ਗਿਣਤੀ
26 ਕਹਿਰ ਤੋਂ ਬਾਅਦ+ ਯਹੋਵਾਹ ਨੇ ਮੂਸਾ ਅਤੇ ਪੁਜਾਰੀ ਹਾਰੂਨ ਦੇ ਪੁੱਤਰ ਅਲਆਜ਼ਾਰ ਨੂੰ ਕਿਹਾ: 2 “ਇਜ਼ਰਾਈਲੀਆਂ ਦੀ ਪੂਰੀ ਮੰਡਲੀ ਵਿਚ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਹਨ, ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਗਿਣਤੀ ਕਰੋ।”+ 3 ਇਸ ਲਈ ਯਰੀਹੋ+ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ+ ਵਿਚ ਮੂਸਾ ਅਤੇ ਪੁਜਾਰੀ ਅਲਆਜ਼ਾਰ+ ਨੇ ਲੋਕਾਂ ਨੂੰ ਕਿਹਾ: 4 “ਉਨ੍ਹਾਂ ਸਾਰਿਆਂ ਦੀ ਗਿਣਤੀ ਕਰੋ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਹੈ।”+
ਇਹ ਇਜ਼ਰਾਈਲ ਦੇ ਪੁੱਤਰਾਂ ਦੀ ਸੂਚੀ ਹੈ ਜਿਹੜੇ ਮਿਸਰ ਵਿੱਚੋਂ ਨਿਕਲ ਕੇ ਆਏ ਸਨ: 5 ਇਜ਼ਰਾਈਲ ਦਾ ਜੇਠਾ ਰਊਬੇਨ;+ ਉਸ ਦੇ ਪੁੱਤਰ+ ਸਨ: ਹਾਨੋਕ ਤੋਂ ਹਾਨੋਕੀਆਂ ਦਾ ਪਰਿਵਾਰ; ਪੱਲੂ ਤੋਂ ਪੱਲੂਆਂ ਦਾ ਪਰਿਵਾਰ; 6 ਹਸਰੋਨ ਤੋਂ ਹਸਰੋਨੀਆਂ ਦਾ ਪਰਿਵਾਰ; ਕਰਮੀ ਤੋਂ ਕਰਮੀਆਂ ਦਾ ਪਰਿਵਾਰ। 7 ਇਹ ਰਊਬੇਨੀਆਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 43,730 ਸੀ।+
8 ਅਲੀਆਬ ਪੱਲੂ ਦਾ ਪੁੱਤਰ ਸੀ। 9 ਅਲੀਆਬ ਦੇ ਪੁੱਤਰ ਸਨ ਨਮੂਏਲ, ਦਾਥਾਨ ਅਤੇ ਅਬੀਰਾਮ। ਦਾਥਾਨ ਅਤੇ ਅਬੀਰਾਮ ਮੰਡਲੀ ਦੇ ਚੁਣੇ ਹੋਏ ਅਧਿਕਾਰੀ ਸਨ ਅਤੇ ਉਨ੍ਹਾਂ ਨੇ ਕੋਰਹ ਦੀ ਟੋਲੀ+ ਨਾਲ ਰਲ਼ ਕੇ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬਗਾਵਤ ਕੀਤੀ ਸੀ।+ ਹਾਂ, ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਸੀ।+
10 ਫਿਰ ਧਰਤੀ ਪਾਟ ਗਈ ਸੀ* ਅਤੇ ਉਨ੍ਹਾਂ ਨੂੰ ਨਿਗਲ਼ ਗਈ ਸੀ। ਕੋਰਹ ਅਤੇ ਉਸ ਦੇ 250 ਸਾਥੀਆਂ ਨੂੰ ਅੱਗ ਨੇ ਭਸਮ ਕਰ ਦਿੱਤਾ ਸੀ।+ ਉਨ੍ਹਾਂ ਨਾਲ ਜੋ ਹੋਇਆ, ਉਹ ਸਾਰਿਆਂ ਲਈ ਇਕ ਚੇਤਾਵਨੀ ਸੀ।+ 11 ਪਰ ਕੋਰਹ ਦੇ ਪੁੱਤਰ ਨਹੀਂ ਮਰੇ।+
12 ਸ਼ਿਮਓਨ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਨਮੂਏਲ ਤੋਂ ਨਮੂਏਲੀਆਂ ਦਾ ਪਰਿਵਾਰ; ਯਾਮੀਨ ਤੋਂ ਯਾਮੀਨੀਆਂ ਦਾ ਪਰਿਵਾਰ; ਯਾਕੀਨ ਤੋਂ ਯਾਕੀਨੀਆਂ ਦਾ ਪਰਿਵਾਰ; 13 ਜ਼ਰਾਹ ਤੋਂ ਜ਼ਰਾਹੀਆਂ ਦਾ ਪਰਿਵਾਰ; ਸ਼ਾਊਲ ਤੋਂ ਸ਼ਾਊਲੀਆਂ ਦਾ ਪਰਿਵਾਰ। 14 ਇਹ ਸ਼ਿਮਓਨੀਆਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 22,200 ਸੀ।+
15 ਗਾਦ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸਫੋਨ ਤੋਂ ਸਫੋਨੀਆਂ ਦਾ ਪਰਿਵਾਰ; ਹੱਗੀ ਤੋਂ ਹੱਗੀਆਂ ਦਾ ਪਰਿਵਾਰ; ਸ਼ੂਨੀ ਤੋਂ ਸ਼ੂਨੀਆਂ ਦਾ ਪਰਿਵਾਰ; 16 ਆਜ਼ਨੀ ਤੋਂ ਆਜ਼ਨੀਆਂ ਦਾ ਪਰਿਵਾਰ; ਏਰੀ ਤੋਂ ਏਰੀਆਂ ਦਾ ਪਰਿਵਾਰ; 17 ਅਰੋਦ ਤੋਂ ਅਰੋਦੀਆਂ ਦਾ ਪਰਿਵਾਰ; ਅਰਏਲੀ ਤੋਂ ਅਰਏਲੀਆਂ ਦਾ ਪਰਿਵਾਰ। 18 ਇਹ ਗਾਦ ਦੇ ਪੁੱਤਰਾਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 40,500 ਸੀ।+
19 ਯਹੂਦਾਹ ਦੇ ਪੁੱਤਰ+ ਸਨ ਏਰ ਅਤੇ ਓਨਾਨ।+ ਪਰ ਏਰ ਅਤੇ ਓਨਾਨ ਦੀ ਕਨਾਨ ਵਿਚ ਮੌਤ ਹੋ ਗਈ ਸੀ।+ 20 ਯਹੂਦਾਹ ਦੇ ਪੁੱਤਰ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸ਼ੇਲਾਹ+ ਤੋਂ ਸ਼ੇਲਾਹੀਆਂ ਦਾ ਪਰਿਵਾਰ; ਪਰਸ+ ਤੋਂ ਪਰਸੀਆਂ ਦਾ ਪਰਿਵਾਰ; ਜ਼ਰਾਹ+ ਤੋਂ ਜ਼ਰਾਹੀਆਂ ਦਾ ਪਰਿਵਾਰ। 21 ਪਰਸ ਦੇ ਪੁੱਤਰ ਸਨ: ਹਸਰੋਨ+ ਤੋਂ ਹਸਰੋਨੀਆਂ ਦਾ ਪਰਿਵਾਰ; ਹਾਮੂਲ+ ਤੋਂ ਹਾਮੂਲੀਆਂ ਦਾ ਪਰਿਵਾਰ। 22 ਇਹ ਯਹੂਦਾਹ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 76,500 ਸੀ।+
23 ਯਿਸਾਕਾਰ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਤੋਲਾ+ ਤੋਂ ਤੋਲੀਆਂ ਦਾ ਪਰਿਵਾਰ; ਪੁੱਵਾਹ ਤੋਂ ਪੂਨੀਆਂ ਦਾ ਪਰਿਵਾਰ; 24 ਯਾਸ਼ੂਬ ਤੋਂ ਯਾਸ਼ੂਬੀਆਂ ਦਾ ਪਰਿਵਾਰ; ਸ਼ਿਮਰੋਨ ਤੋਂ ਸ਼ਿਮਰੋਨੀਆਂ ਦਾ ਪਰਿਵਾਰ। 25 ਇਹ ਯਿਸਾਕਾਰ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 64,300 ਸੀ।+
26 ਜ਼ਬੂਲੁਨ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸਿਰੇਦ ਤੋਂ ਸਿਰੇਦੀਆਂ ਦਾ ਪਰਿਵਾਰ; ਏਲੋਨ ਤੋਂ ਏਲੋਨੀਆਂ ਦਾ ਪਰਿਵਾਰ; ਯਹਲਏਲ ਤੋਂ ਯਹਲਏਲੀਆਂ ਦਾ ਪਰਿਵਾਰ। 27 ਇਹ ਜ਼ਬੂਲੁਨੀਆਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 60,500 ਸੀ।+
28 ਯੂਸੁਫ਼ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਮਨੱਸ਼ਹ ਅਤੇ ਇਫ਼ਰਾਈਮ।+ 29 ਮਨੱਸ਼ਹ ਦੇ ਪੁੱਤਰ+ ਸਨ: ਮਾਕੀਰ+ ਤੋਂ ਮਾਕੀਰੀਆਂ ਦਾ ਪਰਿਵਾਰ। ਮਾਕੀਰ ਤੋਂ ਗਿਲਆਦ+ ਪੈਦਾ ਹੋਇਆ। ਗਿਲਆਦ ਤੋਂ ਗਿਲਆਦੀਆਂ ਦਾ ਪਰਿਵਾਰ। 30 ਗਿਲਆਦ ਦੇ ਪੁੱਤਰ ਸਨ: ਈਅਜ਼ਰ ਤੋਂ ਈਅਜ਼ਰੀਆਂ ਦਾ ਪਰਿਵਾਰ; ਹੇਲਕ ਤੋਂ ਹੇਲਕੀਆਂ ਦਾ ਪਰਿਵਾਰ; 31 ਅਸਰੀਏਲ ਤੋਂ ਅਸਰੀਏਲੀਆਂ ਦਾ ਪਰਿਵਾਰ; ਸ਼ਕਮ ਤੋਂ ਸ਼ਕਮੀਆਂ ਦਾ ਪਰਿਵਾਰ; 32 ਸ਼ਮੀਦਾ ਤੋਂ ਸ਼ਮੀਦਾਈਆਂ ਦਾ ਪਰਿਵਾਰ; ਹੇਫਰ ਤੋਂ ਹੇਫਰੀਆਂ ਦਾ ਪਰਿਵਾਰ। 33 ਸਲਾਫਹਾਦ ਦੇ ਕੋਈ ਪੁੱਤਰ ਨਹੀਂ ਸੀ, ਸਿਰਫ਼ ਧੀਆਂ ਸਨ+ ਜਿਨ੍ਹਾਂ ਦੇ ਨਾਂ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।+ 34 ਇਹ ਮਨੱਸ਼ਹ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 52,700 ਸੀ।+
35 ਇਫ਼ਰਾਈਮ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸ਼ੂਥਲਾਹ+ ਤੋਂ ਸ਼ੂਥਲਾਹੀਆਂ ਦਾ ਪਰਿਵਾਰ; ਬਕਰ ਤੋਂ ਬਕਰੀਆਂ ਦਾ ਪਰਿਵਾਰ; ਤਹਨ ਤੋਂ ਤਹਨੀਆਂ ਦਾ ਪਰਿਵਾਰ। 36 ਸ਼ੂਥਲਾਹ ਦੇ ਪੁੱਤਰ ਸਨ: ਏਰਾਨ ਤੋਂ ਏਰਾਨੀਆਂ ਦਾ ਪਰਿਵਾਰ। 37 ਇਹ ਇਫ਼ਰਾਈਮ ਦੇ ਪੁੱਤਰਾਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 32,500 ਸੀ।+ ਇਹ ਯੂਸੁਫ਼ ਦੇ ਪੁੱਤਰ ਆਪੋ-ਆਪਣੇ ਪਰਿਵਾਰਾਂ ਅਨੁਸਾਰ ਸਨ।
38 ਬਿਨਯਾਮੀਨ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਬੇਲਾ+ ਤੋਂ ਬੇਲੀਆਂ ਦਾ ਪਰਿਵਾਰ; ਅਸ਼ਬੇਲ ਤੋਂ ਅਸ਼ਬੇਲੀਆਂ ਦਾ ਪਰਿਵਾਰ; ਅਹੀਰਾਮ ਤੋਂ ਅਹੀਰਾਮੀਆਂ ਦਾ ਪਰਿਵਾਰ; 39 ਸ਼ਫੂਫਾਮ ਤੋਂ ਸ਼ਫੂਫਾਮੀਆਂ ਦਾ ਪਰਿਵਾਰ; ਹੂਫਾਮ ਤੋਂ ਹੂਫਾਮੀਆਂ ਦਾ ਪਰਿਵਾਰ। 40 ਬੇਲਾ ਦੇ ਪੁੱਤਰ ਸਨ ਅਰਦ ਅਤੇ ਨਾਮਾਨ:+ ਅਰਦ ਤੋਂ ਅਰਦੀਆਂ ਦਾ ਪਰਿਵਾਰ; ਨਾਮਾਨ ਤੋਂ ਨਾਮਾਨੀਆਂ ਦਾ ਪਰਿਵਾਰ। 41 ਇਹ ਬਿਨਯਾਮੀਨ ਦੇ ਪੁੱਤਰਾਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 45,600 ਸੀ।+
42 ਦਾਨ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸ਼ੂਹਾਮ ਤੋਂ ਸ਼ੂਹਾਮੀਆਂ ਦਾ ਪਰਿਵਾਰ। ਇਹ ਦਾਨ ਦੇ ਪੁੱਤਰਾਂ ਦੀ ਸੂਚੀ ਹੈ ਜੋ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਬਣਾਈ ਗਈ ਹੈ। 43 ਇਹ ਸ਼ੂਹਾਮੀਆਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 64,400 ਸੀ।+
44 ਆਸ਼ੇਰ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਯਿਮਨਾਹ ਤੋਂ ਯਿਮਨਾਹੀਆਂ ਦਾ ਪਰਿਵਾਰ; ਯਿਸ਼ਵੀ ਤੋਂ ਯਿਸ਼ਵੀਆਂ ਦਾ ਪਰਿਵਾਰ; ਬਰੀਆਹ ਤੋਂ ਬਰੀਆਈਆਂ ਦਾ ਪਰਿਵਾਰ; 45 ਬਰੀਆਹ ਦੇ ਪੁੱਤਰ ਸਨ: ਹੇਬਰ ਤੋਂ ਹੇਬਰੀਆਂ ਦਾ ਪਰਿਵਾਰ; ਮਲਕੀਏਲ ਤੋਂ ਮਲਕੀਏਲੀਆਂ ਦਾ ਪਰਿਵਾਰ। 46 ਆਸ਼ੇਰ ਦੀ ਧੀ ਦਾ ਨਾਂ ਸਰਹ ਸੀ। 47 ਇਹ ਆਸ਼ੇਰ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 53,400 ਸੀ।+
48 ਨਫ਼ਤਾਲੀ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਯਹਸਏਲ ਤੋਂ ਯਹਸਏਲੀਆਂ ਦਾ ਪਰਿਵਾਰ; ਗੂਨੀ ਤੋਂ ਗੂਨੀਆਂ ਦਾ ਪਰਿਵਾਰ; 49 ਯੇਸਰ ਤੋਂ ਯੇਸਰੀਆਂ ਦਾ ਪਰਿਵਾਰ; ਸ਼ਿਲੇਮ ਤੋਂ ਸ਼ਿਲੇਮੀਆਂ ਦਾ ਪਰਿਵਾਰ। 50 ਇਹ ਨਫ਼ਤਾਲੀ ਦੇ ਪਰਿਵਾਰ ਆਪਣੇ ਪਰਿਵਾਰਾਂ ਅਨੁਸਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 45,400 ਸੀ।+
51 ਜਿਨ੍ਹਾਂ ਇਜ਼ਰਾਈਲੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ, ਉਨ੍ਹਾਂ ਦੀ ਕੁੱਲ ਗਿਣਤੀ 6,01,730 ਸੀ।+
52 ਬਾਅਦ ਵਿਚ ਯਹੋਵਾਹ ਨੇ ਮੂਸਾ ਨੂੰ ਕਿਹਾ: 53 “ਇਨ੍ਹਾਂ ਸਾਰਿਆਂ ਨੂੰ ਨਾਵਾਂ ਦੀ ਇਸ ਸੂਚੀ ਅਨੁਸਾਰ ਦੇਸ਼ ਵਿਚ ਵਿਰਾਸਤ ਵਜੋਂ ਜ਼ਮੀਨ ਦਿੱਤੀ ਜਾਵੇ।+ 54 ਵੱਡੇ ਸਮੂਹਾਂ ਨੂੰ ਜ਼ਿਆਦਾ ਜ਼ਮੀਨ ਦਿੱਤੀ ਜਾਵੇ ਅਤੇ ਛੋਟੇ ਸਮੂਹਾਂ ਨੂੰ ਘੱਟ ਜ਼ਮੀਨ ਦਿੱਤੀ ਜਾਵੇ।+ ਹਰ ਸਮੂਹ ਨੂੰ ਸੂਚੀ ਵਿਚ ਦਰਜ ਲੋਕਾਂ ਦੀ ਗਿਣਤੀ ਮੁਤਾਬਕ ਹੀ ਜ਼ਮੀਨ ਵਿਰਾਸਤ ਵਿਚ ਦਿੱਤੀ ਜਾਵੇ। 55 ਜ਼ਮੀਨ ਦੀ ਵੰਡ ਗੁਣੇ ਪਾ ਕੇ ਕੀਤੀ ਜਾਵੇ।+ ਹਰੇਕ ਨੂੰ ਆਪੋ-ਆਪਣੇ ਪਿਉ-ਦਾਦਿਆਂ ਦੇ ਗੋਤ ਦੇ ਨਾਂ ਆਈ ਜ਼ਮੀਨ ਵਿੱਚੋਂ ਹਿੱਸਾ ਮਿਲੇਗਾ। 56 ਵੱਡੇ ਅਤੇ ਛੋਟੇ ਸਮੂਹਾਂ ਨੂੰ ਗੁਣੇ ਪਾ ਕੇ ਵਿਰਾਸਤ ਦਾ ਹਿੱਸਾ ਦਿੱਤਾ ਜਾਵੇਗਾ।”
57 ਜਿਨ੍ਹਾਂ ਲੇਵੀਆਂ+ ਦੇ ਨਾਂ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਸੂਚੀ ਵਿਚ ਦਰਜ ਕੀਤੇ ਗਏ ਸਨ, ਉਹ ਇਹ ਹਨ: ਗੇਰਸ਼ੋਨ ਤੋਂ ਗੇਰਸ਼ੋਨੀਆਂ ਦਾ ਪਰਿਵਾਰ; ਕਹਾਥ+ ਤੋਂ ਕਹਾਥੀਆਂ ਦਾ ਪਰਿਵਾਰ; ਮਰਾਰੀ ਤੋਂ ਮਰਾਰੀਆਂ ਦਾ ਪਰਿਵਾਰ। 58 ਇਹ ਲੇਵੀਆਂ ਦੇ ਪਰਿਵਾਰ ਸਨ: ਲਿਬਨੀਆਂ ਦਾ ਪਰਿਵਾਰ,+ ਹਬਰੋਨੀਆਂ ਦਾ ਪਰਿਵਾਰ,+ ਮਹਲੀਆਂ ਦਾ ਪਰਿਵਾਰ,+ ਮੂਸ਼ੀਆਂ ਦਾ ਪਰਿਵਾਰ,+ ਕੋਰਹੀਆਂ ਦਾ ਪਰਿਵਾਰ।+
ਕਹਾਥ ਤੋਂ ਅਮਰਾਮ ਪੈਦਾ ਹੋਇਆ।+ 59 ਅਮਰਾਮ ਦੀ ਪਤਨੀ ਦਾ ਨਾਂ ਯੋਕਬਦ ਸੀ+ ਜੋ ਲੇਵੀ ਦੇ ਗੋਤ ਵਿੱਚੋਂ ਸੀ ਅਤੇ ਮਿਸਰ ਵਿਚ ਪੈਦਾ ਹੋਈ ਸੀ। ਉਸ ਨੇ ਅਮਰਾਮ ਦੇ ਬੱਚਿਆਂ ਹਾਰੂਨ, ਮੂਸਾ ਅਤੇ ਉਨ੍ਹਾਂ ਦੀ ਭੈਣ ਮਿਰੀਅਮ ਨੂੰ ਜਨਮ ਦਿੱਤਾ।+ 60 ਫਿਰ ਹਾਰੂਨ ਤੋਂ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਪੈਦਾ ਹੋਏ।+ 61 ਪਰ ਨਾਦਾਬ ਅਤੇ ਅਬੀਹੂ ਮਰ ਗਏ ਕਿਉਂਕਿ ਉਨ੍ਹਾਂ ਨੇ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਯਹੋਵਾਹ ਅੱਗੇ ਧੂਪ ਧੁਖਾਈ ਸੀ।+
62 ਜਿਨ੍ਹਾਂ ਲੇਵੀ ਆਦਮੀਆਂ ਅਤੇ ਮੁੰਡਿਆਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ, ਉਨ੍ਹਾਂ ਦੀ ਕੁੱਲ ਗਿਣਤੀ 23,000 ਸੀ।+ ਉਨ੍ਹਾਂ ਦੇ ਨਾਂ ਹੋਰ ਇਜ਼ਰਾਈਲੀਆਂ ਦੀ ਸੂਚੀ ਵਿਚ ਦਰਜ ਨਹੀਂ ਕੀਤੇ ਗਏ ਸਨ+ ਕਿਉਂਕਿ ਉਨ੍ਹਾਂ ਨੂੰ ਇਜ਼ਰਾਈਲੀਆਂ ਵਿਚ ਕੋਈ ਵਿਰਾਸਤ ਨਹੀਂ ਮਿਲਣੀ ਸੀ।+
63 ਮੂਸਾ ਅਤੇ ਪੁਜਾਰੀ ਅਲਆਜ਼ਾਰ ਨੇ ਯਰੀਹੋ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ ਵਿਚ ਉਨ੍ਹਾਂ ਸਾਰੇ ਇਜ਼ਰਾਈਲੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ। 64 ਪਰ ਇਸ ਸੂਚੀ ਵਿਚ ਉਨ੍ਹਾਂ ਆਦਮੀਆਂ ਵਿੱਚੋਂ ਕਿਸੇ ਦਾ ਵੀ ਨਾਂ ਨਹੀਂ ਸੀ ਜਿਨ੍ਹਾਂ ਦੀ ਗਿਣਤੀ ਸੀਨਈ ਦੀ ਉਜਾੜ ਵਿਚ ਮੂਸਾ ਤੇ ਪੁਜਾਰੀ ਹਾਰੂਨ ਨੇ ਕੀਤੀ ਸੀ+ 65 ਕਿਉਂਕਿ ਯਹੋਵਾਹ ਨੇ ਉਨ੍ਹਾਂ ਆਦਮੀਆਂ ਬਾਰੇ ਕਿਹਾ ਸੀ: “ਉਹ ਜ਼ਰੂਰ ਉਜਾੜ ਵਿਚ ਮਰ ਜਾਣਗੇ।”+ ਇਸ ਲਈ ਉਨ੍ਹਾਂ ਵਿੱਚੋਂ ਯਫੁੰਨਾਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਤੋਂ ਸਿਵਾਇ ਹੋਰ ਕੋਈ ਆਦਮੀ ਜੀਉਂਦਾ ਨਹੀਂ ਬਚਿਆ ਸੀ।+