ਇਕ ਮੁਹਿੰਮ ਜੋ ਅਸਰਦਾਰ ਹੈ
ਸੰਮੇਲਨ ਦੇ ਸ਼ੁਰੂ ਹੋਣ ਤੋਂ ਤਿੰਨ ਹਫ਼ਤੇ ਪਹਿਲਾਂ ਮੰਡਲੀਆਂ ਅਜਿਹੀ ਮੁਹਿੰਮ ਵਿਚ ਹਿੱਸਾ ਲੈਣਗੀਆਂ ਜੋ ਆਪਣੇ ਇਲਾਕੇ ਦੇ ਲੋਕਾਂ ਨੂੰ ਸੰਮੇਲਨ ʼਤੇ ਆਉਣ ਦਾ ਸੱਦਾ ਦੇਣਗੀਆਂ। ਇਸ ਮੁਹਿੰਮ ਵਿਚ ਹਿੱਸਾ ਲੈਣਾ ਵਧੀਆ ਗੱਲ ਹੈ। ਜਿਹੜੇ ਇਸ ਸੱਦੇ ਨੂੰ ਸਵੀਕਾਰ ਕਰਦੇ ਹਨ ਉਹ ਬਾਈਬਲ-ਆਧਾਰਿਤ ਭਾਸ਼ਣਾਂ ਨੂੰ ਸੁਣ ਕੇ, ਵਲੰਟੀਅਰਾਂ ਦੁਆਰਾ ਕੀਤੇ ਕੰਮਾਂ ਨੂੰ ਅਤੇ ਚੰਗੇ ਚਾਲ-ਚਲਣ ਤੇ ਏਕਤਾ ਨੂੰ ਦੇਖ ਕੇ ਅਕਸਰ ਬਹੁਤ ਪ੍ਰਭਾਵਿਤ ਹੋਏ ਹਨ। (ਜ਼ਬੂ. 110:3; 133:1; ਯਸਾ. 65:13, 14) ਪਰ ਕੀ ਸਾਡੀ ਮੁਹਿੰਮ ਉਨ੍ਹਾਂ ਇਲਾਕਿਆਂ ਵਿਚ ਵੀ ਅਸਰਕਾਰੀ ਹੁੰਦੀ ਹੈ ਜੋ ਸੰਮੇਲਨ ਵਾਲੀ ਥਾਂ ਤੋਂ ਕਾਫ਼ੀ ਦੂਰ ਹਨ?
2011 ਦੇ ਜ਼ਿਲ੍ਹਾ ਸੰਮੇਲਨ ਤੋਂ ਬਾਅਦ ਇਕ ਬ੍ਰਾਂਚ ਆਫ਼ਿਸ ਨੂੰ ਕਿਸੇ ਔਰਤ ਤੋਂ ਚਿੱਠੀ ਮਿਲੀ ਜਿਸ ਨੂੰ ਸੰਮੇਲਨ ਦਾ ਸੱਦਾ-ਪੱਤਰ ਆਪਣੇ ਘਰ ਦੇ ਲੈਟਰ-ਬਕਸ ਵਿੱਚੋਂ ਮਿਲਿਆ। ਜਦੋਂ ਯਹੋਵਾਹ ਦੇ ਗਵਾਹ ਉਸ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਸਨ, ਤਾਂ ਉਹ ਲੁਕ ਜਾਂਦੀ ਸੀ। ਉਸ ਨੇ ਲਿਖਿਆ: “ਮੇਰਾ ਸੋਹਣਾ ਘਰ ਸੀ, ਚੰਗਾ ਪਤੀ ਸੀ ਅਤੇ ਮੈਂ ਸੋਚਦੀ ਸੀ ਕਿ ਮੇਰੇ ਕੋਲ ਉਹ ਹਰ ਚੀਜ਼ ਸੀ ਜੋ ਮੈਨੂੰ ਖ਼ੁਸ਼ੀ ਦੇ ਸਕਦੀ ਸੀ। ਪਰ ਅਫ਼ਸੋਸ ਉਹ ਫਿਰ ਵੀ ਖ਼ੁਸ਼ ਨਹੀਂ ਸੀ ਅਤੇ ਉਸ ਦੀ ਜ਼ਿੰਦਗੀ ਵਿਚ ਖਾਲੀਪਣ ਸੀ। ਸੋ ਮੈਂ ਸ਼ਨੀਵਾਰ ਦਾ ਪ੍ਰੋਗ੍ਰਾਮ ਸੁਣਨ ਲਈ 320 ਕਿਲੋਮੀਟਰ ਦਾ ਸਫ਼ਰ ਕਰਨ ਦਾ ਫ਼ੈਸਲਾ ਕੀਤਾ।” ਉਸ ਨੂੰ ਸੰਮੇਲਨ ਵਿਚ ਹਾਜ਼ਰ ਹੋ ਕੇ ਬਹੁਤ ਖ਼ੁਸ਼ੀ ਹੋਈ। ਇਸ ਲਈ ਉਸ ਨੇ ਆਪਣੇ ਪਤੀ ਨੂੰ ਫ਼ੋਨ ਕਰ ਕੇ ਕਿਹਾ ਕਿ ਐਤਵਾਰ ਦੇ ਪ੍ਰੋਗ੍ਰਾਮ ਵਿਚ ਹਾਜ਼ਰ ਹੋਣ ਲਈ ਉਹ ਉਸ ਇਲਾਕੇ ਵਿਚ ਰਾਤ ਰਹੇਗੀ। “ਮੈਂ ਸਾਰੇ ਭਾਸ਼ਣ ਸੁਣੇ, ਮੈਂ ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਨੂੰ ਮਿਲੀ ਤੇ ਮੈਂ ਅਜਿਹੇ ਮਾਹੌਲ ਵਿਚ ਹਮੇਸ਼ਾ ਰਹਿਣ ਦਾ ਫ਼ੈਸਲਾ ਕੀਤਾ।” ਘਰ ਆ ਕੇ ਉਸ ਨੇ ਬਾਈਬਲ ਸਟੱਡੀ ਸ਼ੁਰੂ ਕੀਤੀ ਤੇ ਚਾਰ ਮਹੀਨਿਆਂ ਬਾਅਦ ਉਹ ਪਬਲੀਸ਼ਰ ਬਣ ਗਈ। “ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਮੇਰੇ ਲੈਟਰ-ਬਕਸ ਵਿੱਚੋਂ ਇਹ ਸੱਦਾ-ਪੱਤਰ ਮਿਲਿਆ ਕਿਉਂਕਿ ਹੁਣ ਮੇਰੀ ਜ਼ਿੰਦਗੀ ਖਾਲੀ ਨਹੀਂ ਹੈ!”
ਜਿਨ੍ਹਾਂ ਨੂੰ ਸੱਦਾ-ਪੱਤਰ ਮਿਲਦਾ ਹੈ, ਉਨ੍ਹਾਂ ਵਿੱਚੋਂ ਕੁਝ ਲੋਕ ਜ਼ਰੂਰ ਹਾਜ਼ਰ ਹੋਣਗੇ। ਸੋ ਇਸ ਅਹਿਮ ਮੁਹਿੰਮ ਵਿਚ ਪੂਰੇ ਜੋਸ਼ ਨਾਲ ਹਿੱਸਾ ਲਓ। ਬਚੇ ਹੋਏ ਸੱਦਾ-ਪੱਤਰਾਂ ਨੂੰ ਸੰਮੇਲਨ ਤੇ ਲੈ ਕੇ ਆਓ ਅਤੇ ਸੰਮੇਲਨ ਵਾਲੇ ਸ਼ਹਿਰ ਵਿਚ ਇਨ੍ਹਾਂ ਨੂੰ ਵੰਡੋ।
[ਸਫ਼ਾ 2 ਉੱਤੇ ਡੱਬੀ]
ਅਸੀਂ ਸੱਦਾ-ਪੱਤਰ ਕਿਸ ਤਰ੍ਹਾਂ ਪੇਸ਼ ਕਰਾਂਗੇ?
ਆਪਣੇ ਇਲਾਕੇ ਵਿਚ ਸਾਰਿਆਂ ਨੂੰ ਸੱਦਾ-ਪੱਤਰ ਵੰਡਣ ਲਈ ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ। ਅਸੀਂ ਇਵੇਂ ਕੁਝ ਕਹਿ ਸਕਦੇ ਹਾਂ: “ਨਮਸਤੇ। ਇਹ ਸੱਦਾ-ਪੱਤਰ ਸਾਰੀ ਦੁਨੀਆਂ ਵਿਚ ਵੰਡਿਆ ਜਾ ਰਿਹਾ ਹੈ। ਇਹ ਤੁਹਾਡੀ ਕਾਪੀ ਹੈ। ਪ੍ਰੋਗ੍ਰਾਮ ਦੀ ਸਾਰੀ ਜਾਣਕਾਰੀ ਇਸ ਵਿਚ ਦਿੱਤੀ ਗਈ ਹੈ।” ਜੋਸ਼ ਨਾਲ ਬੋਲੋ। ਜੇ ਠੀਕ ਲੱਗੇ, ਤਾਂ ਸ਼ਨੀਵਾਰ-ਐਤਵਾਰ ਨੂੰ ਸੱਦਾ-ਪੱਤਰ ਵੰਡਦੇ ਸਮੇਂ ਰਸਾਲੇ ਵੀ ਪੇਸ਼ ਕਰੋ।