ਕਾਰਨ ਆਏ ਹਨ।” (ਯਹੋਸ਼ੁਆ 9:3-9) ਉਨ੍ਹਾਂ ਦੇ ਕੱਪੜਿਆਂ ਅਤੇ ਰੋਟੀ ਤੋਂ ਇੰਜ ਲੱਗਦਾ ਸੀ ਕਿ ਉਹ ਸੱਚ-ਮੁੱਚ ਦੂਰੋਂ ਆਏ ਹੋਏ ਸਨ, ਪਰ ਅਸਲ ਵਿਚ ਗਿਬਓਨ ਗਿਲਗਾਲ ਤੋਂ ਸਿਰਫ਼ 30 ਕੁ ਕਿਲੋਮੀਟਰ ਦੂਰ ਸੀ। [19] ਯਹੋਸ਼ੁਆ ਅਤੇ ਹੋਰਨਾਂ ਪਰਧਾਨਾਂ ਨੇ ਗਿਬਓਨ ਤੇ ਉਸ ਦੇ ਨੇੜਲੇ ਸ਼ਹਿਰਾਂ ਦੇ ਲੋਕਾਂ ਨਾਲ ਦੋਸਤੀ ਕੀਤੀ। ਕੀ ਗਿਬਓਨੀਆਂ ਨੇ ਸਿਰਫ਼ ਆਪਣੀ ਜਾਨ ਬਚਾਉਣ ਲਈ ਇਹ ਢੌਂਗ ਕੀਤਾ ਸੀ? ਨਹੀਂ, ਉਹ ਸੱਚ-ਮੁੱਚ ਇਸਰਾਏਲ ਦੇ ਪਰਮੇਸ਼ੁਰ ਦੀ ਕਿਰਪਾ ਚਾਹੁੰਦੇ ਸਨ। ਯਹੋਵਾਹ ਨੇ ਗਿਬਓਨੀਆਂ ਨੂੰ ਮਨਜ਼ੂਰ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਜਗਵੇਦੀ ਅਤੇ ਲੋਕਾਂ ਦੀ ਸਭਾ ਲਈ “ਲੱਕੜਾ ਪਾੜਨ ਅਤੇ ਪਾਣੀ ਭਰਨ ਵਾਲੇ” ਠਹਿਰਾਇਆ। (ਯਹੋਸ਼ੁਆ 9:11-27) ਗਿਬਓਨ ਦੇ ਵਾਸੀ ਖ਼ੁਸ਼ੀ ਅਤੇ ਨਿਮਰਤਾ ਨਾਲ ਯਹੋਵਾਹ ਦੀ ਸੇਵਾ ਵਿਚ ਇਹ ਕੰਮ ਕਰਦੇ ਰਹੇ। ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕਈ ਨਥੀਨੀਮਾਂ ਵਿਚ ਵੀ ਗਿਣੇ ਗਏ ਸਨ ਜਿਨ੍ਹਾਂ ਨੇ ਬਾਬਲ ਤੋਂ ਵਾਪਸ ਆਣ ਕੇ ਦੁਬਾਰਾ ਬਣਾਈ ਗਈ ਹੈਕਲ ਵਿਚ ਸੇਵਾ ਕੀਤੀ ਸੀ। (ਅਜ਼ਰਾ 2:1, 2, 43-54; 8:20) ਸਾਨੂੰ ਵੀ ਉਨ੍ਹਾਂ ਦੀ ਰੀਸ ਕਰ ਕੇ ਪਰਮੇਸ਼ੁਰ ਨਾਲ ਸ਼ਾਂਤੀ ਕਾਇਮ ਰੱਖਣੀ ਚਾਹੀਦੀ ਹੈ ਅਤੇ ਨਿਮਰਤਾ ਨਾਲ ਉਸ ਦੀ ਸੇਵਾ ਵਿਚ ਕੋਈ ਵੀ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਹੋਰਨਾਂ ਦੀ ਭਲਾਈ ਬਾਰੇ ਸੋਚੋ
15. ਬਾਈਬਲ ਦੇ ਯੂਨਾਨੀ ਹਿੱਸੇ ਵਿਚ ਜ਼ਿਕਰ ਕੀਤੇ ਗਏ ਥਾਵਾਂ ਵਿਚ ਸਾਨੂੰ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
15 ਬਾਈਬਲ ਦੇ ਯੂਨਾਨੀ ਹਿੱਸੇ ਵਿਚ ਵੀ ਕਈ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਮਿਸਾਲ ਲਈ ਉਨ੍ਹਾਂ ਯਾਤਰਾਵਾਂ ਬਾਰੇ ਸੋਚੋ ਜੋ ਯਿਸੂ ਅਤੇ ਪੌਲੁਸ ਰਸੂਲ ਨੇ ਆਪਣੀ ਸੇਵਕਾਈ ਦੌਰਾਨ ਕੀਤੀਆਂ ਸਨ। (ਮਰਕੁਸ 1:38; 7:24, 31; 10:1; ਲੂਕਾ 8:1; 13:22; 2 ਕੁਰਿੰਥੀਆਂ 11:25, 26) ਹੇਠ ਦਿੱਤੇ ਬਿਰਤਾਂਤਾਂ ਵਿਚ ਸਫ਼ਰਾਂ ਦੀ ਕਲਪਨਾ ਕਰਨ ਦੀ ਕੋਸ਼ਿਸ਼ ਕਰੋ।
16. ਬਰਿਯਾ ਦੇ ਭਰਾਵਾਂ ਨੇ ਕਿਵੇਂ ਦਿਖਾਇਆ ਕਿ ਉਹ ਪੌਲੁਸ ਦੀ ਕਦਰ ਕਰਦੇ ਸਨ?
16 ਆਪਣੇ ਦੂਜੇ ਮਿਸ਼ਨਰੀ ਦੌਰੇ ਦੌਰਾਨ (ਨਕਸ਼ੇ ਤੇ ਜਾਮਣੀ ਰੰਗ ਦੀ ਲਕੀਰ) ਪੌਲੁਸ ਫ਼ਿਲਿੱਪੈ ਪਹੁੰਚਿਆ, ਜੋ ਅੱਜ ਯੂਨਾਨ ਵਿਚ ਹੈ। [33] ਉੱਥੇ ਉਸ ਨੂੰ ਪ੍ਰਚਾਰ ਕਰਨ ਦੇ ਨਤੀਜੇ ਵਜੋਂ ਕੈਦ ਵਿਚ ਸੁੱਟਿਆ ਗਿਆ। ਫਿਰ ਰਿਹਾ ਹੋਣ ਤੋਂ ਬਾਅਦ ਉਹ ਥੱਸਲੁਨੀਕੇ ਨੂੰ ਗਿਆ। (ਰਸੂਲਾਂ ਦੇ ਕਰਤੱਬ 16:6–17:1) ਜਦ ਯਹੂਦੀਆਂ ਨੇ ਹੰਗਾਮਾ ਖੜ੍ਹਾ ਕੀਤਾ, ਤਾਂ ਥੱਸਲੁਨੀਕੇ ਦੇ ਭਰਾਵਾਂ ਨੇ ਤਾਕੀਦ ਕੀਤੀ ਕਿ ਪੌਲੁਸ ਆਪਣੀ ਜਾਨ ਬਚਾਉਣ ਲਈ 65 ਕਿਲੋਮੀਟਰ ਦੂਰ ਬਰਿਯਾ ਨੂੰ ਚੱਲਿਆ ਜਾਏ। ਬਰਿਯਾ ਵਿਚ ਕਾਫ਼ੀ ਲੋਕਾਂ ਨੇ ਪੌਲੁਸ ਦੀ ਗੱਲਬਾਤ ਸੁਣੀ, ਪਰ ਯਹੂਦੀਆਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਤੇ ਆਣ ਕੇ ਲੋਕਾਂ ਨੂੰ ਉਸ ਦੇ ਖ਼ਿਲਾਫ਼ ਭੜਕਾ ਦਿੱਤਾ। ਇਸ ਕਰਕੇ “ਭਾਈਆਂ ਨੇ ਝੱਟ ਪੌਲੁਸ ਨੂੰ ਵਿਦਿਆ ਕੀਤਾ ਭਈ ਸਮੁੰਦਰ ਤੀਕ ਜਾਵੇ” ਅਤੇ “ਪੌਲੁਸ ਦੇ ਪੁਚਾਉਣ ਵਾਲਿਆਂ ਨੇ ਉਹ ਨੂੰ ਅਥੇਨੈ ਤਾਈਂ ਲਿਆਂਦਾ।” (ਰਸੂਲਾਂ ਦੇ ਕਰਤੱਬ 17:5-15) ਇਹ ਨਵੇਂ ਚੇਲੇ ਏਜੀਅਨ ਸਾਗਰ ਤਕ 40 ਕਿਲੋਮੀਟਰ ਦੂਰ ਪੈਦਲ ਚੱਲਣ ਅਤੇ ਆਪਣਾ ਖ਼ਰਚਾ ਚੁੱਕ ਕੇ ਸਮੁੰਦਰੀ ਜਹਾਜ਼ ਤੇ ਲਗਭਗ 500 ਕਿਲੋਮੀਟਰ ਸਫ਼ਰ ਕਰਨ ਲਈ ਤਿਆਰ ਸਨ। ਅਜਿਹਾ ਸਫ਼ਰ ਕਾਫ਼ੀ ਖ਼ਤਰਨਾਕ ਹੋ ਸਕਦਾ ਸੀ, ਪਰ ਇਨ੍ਹਾਂ ਭਰਾਵਾਂ ਨੇ ਖ਼ਤਰਾ ਮੁੱਲ ਲੈ ਕੇ ਇਸ ਸਫ਼ਰੀ ਨਿਗਾਹਬਾਨ ਨਾਲ ਸਮਾਂ ਬਤੀਤ ਕਰਨਾ ਚਾਹਿਆ।
17. ਮਿਲੇਤੁਸ ਅਤੇ ਅਫ਼ਸੁਸ ਦਰਮਿਆਨ ਫ਼ਾਸਲਾ ਸਮਝਣ ਤੋਂ ਬਾਅਦ ਸਾਨੂੰ ਕਿਹੜੀ ਗੱਲ ਦਾ ਅਹਿਸਾਸ ਹੁੰਦਾ ਹੈ?
17 ਆਪਣੇ ਤੀਸਰੇ ਦੌਰੇ ਦੌਰਾਨ (ਨਕਸ਼ੇ ਤੇ ਹਰੇ ਰੰਗ ਦੀ ਲਕੀਰ) ਪੌਲੁਸ ਨੇ ਮਿਲੇਤੁਸ ਦੀ ਬੰਦਰਗਾਹ ਪਹੁੰਚ ਕੇ ਤਕਰੀਬਨ 50 ਕਿਲੋਮੀਟਰ ਦੂਰ ਅਫ਼ਸੁਸ ਦੀ ਕਲੀਸਿਯਾ ਤੋਂ ਬਜ਼ੁਰਗਾਂ ਨੂੰ ਸੱਦ ਘੱਲਿਆ। ਜ਼ਰਾ ਸੋਚੋ ਕਿ ਉਹ ਬਜ਼ੁਰਗ ਆਪਣਾ ਸਾਰਾ ਕੰਮ-ਕਾਰ ਛੱਡ ਕੇ ਪੌਲੁਸ ਨੂੰ ਮਿਲਣ ਗਏ ਹੋਣਗੇ। ਰਸਤੇ ਵਿਚ ਉਹ ਉਤਸੁਕਤਾ ਨਾਲ ਪੌਲੁਸ ਨੂੰ ਮਿਲਣ ਦੀ ਗੱਲਬਾਤ ਕਰਦੇ ਗਏ ਹੋਣਗੇ। ਪੌਲੁਸ ਨੂੰ ਮਿਲਣ ਤੋਂ ਬਾਅਦ ਅਤੇ ਉਸ ਦੀ ਪ੍ਰਾਰਥਨਾ ਸੁਣ ਕੇ “ਓਹ ਸੱਭੋ ਬਹੁਤ ਰੁੰਨੇ ਅਤੇ ਪੌਲੁਸ ਦੇ ਗਲ ਮਿਲ ਮਿਲ ਕੇ ਉਹ ਨੂੰ ਚੁੰਮਿਆ।” ਫਿਰ “ਉਨ੍ਹਾਂ ਜਹਾਜ਼ ਤਾਈਂ ਉਹ ਨੂੰ ਪੁਚਾ ਦਿੱਤਾ।” (ਰਸੂਲਾਂ ਦੇ ਕਰਤੱਬ 20:14-38) ਅਫ਼ਸੁਸ ਨੂੰ ਵਾਪਸ ਜਾਂਦੇ ਹੋਏ ਉਨ੍ਹਾਂ ਕੋਲ ਬਹੁਤ ਸਾਰੀਆਂ ਗੱਲਾਂ ਬਾਰੇ ਸੋਚਣ ਅਤੇ ਗੱਲਬਾਤ ਕਰਨ ਦਾ ਮੌਕਾ ਸੀ। ਇਹ ਬਜ਼ੁਰਗ ਇਸ ਸਫ਼ਰੀ ਨਿਗਾਹਬਾਨ ਦੀ ਇੰਨੀ ਕਦਰ ਕਰਦੇ ਸਨ ਕਿ ਉਹ ਉਸ ਨੂੰ ਮਿਲਣ ਲਈ ਕਾਫ਼ੀ ਦੂਰ ਤਕ ਤੁਰ ਕੇ ਜਾਣ ਲਈ ਤਿਆਰ ਸਨ। ਉਹ ਜਾਣਦੇ ਸਨ ਕਿ ਉਸ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦਾ ਹੌਸਲਾ ਵਧੇਗਾ। ਕੀ ਤੁਸੀਂ ਇਸ ਤੋਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲਈ ਕੋਈ ਸਬਕ ਸਿੱਖ ਸਕਦੇ ਹੋ?
ਉਸ ਦੇਸ਼ ਅਤੇ ਉਸ ਦੇ ਲੋਕਾਂ ਬਾਰੇ ਸਿੱਖੋ
18. ਸਾਨੂੰ ਬਾਈਬਲ ਵਿਚ ਜ਼ਿਕਰ ਕੀਤੇ ਗਏ ਦੇਸ਼ਾਂ ਬਾਰੇ ਹੋਰ ਗਿਆਨ ਕਿਉਂ ਲੈਣਾ ਚਾਹੀਦਾ ਹੈ?
18 ਉੱਪਰ ਦਿੱਤੀਆਂ ਉਦਾਹਰਣਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਸ ਦੇਸ਼ ਬਾਰੇ ਗਿਆਨ ਹਾਸਲ ਕਰਨਾ ਜੋ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਦਿੱਤਾ ਸੀ ਅਤੇ ਜਿਸ ਦਾ ਬਾਈਬਲ ਵਿਚ ਕਾਫ਼ੀ ਜ਼ਿਕਰ ਹੁੰਦਾ ਹੈ, ਕਿੰਨਾ ਲਾਭਦਾਇਕ ਹੈ। ਇਸ ਦੇ ਨਾਲ-ਨਾਲ ਅਸੀਂ ਉਨ੍ਹਾਂ ਦੇਸ਼ਾਂ ਬਾਰੇ ਵੀ ਸਿੱਖ ਸਕਦੇ ਹਾਂ ਜੋ ਵਾਅਦਾ ਕੀਤੇ ਹੋਏ ਦੇਸ਼ ਦੇ ਆਲੇ-ਦੁਆਲੇ ਸਨ। ਵਾਅਦਾ ਕੀਤੇ ਹੋਏ ਦੇਸ਼ ਬਾਰੇ ਗਿਆਨ ਲੈਣ ਦੇ ਨਾਲ-ਨਾਲ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸਰਾਏਲੀਆਂ ਨੂੰ “ਦੁੱਧ ਅਤੇ ਸ਼ਹਿਤ” ਵਾਲੇ ਦੇਸ਼ ਵਿਚ ਵੜਨ ਲਈ ਇਕ ਸ਼ਰਤ ਪੂਰੀ ਕਰਨੀ ਪਈ ਸੀ। ਉਹ ਕੀ ਸੀ? ਉਨ੍ਹਾਂ ਨੂੰ ਯਹੋਵਾਹ ਦਾ ਭੈ ਰੱਖਣ ਅਤੇ ਉਸ ਦੇ ਹੁਕਮਾਂ ਨੂੰ ਮੰਨਣ ਦੀ ਲੋੜ ਸੀ।—ਬਿਵਸਥਾ ਸਾਰ 6:1, 2; 27:3.
19. ਦੋ ਕਿਸਮ ਦੇ ਕਿਹੜੇ ਫਿਰਦੌਸ ਹਨ ਜਿਨ੍ਹਾਂ ਨੂੰ ਸਾਨੂੰ ਹਮੇਸ਼ਾ ਮਨ ਵਿਚ ਰੱਖਣਾ ਚਾਹੀਦਾ ਹੈ?
19 ਇਸਰਾਏਲੀਆਂ ਵਾਂਗ ਅੱਜ ਸਾਨੂੰ ਵੀ ਯਹੋਵਾਹ ਦਾ ਭੈ ਰੱਖਣ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਦੁਨੀਆਂ ਭਰ ਵਿਚ ਯਹੋਵਾਹ ਦੇ ਲੋਕਾਂ ਦੇ ਰੂਹਾਨੀ ਫਿਰਦੌਸ ਨੂੰ ਹੋਰ ਵੀ ਸੁੰਦਰ ਬਣਾਉਂਦੇ ਜਾਵਾਂਗੇ। ਸਮੇਂ ਦੇ ਬੀਤਣ ਨਾਲ ਅਸੀਂ ਇਸ ਫਿਰਦੌਸ ਵਿਚ ਰਹਿਣ ਦੀਆਂ ਮੰਗਾਂ ਅਤੇ ਬਰਕਤਾਂ ਬਾਰੇ ਹੋਰ ਤੋਂ ਹੋਰ ਸਿੱਖਦੇ ਜਾਵਾਂਗੇ। ਅਸੀਂ ਜਾਣਦੇ ਹਾਂ ਕਿ ਭਵਿੱਖ ਵਿਚ ਸਾਨੂੰ ਹੋਰ ਵੀ ਬਰਕਤਾਂ ਮਿਲਣਗੀਆਂ। ਯਹੋਸ਼ੁਆ ਇਸਰਾਏਲੀਆਂ ਨੂੰ ਯਰਦਨ ਨਦੀ ਪਾਰ ਕਰਵਾ ਕੇ ਇਕ ਹਰੀ-ਭਰੀ ਤੇ “ਚੰਗੀ ਧਰਤੀ” ਵਿਚ ਲੈ ਕੇ ਗਿਆ ਸੀ। ਅਸੀਂ ਵੀ ਉਸ ਸਮੇਂ ਰਹਿਣ ਦੀ ਪੱਕੀ ਉਮੀਦ ਰੱਖ ਸਕਦੇ ਹਾਂ ਜਦ ਧਰਤੀ ਫਿਰਦੌਸ ਬਣ ਜਾਵੇਗੀ।
ਕੀ ਤੁਹਾਨੂੰ ਯਾਦ ਹੈ?
• ਸਾਨੂੰ ਬਾਈਬਲ ਵਿਚ ਜ਼ਿਕਰ ਕੀਤੇ ਗਏ ਦੇਸ਼ਾਂ ਬਾਰੇ ਗਿਆਨ ਅਤੇ ਸਮਝ ਕਿਉਂ ਹਾਸਲ ਕਰਨੀ ਚਾਹੀਦੀ ਹੈ?
• ਤੁਹਾਨੂੰ ਇਸ ਲੇਖ ਵਿਚ ਨਕਸ਼ਿਆਂ ਦੀ ਮਦਦ ਨਾਲ ਸਿੱਖੀ ਕਿਹੜੀ ਗੱਲ ਬਹੁਤ ਚੰਗੀ ਲੱਗੀ?
• ਕਿਸੇ ਇਕ ਬਿਰਤਾਂਤ ਦੀ ਚਰਚਾ ਤੋਂ ਦੱਸੋ ਕਿ ਤੁਸੀਂ ਕਿਹੜਾ ਸਬਕ ਸਿੱਖਿਆ।
[ਡੱਬੀ/ਸਫ਼ੇ 14 ਉੱਤੇ ਤਸਵੀਰ]
‘ਚੰਗੀ ਧਰਤੀ ਦੇਖੋ’
ਸਾਲ 2003 ਅਤੇ 2004 ਦੌਰਾਨ ਯਹੋਵਾਹ ਦੇ ਗਵਾਹਾਂ ਦੇ ਵੱਡੇ ਸੰਮੇਲਨਾਂ ਵਿਚ ‘ਚੰਗੀ ਧਰਤੀ ਦੇਖੋ’ (ਹਿੰਦੀ) ਨਾਂ ਦਾ ਨਵਾਂ ਬ੍ਰੋਸ਼ਰ ਰਿਲੀਸ ਕੀਤਾ ਗਿਆ ਸੀ। ਇਹ ਬ੍ਰੋਸ਼ਰ ਲਗਭਗ 80 ਭਾਸ਼ਾਵਾਂ ਵਿਚ ਮਿਲ ਸਕਦਾ ਹੈ। ਇਸ ਦੇ ਰੰਗੀਨ ਨਕਸ਼ੇ ਬਾਈਬਲ ਵਿਚ ਜ਼ਿਕਰ ਕੀਤੇ ਗਏ ਇਲਾਕੇ ਦਿਖਾਉਂਦੇ ਹਨ, ਖ਼ਾਸ ਕਰਕੇ ਵੱਖ-ਵੱਖ ਜ਼ਮਾਨਿਆਂ ਦੌਰਾਨ ਵਾਅਦਾ ਕੀਤਾ ਹੋਇਆ ਦੇਸ਼।
ਇਸ ਲੇਖ ਵਿਚ ਉਸ ਬ੍ਰੋਸ਼ਰ ਦੇ ਕੁਝ ਨਕਸ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਮੋਟੇ ਨੰਬਰਾਂ ਵਿਚ ਉਸ ਦਾ ਸਫ਼ਾ ਦਿੱਤਾ ਗਿਆ ਹੈ, ਮਿਸਾਲ ਲਈ [15]. ਜੇ ਤੁਹਾਡੇ ਕੋਲ ਇਹ ਨਵਾਂ ਬ੍ਰੋਸ਼ਰ ਹੈ, ਤਾਂ ਸਮਾਂ ਕੱਢ ਕੇ ਸਿੱਖੋ ਕਿ ਇਹ ਕਿਵੇਂ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਬਚਨ ਬਾਰੇ ਹੋਰ ਗਿਆਨ ਅਤੇ ਸਮਝ ਹਾਸਲ ਕਰੋਗੇ।
(1) ਕਈਆਂ ਨਕਸ਼ਿਆਂ ਦੇ ਨਾਲ ਇਕ ਡੱਬੀ ਹੈ ਜਿਸ ਵਿਚ ਸਮਝਾਇਆ ਗਿਆ ਹੈ ਕਿ ਨਕਸ਼ੇ ਉੱਤੇ ਵੱਖੋ-ਵੱਖਰੇ ਨਿਸ਼ਾਨਾਂ ਦਾ ਕੀ ਮਤਲਬ ਹੈ। [18] (2) ਜ਼ਿਆਦਾਤਰ ਨਕਸ਼ਿਆਂ ਨਾਲ ਮੀਲਾਂ ਅਤੇ ਕਿਲੋਮੀਟਰਾਂ ਦਾ ਮਾਪਕ ਦਿੱਤਾ ਗਿਆ ਹੈ ਤਾਂਕਿ ਤੁਸੀਂ ਥਾਵਾਂ ਵਿਚਕਾਰ ਫ਼ਾਸਲਾ ਮਾਪ ਸਕੋ। [26] (3) ਇਕ ਤੀਰ-ਨਿਸ਼ਾਨ ਉੱਤਰ ਵੱਲ ਸੰਕੇਤ ਕਰਦਾ ਹੈ। [19] (4) ਨਕਸ਼ੇ ਦੇ ਰੰਗ ਤੋਂ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਜ਼ਮੀਨ ਸਮੁੰਦਰ ਦੇ ਤਟ ਤੋਂ ਕਿੰਨੀ ਉੱਚੀ ਜਾਂ ਨੀਵੀਂ ਹੈ। [12] (5) ਨਕਸ਼ਿਆਂ ਦੇ ਆਲ-ਦੁਆਲੇ ਅੱਖਰ ਤੇ ਨੰਬਰ ਹਨ ਤਾਂਕਿ ਤੁਸੀਂ ਕਿਸੇ ਥਾਂ ਨੂੰ ਲੱਭ ਸਕੋ। [23] (6) ਬ੍ਰੋਸ਼ਰ ਦੇ ਪਿਛਲੇ ਪਾਸੇ 2 ਸਫ਼ਿਆਂ ਤੇ ਇੰਡੈਕਸ ਦਿੱਤਾ ਗਿਆ ਹੈ। [34-5] ਮੋਟੇ ਨੰਬਰਾਂ ਵਿਚ ਸਫ਼ਾ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੋਰ ਨੰਬਰ ਤੇ ਅੱਖਰ ਦਿੱਤੇ ਗਏ ਹਨ, ਜਿਵੇਂ ਕਿ E2. ਤੁਸੀਂ ਜਿੰਨਾ ਜ਼ਿਆਦਾ ਇਹ ਬ੍ਰੋਸ਼ਰ ਵਰਤੋਗੇ ਉੱਨਾ ਹੀ ਜ਼ਿਆਦਾ ਬਾਈਬਲ ਬਾਰੇ ਤੁਹਾਡਾ ਗਿਆਨ ਅਤੇ ਸਮਝ ਵਧਣਗੇ।
[ਸਫ਼ੇ 16, 17 ਉੱਤੇ ਚਾਰਟ/ਨਕਸ਼ਾ]
ਪਰਕਿਰਤਿਕ ਨਕਸ਼ਾ
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
A. ਵੱਡੇ ਸਾਗਰ ਦਾ ਕਿਨਾਰਾ
B. ਯਰਦਨ ਨਦੀ ਦੇ ਪੱਛਮੀ ਮੈਦਾਨ
1. ਆਸ਼ੇਰ ਦਾ ਮੈਦਾਨ
2. ਦੋਰ ਦਾ ਸਮੁੰਦਰੀ ਕਿਨਾਰਾ
3. ਸ਼ਾਰੋਨ ਦੀਆਂ ਜੂਹਾਂ
4. ਫਲਿਸਤ ਦਾ ਮੈਦਾਨ
5. ਕੇਂਦਰੀ ਪੂਰਬੀ-ਪੱਛਮੀ ਵਾਦੀ
A. ਮਗਿੱਦੋ ਦਾ ਮੈਦਾਨ
B. ਯਿਜ਼ਰਏਲ ਦੀ ਦੂਣ
C. ਯਰਦਨ ਨਦੀ ਦੇ ਪੱਛਮ ਵੱਲ ਪਹਾੜ
1. ਗਲੀਲ ਦੀਆਂ ਪਹਾੜੀਆਂ
2. ਕਰਮਲ ਦੀਆਂ ਪਹਾੜੀਆਂ
3. ਸਾਮਰਿਯਾ ਦੀਆਂ ਪਹਾੜੀਆਂ
4. ਬੇਟ
5. ਯਹੂਦਾਹ ਦਾ ਪਹਾੜੀ ਇਲਾਕਾ
6. ਯਹੂਦਾਹ ਦੀ ਉਜਾੜ
7. ਨਗੇਬ (ਦੱਖਣ ਦੇਸ਼)
8. ਪਾਰਾਨ ਦੀ ਉਜਾੜ
D. ਅਰਾਬਾਹ (ਰਿਫ਼ਟ ਘਾਟੀ)
1. ਹੁਲਾ ਨਦੀ-ਖੇਤਰ
2. ਗਲੀਲ ਦੀ ਝੀਲ ਦਾ ਇਲਾਕਾ
3. ਯਰਦਨ ਵਾਦੀ
4. ਖਾਰਾ ਸਮੁੰਦਰ (ਮ੍ਰਿਤ ਸਾਗਰ)
5. ਅਰਾਬਾਹ (ਖਾਰੇ ਸਮੁੰਦਰ ਦੇ ਦੱਖਣ ਵੱਲ)
E. ਯਰਦਨ ਨਦੀ ਦੇ ਪੂਰਬ ਵੱਲ ਪਹਾੜ/ਉੱਚੇ ਮੈਦਾਨ
1. ਬਾਸ਼ਾਨ
2. ਗਿਲਆਦ
3. ਅੰਮੋਨ ਅਤੇ ਮੋਆਬ
4. ਅਦੋਮ ਦਾ ਉੱਚਾ ਮੈਦਾਨ
F. ਲਬਾਨੋਨ ਦੇ ਪਹਾੜ
[ਨਕਸ਼ਾ]
ਹਰਮੋਨ ਪਹਾੜ
ਮੋਰਹ
ਆਬੇਲ ਮਹੋਲਾਹ
ਸੁੱਕੋਥ
ਯਾਗਬਹਾਹ
ਬੈਤਏਲ
ਗਿਲਗਾਲ
ਗਿਬਓਨ
ਯਰੂਸ਼ਲਮ
ਹਬਰੋਨ
ਅੱਜ਼ਾਹ
ਬਏਰਸ਼ਬਾ
ਸਦੂਮ?
ਕਾਦੇਸ਼
[ਸਫ਼ਾ 15 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਕਨਾਨ
ਮਗਿੱਦੋ
ਗਿਲਆਦ
ਦੋਥਾਨ
ਸ਼ਕਮ
ਬੈਤਏਲ (ਲੂਜ਼)
ਅਈ
ਯਰੂਸ਼ਲਮ (ਸ਼ਾਲੇਮ)
ਬੈਤਲਹਮ (ਅਫਰਾਥ)
ਮਮਰੇ
ਮਕਫੇਲਾਹ (ਹਬਰੋਨ)
ਗਰਾਰ
ਬਏਰਸਬਾ
ਸਦੂਮ?
ਨਗੇਬ (ਦੱਖਣ ਦੇਸ਼)
ਰਹੋਬੋਥ?
[Mountains]
ਮੋਰੀਆਹ
[Bodies of water]
ਖਾਰਾ ਸਮੁੰਦਰ
[Rivers]
ਯਰਦਨ
[ਤਸਵੀਰ]
ਅਬਰਾਹਾਮ ਦੇਸ਼ ਵਿਚ ਫਿਰਿਆ
[ਸਫ਼ੇ 18 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਤ੍ਰੋਆਸ
ਸਮੁਤ੍ਰਾਕੇ
ਨਿਯਾਪੁਲਿਸ
ਫ਼ਿਲਿੱਪੀ
ਅਮਫ਼ਿਪੁਲਿਸ
ਥੱਸਲੁਨੀਕਾ
ਬਰਿਯਾ
ਅਥੇਨੈ
ਕੁਰਿੰਥੁਸ
ਅਫ਼ਸੁਸ
ਮਿਲੇਤੁਸ
ਰੋਦੁਸ