ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
5-11 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 11-12
“ਯਹੋਵਾਹ ਕਿੱਦਾਂ ਦੀ ਭਗਤੀ ਚਾਹੁੰਦਾ ਹੈ?”
it-2 1007 ਪੈਰਾ 4
ਜਾਨ
ਪੂਰੀ ਜਾਨ ਨਾਲ ਭਗਤੀ ਕਰੋ। “ਜਾਨ” ਦਾ ਮਤਲਬ ਪੂਰਾ ਇਨਸਾਨ ਹੁੰਦਾ ਹੈ। ਪਰ ਫਿਰ ਵੀ ਕੁਝ ਆਇਤਾਂ ਵਿਚ ਕਿਹਾ ਗਿਆ ਹੈ ਕਿ ਸਾਨੂੰ ਨਾ ਸਿਰਫ਼ ਆਪਣੀ ਪੂਰੀ ਜਾਨ ਨਾਲ, ਸਗੋਂ “ਆਪਣੇ ਪੂਰੇ ਦਿਲ” ਨਾਲ ਵੀ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਹੈ। (ਬਿਵ 4:29; 11:13, 18) ਜੇ ਜਾਨ ਦਾ ਮਤਲਬ ਪੂਰਾ ਇਨਸਾਨ ਹੈ, ਤਾਂ ਫਿਰ ਅਲੱਗ ਤੋਂ ਕਿਉਂ ਕਿਹਾ ਗਿਆ ਹੈ ਕਿ ਸਾਨੂੰ ਪੂਰੇ ਦਿਲ ਨਾਲ ਵੀ ਉਸ ਦੀ ਭਗਤੀ ਕਰਨੀ ਚਾਹੀਦੀ ਹੈ। ਜਵਾਬ ਦੇ ਲਈ ਇਕ ਮਿਸਾਲ ʼਤੇ ਗੌਰ ਕਰੋ। ਜੇ ਇਕ ਇਨਸਾਨ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚ ਦਿੰਦਾ ਹੈ, ਤਾਂ ਦੂਸਰਾ ਆਦਮੀ ਉਸ ਦਾ ਮਾਲਕ ਬਣ ਜਾਂਦਾ ਹੈ। ਪਰ ਹੋ ਸਕਦਾ ਹੈ ਕਿ ਉਹ ਗ਼ੁਲਾਮ ਪੂਰੇ ਦਿਲ ਨਾਲ ਆਪਣੇ ਮਾਲਕ ਦੀ ਸੇਵਾ ਨਾ ਕਰੇ। (ਅਫ਼ 6:5 ਵਿਚ ਨੁਕਤਾ ਦੇਖੋ; ਕੁਲੁ 3:22) “ਜੀ-ਜਾਨ ਨਾਲ” ਪਰਮੇਸ਼ੁਰ ਦੀ ਸੇਵਾ ਕਰਨ ਦਾ ਮਤਲਬ ਹੈ, ਖ਼ੁਦ ਨੂੰ ਪੂਰੀ ਤਰ੍ਹਾਂ ਉਸ ਦੀ ਸੇਵਾ ਕਰਨ ਵਿਚ ਲਗਾ ਦੇਣਾ ਯਾਨੀ ਆਪਣੀ ਤਾਕਤ, ਕਾਬਲੀਅਤ ਅਤੇ ਹਰ ਚੀਜ਼ ਲਗਾ ਦੇਣੀ।—ਮੱਤੀ 5:28-30 ਵਿਚ ਨੁਕਤਾ ਦੇਖੋ; ਲੂਕਾ 21:34-36; ਅਫ਼ 6:6-9; ਫ਼ਿਲਿ 3:19; ਕੁਲੁ 3:23, 24.
it-1 84 ਪੈਰਾ 3
ਵੇਦੀ
ਯਹੋਵਾਹ ਨੇ ਇਜ਼ਰਾਈਲੀਆਂ ਨੂੰ ਝੂਠੇ ਧਰਮ ਦੀਆਂ ਸਾਰੀਆਂ ਵੇਦੀਆਂ ਢਾਹ ਦੇਣ ਅਤੇ ਵੇਦੀਆਂ ਦੇ ਕੋਲ ਬਣੇ ਪੂਜਾ-ਥੰਮ੍ਹਾਂ ਅਤੇ ਪੂਜਾ ਖੰਭਿਆਂ ਨੂੰ ਨਾਸ਼ ਕਰਨ ਦਾ ਹੁਕਮ ਦਿੱਤਾ ਸੀ। (ਕੂਚ 34:13; ਬਿਵ 7:5, 6; 12:1-3) ਇਜ਼ਰਾਈਲੀਆਂ ਨੇ ਕਨਾਨੀਆਂ ਵਾਂਗ ਵੇਦੀਆਂ ਨਹੀਂ ਬਣਾਉਣੀਆਂ ਸਨ ਅਤੇ ਨਾ ਹੀ ਉਨ੍ਹਾਂ ਵਾਂਗ ਵੇਦੀਆਂ ʼਤੇ ਆਪਣੇ ਬੱਚਿਆਂ ਦੀਆਂ ਬਲ਼ੀਆਂ ਚੜ੍ਹਾਉਣੀਆਂ ਸਨ। (ਬਿਵ 12:30, 31; 16:21) ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਬਹੁਤ ਸਾਰੀਆਂ ਵੇਦੀਆਂ ਨਾ ਬਣਾਉਣ। ਉਨ੍ਹਾਂ ਨੇ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਲਈ ਇਕ ਹੀ ਵੇਦੀ ਬਣਾਉਣੀ ਸੀ ਅਤੇ ਉਹ ਵੀ ਉੱਥੇ ਜਿੱਥੇ ਯਹੋਵਾਹ ਨੇ ਬਣਾਉਣ ਲਈ ਕਹਿਣਾ ਸੀ। (ਬਿਵ 12:2-6, 13, 14, 27; ਬਾਬਲ ਵਿਚ ਇਕ ਦੇਵੀ ਇਸ਼ਟਾਰ ਲਈ 180 ਵੇਦੀਆਂ ਬਣਾਈਆਂ ਗਈਆਂ ਸਨ।)
ਹੀਰੇ-ਮੋਤੀ
it-1 925-926
ਗਰਿੱਜ਼ੀਮ ਪਹਾੜ
ਕਨਾਨ ਦੇਸ਼ ਪਹੁੰਚਣ ਤੋਂ ਕੁਝ ਸਮੇਂ ਬਾਅਦ ਇਜ਼ਰਾਈਲੀਆਂ ਦੇ ਸਾਰੇ ਗੋਤ ਮੂਸਾ ਦੇ ਕਹੇ ਅਨੁਸਾਰ ਗਰਿੱਜ਼ੀਮ ਪਹਾੜ ਅਤੇ ਏਬਾਲ ਪਹਾੜ ਦੇ ਕੋਲ ਇਕੱਠੇ ਹੋਏ। ਉੱਥੇ ਉਨ੍ਹਾਂ ਨੂੰ ਪੜ੍ਹ ਕੇ ਸੁਣਾਇਆ ਗਿਆ ਕਿ ਯਹੋਵਾਹ ਦੇ ਹੁਕਮ ਮੰਨਣ ਕਰਕੇ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਮਿਲਣਗੀਆਂ ਅਤੇ ਹੁਕਮ ਨਾ ਮੰਨਣ ਕਰਕੇ ਉਨ੍ਹਾਂ ਨੂੰ ਕਿਹੜੇ-ਕਿਹੜੇ ਸਰਾਪ ਮਿਲਣਗੇ। ਗਰਿੱਜ਼ੀਮ ਪਹਾੜ ਦੇ ਸਾਮ੍ਹਣੇ ਸ਼ਿਮਓਨ, ਲੇਵੀ, ਯਹੂਦਾਹ, ਯਿਸਾਕਾਰ, ਯੂਸੁਫ਼ ਤੇ ਬਿਨਯਾਮੀਨ ਦੇ ਗੋਤ ਖੜ੍ਹੇ ਸਨ। ਲੇਵੀ ਇਕਰਾਰ ਦਾ ਸੰਦੂਕ ਲੈ ਕੇ ਘਾਟੀ ਵਿਚ ਖੜ੍ਹੇ ਸਨ। ਬਾਕੀ ਦੇ ਛੇ ਗੋਤ ਏਬਾਲ ਪਹਾੜ ਦੇ ਸਾਮ੍ਹਣੇ ਖੜ੍ਹੇ ਸਨ।—ਬਿਵ 11:29, 30; 27:11-13; ਯਹੋ 8:28-35.
12-18 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 13-15
“ਯਹੋਵਾਹ ਨੇ ਗ਼ਰੀਬਾਂ ਦੀ ਮਦਦ ਕਰਨ ਲਈ ਕਾਨੂੰਨ ਦਿੱਤੇ”
it-2 1110 ਪੈਰਾ 3
ਦਸਵਾਂ ਹਿੱਸਾ
ਲੇਵੀਆਂ ਨੂੰ ਜੋ ਦਸਵਾਂ ਹਿੱਸਾ ਦਿੱਤਾ ਜਾਂਦਾ ਸੀ, ਉਸ ਤੋਂ ਇਲਾਵਾ ਹਰ ਸਾਲ ਸ਼ਾਇਦ ਇਕ ਵਾਰ ਫਿਰ ਉਪਜ ਦਾ ਦਸਵਾਂ ਹਿੱਸਾ ਅਲੱਗ ਰੱਖਿਆ ਜਾਂਦਾ ਸੀ। ਜਦੋਂ ਇਜ਼ਰਾਈਲੀ ਹਰ ਸਾਲ ਤਿਉਹਾਰਾਂ ਦੇ ਲਈ ਯਰੂਸ਼ਲਮ ਜਾਂਦੇ ਸਨ, ਤਾਂ ਜ਼ਿਆਦਾਤਰ ਉਹੀ ਉਪਜ ਦੇ ਦਸਵੇਂ ਹਿੱਸੇ ਵਿੱਚੋਂ ਖਾਂਦੇ-ਪੀਂਦੇ ਸਨ। ਜਿਹੜੇ ਪਰਿਵਾਰ ਯਰੂਸ਼ਲਮ ਤੋਂ ਕਾਫ਼ੀ ਦੂਰ ਰਹਿੰਦੇ ਸਨ, ਉਨ੍ਹਾਂ ਲਈ ਜਾਨਵਰਾਂ ਅਤੇ ਅਨਾਜ ਦਾ ਦਸਵਾਂ ਹਿੱਸਾ ਲੈ ਕੇ ਇੰਨੀ ਦੂਰ ਜਾਣਾ ਔਖਾ ਹੁੰਦਾ ਸੀ। ਇਸ ਲਈ ਉਹ ਉਸ ਨੂੰ ਵੇਚ ਦਿੰਦੇ ਅਤੇ ਮਿਲਣ ਵਾਲੇ ਪੈਸੇ ਤਿਉਹਾਰਾਂ ਦੇ ਲਈ ਖ਼ਰਚ ਕਰਦੇ ਸਨ। (ਬਿਵ 12:4-7, 11, 17, 18; 14:22-27) ਪਰ ਹਰ ਤੀਸਰੇ ਅਤੇ ਛੇਵੇਂ ਸਾਲ ਦੇ ਅਖ਼ੀਰ ਵਿਚ ਇਜ਼ਰਾਈਲੀ ਪਰਿਵਾਰ ਇਸ ਦਸਵੇਂ ਹਿੱਸੇ ਵਿੱਚੋਂ ਤਿਉਹਾਰਾਂ ਦੇ ਸਮੇਂ ਖਾ-ਪੀ ਨਹੀਂ ਸਕਦੇ ਸਨ। ਉਨ੍ਹਾਂ ਨੇ ਇਹ ਹਿੱਸਾ ਲੇਵੀਆਂ, ਪਰਦੇਸੀਆਂ, ਅਨਾਥਾਂ ਅਤੇ ਵਿਧਵਾਵਾਂ ਨੂੰ ਦੇਣਾ ਹੁੰਦਾ ਸੀ।—ਬਿਵ 14:28, 29; 26:12.
it-2 833
ਸਬਤ ਦਾ ਸਾਲ
ਸਬਤ ਦੇ ਸਾਲ ਲੋਕਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਜਾਂਦਾ ਸੀ। ਜਦੋਂ ਇਜ਼ਰਾਈਲੀ ਦੂਸਰਿਆਂ ਦਾ ਕਰਜ਼ਾ ਮਾਫ਼ ਕਰ ਦਿੰਦੇ ਸਨ, ਤਾਂ ਇਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕਰਜ਼ ਅਸਲ ਵਿਚ ਮਾਫ਼ ਨਹੀਂ ਹੁੰਦਾ ਸੀ। ਸਬਤ ਦੇ ਸਾਲ ਬਸ ਇਕ ਇਜ਼ਰਾਈਲੀ ਦੂਸਰੇ ਇਜ਼ਰਾਈਲੀ ਨਾਲ ਜ਼ਬਰਦਸਤੀ ਨਹੀਂ ਕਰਦਾ ਸੀ ਕਿ ਉਹ ਕਰਜ਼ ਚੁਕਾਵੇ ਕਿਉਂਕਿ ਸਬਤ ਦੇ ਸਾਲ ਕਿਸਾਨ ਨੂੰ ਕੋਈ ਫ਼ਸਲ ਨਹੀਂ ਮਿਲਦੀ ਸੀ। ਪਰ ਉਹ ਇਕ ਪਰਦੇਸੀ ਤੋਂ ਕਰਜ਼ ਚੁਕਾਉਣ ਦੀ ਮੰਗ ਕਰ ਸਕਦਾ ਸੀ। (ਬਿਵ 15:1-3) ਕੁਝ ਧਰਮ-ਗੁਰੂਆਂ ਦਾ ਮੰਨਣਾ ਹੈ ਕਿ ਗ਼ਰੀਬਾਂ ਨੂੰ ਜਿਹੜਾ ਕਰਜ਼ ਦਿੱਤਾ ਜਾਂਦਾ ਸੀ, ਉਸ ਨੂੰ ਦਾਨ ਸਮਝ ਕੇ ਮਾਫ਼ ਕਰ ਦਿੱਤਾ ਜਾਂਦਾ ਸੀ। ਪਰ ਵਪਾਰ ਦੇ ਲਈ ਦਿੱਤਾ ਗਿਆ ਕਰਜ਼ਾ ਮਾਫ਼ ਨਹੀਂ ਹੁੰਦਾ ਸੀ।
it-2 978 ਪੈਰਾ 6
ਦਾਸ
ਮਾਲਕ ਅਤੇ ਦਾਸ ਦੇ ਆਪਸੀ ਰਿਸ਼ਤੇ ਬਾਰੇ ਕਾਨੂੰਨ। ਇਕ ਇਜ਼ਰਾਈਲੀ ਨੂੰ ਆਪਣੇ ਇਜ਼ਰਾਈਲੀ ਦਾਸ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਕਰਨਾ ਚਾਹੀਦਾ ਸੀ ਜਿਸ ਤਰ੍ਹਾਂ ਦਾ ਉਹ ਇਕ ਪਰਦੇਸੀ ਨਾਲ ਕਰਦਾ ਸੀ। ਜੋ ਪਰਦੇਸੀ ਇਕ ਇਜ਼ਰਾਈਲੀ ਦਾ ਦਾਸ ਹੁੰਦਾ ਸੀ, ਉਹ ਉਸ ਇਜ਼ਰਾਈਲੀ ਦਾ ਜਾਇਦਾਦ ਬਣ ਜਾਂਦਾ ਸੀ। ਉਹ ਉਸ ਦਾਸ ਨੂੰ ਵਿਰਾਸਤ ਵਿਚ ਆਪਣੇ ਮੁੰਡੇ ਨੂੰ ਦੇ ਸਕਦਾ ਸੀ। (ਲੇਵੀ 25:44-46) ਪਰ ਜਦੋਂ ਇਕ ਇਜ਼ਰਾਈਲੀ ਦਾਸ ਦੀ ਗੱਲ ਆਉਂਦੀ ਹੈ, ਤਾਂ ਉਸ ਨੂੰ ਗ਼ੁਲਾਮੀ ਦੇ ਸੱਤਵੇਂ ਸਾਲ ਜਾਂ ਛੁਟਕਾਰੇ ਦੇ ਸਾਲ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਸੀ। ਇਨ੍ਹਾਂ ਵਿੱਚੋਂ ਜੋ ਵੀ ਸਾਲ ਪਹਿਲਾਂ ਆਉਂਦਾ ਸੀ, ਉਸ ਸਾਲ ਉਸ ਇਜ਼ਰਾਈਲੀ ਦਾਸ ਨੂੰ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਸੀ। ਇਜ਼ਰਾਈਲੀ ਦੇ ਨਾਲ ਉਸ ਨੂੰ ਇਕ ਦਾਸ ਵਰਗਾ ਨਹੀਂ, ਸਗੋਂ ਦਿਹਾੜੀ ʼਤੇ ਲੱਗੇ ਮਜ਼ਦੂਰ ਵਰਗਾ ਸਲੂਕ ਕਰਨਾ ਚਾਹੀਦਾ ਸੀ। (ਕੂਚ 21:2; ਲੇਵੀ 25:10; ਬਿਵ 15:12) ਇਜ਼ਰਾਈਲੀ ਦਾਸ ਨੂੰ ਰਿਹਾ ਕਰਦੇ ਸਮੇਂ ਉਸ ਨੂੰ ਕੁਝ ਦੇਣਾ ਚਾਹੀਦਾ ਸੀ ਤਾਂਕਿ ਉਹ ਆਜ਼ਾਦ ਹੋਣ ਤੋਂ ਬਾਅਦ ਆਪਣੀ ਇਕ ਅਲੱਗ ਜ਼ਿੰਦਗੀ ਸ਼ੁਰੂ ਕਰ ਸਕੇ।—ਬਿਵ 15:13-15.
ਹੀਰੇ-ਮੋਤੀ
ਪਾਠਕਾਂ ਵੱਲੋਂ ਸਵਾਲ
ਕੂਚ 23:19 ਵਿਚ ਲਿਖਿਆ ਹੈ: “ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਰਿੰਨ੍ਹ।” ਅਸੀਂ ਇਸ ਪਾਬੰਦੀ ਤੋਂ ਕੀ ਸਿੱਖਦੇ ਹਾਂ?
ਬਾਈਬਲ ਵਿਚ ਇਸ ਹੁਕਮ ਦਾ ਜ਼ਿਕਰ ਤਿੰਨ ਵਾਰ ਮਿਲਦਾ ਹੈ। ਮੂਸਾ ਦੀ ਬਿਵਸਥਾ ਵਿਚ ਦਿੱਤੇ ਇਸ ਹੁਕਮ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਦਇਆਵਾਨ ਤੇ ਕੋਮਲ ਹੈ ਅਤੇ ਉਹ ਹਮੇਸ਼ਾ ਉਹੀ ਕਰਦਾ ਹੈ ਜੋ ਢੁਕਵਾਂ ਜਾਂ ਸਹੀ ਹੁੰਦਾ ਹੈ। ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਸ ਨੂੰ ਝੂਠੇ ਦੇਵਤਿਆਂ ਦੀ ਪੂਜਾ ਘਿਣਾਉਣੀ ਲੱਗਦੀ ਹੈ।—ਕੂਚ 34:26; ਬਿਵਸਥਾ ਸਾਰ 14:21.
ਲੇਲੇ ਜਾਂ ਹੋਰ ਕਿਸੇ ਜਾਨਵਰ ਦੇ ਬੱਚੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਉਬਾਲਣਾ ਯਹੋਵਾਹ ਦੇ ਬਣਾਏ ਕੁਦਰਤੀ ਨਿਯਮਾਂ ਦੇ ਬਿਲਕੁਲ ਉਲਟ ਸੀ। ਪਰਮੇਸ਼ੁਰ ਨੇ ਮਾਂ ਦਾ ਦੁੱਧ ਉਸ ਦੇ ਬੱਚਿਆਂ ਨੂੰ ਪਿਲਾਉਣ ਲਈ ਦਿੱਤਾ ਸੀ ਤਾਂਕਿ ਉਹ ਵਧ-ਫੁੱਲ ਸਕਣ। ਇਕ ਵਿਦਵਾਨ ਨੇ ਕਿਹਾ ਕਿ ਲੇਲੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਉਬਾਲਣਾ “ਉਸ ਕੁਦਰਤੀ ਤੇ ਪਵਿੱਤਰ ਰਿਸ਼ਤੇ ਦਾ ਅਪਮਾਨ ਸੀ ਜੋ ਪਰਮੇਸ਼ੁਰ ਨੇ ਮਾਪਿਆਂ ਤੇ ਬੱਚਿਆਂ ਵਿਚਕਾਰ ਸਥਾਪਿਤ ਕੀਤਾ ਸੀ।”
ਇਸ ਤੋਂ ਇਲਾਵਾ, ਕੁਝ ਵਿਦਵਾਨ ਕਹਿੰਦੇ ਹਨ ਕਿ ਪੁਰਾਣੇ ਜ਼ਮਾਨੇ ਵਿਚ ਗ਼ੈਰ-ਯਹੂਦੀ ਧਰਮਾਂ ਦੇ ਲੋਕ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਲੇਲੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਉਬਾਲਣ ਦੀ ਰਸਮ ਪੂਰੀ ਕਰਦੇ ਸਨ ਤਾਂਕਿ ਦੇਵਤੇ ਮੀਂਹ ਵਰ੍ਹਾਉਣ। ਜੇ ਇਹ ਗੱਲ ਸੱਚ ਹੈ, ਤਾਂ ਇਹ ਹੁਕਮ ਇਸਰਾਏਲੀਆਂ ਨੂੰ ਉਨ੍ਹਾਂ ਵਿਅਰਥ ਤੇ ਜ਼ਾਲਮਾਨਾ ਰੀਤਾਂ-ਰਸਮਾਂ ਤੋਂ ਬਚਾਉਂਦਾ ਸੀ ਜਿਨ੍ਹਾਂ ਉੱਤੇ ਗੁਆਂਢੀ ਕੌਮਾਂ ਦੇ ਲੋਕ ਚੱਲਦੇ ਸਨ। ਮੂਸਾ ਦੀ ਬਿਵਸਥਾ ਵਿਚ ਇਸਰਾਏਲੀਆਂ ਨੂੰ ਦੂਸਰੇ ਲੋਕਾਂ ਦੀਆਂ ਰੀਤਾਂ ਦੇ ਅਨੁਸਾਰ ਚੱਲਣ ਤੋਂ ਮਨ੍ਹਾ ਕੀਤਾ ਗਿਆ ਸੀ।—ਲੇਵੀਆਂ 20:23.
ਅਸੀਂ ਇਸ ਕਾਨੂੰਨ ਤੋਂ ਯਹੋਵਾਹ ਦੀ ਰਹਿਮ-ਦਿਲੀ ਬਾਰੇ ਵੀ ਸਿੱਖਦੇ ਹਾਂ। ਦਰਅਸਲ ਮੂਸਾ ਦੀ ਬਿਵਸਥਾ ਵਿਚ ਹੋਰ ਵੀ ਕਈ ਇਹੋ ਜਿਹੇ ਹੁਕਮ ਸਨ ਜੋ ਇਸਰਾਏਲੀਆਂ ਨੂੰ ਜਾਨਵਰਾਂ ਤੇ ਜ਼ੁਲਮ ਕਰਨ ਅਤੇ ਕੁਦਰਤੀ ਨਿਯਮਾਂ ਦੇ ਉਲਟ ਜਾਣ ਤੋਂ ਰੋਕਦੇ ਸਨ। ਮਿਸਾਲ ਵਜੋਂ, ਬਿਵਸਥਾ ਵਿਚ ਦੱਸਿਆ ਗਿਆ ਸੀ ਕਿ ਇਕ ਨਵੇਂ ਜੰਮੇ ਜਾਨਵਰ ਨੂੰ ਸੱਤ ਦਿਨਾਂ ਤਕ ਉਸ ਦੀ ਮਾਂ ਦੇ ਨਾਲ ਰੱਖਿਆ ਜਾਣਾ ਸੀ। ਉਸ ਤੋਂ ਬਾਅਦ ਹੀ ਉਸ ਜਾਨਵਰ ਦੀ ਬਲੀ ਚੜ੍ਹਾਈ ਜਾ ਸਕਦੀ ਸੀ। ਇਸ ਤੋਂ ਇਲਾਵਾ, ਮਾਦਾ ਜਾਨਵਰ ਨੂੰ ਉਸ ਦੇ ਬੱਚੇ ਸਮੇਤ ਇੱਕੋ ਦਿਨ ਨਹੀਂ ਵੱਢਿਆ ਜਾਣਾ ਚਾਹੀਦਾ ਸੀ ਅਤੇ ਕਿਸੇ ਪੰਛੀ ਨੂੰ ਉਸ ਦੇ ਆਂਡਿਆਂ ਜਾਂ ਬੱਚਿਆਂ ਦੇ ਨਾਲ ਹੀ ਨਹੀਂ ਚੁੱਕਿਆ ਜਾਣਾ ਚਾਹੀਦਾ ਸੀ।—ਲੇਵੀਆਂ 22:27, 28; ਬਿਵਸਥਾ ਸਾਰ 22:6, 7.
ਸਪੱਸ਼ਟ ਤੌਰ ਤੇ ਮੂਸਾ ਦੀ ਬਿਵਸਥਾ ਸਿਰਫ਼ ਗੁੰਝਲਦਾਰ ਕਾਨੂੰਨਾਂ ਤੇ ਪਾਬੰਦੀਆਂ ਦੀ ਇਕ ਲੰਬੀ-ਚੌੜੀ ਲਿਸਟ ਨਹੀਂ ਸੀ। ਇਸ ਵਿੱਚੋਂ ਅਸੀਂ ਉੱਚੇ ਨੈਤਿਕ ਮਿਆਰ ਸਿੱਖਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਪਰਮੇਸ਼ੁਰ ਦੇ ਸ਼ਾਨਦਾਰ ਗੁਣ ਜ਼ਾਹਰ ਹੁੰਦੇ ਹਨ।—ਜ਼ਬੂਰਾਂ ਦੀ ਪੋਥੀ 19:7-11.
19-25 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 16-18
“ਸੱਚਾਈ ਨਾਲ ਨਿਆਂ ਕਰਨ ਲਈ ਅਸੂਲ”
it-1 343 ਪੈਰਾ 5
ਅੰਨ੍ਹਾਪਣ
ਜਿਹੜਾ ਨਿਆਂਕਾਰ ਬੇਈਮਾਨ ਹੋਣ ਕਰਕੇ ਦੂਜਿਆਂ ਨਾਲ ਅਨਿਆਂ ਕਰਦਾ ਸੀ, ਉਸ ਨੂੰ ਬਾਈਬਲ ਵਿਚ ਅੰਨ੍ਹਾ ਕਿਹਾ ਗਿਆ ਹੈ। ਨਿਆਂਕਾਰਾਂ ਨੂੰ ਕਿਹਾ ਗਿਆ ਸੀ ਕਿ ਉਹ ਰਿਸ਼ਵਤ ਜਾਂ ਤੋਹਫ਼ੇ ਨਾ ਲੈਣ ਤੇ ਨਾ ਹੀ ਪੱਖਪਾਤ ਕਰਨ ਕਿਉਂਕਿ ਇਹ ਉਨ੍ਹਾਂ ਨੂੰ ਅੰਨ੍ਹਾ ਕਰ ਦੇਵੇਗਾ ਅਤੇ ਉਹ ਸਹੀ ਫ਼ੈਸਲਾ ਨਹੀਂ ਕਰ ਪਾਉਣਗੇ। “ਰਿਸ਼ਵਤ ਬੁੱਧੀਮਾਨ ਨੂੰ ਅੰਨ੍ਹਾ ਕਰ ਦਿੰਦੀ ਹੈ।” (ਬਿਵ 16:19) ਇਕ ਨਿਆਂਕਾਰ ਭਾਵੇਂ ਕਿੰਨਾ ਹੀ ਈਮਾਨਦਾਰ ਅਤੇ ਕਾਬਲ ਕਿਉਂ ਨਾ ਹੋਵੇ, ਪਰ ਜੇ ਉਹ ਰਿਸ਼ਵਤ ਲੈਂਦਾ ਹੈ, ਤਾਂ ਉਸਦੀ ਨੀਅਤ ਵੀ ਖ਼ਰਾਬ ਹੋ ਸਕਦੀ ਹੈ। ਉਹ ਜਾਣ-ਬੁੱਝ ਕੇ ਜਾਂ ਨਾ ਚਾਹੁੰਦੇ ਹੋਏ ਵੀ ਗ਼ਲਤ ਫ਼ੈਸਲਾ ਸੁਣਾ ਸਕਦਾ ਹੈ।—ਲੇਵੀ 19:15.
it-2 511 ਪੈਰਾ 7
ਨੰਬਰ, ਗਿਣਤੀ
ਦੋ। ਬਾਈਬਲ ਵਿਚ ਜ਼ਿਆਦਾਤਰ ਕਾਨੂੰਨੀ ਮਾਮਲਿਆਂ ਦੇ ਸੰਬੰਧ ਵਿਚ ਦੋ ਜਣਿਆਂ ਦਾ ਜ਼ਿਕਰ ਆਉਂਦਾ ਹੈ। ਇਕ ਦੀ ਬਜਾਇ ਜੇ ਦੋ ਲੋਕਾਂ ਦੀ ਗਵਾਹੀ ਹੁੰਦੀ ਸੀ, ਤਾਂ ਉਸ ʼਤੇ ਯਕੀਨ ਕੀਤਾ ਜਾਂਦਾ ਸੀ। ਜਦੋਂ ਨਿਆਂਕਾਰ ਦੇ ਸਾਮ੍ਹਣੇ ਕੋਈ ਮੁਕੱਦਮਾ ਆਉਂਦਾ ਸੀ, ਤਾਂ ਦੋ ਜਾਂ ਤਿੰਨ ਗਵਾਹਾਂ ਦਾ ਹੋਣਾ ਜ਼ਰੂਰੀ ਸੀ। ਮਸੀਹੀ ਮੰਡਲੀ ਵਿਚ ਵੀ ਕਿਸੇ ਮਾਮਲੇ ਦਾ ਫ਼ੈਸਲਾ ਕਰਦਿਆਂ ਇਕ ਤੋਂ ਜ਼ਿਆਦਾ ਗਵਾਹਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ।—ਬਿਵ 17:6; 19:15; ਮੱਤੀ 18:16; 2 ਕੁਰਿੰ 13:1; 1 ਤਿਮੋ 5:19; ਇਬ 10:28.
it-2 685 ਪੈਰਾ 6
ਪੁਜਾਰੀ
ਜੇ ਨਿਆਂਕਾਰਾਂ ਲਈ ਕਿਸੇ ਮਸਲੇ ਦਾ ਫ਼ੈਸਲਾ ਕਰਨਾ ਔਖਾ ਹੁੰਦਾ ਸੀ, ਤਾਂ ਉਹ ਪੁਜਾਰੀਆਂ ਕੋਲ ਜਾ ਸਕਦੇ ਸਨ। ਪੁਜਾਰੀ ਉਸ ਮਾਮਲੇ ਨੂੰ ਨਿਪਟਾਉਣ ਵਿਚ ਮਦਦ ਕਰਦੇ ਸਨ।—ਬਿਵ 17:8, 9.
ਹੀਰੇ-ਮੋਤੀ
it-1 787
ਸਮਾਜ ਵਿੱਚੋਂ ਕੱਢਣ ਦਾ ਪ੍ਰਬੰਧ
ਪਰਮੇਸ਼ੁਰ ਨੇ ਕਾਨੂੰਨ ਦਿੱਤਾ ਸੀ ਕਿ ਜੋ ਲੋਕ ਕਿਸੇ ਮੁਕੱਦਮੇ ਵਿਚ ਗਵਾਹੀ ਦਿੰਦੇ ਸਨ, ਉਹੀ ਸਭ ਤੋਂ ਪਹਿਲਾਂ ਦੋਸ਼ੀਆਂ ਨੂੰ ਪੱਥਰ ਮਾਰਨ। (ਬਿਵ 17:7) ਇੱਦਾਂ ਕਰ ਕੇ ਉਹ ਦਿਖਾਉਂਦੇ ਸਨ ਕਿ ਕਾਨੂੰਨ ਦੇ ਲਈ ਉਨ੍ਹਾਂ ਦੇ ਦਿਲ ਵਿਚ ਕਿੰਨਾ ਜੋਸ਼ ਹੈ ਅਤੇ ਉਹ ਚਾਹੁੰਦੇ ਹਨ ਕਿ ਮੰਡਲੀ ਦੇ ਲੋਕ ਹਰ ਹਾਲ ਵਿਚ ਕਾਨੂੰਨ ਦੀ ਪਾਲਣ ਕਰਨ ਅਤੇ ਮੰਡਲੀ ਸ਼ੁੱਧ ਰਹੇ। ਪਰਮੇਸ਼ੁਰ ਨੇ ਇਹ ਕਾਨੂੰਨ ਇਸ ਕਰਕੇ ਵੀ ਦਿੱਤਾ ਸੀ ਤਾਂਕਿ ਕੋਈ ਵੀ ਬਿਨਾਂ ਸੋਚੇ-ਸਮਝੇ ਗਵਾਹੀ ਨਾ ਦੇਵੇ ਜਾਂ ਜਾਣ-ਬੁੱਝ ਕੇ ਝੂਠੀ ਗਵਾਹੀ ਨਾ ਦੇਵੇ।
ਪ੍ਰਚਾਰ ਵਿਚ ਮਾਹਰ ਬਣੋ
it-1 519 ਪੈਰਾ 4
ਕੀ ਮਸੀਹੀ ਮੰਡਲੀ ਵਿਚ ਨਿਆਂਕਾਰ ਹੁੰਦੇ ਹਨ?
ਮਸੀਹੀ ਮੰਡਲੀ। ਮਸੀਹੀ ਮੰਡਲੀ ਕੋਲ ਸਰਕਾਰੀ ਅਦਾਲਤ ਵਾਂਗ ਅਧਿਕਾਰ ਨਹੀਂ ਹੈ, ਪਰ ਫਿਰ ਵੀ ਜੇ ਮੰਡਲੀ ਵਿਚ ਕੁਝ ਲੋਕ ਸਹੀ ਰਾਹ ʼਤੇ ਨਹੀਂ ਚੱਲਦੇ, ਤਾਂ ਮੰਡਲੀ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ। ਇੱਥੋਂ ਤਕ ਕਿ ਉਨ੍ਹਾਂ ਨੂੰ ਮੰਡਲੀ ਵਿੱਚੋਂ ਵੀ ਕੱਢ ਸਕਦੀ ਹੈ। ਪੌਲੁਸ ਰਸੂਲ ਨੇ ਮੰਡਲੀ ਨੂੰ ਦੱਸਿਆ ਕਿ ਜਿਨ੍ਹਾਂ ਭਰਾਵਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਮੰਡਲੀ ਦੇ ਲੋਕਾਂ ਦਾ ਨਿਆਂ ਕਰਨਾ ਚਾਹੀਦਾ ਹੈ। (1 ਕੁਰਿੰ 5:12, 13) ਪੌਲੁਸ ਤੇ ਪਤਰਸ ਨੇ ਮੰਡਲੀਆਂ ਅਤੇ ਅਗਵਾਈ ਕਰਨ ਵਾਲਿਆਂ ਨੂੰ ਲਿਖਿਆ ਕਿ ਉਹ ਚੰਗੀ ਤਰ੍ਹਾਂ ਧਿਆਨ ਦੇਣ ਕਿ ਮੰਡਲੀ ਦੇ ਲੋਕ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਚੱਲ ਰਹੇ ਹਨ ਜਾਂ ਨਹੀਂ। ਜੇ ਕੋਈ ਗ਼ਲਤ ਕਦਮ ਚੁੱਕਣ ਜਾ ਰਿਹਾ ਹੈ, ਤਾਂ ਉਹ ਉਸ ਨੂੰ ਸਮਝਾਉਣ ਅਤੇ ਸਖ਼ਤ ਤਾੜਨਾ ਦੇਣ। (2 ਤਿਮੋ 4:2; 1 ਪਤ 5:1, 2; ਗਲਾ 6:1 ਵਿਚ ਨੁਕਤਾ ਦੇਖੋ।) ਮੰਡਲੀ ਵਿਚ ਫੁੱਟ ਪਾਉਣ ਅਤੇ ਪੰਥ ਬਣਾਉਣ ਵਾਲਿਆਂ ਨੂੰ ਦੋ ਵਾਰ ਚੇਤਾਵਨੀ ਦੇਣੀ ਚਾਹੀਦੀ ਹੈ ਅਤੇ ਜੇ ਉਹ ਨਾ ਮੰਨਣ, ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। (ਤੀਤੁ 3:10, 11) ਪਰ ਜਿਹੜੇ ਜਾਣ-ਬੁੱਝ ਕੇ ਪਾਪ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਇਹ ਉਨ੍ਹਾਂ ਵਿਚ ਸੁਧਾਰ ਕਰਨ ਲਈ ਜ਼ਰੂਰੀ ਹੈ ਅਤੇ ਇਸ ਤੋਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੰਡਲੀ ਵਿਚ ਉਨ੍ਹਾਂ ਦੇ ਗ਼ਲਤ ਕੰਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। (1 ਤਿਮੋ 1:20) ਪੌਲੁਸ ਨੇ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਭਰਾਵਾਂ ਨੂੰ ਕਿਹਾ ਕਿ ਉਹ ਮਿਲ ਕੇ ਅਜਿਹੇ ਮਾਮਲਿਆਂ ਦੀ ਸੁਣਵਾਈ ਕਰਨ ਅਤੇ ਨਿਆਂਕਾਰਾਂ ਦੀ ਤਰ੍ਹਾਂ ਫ਼ੈਸਲਾ ਸੁਣਾਉਣ। (1 ਕੁਰਿੰ 5:1-5; 6:1-5) ਕਿਸੇ ਦੋਸ਼ ਦੇ ਦੋ ਜਾਂ ਤਿੰਨ ਗਵਾਹ ਹੋਣ ʼਤੇ ਹੀ ਉਸ ਗੱਲ ਨੂੰ ਸੱਚ ਮੰਨਣ। ਉਹ ਪਹਿਲਾਂ ਤੋਂ ਹੀ ਰਾਇ ਕਾਇਮ ਨਾ ਕਰਨ, ਸਗੋਂ ਸਬੂਤਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਕਿਸੇ ਦਾ ਪੱਖ ਨਾ ਲੈਣ।—1 ਤਿਮੋ 5:19, 21.
26 ਜੁਲਾਈ–1 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 19-21
“ਯਹੋਵਾਹ ਦੀਆਂ ਨਜ਼ਰਾਂ ਵਿਚ ਇਨਸਾਨਾਂ ਦੀ ਜ਼ਿੰਦਗੀ ਅਨਮੋਲ ਹੈ”
ਯਹੋਵਾਹ ਦੇ ਨਿਆਂ ਅਤੇ ਦਇਆ ਦੀ ਰੀਸ ਕਰੋ
4 ਛੇ ਪਨਾਹ ਨਗਰਾਂ ਤਕ ਸੌਖਿਆਂ ਹੀ ਪਹੁੰਚਿਆ ਜਾ ਸਕਦਾ ਸੀ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਯਰਦਨ ਦਰਿਆ ਦੇ ਦੋਨੋਂ ਪਾਸੇ ਤਿੰਨ-ਤਿੰਨ ਪਨਾਹ ਨਗਰ ਠਹਿਰਾਉਣ ਦਾ ਹੁਕਮ ਦਿੱਤਾ ਸੀ। ਕਿਉਂ? ਤਾਂਕਿ ਭਗੌੜਾ ਜਲਦੀ ਅਤੇ ਸੌਖਿਆਂ ਹੀ ਕਿਸੇ ਵੀ ਪਨਾਹ ਨਗਰ ਤਕ ਪਹੁੰਚ ਸਕੇ। (ਗਿਣ. 35:11-14) ਪਨਾਹ ਨਗਰ ਤਕ ਪਹੁੰਚਣ ਦੇ ਰਾਹਾਂ ਨੂੰ ਚੰਗੀ ਹਾਲਤ ਵਿਚ ਰੱਖਿਆ ਜਾਂਦਾ ਸੀ। (ਬਿਵ. 19:3) ਯਹੂਦੀਆਂ ਮੁਤਾਬਕ ਪਨਾਹ ਨਗਰਾਂ ਨੂੰ ਜਾਣ ਵਾਲੇ ਰਾਹਾਂ ʼਤੇ ਨਿਸ਼ਾਨ ਵੀ ਲਾਏ ਜਾਂਦੇ ਸਨ ਤਾਂਕਿ ਭਗੌੜੇ ਲਈ ਪਨਾਹ ਨਗਰ ਤਕ ਪਹੁੰਚਣਾ ਸੌਖਾ ਹੋਵੇ। ਪਨਾਹ ਨਗਰ ਹੋਣ ਕਰਕੇ ਜੇ ਕਿਸੇ ਕੋਲੋਂ ਅਣਜਾਣੇ ਵਿਚ ਖ਼ੂਨ ਹੋ ਜਾਂਦਾ ਸੀ, ਤਾਂ ਉਸ ਨੂੰ ਦੂਸਰੇ ਦੇਸ਼ ਭੱਜਣ ਦੀ ਲੋੜ ਨਹੀਂ ਸੀ ਪੈਂਦੀ, ਜਿੱਥੇ ਝੂਠੀ ਭਗਤੀ ਵਿਚ ਫਸਣ ਦਾ ਖ਼ਤਰਾ ਹੁੰਦਾ ਸੀ।
ਯਹੋਵਾਹ ਦੇ ਨਿਆਂ ਅਤੇ ਦਇਆ ਦੀ ਰੀਸ ਕਰੋ
9 ਪਨਾਹ ਨਗਰ ਦੇ ਪ੍ਰਬੰਧ ਦਾ ਇਕ ਮੁੱਖ ਕਾਰਨ ਇਹ ਸੀ ਕਿ ਜੇ ਕਿਸੇ ਇਜ਼ਰਾਈਲੀ ਕੋਲੋਂ ਕਿਸੇ ਬੇਦੋਸ਼ੇ ਦਾ ਖ਼ੂਨ ਹੋ ਜਾਂਦਾ ਸੀ, ਤਾਂ ਉਹ ਖ਼ੂਨ ਦੇ ਦੋਸ਼ ਤੋਂ ਬਚ ਸਕਦਾ ਸੀ। (ਬਿਵ. 19:10) ਯਹੋਵਾਹ ਜ਼ਿੰਦਗੀ ਨਾਲ ਪਿਆਰ ਕਰਦਾ ਹੈ, ਪਰ ਖ਼ੂਨੀਆਂ ਤੋਂ ਨਫ਼ਰਤ ਕਰਦਾ ਹੈ। (ਕਹਾ. 6:16, 17) ਪਰਮੇਸ਼ੁਰ ਧਰਮੀ ਅਤੇ ਨਿਆਂ ਕਰਨ ਵਾਲਾ ਹੈ, ਇਸ ਲਈ ਉਹ ਅਣਜਾਣੇ ਵਿਚ ਹੋਏ ਖ਼ੂਨ ਨੂੰ ਐਵੇਂ ਨਹੀਂ ਸਮਝਦਾ। ਇਹ ਗੱਲ ਸੱਚ ਹੈ ਕਿ ਉਸ ਵਿਅਕਤੀ ਨੂੰ ਦਇਆ ਦਿਖਾਈ ਜਾ ਸਕਦੀ ਸੀ, ਪਰ ਪਹਿਲਾਂ ਉਸ ਨੂੰ ਆਪਣੀ ਸਾਰੀ ਗੱਲ ਬਜ਼ੁਰਗਾਂ ਨੂੰ ਦੱਸਣੀ ਪੈਂਦੀ ਸੀ। ਜੇ ਬਜ਼ੁਰਗ ਫ਼ੈਸਲਾ ਕਰਦੇ ਸਨ ਕਿ ਖ਼ੂਨ ਅਣਜਾਣੇ ਵਿਚ ਹੋਇਆ ਸੀ, ਤਾਂ ਉਸ ਨੂੰ ਮਹਾਂ ਪੁਜਾਰੀ ਦੀ ਮੌਤ ਤਕ ਪਨਾਹ ਨਗਰ ਵਿਚ ਰਹਿਣਾ ਪੈਂਦਾ ਸੀ। ਇਸ ਦਾ ਇਹ ਮਤਲਬ ਸੀ ਕਿ ਉਸ ਨੂੰ ਸ਼ਾਇਦ ਉਮਰ ਭਰ ਪਨਾਹ ਨਗਰ ਵਿਚ ਰਹਿਣਾ ਪੈਣਾ ਸੀ। ਇਸ ਪ੍ਰਬੰਧ ਰਾਹੀਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਜ਼ਿੰਦਗੀ ਦੀ ਪਵਿੱਤਰਤਾ ਦੀ ਅਹਿਮੀਅਤ ਸਮਝਾਈ। ਜੀਵਨਦਾਤੇ ਦਾ ਆਦਰ ਕਰਨ ਲਈ ਉਨ੍ਹਾਂ ਨੂੰ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਸੀ ਜਿਸ ਨਾਲ ਕਿਸੇ ਦੀ ਜਾਨ ਖ਼ਤਰੇ ਵਿਚ ਪੈ ਜਾਵੇ।
it-1 344
ਖ਼ੂਨ
ਜੇਕਰ ਕੋਈ ਕਿਸੇ ਨਾਲ ਨਫ਼ਰਤ ਕਰੇ ਅਤੇ ਚਾਹੇ ਕਿ ਉਹ ਮਰ ਜਾਵੇ ਜਾਂ ਉਸ ਨੂੰ ਬਦਨਾਮ ਕਰੇ ਜਾਂ ਉਸ ਬਾਰੇ ਝੂਠੀ ਗਵਾਹੀ ਦੇ ਕੇ ਉਸ ਦੀ ਜਾਨ ਖ਼ਤਰੇ ਵਿਚ ਪਾਵੇ, ਤਾਂ ਇਹ ਉਸ ਵਿਅਕਤੀ ਦਾ ਖ਼ੂਨ ਕਰਨ ਦੇ ਬਰਾਬਰ ਹੈ।—ਲੇਵੀ 19:16; ਬਿਵ 19:18-21; 1 ਯੂਹੰ 3:15.
ਹੀਰੇ-ਮੋਤੀ
it-1 518 ਪੈਰਾ 1
ਅਦਾਲਤ
ਸ਼ਹਿਰ ਦੇ “ਦਰਵਾਜ਼ੇ” ਦਾ ਮਤਲਬ ਹੈ, ਸ਼ਹਿਰ ਦੇ ਕੋਲ ਖੁੱਲ੍ਹੀ ਥਾਂ। ਉਸ ਥਾਂ ਮੁਕੱਦਮਿਆਂ ਦੇ ਲਈ ਗਵਾਹ ਮਿਲਣੇ ਆਸਾਨ ਸਨ, ਜਿਵੇਂ ਜ਼ਮੀਨ-ਜਾਇਦਾਦ ਦੇ ਵੇਚਣ ਦੇ ਮਾਮਲਿਆਂ ਸੰਬੰਧੀ। ਕਿਉਂ? ਕਿਉਂਕਿ ਦਿਨ ਵਿਚ ਲੋਕਾਂ ਦਾ ਉੱਥੇ ਆਉਣਾ-ਜਾਣਾ ਲੱਗਾ ਰਹਿੰਦਾ ਸੀ। ਨਿਆਂਕਾਰ ਬਹੁਤ ਧਿਆਨ ਨਾਲ ਫ਼ੈਸਲੇ ਸੁਣਾਉਂਦੇ ਸਨ ਅਤੇ ਅਨਿਆਂ ਨਹੀਂ ਕਰ ਸਕਦੇ ਸਨ ਕਿਉਂਕਿ ਉੱਥੇ ਕਾਫ਼ੀ ਲੋਕ ਹੁੰਦੇ ਸਨ।
2-8 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 22-23
“ਮੂਸਾ ਦੇ ਕਾਨੂੰਨ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਜਾਨਵਰਾਂ ਦਾ ਫ਼ਿਕਰ ਹੈ”
it-1 375-376
ਭਾਰ
ਮੰਨ ਲਓ ਇਕ ਇਜ਼ਰਾਈਲੀ ਦੇਖਦਾ ਸੀ ਕਿ ਭਾਰ ਢੋਹ ਰਿਹਾ ਗਧਾ ਭਾਰ ਹੇਠ ਦੱਬਿਆ ਹੋਇਆ ਹੈ। ਪਰ ਇਹ ਗਧਾ ਇਕ ਅਜਿਹੇ ਵਿਅਕਤੀ ਦਾ ਹੈ ਜੋ ਉਸ ਨਾਲ ਨਫ਼ਰਤ ਕਰਦਾ ਹੈ। ਅਜਿਹੀ ਸਥਿਤੀ ਵਿਚ ਉਸ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਸੀ? ਉਸ ਨੂੰ ਉੱਥੋਂ ਇੱਦਾਂ ਹੀ ਨਹੀਂ ਚਲੇ ਜਾਣਾ ਚਾਹੀਦਾ ਸੀ, ਸਗੋਂ ਉਸ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਸੀ ਤਾਂਕਿ ਗਧੇ ਨੂੰ ਭਾਰ ਤੋਂ ਛੁਡਾਇਆ ਜਾ ਸਕੇ।—ਕੂਚ 23:5.
it-1 621 ਪੈਰਾ 1
ਬਿਵਸਥਾ ਸਾਰ
ਇਜ਼ਰਾਈਲੀਆਂ ਨੂੰ ਆਲ੍ਹਣੇ ਵਿਚ ਪਏ ਆਂਡਿਆਂ ਜਾਂ ਬੱਚਿਆਂ ʼਤੇ ਬੈਠੇ ਪੰਛੀ ਨੂੰ ਚੁੱਕਣਾ ਮਨ੍ਹਾ ਸੀ। ਉਹ ਆਪਣੇ ਬੱਚਿਆਂ ਦੀ ਰਾਖੀ ਕਰ ਰਹੀ ਹੁੰਦੀ ਹੈ। ਇਸ ਲਈ ਉਸ ਦੀ ਬੇਬੱਸੀ ਦਾ ਫ਼ਾਇਦਾ ਚੁੱਕਣਾ ਗ਼ਲਤ ਸੀ। ਉਹ ਚਾਹੁਣ, ਤਾਂ ਬੱਚਿਆਂ ਨੂੰ ਲਿਜਾ ਸਕਦੇ ਸਨ ਅਤੇ ਪੰਛੀ ਨੂੰ ਉਡਾ ਸਕਦੇ ਸਨ। ਫਿਰ ਪੰਛੀ ਹੋਰ ਆਂਡੇ ਦੇ ਕੇ ਉਨ੍ਹਾਂ ʼਤੇ ਬੈਠ ਸਕਦੀ ਸੀ।—ਬਿਵ 22:6, 7.
“ਅਣਸਾਵੇਂ ਨਾ ਜੁੱਤੋ”
ਤੁਸੀਂ ਇਸ ਤਸਵੀਰ ਵਿਚ ਸਾਫ਼ ਦੇਖ ਸਕਦੇ ਹੋ ਕਿ ਊਠ ਅਤੇ ਬਲਦ ਨੂੰ ਇਕੱਠੇ ਹਲ਼ ਵਾਹੁਣ ਵਿਚ ਬੜੀ ਔਖਿਆਈ ਹੋ ਰਹੀ ਹੈ ਕਿਉਂਕਿ ਜੂਲੇ ਹੇਠ ਇੱਕੋ ਕੱਦ ਅਤੇ ਬਲ ਦੇ ਦੋ ਜਾਨਵਰ ਬੰਨ੍ਹਣੇ ਚਾਹੀਦੇ ਸਨ। ਹਲ਼ ਖਿੱਚਣ ਵਾਲੇ ਜਾਨਵਰਾਂ ਲਈ ਚਿੰਤਾ ਪ੍ਰਗਟਾਉਂਦੇ ਹੋਏ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਤੂੰ ਬਲਦ ਅਤੇ ਗਧੇ ਨੂੰ ਇਕੱਠਾ ਨਾ ਵਾਹੀਂ।” (ਬਿਵਸਥਾ ਸਾਰ 22:10) ਇਹੋ ਗੱਲ ਬਲਦ ਅਤੇ ਊਠ ਉੱਤੇ ਵੀ ਲਾਗੂ ਹੁੰਦੀ ਹੈ।
ਕਿਸਾਨ ਆਮ ਤੌਰ ਤੇ ਆਪਣੇ ਪਸ਼ੂਆਂ ਉੱਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਢਾਹੁੰਦੇ। ਪਰ ਜੇ ਉਸ ਕੋਲ ਦੋ ਬਲਦ ਨਾ ਹੋਣ, ਤਾਂ ਹੋ ਸਕਦਾ ਕਿ ਉਹ ਦੋ ਵੱਖੋ-ਵੱਖਰੇ ਜਾਨਵਰਾਂ ਨੂੰ ਇੱਕੋ ਜੂਲੇ ਹੇਠ ਬੰਨ੍ਹ ਕੇ ਉਨ੍ਹਾਂ ਤੋਂ ਕੰਮ ਲਵੇ। ਸ਼ਾਇਦ ਤਸਵੀਰ ਵਿਚ ਦਿਖਾਏ ਗਏ 19ਵੀਂ ਸਦੀ ਦੇ ਇਸ ਕਿਸਾਨ ਨੇ ਵੀ ਇਹੋ ਕਰਨ ਦਾ ਫ਼ੈਸਲਾ ਕੀਤਾ ਸੀ। ਦੋਨਾਂ ਜਾਨਵਰਾਂ ਦੇ ਕੱਦ ਅਤੇ ਬਲ ਵਿਚ ਵੱਡਾ ਫ਼ਰਕ ਹੋਣ ਕਰਕੇ ਕਮਜ਼ੋਰ ਜਾਨਵਰ ਨੂੰ ਵੱਡੇ ਜਾਨਵਰ ਦੇ ਨਾਲ-ਨਾਲ ਤੁਰਨ ਵਿਚ ਬਹੁਤ ਮੁਸ਼ਕਲ ਹੋਵੇਗੀ ਅਤੇ ਵੱਡੇ ਜਾਨਵਰ ਨੂੰ ਹਲ਼ ਵਾਹੁਣ ਲਈ ਜ਼ਿਆਦਾ ਜ਼ੋਰ ਲਾਉਣਾ ਪਵੇਗਾ।
ਹੀਰੇ-ਮੋਤੀ
it-1 600
ਕਰਜ਼ਾ, ਕਰਜ਼ਾਈ
ਇਕ ਇਜ਼ਰਾਈਲੀ ਸਿਰਫ਼ ਉਦੋਂ ਹੀ ਕਰਜ਼ ਲੈਂਦਾ ਸੀ ਜਦੋਂ ਉਹ ਬਹੁਤ ਤੰਗੀ ਵਿਚ ਹੁੰਦਾ ਸੀ। ਕਰਜ਼ਾ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਕਿਉਂਕਿ ਕਰਜ਼ਾ ਲੈਣ ਵਾਲਾ ਕਰਜ਼ਾ ਦੇਣ ਵਾਲੇ ਦਾ ਗ਼ੁਲਾਮ ਹੁੰਦਾ ਸੀ। (ਕਹਾ 22:7) ਇਜ਼ਰਾਈਲੀਆਂ ਨੂੰ ਆਗਿਆ ਦਿੱਤੀ ਗਈ ਸੀ ਕਿ ਜੇ ਕੋਈ ਇਜ਼ਰਾਈਲੀ ਮੁਸ਼ਕਲ ਵਿਚ ਹੈ, ਤਾਂ ਉਹ ਦਿਲ ਖੋਲ੍ਹ ਕੇ ਉਸ ਦੀ ਮਦਦ ਕਰੇ ਅਤੇ ਆਪਣੇ ਫ਼ਾਇਦੇ ਬਾਰੇ ਨਾ ਸੋਚੇ। ਉਸ ਦੀ ਮਜਬੂਰੀ ਦਾ ਫ਼ਾਇਦਾ ਚੁੱਕਣ ਲਈ ਉਸ ਤੋਂ ਵਿਆਜ ਨਹੀਂ ਮੰਗਣਾ ਚਾਹੀਦਾ ਸੀ। (ਕੂਚ 22:25; ਬਿਵ 15:7, 8; ਜ਼ਬੂ 37:26; 112:5) ਪਰ ਉਹ ਪਰਦੇਸੀਆਂ ਤੋਂ ਵਿਆਜ ਲੈ ਸਕਦੇ ਸਨ। (ਬਿਵ 23:20) ਯਹੂਦੀ ਵਿਦਵਾਨਾਂ ਦਾ ਮੰਨਣਾ ਹੈ ਕਿ ਇਜ਼ਰਾਈਲੀ ਵਪਾਰ ਕਰਨ ਵਾਲੇ ਪਰਦੇਸੀਆਂ ਤੋਂ ਵਿਆਜ ਲੈ ਸਕਦੇ ਸਨ, ਨਾ ਕਿ ਤੰਗੀ ਝੱਲ ਰਹੇ ਪਰਦੇਸੀਆਂ ਤੋਂ। ਇਜ਼ਰਾਈਲ ਦੇਸ਼ ਵਿਚ ਜ਼ਿਆਦਾਤਰ ਪਰਦੇਸੀ ਕੁਝ ਸਮੇਂ ਲਈ ਹੀ ਰਹਿੰਦੇ ਸਨ ਕਿਉਂਕਿ ਉਹ ਵਪਾਰ ਕਰਨ ਆਉਂਦੇ ਸਨ। ਉਨ੍ਹਾਂ ਤੋਂ ਵਿਆਜ ਦੀ ਮੰਗ ਕਰਨੀ ਸਹੀ ਸੀ ਕਿਉਂਕਿ ਇਹ ਵਪਾਰੀ ਖ਼ੁਦ ਵੀ ਦੂਜਿਆਂ ਨੂੰ ਉਧਾਰ ਦੇ ਕੇ ਵਿਆਜ ਲੈਂਦੇ ਸਨ।
ਪ੍ਰਚਾਰ ਵਿਚ ਮਾਹਰ ਬਣੋ
ਕੀ ਜਾਨਵਰਾਂ ਨੂੰ ਮਾਰਨਾ ਗ਼ਲਤ ਹੈ?
ਲੋਕ ਕੀ ਕਹਿੰਦੇ ਹਨ? ਕੁਝ ਲੋਕ ਸ਼ੌਕ ਲਈ ਜਾਨਵਰਾਂ ਅਤੇ ਮੱਛੀਆਂ ਦਾ ਸ਼ਿਕਾਰ ਕਰਦੇ ਹਨ। ਪਰ ਕੁਝ ਲੋਕ ਮੰਨਦੇ ਹਨ ਕਿ ਇਸ ਤਰ੍ਹਾਂ ਕਰਨਾ ਗ਼ਲਤ ਹੈ। ਉਹ ਰੂਸ ਦੇ ਨਾਵਲਕਾਰ ਲੀਓ ਟਾਲਸਟਾਇ ਨਾਲ ਸਹਿਮਤ ਹੋਣਗੇ ਜਿਸ ਨੇ ਲਿਖਿਆ ਕਿ ਜਾਨਵਰਾਂ ਨੂੰ ਮਾਰਨਾ ਅਤੇ ਖਾਣਾ ਬਿਲਕੁਲ ਗ਼ਲਤ ਹੈ।
ਬਾਈਬਲ ਕੀ ਦੱਸਦੀ ਹੈ? ਪਰਮੇਸ਼ੁਰ ਲੋਕਾਂ ਨੂੰ ਕਿਸੇ ਇਨਸਾਨੀ ਜਾਨ ਨੂੰ ਬਚਾਉਣ ਲਈ ਜਾਂ ਕੱਪੜਿਆਂ ਲਈ ਜਾਨਵਰਾਂ ਨੂੰ ਮਾਰਨ ਦੀ ਇਜਾਜ਼ਤ ਦਿੰਦਾ ਹੈ। (ਕੂਚ 21:28; ਮਰਕੁਸ 1:6) ਬਾਈਬਲ ਇਹ ਵੀ ਕਹਿੰਦੀ ਹੈ ਕਿ ਇਨਸਾਨ ਖਾਣੇ ਲਈ ਜਾਨਵਰਾਂ ਨੂੰ ਮਾਰ ਸਕਦੇ ਹਨ। ਉਤਪਤ 9:3 ਦੱਸਦਾ ਹੈ: “ਮੈਂ ਤੁਹਾਨੂੰ ਹਰ ਜੀਉਂਦਾ ਪ੍ਰਾਣੀ ਭੋਜਨ ਦੇ ਤੌਰ ਤੇ ਦਿੰਦਾ ਹਾਂ।” ਯਿਸੂ ਨੇ ਵੀ ਮੱਛੀਆਂ ਫੜਨ ਵਿਚ ਆਪਣੇ ਚੇਲਿਆਂ ਦੀ ਮਦਦ ਕੀਤੀ ਜਿਨ੍ਹਾਂ ਨੂੰ ਬਾਅਦ ਵਿਚ ਉਨ੍ਹਾਂ ਨੇ ਖਾਧਾ।—ਯੂਹੰਨਾ 21:4-13.
ਪਰ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ “ਹਿੰਸਾ ਨਾਲ ਪਿਆਰ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ।” (ਜ਼ਬੂਰ 11:5) ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਮਜ਼ੇ ਜਾਂ ਸ਼ੌਕ ਲਈ ਜਾਨਵਰਾਂ ਨੂੰ ਕੋਈ ਨੁਕਸਾਨ ਪਹੁੰਚਾਈਏ ਜਾਂ ਮਾਰੀਏ।
ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਜਾਨਵਰਾਂ ਦੀ ਜ਼ਿੰਦਗੀ ਦੀ ਕਦਰ ਕਰਦਾ ਹੈ।
• ਬਾਈਬਲ ਦੱਸਦੀ ਹੈ ਕਿ ਸ੍ਰਿਸ਼ਟੀ ਦੇ ਸਮੇਂ “ਪਰਮੇਸ਼ੁਰ ਨੇ ਜੰਗਲੀ ਜਾਨਵਰ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਪਾਲਤੂ ਪਸ਼ੂ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਜਾਨਵਰ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਬਣਾਏ। ਫਿਰ ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ।”—ਉਤਪਤ 1:25.
• ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ: “ਉਹ ਜਾਨਵਰਾਂ ਨੂੰ ਭੋਜਨ ਦਿੰਦਾ ਹੈ।” (ਜ਼ਬੂਰ 147:9) ਪਰਮੇਸ਼ੁਰ ਨੇ ਵਾਤਾਵਰਣ ਇਸ ਤਰੀਕੇ ਨਾਲ ਬਣਾਇਆ ਕਿ ਜਾਨਵਰਾਂ ਨੂੰ ਭਰ ਪੇਟ ਖਾਣਾ ਅਤੇ ਰਹਿਣ ਦੀ ਜਗ੍ਹਾ ਮਿਲ ਸਕਦੀ ਹੈ।
• ਇਜ਼ਰਾਈਲ ਦੇ ਰਾਜਾ ਦਾਊਦ ਨੇ ਪ੍ਰਾਰਥਨਾ ਵਿਚ ਕਿਹਾ: “ਹੇ ਯਹੋਵਾਹ, ਤੂੰ ਇਨਸਾਨਾਂ ਅਤੇ ਜਾਨਵਰਾਂ ਨੂੰ ਸੰਭਾਲਦਾ ਹੈਂ।” (ਜ਼ਬੂਰ 36:6) ਮਿਸਾਲ ਲਈ, ਜਲ ਪਰਲੋ ਦੌਰਾਨ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਤੋਂ ਬਾਅਦ ਯਹੋਵਾਹ ਨੇ ਅੱਠ ਇਨਸਾਨਾਂ ਅਤੇ ਹਰ ਤਰ੍ਹਾਂ ਦੇ ਜਾਨਵਰਾਂ ਨੂੰ ਬਚਾਇਆ।—ਉਤਪਤ 6:19.
ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਜਾਨਵਰ ਬਣਾ ਕੇ ਖ਼ੁਸ਼ੀ ਹੋਈ। ਇਸ ਲਈ ਉਹ ਚਾਹੁੰਦਾ ਹੈ ਕਿ ਇਨਸਾਨ ਜਾਨਵਰਾਂ ਨਾਲ ਬੁਰਾ ਸਲੂਕ ਨਾ ਕਰਨ।
“ਧਰਮੀ ਆਪਣੇ ਪਾਲਤੂ ਜਾਨਵਰਾਂ ਦਾ ਖ਼ਿਆਲ ਰੱਖਦਾ ਹੈ।”—ਕਹਾਉਤਾਂ 12:10.
9-15 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 24-26
“ਮੂਸਾ ਦੇ ਕਾਨੂੰਨ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਔਰਤਾਂ ਦਾ ਖ਼ਿਆਲ ਰੱਖਦਾ ਹੈ”
it-2 1196 ਪੈਰਾ 4
ਔਰਤ
ਜਿਸ ਆਦਮੀ ਦਾ ਨਵਾਂ-ਨਵਾਂ ਵਿਆਹ ਹੋਇਆ ਹੁੰਦਾ ਸੀ, ਉਸ ਨੂੰ ਫ਼ੌਜ ਤੋਂ ਇਕ ਸਾਲ ਦੀ ਛੁੱਟੀ ਮਿਲਦੀ ਸੀ। ਇਸ ਨਾਲ ਉਸ ਨਵੇਂ ਜੋੜੇ ਨੂੰ ਆਪਣਾ ਪਰਿਵਾਰ ਵਧਾਉਣ ਦਾ ਮੌਕਾ ਮਿਲਦਾ ਸੀ। ਫਿਰ ਜਦੋਂ ਉਹ ਫ਼ੌਜ ਵਿਚ ਜਾਂਦਾ ਸੀ, ਤਾਂ ਬੱਚੇ ਹੋਣ ਕਰਕੇ ਪਤੀ ਲਈ ਉਸ ਦੀ ਜੁਦਾਈ ਬਰਦਾਸ਼ਤ ਕਰਨੀ ਸੌਖੀ ਹੁੰਦੀ ਸੀ। ਜੇ ਪਤੀ ਯੁੱਧ ਵਿਚ ਮਾਰਿਆ ਜਾਂਦਾ ਸੀ, ਤਾਂ ਬੱਚਾ ਉਸ ਔਰਤ ਦੇ ਜੀਉਣ ਦਾ ਸਹਾਰਾ ਹੁੰਦਾ ਸੀ।—ਬਿਵ 20:7; 24:5.
it-1 963 ਪੈਰਾ 2
ਸਿੱਟੇ ਚੁਗਣੇ
ਦਾਊਦ ਨੇ ਕਿਹਾ ਸੀ, “ਮੈਂ ਨਾ ਤਾਂ ਕਦੇ ਧਰਮੀ ਨੂੰ ਤਿਆਗਿਆ ਹੋਇਆ ਅਤੇ ਨਾ ਹੀ ਉਸ ਦੇ ਬੱਚਿਆਂ ਨੂੰ ਰੋਟੀ ਲਈ ਹੱਥ ਫੈਲਾਉਂਦੇ ਦੇਖਿਆ ਹੈ।” (ਜ਼ਬੂ 37:25) ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਗ਼ਰੀਬ ਲੋਕ ਖੇਤਾਂ ਵਿਚ ਬਚੇ ਹੋਏ ਸਿੱਟੇ ਚੁਗ ਸਕਦੇ ਸਨ। ਇਸ ਲਈ ਉਹ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕਦੀ ਭੀਖ ਮੰਗਣ ਦੀ ਨੌਬਤ ਨਹੀਂ ਆਈ। ਉਹ ਸਖ਼ਤ ਮਿਹਨਤ ਕਰਕੇ ਰੋਟੀ ਕਮਾਉਂਦੇ ਸਨ ਅਤੇ ਕਦੀ ਭੁੱਖੇ ਨਹੀਂ ਰਹਿੰਦੇ ਸਨ।
ਕੀ ਤੁਸੀਂ ਜਾਣਦੇ ਹੋ?
ਪੁਰਾਣੇ ਜ਼ਮਾਨੇ ਵਿਚ ਇਜ਼ਰਾਈਲ ਵਿਚ ਜੇ ਇਕ ਆਦਮੀ ਦੀ ਮੌਤ ਹੋ ਜਾਂਦੀ ਸੀ ਅਤੇ ਉਸ ਦੇ ਕੋਈ ਪੁੱਤਰ ਨਹੀਂ ਹੁੰਦਾ ਸੀ, ਤਾਂ ਉਸ ਦੇ ਭਰਾ ਨੂੰ ਉਸ ਦੀ ਵਿਧਵਾ ਨਾਲ ਵਿਆਹ ਕਰਾਉਣਾ ਪੈਂਦਾ ਸੀ। ਇੱਦਾਂ ਕਰਕੇ ਉਹ ਆਪਣੇ ਮਰੇ ਹੋਏ ਭਰਾ ਲਈ ਸੰਤਾਨ ਪੈਦਾ ਕਰਦਾ ਸੀ ਜਿਸ ਕਰਕੇ ਉਸ ਦਾ ਵੰਸ਼ ਚੱਲਦਾ ਰਹਿੰਦਾ। (ਉਤਪਤ 38:8) ਇਸ ਪ੍ਰਬੰਧ ਨੂੰ ਦਿਓਰ-ਭਾਬੀ ਵਿਆਹ ਕਿਹਾ ਜਾਂਦਾ ਸੀ। ਬਾਅਦ ਵਿਚ ਮੂਸਾ ਦੇ ਕਾਨੂੰਨ ਵਿਚ ਵੀ ਇਸ ਤਰ੍ਹਾਂ ਕਰਨ ਲਈ ਕਿਹਾ ਗਿਆ ਸੀ। (ਬਿਵਸਥਾ ਸਾਰ 25:5, 6) ਰੂਥ ਦੀ ਕਿਤਾਬ ਅਨੁਸਾਰ ਬੋਅਜ਼ ਨੇ ਜੋ ਕਿਹਾ, ਉਸ ਤੋਂ ਪਤਾ ਲੱਗਦਾ ਹੈ ਕਿ ਜੇ ਇਕ ਆਦਮੀ ਦਾ ਕੋਈ ਭਰਾ ਜੀਉਂਦਾ ਨਹੀਂ ਬਚਦਾ ਸੀ, ਤਾਂ ਉਸ ਦੇ ਰਿਸ਼ਤੇਦਾਰਾਂ ਵਿੱਚੋਂ ਕਿਸੇ ਆਦਮੀ ਨੂੰ ਵਿਧਵਾ ਨਾਲ ਵਿਆਹ ਕਰਾਉਣਾ ਪੈਂਦਾ ਸੀ।—ਰੂਥ 1:3, 4; 2:19, 20; 4:1-6.
ਮਰਕੁਸ 12:20-22 ਵਿਚ ਸਦੂਕੀਆਂ ਨੇ ਦਿਓਰ-ਭਾਬੀ ਦੇ ਵਿਆਹ ਦਾ ਜ਼ਿਕਰ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਜ਼ਮਾਨੇ ਵਿਚ ਵੀ ਲੋਕ ਇਹ ਰਿਵਾਜ ਮੰਨਦੇ ਸਨ। ਪਹਿਲੀ ਸਦੀ ਦੇ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਅਨੁਸਾਰ ਇਸ ਰਿਵਾਜ ਕਰਕੇ ਇਕ ਪਰਿਵਾਰ ਦਾ ਨਾਂ ਕਦੀ ਨਹੀਂ ਮਿਟਦਾ ਸੀ, ਵਿਰਾਸਤ ਉਸ ਕੋਲ ਹੀ ਰਹਿੰਦੀ ਸੀ ਅਤੇ ਵਿਧਵਾ ਬੇਸਹਾਰਾ ਨਹੀਂ ਹੁੰਦੀ ਸੀ। ਉਸ ਜ਼ਮਾਨੇ ਵਿਚ ਇਕ ਪਤਨੀ ਨੂੰ ਪਤੀ ਦੀ ਜਾਇਦਾਦ ਪਾਉਣ ਦਾ ਕੋਈ ਹੱਕ ਨਹੀਂ ਸੀ। ਇਸ ਲਈ ਦਿਓਰ-ਭਾਬੀ ਦੇ ਵਿਆਹ ਤੋਂ ਵਿਧਵਾ ਦੇ ਜੋ ਬੱਚਾ ਹੁੰਦਾ ਸੀ, ਉਸ ਨੂੰ ਆਪਣੇ ਪਿਤਾ ਦੀ ਵਿਰਾਸਤ ਮਿਲ ਜਾਂਦੀ ਸੀ।
ਹੀਰੇ-ਮੋਤੀ
it-1 640 ਪੈਰਾ 5
ਤਲਾਕ
ਤਲਾਕਨਾਮਾ। ਮੂਸਾ ਦੇ ਕਾਨੂੰਨ ਵਿਚ ਤਲਾਕ ਬਾਰੇ ਜੋ ਕਿਹਾ ਗਿਆ ਸੀ, ਅੱਗੇ ਜਾ ਕੇ ਉਸ ਦਾ ਲੋਕਾਂ ਨੇ ਗ਼ਲਤ ਫ਼ਾਇਦਾ ਉਠਾਇਆ। ਪਰ ਕਾਨੂੰਨ ਵਿਚ ਇਸ ਤਰ੍ਹਾਂ ਨਹੀਂ ਦੱਸਿਆ ਗਿਆ ਸੀ ਕਿ ਇਕ ਆਦਮੀ ਕੋਈ ਵੀ ਮਾੜੀ-ਮੋਟੀ ਗੱਲ ਕਰਕੇ ਆਪਣੀ ਪਤਨੀ ਨੂੰ ਤਲਾਕ ਦੇ ਸਕਦਾ ਹੈ। ਤਲਾਕ ਦੇਣ ਲਈ ਪਤੀ ਨੂੰ ਕੁਝ ਕਦਮ ਚੁੱਕਣ ਦੀ ਲੋੜ ਹੁੰਦੀ ਸੀ। ਉਸ ਨੂੰ ਇਕ ਤਲਾਕਨਾਮਾ ਲਿਖ ਕੇ ਆਪਣੀ ਪਤਨੀ ਦੇ ਹੱਥ ਵਿਚ ਦੇਣਾ ਹੁੰਦਾ ਸੀ ਅਤੇ ਉਸ ਨੂੰ ਆਪਣੇ ਘਰੋਂ ਕੱਢ ਦੇਣਾ ਸੀ। (ਬਿਵ 24:1) ਬਾਈਬਲ ਵਿਚ ਇਸ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ ਹੈ। ਪਰ ਇਹ ਕਾਨੂੰਨੀ ਕਾਰਵਾਈ ਕਰਨ ਲਈ ਪਤੀ ਨੂੰ ਸ਼ਾਇਦ ਪਹਿਲਾਂ ਉਨ੍ਹਾਂ ਆਦਮੀਆਂ ਨਾਲ ਗੱਲ ਕਰਨੀ ਪੈਂਦੀ ਸੀ ਜਿਨ੍ਹਾਂ ਨੂੰ ਅਧਿਕਾਰ ਦਿੱਤਾ ਗਿਆ ਸੀ। ਉਹ ਆਦਮੀ ਉਸ ਪਤੀ-ਪਤਨੀ ਨੂੰ ਜ਼ਰੂਰ ਇਕ ਕਰਨ ਦੀ ਕੋਸ਼ਿਸ਼ ਕਰਦੇ ਹੋਣਗੇ। ਨਾਲੇ ਤਲਾਕਨਾਮਾ ਤਿਆਰ ਕਰਨ ਅਤੇ ਪੂਰੀ ਕਾਰਵਾਈ ਕਰਨ ਵਿਚ ਸਮਾਂ ਲੱਗਦਾ ਸੀ। ਇਸ ਦੌਰਾਨ ਪਤੀ ਦੁਬਾਰਾ ਸੋਚ ਸਕਦਾ ਸੀ ਕਿ ਤਲਾਕ ਦੇਣਾ ਸਹੀ ਹੋਵੇਗਾ ਜਾਂ ਨਹੀਂ। ਇਸ ਤੋਂ ਇਲਾਵਾ, ਤਲਾਕ ਦੇਣ ਲਈ ਸਹੀ ਕਾਰਨ ਵੀ ਹੋਣਾ ਚਾਹੀਦਾ ਸੀ। ਜੇ ਉਹ ਸਾਰੀ ਕਾਰਵਾਈ ਸਹੀ ਤਰੀਕੇ ਨਾਲ ਕਰਦਾ ਸੀ, ਤਾਂ ਉਹ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਕਰਦਾ ਸੀ। ਇੱਦਾਂ ਕਰਨ ਕਰਕੇ ਉਹ ਪਤਨੀ ਦਾ ਹੱਕ ਨਹੀਂ ਮਾਰਦਾ ਅਤੇ ਉਸ ਨੂੰ ਬੇਸਹਾਰਾ ਨਹੀਂ ਛੱਡਦਾ ਸੀ।
16-22 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 27-28
“ਤੁਹਾਨੂੰ ਇਹ ਸਾਰੀਆਂ ਬਰਕਤਾਂ . . . ਘੇਰ ਲੈਣਗੀਆਂ”
ਪਰਮੇਸ਼ੁਰ ਦੀ ਸ਼ਕਤੀ ਦੀ ਸੇਧੇ ਚੱਲਦੇ ਰਾਜੇ ਰਾਹੀਂ ਬਰਕਤਾਂ ਪਾਓ!
18 ‘ਸੁਣਨ’ ਵਿਚ ਸ਼ਾਮਲ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਵਿਚਲੀਆਂ ਗੱਲਾਂ ਅਤੇ ਵੇਲੇ ਸਿਰ ਮਿਲਦੇ ਗਿਆਨ ਨੂੰ ਗੰਭੀਰਤਾ ਨਾਲ ਲਈਏ। (ਮੱਤੀ 24:45) ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੀ ਆਗਿਆ ਮੰਨੀਏ। ਯਿਸੂ ਨੇ ਕਿਹਾ: ‘ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।’ (ਮੱਤੀ 7:21) ਪਰਮੇਸ਼ੁਰ ਦੀ ਸੁਣਨ ਦਾ ਮਤਲਬ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਵੱਲੋਂ ਸਥਾਪਿਤ ਕੀਤੀ ਕਲੀਸਿਯਾ ਵਿਚ ਨਿਯੁਕਤ ਕੀਤੇ ਬਜ਼ੁਰਗਾਂ ਦੇ ਅਧੀਨ ਹੋਈਏ ਜੋ ਮਨੁੱਖਾਂ ਦੇ ਰੂਪ ਵਿਚ ਦਾਨ ਹਨ।—ਅਫ਼. 4:8.
ਕੀ ਯਹੋਵਾਹ ਦੀਆਂ ਬਰਕਤਾਂ ਤੁਹਾਨੂੰ ਮਿਲਣਗੀਆਂ?
2 ਬਿਵਸਥਾ ਸਾਰ 28:2 ਤੇ ਇਬਰਾਨੀ ਕ੍ਰਿਆ “ਸੁਣੋ” ਦਾ ਮਤਲਬ ਲਗਾਤਾਰ ਸੁਣਦੇ ਰਹਿਣਾ ਹੈ। ਯਹੋਵਾਹ ਦੇ ਲੋਕਾਂ ਨੂੰ ਉਸ ਦੀ ਆਵਾਜ਼ ਸਿਰਫ਼ ਕਦੀ-ਕਦੀ ਹੀ ਨਹੀਂ, ਪਰ ਹਮੇਸ਼ਾ ਸੁਣਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਬਰਕਤਾਂ ਮਿਲਣਗੀਆਂ। ਜਿਸ ਇਬਰਾਨੀ ਕ੍ਰਿਆ ਦਾ ਅਨੁਵਾਦ “ਪਿੱਛੇ ਪੈ ਕੇ” ਕੀਤਾ ਗਿਆ ਹੈ ਉਸ ਦਾ ਸੰਬੰਧ ਸ਼ਿਕਾਰ ਕਰਨ ਨਾਲ ਜੋੜਿਆ ਗਿਆ ਹੈ। ਅਤੇ ਅਕਸਰ ਇਸ ਦਾ ਮਤਲਬ “ਨਾਲ ਜਾ ਰਲਣਾ” ਜਾਂ “ਫੜਨਾ” ਹੁੰਦਾ ਹੈ।
ਯਹੋਵਾਹ ਦੀ ਅਸੀਸ ਪਾਉਣ ਲਈ ਪੂਰਾ ਜਤਨ ਕਰੋ
4 ਆਗਿਆ ਮੰਨਣ ਵੇਲੇ ਇਸਰਾਏਲੀਆਂ ਦਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਸੀ? ਪਰਮੇਸ਼ੁਰ ਨੇ ਆਪਣੀ ਬਿਵਸਥਾ ਵਿਚ ਦੱਸਿਆ ਸੀ ਕਿ ਜੇ ਉਸ ਦੇ ਲੋਕ “ਅਨੰਦਤਾਈ ਅਤੇ ਮਨ ਦੀ ਖੁਸ਼ੀ ਨਾਲ” ਉਸ ਦੀ ਸੇਵਾ ਨਹੀਂ ਕਰਨਗੇ, ਤਾਂ ਉਹ ਨਾਰਾਜ਼ ਹੋਵੇਗਾ। (ਬਿਵਸਥਾ ਸਾਰ 28:45-47 ਪੜ੍ਹੋ।) ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਬੇਦਿਲੀ ਨਾਲ ਉਸ ਦੇ ਕਿਸੇ ਵੀ ਹੁਕਮ ਨੂੰ ਮੰਨੀਏ ਕਿਉਂਕਿ ਇੱਦਾਂ ਤਾਂ ਪਸ਼ੂ ਅਤੇ ਬੁਰੇ ਦੂਤ ਵੀ ਕਰ ਸਕਦੇ ਹਨ। (ਮਰ. 1:27; ਯਾਕੂ. 3:3) ਅਸੀਂ ਇਸ ਲਈ ਉਸ ਦੀ ਆਗਿਆ ਮੰਨਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਸਾਨੂੰ ਖ਼ੁਸ਼ੀ ਨਾਲ ਉਸ ਦੀ ਆਗਿਆ ਮੰਨਣੀ ਚਾਹੀਦੀ ਹੈ ਕਿਉਂਕਿ ਸਾਨੂੰ ਵਿਸ਼ਵਾਸ ਹੈ ਕਿ ਯਹੋਵਾਹ ਦੇ ਹੁਕਮ ਸਾਡੇ ਵਾਸਤੇ ਬੋਝ ਨਹੀਂ ਹਨ। ਨਾਲੇ “ਉਹ ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਹੈ।”—ਇਬ. 11:6; 1 ਯੂਹੰ. 5:3.
ਹੀਰੇ-ਮੋਤੀ
it-1 360
ਹੱਦ ʼਤੇ ਲੱਗਾ ਨਿਸ਼ਾਨ
ਜ਼ਿਆਦਾਤਰ ਲੋਕਾਂ ਦਾ ਗੁਜ਼ਾਰਾ ਆਪਣੀ ਜ਼ਮੀਨ ਦੀ ਉਪਜ ਤੋਂ ਹੀ ਹੁੰਦਾ ਸੀ। ਇਸ ਲਈ ਜੇ ਕੋਈ ਕਿਸੇ ਦੀ ਜ਼ਮੀਨ ਦੀ ਹੱਦ ʼਤੇ ਲੱਗਾ ਨਿਸ਼ਾਨ ਖਿਸਕਾ ਕੇ ਉਸ ਦੀ ਜ਼ਮੀਨ ਹੜੱਪਦਾ ਸੀ, ਤਾਂ ਉਹ ਇਕ ਤਰ੍ਹਾਂ ਉਸ ਦੀ ਰੋਜ਼ੀ-ਰੋਟੀ ਖੋਂਹਦਾ ਸੀ। ਇਹ ਚੋਰੀ ਕਰਨ ਦੇ ਬਰਾਬਰ ਸੀ।—ਅੱਯੂ 24:2.
23-29 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 29-30
“ਯਹੋਵਾਹ ਦੀ ਸੇਵਾ ਕਰਨੀ ਇੰਨੀ ਔਖੀ ਨਹੀਂ ਹੈ”
ਯਹੋਵਾਹ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦਿੰਦਾ ਹੈ
“ਕੀ ਪਰਮੇਸ਼ੁਰ ਦੀ ਮਰਜ਼ੀ ਜਾਣਨੀ ਤੇ ਕਰਨੀ ਔਖੀ ਹੈ? ਮੂਸਾ ਨੇ ਕਿਹਾ: “ਏਹ ਹੁਕਮ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤੁਹਾਡੇ ਲਈ ਬਹੁਤਾ ਔਖਾ ਤਾਂ ਨਹੀਂ, ਨਾ ਹੀ ਤੁਹਾਥੋਂ ਦੂਰ ਹੈ।” (ਆਇਤ 11) ਯਹੋਵਾਹ ਅਜਿਹਾ ਕੁਝ ਕਰਨ ਲਈ ਨਹੀਂ ਕਹਿੰਦਾ ਜੋ ਅਸੀਂ ਕਰ ਨਹੀਂ ਸਕਦੇ ਤੇ ਨਾ ਹੀ ਉਹ ਸਾਡੇ ਤੋਂ ਜ਼ਿਆਦਾ ਕੁਝ ਮੰਗਦਾ ਹੈ। ਨਾਲੇ ਸਾਨੂੰ ਪਰਮੇਸ਼ੁਰ ਦੀਆਂ ਮੰਗਾਂ ਜਾਣਨ ਲਈ ਨਾ “ਅਕਾਸ਼ ਉੱਤੇ” ਚੜ੍ਹਨ ਤੇ ਨਾ ਹੀ “ਸਮੁੰਦਰ ਪਾਰ” ਕਰਨ ਦੀ ਲੋੜ ਹੈ। (ਆਇਤਾਂ 12, 13) ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਸਾਨੂੰ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ।—ਮੀਕਾਹ 6:8.
ਯਹੋਵਾਹ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦਿੰਦਾ ਹੈ
“ਮੈਨੂੰ ਬਿਨਾਂ ਵਜ੍ਹਾ ਇਹ ਡਰ ਰਹਿੰਦਾ ਸੀ ਕਿ ਮੈਂ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹਾਂਗੀ।” ਬਚਪਨ ਵਿਚ ਮਾੜੇ ਤਜਰਬਿਆਂ ਕਰਕੇ ਇਹ ਮਸੀਹੀ ਔਰਤ ਸੋਚਦੀ ਸੀ ਕਿ ਉਹ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਸਫ਼ਲ ਹੋਵੇਗੀ। ਸਾਡੇ ਬਾਰੇ ਕੀ? ਕੀ ਅਸੀਂ ਆਪਣੇ ਹਾਲਾਤਾਂ ਦੇ ਸ਼ਿਕਾਰ ਹਾਂ? ਨਹੀਂ। ਯਹੋਵਾਹ ਪਰਮੇਸ਼ੁਰ ਨੇ ਸਾਨੂੰ ਆਪਣੀ ਮਰਜ਼ੀ ਕਰਨ ਦੀ ਆਜ਼ਾਦੀ ਬਖ਼ਸ਼ੀ ਹੈ ਤਾਂਕਿ ਅਸੀਂ ਜ਼ਿੰਦਗੀ ਵਿਚ ਆਪਣੇ ਫ਼ੈਸਲੇ ਆਪ ਕਰ ਸਕੀਏ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਹੀ ਫ਼ੈਸਲੇ ਕਰੀਏ ਤੇ ਉਸ ਦਾ ਬਚਨ ਯਾਨੀ ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ। ਆਓ ਆਪਾਂ ਬਿਵਸਥਾ ਸਾਰ ਦੇ 30ਵੇਂ ਅਧਿਆਇ ਵਿਚ ਪਾਏ ਜਾਂਦੇ ਮੂਸਾ ਦੇ ਸ਼ਬਦਾਂ ʼਤੇ ਗੌਰ ਕਰੀਏ।
ਯਹੋਵਾਹ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦਿੰਦਾ ਹੈ
ਕੀ ਪਰਮੇਸ਼ੁਰ ਨੂੰ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਕਿਹੜਾ ਫ਼ੈਸਲਾ ਕਰਦੇ ਹਾਂ? ਵਾਕਈ ਫ਼ਰਕ ਪੈਂਦਾ ਹੈ! ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਮੂਸਾ ਨੇ ਕਿਹਾ: “ਜੀਵਨ ਨੂੰ ਚੁਣੋ।” (ਆਇਤ 19) ਅਸੀਂ ਜੀਵਨ ਕਿੱਦਾਂ ਚੁਣਦੇ ਹਾਂ? ਮੂਸਾ ਨੇ ਸਮਝਾਇਆ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ।” (ਆਇਤ 20) ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਦਾ ਕਹਿਣਾ ਮੰਨਾਂਗੇ ਅਤੇ ਉਸ ਦੇ ਰਾਹਾਂ ʼਤੇ ਚੱਲਦੇ ਰਹਾਂਗੇ, ਭਾਵੇਂ ਸਾਡੇ ਨਾਲ ਜੋ ਮਰਜ਼ੀ ਬੀਤੇ। ਇਸ ਤਰ੍ਹਾਂ ਅਸੀਂ ਜੀਵਨ ਨੂੰ ਚੁਣਾਂਗੇ ਅਤੇ ਨਾ ਸਿਰਫ਼ ਹੁਣ ਸਾਡੀ ਜ਼ਿੰਦਗੀ ਵਧੀਆ ਹੋਵੇਗੀ, ਪਰ ਪਰਮੇਸ਼ੁਰ ਦੀ ਆਉਣ ਵਾਲੀ ਨਵੀਂ ਦੁਨੀਆਂ ਵਿਚ ਸਾਡੀ ਸਦਾ ਲਈ ਰਹਿਣ ਦੀ ਉਮੀਦ ਹੋਵੇਗੀ।—2 ਪਤਰਸ 3:11-13; 1 ਯੂਹੰਨਾ 5:3.
ਹੀਰੇ-ਮੋਤੀ
it-1 665 ਪੈਰਾ 3
ਕੰਨ
ਕੁਝ ਇਜ਼ਰਾਈਲੀਆਂ ਦੇ ਕੰਨ ਇੱਦਾਂ ਬੰਦ ਹੋ ਗਏ ਸਨ ਕਿ ਉਹ ਸੁਣ ਨਹੀਂ ਪਾ ਰਹੇ ਸਨ। ਨਾਲੇ ਯਹੋਵਾਹ ਨੇ ਵੀ ਉਨ੍ਹਾਂ ਦੇ ਕੰਨ ਨਹੀਂ ਖੋਲ੍ਹੇ। ਜੇ ਇਕ ਵਿਅਕਤੀ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਤਾਂ ਯਹੋਵਾਹ ਉਸ ਦੇ ਕੰਨ ਖੋਲ੍ਹ ਦਿੰਦਾ ਹੈ ਜਾਂ ਆਪਣੀ ਮਰਜ਼ੀ ਜਾਣਨ ਵਿਚ ਉਸ ਦੀ ਮਦਦ ਕਰਦਾ ਹੈ। ਪਰ ਜੇ ਇਕ ਵਿਅਕਤੀ ਯਹੋਵਾਹ ਦੀ ਗੱਲ ਨਹੀਂ ਸੁਣਦਾ, ਤਾਂ ਉਹ ਸੁਣਨ ਵਿਚ ਢਿੱਲਾ ਪੈ ਜਾਵੇਗਾ ਅਤੇ ਯਹੋਵਾਹ ਉਸ ਨੂੰ ਇਸ ਤਰ੍ਹਾਂ ਹੀ ਰਹਿਣ ਦੇਵੇਗਾ। ਫਿਰ ਉਹ ਵਿਅਕਤੀ ਯਹੋਵਾਹ ਦੀ ਮਰਜ਼ੀ ਨਹੀਂ ਜਾਣ ਸਕੇਗਾ।—ਬਿਵ 29:4; ਰੋਮੀ 11:8.
30 ਅਗਸਤ–5 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 31-32
“ਪਵਿੱਤਰ ਸ਼ਕਤੀ ਅਧੀਨ ਲਿਖੇ ਗੀਤ ਵਿਚ ਦਿੱਤੀਆਂ ਮਿਸਾਲਾਂ ਤੋਂ ਸਿੱਖੋ”
“ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ”
8 ਇਜ਼ਰਾਈਲੀਆਂ ਵੱਲੋਂ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਥੋੜ੍ਹਾ ਸਮਾਂ ਪਹਿਲਾਂ ਯਹੋਵਾਹ ਨੇ ਮੂਸਾ ਨੂੰ ਇਕ ਗੀਤ ਸਿਖਾਇਆ। (ਬਿਵ. 31:19) ਬਾਅਦ ਵਿਚ, ਮੂਸਾ ਨੇ ਇਹ ਗੀਤ ਲੋਕਾਂ ਨੂੰ ਸਿਖਾਉਣਾ ਸੀ। (ਬਿਵਸਥਾ ਸਾਰ 32:2, 3 ਪੜ੍ਹੋ।) ਆਇਤ 2 ਅਤੇ 3 ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਇਹ ਨਹੀਂ ਚਾਹੁੰਦਾ ਕਿ ਉਸ ਦਾ ਨਾਂ ਲੁਕਿਆ ਰਹੇ। ਕਈ ਲੋਕ ਸੋਚਦੇ ਹਨ ਕਿ ਇਹ ਨਾਮ ਇੰਨਾ ਪਵਿੱਤਰ ਹੈ ਕਿ ਇਸ ਨੂੰ ਲੈਣਾ ਨਹੀਂ ਚਾਹੀਦਾ। ਪਰ ਯਹੋਵਾਹ ਚਾਹੁੰਦਾ ਹੈ ਕਿ ਸਾਰਿਆਂ ਨੂੰ ਉਸ ਦਾ ਨਾਂ ਪਤਾ ਲੱਗੇ! ਇਜ਼ਰਾਈਲੀਆਂ ਕੋਲ ਯਹੋਵਾਹ ਅਤੇ ਉਸ ਦੇ ਲਾਜਵਾਬ ਨਾਮ ਬਾਰੇ ਸਿੱਖਣਾ ਦਾ ਕਿੰਨਾ ਹੀ ਵੱਡਾ ਸਨਮਾਨ ਸੀ। ਮੂਸਾ ਨੇ ਇਜ਼ਰਾਈਲੀਆਂ ਨੂੰ ਜੋ ਸਿਖਾਇਆ, ਉਸ ਤੋਂ ਉਹ ਤਕੜੇ ਹੋਏ ਅਤੇ ਉਨ੍ਹਾਂ ਨੂੰ ਤਾਜ਼ਗੀ ਮਿਲੀ ਜਿਵੇਂ ਹਲਕੇ-ਹਲਕੇ ਮੀਂਹ ਨਾਲ ਪੇੜ-ਪੌਦਿਆਂ ਨੂੰ ਮਿਲਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਸਿੱਖਿਆ ਦਾ ਵੀ ਇਹੀ ਅਸਰ ਹੋਵੇ। ਪਰ ਕਿਵੇਂ?
9 ਘਰ-ਘਰ ਪ੍ਰਚਾਰ ਕਰਦਿਆਂ ਜਾਂ ਮੌਕਾ ਮਿਲਣ ʼਤੇ ਗਵਾਹੀ ਦਿੰਦਿਆਂ ਅਸੀਂ ਦੂਜਿਆਂ ਨੂੰ ਬਾਈਬਲ ਵਿੱਚੋਂ ਯਹੋਵਾਹ ਦਾ ਨਾਂ ਦਿਖਾ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਸਾਡੇ ਪ੍ਰਕਾਸ਼ਨਾਂ, ਵੀਡੀਓ ਅਤੇ ਸਾਡੀ ਵੈੱਬਸਾਈਟ ਉੱਤੇ ਮਿਲਦੀ ਜਾਣਕਾਰੀ ਬਾਰੇ ਦੱਸ ਸਕਦੇ ਹਾਂ ਜਿਸ ਤੋਂ ਯਹੋਵਾਹ ਦੀ ਮਹਿਮਾ ਹੁੰਦੀ ਹੈ। ਸਕੂਲ ਵਿਚ, ਕੰਮ ʼਤੇ ਜਾਂ ਸਫ਼ਰ ਦੌਰਾਨ ਸਾਨੂੰ ਸ਼ਾਇਦ ਆਪਣੇ ਪਿਆਰੇ ਪਰਮੇਸ਼ੁਰ ਅਤੇ ਉਸ ਦੀ ਸ਼ਖ਼ਸੀਅਤ ਬਾਰੇ ਦੱਸਣ ਦੇ ਮੌਕੇ ਮਿਲਣ। ਜਦੋਂ ਅਸੀਂ ਦੂਜਿਆਂ ਨੂੰ ਧਰਤੀ ਤੇ ਮਨੁੱਖਜਾਤੀ ਲਈ ਯਹੋਵਾਹ ਦੇ ਮਕਸਦ ਬਾਰੇ ਦੱਸਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਯਹੋਵਾਹ ਬਾਰੇ ਉਹ ਗੱਲਾਂ ਸਿਖਾਉਂਦੇ ਹਾਂ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਸੁਣੀਆਂ ਹੁੰਦੀਆਂ। ਦੂਜਿਆਂ ਨੂੰ ਆਪਣੇ ਪਿਆਰੇ ਪਿਤਾ ਬਾਰੇ ਦੱਸ ਕੇ ਅਸੀਂ ਪਰਮੇਸ਼ੁਰ ਦੇ ਨਾਮ ਨੂੰ ਪਵਿੱਤਰ ਕਰਨ ਵਿਚ ਯੋਗਦਾਨ ਪਾ ਰਹੇ ਹੁੰਦੇ ਹਾਂ। ਅਸੀਂ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰਦੇ ਹਾਂ ਕਿ ਪਰਮੇਸ਼ੁਰ ਬਾਰੇ ਉਨ੍ਹਾਂ ਨੂੰ ਝੂਠ ਸਿਖਾਇਆ ਗਿਆ ਹੈ। ਅਸੀਂ ਲੋਕਾਂ ਨੂੰ ਬਾਈਬਲ ਤੋਂ ਜੋ ਸਿਖਾਉਂਦੇ ਹਾਂ, ਉਸ ਤੋਂ ਉਨ੍ਹਾਂ ਨੂੰ ਤਾਜ਼ਗੀ ਮਿਲਦੀ ਹੈ।—ਯਸਾ. 65:13, 14.
ਬਾਈਬਲ ਦੀ ਤਸਵੀਰੀ ਭਾਸ਼ਾ—ਕੀ ਤੁਸੀਂ ਇਸ ਨੂੰ ਸਮਝਦੇ ਹੋ?
ਬਾਈਬਲ ਵਿਚ ਯਹੋਵਾਹ ਦੀ ਤੁਲਨਾ ਬੇਜਾਨ ਚੀਜ਼ਾਂ ਨਾਲ ਵੀ ਕੀਤੀ ਜਾਂਦੀ ਹੈ। ਉਸ ਨੂੰ “ਇਸਰਾਏਲ ਦੀ ਚਟਾਨ,” “ਚਟਾਨ” ਅਤੇ “ਗੜ੍ਹ” ਕਿਹਾ ਗਿਆ ਹੈ। (2 ਸਮੂਏਲ 23:3; ਜ਼ਬੂਰਾਂ ਦੀ ਪੋਥੀ 18:2; ਬਿਵਸਥਾ ਸਾਰ 32:4) ਇਸ ਨਾਲ ਮਿਲਦੀ-ਜੁਲਦੀ ਗੱਲ ਕੀ ਹੈ? ਜਿਸ ਤਰ੍ਹਾਂ ਇਕ ਚਟਾਨ ਵੱਡਾ ਅਤੇ ਸਥਿਰ ਹੁੰਦਾ ਹੈ, ਉਸੇ ਤਰ੍ਹਾਂ ਯਹੋਵਾਹ ਪੱਕਾ ਅਤੇ ਸਥਿਰ ਹੈ ਅਤੇ ਇਸ ਕਰਕੇ ਅਸੀਂ ਉਸ ਉੱਤੇ ਭਰੋਸਾ ਰੱਖ ਸਕਦੇ ਹੈ।
ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਯਹੋਵਾਹ ਦੀ ਨਕਲ ਕਰੋ
7 ਧਿਆਨ ਦਿਓ ਕਿ ਯਹੋਵਾਹ ਕਿਵੇਂ ਇਸਰਾਏਲੀਆਂ ਨਾਲ ਪਿਆਰ ਨਾਲ ਪੇਸ਼ ਆਇਆ ਸੀ। ਨਵੀਂ ਇਸਰਾਏਲ ਕੌਮ ਲਈ ਯਹੋਵਾਹ ਦੇ ਪਿਆਰ ਦਾ ਵਰਣਨ ਕਰਨ ਲਈ ਮੂਸਾ ਨੇ ਬਹੁਤ ਵਧੀਆ ਉਦਾਹਰਣ ਇਸਤੇਮਾਲ ਕੀਤੀ। ਅਸੀਂ ਪੜ੍ਹਦੇ ਹਾਂ: “ਜਿਵੇਂ ਉਕਾਬ ਆਪਣੇ ਆਹਲਣੇ ਨੂੰ ਹਿਲਾਉਂਦਾ, ਆਪਣੇ ਬੱਚਿਆਂ ਉੱਤੇ ਫੜ ਫੜਾਉਂਦਾ ਹੈ, ਆਪਣੇ ਪਰ ਫੈਲਾ ਕੇ ਉਨ੍ਹਾਂ ਨੂੰ ਲੈਂਦਾ ਹੈ, ਆਪਣੇ ਖੰਭਾਂ ਉੱਤੇ ਉਨ੍ਹਾਂ ਨੂੰ ਚੁੱਕਦਾ ਹੈ, ਤਿਵੇਂ ਯਹੋਵਾਹ ਹੀ ਨੇ [ਯਾਕੂਬ] ਦੀ ਅਗਵਾਈ ਕੀਤੀ।” (ਬਿਵਸਥਾ ਸਾਰ 32:9, 11, 12) ਜਦੋਂ ਮਾਦਾ ਉਕਾਬ ਆਪਣੇ ਬੱਚੇ ਨੂੰ ਉੱਡਣਾ ਸਿਖਾਉਂਦੀ ਹੈ, ਤਾਂ ਉਦੋਂ ਉਹ ‘ਆਪਣੇ ਆਹਲਣੇ ਨੂੰ ਹਿਲਾਉਂਦੀ ਹੈ’ ਤੇ ਆਪਣੇ ਬੱਚੇ ਨੂੰ ਉੱਡਣ ਦੀ ਹੱਲਾਸ਼ੇਰੀ ਦੇਣ ਲਈ ਆਪਣੇ ਖੰਭਾਂ ਨੂੰ ਫੜਫੜਾਉਂਦੀ ਹੈ। ਫਿਰ ਜਦੋਂ ਬੱਚਾ ਆਲ੍ਹਣੇ ਵਿੱਚੋਂ ਛਲਾਂਗ ਮਾਰਦਾ ਹੈ, ਜੋ ਕਿ ਅਕਸਰ ਕਿਸੇ ਉੱਚੀ ਚਟਾਨ ਉੱਤੇ ਬਣਿਆ ਹੁੰਦਾ ਹੈ, ਤਾਂ ਉਸ ਦੀ ਮਾਂ ਆਪਣੇ ਬੱਚੇ ਉੱਤੇ ‘ਫੜ ਫੜਾਉਂਦੀ’ ਹੈ। ਜੇ ਮਾਂ ਨੂੰ ਲੱਗਦਾ ਹੈ ਕਿ ਉਸ ਦਾ ਬੱਚਾ ਜ਼ਮੀਨ ਤੇ ਡਿੱਗ ਪਵੇਗਾ, ਤਾਂ ਉਹ ਥੱਲਿਓਂ ਦੀ ਆ ਕੇ ‘ਆਪਣੇ ਖੰਭਾਂ ਉੱਤੇ ਉਸ ਨੂੰ ਚੁੱਕ ਲੈਂਦੀ ਹੈ।’ ਇਸੇ ਤਰ੍ਹਾਂ ਯਹੋਵਾਹ ਨੇ ਆਪਣੀ ਨਵੀਂ ਬਣੀ ਕੌਮ ਦੀ ਪਿਆਰ ਨਾਲ ਦੇਖ-ਭਾਲ ਕੀਤੀ। ਉਸ ਨੇ ਲੋਕਾਂ ਨੂੰ ਮੂਸਾ ਦੀ ਬਿਵਸਥਾ ਦਿੱਤੀ। (ਜ਼ਬੂਰ 78:5-7) ਫਿਰ ਯਹੋਵਾਹ ਨੇ ਇਸਰਾਏਲ ਕੌਮ ਦੀ ਰੱਖਿਆ ਕੀਤੀ ਅਤੇ ਉਹ ਮੁਸੀਬਤ ਵੇਲੇ ਆਪਣੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਿਹਾ।
ਹੀਰੇ-ਮੋਤੀ
ਬਿਵਸਥਾ ਸਾਰ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
31:12. ਸਭਾਵਾਂ ਵਿਚ ਬੱਚਿਆਂ ਨੂੰ ਵੱਡਿਆਂ ਨਾਲ ਬੈਠਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੁਣਨ ਅਤੇ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।