ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
2-8 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 7-8
“ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਤੂੰ ਹਮੇਸ਼ਾ ਪੁਜਾਰੀ ਰਹੇਂਗਾ”
(ਇਬਰਾਨੀਆਂ 7:1, 2) ਇਹ ਮਲਕਿਸਿਦਕ, ਜਿਹੜਾ ਸ਼ਾਲੇਮ ਦਾ ਰਾਜਾ ਤੇ ਅੱਤ ਮਹਾਨ ਪਰਮੇਸ਼ੁਰ ਦਾ ਪੁਜਾਰੀ ਸੀ, ਅਬਰਾਹਾਮ ਨੂੰ ਉਦੋਂ ਮਿਲਿਆ ਸੀ ਜਦੋਂ ਅਬਰਾਹਾਮ ਰਾਜਿਆਂ ਨੂੰ ਖ਼ਤਮ ਕਰ ਕੇ ਵਾਪਸ ਆ ਰਿਹਾ ਸੀ। ਉਸ ਵੇਲੇ ਮਲਕਿਸਿਦਕ ਨੇ ਉਸ ਨੂੰ ਅਸੀਸ ਦਿੱਤੀ ਸੀ 2 ਅਤੇ ਅਬਰਾਹਾਮ ਨੇ ਉਸ ਨੂੰ ਹਰ ਚੀਜ਼ ਦਾ ਦਸਵਾਂ ਹਿੱਸਾ ਦਿੱਤਾ ਸੀ। ਮਲਕਿਸਿਦਕ ਦੇ ਨਾਂ ਦਾ ਮਤਲਬ ਹੈ “ਧਾਰਮਿਕਤਾ ਦਾ ਰਾਜਾ” ਤੇ ਉਹ ਸ਼ਾਲੇਮ ਦਾ ਰਾਜਾ ਹੈ ਯਾਨੀ “ਸ਼ਾਂਤੀ ਦਾ ਰਾਜਾ।”
it-2 366
ਮਲਕਿਸਿਦਕ
ਪੁਰਾਣੇ ਸ਼ਾਲੇਮ ਦਾ ਰਾਜਾ ਅਤੇ “ਅੱਤ ਮਹਾਂ ਪਰਮੇਸ਼ੁਰ [ਯਹੋਵਾਹ] ਦਾ ਜਾਜਕ।” (ਉਤ 14:18, 22) ਉਹ ਪਹਿਲਾਂ ਵਿਅਕਤੀ ਸੀ ਜਿਸ ਦਾ ਬਾਈਬਲ ਵਿਚ ਪੁਜਾਰੀ ਵਜੋਂ ਜ਼ਿਕਰ ਕੀਤਾ ਗਿਆ ਹੈ। ਉਸ ਨੂੰ ਇਹ ਸਨਮਾਨ 1933 ਈਸਵੀ ਪੂਰਵ ਤੋਂ ਕੁਝ ਸਮਾਂ ਪਹਿਲਾਂ ਮਿਲਿਆ ਸੀ। ਸ਼ਾਲੇਮ ਦੇ ਰਾਜੇ ਵਜੋਂ, ਜਿਸ ਦਾ ਮਤਲਬ “ਸ਼ਾਂਤੀ” ਸੀ, ਪੌਲੁਸ ਰਸੂਲ ਨੇ ਮਲਕਿਸਿਦਕ ਦੀ ਪਛਾਣ ‘ਸ਼ਾਂਤੀ ਦੇ ਰਾਜੇ’ ਵਜੋਂ ਅਤੇ ਉਸ ਦੇ ਨਾਂ ਦੇ ਆਧਾਰ ʼਤੇ ਉਸ ਦੀ ਪਛਾਣ ‘ਧਾਰਮਿਕਤਾ ਦੇ ਰਾਜੇ’ ਵਜੋਂ ਕਰਾਈ। (ਇਬ 7:1, 2) ਮੰਨਿਆ ਜਾਂਦਾ ਹੈ ਕਿ ਪੁਰਾਣਾ ਸ਼ਾਲੇਮ ਜਿੱਥੇ ਸੀ, ਉੱਥੇ ਬਾਅਦ ਵਿਚ ਯਰੂਸ਼ਲਮ ਸ਼ਹਿਰ ਬਣਿਆ। ਯਰੂਸ਼ਲਮ ਦਾ ਨਾਂ ਸ਼ਾਲੇਮ ਤੋਂ ਬਣਿਆ ਹੈ ਅਤੇ ਇਸ ਲਈ ਕਦੇ-ਕਦਾਈਂ ਯਰੂਸ਼ਲਮ ਦੀ ਜਗ੍ਹਾ “ਸ਼ਾਲੇਮ” ਵਰਤਿਆ ਜਾਂਦਾ ਹੈ।—ਜ਼ਬੂ 76:2.
ਸਾਡਾ ਪੂਰਵਜ ਅਬਰਾਮ (ਅਬਰਾਹਾਮ) ਕਦਾਰਲਾਓਮਰ ਅਤੇ ਉਸ ਨਾਲ ਮਿਲੇ ਰਾਜਿਆਂ ਨੂੰ ਜਿੱਤਣ ਤੋਂ ਬਾਅਦ “ਸ਼ਾਵੇਹ ਦੀ ਦੂਣ” ਜਾਂ “ਬਾਦਸ਼ਾਹੀ ਦੂਣ” ਵਿਚ ਆਇਆ। ਉੱਥੇ ਮਲਕਿਸਿਦਕ “ਰੋਟੀ ਅਰ ਮੱਧ ਲੈ ਆਇਆ” ਅਤੇ ਉਸ ਨੇ ਅਬਰਾਹਾਮ ਨੂੰ ਅਸੀਸ ਦਿੰਦਿਆਂ ਕਿਹਾ: “ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ। ਅਤੇ ਮੁਬਾਰਕ ਹੈ ਅੱਤ ਮਹਾਂ ਪਰਮੇਸ਼ੁਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ।” ਇਸ ਸਮੇਂ ਤੇ ਅਬਰਾਹਾਮ ਨੇ ਰਾਜੇ ਤੇ ਪੁਜਾਰੀ ਨੂੰ “ਸਭ ਕਾਸੇ ਦਾ ਦਸਵੰਧ ਦਿੱਤਾ” ਯਾਨੀ ਰਾਜਿਆਂ ਨੂੰ ਹਰਾਉਣ ਪਿੱਛੋਂ ਲੁੱਟ ਦੇ ਮਾਲ ਵਿੱਚੋਂ “ਵਧੀਆ ਤੋਂ ਵਧੀਆ” ਚੀਜ਼ਾਂ ਵਿੱਚੋਂ ਹਿੱਸਾ ਦਿੱਤਾ ਸੀ।—ਉਤ 14:17-20; ਇਬ 7:4.
(ਇਬਰਾਨੀਆਂ 7:3) ਵੰਸ਼ਾਵਲੀ ਨਾ ਹੋਣ ਕਰਕੇ ਇਹ ਪਤਾ ਨਹੀਂ ਹੈ ਕਿ ਉਸ ਦੇ ਮਾਤਾ-ਪਿਤਾ ਕੌਣ ਸਨ, ਉਹ ਕਦੋਂ ਪੈਦਾ ਹੋਇਆ ਸੀ ਤੇ ਕਦੋਂ ਮਰਿਆ ਸੀ, ਪਰ ਪਰਮੇਸ਼ੁਰ ਦੇ ਪੁੱਤਰ ਵਰਗਾ ਹੋਣ ਕਰਕੇ ਉਹ ਹਮੇਸ਼ਾ ਪੁਜਾਰੀ ਰਹਿੰਦਾ ਹੈ।
it-2 367 ਪੈਰਾ 4
ਮਲਕਿਸਿਦਕ
ਇਹ ਗੱਲ ਕਿਵੇਂ ਸੱਚ ਸੀ ਕਿ ਮਲਕਿਸਿਦਕ ਬਾਰੇ ਪਤਾ ਨਹੀਂ ਸੀ ਕਿ “ਉਹ ਕਦੋਂ ਪੈਦਾ ਹੋਇਆ ਸੀ ਤੇ ਕਦੋਂ ਮਰਿਆ ਸੀ”?
ਪੌਲੁਸ ਨੇ ਮਲਕਿਸਿਦਕ ਸੰਬੰਧੀ ਇਕ ਸ਼ਾਨਦਾਰ ਸੱਚਾਈ ਦੱਸਦਿਆਂ ਜ਼ੋਰ ਦੇ ਕੇ ਕਿਹਾ: “ਵੰਸ਼ਾਵਲੀ ਨਾ ਹੋਣ ਕਰਕੇ ਇਹ ਪਤਾ ਨਹੀਂ ਹੈ ਕਿ ਉਸ ਦੇ ਮਾਤਾ-ਪਿਤਾ ਕੌਣ ਸਨ, ਉਹ ਕਦੋਂ ਪੈਦਾ ਹੋਇਆ ਸੀ ਤੇ ਕਦੋਂ ਮਰਿਆ ਸੀ, ਪਰ ਪਰਮੇਸ਼ੁਰ ਦੇ ਪੁੱਤਰ ਵਰਗਾ ਹੋਣ ਕਰਕੇ ਉਹ ਹਮੇਸ਼ਾ ਪੁਜਾਰੀ ਰਹਿੰਦਾ ਹੈ।” (ਇਬ 7:3) ਹੋਰ ਇਨਸਾਨਾਂ ਵਾਂਗ ਮਲਕਿਸਿਦਕ ਦਾ ਜਨਮ ਹੋਇਆ ਤੇ ਉਹ ਮਰ ਗਿਆ। ਪਰ ਉਸ ਦੇ ਮਾਤਾ-ਪਿਤਾ ਦੇ ਨਾਂ ਨਹੀਂ ਪਤਾ ਹਨ। ਨਾਲੇ ਨਾ ਤਾਂ ਉਸ ਦੀ ਵੰਸ਼ਾਵਲੀ ਬਾਰੇ ਤੇ ਨਾ ਹੀ ਉਸ ਦੀ ਸੰਤਾਨ ਬਾਰੇ ਕੁਝ ਦੱਸਿਆ ਗਿਆ ਹੈ। ਬਾਈਬਲ ਵਿਚ ਉਸ ਦੇ ਜਨਮ ਤੇ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਲਈ ਇਹ ਕਹਿਣਾ ਢੁਕਵਾਂ ਹੋਵੇਗਾ ਕਿ ਮਲਕਿਸਿਦਕ ਯਿਸੂ ਮਸੀਹ ਨੂੰ ਦਰਸਾਉਂਦਾ ਸੀ ਜਿਸ ਨੇ ਹਮੇਸ਼ਾ-ਹਮੇਸ਼ਾ ਲਈ ਪੁਜਾਰੀ ਵਜੋਂ ਸੇਵਾ ਕਰਨੀ ਹੈ। ਜਿਸ ਤਰ੍ਹਾਂ ਮਲਕਿਸਿਦਕ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਨੇ ਰਾਜੇ ਤੇ ਪੁਜਾਰੀ ਵਜੋਂ ਸੇਵਾ ਨਹੀਂ ਕੀਤੀ, ਉਸੇ ਤਰ੍ਹਾਂ ਮਸੀਹ ਤੋਂ ਪਹਿਲਾਂ ਕਿਸੇ ਨੇ ਉਸ ਵਾਂਗ ਮਹਾਂ ਪੁਜਾਰੀ ਵਜੋਂ ਸੇਵਾ ਨਹੀਂ ਕੀਤੀ ਅਤੇ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਉਸ ਤੋਂ ਬਾਅਦ ਕਦੇ ਪੁਜਾਰੀ ਵਜੋਂ ਸੇਵਾ ਨਹੀਂ ਕਰੇਗਾ। ਇਸ ਤੋਂ ਇਲਾਵਾ, ਭਾਵੇਂ ਯਿਸੂ ਦਾ ਜਨਮ ਯਹੂਦਾਹ ਦੇ ਗੋਤ ਅਤੇ ਦਾਊਦ ਦੇ ਸ਼ਾਹੀ ਘਰਾਣੇ ਵਿਚ ਹੋਇਆ ਸੀ, ਪਰ ਉਸ ਦੀ ਵੰਸ਼ਾਵਲੀ ਦਾ ਉਸ ਦੇ ਪੁਜਾਰੀ ਵਜੋਂ ਸੇਵਾ ਕਰਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਨਾ ਹੀ ਉਸ ਦੀ ਵੰਸ਼ਾਵਲੀ ਕਰਕੇ ਉਸ ਨੂੰ ਪੁਜਾਰੀ ਤੇ ਰਾਜੇ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ ਸੀ। ਇਹ ਸਾਰੀਆਂ ਗੱਲਾਂ ਇਸ ਕਰਕੇ ਹੋਈਆਂ ਕਿਉਂਕਿ ਯਹੋਵਾਹ ਨੇ ਯਿਸੂ ਨਾਲ ਵਾਅਦਾ ਕੀਤਾ ਸੀ।
(ਇਬਰਾਨੀਆਂ 7:17) ਕਿਉਂਕਿ ਧਰਮ-ਗ੍ਰੰਥ ਵਿਚ ਇਕ ਜਗ੍ਹਾ ਕਿਹਾ ਗਿਆ ਹੈ: “ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਤੂੰ ਹਮੇਸ਼ਾ ਪੁਜਾਰੀ ਰਹੇਂਗਾ।”
it-2 366
ਮਲਕਿਸਿਦਕ
ਮਸੀਹ ਨੂੰ ਪੁਜਾਰੀ ਵਜੋਂ ਦਰਸਾਇਆ ਗਿਆ। ਮਸੀਹ ਬਾਰੇ ਕੀਤੀ ਭਵਿੱਖਬਾਣੀ ਵਿਚ ਯਹੋਵਾਹ ਨੇ ਦਾਊਦ ਦੇ “ਪ੍ਰਭੁ” ਬਾਰੇ ਸਹੁੰ ਖਾਧੀ: “ਤੂੰ ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਜਾਜਕ ਹੈਂ।” (ਜ਼ਬੂ 110:1, 4) ਪਵਿੱਤਰ ਸ਼ਕਤੀ ਨਾਲ ਲਿਖੇ ਇਸ ਜ਼ਬੂਰ ਤੋਂ ਇਬਰਾਨੀ ਲੋਕ ਸਮਝ ਸਕੇ ਕਿ ਵਾਅਦਾ ਕੀਤੇ ਹੋਏ ਮਸੀਹ ਨੇ ਪੁਜਾਰੀ ਤੇ ਰਾਜੇ ਵਜੋਂ ਜ਼ਿੰਮੇਵਾਰੀ ਨਿਭਾਉਣੀ ਸੀ। ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਇਸ ਭਵਿੱਖਬਾਣੀ ਵਿਚ ਦੱਸੇ ਇਨਸਾਨ ਬਾਰੇ ਸਾਰੇ ਸ਼ੱਕ ਮਿਟਾ ਦਿੱਤੇ। ਉਸ ਨੇ ਕਿਹਾ ਕਿ “ਯਿਸੂ . . . ਮਲਕਿਸਿਦਕ ਵਾਂਗ ਮਹਾਂ ਪੁਜਾਰੀ ਬਣ ਗਿਆ ਹੈ ਅਤੇ ਉਹ ਹਮੇਸ਼ਾ ਮਹਾਂ ਪੁਜਾਰੀ ਰਹੇਗਾ।”—ਇਬ 6:20; 5:10; ਇਕਰਾਰ ਦੇਖੋ।
ਹੀਰੇ-ਮੋਤੀਆਂ ਦੀ ਖੋਜ ਕਰੋ
(ਇਬਰਾਨੀਆਂ 8:3) ਹਰ ਮਹਾਂ ਪੁਜਾਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਭੇਟਾਂ ਤੇ ਬਲ਼ੀਆਂ ਚੜ੍ਹਾਵੇ; ਇਸ ਲਈ ਇਸ ਮਹਾਂ ਪੁਜਾਰੀ ਲਈ ਵੀ ਜ਼ਰੂਰੀ ਸੀ ਕਿ ਉਹ ਕੁਝ ਚੜ੍ਹਾਵੇ।
ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ
11 ਪੌਲੁਸ ਰਸੂਲ ਨੇ ਕਿਹਾ ਕਿ “ਹਰੇਕ ਪਰਧਾਨ ਜਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਨੂੰ ਥਾਪਿਆ ਜਾਂਦਾ ਹੈ।” (ਇਬਰਾਨੀਆਂ 8:3) ਧਿਆਨ ਦਿਓ ਕਿ ਪੌਲੁਸ ਨੇ ਪ੍ਰਾਚੀਨ ਇਸਰਾਏਲ ਦੇ ਪ੍ਰਧਾਨ ਜਾਜਕਾਂ ਦੇ ਚੜ੍ਹਾਵਿਆਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਸੀ, ਯਾਨੀ ਕਿ “ਭੇਟਾਂ” ਅਤੇ “ਬਲੀਦਾਨ” ਜਾਂ “ਪਾਪਾਂ ਦੇ ਲਈ ਬਲੀਦਾਨ।” (ਇਬਰਾਨੀਆਂ 5:1) ਲੋਕ ਆਮ ਤੌਰ ਤੇ ਭੇਟ ਪਿਆਰ ਅਤੇ ਕਦਰ ਦਿਖਾਉਣ ਲਈ ਦਿੰਦੇ ਹਨ, ਇਸ ਦੇ ਨਾਲ-ਨਾਲ ਕਈ ਦੋਸਤੀ ਕਰਨ ਲਈ ਅਤੇ ਕਿਰਪਾ ਜਾਂ ਮਨਜ਼ੂਰੀ ਪਾਉਣ ਵਾਸਤੇ ਤੋਹਫ਼ੇ ਦਿੰਦੇ ਹਨ। (ਉਤਪਤ 32:20; ਕਹਾਉਤਾਂ 18:16) ਇਸੇ ਤਰ੍ਹਾਂ, ਬਿਵਸਥਾ ਅਨੁਸਾਰ ਜੋ ਅਨੇਕ ਚੜ੍ਹਾਵੇ ਚੜ੍ਹਾਉਣੇ ਪੈਂਦੇ ਸਨ, ਉਨ੍ਹਾਂ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਅਤੇ ਕਿਰਪਾ ਪਾਉਣ ਦੀਆਂ “ਭੇਟਾਂ” ਵਜੋਂ ਸਮਝਿਆ ਜਾ ਸਕਦਾ ਹੈ। ਜਦੋਂ ਬਿਵਸਥਾ ਦੀ ਉਲੰਘਣਾ ਕੀਤੀ ਜਾਂਦੀ ਸੀ ਤਾਂ ਆਪਣੀ ਗ਼ਲਤੀ ਤੋਂ ਮੁੜਨ ਦੀ ਜ਼ਰੂਰਤ ਪੈਂਦੀ ਸੀ, ਅਤੇ ਪਰਮੇਸ਼ੁਰ ਨਾਲ ਸੁਲਾਹ ਕਰਨ ਲਈ “ਪਾਪਾਂ ਦੇ ਲਈ ਬਲੀਦਾਨ” ਚੜ੍ਹਾਏ ਜਾਂਦੇ ਸਨ। ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਵਿਚ, ਖ਼ਾਸ ਕਰਕੇ ਕੂਚ, ਲੇਵੀਆਂ, ਅਤੇ ਗਿਣਤੀ ਵਿਚ, ਵੱਖਰਿਆਂ-ਵੱਖਰਿਆਂ ਬਲੀਦਾਨਾਂ ਅਤੇ ਚੜ੍ਹਾਵਿਆਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਭਾਵੇਂ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣਾ ਅਤੇ ਯਾਦ ਰੱਖਣਾ ਮੁਸ਼ਕਲ ਹੋ ਸਕਦਾ ਹੈ, ਕੁਝ ਵੱਖੋ-ਵੱਖਰਿਆਂ ਬਲੀਦਾਨਾਂ ਦੀਆਂ ਮੁੱਖ ਗੱਲਾਂ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ।
(ਇਬਰਾਨੀਆਂ 8:13) ਉਸ ਨੇ “ਨਵੇਂ ਇਕਰਾਰ” ਦੀ ਗੱਲ ਕਰ ਕੇ ਪੁਰਾਣੇ ਇਕਰਾਰ ਨੂੰ ਰੱਦ ਕਰ ਦਿੱਤਾ ਹੈ। ਹੁਣ ਇਹ ਰੱਦ ਹੋਇਆ ਇਕਰਾਰ ਪੁਰਾਣਾ ਹੋ ਰਿਹਾ ਹੈ ਅਤੇ ਇਹ ਜਲਦੀ ਹੀ ਖ਼ਤਮ ਹੋ ਜਾਵੇਗਾ।
it-1 523 ਪੈਰਾ 5
ਇਕਰਾਰ
ਮੂਸਾ ਰਾਹੀਂ ਕੀਤੇ ਇਕਰਾਰ ਨੂੰ “ਰੱਦ” ਕਿਵੇਂ ਕਰ ਦਿੱਤਾ ਗਿਆ?
ਜਦੋਂ ਪਰਮੇਸ਼ੁਰ ਨੇ ਯਿਰਮਿਯਾਹ ਨਬੀ ਰਾਹੀਂ ਦੱਸਿਆ ਕਿ ਨਵਾਂ ਇਕਰਾਰ ਕੀਤਾ ਜਾਵੇਗਾ, ਤਾਂ ਇਸ ਦਾ ਮਤਲਬ ਸੀ ਕਿ ਮੂਸਾ ਰਾਹੀਂ ਕੀਤੇ ਇਕਰਾਰ ਨੂੰ “ਰੱਦ” ਕਰ ਦਿੱਤਾ ਗਿਆ। (ਯਿਰ. 31:31-34; ਇਬ. 8:13) ਮਸੀਹ ਨੂੰ ਤਸੀਹੇ ਦੀ ਸੂਲ਼ੀ ʼਤੇ ਟੰਗਿਆ ਗਿਆ (ਕੁਲੁ. 2:14) ਜਿਸ ਦੇ ਆਧਾਰ ਤੇ 33 ਈਸਵੀ ਵਿਚ ਮੂਸਾ ਦਾ ਇਕਰਾਰ ਰੱਦ ਕਰ ਦਿੱਤਾ ਗਿਆ ਅਤੇ ਨਵਾਂ ਇਕਰਾਰ ਕੀਤਾ ਗਿਆ।—ਇਬ. 7:12; 9:15; ਰਸੂ. 2:1-4.
ਬਾਈਬਲ ਪੜ੍ਹਾਈ
(ਇਬਰਾਨੀਆਂ 7:1-17) ਇਹ ਮਲਕਿਸਿਦਕ, ਜਿਹੜਾ ਸ਼ਾਲੇਮ ਦਾ ਰਾਜਾ ਤੇ ਅੱਤ ਮਹਾਨ ਪਰਮੇਸ਼ੁਰ ਦਾ ਪੁਜਾਰੀ ਸੀ, ਅਬਰਾਹਾਮ ਨੂੰ ਉਦੋਂ ਮਿਲਿਆ ਸੀ ਜਦੋਂ ਅਬਰਾਹਾਮ ਰਾਜਿਆਂ ਨੂੰ ਖ਼ਤਮ ਕਰ ਕੇ ਵਾਪਸ ਆ ਰਿਹਾ ਸੀ। ਉਸ ਵੇਲੇ ਮਲਕਿਸਿਦਕ ਨੇ ਉਸ ਨੂੰ ਅਸੀਸ ਦਿੱਤੀ ਸੀ 2 ਅਤੇ ਅਬਰਾਹਾਮ ਨੇ ਉਸ ਨੂੰ ਹਰ ਚੀਜ਼ ਦਾ ਦਸਵਾਂ ਹਿੱਸਾ ਦਿੱਤਾ ਸੀ। ਮਲਕਿਸਿਦਕ ਦੇ ਨਾਂ ਦਾ ਮਤਲਬ ਹੈ “ਧਾਰਮਿਕਤਾ ਦਾ ਰਾਜਾ” ਤੇ ਉਹ ਸ਼ਾਲੇਮ ਦਾ ਰਾਜਾ ਹੈ ਯਾਨੀ “ਸ਼ਾਂਤੀ ਦਾ ਰਾਜਾ।” 3 ਵੰਸ਼ਾਵਲੀ ਨਾ ਹੋਣ ਕਰਕੇ ਇਹ ਪਤਾ ਨਹੀਂ ਹੈ ਕਿ ਉਸ ਦੇ ਮਾਤਾ-ਪਿਤਾ ਕੌਣ ਸਨ, ਉਹ ਕਦੋਂ ਪੈਦਾ ਹੋਇਆ ਸੀ ਤੇ ਕਦੋਂ ਮਰਿਆ ਸੀ, ਪਰ ਪਰਮੇਸ਼ੁਰ ਦੇ ਪੁੱਤਰ ਵਰਗਾ ਹੋਣ ਕਰਕੇ ਉਹ ਹਮੇਸ਼ਾ ਪੁਜਾਰੀ ਰਹਿੰਦਾ ਹੈ। 4 ਤਾਂ ਫਿਰ, ਤੁਸੀਂ ਦੇਖਦੇ ਹੋ ਕਿ ਇਹ ਆਦਮੀ ਕਿੰਨਾ ਮਹਾਨ ਸੀ ਜਿਸ ਨੂੰ ਸਾਡੇ ਪੂਰਵਜ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਵਧੀਆ ਤੋਂ ਵਧੀਆ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ ਸੀ। 5 ਇਹ ਸੱਚ ਹੈ ਕਿ ਲੇਵੀ ਦੇ ਪੁੱਤਰਾਂ ਨੂੰ, ਜਿਨ੍ਹਾਂ ਨੂੰ ਪੁਜਾਰੀ ਨਿਯੁਕਤ ਕੀਤਾ ਜਾਂਦਾ ਹੈ, ਮੂਸਾ ਦੇ ਕਾਨੂੰਨ ਅਨੁਸਾਰ ਲੋਕਾਂ ਤੋਂ ਯਾਨੀ ਆਪਣੇ ਭਰਾਵਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਦਿੱਤਾ ਗਿਆ ਹੈ, ਭਾਵੇਂ ਇਹ ਲੋਕ ਅਬਰਾਹਾਮ ਦੀ ਸੰਤਾਨ ਹਨ। 6 ਪਰ ਮਲਕਿਸਿਦਕ ਲੇਵੀ ਦੇ ਘਰਾਣੇ ਵਿੱਚੋਂ ਨਹੀਂ ਸੀ, ਫਿਰ ਵੀ ਉਸ ਨੇ ਅਬਰਾਹਾਮ ਤੋਂ, ਜਿਸ ਨਾਲ ਵਾਅਦੇ ਕੀਤੇ ਗਏ ਸਨ, ਦਸਵਾਂ ਹਿੱਸਾ ਲਿਆ ਅਤੇ ਉਸ ਨੂੰ ਅਸੀਸ ਦਿੱਤੀ। 7 ਸੋ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵੱਡੇ ਨੇ ਛੋਟੇ ਨੂੰ ਅਸੀਸ ਦਿੱਤੀ ਸੀ। 8 ਦਸਵਾਂ ਹਿੱਸਾ ਲੈਣ ਵਾਲੇ ਲੇਵੀ ਮਰਨਹਾਰ ਇਨਸਾਨ ਹਨ, ਪਰ ਇਸ ਆਦਮੀ ਬਾਰੇ, ਜਿਸ ਨੇ ਦਸਵਾਂ ਹਿੱਸਾ ਲਿਆ ਸੀ, ਧਰਮ-ਗ੍ਰੰਥ ਗਵਾਹੀ ਦਿੰਦਾ ਹੈ ਕਿ ਇਹ ਜੀਉਂਦਾ ਰਹਿੰਦਾ ਹੈ। 9 ਅਤੇ ਇਹ ਕਿਹਾ ਜਾ ਸਕਦਾ ਹੈ ਕਿ ਲੇਵੀ ਨੇ ਵੀ, ਜਿਸ ਨੂੰ ਦਸਵਾਂ ਹਿੱਸਾ ਮਿਲਦਾ ਸੀ, ਅਬਰਾਹਾਮ ਦੇ ਜ਼ਰੀਏ ਇਸ ਆਦਮੀ ਨੂੰ ਦਸਵਾਂ ਹਿੱਸਾ ਦਿੱਤਾ, 10 ਕਿਉਂਕਿ ਲੇਵੀ ਅਜੇ ਆਪਣੇ ਪੂਰਵਜ ਅਬਰਾਹਾਮ ਦੇ ਸਰੀਰ ਵਿਚ ਹੀ ਸੀ ਜਦੋਂ ਮਲਕਿਸਿਦਕ ਉਸ ਨੂੰ ਮਿਲਿਆ ਸੀ। 11 ਜੇ ਲੇਵੀਆਂ ਦੇ ਪੁਜਾਰੀ ਦਲ (ਜੋ ਕਿ ਲੋਕਾਂ ਨੂੰ ਦਿੱਤੇ ਗਏ ਮੂਸਾ ਦੇ ਕਾਨੂੰਨ ਦਾ ਖ਼ਾਸ ਹਿੱਸਾ ਸੀ) ਦੇ ਜ਼ਰੀਏ ਮੁਕੰਮਲਤਾ ਪਾਈ ਜਾ ਸਕਦੀ, ਤਾਂ ਫਿਰ ਇਕ ਹੋਰ ਪੁਜਾਰੀ ਦੀ ਲੋੜ ਕਿਉਂ ਹੁੰਦੀ ਜਿਸ ਬਾਰੇ ਕਿਹਾ ਗਿਆ ਹੈ ਕਿ ਉਹ “ਮਲਕਿਸਿਦਕ ਵਾਂਗ” ਪੁਜਾਰੀ ਹੈ, ਨਾ ਕਿ “ਹਾਰੂਨ ਵਾਂਗ”? 12 ਪੁਜਾਰੀ ਦਲ ਬਦਲ ਜਾਣ ਕਰਕੇ ਇਸ ਕਾਨੂੰਨ ਨੂੰ ਬਦਲਣਾ ਵੀ ਜ਼ਰੂਰੀ ਹੈ। 13 ਕਿਉਂਕਿ ਜਿਸ ਆਦਮੀ ਬਾਰੇ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ, ਉਹ ਕਿਸੇ ਹੋਰ ਗੋਤ ਵਿੱਚੋਂ ਸੀ ਅਤੇ ਉਸ ਗੋਤ ਵਿੱਚੋਂ ਕਿਸੇ ਨੇ ਵੀ ਵੇਦੀ ਉੱਤੇ ਸੇਵਾ ਨਹੀਂ ਕੀਤੀ ਸੀ। 14 ਇਹ ਗੱਲ ਤਾਂ ਸਾਫ਼ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਗੋਤ ਵਿੱਚੋਂ ਸੀ, ਪਰ ਇਸ ਗੋਤ ਦੇ ਆਦਮੀਆਂ ਦੇ ਪੁਜਾਰੀ ਬਣਨ ਬਾਰੇ ਮੂਸਾ ਨੇ ਕੁਝ ਨਹੀਂ ਕਿਹਾ ਸੀ। 15 ਅਤੇ ਇਹ ਗੱਲ ਉਦੋਂ ਹੋਰ ਵੀ ਸਾਫ਼ ਹੋ ਗਈ ਜਦੋਂ ਮਲਕਿਸਿਦਕ ਵਰਗਾ ਇਕ ਹੋਰ ਪੁਜਾਰੀ ਖੜ੍ਹਾ ਹੋਇਆ, 16 ਜਿਸ ਨੂੰ ਕਾਨੂੰਨ ਅਨੁਸਾਰ ਵੰਸ਼ਾਵਲੀ ਦੇ ਆਧਾਰ ʼਤੇ ਪੁਜਾਰੀ ਨਹੀਂ ਬਣਾਇਆ ਗਿਆ ਹੈ, ਸਗੋਂ ਉਸ ਤਾਕਤ ਰਾਹੀਂ ਬਣਾਇਆ ਗਿਆ ਹੈ ਜਿਹੜੀ ਉਸ ਨੂੰ ਅਵਿਨਾਸ਼ੀ ਜੀਵਨ ਬਖ਼ਸ਼ਦੀ ਹੈ, 17 ਕਿਉਂਕਿ ਧਰਮ-ਗ੍ਰੰਥ ਵਿਚ ਇਕ ਜਗ੍ਹਾ ਕਿਹਾ ਗਿਆ ਹੈ: “ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਤੂੰ ਹਮੇਸ਼ਾ ਪੁਜਾਰੀ ਰਹੇਂਗਾ।”
9-15 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 9-10
“ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ”
(ਇਬਰਾਨੀਆਂ 9:12-14) ਉਹ ਬੱਕਰਿਆਂ ਜਾਂ ਵੱਛਿਆਂ ਦਾ ਲਹੂ ਲੈ ਕੇ ਅੱਤ ਪਵਿੱਤਰ ਕਮਰੇ ਵਿਚ ਨਹੀਂ ਗਿਆ, ਸਗੋਂ ਆਪਣਾ ਲਹੂ ਲੈ ਕੇ ਇੱਕੋ ਵਾਰ ਹਮੇਸ਼ਾ ਲਈ ਅੱਤ ਪਵਿੱਤਰ ਕਮਰੇ ਵਿਚ ਗਿਆ ਅਤੇ ਉਸ ਨੇ ਸਾਨੂੰ ਹਮੇਸ਼ਾ ਲਈ ਮੁਕਤੀ ਦੇ ਦਿੱਤੀ ਹੈ। 13 ਜੇ ਬੱਕਰਿਆਂ ਤੇ ਬਲਦਾਂ ਦੇ ਲਹੂ ਨਾਲ ਅਤੇ ਗਾਂ ਦੀ ਸੁਆਹ ਅਸ਼ੁੱਧ ਲੋਕਾਂ ʼਤੇ ਧੂੜੇ ਜਾਣ ਨਾਲ ਇਨਸਾਨ ਸਰੀਰਕ ਤੌਰ ਤੇ ਸ਼ੁੱਧ ਹੋ ਜਾਂਦੇ ਹਨ, 14 ਤਾਂ ਫਿਰ ਮਸੀਹ ਦਾ ਲਹੂ, ਜਿਸ ਨੇ ਹਮੇਸ਼ਾ ਰਹਿਣ ਵਾਲੀ ਪਵਿੱਤਰ ਸ਼ਕਤੀ ਅਨੁਸਾਰ ਆਪਣੇ ਮੁਕੰਮਲ ਸਰੀਰ ਨੂੰ ਪਰਮੇਸ਼ੁਰ ਸਾਮ੍ਹਣੇ ਚੜ੍ਹਾਇਆ, ਸਾਡੀ ਜ਼ਮੀਰ ਨੂੰ ਵਿਅਰਥ ਕੰਮਾਂ ਤੋਂ ਕਿੰਨਾ ਜ਼ਿਆਦਾ ਸ਼ੁੱਧ ਕਰ ਸਕਦਾ ਹੈ ਤਾਂਕਿ ਅਸੀਂ ਜੀਉਂਦੇ ਪਰਮੇਸ਼ੁਰ ਦੀ ਭਗਤੀ ਕਰ ਸਕੀਏ!
it-1 862 ਪੈਰਾ 1
ਮਾਫ਼ੀ
ਇਜ਼ਰਾਈਲ ਕੌਮ ਨੂੰ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਅਨੁਸਾਰ ਪਰਮੇਸ਼ੁਰ ਜਾਂ ਕਿਸੇ ਵਿਅਕਤੀ ਖ਼ਿਲਾਫ਼ ਕੀਤੇ ਪਾਪ ਦੀ ਮਾਫ਼ੀ ਪਾਉਣ ਲਈ ਇਕ ਵਿਅਕਤੀ ਨੂੰ ਪਹਿਲਾਂ ਕਾਨੂੰਨ ਵਿਚ ਦਿੱਤੀਆਂ ਮੰਗਾਂ ਅਨੁਸਾਰ ਨੁਕਸਾਨ ਦੀ ਭਰਪਾਈ ਕਰਨੀ ਪੈਂਦੀ ਸੀ ਅਤੇ ਫਿਰ ਜ਼ਿਆਦਾਤਰ ਮਾਮਲਿਆਂ ਵਿਚ ਯਹੋਵਾਹ ਅੱਗੇ ਜਾਨਵਰਾਂ ਦਾ ਲਹੂ ਚੜ੍ਹਾਉਣਾ ਪੈਂਦਾ ਸੀ। (ਲੇਵੀ 5:5–6:7) ਪੌਲੁਸ ਨੇ ਇਸ ਬਾਰੇ ਅਸੂਲ ਦੱਸਿਆ: “ਜੀ ਹਾਂ, ਮੂਸਾ ਦੇ ਕਾਨੂੰਨ ਅਨੁਸਾਰ ਤਕਰੀਬਨ ਸਾਰੀਆਂ ਚੀਜ਼ਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਜਿੰਨਾ ਚਿਰ ਲਹੂ ਨਹੀਂ ਵਹਾਇਆ ਜਾਂਦਾ, ਉੱਨਾ ਚਿਰ ਪਾਪਾਂ ਦੀ ਮਾਫ਼ੀ ਨਹੀਂ ਮਿਲਦੀ।” (ਇਬ 9:22) ਪਰ ਜਾਨਵਰਾਂ ਦੀਆਂ ਬਲ਼ੀਆਂ ਦਾ ਲਹੂ ਨਾ ਤਾਂ ਪਾਪਾਂ ਨੂੰ ਖ਼ਤਮ ਕਰ ਸਕਦਾ ਸੀ ਤੇ ਨਾ ਹੀ ਵਿਅਕਤੀ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਕਰ ਸਕਦਾ ਸੀ। (ਇਬ 10:1-4; 9:9, 13, 14) ਇਸ ਦੇ ਉਲਟ, ਜਿਸ ਨਵੇਂ ਇਕਰਾਰ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ, ਉਸ ਕਰਕੇ ਸੱਚੀ ਮਾਫ਼ੀ ਮਿਲਣੀ ਮੁਮਕਿਨ ਹੋਈ ਯਾਨੀ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ʼਤੇ। (ਯਿਰ 31:33, 34; ਮੱਤੀ 26:28; 1 ਕੁਰਿੰ 11:25; ਅਫ਼ 1:7) ਧਰਤੀ ʼਤੇ ਹੁੰਦਿਆਂ ਯਿਸੂ ਨੇ ਅਧਰੰਗੀ ਨੂੰ ਠੀਕ ਕਰ ਕੇ ਦਿਖਾਇਆ ਕਿ ਉਸ ਕੋਲ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।—ਮੱਤੀ 9:2-7.
(ਇਬਰਾਨੀਆਂ 9:24-26) ਕਿਉਂਕਿ ਮਸੀਹ ਇਨਸਾਨੀ ਹੱਥਾਂ ਨਾਲ ਬਣਾਏ ਗਏ ਅੱਤ ਪਵਿੱਤਰ ਕਮਰੇ ਵਿਚ ਨਹੀਂ ਗਿਆ, ਜੋ ਕਿ ਅਸਲ ਦੀ ਨਕਲ ਹੈ, ਸਗੋਂ ਸਵਰਗ ਵਿਚ ਗਿਆ ਤਾਂਕਿ ਉਹ ਹੁਣ ਸਾਡੀ ਖ਼ਾਤਰ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼ ਹੋਵੇ। 25 ਉਸ ਨੂੰ ਵਾਰ-ਵਾਰ ਆਪਣੀ ਬਲ਼ੀ ਚੜ੍ਹਾਉਣ ਦੀ ਲੋੜ ਨਹੀਂ, ਜਿਵੇਂ ਮਹਾਂ ਪੁਜਾਰੀ ਹਰ ਸਾਲ ਜਾਨਵਰਾਂ ਦਾ ਲਹੂ ਲੈ ਕੇ, ਨਾ ਕਿ ਆਪਣਾ ਲਹੂ ਲੈ ਕੇ, ਅੱਤ ਪਵਿੱਤਰ ਕਮਰੇ ਵਿਚ ਜਾਂਦਾ ਹੁੰਦਾ ਸੀ। 26 ਨਹੀਂ ਤਾਂ ਮਸੀਹ ਨੂੰ ਦੁਨੀਆਂ ਦੀ ਨੀਂਹ ਰੱਖਣ ਦੇ ਸਮੇਂ ਤੋਂ ਵਾਰ-ਵਾਰ ਦੁੱਖ ਝੱਲਣਾ ਪੈਂਦਾ। ਪਰ ਉਹ ਯੁਗ ਦੇ ਅੰਤ ਵਿਚ ਇੱਕੋ ਵਾਰ ਪ੍ਰਗਟ ਹੋਇਆ ਤਾਂਕਿ ਆਪਣੀ ਕੁਰਬਾਨੀ ਦੇ ਕੇ ਪਾਪ ਨੂੰ ਖ਼ਤਮ ਕਰ ਦੇਵੇ।
“ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ”
4 ਯਿਸੂ ਦੇ ਸਵਰਗ ਵਾਪਸ ਜਾਣ ਤੇ ਪਿਤਾ-ਪੁੱਤਰ ਦੋਵੇਂ ਇਕ-ਦੂਜੇ ਨੂੰ ਮਿਲ ਕੇ ਬਹੁਤ ਖ਼ੁਸ਼ ਹੋਏ ਹੋਣੇ। ਬਾਈਬਲ ਇਹ ਨਹੀਂ ਦੱਸਦੀ ਕਿ ਯਿਸੂ ਦਾ ਸਵਰਗ ਵਿਚ ਸੁਆਗਤ ਕਿਵੇਂ ਕੀਤਾ ਗਿਆ, ਪਰ ਇੰਨਾ ਜ਼ਰੂਰ ਦੱਸਦੀ ਹੈ ਕਿ ਉਸ ਦੇ ਵਾਪਸ ਜਾਣ ਤੋਂ ਥੋੜ੍ਹੀ ਦੇਰ ਬਾਅਦ ਕੀ ਹੋਣਾ ਸੀ। ਮੂਸਾ ਦੇ ਸਮੇਂ ਤੋਂ ਲੈ ਕੇ ਪਹਿਲੀ ਸਦੀ ਤਕ ਯਹੂਦੀ ਲੋਕ ਇਕ ਪਵਿੱਤਰ ਰਸਮ ਮਨਾਉਂਦੇ ਆਏ ਸਨ। ਇਸ ਰਸਮ ਮੁਤਾਬਕ ਸਾਲ ਵਿਚ ਇਕ ਵਾਰ ਮਹਾਂ ਪੁਜਾਰੀ ਮੰਦਰ ਦੇ ਅੱਤ ਪਵਿੱਤਰ ਕਮਰੇ ਵਿਚ ਜਾਂਦਾ ਸੀ। ਉੱਥੇ ਉਹ ਇਕਰਾਰ ਦੇ ਸੰਦੂਕ ਸਾਮ੍ਹਣੇ ਬਲ਼ੀਆਂ ਦਾ ਲਹੂ ਛਿੜਕਦਾ ਸੀ। ਇਸ ਦਿਨ ਨੂੰ ਪ੍ਰਾਸਚਿਤ ਦਾ ਦਿਨ ਕਿਹਾ ਜਾਂਦਾ ਸੀ ਕਿਉਂਕਿ ਇਸ ਰਸਮ ਰਾਹੀਂ ਲੋਕਾਂ ਨੂੰ ਪਾਪਾਂ ਦੀ ਮਾਫ਼ੀ ਮਿਲਦੀ ਸੀ। ਮਹਾਂ ਪੁਜਾਰੀ ਵਾਅਦਾ ਕੀਤੇ ਗਏ ਮਸੀਹ ਨੂੰ ਦਰਸਾਉਂਦਾ ਸੀ। ਇਕ ਤਰ੍ਹਾਂ ਨਾਲ ਯਿਸੂ ਮਸੀਹ ਨੇ ਸਵਰਗ ਵਾਪਸ ਜਾ ਕੇ ਇਹੀ ਰਸਮ ਪੂਰੀ ਕੀਤੀ। ਉਸ ਨੇ ਅੱਤ ਪਵਿੱਤਰ ਜਗ੍ਹਾ ਯਾਨੀ ਯਹੋਵਾਹ ਦੇ ਸ਼ਾਨਦਾਰ ਸਿੰਘਾਸਣ ਸਾਮ੍ਹਣੇ ਇੱਕੋ ਵਾਰ ਅਤੇ ਹਮੇਸ਼ਾ ਲਈ ਰਿਹਾਈ ਦੀ ਕੀਮਤ ਪੇਸ਼ ਕੀਤੀ। (ਇਬਰਾਨੀਆਂ 9:11, 12, 24) ਕੀ ਯਹੋਵਾਹ ਨੇ ਇਸ ਨੂੰ ਕਬੂਲ ਕੀਤਾ?
(ਇਬਰਾਨੀਆਂ 10:1-4) ਕਿਉਂਕਿ ਮੂਸਾ ਦਾ ਕਾਨੂੰਨ ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ ਹੀ ਹੈ, ਨਾ ਕਿ ਉਨ੍ਹਾਂ ਚੀਜ਼ਾਂ ਦਾ ਅਸਲੀ ਰੂਪ, ਇਸ ਲਈ ਪੁਜਾਰੀ ਹਰ ਸਾਲ ਬਲ਼ੀਆਂ ਚੜ੍ਹਾ ਕੇ ਉਨ੍ਹਾਂ ਲੋਕਾਂ ਨੂੰ ਕਦੀ ਵੀ ਮੁਕੰਮਲ ਨਹੀਂ ਬਣਾ ਸਕਦੇ ਜਿਹੜੇ ਬਲ਼ੀਆਂ ਲੈ ਕੇ ਆਉਂਦੇ ਹਨ। 2 ਨਹੀਂ ਤਾਂ, ਬਲ਼ੀਆਂ ਚੜ੍ਹਾਉਣ ਦਾ ਕੰਮ ਖ਼ਤਮ ਹੋ ਗਿਆ ਹੁੰਦਾ ਕਿਉਂਕਿ ਜਿਹੜੇ ਬਲ਼ੀਆਂ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਇੱਕੋ ਵਾਰ ਹਮੇਸ਼ਾ ਲਈ ਸ਼ੁੱਧ ਕਰ ਦਿੱਤਾ ਗਿਆ ਹੁੰਦਾ ਤੇ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਨਾ ਕਰਦੇ। 3 ਇਸ ਦੀ ਬਜਾਇ, ਹਰ ਸਾਲ ਬਲ਼ੀਆਂ ਚੜ੍ਹਾਉਣ ਨਾਲ ਉਨ੍ਹਾਂ ਨੂੰ ਯਾਦ ਰਹਿੰਦਾ ਹੈ ਕਿ ਉਹ ਪਾਪੀ ਹਨ 4 ਕਿਉਂਕਿ ਬਲਦਾਂ ਤੇ ਬੱਕਰਿਆਂ ਦਾ ਲਹੂ ਪਾਪ ਨੂੰ ਖ਼ਤਮ ਨਹੀਂ ਕਰ ਸਕਦਾ।
it-2 602-603
ਮੁਕੰਮਲਤਾ
ਮੂਸਾ ਦੇ ਕਾਨੂੰਨ ਦੀ ਮੁਕੰਮਲਤਾ। ਇਜ਼ਰਾਈਲੀਆਂ ਨੂੰ ਮੂਸਾ ਦੁਆਰਾ ਦਿੱਤੇ ਕਾਨੂੰਨ ਵਿਚ ਪੁਜਾਰੀ ਵਰਗ ਨੂੰ ਚੁਣਨ ਅਤੇ ਅਲੱਗ-ਅਲੱਗ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਣ ਦਾ ਪ੍ਰਬੰਧ ਵੀ ਸ਼ਾਮਲ ਸੀ। ਭਾਵੇਂ ਇਹ ਕਾਨੂੰਨ ਪਰਮੇਸ਼ੁਰ ਵੱਲੋਂ ਮਿਲਿਆ ਮੁਕੰਮਲ ਕਾਨੂੰਨ ਸੀ, ਪਰ ਫਿਰ ਵੀ ਨਾ ਤਾਂ ਇਹ ਕਾਨੂੰਨ, ਨਾ ਪੁਜਾਰੀ ਵਰਗ ਤੇ ਨਾ ਹੀ ਬਲ਼ੀਆਂ ਇਸ ਕਾਨੂੰਨ ਅਧੀਨ ਆਏ ਲੋਕਾਂ ਨੂੰ ਮੁਕੰਮਲ ਕਰ ਸਕਿਆ ਜਿੱਦਾਂ ਰਸੂਲ ਨੇ ਪਵਿੱਤਰ ਸ਼ਕਤੀ ਅਧੀਨ ਲਿਖਿਆ। (ਇਬ 7:11, 19; 10:1) ਪਾਪ ਤੇ ਮੌਤ ਤੋਂ ਆਜ਼ਾਦੀ ਦਿਵਾਉਣ ਦੀ ਬਜਾਇ ਇਸ ਨੇ ਸਾਫ਼-ਸਾਫ਼ ਦੱਸਿਆ ਕਿ ਅਸੀਂ ਪਾਪੀ ਹਾਂ। (ਰੋਮੀ 3:20; 7:7-13) ਪਰ ਪਰਮੇਸ਼ੁਰ ਵੱਲੋਂ ਕੀਤੇ ਇਨ੍ਹਾਂ ਪ੍ਰਬੰਧਾਂ ਨੇ ਪਰਮੇਸ਼ੁਰ ਦਾ ਮਕਸਦ ਪੂਰਾ ਕੀਤਾ। ਮੂਸਾ ਦਾ ਕਾਨੂੰਨ ਰਖਵਾਲਾ ਬਣ ਕੇ ਇਨਸਾਨਾਂ ਨੂੰ ਮਸੀਹ ਕੋਲ ਲੈ ਕੇ ਆਇਆ ਹੈ ਜੋ “ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ” ਸੀ। (ਗਲਾ 3:19-25; ਇਬ 10:1) ਇਸ ਲਈ ਜਦੋਂ ਪੌਲੁਸ ਨੇ ਕਿਹਾ ਕਿ “ਮੂਸਾ ਦਾ ਕਾਨੂੰਨ ਇਨਸਾਨਾਂ ਨੂੰ ਬਚਾ ਨਹੀਂ ਸਕਿਆ ਕਿਉਂਕਿ ਇਨਸਾਨ ਨਾਮੁਕੰਮਲ ਹਨ ਜਿਸ ਕਰਕੇ ਉਹ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਸਕੇ” (ਰੋਮੀ 8:3), ਤਾਂ ਉਹ ਯਹੂਦੀ ਮਹਾਂ ਪੁਜਾਰੀ (ਜਿਸ ਨੂੰ ਕਾਨੂੰਨ ਦੁਆਰਾ ਚੁਣਿਆ ਜਾਂਦਾ ਸੀ ਕਿ ਉਹ ਬਲ਼ੀਆਂ ਦਾ ਪ੍ਰਬੰਧ ਕਰੇ ਅਤੇ ਜੋ ਪ੍ਰਾਸਚਿਤ ਦੇ ਦਿਨ ਲਹੂ ਲੈ ਕੇ ਅੱਤ ਪਵਿੱਤਰ ਕਮਰੇ ਵਿਚ ਜਾਵੇ) ਦੀ ਗੱਲ ਕਰ ਰਿਹਾ ਸੀ ਜੋ ਉਨ੍ਹਾਂ ਲੋਕਾਂ ਨੂੰ “ਪੂਰੀ ਤਰ੍ਹਾਂ ਬਚਾਉਣ” ਦੇ ਕਾਬਲ ਨਹੀਂ ਸੀ ਜਿਨ੍ਹਾਂ ਦੀ ਉਹ ਸੇਵਾ ਕਰਦਾ ਸੀ ਜਿੱਦਾਂ ਇਬਰਾਨੀਆਂ 7:11, 18-28 ਵਿਚ ਦੱਸਿਆ ਗਿਆ ਹੈ। ਚਾਹੇ ਹਾਰੂਨ ਦੇ ਘਰਾਣੇ ਦੇ ਪੁਜਾਰੀ ਵਰਗ ਦੁਆਰਾ ਦਿੱਤੀਆਂ ਬਲ਼ੀਆਂ ਕਰਕੇ ਲੋਕ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਗਏ, ਪਰ ਇਨ੍ਹਾਂ ਕਰਕੇ ਉਹ ਪੂਰੀ ਤਰ੍ਹਾਂ ਪਾਪਾਂ ਤੋਂ ਰਾਹਤ ਨਹੀਂ ਪਾ ਸਕੇ। ਰਸੂਲ ਨੇ ਕਿਹਾ ਕਿ ਪ੍ਰਾਸਚਿਤ ਦੀਆਂ ਬਲ਼ੀਆਂ ‘ਉਨ੍ਹਾਂ ਲੋਕਾਂ ਨੂੰ ਕਦੀ ਵੀ ਮੁਕੰਮਲ ਨਹੀਂ ਬਣਾ ਸਕੀਆਂ ਜਿਹੜੇ ਬਲ਼ੀਆਂ ਲੈ ਕੇ ਆਉਂਦੇ ਸਨ’ ਯਾਨੀ ਉਨ੍ਹਾਂ ਦੀ ਜ਼ਮੀਰ ਪੂਰੀ ਤਰ੍ਹਾਂ ਸ਼ੁੱਧ ਨਹੀਂ ਹੁੰਦੀ ਸੀ। (ਇਬ 10:1-4; ਇਬ 9:9 ਵਿਚ ਨੁਕਤਾ ਦੇਖੋ।) ਮਹਾਂ ਪੁਜਾਰੀ ਪਾਪ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਲੋੜੀਂਦੀ ਰਿਹਾਈ ਦੀ ਕੀਮਤ ਚੜ੍ਹਾਉਣ ਦੇ ਕਾਬਲ ਨਹੀਂ ਸੀ। ਸਿਰਫ਼ ਮਸੀਹ ਦੁਆਰਾ ਨਿਭਾਈ ਪੁਜਾਰੀ ਦੀ ਜ਼ਿੰਮੇਵਾਰੀ ਅਤੇ ਕੁਰਬਾਨੀ ਨਾਲ ਇਹ ਸੰਭਵ ਹੋਇਆ।—ਇਬ 9:14; 10:12-22.
ਹੀਰੇ-ਮੋਤੀਆਂ ਦੀ ਖੋਜ ਕਰੋ
(ਇਬਰਾਨੀਆਂ 9:16, 17) ਕਿਉਂਕਿ ਜਦੋਂ ਕੋਈ ਇਨਸਾਨ ਪਰਮੇਸ਼ੁਰ ਨਾਲ ਇਕਰਾਰ ਕਰਦਾ ਹੈ, ਤਾਂ ਉਸ ਇਨਸਾਨ ਲਈ ਮਰਨਾ ਜ਼ਰੂਰੀ ਹੁੰਦਾ ਹੈ। 17 ਇਕਰਾਰ ਦੇ ਲਾਗੂ ਹੋਣ ਲਈ ਉਸ ਦੀ ਮੌਤ ਜ਼ਰੂਰੀ ਹੈ ਕਿਉਂਕਿ ਜਿੰਨਾ ਚਿਰ ਇਕਰਾਰ ਕਰਨ ਵਾਲਾ ਜੀਉਂਦਾ ਹੁੰਦਾ ਹੈ, ਉੱਨਾ ਚਿਰ ਇਕਰਾਰ ਲਾਗੂ ਨਹੀਂ ਹੁੰਦਾ।
w92 3/1 31 ਪੈਰੇ 4-6
ਪਾਠਕਾਂ ਵੱਲੋਂ ਸਵਾਲ
ਪੌਲੁਸ ਨੇ ਦੱਸਿਆ ਕਿ ਪਰਮੇਸ਼ੁਰ ਤੇ ਇਨਸਾਨਾਂ ਵਿਚ ਇਕਰਾਰ ਨੂੰ ਲਾਗੂ ਕਰਨ ਲਈ ਮੌਤ ਜ਼ਰੂਰੀ ਸੀ। ਮੂਸਾ ਦਾ ਕਾਨੂੰਨ ਇਸ ਦੀ ਇਕ ਮਿਸਾਲ ਹੈ। ਮੂਸਾ ਵਿਚੋਲਾ ਸੀ ਜਿਸ ਨੇ ਪਰਮੇਸ਼ੁਰ ਤੇ ਇਜ਼ਰਾਈਲ ਕੌਮ ਵਿਚ ਸਮਝੌਤਾ ਕਰਾਇਆ। ਮੂਸਾ ਨੇ ਇਕ ਅਹਿਮ ਭੂਮਿਕਾ ਨਿਭਾਈ ਅਤੇ ਜਦੋਂ ਇਜ਼ਰਾਈਲੀਆਂ ਅਤੇ ਪਰਮੇਸ਼ੁਰ ਵਿਚਕਾਰ ਇਕਰਾਰ ਕੀਤਾ ਗਿਆ, ਤਾਂ ਉਹੀ ਸੀ ਜਿਸ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ। ਮੂਸਾ ਨੂੰ ਧਰਤੀ ʼਤੇ ਇਕਰਾਰ ਕਰਾਉਣ ਵਾਲਾ ਕਿਹਾ ਜਾ ਸਕਦਾ ਹੈ ਜੋ ਯਹੋਵਾਹ ਵੱਲੋਂ ਸੀ। ਕੀ ਇਸ ਇਕਰਾਰ ਨੂੰ ਲਾਗੂ ਕਰਨ ਲਈ ਮੂਸਾ ਨੂੰ ਆਪਣਾ ਲਹੂ ਵਹਾਉਣਾ ਪੈਣਾ ਸੀ? ਨਹੀਂ। ਇਸ ਦੀ ਬਜਾਇ, ਮੂਸਾ ਦੀ ਜਗ੍ਹਾ ਜਾਨਵਰਾਂ ਦਾ ਲਹੂ ਚੜ੍ਹਾਇਆ ਜਾਂਦਾ ਸੀ।—ਇਬਰਾਨੀਆਂ 9:18-22.
ਯਹੋਵਾਹ ਅਤੇ ਨਵੀਂ ਕੌਮ ਵਿਚਕਾਰ ਹੋਏ ਇਕਰਾਰ ਬਾਰੇ ਕੀ? ਯਿਸੂ ਮਸੀਹ ਨੇ ਯਹੋਵਾਹ ਅਤੇ ਨਵੀਂ ਕੌਮ ਵਿਚ ਵਧੀਆ ਭੂਮਿਕਾ ਨਿਭਾਈ, ਉਸ ਨੇ ਵਿਚੋਲੇ ਵਜੋਂ ਕੰਮ ਕੀਤਾ। ਭਾਵੇਂ ਇਹ ਇਕਰਾਰ ਯਹੋਵਾਹ ਵੱਲੋਂ ਸੀ, ਪਰ ਇਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਯਿਸੂ ਮਸੀਹ ਦੀ ਸੀ। ਵਿਚੋਲਾ ਹੋਣ ਦੇ ਨਾਲ-ਨਾਲ ਯਿਸੂ ਆਪ ਉਨ੍ਹਾਂ ਲੋਕਾਂ ਦੇ ਨਾਲ-ਨਾਲ ਰਿਹਾ ਜੋ ਪਹਿਲਾਂ ਇਸ ਇਕਰਾਰ ਦੇ ਅਧੀਨ ਆਏ ਸਨ। (ਲੂਕਾ 22:20, 28, 29) ਇਸ ਤੋਂ ਇਲਾਵਾ, ਇਸ ਇਕਰਾਰ ਨੂੰ ਲਾਗੂ ਕਰਨ ਲਈ ਉਹ ਕੁਰਬਾਨੀ ਦੇਣ ਦੇ ਕਾਬਲ ਸੀ। ਕੁਰਬਾਨੀ ਜਾਨਵਰਾਂ ਦੀ ਨਹੀਂ, ਸਗੋਂ ਮੁਕੰਮਲ ਇਨਸਾਨ ਦੀ ਦਿੱਤੀ ਜਾਣੀ ਸੀ। ਇਸ ਲਈ ਪੌਲੁਸ ਨੇ ਮਸੀਹ ਨੂੰ ਧਰਤੀ ʼਤੇ ਨਵਾਂ ਇਕਰਾਰ ਕਰਨ ਵਾਲਾ ਕਿਹਾ। ‘ਮਸੀਹ ਦੇ ਸਵਰਗ ਵਿਚ ਜਾਣ ਅਤੇ ਸਾਡੀ ਖ਼ਾਤਰ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼’ ਹੋਣ ਤੋਂ ਬਾਅਦ ਇਹ ਨਵਾਂ ਇਕਰਾਰ ਲਾਗੂ ਹੋਇਆ।—ਇਬਰਾਨੀਆਂ 9:12-14, 24.
ਮੂਸਾ ਤੇ ਯਿਸੂ ਬਾਰੇ ਗੱਲ ਕਰਦਿਆਂ ਪੌਲੁਸ ਇਹ ਨਹੀਂ ਕਹਿ ਰਿਹਾ ਸੀ ਕਿ ਇਹ ਇਕਰਾਰ ਇਨ੍ਹਾਂ ਵੱਲੋਂ ਸੀ, ਸਗੋਂ ਇਹ ਇਕਰਾਰ ਪਰਮੇਸ਼ੁਰ ਨੇ ਕੀਤਾ ਸੀ। ਉਨ੍ਹਾਂ ਦੋਵਾਂ ਨੇ ਨਿੱਜੀ ਤੌਰ ʼਤੇ ਵਿਚੋਲਿਆਂ ਵਜੋਂ ਅਹਿਮ ਜ਼ਿੰਮੇਵਾਰੀ ਨਿਭਾਈ। ਹਰ ਮਾਮਲੇ ਵਿਚ ਮੌਤ ਜ਼ਰੂਰੀ ਸੀ। ਮੂਸਾ ਨੇ ਜਿਸ ਇਕਰਾਰ ਵਿਚ ਵਿਚੋਲੇ ਵਜੋਂ ਕੰਮ ਕੀਤਾ, ਉਸ ਇਕਰਾਰ ਵਿਚ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਗਈਆਂ ਅਤੇ ਨਵੇਂ ਇਕਰਾਰ ਵਿਚ ਯਿਸੂ ਨੇ ਖ਼ੁਦ ਆਪਣੀ ਕੁਰਬਾਨੀ ਦਿੱਤੀ।
(ਇਬਰਾਨੀਆਂ 10:5-7) ਇਸ ਲਈ ਜਦੋਂ ਮਸੀਹ ਦੁਨੀਆਂ ਵਿਚ ਆਇਆ, ਤਾਂ ਉਸ ਨੇ ਪਰਮੇਸ਼ੁਰ ਨੂੰ ਕਿਹਾ: “‘ਤੂੰ ਬਲ਼ੀਆਂ ਅਤੇ ਭੇਟਾਂ ਨਹੀਂ ਚਾਹੀਆਂ, ਪਰ ਤੂੰ ਮੇਰੇ ਲਈ ਇਕ ਸਰੀਰ ਤਿਆਰ ਕੀਤਾ। 6 ਤੂੰ ਹੋਮ ਬਲ਼ੀਆਂ ਤੇ ਪਾਪ ਬਲ਼ੀਆਂ ਤੋਂ ਖ਼ੁਸ਼ ਨਹੀਂ ਸੀ।’ 7 ਫਿਰ ਮੈਂ ਕਿਹਾ, ‘ਦੇਖ! ਮੈਂ ਆਇਆ ਹਾਂ। (ਧਰਮ-ਗ੍ਰੰਥ ਵਿਚ ਮੇਰੇ ਬਾਰੇ ਗੱਲ ਕੀਤੀ ਗਈ ਹੈ।) ਹੇ ਪਰਮੇਸ਼ੁਰ, ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।’”
it-1 249-250
ਬਪਤਿਸਮਾ
ਲੂਕਾ ਨੇ ਦੱਸਿਆ ਕਿ ਆਪਣੇ ਬਪਤਿਸਮੇ ਵੇਲੇ ਯਿਸੂ ਪ੍ਰਾਰਥਨਾ ਕਰ ਰਿਹਾ ਸੀ। (ਲੂਕਾ 3:21) ਇਸ ਤੋਂ ਇਲਾਵਾ, ਇਬਰਾਨੀਆਂ ਨੂੰ ਚਿੱਠੀ ਲਿਖਣ ਵਾਲੇ ਲਿਖਾਰੀ ਨੇ ਕਿਹਾ ਕਿ ਜਦੋਂ ਯਿਸੂ ਮਸੀਹ “ਦੁਨੀਆਂ ਵਿਚ ਆਇਆ,” (ਉਦੋਂ ਨਹੀਂ ਜਦੋਂ ਉਸ ਦਾ ਜਨਮ ਹੋਇਆ ਸੀ ਅਤੇ ਉਹ ਕੁਝ ਪੜ੍ਹ ਤੇ ਬੋਲ ਨਹੀਂ ਸਕਦਾ ਸੀ, ਪਰ ਜਦੋਂ ਉਸ ਨੇ ਬਪਤਿਸਮਾ ਲਿਆ ਅਤੇ ਆਪਣੀ ਸੇਵਕਾਈ ਸ਼ੁਰੂ ਕੀਤੀ) ਤਾਂ ਉਹ ਜ਼ਬੂਰ 40:6-8 ਮੁਤਾਬਕ ਕਹਿ ਰਿਹਾ ਸੀ: “ਤੂੰ ਬਲ਼ੀਆਂ ਅਤੇ ਭੇਟਾਂ ਨਹੀਂ ਚਾਹੀਆਂ, ਪਰ ਤੂੰ ਮੇਰੇ ਲਈ ਇਕ ਸਰੀਰ ਤਿਆਰ ਕੀਤਾ। . . . ਦੇਖ! ਮੈਂ ਆਇਆ ਹਾਂ। (ਧਰਮ-ਗ੍ਰੰਥ ਵਿਚ ਮੇਰੇ ਬਾਰੇ ਗੱਲ ਕੀਤੀ ਗਈ ਹੈ।) ਹੇ ਪਰਮੇਸ਼ੁਰ, ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।” (ਇਬ 10:5-9) ਯਿਸੂ ਦਾ ਜਨਮ ਯਹੂਦੀ ਕੌਮ ਵਿਚ ਹੋਇਆ ਸੀ ਜਿਸ ਨਾਲ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਯਾਨੀ ਮੂਸਾ ਦਾ ਇਕਰਾਰ। (ਕੂਚ 19:5-8; ਗਲਾ 4:4) ਇਸ ਕਰਕੇ ਯਿਸੂ ਪਹਿਲਾਂ ਹੀ ਮੂਸਾ ਦੇ ਕਾਨੂੰਨ ਅਧੀਨ ਸੀ ਜਦੋਂ ਉਸ ਨੇ ਯੂਹੰਨਾ ਨੂੰ ਬਪਤਿਸਮਾ ਦੇਣ ਲਈ ਕਿਹਾ ਸੀ। ਮੂਸਾ ਦੇ ਕਾਨੂੰਨ ਵਿਚ ਦਿੱਤੀਆਂ ਮੰਗਾਂ ਤੋਂ ਵਧ ਕੇ ਯਿਸੂ ਕਰ ਰਿਹਾ ਸੀ। ਆਪਣੇ ਪਿਤਾ ਦੀ “ਇੱਛਾ” ਪੂਰੀ ਕਰਨ ਲਈ ਉਹ ਆਪਣੇ ਆਪ ਨੂੰ ਯਹੋਵਾਹ ਪਿਤਾ ਨੂੰ ਸੌਂਪ ਰਿਹਾ ਸੀ ਜਿਵੇਂ ਲਿਖਿਆ ਗਿਆ ਸੀ ਉਹ ਆਪਣਾ “ਤਿਆਰ” ਕੀਤਾ ਸਰੀਰ ਕੁਰਬਾਨ ਕਰ ਰਿਹਾ ਸੀ ਅਤੇ ਕਾਨੂੰਨ ਮੁਤਾਬਕ ਦਿੱਤੀਆਂ ਜਾਂਦੀਆਂ ਜਾਨਵਰਾਂ ਦੀਆਂ ਬਲ਼ੀਆਂ ਨੂੰ ਖ਼ਤਮ ਕਰਨ ਵਾਲਾ ਸੀ। ਪੌਲੁਸ ਰਸੂਲ ਨੇ ਕਿਹਾ: “ਪਰਮੇਸ਼ੁਰ ਦੀ ਇਸ ‘ਇੱਛਾ’ ਅਨੁਸਾਰ ਸਾਨੂੰ ਯਿਸੂ ਮਸੀਹ ਦੇ ਸਰੀਰ ਦੀ ਬਲ਼ੀ ਰਾਹੀਂ ਇੱਕੋ ਵਾਰ ਹਮੇਸ਼ਾ ਲਈ ਸ਼ੁੱਧ ਕੀਤਾ ਗਿਆ ਹੈ।” (ਇਬ 10:10) ਯਿਸੂ ਲਈ ਯਹੋਵਾਹ ਦੀ ਇੱਛਾ ਵਿਚ ਰਾਜ ਸੰਬੰਧੀ ਕੰਮ ਕਰਨੇ ਸ਼ਾਮਲ ਸਨ। ਇਸ ਤਰ੍ਹਾਂ ਵੀ ਯਿਸੂ ਨੇ ਆਪਣੇ ਆਪ ਨੂੰ ਪੇਸ਼ ਕੀਤਾ। (ਲੂਕਾ 4:43; 17:20, 21) ਯਹੋਵਾਹ ਨੇ ਆਪਣੇ ਪੁੱਤਰ ਵੱਲੋਂ ਪੂਰੀ ਕੀਤੀ ਇੱਛਾ ਨੂੰ ਕਬੂਲ ਕੀਤਾ ਅਤੇ ਇਸ ਨੂੰ ਸਵੀਕਾਰ ਕਰਦਿਆਂ ਉਸ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਅਤੇ ਕਿਹਾ: “ਤੂੰ ਮੇਰਾ ਪਿਆਰਾ ਪੁੱਤਰ ਹੈਂ, ਮੈਂ ਤੇਰੇ ਤੋਂ ਖ਼ੁਸ਼ ਹਾਂ।”—ਮਰ 1:9-11; ਲੂਕਾ 3:21-23; ਮੱਤੀ 3:13-17.
ਬਾਈਬਲ ਪੜ੍ਹਾਈ
(ਇਬਰਾਨੀਆਂ 9:1-14) ਜਿੱਥੋਂ ਤਕ ਪਹਿਲੇ ਇਕਰਾਰ ਦੀ ਗੱਲ ਹੈ, ਇਸ ਦੇ ਕੁਝ ਕਾਨੂੰਨ ਹੁੰਦੇ ਸਨ ਜਿਨ੍ਹਾਂ ਉੱਤੇ ਪੁਜਾਰੀਆਂ ਨੂੰ ਪਵਿੱਤਰ ਸੇਵਾ ਕਰਦੇ ਸਮੇਂ ਚੱਲਣਾ ਪੈਂਦਾ ਸੀ ਅਤੇ ਧਰਤੀ ਉੱਤੇ ਭਗਤੀ ਕਰਨ ਲਈ ਇਕ ਪਵਿੱਤਰ ਥਾਂ ਵੀ ਹੁੰਦੀ ਸੀ। 2 ਇਸ ਪਵਿੱਤਰ ਥਾਂ ʼਤੇ ਇਕ ਤੰਬੂ ਬਣਾਇਆ ਗਿਆ ਸੀ ਅਤੇ ਇਸ ਤੰਬੂ ਦੇ ਪਹਿਲੇ ਹਿੱਸੇ ਵਿਚ ਸ਼ਮਾਦਾਨ, ਮੇਜ਼ ਅਤੇ ਰੋਟੀਆਂ ਰੱਖੀਆਂ ਜਾਂਦੀਆਂ ਸਨ ਅਤੇ ਇਸ ਨੂੰ “ਪਵਿੱਤਰ ਕਮਰਾ” ਕਿਹਾ ਜਾਂਦਾ ਸੀ। 3 ਤੰਬੂ ਦੇ ਦੂਸਰੇ ਹਿੱਸੇ ਨੂੰ “ਅੱਤ ਪਵਿੱਤਰ ਕਮਰਾ” ਕਿਹਾ ਜਾਂਦਾ ਸੀ ਜੋ ਦੂਸਰੇ ਪਰਦੇ ਦੇ ਪਿੱਛੇ ਹੁੰਦਾ ਸੀ। 4 ਇਸ ਕਮਰੇ ਵਿਚ ਸੋਨੇ ਦਾ ਧੂਪਦਾਨ ਤੇ ਸੋਨੇ ਨਾਲ ਪੂਰਾ ਮੜਿਆ ਇਕਰਾਰ ਦਾ ਸੰਦੂਕ ਹੁੰਦਾ ਸੀ ਅਤੇ ਇਸ ਸੰਦੂਕ ਵਿਚ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ ਅਤੇ ਹਾਰੂਨ ਦਾ ਡੰਡਾ ਜਿਸ ਉੱਤੇ ਡੋਡੀਆਂ ਨਿਕਲ ਆਈਆਂ ਸਨ ਅਤੇ ਇਕਰਾਰ ਦੀਆਂ ਫੱਟੀਆਂ ਰੱਖੀਆਂ ਗਈਆਂ ਸਨ; 5 ਅਤੇ ਇਸ ਦੇ ਢੱਕਣ ਉੱਪਰ ਦੋ ਸ਼ਾਨਦਾਰ ਕਰੂਬੀ ਰੱਖੇ ਹੋਏ ਸਨ ਜਿਨ੍ਹਾਂ ਦਾ ਪਰਛਾਵਾਂ ਢੱਕਣ ਉੱਤੇ ਪੈਂਦਾ ਸੀ। ਪਰ ਹੁਣ ਇਨ੍ਹਾਂ ਚੀਜ਼ਾਂ ਬਾਰੇ ਖੋਲ੍ਹ ਕੇ ਗੱਲ ਕਰਨ ਦਾ ਸਮਾਂ ਨਹੀਂ ਹੈ। 6 ਇਸ ਤਰੀਕੇ ਨਾਲ ਇਹ ਚੀਜ਼ਾਂ ਬਣਾਏ ਜਾਣ ਤੋਂ ਬਾਅਦ ਪੁਜਾਰੀ ਪਵਿੱਤਰ ਸੇਵਾ ਦੇ ਕੰਮ ਕਰਨ ਲਈ ਵਾਰ-ਵਾਰ ਤੰਬੂ ਦੇ ਪਹਿਲੇ ਹਿੱਸੇ ਵਿਚ ਜਾਂਦੇ ਹੁੰਦੇ ਸਨ; 7 ਪਰ ਦੂਸਰੇ ਹਿੱਸੇ ਵਿਚ ਸਿਰਫ਼ ਮਹਾਂ ਪੁਜਾਰੀ ਸਾਲ ਵਿਚ ਇਕ ਵਾਰ ਜਾਂਦਾ ਹੁੰਦਾ ਸੀ ਅਤੇ ਉਸ ਨੂੰ ਲਹੂ ਲੈ ਕੇ ਅੰਦਰ ਜਾਣਾ ਪੈਂਦਾ ਸੀ ਅਤੇ ਇਹ ਲਹੂ ਉਹ ਆਪਣੇ ਪਾਪਾਂ ਲਈ ਤੇ ਲੋਕਾਂ ਦੇ ਅਣਜਾਣੇ ਵਿਚ ਕੀਤੇ ਪਾਪਾਂ ਲਈ ਚੜ੍ਹਾਉਂਦਾ ਹੁੰਦਾ ਸੀ। 8 ਇਨ੍ਹਾਂ ਪ੍ਰਬੰਧਾਂ ਦੇ ਜ਼ਰੀਏ ਪਵਿੱਤਰ ਸ਼ਕਤੀ ਇਹ ਗੱਲ ਸਾਫ਼ ਦੱਸਦੀ ਹੈ ਕਿ ਜਿੰਨਾ ਚਿਰ ਪਹਿਲਾ ਤੰਬੂ ਖੜ੍ਹਾ ਸੀ, ਉੱਨਾ ਚਿਰ ਅੱਤ ਪਵਿੱਤਰ ਕਮਰੇ ਵਿਚ ਜਾਣ ਦਾ ਰਾਹ ਨਹੀਂ ਖੁੱਲ੍ਹਿਆ ਸੀ। 9 ਇਹ ਤੰਬੂ ਉਨ੍ਹਾਂ ਚੀਜ਼ਾਂ ਦਾ ਨਮੂਨਾ ਹੈ ਜਿਹੜੀਆਂ ਹੁਣ ਇਸ ਸਮੇਂ ਹੋ ਰਹੀਆਂ ਹਨ ਅਤੇ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਹਨ। ਪਰ ਇਹ ਭੇਟਾਂ ਤੇ ਬਲ਼ੀਆਂ ਉਸ ਆਦਮੀ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰਦੀਆਂ ਜਿਹੜਾ ਇਹ ਭੇਟਾਂ ਜਾਂ ਬਲ਼ੀਆਂ ਲਿਆਉਂਦਾ ਹੈ। 10 ਇਨ੍ਹਾਂ ਭੇਟਾਂ ਤੇ ਬਲ਼ੀਆਂ ਦਾ ਸੰਬੰਧ ਸਿਰਫ਼ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਅਤੇ ਕਈ ਤਰ੍ਹਾਂ ਦੇ ਬਪਤਿਸਮਿਆਂ ਨਾਲ ਹੈ। ਇਹ ਸਰੀਰ ਨਾਲ ਸੰਬੰਧਿਤ ਮੂਸਾ ਦੇ ਕਾਨੂੰਨ ਦੀਆਂ ਮੰਗਾਂ ਸਨ ਅਤੇ ਇਨ੍ਹਾਂ ਮੰਗਾਂ ਨੂੰ ਸਾਰੀਆਂ ਚੀਜ਼ਾਂ ਨੂੰ ਸੁਧਾਰੇ ਜਾਣ ਦੇ ਮਿਥੇ ਸਮੇਂ ਤਕ ਲਾਗੂ ਕੀਤਾ ਗਿਆ ਸੀ। 11 ਪਰ ਜਦੋਂ ਮਸੀਹ ਮਹਾਂ ਪੁਜਾਰੀ ਦੇ ਤੌਰ ਤੇ ਬਰਕਤਾਂ ਦੇਣ ਲਈ ਆਇਆ ਜੋ ਸਾਨੂੰ ਇਸ ਵੇਲੇ ਮਿਲ ਰਹੀਆਂ ਹਨ, ਤਾਂ ਉਹ ਉਸ ਤੰਬੂ ਵਿਚ ਗਿਆ ਜਿਹੜਾ ਜ਼ਿਆਦਾ ਮਹੱਤਵਪੂਰਣ ਤੇ ਉੱਤਮ ਹੈ ਤੇ ਜਿਸ ਨੂੰ ਇਨਸਾਨੀ ਹੱਥਾਂ ਨੇ ਨਹੀਂ ਬਣਾਇਆ ਯਾਨੀ ਇਸ ਧਰਤੀ ਉੱਤੇ ਨਹੀਂ ਹੈ। 12 ਉਹ ਬੱਕਰਿਆਂ ਜਾਂ ਵੱਛਿਆਂ ਦਾ ਲਹੂ ਲੈ ਕੇ ਅੱਤ ਪਵਿੱਤਰ ਕਮਰੇ ਵਿਚ ਨਹੀਂ ਗਿਆ, ਸਗੋਂ ਆਪਣਾ ਲਹੂ ਲੈ ਕੇ ਇੱਕੋ ਵਾਰ ਹਮੇਸ਼ਾ ਲਈ ਅੱਤ ਪਵਿੱਤਰ ਕਮਰੇ ਵਿਚ ਗਿਆ ਅਤੇ ਉਸ ਨੇ ਸਾਨੂੰ ਹਮੇਸ਼ਾ ਲਈ ਮੁਕਤੀ ਦੇ ਦਿੱਤੀ ਹੈ। 13 ਜੇ ਬੱਕਰਿਆਂ ਤੇ ਬਲਦਾਂ ਦੇ ਲਹੂ ਨਾਲ ਅਤੇ ਗਾਂ ਦੀ ਸੁਆਹ ਅਸ਼ੁੱਧ ਲੋਕਾਂ ʼਤੇ ਧੂੜੇ ਜਾਣ ਨਾਲ ਇਨਸਾਨ ਸਰੀਰਕ ਤੌਰ ਤੇ ਸ਼ੁੱਧ ਹੋ ਜਾਂਦੇ ਹਨ, 14 ਤਾਂ ਫਿਰ ਮਸੀਹ ਦਾ ਲਹੂ, ਜਿਸ ਨੇ ਹਮੇਸ਼ਾ ਰਹਿਣ ਵਾਲੀ ਪਵਿੱਤਰ ਸ਼ਕਤੀ ਅਨੁਸਾਰ ਆਪਣੇ ਮੁਕੰਮਲ ਸਰੀਰ ਨੂੰ ਪਰਮੇਸ਼ੁਰ ਸਾਮ੍ਹਣੇ ਚੜ੍ਹਾਇਆ, ਸਾਡੀ ਜ਼ਮੀਰ ਨੂੰ ਵਿਅਰਥ ਕੰਮਾਂ ਤੋਂ ਕਿੰਨਾ ਜ਼ਿਆਦਾ ਸ਼ੁੱਧ ਕਰ ਸਕਦਾ ਹੈ ਤਾਂਕਿ ਅਸੀਂ ਜੀਉਂਦੇ ਪਰਮੇਸ਼ੁਰ ਦੀ ਭਗਤੀ ਕਰ ਸਕੀਏ!
16-22 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 11
“ਨਿਹਚਾ ਕਰਨੀ ਜ਼ਰੂਰੀ ਹੈ”
(ਇਬਰਾਨੀਆਂ 11:1) ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ। ਇਹ ਇਸ ਗੱਲ ਦਾ ਸਬੂਤ ਵੀ ਹੈ ਕਿ ਤੁਸੀਂ ਜਿਸ ਚੀਜ਼ ʼਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ।
ਯਹੋਵਾਹ ਦੇ ਵਾਅਦਿਆਂ ʼਤੇ ਆਪਣੀ ਨਿਹਚਾ ਦਾ ਸਬੂਤ ਦਿਓ
6 ਇਬਰਾਨੀਆਂ 11:1 (ਪੜ੍ਹੋ) ਵਿਚ ਨਿਹਚਾ ਦੀ ਪਰਿਭਾਸ਼ਾ ਦਿੱਤੀ ਗਈ ਹੈ। (1) “ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।” ਇਸ ਵਿਚ ਭਵਿੱਖ ਵਿਚ ਹੋਣ ਵਾਲੀਆਂ ਉਹ ਘਟਨਾਵਾਂ ਸ਼ਾਮਲ ਹਨ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ, ਜਿਵੇਂ ਸਾਰੀ ਦੁਸ਼ਟਤਾ ਦਾ ਖ਼ਾਤਮਾ ਅਤੇ ਨਵੀਂ ਦੁਨੀਆਂ ਦਾ ਆਉਣਾ। (2) ਨਿਹਚਾ “ਇਸ ਗੱਲ ਦਾ ਸਬੂਤ ਵੀ ਹੈ ਕਿ ਤੁਸੀਂ ਜਿਸ ਚੀਜ਼ ʼਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ।” ਮਿਸਾਲ ਲਈ, ਯਹੋਵਾਹ ਪਰਮੇਸ਼ੁਰ, ਯਿਸੂ ਮਸੀਹ, ਦੂਤ ਅਤੇ ਸਵਰਗੀ ਰਾਜ। (ਇਬ. 11:3) ਅਸੀਂ ਕਿਵੇਂ ਸਬੂਤ ਦੇ ਸਕਦੇ ਹਾਂ ਕਿ ਸਾਡੀ ਨਿਹਚਾ ਪੱਕੀ ਹੈ ਅਤੇ ਬਾਈਬਲ ਦੀਆਂ ਉਨ੍ਹਾਂ ਗੱਲਾਂ ʼਤੇ ਵਿਸ਼ਵਾਸ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ? ਇਸ ਦਾ ਸਬੂਤ ਅਸੀਂ ਆਪਣੀ ਕਹਿਣੀ ਅਤੇ ਕਰਨੀ ਦੁਆਰਾ ਦੇ ਸਕਦੇ ਹਾਂ ਜਿਨ੍ਹਾਂ ਤੋਂ ਬਿਨਾਂ ਸਾਡੀ ਨਿਹਚਾ ਅਧੂਰੀ ਹੈ।
(ਇਬਰਾਨੀਆਂ 11:6) ਸੋ ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੇ ਹਜ਼ੂਰ ਆਉਂਦਾ ਹੈ, ਉਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।
‘ਉਹ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ’
ਯਹੋਵਾਹ ਨੂੰ ਖ਼ੁਸ਼ ਕਰਨ ਲਈ ਕੀ ਕਰਨ ਦੀ ਲੋੜ ਹੈ? ਪੌਲੁਸ ਲਿਖਦਾ ਹੈ: “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।” ਧਿਆਨ ਦਿਓ ਕਿ ਪੌਲੁਸ ਇਹ ਨਹੀਂ ਕਹਿ ਰਿਹਾ ਕਿ ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਔਖਾ ਹੈ। ਇਸ ਦੀ ਬਜਾਇ, ਉਹ ਕਹਿੰਦਾ ਹੈ ਕਿ ਇਸ ਤਰ੍ਹਾਂ ਕਰਨਾ ਨਾਮੁਮਕਿਨ ਹੈ। ਕਹਿਣ ਦਾ ਮਤਲਬ ਹੈ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਨਿਹਚਾ ਕਰਨੀ ਬਹੁਤ ਜ਼ਰੂਰੀ ਹੈ।
ਯਹੋਵਾਹ ਕਿਹੋ ਜਿਹੀ ਨਿਹਚਾ ਤੋਂ ਖ਼ੁਸ਼ ਹੁੰਦਾ ਹੈ? ਪਰਮੇਸ਼ੁਰ ʼਤੇ ਨਿਹਚਾ ਕਰਨ ਲਈ ਸਾਨੂੰ ਦੋ ਗੱਲਾਂ ਕਰਨ ਦੀ ਜ਼ਰੂਰਤ ਹੈ। ਪਹਿਲੀ ਗੱਲ, ਸਾਡੇ ਲਈ “ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ।” ਜੇ ਸਾਨੂੰ ਪਰਮੇਸ਼ੁਰ ਦੀ ਹੋਂਦ ਬਾਰੇ ਸ਼ੱਕ ਹੈ, ਤਾਂ ਅਸੀਂ ਉਸ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ? ਸਿਰਫ਼ ਨਿਹਚਾ ਕਰਨੀ ਹੀ ਕਾਫ਼ੀ ਨਹੀਂ ਹੈ ਕਿਉਂਕਿ ਦੁਸ਼ਟ ਦੂਤਾਂ ਨੂੰ ਵੀ ਵਿਸ਼ਵਾਸ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ। (ਯਾਕੂਬ 2:19) ਜੇ ਸਾਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਹੈ, ਤਾਂ ਸਾਨੂੰ ਇਸ ਵਿਸ਼ਵਾਸ ਮੁਤਾਬਕ ਕੁਝ ਕਰਨਾ ਵੀ ਚਾਹੀਦਾ ਹੈ। ਕਹਿਣ ਦਾ ਮਤਲਬ ਹੈ ਕਿ ਸਾਨੂੰ ਆਪਣੀ ਨਿਹਚਾ ਦਾ ਸਬੂਤ ਦੇਣ ਲਈ ਅਜਿਹੇ ਢੰਗ ਨਾਲ ਜੀਉਣਾ ਚਾਹੀਦਾ ਹੈ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ।—ਯਾਕੂਬ 2:20, 26.
ਦੂਜੀ ਗੱਲ, ਸਾਡੇ ਲਈ “ਵਿਸ਼ਵਾਸ ਕਰਨਾ ਜ਼ਰੂਰੀ ਹੈ” ਕਿ ਪਰਮੇਸ਼ੁਰ “ਇਨਾਮ” ਦਿੰਦਾ ਹੈ। ਸੱਚੀ ਨਿਹਚਾ ਕਰਨ ਵਾਲੇ ਇਨਸਾਨ ਨੂੰ ਪੱਕਾ ਯਕੀਨ ਹੁੰਦਾ ਹੈ ਕਿ ਉਹ ਜ਼ਿੰਦਗੀ ਵਿਚ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਜੋ ਵੀ ਕਰ ਰਿਹਾ ਹੈ, ਉਹ ਵਿਅਰਥ ਨਹੀਂ ਹੋਵੇਗਾ। (1 ਕੁਰਿੰਥੀਆਂ 15:58) ਜੇ ਸਾਨੂੰ ਪਰਮੇਸ਼ੁਰ ਦੀ ਇਨਾਮ ਦੇਣ ਦੀ ਕਾਬਲੀਅਤ ਜਾਂ ਇੱਛਾ ʼਤੇ ਸ਼ੱਕ ਹੈ, ਤਾਂ ਅਸੀਂ ਉਸ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ? (ਯਾਕੂਬ 1:17; 1 ਪਤਰਸ 5:7) ਜਿਹੜਾ ਇਨਸਾਨ ਇਹ ਸਿੱਟਾ ਕੱਢ ਲੈਂਦਾ ਹੈ ਕਿ ਪਰਮੇਸ਼ੁਰ ਪਰਵਾਹ ਨਹੀਂ ਕਰਦਾ, ਬੇਕਦਰਾ ਹੈ ਤੇ ਖੁੱਲ੍ਹ-ਦਿਲਾ ਨਹੀਂ ਹੈ, ਤਾਂ ਉਹ ਬਾਈਬਲ ਵਿਚ ਦੱਸੇ ਪਰਮੇਸ਼ੁਰ ਨੂੰ ਨਹੀਂ ਜਾਣਦਾ।
ਯਹੋਵਾਹ ਕਿਨ੍ਹਾਂ ਨੂੰ ਇਨਾਮ ਦਿੰਦਾ ਹੈ? ਇਕ ਬਾਈਬਲ ਮੁਤਾਬਕ ਇਸ ਆਇਤ ਵਿਚ ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ‘ਆਪਣੇ ਖੋਜਣ ਵਾਲਿਆਂ’ ਨੂੰ ਫਲ ਦਿੰਦਾ ਹੈ। ਬਾਈਬਲ ਦੇ ਅਨੁਵਾਦਕਾਂ ਲਈ ਇਕ ਕਿਤਾਬ ਦੱਸਦੀ ਹੈ ਕਿ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਖੋਜਣ” ਕੀਤਾ ਗਿਆ ਹੈ, ਉਸ ਦਾ ਮਤਲਬ “ਕਿਤੇ ਲੱਭਣ ਜਾਣਾ” ਨਹੀਂ ਹੈ। ਇਸ ਦਾ ਮਤਲਬ ਹੈ ਪਰਮੇਸ਼ੁਰ ਦੀ “ਭਗਤੀ” ਕਰਨ ਲਈ ਜਤਨ ਕਰਨਾ। ਇਕ ਹੋਰ ਕਿਤਾਬ ਦੱਸਦੀ ਹੈ ਕਿ ਇਸ ਯੂਨਾਨੀ ਕ੍ਰਿਆ ਦਾ ਮਤਲਬ ਹੈ ਕਿਸੇ ਚੀਜ਼ ਨੂੰ ਜੀ-ਜਾਨ ਲਾ ਕੇ ਜਾਂ ਵੱਡੇ ਜਤਨ ਨਾਲ ਲੱਭਣਾ। ਜੀ ਹਾਂ, ਯਹੋਵਾਹ ਉਨ੍ਹਾਂ ਲੋਕਾਂ ਨੂੰ ਇਨਾਮ ਦਿੰਦਾ ਹੈ ਜਿਨ੍ਹਾਂ ਦੀ ਨਿਹਚਾ ਉਨ੍ਹਾਂ ਨੂੰ ਉਸ ਦੀ ਭਗਤੀ ਪਿਆਰ ਤੇ ਜੋਸ਼ ਨਾਲ ਕਰਨ ਲਈ ਪ੍ਰੇਰਦੀ ਹੈ।—ਮੱਤੀ 22:37.
(ਇਬਰਾਨੀਆਂ 11:33-38) ਉਨ੍ਹਾਂ ਨੇ ਨਿਹਚਾ ਨਾਲ ਰਾਜਿਆਂ ਨੂੰ ਜਿੱਤਿਆ, ਉਨ੍ਹਾਂ ਨੇ ਉਹੀ ਕੀਤਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਸੀ, ਉਨ੍ਹਾਂ ਨਾਲ ਵਾਅਦੇ ਕੀਤੇ ਗਏ, ਉਨ੍ਹਾਂ ਨੇ ਸ਼ੇਰਾਂ ਦੇ ਮੂੰਹ ਬੰਦ ਕੀਤੇ, 34 ਅੱਗ ਦੇ ਸੇਕ ਨੂੰ ਠੰਢਾ ਕੀਤਾ, ਉਹ ਤਲਵਾਰ ਦੇ ਵਾਰ ਤੋਂ ਬਚੇ, ਕਮਜ਼ੋਰ ਘੜੀਆਂ ਵਿਚ ਉਨ੍ਹਾਂ ਨੂੰ ਤਾਕਤਵਰ ਬਣਾਇਆ ਗਿਆ, ਉਨ੍ਹਾਂ ਨੇ ਬਹਾਦਰੀ ਨਾਲ ਲੜਾਈਆਂ ਲੜੀਆਂ ਤੇ ਦੁਸ਼ਮਣਾਂ ਦੀਆਂ ਫ਼ੌਜਾਂ ਨੂੰ ਭਜਾ ਦਿੱਤਾ। 35 ਤੀਵੀਆਂ ਦੇ ਘਰ ਦਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ; ਪਰ ਹੋਰਾਂ ਆਦਮੀਆਂ ਨੂੰ ਤੜਫਾ-ਤੜਫਾ ਕੇ ਮਾਰਿਆ ਗਿਆ ਕਿਉਂਕਿ ਉਨ੍ਹਾਂ ਨੇ ਆਪਣੀ ਨਿਹਚਾ ਛੱਡ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਤਾਂਕਿ ਉਨ੍ਹਾਂ ਨੂੰ ਜੀਉਂਦਾ ਹੋਣ ਤੋਂ ਬਾਅਦ ਦੁਬਾਰਾ ਮਰਨਾ ਨਾ ਪਵੇ। 36 ਜੀ ਹਾਂ, ਹੋਰਨਾਂ ਦਾ ਮਜ਼ਾਕ ਉਡਾਇਆ ਗਿਆ, ਕਈਆਂ ਦੇ ਕੋਰੜੇ ਮਾਰੇ ਗਏ, ਤੇ ਇਸ ਤੋਂ ਵੀ ਵੱਧ ਕਈਆਂ ਨੂੰ ਬੇੜੀਆਂ ਨਾਲ ਜਕੜਿਆ ਗਿਆ ਤੇ ਜੇਲ੍ਹਾਂ ਵਿਚ ਸੁੱਟਿਆ ਗਿਆ। 37 ਕਈਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ, ਕਈਆਂ ਦੀ ਨਿਹਚਾ ਦੀ ਪਰੀਖਿਆ ਲਈ ਗਈ, ਕਈਆਂ ਨੂੰ ਆਰਿਆਂ ਨਾਲ ਚੀਰਿਆ ਗਿਆ, ਕਈਆਂ ਨੂੰ ਤਲਵਾਰ ਨਾਲ ਵੱਢਿਆ ਗਿਆ, ਕਈਆਂ ਨੇ ਭੇਡਾਂ-ਬੱਕਰੀਆਂ ਦੀ ਖੱਲ ਪਹਿਨੀ। ਕਈਆਂ ਨੇ ਤੰਗੀਆਂ ਝੱਲੀਆਂ, ਕਸ਼ਟ ਸਹੇ, ਬਦਸਲੂਕੀਆਂ ਬਰਦਾਸ਼ਤ ਕੀਤੀਆਂ; 38 ਅਤੇ ਇਹ ਦੁਨੀਆਂ ਉਨ੍ਹਾਂ ਦੇ ਲਾਇਕ ਨਹੀਂ ਸੀ। ਉਹ ਉਜਾੜ ਥਾਵਾਂ ਤੇ ਪਹਾੜਾਂ ਵਿਚ ਭਟਕਦੇ ਰਹੇ ਅਤੇ ਗੁਫ਼ਾਵਾਂ ਤੇ ਖੁੰਦਰਾਂ ਵਿਚ ਲੁਕੇ ਰਹੇ।
ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਮਜ਼ਬੂਤ ਕਰੋ
10 ਪੌਲੁਸ ਰਸੂਲ ਨੇ ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਬਹੁਤ ਸਾਰੇ ਬੇਨਾਮ ਸੇਵਕਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ। ਮਿਸਾਲ ਲਈ, ਰਸੂਲ ਨੇ ਉਨ੍ਹਾਂ ਔਰਤਾਂ ਦੀ ਨਿਹਚਾ ਬਾਰੇ ਲਿਖਿਆ ਜਿਨ੍ਹਾਂ ਦੇ ਮੁੰਡੇ ਮੌਤ ਦੀ ਨੀਂਦ ਸੌ ਗਏ ਸਨ, ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ। ਫਿਰ ਉਸ ਨੇ ਉਨ੍ਹਾਂ ਲੋਕਾਂ ਬਾਰੇ ਵੀ ਦੱਸਿਆ ਜਿਨ੍ਹਾਂ ਨੇ “ਆਪਣੀ ਨਿਹਚਾ ਛੱਡ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਤਾਂਕਿ ਉਨ੍ਹਾਂ ਨੂੰ ਜੀਉਂਦਾ ਹੋਣ ਤੋਂ ਬਾਅਦ ਦੁਬਾਰਾ ਮਰਨਾ ਨਾ ਪਵੇ।” (ਇਬ. 11:35) ਅਸੀਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਪੌਲੁਸ ਕਿਨ੍ਹਾਂ ਬਾਰੇ ਗੱਲ ਕਰ ਰਿਹਾ ਸੀ। ਉਹ ਸ਼ਾਇਦ ਨਾਬੋਥ ਅਤੇ ਜ਼ਕਰਯਾਹ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਕਹਿਣਾ ਮੰਨਣ ਅਤੇ ਉਸ ਦੀ ਇੱਛਾ ਪੂਰੀ ਕਰਨ ਕਰਕੇ ਪੱਥਰਾਂ ਨਾਲ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। (1 ਰਾਜ. 21:3, 15; 2 ਇਤ. 24:20, 21) ਦਾਨੀਏਲ ਅਤੇ ਉਸ ਦੇ ਸਾਥੀਆਂ ਕੋਲ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਕਰ ਕੇ “ਆਪਣੀ ਜਾਨ ਬਚਾਉਣ” ਦਾ ਮੌਕਾ ਸੀ। ਪਰ ਉਨ੍ਹਾਂ ਨੇ ਪਰਮੇਸ਼ੁਰ ਦੀ ਤਾਕਤ ʼਤੇ ਭਰੋਸਾ ਰੱਖਿਆ। ਇਸ ਕਰਕੇ ਯਹੋਵਾਹ ਨੇ “ਸ਼ੇਰਾਂ ਦੇ ਮੂੰਹ ਬੰਦ ਕੀਤੇ” ਅਤੇ “ਅੱਗ ਦੇ ਸੇਕ ਨੂੰ ਠੰਢਾ ਕੀਤਾ।”—ਇਬ 11:33, 34; ਦਾਨੀ 3:16-18, 20, 28; 6:13, 16, 21-23.
11 ਆਪਣੇ ਵਿਸ਼ਵਾਸਾਂ ਕਰਕੇ ਮੀਕਾਯਾਹ ਅਤੇ ਯਿਰਮਿਯਾਹ ਵਰਗੇ ਨਬੀਆਂ ਦਾ “ਮਜ਼ਾਕ ਉਡਾਇਆ ਗਿਆ” ਤੇ “ਜੇਲ੍ਹਾਂ ਵਿਚ ਸੁੱਟਿਆ ਗਿਆ।” ਇਸ ਤੋਂ ਇਲਾਵਾ, ਏਲੀਯਾਹ ਵਰਗੇ ਹੋਰ ਨਬੀ “ਉਜਾੜ ਥਾਵਾਂ ਤੇ ਪਹਾੜਾਂ ਵਿਚ ਭਟਕਦੇ ਰਹੇ ਅਤੇ ਗੁਫ਼ਾਵਾਂ ਤੇ ਖੁੰਦਰਾਂ ਵਿਚ ਲੁਕੇ ਰਹੇ।” ‘ਇਨ੍ਹਾਂ ਸਾਰੇ ਨਬੀਆਂ ਨੂੰ ਇਸ ਗੱਲ ਦਾ ਪੱਕਾ ਭਰੋਸਾ ਸੀ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।—ਇਬ. 11:1, 36-38; 1 ਰਾਜ. 18:13; 22:24-27; ਯਿਰ. 20:1, 2; 28:10, 11; 32:2.
ਹੀਰੇ-ਮੋਤੀਆਂ ਦੀ ਖੋਜ ਕਰੋ
(ਇਬਰਾਨੀਆਂ 11:4) ਨਿਹਚਾ ਨਾਲ ਹਾਬਲ ਨੇ ਪਰਮੇਸ਼ੁਰ ਨੂੰ ਕਾਇਨ ਦੇ ਬਲੀਦਾਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ ਅਤੇ ਉਸ ਦੀ ਨਿਹਚਾ ਕਰਕੇ ਪਰਮੇਸ਼ੁਰ ਨੇ ਉਸ ਦੀਆਂ ਭੇਟਾਂ ਸਵੀਕਾਰ ਕਰ ਕੇ ਉਸ ਨੂੰ ਦਿਖਾਇਆ ਕਿ ਉਹ ਧਰਮੀ ਸੀ; ਅਤੇ ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਉਹ ਆਪਣੀ ਨਿਹਚਾ ਦੇ ਰਾਹੀਂ ਸਾਨੂੰ ਸਿਖਾ ਰਿਹਾ ਹੈ।
it-1 804 ਪੈਰਾ 5
ਨਿਹਚਾ
ਪੁਰਾਣੇ ਜ਼ਮਾਨੇ ਦੀਆਂ ਨਿਹਚਾ ਦੀਆਂ ਮਿਸਾਲਾਂ। ਪੌਲੁਸ ਨੇ “ਗਵਾਹਾਂ ਦੇ ਇੰਨੇ ਵੱਡੇ ਬੱਦਲ” (ਇਬ 12:1) ਦਾ ਜ਼ਿਕਰ ਕੀਤਾ, ਉਨ੍ਹਾਂ ਵਿੱਚੋਂ ਹਰ ਜਣੇ ਕੋਲ ਨਿਹਚਾ ਰੱਖਣ ਦਾ ਜਾਇਜ਼ ਆਧਾਰ ਸੀ। ਮਿਸਾਲ ਲਈ, ਹਾਬਲ “ਸੰਤਾਨ” ਸੰਬੰਧੀ ਪਰਮੇਸ਼ੁਰ ਦੇ ਵਾਅਦੇ ਬਾਰੇ ਜ਼ਰੂਰ ਜਾਣਦਾ ਹੋਣਾ ਜਿਸ ਨੇ “ਸੱਪ” ਦਾ ਸਿਰ ਫੇਹਣਾ ਸੀ। ਨਾਲੇ ਉਸ ਨੇ ਠੋਸ ਸਬੂਤ ਦੇਖੇ ਕਿ ਅਦਨ ਦੇ ਬਾਗ਼ ਵਿਚ ਮਾਪਿਆਂ ਨੂੰ ਯਹੋਵਾਹ ਵੱਲੋਂ ਮਿਲੀ ਸਜ਼ਾ ਉਹ ਭੁਗਤ ਰਹੇ ਸਨ। ਅਦਨ ਦੇ ਬਾਗ਼ ਤੋਂ ਬਾਹਰ ਆਦਮ ਤੇ ਉਸ ਦਾ ਪਰਿਵਾਰ ਪਸੀਨਾ ਵਹਾ ਕੇ ਆਪਣਾ ਢਿੱਡ ਭਰ ਰਿਹਾ ਸੀ ਕਿਉਂਕਿ ਜ਼ਮੀਨ ਸਰਾਪੀ ਹੋਈ ਸੀ ਜਿਸ ਕਰਕੇ ਉਹ ਕੰਡੇ ਅਤੇ ਕੰਡਿਆਲ਼ੀਆਂ ਝਾੜੀਆਂ ਉੱਗਾ ਰਹੀ ਸੀ। ਨਾਲੇ ਹਾਬਲ ਨੇ ਜ਼ਰੂਰ ਦੇਖਿਆ ਹੋਣਾ ਕਿ ਹੱਵਾਹ ਆਪਣੇ ਪਤੀ ਦੇ ਸਾਥ ਲਈ ਤਰਸਦੀ ਸੀ ਅਤੇ ਉਹ ਉਸ ਉੱਤੇ ਹੁਕਮ ਚਲਾਉਂਦਾ ਸੀ। ਬਿਨਾਂ ਸ਼ੱਕ, ਉਸ ਦੀ ਮਾਤਾ ਨੇ ਗਰਭ ਦੀ ਪੀੜ ਬਾਰੇ ਦੱਸਿਆ ਹੋਣਾ। ਇਸ ਤੋਂ ਇਲਾਵਾ, ਅਦਨ ਦੇ ਬਾਗ਼ ਦੇ ਬਾਹਰ ਬਲ਼ਦੀ ਹੋਈ ਤਲਵਾਰ ਅਤੇ ਕਰੂਬੀ ਪਹਿਰਾ ਦੇ ਰਹੇ ਸਨ। (ਉਤ 3:14-19, 24) ਇਨ੍ਹਾਂ ਸਾਰੀਆਂ ਗੱਲਾਂ ਤੋਂ ਹਾਬਲ ਨੂੰ “ਇਸ ਗੱਲ ਦਾ ਸਬੂਤ” ਮਿਲਿਆ ਹੋਣਾ ਕਿ ਮੁਕਤੀ ‘ਵਾਅਦਾ ਕੀਤੀ ਹੋਈ ਸੰਤਾਨ’ ਤੋਂ ਮਿਲਣੀ ਸੀ। ਇਸ ਲਈ ਨਿਹਚਾ ਕਰਕੇ ਉਸ ਨੇ ‘ਪਰਮੇਸ਼ੁਰ ਨੂੰ ਬਲੀਦਾਨ ਚੜ੍ਹਾਇਆ’ ਜੋ ਕਾਇਨ ਨਾਲੋਂ ਉੱਤਮ ਸਾਬਤ ਹੋਇਆ।—ਇਬ 11:1, 4.
(ਇਬਰਾਨੀਆਂ 11:5) ਨਿਹਚਾ ਕਰਕੇ ਹਨੋਕ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ ਤਾਂਕਿ ਮਰਨ ਵੇਲੇ ਉਹ ਤੜਫੇ ਨਾ ਅਤੇ ਉਹ ਕਿਤੇ ਨਾ ਲੱਭਾ ਕਿਉਂਕਿ ਪਰਮੇਸ਼ੁਰ ਉਸ ਨੂੰ ਦੂਸਰੀ ਜਗ੍ਹਾ ਲੈ ਗਿਆ ਸੀ; ਪਰ ਦੂਸਰੀ ਜਗ੍ਹਾ ਲਿਜਾਏ ਜਾਣ ਤੋਂ ਪਹਿਲਾਂ ਉਸ ਨੂੰ ਦਿਖਾਇਆ ਗਿਆ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ ਸੀ।
“ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”
ਫਿਰ ਕਿਸ ਅਰਥ ਵਿਚ ‘ਉਸ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ’ ਤਾਂਕਿ ਉਹ “ਮਰਨ ਵੇਲੇ ਤੜਫੇ ਨਾ”? ਯਹੋਵਾਹ ਨੇ ਕੋਮਲਤਾ ਨਾਲ ਹਨੋਕ ਦੀ ਜ਼ਿੰਦਗੀ ਨੂੰ ਮੌਤ ਵਿਚ ਬਦਲ ਦਿੱਤਾ ਤਾਂਕਿ ਉਸ ਨੂੰ ਆਪਣੇ ਵਿਰੋਧੀਆਂ ਦੇ ਹੱਥੋਂ ਤੜਫ-ਤੜਫ ਕੇ ਨਾ ਮਰਨਾ ਪਵੇ। ਪਰ “ਉਸ ਨੂੰ ਦਿਖਾਇਆ ਗਿਆ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ ਸੀ।” ਉਹ ਕਿਵੇਂ? ਹਨੋਕ ਦੀ ਮੌਤ ਤੋਂ ਬਸ ਥੋੜ੍ਹੀ ਦੇਰ ਪਹਿਲਾਂ ਹੋ ਸਕਦਾ ਹੈ ਕਿ ਰੱਬ ਨੇ ਹਨੋਕ ਨੂੰ ਉਸ ਦੇ ਜਾਗਦੇ-ਜਾਗਦੇ ਕੋਈ ਸੁਪਨਾ ਦਿਖਾਇਆ ਹੋਵੇ, ਸ਼ਾਇਦ ਨਵੀਂ ਦੁਨੀਆਂ ਦਾ ਜਿਸ ਵਿਚ ਧਰਤੀ ਸੋਹਣੇ ਬਾਗ਼ ਵਰਗੀ ਸੀ। ਯਹੋਵਾਹ ਦੀ ਮਨਜ਼ੂਰੀ ਦਾ ਇਹ ਸ਼ਾਨਦਾਰ ਸਬੂਤ ਦੇਖਣ ਤੋਂ ਬਾਅਦ ਹਨੋਕ ਮੌਤ ਦੀ ਨੀਂਦ ਸੌਂ ਗਿਆ। ਹਨੋਕ ਅਤੇ ਬਾਕੀ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਬਾਰੇ ਲਿਖਦੇ ਹੋਏ ਪੌਲੁਸ ਰਸੂਲ ਨੇ ਕਿਹਾ: “ਇਨ੍ਹਾਂ ਸਾਰਿਆਂ ਨੇ ਮਰਦੇ ਦਮ ਤਕ ਨਿਹਚਾ ਕਰਨੀ ਨਹੀਂ ਛੱਡੀ।” (ਇਬਰਾਨੀਆਂ 11:13) ਇਸ ਤੋਂ ਬਾਅਦ ਉਸ ਦੇ ਦੁਸ਼ਮਣਾਂ ਨੇ ਉਸ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਹੋਣੀ, ਪਰ ਇਹ ‘ਕਿਤੇ ਨਾ ਲੱਭੀ,’ ਸ਼ਾਇਦ ਇਸ ਲਈ ਕਿਉਂਕਿ ਯਹੋਵਾਹ ਨੇ ਉਸ ਨੂੰ ਅਲੋਪ ਕਰ ਦਿੱਤਾ ਸੀ ਤਾਂਕਿ ਦੁਸ਼ਮਣ ਇਸ ਦਾ ਨਿਰਾਦਰ ਨਾ ਕਰਨ ਜਾਂ ਇਸ ਨੂੰ ਝੂਠੀ ਭਗਤੀ ਸ਼ੁਰੂ ਕਰਨ ਲਈ ਨਾ ਵਰਤਣ।
ਬਾਈਬਲ ਪੜ੍ਹਾਈ
23-29 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 12-13
“ਅਨੁਸ਼ਾਸਨ—ਪਰਮੇਸ਼ੁਰ ਦੇ ਪਿਆਰ ਦਾ ਸਬੂਤ”
(ਇਬਰਾਨੀਆਂ 12:5) ਅਤੇ ਤੁਸੀਂ ਉਸ ਨਸੀਹਤ ਨੂੰ ਬਿਲਕੁਲ ਭੁੱਲ ਗਏ ਹੋ ਜੋ ਤੁਹਾਨੂੰ ਪਰਮੇਸ਼ੁਰ ਦੇ ਪੁੱਤਰ ਹੋਣ ਦੇ ਨਾਤੇ ਦਿੱਤੀ ਗਈ ਸੀ: “ਮੇਰੇ ਪੁੱਤਰ, ਯਹੋਵਾਹ ਦੇ ਅਨੁਸ਼ਾਸਨ ਨੂੰ ਐਵੇਂ ਨਾ ਸਮਝ ਤੇ ਜਦੋਂ ਉਹ ਤੈਨੂੰ ਤਾੜੇ, ਤਾਂ ਹੌਸਲਾ ਨਾ ਹਾਰੀਂ;
“ਪਿੱਛੇ ਛੱਡੀਆਂ ਚੀਜ਼ਾਂ” ਨੂੰ ਨਾ ਦੇਖੋ
18 ਸਖ਼ਤ ਸਲਾਹ। ਜੇ ਅਸੀਂ ਬੀਤੇ ਸਮੇਂ ਵਿਚ ਮਿਲੀ ਸਲਾਹ ਬਾਰੇ ਗ਼ਲਤ ਸੋਚਦੇ ਰਹਿੰਦੇ ਹਾਂ, ਤਾਂ ਇਸ ਦਾ ਨਤੀਜਾ ਕੀ ਨਿਕਲ ਸਕਦਾ ਹੈ? ਇਸ ਕਰਕੇ ਸ਼ਾਇਦ ਸਾਨੂੰ ਗੁੱਸਾ ਆਉਂਦਾ ਹੋਵੇ ਜਾਂ ਦੁੱਖ ਹੁੰਦਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਅਸੀਂ ਕਮਜ਼ੋਰ ਹੋ ਕੇ ‘ਹੌਸਲਾ ਹਾਰ’ ਬੈਠੀਏ। (ਇਬ. 12:5) ਭਾਵੇਂ ਅਸੀਂ ਇਸ ਸਲਾਹ ਨੂੰ ‘ਐਵੇਂ ਸਮਝਦੇ’ ਹਾਂ ਜਾਂ ਫਿਰ ਇਸ ਨੂੰ ਸੁਣ ਕੇ ਇਸ ਮੁਤਾਬਕ ਨਹੀਂ ਚੱਲਦੇ, ਤਾਂ ਇਸ ਤਰ੍ਹਾਂ ਕਰਨ ਨਾਲ ਸਾਡੇ ਵਿਚ ਕੋਈ ਸੁਧਾਰ ਨਹੀਂ ਆਵੇਗਾ। ਇਸ ਲਈ ਸੁਲੇਮਾਨ ਦੀ ਗੱਲ ਨੂੰ ਧਿਆਨ ਵਿਚ ਰੱਖਣਾ ਕਿੰਨਾ ਜ਼ਰੂਰੀ ਹੈ: ‘ਅਨੁਸ਼ਾਸ਼ਨ ਉੱਤੇ ਟਿਕੇ ਰਹੋ ਇਸ ਨੂੰ ਨਾ ਛੱਡੋ ਇਸ ਦੀ ਰੱਖਿਆ ਕਰੋ—ਇਹ ਤੁਹਾਡਾ ਜੀਵਨ ਹੈ।’ (ਕਹਾ. 4:13, ERV) ਜਿਵੇਂ ਇਕ ਡ੍ਰਾਈਵਰ ਸੜਕ ʼਤੇ ਲੱਗੇ ਬੋਰਡਾਂ ਉੱਤੇ ਦਿੱਤੀਆਂ ਹਿਦਾਇਤਾਂ ਮੁਤਾਬਕ ਚੱਲਦਾ ਹੈ, ਉਸੇ ਤਰ੍ਹਾਂ ਆਓ ਅਸੀਂ ਵੀ ਸਲਾਹ ਨੂੰ ਮੰਨੀਏ ਅਤੇ ਅੱਗੇ ਵਧੀਏ।—ਕਹਾ 4:26, 27; ਇਬਰਾਨੀਆਂ 12:12, 13 ਪੜ੍ਹੋ।
(ਇਬਰਾਨੀਆਂ 12:6, 7) ਕਿਉਂਕਿ ਯਹੋਵਾਹ ਜਿਸ ਨੂੰ ਪਿਆਰ ਕਰਦਾ ਹੈ, ਉਸੇ ਨੂੰ ਅਨੁਸ਼ਾਸਨ ਦਿੰਦਾ ਹੈ; ਅਸਲ ਵਿਚ, ਉਹ ਜਿਸ ਨੂੰ ਆਪਣੇ ਪੁੱਤਰ ਵਜੋਂ ਕਬੂਲ ਕਰਦਾ ਹੈ, ਉਸ ਨੂੰ ਸਜ਼ਾ ਦਿੰਦਾ ਹੈ।” 7 ਤੁਸੀਂ ਮੁਸੀਬਤਾਂ ਸਹੋ ਕਿਉਂਕਿ ਇਨ੍ਹਾਂ ਦੇ ਜ਼ਰੀਏ ਤੁਹਾਨੂੰ ਅਨੁਸ਼ਾਸਨ ਮਿਲਦਾ ਹੈ। ਪਰਮੇਸ਼ੁਰ ਤੁਹਾਨੂੰ ਪੁੱਤਰ ਸਮਝ ਕੇ ਅਨੁਸ਼ਾਸਨ ਦਿੰਦਾ ਹੈ। ਕਿਹੜਾ ਪੁੱਤਰ ਹੈ ਜਿਸ ਨੂੰ ਉਸ ਦਾ ਪਿਤਾ ਅਨੁਸ਼ਾਸਨ ਨਹੀਂ ਦਿੰਦਾ?
“ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਤਾਂ ਕਹਿਣਾ: ‘ਹੇ ਪਿਤਾ’”
ਇਕ ਪਿਆਰ ਕਰਨ ਵਾਲਾ ਪਿਤਾ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦਿੰਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਉਸ ਨੇ ਬੱਚੇ ਚੰਗੇ ਇਨਸਾਨ ਬਣਨ। (ਅਫ਼ਸੀਆਂ 6:4) ਇਸ ਤਰ੍ਹਾਂ ਦਾ ਪਿਤਾ ਆਪਣੇ ਬੱਚਿਆਂ ਨੂੰ ਦ੍ਰਿੜ੍ਹਤਾ ਨਾਲ, ਪਰ ਕਦੇ ਵੀ ਰੁੱਖੇ ਤਰੀਕੇ ਨਾਲ ਨਹੀਂ ਸੁਧਾਰਦਾ। ਇਸੇ ਤਰ੍ਹਾਂ ਕਈ ਵਾਰ ਸਾਡੇ ਸਵਰਗੀ ਪਿਤਾ ਨੂੰ ਸਾਨੂੰ ਅਨੁਸ਼ਾਸਨ ਦੇਣਾ ਜ਼ਰੂਰੀ ਲੱਗੇ। ਪਰ ਪਰਮੇਸ਼ੁਰ ਕਠੋਰਤਾ ਨਾਲ ਨਹੀਂ, ਸਗੋਂ ਪਿਆਰ ਨਾਲ ਅਨੁਸ਼ਾਸਨ ਦਿੰਦਾ ਹੈ। ਆਪਣੇ ਪਿਤਾ ਵਾਂਗ ਯਿਸੂ ਕਦੇ ਵੀ ਆਪਣੇ ਚੇਲਿਆਂ ਨਾਲ ਰੁੱਖੇ ਤਰੀਕੇ ਨਾਲ ਪੇਸ਼ ਨਹੀਂ ਆਉਂਦਾ ਸੀ ਚਾਹੇ ਉਸ ਦੇ ਚੇਲੇ ਆਪਣੇ ਵਿਚ ਛੇਤੀ ਸੁਧਾਰ ਨਹੀਂ ਕਰਦੇ ਸਨ।—ਮੱਤੀ 20:20-28; ਲੂਕਾ 22:24-30.
(ਇਬਰਾਨੀਆਂ 12:11) ਇਹ ਸੱਚ ਹੈ ਕਿ ਜਦੋਂ ਅਨੁਸ਼ਾਸਨ ਦਿੱਤਾ ਜਾਂਦਾ ਹੈ, ਉਦੋਂ ਖ਼ੁਸ਼ੀ ਨਹੀਂ ਹੁੰਦੀ, ਸਗੋਂ ਦੁੱਖ ਹੁੰਦਾ ਹੈ; ਪਰ ਜਿਨ੍ਹਾਂ ਨੂੰ ਇਸ ਦੇ ਜ਼ਰੀਏ ਸਿਖਲਾਈ ਮਿਲਦੀ ਹੈ, ਉਨ੍ਹਾਂ ਲਈ ਇਸ ਦਾ ਨਤੀਜਾ ਸ਼ਾਂਤੀ ਅਤੇ ਧਾਰਮਿਕਤਾ ਹੁੰਦਾ ਹੈ।
ਅਨੁਸ਼ਾਸਨ ਨੂੰ ਕਬੂਲ ਕਰੋ ਤੇ ਬੁੱਧਵਾਨ ਬਣੋ
18 ਅਨੁਸ਼ਾਸਨ ਮਿਲਣ ʼਤੇ ਸਾਨੂੰ ਖ਼ੁਸ਼ੀ ਨਹੀਂ ਹੁੰਦੀ, ਪਰ ਅਨੁਸ਼ਾਸਨ ਨਾ ਮੰਨਣ ਕਰਕੇ ਸਾਨੂੰ ਬਹੁਤ ਬੁਰੇ ਅੰਜਾਮ ਭੁਗਤਣੇ ਪੈਂਦੇ ਹਨ। (ਇਬ. 12:11) ਅਸੀਂ ਕਾਇਨ ਅਤੇ ਰਾਜਾ ਸਿਦਕੀਯਾਹ ਦੀਆਂ ਬੁਰੀਆਂ ਮਿਸਾਲਾਂ ਤੋਂ ਸਿੱਖ ਸਕਦੇ ਹਾਂ। ਜਦੋਂ ਪਰਮੇਸ਼ੁਰ ਨੇ ਦੇਖਿਆ ਕਿ ਕਾਇਨ ਆਪਣੇ ਭਰਾ ਨੂੰ ਨਫ਼ਰਤ ਕਰਕੇ ਮਾਰਨਾ ਚਾਹੁੰਦਾ ਸੀ, ਤਾਂ ਉਸ ਨੇ ਕਾਇਨ ਨੂੰ ਸਲਾਹ ਦਿੱਤੀ: “ਤੂੰ ਕਿਉਂ ਕਰੋਧਵਾਨ ਹੈਂ ਅਤੇ ਤੇਰਾ ਮੂੰਹ ਨੀਵਾਂ ਕਿਉਂ ਹੋ ਗਿਆ? ਜੇ ਤੂੰ ਭਲਾ ਕਰੇਂ ਕੀ ਉਹ ਉਤਾਹਾਂ ਨਾ ਕੀਤਾ ਜਾਵੇ? ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਬੂਹੇ ਉੱਤੇ ਛੈਹ ਵਿੱਚ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।” (ਉਤ. 4:6, 7) ਕਾਇਨ ਨੇ ਯਹੋਵਾਹ ਵੱਲੋਂ ਮਿਲੇ ਅਨੁਸ਼ਾਸਨ ਨੂੰ ਸਵੀਕਾਰ ਨਹੀਂ ਕੀਤਾ ਤੇ ਆਪਣੇ ਭਰਾ ਨੂੰ ਮਾਰ ਦਿੱਤਾ ਜਿਸ ਕਰਕੇ ਉਸ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਇਸ ਦੇ ਬਹੁਤ ਬੁਰੇ ਅੰਜਾਮ ਭੁਗਤਣੇ ਪਏ। (ਉਤ. 4:11, 12) ਜੇ ਕਾਇਨ ਨੇ ਪਰਮੇਸ਼ੁਰ ਦੀ ਗੱਲ ਸੁਣੀ ਹੁੰਦੀ, ਤਾਂ ਉਸ ਨੂੰ ਇੰਨਾ ਦੁੱਖ ਨਹੀਂ ਸਹਿਣਾ ਪੈਣਾ ਸੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਇਬਰਾਨੀਆਂ 12:1) ਤਾਂ ਫਿਰ, ਕਿਉਂਕਿ ਸਾਨੂੰ ਗਵਾਹਾਂ ਦੇ ਇੰਨੇ ਵੱਡੇ ਬੱਦਲ ਨੇ ਘੇਰਿਆ ਹੋਇਆ ਹੈ, ਤਾਂ ਆਓ ਆਪਾਂ ਵੀ ਹਰ ਬੋਝ ਤੇ ਉਸ ਪਾਪ ਨੂੰ ਜਿਹੜਾ ਸਾਨੂੰ ਆਸਾਨੀ ਨਾਲ ਫਸਾ ਲੈਂਦਾ ਹੈ, ਆਪਣੇ ਉੱਪਰੋਂ ਲਾਹ ਕੇ ਸੁੱਟ ਦੇਈਏ ਅਤੇ ਧੀਰਜ ਨਾਲ ਉਸ ਦੌੜ ਵਿਚ ਦੌੜਦੇ ਰਹੀਏ ਜੋ ਸਾਡੇ ਸਾਮ੍ਹਣੇ ਰੱਖੀ ਹੋਈ ਹੈ
w11 9/15 17-18 ਪੈਰਾ 11
ਸਬਰ ਨਾਲ ਦੌੜ ਦੌੜੋ
11 ਪੌਲੁਸ ਨੇ ਕਿਹਾ ਕਿ ਮਸੀਹੀਆਂ ਦੇ ਜ਼ਮਾਨੇ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਕਰਨ ਵਾਲੇ ਸੇਵਕ, ਗਵਾਹਾਂ ਦਾ ਉਹ ਵੱਡਾ ਬੱਦਲ ਸਨ ਜਿਸ ਨੇ ਸਾਨੂੰ ਘੇਰਿਆ ਹੋਇਆ ਹੈ। ਉਹ ਮੌਤ ਤਕ ਯਹੋਵਾਹ ਦੇ ਵਫ਼ਾਦਾਰ ਰਹੇ ਅਤੇ ਉਨ੍ਹਾਂ ਦੀ ਮਿਸਾਲ ਦਿਖਾਉਂਦੀ ਹੈ ਕਿ ਅੱਜ ਵੀ ਮਸੀਹੀ ਮੁਸ਼ਕਲ ਹਾਲਾਤਾਂ ਵਿਚ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਨ। ਇਹ ਗਵਾਹ ਉਨ੍ਹਾਂ ਦੌੜਾਕਾਂ ਵਰਗੇ ਸਨ ਜਿਨ੍ਹਾਂ ਨੇ ਆਪਣੀ ਦੌੜ ਪੂਰੀ ਕਰ ਲਈ ਸੀ। ਉਨ੍ਹਾਂ ਦੀ ਵਧੀਆ ਮਿਸਾਲ ਹੋਰਨਾਂ ਨੂੰ ਦੌੜ ਦੌੜਦੇ ਰਹਿਣ ਲਈ ਉਤਸ਼ਾਹ ਦਿੰਦੀ ਹੈ। ਜ਼ਰਾ ਸੋਚੋ ਕਿ ਜੇ ਤੁਸੀਂ ਸੱਚ-ਮੁੱਚ ਦੀ ਦੌੜ ਵਿਚ ਸ਼ਾਮਲ ਹੁੰਦੇ ਅਤੇ ਚੰਗੇ ਦੌੜਾਕ ਭੀੜ ਵਿਚ ਬੈਠ ਕੇ ਤੁਹਾਡਾ ਹੌਸਲਾ ਵਧਾ ਰਹੇ ਹੁੰਦੇ, ਤਾਂ ਕੀ ਤੁਸੀਂ ਦੌੜ ਪੂਰੀ ਕਰਨ ਲਈ ਆਪਣੀ ਪੂਰੀ ਵਾਹ ਨਹੀਂ ਲਾਉਂਦੇ? ਸੋ ਇਬਰਾਨੀ ਮਸੀਹੀਆਂ ਨੂੰ ਪੁਰਾਣੇ ਜ਼ਮਾਨੇ ਦੇ ਸੇਵਕਾਂ ਦੀ ਮਿਸਾਲ ਬਾਰੇ ਲਗਾਤਾਰ ਸੋਚਦੇ ਰਹਿਣ ਦੀ ਲੋੜ ਸੀ। ਉਨ੍ਹਾਂ ਦੀ ਮਿਸਾਲ ਨਾ ਸਿਰਫ਼ ਮਸੀਹੀਆਂ ਨੂੰ ਉਤਸ਼ਾਹ ਦੇ ਸਕਦੀ ਸੀ, ਪਰ ਇਹ ਵੀ ਯਾਦ ਦਿਲਾ ਸਕਦੀ ਸੀ ਕਿ ਉਹ ਵੀ ਆਪਣੀ ‘ਦੌੜ ਨੂੰ ਸਬਰ ਨਾਲ ਦੌੜ’ ਕੇ ਪੂਰੀ ਕਰ ਸਕਦੇ ਸਨ। ਅਸੀਂ ਵੀ ਇੱਦਾਂ ਕਰ ਸਕਦੇ ਹਾਂ।
(ਇਬਰਾਨੀਆਂ 13:9) ਵੱਖੋ-ਵੱਖਰੀਆਂ ਤੇ ਅਜੀਬ ਸਿੱਖਿਆਵਾਂ ਕਰਕੇ ਗੁਮਰਾਹ ਨਾ ਹੋਵੋ; ਕਿਉਂਕਿ ਇਹੀ ਚੰਗਾ ਹੈ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਦਿਲ ਤਕੜਾ ਹੋਵੇ, ਨਾ ਕਿ ਖਾਣ-ਪੀਣ ਸੰਬੰਧੀ ਨਿਯਮਾਂ ਰਾਹੀਂ ਕਿਉਂਕਿ ਇਨ੍ਹਾਂ ਨਿਯਮਾਂ ਉੱਤੇ ਚੱਲਣ ਵਾਲੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।
w89 12/15 22 ਪੈਰਾ 10
ਉਹ ਬਲੀਦਾਨ ਚੜ੍ਹਾਓ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ
10 ਇਬਰਾਨੀਆਂ ਨੂੰ ਯਹੂਦੀਆਂ ਦੀਆਂ “ਵੱਖੋ-ਵੱਖਰੀਆਂ ਤੇ ਅਜੀਬ ਸਿੱਖਿਆਵਾਂ ਕਰਕੇ ਗੁਮਰਾਹ” ਹੋਣ ਤੋਂ ਬਚਣ ਦੀ ਲੋੜ ਸੀ। (ਗਲਾਤੀਆਂ 5:1-6) ਸੱਚਾਈ ਵਿਚ ਮਜ਼ਬੂਤ ਬਣੇ ਰਹਿਣ ਲਈ ਇਨ੍ਹਾਂ ਸਿੱਖਿਆਵਾਂ ਦੀ ਨਹੀਂ, ਸਗੋਂ “ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਦਿਲ ਤਕੜਾ” ਕਰਨ ਦੀ ਲੋੜ ਸੀ। ਕੁਝ ਜਣੇ ਭੋਜਨ ਤੇ ਬਲ਼ੀਆਂ ਬਾਰੇ ਬਹਿਸ ਕਰਦੇ ਸਨ, ਇਸ ਲਈ ਪੌਲੁਸ ਨੇ ਕਿਹਾ ਕਿ ਦਿਲ “ਖਾਣ-ਪੀਣ ਸੰਬੰਧੀ ਨਿਯਮਾਂ ਰਾਹੀਂ” ਤਕੜਾ ਨਹੀਂ ਹੁੰਦਾ “ਕਿਉਂਕਿ ਇਨ੍ਹਾਂ ਨਿਯਮਾਂ ਉੱਤੇ ਚੱਲਣ ਵਾਲੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।” ਪਰਮੇਸ਼ੁਰ ਦੀ ਭਗਤੀ ਕਰਨ ਅਤੇ ਰਿਹਾਈ ਦੀ ਕੀਮਤ ਦੀ ਕਦਰ ਕਰਨ ਨਾਲ ਫ਼ਾਇਦਾ ਹੁੰਦਾ ਹੈ, ਨਾ ਕਿ ਹੱਦੋਂ ਵੱਧ ਖ਼ਾਸ ਭੋਜਨ ਖਾਣ ਅਤੇ ਖ਼ਾਸ ਦਿਨਾਂ ʼਤੇ ਜ਼ੋਰ ਦੇਣ ਨਾਲ। (ਰੋਮੀਆਂ 14:5-9) ਇਸ ਤੋਂ ਇਲਾਵਾ, ਮਸੀਹੀ ਦੀ ਕੁਰਬਾਨੀ ਨੇ ਲੇਵੀਆਂ ਦੁਆਰਾ ਦਿੱਤੀਆਂ ਬਲ਼ੀਆਂ ਦਾ ਪ੍ਰਬੰਧ ਖ਼ਤਮ ਕਰ ਦਿੱਤਾ।—ਇਬਰਾਨੀਆਂ 9:9-14; 10:5-10.
ਬਾਈਬਲ ਪੜ੍ਹਾਈ
30 ਸਤੰਬਰ–6 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਾਕੂਬ 1-2
“ਪਾਪ ਤੇ ਮੌਤ ਨੂੰ ਜਾਂਦਾ ਰਾਹ”
(ਯਾਕੂਬ 1:14) ਪਰ ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ।
ਪਰੀਖਿਆ
ਜਦੋਂ ਅਸੀਂ ਕਿਸੇ ਚੀਜ਼ ਵੱਲ ਖਿੱਚੇ ਜਾਂਦੇ ਹਾਂ, ਖ਼ਾਸ ਕਰਕੇ ਕਿਸੇ ਗ਼ਲਤ ਚੀਜ਼ ਵੱਲ, ਉਦੋਂ ਅਸੀਂ ਪਰੀਖਿਆ ਵਿਚ ਪੈਂਦੇ ਹਾਂ। ਮਿਸਾਲ ਲਈ, ਖ਼ਰੀਦਦਾਰੀ ਕਰਦਿਆਂ ਅਸੀਂ ਇਕ ਵਧੀਆ ਚੀਜ਼ ਦੇਖਦੇ ਹਾਂ। ਸਾਡੇ ਮਨ ਵਿਚ ਖ਼ਿਆਲ ਆਉਂਦਾ ਹੈ ਕਿ ਅਸੀਂ ਸੌਖਿਆਂ ਹੀ ਇਸ ਨੂੰ ਚੋਰੀ ਕਰ ਸਕਦੇ ਹਾਂ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ। ਪਰ ਸਾਡੀ ਜ਼ਮੀਰ ਇਹ ਕੰਮ ਕਰਨ ਤੋਂ ਮਨ੍ਹਾ ਕਰਦੀ ਹੈ। ਇਸ ਲਈ ਅਸੀਂ ਚੋਰੀ ਕਰਨ ਦਾ ਖ਼ਿਆਲ ਆਪਣੇ ਮਨ ਵਿੱਚੋਂ ਕੱਢ ਦਿੰਦੇ ਹਾਂ ਅਤੇ ਕੋਈ ਹੋਰ ਕੰਮ ਕਰਨ ਲੱਗੇ ਪੈਂਦੇ ਹਾਂ। ਉਸ ਸਮੇਂ ਪਰੀਖਿਆ ਖ਼ਤਮ ਹੋ ਜਾਂਦੀ ਹੈ ਅਤੇ ਅਸੀਂ ਜਿੱਤ ਜਾਂਦੇ ਹਾਂ।
ਬਾਈਬਲ ਕੀ ਕਹਿੰਦੀ ਹੈ
ਪਰੀਖਿਆ ਵਿਚ ਪੈਣ ਕਰਕੇ ਤੁਸੀਂ ਬੁਰੇ ਇਨਸਾਨ ਨਹੀਂ ਬਣ ਜਾਂਦੇ। ਬਾਈਬਲ ਦੱਸਦੀ ਹੈ ਕਿ ਸਾਡੇ ਸਾਰਿਆਂ ʼਤੇ ਪਰੀਖਿਆ ਆਉਂਦੀ ਹੈ। (1 ਕੁਰਿੰਥੀਆਂ 10:13) ਪਰ ਇਹ ਗੱਲ ਮਾਅਨੇ ਰੱਖਦੀ ਹੈ ਕਿ ਅਸੀਂ ਪਰੀਖਿਆ ਆਉਣ ʼਤੇ ਕੀ ਕਰਦੇ ਹਾਂ। ਕਈ ਲੋਕ ਗ਼ਲਤ ਇੱਛਾ ਬਾਰੇ ਸੋਚਦੇ ਰਹਿੰਦੇ ਹਨ ਅਤੇ ਬਾਅਦ ਵਿਚ ਕਦੇ-ਨ-ਕਦੇ ਉਹ ਇਸ ਇੱਛਾ ਕਰਕੇ ਗ਼ਲਤ ਕੰਮ ਕਰ ਲੈਂਦੇ ਹਨ। ਪਰ ਕਈ ਜਣੇ ਇਕਦਮ ਗ਼ਲਤ ਇੱਛਾ ਨੂੰ ਆਪਣੇ ਮਨ ਵਿੱਚੋਂ ਕੱਢ ਦਿੰਦੇ ਹਨ।
“ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ।”—ਯਾਕੂਬ 1:14.
(ਯਾਕੂਬ 1:15) “ਫਿਰ ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ। ਜਦੋਂ ਪਾਪ ਕਰ ਲਿਆ ਜਾਂਦਾ ਹੈ, ਤਾਂ ਇਸ ਦਾ ਅੰਜਾਮ ਮੌਤ ਹੁੰਦਾ ਹੈ।”
ਪਰੀਖਿਆ
ਬਾਈਬਲ ਦੱਸਦੀ ਹੈ ਕਿ ਕਿਨ੍ਹਾਂ ਗੱਲਾਂ ਕਰਕੇ ਅਸੀਂ ਗ਼ਲਤ ਕੰਮ ਕਰ ਸਕਦੇ ਹਾਂ। ਯਾਕੂਬ 1:15 ਵਿਚ ਦੱਸਿਆ ਹੈ: “[ਗ਼ਲਤ] ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ।” ਮਿਸਾਲ ਲਈ, ਜਿੱਦਾਂ ਸਾਨੂੰ ਪਤਾ ਹੁੰਦਾ ਹੈ ਕਿ ਇਕ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦੇਣਾ ਹੀ ਹੈ, ਉੱਦਾਂ ਹੀ ਜੇ ਅਸੀਂ ਗ਼ਲਤ ਇੱਛਾ ਬਾਰੇ ਸੋਚਦੇ ਰਹਾਂਗੇ, ਤਾਂ ਇਹ ਸਾਡੇ ʼਤੇ ਇੰਨੀ ਹਾਵੀ ਹੋ ਜਾਵੇਗੀ ਕਿ ਇਕ ਸਮੇਂ ʼਤੇ ਅਸੀਂ ਉਹ ਕੰਮ ਕਰ ਹੀ ਲਵਾਂਗੇ। ਪਰ ਅਸੀਂ ਗ਼ਲਤ ਇੱਛਾਵਾਂ ਦੇ ਗ਼ੁਲਾਮ ਬਣਨ ਤੋਂ ਬਚ ਸਕਦੇ ਹਾਂ।
ਹੀਰੇ-ਮੋਤੀਆਂ ਦੀ ਖੋਜ ਕਰੋ
(ਯਾਕੂਬ 1:17) “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ, ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ ਅਤੇ ਉਹ ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।”
it-2 253-254
ਜੋਤ
ਯਹੋਵਾਹ “ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ” ਹੈ। (ਯਾਕੂ 1:17) ਉਹ ਸਿਰਫ਼ “ਦਿਨ ਦੇ ਚਾਨਣ ਲਈ ਸੂਰਜ . . ., ਅਤੇ ਰਾਤ ਦੇ ਚਾਨਣ ਲਈ ਚੰਦ ਅਤੇ ਤਾਰਿਆਂ ਦੀ ਬਿਧੀ” ਹੀ ਨਹੀਂ ਦਿੰਦਾ, (ਯਿਰ 31:35) ਸਗੋਂ ਸਾਨੂੰ ਆਪਣੇ ਬਾਰੇ ਹਰ ਤਰ੍ਹਾਂ ਦਾ ਗਿਆਨ ਵੀ ਦਿੰਦਾ ਹੈ। (2 ਕੁਰਿੰ 4:6) ਉਸ ਦਾ ਕਾਨੂੰਨ, ਕਾਨੂੰਨੀ ਫ਼ੈਸਲੇ ਅਤੇ ਉਸ ਦਾ ਬਚਨ ਉਨ੍ਹਾਂ ਲਈ ਚਾਨਣ ਹੈ ਜੋ ਉਸ ਨੂੰ ਆਪਣੀ ਅਗਵਾਈ ਕਰਨ ਦਿੰਦੇ ਹਨ। (ਜ਼ਬੂ 43:3; 119:105; ਕਹਾ 6:23; ਯਸਾ 51:4) ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ।” (ਜ਼ਬੂ 36:9; 27:1; 43:3) ਜਿਵੇਂ ਤੜਕੇ ਤੋਂ ਸੂਰਜ ਦੀ ਰੌਸ਼ਨੀ “ਪੂਰੇ ਦਿਨ ਵੱਧਦੀ ਜਾਂਦੀ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦੀ ਬੁੱਧ ਦੇ ਚਾਨਣ ਨਾਲ ਧਰਮੀਆਂ ਦਾ ਰਾਹ ਹੋਰ-ਦੀ-ਹੋਰ ਰੌਸ਼ਨ ਹੁੰਦਾ ਜਾਂਦਾ ਹੈ। (ਕਹਾ 4:18) ਜਿਹੜਾ ਰਾਹ ਪਰਮੇਸ਼ੁਰ ਸਾਨੂੰ ਦੱਸਦਾ ਹੈ, ਉਸ ʼਤੇ ਚੱਲਣ ਲਈ ਸਾਨੂੰ ਉਸ ਦੇ ਚਾਨਣ ਦੀ ਲੋੜ ਹੈ। (ਯਸਾ 2:3-5) ਦੂਜੇ ਪਾਸੇ, ਜਦੋਂ ਵਿਅਕਤੀ ਚੀਜ਼ਾਂ ਨੂੰ ਗ਼ਲਤ ਤਰੀਕੇ ਨਾਲ ਜਾਂ ਬੁਰੇ ਤਰੀਕੇ ਨਾਲ ਦੇਖਦਾ ਹੈ, ਤਾਂ ਉਹ ਪਰਮੇਸ਼ੁਰ ਤੋਂ ਦੂਰ ਗਹਿਰੇ ਹਨੇਰੇ ਵਿਚ ਹੁੰਦਾ ਹੈ। ਜਿਵੇਂ ਯਿਸੂ ਨੇ ਕਿਹਾ: “ਜੇ ਤੇਰੀ ਅੱਖ ਬੁਰੀ ਗੱਲ ʼਤੇ ਟਿਕੀ ਹੋਈ ਹੈ, ਤਾਂ ਤੇਰਾ ਸਾਰਾ ਸਰੀਰ ਹਨੇਰੇ ਵਿਚ ਹੋਵੇਗਾ। ਇਸ ਲਈ ਜੇ ਤੇਰੀ ਅੱਖ ਤੇਰੇ ਸਰੀਰ ਵਿਚ ਰੌਸ਼ਨੀ ਕਰਨ ਦੀ ਬਜਾਇ ਹਨੇਰਾ ਕਰੇ, ਤਾਂ ਤੇਰਾ ਸਾਰਾ ਸਰੀਰ ਕਿੰਨੇ ਘੁੱਪ ਹਨੇਰੇ ਵਿਚ ਹੋਵੇਗਾ!”—ਮੱਤੀ 6:23; ਬਿਵ 15:9; 28:54-57; ਕਹਾ 28:22; 2 ਪਤ 2:14.
(ਯਾਕੂਬ 2:8) ਧਰਮ-ਗ੍ਰੰਥ ਦੀ ਆਇਤ ਵਿਚ ਇਹ ਲਿਖਿਆ ਹੈ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” ਜੇ ਤੁਸੀਂ ਇਸ ਉੱਤਮ ਕਾਨੂੰਨ ʼਤੇ ਚੱਲਦੇ ਹੋ, ਤਾਂ ਤੁਸੀਂ ਬਹੁਤ ਚੰਗਾ ਕਰਦੇ ਹੋ।
it-2 222 ਪੈਰਾ 4
ਕਾਨੂੰਨ
“ਸ਼ਾਹੀ ਕਾਨੂੰਨ।” “ਸ਼ਾਹੀ ਕਾਨੂੰਨ” ਉਨ੍ਹਾਂ ਹੋਰ ਕਾਨੂੰਨਾਂ ਨਾਲੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ ਜੋ ਇਕ ਰਾਜਾ ਇਨਸਾਨੀ ਰਿਸ਼ਤਿਆਂ ਸੰਬੰਧੀ ਬਣਾਉਂਦਾ ਹੈ। (ਯਾਕੂ 2:8) ਮੂਸਾ ਦੇ ਕਾਨੂੰਨ ਦਾ ਆਧਾਰ ਪਿਆਰ ਸੀ; ਅਤੇ “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ” (ਸ਼ਾਹੀ ਕਾਨੂੰਨ) ਇਹ ਦੂਸਰਾ ਹੁਕਮ ਸੀ ਜਿਨ੍ਹਾਂ ਉੱਤੇ ਮੂਸਾ ਦਾ ਸਾਰਾ ਕਾਨੂੰਨ ਅਤੇ ਨਬੀਆਂ ਦੀਆਂ ਸਿੱਖਿਆਵਾਂ ਆਧਾਰਿਤ ਸਨ। (ਮੱਤੀ 22:37-40) ਪਰ ਮਸੀਹੀ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ, ਸਗੋਂ ਨਵੇਂ ਕਾਨੂੰਨ ਅਨੁਸਾਰ ਉਹ ਰਾਜੇ ਯਹੋਵਾਹ ਅਤੇ ਉਸ ਦੇ ਪੁੱਤਰ ਰਾਜੇ ਯਿਸੂ ਮਸੀਹ ਦੇ ਕਾਨੂੰਨ ਦੇ ਅਧੀਨ ਹਨ।
ਬਾਈਬਲ ਪੜ੍ਹਾਈ