ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2024 Watch Tower Bible and Tract Society of Pennsylvania
1-7 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 57-59
ਯਹੋਵਾਹ ਵਿਰੋਧੀਆਂ ਦੀਆਂ ਕੋਸ਼ਿਸ਼ਾਂ ਨਾਕਾਮ ਕਰਦਾ ਹੈ
“ਧਰਤੀ ਦੇ ਕੋਨੇ-ਕੋਨੇ ਵਿਚ”
14 ਆਪਣੇ ਦੁਸ਼ਮਣਾਂ ਦੇ ਹੱਥੋਂ ਮਰਨ ਤੋਂ ਪਹਿਲਾਂ ਇਸਤੀਫ਼ਾਨ ਨੇ ਦਲੇਰੀ ਨਾਲ ਗਵਾਹੀ ਦਿੱਤੀ ਸੀ। (ਰਸੂ. 6:5; 7:54-60) ਉਸ ਸਮੇਂ “ਬਹੁਤ ਅਤਿਆਚਾਰ” ਹੋਣ ਕਰਕੇ ਰਸੂਲਾਂ ਨੂੰ ਛੱਡ ਬਾਕੀ ਸਾਰੇ ਚੇਲੇ ਯਹੂਦੀਆ ਅਤੇ ਸਾਮਰੀਆ ਵਿਚ ਖਿੰਡ-ਪੁੰਡ ਗਏ। ਪਰ ਇਸ ਨਾਲ ਵੀ ਗਵਾਹੀ ਦੇਣ ਦਾ ਕੰਮ ਰੁਕਿਆ ਨਹੀਂ। ਫ਼ਿਲਿੱਪੁਸ ਨੇ ਸਾਮਰੀਆ ਸ਼ਹਿਰ ਜਾ ਕੇ “ਮਸੀਹ ਬਾਰੇ ਦੱਸਣਾ ਸ਼ੁਰੂ ਕੀਤਾ” ਜਿਸ ਦੇ ਬਹੁਤ ਵਧੀਆ ਨਤੀਜੇ ਨਿਕਲੇ। (ਰਸੂ. 8:1-8, 14, 15, 25) ਇਸ ਤੋਂ ਇਲਾਵਾ, ਅਸੀਂ ਪੜ੍ਹਦੇ ਹਾਂ: “ਇਸਤੀਫ਼ਾਨ ਦੀ ਮੌਤ ਤੋਂ ਬਾਅਦ ਅਤਿਆਚਾਰ ਹੋਣ ਕਰਕੇ ਚੇਲੇ ਖਿੰਡ-ਪੁੰਡ ਗਏ ਸਨ ਅਤੇ ਉਹ ਫੈਨੀਕੇ, ਸਾਈਪ੍ਰਸ ਅਤੇ ਅੰਤਾਕੀਆ ਤਕ ਚਲੇ ਗਏ ਸਨ, ਪਰ ਉਹ ਯਹੂਦੀਆਂ ਤੋਂ ਸਿਵਾਇ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ ਸਨ। ਦੂਜੇ ਪਾਸੇ, ਸਾਈਪ੍ਰਸ ਅਤੇ ਕੁਰੇਨੇ ਦੇ ਕੁਝ ਆਦਮੀ ਅੰਤਾਕੀਆ ਆਏ ਅਤੇ ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਭੂ ਯਿਸੂ ਦੀ ਖ਼ੁਸ਼ ਖ਼ਬਰੀ ਸੁਣਾਉਣ ਲੱਗੇ।” (ਰਸੂ. 11:19, 20) ਉਸ ਸਮੇਂ ਅਤਿਆਚਾਰਾਂ ਕਰਕੇ ਰਾਜ ਦਾ ਸੰਦੇਸ਼ ਦੂਰ-ਦੂਰ ਤਕ ਫੈਲਿਆ।
15 ਕੁਝ ਸਾਲ ਪਹਿਲਾਂ ਪੁਰਾਣੇ ਸੋਵੀਅਤ ਸੰਘ (ਰੂਸ ਅਧੀਨ ਕੁਝ ਦੇਸ਼ਾਂ ਦਾ ਗੁੱਟ) ਵਿਚ ਇਸੇ ਤਰ੍ਹਾਂ ਹੋਇਆ ਸੀ। ਖ਼ਾਸ ਤੌਰ ਤੇ 1950 ਦੇ ਦਹਾਕੇ ਵਿਚ ਹਜ਼ਾਰਾਂ ਹੀ ਯਹੋਵਾਹ ਦੇ ਗਵਾਹਾਂ ਨੂੰ ਆਪਣੇ ਘਰਾਂ ਵਿੱਚੋਂ ਜ਼ਬਰਦਸਤੀ ਕੱਢ ਕੇ ਸਾਇਬੇਰੀਆ ਦੀਆਂ ਵੱਖੋ-ਵੱਖਰੀਆਂ ਬਸਤੀਆਂ ਵਿਚ ਲਿਜਾਇਆ ਗਿਆ। ਇਸ ਕਰਕੇ ਉਸ ਵਿਸ਼ਾਲ ਇਲਾਕੇ ਵਿਚ ਖ਼ੁਸ਼ ਖ਼ਬਰੀ ਲਗਾਤਾਰ ਫੈਲਦੀ ਰਹੀ। ਬਹੁਤ ਸਾਰੇ ਗਵਾਹਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਉੱਥੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ 10,000 ਕਿਲੋਮੀਟਰ (6,000 ਮੀਲ) ਤਕ ਦਾ ਸਫ਼ਰ ਕਰ ਸਕਣ। ਇਕ ਭਰਾ ਨੇ ਕਿਹਾ: “ਸਰਕਾਰੀ ਅਧਿਕਾਰੀਆਂ ਨੇ ਗਵਾਹਾਂ ਨੂੰ ਜ਼ਬਰਦਸਤੀ ਸਾਇਬੇਰੀਆ ਲਿਜਾ ਕੇ ਉੱਥੇ ਦੇ ਹਜ਼ਾਰਾਂ ਨੇਕਦਿਲ ਲੋਕਾਂ ਲਈ ਸੱਚਾਈ ਜਾਣਨ ਦਾ ਰਾਹ ਖੋਲ੍ਹਿਆ।”
ਹੀਰੇ-ਮੋਤੀ
“ਤਕੜੇ ਹੋਵੋ, ਦ੍ਰਿੜ੍ਹ ਬਣੋ”
16 ਆਪਣੇ ਮਨ ਵਿਚ ਪੱਕਾ ਇਰਾਦਾ ਕਰੋ। ਰਾਜਾ ਦਾਊਦ ਨੇ ਕਿਹਾ ਕਿ ਉਹ ਯਹੋਵਾਹ ਨੂੰ ਪਿਆਰ ਕਰਨਾ ਕਦੇ ਨਹੀਂ ਛੱਡੇਗਾ। ਉਸ ਨੇ ਗਾਇਆ: “ਹੇ ਪਰਮੇਸ਼ੁਰ, ਮੈਂ ਮਨ ਵਿਚ ਪੱਕਾ ਇਰਾਦਾ ਕੀਤਾ ਹੈ।” (ਜ਼ਬੂ. 57:7) ਅਸੀਂ ਵੀ ਯਹੋਵਾਹ ʼਤੇ ਪੂਰਾ ਭਰੋਸਾ ਰੱਖ ਕੇ ਆਪਣੇ ਮਨ ਵਿਚ ਪੱਕਾ ਇਰਾਦਾ ਕਰ ਸਕਦੇ ਹਾਂ। (ਜ਼ਬੂਰ 112:7 ਪੜ੍ਹੋ।) ਜ਼ਰਾ ਗੌਰ ਕਰੋ ਕਿ ਇੱਦਾਂ ਕਰਨ ਨਾਲ ਬੌਬ ਦੀ ਕਿਵੇਂ ਮਦਦ ਹੋਈ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ। ਬੌਬ ਨੂੰ ਦੱਸਿਆ ਗਿਆ ਕਿ ਓਪਰੇਸ਼ਨ ਦੌਰਾਨ ਖ਼ੂਨ ਦੀ ਲੋੜ ਪੈ ਸਕਦੀ ਹੈ। ਇਸ ਲਈ ਖ਼ੂਨ ਲਾਗੇ ਹੀ ਰੱਖਿਆ ਜਾਵੇਗਾ। ਉਸ ਵੇਲੇ ਬੌਬ ਨੇ ਫ਼ੌਰਨ ਜਵਾਬ ਦਿੱਤਾ ਕਿ ਜੇ ਡਾਕਟਰ ਖ਼ੂਨ ਚੜ੍ਹਾਉਣ ਬਾਰੇ ਜ਼ਰਾ ਵੀ ਸੋਚ ਰਹੇ ਹਨ, ਤਾਂ ਉਹ ਇਕਦਮ ਹਸਪਤਾਲ ਛੱਡ ਕੇ ਚਲਾ ਜਾਵੇਗਾ। ਬਾਅਦ ਵਿਚ ਬੌਬ ਨੇ ਦੱਸਿਆ: “ਮੈਨੂੰ ਆਪਣੇ ਫ਼ੈਸਲੇ ʼਤੇ ਜ਼ਰਾ ਵੀ ਸ਼ੱਕ ਨਹੀਂ ਸੀ ਅਤੇ ਮੈਨੂੰ ਇਸ ਗੱਲ ਦੀ ਵੀ ਕੋਈ ਚਿੰਤਾ ਨਹੀਂ ਸੀ ਕਿ ਮੇਰੇ ਨਾਲ ਕੀ ਹੋਵੇਗਾ।”
17 ਬੌਬ ਦਾ ਇਰਾਦਾ ਪੱਕਾ ਸੀ ਕਿਉਂਕਿ ਉਸ ਨੇ ਹਸਪਤਾਲ ਜਾਣ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਦ੍ਰਿੜ੍ਹ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਕਿਹੜੀਆਂ ਗੱਲਾਂ ਨੇ ਉਸ ਦੀ ਇਹ ਫ਼ੈਸਲਾ ਕਰਨ ਵਿਚ ਮਦਦ ਕੀਤੀ? ਪਹਿਲੀ, ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਦੂਜੀ, ਉਸ ਨੇ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਜ਼ਿੰਦਗੀ ਅਤੇ ਖ਼ੂਨ ਦੀ ਪਵਿੱਤਰਤਾ ਬਾਰੇ ਬੜੇ ਧਿਆਨ ਨਾਲ ਅਧਿਐਨ ਕੀਤਾ ਸੀ। ਤੀਜੀ, ਉਸ ਨੂੰ ਇਸ ਗੱਲ ਦਾ ਪੱਕਾ ਯਕੀਨ ਸੀ ਕਿ ਯਹੋਵਾਹ ਦੀਆਂ ਹਿਦਾਇਤਾਂ ਮੰਨਣ ਕਰਕੇ ਉਸ ਨੂੰ ਬਰਕਤਾਂ ਮਿਲਣਗੀਆਂ। ਅਸੀਂ ਵੀ ਆਪਣੇ ਮਨ ਵਿਚ ਪੱਕਾ ਇਰਾਦਾ ਕਰ ਸਕਦੇ ਹਾਂ, ਫਿਰ ਚਾਹੇ ਸਾਡੇ ʼਤੇ ਜਿਹੜੀ ਮਰਜ਼ੀ ਅਜ਼ਮਾਇਸ਼ ਆਵੇ।
8-14 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 60-62
ਯਹੋਵਾਹ ਸਾਡੀ ਹਿਫਾਜ਼ਤ ਅਤੇ ਮਦਦ ਕਰਦਾ ਹੈ
it-2 1118 ਪੈਰਾ 7
ਬੁਰਜ
ਇਸ ਦਾ ਮਤਲਬ। ਜਿਹੜੇ ਯਹੋਵਾਹ ʼਤੇ ਨਿਹਚਾ ਕਰਦੇ ਅਤੇ ਉਸ ਦੇ ਆਗਿਆਕਾਰ ਰਹਿੰਦੇ ਹਨ, ਉਹ ਉਨ੍ਹਾਂ ਦੀ ਹਰ ਪੱਖੋਂ ਰਾਖੀ ਕਰਦਾ ਹੈ। ਦਾਊਦ ਨੇ ਵੀ ਗਾਇਆ: “[ਯਹੋਵਾਹ] ਮੇਰੀ ਪਨਾਹ ਹੈਂ, ਇਕ ਮਜ਼ਬੂਤ ਬੁਰਜ ਜੋ ਦੁਸ਼ਮਣਾਂ ਤੋਂ ਮੇਰੀ ਰੱਖਿਆ ਕਰਦਾ ਹੈ।” (ਜ਼ਬੂ 61:3) ਜਿਹੜੇ ਯਹੋਵਾਹ ਦੇ ਨਾਂ ਦਾ ਮਤਲਬ ਸਮਝਦੇ, ਉਸ ਉੱਤੇ ਭਰੋਸਾ ਰੱਖਦੇ ਅਤੇ ਵਫ਼ਾਦਾਰੀ ਨਾਲ ਉਸ ਦੇ ਨਾਂ ਬਾਰੇ ਦੂਜਿਆਂ ਨੂੰ ਦੱਸਦੇ ਹਨ, ਉਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ। ਕਿਉਂ? ਕਿਉਂਕਿ ਬਾਈਬਲ ਕਹਿੰਦੀ ਹੈ: “ਯਹੋਵਾਹ ਦਾ ਨਾਂ ਇਕ ਪੱਕਾ ਬੁਰਜ ਹੈ। ਧਰਮੀ ਭੱਜ ਕੇ ਉਸ ਵਿਚ ਜਾਂਦਾ ਹੈ ਤੇ ਸੁਰੱਖਿਅਤ ਰਹਿੰਦਾ ਹੈ।”—ਕਹਾ 18:10; 1 ਸਮੂ 17:45-47 ਨਾਲ ਤੁਲਨਾ ਕਰੋ।
it-2 1084 ਪੈਰਾ 8
ਤੰਬੂ
ਬਹੁਤ ਸਾਰੇ ਬਿਰਤਾਂਤਾਂ ਵਿਚ “ਤੰਬੂ” ਦਾ ਤਸਵੀਰੀ ਭਾਸ਼ਾ ਵਿਚ ਮਤਲਬ ਦੱਸਿਆ ਗਿਆ ਹੈ। ਆਮ ਤੌਰ ʼਤੇ ਤੰਬੂ ਵਿਚ ਇਕ ਵਿਅਕਤੀ ਆਰਾਮ ਕਰਦਾ ਹੈ ਅਤੇ ਖ਼ਰਾਬ ਮੌਸਮ ਤੋਂ ਉਸ ਦੀ ਰਾਖੀ ਹੁੰਦੀ ਹੈ। (ਉਤ 18:1) ਪੁਰਾਣੇ ਜ਼ਮਾਨੇ ਵਿਚ ਰਿਵਾਜ ਅਨੁਸਾਰ ਜਦੋਂ ਕੋਈ ਕਿਸੇ ਨੂੰ ਆਪਣੇ ਤੰਬੂ ਵਿਚ ਮਹਿਮਾਨ ਵਜੋਂ ਸੱਦਦਾ ਸੀ ਜਾਂ ਕਿਸੇ ਦੀ ਪਰਾਹੁਣਚਾਰੀ ਕਰਦਾ ਸੀ, ਤਾਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਉਸ ਦੀ ਦੇਖ-ਭਾਲ ਕਰੇਗਾ ਤੇ ਉਸ ਦਾ ਆਦਰ ਕਰੇਗਾ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਪ੍ਰਕਾਸ਼ ਦੀ ਕਿਤਾਬ ਵਿਚ ਵੱਡੀ ਭੀੜ ਬਾਰੇ ਕਿਹਾ ਗਿਆ ਹੈ ਕਿ ਪਰਮੇਸ਼ੁਰ “ਆਪਣਾ ਤੰਬੂ ਉਨ੍ਹਾਂ ਉੱਤੇ ਤਾਣੇਗਾ।” (ਪ੍ਰਕਾਸ਼ ਦੀ ਕਿਤਾਬ 7:15, ਫੁਟਨੋਟ) ਇਸ ਦਾ ਮਤਲਬ ਹੈ ਕਿ ਉਹ ਉਨ੍ਹਾਂ ਦੀ ਦੇਖ-ਭਾਲ ਅਤੇ ਸੁਰੱਖਿਆ ਕਰੇਗਾ। (ਜ਼ਬੂ 61:3, 4) ਯਸਾਯਾਹ ਨੇ ਦੱਸਿਆ ਕਿ ਪਰਮੇਸ਼ੁਰ ਦੀ ਪਤਨੀ, ਸੀਓਨ, ਆਪਣੇ ਹੋਣ ਵਾਲੇ ਬੱਚਿਆਂ ਲਈ ਤਿਆਰੀ ਕਰ ਰਹੀ ਹੈ। ਪਰਮੇਸ਼ੁਰ ਉਸ ਨੂੰ ਕਹਿੰਦਾ ਹੈ, “ਆਪਣੇ ਤੰਬੂ ਨੂੰ ਹੋਰ ਵੱਡਾ ਕਰ।” (ਯਸਾ 54:2) ਇਸ ਤਰ੍ਹਾਂ ਉਹ ਆਪਣੇ ਬੱਚਿਆਂ ਲਈ ਸੁਰੱਖਿਆ ਦਾ ਘੇਰਾ ਵੱਡਾ ਕਰ ਰਹੀ ਹੈ।
ਪਰਮੇਸ਼ੁਰ ਦੇ ਨਿਯਮ ਸਾਡੇ ਭਲੇ ਲਈ ਹਨ
14 ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਨਿਯਮ ਅਟੱਲ ਹਨ। ਇਨ੍ਹਾਂ ਤੂਫ਼ਾਨੀ ਸਮਿਆਂ ਵਿਚ ਯਹੋਵਾਹ ਇਕ ਮਜ਼ਬੂਤ ਚਟਾਨ ਵਰਗਾ ਹੈ। ਉਹ ਆਦ ਤੋਂ ਅੰਤ ਤਕ, ਯਾਨੀ ਸਦੀਪਕਾਲ ਤਕ ਪਰਮੇਸ਼ੁਰ ਹੈ। (ਜ਼ਬੂਰ 90:2) ਆਪਣੇ ਬਾਰੇ ਉਸ ਨੇ ਕਿਹਾ: “ਮੈਂ ਯਹੋਵਾਹ ਅਟੱਲ ਹਾਂ।” (ਮਲਾਕੀ 3:6) ਬਾਈਬਲ ਵਿਚ ਦਰਜ ਕੀਤੇ ਗਏ ਪਰਮੇਸ਼ੁਰ ਦੇ ਮਿਆਰਾਂ ਉੱਤੇ ਪੂਰਾ ਭਰੋਸਾ ਰੱਖਿਆ ਜਾ ਸਕਦਾ ਹੈ, ਪਰ ਮਨੁੱਖਾਂ ਦੇ ਵਿਚਾਰ ਹਮੇਸ਼ਾ ਰੰਗ ਬਦਲਦੇ ਰਹਿੰਦੇ ਹਨ। (ਯਾਕੂਬ 1:17) ਮਿਸਾਲ ਲਈ, ਕਈਆਂ ਸਾਲਾਂ ਤੋਂ ਮਨੋਵਿਗਿਆਨੀ ਇਹੋ ਸਲਾਹ ਦਿੰਦੇ ਆਏ ਕਿ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਉਨ੍ਹਾਂ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ, ਪਰ ਬਾਅਦ ਵਿਚ ਕਈਆਂ ਦੇ ਵਿਚਾਰ ਬਦਲ ਗਏ ਸਨ ਅਤੇ ਉਨ੍ਹਾਂ ਨੂੰ ਸਵੀਕਾਰ ਕਰਨਾ ਪਿਆ ਕਿ ਉਨ੍ਹਾਂ ਦੀ ਸਲਾਹ ਗ਼ਲਤ ਸੀ। ਇਸ ਮਾਮਲੇ ਬਾਰੇ ਦੁਨਿਆਵੀ ਸਿਧਾਂਤ ਅਤੇ ਮਿਆਰ ਹਵਾ ਦੇ ਝੌਂਕੇ ਵਾਂਗ ਬਦਲਦੇ ਰਹਿੰਦੇ ਹਨ। ਪਰ ਯਹੋਵਾਹ ਦਾ ਬਚਨ ਅਟੱਲ ਹੈ। ਸਦੀਆਂ ਤੋਂ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਬੱਚਿਆਂ ਦੀ ਪਿਆਰ ਨਾਲ ਪਰਵਰਿਸ਼ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ। ਪੌਲੁਸ ਰਸੂਲ ਨੇ ਲਿਖਿਆ: “ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਇਹ ਜਾਣ ਕੇ ਸਾਡਾ ਹੌਸਲਾ ਕਿੰਨਾ ਵਧਦਾ ਹੈ ਕਿ ਅਸੀਂ ਯਹੋਵਾਹ ਦੇ ਮਿਆਰਾਂ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ; ਉਹ ਬਿਲਕੁਲ ਅਟੱਲ ਹਨ!
ਹੀਰੇ-ਮੋਤੀ
ਜ਼ਬੂਰਾਂ ਦੀ ਪੋਥੀ ਦੇ ਦੂਜੇ ਭਾਗ ਦੇ ਕੁਝ ਖ਼ਾਸ ਨੁਕਤੇ
62:11. ਪਰਮੇਸ਼ੁਰ ਨੂੰ ਕਿਸੇ ਬਾਹਰੀ ਸੋਮੇ ਤੋਂ ਤਾਕਤ ਹਾਸਲ ਕਰਨ ਦੀ ਲੋੜ ਨਹੀਂ ਹੈ। ਉਹ ਖ਼ੁਦ ਸ਼ਕਤੀ ਦਾ ਸੋਮਾ ਹੈ। “ਸਮਰੱਥਾ ਪਰਮੇਸ਼ੁਰ ਦੀ ਹੈ।”
15-21 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 63-65
“ਤੇਰਾ ਅਟੱਲ ਪਿਆਰ ਜ਼ਿੰਦਗੀ ਨਾਲੋਂ ਅਨਮੋਲ ਹੈ”
ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਕੌਣ ਅੱਡ ਕਰੇਗਾ?
17 ਤੁਹਾਡੇ ਲਈ ਪਰਮੇਸ਼ੁਰ ਦਾ ਪ੍ਰੇਮ ਕਿੰਨਾ ਕੁ ਮਹੱਤਵਪੂਰਣ ਹੈ? ਦਾਊਦ ਨੇ ਲਿਖਿਆ: “ਏਸ ਲਈ ਕਿ ਤੇਰੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ, ਮੇਰੇ ਬੁੱਲ੍ਹ ਤੇਰੀ ਉਸਤਤ ਕਰਨਗੇ। ਸੋ ਆਪਣੇ ਜੀਵਨ ਵਿੱਚ ਮੈਂ ਤੈਨੂੰ ਮੁਬਾਰਕ ਆਖਾਂਗਾ, ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ।” (ਜ਼ਬੂਰ 63:3, 4) ਕੀ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ? ਕੀ ਇਸ ਦੁਨੀਆਂ ਵਿਚ ਅਜਿਹੀ ਕੋਈ ਵੀ ਚੀਜ਼ ਹੈ ਜੋ ਪਰਮੇਸ਼ੁਰ ਦੇ ਪ੍ਰੇਮ ਅਤੇ ਮਿੱਤਰਤਾ ਨਾਲੋਂ ਬਿਹਤਰ ਹੈ? ਮਿਸਾਲ ਲਈ, ਕੀ ਕਿਸੇ ਵੀ ਚੰਗੀ ਨੌਕਰੀ ਤੋਂ ਉਹ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲ ਸਕਦੀ ਹੈ ਜੋ ਪਰਮੇਸ਼ੁਰ ਨਾਲ ਇਕ ਚੰਗੇ ਰਿਸ਼ਤੇ ਤੋਂ ਮਿਲਦੀ ਹੈ? (ਲੂਕਾ 12:15) ਕੁਝ ਮਸੀਹੀਆਂ ਨੂੰ ਇਹ ਫ਼ੈਸਲਾ ਕਰਨਾ ਪਿਆ ਹੈ ਕਿ ਉਹ ਜਾਂ ਤਾਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣ ਜਾਂ ਉਹ ਸ਼ਹੀਦ ਹੋ ਜਾਣ। ਦੂਸਰੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਨਜ਼ਰਬੰਦੀ-ਕੈਂਪਾਂ ਵਿਚ ਯਹੋਵਾਹ ਦੇ ਕਈ ਗਵਾਹਾਂ ਨਾਲ ਇਸੇ ਤਰ੍ਹਾਂ ਹੋਇਆ ਸੀ। ਉਸ ਸਮੇਂ ਲਗਭਗ ਸਾਰਿਆਂ ਮਸੀਹੀ ਭਰਾਵਾਂ ਨੇ ਮੌਤ ਦਾ ਸਾਮ੍ਹਣਾ ਕਰ ਕੇ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹਿਣ ਦਾ ਫ਼ੈਸਲਾ ਕੀਤਾ। ਜੋ ਪਰਮੇਸ਼ੁਰ ਦੇ ਪ੍ਰੇਮ ਵਿਚ ਵਫ਼ਾਦਾਰੀ ਨਾਲ ਕਾਇਮ ਰਹਿੰਦੇ ਹਨ ਉਹ ਪਰਮੇਸ਼ੁਰ ਤੋਂ ਸਦਾ ਦਾ ਜੀਵਨ ਹਾਸਲ ਕਰਨ ਦੀ ਉਮੀਦ ਰੱਖ ਸਕਦੇ ਹਨ। ਉਨ੍ਹਾਂ ਨੂੰ ਦੁਨੀਆਂ ਤੋਂ ਅਜਿਹੀ ਉਮੀਦ ਨਹੀਂ ਮਿਲ ਸਕਦੀ। (ਮਰਕੁਸ 8:34-36) ਪਰ ਇਸ ਵਿਚ ਸਦਾ ਦੇ ਜੀਵਨ ਨਾਲੋਂ ਹੋਰ ਵੀ ਕੁਝ ਸ਼ਾਮਲ ਹੈ।
18 ਯਹੋਵਾਹ ਤੋਂ ਬਗੈਰ ਇਕ ਬਹੁਤ ਹੀ ਲੰਬੀ ਜ਼ਿੰਦਗੀ ਦੀ ਕਲਪਨਾ ਕਰਨ ਦੀ ਕੋਸ਼ਿਸ਼ ਕਰੋ। ਅਜਿਹੀ ਜ਼ਿੰਦਗੀ ਮਕਸਦ ਤੋਂ ਬਿਨਾਂ ਅਤੇ ਬਿਲਕੁਲ ਵਿਅਰਥ ਹੋਵੇਗੀ। ਹਾਂ, ਯਹੋਵਾਹ ਤੋਂ ਬਗੈਰ ਸਦਾ ਲਈ ਜੀਉਣਾ ਨਾਮੁਮਕਿਨ ਹੈ। ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਹੁਤ ਸਾਰਾ ਚੰਗਾ ਕੰਮ ਦਿੱਤਾ ਹੈ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਯਹੋਵਾਹ ਆਪਣਾ ਮਕਸਦ ਪੂਰਾ ਕਰ ਕੇ ਸਾਨੂੰ ਸਦਾ ਦਾ ਜੀਵਨ ਬਖ਼ਸ਼ੇਗਾ ਤਾਂ ਅਸੀਂ ਵਧੀਆ ਅਤੇ ਫ਼ਾਇਦੇਮੰਦ ਕੰਮ ਸਿੱਖ ਸਕਾਂਗੇ। (ਉਪਦੇਸ਼ਕ ਦੀ ਪੋਥੀ 3:11) ਸਦਾ ਦੇ ਜੀਵਨ ਦੌਰਾਨ ਅਸੀਂ ਚਾਹੇ ਜਿੰਨਾ ਮਰਜ਼ੀ ਸਿੱਖ ਲਈਏ, ਅਸੀਂ ਕਦੀ ਵੀ ‘ਪਰਮੇਸ਼ੁਰ ਦੇ ਧਨ ਅਤੇ ਬੁੱਧ ਅਤੇ ਗਿਆਨ ਦੀ ਡੂੰਘਾਈ’ ਨੂੰ ਪੂਰੀ ਤਰ੍ਹਾਂ ਨਹੀਂ ਸਮਝਾਂਗੇ।—ਰੋਮੀਆਂ 11:33.
“ਹਰ ਚੀਜ਼ ਲਈ . . . ਧੰਨਵਾਦ ਕਰੋ”
ਖ਼ਾਸ ਕਰਕੇ ਪਰਮੇਸ਼ੁਰ ਨੂੰ ਸ਼ੁਕਰਗੁਜ਼ਾਰੀ ਦਿਖਾਉਣੀ ਜ਼ਰੂਰੀ ਹੈ। ਬਿਨਾਂ ਸ਼ੱਕ, ਤੁਸੀਂ ਕਦੇ-ਕਦੇ ਉਨ੍ਹਾਂ ਬਹੁਤ ਸਾਰੇ ਤੋਹਫ਼ਿਆਂ ਬਾਰੇ ਸੋਚਿਆ ਹੋਵੇ ਜੋ ਯਹੋਵਾਹ ਨੇ ਤੁਹਾਨੂੰ ਦਿੱਤੇ ਹਨ ਅਤੇ ਭਵਿੱਖ ਵਿਚ ਵੀ ਦੇਵੇਗਾ। (ਬਿਵ. 8:17, 18; ਰਸੂ. 14:17) ਪਰ ਪਰਮੇਸ਼ੁਰ ਵੱਲੋਂ ਦਿਖਾਈ ਗਈ ਭਲਾਈ ਬਾਰੇ ਥੋੜ੍ਹਾ-ਬਹੁਤਾ ਸੋਚਣ ਦੀ ਬਜਾਇ ਕਿਉਂ ਨਾ ਤੁਸੀਂ ਸਮਾਂ ਕੱਢ ਉਨ੍ਹਾਂ ਬਰਕਤਾਂ ਬਾਰੇ ਗਹਿਰਾਈ ਨਾਲ ਸੋਚੋ ਜੋ ਉਸ ਨੇ ਤੁਹਾਨੂੰ ਤੇ ਤੁਹਾਡੇ ਪਿਆਰਿਆਂ ਨੂੰ ਦਿੱਤੀਆਂ ਹਨ। ਸ੍ਰਿਸ਼ਟੀਕਰਤਾ ਵੱਲੋਂ ਦਿਖਾਈ ਗਈ ਭਲਾਈ ʼਤੇ ਸੋਚ-ਵਿਚਾਰ ਕਰਨ ਨਾਲ ਤੁਹਾਡੇ ਦਿਲ ਵਿਚ ਉਸ ਲਈ ਹੋਰ ਕਦਰਦਾਨੀ ਪੈਦਾ ਹੋਵੇਗੀ ਅਤੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਉਹ ਤੁਹਾਨੂੰ ਕਿੰਨਾ ਪਿਆਰ ਤੇ ਤੁਹਾਡੀ ਕਿੰਨੀ ਕਦਰ ਕਰਦਾ ਹੈ।—1 ਯੂਹੰ. 4:9.
ਪਰਮੇਸ਼ੁਰੀ ਗੱਲਾਂ ʼਤੇ ਸੋਚ-ਵਿਚਾਰ ਕਰਦੇ ਰਹੋ
7 ਅਸੀਂ ਜੋ ਪੜ੍ਹਦੇ ਹਾਂ ਉਸ ਉੱਤੇ ਧਿਆਨ ਲਾਉਣ ਲਈ ਸਾਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਇਸ ਕਰਕੇ ਸੋਚ-ਵਿਚਾਰ ਕਰਨ ਲਈ ਸਭ ਤੋਂ ਵਧੀਆ ਸਮਾਂ ਉਦੋਂ ਹੁੰਦਾ ਹੈ ਜਦੋਂ ਅਸੀਂ ਥੱਕੇ ਨਾ ਹੋਈਏ ਅਤੇ ਮਾਹੌਲ ਸ਼ਾਂਤ ਹੋਵੇ ਜਿੱਥੇ ਸਾਡਾ ਧਿਆਨ ਨਾ ਭਟਕੇ। ਜ਼ਬੂਰਾਂ ਦਾ ਲਿਖਾਰੀ ਦਾਊਦ ਰਾਤ ਵੇਲੇ ਆਪਣੇ ਬਿਸਤਰੇ ʼਤੇ ਸੋਚ-ਵਿਚਾਰ ਕਰਦਾ ਹੁੰਦਾ ਸੀ। (ਜ਼ਬੂ. 63:6) ਭਾਵੇਂ ਯਿਸੂ ਸੰਪੂਰਣ ਸੀ, ਫਿਰ ਵੀ ਉਹ ਸੋਚ-ਵਿਚਾਰ ਤੇ ਪ੍ਰਾਰਥਨਾ ਕਰਨ ਲਈ ਸ਼ਾਂਤ ਜਗ੍ਹਾ ਚੁਣਦਾ ਹੁੰਦਾ ਸੀ।—ਲੂਕਾ 6:12.
ਯਿਸੂ ਦੀ ਰੀਸ ਕਰ ਕੇ ਪਿਆਰ ਨਾਲ ਸਿਖਾਓ
6 ਅਸੀਂ ਹੋਰਨਾਂ ਨਾਲ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਨੀ ਪਸੰਦ ਕਰਦੇ ਹਾਂ ਜੋ ਸਾਨੂੰ ਪਿਆਰੀਆਂ ਹਨ। ਲੋਕ ਸਾਡੇ ਨਾਲ ਗੱਲ ਕਰਦੇ ਸਮੇਂ ਸਾਡੇ ਹਾਵਾਂ-ਭਾਵਾਂ ਤੋਂ ਦੇਖ ਸਕਦੇ ਹਨ ਕਿ ਅਸੀਂ ਕਿੰਨੇ ਖ਼ੁਸ਼ ਤੇ ਜੋਸ਼ੀਲੇ ਹਾਂ। ਇੱਦਾਂ ਖ਼ਾਸਕਰ ਲੋਕਾਂ ਨੂੰ ਉਦੋਂ ਨਜ਼ਰ ਆਉਂਦਾ ਹੈ ਜਦੋਂ ਅਸੀਂ ਉਸ ਸ਼ਖ਼ਸ ਬਾਰੇ ਗੱਲ ਕਰਦੇ ਹਾਂ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ। ਆਮ ਤੌਰ ਤੇ ਅਸੀਂ ਉਹ ਸਾਰਾ ਕੁਝ ਦੱਸਣ ਲਈ ਉਤਾਵਲੇ ਹੁੰਦੇ ਹਾਂ ਜੋ ਕੁਝ ਸਾਨੂੰ ਉਸ ਸ਼ਖ਼ਸ ਬਾਰੇ ਪਤਾ ਹੁੰਦਾ ਹੈ। ਅਸੀਂ ਉਸ ਦੀ ਤਾਰੀਫ਼, ਆਦਰ ਅਤੇ ਤਰਫ਼ਦਾਰੀ ਕਰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਾਂਗ ਦੂਜੇ ਵੀ ਉਸ ਸ਼ਖ਼ਸ ਦੇ ਸਦਗੁਣਾਂ ਕਰਕੇ ਉਸ ਵੱਲ ਖਿੱਚੇ ਚਲੇ ਆਉਣ।
ਹੀਰੇ-ਮੋਤੀ
ਕੀ ਤੁਹਾਡੇ ਤੋਂ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ?
ਕਿਸੇ ਇਮਾਰਤ ਨੂੰ ਢਾਹੁਣਾ ਸੌਖਾ ਹੁੰਦਾ ਹੈ, ਖੜ੍ਹਾ ਕਰਨਾ ਔਖਾ। ਇਸੇ ਤਰ੍ਹਾਂ ਅਸੀਂ ਵੀ ਆਪਣੀਆਂ ਗੱਲਾਂ ਨਾਲ ਦੂਜਿਆਂ ਦਾ ਜਾਂ ਤਾਂ ਹੌਸਲਾ ਢਾਹ ਸਕਦੇ ਹਾਂ ਜਾਂ ਫਿਰ ਹੌਸਲਾ ਵਧਾ ਸਕਦੇ ਹਾਂ। ਗ਼ਲਤੀਆਂ ਤਾਂ ਹਰ ਇਨਸਾਨ ਕਰਦਾ ਹੈ। ਰਾਜਾ ਸੁਲੇਮਾਨ ਨੇ ਲਿਖਿਆ: “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।” (ਉਪਦੇਸ਼ਕ ਦੀ ਪੋਥੀ 7:20) ਕਿਸੇ ਦੀਆਂ ਖ਼ਾਮੀਆਂ ਦੇਖ ਕੇ ਚੁਭਵੀਆਂ ਗੱਲਾਂ ਕਹਿਣ ਨਾਲ ਉਸ ਦਾ ਹੌਸਲਾ ਪਸਤ ਕਰਨਾ ਬਹੁਤ ਆਸਾਨ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 64:2-4) ਪਰ ਹੌਸਲਾ ਦੇਣ ਵਾਲੀਆਂ ਗੱਲਾਂ ਕਰਨ ਲਈ ਕਾਫ਼ੀ ਸੋਚ-ਵਿਚਾਰ ਕਰਨਾ ਪੈਂਦਾ ਹੈ।
22-28 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 66-68
ਯਹੋਵਾਹ ਰੋਜ਼ ਸਾਡਾ ਭਾਰ ਚੁੱਕਦਾ ਹੈ
ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ?
15 ਯਹੋਵਾਹ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਲਾਜਵਾਬ ਤਰੀਕੇ ਨਾਲ ਨਹੀਂ ਦਿੰਦਾ। ਪਰ ਉਹ ਸਾਨੂੰ ਜੋ ਵੀ ਜਵਾਬ ਦਿੰਦਾ ਹੈ, ਉਹ ਸਾਡੀ ਵਫ਼ਾਦਾਰੀ ਨੂੰ ਬਣਾਈ ਰੱਖਣ ਲਈ ਕਾਫ਼ੀ ਹੈ। ਇਸ ਲਈ ਹਮੇਸ਼ਾ ਧਿਆਨ ਦਿਓ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ। ਭੈਣ ਯੋਕੋ ਨੂੰ ਲੱਗਾ ਕਿ ਯਹੋਵਾਹ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦੇ ਰਿਹਾ। ਇਸ ਲਈ ਉਸ ਨੇ ਇਕ ਲਿਸਟ ਬਣਾਈ ਕਿ ਉਸ ਨੇ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕੀਤੀ ਸੀ। ਕੁਝ ਸਮੇਂ ਬਾਅਦ ਜਦੋਂ ਉਸ ਨੇ ਲਿਸਟ ਦੇਖੀ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਸ ਦੀਆਂ ਜ਼ਿਆਦਾਤਰ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ, ਇੱਥੋਂ ਤਕ ਕਿ ਉਨ੍ਹਾਂ ਪ੍ਰਾਰਥਨਾਵਾਂ ਦਾ ਵੀ ਜਿਨ੍ਹਾਂ ਬਾਰੇ ਉਹ ਖ਼ੁਦ ਭੁੱਲ ਗਈ ਸੀ। ਸਾਨੂੰ ਵੀ ਸਮੇਂ-ਸਮੇਂ ʼਤੇ ਰੁਕ ਕੇ ਸੋਚਣਾ ਚਾਹੀਦਾ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦੇ ਰਿਹਾ ਹੈ।—ਜ਼ਬੂ. 66:19, 20.
ਇਕੱਲੀਆਂ ਮਾਵਾਂ ਦੀ ਮਦਦ ਕਰੋ
ਯਹੋਵਾਹ ਨੇ ਕਈ ਜ਼ਬੂਰ ਜਾਂ ਭਜਨ ਲਿਖਵਾਏ ਜੋ ਇਸਰਾਏਲੀ ਉਸ ਦੀ ਭਗਤੀ ਵਿਚ ਗਾਉਂਦੇ ਹੁੰਦੇ ਸਨ। ਜ਼ਰਾ ਸੋਚੋ ਕਿ ਇਸਰਾਏਲੀ ਵਿਧਵਾਵਾਂ ਅਤੇ ਅਨਾਥਾਂ ਨੂੰ ਕਿੰਨਾ ਹੌਸਲਾ ਮਿਲਿਆ ਹੋਵੇਗਾ ਜਦੋਂ ਉਨ੍ਹਾਂ ਨੇ ਗਾਇਆ ਕਿ ਯਹੋਵਾਹ ਉਨ੍ਹਾਂ ਦਾ “ਪਿਤਾ” ਅਤੇ “ਨਿਆਉਂ ਕਰਨ ਵਾਲਾ” ਹੈ। (ਜ਼ਬੂਰਾਂ ਦੀ ਪੋਥੀ 68:5; 146:9) ਅਸੀਂ ਵੀ ਇਕੱਲੀਆਂ ਮਾਵਾਂ ਨੂੰ ਹੌਸਲੇ ਭਰੇ ਸ਼ਬਦ ਕਹਿ ਸਕਦੇ ਹਾਂ ਜੋ ਉਨ੍ਹਾਂ ਨੂੰ ਹਮੇਸ਼ਾ ਯਾਦ ਰਹਿਣਗੇ। ਰੂਥ ਇਕ ਇਕੱਲੀ ਮਾਂ ਹੈ। ਭਾਵੇਂ ਕਿ 20 ਸਾਲ ਬੀਤ ਚੁੱਕੇ ਹਨ, ਪਰ ਉਸ ਨੂੰ ਅਜੇ ਵੀ ਕਿਸੇ ਦੇ ਕਹੇ ਇਹ ਸ਼ਬਦ ਯਾਦ ਹਨ: “ਸੱਚ-ਮੁੱਚ ਤੂੰ ਆਪਣੇ ਦੋਵੇਂ ਮੁੰਡਿਆਂ ਦੀ ਪਰਵਰਿਸ਼ ਬੜੇ ਵਧੀਆ ਢੰਗ ਨਾਲ ਕਰ ਰਹੀ ਹੈਂ। ਸ਼ਾਬਾਸ਼! ਇੱਦਾਂ ਹੀ ਕਰਦੀ ਰਹਿ।” ਰੂਥ ਕਹਿੰਦੀ ਹੈ: ‘ਉਸ ਦੀ ਗੱਲ ਸੁਣ ਕੇ ਮੇਰਾ ਹੌਸਲਾ ਵਧਿਆ ਕਿਉਂਕਿ ਉਹ ਖ਼ੁਦ ਵੀ ਬੱਚਿਆਂ ਵਾਲਾ ਸੀ।’ ਵਾਕਈ ਅਜਿਹੇ ਸ਼ਬਦਾਂ ਵਿਚ “ਸਿਹਤ ਦੇਣ ਵਾਲੀ ਰਸਨਾ” ਹੁੰਦੀ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਇਕੱਲੀ ਮਾਂ ʼਤੇ ਇਨ੍ਹਾਂ ਦਾ ਕਿੰਨਾ ਵਧੀਆ ਅਸਰ ਹੋ ਸਕਦਾ ਹੈ। (ਕਹਾਉਤਾਂ 15:4) ਕੀ ਤੁਸੀਂ ਇਕੱਲੀ ਮਾਂ ਦਾ ਹੌਸਲਾ ਵਧਾਉਣ ਲਈ ਉਸ ਨੂੰ ਦਿਲੋਂ ਸ਼ਾਬਾਸ਼ ਦੇ ਸਕਦੇ ਹੋ?
ਯਤੀਮਾਂ ਦਾ ਪਿਤਾ
“ਯਤੀਮਾਂ ਦਾ ਪਿਤਾ . . . ਪਰਮੇਸ਼ੁਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।” (ਜ਼ਬੂਰਾਂ ਦੀ ਪੋਥੀ 68:5) ਇਸ ਹਵਾਲੇ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਬੇਸਹਾਰਿਆਂ ਦਾ ਸਹਾਰਾ ਹੈ। ਇਸਰਾਏਲੀਆਂ ਨੂੰ ਦਿੱਤੇ ਹੁਕਮਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਅਨਾਥ ਬੱਚਿਆਂ ਦਾ ਫ਼ਿਕਰ ਸੀ। ਆਓ ਆਪਾਂ ਬਾਈਬਲ ਵਿਚ ਕੂਚ 22:22-24 ਦੇਖੀਏ ਜਿੱਥੇ ਪਹਿਲੀ ਵਾਰ “ਯਤੀਮਾਂ” ਬਾਰੇ ਗੱਲ ਕੀਤੀ ਗਈ ਹੈ।
ਯਹੋਵਾਹ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰ ਰਿਹਾ ਹੈ
17 ਜ਼ਬੂਰ 40:5 ਪੜ੍ਹੋ। ਪਹਾੜ ʼਤੇ ਚੜ੍ਹਨ ਵਾਲੇ ਮਾਹਰ ਦਾ ਟੀਚਾ ਪਹਾੜ ਦੀ ਟੀਸੀ ʼਤੇ ਪਹੁੰਚਣ ਦਾ ਹੁੰਦਾ ਹੈ। ਪਰ ਉਹ ਚੜ੍ਹਦੇ ਵੇਲੇ ਰਸਤੇ ਵਿਚ ਰੁਕ-ਰੁਕ ਕੇ ਅਲੱਗ-ਅਲੱਗ ਨਜ਼ਾਰਿਆਂ ਦਾ ਮਜ਼ਾ ਲੈ ਸਕਦਾ ਹੈ। ਬਿਲਕੁਲ ਉਸੇ ਤਰ੍ਹਾਂ ਸਾਨੂੰ ਵੀ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਬਾਕਾਇਦਾ ਸਮਾਂ ਕੱਢ ਕੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਕਿਵੇਂ ਔਖੀਆਂ ਘੜੀਆਂ ਵਿਚ ਸਾਨੂੰ ਕਾਮਯਾਬੀ ਦਿੱਤੀ। ਹਰ ਰੋਜ਼ ਦਿਨ ਦੇ ਅਖ਼ੀਰ ਵਿਚ ਆਪਣੇ ਆਪ ਤੋਂ ਪੁੱਛੋ: ‘ਅੱਜ ਯਹੋਵਾਹ ਨੇ ਕਿਵੇਂ ਮੈਨੂੰ ਬਰਕਤ ਦਿੱਤੀ ਹੈ? ਚਾਹੇ ਮੇਰੀ ਮੁਸ਼ਕਲ ਖ਼ਤਮ ਨਹੀਂ ਹੋਈ, ਪਰ ਯਹੋਵਾਹ ਉਸ ਨੂੰ ਸਹਿਣ ਵਿਚ ਮੇਰੀ ਕਿਵੇਂ ਮਦਦ ਕਰ ਰਿਹਾ ਹੈ?’ ਯਹੋਵਾਹ ਵੱਲੋਂ ਮਿਲੀ ਘੱਟੋ-ਘੱਟ ਇਕ ਬਰਕਤ ਬਾਰੇ ਸੋਚੋ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਾਮਯਾਬ ਹੋਏ।
ਹੀਰੇ-ਮੋਤੀ
ਜ਼ਬੂਰਾਂ ਦੀ ਪੋਥੀ ਦੇ ਦੂਜੇ ਭਾਗ ਦੇ ਕੁਝ ਖ਼ਾਸ ਨੁਕਤੇ
68:18—ਇਹ ਲੋਕ ਕੌਣ ਸਨ ਜਿਨ੍ਹਾਂ ਨੂੰ ‘ਆਦਮੀਆਂ ਵਿੱਚ ਦਾਨ’ ਕਿਹਾ ਗਿਆ ਹੈ? ਇਹ ਉਹ ਆਦਮੀ ਸਨ ਜਿਨ੍ਹਾਂ ਨੂੰ ਕਨਾਨ ਦੇਸ਼ ਉੱਤੇ ਜਿੱਤ ਪ੍ਰਾਪਤ ਕਰਦੇ ਸਮੇਂ ਬੰਦੀ ਬਣਾਇਆ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਡੇਹਰੇ ਦੇ ਕੰਮਾਂ ਵਿਚ ਲੇਵੀਆਂ ਦੀ ਮਦਦ ਕਰਨ ਲਈ ਲਾਇਆ ਗਿਆ ਸੀ।—ਅਜ਼ਰਾ 8:20.
29 ਜੁਲਾਈ–4 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 69
ਯਿਸੂ ਦੀ ਜ਼ਿੰਦਗੀ ਵਿਚ ਜੋ ਕੁਝ ਹੋਇਆ, ਉਹ ਪਹਿਲਾਂ ਹੀ ਜ਼ਬੂਰ 69 ਵਿਚ ਦੱਸਿਆ ਗਿਆ ਸੀ
ਉਨ੍ਹਾਂ ਨੇ ਮਸੀਹਾ ਦੀ ਉਡੀਕ ਕੀਤੀ
17 ਲੋਕ ਮਸੀਹਾ ਨੂੰ ਬਿਨਾਂ ਕਾਰਨ ਨਫ਼ਰਤ ਕਰਨਗੇ। (ਜ਼ਬੂ. 69:4) ਯਿਸੂ ਨੇ ਕਿਹਾ: “ਮੈਂ ਉਨ੍ਹਾਂ ਵਿੱਚ ਓਹ ਕੰਮ ਨਾ ਕਰਦਾ ਜੋ ਹੋਰ ਕਿਨੇ ਨਹੀਂ ਕੀਤੇ ਤਾਂ ਉਨ੍ਹਾਂ ਦਾ ਪਾਪ ਨਾ ਹੁੰਦਾ ਪਰ ਹੁਣ ਤਾਂ ਉਨ੍ਹਾਂ ਨੇ ਮੈਨੂੰ ਅਤੇ ਨਾਲੇ ਮੇਰੇ ਪਿਤਾ ਨੂੰ ਵੇਖਿਆ ਅਤੇ ਸਾਡੇ ਨਾਲ ਵੈਰ ਵੀ ਕੀਤਾ ਹੈ। ਪਰ ਇਹ ਇਸ ਲਈ ਹੋਇਆ ਕਿ ਉਹ ਬਚਨ ਪੂਰਾ ਹੋਵੇ ਜਿਹੜਾ ਉਨ੍ਹਾਂ ਦੀ ਸ਼ਰਾ ਵਿੱਚ ਲਿਖਿਆ ਹੋਇਆ ਹੈ ਭਈ ਉਨ੍ਹਾਂ ਧਿਗਾਨੇ ਮੇਰੇ ਨਾਲ ਵੈਰ ਕੀਤਾ।” (ਯੂਹੰ. 15:24, 25) “ਸ਼ਰਾ” ਦਾ ਮਤਲਬ ਹੈ ਉਸ ਸਮੇਂ ਦਾ ਸਾਰਾ ਸ਼ਾਸਤਰ। (ਯੂਹੰ. 10:34; 12:34) ਇੰਜੀਲਾਂ ਵਿਚ ਅਸੀਂ ਯਿਸੂ ਬਾਰੇ ਜੋ ਪੜ੍ਹਦੇ ਹਾਂ, ਉਸ ਤੋਂ ਸਾਬਤ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਯਿਸੂ ਨਾਲ ਨਫ਼ਰਤ ਕਰਦੇ ਸਨ, ਖ਼ਾਸਕਰ ਯਹੂਦੀ ਧਾਰਮਿਕ ਆਗੂ। ਯਿਸੂ ਨੇ ਇਹ ਵੀ ਕਿਹਾ: “ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸੱਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ ਕਿਉਂ ਜੋ ਮੈਂ ਉਸ ਉੱਤੇ ਸਾਖੀ ਦਿੰਦਾ ਹਾਂ ਭਈ ਉਹ ਦੇ ਕੰਮ ਬੁਰੇ ਹਨ।”—ਯੂਹੰ. 7:7.
ਜੋਸ਼ ਨਾਲ ਸੱਚੀ ਭਗਤੀ ਕਰੋ
7 ਯਿਸੂ ਦੀ ਜ਼ਿੰਦਗੀ ਦੀ ਇਕ ਘਟਨਾ ਤੋਂ ਜ਼ਬਰਦਸਤ ਸਬੂਤ ਮਿਲਦਾ ਹੈ ਕਿ ਸੱਚੀ ਭਗਤੀ ਲਈ ਉਸ ਵਿਚ ਕਿੰਨਾ ਜੋਸ਼ ਸੀ। ਇਹ ਘਟਨਾ ਉਸ ਦੀ ਸੇਵਕਾਈ ਦੇ ਸ਼ੁਰੂ ਵਿਚ 30 ਈਸਵੀ ਦੇ ਪਸਾਹ ਦੇ ਤਿਉਹਾਰ ਵੇਲੇ ਹੋਈ ਸੀ। ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਆਏ ਅਤੇ ਉਨ੍ਹਾਂ ਨੇ ਹੈਕਲ ਵਿਚ “ਡੰਗਰਾਂ ਅਤੇ ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਰ ਸਰਾਫ਼ਾਂ ਨੂੰ ਬੈਠੇ ਵੇਖਿਆ।” ਯਿਸੂ ਨੇ ਕੀ ਕੀਤਾ ਅਤੇ ਉਸ ਦੇ ਚੇਲਿਆਂ ਉੱਤੇ ਇਸ ਦਾ ਕੀ ਅਸਰ ਪਿਆ?—ਯੂਹੰਨਾ 2:13-17 ਪੜ੍ਹੋ।
8 ਉਸ ਮੌਕੇ ਤੇ ਜੋ ਕੁਝ ਯਿਸੂ ਨੇ ਕੀਤਾ ਤੇ ਕਿਹਾ, ਉਸ ਕਾਰਨ ਚੇਲਿਆਂ ਨੂੰ ਦਾਊਦ ਦੇ ਇਕ ਜ਼ਬੂਰ ਵਿਚਲੀ ਭਵਿੱਖਬਾਣੀ ਦੇ ਸ਼ਬਦ ਚੇਤੇ ਆਏ: “ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ।” (ਜ਼ਬੂ. 69:9) ਕਿਉਂ? ਕਿਉਂਕਿ ਜੋ ਕੁਝ ਯਿਸੂ ਨੇ ਕੀਤਾ, ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੀਤਾ। ਹੈਕਲ ਦੇ ਅਧਿਕਾਰੀਆਂ ਯਾਨੀ ਜਾਜਕਾਂ, ਗ੍ਰੰਥੀਆਂ ਅਤੇ ਹੋਰਾਂ ਦਾ ਇਸ ਘਪਲੇ ਪਿੱਛੇ ਹੱਥ ਸੀ ਜੋ ਉਹ ਮੁਨਾਫ਼ਾ ਕਮਾਉਣ ਲਈ ਕਰ ਰਹੇ ਸਨ। ਉਨ੍ਹਾਂ ਦੀ ਇਸ ਯੋਜਨਾ ਦੀ ਪੋਲ ਖੋਲ੍ਹਣ ਅਤੇ ਇਸ ਵਿਚ ਵਿਘਨ ਪਾਉਣ ਨਾਲ ਯਿਸੂ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਆਪਣਾ ਦੁਸ਼ਮਣ ਬਣਾ ਰਿਹਾ ਸੀ। ਉਸ ਵੇਲੇ ਚੇਲਿਆਂ ਨੇ ਜੋ ਕੁਝ ਦੇਖਿਆ ਤੇ ਸੁਣਿਆ, ਉਸ ਤੋਂ ਯਿਸੂ ਦੀ ‘ਪਰਮੇਸ਼ੁਰ ਦੇ ਘਰ ਲਈ ਗ਼ੈਰਤ’ ਜਾਂ ਸੱਚੀ ਭਗਤੀ ਲਈ ਜੋਸ਼ ਸਾਫ਼ ਦਿਖਾਈ ਦਿੰਦਾ ਸੀ। ਪਰ ਜੋਸ਼ ਹੈ ਕੀ? ਕੀ ਇਸ ਨੂੰ ਵੀ ਜੋਸ਼ ਕਹਿੰਦੇ ਹਨ ਜਦ ਅਸੀਂ ਕੁਝ ਫਟਾਫਟ ਕਰਦੇ ਹਾਂ?
g95 10/22 31 ਪੈਰਾ 4
ਕੀ “ਅੰਦਰੋਂ ਟੁੱਟ” ਜਾਣ ਨਾਲ ਮੌਤ ਹੋ ਸਕਦੀ ਹੈ?
ਕੁਝ ਲੋਕਾਂ ਦਾ ਮੰਨਣਾ ਹੈ ਕਿ ਜ਼ਬੂਰ 69:20 ਵਿਚ ਦਰਜ ਭਵਿੱਖਬਾਣੀ ਯਿਸੂ ਮਸੀਹ ਦੀ ਮੌਤ ਵੇਲੇ ਜੋ ਹੋਇਆ, ਉਸ ਨੂੰ ਬਿਆਨ ਕਰਦੀ ਹੈ। ਇਸ ਵਿਚ ਲਿਖਿਆ ਹੈ: “ਬੇਇੱਜ਼ਤੀ ਹੋਣ ਕਰਕੇ ਮੈਂ ਅੰਦਰੋਂ ਟੁੱਟ ਗਿਆ ਹਾਂ ਅਤੇ ਮੇਰੇ ਜ਼ਖ਼ਮ ਦਾ ਕੋਈ ਇਲਾਜ ਨਹੀਂ ਹੈ।” ਕੀ ਯਿਸੂ ਦੀ ਮੌਤ ਅੰਦਰੋਂ ਟੁੱਟਣ ਕਰਕੇ ਹੋਈ ਸੀ? ਹੋ ਸਕਦਾ ਹੈ ਕਿਉਂਕਿ ਯਿਸੂ ਨੂੰ ਆਪਣੀ ਮੌਤ ਪਹਿਲਾਂ ਬਹੁਤ ਦਰਦ ਸਹਿਣਾ ਪਿਆ। ਉਸ ਨੇ ਨਾ ਸਿਰਫ਼ ਜ਼ੁਲਮ ਸਹੇ, ਸਗੋਂ ਉਹ ਬਹੁਤ ਪਰੇਸ਼ਾਨ ਵੀ ਸੀ। (ਮੱਤੀ 27:46; ਲੂਕਾ 22:44; ਇਬਰਾਨੀਆਂ 5:7) ਇਸ ਤੋਂ ਇਲਾਵਾ, ਜਦੋਂ ਯਿਸੂ ਦੀ ਮੌਤ ਤੋਂ ਬਾਅਦ ਬਰਛੇ ਨਾਲ ਉਸ ਦੀਆਂ ਪਸਲੀਆਂ ਨੂੰ ਵਿੰਨ੍ਹਿਆ ਗਿਆ, ਤਾਂ ਉਸ ਦੇ ਸੀਨੇ ਵਿੱਚੋਂ ਲਹੂ ਅਤੇ ਪਾਣੀ ਨਿਕਲਿਆ। ਇੱਦਾਂ ਉਦੋਂ ਹੋ ਸਕਦਾ ਹੈ ਕਿ ਜਦੋਂ ਤਣਾਅ ਕਰਕੇ ਦਿਲ ਦੀ ਜਾਂ ਕੋਈ ਹੋਰ ਨਾੜੀ ਫੱਟ ਜਾਂਦੀ ਹੈ। ਉਸ ਵੇਲੇ ਲਹੂ ਪਸਲੀਆਂ ਜਾਂ ਦਿਲ ਦੇ ਆਲੇ-ਦੁਆਲੇ (ਪੈਰੀਕਾਰਡੀਅਮ ਵਿਚ) ਇਕੱਠਾ ਹੋ ਜਾਂਦਾ ਹੈ। ਉਦੋਂ ਜੇ ਇਨ੍ਹਾਂ ਥਾਵਾਂ ʼਤੇ ਬਰਛਾ ਮਾਰਿਆ ਜਾਵੇ, ਤਾਂ “ਲਹੂ ਅਤੇ ਪਾਣੀ” ਵਰਗਾ ਕੁਝ ਨਿਕਲ ਸਕਦਾ ਹੈ।—ਯੂਹੰਨਾ 19:34.
it-2 650
ਜ਼ਹਿਰੀਲਾ ਪੌਦਾ
ਮਸੀਹ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਕਿ ਉਸ ਨੂੰ ਖਾਣ ਲਈ “ਜ਼ਹਿਰੀਲਾ ਪੌਦਾ” ਦਿੱਤਾ ਜਾਵੇਗਾ। (ਜ਼ਬੂ 69:21) ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਉਸ ਨੂੰ ਸੂਲ਼ੀ ਤੇ ਲਟਕਾਇਆ ਗਿਆ ਸੀ ਤੇ ਉਸ ਨੂੰ ਦਾਖਰਸ ਵਿਚ ਪਿੱਤ ਰਲ਼ਾ ਕੇ ਪੀਣ ਲਈ ਦਿੱਤਾ ਗਿਆ। ਇਸ ਨੂੰ ਪੀਣ ਨਾਲ ਉਸ ਦਾ ਦਰਦ ਘੱਟ ਜਾਣਾ ਸੀ, ਪਰ ਉਸ ਨੇ ਇਹ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ। ਮੱਤੀ ਨੇ “ਪਿੱਤ” ਲਈ ਜੋ ਯੂਨਾਨੀ ਸ਼ਬਦ ਵਰਤਿਆ, ਉਹ ਉਸ ਸ਼ਬਦ ਨਾਲ ਮੇਲ ਖਾਂਦਾ ਹੈ ਜੋ ਜ਼ਬੂਰ 69:21 ਵਿਚ ਜ਼ਹਿਰੀਲੇ ਪੌਦੇ ਲਈ ਵਰਤਿਆ ਗਿਆ ਹੈ। ਮਰਕੁਸ ਨੇ ਉਸੇ ਘਟਨਾ ਬਾਰੇ ਲਿਖਦੇ ਵੇਲੇ ਕਿਹਾ ਕਿ ਉਸ ਦਾਖਰਸ ਵਿਚ ਨਸ਼ੀਲਾ ਗੰਧਰਸ ਮਿਲਾਇਆ ਗਿਆ ਸੀ। (ਮੱਤੀ 27:34; ਮਰ 15:23) ਇਸ ਲਈ ਹੋ ਸਕਦਾ ਹੈ ਕਿ ਯਿਸੂ ਨੂੰ ਜੋ ਦਾਖਰਸ ਦਿੱਤੀ ਗਈ ਸੀ, ਉਸ ਵਿਚ ਪਿੱਤ ਜਾਂ ਗੰਧਰਸ ਮਿਲਾਇਆ ਹੋਇਆ ਸੀ।
ਹੀਰੇ-ਮੋਤੀ
ਪ੍ਰਾਰਥਨਾ ਵਿਚ ਪਵਿੱਤਰ ਹੱਥ ਅੱਡੋ
11 ਅਨੇਕ ਲੋਕ ਸਿਰਫ਼ ਕੋਈ ਚੀਜ਼ ਮੰਗਣ ਲਈ ਪ੍ਰਾਰਥਨਾ ਕਰਦੇ ਹਨ, ਲੇਕਿਨ ਯਹੋਵਾਹ ਪਰਮੇਸ਼ੁਰ ਲਈ ਸਾਡੇ ਪ੍ਰੇਮ ਨੂੰ ਸਾਨੂੰ ਨਿੱਜੀ ਅਤੇ ਇਕੱਠ ਵਿਚ ਕੀਤੀ ਪ੍ਰਾਰਥਨਾ ਵਿਚ ਉਸ ਨੂੰ ਧੰਨਵਾਦ ਅਤੇ ਉਸਤਤ ਦੇਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। “ਕਿਸੇ ਗੱਲ ਦੀ ਚਿੰਤਾ ਨਾ ਕਰੋ,” ਪੌਲੁਸ ਨੇ ਲਿਖਿਆ, “ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਜੀ ਹਾਂ, ਅਰਦਾਸਾਂ ਅਤੇ ਬੇਨਤੀਆਂ ਦੇ ਨਾਲ-ਨਾਲ, ਸਾਨੂੰ ਅਧਿਆਤਮਿਕ ਅਤੇ ਭੌਤਿਕ ਬਰਕਤਾਂ ਲਈ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ। (ਕਹਾਉਤਾਂ 10:22) ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਪਰਮੇਸ਼ੁਰ ਨੂੰ ਧੰਨਵਾਦ ਹੀ ਦਾ ਬਲੀਦਾਨ ਚੜ੍ਹਾ, ਅਤੇ ਅੱਤ ਮਹਾਨ ਦੇ ਅੱਗੇ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰ।” (ਜ਼ਬੂਰ 50:14) ਅਤੇ ਦਾਊਦ ਦੇ ਇਕ ਸ਼ਰਧਾਪੂਰਣ ਸੰਗੀਤ ਵਿਚ ਇਹ ਪ੍ਰਭਾਵਕਾਰੀ ਸ਼ਬਦ ਸਨ: “ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰਾਂਗਾ, ਅਤੇ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ।” (ਜ਼ਬੂਰ 69:30) ਕੀ ਸਾਨੂੰ ਵੀ ਇਕੱਠ ਵਿਚ ਜਾਂ ਨਿੱਜੀ ਪ੍ਰਾਰਥਨਾ ਵਿਚ ਇਸੇ ਤਰ੍ਹਾਂ ਨਹੀਂ ਕਰਨਾ ਚਾਹੀਦਾ?
5-11 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 70-72
“ਅਗਲੀ ਪੀੜ੍ਹੀ” ਨੂੰ ਪਰਮੇਸ਼ੁਰ ਦੀ ਤਾਕਤ ਬਾਰੇ ਦੱਸੋ
ਨੌਜਵਾਨੋ—ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧੋ!
17 ਸ਼ਤਾਨ ਦੇ ਫੰਦਿਆਂ ਤੋਂ ਬਚਣ ਲਈ ਤੁਹਾਨੂੰ ਲਗਾਤਾਰ ਚੌਕਸ ਰਹਿਣ ਅਤੇ ਕਈ ਵਾਰ ਵੱਡਾ ਹੌਸਲਾ ਦਿਖਾਉਣ ਦੀ ਵੀ ਜ਼ਰੂਰਤ ਹੋਵੇਗੀ। ਕਈ ਵਾਰ ਤਾਂ ਸ਼ਾਇਦ ਤੁਹਾਨੂੰ ਨਾ ਸਿਰਫ਼ ਆਪਣੇ ਦੋਸਤਾਂ ਦੇ ਵਿਰੁੱਧ, ਬਲਕਿ ਪੂਰੇ ਸੰਸਾਰ ਦੇ ਵਿਰੁੱਧ ਹੀ ਜਾਣਾ ਪਵੇ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, ਅਤੇ ਮੇਰੀ ਜੁਆਨੀ ਤੋਂ ਮੇਰਾ ਭਰੋਸਾ ਹੈਂ। ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ, ਅਤੇ ਹੁਣ ਤੀਕੁਰ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।” (ਜ਼ਬੂਰ 71:5, 17) ਦਾਊਦ ਆਪਣੇ ਹੌਸਲੇ ਲਈ ਜਾਣਿਆ ਜਾਂਦਾ ਸੀ। ਪਰ ਉਸ ਨੇ ਆਪਣੇ ਵਿਚ ਹੌਸਲਾ ਕਦੋਂ ਤੋਂ ਪੈਦਾ ਕੀਤਾ ਸੀ? ਆਪਣੀ ਜੁਆਨੀ ਤੋਂ! ਗੋਲਿਅਥ ਨਾਲ ਆਪਣੀ ਮਸ਼ਹੂਰ ਲੜਾਈ ਤੋਂ ਵੀ ਪਹਿਲਾਂ, ਦਾਊਦ ਨੇ ਇਕ ਸ਼ੇਰ ਅਤੇ ਰਿੱਛ ਨੂੰ ਮਾਰ ਕੇ ਆਪਣੇ ਪਿਤਾ ਦੀਆਂ ਭੇਡਾਂ ਦੀ ਰਾਖੀ ਕਰਨ ਵਿਚ ਅਸਾਧਾਰਣ ਹੌਸਲਾ ਦਿਖਾਇਆ। (1 ਸਮੂਏਲ 17:34-37) ਪਰ ਦਾਊਦ ਨੇ ਜੋ ਵੀ ਬਹਾਦਰੀ ਦਿਖਾਈ, ਉਸ ਨੇ ਉਸ ਦਾ ਸਿਹਰਾ ਯਹੋਵਾਹ ਨੂੰ ਦਿੱਤਾ ਅਤੇ ਉਸ ਨੂੰ ‘ਆਪਣੀ ਜੁਆਨੀ ਤੋਂ ਆਪਣਾ ਭਰੋਸਾ’ ਕਿਹਾ। ਯਹੋਵਾਹ ਉੱਤੇ ਭਰੋਸਾ ਰੱਖਣ ਕਰਕੇ ਦਾਊਦ ਆਪਣੇ ਅੱਗੇ ਆਏ ਹਰ ਪਰਤਾਵੇ ਦਾ ਸਾਮ੍ਹਣਾ ਕਰ ਸਕਿਆ। ਤੁਸੀਂ ਵੀ ਪਾਓਗੇ ਕਿ ਜੇ ਤੁਸੀਂ ਯਹੋਵਾਹ ਤੇ ਭਰੋਸਾ ਰੱਖਦੇ ਹੋ, ਤਾਂ ‘ਸੰਸਾਰ ਉੱਤੇ ਫ਼ਤਹ ਪਾਉਣ’ ਲਈ ਉਹ ਤੁਹਾਨੂੰ ਹੌਸਲਾ ਅਤੇ ਤਾਕਤ ਦੇਵੇਗਾ।—1 ਯੂਹੰਨਾ 5:4.
g04 10/8 23 ਪੈਰਾ 3
ਸਾਨੂੰ ਸਿਆਣੀ ਉਮਰ ਦਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
ਜ਼ਬੂਰਾਂ ਦੇ ਲਿਖਾਰੀ ਨੇ ਪ੍ਰਾਰਥਨਾ ਕੀਤੀ: “ਬੁਢਾਪੇ ਵਿਚ ਮੈਨੂੰ ਨਾ ਤਿਆਗੀਂ; ਜਦੋਂ ਮੇਰੇ ਵਿਚ ਤਾਕਤ ਨਾ ਰਹੇ, ਤਾਂ ਮੈਨੂੰ ਬੇਸਹਾਰਾ ਨਾ ਛੱਡੀਂ।” (ਜ਼ਬੂ 71:9) ਪਰਮੇਸ਼ੁਰ ਆਪਣੇ ਲੋਕਾਂ ਨੂੰ ਉਦੋਂ ਵੀ ਨਹੀਂ ‘ਤਿਆਗਦਾ’ ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਕੰਮ ਦੇ ਨਹੀਂ ਹਨ। ਜ਼ਬੂਰਾਂ ਦੇ ਲਿਖਾਰੀ ਨੂੰ ਇਹ ਨਹੀਂ ਸੀ ਲੱਗ ਰਿਹਾ ਕਿ ਯਹੋਵਾਹ ਨੇ ਉਸ ਦਾ ਸਾਥ ਛੱਡ ਦਿੱਤਾ ਹੈ। ਇਸ ਦੀ ਬਜਾਇ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਜਿੱਦਾਂ-ਜਿੱਦਾਂ ਉਸ ਦੀ ਉਮਰ ਵਧਦੀ ਜਾ ਰਹੀ ਹੈ, ਉੱਦਾਂ-ਉੱਦਾਂ ਉਸ ਨੂੰ ਯਹੋਵਾਹ ʼਤੇ ਹੋਰ ਵੀ ਨਿਰਭਰ ਹੋਣ ਦੀ ਲੋੜ ਸੀ। ਯਹੋਵਾਹ ਵਫ਼ਾਦਾਰ ਲੋਕਾਂ ਦਾ ਉਮਰ ਭਰ ਸਾਥ ਦੇ ਕੇ ਉਨ੍ਹਾਂ ਦੀ ਵਫ਼ਾਦਾਰੀ ਦਾ ਇਨਾਮ ਦਿੰਦਾ ਹੈ। (ਜ਼ਬੂ 18:25) ਵਫ਼ਾਦਾਰ ਲੋਕਾਂ ਦਾ ਸਾਥ ਦੇਣ ਲਈ ਯਹੋਵਾਹ ਅਕਸਰ ਮਸੀਹੀ ਭੈਣਾਂ-ਭਰਾਵਾਂ ਨੂੰ ਵਰਤਦਾ ਹੈ।
ਮਾੜੇ ਦਿਨ ਆਉਣ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਕਰੋ
4 ਜੇ ਤੁਸੀਂ ਜ਼ਿੰਦਗੀ ਦੇਖੀ ਹੈ, ਤਾਂ ਖ਼ੁਦ ਨੂੰ ਇਹ ਜ਼ਰੂਰੀ ਸਵਾਲ ਪੁੱਛੋ: ‘ਜੇ ਮੇਰੇ ਕੋਲ ਅਜੇ ਵੀ ਤਾਕਤ ਹੈ, ਤਾਂ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਕਿਸ ਤਰ੍ਹਾਂ ਬਿਤਾਵਾਂਗਾ?’ ਜੇ ਤੁਸੀਂ ਕਈ ਸਾਲਾਂ ਤੋਂ ਸੱਚਾਈ ਵਿਚ ਹੋ, ਤਾਂ ਤੁਹਾਡੇ ਕੋਲ ਪਰਮੇਸ਼ੁਰ ਦੀ ਸੇਵਾ ਕਰਨ ਦੇ ਉਹ ਮੌਕੇ ਹਨ ਜੋ ਸ਼ਾਇਦ ਦੂਜਿਆਂ ਕੋਲ ਨਹੀਂ ਹਨ। ਮਿਸਾਲ ਲਈ, ਤੁਸੀਂ ਨੌਜਵਾਨਾਂ ਨੂੰ ਯਹੋਵਾਹ ਬਾਰੇ ਸਿਖਾ ਸਕਦੇ ਹੋ। ਤੁਸੀਂ ਯਹੋਵਾਹ ਦੀ ਸੇਵਾ ਵਿਚ ਮਿਲੇ ਤਜਰਬਿਆਂ ਤੋਂ ਵੀ ਦੂਜਿਆਂ ਨੂੰ ਸੱਚਾਈ ਵਿਚ ਤਕੜਾ ਕਰ ਸਕਦੇ ਹੋ। ਰਾਜਾ ਦਾਊਦ ਦੀ ਇਹੀ ਖ਼ਾਹਸ਼ ਸੀ ਅਤੇ ਉਸ ਨੇ ਪ੍ਰਾਰਥਨਾ ਕੀਤੀ: “ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ। . . . ਸੋ ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।”—ਜ਼ਬੂ. 71:17, 18.
5 ਆਪਣੀ ਜ਼ਿੰਦਗੀ ਦੌਰਾਨ ਸਿੱਖੀਆਂ ਗੱਲਾਂ ਤੁਸੀਂ ਦੂਜਿਆਂ ਨਾਲ ਕਿਵੇਂ ਸਾਂਝੀਆਂ ਕਰ ਸਕਦੇ ਹੋ? ਕੀ ਤੁਸੀਂ ਨੌਜਵਾਨਾਂ ਨੂੰ ਆਪਣੇ ਘਰੇ ਬੁਲਾ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹੋ? ਕੀ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਪ੍ਰਚਾਰ ʼਤੇ ਲਿਜਾ ਸਕਦੇ ਹੋ ਤਾਂਕਿ ਉਹ ਦੇਖਣ ਕਿ ਤੁਹਾਨੂੰ ਯਹੋਵਾਹ ਦੀ ਸੇਵਾ ਵਿਚ ਕਿੰਨਾ ਮਜ਼ਾ ਆ ਰਿਹਾ ਹੈ? ਅਲੀਹੂ ਨੇ ਬਜ਼ੁਰਗਾਂ ਬਾਰੇ ਕਿਹਾ: “ਦਿਨ ਬੋਲਣ, ਅਤੇ ਬਹੁਤੇ ਵਰ੍ਹੇ ਬੁੱਧ ਸਿਖਾਉਣ।” (ਅੱਯੂ. 32:7) ਪੌਲੁਸ ਰਸੂਲ ਨੇ ਤਜਰਬੇਕਾਰ ਭੈਣਾਂ ਨੂੰ ਕਿਹਾ ਕਿ ਉਹ ਆਪਣੀ ਕਹਿਣੀ ਤੇ ਕਰਨੀ ਰਾਹੀਂ ਦੂਜਿਆਂ ਦੀ ਹੌਸਲਾ-ਅਫ਼ਜ਼ਾਈ ਕਰਨ। ਉਸ ਨੇ ਲਿਖਿਆ: ‘ਸਿਆਣੀ ਉਮਰ ਦੀਆਂ ਭੈਣਾਂ ਦੂਜਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ।’—ਤੀਤੁ. 2:3.
ਹੀਰੇ-ਮੋਤੀ
it-1 768
ਫ਼ਰਾਤ ਦਰਿਆ
ਇਜ਼ਰਾਈਲੀਆਂ ਨੂੰ ਮਿਲੇ ਇਲਾਕੇ ਦੀ ਹੱਦ। ਯਹੋਵਾਹ ਨੇ ਅਬਰਾਹਾਮ ਨਾਲ ਇਕਰਾਰ ਕੀਤਾ ਸੀ ਕਿ ਉਹ ਉਸ ਦੀ ਸੰਤਾਨ ਨੂੰ ‘ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ ਤਕ ਇਹ ਦੇਸ਼ ਦੇਵੇਗਾ।’ (ਉਤ 15:18) ਯਹੋਵਾਹ ਨੇ ਇਹ ਵਾਅਦਾ ਇਜ਼ਰਾਈਲ ਕੌਮ ਨਾਲ ਵੀ ਦੁਹਰਾਇਆ। (ਕੂਚ 23:31; ਬਿਵ 1:7, 8; 11:24; ਯਹੋ 1:4) 1 ਇਤਿਹਾਸ 5:9 ਵਿਚ ਦੱਸਿਆ ਗਿਆ ਹੈ ਕਿ ਦਾਊਦ ਦੇ ਰਾਜ ਤੋਂ ਪਹਿਲਾਂ ਰਊਬੇਨ ਦੀ ਸੰਤਾਨ ਨੇ ਵੱਸਣ ਲਈ ਆਪਣੀਆਂ ਹੱਦਾਂ “ਉਸ ਜਗ੍ਹਾ ਤਕ ਵਧਾਈਆਂ ਜਿੱਥੋਂ ਫ਼ਰਾਤ ਦਰਿਆ ਦੇ ਨੇੜੇ ਉਜਾੜ ਸ਼ੁਰੂ ਹੁੰਦੀ ਸੀ।” ਪਰ ਉਸ ਵੇਲੇ “ਗਿਲਆਦ ਦੇ ਪੂਰਬ” ਵੱਲ ਨੂੰ ਫ਼ਰਾਤ ਦਰਿਆ ਲਗਭਗ 800 ਕਿਲੋਮੀਟਰ ( 500 ਮੀਲ ) ਸੀ। (1 ਇਤਿ 5:10) ਇਸ ਦਾ ਮਤਲਬ ਹੈ ਕਿ ਰਊਬੇਨੀਆਂ ਨੇ ਆਪਣਾ ਇਲਾਕਾ ਉਸ ਜਗ੍ਹਾ ਤਕ ਵਧਾਇਆ ਹੋਣਾ ਜਿੱਥੋਂ ਸੀਰੀਆ ਦਾ ਰੇਗਿਸਤਾਨ ਸ਼ੁਰੂ ਹੁੰਦਾ ਸੀ ਤੇ ਇਹ ਰੇਗਿਸਤਾਨ ਫ਼ਰਾਤ ਦਰਿਆ ਤਕ ਫੈਲਿਆ ਹੋਇਆ ਸੀ। ਲੱਗਦਾ ਹੈ ਕਿ ਯਹੋਵਾਹ ਦਾ ਵਾਅਦਾ ਸਭ ਤੋਂ ਪਹਿਲਾਂ ਦਾਊਦ ਤੇ ਸੁਲੇਮਾਨ ਦੇ ਰਾਜ ਵਿਚ ਪੂਰਾ ਹੋਇਆ, ਉਦੋਂ ਉਨ੍ਹਾਂ ਨੇ ਅਰਾਮੀ ਰਾਜ ਸੋਬਾਹ ਨੂੰ ਤੇ ਫ਼ਰਾਤ ਦਰਿਆ ਦੇ ਕੰਢਿਆਂ ਤਕ ਦੇ ਇਲਾਕੇ ਨੂੰ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ, ਬਿਨਾਂ ਸ਼ੱਕ ਇਸ ਵਿਚ ਪੈਂਦਾ ਉੱਤਰੀ ਸੀਰੀਆ ਦਾ ਇਲਾਕਾ ਵੀ। (2 ਸਮੂ 8:3; 1 ਰਾਜ 4:21; 1 ਇਤਿ 18:3-8; 2 ਇਤਿ 9:26) ਫ਼ਰਾਤ ਦਰਿਆ ਇੰਨਾ ਮਸ਼ਹੂਰ ਸੀ ਕਿ ਇਸ ਨੂੰ “ਦਰਿਆ” ਹੀ ਕਹਿ ਦਿੰਦੇ ਸੀ।—ਯਹੋ 24:2, 15; ਜ਼ਬੂ 72:8.
12-18 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 73-74
ਉਦੋਂ ਕੀ ਜੇ ਅਸੀਂ ਦੁਨੀਆਂ ਦੇ ਲੋਕਾਂ ਨਾਲ ਈਰਖਾ ਕਰਨ ਲੱਗ ਪਈਏ?
“ਯਹੋਵਾਹ . . . ਕੁਚਲੇ ਮਨਾਂ ਵਾਲਿਆਂ ਨੂੰ ਬਚਾਉਂਦਾ ਹੈ”
14 ਜ਼ਬੂਰ 73 ਇਕ ਲੇਵੀ ਨੇ ਲਿਖਿਆ ਸੀ। ਲੇਵੀ ਹੋਣ ਕਰਕੇ ਉਸ ਕੋਲ ਪਰਮੇਸ਼ੁਰ ਦੇ ਮੰਦਰ ਵਿਚ ਸੇਵਾ ਕਰਨ ਦਾ ਸਨਮਾਨ ਸੀ। ਪਰ ਇਕ ਸਮੇਂ ʼਤੇ ਉਹ ਵੀ ਨਿਰਾਸ਼ ਹੋ ਗਿਆ। ਕਿਉਂ? ਕਿਉਂਕਿ ਉਹ ਦੁਸ਼ਟ ਅਤੇ ਘਮੰਡੀ ਲੋਕਾਂ ਨਾਲ ਈਰਖਾ ਕਰਨ ਲੱਗ ਪਿਆ। ਉਹ ਉਨ੍ਹਾਂ ਦੇ ਮਾੜੇ ਕੰਮਾਂ ਕਰਕੇ ਨਹੀਂ, ਸਗੋਂ ਉਨ੍ਹਾਂ ਦੀ ਐਸ਼ੋ-ਆਰਾਮ ਦੀ ਜ਼ਿੰਦਗੀ ਦੇਖ ਕੇ ਨਿਰਾਸ਼ ਹੋ ਗਿਆ। (ਜ਼ਬੂਰ 73:2-9, 11-14) ਉਸ ਨੂੰ ਲੱਗਦਾ ਸੀ ਕਿ ਨਾ ਤਾਂ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਸੀ ਤੇ ਨਾ ਹੀ ਕਿਸੇ ਗੱਲ ਦੀ ਚਿੰਤਾ ਸੀ। ਇਸ ਕਰਕੇ ਜ਼ਬੂਰਾਂ ਦਾ ਲਿਖਾਰੀ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਕਿਹਾ: “ਸੱਚ ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ।” ਇਸ ਸੋਚ ਕਰਕੇ ਉਸ ਦੇ ਕਦਮ ਲੜਖੜਾ ਸਕਦੇ ਸਨ।
“ਯਹੋਵਾਹ . . . ਕੁਚਲੇ ਮਨਾਂ ਵਾਲਿਆਂ ਨੂੰ ਬਚਾਉਂਦਾ ਹੈ”
15 ਜ਼ਬੂਰ 73:16-19, 22-25 ਪੜ੍ਹੋ। ਜਦੋਂ ਇਹ ਲੇਵੀ “ਪਰਮੇਸ਼ੁਰ ਦੇ ਪਵਿੱਤਰ ਅਸਥਾਨ” ਵਿਚ ਗਿਆ, ਤਾਂ ਉੱਥੇ ਉਹ ਸ਼ਾਂਤ ਮਨ ਨਾਲ ਆਪਣੇ ਹਾਲਾਤਾਂ ਬਾਰੇ ਸੋਚ ਸਕਿਆ ਅਤੇ ਉਨ੍ਹਾਂ ਬਾਰੇ ਪ੍ਰਾਰਥਨਾ ਕਰ ਸਕਿਆ। ਨਤੀਜੇ ਵਜੋਂ, ਉਸ ਨੂੰ ਅਹਿਸਾਸ ਹੋਇਆ ਕਿ ਉਹ ਆਪਣੀ ਗ਼ਲਤ ਸੋਚ ਕਰਕੇ ਯਹੋਵਾਹ ਤੋਂ ਦੂਰ ਹੋ ਸਕਦਾ ਸੀ। ਉਹ ਸਮਝ ਗਿਆ ਕਿ ਦੁਸ਼ਟ “ਤਿਲਕਣਿਆਂ ਥਾਂਵਾਂ” ʼਤੇ ਖੜ੍ਹੇ ਹਨ ਅਤੇ ਉਹ “ਉੱਜੜ” ਜਾਣਗੇ। ਈਰਖਾ ਅਤੇ ਨਿਰਾਸ਼ਾ ਨਾਲ ਲੜਨ ਲਈ ਇਸ ਲੇਵੀ ਨੂੰ ਯਹੋਵਾਹ ਵਰਗਾ ਨਜ਼ਰੀਆ ਅਪਣਾਉਣ ਦੀ ਲੋੜ ਸੀ। ਇਸ ਕਰਕੇ ਉਸ ਨੂੰ ਫਿਰ ਤੋਂ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲੀ। ਉਸ ਨੇ ਕਿਹਾ: “ਧਰਤੀ ਉੱਤੇ [ਯਹੋਵਾਹ] ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ।”
16 ਸਾਡੇ ਲਈ ਸਬਕ। ਆਓ ਆਪਾਂ ਕਦੇ ਵੀ ਦੁਸ਼ਟ ਲੋਕਾਂ ਨਾਲ ਈਰਖਾ ਨਾ ਕਰੀਏ, ਜੋ ਸਿਰਫ਼ ਦੇਖਣ ਨੂੰ ਹੀ ਖ਼ੁਸ਼ ਲੱਗਦੇ ਹਨ। ਉਨ੍ਹਾਂ ਦੀ ਖ਼ੁਸ਼ੀ ਪਲ ਭਰ ਦੀ ਹੈ ਅਤੇ ਉਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੈ। (ਉਪ. 8:12, 13) ਉਨ੍ਹਾਂ ਨਾਲ ਈਰਖਾ ਕਰ ਕੇ ਅਸੀਂ ਨਿਰਾਸ਼ ਹੋ ਸਕਦੇ ਹਾਂ ਅਤੇ ਯਹੋਵਾਹ ਤੋਂ ਦੂਰ ਹੋ ਸਕਦੇ ਹਾਂ। ਸੋ ਜੇ ਤੁਸੀਂ ਵੀ ਦੁਸ਼ਟਾਂ ਨਾਲ ਈਰਖਾ ਕਰਨ ਲੱਗ ਪੈਂਦੇ ਹੋ, ਤਾਂ ਉਸ ਲੇਵੀ ਦੀ ਰੀਸ ਕਰੋ। ਯਹੋਵਾਹ ਦੀ ਸਲਾਹ ਮੰਨੋ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਵਾਲਿਆਂ ਨਾਲ ਸੰਗਤੀ ਕਰੋ। ਜਦੋਂ ਤੁਸੀਂ ਯਹੋਵਾਹ ਨੂੰ ਸਭ ਤੋਂ ਜ਼ਿਆਦਾ ਪਿਆਰ ਕਰੋਗੇ, ਤਾਂ ਤੁਹਾਨੂੰ ਸੱਚੀ ਖ਼ੁਸ਼ੀ ਮਿਲੇਗੀ। ਨਾਲੇ ਤੁਸੀਂ “ਅਸਲੀ ਜ਼ਿੰਦਗੀ” ਦੇ ਰਾਹ ʼਤੇ ਚੱਲਦੇ ਰਹਿ ਸਕੋਗੇ।—1 ਤਿਮੋ. 6:19.
ਮੂਸਾ ਦੀ ਨਿਹਚਾ ਦੀ ਰੀਸ ਕਰੋ
5 ਤੁਸੀਂ “ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ” ਲੈਣ ਦੇ ਫੰਦੇ ਤੋਂ ਕਿਵੇਂ ਬਚ ਸਕਦੇ ਹੋ? ਇਹ ਕਦੇ ਨਾ ਭੁੱਲੋ ਕਿ ਪਾਪ ਦਾ ਮਜ਼ਾ ਸਿਰਫ਼ ਦੋ ਕੁ ਪਲਾਂ ਦਾ ਹੁੰਦਾ ਹੈ। ਨਿਹਚਾ ਨਾਲ ਦੇਖੋ ਕਿ “ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ।” (1 ਯੂਹੰ. 2:15-17) ਜ਼ਰਾ ਸੋਚੋ ਜੋ ਲੋਕ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰਦੇ, ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਕੀ ਹਸ਼ਰ ਹੋਵੇਗਾ। ਉਹ ‘ਤਿਲਕਣਿਆਂ ਥਾਵਾਂ ʼਤੇ ਖੜ੍ਹੇ ਹਨ ਅਤੇ ਮਿਟਾਏ ਜਾਣਗੇ।’ (ਜ਼ਬੂ. 73:18, 19) ਜੇ ਤੁਹਾਡੇ ਮਨ ਵਿਚ ਪਾਪ ਕਰਨ ਦਾ ਜ਼ਰਾ ਵੀ ਖ਼ਿਆਲ ਆਉਂਦਾ ਹੈ, ਤਾਂ ਖ਼ੁਦ ਨੂੰ ਪੁੱਛੋ: ‘ਮੈਂ ਆਪਣੇ ਵਾਸਤੇ ਕਿਹੋ ਜਿਹਾ ਭਵਿੱਖ ਚਾਹੁੰਦਾ ਹਾਂ?’
ਕੋਈ ਵੀ ਗੱਲ ਤੁਹਾਨੂੰ ਪਰਮੇਸ਼ੁਰ ਤੋਂ ਮਹਿਮਾ ਪਾਉਣ ਤੋਂ ਨਾ ਰੋਕੇ
3 ਜ਼ਬੂਰਾਂ ਦੇ ਲਿਖਾਰੀ ਨੂੰ ਯਹੋਵਾਹ ਪਰਮੇਸ਼ੁਰ ʼਤੇ ਭਰੋਸਾ ਸੀ ਕਿ ਪਰਮੇਸ਼ੁਰ ਉਸ ਨੂੰ ਮਹਿਮਾ ਦੇਵੇਗਾ। (ਜ਼ਬੂਰਾਂ ਦੀ ਪੋਥੀ 73:23, 24 ਪੜ੍ਹੋ।) ਯਹੋਵਾਹ ਮਹਿਮਾ ਕਿਵੇਂ ਦਿੰਦਾ ਹੈ? ਯਹੋਵਾਹ ਆਪਣੇ ਨਿਮਰ ਸੇਵਕਾਂ ਨੂੰ ਕਈ ਤਰੀਕਿਆਂ ਨਾਲ ਮਹਿਮਾ ਦਿੰਦਾ ਹੈ। ਮਿਸਾਲ ਲਈ, ਉਹ ਆਪਣੀ ਇੱਛਾ ਸਮਝਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। (1 ਕੁਰਿੰ. 2:7) ਆਪਣੇ ਬਚਨ ਨੂੰ ਸੁਣਨ ਤੇ ਉਸ ਦੀ ਪਾਲਣਾ ਕਰਨ ਵਾਲੇ ਲੋਕਾਂ ਨਾਲ ਉਹ ਰਿਸ਼ਤਾ ਜੋੜਦਾ ਹੈ।—ਯਾਕੂ. 4:8.
4 ਯਹੋਵਾਹ ਆਪਣੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਵੀ ਸਨਮਾਨ ਦਿੰਦਾ ਹੈ। (2 ਕੁਰਿੰ. 4:1, 7) ਜਦੋਂ ਅਸੀਂ ਪ੍ਰਚਾਰ ਵਿਚ ਪਰਮੇਸ਼ੁਰ ਦੀ ਵਡਿਆਈ ਕਰਦੇ ਹਾਂ ਅਤੇ ਲੋਕਾਂ ਦੀ ਮਦਦ ਕਰਦੇ ਹਾਂ, ਤਾਂ ਉਹ ਸਾਨੂੰ ਮਹਿਮਾ ਦਿੰਦਾ ਹੈ ਕਿਉਂਕਿ ਉਹ ਵਾਅਦਾ ਕਰਦਾ ਹੈ: “ਓਹ ਜਿਹੜੇ ਮੇਰਾ ਆਦਰ ਕਰਦੇ ਹਨ ਮੈਂ ਵੀ ਉਨ੍ਹਾਂ ਦਾ ਆਦਰ ਕਰਾਂਗਾ।” (1 ਸਮੂ. 2:30) ਜੀ-ਜਾਨ ਨਾਲ ਪ੍ਰਚਾਰ ਕਰਨ ਵਾਲਿਆਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ ਤੇ ਪਰਮੇਸ਼ੁਰ ਦੇ ਹੋਰ ਸੇਵਕਾਂ ਵਿਚ ਉਨ੍ਹਾਂ ਦੀ ਨੇਕਨਾਮੀ ਹੁੰਦੀ ਹੈ।—ਕਹਾ. 11:16; 22:1.
5 ‘ਯਹੋਵਾਹ ਦੀ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰਨ’ ਵਾਲੇ ਇਨਸਾਨ ਦਾ ਭਵਿੱਖ ਕਿਹੋ ਜਿਹਾ ਹੋਵੇਗਾ? ਯਹੋਵਾਹ ਵਾਅਦਾ ਕਰਦਾ ਹੈ: “[ਯਹੋਵਾਹ] ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ। ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਂਗਾ।” (ਜ਼ਬੂ. 37:34) ਪਰਮੇਸ਼ੁਰ ਆਪਣੇ ਸੇਵਕਾਂ ਨੂੰ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰ ਕੇ ਵੀ ਉਨ੍ਹਾਂ ਦਾ ਆਦਰ ਕਰਦਾ ਹੈ।—ਜ਼ਬੂ. 37:29.
ਹੀਰੇ-ਮੋਤੀ
it-2 240
ਲਿਵਯਾਥਾਨ
ਜ਼ਬੂਰ 74 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਬਚਾਉਣ ਲਈ ਕਦਮ ਚੁੱਕਦਾ ਹੈ। ਨਾਲੇ ਆਇਤ 13 ਤੇ 14 ਵਿਚ ਤਸਵੀਰੀ ਭਾਸ਼ਾ ਵਿਚ ਦੱਸਿਆ ਗਿਆ ਹੈ ਕਿ ਇਜ਼ਰਾਈਲ ਨੂੰ ਮਿਸਰ ਤੋਂ ਛੁਡਾਇਆ ਗਿਆ ਸੀ। ਇੱਥੇ “ਵੱਡਾ ਸਮੁੰਦਰੀ ਜੀਵ,” “ਲਿਵਯਾਥਾਨ” ਅਤੇ ਲਿਵਯਾਥਾਨ ਦਾ ਸਿਰ ਕੁਚਲਣਾ ਵਰਗੇ ਸ਼ਬਦ ਉਸ ਵੇਲੇ ਫਿਰਊਨ ਤੇ ਉਸ ਦੀ ਸੈਨਾ ਦੀ ਹਾਰ ਨੂੰ ਦਰਸਾਉਣ ਲਈ ਵਰਤੇ ਗਏ ਹਨ ਜਦੋਂ ਇਜ਼ਰਾਈਲੀ ਉਨ੍ਹਾਂ ਦੀ ਗ਼ੁਲਾਮੀ ਵਿੱਚੋਂ ਨਿਕਲ ਰਹੇ ਸਨ। ਬਾਈਬਲ ਦੇ ਹੋਰ ਤਰਜਮਿਆਂ ਵਿਚ “ਲਿਵਯਾਥਾਨ ਦੇ ਸਿਰ” ਦੀ ਬਜਾਇ “ਫ਼ਿਰਊਨ ਦੇ ਸੂਰਮੇ” ਕਿਹਾ ਗਿਆ ਹੈ। (ਹਿਜ਼ 29:3-5; 32:2) ਯਸਾਯਾਹ 27:1 ਵਿਚ ਲਿਵਯਾਥਾਨ ਸ਼ਬਦ ਰਾਜ ਯਾਨੀ ਅੰਤਰਰਾਸ਼ਟਰੀ ਸੰਗਠਨ ਨੂੰ ਦਰਸਾਉਣ ਲਈ ਵਰਤਿਆਂ ਗਿਆ ਹੈ ਜਿਸ ʼਤੇ “ਪੁਰਾਣੇ ਸੱਪ” ਅਤੇ “ਅਜਗਰ” ਦਾ ਪ੍ਰਭਾਵ ਹੈ। (ਪ੍ਰਕਾ 12:9) ਇਜ਼ਰਾਈਲੀਆਂ ਨੂੰ ਮੁੜ ਆਪਣੇ ਦੇਸ਼ ਵਿਚ ਵਸਾਉਣ ਦੀ ਭਵਿੱਖਬਾਣੀ ਪੂਰੀ ਕਰਨ ਲਈ ਯਹੋਵਾਹ ‘ਲਿਵਯਾਥਾਨ ਵੱਲ ਧਿਆਨ’ ਦੇਵੇਗਾ ਯਾਨੀ ਬਾਬਲ ਨੂੰ ਸਜ਼ਾ ਦੇਵੇਗਾ। ਪਰ ਆਇਤਾਂ 12 ਤੇ 13 ਵਿਚ ਅੱਸ਼ੂਰ ਤੇ ਮਿਸਰ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਲਈ ਲਿਵਯਾਥਾਨ ਅੰਤਰਰਾਸ਼ਟਰੀ ਸੰਗਠਨ ਜਾਂ ਉਸ ਰਾਜ ਨੂੰ ਦਰਸਾਉਂਦਾ ਹੈ ਜੋ ਯਹੋਵਾਹ ਤੇ ਉਸ ਦੇ ਭਗਤਾਂ ਦਾ ਵਿਰੋਧ ਕਰਦਾ ਹੈ।
19-25 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 75-77
ਸਾਨੂੰ ਸ਼ੇਖ਼ੀਆਂ ਕਿਉਂ ਨਹੀਂ ਮਾਰਨੀਆਂ ਚਾਹੀਦੀਆਂ?
ਲੋਕਾਂ ਵਿਚ ਫ਼ਰਕ ਦੇਖੋ
4 ਸੁਆਰਥੀ ਅਤੇ ਪੈਸੇ ਦੇ ਪ੍ਰੇਮੀ ਲੋਕਾਂ ਦਾ ਜ਼ਿਕਰ ਕਰਨ ਤੋਂ ਬਾਅਦ ਪੌਲੁਸ ਨੇ ਕਿਹਾ ਕਿ ਲੋਕ ਸ਼ੇਖ਼ੀਬਾਜ਼, ਹੰਕਾਰੀ ਅਤੇ ਘਮੰਡ ਨਾਲ ਫੁੱਲੇ ਹੋਏ ਵੀ ਹੋਣਗੇ। ਇਹ ਲੋਕ ਆਪਣੀ ਸੁੰਦਰਤਾ, ਹੁਨਰ, ਅਮੀਰੀ, ਚੀਜ਼ਾਂ ਜਾਂ ਰੁਤਬੇ ਕਰਕੇ ਆਪਣੇ ਆਪ ਨੂੰ ਬਾਕੀਆਂ ਨਾਲੋਂ ਵਧੀਆ ਸਮਝਦੇ ਹਨ। ਉਹ ਬੱਸ ਆਪਣੀ ਵਾਹ-ਵਾਹ ਖੱਟਣੀ ਚਾਹੁੰਦੇ ਹਨ। ਇਕ ਵਿਦਵਾਨ ਇਹੋ ਜਿਹੇ ਲੋਕਾਂ ਬਾਰੇ ਕਹਿੰਦਾ ਹੈ: “ਉਨ੍ਹਾਂ ਨੇ ਆਪਣੇ ਦਿਲ ਵਿਚ ਇਕ ਛੋਟਾ ਜਿਹਾ ਮੰਦਰ ਬਣਾਇਆ ਹੋਇਆ ਹੈ, ਜਿੱਥੇ ਉਹ ਆਪਣੇ ਹੀ ਭਗਤੀ ਕਰਦੇ ਹਨ।” ਕੁਝ ਕਹਿੰਦੇ ਹਨ ਕਿ ਘਮੰਡ ਇੰਨਾ ਭੈੜਾ ਹੈ ਕਿ ਘਮੰਡੀ ਲੋਕ ਵੀ ਘਮੰਡੀਆਂ ਨੂੰ ਪਸੰਦ ਨਹੀਂ ਕਰਦੇ।
5 ਯਹੋਵਾਹ ਘਮੰਡ ਨਾਲ ਨਫ਼ਰਤ ਕਰਦਾ ਹੈ। ਬਾਈਬਲ ਵਿਚ ਘਮੰਡ ਨੂੰ “ਉੱਚੀਆਂ ਅੱਖਾਂ” ਨਾਲ ਦਰਸਾਇਆ ਗਿਆ ਹੈ। (ਕਹਾ. 6:16, 17) ਦਰਅਸਲ, ਘਮੰਡ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਂਦਾ ਹੈ। (ਜ਼ਬੂ. 10:4) ਘਮੰਡ ਸ਼ੈਤਾਨ ਦਾ ਔਗੁਣ ਹੈ। (1 ਤਿਮੋ. 3:6) ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕਾਂ ਨੂੰ ਵੀ ਘਮੰਡ ਵਰਗਾ ਛੂਤ ਦਾ ਰੋਗ ਲੱਗ ਗਿਆ। ਮਿਸਾਲ ਲਈ, ਯਹੂਦਾਹ ਦਾ ਰਾਜਾ ਉਜ਼ੀਯਾਹ ਬਹੁਤ ਸਾਲਾਂ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ। ਪਰ ਬਾਈਬਲ ਕਹਿੰਦੀ ਹੈ: “ਜਦ ਉਹ ਤਕੜਾ ਹੋ ਗਿਆ ਤਾਂ ਉਹ ਦਾ ਦਿਲ ਇੰਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ।” ਉਜ਼ੀਯਾਹ ਨੇ ਆਪਣੀ ਹੱਦ ਤੋਂ ਬਾਹਰ ਜਾ ਕੇ ਮੰਦਰ ਵਿਚ ਧੂਪ ਧੁਖਾਇਆ। ਵਫ਼ਾਦਾਰ ਰਾਜਾ ਹਿਜ਼ਕੀਯਾਹ ਵੀ ਥੋੜ੍ਹੇ ਸਮੇਂ ਲਈ ਘਮੰਡੀ ਬਣ ਗਿਆ ਸੀ।—2 ਇਤ. 26:16; 32:25, 26.
ਜ਼ਬੂਰਾਂ ਦੀ ਪੋਥੀ ਦੇ ਤੀਜੇ ਤੇ ਚੌਥੇ ਭਾਗ ਦੇ ਕੁਝ ਖ਼ਾਸ ਨੁਕਤੇ
75:4, 5, 10—“ਸਿੰਙ” ਦਾ ਇੱਥੇ ਕੀ ਮਤਲਬ ਹੈ? ਜਾਨਵਰ ਦੇ ਸਿੰਗਾਂ ਵਿਚ ਬਹੁਤ ਤਾਕਤ ਹੁੰਦੀ ਹੈ ਜਿਨ੍ਹਾਂ ਨੂੰ ਉਹ ਦੂਸਰਿਆਂ ਤੇ ਹਮਲਾ ਕਰਨ ਲਈ ਵਰਤਦਾ ਹੈ। ਇਸ ਲਈ ਇੱਥੇ “ਸਿੰਙ” ਦਾ ਮਤਲਬ ਤਾਕਤ ਜਾਂ ਸ਼ਕਤੀ ਹੈ। ਯਹੋਵਾਹ ਆਪਣੇ ਲੋਕਾਂ ਦੇ ਸਿੰਗਾਂ ਨੂੰ ਯਾਨੀ ਉਨ੍ਹਾਂ ਨੂੰ ਉੱਚੇ ਕਰਦਾ ਹੈ, ਪਰ ਉਹ ‘ਦੁਸ਼ਟਾਂ ਦੇ ਸਾਰੇ ਸਿੰਙ ਵੱਢ ਸੁੱਟਦਾ ਹੈ।’ ਸਾਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਸੀਂ ‘ਆਪਣਾ ਸਿੰਙ ਉਤਾਹਾਂ ਨਾ ਉਠਾਈਏ’ ਜਿਸ ਦਾ ਮਤਲਬ ਹੈ ਕਿ ਅਸੀਂ ਘਮੰਡ ਨਾ ਕਰੀਏ। ਕਲੀਸਿਯਾ ਵਿਚ ਜਦ ਸਾਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੀ ਹੀ ਮਿਹਰ ਨਾਲ ਸਾਨੂੰ ਜ਼ਿੰਮੇਵਾਰੀਆਂ ਮਿਲਦੀਆਂ ਹਨ।—ਜ਼ਬੂਰਾਂ ਦੀ ਪੋਥੀ 75:7.
ਹੀਰੇ-ਮੋਤੀ
ਜ਼ਬੂਰਾਂ ਦੀ ਪੋਥੀ ਦੇ ਤੀਜੇ ਤੇ ਚੌਥੇ ਭਾਗ ਦੇ ਕੁਝ ਖ਼ਾਸ ਨੁਕਤੇ
76:10—‘ਆਦਮੀ ਦੇ ਗੁੱਸੇ’ ਨਾਲ ਯਹੋਵਾਹ ਦੀ ਵਡਿਆਈ ਕਿਵੇਂ ਹੋ ਸਕਦੀ ਹੈ? ਭਾਵੇਂ ਕੋਈ ਸਾਡੇ ਤੇ ਆਪਣਾ ਗੁੱਸਾ ਕੱਢੇ ਕਿਉਂਕਿ ਅਸੀਂ ਯਹੋਵਾਹ ਦੇ ਗਵਾਹ ਹਾਂ, ਫਿਰ ਵੀ ਇਸ ਦਾ ਚੰਗਾ ਨਤੀਜਾ ਨਿਕਲ ਸਕਦਾ ਹੈ। ਦੁੱਖ ਸਹਿਣ ਨਾਲ ਅਸੀਂ ਹੋਰ ਮਜ਼ਬੂਤ ਬਣ ਸਕਦੇ ਹਾਂ। ਪਰ ਯਹੋਵਾਹ ਸਾਨੂੰ ਸਿਰਫ਼ ਉੱਨਾ ਹੀ ਦੁੱਖ ਭੋਗਣ ਦਿੰਦਾ ਹੈ ਜਿੰਨੇ ਨਾਲ ਸਾਡੀ ਨਿਹਚਾ ਮਜ਼ਬੂਤ ਹੋ ਸਕੇ। (1 ਪਤਰਸ 5:10) ‘ਆਦਮੀ ਦੇ ਗੁੱਸੇ ਦੇ ਬਕੀਏ ਨਾਲ ਪਰਮੇਸ਼ੁਰ ਕਮਰ ਕੱਸਦਾ ਹੈ’ ਯਾਨੀ ਉਹ ਦੁਸ਼ਟਾਂ ਨੂੰ ਹੱਦ ਪਾਰ ਨਹੀਂ ਕਰਨ ਦਿੰਦਾ। ਪਰ ਜੇ ਸਾਨੂੰ ਆਪਣੀ ਵਫ਼ਾਦਾਰੀ ਦੀ ਖ਼ਾਤਰ ਦੁੱਖ ਸਹਿੰਦਿਆਂ ਮਰਨਾ ਵੀ ਪਵੇ ਤਾਂ ਕੀ ਇਸ ਦਾ ਕੋਈ ਫ਼ਾਇਦਾ ਹੈ? ਜੀ ਹਾਂ, ਇਸ ਤੋਂ ਵੀ ਯਹੋਵਾਹ ਦੀ ਵਡਿਆਈ ਹੋ ਸਕਦੀ ਹੈ ਕਿਉਂਕਿ ਸ਼ਾਇਦ ਸਾਡੀ ਵਫ਼ਾਦਾਰੀ ਦੇਖ ਕੇ ਦੂਸਰੇ ਲੋਕ ਵੀ ਯਹੋਵਾਹ ਦੇ ਜਸ ਗਾਉਣ ਲੱਗ ਪੈਣ।
26 ਅਗਸਤ–1 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 78
ਇਜ਼ਰਾਈਲੀਆਂ ਦੀ ਬੇਵਫ਼ਾਈ—ਇਕ ਚੇਤਾਵਨੀ
“ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਰੱਖੋ”—ਕਿਉਂ?
ਦੁੱਖ ਦੀ ਗੱਲ ਹੈ ਕਿ ਇਜ਼ਰਾਈਲੀ ਵਾਰ-ਵਾਰ ਭੁੱਲ ਜਾਣ ਦੇ ਪਾਪ ਵਿਚ ਪੈ ਗਏ। ਉਸ ਦੀ ਨਤੀਜਾ ਕੀ ਹੋਇਆ? “ਉਨ੍ਹਾਂ ਨੇ ਵਾਰ-ਵਾਰ ਪਰਮੇਸ਼ੁਰ ਦੇ ਸਬਰ ਦਾ ਇਮਤਿਹਾਨ ਲਿਆ ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਦਿਲ ਦੁਖਾਇਆ। ਉਨ੍ਹਾਂ ਨੇ ਉਸ ਦੀ ਤਾਕਤ ਨੂੰ ਯਾਦ ਨਹੀਂ ਰੱਖਿਆ, ਉਹ ਉਸ ਦਿਨ ਨੂੰ ਭੁੱਲ ਗਏ ਜਦੋਂ ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਛੁਡਾਇਆ ਸੀ।” (ਜ਼ਬੂਰ 78:41, 42) ਆਖ਼ਰਕਾਰ ਯਹੋਵਾਹ ਦੇ ਹੁਕਮਾਂ ਨੂੰ ਭੁੱਲਣ ਦਾ ਨਤੀਜਾ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ।—ਮੱਤੀ 21:42, 43.
ਜ਼ਬੂਰ ਦੇ ਲਿਖਾਰੀ ਨੇ ਇਕ ਵਧੀਆ ਮਿਸਾਲ ਰੱਖੀ ਤੇ ਉਸ ਨੇ ਲਿਖਿਆ: “ਮੈਂ ਯਾਹ ਦੇ ਕੰਮਾਂ ਨੂੰ ਯਾਦ ਕਰਾਂਗਾ; ਮੈਂ ਪੁਰਾਣੇ ਸਮਿਆਂ ਵਿਚ ਕੀਤੇ ਤੇਰੇ ਹੈਰਾਨੀਜਨਕ ਕੰਮਾਂ ਨੂੰ ਯਾਦ ਕਰਾਂਗਾ। ਮੈਂ ਤੇਰੇ ਸਾਰੇ ਕੰਮਾਂ ʼਤੇ ਮਨਨ ਕਰਾਂਗਾ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰਾਂਗਾ।” (ਜ਼ਬੂਰ 77:11, 12) ਬੀਤੇ ਸਮੇਂ ਵਿਚ ਵਫ਼ਾਦਾਰੀ ਨਾਲ ਕੀਤੀ ਸੇਵਾ ਅਤੇ ਪਿਆਰ ਕਰਕੇ ਕੀਤੇ ਯਹੋਵਾਹ ਦੇ ਕੰਮਾਂ ʼਤੇ ਸੋਚ-ਵਿਚਾਰ ਕਰਨ ਨਾਲ ਪ੍ਰੇਰਨਾ, ਹੌਸਲਾ ਅਤੇ ਤਾਰੀਫ਼ ਮਿਲਦੀ ਹੈ। ਨਾਲੇ ‘ਪੁਰਾਣੇ ਸਮਿਆਂ ਨੂੰ ਯਾਦ’ ਕਰਨ ਨਾਲ ਥਕਾਨ ਦੂਰ ਹੋ ਸਕਦੀ ਹੈ ਅਤੇ ਅਸੀਂ ਜਿੰਨਾ ਕਰ ਸਕਦੇ ਹਾਂ, ਉਹ ਕਰਨ ਨਾਲ ਅਤੇ ਵਫ਼ਾਦਾਰੀ ਨਾਲ ਧੀਰਜ ਰੱਖਣ ਲਈ ਅਸੀਂ ਪ੍ਰੇਰਿਤ ਹੁੰਦੇ ਹਾਂ।
ਬੁੜ-ਬੁੜ ਕਰਨ ਤੋਂ ਬਚੋ
16 ਬੁੜ-ਬੁੜ ਕਰਨ ਨਾਲ ਅਸੀਂ ਯਹੋਵਾਹ ਦੇ ਗਵਾਹ ਹੋਣ ਕਰਕੇ ਮਿਲੀਆਂ ਬਰਕਤਾਂ ਬਾਰੇ ਸੋਚਣ ਦੀ ਬਜਾਇ, ਆਪਣੇ ਦੁੱਖਾਂ ਵੱਲ ਜ਼ਿਆਦਾ ਧਿਆਨ ਲਾਉਂਦੇ ਹਾਂ। ਜੇ ਅਸੀਂ ਇਸ ਤਰ੍ਹਾਂ ਕਰਨ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਵੱਲੋਂ ਮਿਲੀਆਂ ਬਰਕਤਾਂ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਮਿਸਾਲ ਲਈ, ਸਾਨੂੰ ਯਹੋਵਾਹ ਦੇ ਨਾਂ ਦੀ ਗਵਾਹੀ ਦੇਣ ਦਾ ਸਨਮਾਨ ਮਿਲਿਆ ਹੈ। (ਯਸਾਯਾਹ 43:10) ਅਸੀਂ ਪਰਮੇਸ਼ੁਰ ਨਾਲ ਦੋਸਤੀ ਕੀਤੀ ਹੈ ਅਤੇ ਜਦ ਜੀ ਚਾਹੇ ਅਸੀਂ “ਪ੍ਰਾਰਥਨਾ ਦੇ ਸੁਣਨ ਵਾਲੇ” ਨਾਲ ਗੱਲ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 65:2; ਯਾਕੂਬ 4:8) ਅਸੀਂ ਜਾਣਦੇ ਹਾਂ ਕਿ ਸ਼ਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਖੜ੍ਹਾ ਕੀਤਾ ਹੈ ਅਤੇ ਸਾਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਸਾਨੂੰ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਦਾ ਮੌਕਾ ਮਿਲਿਆ ਹੈ। (ਕਹਾਉਤਾਂ 27:11) ਸਾਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਸਨਮਾਨ ਵੀ ਮਿਲਿਆ ਹੈ। (ਮੱਤੀ 24:14) ਯਿਸੂ ਮਸੀਹ ਦੇ ਬਲੀਦਾਨ ਉੱਤੇ ਨਿਹਚਾ ਕਰ ਕੇ ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ। (ਯੂਹੰਨਾ 3:16) ਸਾਨੂੰ ਜੋ ਮਰਜ਼ੀ ਦੁੱਖ ਸਹਿਣੇ ਪੈਂਦੇ ਹਨ, ਪਰ ਸਾਡੀ ਝੋਲੀ ਇਨ੍ਹਾਂ ਬਰਕਤਾਂ ਨਾਲ ਭਰੀ ਹੋਈ ਹੈ।
ਕੀ ਯਹੋਵਾਹ ਦੀਆਂ ਵੀ ਭਾਵਨਾਵਾਂ ਹਨ?
ਜ਼ਬੂਰ ਦੇ ਲਿਖਾਰੀ ਨੇ ਕਿਹਾ, ਉਨ੍ਹਾਂ ਨੇ ‘ਉਜਾੜ ਵਿਚ ਕਿੰਨੀ ਵਾਰ ਬਗਾਵਤ ਕੀਤੀ।’ (ਆਇਤ 40) ਅਗਲੀ ਆਇਤ ਦੱਸਦੀ ਹੈ, “ਉਨ੍ਹਾਂ ਨੇ ਵਾਰ-ਵਾਰ ਪਰਮੇਸ਼ੁਰ ਦੇ ਸਬਰ ਦਾ ਇਮਤਿਹਾਨ ਲਿਆ।” (ਆਇਤ 41) ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਵਾਰ-ਵਾਰ ਬਗਾਵਤ ਕਰਨੀ ਉਨ੍ਹਾਂ ਦੀ ਆਦਤ ਬਣ ਚੁੱਕੀ ਸੀ। ਮਿਸਰ ਵਿੱਚੋਂ ਆਜ਼ਾਦ ਹੋਣ ਤੋਂ ਬਾਅਦ ਇਜ਼ਰਾਈਲੀਆਂ ਨੇ ਇੱਦਾਂ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਪਰਮੇਸ਼ੁਰ ਖ਼ਿਲਾਫ਼ ਬੁੜਬੁੜਾਉਣ ਲੱਗੇ ਅਤੇ ਇਹ ਕਹਿਣ ਲੱਗੇ ਕਿ ਕੀ ਪਰਮੇਸ਼ੁਰ ਸੱਚ-ਮੁੱਚ ਸਾਡੀ ਪਰਵਾਹ ਕਰਦਾ ਹੈ ਤੇ ਕੀ ਉਹ ਇੱਦਾਂ ਕਰਨਾ ਵੀ ਚਾਹੁੰਦਾ ਹੈ। (ਗਿਣਤੀ 14:1-4) ‘ਕਿੰਨੀ ਵਾਰ ਬਗਾਵਤ ਕੀਤੀ’ ਇਨ੍ਹਾਂ ਸ਼ਬਦਾਂ ਦੇ ਮਤਲਬ ਨੂੰ ਬਾਈਬਲ ਦੇ ਕੁਝ ਅਨੁਵਾਦਕਾਂ ਨੇ ਇੱਦਾਂ ਦੱਸਿਆ ਕਿ ਉਹ ਵਾਰ-ਵਾਰ ਪਰਮੇਸ਼ੁਰ ਦੀ ਗੱਲ ਮੰਨਣੀ ਛੱਡ ਦਿੰਦੇ ਸੀ। ਇਸ ਦੇ ਬਾਵਜੂਦ ਜਦੋਂ ਉਹ ਦਿਲੋਂ ਪਛਤਾਵਾ ਕਰਦੇ, ਤਾਂ ਯਹੋਵਾਹ ਉਨ੍ਹਾਂ ʼਤੇ ਦਇਆ ਕਰਦਾ ਤੇ ਉਨ੍ਹਾਂ ਨੂੰ ਮਾਫ਼ ਕਰਦਾ ਸੀ। ਪਰ ਆਪਣੀ ਆਦਤ ਦੇ ਮੁਤਾਬਕ ਉਹ ਫਿਰ ਉਹੀ ਸਭ ਕਰਨ ਲੱਗ ਪੈਂਦੇ। ਉਹ ਯਹੋਵਾਹ ਤੋਂ ਮੂੰਹ ਫੇਰ ਲੈਂਦੇ ਅਤੇ ਵਾਰ-ਵਾਰ ਬਗਾਵਤ ਕਰਦੇ ਤੇ ਇੱਦਾਂ ਹੀ ਚੱਲਦਾ ਰਹਿੰਦਾ।—ਜ਼ਬੂਰ 78:10-19, 38.
ਜਦੋਂ ਉਸ ਦੇ ਚੁਣੇ ਹੋਏ ਲੋਕਾਂ ਨੇ ਹਰ ਵਾਰ ਬਗਾਵਤ ਕੀਤੀ, ਤਾਂ ਯਹੋਵਾਹ ਨੂੰ ਕਿੱਦਾਂ ਲੱਗਾ? ਆਇਤ 40 ਦੱਸਦੀ ਹੈ ਕਿ “ਉਨ੍ਹਾਂ ਨੇ ਉਸ ਦਾ ਮਨ ਦੁਖੀ ਕੀਤਾ।” ਇਕ ਅਨੁਵਾਦ ਦੱਸਦਾ ਹੈ ਕਿ ‘ਉਨ੍ਹਾਂ ਨੇ ਉਸ ਨੂੰ ਦੁਖੀ ਹੋਣ ਦਾ ਕਾਰਨ ਦਿੱਤਾ।’ ਬਾਈਬਲ ਦੇ ਇਕ ਅਨੁਵਾਦ ਮੁਤਾਬਕ ਇਸ ਦਾ ਮਤਲਬ ਇਹ ਵੀ ਹੈ ਕਿ “ਇਜ਼ਰਾਈਲੀਆਂ ਨੇ ਇੱਦਾਂ ਦੇ ਕੰਮ ਕੀਤੇ ਜਿਨ੍ਹਾਂ ਤੋਂ ਪਰਮੇਸ਼ੁਰ ਨੂੰ ਦੁੱਖ ਹੋਇਆ, ਜਿੱਦਾਂ ਮਾਂ-ਬਾਪ ਨੂੰ ਹੁੰਦਾ ਹੈ ਜਦੋਂ ਉਨ੍ਹਾਂ ਦਾ ਬੱਚਾ ਉਨ੍ਹਾਂ ਦੀ ਗੱਲ ਨਹੀਂ ਮੰਨਦਾ ਤੇ ਬਗਾਵਤ ਕਰਦਾ ਹੈ।” ਜਿੱਦਾਂ ਬਗਾਵਤੀ ਬੱਚਾ ਆਪਣੇ ਮਾਪਿਆਂ ਦਾ ਮਨ ਦੁਖੀ ਕਰਦਾ ਹੈ, ਉੱਦਾਂ ਹੀ ਬਗਾਵਤੀ ਇਜ਼ਰਾਈਲੀਆਂ ਨੇ “ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਦਿਲ ਦੁਖਾਇਆ।”—ਆਇਤ 41.
ਹੀਰੇ-ਮੋਤੀ
ਜ਼ਬੂਰਾਂ ਦੀ ਪੋਥੀ ਦੇ ਤੀਜੇ ਤੇ ਚੌਥੇ ਭਾਗ ਦੇ ਕੁਝ ਖ਼ਾਸ ਨੁਕਤੇ
78:24, 25—ਮੰਨ ਨੂੰ “ਸੁਰਗੀ ਅੰਨ” ਅਤੇ “ਬਲਵੰਤਾਂ ਦੀ ਰੋਟੀ” ਕਿਉਂ ਕਿਹਾ ਗਿਆ ਹੈ? ਇੱਥੇ ਇਹ ਨਹੀਂ ਕਿਹਾ ਗਿਆ ਕਿ ਮੰਨ ਸਵਰਗੀ ਦੂਤਾਂ ਦੀ ਖ਼ੁਰਾਕ ਸੀ। ਇਸ ਨੂੰ “ਸੁਰਗੀ ਰੋਟੀ” ਕਿਹਾ ਗਿਆ ਹੈ ਕਿਉਂਕਿ ਇਸ ਦਾ ਇੰਤਜ਼ਾਮ ਯਹੋਵਾਹ ਨੇ ਕੀਤਾ ਸੀ। (ਜ਼ਬੂਰਾਂ ਦੀ ਪੋਥੀ 105:40) ਯਹੋਵਾਹ ਸਵਰਗ ਵਿਚ ਰਹਿੰਦਾ ਹੈ ਅਤੇ ਹੋ ਸਕਦਾ ਹੈ ਕਿ ਉਸ ਨੇ ਆਪਣੇ ‘ਬਲਵੰਤ’ ਦੂਤਾਂ ਦੇ ਜ਼ਰੀਏ ਇਸ ਰੋਟੀ ਦਾ ਪ੍ਰਬੰਧ ਕੀਤਾ ਹੋਵੇ।—ਜ਼ਬੂਰਾਂ ਦੀ ਪੋਥੀ 11:4.