ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
1-7 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 44-45
“ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਮਾਫ਼ ਕੀਤਾ”
(ਉਤਪਤ 44:1, 2) ਤਾਂ ਉਸ ਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਮਨੁੱਖਾਂ ਦੀਆਂ ਗੂਣਾਂ ਵਿੱਚ ਅੰਨ ਜਿੰਨਾਂ ਓਹ ਲੈ ਜਾ ਸੱਕਣ ਭਰ ਦੇਹ ਅਰ ਹਰ ਇੱਕ ਦੀ ਚਾਂਦੀ ਉਸ ਦੀ ਗੂਣ ਦੇ ਮੂੰਹ ਵਿੱਚ ਰੱਖ ਦੇਹ। 2 ਅਰ ਮੇਰਾ ਪਿਆਲਾ ਚਾਂਦੀ ਦਾ ਪਿਆਲਾ ਨਿੱਕੇ ਦੀ ਗੂਣ ਦੇ ਮੂੰਹ ਵਿੱਚ ਉਹ ਦੀ ਵਿਹਾਜਣ ਦੀ ਚਾਂਦੀ ਸਣੇ ਰੱਖ ਦੇਹ ਸੋ ਉਸ ਨੇ ਯੂਸੁਫ ਦੇ ਆਖੇ ਦੇ ਅਨੁਸਾਰ ਹੀ ਕੀਤਾ।
“ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ?”
ਫਿਰ ਯੂਸੁਫ਼ ਨੇ ਅਗਲੀ ਚਾਲ ਚੱਲੀ। ਉਸ ਨੇ ਆਪਣੇ ਮੁਖਤਿਆਰ ਨੂੰ ਆਪਣੇ ਭਰਾਵਾਂ ਦੇ ਪਿੱਛੇ ਭੇਜਿਆ ਤੇ ਉਨ੍ਹਾਂ ʼਤੇ ਪਿਆਲਾ ਚੋਰੀ ਕਰਨ ਦਾ ਦੋਸ਼ ਲਾਇਆ। ਜਦੋਂ ਪਿਆਲਾ ਬਿਨਯਾਮੀਨ ਦੇ ਬੋਰੇ ਵਿੱਚੋਂ ਨਿਕਲਿਆ, ਤਾਂ ਉਹ ਉਨ੍ਹਾਂ ਸਾਰਿਆਂ ਨੂੰ ਗਿਰਫ਼ਤਾਰ ਕਰ ਕੇ ਯੂਸੁਫ਼ ਕੋਲ ਮੋੜ ਲਿਆਇਆ। ਹੁਣ ਯੂਸੁਫ਼ ਕੋਲ ਇਹ ਜਾਣਨ ਦਾ ਮੌਕਾ ਸੀ ਕਿ ਉਸ ਦੇ ਭਰਾ ਅਸਲ ਵਿਚ ਕਿਹੋ ਜਿਹੇ ਸਨ। ਯਹੂਦਾਹ ਨੇ ਆਪਣੇ ਭਰਾਵਾਂ ਵੱਲੋਂ ਗੱਲ ਕੀਤੀ। ਉਸ ਨੇ ਰਹਿਮ ਲਈ ਤਰਲੇ ਕੀਤੇ ਅਤੇ ਉਸ ਨੇ ਇੱਥੋਂ ਤਕ ਕਹਿ ਦਿੱਤਾ ਕਿ ਉਹ ਸਾਰੇ ਜਣੇ ਮਿਸਰ ਵਿਚ ਗ਼ੁਲਾਮ ਬਣਨ ਲਈ ਤਿਆਰ ਸਨ। ਯੂਸੁਫ਼ ਨੇ ਜਵਾਬ ਵਿਚ ਕਿਹਾ ਕਿ ਸਿਰਫ਼ ਬਿਨਯਾਮੀਨ ਮਿਸਰ ਵਿਚ ਗ਼ੁਲਾਮ ਬਣ ਕੇ ਰਹੇਗਾ ਤੇ ਬਾਕੀ ਸਾਰੇ ਜਣੇ ਵਾਪਸ ਜਾਣਗੇ।—ਉਤਪਤ 44:2-17.
ਇਹ ਸੁਣ ਕੇ ਯਹੂਦਾਹ ਹੋਰ ਵੀ ਭਾਵੁਕ ਹੋ ਕੇ ਕਹਿਣ ਲੱਗਾ: “ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਰ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ।” ਇਹ ਗੱਲ ਯੂਸੁਫ਼ ਦੇ ਦਿਲ ਨੂੰ ਜ਼ਰੂਰ ਛੂਹ ਗਈ ਹੋਣੀ ਕਿਉਂਕਿ ਉਹ ਰਾਖੇਲ ਦਾ ਵੱਡਾ ਮੁੰਡਾ ਸੀ ਜੋ ਬਿਨਯਾਮੀਨ ਨੂੰ ਜਨਮ ਦਿੰਦੇ ਵੇਲੇ ਮਰ ਗਈ ਸੀ। ਆਪਣੇ ਪਿਤਾ ਵਾਂਗ ਯੂਸੁਫ਼ ਵੀ ਰਾਖੇਲ ਨੂੰ ਬਹੁਤ ਪਿਆਰ ਕਰਦਾ ਸੀ। ਇਸੇ ਕਰਕੇ ਉਹ ਸ਼ਾਇਦ ਬਿਨਯਾਮੀਨ ਨੂੰ ਜ਼ਿਆਦਾ ਪਿਆਰ ਕਰਦਾ ਸੀ।—ਉਤਪਤ 35:18-20; 44:20.
ਯਹੂਦਾਹ ਨੇ ਯੂਸੁਫ਼ ਅੱਗੇ ਦਲੀਲਾਂ ਦੇ-ਦੇ ਕੇ ਤਰਲੇ ਕੀਤੇ ਕਿ ਉਹ ਬਿਨਯਾਮੀਨ ਨੂੰ ਗ਼ੁਲਾਮ ਨਾ ਬਣਾਵੇ। ਇੱਥੋਂ ਤਕ ਕਿ ਉਹ ਖ਼ੁਦ ਉਸ ਦੀ ਥਾਂ ਗ਼ੁਲਾਮ ਬਣਨ ਲਈ ਤਿਆਰ ਸੀ। ਫਿਰ ਉਸ ਨੇ ਕਿਹਾ: “ਕਿਉਂਜੋ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਵਾਂ ਜੇਕਰ ਮੁੰਡਾ ਮੇਰੇ ਸੰਗ ਨਾ ਹੋਵੇ? ਕਿਤੇ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ ਮੈਂ ਨਾ ਵੇਖਾਂ।” (ਉਤਪਤ 44:18-34) ਇਹ ਸਾਰਾ ਕੁਝ ਇਸ ਗੱਲ ਦਾ ਸਬੂਤ ਸੀ ਕਿ ਉਹ ਬਦਲ ਗਿਆ ਸੀ। ਉਸ ਨੇ ਨਾ ਸਿਰਫ਼ ਦਿਲੋਂ ਪਛਤਾਵਾ ਕੀਤਾ, ਸਗੋਂ ਉਸ ਨੇ ਹਮਦਰਦੀ, ਨਿਰਸੁਆਰਥ ਰਵੱਈਆ ਅਤੇ ਦਇਆ ਦਿਖਾਈ।
ਹੁਣ ਯੂਸੁਫ਼ ਆਪਣੇ ਆਪ ਨੂੰ ਰੋਕ ਨਾ ਸਕਿਆ। ਉਸ ਨੇ ਆਪਣੇ ਸਾਰੇ ਨੌਕਰਾਂ ਨੂੰ ਬਾਹਰ ਜਾਣ ਲਈ ਕਿਹਾ। ਇਸ ਤੋਂ ਬਾਅਦ ਉਹ ਉੱਚੀ-ਉੱਚੀ ਰੋਇਆ ਕਿ ਉਸ ਦੀ ਆਵਾਜ਼ ਫ਼ਿਰਊਨ ਦੇ ਮਹਿਲ ਤਕ ਸੁਣਾਈ ਦਿੱਤੀ। ਫਿਰ ਉਸ ਨੇ ਆਪਣੇ ਭਰਾਵਾਂ ਨੂੰ ਆਪਣੀ ਪਛਾਣ ਕਰਾਈ ਕਿ “ਮੈਂ ਤੁਹਾਡਾ ਭਰਾ ਯੂਸੁਫ਼ ਹਾਂ।” ਇਹ ਸੁਣ ਕੇ ਉਹ ਸਾਰੇ ਜਣੇ ਹੱਕੇ-ਬੱਕੇ ਰਹਿ ਗਏ। ਉਸ ਨੇ ਉਨ੍ਹਾਂ ਨੂੰ ਗਲ਼ ਲਾਇਆ ਅਤੇ ਜੋ ਕੁਝ ਵੀ ਉਨ੍ਹਾਂ ਨੇ ਯੂਸੁਫ਼ ਨਾਲ ਕੀਤਾ ਸੀ, ਉਹ ਸਭ ਭੁਲਾ ਕੇ ਉਸ ਨੇ ਆਪਣੇ ਭਰਾਵਾਂ ਨੂੰ ਦਿਲੋਂ ਮਾਫ਼ ਕਰ ਦਿੱਤਾ। (ਉਤਪਤ 45:1-15) ਇਸ ਤਰ੍ਹਾਂ ਕਰਕੇ ਉਸ ਨੇ ਯਹੋਵਾਹ ਵਰਗਾ ਰਵੱਈਆ ਦਿਖਾਇਆ ਜੋ ਖੁੱਲ੍ਹੇ ਦਿਲ ਨਾਲ ਮਾਫ਼ ਕਰਦਾ ਹੈ। (ਜ਼ਬੂਰਾਂ ਦੀ ਪੋਥੀ 86:5) ਕੀ ਅਸੀਂ ਵੀ ਇਸ ਤਰ੍ਹਾਂ ਕਰਦੇ ਹਾਂ?
(ਉਤਪਤ 44:33, 34) ਹੁਣ ਤੁਹਾਡਾ ਦਾਸ ਮੁੰਡੇ ਦੇ ਥਾਂ ਮੇਰੇ ਸਵਾਮੀ ਦਾ ਗੁਲਾਮ ਰਹੇ ਅਰ ਮੁੰਡਾ ਆਪਣੇ ਭਰਾਵਾਂ ਦੇ ਸੰਗ ਚੱਲਿਆ ਜਾਵੇ। 34 ਕਿਉਂਜੋ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਵਾਂ ਜੇਕਰ ਮੁੰਡਾ ਮੇਰੇ ਸੰਗ ਨਾ ਹੋਵੇ? ਕਿਤੇ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ ਮੈਂ ਨਾ ਵੇਖਾਂ।
(ਉਤਪਤ 45:4, 5) ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ ਤਾਂ ਓਹ ਨੇੜੇ ਆਏ ਤਦ ਉਸ ਨੇ ਆਖਿਆ, ਮੈਂ ਤੁਹਾਡਾ ਭਰਾ ਯੂਸੁਫ਼ ਹਾਂ ਜਿਸ ਨੂੰ ਤੁਸਾਂ ਮਿਸਰ ਵਿੱਚ ਵੇਚਿਆ ਸੀ। 5 ਹੁਣ ਤੁਸੀਂ ਹਿਰਖ ਨਾ ਕਰੋ ਅਰ ਨਾ ਹੀ ਰੰਜ ਕਰੋ ਕਿ ਤੁਸਾਂ ਮੈਨੂੰ ਏਧਰ ਵੇਚ ਦਿੱਤਾ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਅੱਗੇ ਮੈਨੂੰ ਜਾਨਾਂ ਬਚਾਉਣ ਲਈ ਘੱਲਿਆ।
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 44:13) ਤਾਂ ਉਨ੍ਹਾਂ ਨੇ ਆਪਣੇ ਬਸਤ੍ਰ ਪਾੜੇ ਅਰ ਹਰ ਇੱਕ ਨੇ ਆਪਣਾ ਖੋਤਾ ਲੱਦਿਆ ਅਰ ਓਹ ਨਗਰ ਨੂੰ ਮੁੜ ਆਏ।
it-2 813
ਕੱਪੜੇ ਪਾੜੇ ਜਾਣ ਦਾ ਮਤਲਬ
ਯਹੂਦੀਆਂ ਅਤੇ ਪੂਰਬੀ ਦੇਸ਼ਾਂ ਵਿਚ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਦੀ ਖ਼ਬਰ ਮਿਲਣ ʼਤੇ ਆਮ ਤੌਰ ਤੇ ਲੋਕ ਦੁੱਖ ਜ਼ਾਹਰ ਕਰਨ ਲਈ ਆਪਣੇ ਕੱਪੜੇ ਪਾੜ ਦਿੰਦੇ ਸਨ। ਕਈ ਹਾਲਾਤਾਂ ਵਿਚ ਲੋਕ ਸਿਰਫ਼ ਆਪਣੇ ਗਲੇ ਤੋਂ ਕੱਪੜਾ ਪਾੜ ਦਿੰਦੇ ਸਨ। ਪਰ ਉਹ ਹਮੇਸ਼ਾ ਸਾਰਾ ਕੱਪੜਾ ਨਹੀਂ ਪਾੜਦੇ ਸਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕੱਪੜਾ ਪਹਿਨਣ ਦੇ ਯੋਗ ਨਹੀਂ ਰਹਿਣਾ ਸੀ।
ਬਾਈਬਲ ਵਿਚ ਇਸ ਤਰ੍ਹਾਂ ਕਰਨ ਦਾ ਪਹਿਲਾ ਬਿਰਤਾਂਤ ਯਾਕੂਬ ਦੇ ਜੇਠੇ ਪੁੱਤਰ ਰਊਬੇਨ ਬਾਰੇ ਹੈ। ਜਦ ਉਸ ਨੂੰ ਯੂਸੁਫ਼ ਟੋਏ ਵਿਚ ਨਾ ਮਿਲਿਆ, ਤਾਂ ਵਾਪਸ ਆਉਂਦਿਆਂ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਕਿਹਾ: “ਉਹ ਮੁੰਡਾ ਹੈ ਨਹੀਂ। ਅਤੇ ਮੈਂ ਕਿੱਥੇ ਜਾਵਾਂ?” ਜੇਠਾ ਹੋਣ ਕਰਕੇ ਰਊਬੇਨ ਹੀ ਆਪਣੇ ਛੋਟੇ ਭਰਾ ਲਈ ਜ਼ਿੰਮੇਵਾਰ ਸੀ। ਜਦੋਂ ਉਸ ਦੇ ਪਿਤਾ ਯਾਕੂਬ ਨੂੰ ਆਪਣੇ ਪੁੱਤਰ ਦੀ ਮੌਤ ਬਾਰੇ ਪਤਾ ਲੱਗਾ, ਤਾਂ ਉਸ ਨੇ ਆਪਣਾ ਚੋਗਾ ਪਾੜਿਆ ਅਤੇ ਤੱਪੜ ਪਾ ਕੇ ਸੋਗ ਮਨਾਇਆ। (ਉਤ 37:29, 30, 34) ਮਿਸਰ ਵਿਚ ਬਿਨਯਾਮੀਨ ਦੇ ਚੋਰ ਸਾਬਤ ਹੋਣ ਵੇਲੇ ਵੀ ਯੂਸੁਫ਼ ਦੇ ਭਰਾਵਾਂ ਨੇ ਆਪਣਾ ਦੁੱਖ ਜ਼ਾਹਰ ਕਰਨ ਲਈ ਕੱਪੜੇ ਪਾੜੇ।—ਉਤ 44:13.
(ਉਤਪਤ 45:5-8) ਹੁਣ ਤੁਸੀਂ ਹਿਰਖ ਨਾ ਕਰੋ ਅਰ ਨਾ ਹੀ ਰੰਜ ਕਰੋ ਕਿ ਤੁਸਾਂ ਮੈਨੂੰ ਏਧਰ ਵੇਚ ਦਿੱਤਾ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਅੱਗੇ ਮੈਨੂੰ ਜਾਨਾਂ ਬਚਾਉਣ ਲਈ ਘੱਲਿਆ। 6 ਏਹਨਾਂ ਦੋ ਵਰਿਹਾਂ ਤੋਂ ਧਰਤੀ ਉੱਤੇ ਕਾਲ ਹੈ ਅਰ ਅਜੇ ਪੰਜ ਵਰਹੇ ਹੋਰ ਹਨ ਜਿਨ੍ਹਾਂ ਵਿੱਚ ਨਾ ਵਾਹੀ ਤੇ ਨਾ ਵਾਢੀ ਹੋਵੇਗੀ। 7 ਸੋ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ ਘੱਲਿਆ ਤਾਂਜੋ ਤੁਹਾਡਾ ਬਕੀਆ ਧਰਤੀ ਉੱਤੇ ਬਚਿਆ ਰਹੇ ਅਰ ਤੁਹਾਨੂੰ ਵੱਡੇ ਬਚਾਉ ਨਾਲ ਜੀਉਂਦਾ ਰੱਖੇ। 8 ਹੁਣ ਤੁਸਾਂ ਨਹੀਂ ਸਗੋਂ ਪਰਮੇਸ਼ੁਰ ਨੇ ਮੈਨੂੰ ਐਥੇ ਘੱਲਿਆ ਹੈ ਅਰ ਉਸ ਨੇ ਮੈਨੂੰ ਫ਼ਿਰਊਨ ਲਈ ਪਿਤਾ ਅਰ ਉਸ ਦੇ ਸਾਰੇ ਘਰ ਦਾ ਸਵਾਮੀ ਅਰ ਮਿਸਰ ਦੇ ਸਾਰੇ ਦੇਸ ਦਾ ਹਾਕਮ ਠਹਿਰਾਇਆ ਹੈ।
ਬਿਨਾਂ ਕਾਰਨ ਨਫ਼ਰਤ
15 ਜੋ ਲੋਕ ਸਾਡੇ ਨਾਲ ਬਿਨਾਂ ਵਜ੍ਹਾ ਨਫ਼ਰਤ ਕਰਦੇ ਹਨ, ਉਨ੍ਹਾਂ ਨਾਲ ਨਫ਼ਰਤ ਨਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਯਾਦ ਰੱਖੋ ਕਿ ਸਾਡੇ ਮੁੱਖ ਵਿਰੋਧੀ ਸ਼ਤਾਨ ਅਤੇ ਉਸ ਨਾਲ ਰਲੇ ਦੁਸ਼ਟ ਦੂਤ ਹਨ। (ਅਫ਼ਸੀਆਂ 6:12) ਹਾਲਾਂਕਿ ਕੁਝ ਲੋਕ ਸਾਨੂੰ ਜਾਣ-ਬੁੱਝ ਕੇ ਸਤਾਉਂਦੇ ਹਨ, ਪਰ ਕਈ ਪਰਮੇਸ਼ੁਰ ਦੇ ਲੋਕਾਂ ਨੂੰ ਅਣਜਾਣੇ ਵਿਚ ਸਤਾਉਂਦੇ ਹਨ ਜਾਂ ਫਿਰ ਉਹ ਦੂਜਿਆਂ ਦੀ ਚੁੱਕ ਵਿਚ ਆ ਕੇ ਇਸ ਤਰ੍ਹਾਂ ਕਰਦੇ ਹਨ। (ਦਾਨੀਏਲ 6:4-16; 1 ਤਿਮੋਥਿਉਸ 1:12, 13) ਯਹੋਵਾਹ ਚਾਹੁੰਦਾ ਹੈ ਕਿ ‘ਸਾਰੇ ਮਨੁੱਖਾਂ ਨੂੰ ਬਚਣ ਅਤੇ ਸਤ ਦੇ ਗਿਆਨ ਤੀਕ ਪਹੁੰਚਣ’ ਦਾ ਮੌਕਾ ਮਿਲੇ। (1 ਤਿਮੋਥਿਉਸ 2:4) ਦਰਅਸਲ ਕੁਝ ਲੋਕ ਜੋ ਪਹਿਲਾਂ ਸਾਡਾ ਵਿਰੋਧ ਕਰਦੇ ਸਨ, ਉਹ ਸਾਡਾ ਨੇਕ ਚਾਲ-ਚਲਣ ਦੇਖ ਕੇ ਹੁਣ ਸਾਡੇ ਮਸੀਹੀ ਭੈਣ-ਭਰਾ ਬਣ ਗਏ ਹਨ। (1 ਪਤਰਸ 2:12) ਇਸ ਤੋਂ ਇਲਾਵਾ, ਅਸੀਂ ਯਾਕੂਬ ਦੇ ਪੁੱਤਰ ਯੂਸੁਫ਼ ਦੀ ਮਿਸਾਲ ਤੋਂ ਸਬਕ ਸਿੱਖ ਸਕਦੇ ਹਾਂ। ਹਾਲਾਂਕਿ ਯੂਸੁਫ਼ ਨੇ ਆਪਣੇ ਭਰਾਵਾਂ ਕਾਰਨ ਬਹੁਤ ਦੁੱਖ ਝੱਲੇ ਸਨ, ਪਰ ਉਸ ਨੇ ਆਪਣੇ ਅੰਦਰ ਉਨ੍ਹਾਂ ਪ੍ਰਤੀ ਨਫ਼ਰਤ ਦੀ ਭਾਵਨਾ ਨਹੀਂ ਪਲਣ ਦਿੱਤੀ। ਕਿਉਂ? ਕਿਉਂਕਿ ਉਹ ਸਮਝ ਗਿਆ ਸੀ ਕਿ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਉਸ ਨੂੰ ਵਰਤਿਆ ਸੀ। (ਉਤਪਤ 45:4-8) ਉਸੇ ਤਰ੍ਹਾਂ ਜੇ ਸਾਡੇ ਉੱਤੇ ਬੇਇਨਸਾਫ਼ੀ ਕਾਰਨ ਕੋਈ ਦੁੱਖ ਆਉਂਦਾ ਹੈ, ਤਾਂ ਯਹੋਵਾਹ ਉਸ ਦੁੱਖ ਨੂੰ ਆਪਣੇ ਨਾਂ ਦੀ ਵਡਿਆਈ ਕਰਨ ਲਈ ਵਰਤ ਸਕਦਾ ਹੈ।—1 ਪਤਰਸ 4:16.
ਬਾਈਬਲ ਪੜ੍ਹਾਈ
8-14 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 46-47
“ਕਾਲ਼ ਤੋਂ ਰਾਹਤ”
(ਉਤਪਤ 47:13) ਸਾਰੀ ਧਰਤੀ ਉੱਤੇ ਰੋਟੀ ਨਹੀਂ ਸੀ ਕਿਉਂਜੋ ਕਾਲ ਡਾਢਾ ਭਾਰੀ ਸੀ ਅਰ ਮਿਸਰ ਦੇਸ ਅਰ ਕਨਾਨ ਦੇਸ ਕਾਲ ਦੇ ਕਾਰਨ ਹੁੱਸ ਗਏ ਸਨ।
w87 5/1 15 ਪੈਰਾ 2
ਕਾਲ਼ ਦੇ ਸਮੇਂ ਵਿਚ ਦੇਖ-ਭਾਲ
2 ਯਹੋਵਾਹ ਦੇ ਕਹੇ ਮੁਤਾਬਕ ਭਰਪੂਰ ਫ਼ਸਲ ਦੇ ਸੱਤ ਸਾਲ ਖ਼ਤਮ ਹੋ ਗਏ ਅਤੇ ਫਿਰ ਕਾਲ਼ ਦੇ ਸਾਲ ਸ਼ੁਰੂ ਹੋ ਗਏ। ਇਹ ਕਾਲ਼ ਸਿਰਫ਼ ਮਿਸਰ ਵਿਚ ਹੀ ਨਹੀਂ ਸੀ, ਸਗੋਂ “ਸਾਰਿਆਂ ਦੇਸਾਂ ਵਿੱਚ ਕਾਲ ਸੀ।” ਜਦੋਂ ਲੋਕ ਮਿਸਰ ਵਿਚ ਭੁੱਖ ਨਾਲ ਮਰ ਰਹੇ ਸਨ, ਤਾਂ ਉਹ ਫ਼ਿਰਊਨ ਅੱਗੇ ਰੋਟੀ ਲਈ ਦੁਹਾਈ ਦੇਣ ਲੱਗੇ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਯੂਸੁਫ਼ ਕੋਲ ਜਾਓ ਅਰ ਜੋ ਕੁਝ ਉਹ ਆਖੇ ਸੋ ਕਰੋ।” ਯੂਸੁਫ਼ ਮਿਸਰੀਆਂ ਨੂੰ ਉਦੋਂ ਤਕ ਅਨਾਜ ਵੇਚਦਾ ਰਿਹਾ ਜਦੋਂ ਤਕ ਉਨ੍ਹਾਂ ਦੇ ਪੈਸੇ ਖ਼ਤਮ ਨਹੀਂ ਹੋ ਗਏ। ਫਿਰ ਯੂਸੁਫ਼ ਨੇ ਪੈਸਿਆਂ ਦੇ ਬਦਲੇ ਉਨ੍ਹਾਂ ਕੋਲੋਂ ਪਸ਼ੂ ਲੈ ਲਏ। ਆਖ਼ਰ ਵਿਚ ਲੋਕ ਯੂਸੁਫ਼ ਕੋਲ ਆਏ ਅਤੇ ਉਸ ਨੂੰ ਕਹਿਣ ਲੱਗੇ: “ਸਾਨੂੰ ਅਰ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ। ਅਸੀਂ ਆਪਣੀ ਜ਼ਮੀਨ ਸਣੇ ਫਿਰਊਨ ਦੇ ਦਾਸ ਹੋਵਾਂਗੇ।” ਇਸ ਲਈ ਯੂਸੁਫ਼ ਨੇ ਫ਼ਿਰਊਨ ਲਈ ਮਿਸਰੀਆਂ ਕੋਲ ਉਨ੍ਹਾਂ ਦੀਆਂ ਸਾਰੀਆਂ ਜ਼ਮੀਨਾਂ ਖ਼ਰੀਦ ਲਈਆਂ।—ਉਤਪਤ 41:53-57; 47:13-20.
(ਉਤਪਤ 47:16) ਤਾਂ ਯੂਸੁਫ ਨੇ ਆਖਿਆ, ਆਪਣੇ ਮਾਲ ਡੰਗਰ ਦਿਓ ਅਰ ਜੇ ਚਾਂਦੀ ਮੁੱਕ ਗਈ ਹੈ ਤਾਂ ਮੈਂ ਤੁਹਾਨੂੰ ਡੰਗਰਾਂ ਦੇ ਬਦਲੇ ਅੰਨ ਦਿਆਂਗਾ।
(ਉਤਪਤ 47:19, 20) ਅਸੀਂ ਤੁਹਾਡੇ ਅੱਗੇ ਕਿਉਂ ਨਾਸ ਹੋਈਏ ਅਸੀਂ ਵੀ ਅਰ ਸਾਡੀ ਜ਼ਮੀਨ ਵੀ। ਸਾਨੂੰ ਅਰ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ। ਅਸੀਂ ਆਪਣੀ ਜ਼ਮੀਨ ਸਣੇ ਫਿਰਊਨ ਦੇ ਦਾਸ ਹੋਵਾਂਗੇ ਪਰ ਸਾਨੂੰ ਬੀ ਦਿਓ ਜੋ ਅਸੀਂ ਜੀਵੀਏ ਅਰ ਮਰੀਏ ਨਾ ਅਤੇ ਜ਼ਮੀਨ ਉੱਜੜ ਨਾ ਜਾਵੇ। 20 ਤਾਂ ਯੂਸੁਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਊਨ ਲਈ ਮੁੱਲ ਲੈ ਲਈ ਕਿਉਂਜੋ ਮਿਸਰੀਆਂ ਵਿੱਚੋਂ ਸਭਨਾਂ ਨੇ ਆਪੋ ਆਪਣੇ ਖੇਤ ਏਸ ਕਰਕੇ ਵੇਚ ਦਿੱਤੇ ਭਈ ਕਾਲ ਨੇ ਉਨ੍ਹਾਂ ਨੂੰ ਡਾਢਾ ਜਿੱਚ ਕੀਤਾ ਸੀ ਸੋ ਉਹ ਧਰਤੀ ਫਿਰਊਨ ਦੀ ਹੋ ਗਈ।
(ਉਤਪਤ 47:23-25) ਤਾਂ ਯੂਸੁਫ਼ ਨੇ ਲੋਕਾਂ ਨੂੰ ਆਖਿਆ, ਵੇਖੋ ਮੈਂ ਤੁਹਾਨੂੰ ਅਰ ਤੁਹਾਡੀ ਜ਼ਮੀਨ ਨੂੰ ਅੱਜ ਦੇ ਦਿਨ ਫਿਰਊਨ ਲਈ ਮੁੱਲ ਲੈ ਲਿਆ ਹੈ। 24 ਵੇਖੋ ਬੀ ਤੁਹਾਡੇ ਲਈ ਹੈ। ਜ਼ਮੀਨ ਬੀਜੋ। ਅਰ ਐਉਂ ਹੋਵੇਗਾ ਕਿ ਫਸਲਾਂ ਉੱਤੇ ਪੰਜਵਾਂ ਹਿੱਸਾ ਤੁਹਾਨੂੰ ਫ਼ਿਰਊਨ ਨੂੰ ਦੇਣਾ ਪਵੇਗਾ ਅਤੇ ਤੁਹਾਡੇ ਚਾਰ ਹਿੱਸੇ ਖੇਤ ਦੇ ਬੀ ਲਈ ਅਰ ਤੁਹਾਡੇ ਖਾਣ ਲਈ ਅਰ ਤੁਹਾਡੇ ਘਰਾਣੇ ਅਰ ਤੁਹਾਡੇ ਨਿਆਣਿਆਂ ਦੇ ਖਾਣ ਲਈ ਹੋਣਗੇ। 25 ਉਨ੍ਹਾਂ ਆਖਿਆ, ਤੁਸਾਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਡੇ ਸਵਾਮੀ ਦੀ ਆਪਣੇ ਦਾਸਾਂ ਉੱਤੇ ਦਯਾ ਦੀ ਨਿਗਾਹ ਹੋਵੇ ਤਾਂ ਅਸੀਂ ਫ਼ਿਰਊਨ ਦੇ ਦਾਸ ਹੋਵਾਂਗੇ।
kr 234-235 ਪੈਰੇ 11-12
ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਉਸ ਦੀ ਇੱਛਾ ਪੂਰੀ ਕਰੇਗਾ
11 ਬਹੁਤਾਤ। ਅੱਜ ਦੁਨੀਆਂ ਵਿਚ ਪਰਮੇਸ਼ੁਰ ਬਾਰੇ ਸਹੀ ਗਿਆਨ ਦਾ ਕਾਲ਼ ਪਿਆ ਹੋਇਆ ਹੈ। ਬਾਈਬਲ ਵਿਚ ਪਹਿਲਾ ਹੀ ਦੱਸਿਆ ਗਿਆ ਸੀ: “‘ਵੇਖ, ਓਹ ਦਿਨ ਆਉਂਦੇ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਮੈਂ ਦੇਸ ਵਿੱਚ ਕਾਲ ਘੱਲਾਂਗਾ, ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ।’” (ਆਮੋ. 8:11) ਕੀ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਵੀ ਕਾਲ਼ ਦਾ ਸਾਮ੍ਹਣਾ ਕਰਨਗੇ? ਯਹੋਵਾਹ ਨੇ ਆਪਣੇ ਲੋਕਾਂ ਅਤੇ ਆਪਣੇ ਦੁਸ਼ਮਣਾਂ ਵਿਚ ਤੁਲਨਾ ਕਰਦੇ ਹੋਏ ਪਹਿਲਾਂ ਹੀ ਕਿਹਾ ਸੀ: “ਵੇਖੋ, ਮੇਰੇ ਦਾਸ ਖਾਣਗੇ ਪਰ ਤੁਸੀਂ ਭੁੱਖੇ ਰਹੋਗੇ, ਵੇਖੋ, ਮੇਰੇ ਦਾਸ ਪੀਣਗੇ ਪਰ ਤੁਸੀਂ ਤਿਹਾਏ ਰਹੋਗੇ, ਵੇਖੋ, ਮੇਰੇ ਦਾਸ ਖੁਸ਼ੀ ਮਨਾਉਣਗੇ ਪਰ ਤੁਸੀਂ ਸ਼ਰਮ ਖਾਓਗੇ।” (ਯਸਾ. 65:13) ਕੀ ਤੁਸੀਂ ਇਨ੍ਹਾਂ ਸ਼ਬਦਾਂ ਨੂੰ ਪੂਰਾ ਹੁੰਦਾ ਦੇਖਿਆ ਹੈ?
12 ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਨ ਲਈ ਅੱਜ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਵਿਚ ਬਾਈਬਲ ਆਧਾਰਿਤ ਪ੍ਰਕਾਸ਼ਨ, ਰਿਕਾਰਡਿੰਗਜ਼, ਵੀਡੀਓ, ਸਾਡੀਆਂ ਸਭਾਵਾਂ, ਸੰਮੇਲਨ ਅਤੇ ਸਾਡੀ ਵੈੱਬਸਾਈਟ ʼਤੇ ਪਾਏ ਗਏ ਪ੍ਰਕਾਸ਼ਨ ਸ਼ਾਮਲ ਹਨ। ਇਹ ਪ੍ਰਬੰਧ ਇਕ ਨਦੀ ਵਾਂਗ ਹਨ ਜੋ ਲਗਾਤਾਰ ਵਹਿੰਦੀ ਅਤੇ ਡੂੰਘੀ ਹੁੰਦੀ ਰਹਿੰਦੀ ਹੈ। ਭਾਵੇਂ ਅੱਜ ਦੁਨੀਆਂ ਵਿਚ ਪਰਮੇਸ਼ੁਰ ਬਾਰੇ ਸਹੀ ਗਿਆਨ ਦਾ ਕਾਲ਼ ਪਿਆ ਹੋਇਆ ਹੈ, ਪਰ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਨ ਲਈ ਸਾਨੂੰ ਬਹੁਤਾਤ ਵਿਚ ਸਿੱਖਿਆ ਦਿੱਤੀ ਜਾ ਰਹੀ ਹੈ। (ਹਿਜ਼. 47:1-12; ਯੋਏ. 3:18) ਕੀ ਤੁਸੀਂ ਅੱਜ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੇ ਇਹ ਸਾਰੇ ਵਾਅਦੇ ਪੂਰੇ ਹੁੰਦੇ ਦੇਖ ਕੇ ਦੰਗ ਨਹੀਂ ਰਹਿ ਜਾਂਦੇ? ਕੀ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ ਹਰ ਰੋਜ਼ ਯਹੋਵਾਹ ਦੀ ਮੇਜ਼ ਤੋਂ ਖਾਂਦੇ ਹੋ?
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 46:4) ਮਿਸਰ ਵੱਲ ਉਤਰਨ ਤੋਂ ਨਾ ਡਰ ਕਿਉਂਜੋ ਮੈਂ ਉੱਥੇ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੇਰੇ ਸੰਗ ਮਿਸਰ ਵਿੱਚ ਉੱਤਰਾਂਗਾ ਅਰ ਮੈਂ ਤੈਨੂੰ ਸੱਚ ਮੁੱਚ ਫੇਰ ਉਤਾਹਾਂ ਲੈ ਆਵਾਂਗਾ ਅਰ ਯੂਸੁਫ਼ ਤੇਰੀਆਂ ਅੱਖਾਂ ਉੱਤੇ ਆਪਣਾ ਹੱਥ ਧਰੇਗਾ।
it-1 220 ਪੈਰਾ 1
ਰਵੱਈਆ ਅਤੇ ਹਾਵ-ਭਾਵ
ਮਰੇ ਹੋਇਆਂ ਦੀਆਂ ਅੱਖਾਂ ʼਤੇ ਹੱਥ ਰੱਖਣਾ। ਯਾਕੂਬ ਲਈ ਯਹੋਵਾਹ ਵੱਲੋਂ ਕਹੇ ਸ਼ਬਦ, “ਯੂਸੁਫ਼ ਤੇਰੀਆਂ ਅੱਖਾਂ ਉੱਤੇ ਆਪਣਾ ਹੱਥ ਧਰੇਗਾ” (ਉਤ 46:4), ਇਹ ਕਹਿਣ ਦਾ ਇਕ ਤਰੀਕਾ ਸੀ ਕਿ ਯਾਕੂਬ ਦੀ ਮੌਤ ਤੋਂ ਬਾਅਦ ਯੂਸੁਫ਼ ਉਸ ਦੀਆਂ ਅੱਖਾਂ ਬੰਦ ਕਰੇਗਾ ਜੋ ਆਮ ਤੌਰ ਤੇ ਜੇਠੇ ਪੁੱਤਰ ਦੀ ਜ਼ਿੰਮੇਵਾਰੀ ਹੁੰਦੀ ਸੀ। ਇੱਥੇ ਇੱਦਾਂ ਲੱਗਦਾ ਕਿ ਯਹੋਵਾਹ ਯਾਕੂਬ ਨੂੰ ਕਹਿ ਰਿਹਾ ਹੋਵੇ ਕਿ ਉਸ ਨੂੰ ਜੇਠੇ ਹੋਣ ਦਾ ਹੱਕ ਯੂਸੁਫ਼ ਨੂੰ ਦੇਣਾ ਚਾਹੀਦਾ ਹੈ।—1 ਇਤ 5:2.
(ਉਤਪਤ 46:26, 27) ਸਾਰੇ ਪ੍ਰਾਣੀ ਜਿਹੜੇ ਯਾਕੂਬ ਦੇ ਸੰਗ ਮਿਸਰ ਵਿੱਚ ਆਏ ਅਰ ਉਹ ਦੇ ਤੁਖਮ ਵਿੱਚੋਂ ਨਿੱਕਲੇ ਨੂੰਹਾਂ ਤੋਂ ਬਿਨਾ ਛਿਆਹਠ ਪ੍ਰਾਣੀ ਸਨ। 27 ਅਤੇ ਯੂਸੁਫ ਦੇ ਪੁੱਤ੍ਰ ਜਿਹੜੇ ਉਸ ਤੋਂ ਮਿਸਰ ਵਿੱਚ ਜੰਮੇ ਕੁੱਲ ਦੋ ਪ੍ਰਾਣੀ ਸਨ ਸੋ ਸਾਰੇ ਜੇਹੜੇ ਯਾਕੂਬ ਦੇ ਘਰ ਦੇ ਮਿਸਰ ਵਿੱਚ ਆਏ ਸਨ ਸੱਤਰ ਪ੍ਰਾਣੀ ਸਨ।
nwtsty ਵਿੱਚੋਂ ਰਸੂ 7:14 ਲਈ ਖ਼ਾਸ ਜਾਣਕਾਰੀ
ਕੁੱਲ 75 ਜੀਅ: ਜਦੋਂ ਇਸਤੀਫ਼ਾਨ ਮਿਸਰ ਵਿਚ ਯਾਕੂਬ ਦੇ ਪਰਿਵਾਰ ਦੀ ਕੁੱਲ ਗਿਣਤੀ 75 ਦੱਸ ਰਿਹਾ ਸੀ, ਤਾਂ ਉਹ ਸ਼ਾਇਦ ਇਬਰਾਨੀ ਲਿਖਤਾਂ ਦੀ ਕਿਸੇ ਖ਼ਾਸ ਆਇਤ ਦਾ ਜ਼ਿਕਰ ਨਹੀਂ ਕਰ ਰਿਹਾ ਸੀ। ਇਹ ਗਿਣਤੀ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ ਨਹੀਂ ਪਾਈ ਜਾਂਦੀ। ਉਤ 46:26 ਵਿਚ ਦੱਸਿਆ ਗਿਆ ਹੈ: “ਸਾਰੇ ਪ੍ਰਾਣੀ ਜਿਹੜੇ ਯਾਕੂਬ ਦੇ ਸੰਗ ਮਿਸਰ ਵਿੱਚ ਆਏ ਅਰ ਉਹ ਦੇ ਤੁਖਮ ਵਿੱਚੋਂ ਨਿੱਕਲੇ ਨੂੰਹਾਂ ਤੋਂ ਬਿਨਾ ਛਿਆਹਠ ਪ੍ਰਾਣੀ ਸਨ।” ਆਇਤ 27 ਅੱਗੇ ਦੱਸਦੀ ਹੈ: “ਸਾਰੇ ਜੇਹੜੇ ਯਾਕੂਬ ਦੇ ਘਰ ਦੇ ਮਿਸਰ ਵਿੱਚ ਆਏ ਸਨ ਸੱਤਰ ਪ੍ਰਾਣੀ ਸਨ।” ਇੱਥੇ ਲੋਕਾਂ ਦੀ ਗਿਣਤੀ ਦੋ ਤਰੀਕਿਆਂ ਨਾਲ ਕੀਤੀ ਗਈ ਹੈ, ਪਹਿਲੀ ਗਿਣਤੀ ਤੋਂ ਪਤਾ ਲੱਗਦਾ ਕਿ ਇਸ ਵਿਚ ਸਿਰਫ਼ ਯਾਕੂਬ ਦੇ ਖ਼ਾਨਦਾਨ ਦੀ ਗਿਣਤੀ ਸ਼ਾਮਲ ਹੈ ਅਤੇ ਦੂਸਰੀ ਗਿਣਤੀ ਤੋਂ ਪਤਾ ਲੱਗਦਾ ਕਿ ਇਸ ਵਿਚ ਉਹ ਸਾਰੇ ਸ਼ਾਮਲ ਹਨ ਜੋ ਮਿਸਰ ਵਿਚ ਆਏ ਸਨ। ਯਾਕੂਬ ਦੇ ਪਰਿਵਾਰ ਦੀ ਕੁੱਲ ਗਿਣਤੀ ਕੂਚ 1:5 ਅਤੇ ਬਿਵ 10:22 ਵਿਚ “70” ਦੱਸੀ ਗਈ ਹੈ। ਇਸ ਲਈ ਲੱਗਦਾ ਹੈ ਕਿ ਤੀਜੀ ਗਿਣਤੀ ਵਿਚ ਇਸਤੀਫ਼ਾਨ ਨੇ ਜ਼ਿਆਦਾਤਰ ਯਾਕੂਬ ਦੇ ਸਾਰੇ ਪਰਿਵਾਰ ਨੂੰ ਸ਼ਾਮਲ ਕੀਤਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਵਿਚ ਯੂਸੁਫ਼ ਦੇ ਦੋਵਾਂ ਪੁੱਤਰਾਂ ਮਨੱਸ਼ਹ ਅਤੇ ਇਫਰਾਈਮ ਦੇ ਪੁੱਤਰਾਂ ਅਤੇ ਪੋਤਿਆਂ ਦੀ ਗਿਣਤੀ ਦੱਸੀ ਗਈ ਹੈ ਜਿਸ ਦਾ ਜ਼ਿਕਰ ਉਤ 46:20 ਦੇ ਸੈਪਟੁਜਿੰਟ ਤਰਜਮੇ ਵਿਚ ਕੀਤਾ ਗਿਆ ਹੈ। ਕਈ ਹੋਰ ਕਹਿੰਦੇ ਹਨ ਕਿ ਇਸ ਵਿਚ ਯਾਕੂਬ ਦੀਆਂ ਨੂੰਹਾਂ ਦੀ ਗਿਣਤੀ ਵੀ ਹੈ ਜੋ ਕਿ ਉਤ 46:26 ਵਿਚ ਦਰਜ ਨਹੀਂ ਕੀਤੀ ਗਈ। ਇਸ ਲਈ ਲੱਗਦਾ ਹੈ ਕਿ ਕੁੱਲ ਗਿਣਤੀ “75” ਹੈ। ਨਾਲੇ ਹੋ ਸਕਦਾ ਕਿ ਇਹ ਗਿਣਤੀ ਸ਼ਾਇਦ ਪਹਿਲੀ ਸਦੀ ਈਸਵੀ ਵਿਚ ਵੰਡੀਆਂ ਜਾਂਦੀਆਂ ਇਬਰਾਨੀ ਲਿਖਤਾਂ ਦੀਆਂ ਨਕਲਾਂ ਦੇ ਆਧਾਰ ʼਤੇ ਦੱਸੀ ਗਈ ਹੋਵੇ। ਕਈ ਸਾਲਾਂ ਤਕ ਵਿਦਵਾਨ ਮੰਨਦੇ ਸਨ ਯੂਨਾਨੀ ਸੈਪਟੁਜਿੰਟ ਵਿਚ “75” ਗਿਣਤੀ ਉਤ 46:27 ਅਤੇ ਕੂਚ 1:5 ਵਿਚ ਦੱਸੀ ਗਈ ਸੀ। ਨਾਲੇ 20ਵੀਂ ਸਦੀ ਵਿਚ ਕੂਚ 1:5 ਦੀਆਂ ਦੋ ਮ੍ਰਿਤ ਸਾਗਰ ਪੋਥੀਆਂ ਦੇ ਟੁਕੜੇ ਇਬਰਾਨੀ ਲਿਖਤਾਂ ਵਿਚ ਮਿਲੇ ਜਿਨ੍ਹਾਂ ਵਿਚ ਵੀ “75” ਗਿਣਤੀ ਦੱਸੀ ਗਈ ਸੀ। ਇਸਤੀਫ਼ਾਨ ਵੱਲੋਂ ਦੱਸੀ ਗਈ ਗਿਣਤੀ ਪ੍ਰਾਚੀਨ ਲਿਖਤਾਂ ਦੇ ਆਧਾਰ ʼਤੇ ਹੋ ਸਕਦੀ ਹੈ। ਚਾਹੇ ਇਨ੍ਹਾਂ ਵਿੱਚੋਂ ਕੋਈ ਵੀ ਜਾਣਕਾਰੀ ਸਹੀ ਹੋਵੇ, ਪਰ ਇਸਤੀਫ਼ਾਨ ਨੇ ਇਕ ਅਲੱਗ ਤਰੀਕੇ ਨਾਲ ਯਾਕੂਬ ਦੇ ਪਰਿਵਾਰ ਦੀ ਕੁੱਲ ਗਿਣਤੀ ਦੱਸੀ ਸੀ।
ਬਾਈਬਲ ਪੜ੍ਹਾਈ
15-21 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 48-50
“ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਕੋਲ ਬਹੁਤ ਤਜਰਬਾ ਹੈ”
(ਉਤਪਤ 48:21, 22) ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਵੇਖ ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਤੁਹਾਡੇ ਸੰਗ ਹੋਵੇਗਾ ਅਰ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੇ ਦੇਸ ਵਿੱਚ ਮੁੜ ਲੈ ਆਵੇਗਾ। 22 ਅਰ ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵਧ ਇੱਕ ਪਹਾੜੀ ਇਲਾਕਾ ਦਿੱਤਾ ਹੈ ਜਿਹੜਾ ਮੈਂ ਆਪਣੀ ਤੇਗ ਅਤੇ ਧਣੁੱਖ ਨਾਲ ਅਮੋਰੀਆਂ ਦੇ ਹੱਥੋਂ ਖੋਹਿਆ ਸੀ।
it-1 1246 ਪੈਰਾ 8
ਯਾਕੂਬ
ਯਾਕੂਬ ਨੇ ਆਪਣੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਆਪਣੇ ਪੋਤਿਆਂ ਅਤੇ ਯੂਸੁਫ਼ ਦੇ ਪੁੱਤਰਾਂ ਨੂੰ ਵੀ ਅਸੀਸ ਦਿੱਤੀ ਸੀ। ਨਾਲੇ ਉਸ ਨੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਬਰਕਤ ਦੇਣ ਵੇਲੇ ਆਪਣੇ ਛੋਟੇ ਪੁੱਤਰ ਇਫਰਾਈਮ ਨੂੰ ਵੱਡੇ ਪੁੱਤਰ ਮਨੱਸ਼ਹ ਨਾਲੋਂ ਪਹਿਲਾਂ ਰੱਖਿਆ। ਫਿਰ ਯੂਸੁਫ਼ ਨੂੰ ਜੇਠੇ ਹੋਣ ਕਰਕੇ ਵਿਰਾਸਤ ਵਿਚ ਦੁਗਣੀ ਬਰਕਤ ਮਿਲੀ, ਤਾਂ ਯਾਕੂਬ ਨੇ ਕਿਹਾ: “ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵਧ ਇੱਕ ਪਹਾੜੀ ਇਲਾਕਾ ਦਿੱਤਾ ਹੈ ਜਿਹੜਾ ਮੈਂ ਆਪਣੀ ਤੇਗ ਅਤੇ ਧਣੁੱਖ ਨਾਲ ਅਮੋਰੀਆਂ ਦੇ ਹੱਥੋਂ ਖੋਹਿਆ ਸੀ।” (ਉਤ 48:1-22; 1 ਇਤ 5:1) ਯਾਕੂਬ ਨੇ ਹਮੋਰ ਦੇ ਪੁੱਤਰਾਂ ਕੋਲੋਂ ਬਿਨਾਂ ਕਿਸੇ ਝਗੜੇ ਦੇ ਸ਼ਕਮ ਨੇੜੇ ਜ਼ਮੀਨ ਖ਼ਰੀਦੀ ਸੀ। (ਉਤ 33:19, 20) ਇੱਦਾਂ ਲੱਗਦਾ ਹੈ ਕਿ ਯੂਸੁਫ਼ ਨਾਲ ਕੀਤਾ ਇਹ ਵਾਅਦਾ ਯਾਕੂਬ ਦੀ ਨਿਹਚਾ ਦਾ ਸਬੂਤ ਸੀ। ਇਸ ਕਰਕੇ ਉਸ ਨੇ ਭਵਿੱਖ ਵਿਚ ਕਨਾਨ ਨਾਲ ਹੋਣ ਵਾਲੀ ਲੜਾਈ ਬਾਰੇ ਪਹਿਲਾਂ ਹੀ ਇੱਦਾਂ ਦੱਸਿਆ, ਜਿਵੇਂ ਉਸ ਨੇ ਖ਼ੁਦ ਆਪਣੀ ਤਲਵਾਰ ਤੇ ਤੀਰ-ਕਮਾਨ ਨਾਲ ਇਹ ਲੜਾਈ ਜਿੱਤ ਲਈ ਹੋਵੇ। ਇਸ ਜਿੱਤੇ ਹੋਏ ਇਲਾਕੇ ਵਿਚ ਯੂਸੁਫ਼ ਦਾ ਦੁਗਣਾ ਹਿੱਸਾ ਸੀ ਜਿਸ ਵਿੱਚੋਂ ਇਫਰਾਈਮ ਅਤੇ ਮਨੱਸ਼ਹ ਦੇ ਦੋ ਗੋਤਾਂ ਨੂੰ ਦਿੱਤਾ ਗਿਆ ਸੀ।
(ਉਤਪਤ 49:1) ਯਾਕੂਬ ਨੇ ਆਪਣੇ ਪੁੱਤ੍ਰਾਂ ਨੂੰ ਸੱਦ ਕੇ ਆਖਿਆ, ਇਕੱਠੇ ਹੋ ਜਾਓ ਤਾਂਜੋ ਮੈਂ ਤੁਹਾਨੂੰ ਦੱਸਾਂ ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ।
it-2 206 ਪੈਰਾ 1
ਆਖ਼ਰੀ ਦਿਨ
ਯਾਕੂਬ ਨੇ ਮਰਨ ਵੇਲੇ ਭਵਿੱਖਬਾਣੀ ਕੀਤੀ। ਜਦੋਂ ਯਾਕੂਬ ਨੇ ਆਪਣੇ ਮੁੰਡਿਆਂ ਨੂੰ ਕਿਹਾ, “ਇਕੱਠੇ ਹੋ ਜਾਓ ਤਾਂਜੋ ਮੈਂ ਤੁਹਾਨੂੰ ਦੱਸਾਂ ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ।” ਉਹ ਉਸ ਭਵਿੱਖਬਾਣੀ ਦੀ ਗੱਲ ਕਰ ਰਿਹਾ ਸੀ ਜੋ ਆਉਣ ਵਾਲੇ ਸਮੇਂ ਵਿਚ ਪੂਰੀ ਹੋਣੀ ਸੀ। (ਉਤ 49:1) ਦੋ ਸਦੀਆਂ ਪਹਿਲਾਂ ਯਹੋਵਾਹ ਨੇ ਯਾਕੂਬ ਦੇ ਦਾਦੇ ਅਬਰਾਮ (ਅਬਰਾਹਾਮ) ਨੂੰ ਦੱਸਿਆ ਸੀ ਕਿ ਉਸ ਦੀ ਸੰਤਾਨ ਨੂੰ 400 ਸਾਲ ਤਕ ਅਤਿਆਚਾਰ ਸਹਿਣਾ ਪਵੇਗਾ। (ਉਤ 15:13) ਇਸ ਲਈ ਯਾਕੂਬ ਨੇ ਜਿਨ੍ਹਾਂ ‘ਆਉਣ ਵਾਲੇ ਦਿਨਾਂ’ ਦੀ ਗੱਲ ਕੀਤੀ ਸੀ ਉਹ ਉਦੋਂ ਤਕ ਸ਼ੁਰੂ ਨਹੀਂ ਹੋਣੇ ਸਨ ਜਦ ਤਕ ਅਤਿਆਚਾਰ ਦੇ 400 ਸਾਲ ਖ਼ਤਮ ਨਾ ਹੋ ਜਾਂਦੇ। ਬਾਅਦ ਵਿਚ ਇਸ ਭਵਿੱਖਬਾਣੀ ਵਿਚ “ਪਰਮੇਸ਼ੁਰ ਦੇ ਇਜ਼ਰਾਈਲ” ਬਾਰੇ ਵੀ ਸਮਝ ਦਿੱਤੀ ਗਈ।—ਗਲਾ 6:16; ਰੋਮੀ 9:6.
(ਉਤਪਤ 50:24, 25) ਤਾਂ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਉਤਾਹਾਂ ਲੈ ਜਾਵੇਗਾ ਜਿਸ ਦੀ ਸੌਂਹ ਉਸ ਨੇ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ। 25 ਤਾਂ ਯੂਸੁਫ਼ ਨੇ ਇਸਰਾਏਲ ਦੇ ਪੁੱਤ੍ਰਾਂ ਤੋਂ ਏਹ ਸੌਂਹ ਲਈ ਕਿ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਐਥੋਂ ਉਤਾਹਾਂ ਲੈ ਜਾਣਾ।
ਬਿਰਧ ਭੈਣ-ਭਰਾ—ਨੌਜਵਾਨਾਂ ਲਈ ਬਰਕਤ
10 ਬਿਰਧ ਸੇਵਕਾਂ ਦਾ ਪਰਮੇਸ਼ੁਰ ਦੇ ਹੋਰਨਾਂ ਸੇਵਕਾਂ ਉੱਤੇ ਵੀ ਚੰਗਾ ਅਸਰ ਪੈ ਸਕਦਾ ਹੈ। ਯਾਕੂਬ ਦੇ ਪੁੱਤਰ ਯੂਸੁਫ਼ ਨੇ ਬੁਢਾਪੇ ਵਿਚ ਇਕ ਛੋਟੀ ਜਿਹੀ ਗੱਲ ਕਹਿ ਕੇ ਆਪਣੀ ਨਿਹਚਾ ਜ਼ਾਹਰ ਕੀਤੀ ਜਿਸ ਦਾ ਅਸਰ ਬਾਅਦ ਵਿਚ ਯਹੋਵਾਹ ਦੇ ਲੱਖਾਂ ਭਗਤਾਂ ʼਤੇ ਪਿਆ। ਉਹ 110 ਸਾਲਾਂ ਦਾ ਸੀ ਜਦ ਉਸ ਨੇ ਇਸਰਾਏਲੀਆਂ ਨੂੰ “ਆਪਣੀਆਂ ਹੱਡੀਆਂ ਦੇ ਵਿਖੇ ਹੁਕਮ ਦਿੱਤਾ।” (ਇਬਰਾਨੀਆਂ 11:22; ਉਤਪਤ 50:25) ਉਸ ਨੇ ਕਿਹਾ ਸੀ ਕਿ ਜਦ ਇਸਰਾਏਲੀ ਮਿਸਰ ਛੱਡਣਗੇ, ਤਾਂ ਉਸ ਵੇਲੇ ਉਹ ਉਸ ਦੀਆਂ ਹੱਡੀਆਂ ਨੂੰ ਆਪਣੇ ਨਾਲ ਲੈ ਕੇ ਜਾਣ। ਯੂਸੁਫ਼ ਦੀ ਮੌਤ ਤੋਂ ਬਾਅਦ ਇਸਰਾਏਲੀਆਂ ਨੂੰ ਮਿਸਰੀਆਂ ਨੇ ਗ਼ੁਲਾਮ ਬਣਾ ਲਿਆ ਤੇ ਉਨ੍ਹਾਂ ਤੋਂ ਕਈ ਸਾਲ ਸਖ਼ਤ ਮਿਹਨਤ ਕਰਵਾਈ। ਇਨ੍ਹਾਂ ਸਾਲਾਂ ਦੌਰਾਨ ਇਸਰਾਏਲੀਆਂ ਨੂੰ ਯੂਸੁਫ਼ ਦੇ ਹੁਕਮ ਤੋਂ ਉਮੀਦ ਦੀ ਕਿਰਨ ਮਿਲੀ ਕਿ ਯਹੋਵਾਹ ਉਨ੍ਹਾਂ ਨੂੰ ਇਸ ਗ਼ੁਲਾਮੀ ਤੋਂ ਆਜ਼ਾਦ ਕਰਵਾਏਗਾ।
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 49:19) ਗਾਦ ਨੂੰ ਧਾੜਵੀ ਧੱਕਣਗੇ ਪਰ ਉਹ ਉਨ੍ਹਾਂ ਦੀ ਪਿੱਠ ਨੂੰ ਧੱਕੇਗਾ।
ਧੰਨ ਹਨ ਉਹ ਜੋ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ
4 ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਪਹਿਲਾਂ, ਗਾਦ ਦੇ ਗੋਤ ਦੇ ਲੋਕਾਂ ਨੇ ਯਰਦਨ ਨਦੀ ਦੇ ਪੂਰਬੀ ਇਲਾਕੇ ਵਿਚ ਵੱਸਣ ਲਈ ਅਰਜ਼ ਕੀਤੀ ਸੀ ਜਿੱਥੇ ਉਹ ਆਪਣੇ ਪਸ਼ੂ ਚਾਰ ਸਕਦੇ ਸਨ। (ਗਿਣਤੀ 32:1-5) ਉੱਥੇ ਰਹਿਣ ਕਰਕੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ। ਯਰਦਨ ਦੇ ਪੱਛਮੀ ਪਾਸੇ ਰਹਿਣ ਵਾਲੇ ਇਸਰਾਏਲੀ ਲੋਕਾਂ ਨੂੰ ਫ਼ੌਜੀ ਹਮਲਿਆਂ ਤੋਂ ਯਰਦਨ ਵਾਦੀ ਦੀ ਸੁਰੱਖਿਆ ਮਿਲ ਸਕਦੀ ਸੀ। (ਯਹੋਸ਼ੁਆ 3:13-17) ਪਰ ਯਰਦਨ ਦੇ ਪੂਰਬੀ ਇਲਾਕਿਆਂ ਬਾਰੇ ਇਕ ਲੇਖਕ ਨੇ ਕਿਹਾ: ‘ਉਹ ਇਲਾਕੇ ਬਿਲਕੁਲ ਪੱਧਰੇ ਤੇ ਖੁੱਲ੍ਹੇ ਸਨ। ਉਨ੍ਹਾਂ ਦੀ ਸੁਰੱਖਿਆ ਲਈ ਕੁਝ ਵੀ ਨਹੀਂ ਸੀ। ਇਸੇ ਕਰਕੇ ਟੱਪਰੀਵਾਸ ਲੋਕ ਹਰ ਸਾਲ ਇਸ ਇਲਾਕੇ ਉੱਤੇ ਚੜ੍ਹਾਈ ਕਰ ਕੇ ਇੱਥੇ ਦੀਆਂ ਚਰਾਂਦਾਂ ਉੱਤੇ ਕਬਜ਼ਾ ਕਰਨ ਲਈ ਆਉਂਦੇ ਸਨ।’
5 ਗਾਦੀ ਲੋਕ ਇਸ ਦਬਾਅ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕੇ ਸਨ? ਇਸ ਸਮੇਂ ਤੋਂ ਸਦੀਆਂ ਪਹਿਲਾਂ ਉਨ੍ਹਾਂ ਦੇ ਪੜਦਾਦੇ ਯਾਕੂਬ ਨੇ ਭਵਿੱਖਬਾਣੀ ਕੀਤੀ ਸੀ: “ਗਾਦ ਨੂੰ ਧਾੜਵੀ ਧੱਕਣਗੇ ਪਰ ਉਹ ਉਨ੍ਹਾਂ ਦੀ ਪਿੱਠ ਨੂੰ ਧੱਕੇਗਾ।” (ਉਤਪਤ 49:19) ਇਨ੍ਹਾਂ ਸ਼ਬਦਾਂ ਤੋਂ ਸ਼ਾਇਦ ਲੱਗੇ ਕਿ ਗਾਦੀ ਲੋਕ ਇਨ੍ਹਾਂ ਹਮਲਿਆਂ ਨੂੰ ਰੋਕ ਨਹੀਂ ਸਕਦੇ ਸਨ। ਪਰ ਅਸਲ ਵਿਚ ਭਵਿੱਖਬਾਣੀ ਮੁਤਾਬਕ ਉਨ੍ਹਾਂ ਨੂੰ ਲੜਨ ਦਾ ਹੁਕਮ ਦਿੱਤਾ ਗਿਆ ਸੀ। ਯਾਕੂਬ ਨੇ ਉਨ੍ਹਾਂ ਨੂੰ ਭਰੋਸਾ ਦਿਲਾਇਆ ਕਿ ਜੇ ਉਹ ਲੁੱਟਮਾਰ ਕਰਨ ਵਾਲਿਆਂ ਨਾਲ ਲੜਨਗੇ, ਤਾਂ ਉਨ੍ਹਾਂ ਦੇ ਦੁਸ਼ਮਣ ਪਿੱਠ ਦਿਖਾ ਕੇ ਭੱਜਣਗੇ।
(ਉਤਪਤ 49:27) ਬਿਨਯਾਮੀਨ ਪਾੜਨ ਵਾਲਾ ਬਘਿਆੜ ਹੈ। ਸਵੇਰੇ ਉਹ ਸ਼ਿਕਾਰ ਖਾਵੇਗਾ ਅਤੇ ਸੰਝ ਨੂੰ ਲੁੱਟ ਵੰਡੇਗਾ।
it-1 289 ਪੈਰਾ 2
ਬਿਨਯਾਮੀਨ
ਯਾਕੂਬ ਨੇ ਆਪਣੀ ਮੌਤ ਤੋਂ ਪਹਿਲਾਂ ਬਿਨਯਾਮੀਨ ਦੀ ਸੰਤਾਨ ਬਾਰੇ ਭਵਿੱਖਬਾਣੀ ਵਿਚ ਆਪਣੇ ਪਿਆਰੇ ਪੁੱਤਰ ਬਾਰੇ ਕਿਹਾ: “ਬਿਨਯਾਮੀਨ ਪਾੜਨ ਵਾਲਾ ਬਘਿਆੜ ਹੈ। ਸਵੇਰੇ ਉਹ ਸ਼ਿਕਾਰ ਖਾਵੇਗਾ ਅਤੇ ਸੰਝ ਨੂੰ ਲੁੱਟ ਵੰਡੇਗਾ।” (ਉਤ 49:27) ਬਿਨਯਾਮੀਨੀ ਯੋਧੇ ਗੋਪੀਆ ਚਲਾਉਣ ਦੀ ਕਾਬਲੀਅਤ ਕਰਕੇ ਜਾਣੇ ਜਾਂਦੇ ਸਨ, ਉਹ ਸੱਜੇ ਜਾਂ ਖੱਬੇ ਹੱਥ ਨਾਲ ਗੋਪੀਏ ਵਿਚ ਪੱਥਰ ਲੈਂਦੇ ਸਨ ਅਤੇ “ਇਕ ਤਿਣਕੇ ਦਾ” ਨਿਸ਼ਾਨਾ ਲਾ ਸਕਦੇ ਸਨ। (ਨਿਆ 20:16, CL; 1 ਇਤ 12:2) ਨਿਆਈ ਬਿਨਯਾਮੀਨ ਜੋ ਏਹੂਦ ਅਤੇ ਜੋ ਖੱਬੂ ਸੀ ਜ਼ਾਲਮ ਰਾਜੇ ਅਗਲੋਨ ਦਾ ਕਾਤਲ ਸੀ। (ਨਿਆ 3:15-21) ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਜਦੋਂ ਇਜ਼ਰਾਈਲ ਕੌਮ ਦੀ ਹਕੂਮਤ ਦੀ ‘ਸਵੇਰ’ ਯਾਨੀ ਸ਼ੁਰੂਆਤ ਹੋਈ, ਤਾਂ ਉਦੋਂ ਬਿਨਯਾਮੀਨ ਦਾ ਗੋਤ ਇਜ਼ਰਾਈਲ ਦੇ “ਸਭਨਾਂ ਗੋਤਾਂ ਵਿੱਚੋਂ ਛੋਟਾ” ਸੀ। ਫਿਰ ਵੀ ਇਜ਼ਰਾਈਲ ਦਾ ਪਹਿਲਾ ਰਾਜਾ ਇਸੇ ਕੌਮ ਵਿੱਚੋਂ ਆਇਆ। ਉਸ ਦਾ ਨਾਂ ਸ਼ਾਊਲ ਸੀ ਜੋ ਕੀਸ਼ ਦਾ ਪੁੱਤਰ ਸੀ। ਉਹ ਇਕ ਬਹਾਦਰ ਯੋਧਾ ਸੀ ਅਤੇ ਉਸ ਨੇ ਕਈ ਵਾਰ ਫਲਿਸਤੀਆਂ ਨੂੰ ਬੁਰੇ ਤਰੀਕੇ ਨਾਲ ਹਾਰ ਦਾ ਮੂੰਹ ਦਿਖਾਇਆ ਸੀ। (1 ਸਮੂ 9:15-17, 21) ਇਸੇ ਤਰ੍ਹਾਂ ਜਦੋਂ ਇਜ਼ਰਾਈਲ ਕੌਮ ਦੀ “ਸੰਝ” ਹੋਈ ਉਦੋਂ ਵੀ ਬਿਨਯਾਮੀਨ ਦੇ ਗੋਤ ਵਿੱਚੋਂ ਰਾਣੀ ਅਸਤਰ ਅਤੇ ਮੰਤਰੀ ਮਾਰਦਕਈ ਨੇ ਇਜ਼ਰਾਈਲੀਆਂ ਦਾ ਨਾਮੋ-ਨਿਸ਼ਾਨ ਮਿਟਣ ਤੋਂ ਬਚਾਇਆ। ਉਸ ਵੇਲੇ ਇਜ਼ਰਾਈਲੀ ਫ਼ਾਰਸ ਦੇ ਰਾਜੇ ਅਧੀਨ ਸਨ।—ਅਸ 2:5-7.
ਬਾਈਬਲ ਪੜ੍ਹਾਈ
22-28 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 1-3
“ਮੈਂ ਹਾਂ ਜੋ ਮੈਂ ਹਾਂ”
(ਕੂਚ 3:13) ਫੇਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਵੇਖ ਜਦ ਮੈਂ ਇਸਰਾਏਲੀਆਂ ਦੇ ਕੋਲ ਜਾਵਾਂ ਅਰ ਉਨ੍ਹਾਂ ਨੂੰ ਆਖਾਂ ਭਈ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ ਤਾਂ ਓਹ ਮੈਨੂੰ ਆਖਣਗੇ ਭਈ ਉਸ ਦਾ ਨਾਮ ਕੀ ਹੈ? ਤਾਂ ਮੈਂ ਉਨ੍ਹਾਂ ਨੂੰ ਕੀ ਦੱਸਾਂ?
ਯਹੋਵਾਹ ਦੇ ਮਹਾਨ ਨਾਂ ਦੀ ਵਡਿਆਈ ਕਰੋ
4 ਕੂਚ 3:10-15 ਪੜ੍ਹੋ। ਜਦ ਮੂਸਾ 80 ਸਾਲਾਂ ਦਾ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ: ‘ਤੂੰ ਮੇਰੀ ਪਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆ।’ ਇਹ ਸੁਣ ਕੇ ਮੂਸਾ ਨੇ ਇਕ ਜ਼ਰੂਰੀ ਸਵਾਲ ਪੁੱਛਿਆ: ‘ਜੇ ਇਸਰਾਏਲੀ ਪੁੱਛਣ ਭਈ ਤੇਰਾ ਨਾਮ ਕੀ ਹੈ, ਤਾਂ ਮੈਂ ਉਨ੍ਹਾਂ ਨੂੰ ਕੀ ਦੱਸਾਂ?’ ਪਰਮੇਸ਼ੁਰ ਦੇ ਲੋਕ ਤਾਂ ਸਦੀਆਂ ਤੋਂ ਉਸ ਦਾ ਨਾਂ ਜਾਣਦੇ ਸਨ, ਤਾਂ ਫਿਰ ਮੂਸਾ ਨੇ ਇਹ ਸਵਾਲ ਕਿਉਂ ਪੁੱਛਿਆ ਸੀ? ਉਹ ਯਹੋਵਾਹ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਕਿ ਉਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ। ਮੂਸਾ ਇਜ਼ਰਾਈਲੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਸੱਚ-ਮੁੱਚ ਬਚਾਵੇਗਾ। ਇਜ਼ਰਾਈਲੀ ਕਾਫ਼ੀ ਸਾਲਾਂ ਤੋਂ ਗ਼ੁਲਾਮ ਸਨ ਜਿਸ ਕਰਕੇ ਸ਼ਾਇਦ ਉਨ੍ਹਾਂ ਨੂੰ ਸ਼ੱਕ ਸੀ ਕਿ ਯਹੋਵਾਹ ਉਨ੍ਹਾਂ ਨੂੰ ਗ਼ੁਲਾਮੀ ਵਿੱਚੋਂ ਕੱਢ ਸਕਦਾ ਸੀ ਜਾਂ ਨਹੀਂ। ਕੁਝ ਇਜ਼ਰਾਈਲੀ ਤਾਂ ਯਹੋਵਾਹ ਨੂੰ ਛੱਡ ਕੇ ਮਿਸਰੀ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ਸਨ।—ਹਿਜ਼. 20:7, 8.
(ਕੂਚ 3:14) ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਹਾਂ ਜੋ ਮੈਂ ਹਾਂ” ਅਤੇ ਤੂੰ ਇਸਰਾਏਲੀਆਂ ਨੂੰ ਐਉਂ ਆਖੀਂ ਕਿ “ਮੈਂ ਹਾਂ” ਨਾਮੀ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।
kr 43, ਡੱਬੀ
ਪਰਮੇਸ਼ੁਰ ਦੇ ਨਾਂ ਦਾ ਮਤਲਬ
ਇਬਰਾਨੀ ਵਿਚ ਯਹੋਵਾਹ ਦਾ ਨਾਂ ਇਸ ਕ੍ਰਿਆ ਤੋਂ ਆਇਆ ਹੈ, “ਜੋ ਮੈਂ ਹਾਂ” ਯਾਨੀ ਕੁਝ ਕਰਨਾ ਜਾਂ ਬਣਨਾ। ਕੁਝ ਵਿਦਵਾਨ ਕਹਿੰਦੇ ਹਨ ਕਿ ਇਹ ਕ੍ਰਿਆ ਕਰਵਾਉਣ ਜਾਂ ਬਣਵਾਉਣ ਵਾਲੇ ਨੂੰ ਸੰਕੇਤ ਕਰਦੀ ਹੈ। ਇਹ ਮਤਲਬ ਸਹੀ ਹੈ ਕਿਉਂਕਿ ਯਹੋਵਾਹ ਸਾਰੀਆਂ ਚੀਜ਼ਾਂ ਦਾ ਸ੍ਰਿਸ਼ਟੀਕਰਤਾ ਹੈ ਅਤੇ ਆਪਣਾ ਮਕਸਦ ਪੂਰਾ ਕਰਦਾ ਹੈ। ਉਸ ਨੇ ਨਾ ਸਿਰਫ਼ ਬ੍ਰਹਿਮੰਡ ਅਤੇ ਦੂਤਾਂ ਤੇ ਇਨਸਾਨਾਂ ਨੂੰ ਬਣਾਇਆ, ਸਗੋਂ ਸਮੇਂ ਦੇ ਬੀਤਣ ਨਾਲ ਉਹ ਹਮੇਸ਼ਾ ਆਪਣੀ ਇੱਛਾ ਤੇ ਮਕਸਦ ਵੀ ਪੂਰਾ ਕਰਦਾ ਆਇਆ ਹੈ।
ਤਾਂ ਫਿਰ ਕੂਚ 3:13, 14 ਵਿਚ ਯਹੋਵਾਹ ਨੇ ਜੋ ਕਿਹਾ ਉਸ ਦਾ ਕੀ ਮਤਲਬ ਹੈ? ਮੂਸਾ ਨੇ ਪੁੱਛਿਆ: “ਵੇਖ ਜਦ ਮੈਂ ਇਸਰਾਏਲੀਆਂ ਦੇ ਕੋਲ ਜਾਵਾਂ ਅਰ ਉਨ੍ਹਾਂ ਨੂੰ ਆਖਾਂ ਭਈ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ ਤਾਂ ਓਹ ਮੈਨੂੰ ਆਖਣਗੇ ਭਈ ਉਸ ਦਾ ਨਾਮ ਕੀ ਹੈ? ਤਾਂ ਮੈਂ ਉਨ੍ਹਾਂ ਨੂੰ ਕੀ ਦੱਸਾਂ? ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, ‘ਮੈਂ ਹਾਂ ਜੋ ਮੈਂ ਹਾਂ।’”
ਗੌਰ ਕਰੋ ਕਿ ਮੂਸਾ ਨੇ ਯਹੋਵਾਹ ਨੂੰ ਇਹ ਨਹੀਂ ਪੁੱਛਿਆ ਕਿ ਉਸ ਦਾ ਨਾਂ ਕੀ ਹੈ। ਮੂਸਾ ਤੇ ਇਜ਼ਰਾਈਲੀ ਪਹਿਲਾਂ ਹੀ ਪਰਮੇਸ਼ੁਰ ਦਾ ਨਾਂ ਚੰਗੀ ਤਰ੍ਹਾਂ ਜਾਣਦੇ ਸਨ। ਮੂਸਾ ਚਾਹੁੰਦਾ ਸੀ ਕਿ ਪਰਮੇਸ਼ੁਰ ਆਪਣੇ ਬਾਰੇ ਕੁਝ ਅਜਿਹਾ ਦੱਸੇ ਜਿਸ ਨਾਲ ਲੋਕਾਂ ਦੀ ਨਿਹਚਾ ਮਜ਼ਬੂਤ ਹੋਵੇ, ਅਜਿਹੀ ਗੱਲ ਜੋ ਉਸ ਦੇ ਨਾਮ ਦੇ ਮਤਲਬ ਤੋਂ ਵੀ ਜ਼ਾਹਰ ਹੋਵੇ। ਇਸ ਲਈ ਜਦੋਂ ਜਵਾਬ ਵਿਚ ਯਹੋਵਾਹ ਨੇ ਕਿਹਾ, “ਮੈਂ ਹਾਂ ਜੋ ਮੈਂ ਹਾਂ,” ਇੱਦਾਂ ਕਹਿ ਕਿ ਯਹੋਵਾਹ ਨੇ ਆਪਣੇ ਬਾਰੇ ਦਿਲਚਸਪ ਗੱਲ ਦੱਸੀ ਕਿ ਉਹ ਆਪਣਾ ਮਕਸਦ ਪੂਰਾ ਕਰਨ ਲਈ ਜੋ ਚਾਹੁੰਦਾ ਹੈ ਬਣ ਜਾਂਦਾ ਹੈ। ਮਿਸਾਲ ਲਈ, ਮੂਸਾ ਅਤੇ ਇਜ਼ਰਾਈਲੀਆਂ ਲਈ ਯਹੋਵਾਹ ਛੁਡਾਉਣ ਵਾਲਾ, ਕਾਨੂੰਨ ਬਣਾਉਣ ਵਾਲਾ, ਜ਼ਰੂਰੀ ਚੀਜ਼ਾਂ ਦੇਣ ਵਾਲਾ ਅਤੇ ਹੋਰ ਬਹੁਤ ਕੁਝ ਬਣਿਆ। ਇਸ ਤਰ੍ਹਾਂ ਯਹੋਵਾਹ ਆਪਣੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਜੋ ਚਾਹੇ ਉਹ ਬਣ ਸਕਦਾ ਹੈ। ਪਰ ਯਹੋਵਾਹ ਨਾਂ ਦਾ ਮਤਲਬ ਸਿਰਫ਼ ਇਹ ਹੀ ਨਹੀਂ ਹੈ ਕਿ ਉਹ ਜੋ ਚਾਹੇ ਬਣ ਸਕਦਾ ਹੈ, ਸਗੋਂ ਇਹ ਵੀ ਹੈ ਕਿ ਉਹ ਆਪਣਾ ਮਕਸਦ ਪੂਰਾ ਕਰਨ ਲਈ ਸ੍ਰਿਸ਼ਟੀ ਨੂੰ ਜੋ ਵੀ ਚਾਹੇ ਬਣਾ ਸਕਦਾ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 2:10) ਜਾਂ ਬਾਲ ਵੱਡਾ ਹੋ ਗਿਆ ਤਾਂ ਉਹ ਉਸ ਨੂੰ ਫ਼ਿਰਊਨ ਦੀ ਧੀ ਕੋਲ ਲੈ ਆਈ। ਉਹ ਉਸ ਦਾ ਪੁੱਤ੍ਰ ਠਹਿਰਿਆ ਅਤੇ ਉਸ ਨੇ ਇਹ ਕਹਿ ਕੇ ਉਹ ਦਾ ਨਾਮ ਮੂਸਾ ਰੱਖਿਆ ਭਈ ਮੈਂ ਏਸ ਨੂੰ ਪਾਣੀ ਵਿੱਚੋਂ ਕੱਢਿਆ ਹੈ।
g04 4/8 6 ਪੈਰਾ 5
ਕੀ ਮੂਸਾ ਨਾਂ ਦਾ ਅਸਲ ਵਿਚ ਕੋਈ ਆਦਮੀ ਸੀ?
ਕੀ ਸਾਨੂੰ ਇਸ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦੀ ਕਿ ਮਿਸਰ ਦੀ ਰਾਣੀ ਨੇ ਇਕ ਇਬਰਾਨੀ ਮੁੰਡੇ ਨੂੰ ਗੋਦ ਲਿਆ ਸੀ? ਨਹੀਂ, ਕਿਉਂਕਿ ਮਿਸਰੀਆਂ ਦੇ ਧਰਮ ਵਿਚ ਸਿਖਾਇਆ ਜਾਂਦਾ ਸੀ ਕਿ ਚੰਗੇ ਕੰਮ ਕਰਨ ਵਾਲੇ ਸਵਰਗ ਜਾਂਦੇ ਹਨ। ਪੁਰਾਤੱਤਵ-ਵਿਗਿਆਨੀ ਜੋਇਸ ਟਾਇਲਡੈਸਲੀ ਦੇ ਮੁਤਾਬਕ: “ਮਿਸਰ ਵਿਚ ਆਦਮੀਆਂ ਤੇ ਔਰਤਾਂ ਨੂੰ ਬਰਾਬਰ ਸਮਝਿਆ ਜਾਂਦਾ ਸੀ, ਉਨ੍ਹਾਂ ਨੂੰ ਇੱਕੋ ਜਿਹੇ ਕਾਨੂੰਨੀ ਅਤੇ ਆਰਥਿਕ ਅਧਿਕਾਰ ਸਨ ਜੋ ਕਿ ਲਿਖਤੀ ਰੂਪ ਵਿਚ ਸਨ . . . ਔਰਤਾਂ ਬੱਚੇ ਗੋਦ ਲੈ ਸਕਦੀਆਂ ਸਨ।” ਗੋਦ ਲੈਣ ਬਾਰੇ ਇਕ ਪੁਰਾਣੇ ਪਪਾਇਰਸ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਇਕ ਮਿਸਰੀ ਔਰਤ ਨੇ ਆਪਣੇ ਗੁਲਾਮਾਂ ਨੂੰ ਗੋਦ ਲਿਆ ਸੀ। ਪਰ ਕੀ ਇਸ ਗੱਲ ਦਾ ਕੋਈ ਸਬੂਤ ਹੈ ਕਿ ਮੂਸਾ ਦੀ ਮਾਂ ਨੂੰ ਦੁੱਧ ਪਿਲਾਉਣ ਲਈ ਕਿਰਾਏ ʼਤੇ ਰੱਖਿਆ ਗਿਆ ਸੀ? ਦੀ ਐਂਕਰ ਬਾਈਬਲ ਡਿਕਸ਼ਨਰੀ ਮੁਤਾਬਕ “ਮੈਸੋਪੋਟਾਮੀਆ ਦੇ ਇਕਰਾਰਨਾਮੇ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਨੂੰ ਗੋਦ ਲੈਣ ਤੇ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਸਨ।”
(ਕੂਚ 3:1) ਮੂਸਾ ਆਪਣੇ ਸੌਹਰੇ ਯਿਥਰੋ ਮਿਦਯਾਨੀ ਪੁਜਾਰੀ ਦੇ ਇੱਜੜ ਨੂੰ ਚਾਰਦਾ ਸੀ। ਉਸ ਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ ਅਤੇ ਉਹ ਪਰਮੇਸ਼ੁਰ ਦੇ ਪਹਾੜ ਹੋਰੇਬ ਦੇ ਕੋਲ ਆਇਆ।
ਕੂਚ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
3:1—ਯਿਥਰੋ ਨੂੰ ਪੁਜਾਰੀ ਕਿਉਂ ਕਿਹਾ ਗਿਆ ਸੀ? ਉਸ ਦੇ ਜ਼ਮਾਨੇ ਵਿਚ ਪਿਤਾ ਆਪਣੇ ਪਰਿਵਾਰ ਲਈ ਪੁਜਾਰੀ ਦੀ ਹੈਸੀਅਤ ਵਿਚ ਸੇਵਾ ਕਰਦਾ ਸੀ। ਜ਼ਾਹਰ ਹੈ ਕਿ ਯਿਥਰੋ ਮਿਦਯਾਨੀਆਂ ਦੇ ਕਿਸੇ ਕਬੀਲੇ ਦਾ ਮੁਖੀਆ ਸੀ। ਮਿਦਯਾਨੀ ਲੋਕ ਅਬਰਾਹਾਮ ਦੀ ਤੀਵੀਂ ਕਟੂਰਾਹ ਦੀ ਔਲਾਦ ਸਨ, ਇਸ ਲਈ ਉਹ ਯਹੋਵਾਹ ਦੀ ਉਪਾਸਨਾ ਤੋਂ ਸ਼ਾਇਦ ਜਾਣੂ ਸਨ।—ਉਤਪਤ 25:1, 2.
ਬਾਈਬਲ ਪੜ੍ਹਾਈ
29 ਜੂਨ–5 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 4-5
“ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ”
(ਕੂਚ 4:10) ਤਦ ਮੂਸਾ ਨੇ ਯਹੋਵਾਹ ਨੂੰ ਆਖਿਆ, ਹੇ ਪ੍ਰਭੁ ਮੈਂ ਧੜੱਲੇ ਦਾਰ ਗੱਲਾਂ ਕਰਨ ਵਾਲਾ ਮਨੁੱਖ ਨਹੀਂ ਹਾਂ ਨਾ ਅੱਗੇ ਸਾਂ ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੇਰੀ ਬੋਲੀ ਢਿੱਲੀ ਹੈ ਅਤੇ ਮੇਰੀ ਜੀਭ ਮੋਟੀ ਹੈ।
(ਕੂਚ 4:13) ਤਾਂ ਉਸ ਆਖਿਆ, ਹੇ ਪ੍ਰਭੁ ਜਿਸ ਦੇ ਹੱਥ ਤੂੰ ਘੱਲਣਾ ਚਾਹੇਂ ਘੱਲ ਦੇਹ।
ਬਹਾਨੇ—ਯਹੋਵਾਹ ਇਨ੍ਹਾਂ ਨੂੰ ਕਿਵੇਂ ਵਿਚਾਰਦਾ ਹੈ?
“ਮੈਂ ਪ੍ਰਚਾਰ ਕਰਨ ਦੇ ਕਾਬਲ ਨਹੀਂ ਹਾਂ।” ਤੁਸੀਂ ਸ਼ਾਇਦ ਮਹਿਸੂਸ ਕਰਦੇ ਹੋ ਕਿ ਤੁਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਕਾਬਲ ਨਹੀਂ ਹੋ। ਪੁਰਾਣੇ ਜ਼ਮਾਨੇ ਵਿਚ ਵੀ ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕ ਉਸ ਵੱਲੋਂ ਸੌਂਪੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਲ ਨਹੀਂ ਸਮਝਦੇ ਸਨ। ਮੂਸਾ ਦੀ ਮਿਸਾਲ ਲੈ ਲਓ। ਜਦੋਂ ਉਸ ਨੂੰ ਯਹੋਵਾਹ ਤੋਂ ਇਕ ਖ਼ਾਸ ਕੰਮ ਮਿਲਿਆ ਸੀ, ਤਾਂ ਮੂਸਾ ਨੇ ਕਿਹਾ: “ਹੇ ਪ੍ਰਭੁ ਮੈਂ ਧੜੱਲੇ ਦਾਰ ਗੱਲਾਂ ਕਰਨ ਵਾਲਾ ਮਨੁੱਖ ਨਹੀਂ ਹਾਂ ਨਾ ਅੱਗੇ ਸਾਂ ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੇਰੀ ਬੋਲੀ ਢਿੱਲੀ ਹੈ ਅਤੇ ਮੇਰੀ ਜੀਭ ਮੋਟੀ ਹੈ।” ਭਾਵੇਂ ਕਿ ਯਹੋਵਾਹ ਨੇ ਉਸ ਨੂੰ ਭਰੋਸਾ ਦਿਲਾਇਆ ਸੀ, ਫਿਰ ਵੀ ਮੂਸਾ ਨੇ ਜਵਾਬ ਦਿੱਤਾ: “ਹੇ ਪ੍ਰਭੁ ਜਿਸ ਦੇ ਹੱਥ ਤੂੰ ਘੱਲਣਾ ਚਾਹੇਂ ਘੱਲ ਦੇਹ।” (ਕੂਚ 4:10-13) ਯਹੋਵਾਹ ਨੇ ਕੀ ਕੀਤਾ?
(ਕੂਚ 4:11, 12) ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਆਦਮੀ ਦਾ ਮੂੰਹ ਕਿਸ ਬਣਾਇਆ ਅਤੇ ਕੌਣ ਗੁੰਗਾ ਯਾ ਬੋਲਾ ਯਾ ਸੁਜਾਖਾ ਯਾ ਅੰਨ੍ਹਾ ਬਣਾਉਂਦਾ ਹੈ? ਭਲਾ, ਮੈਂ ਯਹੋਵਾਹ ਹੀ ਨਹੀਂ? 12 ਸੋ ਹੁਣ ਤੂੰ ਜਾਹ। ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁਝ ਤੈਂ ਬੋਲਣਾ ਹੈ ਸੋ ਮੈਂ ਤੈਨੂੰ ਸਿਖਾਵਾਂਗਾ।
ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?
5 ਮੂਸਾ ਦੇ ਮਿਸਰ ਵਾਪਸ ਜਾਣ ਤੋਂ ਪਹਿਲਾਂ ਪਰਮੇਸ਼ੁਰ ਨੇ ਉਸ ਨੂੰ ਇਕ ਅਹਿਮ ਗੱਲ ਸਮਝਾਈ। ਬਾਅਦ ਵਿਚ ਇਹੀ ਗੱਲ ਮੂਸਾ ਨੇ ਅੱਯੂਬ ਦੀ ਕਿਤਾਬ ਵਿਚ ਲਿਖੀ: “ਪ੍ਰਭੁ [ਯਹੋਵਾਹ] ਦਾ ਭੈ, ਉਹੀ ਬੁੱਧ ਹੈ।” (ਅੱਯੂ. 28:28) ਪਰਮੇਸ਼ੁਰ ਚਾਹੁੰਦਾ ਸੀ ਕਿ ਮੂਸਾ ਉਸ ਤੋਂ ਡਰੇ ਅਤੇ ਸਹੀ ਫ਼ੈਸਲੇ ਕਰੇ, ਇਸ ਲਈ ਸਰਬਸ਼ਕਤੀਮਾਨ ਯਹੋਵਾਹ ਨੇ ਇਨਸਾਨਾਂ ਦੀ ਤੁਲਨਾ ਆਪਣੇ ਨਾਲ ਕਰਦੇ ਹੋਏ ਕਿਹਾ: “ਆਦਮੀ ਦਾ ਮੂੰਹ ਕਿਸ ਬਣਾਇਆ ਅਤੇ ਕੌਣ ਗੁੰਗਾ ਯਾ ਬੋਲਾ ਯਾ ਸੁਜਾਖਾ ਯਾ ਅੰਨ੍ਹਾ ਬਣਾਉਂਦਾ ਹੈ? ਭਲਾ, ਮੈਂ ਯਹੋਵਾਹ ਹੀ ਨਹੀਂ?”—ਕੂਚ 4:11.
6 ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਮੂਸਾ ਨੂੰ ਤਾਕਤ ਬਖ਼ਸ਼ਣੀ ਸੀ ਤਾਂਕਿ ਉਹ ਦਲੇਰੀ ਨਾਲ ਪਰਮੇਸ਼ੁਰ ਦਾ ਪੈਗਾਮ ਸੁਣਾ ਸਕੇ। ਜੀ ਹਾਂ, ਯਹੋਵਾਹ ਨੇ ਮੂਸਾ ਨੂੰ ਭੇਜਿਆ ਸੀ ਜਿਸ ਕਾਰਨ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਨਾਲੇ ਸ਼ਾਇਦ ਮੂਸਾ ਨੇ ਸੋਚ-ਵਿਚਾਰ ਕੀਤਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਮਿਸਰ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਜਾਨ ਖ਼ਤਰੇ ਵਿਚ ਸੀ। ਮਿਸਾਲ ਲਈ, ਯਹੋਵਾਹ ਨੇ ਮਿਸਰ ਦੇ ਹੋਰ ਰਾਜਿਆਂ ਤੋਂ ਅਬਰਾਹਾਮ, ਯੂਸੁਫ਼ ਅਤੇ ਇੱਥੋਂ ਤਕ ਕਿ ਮੂਸਾ ਦੀ ਵੀ ਜਾਨ ਬਚਾਈ ਸੀ। ਸੋ ਯਹੋਵਾਹ ਦੀ ਤਾਕਤ ਸਾਮ੍ਹਣੇ ਫ਼ਿਰਊਨ ਕੁਝ ਵੀ ਨਹੀਂ ਸੀ। (ਉਤ. 12:17-19; 41:14, 39-41; ਕੂਚ 1:22–2:10) ਮੂਸਾ “ਅਦਿੱਖ ਪਰਮੇਸ਼ੁਰ” ਯਹੋਵਾਹ ʼਤੇ ਨਿਹਚਾ ਰੱਖਦਿਆਂ ਬੜੀ ਦਲੇਰੀ ਨਾਲ ਫ਼ਿਰਊਨ ਦੇ ਸਾਮ੍ਹਣੇ ਗਿਆ ਅਤੇ ਉਸ ਨੇ ਯਹੋਵਾਹ ਦੇ ਪੈਗਾਮ ਦੀ ਹਰ ਗੱਲ ਉਸ ਨੂੰ ਸੁਣਾਈ।
(ਕੂਚ 4:14, 15) ਫਿਰ ਯਹੋਵਾਹ ਦਾ ਕਰੋਧ ਮੂਸਾ ਉੱਤੇ ਭੜਕਿਆ ਅਰ ਉਸ ਆਖਿਆ, ਕੀ ਹਾਰੂਨ ਲੇਵੀ ਤੇਰਾ ਭਰਾ ਨਹੀਂ? ਮੈਂ ਜਾਣਦਾ ਹਾਂ ਕਿ ਉਹ ਚੰਗਾ ਬੋਲਣ ਵਾਲਾ ਹੈ। ਨਾਲੇ ਵੇਖ ਉਹ ਤੇਰੇ ਮਿਲਨ ਨੂੰ ਨਿੱਕਲਿਆ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿੱਚ ਅਨੰਦ ਹੋਵੇਗਾ। 15 ਤੂੰ ਉਸ ਦੇ ਨਾਲ ਬੋਲੇਂਗਾ ਅਤੇ ਉਸ ਦੇ ਮੂੰਹ ਵਿੱਚ ਗੱਲਾਂ ਪਾਵੇਂਗਾ ਅਤੇ ਮੈਂ ਤੇਰੇ ਮੂੰਹ ਨਾਲ ਅਤੇ ਉਹ ਦੇ ਮੂੰਹ ਨਾਲ ਹੋਵਾਂਗਾ ਅਤੇ ਜੋ ਤੁਸਾਂ ਕਰਨਾ ਹੈ ਮੈਂ ਤੁਹਾਨੂੰ ਸਿਖਾਵਾਂਗਾ।
ਬਹਾਨੇ—ਯਹੋਵਾਹ ਇਨ੍ਹਾਂ ਨੂੰ ਕਿਵੇਂ ਵਿਚਾਰਦਾ ਹੈ?
ਯਹੋਵਾਹ ਨੇ ਮੂਸਾ ਨੂੰ ਸੌਂਪੇ ਗਏ ਕੰਮ ਤੋਂ ਮੁਕਤ ਨਹੀਂ ਕੀਤਾ। ਪਰ ਯਹੋਵਾਹ ਨੇ ਉਹ ਕੰਮ ਪੂਰਾ ਕਰਨ ਵਿਚ ਮੂਸਾ ਦੀ ਮਦਦ ਲਈ ਹਾਰੂਨ ਨੂੰ ਘੱਲਿਆ। (ਕੂਚ 4:14-17) ਇਸ ਤੋਂ ਇਲਾਵਾ, ਅਗਲੇ ਸਾਲਾਂ ਦੌਰਾਨ ਵੀ ਯਹੋਵਾਹ ਨੇ ਮੂਸਾ ਦਾ ਸਾਥ ਦਿੱਤਾ ਅਤੇ ਸਾਰੇ ਪਰਮੇਸ਼ੁਰੀ ਕੰਮਾਂ ਵਿਚ ਸਫ਼ਲ ਹੋਣ ਲਈ ਉਸ ਦੀ ਹਰ ਤਰ੍ਹਾਂ ਮਦਦ ਕੀਤੀ। ਤੁਸੀਂ ਵੀ ਅੱਜ ਨਿਸ਼ਚਿਤ ਹੋ ਸਕਦੇ ਹੋ ਕਿ ਯਹੋਵਾਹ ਤਜਰਬੇਕਾਰ ਭੈਣਾਂ-ਭਰਾਵਾਂ ਨੂੰ ਪ੍ਰਚਾਰ ਵਿਚ ਤੁਹਾਡੀ ਮਦਦ ਕਰਨ ਲਈ ਪ੍ਰੇਰੇਗਾ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬਾਈਬਲ ਸਾਨੂੰ ਭਰੋਸਾ ਦਿਲਾਉਂਦੀ ਹੈ ਕਿ ਯਹੋਵਾਹ ਸਾਨੂੰ ਉਸ ਤੋਂ ਮਿਲੇ ਕੰਮ ਨੂੰ ਪੂਰਾ ਕਰਨ ਦੇ ਯੋਗ ਬਣਾਵੇਗਾ।—2 ਕੁਰਿੰ. 3:5; “ਮੇਰੀ ਜ਼ਿੰਦਗੀ ਦੇ ਸਭ ਤੋਂ ਹਸੀਨ ਸਾਲ” ਨਾਂ ਦੀ ਡੱਬੀ ਦੇਖੋ।
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 4:24-26) ਤਾਂ ਰਸਤੇ ਵਿੱਚ ਪੜਾਓ ਉੱਤੇ ਐਉਂ ਹੋਇਆ ਕਿ ਯਹੋਵਾਹ ਉਸ ਨੂੰ ਮਿਲਿਆ ਅਰ ਉਸ ਨੂੰ ਮਾਰਨਾ ਚਾਹਿਆ। 25 ਤਾਂ ਸਿੱਪੋਰਾਹ ਨੇ ਇੱਕ ਚਕ ਮਕ ਦੀ ਪੱਥਰੀ ਲੈ ਕੇ ਆਪਣੇ ਪੁੱਤ੍ਰ ਦੀ ਖੱਲੜੀ ਕੱਟ ਸੁੱਟੀ ਅਰ ਉਸ ਨੂੰ ਉਸ ਦੇ ਪੈਰਾਂ ਵਿੱਚ ਸੁੱਟ ਦਿੱਤਾ ਅਤੇ ਆਖਿਆ, ਤੂੰ ਸੱਚ ਮੁਚ ਮੇਰੇ ਲਈ ਇੱਕ ਖੂਨੀ ਪਤੀ ਹੈਂ। 26 ਸੋ ਉਸ ਨੇ ਉਹ ਨੂੰ ਛੱਡ ਦਿੱਤਾ। ਫਿਰ ਉਸ ਨੇ ਉਹ ਨੂੰ ਆਖਿਆ, ਸੁੰਨਤ ਦੇ ਕਾਰਨ ਤੂੰ ਖੂਨੀ ਪਤੀ ਹੋਇਆ ਹੈਂ।
ਪਾਠਕਾਂ ਵੱਲੋਂ ਸਵਾਲ
ਸਿੱਪੋਰਾਹ ਦੁਆਰਾ ਇਹ ਕਹਿਣਾ ਵੀ ਅਸਾਧਾਰਣ ਸੀ ਕਿ ‘ਤੂੰ ਮੇਰੇ ਲਈ ਇੱਕ ਖੂਨੀ ਪਤੀ ਹੈਂ।’ ਇਸ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ? ਸੁੰਨਤ ਦੇ ਨੇਮ ਵਿਚ ਦਿੱਤੀਆਂ ਮੰਗਾਂ ਨੂੰ ਪੂਰਾ ਕਰਨ ਦੁਆਰਾ ਸਿੱਪੋਰਾਹ ਨੇ ਦਿਖਾਇਆ ਕਿ ਉਸ ਨੇ ਯਹੋਵਾਹ ਨਾਲ ਆਪਣੇ ਨੇਮਬੱਧ ਰਿਸ਼ਤੇ ਨੂੰ ਕਬੂਲ ਕੀਤਾ। ਬਾਅਦ ਵਿਚ ਇਸਰਾਏਲੀਆਂ ਨੂੰ ਦਿੱਤੀ ਗਈ ਬਿਵਸਥਾ ਵਿਚ ਦਿਖਾਇਆ ਗਿਆ ਸੀ ਕਿ ਨੇਮਬੱਧ ਰਿਸ਼ਤੇ ਵਿਚ ਯਹੋਵਾਹ ਪਤੀ ਸੀ ਅਤੇ ਇਸਰਾਏਲ ਕੌਮ ਉਸ ਦੀ ਪਤਨੀ। (ਯਿਰਮਿਯਾਹ 31:32) ਇਸ ਲਈ ਯਹੋਵਾਹ ਨੂੰ (ਉਸ ਦੇ ਦੂਤ ਰਾਹੀਂ) ਆਪਣਾ “ਖੂਨੀ ਪਤੀ” ਕਹਿਣ ਦੁਆਰਾ ਸਿੱਪੋਰਾਹ ਸ਼ਾਇਦ ਦਿਖਾ ਰਹੀ ਸੀ ਕਿ ਉਹ ਉਸ ਨੇਮ ਦੀਆਂ ਸ਼ਰਤਾਂ ਨੂੰ ਕਬੂਲ ਕਰਦੀ ਸੀ। ਇਕ ਤਰੀਕੇ ਨਾਲ ਉਹ ਸੁੰਨਤ ਦੇ ਨੇਮ ਅਨੁਸਾਰ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਪਤੀ ਸਵੀਕਾਰ ਕਰ ਕੇ ਆਪਣੇ ਆਪ ਨੂੰ ਉਸ ਦੇ ਅਧੀਨ ਕਰ ਰਹੀ ਸੀ। ਚਾਹੇ ਜੋ ਵੀ ਹੋਇਆ, ਪਰਮੇਸ਼ੁਰ ਦੀ ਮੰਗ ਨੂੰ ਪੂਰਾ ਕਰਨ ਲਈ ਉਸ ਨੇ ਜੋ ਠੋਸ ਕਦਮ ਚੁੱਕਿਆ, ਉਸ ਨਾਲ ਉਸ ਦੇ ਪੁੱਤਰ ਦੀ ਜਾਨ ਬਚ ਗਈ।
(ਕੂਚ 5:2) ਪਰ ਫ਼ਿਰਊਨ ਨੇ ਆਖਿਆ, ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਉੱਕਾ ਹੀ ਨਹੀਂ ਜਾਣ ਦੇਵਾਂਗਾ।
it-2 12 ਪੈਰਾ 5
ਯਹੋਵਾਹ
“ਜਾਣਨ” ਦਾ ਮਤਲਬ ਕਿਸੇ ਚੀਜ਼ ਜਾਂ ਵਿਅਕਤੀ ਬਾਰੇ ਜਾਣਕਾਰੀ ਲੈਣਾ ਜਾਂ ਉਸ ਤੋਂ ਵਾਕਫ਼ ਹੋਣਾ ਹੀ ਨਹੀਂ ਹੈ। ਮੂਰਖ ਨਾਬਾਲ ਦਾਊਦ ਦਾ ਨਾਂ ਜਾਣਦਾ ਸੀ ਪਰ ਫਿਰ ਵੀ ਉਸ ਨੇ ਕਿਹਾ, “ਦਾਊਦ ਹੈ ਕੌਣ?” ਅਸਲ ਵਿਚ ਉਹ ਕਹਿ ਰਿਹਾ ਸੀ, “ਉਸ ਨੇ ਕੀਤਾ ਹੀ ਕੀ ਹੈ?” (1 ਸਮੂ 25:9-11; 2 ਸਮੂ 8:13 ਵਿਚ ਨੁਕਤਾ ਦੇਖੋ।) ਨਾਲੇ ਫ਼ਿਰਊਨ ਨੇ ਵੀ ਮੂਸਾ ਨੂੰ ਕਿਹਾ ਸੀ, “ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਉੱਕਾ ਹੀ ਨਹੀਂ ਜਾਣ ਦੇਵਾਂਗਾ।” (ਕੂਚ 5:1, 2) ਲੱਗਦਾ ਹੈ ਕਿ ਫ਼ਿਰਊਨ ਕਹਿ ਰਿਹਾ ਸੀ ਕਿ ਉਹ ਯਹੋਵਾਹ ਨੂੰ ਸੱਚਾ ਪਰਮੇਸ਼ੁਰ ਨਹੀਂ ਮੰਨਦਾ ਤੇ ਨਾ ਹੀ ਉਹ ਇਹ ਮੰਨਦਾ ਕਿ ਉਸ ਕੋਲ ਮਿਸਰੀ ਰਾਜੇ ਉੱਤੇ ਹਕੂਮਤ ਕਰਨ ਅਤੇ ਉਸ ਦੇ ਕੰਮਾਂ ਵਿਚ ਦਖ਼ਲ ਦੇਣ ਦਾ ਕੋਈ ਅਧਿਕਾਰ ਹੈ। ਨਾਲੇ ਸ਼ਾਇਦ ਉਹ ਇਹ ਵੀ ਕਹਿ ਰਿਹਾ ਸੀ ਕਿ ਪਰਮੇਸ਼ੁਰ ਮੂਸਾ ਅਤੇ ਹਾਰੂਨ ਰਾਹੀਂ ਉਸ ਤੋਂ ਆਪਣੀ ਜ਼ਬਰਦਸਤੀ ਮਰਜ਼ੀ ਪੂਰੀ ਨਹੀਂ ਕਰਾ ਸਕਦਾ। ਪਰ ਹੁਣ ਫ਼ਿਰਊਨ, ਸਾਰੇ ਮਿਸਰ ਅਤੇ ਇਜ਼ਰਾਈਲੀਆਂ ਨੇ ਜਾਣਨਾ ਸੀ ਕਿ ਇਸ ਨਾਂ ਦਾ ਅਸਲੀ ਮਤਲਬ ਕੀ ਸੀ ਤੇ ਇਹ ਨਾਂ ਕਿਹੋ ਜਿਹੇ ਸ਼ਖ਼ਸ ਨੂੰ ਦਰਸਾਉਂਦਾ ਸੀ। ਯਹੋਵਾਹ ਨੇ ਮੂਸਾ ਨੂੰ ਦੱਸਿਆ ਕਿ ਇਹ ਸਾਰਾ ਕੁਝ ਉਦੋਂ ਪੂਰਾ ਹੋਣਾ ਸੀ ਜਦੋਂ ਉਸ ਨੇ ਇਜ਼ਰਾਈਲੀਆਂ ਲਈ ਰੱਖਿਆ ਆਪਣਾ ਮਕਸਦ ਪੂਰਾ ਕਰਨਾ ਸੀ, ਉਨ੍ਹਾਂ ਨੂੰ ਆਜ਼ਾਦ ਕਰਾਉਣਾ ਸੀ ਅਤੇ ਵਾਅਦਾ ਕੀਤਾ ਹੋਇਆ ਦੇਸ਼ ਦੇਣਾ ਸੀ। ਇਸ ਤਰ੍ਹਾਂ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਕੀਤਾ ਇਕਰਾਰ ਪੂਰਾ ਕਰਨਾ ਸੀ। ਸੋ ਇਸ ਲਈ ਪਰਮੇਸ਼ੁਰ ਨੇ ਕਿਹਾ, “ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”—ਕੂਚ 6:4-8.
ਬਾਈਬਲ ਪੜ੍ਹਾਈ