ਆਉਣ ਦਾ ਸੱਦਾ
1. 2015 ਦੇ ਵੱਡੇ ਸੰਮੇਲਨ ਦਾ ਸੱਦਾ-ਪੱਤਰ ਕਦੋਂ ਵੰਡਿਆ ਜਾਵੇਗਾ?
1 ਫ਼ਰਜ਼ ਕਰੋ ਕਿ ਤੁਸੀਂ ਆਪਣੇ ਪਰਿਵਾਰ ਜਾਂ ਕੁਝ ਦੋਸਤਾਂ ਲਈ ਵਧੀਆ ਖਾਣਾ ਤਿਆਰ ਕਰਨਾ ਚਾਹੁੰਦੇ ਹੋ। ਖਾਣਾ ਤਿਆਰ ਕਰਨ ਲਈ ਤੁਹਾਨੂੰ ਕਾਫ਼ੀ ਸਮਾਂ ਤੇ ਪੈਸਾ ਖ਼ਰਚਣਾ ਪੈਂਦਾ ਹੈ। ਬਿਨਾਂ ਸ਼ੱਕ ਤੁਸੀਂ ਉਨ੍ਹਾਂ ਸਾਰਿਆਂ ਨੂੰ ਖ਼ੁਸ਼ੀ ਤੇ ਜੋਸ਼ ਨਾਲ ਸੱਦਾ ਦੇਵੋਗੇ। ਇਸੇ ਤਰ੍ਹਾਂ 2015 ਦੇ ਵੱਡੇ ਸੰਮੇਲਨ ਦਾ ਪ੍ਰੋਗ੍ਰਾਮ ਤਿਆਰ ਕਰਨ ਵਿਚ ਭਰਾਵਾਂ ਨੇ ਬਹੁਤ ਮਿਹਨਤ ਕੀਤੀ ਹੈ। ਸੰਮੇਲਨ ਤੋਂ ਤਿੰਨ ਹਫ਼ਤੇ ਪਹਿਲਾਂ ਸਾਡੇ ਕੋਲ ਸੰਮੇਲਨ ਦਾ ਸੱਦਾ-ਪੱਤਰ ਵੰਡਣ ਦਾ ਸਨਮਾਨ ਹੋਵੇਗਾ। ਸਾਨੂੰ ਜੋਸ਼ ਨਾਲ ਸੱਦਾ-ਪੱਤਰ ਵੰਡਣ ਲਈ ਕਿਹੜੀ ਗੱਲ ਪ੍ਰੇਰੇਗੀ?
2. ਸੰਮੇਲਨ ਦਾ ਸੱਦਾ-ਪੱਤਰ ਵੰਡਣ ਲਈ ਕਿਹੜੀ ਗੱਲ ਸਾਨੂੰ ਪ੍ਰੇਰੇਗੀ?
2 ਜੇ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਾਂਗੇ ਕਿ ਸੰਮੇਲਨ ਵਿਚ ਯਹੋਵਾਹ ਤੋਂ ਮਿਲਦੀ ਸਿੱਖਿਆ ਦਾ ਸਾਨੂੰ ਕਿੰਨਾ ਫ਼ਾਇਦਾ ਹੁੰਦਾ ਹੈ, ਤਾਂ ਅਸੀਂ ਜੋਸ਼ ਨਾਲ ਹੋਰਨਾਂ ਨੂੰ ਵੀ ਆਉਣ ਦਾ ਸੱਦਾ ਦੇਵਾਂਗੇ। (ਯਸਾ. 65:13, 14) ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਰ ਸਾਲ ਸੱਦਾ-ਪੱਤਰ ਵੰਡਣ ਕਰਕੇ ਵਧੀਆ ਨਤੀਜੇ ਨਿਕਲਦੇ ਹਨ। (“ਇਸ ਦੇ ਵਧੀਆ ਨਤੀਜੇ ਨਿਕਲਦੇ ਹਨ” ਨਾਂ ਦੀ ਡੱਬੀ ਦੇਖੋ।) ਕੁਝ ਲੋਕ ਜਿਨ੍ਹਾਂ ਨੂੰ ਅਸੀਂ ਸੱਦਾ-ਪੱਤਰ ਦਿੰਦੇ ਹਾਂ, ਉਹ ਸਾਡੇ ਨਾਲ ਸੰਮੇਲਨ ਵਿਚ ਹਾਜ਼ਰ ਹੋਣਗੇ। ਪਰ ਜਿੰਨੇ ਮਰਜ਼ੀ ਲੋਕ ਆਉਣ, ਇਕ ਗੱਲ ਤਾਂ ਪੱਕੀ ਹੈ ਕਿ ਸੱਦਾ-ਪੱਤਰ ਵੰਡਣ ਵਿਚ ਸਾਡੀ ਮਿਹਨਤ ਕਾਰਨ ਯਹੋਵਾਹ ਦੀ ਵਡਿਆਈ ਹੋਵੇਗੀ ਅਤੇ ਸਾਬਤ ਹੋਵੇਗਾ ਕਿ ਉਹ ਕਿੰਨਾ ਦਰਿਆ-ਦਿਲ ਹੈ।—ਜ਼ਬੂ. 145:3, 7; ਪ੍ਰਕਾ. 22:17.
3. ਸੱਦਾ-ਪੱਤਰ ਕਿਵੇਂ ਵੰਡੇ ਜਾਣਗੇ?
3 ਮੰਡਲੀ ਦੇ ਬਜ਼ੁਰਗਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪੂਰੇ ਇਲਾਕੇ ਵਿਚ ਸੱਦਾ-ਪੱਤਰ ਕਿਵੇਂ ਵੰਡੇ ਜਾ ਸਕਦੇ ਹਨ। ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ ਕਿ ਜੇ ਕੋਈ ਘਰ ਨਾ ਮਿਲੇ, ਤਾਂ ਉੱਥੇ ਸੱਦਾ-ਪੱਤਰ ਛੱਡੇ ਜਾਣੇ ਚਾਹੀਦੇ ਹਨ ਜਾਂ ਨਹੀਂ ਅਤੇ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਦਿਆਂ ਲੋਕਾਂ ਨੂੰ ਸੱਦਾ-ਪੱਤਰ ਦੇਣੇ ਚਾਹੀਦੇ ਹਨ ਕਿ ਨਹੀਂ। ਸ਼ਨੀ-ਐਤਵਾਰ ਨੂੰ ਸੱਦਾ-ਪੱਤਰ ਦੇਣ ਦੇ ਨਾਲ-ਨਾਲ ਮੌਕਾ ਮਿਲਣ ਤੇ ਰਸਾਲੇ ਵੀ ਦੇਣੇ ਚਾਹੀਦੇ ਹਨ। ਮੁਹਿੰਮ ਖ਼ਤਮ ਹੋਣ ਤੋਂ ਬਾਅਦ ਸਾਨੂੰ ਇਸ ਗੱਲ ਦੀ ਕਿੰਨੀ ਖ਼ੁਸ਼ੀ ਹੋਵੇਗੀ ਕਿ ਅਸੀਂ ਜੋਸ਼ ਨਾਲ ਇਸ ਵਿਚ ਹਿੱਸਾ ਲੈ ਕੇ ਲੋਕਾਂ ਨੂੰ ਯਹੋਵਾਹ ਵੱਲੋਂ ਤਿਆਰ ਕੀਤੀ ਗਈ ਖ਼ਾਸ ਦਾਅਵਤ ʼਤੇ ਬੁਲਾਇਆ!