-
ਪਰਮੇਸ਼ੁਰ ਨੇ ਇਨਸਾਨ ਨੂੰ ਕਿਉਂ ਬਣਾਇਆ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਪਾਠ 25
ਪਰਮੇਸ਼ੁਰ ਨੇ ਇਨਸਾਨ ਨੂੰ ਕਿਉਂ ਬਣਾਇਆ?
ਬਾਈਬਲ ਦੱਸਦੀ ਹੈ ਕਿ ਇਨਸਾਨਾਂ ਦਾ ਜੀਵਨ ‘ਥੋੜ੍ਹੇ ਦਿਨਾਂ ਦਾ ਹੈ ਤੇ ਦੁੱਖਾਂ ਨਾਲ ਲੱਦਿਆ ਹੋਇਆ ਹੈ।’ (ਅੱਯੂਬ 14:1) ਕੀ ਪਰਮੇਸ਼ੁਰ ਸਾਡੇ ਲਈ ਇਹੋ ਜਿਹੀ ਜ਼ਿੰਦਗੀ ਚਾਹੁੰਦਾ ਸੀ? ਜੇ ਨਹੀਂ, ਤਾਂ ਉਸ ਨੇ ਸਾਨੂੰ ਕਿਉਂ ਬਣਾਇਆ? ਉਸ ਦਾ ਮਕਸਦ ਕੀ ਹੈ? ਕੀ ਉਸ ਦਾ ਮਕਸਦ ਕਦੇ ਪੂਰਾ ਹੋਵੇਗਾ? ਬਾਈਬਲ ਵਿਚ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਜਿਨ੍ਹਾਂ ਬਾਰੇ ਜਾਣ ਕੇ ਤੁਹਾਨੂੰ ਜ਼ਰੂਰ ਤਸੱਲੀ ਮਿਲੇਗੀ।
1. ਯਹੋਵਾਹ ਸਾਰੇ ਇਨਸਾਨਾਂ ਲਈ ਕਿਹੋ ਜਿਹੀ ਜ਼ਿੰਦਗੀ ਚਾਹੁੰਦਾ ਹੈ?
ਯਹੋਵਾਹ ਚਾਹੁੰਦਾ ਹੈ ਕਿ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣ। ਜਦੋਂ ਉਸ ਨੇ ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਨੂੰ ਬਣਾਇਆ, ਤਾਂ ਉਨ੍ਹਾਂ ਨੂੰ ਇਕ ਸੋਹਣੇ ਬਾਗ਼ ਵਿਚ ਰੱਖਿਆ ਜਿਸ ਨੂੰ ਅਦਨ ਦਾ ਬਾਗ਼ ਕਿਹਾ ਗਿਆ ਸੀ। ਫਿਰ “ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਕਿਹਾ: ‘ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ ਅਤੇ ਇਸ ʼਤੇ ਅਧਿਕਾਰ ਰੱਖੋ।’” (ਉਤਪਤ 1:28) ਯਹੋਵਾਹ ਚਾਹੁੰਦਾ ਸੀ ਕਿ ਆਦਮ ਤੇ ਹੱਵਾਹ ਦੇ ਬੱਚੇ ਹੋਣ, ਉਹ ਪੂਰੀ ਧਰਤੀ ਨੂੰ ਸੋਹਣੇ ਬਾਗ਼ ਵਰਗੀ ਬਣਾ ਦੇਣ ਅਤੇ ਜਾਨਵਰਾਂ ਦੀ ਦੇਖ-ਭਾਲ ਕਰਨ। ਉਹ ਚਾਹੁੰਦਾ ਸੀ ਕਿ ਸਾਰੇ ਇਨਸਾਨ ਹਮੇਸ਼ਾ ਖ਼ੁਸ਼ ਰਹਿਣ, ਤੰਦਰੁਸਤ ਰਹਿਣ ਅਤੇ ਹਮੇਸ਼ਾ ਲਈ ਜੀਉਣ।
ਪਰ ਅੱਜ ਇਨਸਾਨਾਂ ਦੀ ਜ਼ਿੰਦਗੀ ਉੱਦਾਂ ਦੀ ਨਹੀਂ ਹੈ ਜਿੱਦਾਂ ਦੀ ਯਹੋਵਾਹ ਚਾਹੁੰਦਾ ਸੀ।a ਪਰ ਇਸ ਦਾ ਮਤਲਬ ਇਹ ਨਹੀਂ ਕਿ ਪਰਮੇਸ਼ੁਰ ਦਾ ਮਕਸਦ ਬਦਲ ਗਿਆ ਹੈ। (ਯਸਾਯਾਹ 46:10, 11) ਪਰਮੇਸ਼ੁਰ ਅੱਜ ਵੀ ਇਹੀ ਚਾਹੁੰਦਾ ਹੈ ਕਿ ਜਿਹੜੇ ਲੋਕ ਉਸ ਦਾ ਕਹਿਣਾ ਮੰਨਦੇ ਹਨ, ਉਹ ਦੁੱਖ-ਤਕਲੀਫ਼ਾਂ ਦੇ ਬਗੈਰ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਜੀਉਣ।—ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹੋ।
2. ਸਾਨੂੰ ਅੱਜ ਸੱਚੀ ਖ਼ੁਸ਼ੀ ਅਤੇ ਜੀਉਣ ਦਾ ਮਕਸਦ ਕਿਵੇਂ ਮਿਲ ਸਕਦਾ ਹੈ?
ਯਹੋਵਾਹ ਨੇ ਇਨਸਾਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਹ ‘ਉਸ ਦੀ ਅਗਵਾਈ ਲਈ ਤਰਸਦੇ’ ਹਨ। ਇਸ ਦਾ ਮਤਲਬ ਹੈ ਕਿ ਸਾਡੇ ਅੰਦਰ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਦੀ ਭਗਤੀ ਕਰਨ ਦੀ ਇੱਛਾ ਹੁੰਦੀ ਹੈ। (ਮੱਤੀ 5:3-6 ਪੜ੍ਹੋ।) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਗੂੜ੍ਹੀ ਦੋਸਤੀ ਕਰੀਏ, ‘ਉਸ ਦੇ ਸਾਰੇ ਰਾਹਾਂ ʼਤੇ ਚੱਲੀਏ, ਉਸ ਨੂੰ ਪਿਆਰ ਕਰੀਏ ਅਤੇ ਆਪਣੇ ਪੂਰੇ ਦਿਲ ਨਾਲ’ ਉਸ ਦੀ ਸੇਵਾ ਕਰੀਏ। (ਬਿਵਸਥਾ ਸਾਰ 10:12; ਜ਼ਬੂਰ 25:14) ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ, ਫਿਰ ਚਾਹੇ ਸਾਡੀ ਜ਼ਿੰਦਗੀ ਵਿਚ ਕਿੰਨੀਆਂ ਹੀ ਮੁਸ਼ਕਲਾਂ ਕਿਉਂ ਨਾ ਹੋਣ। ਹਾਂ, ਯਹੋਵਾਹ ਦੀ ਭਗਤੀ ਕਰਨ ਨਾਲ ਸਾਨੂੰ ਜੀਉਣ ਦਾ ਮਕਸਦ ਮਿਲਦਾ ਹੈ!
ਹੋਰ ਸਿੱਖੋ
ਆਓ ਜਾਣੀਏ ਕਿ ਯਹੋਵਾਹ ਨੇ ਕਿੰਨਾ ਸੋਚ-ਸਮਝ ਕੇ ਅਤੇ ਪਿਆਰ ਨਾਲ ਸਾਡੇ ਲਈ ਧਰਤੀ ਬਣਾਈ। ਅਸੀਂ ਉਸ ਦੇ ਬਚਨ ਵਿੱਚੋਂ ਇਹ ਵੀ ਜਾਣਾਂਗੇ ਕਿ ਉਸ ਨੇ ਸਾਨੂੰ ਕਿਉਂ ਬਣਾਇਆ।
3. ਯਹੋਵਾਹ ਇਨਸਾਨਾਂ ਨੂੰ ਵਧੀਆ ਜ਼ਿੰਦਗੀ ਦੇਣੀ ਚਾਹੁੰਦਾ ਹੈ
ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਰੱਬ ਨੇ ਧਰਤੀ ਨੂੰ ਇੰਨਾ ਸੋਹਣਾ ਕਿਉਂ ਬਣਾਇਆ?
ਉਪਦੇਸ਼ਕ ਦੀ ਕਿਤਾਬ 3:11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਯਹੋਵਾਹ ਨੇ ਇਨਸਾਨਾਂ ਦੇ ਮਨਾਂ ਵਿਚ ਕਿਹੜਾ ਵਿਚਾਰ ਪਾਇਆ ਹੈ? ਇਸ ਤੋਂ ਤੁਹਾਨੂੰ ਯਹੋਵਾਹ ਦੇ ਮਕਸਦ ਬਾਰੇ ਕੀ ਪਤਾ ਲੱਗਦਾ ਹੈ?
4. ਯਹੋਵਾਹ ਦਾ ਮਕਸਦ ਬਦਲਿਆ ਨਹੀਂ ਹੈ
ਜ਼ਬੂਰ 37:11, 29 ਅਤੇ ਯਸਾਯਾਹ 55:11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡੇ ਲਈ ਯਹੋਵਾਹ ਦਾ ਮਕਸਦ ਬਦਲਿਆ ਨਹੀਂ ਹੈ?
5. ਯਹੋਵਾਹ ਦੀ ਭਗਤੀ ਕਰਨ ਨਾਲ ਸਾਨੂੰ ਜੀਉਣ ਦਾ ਮਕਸਦ ਮਿਲਦਾ ਹੈ
ਜਦੋਂ ਅਸੀਂ ਜਾਣਾਂਗੇ ਕਿ ਪਰਮੇਸ਼ੁਰ ਨੇ ਸਾਨੂੰ ਕਿਸ ਮਕਸਦ ਨਾਲ ਬਣਾਇਆ ਹੈ, ਤਾਂ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਜ਼ਿੰਦਗੀ ਦੇ ਮਕਸਦ ਬਾਰੇ ਜਾਣ ਕੇ ਟੇਰੂਮੀ ਨੂੰ ਕੀ ਫ਼ਾਇਦਾ ਹੋਇਆ?
ਉਪਦੇਸ਼ਕ ਦੀ ਕਿਤਾਬ 12:13 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ, ਤਾਂ ਫਿਰ ਸਾਡਾ ਕੀ ਫ਼ਰਜ਼ ਬਣਦਾ ਹੈ?
ਸ਼ਾਇਦ ਕੋਈ ਪੁੱਛੇ: “ਜੇ ਅਸੀਂ ਇਕ ਦਿਨ ਮਰਨਾ ਹੀ ਹੈ, ਤਾਂ ਰੱਬ ਨੇ ਸਾਨੂੰ ਬਣਾਇਆ ਹੀ ਕਿਉਂ?”
ਤੁਸੀਂ ਉਸ ਨੂੰ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਧਰਤੀ ʼਤੇ ਹਮੇਸ਼ਾ ਲਈ ਜੀਉਂਦੇ ਰਹੀਏ ਅਤੇ ਸਾਨੂੰ ਕੋਈ ਦੁੱਖ-ਤਕਲੀਫ਼ ਨਾ ਹੋਵੇ। ਜਦੋਂ ਅਸੀਂ ਪੂਰੇ ਦਿਲ ਨਾਲ ਉਸ ਦੀ ਭਗਤੀ ਕਰਦੇ ਹਾਂ, ਤਾਂ ਸਾਨੂੰ ਅੱਜ ਵੀ ਸੱਚੀ ਖ਼ੁਸ਼ੀ ਅਤੇ ਜੀਉਣ ਦਾ ਮਕਸਦ ਮਿਲਦਾ ਹੈ।
ਤੁਸੀਂ ਕੀ ਕਹੋਗੇ?
ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਲਈ ਯਹੋਵਾਹ ਦਾ ਕੀ ਮਕਸਦ ਸੀ?
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਮਕਸਦ ਬਦਲਿਆ ਨਹੀਂ ਹੈ?
ਤੁਹਾਨੂੰ ਅੱਜ ਸੱਚੀ ਖ਼ੁਸ਼ੀ ਅਤੇ ਜੀਉਣ ਦਾ ਮਕਸਦ ਕਿਵੇਂ ਮਿਲ ਸਕਦਾ ਹੈ?
ਇਹ ਵੀ ਦੇਖੋ
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਦਨ ਦਾ ਬਾਗ਼ ਸੱਚ-ਮੁੱਚ ਸੀ? ਆਓ ਕੁਝ ਸਬੂਤਾਂ ʼਤੇ ਗੌਰ ਕਰੀਏ।
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਧਰਤੀ ਕਦੇ ਨਾਸ਼ ਨਹੀਂ ਹੋਵੇਗੀ, ਸਗੋਂ ਹਮੇਸ਼ਾ ਰਹੇਗੀ? ਆਓ ਜਾਣੀਏ।
ਜਾਣੋ ਕਿ ਬਾਈਬਲ ਵਿਚ ਸਾਡੀ ਜ਼ਿੰਦਗੀ ਦੇ ਮਕਸਦ ਬਾਰੇ ਕੀ ਦੱਸਿਆ ਗਿਆ ਹੈ।
ਇਕ ਆਦਮੀ ਕੋਲ ਸਭ ਕੁਝ ਸੀ, ਫਿਰ ਵੀ ਉਸ ਦੀ ਜ਼ਿੰਦਗੀ ਵਿਚ ਕਿਸੇ ਚੀਜ਼ ਦੀ ਕਮੀ ਸੀ। ਦੇਖੋ ਕਿ ਉਸ ਨੂੰ ਉਹ ਚੀਜ਼ ਕਿਵੇਂ ਮਿਲੀ।
a ਅਗਲੇ ਪਾਠ ਵਿਚ ਅਸੀਂ ਸਿੱਖਾਂਗੇ ਕਿ ਅੱਜ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਕਿਉਂ ਨਹੀਂ ਹੈ।
-
-
ਪਰਮੇਸ਼ੁਰ ਦਾ ਰਾਜ ਕੀ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
2. ਯਿਸੂ ਨਾਲ ਕੌਣ ਰਾਜ ਕਰਨਗੇ?
ਯਿਸੂ ਇਕੱਲਾ ਰਾਜ ਨਹੀਂ ਕਰੇਗਾ, ਸਗੋਂ ਉਸ ਨਾਲ ‘ਹਰ ਕਬੀਲੇ, ਭਾਸ਼ਾ, ਨਸਲ ਅਤੇ ਕੌਮ ਵਿੱਚੋਂ ਲੋਕ ਰਾਜਿਆਂ ਵਜੋਂ ਧਰਤੀ ਉੱਤੇ ਰਾਜ ਕਰਨਗੇ।’ (ਪ੍ਰਕਾਸ਼ ਦੀ ਕਿਤਾਬ 5:9, 10) ਜਦੋਂ ਯਿਸੂ ਧਰਤੀ ਉੱਤੇ ਆਇਆ ਸੀ, ਉਦੋਂ ਤੋਂ ਲੈ ਕੇ ਹੁਣ ਤਕ ਲੱਖਾਂ ਹੀ ਲੋਕ ਉਸ ਦੇ ਚੇਲੇ ਬਣੇ ਹਨ। ਪਰ ਕੀ ਇਹ ਸਾਰੇ ਉਸ ਦੇ ਨਾਲ ਸਵਰਗ ਵਿਚ ਰਾਜ ਕਰਨਗੇ? ਜੀ ਨਹੀਂ। ਉਨ੍ਹਾਂ ਵਿੱਚੋਂ ਸਿਰਫ਼ 1,44,000 ਜਣੇ ਉਸ ਨਾਲ ਰਾਜ ਕਰਨਗੇ। (ਪ੍ਰਕਾਸ਼ ਦੀ ਕਿਤਾਬ 14:1-4 ਪੜ੍ਹੋ।) ਬਾਕੀ ਸਾਰੇ ਚੇਲੇ ਧਰਤੀ ʼਤੇ ਇਸ ਰਾਜ ਦੀ ਪਰਜਾ ਬਣਨਗੇ।—ਜ਼ਬੂਰ 37:29.
-
-
ਪਰਮੇਸ਼ੁਰ ਦਾ ਰਾਜ ਕੀ ਕਰੇਗਾ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਪਰਮੇਸ਼ੁਰ ਦਾ ਰਾਜ ਕੀ ਕਰੇਗਾ?
ਪਰਮੇਸ਼ੁਰ ਦਾ ਰਾਜ ਸਵਰਗ ਵਿਚ ਹਕੂਮਤ ਕਰ ਰਿਹਾ ਹੈ। ਬਹੁਤ ਜਲਦੀ ਉਹ ਧਰਤੀ ਉੱਤੇ ਵੀ ਰਾਜ ਕਰੇਗਾ ਅਤੇ ਵਿਗੜੇ ਹੋਏ ਹਾਲਾਤਾਂ ਨੂੰ ਠੀਕ ਕਰੇਗਾ। ਇਸ ਰਾਜ ਵਿਚ ਇਨਸਾਨਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਬਰਕਤਾਂ ʼਤੇ ਗੌਰ ਕਰੀਏ।
1. ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਸ਼ਾਂਤੀ ਅਤੇ ਨਿਆਂ ਕਿਵੇਂ ਕਾਇਮ ਕਰੇਗਾ?
ਪਰਮੇਸ਼ੁਰ ਦੇ ਰਾਜ ਦਾ ਰਾਜਾ ਯਿਸੂ ਆਰਮਾਗੇਡਨ ਦੀ ਲੜਾਈ ਵਿਚ ਦੁਸ਼ਟ ਲੋਕਾਂ ਅਤੇ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। (ਪ੍ਰਕਾਸ਼ ਦੀ ਕਿਤਾਬ 16:14, 16) ਉਸ ਸਮੇਂ ਬਾਈਬਲ ਦਾ ਇਹ ਵਾਅਦਾ ਪੂਰਾ ਹੋਵੇਗਾ: “ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ।” (ਜ਼ਬੂਰ 37:10) ਇਸ ਤਰ੍ਹਾਂ ਇਸ ਰਾਜ ਦੇ ਜ਼ਰੀਏ ਯਿਸੂ ਪੂਰੀ ਧਰਤੀ ਉੱਤੇ ਸ਼ਾਂਤੀ ਅਤੇ ਨਿਆਂ ਕਾਇਮ ਕਰੇਗਾ।—ਯਸਾਯਾਹ 11:4 ਪੜ੍ਹੋ।
2. ਜਦੋਂ ਧਰਤੀ ʼਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਵੇਗੀ, ਉਦੋਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ?
ਪਰਮੇਸ਼ੁਰ ਦੇ ਰਾਜ ਵਿਚ “ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।” (ਜ਼ਬੂਰ 37:29) ਜ਼ਰਾ ਸੋਚੋ, ਧਰਤੀ ਉੱਤੇ ਹਰ ਇਨਸਾਨ ਧਰਮੀ ਹੋਵੇਗਾ ਅਤੇ ਉਹ ਯਹੋਵਾਹ ਅਤੇ ਇਕ-ਦੂਜੇ ਨਾਲ ਪਿਆਰ ਕਰੇਗਾ। ਕੋਈ ਬੀਮਾਰ ਨਹੀਂ ਹੋਵੇਗਾ ਅਤੇ ਇਨਸਾਨ ਹਮੇਸ਼ਾ ਲਈ ਜੀਉਣਗੇ। ਉਹ ਜ਼ਿੰਦਗੀ ਕਿੰਨੀ ਵਧੀਆ ਹੋਵੇਗੀ!
3. ਦੁਸ਼ਟਾਂ ਦਾ ਨਾਸ਼ ਕਰਨ ਤੋਂ ਬਾਅਦ ਪਰਮੇਸ਼ੁਰ ਦਾ ਰਾਜ ਕੀ ਕਰੇਗਾ?
ਦੁਸ਼ਟ ਲੋਕਾਂ ਦੇ ਨਾਸ਼ ਤੋਂ ਬਾਅਦ ਯਿਸੂ 1,000 ਸਾਲ ਤਕ ਰਾਜ ਕਰੇਗਾ। ਇਸ ਦੌਰਾਨ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ 1,44,000 ਜਣੇ ਇਨਸਾਨਾਂ ਦੀ ਮੁਕੰਮਲ ਬਣਨ ਵਿਚ ਮਦਦ ਕਰਨਗੇ। ਹਜ਼ਾਰ ਸਾਲ ਦੇ ਅਖ਼ੀਰ ਤਕ ਸਾਰਾ ਕੁਝ ਠੀਕ ਹੋ ਜਾਵੇਗਾ, ਇਹ ਧਰਤੀ ਸੋਹਣੀ ਬਣ ਜਾਵੇਗੀ ਅਤੇ ਉੱਥੇ ਸਾਰੇ ਲੋਕ ਖ਼ੁਸ਼ ਰਹਿਣਗੇ ਕਿਉਂਕਿ ਉਹ ਯਹੋਵਾਹ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਨਗੇ। ਫਿਰ ਯਿਸੂ ਆਪਣੇ ਪਿਤਾ ਨੂੰ ਰਾਜ ਵਾਪਸ ਕਰ ਦੇਵੇਗਾ। ਉਦੋਂ ਹਮੇਸ਼ਾ ਲਈ ਯਹੋਵਾਹ ਦਾ ‘ਨਾਂ ਪਵਿੱਤਰ ਕੀਤਾ ਜਾਵੇਗਾ।’ (ਮੱਤੀ 6:9, 10) ਇਹ ਸਾਬਤ ਹੋ ਜਾਵੇਗਾ ਕਿ ਯਹੋਵਾਹ ਇਕ ਚੰਗਾ ਰਾਜਾ ਹੈ ਜਿਸ ਨੂੰ ਆਪਣੀ ਪਰਜਾ ਦੀ ਬਹੁਤ ਪਰਵਾਹ ਹੈ। ਫਿਰ ਯਹੋਵਾਹ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਖ਼ਤਮ ਕਰ ਦੇਵੇਗਾ। ਉਹ ਉਨ੍ਹਾਂ ਲੋਕਾਂ ਨੂੰ ਵੀ ਖ਼ਤਮ ਕਰ ਦੇਵੇਗਾ ਜੋ ਉਸ ਦੀ ਹਕੂਮਤ ਖ਼ਿਲਾਫ਼ ਬਗਾਵਤ ਕਰਨਗੇ। (ਪ੍ਰਕਾਸ਼ ਦੀ ਕਿਤਾਬ 20:7-10) ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਜੋ ਚੰਗੇ ਹਾਲਾਤ ਲਿਆਵੇਗਾ, ਉਹ ਹਮੇਸ਼ਾ ਲਈ ਰਹਿਣਗੇ।
ਹੋਰ ਸਿੱਖੋ
ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਰਾਜ ਵਿਚ ਉਹ ਸਾਰੇ ਵਾਅਦੇ ਪੂਰੇ ਕਰੇਗਾ ਜੋ ਉਸ ਨੇ ਬਾਈਬਲ ਵਿਚ ਲਿਖਵਾਏ ਹਨ? ਆਓ ਜਾਣੀਏ।
4. ਪਰਮੇਸ਼ੁਰ ਦਾ ਰਾਜ ਇਨਸਾਨੀ ਹਕੂਮਤਾਂ ਦਾ ਅੰਤ ਕਰ ਦੇਵੇਗਾ
“ਇਨਸਾਨ ਨੇ ਇਨਸਾਨ ʼਤੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ।” (ਉਪਦੇਸ਼ਕ ਦੀ ਕਿਤਾਬ 8:9) ਯਹੋਵਾਹ ਆਪਣੇ ਰਾਜ ਦੇ ਜ਼ਰੀਏ ਇਨਸਾਨੀ ਹਕੂਮਤਾਂ ਨੂੰ ਅਤੇ ਉਨ੍ਹਾਂ ਕਰਕੇ ਆਈਆਂ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰ ਦੇਵੇਗਾ।
ਦਾਨੀਏਲ 2:44 ਅਤੇ 2 ਥੱਸਲੁਨੀਕੀਆਂ 1:6-8 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਯਹੋਵਾਹ ਅਤੇ ਉਸ ਦਾ ਪੁੱਤਰ ਯਿਸੂ ਇਨਸਾਨੀ ਸਰਕਾਰਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨਾਲ ਕੀ ਕਰਨਗੇ?
ਹੁਣ ਤਕ ਤੁਸੀਂ ਯਹੋਵਾਹ ਅਤੇ ਯਿਸੂ ਬਾਰੇ ਬਹੁਤ ਕੁਝ ਸਿੱਖਿਆ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਤੁਹਾਨੂੰ ਕਿਉਂ ਯਕੀਨ ਹੈ ਕਿ ਉਹ ਜੋ ਕਰਨਗੇ ਸਹੀ ਕਰਨਗੇ?
5. ਯਿਸੂ ਤੋਂ ਵਧੀਆ ਰਾਜਾ ਹੋਰ ਕੋਈ ਹੋ ਹੀ ਨਹੀਂ ਸਕਦਾ!
ਪਰਮੇਸ਼ੁਰ ਦੇ ਰਾਜ ਦਾ ਰਾਜਾ ਯਿਸੂ ਆਪਣੀ ਪਰਜਾ ਲਈ ਬਹੁਤ ਸਾਰੇ ਚੰਗੇ ਕੰਮ ਕਰੇਗਾ। ਇਸ ਗੱਲ ਦਾ ਸਬੂਤ ਉਸ ਨੇ ਧਰਤੀ ʼਤੇ ਹੁੰਦਿਆਂ ਦਿੱਤਾ। ਉਸ ਨੇ ਲੋਕਾਂ ਲਈ ਬਹੁਤ ਕੁਝ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਹੈ ਅਤੇ ਇਸ ਤਰ੍ਹਾਂ ਕਰਨ ਲਈ ਪਰਮੇਸ਼ੁਰ ਨੇ ਉਸ ਨੂੰ ਤਾਕਤ ਵੀ ਦਿੱਤੀ ਹੈ। ਇਸ ਬਾਰੇ ਜਾਣਨ ਲਈ ਵੀਡੀਓ ਦੇਖੋ।
ਧਰਤੀ ਉੱਤੇ ਯਿਸੂ ਨੇ ਜੋ ਕੰਮ ਕੀਤੇ, ਉਨ੍ਹਾਂ ਤੋਂ ਇਸ ਗੱਲ ਦੀ ਝਲਕ ਮਿਲੀ ਕਿ ਪਰਮੇਸ਼ੁਰ ਦਾ ਰਾਜ ਕੀ ਕਰੇਗਾ। ਅੱਗੇ ਕੁਝ ਵਾਅਦੇ ਦੱਸੇ ਗਏ ਹਨ ਜੋ ਪਰਮੇਸ਼ੁਰ ਦੇ ਰਾਜ ਵਿਚ ਪੂਰੇ ਹੋਣਗੇ। ਅਜਿਹੇ ਕਿਹੜੇ ਵਾਅਦੇ ਹਨ ਜਿਨ੍ਹਾਂ ਦੇ ਪੂਰਾ ਹੋਣ ਦੀ ਤੁਸੀਂ ਬੇਸਬਰੀ ਨਾਲ ਉਡੀਕ ਕਰ ਰਹੇ ਹੋ? ਉਨ੍ਹਾਂ ਵਾਅਦਿਆਂ ਨਾਲ ਦਿੱਤੀਆਂ ਆਇਤਾਂ ਪੜ੍ਹੋ।
ਧਰਤੀ ʼਤੇ ਹੁੰਦਿਆਂ ਯਿਸੂ ਨੇ . . .
ਸਵਰਗ ਤੋਂ ਯਿਸੂ . . .
ਕੁਦਰਤੀ ਤਾਕਤਾਂ ਨੂੰ ਕਾਬੂ ਵਿਚ ਰੱਖਿਆ।—ਮਰਕੁਸ 4:36-41.
ਵਾਤਾਵਰਣ ਸੰਬੰਧੀ ਸਮੱਸਿਆਵਾਂ ਹੱਲ ਕਰੇਗਾ।—ਯਸਾਯਾਹ 35:1, 2.
ਚਮਤਕਾਰ ਕਰ ਕੇ ਹਜ਼ਾਰਾਂ ਨੂੰ ਖਾਣਾ ਖੁਆਇਆ।—ਮੱਤੀ 14:17-21.
ਦੁਨੀਆਂ ਵਿੱਚੋਂ ਭੁੱਖਮਰੀ ਮਿਟਾ ਦੇਵੇਗਾ।—ਜ਼ਬੂਰ 72:16.
ਕਈ ਬੀਮਾਰ ਲੋਕਾਂ ਨੂੰ ਠੀਕ ਕੀਤਾ।—ਲੂਕਾ 18:35-43.
ਬੀਮਾਰੀਆਂ ਖ਼ਤਮ ਕਰੇਗਾ ਜਿਸ ਕਰਕੇ ਸਾਰੇ ਜਣੇ ਤੰਦਰੁਸਤ ਰਹਿਣਗੇ।—ਯਸਾਯਾਹ 33:24.
ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ।—ਲੂਕਾ 8:49-55.
ਮੌਤ ਨੂੰ ਮਿਟਾ ਦੇਵੇਗਾ ਅਤੇ ਮਰੇ ਲੋਕਾਂ ਨੂੰ ਜੀਉਂਦਾ ਕਰੇਗਾ।—ਪ੍ਰਕਾਸ਼ ਦੀ ਕਿਤਾਬ 21:3, 4.
6. ਪਰਮੇਸ਼ੁਰ ਦਾ ਰਾਜ ਇਨਸਾਨਾਂ ਨੂੰ ਸ਼ਾਨਦਾਰ ਭਵਿੱਖ ਦੇਵੇਗਾ
ਯਹੋਵਾਹ ਸ਼ੁਰੂ ਤੋਂ ਹੀ ਇਨਸਾਨਾਂ ਨੂੰ ਸੋਹਣੀ ਧਰਤੀ ਉੱਤੇ ਵਧੀਆ ਜ਼ਿੰਦਗੀ ਦੇਣੀ ਚਾਹੁੰਦਾ ਸੀ। ਉਹ ਆਪਣੇ ਰਾਜ ਵਿਚ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਯਹੋਵਾਹ ਆਪਣਾ ਇਹ ਮਕਸਦ ਪੂਰਾ ਕਰਨ ਲਈ ਆਪਣੇ ਪੁੱਤਰ ਦੇ ਜ਼ਰੀਏ ਕੀ ਕਰ ਰਿਹਾ ਹੈ? ਇਹ ਜਾਣਨ ਲਈ ਵੀਡੀਓ ਦੇਖੋ।
ਜ਼ਬੂਰ 145:16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ‘ਸਾਰੇ ਜੀਉਂਦੇ ਪ੍ਰਾਣੀਆਂ ਦੀ ਇੱਛਾ ਪੂਰੀ ਕਰੇਗਾ।’ ਇਹ ਜਾਣ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਕੁਝ ਲੋਕਾਂ ਦਾ ਕਹਿਣਾ ਹੈ: “ਜੇ ਅਸੀਂ ਰਲ਼-ਮਿਲ ਕੇ ਕੋਸ਼ਿਸ਼ ਕਰੀਏ, ਤਾਂ ਅਸੀਂ ਆਪ ਹੀ ਦੁਨੀਆਂ ਦੀਆਂ ਸਮੱਸਿਆਵਾਂ ਸੁਲਝਾ ਸਕਦੇ ਹਾਂ।”
ਪਰਮੇਸ਼ੁਰ ਦਾ ਰਾਜ ਅਜਿਹੀਆਂ ਕਿਹੜੀਆਂ ਸਮੱਸਿਆਵਾਂ ਖ਼ਤਮ ਕਰੇਗਾ ਜੋ ਇਨਸਾਨੀ ਸਰਕਾਰਾਂ ਕਦੇ ਖ਼ਤਮ ਨਹੀਂ ਕਰ ਸਕਦੀਆਂ?
ਹੁਣ ਤਕ ਅਸੀਂ ਸਿੱਖਿਆ
ਯਹੋਵਾਹ ਆਪਣੇ ਰਾਜ ਦੇ ਜ਼ਰੀਏ ਆਪਣਾ ਮਕਸਦ ਪੂਰਾ ਕਰੇਗਾ। ਉਸ ਰਾਜ ਵਿਚ ਪੂਰੀ ਧਰਤੀ ਬਹੁਤ ਸੋਹਣੀ ਬਣ ਜਾਵੇਗੀ। ਸਿਰਫ਼ ਚੰਗੇ ਲੋਕ ਹੀ ਧਰਤੀ ʼਤੇ ਰਹਿਣਗੇ ਜੋ ਹਮੇਸ਼ਾ ਲਈ ਯਹੋਵਾਹ ਦੀ ਭਗਤੀ ਕਰਨਗੇ।
ਤੁਸੀਂ ਕੀ ਕਹੋਗੇ?
ਪਰਮੇਸ਼ੁਰ ਦੇ ਰਾਜ ਰਾਹੀਂ ਯਹੋਵਾਹ ਦਾ ਨਾਂ ਕਿਵੇਂ ਪਵਿੱਤਰ ਕੀਤਾ ਜਾਵੇਗਾ?
ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਬਾਈਬਲ ਵਿਚ ਦੱਸੇ ਸਾਰੇ ਵਾਅਦੇ ਪੂਰੇ ਕਰੇਗਾ?
ਪਰਮੇਸ਼ੁਰ ਦੇ ਰਾਜ ਵਿਚ ਤੁਸੀਂ ਕਿਸ ਵਾਅਦੇ ਦੇ ਪੂਰਾ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ?
ਇਹ ਵੀ ਦੇਖੋ
ਆਓ ਜਾਣੀਏ ਕਿ ਆਰਮਾਗੇਡਨ ਕੀ ਹੈ।
ਜਾਣੋ ਕਿ ਉਸ ਸਮੇਂ ਦੌਰਾਨ ਕਿਹੜੀਆਂ ਘਟਨਾਵਾਂ ਹੋਣਗੀਆਂ ਜਿਸ ਨੂੰ ਯਿਸੂ ਨੇ “ਮਹਾਂਕਸ਼ਟ” ਕਿਹਾ ਸੀ।—ਮੱਤੀ 24:21.
ਵੀਡੀਓ ਵਿਚ ਦੇਖੋ ਕਿ ਤੁਸੀਂ ਕਿਵੇਂ ਆਪਣੇ ਪਰਿਵਾਰ ਨਾਲ ਮਿਲ ਕੇ ਨਵੀਂ ਦੁਨੀਆਂ ਦੀ ਕਲਪਨਾ ਕਰ ਸਕਦੇ ਹੋ।
“ਮੈਂ ਕਈ ਸਵਾਲਾਂ ਨੂੰ ਲੈ ਕੇ ਪਰੇਸ਼ਾਨ ਸੀ।” ਇਸ ਕਹਾਣੀ ਵਿਚ ਇਕ ਅਜਿਹੇ ਆਦਮੀ ਬਾਰੇ ਦੱਸਿਆ ਗਿਆ ਹੈ ਜੋ ਆਪਣੇ ਦੇਸ਼ ਦੀ ਸਰਕਾਰ ਬਦਲਣੀ ਚਾਹੁੰਦਾ ਸੀ। ਪਰ ਫਿਰ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ।
-