ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
5-11 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਤਿਮੋਥਿਉਸ 1-4
“ਪਰਮੇਸ਼ੁਰ ਵੱਲੋਂ ਮਿਲੀ ਪਵਿੱਤਰ ਸ਼ਕਤੀ ਸਾਨੂੰ ਡਰਪੋਕ ਨਹੀਂ ਬਣਾਉਂਦੀ”
(2 ਤਿਮੋਥਿਉਸ 1:7) ਕਿਉਂਕਿ ਪਰਮੇਸ਼ੁਰ ਵੱਲੋਂ ਮਿਲੀ ਪਵਿੱਤਰ ਸ਼ਕਤੀ ਸਾਨੂੰ ਡਰਪੋਕ ਨਹੀਂ ਬਣਾਉਂਦੀ, ਸਗੋਂ ਸਾਡੇ ਅੰਦਰ ਤਾਕਤ, ਪਿਆਰ ਤੇ ਸਮਝ ਪੈਦਾ ਕਰਦੀ ਹੈ।
ਨੌਜਵਾਨੋ—ਆਪਣੀ ਤਰੱਕੀ ਜ਼ਾਹਰ ਕਰੋ
9 ਬਾਅਦ ਵਿਚ ਤਿਮੋਥਿਉਸ ਦੀ ਮਦਦ ਕਰਨ ਲਈ ਪੌਲੁਸ ਨੇ ਉਸ ਨੂੰ ਯਾਦ ਕਰਾਇਆ: “ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ।” (2 ਤਿਮੋ. 1:7) ਸੰਜਮੀ ਬੰਦਾ ਸੁਰਤ ਵਾਲਾ ਹੁੰਦਾ ਹੈ ਅਤੇ ਉਹ ਸਮਝਦਾਰੀ ਤੋਂ ਕੰਮ ਲੈਂਦਾ ਹੈ। ਉਹ ਮੁਸ਼ਕਲਾਂ ਦਾ ਡੱਟ ਕੇ ਸਾਮ੍ਹਣਾ ਕਰਦਾ ਹੈ ਭਾਵੇਂ ਇੱਦਾਂ ਕਰਨਾ ਉਸ ਲਈ ਬਹੁਤ ਮੁਸ਼ਕਲ ਹੋ ਸਕਦਾ ਹੈ। ਕੁਝ ਨਾਦਾਨ ਨੌਜਵਾਨ ਤਣਾਅ-ਭਰੇ ਹਾਲਾਤਾਂ ਤੋਂ ਡਰ ਜਾਂਦੇ ਹਨ ਅਤੇ ਇਨ੍ਹਾਂ ਤੋਂ ਭੱਜਣ ਲਈ ਕਾਫ਼ੀ ਸੌਂਦੇ ਹਨ ਜਾਂ ਟੈਲੀਵਿਯਨ ਦੇਖਦੇ ਹਨ, ਡਰੱਗਜ਼ ਖਾਂਦੇ ਹਨ ਜਾਂ ਸ਼ਰਾਬ ਪੀਂਦੇ ਹਨ, ਕਲੱਬਾਂ-ਪਾਰਟੀਆਂ ਵਿਚ ਜਾਂਦੇ ਹਨ ਜਾਂ ਬਦਚਲਣ ਕੰਮ ਕਰਨ ਲੱਗ ਪੈਂਦੇ ਹਨ। ਮਸੀਹੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ‘ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰਨ।’—ਤੀਤੁ. 2:12.
(2 ਤਿਮੋਥਿਉਸ 1:8) ਇਸ ਲਈ, ਸਾਡੇ ਪ੍ਰਭੂ ਬਾਰੇ ਗਵਾਹੀ ਦੇਣ ਵਿਚ ਸ਼ਰਮਿੰਦਗੀ ਮਹਿਸੂਸ ਨਾ ਕਰੀਂ ਤੇ ਨਾ ਹੀ ਮੇਰੇ ਕਰਕੇ ਸ਼ਰਮਿੰਦਗੀ ਮਹਿਸੂਸ ਕਰੀਂ ਕਿ ਮੈਂ ਪ੍ਰਭੂ ਦੀ ਖ਼ਾਤਰ ਕੈਦ ਵਿਚ ਹਾਂ। ਪਰ ਤੂੰ ਪਰਮੇਸ਼ੁਰ ਦੀ ਤਾਕਤ ਉੱਤੇ ਭਰੋਸਾ ਰੱਖ ਕੇ ਖ਼ੁਸ਼ ਖ਼ਬਰੀ ਦੀ ਖ਼ਾਤਰ ਦੁੱਖ ਝੱਲਣ ਲਈ ਤਿਆਰ ਰਹਿ।
‘ਤਕੜੇ ਹੋਵੇ ਤੇ ਹੌਸਲਾ ਰੱਖੋ!’
7 ਤਿਮੋਥਿਉਸ ਨੂੰ ਲਿਖਦੇ ਹੋਏ ਪੌਲੁਸ ਨੇ ਕਿਹਾ: ‘ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਦਾ ਆਤਮਾ ਦਿੱਤਾ। ਇਸ ਲਈ ਤੂੰ ਸਾਡੇ ਪ੍ਰਭੁ ਦੀ ਸਾਖੀ ਤੋਂ ਨਾ ਸ਼ਰਮਾਵੀਂ।’ (2 ਤਿਮੋਥਿਉਸ 1:7, 8; ਮਰਕੁਸ 8:38) ਇਹ ਸ਼ਬਦ ਪੜ੍ਹ ਕੇ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਸ਼ਰਮਿੰਦਗੀ ਮਹਿਸੂਸ ਕਰਦਾ ਹਾਂ ਜਾਂ ਕੀ ਮੈਂ ਹਿੰਮਤ ਨਾਲ ਗਵਾਹੀ ਦਿੰਦਾ ਹਾਂ? ਕੰਮ ਤੇ ਜਾਂ ਸਕੂਲੇ, ਕੀ ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਮੈਂ ਯਹੋਵਾਹ ਦਾ ਗਵਾਹ ਹਾਂ ਜਾਂ ਕੀ ਮੈਂ ਇਹ ਗੱਲ ਉਨ੍ਹਾਂ ਤੋਂ ਲੁਕੋ ਕੇ ਰੱਖਦਾ ਹਾਂ? ਕੀ ਮੈਨੂੰ ਇਸ ਗੱਲ ਤੋਂ ਸ਼ਰਮ ਆਉਂਦੀ ਹੈ ਕਿ ਮੈਂ ਦੂਸਰਿਆਂ ਲੋਕਾਂ ਵਰਗਾ ਨਹੀਂ ਹਾਂ ਜਾਂ ਕੀ ਮੈਂ ਇਸ ਗੱਲ ਤੇ ਫ਼ਖ਼ਰ ਕਰਦਾ ਹਾਂ ਕਿ ਯਹੋਵਾਹ ਨਾਲ ਮੇਰਾ ਰਿਸ਼ਤਾ ਹੈ?’ ਜਿਸ ਵਿਅਕਤੀ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਜਾਂ ਸੱਚਾਈ ਦਾ ਪੱਖ ਲੈਣ ਵਿਚ ਡਰ ਲੱਗਦਾ ਹੈ, ਉਸ ਨੂੰ ਯਹੋਸ਼ੁਆ ਨੂੰ ਕਹੇ ਗਏ ਯਹੋਵਾਹ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ: “ਤਕੜਾ ਹੋ ਅਤੇ ਹੌਸਲਾ ਰੱਖ।” ਸਾਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਕੰਮ ਤੇ ਜਾਂ ਸਕੂਲੇ ਸਾਡੇ ਸਾਥੀ ਸਾਡੇ ਬਾਰੇ ਕੀ ਸੋਚਦੇ ਹਨ, ਪਰ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਯਹੋਵਾਹ ਅਤੇ ਯਿਸੂ ਮਸੀਹ ਦਾ ਸਾਡੇ ਬਾਰੇ ਕੀ ਵਿਚਾਰ ਹੈ।—ਗਲਾਤੀਆਂ 1:10.
ਹੀਰੇ-ਮੋਤੀਆਂ ਦੀ ਖੋਜ ਕਰੋ
(2 ਤਿਮੋਥਿਉਸ 2:3, 4) ਯਿਸੂ ਮਸੀਹ ਦੇ ਵਧੀਆ ਫ਼ੌਜੀ ਵਾਂਗ ਤੂੰ ਮੁਸੀਬਤਾਂ ਝੱਲਣ ਲਈ ਤਿਆਰ ਰਹਿ। 4 ਕੋਈ ਵੀ ਫ਼ੌਜੀ ਪੈਸਾ ਕਮਾਉਣ ਲਈ ਕੋਈ ਹੋਰ ਕੰਮ-ਧੰਦਾ ਨਹੀਂ ਕਰਦਾ ਤਾਂਕਿ ਉਹ ਉਸ ਆਦਮੀ ਦੀ ਮਨਜ਼ੂਰੀ ਪਾ ਸਕੇ ਜਿਸ ਨੇ ਉਸ ਨੂੰ ਫ਼ੌਜੀ ਭਰਤੀ ਕੀਤਾ ਸੀ।
ਸੱਚਾ ਧਨ ਜੋੜੋ
13 ਤਿਮੋਥਿਉਸ ਦੀ ਨਿਹਚਾ ਬਹੁਤ ਪੱਕੀ ਸੀ। ਪੌਲੁਸ ਨੇ ਉਸ ਨੂੰ ‘ਯਿਸੂ ਮਸੀਹ ਦਾ ਵਧੀਆ ਫ਼ੌਜੀ’ ਸੱਦਿਆ ਅਤੇ ਕਿਹਾ: “ਕੋਈ ਵੀ ਫ਼ੌਜੀ ਪੈਸਾ ਕਮਾਉਣ ਲਈ ਕੋਈ ਹੋਰ ਕੰਮ-ਧੰਦਾ ਨਹੀਂ ਕਰਦਾ ਤਾਂਕਿ ਉਹ ਉਸ ਆਦਮੀ ਦੀ ਮਨਜ਼ੂਰੀ ਪਾ ਸਕੇ ਜਿਸ ਨੇ ਉਸ ਨੂੰ ਫ਼ੌਜੀ ਭਰਤੀ ਕੀਤਾ ਸੀ।” (2 ਤਿਮੋ. 2:3, 4) ਯਿਸੂ ਦੇ ਸਾਰੇ ਚੇਲੇ ਪੌਲੁਸ ਦੀ ਇਸ ਸਲਾਹ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਵਿਚ ਦਸ ਲੱਖ ਤੋਂ ਜ਼ਿਆਦਾ ਪੂਰੇ ਸਮੇਂ ਦੇ ਸੇਵਕ ਵੀ ਹਨ। ਉਹ ਇਸ ਲਾਲਚੀ ਦੁਨੀਆਂ ਦੀ ਚਮਕ-ਦਮਕ ਤੋਂ ਆਪਣਾ ਮੂੰਹ ਫੇਰ ਲੈਂਦੇ ਹਨ। ਉਹ ਇਸ ਅਸੂਲ ਨੂੰ ਯਾਦ ਰੱਖਦੇ ਹਨ: “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” (ਕਹਾ. 22:7) ਸ਼ੈਤਾਨ ਬਸ ਇਹੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਵਾਪਰ ਜਗਤ ਦੇ ਗ਼ੁਲਾਮ ਬਣ ਕੇ ਆਪਣੀ ਜਾਨ ਦੇ ਦੇਈਏ। ਕੁਝ ਲੋਕ ਘਰ, ਗੱਡੀ, ਪੜ੍ਹਾਈ-ਲਿਖਾਈ ਅਤੇ ਵਿਆਹ ਕਰਨ ਲਈ ਬਹੁਤ ਜ਼ਿਆਦਾ ਕਰਜ਼ਾ ਲੈ ਲੈਂਦੇ ਹਨ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਕਈ ਸਾਲਾਂ ਤਕ ਕਰਜ਼ੇ ਹੇਠ ਆ ਸਕਦੇ ਹਾਂ। ਅਕਲ ਤੋਂ ਕੰਮ ਲੈਣ ਦਾ ਮਤਲਬ ਹੈ ਕਿ ਅਸੀਂ ਆਪਣੀ ਜ਼ਿੰਦਗੀ ਸਾਦੀ ਰੱਖੀਏ, ਕਰਜ਼ੇ ਨਾ ਲਈਏ ਅਤੇ ਖ਼ਰਚੇ ਘਟਾਈਏ। ਇੱਦਾਂ ਦੇ ਕਦਮ ਚੁੱਕ ਕੇ ਅਸੀਂ ਇਸ ਦੁਨੀਆਂ ਦੇ ਵਾਪਰ ਜਗਤ ਦੇ ਗ਼ੁਲਾਮ ਬਣਨ ਦੀ ਬਜਾਇ ਆਜ਼ਾਦ ਹੋ ਕੇ ਪਰਮੇਸ਼ੁਰ ਦੀ ਸੇਵਾ ਕਰ ਸਕਾਂਗੇ।—1 ਤਿਮੋ. 6:10.
(2 ਤਿਮੋਥਿਉਸ 2:23) ਇਸ ਤੋਂ ਇਲਾਵਾ, ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ ਵਿਚ ਨਾ ਪੈ ਕਿਉਂਕਿ ਤੂੰ ਜਾਣਦਾ ਹੈਂ ਕਿ ਇਸ ਕਰਕੇ ਲੜਾਈ-ਝਗੜੇ ਹੁੰਦੇ ਹਨ।
ਯਹੋਵਾਹ ਦੇ ਲੋਕ ‘ਬੁਰਾਈ ਨੂੰ ਤਿਆਗਦੇ’ ਹਨ
10 ਅੱਜ ਯਹੋਵਾਹ ਦੇ ਲੋਕਾਂ ਵਿਚ ਸ਼ਾਇਦ ਹੀ ਕੋਈ ਧਰਮ-ਤਿਆਗੀ ਹੋਵੇ। ਪਰ ਜਦ ਵੀ ਕੋਈ ਬਾਈਬਲ ਤੋਂ ਉਲਟ ਸਿੱਖਿਆ ਦਿੰਦਾ ਹੈ, ਤਾਂ ਸਾਨੂੰ ਉਸ ਸਿੱਖਿਆ ਨੂੰ ਦ੍ਰਿੜ੍ਹਤਾ ਨਾਲ ਤਿਆਗਣਾ ਚਾਹੀਦਾ ਹੈ। ਕਿਸੇ ਧਰਮ-ਤਿਆਗੀ ਨਾਲ ਸਿੱਧੇ ਤੌਰ ʼਤੇ, ਇੰਟਰਨੈੱਟ ʼਤੇ ਜਾਂ ਕਿਸੇ ਹੋਰ ਤਰੀਕੇ ਨਾਲ ਬਹਿਸਬਾਜ਼ੀ ਕਰਨੀ ਸਿਆਣਪ ਦੀ ਗੱਲ ਨਹੀਂ ਹੋਵੇਗੀ। ਭਾਵੇਂ ਕਿ ਅਸੀਂ ਉਸ ਇਨਸਾਨ ਦੀ ਮਦਦ ਕਰਨੀ ਚਾਹੁੰਦੇ ਹਾਂ, ਪਰ ਉਸ ਨਾਲ ਗੱਲਬਾਤ ਕਰ ਕੇ ਅਸੀਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਤੋਂ ਉਲਟ ਚੱਲ ਰਹੇ ਹੋਵਾਂਗੇ। ਇਸ ਦੀ ਬਜਾਇ, ਯਹੋਵਾਹ ਦੇ ਲੋਕ ਹੋਣ ਦੇ ਨਾਤੇ ਅਸੀਂ ਪੂਰੀ ਤਰ੍ਹਾਂ ਧਰਮ-ਤਿਆਗ ਤੋਂ ਦੂਰ ਰਹਿੰਦੇ ਹਾਂ।
ਬਾਈਬਲ ਪੜ੍ਹਾਈ
(2 ਤਿਮੋਥਿਉਸ 1:1-18) ਮੈਂ ਪੌਲੁਸ, ਪਰਮੇਸ਼ੁਰ ਦੀ ਇੱਛਾ ਅਨੁਸਾਰ ਯਿਸੂ ਮਸੀਹ ਦਾ ਰਸੂਲ ਹਾਂ ਤਾਂਕਿ ਯਿਸੂ ਮਸੀਹ ਰਾਹੀਂ ਮਿਲਣ ਵਾਲੀ ਜ਼ਿੰਦਗੀ ਦੇ ਵਾਅਦੇ ਦਾ ਐਲਾਨ ਕਰਾਂ; 2 ਅਤੇ ਮੈਂ ਆਪਣੇ ਪਿਆਰੇ ਬੇਟੇ ਤਿਮੋਥਿਉਸ ਨੂੰ ਇਹ ਚਿੱਠੀ ਲਿਖ ਰਿਹਾ ਹਾਂ: ਪਿਤਾ ਪਰਮੇਸ਼ੁਰ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਤੈਨੂੰ ਅਪਾਰ ਕਿਰਪਾ, ਦਇਆ ਤੇ ਸ਼ਾਂਤੀ ਬਖ਼ਸ਼ਣ। 3 ਮੈਂ ਪਰਮੇਸ਼ੁਰ ਦਾ, ਜਿਸ ਦੀ ਭਗਤੀ ਮੈਂ ਆਪਣੇ ਪਿਉ-ਦਾਦਿਆਂ ਵਾਂਗ ਅਤੇ ਸਾਫ਼ ਜ਼ਮੀਰ ਨਾਲ ਕਰਦਾ ਹਾਂ, ਸ਼ੁਕਰਗੁਜ਼ਾਰ ਹਾਂ ਕਿ ਮੈਂ ਦਿਨ-ਰਾਤ ਫ਼ਰਿਆਦਾਂ ਕਰਦੇ ਹੋਏ ਕਦੀ ਵੀ ਤੇਰਾ ਜ਼ਿਕਰ ਕਰਨੋਂ ਨਹੀਂ ਭੁੱਲਦਾ। 4 ਮੈਂ ਤੇਰੇ ਹੰਝੂਆਂ ਨੂੰ ਯਾਦ ਕਰ-ਕਰ ਕੇ ਤੈਨੂੰ ਦੇਖਣ ਲਈ ਤਰਸ ਰਿਹਾ ਹਾਂ, ਤਾਂਕਿ ਤੈਨੂੰ ਮਿਲ ਕੇ ਮੇਰਾ ਦਿਲ ਖ਼ੁਸ਼ੀ ਨਾਲ ਭਰ ਜਾਵੇ। 5 ਮੈਂ ਤੇਰੀ ਨਿਹਚਾ ਨੂੰ ਯਾਦ ਕਰਦਾ ਹਾਂ ਜਿਸ ਵਿਚ ਕੋਈ ਕਪਟ ਨਹੀਂ ਹੈ। ਮੈਂ ਇਹ ਨਿਹਚਾ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿਚ ਦੇਖੀ ਸੀ, ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਨਿਹਚਾ ਤੇਰੇ ਵਿਚ ਵੀ ਹੈ। 6 ਇਸੇ ਕਰਕੇ ਮੈਂ ਤੈਨੂੰ ਯਾਦ ਕਰਾਉਂਦਾ ਹਾਂ ਕਿ ਤੂੰ ਪਰਮੇਸ਼ੁਰ ਦੀ ਉਸ ਦਾਤ ਨੂੰ ਪੂਰੇ ਜੋਸ਼ ਨਾਲ ਇਸਤੇਮਾਲ ਕਰਦਾ ਰਹਿ ਜੋ ਤੈਨੂੰ ਉਦੋਂ ਮਿਲੀ ਸੀ ਜਦੋਂ ਮੈਂ ਤੇਰੇ ਉੱਤੇ ਆਪਣੇ ਹੱਥ ਰੱਖੇ ਸਨ। 7 ਕਿਉਂਕਿ ਪਰਮੇਸ਼ੁਰ ਵੱਲੋਂ ਮਿਲੀ ਪਵਿੱਤਰ ਸ਼ਕਤੀ ਸਾਨੂੰ ਡਰਪੋਕ ਨਹੀਂ ਬਣਾਉਂਦੀ, ਸਗੋਂ ਸਾਡੇ ਅੰਦਰ ਤਾਕਤ, ਪਿਆਰ ਤੇ ਸਮਝ ਪੈਦਾ ਕਰਦੀ ਹੈ। 8 ਇਸ ਲਈ, ਸਾਡੇ ਪ੍ਰਭੂ ਬਾਰੇ ਗਵਾਹੀ ਦੇਣ ਵਿਚ ਸ਼ਰਮਿੰਦਗੀ ਮਹਿਸੂਸ ਨਾ ਕਰੀਂ ਤੇ ਨਾ ਹੀ ਮੇਰੇ ਕਰਕੇ ਸ਼ਰਮਿੰਦਗੀ ਮਹਿਸੂਸ ਕਰੀਂ ਕਿ ਮੈਂ ਪ੍ਰਭੂ ਦੀ ਖ਼ਾਤਰ ਕੈਦ ਵਿਚ ਹਾਂ। ਪਰ ਤੂੰ ਪਰਮੇਸ਼ੁਰ ਦੀ ਤਾਕਤ ਉੱਤੇ ਭਰੋਸਾ ਰੱਖ ਕੇ ਖ਼ੁਸ਼ ਖ਼ਬਰੀ ਦੀ ਖ਼ਾਤਰ ਦੁੱਖ ਝੱਲਣ ਲਈ ਤਿਆਰ ਰਹਿ। 9 ਉਸ ਨੇ ਸਾਨੂੰ ਬਚਾ ਕੇ ਆਪਣੇ ਪਵਿੱਤਰ ਸੇਵਕ ਬਣਨ ਲਈ ਸੱਦਿਆ ਹੈ। ਇਹ ਸੱਦਾ ਸਾਨੂੰ ਆਪਣੇ ਕੰਮਾਂ ਕਰਕੇ ਨਹੀਂ, ਸਗੋਂ ਉਸ ਦੀ ਇੱਛਾ ਅਤੇ ਅਪਾਰ ਕਿਰਪਾ ਕਰਕੇ ਮਿਲਿਆ ਹੈ। ਉਸ ਨੇ ਯਿਸੂ ਮਸੀਹ ਰਾਹੀਂ ਸਾਡੇ ਉੱਤੇ ਬਹੁਤ ਸਮਾਂ ਪਹਿਲਾਂ ਅਪਾਰ ਕਿਰਪਾ ਕੀਤੀ ਸੀ, 10 ਪਰ ਹੁਣ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਪ੍ਰਗਟ ਹੋਣ ਨਾਲ ਇਹ ਗੱਲ ਸਾਫ਼ ਜ਼ਾਹਰ ਹੋ ਗਈ ਹੈ ਕਿ ਸਾਡੇ ਉੱਤੇ ਅਪਾਰ ਕਿਰਪਾ ਕੀਤੀ ਗਈ ਹੈ। ਉਸ ਨੇ ਮੌਤ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਖ਼ੁਸ਼ ਖ਼ਬਰੀ ਰਾਹੀਂ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਅਸੀਂ ਅਵਿਨਾਸ਼ੀ ਜ਼ਿੰਦਗੀ ਕਿਵੇਂ ਪਾ ਸਕਦੇ ਹਾਂ। 11 ਇਸੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਲਈ ਮੈਨੂੰ ਪ੍ਰਚਾਰਕ, ਰਸੂਲ ਤੇ ਸਿੱਖਿਅਕ ਬਣਾਇਆ ਗਿਆ ਹੈ। 12 ਮੈਂ ਇਸੇ ਕਰਕੇ ਦੁੱਖ ਝੱਲ ਰਿਹਾ ਹਾਂ, ਪਰ ਮੈਂ ਸ਼ਰਮਿੰਦਾ ਨਹੀਂ ਹਾਂ। ਮੈਂ ਪਰਮੇਸ਼ੁਰ ਨੂੰ ਜਾਣਦਾ ਹਾਂ ਅਤੇ ਮੈਨੂੰ ਉਸ ਉੱਤੇ ਭਰੋਸਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਜੋ ਅਮਾਨਤ ਮੈਂ ਉਸ ਨੂੰ ਸੌਂਪੀ ਹੈ, ਉਹ ਨਿਆਂ ਦੇ ਦਿਨ ਤਕ ਉਸ ਅਮਾਨਤ ਦੀ ਰਾਖੀ ਕਰਨ ਦੇ ਕਾਬਲ ਹੈ। 13 ਮੇਰੇ ਤੋਂ ਸੁਣੀਆਂ ਸਹੀ ਸਿੱਖਿਆਵਾਂ ਦੇ ਨਮੂਨੇ ਉੱਤੇ ਨਿਹਚਾ ਅਤੇ ਪਿਆਰ ਨਾਲ ਚੱਲਦਾ ਰਹਿ। ਇਹ ਨਿਹਚਾ ਅਤੇ ਪਿਆਰ ਯਿਸੂ ਮਸੀਹ ਦਾ ਚੇਲਾ ਹੋਣ ਕਰਕੇ ਤੇਰੇ ਵਿਚ ਹੈ। 14 ਸਾਡੇ ਵਿਚ ਵੱਸ ਰਹੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਇਸ ਬਹੁਮੁੱਲੀ ਅਮਾਨਤ ਦੀ ਰਾਖੀ ਕਰ। 15 ਤੂੰ ਇਹ ਜਾਣਦਾ ਹੈਂ ਕਿ ਏਸ਼ੀਆ ਜ਼ਿਲ੍ਹੇ ਵਿਚ ਸਾਰੇ ਆਦਮੀ ਮੇਰਾ ਸਾਥ ਛੱਡ ਗਏ ਹਨ। ਫੁਗਿਲੁਸ ਤੇ ਹਰਮੁਗਨੇਸ ਉਨ੍ਹਾਂ ਆਦਮੀਆਂ ਵਿੱਚੋਂ ਹਨ। 16 ਪਰਮੇਸ਼ੁਰ ਦੀ ਦਇਆ ਉਨੇਸਿਫੁਰੁਸ ਦੇ ਪਰਿਵਾਰ ਉੱਤੇ ਹੁੰਦੀ ਰਹੇ ਕਿਉਂਕਿ ਉਹ ਅਕਸਰ ਮੈਨੂੰ ਹੌਸਲਾ ਦਿੰਦਾ ਰਿਹਾ ਅਤੇ ਉਸ ਨੇ ਇਸ ਗੱਲੋਂ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ ਕਿ ਮੈਂ ਜੇਲ੍ਹ ਵਿਚ ਬੇੜੀਆਂ ਨਾਲ ਜਕੜਿਆ ਹੋਇਆ ਹਾਂ। 17 ਇਸ ਦੀ ਬਜਾਇ, ਜਦੋਂ ਉਹ ਰੋਮ ਵਿਚ ਸੀ, ਤਾਂ ਉਹ ਮੈਨੂੰ ਉਦੋਂ ਤਕ ਲੱਭਦਾ ਰਿਹਾ ਜਦ ਤਕ ਉਸ ਨੇ ਮੈਨੂੰ ਲੱਭ ਨਾ ਲਿਆ। 18 ਯਹੋਵਾਹ ਪਰਮੇਸ਼ੁਰ ਨਿਆਂ ਦੇ ਦਿਨ ਉਸ ਉੱਤੇ ਦਇਆ ਕਰੇ। ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਅਫ਼ਸੁਸ ਵਿਚ ਉਸ ਨੇ ਮੇਰੀ ਕਿੰਨੀ ਸੇਵਾ ਕੀਤੀ ਸੀ।
12-18 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਤੀਤੁਸ 1–ਫਿਲੇਮੋਨ
“‘ਬਜ਼ੁਰਗ ਨਿਯੁਕਤ’ ਕਰੋ”
(ਤੀਤੁਸ 1:5-9) ਮੈਂ ਤੈਨੂੰ ਕ੍ਰੀਟ ਵਿਚ ਇਸ ਲਈ ਛੱਡਿਆ ਸੀ ਕਿ ਤੂੰ ਉੱਥੇ ਵਿਗੜੇ ਮਾਮਲਿਆਂ ਨੂੰ ਨਜਿੱਠੇਂ ਅਤੇ ਸ਼ਹਿਰੋ-ਸ਼ਹਿਰ ਬਜ਼ੁਰਗ ਨਿਯੁਕਤ ਕਰੇਂ, ਜਿਵੇਂ ਮੈਂ ਤੈਨੂੰ ਕਿਹਾ ਸੀ। 6 ਉਸ ਭਰਾ ਨੂੰ ਬਜ਼ੁਰਗ ਨਿਯੁਕਤ ਕੀਤਾ ਜਾ ਸਕਦਾ ਹੈ ਜਿਹੜਾ ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ, ਜਿਸ ਦੇ ਬੱਚੇ ਨਿਹਚਾਵਾਨ ਹੋਣ ਅਤੇ ਉਨ੍ਹਾਂ ਉੱਤੇ ਅਯਾਸ਼ੀ ਕਰਨ ਜਾਂ ਬਾਗ਼ੀ ਹੋਣ ਦਾ ਦੋਸ਼ ਨਾ ਲੱਗਾ ਹੋਵੇ 7 ਕਿਉਂਕਿ ਪਰਮੇਸ਼ੁਰ ਦਾ ਜ਼ਿੰਮੇਵਾਰ ਸੇਵਕ ਹੋਣ ਦੇ ਨਾਤੇ ਨਿਗਾਹਬਾਨ ਨਿਰਦੋਸ਼ ਹੋਵੇ, ਆਪਣੀ ਮਨ-ਮਰਜ਼ੀ ਨਾ ਕਰੇ ਅਤੇ ਨਾ ਹੀ ਉਹ ਗੁੱਸੇਖ਼ੋਰ, ਸ਼ਰਾਬੀ, ਮਾਰ-ਕੁਟਾਈ ਕਰਨ ਵਾਲਾ ਅਤੇ ਲਾਲਚ ਨਾਲ ਦੂਸਰਿਆਂ ਦਾ ਫ਼ਾਇਦਾ ਉਠਾਉਣ ਵਾਲਾ ਹੋਵੇ, 8 ਸਗੋਂ ਉਹ ਪਰਾਹੁਣਚਾਰੀ ਕਰਨ ਵਾਲਾ, ਚੰਗੇ ਕੰਮ ਕਰਨ ਵਾਲਾ, ਸਮਝਦਾਰ, ਨੇਕ, ਵਫ਼ਾਦਾਰ ਅਤੇ ਆਪਣੇ ਉੱਤੇ ਕਾਬੂ ਰੱਖਣ ਵਾਲਾ ਹੋਵੇ। 9 ਨਾਲੇ, ਉਸ ਨੂੰ ਸਿਖਾਉਣ ਦੀ ਕਲਾ ਵਰਤਦੇ ਹੋਏ ਪਰਮੇਸ਼ੁਰ ਦੇ ਸੱਚੇ ਬਚਨ ਉੱਤੇ ਪੱਕਾ ਰਹਿਣਾ ਚਾਹੀਦਾ ਹੈ ਤਾਂਕਿ ਉਹ ਸਹੀ ਸਿੱਖਿਆ ਦੇ ਅਨੁਸਾਰ ਨਸੀਹਤ ਦੇਣ ਅਤੇ ਇਸ ਸਿੱਖਿਆ ਦੇ ਖ਼ਿਲਾਫ਼ ਬੋਲਣ ਵਾਲੇ ਲੋਕਾਂ ਨੂੰ ਤਾੜਨਾ ਦੇਣ ਦੇ ਕਾਬਲ ਹੋਵੇ।
ਪਾਠਕਾਂ ਵੱਲੋਂ ਸਵਾਲ
ਹਾਲਾਂਕਿ ਬਾਈਬਲ ਸਾਨੂੰ ਖੋਲ੍ਹ ਕੇ ਨਹੀਂ ਦੱਸਦੀ ਕਿ ਹਰ ਭਰਾ ਨੂੰ ਉਸ ਵੇਲੇ ਕਿਵੇਂ ਨਿਯੁਕਤ ਕੀਤਾ ਜਾਂਦਾ ਸੀ, ਪਰ ਸਾਨੂੰ ਇਸ ਬਾਰੇ ਥੋੜ੍ਹਾ-ਬਹੁਤਾ ਜ਼ਰੂਰ ਪਤਾ ਲੱਗਦਾ ਹੈ। ਬਾਈਬਲ ਦੱਸਦੀ ਹੈ ਕਿ ਜਦੋਂ ਪੌਲੁਸ ਤੇ ਬਰਨਾਬਾਸ ਆਪਣੇ ਪਹਿਲੇ ਮਿਸ਼ਨਰੀ ਦੌਰੇ ਤੋਂ ਵਾਪਸ ਆ ਰਹੇ ਸਨ, ਤਾਂ “ਉਨ੍ਹਾਂ ਨੇ ਹਰ ਮੰਡਲੀ ਵਿਚ ਬਜ਼ੁਰਗ ਨਿਯੁਕਤ ਕੀਤੇ ਅਤੇ ਪ੍ਰਾਰਥਨਾ ਕਰਨ ਅਤੇ ਵਰਤ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਯਹੋਵਾਹ ਦੇ ਸਹਾਰੇ ਛੱਡ ਦਿੱਤਾ ਜਿਸ ਉੱਤੇ ਉਨ੍ਹਾਂ ਨੇ ਨਿਹਚਾ ਕੀਤੀ ਸੀ।” (ਰਸੂ. 14:23) ਕੁਝ ਸਾਲਾਂ ਬਾਅਦ ਪੌਲੁਸ ਨੇ ਆਪਣੇ ਨਾਲ ਸਫ਼ਰ ਕਰਨ ਵਾਲੇ ਭਰਾ ਤੀਤੁਸ ਨੂੰ ਲਿਖਿਆ: “ਮੈਂ ਤੈਨੂੰ ਕ੍ਰੀਟ ਵਿਚ ਇਸ ਲਈ ਛੱਡਿਆ ਸੀ ਕਿ ਤੂੰ ਉੱਥੇ ਵਿਗੜੇ ਮਾਮਲਿਆਂ ਨੂੰ ਨਜਿੱਠੇਂ ਅਤੇ ਸ਼ਹਿਰੋ-ਸ਼ਹਿਰ ਬਜ਼ੁਰਗ ਨਿਯੁਕਤ ਕਰੇਂ, ਜਿਵੇਂ ਮੈਂ ਤੈਨੂੰ ਕਿਹਾ ਸੀ।” (ਤੀਤੁ. 1:5) ਲੱਗਦਾ ਹੈ ਕਿ ਪੌਲੁਸ ਨਾਲ ਦੂਰ-ਦੂਰ ਤਕ ਸਫ਼ਰ ਕਰਨ ਵਾਲੇ ਤਿਮੋਥਿਉਸ ਨੂੰ ਵੀ ਇਹੀ ਅਧਿਕਾਰ ਮਿਲਿਆ ਸੀ। (1 ਤਿਮੋ. 5:22) ਇਨ੍ਹਾਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਰਾਵਾਂ ਨੂੰ ਯਰੂਸ਼ਲਮ ਵਿਚ ਰਹਿੰਦੇ ਰਸੂਲਾਂ ਤੇ ਬਜ਼ੁਰਗਾਂ ਨੇ ਨਹੀਂ, ਸਗੋਂ ਸਰਕਟ ਓਵਰਸੀਅਰਾਂ ਨੇ ਨਿਯੁਕਤ ਕੀਤਾ ਸੀ।
ਬਾਈਬਲ ਦੀਆਂ ਇਨ੍ਹਾਂ ਮਿਸਾਲਾਂ ਕਰਕੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਪਹਿਲੀ ਸਤੰਬਰ 2014 ਤੋਂ ਇਸ ਤਰੀਕੇ ਨਾਲ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕੀਤਾ ਜਾਵੇਗਾ: ਸਰਕਟ ਵਿਚ ਜਿਨ੍ਹਾਂ ਭਰਾਵਾਂ ਬਾਰੇ ਸਿਫ਼ਾਰਸ਼ ਕੀਤੀ ਗਈ ਹੈ, ਉਨ੍ਹਾਂ ਬਾਰੇ ਸਰਕਟ ਓਵਰਸੀਅਰ ਧਿਆਨ ਨਾਲ ਸੋਚ-ਵਿਚਾਰ ਕਰੇਗਾ। ਸਰਕਟ ਓਵਰਸੀਅਰ ਮੰਡਲੀਆਂ ਵਿਚ ਆਪਣੇ ਦੌਰੇ ਦੌਰਾਨ ਇਨ੍ਹਾਂ ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੇਗਾ ਅਤੇ ਜੇ ਹੋ ਸਕੇ, ਤਾਂ ਉਹ ਉਨ੍ਹਾਂ ਨਾਲ ਪ੍ਰਚਾਰ ਵੀ ਕਰੇਗਾ। ਮੰਡਲੀ ਦੇ ਸਾਰੇ ਬਜ਼ੁਰਗਾਂ ਨਾਲ ਇਨ੍ਹਾਂ ਭਰਾਵਾਂ ਬਾਰੇ ਗੱਲਬਾਤ ਕਰਨ ਤੋਂ ਬਾਅਦ ਸਰਕਟ ਓਵਰਸੀਅਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਰਕਟ ਦੀਆਂ ਮੰਡਲੀਆਂ ਵਿਚ ਬਜ਼ੁਰਗ ਤੇ ਸਹਾਇਕ ਸੇਵਕ ਨਿਯੁਕਤ ਕਰੇ। ਹੁਣ ਭਰਾਵਾਂ ਨੂੰ ਉਸੇ ਤਰੀਕੇ ਨਾਲ ਨਿਯੁਕਤ ਕੀਤਾ ਜਾਵੇਗਾ ਜਿਸ ਤਰ੍ਹਾਂ ਪਹਿਲੀ ਸਦੀ ਵਿਚ ਕੀਤਾ ਜਾਂਦਾ ਸੀ।
ਭਰਾਵਾਂ ਨੂੰ ਨਿਯੁਕਤ ਕਰਨ ਸੰਬੰਧੀ ਕਿਹੜੇ ਭਰਾ ਅਲੱਗ-ਅਲੱਗ ਭੂਮਿਕਾ ਨਿਭਾਉਂਦੇ ਹਨ? “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੀ ਹਮੇਸ਼ਾ ਤੋਂ ਹੀ ਇਹ ਮੁੱਖ ਜ਼ਿੰਮੇਵਾਰੀ ਰਹੀ ਹੈ ਕਿ ਉਹ ਨੌਕਰਾਂ-ਚਾਕਰਾਂ ਨੂੰ ਭੋਜਨ ਦੇਵੇ ਯਾਨੀ ਪਰਮੇਸ਼ੁਰ ਦਾ ਗਿਆਨ ਦੇਵੇ। (ਮੱਤੀ 24:45-47) ਇਸ ਜ਼ਿੰਮੇਵਾਰੀ ਵਿਚ ਇਹ ਵੀ ਸ਼ਾਮਲ ਹੈ ਕਿ ਉਹ ਪਵਿੱਤਰ ਸ਼ਕਤੀ ਦੀ ਮਦਦ ਨਾਲ ਬਾਈਬਲ ਦੀ ਜਾਂਚ ਕਰ ਕੇ ਦੱਸਦੇ ਹਨ ਕਿ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਦੁਨੀਆਂ ਭਰ ਵਿਚ ਸਾਰੀਆਂ ਮੰਡਲੀਆਂ ਨੂੰ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ। ਵਫ਼ਾਦਾਰ ਨੌਕਰ ਸਰਕਟ ਓਵਰਸੀਅਰਾਂ ਤੇ ਬ੍ਰਾਂਚ ਕਮੇਟੀ ਦੇ ਮੈਂਬਰਾਂ ਨੂੰ ਵੀ ਨਿਯੁਕਤ ਕਰਦਾ ਹੈ। ਫਿਰ ਹਰ ਬ੍ਰਾਂਚ ਆਫ਼ਿਸ ਵਫ਼ਾਦਾਰ ਨੌਕਰ ਤੋਂ ਮਿਲੀ ਸੇਧ ਨੂੰ ਲਾਗੂ ਕਰਨ ਵਿਚ ਮੰਡਲੀ ਦੇ ਬਜ਼ੁਰਗਾਂ ਦੀ ਮਦਦ ਕਰਦਾ ਹੈ। ਹਰ ਮੰਡਲੀ ਦੇ ਸਾਰੇ ਬਜ਼ੁਰਗਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਧਿਆਨ ਨਾਲ ਸੋਚ-ਵਿਚਾਰ ਕਰ ਕੇ ਗੱਲਬਾਤ ਕਰਨ ਕਿ ਕਿਹੜੇ ਭਰਾ ਬਜ਼ੁਰਗ ਤੇ ਸਹਾਇਕ ਸੇਵਕ ਬਣਨ ਲਈ ਬਾਈਬਲ ਵਿਚ ਦਿੱਤੀਆਂ ਮੰਗਾਂ ਉੱਤੇ ਪੂਰੇ ਉਤਰਦੇ ਹਨ। ਜਿਹੜੇ ਭਰਾ ਉਨ੍ਹਾਂ ਮੰਗਾਂ ʼਤੇ ਪੂਰੇ ਉਤਰਦੇ ਹਨ, ਬਜ਼ੁਰਗ ਪਰਮੇਸ਼ੁਰ ਦੀ ਮੰਡਲੀ ਵਿਚ ਉਨ੍ਹਾਂ ਦੀ ਨਿਯੁਕਤੀ ਲਈ ਸਿਫ਼ਾਰਸ਼ ਕਰਦੇ ਹਨ। ਹਰ ਸਰਕਟ ਓਵਰਸੀਅਰ ਦੀ ਗੰਭੀਰ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਭਰਾਵਾਂ ਬਾਰੇ ਧਿਆਨ ਨਾਲ ਸੋਚੇ ਤੇ ਪ੍ਰਾਰਥਨਾ ਕਰੇ ਜਿਨ੍ਹਾਂ ਦੀ ਬਜ਼ੁਰਗ ਸਿਫ਼ਾਰਸ਼ ਕਰਦੇ ਹਨ। ਫਿਰ ਉਹ ਕਾਬਲ ਭਰਾਵਾਂ ਨੂੰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਵਜੋਂ ਨਿਯੁਕਤ ਕਰੇ।
ਹੀਰੇ-ਮੋਤੀਆਂ ਦੀ ਖੋਜ ਕਰੋ
(ਤੀਤੁਸ 1:12) ਕ੍ਰੀਟ ਦੇ ਲੋਕਾਂ ਦੇ ਹੀ ਇਕ ਨਬੀ ਨੇ ਕਿਹਾ ਸੀ: “ਕ੍ਰੀਟ ਦੇ ਲੋਕ ਹਮੇਸ਼ਾ ਝੂਠੇ, ਖ਼ਤਰਨਾਕ ਜੰਗਲੀ ਜਾਨਵਰ, ਆਲਸੀ ਤੇ ਪੇਟੂ ਹੁੰਦੇ ਹਨ।”
w89 5/15 31 ਪੈਰਾ 5
ਪਾਠਕਾਂ ਵੱਲੋਂ ਸਵਾਲ
ਉਹ ਕ੍ਰੀਟ ਦੇ ਲੋਕਾਂ ਨਾਲ ਹੁੰਦੇ ਨਸਲੀ ਪੱਖਪਾਤ ਨਾਲ ਸਹਿਮਤ ਨਹੀਂ ਸੀ। ਅਸੀਂ ਇਸ ਗੱਲ ਦਾ ਪੱਕਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਪੌਲੁਸ ਜਾਣਦਾ ਸੀ ਕਿ ਕ੍ਰੀਟ ਵਿਚ ਚੰਗੇ ਮਸੀਹੀ ਸਨ ਜਿਨ੍ਹਾਂ ʼਤੇ ਪਰਮੇਸ਼ੁਰ ਦੀ ਮਿਹਰ ਸੀ ਤੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਚੁਣਿਆ ਸੀ। (ਰਸੂਲਾਂ ਦੇ ਕੰਮ 2:5, 11, 33) ਉੱਥੇ ਇੰਨੇ ਕੁ ਵਫ਼ਾਦਾਰ ਮਸੀਹੀ ਸਨ ਜੋ “ਸ਼ਹਿਰੋ-ਸ਼ਹਿਰ” ਮੰਡਲੀਆਂ ਬਣਾ ਰਹੇ ਸਨ। ਭਾਵੇਂ ਇਹ ਮਸੀਹੀ ਪਾਪੀ ਇਨਸਾਨ ਸਨ, ਪਰ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਝੂਠੇ, ਆਲਸੀ ਤੇ ਪੇਟੂ ਨਹੀਂ ਸਨ। ਜੇ ਉਹ ਇਸ ਤਰ੍ਹਾਂ ਦੇ ਹੁੰਦੇ, ਤਾਂ ਉਨ੍ਹਾਂ ʼਤੇ ਯਹੋਵਾਹ ਦੀ ਮਿਹਰ ਨਹੀਂ ਰਹਿਣੀ ਸੀ। (ਫ਼ਿਲਿੱਪੀਆਂ 3:18, 19; ਪ੍ਰਕਾਸ਼ ਦੀ ਕਿਤਾਬ 21:8) ਨਾਲੇ ਅੱਜ ਅਸੀਂ ਵੀ ਸਾਰੀਆਂ ਕੌਮਾਂ ਵਿੱਚੋਂ ਕ੍ਰੀਟ ਦੇ ਲੋਕਾਂ ਵਰਗੇ ਲੋਕ ਲੱਭਦੇ ਹਨ। ਕ੍ਰੀਟ ਵਿਚ ਅਜਿਹੇ ਨੇਕਦਿਲ ਲੋਕ ਸਨ ਜੋ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਅਨੈਤਿਕ ਮਿਆਰਾਂ ਕਰਕੇ ਦੁਖੀ ਸਨ ਅਤੇ ਪਰਮੇਸ਼ੁਰ ਦਾ ਸੰਦੇਸ਼ ਸੁਣਨ ਲਈ ਤਿਆਰ ਸਨ।—ਹਿਜ਼ਕੀਏਲ 9:4; ਰਸੂਲਾਂ ਦੇ ਕੰਮ 13:48 ਵਿਚ ਨੁਕਤਾ ਦੇਖੋ।
(ਫਿਲੇਮੋਨ 15, 16) ਉਹ ਸ਼ਾਇਦ ਇਸ ਕਰਕੇ ਥੋੜ੍ਹੇ ਸਮੇਂ ਲਈ ਤੇਰੇ ਨਾਲ ਨਹੀਂ ਸੀ ਤਾਂਕਿ ਉਹ ਵਾਪਸ ਆ ਕੇ ਹਮੇਸ਼ਾ ਤੇਰੇ ਨਾਲ ਰਹੇ, 16 ਪਰ ਹੁਣ ਉਹ ਸਿਰਫ਼ ਗ਼ੁਲਾਮ ਹੀ ਨਹੀਂ, ਸਗੋਂ ਭਰਾ ਵੀ ਹੈ ਅਤੇ ਮੈਨੂੰ ਬਹੁਤ ਪਿਆਰਾ ਹੈ। ਪਰ ਤੇਰੇ ਲਈ ਤਾਂ ਹੋਰ ਵੀ ਜ਼ਿਆਦਾ ਕਿਉਂਕਿ ਹੁਣ ਤੁਹਾਡਾ ਦੋਹਾਂ ਦਾ ਰਿਸ਼ਤਾ ਸਿਰਫ਼ ਗ਼ੁਲਾਮ ਤੇ ਮਾਲਕ ਵਾਲਾ ਹੀ ਨਹੀਂ ਰਿਹਾ, ਸਗੋਂ ਉਹ ਤੇਰਾ ਮਸੀਹੀ ਭਰਾ ਵੀ ਬਣ ਗਿਆ ਹੈ।
ਤੀਤੁਸ, ਫ਼ਿਲੇਮੋਨ ਅਤੇ ਇਬਰਾਨੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ
15, 16—ਪੌਲੁਸ ਨੇ ਫ਼ਿਲੇਮੋਨ ਨੂੰ ਉਨੇਸਿਮੁਸ ਨੂੰ ਆਜ਼ਾਦ ਕਰਨ ਲਈ ਕਿਉਂ ਨਹੀਂ ਕਿਹਾ?
ਪੌਲੁਸ ‘ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦੇਣ’ ਦੇ ਕੰਮ ਵਿਚ ਲੱਗਾ ਰਹਿਣਾ ਚਾਹੁੰਦਾ ਸੀ। ਇਸ ਲਈ ਉਹ ਦੂਸਰਿਆਂ ਦੇ ਮਾਮਲਿਆਂ ਵਿਚ ਟੰਗ ਨਹੀਂ ਸੀ ਅੜਾਉਣੀ ਚਾਹੁੰਦਾ ਜਿਵੇਂ ਗ਼ੁਲਾਮੀ ਦੇ ਮਾਮਲੇ ਵਿਚ।—ਰਸੂ. 28:31.
ਬਾਈਬਲ ਪੜ੍ਹਾਈ
(ਤੀਤੁਸ 3:1-15) ਉਨ੍ਹਾਂ ਨੂੰ ਯਾਦ ਕਰਾਉਂਦਾ ਰਹਿ ਕਿ ਉਹ ਸਰਕਾਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਦੇ ਅਧੀਨ ਰਹਿਣ ਅਤੇ ਉਨ੍ਹਾਂ ਦਾ ਕਹਿਣਾ ਮੰਨਣ ਅਤੇ ਹਰ ਚੰਗੇ ਕੰਮ ਲਈ ਤਿਆਰ ਰਹਿਣ, 2 ਕਿਸੇ ਬਾਰੇ ਬੁਰਾ-ਭਲਾ ਨਾ ਕਹਿਣ, ਲੜਾਈ-ਝਗੜੇ ਨਾ ਕਰਨ, ਅੜਬ ਨਾ ਹੋਣ ਅਤੇ ਸਾਰਿਆਂ ਨਾਲ ਨਰਮਾਈ ਨਾਲ ਪੇਸ਼ ਆਉਣ। 3 ਕਿਉਂਕਿ ਪਹਿਲਾਂ ਅਸੀਂ ਵੀ ਨਾਸਮਝ ਤੇ ਅਣਆਗਿਆਕਾਰ ਸਾਂ ਅਤੇ ਦੂਜਿਆਂ ਨੇ ਸਾਨੂੰ ਗੁਮਰਾਹ ਕੀਤਾ ਸੀ, ਅਸੀਂ ਕਈ ਤਰ੍ਹਾਂ ਦੀਆਂ ਇੱਛਾਵਾਂ ਅਤੇ ਐਸ਼ਪਰਸਤੀ ਦੇ ਗ਼ੁਲਾਮ ਸਾਂ ਅਤੇ ਜ਼ਿੰਦਗੀ ਵਿਚ ਸਿਰਫ਼ ਬੁਰਾਈ ਤੇ ਈਰਖਾ ਕਰਦੇ ਸਾਂ, ਅਸੀਂ ਨੀਚ ਇਨਸਾਨ ਸਾਂ ਅਤੇ ਇਕ-ਦੂਜੇ ਨਾਲ ਨਫ਼ਰਤ ਕਰਦੇ ਸਾਂ। 4 ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਨੇ ਇਨਸਾਨਾਂ ਲਈ ਆਪਣੀ ਦਇਆ ਅਤੇ ਪਿਆਰ ਜ਼ਾਹਰ ਕੀਤਾ, 5 (ਉਸ ਨੇ ਇਹ ਸਾਡੇ ਨੇਕ ਕੰਮਾਂ ਕਰਕੇ ਨਹੀਂ, ਸਗੋਂ ਆਪਣੀ ਰਹਿਮਦਿਲੀ ਕਰਕੇ ਕੀਤਾ) ਤਾਂ ਉਸ ਨੇ ਸਾਨੂੰ ਸ਼ੁੱਧ ਕਰ ਕੇ ਨਵੀਂ ਜ਼ਿੰਦਗੀ ਦਿੱਤੀ ਅਤੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਨਵਾਂ ਬਣਾਇਆ। ਇਸ ਤਰ੍ਹਾਂ ਉਸ ਨੇ ਸਾਨੂੰ ਬਚਾਇਆ। 6 ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਰਾਹੀਂ ਦਿਲ ਖੋਲ੍ਹ ਕੇ ਸਾਨੂੰ ਇਹ ਸ਼ਕਤੀ ਦਿੱਤੀ ਹੈ, 7 ਤਾਂਕਿ ਉਸ ਦੀ ਅਪਾਰ ਕਿਰਪਾ ਕਰਕੇ ਧਰਮੀ ਠਹਿਰਾਏ ਜਾਣ ਤੋਂ ਬਾਅਦ ਅਸੀਂ ਆਪਣੀ ਉਮੀਦ ਅਨੁਸਾਰ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣੀਏ। 8 ਇਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਮਾਮਲਿਆਂ ਉੱਤੇ ਜ਼ੋਰ ਦਿੰਦਾ ਰਹੇਂ ਤਾਂਕਿ ਜਿਹੜੇ ਇਨਸਾਨ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦੇ ਹਨ, ਉਹ ਚੰਗੇ ਕੰਮ ਕਰਨ ਉੱਤੇ ਆਪਣਾ ਧਿਆਨ ਲਾਈ ਰੱਖਣ। ਇਹ ਗੱਲਾਂ ਚੰਗੀਆਂ ਅਤੇ ਇਨਸਾਨਾਂ ਲਈ ਫ਼ਾਇਦੇਮੰਦ ਹਨ। 9 ਪਰ ਫ਼ਜ਼ੂਲ ਦੀ ਬਹਿਸਬਾਜ਼ੀ ਵਿਚ ਪੈਣ, ਵੰਸ਼ਾਵਲੀਆਂ ਦੀ ਖੋਜਬੀਨ ਕਰਨ, ਲੜਾਈ-ਝਗੜਿਆਂ ਅਤੇ ਮੂਸਾ ਦੇ ਕਾਨੂੰਨ ਬਾਰੇ ਵਾਦ-ਵਿਵਾਦ ਵਿਚ ਪੈਣ ਤੋਂ ਦੂਰ ਰਹਿ। 10 ਜਿਹੜਾ ਆਦਮੀ ਗ਼ਲਤ ਸਿੱਖਿਆ ਦਿੰਦਾ ਹੈ, ਉਸ ਨੂੰ ਦੋ ਵਾਰ ਚੇਤਾਵਨੀ ਦੇਣ ਤੋਂ ਬਾਅਦ ਉਸ ਨਾਲ ਮਿਲਣਾ-ਗਿਲਣਾ ਛੱਡ ਦੇ 11 ਕਿਉਂਕਿ ਅਜਿਹੇ ਇਨਸਾਨ ਨੇ ਸਹੀ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ ਅਤੇ ਉਹ ਪਾਪ ਕਰ ਕੇ ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ। 12 ਜਦੋਂ ਮੈਂ ਅਰਤਿਮਾਸ ਜਾਂ ਤੁਖੀਕੁਸ ਨੂੰ ਤੇਰੇ ਕੋਲ ਘੱਲਾਂ, ਤਾਂ ਤੂੰ ਮੇਰੇ ਕੋਲ ਨਿਕੁਪੁਲਿਸ ਵਿਚ ਆਉਣ ਦੀ ਪੂਰੀ ਕੋਸ਼ਿਸ਼ ਕਰੀਂ ਕਿਉਂਕਿ ਮੈਂ ਸਰਦੀਆਂ ਉੱਥੇ ਕੱਟਣ ਦਾ ਫ਼ੈਸਲਾ ਕੀਤਾ ਹੈ। 13 ਜ਼ੇਨਸ, ਜੋ ਮੂਸਾ ਦੇ ਕਾਨੂੰਨ ਦਾ ਮਾਹਰ ਹੈ, ਅਤੇ ਅਪੁੱਲੋਸ ਨੂੰ ਸਫ਼ਰ ਵਾਸਤੇ ਜਿਨ੍ਹਾਂ ਚੀਜ਼ਾਂ ਦੀ ਲੋੜ ਹੈ, ਉਨ੍ਹਾਂ ਨੂੰ ਉਹ ਸਾਰੀਆਂ ਚੀਜ਼ਾਂ ਦੇਣ ਦਾ ਧਿਆਨ ਰੱਖੀਂ। 14 ਪਰ ਸਾਡੇ ਭਰਾਵਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਕਿ ਉਹ ਚੰਗੇ ਕੰਮਾਂ ਵਿਚ ਲੱਗੇ ਰਹਿਣ ਤਾਂਕਿ ਭੈਣਾਂ-ਭਰਾਵਾਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਹੋਣ ਤੇ ਉਹ ਆਪਣੀ ਸੇਵਾ ਵਿਚ ਅਸਫ਼ਲ ਨਾ ਹੋਣ। 15 ਮੇਰੇ ਨਾਲ ਜਿਹੜੇ ਵੀ ਭੈਣ-ਭਰਾ ਹਨ, ਉਨ੍ਹਾਂ ਸਾਰਿਆਂ ਵੱਲੋਂ ਤੈਨੂੰ ਨਮਸਕਾਰ। ਮੇਰੇ ਵੱਲੋਂ ਸਾਰੇ ਪਿਆਰੇ ਮਸੀਹੀ ਭੈਣਾਂ-ਭਰਾਵਾਂ ਨੂੰ ਨਮਸਕਾਰ। ਤੁਹਾਡੇ ਸਾਰਿਆਂ ਉੱਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਹੋਵੇ।
19-25 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 1-3
“ਧਾਰਮਿਕਤਾ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਕਰੋ”
(ਇਬਰਾਨੀਆਂ 1:8) ਪਰ ਆਪਣੇ ਪੁੱਤਰ ਬਾਰੇ ਉਹ ਕਹਿੰਦਾ ਹੈ: “ਪਰਮੇਸ਼ੁਰ ਯੁਗਾਂ-ਯੁਗਾਂ ਤਕ ਤੇਰਾ ਸਿੰਘਾਸਣ ਹੈ ਅਤੇ ਤੇਰਾ ਰਾਜ-ਡੰਡਾ ਸੱਚ ਦਾ ਰਾਜ-ਡੰਡਾ ਹੈ।
ਮਹਿਮਾਵਾਨ ਰਾਜੇ ਯਿਸੂ ਮਸੀਹ ਦੀ ਜੈ ਜੈਕਾਰ ਕਰੋ!
8 ਯਹੋਵਾਹ ਨੇ 1914 ਵਿਚ ਆਪਣੇ ਚੁਣੇ ਹੋਏ ਬੇਟੇ ਨੂੰ ਆਪਣੇ ਰਾਜ ਦਾ ਬਾਦਸ਼ਾਹ ਬਣਾਇਆ। ਯਿਸੂ ਦਾ “ਆੱਸਾ” ਯਾਨੀ ਰਾਜ-ਡੰਡਾ ਸੱਚ ਦਾ ਰਾਜ-ਡੰਡਾ ਹੈ ਜਿਸ ਕਰਕੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਧਾਰਮਿਕਤਾ ਤੇ ਇਨਸਾਫ਼ ਨਾਲ ਰਾਜ ਕਰੇਗਾ। ਉਸ ਦਾ “ਸਿੰਘਾਸਣ ਪਰਮੇਸ਼ੁਰ ਵੱਲੋਂ” ਹੈ ਯਾਨੀ ਯਹੋਵਾਹ ਉਸ ਦੇ ਰਾਜ ਦੀ ਨੀਂਹ ਹੈ। ਇਸ ਦਾ ਮਤਲਬ ਹੈ ਕਿ ਉਸ ਨੂੰ ਇਹ ਅਧਿਕਾਰ ਕਾਨੂੰਨੀ ਤੌਰ ਤੇ ਮਿਲਿਆ ਹੈ। ਨਾਲੇ ਯਿਸੂ ਦਾ ਸਿੰਘਾਸਣ “ਯੁਗਾਂ-ਯੁਗਾਂ ਤਕ” ਹੈ। ਕੀ ਤੁਹਾਡੇ ਲਈ ਇਹ ਮਾਣ ਦੀ ਗੱਲ ਨਹੀਂ ਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਸ਼ਕਤੀਸ਼ਾਲੀ ਰਾਜੇ ਮਸੀਹ ਦੀ ਅਗਵਾਈ ਅਧੀਨ ਯਹੋਵਾਹ ਦੀ ਸੇਵਾ ਕਰਦੇ ਹੋ?
(ਇਬਰਾਨੀਆਂ 1:9) ਤੈਨੂੰ ਧਾਰਮਿਕਤਾ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਹੈ। ਇਸੇ ਕਰਕੇ ਪਰਮੇਸ਼ੁਰ ਨੇ, ਹਾਂ ਤੇਰੇ ਪਰਮੇਸ਼ੁਰ ਨੇ ਤੇਰੇ ਸਿਰ ਉੱਤੇ ਤੇਲ ਪਾ ਕੇ ਤੈਨੂੰ ਚੁਣਿਆ ਹੈ ਅਤੇ ਤੈਨੂੰ ਤੇਰੇ ਹਿੱਸੇਦਾਰਾਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੱਤੀ ਹੈ।”
ਮਹਿਮਾਵਾਨ ਰਾਜੇ ਯਿਸੂ ਮਸੀਹ ਦੀ ਜੈ ਜੈਕਾਰ ਕਰੋ!
7 ਜ਼ਬੂਰਾਂ ਦੀ ਪੋਥੀ 45:6, 7 ਪੜ੍ਹੋ। ਯਿਸੂ ਨੇ ਧਾਰਮਿਕਤਾ ਨਾਲ ਪਿਆਰ ਕੀਤਾ, ਪਰ ਉਸ ਨੇ ਆਪਣੇ ਪਿਤਾ ਦਾ ਅਪਮਾਨ ਕਰਨ ਵਾਲੇ ਹਰ ਕੰਮ ਤੋਂ ਨਫ਼ਰਤ ਕੀਤੀ। ਇਸ ਲਈ ਯਹੋਵਾਹ ਨੇ ਉਸ ਨੂੰ ਆਪਣੇ ਰਾਜ ਦਾ ਬਾਦਸ਼ਾਹ ਚੁਣਿਆ। ਯਿਸੂ ਨੂੰ “ਖ਼ੁਸ਼ੀ ਦੇ ਤੇਲ” ਨਾਲ ਆਪਣੇ “ਸਾਥੀਆਂ” ਯਾਨੀ ਦਾਊਦ ਦੀ ਪੀੜ੍ਹੀ ਵਿੱਚੋਂ ਆਏ ਹੋਰ ਰਾਜਿਆਂ ਨਾਲੋਂ ਕਿਤੇ ਵਧ ਕੇ ਉੱਚਾ ਅਹੁਦਾ ਮਿਲਿਆ। ਕਿਵੇਂ? ਪਹਿਲੀ ਗੱਲ, ਯਹੋਵਾਹ ਨੇ ਆਪ ਯਿਸੂ ਨੂੰ ਚੁਣਿਆ। ਦੂਜੀ ਗੱਲ, ਉਸ ਨੇ ਯਿਸੂ ਨੂੰ ਰਾਜੇ ਦੇ ਨਾਲ-ਨਾਲ ਮਹਾਂ ਪੁਜਾਰੀ ਵਜੋਂ ਵੀ ਚੁਣਿਆ। (ਜ਼ਬੂ. 2:2; ਇਬ. 5:5, 6) ਤੀਜੀ ਗੱਲ, ਯਹੋਵਾਹ ਨੇ ਯਿਸੂ ਨੂੰ ਸੱਚ-ਮੁੱਚ ਦੇ ਤੇਲ ਨਾਲ ਨਹੀਂ, ਸਗੋਂ ਪਵਿੱਤਰ ਸ਼ਕਤੀ ਨਾਲ ਚੁਣਿਆ। ਚੌਥੀ ਗੱਲ, ਉਸ ਦੀ ਬਾਦਸ਼ਾਹੀ ਧਰਤੀ ʼਤੇ ਨਹੀਂ, ਸਗੋਂ ਸਵਰਗ ਵਿਚ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਇਬਰਾਨੀਆਂ 1:3) ਉਸ ਰਾਹੀਂ ਪਰਮੇਸ਼ੁਰ ਦੀ ਮਹਿਮਾ ਝਲਕਦੀ ਹੈ ਅਤੇ ਉਹ ਹੂ-ਬਹੂ ਪਰਮੇਸ਼ੁਰ ਵਰਗਾ ਹੈ ਅਤੇ ਉਸ ਦੇ ਸ਼ਕਤੀਸ਼ਾਲੀ ਬਚਨ ਰਾਹੀਂ ਸਾਰੀਆਂ ਚੀਜ਼ਾਂ ਨੂੰ ਕਾਇਮ ਰੱਖਦਾ ਹੈ; ਅਤੇ ਸਾਨੂੰ ਪਾਪਾਂ ਤੋਂ ਮੁਕਤ ਕਰਨ ਤੋਂ ਬਾਅਦ ਉਹ ਸਵਰਗ ਵਿਚ ਮਹਾਰਾਜ ਦੇ ਸੱਜੇ ਪਾਸੇ ਬੈਠ ਗਿਆ।
it-1 1185 ਪੈਰਾ 1
ਸਰੂਪ
ਕੀ ਯਿਸੂ ਨੇ ਹਮੇਸ਼ਾ ਆਪਣੇ ਪਿਤਾ ਦੀ ਹੂ-ਬਹੂ ਰੀਸ ਕੀਤੀ ਹੈ?
ਪਰਮੇਸ਼ੁਰ ਦਾ ਜੇਠਾ ਪੁੱਤਰ ਯਿਸੂ, ਜਿਸ ਨੇ ਬਾਅਦ ਵਿਚ ਧਰਤੀ ʼਤੇ ਜਨਮ ਲਿਆ, ਆਪਣੇ ਪਿਤਾ ਦੇ ਸਰੂਪ ʼਤੇ ਹੈ। (2 ਕੁਰਿੰ 4:4) ਪੁੱਤਰ ਉਹੀ ਸੀ ਜਿਸ ਨੂੰ ਪਰਮੇਸ਼ੁਰ ਨੇ ਕਿਹਾ ਸੀ: “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ . . . ਬਣਾਈਏ।” ਪੁੱਤਰ ਆਪਣੇ ਪਿਤਾ ਵਰਗਾ ਉਦੋਂ ਤੋਂ ਹੈ ਜਦੋਂ ਤੋਂ ਸਿਰਜਣਹਾਰ ਨੇ ਉਸ ਨੂੰ ਬਣਾਇਆ ਸੀ। (ਉਤ 1:26; ਯੂਹੰ 1:1-3; ਕੁਲੁੱ 1:15, 16) ਧਰਤੀ ʼਤੇ ਮੁਕੰਮਲ ਇਨਸਾਨ ਵਜੋਂ ਉਸ ਨੇ ਉਸ ਹੱਦ ਤਕ ਆਪਣੇ ਪਿਤਾ ਦੇ ਗੁਣਾਂ ਤੇ ਸ਼ਖ਼ਸੀਅਤ ਨੂੰ ਝਲਕਾਉਣ ਦੀ ਕੋਸ਼ਿਸ਼ ਕੀਤੀ ਜਿੰਨਾ ਕਿ ਇਕ ਮਨੁੱਖ ਦੇ ਤੌਰ ਤੇ ਸੰਭਵ ਸੀ। ਇਸ ਲਈ ਉਹ ਕਹਿ ਸਕਿਆ ਕਿ “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।” (ਯੂਹੰ 14:9; 5:17, 19, 30, 36; 8:28, 38, 42) ਪਰ ਜਦੋਂ ਯਿਸੂ ਨੂੰ ਸਵਰਗੀ ਸਰੀਰ ਵਿਚ ਦੁਬਾਰਾ ਜੀਉਂਦਾ ਕੀਤਾ ਗਿਆ ਅਤੇ ਉਸ ਨੂੰ ਪਿਤਾ ਤੇ ਪਰਮੇਸ਼ੁਰ ਯਹੋਵਾਹ ਵੱਲੋਂ “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ . . . ਦਿੱਤਾ ਗਿਆ,” ਉਦੋਂ ਉਹ ਹੋਰ ਵੀ ਆਪਣੇ ਪਿਤਾ ਵਰਗਾ ਬਣ ਗਿਆ ਹੋਣਾ। (1 ਪਤਰਸ 3:18; ਮੱਤੀ 28:18) ਫਿਰ ਪਰਮੇਸ਼ੁਰ ਨੇ ਯਿਸੂ ਨੂੰ “ਉੱਚਾ ਰੁਤਬਾ” ਦੇ ਕੇ ਉੱਚਾ ਕੀਤਾ। ਇਸ ਲਈ ਹੁਣ ਪਰਮੇਸ਼ੁਰ ਦੇ ਪੁੱਤਰ ਨੇ ਆਪਣੇ ਪਿਤਾ ਦੀ ਮਹਿਮਾ ਹੋਰ ਜ਼ਿਆਦਾ ਝਲਕਾਈ ਜੋ ਧਰਤੀ ʼਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਰਹਿੰਦਿਆਂ ਝਲਕਾਉਂਦਾ ਸੀ। (ਫ਼ਿਲਿ 2:9; ਇਬ 2:9) ਹੁਣ “ਉਹ ਹੂ-ਬਹੂ ਪਰਮੇਸ਼ੁਰ ਵਰਗਾ ਹੈ।”—ਇਬ 1:2-4.
(ਇਬਰਾਨੀਆਂ 1:10-12) ਅਤੇ: “ਪ੍ਰਭੂ, ਤੂੰ ਸ਼ੁਰੂ ਵਿਚ ਧਰਤੀ ਦੀ ਨੀਂਹ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦੀ ਰਚਨਾ ਹੈ। 11 ਧਰਤੀ ਅਤੇ ਆਕਾਸ਼ ਨਾਸ਼ ਹੋ ਜਾਣਗੇ, ਪਰ ਤੂੰ ਹਮੇਸ਼ਾ ਤਕ ਰਹੇਂਗਾ; ਅਤੇ ਉਹ ਕੱਪੜੇ ਵਾਂਗ ਪੁਰਾਣੇ ਪੈ ਜਾਣਗੇ, 12 ਤੂੰ ਉਨ੍ਹਾਂ ਨੂੰ ਚੋਗੇ ਵਾਂਗ ਤਹਿ ਲਾ ਕੇ ਰੱਖ ਦੇਵੇਂਗਾ ਅਤੇ ਤੂੰ ਉਨ੍ਹਾਂ ਨੂੰ ਕੱਪੜਿਆਂ ਵਾਂਗ ਬਦਲ ਦੇਵੇਂਗਾ, ਪਰ ਤੂੰ ਕਦੀ ਨਹੀਂ ਬਦਲਦਾ ਅਤੇ ਤੇਰੀ ਉਮਰ ਦੀ ਕੋਈ ਸੀਮਾ ਨਹੀਂ ਹੈ।”
it-1 1063 ਪੈਰਾ 7
ਸਵਰਗ
ਜ਼ਬੂਰ 102:25, 26 ਦੇ ਸ਼ਬਦ ਯਹੋਵਾਹ ਪਰਮੇਸ਼ੁਰ ʼਤੇ ਲਾਗੂ ਹੁੰਦੇ ਹਨ, ਪਰ ਪੌਲੁਸ ਰਸੂਲ ਨੇ ਇਨ੍ਹਾਂ ਨੂੰ ਯਿਸੂ ਮਸੀਹ ਲਈ ਵਰਤਿਆ। ਕਿਉਂ? ਕਿਉਂਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਬ੍ਰਹਿਮੰਡ ਬਣਾਉਣ ਲਈ ਵਰਤਿਆ। ਪੌਲੁਸ ਦੱਸ ਰਿਹਾ ਸੀ ਕਿ ਪੁੱਤਰ ਹਮੇਸ਼ਾ ਰਹੇਗਾ, ਪਰ ਜੇ ਪਰਮੇਸ਼ੁਰ ਚਾਹੇ ਤਾਂ ਉਹ ਬ੍ਰਹਿਮੰਡ ਨੂੰ “ਚੋਗੇ ਵਾਂਗ ਤਹਿ ਲਾ ਕੇ” ਇਕ ਪਾਸੇ ਰੱਖ ਸਕਦਾ ਸੀ।—ਇਬ 1:1, 2, 8, 10-12; 1 ਪਤ 2:3.
ਬਾਈਬਲ ਪੜ੍ਹਾਈ
(ਇਬਰਾਨੀਆਂ 1:1-14) ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਨਬੀਆਂ ਰਾਹੀਂ ਸਾਡੇ ਪਿਉ-ਦਾਦਿਆਂ ਨਾਲ ਕਈ ਵਾਰ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ ਸੀ। 2 ਇਸ ਸਮੇਂ ਉਸ ਨੇ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ ਜਿਸ ਨੂੰ ਉਸ ਨੇ ਸਾਰੀਆਂ ਚੀਜ਼ਾਂ ਦਾ ਵਾਰਸ ਬਣਾਇਆ ਹੈ ਅਤੇ ਜਿਸ ਰਾਹੀਂ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਬਣਾਈਆਂ ਸਨ। 3 ਉਸ ਰਾਹੀਂ ਪਰਮੇਸ਼ੁਰ ਦੀ ਮਹਿਮਾ ਝਲਕਦੀ ਹੈ ਅਤੇ ਉਹ ਹੂ-ਬਹੂ ਪਰਮੇਸ਼ੁਰ ਵਰਗਾ ਹੈ ਅਤੇ ਉਸ ਦੇ ਸ਼ਕਤੀਸ਼ਾਲੀ ਬਚਨ ਰਾਹੀਂ ਸਾਰੀਆਂ ਚੀਜ਼ਾਂ ਨੂੰ ਕਾਇਮ ਰੱਖਦਾ ਹੈ; ਅਤੇ ਸਾਨੂੰ ਪਾਪਾਂ ਤੋਂ ਮੁਕਤ ਕਰਨ ਤੋਂ ਬਾਅਦ ਉਹ ਸਵਰਗ ਵਿਚ ਮਹਾਰਾਜ ਦੇ ਸੱਜੇ ਪਾਸੇ ਬੈਠ ਗਿਆ। 4 ਇਸ ਲਈ ਉਸ ਦੀ ਪਦਵੀ ਦੂਤਾਂ ਨਾਲੋਂ ਉੱਚੀ ਹੋ ਗਈ ਹੈ ਕਿਉਂਕਿ ਉਸ ਨੂੰ ਦੂਤਾਂ ਦੇ ਨਾਵਾਂ ਨਾਲੋਂ ਉੱਚਾ ਨਾਂ ਦਿੱਤਾ ਗਿਆ ਹੈ। 5 ਮਿਸਾਲ ਲਈ, ਪਰਮੇਸ਼ੁਰ ਨੇ ਆਪਣੇ ਦੂਤਾਂ ਵਿੱਚੋਂ ਕਿਸ ਨੂੰ ਕਦੇ ਇਹ ਕਿਹਾ ਹੈ: “ਤੂੰ ਮੇਰਾ ਪੁੱਤਰ ਹੈਂ; ਮੈਂ ਅੱਜ ਤੇਰਾ ਪਿਤਾ ਬਣ ਗਿਆ ਹਾਂ”? ਜਾਂ: “ਮੈਂ ਆਪ ਉਸ ਦਾ ਪਿਤਾ ਬਣਾਂਗਾ ਅਤੇ ਉਹ ਮੇਰਾ ਪੁੱਤਰ ਬਣੇਗਾ”? 6 ਪਰ ਉਸ ਸਮੇਂ ਬਾਰੇ ਗੱਲ ਕਰਦੇ ਹੋਏ ਜਦੋਂ ਉਹ ਆਪਣੇ ਜੇਠੇ ਪੁੱਤਰ ਨੂੰ ਧਰਤੀ ਉੱਤੇ ਦੁਬਾਰਾ ਘੱਲੇਗਾ, ਉਹ ਕਹਿੰਦਾ ਹੈ: “ਪਰਮੇਸ਼ੁਰ ਦੇ ਸਾਰੇ ਦੂਤ ਝੁਕ ਕੇ ਉਸ ਨੂੰ ਨਮਸਕਾਰ ਕਰਨ।” 7 ਨਾਲੇ, ਪਰਮੇਸ਼ੁਰ ਦੂਤਾਂ ਬਾਰੇ ਕਹਿੰਦਾ ਹੈ: “ਉਹ ਆਪਣੇ ਦੂਤਾਂ ਨੂੰ ਤਾਕਤਵਰ ਸ਼ਕਤੀਆਂ ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਬਣਾਉਂਦਾ ਹੈ।” 8 ਪਰ ਆਪਣੇ ਪੁੱਤਰ ਬਾਰੇ ਉਹ ਕਹਿੰਦਾ ਹੈ: “ਪਰਮੇਸ਼ੁਰ ਯੁਗਾਂ-ਯੁਗਾਂ ਤਕ ਤੇਰਾ ਸਿੰਘਾਸਣ ਹੈ ਅਤੇ ਤੇਰਾ ਰਾਜ-ਡੰਡਾ ਸੱਚ ਦਾ ਰਾਜ-ਡੰਡਾ ਹੈ। 9 ਤੈਨੂੰ ਧਾਰਮਿਕਤਾ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਹੈ। ਇਸੇ ਕਰਕੇ ਪਰਮੇਸ਼ੁਰ ਨੇ, ਹਾਂ ਤੇਰੇ ਪਰਮੇਸ਼ੁਰ ਨੇ ਤੇਰੇ ਸਿਰ ਉੱਤੇ ਤੇਲ ਪਾ ਕੇ ਤੈਨੂੰ ਚੁਣਿਆ ਹੈ ਅਤੇ ਤੈਨੂੰ ਤੇਰੇ ਹਿੱਸੇਦਾਰਾਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੱਤੀ ਹੈ।” 10 ਅਤੇ: “ਪ੍ਰਭੂ, ਤੂੰ ਸ਼ੁਰੂ ਵਿਚ ਧਰਤੀ ਦੀ ਨੀਂਹ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦੀ ਰਚਨਾ ਹੈ। 11 ਧਰਤੀ ਅਤੇ ਆਕਾਸ਼ ਨਾਸ਼ ਹੋ ਜਾਣਗੇ, ਪਰ ਤੂੰ ਹਮੇਸ਼ਾ ਤਕ ਰਹੇਂਗਾ; ਅਤੇ ਉਹ ਕੱਪੜੇ ਵਾਂਗ ਪੁਰਾਣੇ ਪੈ ਜਾਣਗੇ, 12 ਤੂੰ ਉਨ੍ਹਾਂ ਨੂੰ ਚੋਗੇ ਵਾਂਗ ਤਹਿ ਲਾ ਕੇ ਰੱਖ ਦੇਵੇਂਗਾ ਅਤੇ ਤੂੰ ਉਨ੍ਹਾਂ ਨੂੰ ਕੱਪੜਿਆਂ ਵਾਂਗ ਬਦਲ ਦੇਵੇਂਗਾ, ਪਰ ਤੂੰ ਕਦੀ ਨਹੀਂ ਬਦਲਦਾ ਅਤੇ ਤੇਰੀ ਉਮਰ ਦੀ ਕੋਈ ਸੀਮਾ ਨਹੀਂ ਹੈ।” 13 ਅਤੇ ਪਰਮੇਸ਼ੁਰ ਨੇ ਆਪਣੇ ਦੂਤਾਂ ਵਿੱਚੋਂ ਕਿਸ ਬਾਰੇ ਕਦੇ ਇਹ ਕਿਹਾ ਹੈ: “ਤੂੰ ਉਦੋਂ ਤਕ ਮੇਰੇ ਸੱਜੇ ਪਾਸੇ ਬੈਠ ਜਦੋਂ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਹੀਂ ਬਣਾ ਦਿੰਦਾ”? 14 ਕੀ ਸਾਰੇ ਦੂਤ ਪਵਿੱਤਰ ਸੇਵਾ ਕਰਨ ਲਈ ਨਹੀਂ ਹਨ ਅਤੇ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਲਈ ਨਹੀਂ ਘੱਲੇ ਗਏ ਜਿਨ੍ਹਾਂ ਨੂੰ ਮੁਕਤੀ ਮਿਲੇਗੀ?
26 ਅਗਸਤ–1 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 4-6
“ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰੋ”
(ਇਬਰਾਨੀਆਂ 4:1) ਉਸ ਦੇ ਵਾਅਦੇ ਮੁਤਾਬਕ ਅਸੀਂ ਉਸ ਦੇ ਆਰਾਮ ਵਿਚ ਅਜੇ ਵੀ ਸ਼ਾਮਲ ਹੋ ਸਕਦੇ ਹਾਂ, ਇਸ ਲਈ ਆਓ ਆਪਾਂ ਖ਼ਬਰਦਾਰ ਰਹੀਏ ਕਿ ਸਾਡੇ ਵਿੱਚੋਂ ਕੋਈ ਵੀ ਇਸ ਆਰਾਮ ਦੀ ਜਗ੍ਹਾ ਵਿਚ ਵੜਨ ਦੀਆਂ ਮੰਗਾਂ ਪੂਰੀਆਂ ਨਾ ਕਰਨ ਕਰਕੇ ਅਯੋਗ ਨਾ ਠਹਿਰਾਇਆ ਜਾਵੇ।
(ਇਬਰਾਨੀਆਂ 4:4) ਕਿਉਂਕਿ ਧਰਮ-ਗ੍ਰੰਥ ਵਿਚ ਇਕ ਜਗ੍ਹਾ ਉਸ ਨੇ ਸੱਤਵੇਂ ਦਿਨ ਬਾਰੇ ਇਸ ਤਰ੍ਹਾਂ ਕਿਹਾ ਹੈ: “ਅਤੇ ਪਰਮੇਸ਼ੁਰ ਨੇ ਆਪਣੇ ਸਾਰੇ ਕੰਮਾਂ ਤੋਂ ਸੱਤਵੇਂ ਦਿਨ ਆਰਾਮ ਕੀਤਾ,”
ਪਰਮੇਸ਼ੁਰ ਦਾ ਆਰਾਮ ਕੀ ਹੈ?
3 ਅਸੀਂ ਦੋ ਕਾਰਨਾਂ ਕਰਕੇ ਕਹਿ ਸਕਦੇ ਹਾਂ ਕਿ ਯਿਸੂ ਅਤੇ ਮੁਢਲੇ ਮਸੀਹੀਆਂ ਦੇ ਜ਼ਮਾਨੇ ਵਿਚ ਵੀ ਸੱਤਵਾਂ ਦਿਨ ਚੱਲ ਰਿਹਾ ਸੀ। ਸਾਨੂੰ ਯਿਸੂ ਦੀ ਆਪਣੇ ਕੁਝ ਦੁਸ਼ਮਣਾਂ ਨੂੰ ਕਹੀ ਗੱਲ ਤੋਂ ਇਹ ਪਤਾ ਲੱਗਦਾ ਹੈ। ਉਹ ਯਿਸੂ ਨਾਲ ਗੁੱਸੇ ਸਨ ਕਿਉਂਕਿ ਉਹ ਸਬਤ ਦੇ ਦਿਨ ਲੋਕਾਂ ਨੂੰ ਠੀਕ ਕਰਦਾ ਸੀ। ਉਹ ਸੋਚਦੇ ਸਨ ਕਿ ਇਵੇਂ ਕਰਨਾ ਗ਼ਲਤ ਸੀ ਕਿਉਂਕਿ ਮੂਸਾ ਦੀ ਬਿਵਸਥਾ ਮੁਤਾਬਕ ਇਹ ਕੰਮਾਂ ਤੋਂ ਆਰਾਮ ਕਰਨ ਦਾ ਦਿਨ ਸੀ। ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: ‘ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ।’ (ਯੂਹੰ. 5:16, 17) ਉਸ ਦੇ ਕਹਿਣ ਦਾ ਕੀ ਮਤਲਬ ਸੀ ਕਿ “ਮੈਂ ਤੇ ਮੇਰਾ ਪਿਤਾ ਇੱਕੋ ਜਿਹਾ ਕੰਮ ਕਰ ਰਹੇ ਹਾਂ। ਮੇਰੇ ਪਿਤਾ ਨੇ ਆਪਣੀ ਕਰੋੜਾਂ ਸਾਲਾਂ ਲੰਬੀ ਸਬਤ ਦੌਰਾਨ ਕੰਮ ਕੀਤਾ ਹੈ ਅਤੇ ਹਾਲੇ ਵੀ ਕਰ ਰਿਹਾ ਹੈ। ਇਸ ਲਈ ਮੈਂ ਵੀ ਸਬਤ ਦੇ ਦਿਨ ਕੰਮ ਕਰ ਸਕਦਾ ਹਾਂ।” ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਵੀ ਸੱਤਵਾਂ ਦਿਨ ਚੱਲ ਰਿਹਾ ਸੀ। ਕਹਿਣ ਦਾ ਮਤਲਬ ਹੈ ਕਿ ਧਰਤੀ ਉਤਲੀਆਂ ਚੀਜ਼ਾਂ ਰਚਣ ਤੋਂ ਬਾਅਦ ਪਰਮੇਸ਼ੁਰ ਯਿਸੂ ਦੇ ਜ਼ਮਾਨੇ ਵਿਚ ਵੀ ਆਰਾਮ ਕਰ ਰਿਹਾ ਸੀ। ਪਰ ਉਹ ਹਾਲੇ ਵੀ ਇਨਸਾਨਾਂ ਅਤੇ ਧਰਤੀ ਲਈ ਰੱਖਿਆ ਆਪਣਾ ਮਕਸਦ ਪੂਰਾ ਕਰ ਰਿਹਾ ਸੀ।
4 ਇਕ ਹੋਰ ਗੱਲ ਸਾਬਤ ਕਰਦੀ ਹੈ ਕਿ ਯਿਸੂ ਅਤੇ ਮੁਢਲੇ ਮਸੀਹੀਆਂ ਦੇ ਜ਼ਮਾਨੇ ਵਿਚ ਸੱਤਵਾਂ ਦਿਨ ਚੱਲ ਰਿਹਾ ਸੀ। ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਪਰਮੇਸ਼ੁਰ ਦੇ ਆਰਾਮ ਬਾਰੇ ਲਿਖਿਆ ਸੀ। ਉਤਪਤ 2:2 ਦੇ ਸ਼ਬਦ ਦੁਹਰਾਉਣ ਤੋਂ ਪਹਿਲਾਂ ਆਪਣੀ ਚਿੱਠੀ ਦੇ ਚੌਥੇ ਅਧਿਆਇ ਵਿਚ ਪੌਲੁਸ ਨੇ ਲਿਖਿਆ: ‘ਅਸੀਂ ਜਿਨ੍ਹਾਂ ਨਿਹਚਾ ਕੀਤੀ ਹੈ ਓਸ ਅਰਾਮ ਵਿੱਚ ਵੜਦੇ ਹਾਂ।’ (ਇਬ. 4:3, 4, 6, 9) ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਦੇ ਜ਼ਮਾਨੇ ਵਿਚ ਵੀ ਸੱਤਵਾਂ ਦਿਨ ਚੱਲ ਰਿਹਾ ਸੀ। ਇਹ ਦਿਨ ਕਦੋਂ ਬੀਤੇਗਾ?
5 ਇਸ ਸਵਾਲ ਦੇ ਜਵਾਬ ਲਈ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਨੇ ਕਿਸੇ ਖ਼ਾਸ ਮਕਸਦ ਲਈ ਸੱਤਵਾਂ ਦਿਨ ਚੁਣਿਆ ਸੀ। ਉਤਪਤ 2:3 ਸਾਨੂੰ ਦੱਸਦਾ ਹੈ: ‘ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਹ ਨੂੰ ਪਵਿੱਤ੍ਰ ਠਹਿਰਾਇਆ।’ ਯਹੋਵਾਹ ਨੇ ਇਹ ਦਿਨ ਪਵਿੱਤਰ ਠਹਿਰਾਇਆ ਕਿਉਂਕਿ ਇਹ ਉਹ ਦਿਨ ਹੈ ਜਦੋਂ ਪਰਮੇਸ਼ੁਰ ਧਰਤੀ ਲਈ ਰੱਖਿਆ ਆਪਣਾ ਮਕਸਦ ਪੂਰਾ ਕਰੇਗਾ। ਉਸ ਦਾ ਮਕਸਦ ਹੈ ਕਿ ਆਗਿਆਕਾਰ ਆਦਮੀ ਅਤੇ ਔਰਤਾਂ ਧਰਤੀ ਉੱਤੇ ਰਹਿਣ ਅਤੇ ਇਸ ਦੀ ਦੇਖ-ਭਾਲ ਕਰਨ। (ਉਤ. 1:28) ਯਹੋਵਾਹ ਪਰਮੇਸ਼ੁਰ ਅਤੇ “ਸਬਤ ਦੇ ਦਿਨ ਦਾ ਮਾਲਕ” ਯਿਸੂ ਮਸੀਹ ਇਸ ਲਈ ‘ਹੁਣ ਤੀਕੁਰ ਕੰਮ ਕਰ ਰਹੇ’ ਹਨ ਤਾਂਕਿ ਧਰਤੀ ਲਈ ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇ। (ਮੱਤੀ 12:8) ਜਦ ਤਕ ਇਹ ਮਕਸਦ ਪੂਰਾ ਨਹੀਂ ਹੁੰਦਾ, ਤਦ ਤਕ ਆਰਾਮ ਦਾ ਦਿਨ ਚੱਲਦਾ ਰਹੇਗਾ। ਇਹ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਖ਼ਤਮ ਹੋਣ ਤੇ ਬੀਤੇਗਾ।
(ਇਬਰਾਨੀਆਂ 4:6) ਜਿਨ੍ਹਾਂ ਨੂੰ ਪਹਿਲਾਂ ਖ਼ੁਸ਼ ਖ਼ਬਰੀ ਸੁਣਾਈ ਗਈ ਸੀ, ਉਹ ਆਪਣੀ ਅਣਆਗਿਆਕਾਰੀ ਕਰਕੇ ਉਸ ਦੇ ਆਰਾਮ ਵਿਚ ਸ਼ਾਮਲ ਨਹੀਂ ਹੋ ਸਕੇ। ਪਰ ਕੁਝ ਲੋਕਾਂ ਲਈ ਉਸ ਦੇ ਆਰਾਮ ਵਿਚ ਸ਼ਾਮਲ ਹੋਣਾ ਅਜੇ ਵੀ ਮੁਮਕਿਨ ਹੈ।
ਪਰਮੇਸ਼ੁਰ ਦਾ ਆਰਾਮ ਕੀ ਹੈ?
6 ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਸਾਫ਼ ਦੱਸਿਆ ਸੀ ਕਿ ਧਰਤੀ ਬਾਰੇ ਉਸ ਦਾ ਕੀ ਮਕਸਦ ਸੀ, ਪਰ ਉਹ ਉਸ ਦੇ ਖ਼ਿਲਾਫ਼ ਗਏ। ਉਨ੍ਹਾਂ ਤੋਂ ਬਾਅਦ ਲੱਖਾਂ-ਕਰੋੜਾਂ ਲੋਕਾਂ ਨੇ ਵੀ ਉਨ੍ਹਾਂ ਵਾਂਗ ਅਣਆਗਿਆਕਾਰੀ ਕੀਤੀ। ਪਰਮੇਸ਼ੁਰ ਦੇ ਲੋਕਾਂ ਯਾਨੀ ਇਸਰਾਏਲੀਆਂ ਨੇ ਵੀ ਵਾਰ-ਵਾਰ ਉਸ ਤੋਂ ਮੂੰਹ ਮੋੜਿਆ। ਪੌਲੁਸ ਨੇ ਆਪਣੇ ਜ਼ਮਾਨੇ ਦੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਵਿੱਚੋਂ ਕੁਝ ਇਸਰਾਏਲੀਆਂ ਵਾਂਗ ਅਣਆਗਿਆਕਾਰ ਬਣ ਸਕਦੇ ਸਨ। ਉਸ ਨੇ ਲਿਖਿਆ: “ਸੋ ਆਓ, ਅਸੀਂ ਓਸ ਅਰਾਮ ਵਿੱਚ ਵੜਨ ਦਾ ਜਤਨ ਕਰੀਏ ਭਈ ਕੋਈ ਉਨ੍ਹਾਂ ਵਾਂਙੁ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ।” (ਇਬ. 4:11) ਪੌਲੁਸ ਦੀ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਅਣਆਗਿਆਕਾਰ ਲੋਕ ਪਰਮੇਸ਼ੁਰ ਦੇ ਆਰਾਮ ਵਿਚ ਨਹੀਂ ਵੜ ਸਕਦੇ। ਇਸ ਦਾ ਸਾਡੇ ਲਈ ਕੀ ਮਤਲਬ ਹੈ? ਕੀ ਇਸ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਨਹੀਂ ਵੜਾਂਗੇ ਜੇ ਅਸੀਂ ਉਸ ਦੇ ਮਕਸਦ ਖ਼ਿਲਾਫ਼ ਕੁਝ ਕੀਤਾ? ਇਸ ਸਵਾਲ ਦਾ ਜਵਾਬ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਸ ਬਾਰੇ ਅਸੀਂ ਇਸ ਲੇਖ ਵਿਚ ਹੋਰ ਜ਼ਿਆਦਾ ਗੱਲ ਕਰਾਂਗੇ। ਪਰ ਪਹਿਲਾਂ ਅਸੀਂ ਇਸਰਾਏਲੀਆਂ ਦੀ ਬੁਰੀ ਮਿਸਾਲ ਬਾਰੇ ਗੱਲ ਕਰਾਂਗੇ ਕਿ ਉਹ ਪਰਮੇਸ਼ੁਰ ਦੇ ਆਰਾਮ ਵਿਚ ਕਿਉਂ ਨਹੀਂ ਵੜ ਸਕੇ।
(ਇਬਰਾਨੀਆਂ 4:9-11) ਸੋ ਪਰਮੇਸ਼ੁਰ ਦੇ ਲੋਕਾਂ ਲਈ ਸਬਤ ਦੇ ਦਿਨ ਵਾਂਗ ਆਰਾਮ ਦਾ ਦਿਨ ਅਜੇ ਵੀ ਹੈ। 10 ਜਿਹੜਾ ਇਨਸਾਨ ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਇਆ ਹੈ, ਉਸ ਨੇ ਆਪਣੇ ਕੰਮਾਂ ਤੋਂ ਵੀ ਆਰਾਮ ਕੀਤਾ ਹੈ, ਜਿਵੇਂ ਪਰਮੇਸ਼ੁਰ ਨੇ ਆਪਣੇ ਕੰਮਾਂ ਤੋਂ ਆਰਾਮ ਕੀਤਾ ਸੀ। 11 ਇਸ ਲਈ, ਆਓ ਆਪਾਂ ਇਸ ਆਰਾਮ ਵਿਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰੀਏ, ਤਾਂਕਿ ਸਾਡੇ ਵਿੱਚੋਂ ਕੋਈ ਵੀ ਉਨ੍ਹਾਂ ਦੀ ਅਣਆਗਿਆਕਾਰੀ ਦੀ ਮਿਸਾਲ ਉੱਤੇ ਨਾ ਚੱਲੇ।
ਪਰਮੇਸ਼ੁਰ ਦਾ ਆਰਾਮ ਕੀ ਹੈ?
16 ਅੱਜ ਸਾਡੇ ਵਿੱਚੋਂ ਕੋਈ ਵੀ ਨਹੀਂ ਮੰਨਦਾ ਕਿ ਮਸੀਹੀਆਂ ਨੂੰ ਮੁਕਤੀ ਪਾਉਣ ਲਈ ਮੂਸਾ ਦੀ ਬਿਵਸਥਾ ਦੀ ਪਾਲਣਾ ਕਰਨ ਦੀ ਲੋੜ ਹੈ। ਅਫ਼ਸੁਸ ਦੇ ਮਸੀਹੀਆਂ ਨੂੰ ਕਹੇ ਪੌਲੁਸ ਦੇ ਸ਼ਬਦ ਸਾਫ਼ ਹਨ: “ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ। ਇਹ ਕਰਨੀਆਂ ਤੋਂ ਨਹੀਂ।” (ਅਫ਼. 2:8, 9) ਅੱਜ ਮਸੀਹੀ ਪਰਮੇਸ਼ੁਰ ਦੇ ਆਰਾਮ ਵਿਚ ਕਿਵੇਂ ਵੜ ਸਕਦੇ ਸਨ? ਯਾਦ ਰੱਖੋ ਕਿ ਯਹੋਵਾਹ ਨੇ ਧਰਤੀ ਅਤੇ ਆਗਿਆਕਾਰ ਇਨਸਾਨਾਂ ਲਈ ਰੱਖਿਆ ਆਪਣਾ ਮਕਸਦ ਪੂਰਾ ਕਰਨ ਲਈ ਆਰਾਮ ਦਾ ਦਿਨ ਚੁਣਿਆ ਹੈ। ਯਹੋਵਾਹ ਆਪਣੇ ਸੰਗਠਨ ਰਾਹੀਂ ਦੱਸਦਾ ਹੈ ਕਿ ਉਸ ਦਾ ਮਕਸਦ ਕੀ ਹੈ ਅਤੇ ਉਹ ਸਾਥੋਂ ਕੀ ਚਾਹੁੰਦਾ ਹੈ। ਅਸੀਂ ਤਾਂ ਹੀ ਯਹੋਵਾਹ ਦੇ ਆਰਾਮ ਵਿਚ ਵੜ ਸਕਦੇ ਹਾਂ ਜੇ ਅਸੀਂ ਉਸ ਦੇ ਹੁਕਮ ਮੰਨਾਂਗੇ ਅਤੇ ਉਸ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਾਂਗੇ।
17 ਜੇ ਅਸੀਂ ਮਾਤਬਰ ਅਤੇ ਬੁੱਧਵਾਨ ਨੌਕਰ ਦੀ ਗੱਲ ਨਹੀਂ ਮੰਨਦੇ ਜਾਂ ਅਸੀਂ ਸਿਰਫ਼ ਉਹੀ ਗੱਲ ਮੰਨਦੇ ਹਾਂ ਜੋ ਸਾਨੂੰ ਚੰਗੀ ਲੱਗਦੀ ਹੈ, ਤਾਂ ਅਸੀਂ ਯਹੋਵਾਹ ਦੇ ਮਕਸਦ ਦੇ ਉਲਟ ਕੰਮ ਕਰ ਰਹੇ ਹੋਵਾਂਗੇ। ਉਸ ਦੇ ਮਕਸਦ ਖ਼ਿਲਾਫ਼ ਕੰਮ ਕਰ ਕੇ ਅਸੀਂ ਉਸ ਦੇ ਦੋਸਤ ਨਹੀਂ ਬਣ ਸਕਦੇ। ਅਗਲੇ ਲੇਖ ਵਿਚ ਅਸੀਂ ਕੁਝ ਹਾਲਾਤਾਂ ਬਾਰੇ ਜਾਣਾਂਗੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਆਗਿਆਕਾਰ ਹਾਂ ਜਾਂ ਨਹੀਂ। ਉਨ੍ਹਾਂ ਹਾਲਾਤਾਂ ਵਿਚ ਕੀਤੇ ਫ਼ੈਸਲਿਆਂ ਤੋਂ ਪਤਾ ਲੱਗੇਗਾ ਕਿ ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹਾਂ ਜਾਂ ਨਹੀਂ।
ਹੀਰੇ-ਮੋਤੀਆਂ ਦੀ ਖੋਜ ਕਰੋ
(ਇਬਰਾਨੀਆਂ 4:12) ਕਿਉਂਕਿ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ ਅਤੇ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਇਹ ਇਨਸਾਨ ਦੇ ਧੁਰ ਅੰਦਰ ਤਕ ਵਾਰ ਕਰ ਕੇ ਜ਼ਾਹਰ ਕਰਦਾ ਹੈ ਕਿ ਇਨਸਾਨ ਬਾਹਰੋਂ ਕਿਹੋ ਜਿਹਾ ਹੈ ਅਤੇ ਅੰਦਰੋਂ ਕਿਹੋ ਜਿਹਾ ਹੈ ਅਤੇ ਜਿਵੇਂ ਤਿੱਖੀ ਤਲਵਾਰ ਹੱਡੀਆਂ ਨੂੰ ਗੁੱਦੇ ਤਕ ਆਰ-ਪਾਰ ਵੱਢਦੀ ਹੈ, ਉਸੇ ਤਰ੍ਹਾਂ ਇਹ ਮਨ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਜਾਣ ਸਕਦਾ ਹੈ।
ਪਾਠਕਾਂ ਵੱਲੋਂ ਸਵਾਲ
ਇਬਰਾਨੀਆਂ 4:12 ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।” ਪਰ ਇਹ ਕਿਹੜਾ “ਬਚਨ” ਹੈ?
ਇਬਰਾਨੀਆਂ 4:12 ਦੇ ਆਲੇ-ਦੁਆਲੇ ਦੀਆਂ ਆਇਤਾਂ ਤੋਂ ਪਤਾ ਲੱਗਦਾ ਕਿ ਪੌਲੁਸ ਯਹੋਵਾਹ ਦੇ ਮਕਸਦ ਬਾਰੇ ਯਹੋਵਾਹ ਦੇ ਮੂੰਹੋਂ ਨਿਕਲੇ ਸਾਰੇ ਬਚਨਾਂ ਬਾਰੇ ਗੱਲ ਕਰ ਰਿਹਾ ਸੀ, ਜਿਨ੍ਹਾਂ ਵਿੱਚੋਂ ਕੁਝ ਅਸੀਂ ਬਾਈਬਲ ਵਿਚ ਪੜ੍ਹ ਸਕਦੇ ਹਾਂ।
ਸਾਡੇ ਪ੍ਰਕਾਸ਼ਨਾਂ ਵਿਚ ਕਈ ਲੋਕਾਂ ਦੇ ਤਜਰਬੇ ਆਉਂਦੇ ਹਨ ਜਿਨ੍ਹਾਂ ਨੇ ਬਾਈਬਲ ਦੀ ਤਾਕਤ ਨਾਲ ਆਪਣੀਆਂ ਜ਼ਿੰਦਗੀਆਂ ਬਦਲੀਆਂ। ਉਨ੍ਹਾਂ ਤਜਰਬਿਆਂ ਵਿਚ ਅਕਸਰ ਇਬਰਾਨੀਆਂ 4:12 ਦਾ ਜ਼ਿਕਰ ਕੀਤਾ ਜਾਂਦਾ ਹੈ। ਇੱਦਾਂ ਕਰਨਾ ਗ਼ਲਤ ਨਹੀਂ। ਪਰ ਇਹ ਜਾਣਨਾ ਜ਼ਰੂਰੀ ਹੈ ਕਿ ਇਬਰਾਨੀਆਂ 4:12 ਲਿਖਦਿਆਂ ਪੌਲੁਸ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਮਸੀਹੀਆਂ ਨੂੰ ਪਰਮੇਸ਼ੁਰ ਦੇ ਮਕਸਦ ਅਨੁਸਾਰ ਚੱਲਣ ਦੀ ਹੱਲਾਸ਼ੇਰੀ ਦੇ ਰਿਹਾ ਸੀ। ਪਵਿੱਤਰ ਲਿਖਤਾਂ ਵਿਚ ਪਰਮੇਸ਼ੁਰ ਦੇ ਬਹੁਤ ਸਾਰੇ ਮਕਸਦਾਂ ਬਾਰੇ ਲਿਖਿਆ ਗਿਆ ਹੈ। ਪੌਲੁਸ ਨੇ ਉਨ੍ਹਾਂ ਇਜ਼ਰਾਈਲੀਆਂ ਦੀ ਮਿਸਾਲ ਦਿੱਤੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਿਸਰ ਤੋਂ ਆਜ਼ਾਦ ਕਰਵਾਇਆ ਸੀ। ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦੀ ਉਮੀਦ ਸੀ “ਜਿੱਥੇ ਦੁੱਧ ਅਰ ਸ਼ਹਿਤ ਵੱਗਦਾ” ਸੀ। ਉਨ੍ਹਾਂ ਨੇ ਉੱਥੇ ਆਰਾਮ ਦੀ ਜ਼ਿੰਦਗੀ ਬਤੀਤ ਕਰਨੀ ਸੀ।—ਕੂਚ 3:8; ਬਿਵ. 12:9, 10.
ਯਹੋਵਾਹ ਦੇ ਮੂੰਹੋਂ ਨਿਕਲਿਆ ਇਹ ਬਚਨ ਇਜ਼ਰਾਈਲ ਕੌਮ ਲਈ ਰੱਖਿਆ ਉਸ ਦਾ ਮਕਸਦ ਸੀ। ਪਰ ਇਜ਼ਰਾਈਲੀਆਂ ਨੇ ਆਪਣੇ ਦਿਲ ਕਠੋਰ ਕਰ ਲਏ ਅਤੇ ਯਹੋਵਾਹ ਉੱਤੇ ਨਿਹਚਾ ਨਹੀਂ ਰੱਖੀ। ਇਸ ਕਰਕੇ ਜ਼ਿਆਦਾਤਰ ਇਜ਼ਰਾਈਲੀ ਇਸ ਆਰਾਮ ਦੀ ਜ਼ਿੰਦਗੀ ਤੋਂ ਵਾਂਝੇ ਰਹਿ ਗਏ। (ਗਿਣ. 14:30; ਯਹੋ. 14:6-10) ਪਰ ਪੌਲੁਸ ਨੇ ਕਿਹਾ ਕਿ ਪਰਮੇਸ਼ੁਰ ਦੇ “ਵਾਅਦੇ ਮੁਤਾਬਕ ਅਸੀਂ ਉਸ ਦੇ ਆਰਾਮ ਵਿਚ ਅਜੇ ਵੀ ਸ਼ਾਮਲ ਹੋ ਸਕਦੇ ਹਾਂ।” (ਇਬ. 3:16-19; 4:1) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਮਕਸਦ ਵਿਚ ਇਹ ਵਾਅਦਾ ਵੀ ਸ਼ਾਮਲ ਹੈ। ਉਨ੍ਹਾਂ ਮਸੀਹੀਆਂ ਵਾਂਗ ਅਸੀਂ ਵੀ ਉਸ ਵਾਅਦੇ ਬਾਰੇ ਪੜ੍ਹ ਸਕਦੇ ਹਾਂ ਅਤੇ ਉਸ ਅਨੁਸਾਰ ਚੱਲ ਸਕਦੇ ਹਾਂ। ਇਸ ਗੱਲ ʼਤੇ ਜ਼ੋਰ ਦੇਣ ਲਈ ਕਿ ਇਹ ਵਾਅਦਾ ਪਰਮੇਸ਼ੁਰ ਵੱਲੋਂ ਹੈ, ਪੌਲੁਸ ਨੇ ਉਤਪਤ 2:2 ਅਤੇ ਜ਼ਬੂਰ 95:11 ਦੇ ਕੁਝ ਸ਼ਬਦਾਂ ਦਾ ਹਵਾਲਾ ਦਿੱਤਾ।
ਸਾਨੂੰ ਇਹ ਗੱਲ ਕਿੰਨੀ ਵਧੀਆ ਲੱਗਦੀ ਹੈ ਕਿ ਪਰਮੇਸ਼ੁਰ ਦੇ “ਵਾਅਦੇ ਮੁਤਾਬਕ ਅਸੀਂ ਉਸ ਦੇ ਆਰਾਮ ਵਿਚ ਅਜੇ ਵੀ ਸ਼ਾਮਲ ਹੋ ਸਕਦੇ ਹਾਂ।” ਸਾਨੂੰ ਬਾਈਬਲ ਦੇ ਇਸ ਵਾਅਦੇ ਉੱਤੇ ਕੋਈ ਸ਼ੱਕ ਨਹੀਂ ਅਤੇ ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਜਾਣ ਲਈ ਕਦਮ ਚੁੱਕੇ ਹਨ। ਪਰ ਅਸੀਂ ਨਾ ਤਾਂ ਮੂਸਾ ਦੇ ਕਾਨੂੰਨ ਮੁਤਾਬਕ ਚੱਲ ਕੇ ਅਤੇ ਨਾ ਹੀ ਸਿਰਫ਼ ਭਲੇ ਕੰਮ ਕਰ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਉੱਤੇ ਨਿਹਚਾ ਰੱਖਣ ਕਰਕੇ ਦਿਲੋਂ ਉਸ ਦੇ ਮਕਸਦ ਅਨੁਸਾਰ ਚੱਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇੱਦਾਂ ਕਰਦੇ ਰਹਾਂਗੇ। ਦੁਨੀਆਂ ਭਰ ਦੇ ਹਜ਼ਾਰਾਂ ਲੋਕ ਵੀ ਬਾਈਬਲ ਦਾ ਅਧਿਐਨ ਕਰ ਰਹੇ ਹਨ ਅਤੇ ਪਰਮੇਸ਼ੁਰ ਦੇ ਮਕਸਦ ਬਾਰੇ ਸਿੱਖ ਰਹੇ ਹਨ। ਇਸ ਤਰ੍ਹਾਂ ਕਰ ਕੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਆਪਣੀਆਂ ਜ਼ਿੰਦਗੀਆਂ ਬਦਲਣ, ਨਿਹਚਾ ਰੱਖਣ ਅਤੇ ਬਪਤਿਸਮਾ ਲੈਣ ਲਈ ਪ੍ਰੇਰਿਤ ਹੋਏ ਹਨ। ਜਦੋਂ ਅਸੀਂ ਇਨ੍ਹਾਂ ਲੋਕਾਂ ਨੂੰ ਦੇਖਦੇ ਹਾਂ, ਤਾਂ ਇਹ ਸਾਫ਼ ਪਤਾ ਲੱਗਦਾ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।” ਪਰਮੇਸ਼ੁਰ ਨੇ ਬਾਈਬਲ ਵਿਚ ਸਾਨੂੰ ਆਪਣੇ ਮਕਸਦ ਬਾਰੇ ਜੋ ਦੱਸਿਆ ਹੈ, ਉਸ ਨੇ ਸਾਡੀ ਜ਼ਿੰਦਗੀ ʼਤੇ ਗਹਿਰਾ ਅਸਰ ਪਾਇਆ ਹੈ ਅਤੇ ਅਸਰ ਪਾਉਂਦਾ ਰਹੇਗਾ।
(ਇਬਰਾਨੀਆਂ 6:17, 18) ਇਸੇ ਤਰ੍ਹਾਂ ਜਦੋਂ ਪਰਮੇਸ਼ੁਰ ਨੇ ਵਾਅਦੇ ਦੇ ਵਾਰਸਾਂ ਨੂੰ ਹੋਰ ਚੰਗੀ ਤਰ੍ਹਾਂ ਇਹ ਦਿਖਾਉਣ ਦਾ ਫ਼ੈਸਲਾ ਕੀਤਾ ਕਿ ਉਸ ਦਾ ਮਕਸਦ ਬਿਲਕੁਲ ਨਹੀਂ ਬਦਲੇਗਾ, ਤਾਂ ਉਸ ਨੇ ਇਸ ਵਾਸਤੇ ਸਹੁੰ ਵੀ ਖਾਧੀ। 18 ਉਸ ਨੇ ਇਸ ਲਈ ਸਹੁੰ ਖਾਧੀ ਤਾਂਕਿ ਸਾਨੂੰ, ਜਿਹੜੇ ਪਰਮੇਸ਼ੁਰ ਦੀ ਸ਼ਰਨ ਵਿਚ ਆਏ ਹਨ, ਉਨ੍ਹਾਂ ਦੋ ਨਾ ਬਦਲਣ ਵਾਲੀਆਂ ਚੀਜ਼ਾਂ ਦੇ ਰਾਹੀਂ ਜਿਨ੍ਹਾਂ ਦੇ ਸੰਬੰਧ ਵਿਚ ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ, ਜ਼ਬਰਦਸਤ ਹੱਲਾਸ਼ੇਰੀ ਮਿਲੇ ਕਿ ਅਸੀਂ ਉਸ ਉਮੀਦ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ ਜਿਹੜੀ ਸਾਡੇ ਸਾਮ੍ਹਣੇ ਰੱਖੀ ਗਈ ਹੈ।
it-1 1139 ਪੈਰਾ 2
ਉਮੀਦ
“ਜਿਹੜੇ ਸਵਰਗੀ ਸੱਦੇ ਦੇ ਹਿੱਸੇਦਾਰ ਹਨ” (ਇਬ 3:1) ਉਨ੍ਹਾਂ ਦੀ ਹਮੇਸ਼ਾ ਦੀ ਜ਼ਿੰਦਗੀ ਅਤੇ ਅਵਿਨਾਸ਼ੀ ਸਰੀਰ ਮਿਲਣ ਦੀ ਉਮੀਦ ਪੱਕੀ ਹੈ। ਨਾਲੇ ਇਸ ਉਮੀਦ ʼਤੇ ਪੂਰਾ ਭਰੋਸਾ ਕੀਤਾ ਜਾ ਸਕਦਾ ਹੈ। ਇਸ ਉਮੀਦ ਨੂੰ ਦੋ ਗੱਲਾਂ ਪੱਕੀਆਂ ਕਰਦੀਆਂ ਹਨ, ਪਹਿਲਾ, ਪਰਮੇਸ਼ੁਰ ਕਦੇ ਝੂਠ ਨਹੀਂ ਬੋਲਦਾ ਯਾਨੀ ਉਸ ਦੇ ਵਾਅਦੇ ਅਤੇ ਸਹੁੰ ਝੂਠੀਆਂ ਨਹੀਂ ਹਨ ਅਤੇ ਦੂਜਾ, ਇਹ ਉਮੀਦ ਮਸੀਹ ਵਿਚ ਦਿੱਤੀ ਗਈ ਹੈ ਜਿਸ ਨੂੰ ਸਵਰਗ ਵਿਚ ਅਮਰ ਜੀਵਨ ਮਿਲਿਆ ਹੈ। ਇਸ ਲਈ ਇਸ ਉਮੀਦ ਬਾਰੇ ਕਿਹਾ ਗਿਆ ਹੈ ਕਿ “ਜਹਾਜ਼ ਦੇ ਲੰਗਰ ਵਾਂਗ ਪੱਕੀ ਤੇ ਮਜ਼ਬੂਤ ਹੈ ਅਤੇ ਇਹ ਸਾਨੂੰ ਪਰਦੇ ਦੇ ਦੂਜੇ ਪਾਸੇ ਲੈ ਜਾਂਦੀ ਹੈ [ਜਿਵੇਂ ਪ੍ਰਾਸਚਿਤ ਦੇ ਦਿਨ ਮਹਾਂ ਜਾਜਕ ਅੱਤ ਪਵਿੱਤਰ ਕਮਰੇ ਵਿਚ ਜਾਂਦਾ ਸੀ] ਜਿੱਥੇ ਸਾਡਾ ਆਗੂ ਯਿਸੂ ਸਾਡੀ ਖ਼ਾਤਰ ਪਹਿਲਾਂ ਹੀ ਜਾ ਚੁੱਕਾ ਹੈ ਜਿਹੜਾ ਮਲਕਿਸਿਦਕ ਵਾਂਗ ਮਹਾਂ ਪੁਜਾਰੀ ਬਣ ਗਿਆ ਹੈ ਅਤੇ ਉਹ ਹਮੇਸ਼ਾ ਮਹਾਂ ਪੁਜਾਰੀ ਰਹੇਗਾ।”—ਇਬ 6:17-20.
ਬਾਈਬਲ ਪੜ੍ਹਾਈ
(ਇਬਰਾਨੀਆਂ 5:1-14) ਹਰ ਇਨਸਾਨੀ ਮਹਾਂ ਪੁਜਾਰੀ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਇਨਸਾਨਾਂ ਦੀ ਮਦਦ ਕਰਨ ਵਾਸਤੇ ਨਿਯੁਕਤ ਕੀਤਾ ਜਾਂਦਾ ਹੈ ਤਾਂਕਿ ਉਹ ਪਾਪਾਂ ਲਈ ਭੇਟਾਂ ਅਤੇ ਬਲ਼ੀਆਂ ਚੜ੍ਹਾਵੇ। 2 ਉਹ ਉਨ੍ਹਾਂ ਲੋਕਾਂ ਨਾਲ ਹਮਦਰਦੀ ਨਾਲ ਪੇਸ਼ ਆ ਸਕਦਾ ਹੈ ਜਿਹੜੇ ਅਣਜਾਣੇ ਵਿਚ ਗ਼ਲਤੀਆਂ ਕਰਦੇ ਹਨ ਕਿਉਂਕਿ ਉਸ ਨੂੰ ਆਪਣੀਆਂ ਖ਼ੁਦ ਦੀਆਂ ਕਮਜ਼ੋਰੀਆਂ ਦਾ ਅਹਿਸਾਸ ਹੁੰਦਾ ਹੈ, 3 ਅਤੇ ਇਸੇ ਕਰਕੇ ਉਸ ਨੂੰ ਆਪਣੇ ਪਾਪਾਂ ਲਈ ਵੀ ਬਲ਼ੀਆਂ ਚੜ੍ਹਾਉਣੀਆਂ ਪੈਂਦੀਆਂ ਹਨ, ਜਿਵੇਂ ਉਹ ਹੋਰ ਲੋਕਾਂ ਦੇ ਪਾਪਾਂ ਲਈ ਚੜ੍ਹਾਉਂਦਾ ਹੈ। 4 ਇਸ ਤੋਂ ਇਲਾਵਾ, ਕੋਈ ਵੀ ਇਨਸਾਨ ਆਪਣੇ ਆਪ ਨੂੰ ਇਸ ਸਨਮਾਨ ਦੀ ਪਦਵੀ ʼਤੇ ਨਿਯੁਕਤ ਨਹੀਂ ਕਰਦਾ, ਸਗੋਂ ਪਰਮੇਸ਼ੁਰ ਹੀ ਉਸ ਨੂੰ ਇਸ ਪਦਵੀ ʼਤੇ ਨਿਯੁਕਤ ਕਰਦਾ ਹੈ, ਠੀਕ ਜਿਵੇਂ ਉਸ ਨੇ ਹਾਰੂਨ ਨੂੰ ਨਿਯੁਕਤ ਕੀਤਾ ਸੀ। 5 ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਮਹਾਂ ਪੁਜਾਰੀ ਬਣਾ ਕੇ ਖ਼ੁਦ ਨੂੰ ਉੱਚਾ ਨਹੀਂ ਕੀਤਾ, ਸਗੋਂ ਪਰਮੇਸ਼ੁਰ ਨੇ ਉਸ ਨੂੰ ਉੱਚਾ ਕੀਤਾ ਜਿਸ ਨੇ ਉਸ ਨੂੰ ਕਿਹਾ ਸੀ: “ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੇਰਾ ਪਿਤਾ ਬਣ ਗਿਆ ਹਾਂ।” 6 ਉਸ ਨੇ ਧਰਮ-ਗ੍ਰੰਥ ਵਿਚ ਇਕ ਹੋਰ ਜਗ੍ਹਾ ਇਹ ਵੀ ਕਿਹਾ ਹੈ: “ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਤੂੰ ਹਮੇਸ਼ਾ ਪੁਜਾਰੀ ਰਹੇਂਗਾ।” 7 ਜਦੋਂ ਮਸੀਹ ਧਰਤੀ ਉੱਤੇ ਸੀ, ਤਾਂ ਉਸ ਨੇ ਧਾਹਾਂ ਮਾਰ-ਮਾਰ ਕੇ ਅਤੇ ਹੰਝੂ ਵਹਾ-ਵਹਾ ਕੇ ਉਸ ਨੂੰ ਫ਼ਰਿਆਦਾਂ ਤੇ ਮਿੰਨਤਾਂ ਕੀਤੀਆਂ ਜਿਹੜਾ ਉਸ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਪਰਮੇਸ਼ੁਰ ਦਾ ਡਰ ਰੱਖਣ ਕਰਕੇ ਉਸ ਦੀ ਸੁਣੀ ਗਈ। 8 ਭਾਵੇਂ ਉਹ ਪਰਮੇਸ਼ੁਰ ਦਾ ਪੁੱਤਰ ਸੀ, ਫਿਰ ਵੀ ਉਸ ਨੇ ਜਿਹੜੇ ਦੁੱਖ ਝੱਲੇ, ਉਨ੍ਹਾਂ ਤੋਂ ਆਗਿਆਕਾਰੀ ਸਿੱਖੀ; 9 ਅਤੇ ਜਦੋਂ ਉਹ ਪੂਰੀ ਤਰ੍ਹਾਂ ਕਾਬਲ ਬਣ ਗਿਆ, ਤਾਂ ਉਸ ਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਹਮੇਸ਼ਾ ਦੀ ਮੁਕਤੀ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਜਿਹੜੇ ਉਸ ਦੀ ਆਗਿਆ ਮੰਨਦੇ ਹਨ 10 ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਮਲਕਿਸਿਦਕ ਵਾਂਗ ਮਹਾਂ ਪੁਜਾਰੀ ਬਣਾਇਆ ਹੈ। 11 ਅਸੀਂ ਮਸੀਹ ਬਾਰੇ ਬਹੁਤ ਕੁਝ ਦੱਸਣਾ ਚਾਹੁੰਦੇ ਹਾਂ, ਪਰ ਤੁਹਾਨੂੰ ਸਮਝਾਉਣਾ ਔਖਾ ਹੈ ਕਿਉਂਕਿ ਤੁਹਾਡੀ ਸੋਚਣ-ਸਮਝਣ ਦੀ ਕਾਬਲੀਅਤ ਕਮਜ਼ੋਰ ਪੈ ਗਈ ਹੈ। 12 ਅਸਲ ਵਿਚ, ਹੁਣ ਤਕ ਤਾਂ ਤੁਹਾਨੂੰ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣ ਜਾਣਾ ਚਾਹੀਦਾ ਸੀ, ਪਰ ਲੋੜ ਤਾਂ ਇਹ ਹੈ ਕਿ ਕੋਈ ਤੁਹਾਨੂੰ ਪਰਮੇਸ਼ੁਰ ਦੀ ਬਾਣੀ ਦੀਆਂ ਬੁਨਿਆਦੀ ਗੱਲਾਂ ਦੁਬਾਰਾ ਸ਼ੁਰੂ ਤੋਂ ਸਿਖਾਵੇ; ਤੁਸੀਂ ਤਾਂ ਦੁਬਾਰਾ ਉਨ੍ਹਾਂ ਵਰਗੇ ਬਣ ਗਏ ਹੋ ਜਿਨ੍ਹਾਂ ਨੂੰ ਦੁੱਧ ਦੀ ਲੋੜ ਹੈ, ਨਾ ਕਿ ਰੋਟੀ ਦੀ। 13 ਜਿਹੜਾ ਇਨਸਾਨ ਦੁੱਧ ਹੀ ਪੀਂਦਾ ਰਹਿੰਦਾ ਹੈ, ਉਹ ਪਰਮੇਸ਼ੁਰ ਦੇ ਸੱਚੇ ਬਚਨ ਨੂੰ ਨਹੀਂ ਜਾਣਦਾ ਕਿਉਂਕਿ ਉਹ ਬੱਚਾ ਹੈ। 14 ਪਰ ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ, ਜਿਹੜੇ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।