ਯਹੋਸ਼ੁਆ
21 ਲੇਵੀਆਂ ਦੇ ਘਰਾਣਿਆਂ ਦੇ ਮੁਖੀ ਹੁਣ ਅਲਆਜ਼ਾਰ+ ਪੁਜਾਰੀ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਕੋਲ ਆਏ 2 ਅਤੇ ਉਨ੍ਹਾਂ ਨੇ ਕਨਾਨ ਦੇਸ਼ ਦੇ ਸ਼ੀਲੋਹ+ ਵਿਚ ਉਨ੍ਹਾਂ ਨਾਲ ਇਹ ਗੱਲ ਕੀਤੀ: “ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ ਕਿ ਸਾਨੂੰ ਵੱਸਣ ਲਈ ਸ਼ਹਿਰ ਅਤੇ ਸਾਡੇ ਪਸ਼ੂਆਂ ਲਈ ਇਨ੍ਹਾਂ ਸ਼ਹਿਰਾਂ ਦੀਆਂ ਚਰਾਂਦਾਂ ਦਿੱਤੀਆਂ ਜਾਣ।”+ 3 ਇਸ ਲਈ ਯਹੋਵਾਹ ਦੇ ਹੁਕਮ ਅਨੁਸਾਰ ਇਜ਼ਰਾਈਲੀਆਂ ਨੇ ਆਪਣੀ ਵਿਰਾਸਤ ਵਿੱਚੋਂ ਲੇਵੀਆਂ ਨੂੰ ਇਹ ਸ਼ਹਿਰ+ ਅਤੇ ਇਨ੍ਹਾਂ ਸ਼ਹਿਰਾਂ ਦੀਆਂ ਚਰਾਂਦਾਂ ਦੇ ਦਿੱਤੀਆਂ।+
4 ਗੁਣਾ ਕਹਾਥੀਆਂ ਦੇ ਘਰਾਣਿਆਂ+ ਲਈ ਨਿਕਲਿਆ। ਅਤੇ ਉਨ੍ਹਾਂ ਲੇਵੀਆਂ ਨੂੰ, ਜੋ ਹਾਰੂਨ ਪੁਜਾਰੀ ਦੀ ਔਲਾਦ ਸਨ, ਗੁਣਾ ਪਾ ਕੇ ਯਹੂਦਾਹ ਦੇ ਗੋਤ ਵਿੱਚੋਂ,+ ਸ਼ਿਮਓਨ ਦੇ ਗੋਤ ਵਿੱਚੋਂ+ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ 13 ਸ਼ਹਿਰ ਦਿੱਤੇ ਗਏ।+
5 ਬਾਕੀ ਕਹਾਥੀਆਂ ਨੂੰ ਇਫ਼ਰਾਈਮ ਦੇ ਗੋਤ,+ ਦਾਨ ਦੇ ਗੋਤ ਅਤੇ ਮਨੱਸ਼ਹ ਦੇ ਅੱਧੇ ਗੋਤ ਦੇ ਇਲਾਕਿਆਂ ਵਿੱਚੋਂ ਦਸ ਸ਼ਹਿਰ ਦਿੱਤੇ ਗਏ।*+
6 ਅਤੇ ਗੇਰਸ਼ੋਨੀਆਂ+ ਨੂੰ ਯਿਸਾਕਾਰ ਦੇ ਗੋਤ, ਆਸ਼ੇਰ ਦੇ ਗੋਤ, ਨਫ਼ਤਾਲੀ ਦੇ ਗੋਤ ਅਤੇ ਬਾਸ਼ਾਨ ਵਿਚ ਮਨੱਸ਼ਹ ਦੇ ਅੱਧੇ ਗੋਤ ਦੇ ਇਲਾਕਿਆਂ ਵਿੱਚੋਂ 13 ਸ਼ਹਿਰ ਦਿੱਤੇ ਗਏ।+
7 ਮਰਾਰੀਆਂ+ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਰਊਬੇਨ ਦੇ ਗੋਤ, ਗਾਦ ਦੇ ਗੋਤ ਅਤੇ ਜ਼ਬੂਲੁਨ ਦੇ ਗੋਤ ਦੇ ਇਲਾਕਿਆਂ ਵਿੱਚੋਂ 12 ਸ਼ਹਿਰ ਦਿੱਤੇ ਗਏ।+
8 ਇਸ ਤਰ੍ਹਾਂ ਇਜ਼ਰਾਈਲੀਆਂ ਨੇ ਗੁਣਾ ਪਾ ਕੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ, ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ।+
9 ਇਹ ਉਨ੍ਹਾਂ ਸ਼ਹਿਰਾਂ ਦੇ ਨਾਂ ਹਨ ਜੋ ਉਨ੍ਹਾਂ ਨੇ ਯਹੂਦਾਹ ਦੇ ਗੋਤ ਅਤੇ ਸ਼ਿਮਓਨ ਦੇ ਗੋਤ ਦੇ ਇਲਾਕਿਆਂ ਵਿੱਚੋਂ ਦਿੱਤੇ+ 10 ਅਤੇ ਇਹ ਸ਼ਹਿਰ ਹਾਰੂਨ ਦੇ ਪੁੱਤਰਾਂ ਨੂੰ ਦਿੱਤੇ ਗਏ ਜੋ ਲੇਵੀਆਂ ਦੇ ਕਹਾਥੀ ਘਰਾਣਿਆਂ ਵਿੱਚੋਂ ਸਨ ਕਿਉਂਕਿ ਪਹਿਲਾ ਗੁਣਾ ਉਨ੍ਹਾਂ ਦੇ ਨਾਂ ʼਤੇ ਨਿਕਲਿਆ ਸੀ। 11 ਉਨ੍ਹਾਂ ਨੇ ਉਨ੍ਹਾਂ ਨੂੰ ਯਹੂਦਾਹ ਦੇ ਪਹਾੜੀ ਇਲਾਕੇ ਵਿਚ ਪੈਂਦਾ ਕਿਰਯਥ-ਅਰਬਾ+ (ਅਰਬਾ, ਅਨਾਕ ਦਾ ਪਿਤਾ ਸੀ) ਯਾਨੀ ਹਬਰੋਨ+ ਅਤੇ ਇਸ ਦੀਆਂ ਆਲੇ-ਦੁਆਲੇ ਦੀਆਂ ਚਰਾਂਦਾਂ ਦਿੱਤੀਆਂ। 12 ਪਰ ਉਨ੍ਹਾਂ ਨੇ ਸ਼ਹਿਰ ਦਾ ਖੇਤ ਅਤੇ ਉਸ ਸ਼ਹਿਰ ਦੇ ਪਿੰਡ ਯਫੁੰਨਾਹ ਦੇ ਪੁੱਤਰ ਕਾਲੇਬ ਨੂੰ ਦਿੱਤੇ ਤਾਂਕਿ ਇਹ ਉਸ ਦੀ ਜਾਇਦਾਦ ਹੋਣ।+
13 ਉਨ੍ਹਾਂ ਨੇ ਹਾਰੂਨ ਪੁਜਾਰੀ ਦੇ ਪੁੱਤਰਾਂ ਨੂੰ ਪਨਾਹ ਦਾ ਸ਼ਹਿਰ ਦਿੱਤਾ ਜੋ ਖ਼ੂਨੀ ਲਈ ਸੀ+ ਯਾਨੀ ਹਬਰੋਨ+ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ, ਨਾਲੇ ਲਿਬਨਾਹ+ ਤੇ ਇਸ ਦੀਆਂ ਚਰਾਂਦਾਂ, 14 ਯਤੀਰ+ ਤੇ ਇਸ ਦੀਆਂ ਚਰਾਂਦਾਂ, ਅਸ਼ਤਮੋਆ+ ਤੇ ਇਸ ਦੀਆਂ ਚਰਾਂਦਾਂ, 15 ਹੋਲੋਨ+ ਤੇ ਇਸ ਦੀਆਂ ਚਰਾਂਦਾਂ, ਦਬੀਰ+ ਤੇ ਇਸ ਦੀਆਂ ਚਰਾਂਦਾਂ, 16 ਆਯਿਨ+ ਤੇ ਇਸ ਦੀਆਂ ਚਰਾਂਦਾਂ, ਯੂਟਾਹ+ ਤੇ ਇਸ ਦੀਆਂ ਚਰਾਂਦਾਂ ਅਤੇ ਬੈਤ-ਸ਼ਮਸ਼ ਤੇ ਇਸ ਦੀਆਂ ਚਰਾਂਦਾਂ—ਇਨ੍ਹਾਂ ਦੋ ਗੋਤਾਂ ਦੇ ਇਲਾਕਿਆਂ ਵਿੱਚੋਂ ਨੌਂ ਸ਼ਹਿਰ।
17 ਬਿਨਯਾਮੀਨ ਦੇ ਗੋਤ ਤੋਂ: ਗਿਬਓਨ+ ਤੇ ਇਸ ਦੀਆਂ ਚਰਾਂਦਾਂ, ਗਬਾ ਤੇ ਇਸ ਦੀਆਂ ਚਰਾਂਦਾਂ,+ 18 ਅਨਾਥੋਥ+ ਤੇ ਇਸ ਦੀਆਂ ਚਰਾਂਦਾਂ ਅਤੇ ਅਲਮੋਨ ਤੇ ਇਸ ਦੀਆਂ ਚਰਾਂਦਾਂ—ਚਾਰ ਸ਼ਹਿਰ।
19 ਹਾਰੂਨ ਦੀ ਔਲਾਦ ਯਾਨੀ ਪੁਜਾਰੀਆਂ ਨੂੰ ਕੁੱਲ 13 ਸ਼ਹਿਰ ਅਤੇ ਇਨ੍ਹਾਂ ਸ਼ਹਿਰਾਂ ਦੀਆਂ ਚਰਾਂਦਾਂ+ ਦਿੱਤੀਆਂ ਗਈਆਂ।
20 ਲੇਵੀਆਂ ਵਿਚ ਕਹਾਥੀਆਂ ਦੇ ਬਾਕੀ ਘਰਾਣਿਆਂ ਨੂੰ ਗੁਣਾ ਪਾ ਕੇ ਇਫ਼ਰਾਈਮ ਦੇ ਗੋਤ ਦੇ ਇਲਾਕੇ ਵਿੱਚੋਂ ਸ਼ਹਿਰ ਦਿੱਤੇ ਗਏ। 21 ਉਨ੍ਹਾਂ ਨੇ ਉਨ੍ਹਾਂ ਨੂੰ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਪੈਂਦਾ ਪਨਾਹ ਦਾ ਸ਼ਹਿਰ ਦਿੱਤਾ ਜੋ ਖ਼ੂਨੀ ਲਈ ਸੀ+ ਯਾਨੀ ਸ਼ਕਮ+ ਤੇ ਇਸ ਦੀਆਂ ਚਰਾਂਦਾਂ, ਗਜ਼ਰ+ ਤੇ ਇਸ ਦੀਆਂ ਚਰਾਂਦਾਂ, 22 ਕਿਬਸੈਮ ਤੇ ਇਸ ਦੀਆਂ ਚਰਾਂਦਾਂ ਅਤੇ ਬੈਤ-ਹੋਰੋਨ+ ਤੇ ਇਸ ਦੀਆਂ ਚਰਾਂਦਾਂ—ਚਾਰ ਸ਼ਹਿਰ।
23 ਦਾਨ ਦੇ ਗੋਤ ਤੋਂ: ਅਲਤਕੇ ਤੇ ਇਸ ਦੀਆਂ ਚਰਾਂਦਾਂ, ਗਿਬਥੋਨ ਤੇ ਇਸ ਦੀਆਂ ਚਰਾਂਦਾਂ, 24 ਅੱਯਾਲੋਨ+ ਤੇ ਇਸ ਦੀਆਂ ਚਰਾਂਦਾਂ ਅਤੇ ਗਥ-ਰਿੰਮੋਨ ਤੇ ਇਸ ਦੀਆਂ ਚਰਾਂਦਾਂ—ਚਾਰ ਸ਼ਹਿਰ।
25 ਮਨੱਸ਼ਹ ਦੇ ਅੱਧੇ ਗੋਤ ਤੋਂ: ਤਾਨਾਕ+ ਤੇ ਇਸ ਦੀਆਂ ਚਰਾਂਦਾਂ ਅਤੇ ਗਥ-ਰਿੰਮੋਨ ਤੇ ਇਸ ਦੀਆਂ ਚਰਾਂਦਾਂ—ਦੋ ਸ਼ਹਿਰ।
26 ਕਹਾਥੀਆਂ ਦੇ ਬਾਕੀ ਘਰਾਣਿਆਂ ਨੂੰ ਕੁੱਲ ਦਸ ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਮਿਲੀਆਂ।
27 ਲੇਵੀਆਂ ਦੇ ਘਰਾਣਿਆਂ ਵਿੱਚੋਂ ਗੇਰਸ਼ੋਨੀਆਂ+ ਨੂੰ ਮਨੱਸ਼ਹ ਦੇ ਅੱਧੇ ਗੋਤ ਤੋਂ ਪਨਾਹ ਦਾ ਸ਼ਹਿਰ ਮਿਲਿਆ ਜੋ ਖ਼ੂਨੀ ਲਈ ਸੀ ਯਾਨੀ ਬਾਸ਼ਾਨ ਵਿਚ ਗੋਲਨ+ ਤੇ ਇਸ ਦੀਆਂ ਚਰਾਂਦਾਂ ਅਤੇ ਬਾਅਸ਼ਤਰਾਹ ਤੇ ਇਸ ਦੀਆਂ ਚਰਾਂਦਾਂ—ਦੋ ਸ਼ਹਿਰ।
28 ਯਿਸਾਕਾਰ ਦੇ ਗੋਤ ਤੋਂ:+ ਕਿਸ਼ਯੋਨ ਤੇ ਇਸ ਦੀਆਂ ਚਰਾਂਦਾਂ, ਦਾਬਰਥ+ ਤੇ ਇਸ ਦੀਆਂ ਚਰਾਂਦਾਂ, 29 ਯਰਮੂਥ ਤੇ ਇਸ ਦੀਆਂ ਚਰਾਂਦਾਂ ਅਤੇ ਏਨੀਮ-ਗੱਨੀਮ ਤੇ ਇਸ ਦੀਆਂ ਚਰਾਂਦਾਂ—ਚਾਰ ਸ਼ਹਿਰ।
30 ਆਸ਼ੇਰ ਦੇ ਗੋਤ ਤੋਂ:+ ਮਿਸ਼ਾਲ ਤੇ ਇਸ ਦੀਆਂ ਚਰਾਂਦਾਂ, ਅਬਦੋਨ ਤੇ ਇਸ ਦੀਆਂ ਚਰਾਂਦਾਂ, 31 ਹਲਕਥ+ ਤੇ ਇਸ ਦੀਆਂ ਚਰਾਂਦਾਂ ਅਤੇ ਰਹੋਬ+ ਤੇ ਇਸ ਦੀਆਂ ਚਰਾਂਦਾਂ—ਚਾਰ ਸ਼ਹਿਰ।
32 ਨਫ਼ਤਾਲੀ ਦੇ ਗੋਤ ਤੋਂ: ਪਨਾਹ ਦਾ ਸ਼ਹਿਰ+ ਜੋ ਖ਼ੂਨੀ ਲਈ ਸੀ ਯਾਨੀ ਗਲੀਲ ਵਿਚ ਕੇਦਸ਼+ ਤੇ ਇਸ ਦੀਆਂ ਚਰਾਂਦਾਂ, ਹਮੋਥ-ਦੋਰ ਤੇ ਇਸ ਦੀਆਂ ਚਰਾਂਦਾਂ ਅਤੇ ਕਰਤਾਨ ਤੇ ਇਸ ਦੀਆਂ ਚਰਾਂਦਾਂ—ਤਿੰਨ ਸ਼ਹਿਰ।
33 ਗੇਰਸ਼ੋਨੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਕੁੱਲ 13 ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ ਗਈਆਂ।
34 ਬਾਕੀ ਲੇਵੀਆਂ ਯਾਨੀ ਮਰਾਰੀਆਂ ਦੇ ਘਰਾਣਿਆਂ+ ਨੂੰ ਜ਼ਬੂਲੁਨ ਦੇ ਗੋਤ ਤੋਂ+ ਇਹ ਇਲਾਕੇ ਮਿਲੇ: ਯਾਕਨਾਮ+ ਤੇ ਇਸ ਦੀਆਂ ਚਰਾਂਦਾਂ, ਕਰਤਾਹ ਤੇ ਇਸ ਦੀਆਂ ਚਰਾਂਦਾਂ, 35 ਦਿਮਨਾਹ ਤੇ ਇਸ ਦੀਆਂ ਚਰਾਂਦਾਂ ਅਤੇ ਨਹਲਾਲ+ ਤੇ ਇਸ ਦੀਆਂ ਚਰਾਂਦਾਂ—ਚਾਰ ਸ਼ਹਿਰ।
36 ਰਊਬੇਨ ਦੇ ਗੋਤ ਤੋਂ: ਬਸਰ+ ਤੇ ਇਸ ਦੀਆਂ ਚਰਾਂਦਾਂ, ਯਹਾਸ ਤੇ ਇਸ ਦੀਆਂ ਚਰਾਂਦਾਂ,+ 37 ਕਦੇਮੋਥ ਤੇ ਇਸ ਦੀਆਂ ਚਰਾਂਦਾਂ ਅਤੇ ਮੇਫਾਆਥ ਤੇ ਇਸ ਦੀਆਂ ਚਰਾਂਦਾਂ—ਚਾਰ ਸ਼ਹਿਰ।
38 ਗਾਦ ਦੇ ਗੋਤ ਤੋਂ:+ ਪਨਾਹ ਦਾ ਸ਼ਹਿਰ ਜੋ ਖ਼ੂਨੀ ਲਈ ਸੀ ਯਾਨੀ ਗਿਲਆਦ ਵਿਚ ਪੈਂਦਾ ਰਾਮੋਥ+ ਤੇ ਇਸ ਦੀਆਂ ਚਰਾਂਦਾਂ, ਮਹਨਾਇਮ+ ਤੇ ਇਸ ਦੀਆਂ ਚਰਾਂਦਾਂ, 39 ਹਸ਼ਬੋਨ+ ਤੇ ਇਸ ਦੀਆਂ ਚਰਾਂਦਾਂ ਅਤੇ ਯਾਜ਼ੇਰ+ ਤੇ ਇਸ ਦੀਆਂ ਚਰਾਂਦਾਂ—ਕੁੱਲ ਚਾਰ ਸ਼ਹਿਰ।
40 ਲੇਵੀਆਂ ਦੇ ਬਾਕੀ ਘਰਾਣਿਆਂ ਯਾਨੀ ਮਰਾਰੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਕੁੱਲ 12 ਸ਼ਹਿਰ ਦਿੱਤੇ ਗਏ।
41 ਇਜ਼ਰਾਈਲੀਆਂ ਦੀ ਜਾਇਦਾਦ ਵਿਚ ਲੇਵੀਆਂ ਨੂੰ ਕੁੱਲ 48 ਸ਼ਹਿਰ ਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ ਗਈਆਂ।+ 42 ਇਨ੍ਹਾਂ ਵਿੱਚੋਂ ਹਰ ਸ਼ਹਿਰ ਦੇ ਚਾਰੇ ਪਾਸੇ ਚਰਾਂਦਾਂ ਸਨ—ਇਹ ਗੱਲ ਇਨ੍ਹਾਂ ਸਾਰੇ ਸ਼ਹਿਰਾਂ ਬਾਰੇ ਸੱਚ ਸੀ।
43 ਇਸ ਲਈ ਯਹੋਵਾਹ ਨੇ ਇਜ਼ਰਾਈਲ ਨੂੰ ਉਹ ਸਾਰਾ ਦੇਸ਼ ਦਿੱਤਾ ਜਿਸ ਨੂੰ ਦੇਣ ਦੀ ਸਹੁੰ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ+ ਅਤੇ ਉਨ੍ਹਾਂ ਨੇ ਇਸ ʼਤੇ ਕਬਜ਼ਾ ਕੀਤਾ ਤੇ ਇਸ ਵਿਚ ਵੱਸ ਗਏ।+ 44 ਇਸ ਦੇ ਨਾਲ-ਨਾਲ ਯਹੋਵਾਹ ਨੇ ਉਨ੍ਹਾਂ ਨੂੰ ਹਰ ਪਾਸਿਓਂ ਆਰਾਮ ਦਿੱਤਾ, ਠੀਕ ਜਿਵੇਂ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਅਤੇ ਉਨ੍ਹਾਂ ਦਾ ਕੋਈ ਵੀ ਦੁਸ਼ਮਣ ਉਨ੍ਹਾਂ ਅੱਗੇ ਟਿਕ ਨਹੀਂ ਸਕਿਆ।+ ਯਹੋਵਾਹ ਨੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਹੱਥ ਵਿਚ ਦੇ ਦਿੱਤਾ।+ 45 ਯਹੋਵਾਹ ਨੇ ਇਜ਼ਰਾਈਲ ਦੇ ਘਰਾਣੇ ਨਾਲ ਜਿੰਨੇ ਵੀ ਚੰਗੇ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇਕ ਵੀ ਵਾਅਦਾ* ਅਧੂਰਾ ਨਹੀਂ ਰਿਹਾ; ਸਾਰੇ ਦੇ ਸਾਰੇ ਪੂਰੇ ਹੋਏ।+