ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
3-9 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 11-14
“ਕੀ ਤੁਹਾਡੇ ਕੋਲ ਮਾਸ ਦਾ ਦਿਲ ਹੈ?”
(ਹਿਜ਼ਕੀਏਲ 11:17, 18) ਏਸ ਲਈ ਤੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, —ਮੈਂ ਉੱਮਤਾਂ ਵਿੱਚੋਂ ਤੁਹਾਨੂੰ ਇਕੱਠਾ ਕਰ ਲਵਾਂਗਾ ਅਤੇ ਉਨ੍ਹਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿਲਰ ਗਏ ਹੋ ਫੇਰ ਤੁਹਾਨੂੰ ਇਕੱਠਾ ਕਰਾਂਗਾ ਅਤੇ ਇਸਰਾਏਲ ਦੀ ਭੂਮੀ ਤੁਹਾਨੂੰ ਦਿਆਂਗਾ। 18 ਅਤੇ ਓਹ ਉੱਥੇ ਆਉਣਗੇ ਅਤੇ ਉਸ ਦੀਆਂ ਸਾਰੀਆਂ ਘਿਣਾਉਣੀਆਂ ਅਤੇ ਭੈੜੀਆਂ ਚੀਜਾਂ ਉਸ ਵਿੱਚੋਂ ਕੱਢ ਦੇਣਗੇ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
ਹਿਜ਼ਕੀਏਲ ਨੂੰ 612 ਈ. ਪੂ. ਵਿਚ ਯਰੂਸ਼ਲਮ ਦਾ ਦਰਸ਼ਣ ਦਿੱਤਾ ਗਿਆ। ਯਰੂਸ਼ਲਮ ਦੀ ਹੈਕਲ ਵਿਚ ਉਸ ਨੇ ਯਹੋਵਾਹ ਦੀ ਭਗਤੀ ਤੋਂ ਬੇਮੁੱਖ ਹੋ ਚੁੱਕੇ ਲੋਕਾਂ ਨੂੰ ਬਹੁਤ ਘਿਣਾਉਣੇ ਕੰਮ ਕਰਦੇ ਦੇਖਿਆ। ਉਨ੍ਹਾਂ ਲੋਕਾਂ ਤੇ ਯਹੋਵਾਹ ਦਾ ਗੁੱਸਾ ਭੜਕਿਆ ਤੇ ਉਸ ਨੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਆਪਣੇ ਸਵਰਗੀ ਦੂਤ ਘੱਲੇ ਜੋ ‘ਛੇ ਮਨੁੱਖਾਂ’ ਦੁਆਰਾ ਦਰਸਾਏ ਗਏ ਸਨ। ਸਜ਼ਾ ਤੋਂ ਸਿਰਫ਼ ਉਹ ਲੋਕ ਬਚ ਸਕਦੇ ਸਨ ਜਿਨ੍ਹਾਂ ਦੇ ‘ਮੱਥੇ ਉੱਤੇ ਨਿਸ਼ਾਨ ਲੱਗਾ’ ਹੋਇਆ ਸੀ। (ਹਿਜ਼ਕੀਏਲ 9:2-6) ਇਹ ਸਭ ਕੁਝ ਹੋਣ ਤੋਂ ਪਹਿਲਾਂ “ਅੱਗ ਦੇ ਅੰਗਿਆਰੇ” ਯਰੂਸ਼ਲਮ ਸ਼ਹਿਰ ਉੱਤੇ ਖਿਲਾਰੇ ਗਏ ਮਤਲਬ ਕਿ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਮਿਲਣ ਵਾਲੀ ਸਜ਼ਾ ਸੁਣਾਈ ਗਈ। (ਹਿਜ਼ਕੀਏਲ 10:2) ਹਾਲਾਂਕਿ ‘ਯਹੋਵਾਹ ਦੁਸ਼ਟ ਲੋਕਾਂ ਦੀ ਕਰਨੀ ਉਨ੍ਹਾਂ ਦੇ ਸਿਰ ਪਾਵੇਗਾ,’ ਫਿਰ ਵੀ ਉਸ ਨੇ ਆਪਣੇ ਲੋਕਾਂ ਨੂੰ ਆਪਣੇ ਵਤਨ ਵਾਪਸ ਲਿਆਉਣ ਦਾ ਵਾਅਦਾ ਕੀਤਾ।—ਹਿਜ਼ਕੀਏਲ 11:17-21.
(ਹਿਜ਼ਕੀਏਲ 11:19) ਅਤੇ ਮੈਂ ਉਨ੍ਹਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ ਅਤੇ ਪੱਥਰ ਦਿਲ ਉਨ੍ਹਾਂ ਦੇ ਸਰੀਰ ਵਿੱਚੋਂ ਕੱਢ ਦਿਆਂਗਾ ਅਤੇ ਉਨ੍ਹਾਂ ਨੂੰ ਇੱਕ ਮਾਸ ਦਾ ਦਿਲ ਦਿਆਂਗਾ।
ਆਪਣੀ ਜ਼ਿੰਦਗੀ ਦੇ ਫ਼ੈਸਲੇ ਕਿਵੇਂ ਕਰਦੇ ਹੋ?
9 ਜੇ ਅਸੀਂ ਯਿਸੂ ਵਾਂਗ ਸਹੀ ਫ਼ੈਸਲੇ ਕਰਨੇ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਦੀ ਸੇਧ ਅਨੁਸਾਰ ਚੱਲਣਾ ਚਾਹੀਦਾ ਹੈ। ਸਾਨੂੰ ਇਸ ਵਧੀਆ ਸਲਾਹ ਮੁਤਾਬਕ ਚੱਲਣ ਦੀ ਲੋੜ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾਹ ਦਾ ਭੈ ਰੱਖ ਅਤੇ ਬੁਰਿਆਈ ਤੋਂ ਲਾਂਭੇ ਰਹੁ।” (ਕਹਾ. 3:5-7) ਬਾਈਬਲ ਸਟੱਡੀ ਕਰ ਕੇ ਅਸੀਂ ਯਹੋਵਾਹ ਦੀ ਇੱਛਾ ਜਾਣ ਸਕਦੇ ਹਾਂ ਕਿ ਉਹ ਕਿਸੇ ਮਾਮਲੇ ਬਾਰੇ ਸਾਡੇ ਤੋਂ ਕੀ ਚਾਹੁੰਦਾ ਹੈ। ਜਿੰਨਾ ਜ਼ਿਆਦਾ ਅਸੀਂ ਯਹੋਵਾਹ ਦੇ ਵਿਚਾਰਾਂ ਨੂੰ ਜਾਣਾਂਗੇ, ਉੱਨਾ ਜ਼ਿਆਦਾ ਅਸੀਂ ਉਸ ਦੀ ਸੋਚ ਮੁਤਾਬਕ ਫ਼ੈਸਲੇ ਕਰਾਂਗੇ।—ਜ਼ਬੂ. 119:11, 12.
(ਹਿਜ਼ਕੀਏਲ 11:20) ਤਾਂ ਜੋ ਓਹ ਮੇਰੀਆਂ ਬਿਧੀਆਂ ਉੱਤੇ ਤੁਰਨ ਅਤੇ ਮੇਰੇ ਕਾਨੂਨਾਂ ਦੀ ਪਾਲਨਾ ਕਰਨ ਅਤੇ ਉਨ੍ਹਾਂ ਤੇ ਅਮਲ ਕਰਨ ਅਤੇ ਓਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 12:26-28) ਯਹੋਵਾਹ ਦਾ ਵਾਕ ਫੇਰ ਮੇਰੇ ਕੋਲ ਆਇਆ ਕਿ। 27 ਹੇ ਆਦਮੀ ਦੇ ਪੁੱਤ੍ਰ, ਵੇਖ, ਇਸਰਾਏਲ ਦਾ ਘਰਾਣਾ ਆਖਦਾ ਹੈ ਕਿ ਜਿਹੜਾ ਦਰਸ਼ਣ ਉਸ ਵੇਖਿਆ ਹੈ ਬਹੁਤ ਸਮੇਂ ਮਗਰੋਂ ਪੂਰਾ ਹੋਵੇਗਾ ਅਤੇ ਇਹ ਅਗੰਮ ਵਾਕ ਦੂਰ ਦਿਆਂ ਸਮਿਆਂ ਲਈ ਹੈ 28 ਏਸ ਲਈ ਉਨ੍ਹਾਂ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਅੱਗੇ ਲਈ ਮੇਰੀ ਕਿਸੇ ਗੱਲ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ ਸਗੋਂ ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਜਿਹੜੀ ਗੱਲ ਮੈਂ ਆਖਾਂਗਾ ਸੋ ਪੂਰੀ ਹੋ ਜਾਵੇਗੀ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
12:26-28. ਜੋ ਲੋਕ ਹਿਜ਼ਕੀਏਲ ਦਾ ਸੰਦੇਸ਼ ਸੁਣ ਕੇ ਉਸ ਦਾ ਮਖੌਲ ਉਡਾਉਂਦੇ ਸਨ, ਉਨ੍ਹਾਂ ਨੂੰ ਵੀ ਉਸ ਨੇ ਕਿਹਾ: “ਅੱਗੇ ਲਈ [ਯਹੋਵਾਹ ਦੀ] ਕਿਸੇ ਗੱਲ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ।” ਇਸ ਤੋਂ ਪਹਿਲਾਂ ਕਿ ਯਹੋਵਾਹ ਇਸ ਬੁਰੇ ਸੰਸਾਰ ਦਾ ਖ਼ਾਤਮਾ ਕਰੇ, ਸਾਨੂੰ ਪੂਰੀ ਵਾਹ ਲਾ ਕੇ ਯਹੋਵਾਹ ਬਾਰੇ ਸਿੱਖਣ ਤੇ ਉਸ ਤੇ ਭਰੋਸਾ ਰੱਖਣ ਵਿਚ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ।
(ਹਿਜ਼ਕੀਏਲ 14:13, 14) ਹੇ ਆਦਮੀ ਦੇ ਪੁੱਤ੍ਰ, ਜਦੋਂ ਕੋਈ ਦੇਸ ਭਾਰੀ ਪਾਪ ਕਰ ਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ ਅਤੇ ਉਸ ਦੀ ਰੋਟੀ ਦਾ ਉਪਰਾਲਾ ਭੰਨ ਸੁੱਟਾਂ ਅਤੇ ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ। 14 ਤਾਂ ਭਾਵੇਂ ਉਸ ਵਿੱਚ ਨੂਹ, ਦਾਨੀਏਲ ਅਤੇ ਅੱਯੂਬ ਤਿੰਨੇ ਮਨੁੱਖ ਹੋਣ, ਪ੍ਰਭੁ ਯਹੋਵਾਹ ਦਾ ਵਾਕ ਹੈ, ਓਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਛੁਡਾਉਣਗੇ।
ਯਹੋਵਾਹ ਦੇ ਪ੍ਰਬੰਧਾਂ ਤੋਂ ਪੂਰਾ-ਪੂਰਾ ਫ਼ਾਇਦਾ ਲਓ
13 ਮਿਸਾਲ ਲਈ, ਹਿਜ਼ਕੀਏਲ 14:13, 14 ʼਤੇ ਗੌਰ ਕਰੋ ਜਿਸ ਵਿਚ ਲਿਖਿਆ ਹੈ: “ਹੇ ਆਦਮੀ ਦੇ ਪੁੱਤ੍ਰ, ਜਦੋਂ ਕੋਈ ਦੇਸ ਭਾਰੀ ਪਾਪ ਕਰ ਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ ਅਤੇ ਉਸ ਦੀ ਰੋਟੀ ਦਾ ਉਪਰਾਲਾ ਭੰਨ ਸੁੱਟਾਂ ਅਤੇ ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ। ਤਾਂ ਭਾਵੇਂ ਉਸ ਵਿੱਚ ਨੂਹ, ਦਾਨੀਏਲ ਅਤੇ ਅੱਯੂਬ ਤਿੰਨੇ ਮਨੁੱਖ ਹੋਣ, ਪ੍ਰਭੁ ਯਹੋਵਾਹ ਦਾ ਵਾਕ ਹੈ, ਓਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਛੁਡਾਉਣਗੇ।” ਖੋਜਬੀਨ ਕਰ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਆਇਤਾਂ ਲਗਭਗ 612 ਈ. ਪੂ. ਵਿਚ ਲਿਖੀਆਂ ਗਈਆਂ ਸਨ। ਉਸ ਸਮੇਂ ਨੂਹ ਅਤੇ ਅੱਯੂਬ ਨੂੰ ਮਰਿਆਂ ਸਦੀਆਂ ਹੋ ਚੁੱਕੀਆਂ ਸਨ, ਪਰ ਯਹੋਵਾਹ ਉਨ੍ਹਾਂ ਦੀ ਵਫ਼ਾਦਾਰੀ ਭੁੱਲਿਆ ਨਹੀਂ ਸੀ। ਪਰ ਦਾਨੀਏਲ ਅਜੇ ਜੀਉਂਦਾ ਸੀ। ਦਰਅਸਲ, ਉਹ ਸ਼ਾਇਦ 20 ਕੁ ਸਾਲਾਂ ਦਾ ਸੀ ਜਦੋਂ ਯਹੋਵਾਹ ਨੇ ਕਿਹਾ ਕਿ ਉਹ ਨੂਹ ਤੇ ਅੱਯੂਬ ਵਾਂਗ ਧਰਮੀ ਸੀ। ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਦੀ ਖਰਿਆਈ ਨੂੰ ਦੇਖਦਾ ਹੈ ਅਤੇ ਉਨ੍ਹਾਂ ਦੀ ਕਦਰ ਕਰਦਾ ਹੈ ਭਾਵੇਂ ਉਹ ਨੌਜਵਾਨ ਹੀ ਕਿਉਂ ਨਾ ਹੋਣ।—ਜ਼ਬੂ. 148:12-14.
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
14:12-23. ਮੁਕਤੀ ਦੇ ਰਾਹ ਤੇ ਚੱਲਣ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ। ਕੋਈ ਹੋਰ ਸਾਡੇ ਲਈ ਇਹ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ।—ਰੋਮੀਆਂ 14:12.
ਬਾਈਬਲ ਪੜ੍ਹਾਈ
(ਹਿਜ਼ਕੀਏਲ 12:1-10) ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ ਕਿ। 2 ਹੇ ਆਦਮੀ ਦੇ ਪੁੱਤ੍ਰ, ਤੂੰ ਇੱਕ ਆਕੀ ਘਰਾਣੇ ਦੇ ਵਿੱਚ ਰਹਿੰਦਾ ਹੈਂ ਜਿਨ੍ਹਾਂ ਦੀਆਂ ਅੱਖੀਆਂ ਹਨ ਕਿ ਓਹ ਵੇਖਣ ਪਰ ਓਹ ਨਹੀਂ ਵੇਖਦੇ, ਅਤੇ ਉਨ੍ਹਾਂ ਦੇ ਕੰਨ ਹਨ ਕਿ ਓਹ ਸੁਣਨ ਪਰ ਓਹ ਨਹੀਂ ਸੁਣਦੇ ਕਿਉਂ ਜੋ ਉਹ ਆਕੀ ਘਰਾਣਾ ਹੈ। 3 ਏਸ ਲਈ ਤੂੰ ਹੇ ਆਦਮੀ ਦੇ ਪੁੱਤ੍ਰ, ਦੇਸ ਨਿਕਾਲੇ ਦਾ ਸਮਾਨ ਬੰਨ੍ਹ, ਅਤੇ ਦਿਨ ਨੂੰ ਉਨ੍ਹਾਂ ਦੇ ਵੇਖਦਿਆਂ ਦੇਸੋਂ ਨਿੱਕਲ ਜਾ। ਤੂੰ ਉਨ੍ਹਾਂ ਦੇ ਸਾਹਮਣੇ ਆਪਣੇ ਅਸਥਾਨ ਤੋਂ ਦੂਜੇ ਅਸਥਾਨ ਵੱਲ ਦੇਸ ਨਿਕਾਲੇ ਵਾਂਙੁ। ਸ਼ਾਇਤ ਓਹ ਵੇਖਣ ਪਰ ਓਹ ਤਾਂ ਇੱਕ ਆਕੀ ਘਰਾਣਾ ਹੈ। 4 ਤੂੰ ਦਿਨ ਨੂੰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਆਪਣਾ ਸਮਾਨ ਬਾਹਰ ਕੱਢ, ਜਿਦਾਂ ਦੇਸ ਨਿਕਾਲੇ ਦਾ ਸਮਾਨ ਅਤੇ ਸ਼ਾਮ ਨੂੰ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਵਾਂਙੁ ਜੋ ਅਸੀਰੀ ਲਈ ਨਿੱਕਲ ਜਾਂਦੇ ਹਨ ਨਿੱਕਲ ਜਾ। 5 ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਕੰਧ ਵਿੱਚ ਮੋਰੀ ਕਰ ਕੇ ਉਸ ਰਾਹ ਨਿੱਕਲ ਜਾ। 6 ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਤੂੰ ਉਹ ਨੂੰ ਆਪਣੇ ਮੋਢੇ ਤੇ ਚੁੱਕ, ਅਤੇ ਅਨ੍ਹੇਰੇ ਵਿੱਚ ਉਹ ਨੂੰ ਕੱਢ ਲੈ ਜਾ। ਤੂੰ ਆਪਣਾ ਚਿਹਰਾ ਢੱਕ ਤਾਂ ਜੋ ਦੇਸ ਨੂੰ ਨਾ ਵੇਖ ਸੱਕੇਂ ਕਿਉਂ ਜੋ ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਇੱਕ ਨਿਸ਼ਾਨ ਠਹਿਰਾਇਆ ਹੈ। 7 ਸੋ ਜਿਵੇਂ ਮੈਨੂੰ ਹੁਕਮ ਹੋਇਆ ਸੀ ਮੈਂ ਤਿਵੇਂ ਕੀਤਾ। ਮੈਂ ਦਿਨ ਵੇਲੇ ਆਪਣਾ ਸਮਾਨ ਕੱਢਿਆ ਜਿਵੇਂ ਦੇਸ ਨਿਕਾਲੇ ਲਈ ਕੱਢਦੇ ਹਨ ਅਤੇ ਸ਼ਾਮ ਵੇਲੇ ਮੈਂ ਆਪਣੇ ਹੱਥ ਨਾਲ ਕੰਧ ਵਿੱਚ ਮੋਰੀ ਕੀਤੀ ਤਾਂ ਮੈਂ ਅਨ੍ਹੇਰੇ ਵਿੱਚ ਉਹ ਨੂੰ ਕੱਢਿਆ ਅਤੇ ਉਨ੍ਹਾਂ ਦੇ ਵੇਖਦਿਆਂ ਹੋਇਆਂ ਮੋਢੇ ਤੇ ਚੁੱਕ ਲਿਆ। 8 ਸਵੇਰ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ, 9 ਹੇ ਆਦਮੀ ਦੇ ਪੁੱਤ੍ਰ, ਕੀ ਇਸਰਾਏਲ ਦੇ ਘਰਾਣੇ ਨੇ ਜੋ ਆਕੀ ਘਰਾਣਾ ਹੈ ਤੇਰੇ ਪਾਸੋਂ ਨਹੀਂ ਪੁੱਛਿਆ ਕਿ ਤੂੰ ਕੀ ਕਰਦਾ ਹੈਂ? 10 ਉਨ੍ਹਾਂ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਇਹ ਵਾਕ ਯਰੂਸ਼ਲਮ ਦੇ ਸ਼ਜ਼ਾਦੇ ਲਈ ਅਤੇ ਇਸਰਾਏਲ ਦੇ ਸਾਰੇ ਘਰਾਣੇ ਲਈ ਹੈ ਜੋ ਉਸ ਵਿੱਚ ਰਹਿੰਦੇ ਹਨ।
10-16 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 15-17
“ਕੀ ਤੁਸੀਂ ਆਪਣੇ ਵਾਅਦੇ ਨਿਭਾਉਂਦੇ ਹੋ?”
(ਹਿਜ਼ਕੀਏਲ 17:1-4) ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 2 ਹੇ ਆਦਮੀ ਦੇ ਪੁੱਤ੍ਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਉਤ ਆਖ। 3 ਅਤੇ ਆਖ, ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, —ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੇ ਬਾਜ਼ੂ ਸਨ ਜੋ ਰੰਗ ਬਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ ਉਹ ਲਬਾਨੋਨ ਕੋਲ ਆਇਆ ਅਤੇ ਉਹ ਨੇ ਦਿਉਦਾਰ ਦੀ ਟੀਸੀ ਲਈ। 4 ਉਹ ਸਭ ਤੋਂ ਉੱਚੀ ਟਹਿਣੀ ਭੰਨ ਕੇ ਵਪਾਰ ਦੇ ਦੇਸ ਵਿੱਚ ਲੈ ਗਿਆ ਅਤੇ ਵਪਾਰੀਆਂ ਦੇ ਸ਼ਹਿਰ ਵਿੱਚ ਉਸ ਨੂੰ ਲਾ ਦਿੱਤਾ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
17:1-24—ਦੋ ਵੱਡੇ ਉਕਾਬ ਕੌਣ ਸਨ, ਦਿਆਰ ਦੇ ਰੁੱਖ ਦੀਆਂ ਟਹਿਣੀਆਂ ਕਿਵੇਂ ਤੋੜੀਆਂ ਗਈਆਂ ਅਤੇ ‘ਨਰਮ ਟਹਿਣੀ’ ਜੋ ਯਹੋਵਾਹ ਨੇ ਲਾਈ ਉਹ ਕੌਣ ਸੀ? ਦੋ ਉਕਾਬ ਬਾਬਲ ਤੇ ਮਿਸਰ ਦੇ ਰਾਜਿਆਂ ਨੂੰ ਦਰਸਾਉਂਦੇ ਹਨ। ਪਹਿਲਾ ਉਕਾਬ ਦਿਆਰ ਦੇ ਦਰਖ਼ਤ ਦੀ ਟੀਸੀ ਮਤਲਬ ਕਿ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ ਰਾਜ ਕਰ ਰਹੇ ਰਾਜੇ ਕੋਲ ਆਇਆ। ਫਿਰ ਉਸ ਨੇ ਸਭ ਤੋਂ ਉੱਚੀ ਟਹਿਣੀ ਤੋੜੀ ਯਾਨੀ ਕਿ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਰਾਜ ਗੱਦੀ ਤੋਂ ਲਾਹ ਕੇ ਉਸ ਦੀ ਜਗ੍ਹਾ ਰਾਜਾ ਸਿਦਕੀਯਾਹ ਨੂੰ ਬਿਠਾਇਆ। ਵਫ਼ਾਦਾਰੀ ਦੀ ਸਹੁੰ ਚੁੱਕਣ ਦੇ ਬਾਵਜੂਦ ਵੀ ਸਿਦਕੀਯਾਹ ਨੇ ਦੂਜੇ ਉਕਾਬ ਯਾਨੀ ਮਿਸਰੀ ਰਾਜੇ ਕੋਲੋਂ ਮਦਦ ਮੰਗੀ। ਪਰ ਅਫ਼ਸੋਸ ਇਸ ਮਦਦ ਦਾ ਉਸ ਨੂੰ ਕੋਈ ਫ਼ਾਇਦਾ ਨਾ ਹੋਇਆ। ਉਸ ਨੂੰ ਬੰਦੀ ਬਣਾ ਕੇ ਬਾਬਲ ਲਿਆਂਦਾ ਗਿਆ ਜਿੱਥੇ ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ। ਯਹੋਵਾਹ ਨੇ ਵੀ ਇਕ ‘ਨਰਮ ਟਹਿਣੀ’ ਤੋੜੀ ਜੋ ਰਾਜੇ ਯਿਸੂ ਮਸੀਹ ਨੂੰ ਦਰਸਾਉਂਦੀ ਸੀ। ਇਸ ਟਹਿਣੀ ਨੂੰ “ਉੱਚੇ ਪਰਬਤ ਦੀ ਚੋੱਟੀ” ਯਾਨੀ ਸੀਯੋਨ ਦੇ ਪਹਾੜ ਤੇ ਲਾਇਆ ਗਿਆ ਜਿੱਥੇ ਉਸ ਨੇ “ਵਧੀਆ ਦਿਆਰ” ਦਾ ਦਰਖ਼ਤ ਬਣ ਜਾਣਾ ਸੀ ਅਤੇ ਉਸ ਤੋਂ ਸਾਰੀ ਧਰਤੀ ਨੂੰ ਬਰਕਤਾਂ ਮਿਲਣੀਆਂ ਸਨ।—ਪਰਕਾਸ਼ ਦੀ ਪੋਥੀ 14:1.
(ਹਿਜ਼ਕੀਏਲ 17:7) ਇੱਕ ਹੋਰ ਵੱਡਾ ਉਕਾਬ ਸੀ ਜਿਸ ਦੇ ਖੰਭ ਵੱਡੇ ਅਤੇ ਵਾਲ ਬਹੁਤੇ ਸਨ, ਤਾਂ ਵੇਖੋ, ਇਸ ਅੰਗੂਰੀ ਬੇਲ ਨੇ ਆਪਣੀਆਂ ਜੜ੍ਹਾਂ ਉਸ ਵੱਲ ਮੋੜੀਆਂ ਅਤੇ ਆਪਣੀ ਕਿਆਰੀ ਵਿੱਚੋਂ ਜਿੱਥੇ ਉਹ ਲਾਇਆ ਹੋਇਆ ਸੀ ਆਪਣੀਆਂ ਟਹਿਣੀਆਂ ਉਸ ਵੱਲ ਵਧਾਈਆਂ ਤਾਂ ਜੋ ਉਹ ਉਸ ਨੂੰ ਸਿੰਜੇ।
(ਹਿਜ਼ਕੀਏਲ 17:15) ਪਰ ਉਹ ਨੇ ਬਹੁਤ ਸਾਰੇ ਆਦਮੀ ਤੇ ਘੋੜੇ ਲੈਣ ਲਈ ਮਿਸਰ ਵਿੱਚ ਏਲਚੀ ਘੱਲ ਕੇ ਉਸ ਦੇ ਵਿਰੁੱਧ ਆਕੀ ਹੋ ਗਿਆ। ਕੀ ਉਹ ਸਫਲ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਸੱਕਦਾ ਹੈ? ਕੀ ਉਹ ਨੇਮ ਭੰਨ ਕੇ ਵੀ ਬਚ ਜਾਵੇਗਾ?
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
17:1-24—ਦੋ ਵੱਡੇ ਉਕਾਬ ਕੌਣ ਸਨ, ਦਿਆਰ ਦੇ ਰੁੱਖ ਦੀਆਂ ਟਹਿਣੀਆਂ ਕਿਵੇਂ ਤੋੜੀਆਂ ਗਈਆਂ ਅਤੇ ‘ਨਰਮ ਟਹਿਣੀ’ ਜੋ ਯਹੋਵਾਹ ਨੇ ਲਾਈ ਉਹ ਕੌਣ ਸੀ? ਦੋ ਉਕਾਬ ਬਾਬਲ ਤੇ ਮਿਸਰ ਦੇ ਰਾਜਿਆਂ ਨੂੰ ਦਰਸਾਉਂਦੇ ਹਨ। ਪਹਿਲਾ ਉਕਾਬ ਦਿਆਰ ਦੇ ਦਰਖ਼ਤ ਦੀ ਟੀਸੀ ਮਤਲਬ ਕਿ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ ਰਾਜ ਕਰ ਰਹੇ ਰਾਜੇ ਕੋਲ ਆਇਆ। ਫਿਰ ਉਸ ਨੇ ਸਭ ਤੋਂ ਉੱਚੀ ਟਹਿਣੀ ਤੋੜੀ ਯਾਨੀ ਕਿ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਰਾਜ ਗੱਦੀ ਤੋਂ ਲਾਹ ਕੇ ਉਸ ਦੀ ਜਗ੍ਹਾ ਰਾਜਾ ਸਿਦਕੀਯਾਹ ਨੂੰ ਬਿਠਾਇਆ। ਵਫ਼ਾਦਾਰੀ ਦੀ ਸਹੁੰ ਚੁੱਕਣ ਦੇ ਬਾਵਜੂਦ ਵੀ ਸਿਦਕੀਯਾਹ ਨੇ ਦੂਜੇ ਉਕਾਬ ਯਾਨੀ ਮਿਸਰੀ ਰਾਜੇ ਕੋਲੋਂ ਮਦਦ ਮੰਗੀ। ਪਰ ਅਫ਼ਸੋਸ ਇਸ ਮਦਦ ਦਾ ਉਸ ਨੂੰ ਕੋਈ ਫ਼ਾਇਦਾ ਨਾ ਹੋਇਆ। ਉਸ ਨੂੰ ਬੰਦੀ ਬਣਾ ਕੇ ਬਾਬਲ ਲਿਆਂਦਾ ਗਿਆ ਜਿੱਥੇ ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ। ਯਹੋਵਾਹ ਨੇ ਵੀ ਇਕ ‘ਨਰਮ ਟਹਿਣੀ’ ਤੋੜੀ ਜੋ ਰਾਜੇ ਯਿਸੂ ਮਸੀਹ ਨੂੰ ਦਰਸਾਉਂਦੀ ਸੀ। ਇਸ ਟਹਿਣੀ ਨੂੰ “ਉੱਚੇ ਪਰਬਤ ਦੀ ਚੋੱਟੀ” ਯਾਨੀ ਸੀਯੋਨ ਦੇ ਪਹਾੜ ਤੇ ਲਾਇਆ ਗਿਆ ਜਿੱਥੇ ਉਸ ਨੇ “ਵਧੀਆ ਦਿਆਰ” ਦਾ ਦਰਖ਼ਤ ਬਣ ਜਾਣਾ ਸੀ ਅਤੇ ਉਸ ਤੋਂ ਸਾਰੀ ਧਰਤੀ ਨੂੰ ਬਰਕਤਾਂ ਮਿਲਣੀਆਂ ਸਨ।—ਪਰਕਾਸ਼ ਦੀ ਪੋਥੀ 14:1.
(ਹਿਜ਼ਕੀਏਲ 17:18, 19) ਕਿਉਂ ਜੋ ਉਸ ਨੇ ਸੌਂਹ ਨੂੰ ਤੁੱਛ ਜਾਣਿਆ ਅਤੇ ਉਸ ਨੇਮ ਨੂੰ ਤੋੜਿਆ ਅਤੇ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁਝ ਕੀਤਾ ਏਸ ਲਈ ਉਹ ਬਚ ਨਹੀਂ ਸੱਕੇਗਾ। 19 ਇਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, —ਮੈਨੂੰ ਆਪਣੀ ਜਾਨ ਦੀ ਸੌਂਹ, ਉਹ ਮੇਰੀ ਹੀ ਸੌਂਹ ਹੈ ਜਿਹ ਨੂੰ ਉਹ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ। ਮੈਂ ਜਰੂਰ ਇਹ ਸਭ ਕੁਝ ਉਹ ਦੇ ਸਿਰ ਉੱਤੇ ਲਿਆਵਾਂਗਾ।
ਤੁਹਾਡੀ ਹਾਂ ਦੀ ਹਾਂ ਹੋਵੇ
11 ਯਹੋਵਾਹ ਨੇ ਆਪਣੇ ਬਚਨ ਵਿਚ ਇਹ ਸਾਰੀਆਂ ਮਿਸਾਲਾਂ ਕਿਉਂ ਲਿਖਵਾਈਆਂ ਹਨ? ਆਪਣੀ ਗੱਲ ʼਤੇ ਪੱਕੇ ਰਹਿਣਾ ਕਿੰਨਾ ਕੁ ਗੰਭੀਰ ਹੈ? ਬਾਈਬਲ ਵਿਚ ਸਾਫ਼-ਸਾਫ਼ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜਾਣ-ਬੁੱਝ ਕੇ “ਵਾਅਦੇ ਤੋੜਨ ਵਾਲੇ” ਇਨਸਾਨ “ਮੌਤ ਦੀ ਸਜ਼ਾ ਦੇ ਲਾਇਕ ਹਨ।” (ਰੋਮੀ. 1:31, 32) ਬਾਈਬਲ ਵਿਚ ਮਿਸਰ ਦੇ ਰਾਜੇ ਫ਼ਿਰਊਨ, ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਅੰਨਾਸ ਤੇ ਸਫ਼ੀਰਾ ਦੀਆਂ ਬੁਰੀਆਂ ਮਿਸਾਲਾਂ ਵੀ ਦਰਜ ਹਨ। ਇਨ੍ਹਾਂ ਨੇ ਆਪਣੀ ਹਾਂ ਦੀ ਹਾਂ ਨਹੀਂ ਰੱਖੀ। ਇਨ੍ਹਾਂ ਸਾਰਿਆਂ ਨੂੰ ਸਜ਼ਾ ਮਿਲੀ ਅਤੇ ਇਨ੍ਹਾਂ ਦੀਆਂ ਮਿਸਾਲਾਂ ਸਾਡੇ ਲਈ ਚੇਤਾਵਨੀ ਹਨ।—ਕੂਚ 9:27, 28, 34, 35; ਹਿਜ਼. 17:13-15, 19, 20; ਰਸੂ. 5:1-10.
w88 9/15 17 ਪੈਰਾ 8
ਯਹੋਵਾਹ ਆਪਣੀ ਤਲਵਾਰ ਮਿਆਨ ਵਿੱਚੋਂ ਕੱਢਦਾ ਹੈ!
8 ਬਾਬਲ ਅਤੇ ਮਿਸਰ ਦੇ ਰਾਜਿਆਂ ਦੀ ਤੁਲਨਾ ਵੱਡੇ ਉਕਾਬਾਂ ਨਾਲ ਕੀਤੀ ਗਈ ਸੀ। ਇਕ ਉਕਾਬ ਨੇ ਦਿਆਰ ਦੇ ਦਰਖ਼ਤ ਦੀ ਸਭ ਤੋਂ ਉੱਚੀ ਟਹਿਣੀ ਤੋੜੀ ਯਾਨੀ ਰਾਜਾ ਯਹੋਯਾਕੀਨ ਨੂੰ ਰਾਜ ਗੱਦੀ ਤੋ ਲਾਹ ਕੇ ਸਿਦਕੀਯਾਹ ਨੂੰ ਰਾਜਾ ਬਣਾਇਆ। ਸਿਦਕੀਯਾਹ ਨੇ ਨਬੂਕਦਨੱਸਰ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁੱਕੀ ਸੀ, ਪਰ ਦੂਜੇ ਵੱਡੇ ਉਕਾਬ ਯਾਨੀ ਮਿਸਰ ਦੇ ਰਾਜੇ ਤੋਂ ਫ਼ੌਜੀ ਮਦਦ ਮੰਗ ਕੇ ਉਸ ਨੇ ਇਹ ਸਹੁੰ ਤੋੜ ਦਿੱਤੀ। ਜੇ ਉਸ ਨੇ ਸਹੁੰ ਚੁੱਕਣ ਵੇਲੇ ਪਰਮੇਸ਼ੁਰ ਦਾ ਨਾਂ ਲਿਆ ਸੀ, ਤਾਂ ਇਸ ਨੂੰ ਤੋੜਨ ਕਰਕੇ ਯਹੋਵਾਹ ਦੀ ਬਦਨਾਮੀ ਹੋਈ ਹੋਣੀ। ਜੇ ਅਸੀਂ ਯਹੋਵਾਹ ਦੇ ਨਾਮ ʼਤੇ ਬਦਨਾਮੀ ਨਹੀਂ ਲਿਆਉਣਾ ਚਾਹੁੰਦੇ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੀ ਕਹੀ ਗੱਲ ਤੋਂ ਨਾ ਮੁੱਕਰੀਏ। ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਣਾ ਸੱਚ-ਮੁੱਚ ਸਾਡੇ ਲਈ ਇਕ ਸਨਮਾਨ ਦੀ ਗੱਲ ਹੈ!—ਹਿਜ਼ਕੀਏਲ 17:1-21.
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 16:60) ਤਾਂ ਵੀ ਮੈਂ ਆਪਣੇ ਉਸ ਨੇਮ ਨੂੰ ਜੋ ਤੇਰੀ ਜੁਆਨੀ ਦੇ ਦਿਨਾਂ ਵਿੱਚ ਤੇਰੇ ਨਾਲ ਸੀ ਚੇਤੇ ਰੱਖਾਂਗਾ ਅਤੇ ਸਦਾ ਦਾ ਨੇਮ ਤੇਰੇ ਨਾਲ ਕਾਇਮ ਕਰਾਂਗਾ।
w88 9/15 17 ਪੈਰਾ 7
ਯਹੋਵਾਹ ਆਪਣੀ ਤਲਵਾਰ ਮਿਆਨ ਵਿੱਚੋਂ ਕੱਢਦਾ ਹੈ
7 ਯਹੂਦਾਹ ਵਿਚ ਰਹਿੰਦੇ ਬੇਵਫ਼ਾ ਲੋਕਾਂ ਦੀ ਤੁਲਨਾ ਜੰਗਲੀ ਅੰਗੂਰੀ ਵੇਲ ਨਾਲ ਕੀਤੀ ਗਈ ਸੀ, ਜਿਸ ʼਤੇ ਕੋਈ ਚੰਗਾ ਫਲ ਨਹੀਂ ਲੱਗਦਾ ਅਤੇ ਇਹ ਸਿਰਫ਼ ਅੱਗ ਵਿਚ ਸਾੜੇ ਜਾਣ ਦੇ ਜੋਗ ਸੀ। (ਹਿਜ਼ਕੀਏਲ 15:1-8) ਉਸ ਦੀ ਤੁਲਨਾ ਯਤੀਮ ਬੱਚੇ ਨਾਲ ਵੀ ਕੀਤੀ ਗਈ ਜਿਸ ਨੂੰ ਪਰਮੇਸ਼ੁਰ ਨੇ ਮਿਸਰ ਤੋਂ ਹੱਥੋਂ ਬਚਾਇਆ ਅਤੇ ਜਵਾਨੀ ਤਕ ਉਸ ਦੀ ਪਰਵਰਿਸ਼ ਕੀਤੀ। ਯਹੋਵਾਹ ਨੇ ਉਸ ਨੂੰ ਆਪਣੀ ਪਤਨੀ ਵਜੋਂ ਅਪਣਾਇਆ, ਪਰ ਉਹ ਝੂਠੇ ਦੇਵੀ-ਦੇਵਤਿਆਂ ਵੱਲ ਮੁੜ ਗਈ। ਪਰਮੇਸ਼ੁਰ ਨਾਲ ਕੀਤੀ ਬੇਵਫ਼ਾਈ ਕਰਕੇ ਉਸ ਦਾ ਨਾਸ਼ ਹੋਣਾ ਸੀ। ਪਰ ਵਫ਼ਾਦਾਰ ਲੋਕਾਂ ਨਾਲ ਪਰਮੇਸ਼ੁਰ ਨੇ “ਸਦਾ ਦਾ ਨੇਮ” ਬੰਨ੍ਹਣਾ ਸੀ ਯਾਨੀ ਨਵਾਂ ਨੇਮ ਪਰਮੇਸ਼ੁਰ ਦੇ ਇਜ਼ਰਾਈਲ ਨਾਲ ਬੰਨ੍ਹਿਆ ਗਿਆ।—ਹਿਜ਼ਕੀਏਲ 16:1-63; ਯਿਰਮਿਯਾਹ 31:31-34; ਗਲਾਤੀਆਂ 6:16.
(ਹਿਜ਼ਕੀਏਲ 17:22, 23) ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, —ਮੈਂ ਵੀ ਦਿਆਰ ਦੀ ਟੀਸੀ ਲਵਾਂਗਾ ਅਤੇ ਉਹ ਨੂੰ ਲਾਵਾਂਗਾ, ਫੇਰ ਉਹ ਦੀਆਂ ਨਰਮ ਟਹਿਣੀਆਂ ਵਿੱਚੋਂ ਇੱਕ ਫੁੱਟ ਸਿਰ ਉੱਤੋਂ ਕੱਟ ਲਵਾਂਗਾ, ਅਤੇ ਉਹ ਨੂੰ ਇੱਕ ਉੱਚੇ ਪਰਬਤ ਦੀ ਚੋੱਟੀ ਤੇ ਲਾਵਾਂਗਾ। 23 ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਰਬਤ ਤੇ ਲਾਵਾਂਗਾ ਅਤੇ ਉਹ ਫੁੱਟਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪਰਕਾਰ ਦੇ ਪਰਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਓਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
17:1-24—ਦੋ ਵੱਡੇ ਉਕਾਬ ਕੌਣ ਸਨ, ਦਿਆਰ ਦੇ ਰੁੱਖ ਦੀਆਂ ਟਹਿਣੀਆਂ ਕਿਵੇਂ ਤੋੜੀਆਂ ਗਈਆਂ ਅਤੇ ‘ਨਰਮ ਟਹਿਣੀ’ ਜੋ ਯਹੋਵਾਹ ਨੇ ਲਾਈ ਉਹ ਕੌਣ ਸੀ? ਦੋ ਉਕਾਬ ਬਾਬਲ ਤੇ ਮਿਸਰ ਦੇ ਰਾਜਿਆਂ ਨੂੰ ਦਰਸਾਉਂਦੇ ਹਨ। ਪਹਿਲਾ ਉਕਾਬ ਦਿਆਰ ਦੇ ਦਰਖ਼ਤ ਦੀ ਟੀਸੀ ਮਤਲਬ ਕਿ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ ਰਾਜ ਕਰ ਰਹੇ ਰਾਜੇ ਕੋਲ ਆਇਆ। ਫਿਰ ਉਸ ਨੇ ਸਭ ਤੋਂ ਉੱਚੀ ਟਹਿਣੀ ਤੋੜੀ ਯਾਨੀ ਕਿ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਰਾਜ ਗੱਦੀ ਤੋਂ ਲਾਹ ਕੇ ਉਸ ਦੀ ਜਗ੍ਹਾ ਰਾਜਾ ਸਿਦਕੀਯਾਹ ਨੂੰ ਬਿਠਾਇਆ। ਵਫ਼ਾਦਾਰੀ ਦੀ ਸਹੁੰ ਚੁੱਕਣ ਦੇ ਬਾਵਜੂਦ ਵੀ ਸਿਦਕੀਯਾਹ ਨੇ ਦੂਜੇ ਉਕਾਬ ਯਾਨੀ ਮਿਸਰੀ ਰਾਜੇ ਕੋਲੋਂ ਮਦਦ ਮੰਗੀ। ਪਰ ਅਫ਼ਸੋਸ ਇਸ ਮਦਦ ਦਾ ਉਸ ਨੂੰ ਕੋਈ ਫ਼ਾਇਦਾ ਨਾ ਹੋਇਆ। ਉਸ ਨੂੰ ਬੰਦੀ ਬਣਾ ਕੇ ਬਾਬਲ ਲਿਆਂਦਾ ਗਿਆ ਜਿੱਥੇ ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ। ਯਹੋਵਾਹ ਨੇ ਵੀ ਇਕ ‘ਨਰਮ ਟਹਿਣੀ’ ਤੋੜੀ ਜੋ ਰਾਜੇ ਯਿਸੂ ਮਸੀਹ ਨੂੰ ਦਰਸਾਉਂਦੀ ਸੀ। ਇਸ ਟਹਿਣੀ ਨੂੰ “ਉੱਚੇ ਪਰਬਤ ਦੀ ਚੋੱਟੀ” ਯਾਨੀ ਸੀਯੋਨ ਦੇ ਪਹਾੜ ਤੇ ਲਾਇਆ ਗਿਆ ਜਿੱਥੇ ਉਸ ਨੇ “ਵਧੀਆ ਦਿਆਰ” ਦਾ ਦਰਖ਼ਤ ਬਣ ਜਾਣਾ ਸੀ ਅਤੇ ਉਸ ਤੋਂ ਸਾਰੀ ਧਰਤੀ ਨੂੰ ਬਰਕਤਾਂ ਮਿਲਣੀਆਂ ਸਨ।—ਪਰਕਾਸ਼ ਦੀ ਪੋਥੀ 14:1.
ਬਾਈਬਲ ਪੜ੍ਹਾਈ
(ਹਿਜ਼ਕੀਏਲ 16:28-42) ਫੇਰ ਅੱਸ਼ੂਰੀਆਂ ਨਾਲ ਵਿਭਚਾਰ ਕੀਤਾ ਕਿਉਂ ਜੋ ਤੂੰ ਰੱਜਦੀ ਨਹੀਂ ਸੈਂ, ਹਾਂ, ਤੂੰ ਉਨ੍ਹਾਂ ਨਾਲ ਵੀ ਵਿਭਚਾਰ ਕੀਤਾ, ਪਰ ਤੂੰ ਨਾ ਰੱਜੀ। 29 ਅਤੇ ਤੂੰ ਬੁਪਾਰੀਆਂ ਕਸਦੀਆਂ ਦੇ ਦੇਸ ਤੀਕਰ ਆਪਣੇ ਵਿਭਚਾਰ ਨੂੰ ਖਿਲਾਰਿਆ ਪਰ ਏਸ ਨਾਲ ਵੀ ਤੂੰ ਨਾ ਰੱਜੀ। 30 ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਤੇਰਾ ਮਨ ਕਿੰਨਾ ਨਿਰਬਲ ਹੈ ਕਿ ਤੂੰ ਇਹ ਸਭ ਕੁਝ ਕਰਦੀ ਹੈਂ ਜੋ ਇੱਕ ਬੇਲੱਜ ਜ਼ਾਨੀ ਤੀਵੀਂ ਦਾ ਕੰਮ ਹੈ। 31 ਇਸ ਲਈ ਕਿ ਤੂੰ ਹਰੇਕ ਸੜਕ ਦੇ ਸਿਰੇ ਤੇ ਆਪਣਾ ਗੁੰਬਜ਼ ਬਣਾਉਂਦੀ ਹੈਂ ਅਤੇ ਹਰੇਕ ਚੌਂਕ ਵਿੱਚ ਆਪਣਾ ਉੱਚਾ ਅਸਥਾਨ ਤਿਆਰ ਕਰਦੀ ਹੈਂ ਅਤੇ ਤੂੰ ਇੱਕ ਕੰਜਰੀ ਵਾਂਗਰ ਨਹੀਂ ਹੈ ਕਿਉਂ ਜੋ ਤੂੰ ਖਰਚੀ ਨੂੰ ਤੁੱਛ ਜਾਣਦੀ ਸੈਂ। 32 ਵਿਭਚਾਰਨ ਇਸਤ੍ਰੀ ਜਿਹੜੀ ਆਪਣੇ ਪਤੀ ਦੇ ਥਾਂ ਓਪਰੇ ਨੂੰ ਕਬੂਲ ਕਰਦੀ ਹੈ! 33 ਲੋਕੀ ਸਾਰੀਆਂ ਕੰਜਰੀਆਂ ਨੂੰ ਸੁਗਾਤਾਂ ਦਿੰਦੇ ਹਨ ਪਰ ਤੂੰ ਆਪਣੇ ਯਾਰਾਂ ਨੂੰ ਸੁਗਾਤਾਂ ਤੇ ਢੋਏ ਦਿੰਦੀ ਹੈਂ ਤਾਂ ਜੋ ਓਹ ਚੁਫੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਜ਼ਨਾਹ ਕਰਨ। 34 ਅਤੇ ਤੂੰ ਵਿਭਚਾਰ ਵਿੱਚ ਹੋਰਨਾਂ ਤੀਵੀਆਂ ਦੇ ਵਾਂਗਰ ਨਹੀਂ, ਕਿਉਂ ਜੋ ਵਿਭਚਾਰ ਦੇ ਲਈ ਤੇਰੇ ਪਿੱਛੇ ਕੋਈ ਨਹੀਂ ਆਉਂਦਾ, ਤੂੰ ਪੈਸੇ ਨਹੀਂ ਲੈਂਦੀ ਸਗੋਂ ਆਪ ਦਿੰਦੀ ਹੈਂ, ਸੋ ਤੂੰ ਓਪਰੀ ਹੈਂ!। 35 ਏਸ ਲਈ ਹੇ ਵਿਭਚਾਰਨ! ਤੂੰ ਯਹੋਵਾਹ ਦਾ ਬਚਨ ਸੁਣ। 36 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਏਸ ਲਈ ਕਿ ਤੇਰੀ ਗੰਦਗੀ ਵੱਗ ਤੁਰੀ ਅਤੇ ਤੇਰਾ ਨੰਗੇਜ਼ ਤੇਰੇ ਵਿਭਚਾਰ ਦੇ ਕਾਰਨ ਜੋ ਤੂੰ ਆਪਣੇ ਯਾਰਾਂ ਨਾਲ ਕੀਤਾ ਖੁਲ੍ਹ ਗਿਆ ਅਤੇ ਤੇਰੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਦੇ ਕਾਰਨ ਅਤੇ ਤੇਰੇ ਬੱਚਿਆਂ ਦੇ ਲਹੂ ਦੇ ਕਾਰਨ ਜੋ ਤੈਂ ਉਨ੍ਹਾਂ ਦੇ ਅੱਗੇ ਚੜ੍ਹਾਇਆ, 37 ਏਸ ਲਈ ਵੇਖ, ਮੈਂ ਤੇਰੇ ਸਾਰੇ ਯਾਰਾਂ ਨੂੰ ਜਿਨ੍ਹਾਂ ਨੂੰ ਤੂੰ ਸੁਆਦ ਦਿੰਦੀ ਸੈਂ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਤੂੰ ਪਿਆਰ ਕਰਦੀ ਸੈਂ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨਾਲ ਤੂੰ ਵੈਰ ਰੱਖਦੀ ਸੈਂ, ਇਕੱਠਿਆਂ ਕਰਾਂਗਾ ਅਤੇ ਮੈਂ ਉਨ੍ਹਾਂ ਨੂੰ ਚੁਫੇਰਿਓਂ ਤੇਰੀ ਵਿਰੋਧਤਾ ਲਈ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਦੇ ਸਾਹਮਣੇ ਤੇਰਾ ਪੜਦਾ ਖੋਲ੍ਹਾਂਗਾ ਤਾਂ ਜੋ ਓਹ ਤੇਰੇ ਸਾਰੇ ਨੰਗੇਜ ਨੂੰ ਵੇਖਣ। 38 ਅਤੇ ਮੈਂ ਤੇਰਾ ਅਜਿਹਾ ਨਿਆਉਂ ਕਰਾਂਗਾ ਜਿਦਾਂ ਵਿਭਚਾਰਨ ਤੀਵੀਂ ਦਾ ਅਤੇ ਲਹੂ ਵੱਗਦੀ ਤੀਵੀਂ ਦਾ ਨਿਆਉਂ ਕੀਤਾ ਜਾਂਦਾ ਹੈ ਅਤੇ ਮੈਂ ਕਹਿਰ ਅਤੇ ਅਣਖ ਦਾ ਲਹੂ ਤੇਰੇ ਉੱਤੇ ਲਿਆਵਾਂਗਾ। 39 ਮੈਂ ਤੈਨੂੰ ਉਨ੍ਹਾਂ ਦੇ ਹੱਥ ਵਿੱਚ ਦਿਆਂਗਾ ਅਤੇ ਓਹ ਤੇਰਾ ਗੁੰਬਜ਼ ਢਾਹ ਸੁੱਟਣਗੇ ਅਤੇ ਤੇਰੇ ਉੱਚੇ ਅਸਥਾਨ ਤੋੜ ਦੇਣਗੇ ਅਤੇ ਤੇਰੇ ਲੀੜੇ ਨੋਚ ਲੈਣਗੇ, ਨਾਲੇ ਤੇਰੇ ਕੀਮਤੀ ਗਹਿਣੇ ਖੋਹ ਲੈਣਗੇ ਅਤੇ ਤੈਨੂੰ ਨੰਗੀ ਧੜੰਗੀ ਛੱਡ ਜਾਣਗੇ। 40 ਓਹ ਤੇਰੇ ਵਿਰੁੱਧ ਇੱਕ ਸਭਾ ਚੜ੍ਹਾ ਲਿਆਉਣਗੇ ਅਤੇ ਤੈਨੂੰ ਪੱਥਰਾਂ ਨਾਲ ਮਾਰ ਸੁੱਟਣਗੇ ਅਤੇ ਆਪਣੀਆਂ ਤਲਵਾਰਾਂ ਨਾਲ ਤੈਨੂੰ ਵਿੰਨ੍ਹ ਸੁੱਟਣਗੇ। 41 ਓਹ ਤੇਰੇ ਘਰਾਂ ਨੂੰ ਅੱਗ ਨਾਲ ਫੂਕ ਦੇਣਗੇ ਅਤੇ ਬਹੁਤ ਸਾਰੀਆਂ ਤੀਵੀਆਂ ਦੀ ਨਿਗਾਹ ਵਿੱਚ ਤੈਨੂੰ ਸਜ਼ਾ ਦੇਣਗੇ ਅਤੇ ਮੈਂ ਤੈਨੂੰ ਵਿਭਚਾਰ ਤੋਂ ਰੋਕ ਦਿਆਂਗਾ ਅਤੇ ਤੂੰ ਫੇਰ ਖਰਚੀ ਨਾ ਦੇਵੇਂਗੀ। 42 ਤਦੋਂ ਮੇਰਾ ਕਹਿਰ ਤੇਰੇ ਉੱਤੇ ਹੌਲਾ ਹੋ ਜਾਵੇਗਾ ਅਤੇ ਮੇਰੀ ਅਣਖ ਤੇਰੇ ਵੱਲੋਂ ਹੱਟ ਜਾਏਗੀ ਅਤੇ ਮੈਂ ਸ਼ਾਂਤੀ ਪਾਵਾਂਗਾ, ਅਤੇ ਫੇਰ ਗੁੱਸੇ ਵਿੱਚ ਨਹੀਂ ਆਵਾਂਗਾ।
17-23 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 18-20
“ਕੀ ਯਹੋਵਾਹ ਮਾਫ਼ ਕਰ ਕੇ ਭੁੱਲ ਜਾਂਦਾ ਹੈ?”
(ਹਿਜ਼ਕੀਏਲ 18:19, 20) ਤਾਂ ਵੀ ਤੁਸੀਂ ਆਖਦੇ ਹੋ ਕਿ ਪੁੱਤ੍ਰ ਪਿਉ ਦੀ ਬਦੀ ਕਿਉਂ ਨਹੀਂ ਚੁੱਕਦਾ? ਜਦੋਂ ਪੁੱਤ੍ਰ ਨੇ ਨਿਆਉਂ ਤੇ ਧਰਮ ਕੀਤਾ ਅਤੇ ਮੇਰੀਆਂ ਸਾਰੀਆਂ ਬਿਧੀਆਂ ਦੀ ਪਾਲਨਾ ਕੀਤੀ ਅਤੇ ਉਨ੍ਹਾਂ ਤੇ ਅਮਲ ਕੀਤਾ ਤਾਂ ਉਹ ਨਿਸਚੇ ਜੀਉਂਦਾ ਰਹੇਗਾ। 20 ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ। ਪੁੱਤ੍ਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤ੍ਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟੀ ਦਾ ਦੁਸ਼ਟ ਉਹ ਦੇ ਉੱਤੇ।
ਕੀ ਪਰਮੇਸ਼ੁਰ ਮਾਫ਼ ਕਰਨ ਤੋਂ ਬਾਅਦ ਭੁੱਲ ਜਾਂਦਾ ਹੈ?
ਹਿਜ਼ਕੀਏਲ ਨਬੀ ਨੂੰ ਬੁਲਾਰੇ ਵਜੋਂ ਵਰਤ ਕੇ ਯਹੋਵਾਹ ਨੇ ਬੇਵਫ਼ਾ ਯਹੂਦਾਹ ਅਤੇ ਯਰੂਸ਼ਲਮ ਦੇ ਖ਼ਿਲਾਫ਼ ਸਜ਼ਾ ਸੁਣਾਈ। ਪੂਰੀ ਕੌਮ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਸੀ ਅਤੇ ਉਸ ਦੇਸ਼ ਨੂੰ ਜ਼ੁਲਮ ਨਾਲ ਭਰ ਦਿੱਤਾ ਸੀ। ਯਹੋਵਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਬਾਬਲੀਆਂ ਦੇ ਹੱਥੋਂ ਯਰੂਸ਼ਲਮ ਦਾ ਨਾਸ਼ ਹੋਵੇਗਾ। ਪਰ ਨਿਆਂ ਦੇ ਸੰਦੇਸ਼ ਦੌਰਾਨ, ਯਹੋਵਾਹ ਨੇ ਉਮੀਦ ਦਾ ਇਕ ਸੰਦੇਸ਼ ਦਿੱਤਾ। ਹਰੇਕ ਜਣਾ ਖ਼ੁਦ ਚੁਣ ਸਕਦਾ ਸੀ; ਹਰ ਕੋਈ ਆਪਣੇ ਕੀਤੇ ਕੰਮਾਂ ਲਈ ਜ਼ਿੰਮੇਵਾਰ ਸੀ।—ਆਇਤ 19, 20.
(ਹਿਜ਼ਕੀਏਲ 18:21, 22) ਪਰੰਤੂ ਜੇ ਕਰ ਦੁਸ਼ਟ ਆਪਣੇ ਸਾਰੇ ਪਾਪਾਂ ਤੋਂ ਜੋ ਉਸ ਕੀਤੇ ਹਨ ਮੁੜੇ ਅਤੇ ਮੇਰੀਆਂ ਸਾਰੀਆਂ ਬਿਧੀਆਂ ਦੀ ਪਾਲਨਾ ਕਰੇ ਅਤੇ ਨਿਆਉਂ ਅਰ ਧਰਮ ਤੇ ਅਮਲ ਕਰੇ ਤਾਂ ਉਹ ਨਿਸਚੇ ਜੀਉਂਦਾ ਰਹੇਗਾ, ਉਹ ਨਾ ਮਰੇਗਾ। 22 ਓਹ ਸਾਰੇ ਅਪਰਾਧ ਜੋ ਉਸ ਨੇ ਕੀਤੇ ਹਨ ਉਹ ਦੇ ਲਈ ਚੇਤੇ ਨਾ ਕੀਤੇ ਜਾਣਗੇ। ਉਹ ਆਪਣੇ ਧਰਮ ਵਿੱਚ ਜਿਹੜਾ ਉਸ ਕੀਤਾ ਜੀਉਂਦਾ ਰਹੇਗਾ।
ਕੀ ਪਰਮੇਸ਼ੁਰ ਮਾਫ਼ ਕਰਨ ਤੋਂ ਬਾਅਦ ਭੁੱਲ ਜਾਂਦਾ ਹੈ?
ਉਦੋਂ ਕੀ, ਜਦੋਂ ਕੋਈ ਆਪਣੇ ਬੁਰੇ ਕੰਮ ਛੱਡ ਕੇ ਚੰਗੇ ਕੰਮ ਕਰਨ ਲੱਗ ਪੈਂਦਾ ਹੈ? ਯਹੋਵਾਹ ਨੇ ਕਿਹਾ: “ਪਰੰਤੂ ਜੇ ਕਰ ਦੁਸ਼ਟ ਆਪਣੇ ਸਾਰੇ ਪਾਪਾਂ ਤੋਂ ਜੋ ਉਸ ਕੀਤੇ ਹਨ ਮੁੜੇ ਅਤੇ ਮੇਰੀਆਂ ਸਾਰੀਆਂ ਬਿਧੀਆਂ ਦੀ ਪਾਲਨਾ ਕਰੇ ਅਤੇ ਨਿਆਉਂ ਅਰ ਧਰਮ ਤੇ ਅਮਲ ਕਰੇ ਤਾਂ ਉਹ ਨਿਸਚੇ ਜੀਉਂਦਾ ਰਹੇਗਾ, ਉਹ ਨਾ ਮਰੇਗਾ।” (ਆਇਤ 21) ਹਾਂ, ਯਹੋਵਾਹ ਉਸ ਪਾਪੀ ʼਤੇ ਦਇਆ ਕਰਨ ਲਈ ਤਿਆਰ ਸੀ ਜੋ ਸੱਚਾ ਪਛਤਾਵਾ ਦਿਖਾਉਂਦਿਆਂ ਆਪਣੇ ਬੁਰੇ ਰਾਹਾਂ ਤੋਂ ਮੁੜਦਾ ਸੀ।—ਜ਼ਬੂਰਾਂ ਦੀ ਪੋਥੀ 86:5.
ਉਨ੍ਹਾਂ ਪਾਪਾਂ ਬਾਰੇ ਕੀ, ਜੋ ਉਸ ਨੇ ਕੀਤੇ ਹਨ? ਯਹੋਵਾਹ ਨੇ ਕਿਹਾ: “ਓਹ ਸਾਰੇ ਅਪਰਾਧ ਜੋ ਉਸ ਨੇ ਕੀਤੇ ਹਨ ਉਹ ਦੇ ਲਈ ਚੇਤੇ ਨਾ ਕੀਤੇ ਜਾਣਗੇ।” (ਆਇਤ 22) ਧਿਆਨ ਦਿਓ ਕਿ ਪਛਤਾਵਾ ਦਿਖਾਉਣ ਵਾਲੇ ਦੇ ਪਾਪ “ਉਹ ਦੇ ਲਈ ਚੇਤੇ ਨਾ ਕੀਤੇ ਜਾਣਗੇ।” ਇਹ ਗੱਲ ਅਹਿਮ ਕਿਉਂ ਹੈ?
ਬਾਈਬਲ ਵਿਚ, ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਚੇਤੇ” ਕਰਨਾ ਕੀਤਾ ਗਿਆ ਹੈ, ਉਸ ਦਾ ਮਤਲਬ ਸਿਰਫ਼ ਪੁਰਾਣੀਆਂ ਗੱਲਾਂ ਨੂੰ ਯਾਦ ਕਰਨ ਨਾਲੋਂ ਕਿਤੇ ਜ਼ਿਆਦਾ ਹੋ ਸਕਦਾ ਹੈ। ਇਸ ਸ਼ਬਦ ਬਾਰੇ ਇਕ ਕਿਤਾਬ ਦੱਸਦੀ ਹੈ: “ਕਈ ਵਾਰ [ਇਹ] ਸ਼ਬਦ ਕੰਮ ਨੂੰ ਜਾਂ ਕੰਮ ਸੰਬੰਧੀ ਕ੍ਰਿਆਵਾਂ ਨੂੰ ਦਰਸਾਉਂਦਾ ਹੈ।” ਇਸ ਲਈ “ਚੇਤੇ ਕਰਨ” ਦਾ ਮਤਲਬ “ਕੰਮ ਕਰਨਾ” ਹੋ ਸਕਦਾ ਹੈ। ਇਸ ਲਈ ਜੇ ਯਹੋਵਾਹ ਪਛਤਾਵਾ ਦਿਖਾਉਣ ਵਾਲੇ ਪਾਪੀ ਨੂੰ ਕਹਿੰਦਾ ਹੈ ਕਿ ਉਸ ਦੇ ਪਾਪ “ਉਹ ਦੇ ਲਈ ਚੇਤੇ ਨਾ ਕੀਤੇ ਜਾਣਗੇ,” ਤਾਂ ਅਸਲ ਵਿਚ ਉਹ ਕਹਿ ਰਿਹਾ ਹੈ ਕਿ ਉਹ ਉਨ੍ਹਾਂ ਪਾਪਾਂ ਅਨੁਸਾਰ ਉਸ ਨਾਲ ਨਹੀਂ ਵਰਤੇਗਾ ਯਾਨੀ ਨਾ ਤਾਂ ਉਸ ਨੂੰ ਦੋਸ਼ੀ ਠਹਿਰਾਵੇਗਾ ਤੇ ਨਾ ਹੀ ਉਸ ਨੂੰ ਇਸ ਦੀ ਸਜ਼ਾ ਦੇਵੇਗਾ।
ਹਿਜ਼ਕੀਏਲ 18:21, 22 ਵਿਚ ਸਾਡੇ ਮਨ ਵਿਚ ਤਸਵੀਰ ਬਣਦੀ ਹੈ ਕਿ ਯਹੋਵਾਹ ਕਿਸ ਹੱਦ ਤਕ ਮਾਫ਼ ਕਰਨ ਲਈ ਤਿਆਰ ਹੈ। ਜਦੋਂ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਉਹ ਭਵਿੱਖ ਵਿਚ ਕਦੇ ਵੀ ਉਨ੍ਹਾਂ ਦਾ ਹਿਸਾਬ ਨਹੀਂ ਰੱਖਦਾ। ਇਸ ਦੀ ਬਜਾਇ, ਉਹ ਤੋਬਾ ਕਰਨ ਵਾਲੇ ਦੇ ਪਾਪ ਆਪਣੀ ਪਿੱਠ ਪਿੱਛੇ ਸੁੱਟ ਦਿੰਦਾ ਹੈ। (ਯਸਾਯਾਹ 38:17) ਇਹ ਇੱਦਾਂ ਹੈ ਜਿਵੇਂ ਉਹ ਸਾਡੇ ਪਾਪਾਂ ਨੂੰ ਮਿਟਾ ਦਿੰਦਾ ਹੈ।
ਪਾਪੀ ਹੋਣ ਕਰਕੇ ਸਾਨੂੰ ਪਰਮੇਸ਼ੁਰ ਦੀ ਦਇਆ ਦੀ ਲੋੜ ਹੈ। ਅਸੀਂ ਬਹੁਤ ਵਾਰ ਗ਼ਲਤੀਆਂ ਕਰਦੇ ਹਾਂ। (ਰੋਮੀਆਂ 3:23) ਪਰ ਯਹੋਵਾਹ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਜੇ ਅਸੀਂ ਦਿਲੋਂ ਮਾਫ਼ੀ ਮੰਗਦੇ ਹਾਂ, ਤਾਂ ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਉਹ ਮਾਫ਼ ਕਰਨ ਤੋਂ ਬਾਅਦ ਭੁਲਾ ਦਿੰਦਾ ਹੈ ਯਾਨੀ ਸਾਨੂੰ ਦੋਸ਼ੀ ਠਹਿਰਾਉਣ ਲਈ ਜਾਂ ਸਜ਼ਾ ਦੇਣ ਲਈ ਉਹ ਸਾਡੇ ਪਾਪਾਂ ਨੂੰ ਦੁਬਾਰਾ ਯਾਦ ਨਹੀਂ ਕਰਦਾ। ਇਹ ਕਿੰਨੇ ਦਿਲਾਸੇ ਭਰੀ ਗੱਲ ਹੈ! ਕੀ ਪਰਮੇਸ਼ੁਰ ਦੀ ਦਇਆ ਕਰਕੇ ਤੁਸੀਂ ਉਸ ਦੇ ਹੋਰ ਨੇੜੇ ਨਹੀਂ ਜਾਣਾ ਚਾਹੁੰਦੇ?
(ਹਿਜ਼ਕੀਏਲ 18:23) ਪ੍ਰਭੁ ਯਹੋਵਾਹ ਦਾ ਵਾਕ ਹੈ, ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖ਼ੁਸ਼ੀ ਹੈ, ਅਤੇ ਏਸ ਵਿੱਚ ਨਹੀਂ ਕਿ ਉਹ ਆਪਣੇ ਮਾਰਗ ਤੋਂ ਮੁੜੇ ਅਤੇ ਜੀਉਂਦਾ ਰਹੇ?
(ਹਿਜ਼ਕੀਏਲ 18:32) ਕਿਉਂ ਜੋ ਪ੍ਰਭੁ ਯਹੋਵਾਹ ਦਾ ਵਾਕ ਹੈ, ਮੈਨੂੰ ਮਰਨ ਵਾਲੇ ਦੀ ਮੌਤ ਤੋਂ ਖ਼ੁਸ਼ੀ ਨਹੀਂ, ਇਸ ਲਈ ਮੁੜੋ ਤੇ ਜੀਉਂਦੇ ਰਹੋ।
ਆਰਮਾਗੇਡਨ—ਪਰਮੇਸ਼ੁਰ ਦਾ ਯੁੱਧ ਜੋ ਸਾਰੇ ਯੁੱਧਾਂ ਨੂੰ ਖ਼ਤਮ ਕਰੇਗਾ
ਪਰਮੇਸ਼ੁਰ ਨਿਆਂਕਾਰ ਹੈ, ਇਸ ਕਰਕੇ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਦੁਸ਼ਟਾਂ ਦੇ ਖ਼ਿਲਾਫ਼ ਪਰਮੇਸ਼ੁਰ ਦਾ ਨਿਆਂ ਬਿਲਕੁਲ ਸਹੀ ਹੋਵੇਗਾ। ਅਬਰਾਹਾਮ ਨੇ ਪੁੱਛਿਆ: “ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?” ਅਬਰਾਹਾਮ ਨੇ ਜਾਣਿਆ ਕਿ ਯਹੋਵਾਹ ਹਮੇਸ਼ਾ ਸਹੀ ਹੁੰਦਾ ਹੈ! (ਉਤਪਤ 18:26) ਇਸ ਤੋਂ ਇਲਾਵਾ, ਸਾਨੂੰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਦੁਸ਼ਟਾਂ ਦਾ ਨਾਸ਼ ਕਰਨ ਵਿਚ ਖ਼ੁਸ਼ੀ ਨਹੀਂ ਹੁੰਦੀ; ਉਹ ਸਿਰਫ਼ ਉਦੋਂ ਇੱਦਾਂ ਕਰਦਾ ਹੈ ਜਦੋਂ ਇੱਦਾਂ ਕਰਨਾ ਜ਼ਰੂਰੀ ਹੁੰਦਾ ਹੈ।—ਹਿਜ਼ਕੀਏਲ 18:32; 2 ਪਤਰਸ 3:9.
ਆਪਣੇ ਗੁਆਂਢੀ ਨਾਲ ਪਿਆਰ ਕਰਨ ਦਾ ਮਤਲਬ
11 ਯਹੋਵਾਹ ਦੀ ਭਗਤੀ ਨਾ ਕਰਨ ਵਾਲਿਆਂ ਨਾਲ ਪਿਆਰ ਕਰਨ ਦੇ ਮਾਮਲੇ ਵਿਚ ਅਸੀਂ ਯਹੋਵਾਹ ਦੀ ਰੀਸ ਕਰ ਸਕਦੇ ਹਾਂ। ਭਾਵੇਂ ਉਸ ਨੂੰ ਬੁਰਾਈ ਨਾਲ ਸਖ਼ਤ ਨਫ਼ਰਤ ਹੈ, ਪਰ ਉਹ ਸਾਰਿਆਂ ਤੇ ਦਇਆ ਕਰਦਾ ਹੈ। ਉਹ ਉਨ੍ਹਾਂ ਨੂੰ ਆਪਣੇ ਮਾੜੇ ਰਾਹ ਛੱਡਣ ਅਤੇ ਸਦਾ ਦੀ ਜ਼ਿੰਦਗੀ ਹਾਸਲ ਕਰਨ ਦਾ ਮੌਕਾ ਦਿੰਦਾ ਹੈ। (ਹਿਜ਼ਕੀਏਲ 18:23) ਯਹੋਵਾਹ “ਚਾਹੁੰਦਾ ਹੈ ਭਈ . . . ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਉਹ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਇਸੇ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ, ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਅਤੇ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦਾ ਹੁਕਮ ਦਿੱਤਾ ਸੀ। (ਮੱਤੀ 28:19, 20) ਇਹ ਕੰਮ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ, ਗੁਆਂਢੀ ਨੂੰ ਤੇ ਆਪਣੇ ਵੈਰੀਆਂ ਨੂੰ ਵੀ ਪਿਆਰ ਕਰਦੇ ਹਾਂ!
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 18:29) ਤਾਂ ਵੀ ਇਸਰਾਏਲ ਦਾ ਘਰਾਣਾ ਆਖਦਾ ਹੈ, ਪ੍ਰਭੁ ਦਾ ਮਾਰਗ ਠੀਕ ਨਹੀਂ। ਹੇ ਇਸਰਾਏਲ ਦੇ ਘਰਾਣੇ, ਕੀ ਮੇਰਾ ਮਾਰਗ ਠੀਕ ਨਹੀਂ? ਕੀ ਏਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ?
ਕਦੀ ਵੀ “ਯਹੋਵਾਹ ਤੇ ਗੁੱਸੇ” ਨਾ ਹੋਵੋ
9 ਸਾਨੂੰ ਸਾਰੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ। ਹਿਜ਼ਕੀਏਲ ਦੇ ਜ਼ਮਾਨੇ ਵਿਚ ਇਜ਼ਰਾਈਲੀਆਂ ਨੂੰ ਸਾਰੀਆਂ ਗੱਲਾਂ ਦਾ ਪਤਾ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਲੱਗਾ ਕਿ ਯਹੋਵਾਹ “ਦਾ ਮਾਰਗ ਠੀਕ ਨਹੀਂ” ਹੈ। (ਹਿਜ਼. 18:29) ਉਹ ਆਪਣੇ ਅਸੂਲਾਂ ਮੁਤਾਬਕ ਪਰਮੇਸ਼ੁਰ ਦਾ ਨਿਆਂ ਕਰ ਰਹੇ ਸਨ, ਪਰ ਅਸਲ ਵਿਚ ਉਨ੍ਹਾਂ ਨੂੰ ਸਾਰੀਆਂ ਗੱਲਾਂ ਦੀ ਪੂਰੀ ਸਮਝ ਨਹੀਂ ਸੀ। ਜੇ ਸਾਨੂੰ ਬਾਈਬਲ ਵਿੱਚੋਂ ਜਾਂ ਸਾਡੀ ਜ਼ਿੰਦਗੀ ਵਿਚ ਹੋ ਰਹੀ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ, ਤਾਂ ਕੀ ਅਸੀਂ ਇਹ ਕਹਾਂਗੇ ਕਿ ਯਹੋਵਾਹ “ਦਾ ਮਾਰਗ ਠੀਕ ਨਹੀਂ” ਹੈ?—ਅੱਯੂ. 35:2.
(ਹਿਜ਼ਕੀਏਲ 20:49) ਤਦ ਮੈਂ ਆਖਿਆ ਕਿ ਹਾਇ, ਪ੍ਰਭੁ ਯਹੋਵਾਹ! ਓਹ ਤਾਂ ਮੇਰੇ ਵਿਖੇ ਆਖਦੇ ਹਨ, ਕੀ ਏਹ ਅਖੌਤਾਂ ਵਿੱਚ ਨਹੀਂ ਬੋਲਦਾ?
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
20:1, 49. ਇਸਰਾਏਲ ਦੇ ਕੁਝ ਬਜ਼ੁਰਗਾਂ ਦੇ ਜਵਾਬ ਤੋਂ ਪੱਤਾ ਲੱਗਦਾ ਹੈ ਕਿ ਉਨ੍ਹਾਂ ਨੇ ਹਿਜ਼ਕੀਏਲ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਸੀ। ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਯਹੋਵਾਹ ਦੀਆਂ ਕਹੀਆਂ ਗੱਲਾਂ ਤੇ ਸ਼ੱਕ ਨਾ ਕਰੀਏ।
ਬਾਈਬਲ ਪੜ੍ਹਾਈ
(ਹਿਜ਼ਕੀਏਲ 20:1-12) ਸੱਤਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਦੀ ਦਸਵੀਂ ਤਰੀਕ ਨੂੰ ਐਉਂ ਹੋਇਆ ਕਿ ਇਸਰਾਏਲ ਦੇ ਕੁਝ ਬਜ਼ੁਰਗ ਮਨੁੱਖ ਯਹੋਵਾਹ ਤੋਂ ਕੁਝ ਪੁੱਛਣ ਨੂੰ ਆਏ ਅਤੇ ਮੇਰੇ ਸਾਹਮਣੇ ਬਹਿ ਗਏ। 2 ਤਦੋਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 3 ਹੇ ਆਦਮੀ ਦੇ ਪੁੱਤ੍ਰ, ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕਰ ਅਤੇ ਤੂੰ ਉਨ੍ਹਾਂ ਨੂੰ ਆਖ, ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਤੁਸੀਂ ਮੇਰੇ ਪਾਸੋਂ ਪੁੱਛਣ ਆਏ ਹੋ? ਮੈਨੂੰ ਆਪਣੀ ਜਾਨ ਦੀ ਸੌਂਹ, ਤੁਸੀਂ ਮੇਰੇ ਪਾਸੋਂ ਕੁਝ ਨਾ ਪੁੱਛ ਸੱਕੋਗੇ, ਪ੍ਰਭੁ ਯਹੋਵਾਹ ਦਾ ਵਾਕ ਹੈ। 4 ਕੀ ਤੂੰ ਉਨ੍ਹਾਂ ਉੱਤੇ ਨਿਆਉਂ ਕਰੇਂਗਾ, ਹੇ ਆਦਮੀ ਦੇ ਪੁੱਤ੍ਰ? ਕੀ ਤੂੰ ਉਨ੍ਹਾਂ ਦਾ ਨਿਆਉਂ ਕਰੇਂਗਾ? ਉਨ੍ਹਾਂ ਦੇ ਪਿਉ ਦਾਦਿਆਂ ਦੇ ਘਿਣਾਉਣੇ ਕੰਮਾਂ ਤੋਂ ਉਨ੍ਹਾਂ ਨੂੰ ਜਾਣੂ ਕਰ। 5 ਤੂੰ ਉਨ੍ਹਾਂ ਨੂੰ ਆਖ, ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਚੁਣ ਲਿਆ ਅਤੇ ਯਾਕੂਬ ਦੇ ਘਰਾਣੇ ਦੀ ਵੰਸ ਨਾਲ ਸੌਂਹ ਖਾਧੀ ਅਤੇ ਮਿਸਰ ਦੇਸ ਵਿੱਚ ਆਪਣੇ ਆਪ ਨੂੰ ਉਨ੍ਹਾਂ ਤੇ ਜ਼ਾਹਰ ਕੀਤਾ, ਮੈਂ ਉਨ੍ਹਾਂ ਦੇ ਸਾਹਮਣੇ ਸੌਂਹ ਖਾ ਕੇ ਆਖਿਆ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। 6 ਉਸੇ ਦਿਹਾੜੇ ਮੈਂ ਉਨ੍ਹਾਂ ਨਾਲ ਸੌਂਹ ਖਾਧੀ ਤਾਂ ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਉਸ ਦੇਸ ਵਿੱਚ ਲਿਆਵਾਂ ਜੋ ਮੈਂ ਉਨ੍ਹਾਂ ਦੇ ਲਈ ਤੱਕਿਆ ਸੀ, ਜਿਸ ਵਿੱਚ ਦੁੱਧ ਤੇ ਸ਼ਹਿਦ ਵਗਦਾ ਹੈ ਅਤੇ ਜਿਹੜਾ ਸਾਰੇ ਦੇਸਾਂ ਦੀ ਸ਼ਾਨ ਹੈ। 7 ਅਤੇ ਮੈਂ ਉਨ੍ਹਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਹਰ ਇੱਕ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਦੂਰ ਕਰ ਦੇਵੇ ਅਤੇ ਤੁਸੀਂ ਆਪਣੇ ਆਪ ਨੂੰ ਮਿਸਰ ਦੀਆਂ ਮੂਰਤੀਆ ਨਾਲ ਭ੍ਰਿਸ਼ਟ ਨਾ ਕਰੋ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। 8 ਪਰ ਓਹ ਮੇਰੇ ਤੋਂ ਆਕੀ ਹੋਏ ਅਤੇ ਮੇਰੀ ਗੱਲ ਸੁਣਨੀ ਨਾ ਚਾਹੀ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਨਾ ਸੁੱਟਿਆ, ਨਾ ਮਿਸਰ ਦੀਆਂ ਮੂਰਤੀਆਂ ਨੂੰ ਛੱਡਿਆ। ਤਦੋਂ ਮੈਂ ਆਖਿਆ, ਮੈਂ ਆਪਣਾ ਕਹਿਰ ਉਨ੍ਹਾਂ ਉੱਤੇ ਵਹਾਵਾਂਗਾ ਤਾਂ ਜੋ ਆਪਣੇ ਕ੍ਰੋਧ ਨੂੰ ਮਿਸਰ ਦੇ ਦੇਸ ਵਿੱਚ ਉਨ੍ਹਾਂ ਤੇ ਪੂਰਾ ਕਰਾਂ। 9 ਪਰ ਮੈਂ ਆਪਣੇ ਨਾਮ ਦੇ ਲਈ ਅਜੇਹਾ ਕੀਤਾ ਤਾਂ ਜੋ ਮੇਰਾ ਨਾਮ ਉਨ੍ਹਾਂ ਕੌਮਾਂ ਦੀਆਂ ਅੱਖਾਂ ਵਿੱਚ ਪਲੀਤ ਨਾ ਕੀਤ ਜਾਵੇ ਜਿਨ੍ਹਾਂ ਦੇ ਵਿੱਚ ਓਹ ਸਨ ਅਤੇ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮੈਂ ਆਪਣੇ ਆਪ ਨੂੰ ਉਨ੍ਹਾਂ ਉੱਤੇ ਪਰਗਟ ਕੀਤਾ ਜਦੋਂ ਮੈਂ ਉਨ੍ਹਾਂ ਨੂੰ ਮਿਸਰ ਤੋਂ ਕੱਢ ਲਿਆਇਆ। 10 ਸੋ ਮੈਂ ਉਨ੍ਹਾਂ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਕੇ ਉਜਾੜ ਵਿੱਚ ਲਿਆਇਆ। 11 ਅਤੇ ਮੈਂ ਆਪਣੀਆਂ ਬਿਧੀਆਂ ਉਨ੍ਹਾਂ ਨੂੰ ਦਿੱਤੀਆਂ, ਅਤੇ ਆਪਣੇ ਹੁਕਮਾਂ ਤੋਂ ਉਨ੍ਹਾਂ ਨੂੰ ਜਾਣੂ ਕੀਤਾ ਕਿ ਆਦਮੀ ਉਨ੍ਹਾਂ ਤੇ ਅਮਲ ਕਰ ਕੇ ਉਨ੍ਹਾਂ ਵਿੱਚ ਜੀਉਂਦਾ ਰਹੇ। 12 ਨਾਲੇ ਮੈਂ ਆਪਣੇ ਸਬਤ ਵੀ ਉਨ੍ਹਾਂ ਨੂੰ ਦਿੱਤੇ ਤਾਂ ਜੋ ਓਹ ਮੇਰੇ ਅਤੇ ਉਨ੍ਹਾਂ ਦੇ ਵਿਚਾਲੇ ਨਿਸ਼ਾਨ ਹੋਣ ਤਾਂ ਜੋ ਓਹ ਜਾਣਨ ਕਿ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤ੍ਰ ਕਰਨ ਵਾਲਾ ਹਾਂ।
24-30 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 21-23
“ਰਾਜ ਉਸ ਨੂੰ ਮਿਲੇਗਾ ਜਿਸ ਦਾ ਹੱਕ ਬਣਦਾ ਹੈ”
(ਹਿਜ਼ਕੀਏਲ 21:25) ਹੇ ਇਸਰਾਏਲ ਦੇ ਦੁਸ਼ਟ ਫੱਟੜ ਰਾਜਕੁਮਾਰ, ਤੇਰਾ ਦਿਨ ਆ ਗਿਆ ਹੈ! ਇਹ ਬਦੀ ਦਾ ਅੰਤ ਸਮਾ ਹੈ!
w07 7/1 13 ਪੈਰਾ11
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
ਇਸਰਾਏਲੀਆਂ ਦੀ ਗ਼ੁਲਾਮੀ ਦੇ ਸੱਤਵਾਂ ਸਾਲ ਯਾਨੀ 611 ਈ. ਪੂ. ਵਿਚ ਇਸਰਾਏਲ ਦੇ ਕੁਝ ਬਜ਼ੁਰਗ ਹਿਜ਼ਕੀਏਲ ਕੋਲ ਆਏ। ਉਹ ‘ਯਹੋਵਾਹ ਤੋਂ ਕੁਝ ਪੁੱਛਣਾ’ ਚਾਹੁੰਦੇ ਸਨ। ਹਿਜ਼ਕੀਏਲ ਨੇ ਉਨ੍ਹਾਂ ਨੂੰ ਬਹੁਤ ਸਾਲਾਂ ਤੋਂ ਹੋ ਰਹੀ ਪਰਮੇਸ਼ੁਰ ਖ਼ਿਲਾਫ਼ ਇਸਰਾਏਲ ਦੀ ਬਗਾਵਤ ਦਾ ਕਿੱਸਾ ਸੁਣਾਇਆ। ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ‘ਯਹੋਵਾਹ ਆਪਣੀ ਤਲਵਾਰ’ ਨਾਲ ਉਨ੍ਹਾਂ ਨੂੰ ਮਾਰ ਸੁੱਟੇਗਾ। (ਹਿਜ਼ਕੀਏਲ 20:1; 21:3) ਯਹੋਵਾਹ ਨੇ ਇਸਰਾਏਲ ਦੇ ਸਰਦਾਰ ਸਿਦਕੀਯਾਹ ਨੂੰ ਕਿਹਾ: “ਅਮਾਮਾ ਉਤਾਰ ਅਤੇ ਤਾਜ ਲਾਹ ਦੇਹ। ਇਹ ਏਦਾਂ ਨਹੀਂ ਰਹੇਗਾ। ਨੀਵੇਂ ਨੂੰ ਉੱਚਾ ਕਰ ਅਤੇ ਉੱਚੇ ਨੂੰ ਨੀਵਾਂ ਕਰ। ਬਰਬਾਦੀ, ਬਰਬਾਦੀ, ਮੈਂ ਹੀ ਉਹ ਨੂੰ ਬਰਬਾਦੀ ਬਣਾਵਾਂਗਾ! ਪਰ ਏਹ ਵੀ ਨਹੀਂ ਰਹੇਗਾ ਜਦ ਤੀਕ ਉਹ ਆਵੇਗਾ ਜਿਸ ਦਾ ਹੱਕ ਹੈ [ਯਿਸੂ ਮਸੀਹ], ਤਾਂ ਮੈਂ ਉਹ ਨੂੰ ਦਿਆਂਗਾ।”—ਹਿਜ਼ਕੀਏਲ 21:26, 27.
(ਹਿਜ਼ਕੀਏਲ 21:26) ਪ੍ਰਭੂ ਯਹੋਵਾਹ ਐਉਂ ਫ਼ਰਮਾਉਂਦਾ ਹੈ,—ਅਮਾਮਾ ਉਤਾਰ ਅਤੇ ਤਾਜ ਲਾਹ ਦੇਹ। ਇਹ ਏਦਾਂ ਨਹੀਂ ਰਹੇਗਾ। ਨੀਵੇਂ ਨੂੰ ਉੱਚਾ ਕਰ ਅਤੇ ਉੱਚੇ ਨੂੰ ਨੀਵਾਂ ਕਰ।
ਉਨ੍ਹਾਂ ਨੇ ਮਸੀਹਾ ਦੀ ਉਡੀਕ ਕੀਤੀ
6 ਮਸੀਹਾ ਇਸਰਾਏਲ ਦੇ ਯਹੂਦਾਹ ਦੇ ਗੋਤ ਵਿੱਚੋਂ ਆਵੇਗਾ। ਯਾਕੂਬ ਨੇ ਮਰਨ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਪੁੱਤਰਾਂ ਨੂੰ ਅਸੀਸ ਦਿੱਤੀ ਅਤੇ ਯਹੂਦਾਹ ਨੂੰ ਕਿਹਾ: “ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ਾਂਤੀ ਦਾਤਾ ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।” (ਉਤ. 49:10) ਯਹੂਦੀ ਵਿਦਵਾਨਾਂ ਦਾ ਹਮੇਸ਼ਾ ਮੰਨਣਾ ਸੀ ਕਿ ਯਹੂਦਾਹ ਨੂੰ ਕਹੇ ਯਾਕੂਬ ਦੇ ਸ਼ਬਦ ਮਸੀਹਾ ਬਾਰੇ ਸਨ। ਪਰ ਯਾਕੂਬ ਦੇ ਸ਼ਬਦਾਂ ਦਾ ਕੀ ਮਤਲਬ ਹੈ? ਇਹ ਭਵਿੱਖਬਾਣੀ ਦਿਖਾਉਂਦੀ ਹੈ ਕਿ ਰਾਜ ਕਰਨ ਦਾ ਹੱਕ ਰੱਖਣ ਵਾਲੇ ਰਾਜੇ ਨੇ ਯਹੂਦਾਹ ਦੇ ਗੋਤ ਵਿੱਚੋਂ ਆਉਣਾ ਸੀ। ਯਹੂਦਾਹ ਦੇ ਗੋਤ ਵਿੱਚੋਂ ਪਹਿਲਾ ਰਾਜਾ ਦਾਊਦ ਤੇ ਆਖ਼ਰੀ ਰਾਜਾ ਸਿਦਕੀਯਾਹ ਸੀ। ਪਰ ਯਾਕੂਬ ਦੀ ਭਵਿੱਖਬਾਣੀ ਵਿਚ ਸਿਦਕੀਯਾਹ ਤੋਂ ਬਾਅਦ ਆਉਣ ਵਾਲੇ ਇਕ ਹੋਰ ਰਾਜੇ ਬਾਰੇ ਦੱਸਿਆ ਗਿਆ ਸੀ। ਉਹ ਰਾਜਾ ਹਮੇਸ਼ਾ ਲਈ ਰਾਜ ਕਰੇਗਾ। ਉਸ ਨੂੰ ਸ਼ੀਲੋਹ ਕਿਹਾ ਗਿਆ ਹੈ ਜਿਸ ਦਾ ਮਤਲਬ ਹੈ “ਉਹ ਜਿਸ ਦੀ ਸੰਪਤੀ ਹੈ।” ਪਰਮੇਸ਼ੁਰ ਨੇ ਸਿਦਕੀਯਾਹ ਨੂੰ ਕਿਹਾ ਕਿ ਇਸ ਰਾਜੇ ਕੋਲ ਰਾਜ ਕਰਨ ਦਾ ਹੱਕ ਹੈ। (ਹਿਜ਼. 21:26, 27) ਯਿਸੂ ਦੇ ਜਨਮ ਤੋਂ ਪਹਿਲਾਂ ਜਿਬਰਾਏਲ ਦੂਤ ਨੇ ਮਰਿਯਮ ਨੂੰ ਕਿਹਾ: “[ਯਹੋਵਾਹ] ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:32, 33) ਯਿਸੂ ਯਹੂਦਾਹ ਦੇ ਗੋਤ ਅਤੇ ਦਾਊਦ ਦੇ ਘਰਾਣੇ ਵਿੱਚੋਂ ਸੀ। ਇਸ ਲਈ ਸ਼ੀਲੋਹ ਯਿਸੂ ਮਸੀਹ ਨੇ ਹੀ ਹੋਣਾ ਸੀ ਕਿਉਂਕਿ ਸਿਰਫ਼ ਉਸੇ ਨਾਲ ਹੀ ਯਹੋਵਾਹ ਨੇ ਵਾਅਦਾ ਕੀਤਾ ਕਿ ਉਹੀ ਰਾਜਾ ਬਣੇਗਾ।—ਮੱਤੀ 1:1-3, 6; ਲੂਕਾ 3:23, 31-34.
(ਹਿਜ਼ਕੀਏਲ 21:27) ਬਰਬਾਦੀ, ਬਰਬਾਦੀ, ਮੈਂ ਹੀ ਉਹ ਨੂੰ ਬਰਬਾਦੀ ਬਣਾਵਾਂਗਾ! ਪਰ ਏਹ ਵੀ ਨਹੀਂ ਰਹੇਗਾ ਜਦ ਤੀਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ।
ਪਰਮੇਸ਼ੁਰ ਦੇ ਰਾਜ ਉੱਤੇ ਪੱਕੀ ਨਿਹਚਾ ਰੱਖੋ
14 ਧਿਆਨ ਦਿਓ ਯਹੋਵਾਹ ਨੇ ਪੁਰਾਣੇ ਇਜ਼ਰਾਈਲ ਦੇ ਰਾਜਾ ਦਾਊਦ ਨਾਲ ਇਕਰਾਰ ਕਰ ਕੇ ਕੀ ਵਾਅਦਾ ਕੀਤਾ ਸੀ। (2 ਸਮੂਏਲ 7:12, 16 ਪੜ੍ਹੋ।) ਯਹੋਵਾਹ ਨੇ ਦਾਊਦ ਨਾਲ ਇਕਰਾਰ ਉਦੋਂ ਕੀਤਾ ਸੀ ਜਦੋਂ ਉਹ ਯਰੂਸ਼ਲਮ ਵਿਚ ਰਾਜ ਕਰ ਰਿਹਾ ਸੀ। ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਕਿ ਮਸੀਹ ਉਸ ਦੀ ਪੀੜ੍ਹੀ ਵਿਚ ਪੈਦਾ ਹੋਵੇਗਾ। (ਲੂਕਾ 1:30-33) ਇਸ ਤਰ੍ਹਾਂ, ਯਹੋਵਾਹ ਨੇ ਇਹ ਗੱਲ ਹੋਰ ਸਾਫ਼ ਕਰ ਦਿੱਤੀ ਕਿ ਸੰਤਾਨ ਕਿਹਦੀ ਪੀੜ੍ਹੀ ਵਿਚ ਪੈਦਾ ਹੋਵੇਗੀ ਅਤੇ ਦਾਊਦ ਦੇ ਇਕ ਵਾਰਸ ਕੋਲ ਮਸੀਹ ਦੇ ਰਾਜ ਦੇ ਸਿੰਘਾਸਣ ਉੱਤੇ ਬੈਠਣ ਦਾ “ਹੱਕ” ਹੋਵੇਗਾ। (ਹਿਜ਼. 21:25-27) ਯਿਸੂ ਰਾਹੀਂ ਦਾਊਦ ਦੀ ਰਾਜ-ਗੱਦੀ ਹਮੇਸ਼ਾ “ਕਾਇਮ ਰਹੇਗੀ।” ਦਾਊਦ ਦੀ ਸੰਤਾਨ ‘ਅੰਤਕਾਲ ਤੀਕ, ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਙੁ ਬਣੀ ਰਹੇਗੀ।’ (ਜ਼ਬੂ. 89:34-37) ਜੀ ਹਾਂ, ਮਸੀਹ ਦਾ ਰਾਜ ਕਦੀ ਭ੍ਰਿਸ਼ਟ ਨਹੀਂ ਹੋਵੇਗਾ ਅਤੇ ਇਸ ਦੁਆਰਾ ਕੀਤੇ ਕੰਮਾਂ ਦੇ ਫ਼ਾਇਦੇ ਮਨੁੱਖਜਾਤੀ ਨੂੰ ਹਮੇਸ਼ਾ ਹੋਣਗੇ।
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 21:3) ਅਤੇ ਇਸਰਾਏਲ ਦੀ ਭੂਮੀ ਨੂੰ ਆਖ, ਯਹੋਵਾਹ ਐਉਂ ਫ਼ਰਮਾਉਂਦਾ ਹੈ, — ਵੇਖ, ਮੈਂ ਤੇਰਾ ਵਿਰੋਧੀ ਹਾਂ ਅਤੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ ਅਤੇ ਤੇਰੇ ਧਰਮੀ ਤੇ ਦੁਸ਼ਟ ਨੂੰ ਤੇਰੇ ਵਿੱਚੋਂ ਵੱਢ ਸੁੱਟਾਂਗਾ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
21:3—ਉਹ “ਤਲਵਾਰ” ਕੀ ਸੀ ਜੋ ਯਹੋਵਾਹ ਨੇ ਮਿਆਨ ਵਿੱਚੋਂ ਕੱਢੀ ਸੀ? ਜੋ “ਤਲਵਾਰ” ਯਹੋਵਾਹ ਨੇ ਯਰੂਸ਼ਲਮ ਤੇ ਯਹੂਦਾਹ ਨੂੰ ਸਜ਼ਾ ਦੇਣ ਲਈ ਕੱਢੀ ਸੀ ਉਹ ਬਾਬਲ ਦਾ ਰਾਜਾ ਨਬੂਕਦਨੱਸਰ ਤੇ ਉਸ ਦੀ ਫ਼ੌਜ ਸੀ। ਇਹ ਸ਼ਕਤੀਸ਼ਾਲੀ ਦੂਤ ਵੀ ਹੋ ਸਕਦੇ ਸਨ।
(ਹਿਜ਼ਕੀਏਲ 23:49) ਅਤੇ ਓਹ ਤੁਹਾਡੇ ਲੁੱਚਪੁਣੇ ਦਾ ਬਦਲਾ ਤੁਹਾਨੂੰ ਦੇਣਗੇ ਅਤੇ ਤੁਸੀਂ ਆਪਣੀਆਂ ਮੂਰਤੀਆਂ ਦੇ ਪਾਪਾਂ ਦਾ ਦੰਡ ਉਠਾਓਗੀਆਂ ਤਾਂ ਜੋ ਤੁਸੀਂ ਜਾਣੋ ਕਿ ਪ੍ਰਭੁ ਯਹੋਵਾਹ ਮੈਂ ਹੀ ਹਾਂ!
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
23:5-49. ਦੂਸਰੀਆਂ ਕੌਮਾਂ ਨਾਲ ਮਿੱਤਰਤਾ ਪਾਉਣ ਕਰਕੇ ਇਸਰਾਏਲ ਤੇ ਯਹੂਦਾਹ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਦੇ ਫੰਦੇ ਵਿਚ ਫਸ ਗਏ ਸਨ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਸ ਦੁਨੀਆਂ ਨਾਲ ਕੋਈ ਮਿੱਤਰਤਾ ਨਾ ਪਾਈਏ ਕਿਉਂਕਿ ਅਸੀਂ ਆਪਣੀ ਨਿਹਚਾ ਤੋਂ ਹੱਥ ਨਹੀਂ ਧੋਣਾ ਚਾਹੁੰਦੇ।—ਯਾਕੂਬ 4:4.
ਬਾਈਬਲ ਪੜ੍ਹਾਈ
(ਹਿਜ਼ਕੀਏਲ 21:1-13) ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 2 ਹੇ ਆਦਮੀ ਦੇ ਪੁੱਤ੍ਰ, ਯਰੂਸ਼ਲਮ ਵੱਲ ਆਪਣਾ ਮੂੰਹ ਕਰ ਅਤੇ ਪਵਿੱਤ੍ਰ ਅਸਥਾਨਾਂ ਦੇ ਵਿਰੁੱਧ ਬੋਲ ਅਤੇ ਇਸਰਾਏਲ ਦੀ ਭੂਮੀ ਦੇ ਵਿਰੁੱਧ ਅਗੰਮ ਵਾਚ। 3 ਅਤੇ ਇਸਰਾਏਲ ਦੀ ਭੂਮੀ ਨੂੰ ਆਖ, ਯਹੋਵਾਹ ਐਉਂ ਫ਼ਰਮਾਉਂਦਾ ਹੈ, — ਵੇਖ, ਮੈਂ ਤੇਰਾ ਵਿਰੋਧੀ ਹਾਂ ਅਤੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ ਅਤੇ ਤੇਰੇ ਧਰਮੀ ਤੇ ਦੁਸ਼ਟ ਨੂੰ ਤੇਰੇ ਵਿੱਚੋਂ ਵੱਢ ਸੁੱਟਾਂਗਾ। 4 ਕਿਉਂ ਜੋ ਮੈਂ ਤੇਰੇ ਵਿੱਚੋਂ ਧਰਮੀ ਅਤੇ ਦੁਸ਼ਟ ਨੂੰ ਵੱਢ ਸੁੱਟਾਂਗਾ, ਏਸ ਲਈ ਮੇਰੀ ਤਲਵਾਰ ਆਪਣੇ ਮਿਆਨ ਵਿੱਚੋਂ ਨਿੱਕਲ ਕੇ ਦੱਖਣ ਤੋਂ ਉੱਤਰ ਤੀਕਰ ਸਾਰਿਆਂ ਬਸ਼ਰਾਂ ਤੇ ਚੱਲੇਗੀ। 5 ਅਤੇ ਸਾਰੇ ਬਸ਼ਰ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਖਿੱਚੀ ਹੈ, ਉਹ ਮੁੜ ਉਸ ਵਿੱਚ ਨਾ ਜਾਵੇਗੀ। 6 ਹੇ ਆਦਮੀ ਦੇ ਪੁੱਤ੍ਰ, ਤੂੰ ਆਪਣੇ ਲੱਕ ਟੁੱਟ ਜਾਣ ਕਰਕੇ ਹੌਕੇ ਭਰ ਅਤੇ ਕੁੜੱਤਣ ਵਿੱਚ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਠੰਡੇ ਸਾਹ ਲੈ। 7 ਐਉਂ ਹੋਵੇਗਾ ਕਿ ਜਦੋਂ ਓਹ ਤੈਨੂੰ ਆਖਣ ਕਿ ਤੂੰ ਕਿਉਂ ਹਾਇ, ਹਾਇ ਕਰਦਾ ਹੈਂ? ਤਾਂ ਤੂੰ ਆਖੀਂ ਕਿ ਉਸ ਅਵਾਈ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੱਘਰ ਜਾਵੇਗਾ ਅਤੇ ਸਾਰੇ ਹੱਥ ਨਿਰਬਲ ਹੋ ਜਾਣਗੇ ਅਤੇ ਹਰ ਇੱਕ ਆਤਮਾ ਮਾੜਾ ਪੈ ਜਾਏਗਾ ਅਤੇ ਸਾਰੇ ਗੋਡੇ ਪਾਣੀ ਵਰਗੇ ਢਿੱਲੇ ਹੋ ਜਾਣਗੇ। ਵੇਖੋ, ਪ੍ਰਭੁ ਯਹੋਵਾਹ ਦਾ ਵਾਕ ਹੈ, ਇਹ ਆਉਂਦਾ ਹੈ ਅਤੇ ਹੋ ਜਾਵੇਗਾ। 8 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 9 ਹੇ ਆਦਮੀ ਦੇ ਪੁੱਤ੍ਰ, ਅਗੰਮ ਵਾਚ ਅਤੇ ਤੂੰ ਆਖ, ਪ੍ਰਭੁ ਐਉਂ ਫ਼ਰਮਾਉਂਦਾ ਹੈ, — ਆਖ, ਤਲਵਾਰ ਸਗੋਂ ਤੇਜ਼ ਅਤੇ ਲਿਸ਼ਕਾਈ ਹੋਈ ਤਲਵਾਰ ਹੈ! 10 ਇਹ ਇਸ ਲਈ ਤਿੱਖੀ ਕੀਤੀ ਗਈ ਹੈ ਤਾਂ ਜੋ ਉਹ ਦੇ ਨਾਲ ਵੱਢਿਆ ਜਾਵੇ। ਉਹ ਲਿਸ਼ਕਾਈ ਗਈ ਹੈ, ਤਾਂ ਜੋ ਉਹ ਬਿੱਜਲੀ ਵਾਂਗਰ ਲਿਸ਼ਕੇ। ਫੇਰ ਕੀ ਅਸੀਂ ਖੁਸ਼ ਹੋ ਸੱਕਦੇ ਹਾਂ? ਮੇਰੇ ਪੁੱਤ੍ਰ ਦਾ ਆੱਸਾ ਸਾਰਿਆਂ ਰੁੱਖਾਂ ਨੂੰ ਤੁੱਛ ਸਮਝਦਾ ਹੈ। 11 ਅਤੇ ਉਹ ਨੇ ਉਸ ਨੂੰ ਲਿਸ਼ਕਾਣ ਲਈ ਦਿੱਤਾ ਹੈ ਤਾਂ ਜੋ ਹੱਥ ਵਿੱਚ ਫੜੀ ਜਾਵੇ। ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ। 12 ਹੇ ਆਦਮੀ ਦੇ ਪੁੱਤ੍ਰ, ਤੂੰ ਦੁਹਾਈ ਦੇਹ ਅਤੇ ਢਾਹਾਂ ਮਾਰ ਕਿਉਂ ਜੋ ਉਹ ਮੇਰੀ ਪਰਜਾ ਵਿੱਚ ਚੱਲੇਗੀ। ਉਹ ਇਸਰਾਏਲ ਦੇ ਸਾਰੇ ਰਾਜਕੁਮਾਰਾਂ ਤੇ ਚੱਲੇਗੀ। ਉਹ ਮੇਰੀ ਪਰਜਾ ਸਣੇ ਤਲਵਾਰ ਦੇ ਹਵਾਲੇ ਕੀਤੇ ਗਏ ਹਨ ਏਸ ਲਈ ਤੂੰ ਆਪਣੇ ਪੱਟ ਤੇ ਹੱਥ ਮਾਰ। 13 ਕਿਉਂਕਿ ਪਰਤਾਵਾ ਹੋ ਗਿਆ ਅਤੇ ਕੀ ਹੋਵੇਗਾ ਜੇ ਆੱਸਾ ਤੁੱਛ ਜਾਣੇ ਅਤੇ ਫੇਰ ਨਾ ਹੋਵੇ? ਪ੍ਰਭੁ ਯਹੋਵਾਹ ਦਾ ਵਾਕ ਹੈ।
31 ਜੁਲਾਈ–6 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 24–27
“ਸੋਰ ਖ਼ਿਲਾਫ਼ ਭਵਿੱਖਬਾਣੀ ਯਹੋਵਾਹ ਦੇ ਬਚਨ ʼਤੇ ਸਾਡਾ ਭਰੋਸਾ ਵਧਾਉਂਦੀ ਹੈ”
(ਹਿਜ਼ਕੀਏਲ 26:3, 4) ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਾਮਉਂਦਾ ਹੈ, — ਵੇਖ, ਹੇ ਸੂਰ! ਮੈਂ ਤੇਰਾ ਵਿਰੋਧੀ ਹਾਂ ਅਤੇ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਉੱਤੇ ਚੜ੍ਹਾ ਲਿਆਵਾਂਗਾ, ਜਿਦਾਂ ਸਾਗਰ ਆਪਣੀਆਂ ਲਹਿਰਾਂ ਨੂੰ ਚੜ੍ਹਾਉਂਦਾ ਹੈ। 4 ਅਤੇ ਓਹ ਸੂਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਉਹ ਦੇ ਬੁਰਜਾਂ ਨੂੰ ਤੋੜ ਦੇਣਗੇ ਅਤੇ ਮੈਂ ਉਹ ਦੀ ਮਿੱਟੀ ਤੀਕਰ ਖੁਰਚ ਸੁੱਟਾਂਗਾ ਅਤੇ ਉਹ ਨੂੰ ਨੰਗੀ ਚਿਟਾਨ ਬਣਾ ਛੱਡਾਂਗਾ।
si 133 ਪੈਰਾ 4
ਬਾਈਬਲ ਦੀ ਕਿਤਾਬ ਨੰਬਰ 26—ਹਿਜ਼ਕੀਏਲ
4 ਭਵਿੱਖਬਾਣੀਆਂ ਦੇ ਸੱਚ ਹੋਣ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਹਿਜ਼ਕੀਏਲ ਨੇ ਗੁਆਂਢੀ ਕੌਮਾਂ ਜਿਵੇਂ ਸੂਰ, ਮਿਸਰ ਅਤੇ ਅਦੋਮ ਦੇ ਖ਼ਿਲਾਫ਼ ਜੋ ਭਵਿੱਖਬਾਣੀਆਂ ਕੀਤੀਆਂ ਸਨ, ਉਹ ਪੂਰੀਆਂ ਹੋਈਆਂ ਸਨ। ਮਿਸਾਲ ਲਈ, ਹਿਜ਼ਕੀਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਸੂਰ ਤਬਾਹ ਹੋ ਜਾਵੇਗਾ, ਅਤੇ ਇਸ ਦੀ ਕੁਝ ਹੱਦ ਤਕ ਪੂਰਤੀ ਉਦੋਂ ਹੋਈ ਜਦੋਂ ਨਬੂਕਦਨੱਸਰ ਨੇ 13 ਸਾਲਾਂ ਦੀ ਘੇਰਾਬੰਦੀ ਤੋਂ ਬਾਅਦ ਸ਼ਹਿਰ ਤੇ ਕਬਜ਼ਾ ਕੀਤਾ ਸੀ। (ਹਿਜ਼. 26:2-21) ਇਸ ਲੜਾਈ ਨਾਲ ਸੂਰ ਦਾ ਪੂਰੀ ਤਰ੍ਹਾਂ ਨਾਸ਼ ਨਹੀਂ ਹੋਇਆ ਸੀ। ਪਰ ਯਹੋਵਾਹ ਨੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਨਾਸ਼ ਹੋਵੇਗਾ। ਉਸ ਨੇ ਹਿਜ਼ਕੀਏਲ ਰਾਹੀਂ ਕਿਹਾ ਸੀ: “ਮੈਂ ਉਹ ਦੀ ਮਿੱਟੀ ਤੀਕਰ ਖੁਰਚ ਸੁੱਟਾਂਗਾ ਅਤੇ ਉਹ ਨੂੰ ਨੰਗੀ ਚਿਟਾਨ ਬਣਾ ਛੱਡਾਂਗਾ. . . ਤੇਰੇ ਪੱਥਰ, ਕਾਠ ਅਤੇ ਤੇਰੀ ਮਿੱਟੀ ਸਾਗਰ ਵਿੱਚ ਸੁੱਟ ਪਾਉਣਗੇ।” (26:4, 12) ਇਹ ਸਭ ਉਦੋਂ ਪੂਰਾ ਹੋਇਆ ਜਦੋਂ 250 ਤੋਂ ਜ਼ਿਆਦਾ ਸਾਲਾਂ ਬਾਅਦ ਸਿਕੰਦਰ ਮਹਾਨ ਸੂਰ ਦੇ ਟਾਪੂ ਸ਼ਹਿਰ ਵਿਰੁੱਧ ਆਇਆ। ਸਿਕੰਦਰ ਦੇ ਸੈਨਿਕਾਂ ਨੇ ਮੁੱਖ ਸ਼ਹਿਰ ਦੇ ਸਾਰੇ ਮਲਬੇ ਨੂੰ ਖੁਰਚ ਕੇ ਸਮੁੰਦਰ ਵਿਚ ਸੁੱਟ ਦਿੱਤਾ, ਜਿਸ ਨਾਲ ਸਮੁੰਦਰ ਦੇ ਵਿੱਚੋਂ-ਵਿਚ ਸ਼ਹਿਰ ਦੇ ਟਾਪੂ ਤਕ ਜਾਣ ਦਾ ਅੱਧੇ ਮੀਲ [800 ਮੀ] ਦਾ ਰਸਤਾ ਬਣ ਗਿਆ। ਫਿਰ ਉਨ੍ਹਾਂ ਨੇ 150 ਫੁੱਟ ਉੱਚੀ [46 ਮੀ] ਕੰਧ ਪਾਰ ਕਰ ਕੇ 332 ਈ. ਪੂ. ਵਿਚ ਸ਼ਹਿਰ ʼਤੇ ਕਬਜ਼ਾ ਕਰ ਲਿਆ। ਹਜ਼ਾਰਾਂ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਗ਼ੁਲਾਮੀ ਵਿਚ ਵੇਚ ਦਿੱਤੇ ਗਏ। ਜਿਸ ਤਰ੍ਹਾਂ ਹਿਜ਼ਕੀਏਲ ਨੇ ਭਵਿੱਖਬਾਣੀ ਕੀਤੀ ਸੀ, ਸੂਰ ‘ਨੰਗੀ ਚਟਾਨ ਅਤੇ ਜਾਲਾਂ ਦੇ ਖਿਲਾਰਨ ਦਾ ਥਾਂ ਬਣ ਗਿਆ।’ (26:14) ਵਾਅਦਾ ਕੀਤੇ ਦੇਸ਼ ਦੇ ਦੂਜੇ ਪਾਸੇ, ਧੋਖੇਬਾਜ਼ ਅਦੋਮੀਆਂ ਨੂੰ ਵੀ ਮਾਰ ਦਿੱਤਾ ਗਿਆ, ਜਿਸ ਨਾਲ ਹਿਜ਼ਕੀਏਲ ਦੀ ਭਵਿੱਖਬਾਣੀ ਪੂਰੀ ਹੋਈ। (25:12, 13; 35:2-9) ਯਰੂਸ਼ਲਮ ਦੇ ਨਾਸ਼ ਬਾਰੇ ਅਤੇ ਇਜ਼ਰਾਈਲ ਦੀ ਮੁੜ ਵਸਾਏ ਜਾਣ ਬਾਰੇ ਹਿਜ਼ਕੀਏਲ ਦੀ ਭਵਿੱਖਬਾਣੀ ਸੱਚ ਸਾਬਤ ਹੋਈ।—17:12-21; 36:7-14.
(ਹਿਜ਼ਕੀਏਲ 26:7-11) ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਵੇਖ, ਮੈਂ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੂੰ ਜੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਘੋੜਿਆਂ ਅਤੇ ਰਥਾਂ ਤੇ ਅਸਵਾਰਾਂ ਅਤੇ ਲੋਕਾਂ ਦੀ ਬਹੁਤ ਸਾਰੀ ਸਭਾ ਨਾਲ ਉੱਤਰ ਵੱਲੋਂ ਸੂਰ ਉੱਤੇ ਚੜ੍ਹਾ ਲਿਆਵਾਂਗਾ। 8 ਉਹ ਤੇਰੀਆਂ ਧੀਆਂ ਨੂੰ ਤਲਵਾਰ ਨਾਲ ਖੇਤ ਵਿੱਚ ਵੱਢੇਗਾ ਅਤੇ ਤੇਰੇ ਆਲੇ ਦੁਆਲੇ ਮੋਰਚੇ ਬੰਨ੍ਹੇਗਾ ਅਤੇ ਤੇਰੇ ਸਾਹਮਣੇ ਦਮਦਮਾ ਬੰਨ੍ਹੇਗਾ ਅਤੇ ਤੇਰੇ ਵਿਰੁੱਧ ਢਾਲ ਚੁੱਕੇਗਾ। 9 ਉਹ ਆਪਣੇ ਕਿਲਾ ਤੋੜ ਜੰਤ੍ਰਾਂ ਨੂੰ ਪੱਕਿਆਂ ਕਰ ਕੇ ਤੇਰੀਆਂ ਕੰਧਾਂ ਤੇ ਲਾਵੇਗਾ, ਅਤੇ ਆਪਣਿਆਂ ਕੁਹਾੜਿਆਂ ਨਾਲ ਤੇਰੇ ਬੁਰਜਾਂ ਨੂੰ ਢਾਹ ਦੇਵੇਗਾ। 10 ਉਹ ਦੇ ਘੋੜਿਆਂ ਦੀ ਬਹੁ-ਗਿਣਤੀ ਦੇ ਕਾਰਨ ਇੰਨੀ ਧੂੜ ਉੱਡੇਗੀ ਕਿ ਤੈਨੂੰ ਲੁਕਾ ਲਵੇਗੀ। ਜਦੋਂ ਉਹ ਤੇਰੇ ਫਾਟਕਾਂ ਵਿੱਚ ਵੜ ਆਵੇਗਾ, ਜਿਦਾਂ ਪਾੜ ਕਰ ਕੇ ਸ਼ਹਿਰ ਵਿੱਚ ਵੜ ਆਉਂਦੇ ਹਨ, ਤਾਂ ਅਸਵਾਰਾਂ, ਰਥਾਂ ਅਤੇ ਗੱਡੀਆਂ ਦੀ ਖੜ ਖੜ ਨਾਲ ਤੇਰੇ ਸ਼ਹਿਰ ਦੀ ਕੰਧ ਹਿੱਲ ਜਾਵੇਗੀ। 11 ਉਹ ਆਪਣੇ ਘੋੜਿਆਂ ਦੇ ਸੁੰਮਾਂ ਨਾਲ ਤੇਰੀਆਂ ਸਾਰੀਆਂ ਸੜਕਾਂ ਨੂੰ ਲਿਤਾੜ ਸੁੱਟੇਗਾ ਅਤੇ ਤੇਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ ਅਤੇ ਤੇਰੀ ਸ਼ਕਤੀ ਦੇ ਥੰਮ੍ਹ ਧਰਤੀ ਤੇ ਡਿੱਗ ਪੈਣਗੇ।
ce 216 ਪੈਰਾ 3
ਬਾਈਬਲ—ਕੀ ਇਹ ਸੱਚ-ਮੁੱਚ ਪਰਮੇਸ਼ੁਰ ਵੱਲੋਂ ਹੈ?
3 ਸੂਰ ਫੈਨਿਕੇ ਦੀ ਇਕ ਮੁੱਖ ਬੰਦਰਗਾਹ ਸੀ ਜਿਸ ਨੇ ਆਪਣੇ ਦੱਖਣ ਵਿਚ ਪੈਂਦੇ ਪ੍ਰਾਚੀਨ ਇਜ਼ਰਾਈਲ ਨਾਲ ਧੋਖਾ ਕੀਤਾ ਜੋ ਯਹੋਵਾਹ ਦੀ ਭਗਤੀ ਕਰਨ ਵਾਲੇ ਸਨ। ਹਿਜ਼ਕੀਏਲ ਨਾਂ ਦੇ ਇਕ ਨਬੀ ਰਾਹੀਂ ਯਹੋਵਾਹ ਨੇ ਸੂਰ ਦੇ ਪੂਰੀ ਤਰ੍ਹਾਂ ਹੋਣ ਵਾਲੇ ਵਿਨਾਸ਼ ਬਾਰੇ 250 ਤੋਂ ਜ਼ਿਆਦਾ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ। ਯਹੋਵਾਹ ਨੇ ਕਿਹਾ: ‘ਮੈਂ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਉੱਤੇ ਚੜ੍ਹਾ ਲਿਆਵਾਂਗਾ ਅਤੇ ਓਹ ਸੂਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਉਹ ਦੇ ਬੁਰਜਾਂ ਨੂੰ ਤੋੜ ਦੇਣਗੇ ਅਤੇ ਮੈਂ ਉਹ ਦੀ ਮਿੱਟੀ ਤੀਕਰ ਖੁਰਚ ਸੁੱਟਾਂਗਾ ਅਤੇ ਉਹ ਨੂੰ ਨੰਗੀ ਚਿਟਾਨ ਬਣਾ ਦਿਆਂਗਾ। ਉਹ ਸਾਗਰ ਵਿਚ ਜਾਲ ਸੁੱਟਣ ਦਾ ਘਾਟ ਹੋਵੇਗਾ।’ ਹਿਜ਼ਕੀਏਲ ਨੇ ਪਹਿਲਾਂ ਹੀ ਉਸ ਦੇਸ਼ ਦਾ ਨਾਂ ਅਤੇ ਉਸ ਦੇ ਆਗੂ ਦਾ ਨਾਂ ਵੀ ਦੱਸ ਦਿੱਤਾ ਸੀ ਜਿਸ ਨੇ ਸਭ ਤੋਂ ਪਹਿਲਾਂ ਸੂਰ ਨੂੰ ਘੇਰਨਾ ਸੀ: ‘ਵੇਖ, ਮੈਂ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੂੰ ਸੂਰ ਉੱਤੇ ਚੜ੍ਹਾ ਲਿਆਵਾਂਗਾ।’—ਹਿਜ਼ਕੀਏਲ 26:3-5, 7.
(ਹਿਜ਼ਕੀਏਲ 26:4) ਅਤੇ ਓਹ ਸੂਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਉਹ ਦੇ ਬੁਰਜਾਂ ਨੂੰ ਤੋੜ ਦੇਣਗੇ ਅਤੇ ਮੈਂ ਉਹ ਦੀ ਮਿੱਟੀ ਤੀਕਰ ਖੁਰਚ ਸੁੱਟਾਂਗਾ ਅਤੇ ਉਹ ਨੂੰ ਨੰਗੀ ਚਿਟਾਨ ਬਣਾ ਛੱਡਾਂਗਾ।
(ਹਿਜ਼ਕੀਏਲ 26:12) ਅਤੇ ਓਹ ਤੇਰੀ ਮਾਇਆ ਲੁੱਟ ਲੈਣਗੇ ਅਤੇ ਤੇਰੇ ਵਪਾਰ ਦੇ ਮਾਲ ਨੂੰ ਲੁੱਟ ਪੁੱਟ ਲੈਣਗੇ ਅਤੇ ਤੇਰੀਆਂ ਸ਼ਹਿਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਤੇਰੇ ਰੰਗ ਮਹਿਲਾਂ ਨੂੰ ਢਾਹ ਦੇਣਗੇ ਅਤੇ ਤੇਰੇ ਪੱਥਰ, ਕਾਠ ਅਤੇ ਤੇਰੀ ਮਿੱਟੀ ਸਾਗਰ ਵਿੱਚ ਸੁੱਟ ਪਾਉਣਗੇ।
it-1 70
ਸਿਕੰਦਰ
ਏਸ਼ੀਆ ਮਾਈਨਰ ਵਿਚ ਦੋ ਜਿੱਤਾਂ ਹਾਸਲ ਕਰਨ ਤੋਂ ਬਾਅਦ (ਪਹਿਲੀ ਗ੍ਰੈਨੀਕਸ ਦਰਿਆ ʼਤੇ, ਦੂਜੀ ਇਸੱਸ ਦੇ ਮੈਦਾਨ ਵਿਚ, ਜਿੱਥੇ ਫ਼ਾਰਸ ਦੀ ਸੈਨਾ ਦੀ ਗਿਣਤੀ ਲਗਭਗ 5 ਲੱਖ ਸੀ, ਬੁਰੀ ਤਰ੍ਹਾਂ ਹਾਰ ਗਈ) ਭੱਜ ਰਹੇ ਫ਼ਾਰਸੀਆਂ ਦੇ ਪਿੱਛੇ ਦੌੜਨ ਦੀ ਬਜਾਇ ਸਿਕੰਦਰ ਨੇ ਆਪਣਾ ਰੁੱਖ ਸੂਰ ਦੇ ਟਾਪੂ ਵੱਲ ਕੀਤਾ। ਸਦੀਆਂ ਪਹਿਲਾਂ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਸੂਰ ਦੀਆਂ ਕੰਧਾਂ, ਬੁਰਜਾਂ, ਮਹਿਲਾਂ ਅਤੇ ਉਸ ਦੀ ਮਿੱਟੀ ਨੂੰ ਸਮੁੰਦਰ ਵਿਚ ਮਿਲਾ ਦਿੱਤਾ ਜਾਵੇਗਾ। (ਹਿਜ਼ 26:4, 12) ਸਿਕੰਦਰ ਨੇ ਨਬੂਕਦਨੱਸਰ ਵੱਲੋਂ ਤਬਾਹ ਕੀਤੇ ਸ਼ਹਿਰ ਦੇ ਮਲਬੇ ਤੋਂ ਸਮੁੰਦਰ ਦੇ ਵਿੱਚੋਂ-ਵਿਚ 800-ਮੀਟਰ (0.5 ਮੀਲ) ਦਾ ਰਸਤਾ ਤਿਆਰ ਕੀਤਾ ਜੋ ਸ਼ਹਿਰ ਦੇ ਟਾਪੂ ਤਕ ਜਾਂਦਾ ਸੀ। ਉਸ ਦੀ ਸੈਨਾਂ ਦੇ ਉਸ ਉੱਤੇ ਚੱਲਣ ਅਤੇ ਯੁੱਧ ਦੇ ਸਾਮਾਨ ਕਾਰਨ ਸਮੁੰਦਰ ਵਿਚ ਦਾ ਉਹ ਰਸਤਾ ਜੁਲਾਈ 332 ਈ. ਪੂ. ਵਿਚ ਤਬਾਹ ਹੋ ਗਿਆ।
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 24:6) ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਉਸ ਖੂਨੀ ਸ਼ਹਿਰ ਉੱਤੇ ਅਫ਼ਸੋਸ ਅਤੇ ਉਸ ਦੇਗ ਉੱਤੇ ਜਿਸ ਵਿੱਚ ਜੰਗਾਲ ਲੱਗਾ ਹੈ ਅਤੇ ਉਹ ਦਾ ਜੰਗਾਲ ਲਾਹਿਆ ਨਹੀਂ ਗਿਆ। ਇੱਕ ਇੱਕ ਟੋਟਾ ਕਰਕੇ ਉਸ ਵਿੱਚੋਂ ਕੱਢ ਅਤੇ ਉਸ ਉੱਤੇ ਗੁਣਾ ਨਾ ਪਾਇਆ ਜਾਵੇ।
(ਹਿਜ਼ਕੀਏਲ 24:12) ਉਹ ਕਰੜੀ ਮਿਹਨਤ ਤੋਂ ਥੱਕ ਗਈ, ਪਰ ਉਹ ਦਾ ਬਹੁਤਾ ਜੰਗਾਲ ਉਸ ਵਿੱਚੋਂ ਦੂਰ ਨਹੀਂ ਹੋਇਆ। ਅੱਗ ਨਾਲ ਵੀ ਉਹ ਦਾ ਜੰਗਾਲ ਦੂਰ ਨਹੀਂ ਹੁੰਦਾ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
24:6-14—ਦੇਗ ਵਿਚ ਲੱਗਾ ਜੰਗਾਲ ਕਿਸ ਨੂੰ ਦਰਸਾਉਂਦਾ ਹੈ? ਯਰੂਸ਼ਲਮ ਦੀ ਘੇਰਾਬੰਦੀ ਦੀ ਤੁਲਨਾ ਦੇਗ ਨਾਲ ਕੀਤੀ ਗਈ ਸੀ। ਜੰਗਾਲ ਸ਼ਹਿਰ ਦੇ ਘਿਣਾਉਣੇ ਕੰਮਾਂ ਨੂੰ ਅਤੇ ਖ਼ੂਨ-ਖ਼ਰਾਬੇ ਨੂੰ ਦਰਸਾਉਂਦਾ ਸੀ। ਜਿਵੇਂ ਖਾਲੀ ਦੇਗ ਨੂੰ ਚੁੱਲੇ ਤੇ ਰੱਖਣ ਤੇ ਜਿੰਨਾ ਮਰਜ਼ੀ ਸੇਕ ਵਧਾਉਣ ਨਾਲ ਉਸ ਦਾ ਜੰਗਾਲ ਨਾ ਜਾਵੇ ਉਸੇ ਤਰ੍ਹਾਂ ਇਸ ਸ਼ਹਿਰ ਦੇ ਪਾਪ ਸਨ ਜੋ ਧੋਤਿਆਂ ਨਹੀਂ ਧੋਤੇ ਜਾਣੇ ਸਨ।
(ਹਿਜ਼ਕੀਏਲ 24:16, 17) ਹੇ ਆਦਮੀ ਦੇ ਪੁੱਤ੍ਰ, ਵੇਖ, ਮੈਂ ਤੇਰੀਆਂ ਅੱਖਾਂ ਦੀ ਪ੍ਰੀਤਮਾ ਨੂੰ ਇੱਕ ਹੀ ਸੱਟ ਨਾਲ ਤੇਰੇ ਤੋਂ ਲੈ ਲਵਾਂਗਾ, ਤੂੰ ਨਾ ਸੋਗ ਕਰੀਂ, ਨਾ ਰੋਈਂ ਅਤੇ ਨਾ ਅੱਥਰੂ ਕੇਰੀਂ। 17 ਚੁੱਪ ਚੁਪੀਤੇ ਹੌਕੇ ਭਰੀਂ, ਮੁਰਦੇ ਉੱਤੇ ਨਾ ਰੋਈਂ, ਸਿਰ ਉੱਤੇ ਆਪਣੀ ਪੱਗ ਬੰਨ੍ਹੀਂ ਅਤੇ ਪੈਰਾਂ ਵਿੱਚ ਜੁੱਤੀ ਪਾਈਂ ਅਤੇ ਆਪਣੇ ਬੁਲ੍ਹਾਂ ਨੂੰ ਨਾ ਕੱਜੀਂ ਅਤੇ ਮਨੁੱਖਾਂ ਦੀ ਰੋਟੀ ਨਾ ਖਾਈਂ।
w88 9/15 21 ਪੈਰਾ 24
ਯਹੋਵਾਹ ਆਪਣੀ ਤਲਵਾਰ ਮਿਆਨ ਵਿੱਚੋਂ ਕੱਢਦਾ ਹੈ
24 ਹੁਣ ਹਿਜ਼ਕੀਏਲ ਨੇ ਇਕ ਅਨੋਖੇ ਤਰੀਕੇ ਨਾਲ ਪੇਸ਼ ਆਉਣਾ ਸੀ। (ਹਿਜ਼ਕੀਏਲ 24:15-18 ਪੜ੍ਹੋ।) ਆਪਣੀ ਪਤਨੀ ਦੀ ਮੌਤ ਹੋਣ ʼਤੇ ਨਬੀ ਨੇ ਆਪਣਾ ਦੁੱਖ ਜ਼ਾਹਰ ਕਿਉਂ ਨਹੀਂ ਕਰਨਾ ਸੀ? ਇਹ ਦਿਖਾਉਣ ਲਈ ਕਿ ਯਰੂਸ਼ਲਮ, ਉਸ ਦੇ ਵਾਸੀਆਂ ਅਤੇ ਮੰਦਰ ਦਾ ਨਾਸ਼ ਹੋਣ ʼਤੇ ਯਹੂਦੀ ਕਿਸ ਤਰ੍ਹਾਂ ਸੁੰਨ ਹੋ ਜਾਣਗੇ। ਇਨ੍ਹਾਂ ਗੱਲਾਂ ਬਾਰੇ ਹਿਜ਼ਕੀਏਲ ਪਹਿਲਾਂ ਹੀ ਬਹੁਤ ਕੁਝ ਕਹਿ ਚੁੱਕਾ ਸੀ ਅਤੇ ਉਸ ਨੇ ਉਦੋਂ ਤਕ ਪਰਮੇਸ਼ੁਰ ਦਾ ਸੰਦੇਸ਼ ਨਹੀਂ ਦੇਣਾ ਸੀ ਜਦੋਂ ਤਕ ਉਸ ਨੂੰ ਯਰੂਸ਼ਲਮ ਦੇ ਨਾਸ਼ ਹੋਣ ਦੀ ਗੱਲ ਪਤਾ ਨਹੀਂ ਚੱਲਣੀ ਸੀ। ਇਸੇ ਤਰ੍ਹਾਂ ਈਸਾਈ-ਜਗਤ ਅਤੇ ਉਸ ਦੇ ਪਖੰਡੀ ਲੋਕ ਆਪਣਾ ਨਾਸ਼ ਹੋਣ ʼਤੇ ਸੁੰਨ ਰਹਿ ਜਾਣਗੇ। “ਮਹਾਂਕਸ਼ਟ” ਦੇ ਸ਼ੁਰੂ ਹੋਣ ਤੋਂ ਬਾਅਦ, ਚੁਣੇ ਹੋਏ ਮਸੀਹੀਆਂ ਨੇ ਉਸ ਬਾਰੇ ਜੋ ਕੁਝ ਪਹਿਲਾਂ ਕਿਹਾ, ਉਹ ਉਸ ਦੇ ਨਾਸ਼ ਲਈ ਕਾਫ਼ੀ ਹੋਵੇਗਾ। (ਮੱਤੀ 24:21) ਪਰ ਜਦੋਂ ਪਰਮੇਸ਼ੁਰ ਦੀ “ਤਲਵਾਰ” ਈਸਾਈ-ਜਗਤ ਉੱਤੇ ਡਿਗੇਗੀ, ਤਾਂ ਇਸ ਨਾਲ ਸੰਬੰਧ ਰੱਖਣ ਵਾਲੇ ਲੋਕ ਅਤੇ ਹੋਰ ਲੋਕ ‘ਜਾਣਨਗੇ ਕਿ ਉਹ ਯਹੋਵਾਹ ਹੈ।’—ਹਿਜ਼ਕੀਏਲ 24:19-27.
ਬਾਈਬਲ ਪੜ੍ਹਾਈ
(ਹਿਜ਼ਕੀਏਲ 25:1-11) ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 2 ਹੇ ਆਦਮੀ ਦੇ ਪੁੱਤ੍ਰ, ਅੰਮੋਨੀਆਂ ਵੱਲ ਆਪਣਾ ਮੂੰਹ ਕਰ ਕੇ ਉਨ੍ਹਾਂ ਦੇ ਵਿਰੁੱਧ ਅਗੰਮ ਵਾਚ। 3 ਅਤੇ ਤੂੰ ਅੰਮੋਨੀਆਂ ਨੂੰ ਆਖ ਕਿ ਪ੍ਰਭੁ ਯਹੋਵਾਹ ਦਾ ਬਚਨ ਸੁਣੋ! ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, —ਏਸ ਲਈ ਕਿ ਤੂੰ ਮੇਰੇ ਅਸਥਾਨ ਦੇ ਉੱਤੇ ਜਦੋਂ ਉਹ ਪਲੀਤ ਕੀਤਾ ਗਿਆ ਅਤੇ ਇਸਰਾਏਲ ਦੀ ਭੂਮੀ ਉੱਤੇ ਜਦੋਂ ਉਹ ਉਜਾੜੀ ਗਈ ਅਤੇ ਯਹੂਦਾਹ ਦੇ ਘਰਾਣੇ ਉੱਤੇ ਜਦੋਂ ਉਹ ਅਸੀਰੀ ਵਿੱਚ ਗਿਆ, “ਆਹਾ ਹਾ” ਆਖਿਆ। 4 ਏਸ ਲਈ ਵੇਖ, ਮੈਂ ਤੈਨੂੰ ਪੂਰਬ ਵਾਸੀਆਂ ਨੂੰ ਸੌਂਪ ਦਿਆਂਗਾ ਕਿ ਤੂੰ ਉਨ੍ਹਾਂ ਦੀ ਮਿਲਖ ਹੋਵੇਂ, ਅਤੇ ਓਹ ਤੇਰੇ ਵਿੱਚ ਆਪਣੀਆਂ ਛੌਣੀਆਂ ਬਣਾਉਣਗੇ ਅਤੇ ਤੇਰੇ ਵਿੱਚ ਆਪਣੇ ਘਰ ਪਾਉਣਗੇ ਅਤੇ ਤੇਰੇ ਮੇਵੇ ਖਾਣਗੇ ਅਤੇ ਤੇਰਾ ਦੁੱਧ ਪੀਣਗੇ। 5 ਅਤੇ ਮੈਂ ਰੱਬਾਹ ਨੂੰ ਉਠਾਂ ਦੀ ਜੂਹ ਲਈ ਅਤੇ ਅੰਮੋਨੀਆਂ ਨੂੰ ਇੱਜੜਾਂ ਦੀ ਬਹਿਕ ਲਈ ਦਿਆਂਗਾ ਭਈ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ! 6 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਏਸ ਲਈ ਕਿ ਤੈਂ ਤਾਉੜੀਆਂ ਵਜਾਈਆਂ ਅਤੇ ਆਪਣੇ ਪੈਰ ਧਰਤੀ ਤੇ ਮਾਰੇ ਅਤੇ ਇਸਰਾਏਲ ਦੀ ਭੂਮੀ ਲਈ ਜਾਨ ਨਾਲ ਸਾਰੀ ਨਿਆਦਰੀ ਕਰ ਕੇ ਅਨੰਦ ਹੋਏ। 7 ਇਸ ਲਈ ਵੇਖ, ਮੈਂ ਆਪਣਾ ਹੱਥ ਤੇਰੇ ਵਿਰੁੱਧ ਚੁੱਕਿਆ ਅਤੇ ਤੈਨੂੰ ਕੌਮਾਂ ਨੂੰ ਦਿਆਂਗਾ, ਤਾਂ ਜੋ ਓਹ ਤੈਨੂੰ ਲੁੱਟ ਲੈਣ ਅਤੇ ਮੈਂ ਤੈਨੂੰ ਲੋਕਾਂ ਵਿੱਚੋਂ ਵੱਢ ਦਿਆਂਗਾ ਅਤੇ ਦੇਸਾਂ ਵਿੱਚੋਂ ਤੈਨੂੰ ਮਲੀਆ ਮੇਟ ਕਰ ਦੇਵਾਂਗਾ, ਮੈਂ ਤੈਨੂੰ ਨਾਸ ਕਰਾਂਗਾ ਅਤੇ ਤੂੰ ਜਾਣੇਂਗਾ ਕਿ ਯਹੋਵਾਹ ਮੈਂ ਹੀ ਹਾਂ!। 8 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਏਸ ਲਈ ਕਿ ਮੋਆਬ ਅਤੇ ਸ਼ੇਈਰ ਆਖਦੇ ਹਨ ਕਿ ਯਹੂਦਾਹ ਦਾ ਘਰਾਣਾ ਸਾਰੀਆਂ ਕੌਮਾਂ ਵਾਂਗਰ ਹੈ। 9 ਏਸ ਲਈ ਵੇਖ, ਮੈਂ ਮੋਆਬ ਦੇ ਪਾਸੇ ਨੂੰ ਏਹਨਾਂ ਸ਼ਹਿਰਾਂ ਤੋਂ, ਉਹ ਦੇ ਹੱਦਾਂ ਵਾਲਿਆਂ ਸ਼ਹਿਰਾਂ ਤੋਂ ਜਿਹੜੇ ਧਰਤੀ ਦੀ ਵਡਿਆਈ ਹਨ, ਅਰਥਾਤ ਬੈਤ-ਯਸ਼ੀਮੋਥ, ਬਅਲ-ਮਔਨ ਅਤੇ ਕਿਰਯਾਥਇਮ, ਖੋਲ੍ਹ ਦਿਆਂਗਾ। 10 ਅਤੇ ਮੈਂ ਪੂਰਬ ਵਾਸੀਆਂ ਨੂੰ ਉਹ ਨੂੰ ਅੰਮੋਨੀਆਂ ਦੇ ਨਾਲ ਅਧਿਕਾਰ ਲਈ ਦਿਆਂਗਾ ਤਾਂ ਜੋ ਕੌਮਾਂ ਦੇ ਵਿੱਚ ਅੰਮੋਨੀ ਚੇਤੇ ਨਾ ਕੀਤੇ ਜਾਣ। 11 ਅਤੇ ਮੈਂ ਮੋਆਬ ਦਾ ਨਿਆਉਂ ਕਰਾਂਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!