ਪਹਿਲਾ ਰਾਜਿਆਂ
4 ਰਾਜਾ ਸੁਲੇਮਾਨ ਸਾਰੇ ਇਜ਼ਰਾਈਲ ਉੱਤੇ ਰਾਜ ਕਰਦਾ ਸੀ।+ 2 ਇਹ ਉਸ ਦੇ ਉੱਚ ਅਧਿਕਾਰੀ ਸਨ: ਸਾਦੋਕ+ ਦਾ ਪੁੱਤਰ ਅਜ਼ਰਯਾਹ ਪੁਜਾਰੀ ਸੀ; 3 ਸ਼ੀਸ਼ਾ ਦੇ ਪੁੱਤਰ ਅਲੀਹੋਰਫ ਅਤੇ ਅਹੀਯਾਹ ਸਕੱਤਰ+ ਸਨ; ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ+ ਇਤਿਹਾਸ ਦਾ ਲਿਖਾਰੀ ਸੀ; 4 ਯਹੋਯਾਦਾ ਦਾ ਪੁੱਤਰ ਬਨਾਯਾਹ+ ਫ਼ੌਜ ਦਾ ਸੈਨਾਪਤੀ ਸੀ; ਸਾਦੋਕ ਤੇ ਅਬਯਾਥਾਰ+ ਪੁਜਾਰੀ ਸਨ; 5 ਨਾਥਾਨ+ ਦਾ ਪੁੱਤਰ ਅਜ਼ਰਯਾਹ ਨਿਗਰਾਨਾਂ ਦਾ ਪ੍ਰਧਾਨ ਸੀ; ਨਾਥਾਨ ਦਾ ਪੁੱਤਰ ਜ਼ਾਬੂਦ ਪੁਜਾਰੀ ਅਤੇ ਰਾਜੇ ਦਾ ਦੋਸਤ+ ਸੀ; 6 ਅਹੀਸ਼ਾਰ ਸ਼ਾਹੀ ਘਰਾਣੇ ਦਾ ਨਿਗਰਾਨ ਸੀ; ਅਬਦਾ ਦਾ ਪੁੱਤਰ ਅਦੋਨੀਰਾਮ+ ਉਨ੍ਹਾਂ ʼਤੇ ਅਧਿਕਾਰੀ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ।+
7 ਸੁਲੇਮਾਨ ਨੇ ਸਾਰੇ ਇਜ਼ਰਾਈਲ ਵਿਚ 12 ਨਿਗਰਾਨ ਠਹਿਰਾਏ ਜੋ ਰਾਜੇ ਅਤੇ ਉਸ ਦੇ ਘਰਾਣੇ ਲਈ ਖਾਣੇ ਦਾ ਪ੍ਰਬੰਧ ਕਰਦੇ ਸਨ। ਹਰੇਕ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਸਾਲ ਵਿਚ ਇਕ ਮਹੀਨੇ ਵਾਸਤੇ ਖਾਣਾ ਮੁਹੱਈਆ ਕਰਾਏ।+ 8 ਉਨ੍ਹਾਂ ਦੇ ਨਾਂ ਸਨ: ਹੂਰ ਦਾ ਪੁੱਤਰ, ਜਿਸ ਦੇ ਅਧੀਨ ਇਫ਼ਰਾਈਮ ਦਾ ਪਹਾੜੀ ਇਲਾਕਾ ਸੀ; 9 ਦਕਰ ਦਾ ਪੁੱਤਰ, ਜਿਸ ਦੇ ਅਧੀਨ ਮਾਕਸ, ਸ਼ਾਲਬੀਮ,+ ਬੈਤ-ਸ਼ਮਸ਼ ਅਤੇ ਏਲੋਨ-ਬੈਤ-ਹਨਾਨ ਸਨ; 10 ਹਸਦ ਦਾ ਪੁੱਤਰ, ਜਿਸ ਦੇ ਅਧੀਨ ਅਰੁਬੋਥ ਸੀ (ਉਸ ਦੇ ਅਧੀਨ ਸੋਕੋਹ ਅਤੇ ਹੇਫਰ ਦਾ ਸਾਰਾ ਇਲਾਕਾ ਸੀ); 11 ਅਬੀਨਾਦਾਬ ਦਾ ਪੁੱਤਰ, ਜਿਸ ਦੇ ਅਧੀਨ ਦੋਰ ਦੀਆਂ ਸਾਰੀਆਂ ਢਲਾਣਾਂ ਸਨ (ਸੁਲੇਮਾਨ ਦੀ ਧੀ ਟਾਫਥ ਉਸ ਦੀ ਪਤਨੀ ਸੀ); 12 ਅਹੀਲੂਦ ਦਾ ਪੁੱਤਰ ਬਆਨਾ, ਜਿਸ ਦੇ ਅਧੀਨ ਤਾਨਾਕ, ਮਗਿੱਦੋ+ ਅਤੇ ਸਾਰਾ ਬੈਤ-ਸ਼ਿਆਨ,+ ਜੋ ਸਾਰਥਾਨ ਦੇ ਨਾਲ ਹੈ ਤੇ ਯਿਜ਼ਰਾਏਲ ਦੇ ਥੱਲੇ ਹੈ, ਅਤੇ ਬੈਤ-ਸ਼ਿਆਨ ਤੋਂ ਆਬੇਲ-ਮਹੋਲਾਹ ਤਕ ਅਤੇ ਉੱਥੋਂ ਯਾਕਮਾਮ+ ਤਕ ਦਾ ਇਲਾਕਾ ਸੀ; 13 ਗਬਰ ਦਾ ਪੁੱਤਰ, ਜਿਸ ਦੇ ਅਧੀਨ ਰਾਮੋਥ-ਗਿਲਆਦ+ ਸੀ (ਉਸ ਦੇ ਅਧੀਨ ਮਨੱਸ਼ਹ ਦੇ ਪੁੱਤਰ ਯਾਈਰ ਦੇ ਤੰਬੂਆਂ ਵਾਲੇ ਪਿੰਡ+ ਸਨ ਜੋ ਗਿਲਆਦ+ ਵਿਚ ਹਨ; ਉਸ ਦੇ ਅਧੀਨ ਅਰਗੋਬ ਦਾ ਇਲਾਕਾ+ ਵੀ ਸੀ ਜੋ ਬਾਸ਼ਾਨ+ ਵਿਚ ਹੈ: ਕੰਧਾਂ ਤੇ ਹੋੜਿਆਂ ਵਾਲੇ 60 ਵੱਡੇ ਸ਼ਹਿਰ); 14 ਇੱਦੋ ਦਾ ਪੁੱਤਰ ਅਹੀਨਾਦਾਬ, ਜਿਸ ਦੇ ਅਧੀਨ ਮਹਨਾਇਮ+ ਸੀ; 15 ਅਹੀਮਆਸ, ਜਿਸ ਦੇ ਅਧੀਨ ਨਫ਼ਤਾਲੀ ਸੀ (ਉਸ ਨੇ ਬਾਸਮਥ ਨਾਲ ਵਿਆਹ ਕਰਾਇਆ ਜੋ ਸੁਲੇਮਾਨ ਦੀ ਧੀ ਸੀ); 16 ਹੂਸ਼ਈ ਦਾ ਪੁੱਤਰ ਬਆਨਾ, ਜਿਸ ਦੇ ਅਧੀਨ ਆਸ਼ੇਰ ਤੇ ਬਆਲੋਥ ਸੀ; 17 ਪਾਰੂਆਹ ਦਾ ਪੁੱਤਰ ਯਹੋਸ਼ਾਫ਼ਾਟ, ਜਿਸ ਦੇ ਅਧੀਨ ਯਿਸਾਕਾਰ ਸੀ; 18 ਏਲਾ ਦਾ ਪੁੱਤਰ ਸ਼ਿਮਈ,+ ਜਿਸ ਦੇ ਅਧੀਨ ਬਿਨਯਾਮੀਨ ਸੀ;+ 19 ਊਰੀ ਦਾ ਪੁੱਤਰ ਗਬਰ, ਜਿਸ ਦੇ ਅਧੀਨ ਗਿਲਆਦ ਦਾ ਇਲਾਕਾ ਸੀ+ ਜੋ ਪਹਿਲਾਂ ਅਮੋਰੀਆਂ ਦੇ ਰਾਜੇ ਸੀਹੋਨ+ ਅਤੇ ਬਾਸ਼ਾਨ ਦੇ ਰਾਜੇ ਓਗ+ ਦੇ ਅਧੀਨ ਸੀ। ਦੇਸ਼ ਦੇ ਇਨ੍ਹਾਂ ਸਾਰੇ ਨਿਗਰਾਨਾਂ ਉੱਤੇ ਇਕ ਹੋਰ ਨਿਗਰਾਨ ਵੀ ਠਹਿਰਾਇਆ ਗਿਆ ਸੀ।
20 ਯਹੂਦਾਹ ਅਤੇ ਇਜ਼ਰਾਈਲ ਦੇ ਲੋਕਾਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਸੀ;+ ਉਹ ਖਾਂਦੇ-ਪੀਂਦੇ ਤੇ ਖ਼ੁਸ਼ੀਆਂ ਮਨਾਉਂਦੇ ਸਨ।+
21 ਸੁਲੇਮਾਨ ਨੇ ਦਰਿਆ*+ ਤੋਂ ਲੈ ਕੇ ਫਲਿਸਤੀਆਂ ਦੇ ਦੇਸ਼ ਤਕ ਅਤੇ ਮਿਸਰ ਦੀ ਸਰਹੱਦ ਤਕ ਸਾਰੇ ਰਾਜਾਂ ʼਤੇ ਹਕੂਮਤ ਕੀਤੀ। ਉਹ ਸੁਲੇਮਾਨ ਦੀ ਸਾਰੀ ਜ਼ਿੰਦਗੀ ਦੌਰਾਨ ਨਜ਼ਰਾਨੇ ਲਿਆਉਂਦੇ ਰਹੇ ਤੇ ਉਸ ਦੀ ਸੇਵਾ ਕਰਦੇ ਰਹੇ।+
22 ਹਰ ਰੋਜ਼ ਸੁਲੇਮਾਨ ਦੇ ਭੋਜਨ ਲਈ ਇੰਨੀਆਂ ਚੀਜ਼ਾਂ ਲੱਗਦੀਆਂ ਸਨ: 30 ਕੋਰ* ਮੈਦਾ ਅਤੇ 60 ਕੋਰ ਆਟਾ, 23 ਪਲ਼ੇ ਹੋਏ 10 ਗਾਂਵਾਂ-ਬਲਦ, ਚਰਾਂਦਾਂ ਵਿਚ ਚਰਨ ਵਾਲੇ 20 ਪਸ਼ੂ ਤੇ 100 ਭੇਡਾਂ, ਇਨ੍ਹਾਂ ਤੋਂ ਇਲਾਵਾ ਕੁਝ ਬਾਰਾਂਸਿੰਗੇ, ਹਿਰਨ, ਛੋਟੇ ਹਿਰਨ ਅਤੇ ਪਲ਼ੀਆਂ ਹੋਈਆਂ ਕੋਇਲਾਂ। 24 ਦਰਿਆ ਦੇ ਇਸ ਪਾਸੇ* ਸਾਰਾ ਕੁਝ ਉਸ ਦੇ ਅਧੀਨ ਸੀ+ ਯਾਨੀ ਤਿਫਸਾਹ ਤੋਂ ਗਾਜ਼ਾ+ ਤਕ ਅਤੇ ਦਰਿਆ ਦੇ ਇਸ ਪਾਸੇ ਦੇ ਸਾਰੇ ਰਾਜੇ; ਉਸ ਦੇ ਆਲੇ-ਦੁਆਲੇ ਦੇ ਹਰ ਇਲਾਕੇ ਵਿਚ ਸ਼ਾਂਤੀ ਸੀ।+ 25 ਸੁਲੇਮਾਨ ਦੇ ਸਾਰੇ ਦਿਨਾਂ ਦੌਰਾਨ ਦਾਨ ਤੋਂ ਲੈ ਕੇ ਬਏਰ-ਸ਼ਬਾ ਤਕ ਯਹੂਦਾਹ ਅਤੇ ਇਜ਼ਰਾਈਲ ਦੇ ਲੋਕ ਅਮਨ-ਚੈਨ ਨਾਲ ਵੱਸਦੇ ਸਨ, ਹਾਂ, ਹਰ ਕੋਈ ਆਪੋ-ਆਪਣੀ ਅੰਗੂਰੀ ਵੇਲ ਅਤੇ ਆਪੋ-ਆਪਣੇ ਅੰਜੀਰ ਦੇ ਦਰਖ਼ਤ ਥੱਲੇ।
26 ਸੁਲੇਮਾਨ ਕੋਲ ਆਪਣੇ ਰਥਾਂ ਦੇ ਘੋੜਿਆਂ ਲਈ 4,000* ਤਬੇਲੇ ਸਨ ਅਤੇ ਉਸ ਕੋਲ 12,000 ਘੋੜੇ* ਸਨ।+
27 ਇਹ ਨਿਗਰਾਨ ਰਾਜਾ ਸੁਲੇਮਾਨ ਅਤੇ ਉਸ ਦੇ ਮੇਜ਼ ਤੋਂ ਖਾਣ ਵਾਲੇ ਹਰੇਕ ਜਣੇ ਲਈ ਖਾਣਾ ਮੁਹੱਈਆ ਕਰਾਉਂਦੇ ਸਨ। ਹਰੇਕ ਮਹੀਨੇ ਜਿਸ ਦੀ ਵੀ ਜ਼ਿੰਮੇਵਾਰੀ ਹੁੰਦੀ ਸੀ, ਉਹ ਧਿਆਨ ਰੱਖਦਾ ਸੀ ਕਿ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ।+ 28 ਉਹ ਆਪੋ-ਆਪਣੀ ਜ਼ਿੰਮੇਵਾਰੀ ਮੁਤਾਬਕ ਜਿੱਥੇ ਕਿਤੇ ਵੀ ਲੋੜ ਹੁੰਦੀ ਸੀ, ਘੋੜਿਆਂ ਅਤੇ ਰਥ ਖਿੱਚਣ ਵਾਲੇ ਘੋੜਿਆਂ ਲਈ ਜੌਂ ਅਤੇ ਤੂੜੀ ਵੀ ਲਿਆਉਂਦੇ ਸਨ।
29 ਪਰਮੇਸ਼ੁਰ ਨੇ ਸੁਲੇਮਾਨ ਨੂੰ ਬਹੁਤ ਜ਼ਿਆਦਾ ਬੁੱਧ ਤੇ ਸੂਝ-ਬੂਝ ਦਿੱਤੀ ਅਤੇ ਅਜਿਹਾ ਦਿਲ* ਦਿੱਤਾ ਜੋ ਸਮੁੰਦਰ ਦੇ ਕੰਢੇ ਦੀ ਰੇਤ ਜਿੰਨਾ ਵਿਸ਼ਾਲ ਸੀ।+ 30 ਸੁਲੇਮਾਨ ਦੀ ਬੁੱਧ ਸਾਰੇ ਪੂਰਬੀ ਲੋਕਾਂ ਦੀ ਬੁੱਧ ਅਤੇ ਮਿਸਰ ਦੀ ਸਾਰੀ ਬੁੱਧ ਨੂੰ ਮਾਤ ਪਾਉਂਦੀ ਸੀ।+ 31 ਉਹ ਸਾਰੇ ਇਨਸਾਨਾਂ ਨਾਲੋਂ ਕਿਤੇ ਬੁੱਧੀਮਾਨ ਸੀ, ਹਾਂ, ਉਹ ਅਜ਼ਰਾਹੀ ਏਥਾਨ+ ਤੇ ਹੇਮਾਨ+ ਅਤੇ ਮਾਹੋਲ ਦੇ ਪੁੱਤਰਾਂ ਕਲਕੋਲ+ ਤੇ ਦਰਦਾ ਨਾਲੋਂ ਵੀ ਬੁੱਧੀਮਾਨ ਸੀ; ਉਹ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿਚ ਮਸ਼ਹੂਰ ਹੋ ਗਿਆ।+ 32 ਉਸ ਨੇ 3,000 ਕਹਾਵਤਾਂ ਰਚੀਆਂ*+ ਅਤੇ ਉਸ ਦੇ ਗੀਤਾਂ ਦੀ ਗਿਣਤੀ 1,005 ਸੀ।+ 33 ਉਹ ਲਬਾਨੋਨ ਦੇ ਦਿਆਰ ਤੋਂ ਲੈ ਕੇ ਕੰਧਾਂ ਉੱਤੇ ਉੱਗਣ ਵਾਲੇ ਜ਼ੂਫਾ ਦਰਖ਼ਤਾਂ+ ਬਾਰੇ ਦੱਸਦਾ ਹੁੰਦਾ ਸੀ; ਉਹ ਜਾਨਵਰਾਂ,+ ਪੰਛੀਆਂ,*+ ਰੀਂਗਣ ਵਾਲੇ ਜੀਵਾਂ, ਕੀੜਿਆਂ+ ਅਤੇ ਮੱਛੀਆਂ ਬਾਰੇ ਦੱਸਦਾ ਸੀ। 34 ਸਾਰੀਆਂ ਕੌਮਾਂ ਦੇ ਲੋਕ ਸੁਲੇਮਾਨ ਦੀ ਬੁੱਧ ਦੀਆਂ ਗੱਲਾਂ ਸੁਣਨ ਆਉਂਦੇ ਸਨ, ਹਾਂ, ਧਰਤੀ ਦੇ ਕੋਨੇ-ਕੋਨੇ ਤੋਂ ਰਾਜੇ ਵੀ ਆਏ ਜਿਨ੍ਹਾਂ ਨੇ ਉਸ ਦੀ ਬੁੱਧ ਬਾਰੇ ਸੁਣਿਆ ਸੀ।+