ਯਿਰਮਿਯਾਹ
51 ਯਹੋਵਾਹ ਇਹ ਕਹਿੰਦਾ ਹੈ:
2 ਮੈਂ ਬਾਬਲ ਨੂੰ ਛੱਟਣ ਲਈ ਲੋਕ ਘੱਲਾਂਗਾ
ਉਹ ਉਸ ਨੂੰ ਛੱਟਣਗੇ ਅਤੇ ਉਸ ਦੇ ਦੇਸ਼ ਨੂੰ ਖਾਲੀ ਕਰ ਦੇਣਗੇ;
ਉਹ ਬਿਪਤਾ ਦੇ ਵੇਲੇ ਚਾਰੇ ਪਾਸਿਓਂ ਉਸ ʼਤੇ ਹਮਲਾ ਕਰਨਗੇ।+
3 ਤੀਰਅੰਦਾਜ਼ ਆਪਣੀਆਂ ਕਮਾਨਾਂ ਨਾ ਕੱਸਣ
ਅਤੇ ਨਾ ਹੀ ਕੋਈ ਆਪਣੀ ਸੰਜੋਅ ਪਾ ਕੇ ਖੜ੍ਹਾ ਹੋਵੇ।
ਉਸ ਦੇ ਜਵਾਨਾਂ ʼਤੇ ਤਰਸ ਨਾ ਖਾਓ।+
ਉਸ ਦੀ ਸਾਰੀ ਫ਼ੌਜ ਨੂੰ ਖ਼ਤਮ ਕਰ ਦਿਓ।
4 ਉਹ ਸਾਰੇ ਕਸਦੀਆਂ ਦੇ ਦੇਸ਼ ਵਿਚ ਵੱਢੇ ਜਾਣਗੇ
ਅਤੇ ਉਸ ਦੀਆਂ ਗਲੀਆਂ ਵਿਚ ਵਿੰਨ੍ਹੇ ਜਾਣਗੇ।+
5 ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ ਨੇ ਤਿਆਗਿਆ ਨਹੀਂ ਹੈ।+ ਉਨ੍ਹਾਂ ਦੀ ਹਾਲਤ ਵਿਧਵਾ ਵਰਗੀ ਨਹੀਂ ਹੈ।
ਪਰ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਨ੍ਹਾਂ* ਦਾ ਦੇਸ਼ ਪੂਰੀ ਤਰ੍ਹਾਂ ਕਸੂਰਵਾਰ ਹੈ।
ਤੁਸੀਂ ਉਸ ਦੇ ਗੁਨਾਹਾਂ ਕਰਕੇ ਆਪਣੀਆਂ ਜਾਨਾਂ ਨਾ ਗੁਆਓ
ਕਿਉਂਕਿ ਇਹ ਯਹੋਵਾਹ ਵੱਲੋਂ ਬਦਲਾ ਲੈਣ ਦਾ ਸਮਾਂ ਹੈ।
ਉਹ ਬਾਬਲ ਨੂੰ ਉਸ ਦੇ ਕੰਮਾਂ ਦੀ ਸਜ਼ਾ ਦੇ ਰਿਹਾ ਹੈ।+
7 ਬਾਬਲ ਯਹੋਵਾਹ ਦੇ ਹੱਥ ਵਿਚ ਸੋਨੇ ਦਾ ਪਿਆਲਾ ਸੀ;
ਉਸ ਨੇ ਸਾਰੀ ਧਰਤੀ ਨੂੰ ਸ਼ਰਾਬੀ ਕੀਤਾ ਸੀ।
8 ਬਾਬਲ ਅਚਾਨਕ ਡਿਗ ਕੇ ਢਹਿ-ਢੇਰੀ ਹੋ ਗਿਆ ਹੈ।+
ਉਸ ਲਈ ਉੱਚੀ-ਉੱਚੀ ਰੋਵੋ!+
ਉਸ ਦੇ ਦਰਦ ਲਈ ਬਲਸਾਨ ਲਿਆਓ; ਸ਼ਾਇਦ ਉਹ ਠੀਕ ਹੋ ਜਾਵੇ।”
9 “ਅਸੀਂ ਬਾਬਲ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਠੀਕ ਨਾ ਹੋ ਸਕਿਆ।
ਉਸ ਨੂੰ ਛੱਡ ਦਿਓ, ਆਓ ਅਸੀਂ ਆਪੋ-ਆਪਣੇ ਦੇਸ਼ ਚਲੇ ਜਾਈਏ+
ਕਿਉਂਕਿ ਉਸ ਦੇ ਗੁਨਾਹ ਆਕਾਸ਼ ਤਕ, ਹਾਂ, ਬੱਦਲਾਂ ਤਕ ਪਹੁੰਚ ਚੁੱਕੇ ਹਨ।+
10 ਯਹੋਵਾਹ ਨੇ ਸਾਡੀ ਖ਼ਾਤਰ ਨਿਆਂ ਕੀਤਾ ਹੈ।+
ਆਓ ਆਪਾਂ ਸੀਓਨ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਦੇ ਕੰਮਾਂ ਬਾਰੇ ਦੱਸੀਏ।”+
11 “ਤੀਰਾਂ ਨੂੰ ਲਿਸ਼ਕਾਓ;+ ਢਾਲਾਂ ਫੜ ਲਓ।*
ਯਹੋਵਾਹ ਨੇ ਮਾਦੀਆਂ ਦੇ ਰਾਜਿਆਂ ਦੇ ਮਨਾਂ ਨੂੰ ਉਕਸਾਇਆ ਹੈ+
ਕਿਉਂਕਿ ਉਸ ਨੇ ਬਾਬਲ ਨੂੰ ਤਬਾਹ ਕਰਨ ਦਾ ਇਰਾਦਾ ਕੀਤਾ ਹੈ।
ਯਹੋਵਾਹ ਬਦਲਾ ਲਵੇਗਾ, ਹਾਂ, ਉਹ ਆਪਣੇ ਮੰਦਰ ਦਾ ਬਦਲਾ ਲਵੇਗਾ।
12 ਬਾਬਲ ਦੀਆਂ ਕੰਧਾਂ ʼਤੇ ਹਮਲਾ ਕਰਨ ਲਈ ਝੰਡਾ ਖੜ੍ਹਾ ਕਰੋ+
ਪਹਿਰਾ ਸਖ਼ਤ ਕਰੋ ਅਤੇ ਪਹਿਰੇਦਾਰਾਂ ਨੂੰ ਤੈਨਾਤ ਕਰੋ।
ਘਾਤ ਲਾ ਕੇ ਹਮਲਾ ਕਰਨ ਵਾਲਿਆਂ ਨੂੰ ਤਿਆਰ ਕਰੋ
ਕਿਉਂਕਿ ਯਹੋਵਾਹ ਨੇ ਬਾਬਲ ਦੇ ਵਾਸੀਆਂ ਖ਼ਿਲਾਫ਼ ਰਣਨੀਤੀ ਤਿਆਰ ਕੀਤੀ ਹੈ
ਅਤੇ ਉਹ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ।”+
13 “ਹੇ ਔਰਤ, ਤੂੰ ਜੋ ਬਹੁਤ ਸਾਰੇ ਪਾਣੀਆਂ ʼਤੇ ਵੱਸਦੀ ਹੈਂ,+
ਤੇਰੇ ਕੋਲ ਬਹੁਤਾਤ ਵਿਚ ਖ਼ਜ਼ਾਨਾ ਹੈ,+
ਤੇਰਾ ਅਤੇ ਤੇਰੀ ਬੇਈਮਾਨੀ ਦੀ ਕਮਾਈ ਦਾ ਅੰਤ ਆ ਗਿਆ ਹੈ।+
14 ਸੈਨਾਵਾਂ ਦੇ ਯਹੋਵਾਹ ਨੇ ਆਪਣੀ ਸਹੁੰ ਖਾ ਕੇ ਕਿਹਾ ਹੈ,
‘ਮੈਂ ਤੇਰੇ ਅੰਦਰ ਦੁਸ਼ਮਣ ਫ਼ੌਜੀਆਂ ਨੂੰ ਲੈ ਆਵਾਂਗਾ ਜਿਨ੍ਹਾਂ ਦੀ ਗਿਣਤੀ ਟਿੱਡੀਆਂ ਜਿੰਨੀ ਹੋਵੇਗੀ
ਅਤੇ ਉਹ ਤੇਰੇ ਖ਼ਿਲਾਫ਼ ਜਿੱਤ ਦੇ ਨਾਅਰੇ ਲਾਉਣਗੇ।’+
15 ਪਰਮੇਸ਼ੁਰ ਧਰਤੀ ਦਾ ਸਿਰਜਣਹਾਰ ਹੈ,
ਉਸ ਨੇ ਆਪਣੀ ਤਾਕਤ ਨਾਲ ਇਸ ਨੂੰ ਬਣਾਇਆ ਹੈ।
ਉਸ ਨੇ ਆਪਣੀ ਬੁੱਧ ਨਾਲ ਉਪਜਾਊ ਜ਼ਮੀਨ ਤਿਆਰ ਕੀਤੀ ਹੈ+ ਅਤੇ ਆਪਣੀ ਸਮਝ ਨਾਲ ਆਕਾਸ਼ ਨੂੰ ਤਾਣਿਆ।+
16 ਜਦ ਉਹ ਗਰਜਦਾ ਹੈ,
ਤਾਂ ਆਕਾਸ਼ ਦੇ ਪਾਣੀਆਂ ਵਿਚ ਹਲਚਲ ਮੱਚ ਜਾਂਦੀ ਹੈ।
ਉਹ ਧਰਤੀ ਦੇ ਕੋਨੇ-ਕੋਨੇ ਤੋਂ ਭਾਫ਼* ਨੂੰ ਉੱਪਰ ਚੁੱਕਦਾ ਹੈ।
ਉਹ ਮੀਂਹ ਪਾਉਂਦਾ ਅਤੇ ਬਿਜਲੀ ਚਮਕਾਉਂਦਾ ਹੈ,
ਉਹ ਆਪਣੇ ਭੰਡਾਰਾਂ ਵਿੱਚੋਂ ਹਵਾ ਨੂੰ ਬਾਹਰ ਲਿਆਉਂਦਾ ਹੈ।+
17 ਹਰ ਇਨਸਾਨ ਬਿਨਾਂ ਸਮਝ ਅਤੇ ਗਿਆਨ ਤੋਂ ਕੰਮ ਕਰਦਾ ਹੈ।
ਹਰ ਕਾਰੀਗਰ ਨੂੰ ਮੂਰਤਾਂ* ਕਾਰਨ ਸ਼ਰਮਿੰਦਾ ਕੀਤਾ ਜਾਵੇਗਾ+
ਕਿਉਂਕਿ ਉਸ ਦੀਆਂ ਧਾਤ ਦੀਆਂ* ਮੂਰਤਾਂ ਝੂਠ ਤੋਂ ਇਲਾਵਾ ਕੁਝ ਨਹੀਂ ਹਨ
ਅਤੇ ਉਨ੍ਹਾਂ ਵਿਚ ਸਾਹ ਨਹੀਂ ਹੈ।+
18 ਉਹ ਬੱਸ ਧੋਖਾ* ਹੀ ਹਨ+ ਅਤੇ ਮਜ਼ਾਕ ਦੇ ਲਾਇਕ ਹਨ।
ਜਦੋਂ ਉਨ੍ਹਾਂ ਤੋਂ ਲੇਖਾ ਲੈਣ ਦਾ ਦਿਨ ਆਵੇਗਾ, ਤਾਂ ਉਹ ਨਾਸ਼ ਹੋ ਜਾਣਗੇ।
19 ਯਾਕੂਬ ਦਾ ਪਰਮੇਸ਼ੁਰ* ਇਨ੍ਹਾਂ ਚੀਜ਼ਾਂ ਵਰਗਾ ਨਹੀਂ ਹੈ
ਕਿਉਂਕਿ ਉਸੇ ਨੇ ਸਭ ਕੁਝ ਬਣਾਇਆ ਹੈ
ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।”+
20 “ਤੂੰ ਮੇਰੇ ਲਈ ਲੜਾਈ ਦਾ ਡੰਡਾ, ਹਾਂ, ਯੁੱਧ ਦਾ ਹਥਿਆਰ ਹੈਂ,
ਮੈਂ ਤੇਰੇ ਨਾਲ ਕੌਮਾਂ ਨੂੰ ਭੰਨ ਸੁੱਟਾਂਗਾ
ਅਤੇ ਤੇਰੇ ਨਾਲ ਰਾਜਾਂ ਨੂੰ ਮਿੱਟੀ ਵਿਚ ਮਿਲਾ ਦਿਆਂਗਾ।
21 ਮੈਂ ਤੇਰੇ ਨਾਲ ਘੋੜੇ ਅਤੇ ਇਸ ਦੇ ਸਵਾਰ ਨੂੰ ਭੰਨ ਸੁੱਟਾਂਗਾ।
ਮੈਂ ਤੇਰੇ ਨਾਲ ਲੜਾਈ ਦੇ ਰਥ ਅਤੇ ਇਸ ਦੇ ਸਵਾਰ ਨੂੰ ਭੰਨ ਸੁੱਟਾਂਗਾ।
22 ਮੈਂ ਤੇਰੇ ਨਾਲ ਆਦਮੀ ਅਤੇ ਔਰਤ ਨੂੰ ਭੰਨ ਸੁੱਟਾਂਗਾ।
ਮੈਂ ਤੇਰੇ ਨਾਲ ਬੁੱਢੇ ਅਤੇ ਜਵਾਨ ਨੂੰ ਭੰਨ ਸੁੱਟਾਂਗਾ।
ਮੈਂ ਤੇਰੇ ਨਾਲ ਗੱਭਰੂ ਅਤੇ ਮੁਟਿਆਰ ਨੂੰ ਭੰਨ ਸੁੱਟਾਂਗਾ।
23 ਮੈਂ ਤੇਰੇ ਨਾਲ ਚਰਵਾਹੇ ਅਤੇ ਉਸ ਦੇ ਇੱਜੜ ਨੂੰ ਭੰਨ ਸੁੱਟਾਂਗਾ।
ਮੈਂ ਤੇਰੇ ਨਾਲ ਕਿਸਾਨ ਅਤੇ ਉਸ ਦੇ ਹਲ਼ ਵਾਹੁਣ ਵਾਲੇ ਜਾਨਵਰਾਂ ਨੂੰ ਭੰਨ ਸੁੱਟਾਂਗਾ।
ਮੈਂ ਤੇਰੇ ਨਾਲ ਰਾਜਪਾਲਾਂ ਅਤੇ ਅਧਿਕਾਰੀਆਂ ਨੂੰ ਭੰਨ ਸੁੱਟਾਂਗਾ।
24 ਮੈਂ ਬਾਬਲ ਅਤੇ ਕਸਦੀਮ ਦੇ ਸਾਰੇ ਵਾਸੀਆਂ ਤੋਂ ਉਨ੍ਹਾਂ ਸਾਰੇ ਦੁਸ਼ਟ ਕੰਮਾਂ ਦਾ ਲੇਖਾ ਲਵਾਂਗਾ
ਜੋ ਉਨ੍ਹਾਂ ਨੇ ਸੀਓਨ ਵਿਚ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਕੀਤੇ ਹਨ,”+ ਯਹੋਵਾਹ ਕਹਿੰਦਾ ਹੈ।
“ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਚਟਾਨਾਂ ਤੋਂ ਹੇਠਾਂ ਰੋੜ੍ਹ ਦਿਆਂਗਾ
ਅਤੇ ਤੈਨੂੰ ਸੜ ਚੁੱਕਾ ਪਹਾੜ ਬਣਾ ਦਿਆਂਗਾ।”
26 “ਲੋਕ ਤੇਰੇ ਵਿੱਚੋਂ ਕੋਨੇ ਜਾਂ ਨੀਂਹ ਲਈ ਪੱਥਰ ਨਹੀਂ ਲਿਜਾਣਗੇ
ਕਿਉਂਕਿ ਤੂੰ ਹਮੇਸ਼ਾ ਲਈ ਉੱਜੜ ਜਾਵੇਂਗਾ,”+ ਯਹੋਵਾਹ ਕਹਿੰਦਾ ਹੈ।
ਕੌਮਾਂ ਵਿਚ ਨਰਸਿੰਗਾ ਵਜਾਓ।
ਕੌਮਾਂ ਨੂੰ ਉਸ ਦੇ ਖ਼ਿਲਾਫ਼ ਖੜ੍ਹਾ* ਕਰੋ।
ਅਰਾਰਾਤ,+ ਮਿੰਨੀ ਅਤੇ ਅਸ਼ਕਨਜ਼+ ਰਾਜਾਂ ਨੂੰ ਉਸ ਦੇ ਖ਼ਿਲਾਫ਼ ਯੁੱਧ ਕਰਨ ਲਈ ਬੁਲਾਓ।
ਉਸ ਦੇ ਖ਼ਿਲਾਫ਼ ਇਕ ਭਰਤੀ ਅਫ਼ਸਰ ਨੂੰ ਨਿਯੁਕਤ ਕਰੋ।
ਉਸ ʼਤੇ ਘਿਸਰਨ ਵਾਲੀਆਂ ਟਿੱਡੀਆਂ ਦੇ ਝੁੰਡ ਜਿੰਨੇ ਘੋੜਿਆਂ ਨਾਲ ਹਮਲਾ ਕਰੋ।
28 ਕੌਮਾਂ ਨੂੰ ਉਸ ਦੇ ਖ਼ਿਲਾਫ਼ ਖੜ੍ਹਾ ਕਰੋ।
ਮਾਦਾ+ ਦੇ ਰਾਜਿਆਂ, ਇਸ ਦੇ ਰਾਜਪਾਲਾਂ ਅਤੇ ਅਧਿਕਾਰੀਆਂ
ਅਤੇ ਉਨ੍ਹਾਂ ਸਾਰੇ ਦੇਸ਼ਾਂ ਨੂੰ ਨਿਯੁਕਤ ਕਰੋ ਜਿਨ੍ਹਾਂ ʼਤੇ ਉਹ ਹਕੂਮਤ ਕਰਦੇ ਹਨ।
29 ਧਰਤੀ ਕੰਬੇਗੀ ਅਤੇ ਹਿੱਲੇਗੀ
ਕਿਉਂਕਿ ਯਹੋਵਾਹ ਨੇ ਬਾਬਲ ਬਾਰੇ ਜੋ ਠਾਣਿਆ ਹੈ, ਉਹ ਉਸ ਨੂੰ ਪੂਰਾ ਕਰੇਗਾ
ਉਹ ਬਾਬਲ ਦੇਸ਼ ਦਾ ਅਜਿਹਾ ਹਸ਼ਰ ਕਰੇਗਾ ਜਿਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ
ਅਤੇ ਉੱਥੇ ਕੋਈ ਨਹੀਂ ਵੱਸੇਗਾ।+
30 ਬਾਬਲ ਦੇ ਯੋਧਿਆਂ ਨੇ ਲੜਨਾ ਛੱਡ ਦਿੱਤਾ ਹੈ।
ਉਹ ਆਪਣੇ ਗੜ੍ਹਾਂ ਵਿਚ ਬੈਠੇ ਹਨ।
ਉਨ੍ਹਾਂ ਦੀ ਤਾਕਤ ਖ਼ਤਮ ਹੋ ਗਈ ਹੈ।+
ਉਹ ਤੀਵੀਆਂ ਵਰਗੇ ਬਣ ਗਏ ਹਨ।+
ਉਸ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਹੈ।
ਉਸ ਦੇ ਦਰਵਾਜ਼ਿਆਂ ਦੇ ਕੁੰਡੇ ਭੰਨ ਦਿੱਤੇ ਗਏ ਹਨ।+
31 ਇਕ ਡਾਕੀਆ ਦੌੜ ਕੇ ਦੂਜੇ ਡਾਕੀਏ ਕੋਲ ਜਾਂਦਾ ਹੈ
ਅਤੇ ਇਕ ਸੰਦੇਸ਼ ਦੇਣ ਵਾਲਾ ਦੌੜ ਕੇ ਦੂਜੇ ਸੰਦੇਸ਼ ਦੇਣ ਵਾਲੇ ਕੋਲ ਜਾਂਦਾ ਹੈ
ਤਾਂਕਿ ਉਹ ਬਾਬਲ ਦੇ ਰਾਜੇ ਨੂੰ ਖ਼ਬਰ ਦੇਵੇ ਕਿ ਉਸ ਦੇ ਸ਼ਹਿਰ ʼਤੇ ਹਰ ਪਾਸਿਓਂ ਕਬਜ਼ਾ ਕਰ ਲਿਆ ਗਿਆ ਹੈ,+
32 ਉਸ ਦੇ ਘਾਟਾਂ ʼਤੇ ਕਬਜ਼ਾ ਕਰ ਲਿਆ ਗਿਆ ਹੈ,+
ਉਸ ਦੀਆਂ ਸਰਕੰਡਿਆਂ ਦੀਆਂ ਕਿਸ਼ਤੀਆਂ ਅੱਗ ਨਾਲ ਸਾੜ ਦਿੱਤੀਆਂ ਗਈਆਂ ਹਨ
ਅਤੇ ਉਸ ਦੇ ਫ਼ੌਜੀ ਡਰ ਨਾਲ ਸਹਿਮੇ ਹੋਏ ਹਨ।”
33 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ:
“ਬਾਬਲ ਦੀ ਧੀ ਗਹਾਈ ਦੇ ਪਿੜ ਵਰਗੀ ਹੈ।
ਉਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਸਖ਼ਤ ਕਰਨ ਦਾ ਸਮਾਂ ਆ ਗਿਆ ਹੈ।
ਬਹੁਤ ਜਲਦ ਉਸ ਦੀ ਵਾਢੀ ਦਾ ਸਮਾਂ ਆ ਜਾਵੇਗਾ।”
ਉਸ ਨੇ ਮੈਨੂੰ ਇਕ ਭਾਂਡੇ ਵਾਂਗ ਖਾਲੀ ਕਰ ਕੇ ਰੱਖ ਦਿੱਤਾ ਹੈ।
ਉਸ ਨੇ ਮੈਨੂੰ ਇਕ ਵੱਡੇ ਸੱਪ ਵਾਂਗ ਨਿਗਲ਼ ਲਿਆ ਹੈ;+
ਉਸ ਨੇ ਮੇਰੀਆਂ ਵਧੀਆ ਤੋਂ ਵਧੀਆ ਚੀਜ਼ਾਂ ਨਾਲ ਆਪਣਾ ਢਿੱਡ ਭਰ ਲਿਆ ਹੈ।
ਉਸ ਨੇ ਮੈਨੂੰ ਸੁੱਟ ਦਿੱਤਾ ਹੈ।*
35 ਸੀਓਨ ਦਾ ਵਾਸੀ ਕਹਿੰਦਾ ਹੈ, ‘ਜਿਸ ਤਰ੍ਹਾਂ ਮੇਰੇ ਉੱਤੇ ਅਤੇ ਮੇਰੇ ਸਰੀਰ ʼਤੇ ਜ਼ੁਲਮ ਕੀਤੇ ਗਏ, ਉਸੇ ਤਰ੍ਹਾਂ ਬਾਬਲ ਉੱਤੇ ਵੀ ਕੀਤੇ ਜਾਣ!’+
ਯਰੂਸ਼ਲਮ ਕਹਿੰਦਾ ਹੈ, ‘ਮੇਰੇ ਖ਼ੂਨ ਦਾ ਦੋਸ਼ ਕਸਦੀਮ ਦੇ ਵਾਸੀਆਂ ਦੇ ਸਿਰ ਮੜ੍ਹਿਆ ਜਾਵੇ!’”
36 ਇਸ ਲਈ ਯਹੋਵਾਹ ਇਹ ਕਹਿੰਦਾ ਹੈ:
ਮੈਂ ਉਸ ਦੇ ਸਮੁੰਦਰ ਅਤੇ ਉਸ ਦੇ ਖੂਹਾਂ ਨੂੰ ਸੁਕਾ ਦਿਆਂਗਾ।+
37 ਬਾਬਲ ਪੱਥਰਾਂ ਦਾ ਢੇਰ+ ਅਤੇ ਗਿੱਦੜਾਂ ਦਾ ਟਿਕਾਣਾ ਬਣ ਜਾਵੇਗਾ,+
ਉਸ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਅਤੇ ਸੀਟੀ ਵਜਾਉਣਗੇ*
ਅਤੇ ਉੱਥੇ ਕੋਈ ਨਹੀਂ ਵੱਸੇਗਾ।+
38 ਉਹ ਸਾਰੇ ਮਿਲ ਕੇ ਜਵਾਨ ਸ਼ੇਰਾਂ ਵਾਂਗ ਗਰਜਣਗੇ।
ਉਹ ਸ਼ੇਰ ਦੇ ਬੱਚਿਆਂ ਵਾਂਗ ਗੁਰਰਾਉਣਗੇ।”
39 “ਜਦ ਉਨ੍ਹਾਂ ਵਿਚ ਲਾਲਸਾਵਾਂ ਜਾਗਣਗੀਆਂ, ਤਦ ਮੈਂ ਉਨ੍ਹਾਂ ਲਈ ਦਾਅਵਤ ਰੱਖਾਂਗਾ ਅਤੇ ਉਨ੍ਹਾਂ ਨੂੰ ਸ਼ਰਾਬੀ ਕਰਾਂਗਾ
ਤਾਂਕਿ ਉਹ ਜਸ਼ਨ ਮਨਾਉਣ;+
ਇਸ ਤੋਂ ਬਾਅਦ ਉਹ ਹਮੇਸ਼ਾ ਦੀ ਨੀਂਦ ਸੌਂ ਜਾਣਗੇ
ਅਤੇ ਫਿਰ ਕਦੇ ਨਹੀਂ ਜਾਗਣਗੇ,”+ ਯਹੋਵਾਹ ਕਹਿੰਦਾ ਹੈ।
40 “ਮੈਂ ਉਨ੍ਹਾਂ ਨੂੰ ਲੇਲਿਆਂ, ਭੇਡੂਆਂ ਅਤੇ ਬੱਕਰਿਆਂ ਵਾਂਗ ਵੱਢੇ ਜਾਣ ਲਈ ਲੈ ਜਾਵਾਂਗਾ।”
41 “ਹਾਇ! ਸ਼ੇਸ਼ਕ* ʼਤੇ ਅਧਿਕਾਰ ਕਰ ਲਿਆ ਗਿਆ ਹੈ,+
ਹਾਇ! ਜਿਸ ਸ਼ਹਿਰ ਦੀ ਸਾਰੇ ਤਾਰੀਫ਼ ਕਰਦੇ ਸਨ, ਉਸ ʼਤੇ ਕਬਜ਼ਾ ਕਰ ਲਿਆ ਗਿਆ ਹੈ।+
ਹਾਇ! ਬਾਬਲ ਦਾ ਹਸ਼ਰ ਦੇਖ ਕੇ ਕੌਮਾਂ ਦੇ ਲੋਕ ਖ਼ੌਫ਼ ਖਾਂਦੇ ਹਨ।
42 ਸਮੁੰਦਰ ਬਾਬਲ ਉੱਤੇ ਚੜ੍ਹ ਆਇਆ ਹੈ।
ਇਸ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਉਸ ਨੂੰ ਰੋੜ੍ਹ ਕੇ ਲੈ ਗਈਆਂ ਹਨ।
43 ਇਸ ਦੇ ਸ਼ਹਿਰਾਂ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ,
ਇਹ ਸੁੱਕ ਕੇ ਉਜਾੜ ਅਤੇ ਰੇਗਿਸਤਾਨ ਬਣ ਗਿਆ ਹੈ।
ਹਾਂ, ਅਜਿਹਾ ਦੇਸ਼ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਨਾ ਹੀ ਉੱਥੋਂ ਦੀ ਕੋਈ ਲੰਘਦਾ ਹੈ।+
44 ਮੈਂ ਬਾਬਲ ਦੇ ਦੇਵਤੇ ਬੇਲ ਵੱਲ ਧਿਆਨ ਦਿਆਂਗਾ+
ਅਤੇ ਉਸ ਨੇ ਜੋ ਕੁਝ ਨਿਗਲ਼ਿਆ ਹੈ, ਮੈਂ ਉਸ ਦੇ ਮੂੰਹ ਵਿੱਚੋਂ ਬਾਹਰ ਕੱਢਾਂਗਾ।+
ਕੌਮਾਂ ਅੱਗੇ ਤੋਂ ਉਸ ਕੋਲ ਨਹੀਂ ਆਉਣਗੀਆਂ
ਅਤੇ ਬਾਬਲ ਦੀ ਕੰਧ ਡਿਗ ਜਾਵੇਗੀ।+
45 ਹੇ ਮੇਰੇ ਲੋਕੋ, ਬਾਬਲ ਤੋਂ ਭੱਜ ਜਾਓ!+
ਯਹੋਵਾਹ ਦੇ ਗੁੱਸੇ ਦੀ ਅੱਗ ਤੋਂ+ ਆਪਣੀਆਂ ਜਾਨਾਂ ਬਚਾ ਕੇ ਨੱਠੋ।+
46 ਦੇਸ਼ ਵਿਚ ਜੋ ਖ਼ਬਰ ਸੁਣਾਈ ਜਾਵੇਗੀ, ਉਸ ਨੂੰ ਸੁਣ ਕੇ ਨਾ ਤਾਂ ਡਰਿਓ ਅਤੇ ਨਾ ਹੀ ਹੌਸਲਾ ਹਾਰਿਓ।
ਦੇਸ਼ ਵਿਚ ਖ਼ੂਨ-ਖ਼ਰਾਬੇ ਅਤੇ ਇਕ ਹਾਕਮ ਦੇ ਦੂਜੇ ਹਾਕਮ ਦੇ ਖ਼ਿਲਾਫ਼ ਖੜ੍ਹੇ ਹੋਣ ਦੀ ਖ਼ਬਰ ਆਵੇਗੀ
ਇਕ ਸਾਲ ਇਕ ਖ਼ਬਰ ਆਵੇਗੀ
ਅਤੇ ਦੂਜੇ ਸਾਲ ਦੂਜੀ ਖ਼ਬਰ।
47 ਇਸ ਲਈ ਦੇਖੋ! ਉਹ ਦਿਨ ਆ ਰਹੇ ਹਨ
ਜਦ ਮੈਂ ਬਾਬਲ ਦੀਆਂ ਘੜੀਆਂ ਹੋਈਆਂ ਮੂਰਤਾਂ ਵੱਲ ਧਿਆਨ ਦਿਆਂਗਾ।
ਉਸ ਦੇ ਸਾਰੇ ਦੇਸ਼ ਨੂੰ ਸ਼ਰਮਿੰਦਾ ਕੀਤਾ ਜਾਵੇਗਾ
ਅਤੇ ਜਿਹੜੇ ਵੱਢੇ ਜਾਣਗੇ, ਉਹ ਸਾਰੇ ਉਸ ਵਿਚ ਪਏ ਰਹਿਣਗੇ।+
48 ਆਕਾਸ਼ ਅਤੇ ਧਰਤੀ ਅਤੇ ਇਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ
ਬਾਬਲ ਖ਼ਿਲਾਫ਼ ਜਿੱਤ ਦੇ ਨਾਅਰੇ ਲਾਉਣਗੀਆਂ+
ਕਿਉਂਕਿ ਉੱਤਰ ਤੋਂ ਉਸ ਨੂੰ ਨਾਸ਼ ਕਰਨ ਵਾਲੇ ਆਉਣਗੇ,”+ ਯਹੋਵਾਹ ਕਹਿੰਦਾ ਹੈ।
49 “ਬਾਬਲ ਨੇ ਨਾ ਸਿਰਫ਼ ਇਜ਼ਰਾਈਲੀਆਂ ਨੂੰ ਵੱਢ ਸੁੱਟਿਆ ਸੀ;+
ਸਗੋਂ ਬਾਬਲ ਵਿਚ ਸਾਰੀ ਧਰਤੀ ਦੇ ਲੋਕ ਵੱਢੇ ਗਏ ਸਨ।
50 ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਤੁਰਦੇ ਜਾਓ, ਖੜ੍ਹੇ ਨਾ ਹੋਵੋ!+
ਤੁਸੀਂ ਜਿਹੜੇ ਦੂਰ ਹੋ, ਯਹੋਵਾਹ ਨੂੰ ਯਾਦ ਕਰੋ
ਅਤੇ ਤੁਸੀਂ ਆਪਣੇ ਮਨ ਵਿਚ ਯਰੂਸ਼ਲਮ ਨੂੰ ਯਾਦ ਕਰੋ।”+
51 “ਸਾਨੂੰ ਸ਼ਰਮਿੰਦਾ ਕੀਤਾ ਗਿਆ ਹੈ ਕਿਉਂਕਿ ਸਾਨੂੰ ਤਾਅਨੇ-ਮਿਹਣੇ ਮਾਰੇ ਗਏ ਹਨ।
ਅਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹੇ
ਕਿਉਂਕਿ ਵਿਦੇਸ਼ੀਆਂ* ਨੇ ਯਹੋਵਾਹ ਦੇ ਘਰ ਦੀਆਂ ਪਵਿੱਤਰ ਥਾਵਾਂ ʼਤੇ ਹਮਲਾ ਕੀਤਾ ਹੈ।”+
52 ਯਹੋਵਾਹ ਕਹਿੰਦਾ ਹੈ, “ਇਸ ਲਈ ਦੇਖੋ! ਉਹ ਦਿਨ ਆ ਰਹੇ ਹਨ
ਜਦ ਮੈਂ ਉਸ ਦੀਆਂ ਘੜੀਆਂ ਹੋਈਆਂ ਮੂਰਤਾਂ ʼਤੇ ਧਿਆਨ ਦਿਆਂਗਾ
ਅਤੇ ਉਸ ਦੇ ਸਾਰੇ ਦੇਸ਼ ਵਿਚ ਜ਼ਖ਼ਮੀ ਦਰਦ ਨਾਲ ਤੜਫਣਗੇ।”+
53 “ਭਾਵੇਂ ਬਾਬਲ ਆਕਾਸ਼ ʼਤੇ ਚੜ੍ਹ ਜਾਵੇ,+
ਭਾਵੇਂ ਉਹ ਆਪਣੇ ਉੱਚੇ ਬੁਰਜਾਂ ਨੂੰ ਮਜ਼ਬੂਤ ਕਰ ਲਵੇ,
ਤਾਂ ਵੀ ਮੈਂ ਨਾਸ਼ ਕਰਨ ਵਾਲਿਆਂ ਨੂੰ ਉਸ ਦੇ ਖ਼ਿਲਾਫ਼ ਘੱਲਾਂਗਾ,”+ ਯਹੋਵਾਹ ਕਹਿੰਦਾ ਹੈ।
54 “ਸੁਣੋ! ਬਾਬਲ ਤੋਂ ਚੀਕ-ਚਿਹਾੜਾ ਸੁਣਾਈ ਦਿੰਦਾ ਹੈ,+
ਕਸਦੀਆਂ ਦੇ ਦੇਸ਼ ਤੋਂ ਵੱਡੀ ਤਬਾਹੀ ਦੀ ਆਵਾਜ਼ ਆ ਰਹੀ ਹੈ+
55 ਕਿਉਂਕਿ ਯਹੋਵਾਹ ਬਾਬਲ ਨੂੰ ਨਾਸ਼ ਕਰ ਰਿਹਾ ਹੈ,
ਉਹ ਉਸ ਦੇ ਸ਼ੋਰ-ਸ਼ਰਾਬੇ ਨੂੰ ਖ਼ਾਮੋਸ਼ ਕਰ ਦੇਵੇਗਾ
ਅਤੇ ਉਸ ਦੇ ਦੁਸ਼ਮਣਾਂ ਦਾ ਰੌਲ਼ਾ ਸਮੁੰਦਰ ਦੀਆਂ ਲਹਿਰਾਂ ਵਾਂਗ ਹੋਵੇਗਾ।
ਉਨ੍ਹਾਂ ਦੇ ਰੌਲ਼ੇ ਦੀ ਆਵਾਜ਼ ਸੁਣਾਈ ਦੇਵੇਗੀ।
56 ਬਾਬਲ ਨੂੰ ਨਾਸ਼ ਕਰਨ ਵਾਲਾ ਆਵੇਗਾ;+
ਉਸ ਦੇ ਯੋਧੇ ਫੜੇ ਜਾਣਗੇ,+
ਉਨ੍ਹਾਂ ਦੀਆਂ ਕਮਾਨਾਂ ਦੇ ਟੋਟੇ-ਟੋਟੇ ਕਰ ਦਿੱਤੇ ਜਾਣਗੇ
ਕਿਉਂਕਿ ਯਹੋਵਾਹ ਯੋਗ ਸਜ਼ਾ ਦੇਣ ਵਾਲਾ ਪਰਮੇਸ਼ੁਰ ਹੈ।+
ਉਹ ਜ਼ਰੂਰ ਬਦਲਾ ਲਵੇਗਾ।+
57 ਮੈਂ ਉਸ ਦੇ ਹਾਕਮਾਂ ਅਤੇ ਉਸ ਦੇ ਬੁੱਧੀਮਾਨਾਂ ਨੂੰ ਸ਼ਰਾਬੀ ਕਰਾਂਗਾ+
ਨਾਲੇ ਉਸ ਦੇ ਰਾਜਪਾਲਾਂ, ਅਧਿਕਾਰੀਆਂ ਅਤੇ ਯੋਧਿਆਂ ਨੂੰ ਵੀ।
ਉਹ ਹਮੇਸ਼ਾ ਦੀ ਨੀਂਦ ਸੌਂ ਜਾਣਗੇ
ਅਤੇ ਫਿਰ ਕਦੇ ਨਹੀਂ ਜਾਗਣਗੇ,”+ ਰਾਜਾ ਕਹਿੰਦਾ ਹੈ, ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।
58 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਭਾਵੇਂ ਕਿ ਬਾਬਲ ਦੀ ਕੰਧ ਚੌੜੀ ਹੈ, ਫਿਰ ਵੀ ਉਹ ਪੂਰੀ ਤਰ੍ਹਾਂ ਢਾਹ ਦਿੱਤੀ ਜਾਵੇਗੀ+
ਭਾਵੇਂ ਕਿ ਉਸ ਦੇ ਦਰਵਾਜ਼ੇ ਉੱਚੇ ਹਨ, ਫਿਰ ਵੀ ਉਹ ਅੱਗ ਨਾਲ ਸਾੜੇ ਜਾਣਗੇ।
ਦੇਸ਼-ਦੇਸ਼ ਦੇ ਲੋਕ ਬੇਕਾਰ ਹੀ ਮਿਹਨਤ ਕਰਨਗੇ;
ਅੱਗ ਕੌਮਾਂ ਦੀ ਸਾਰੀ ਹੱਡ-ਤੋੜ ਮਿਹਨਤ ਨੂੰ ਸਾੜ ਕੇ ਸੁਆਹ ਕਰ ਦੇਵੇਗੀ।”+
59 ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਚੌਥੇ ਸਾਲ ਦੌਰਾਨ ਮਹਸੇਯਾਹ ਦਾ ਪੋਤਾ, ਨੇਰੀਯਾਹ ਦਾ ਪੁੱਤਰ+ ਸਰਾਯਾਹ ਰਾਜੇ ਨਾਲ ਬਾਬਲ ਗਿਆ ਸੀ, ਤਾਂ ਯਿਰਮਿਯਾਹ ਨਬੀ ਨੇ ਉਸ ਨੂੰ ਇਕ ਹੁਕਮ ਦਿੱਤਾ ਸੀ; ਸਰਾਯਾਹ ਰਾਜੇ ਦਾ ਨਿੱਜੀ ਪ੍ਰਬੰਧਕ ਸੀ। 60 ਯਿਰਮਿਯਾਹ ਨੇ ਬਾਬਲ ʼਤੇ ਆਉਣ ਵਾਲੀਆਂ ਸਾਰੀਆਂ ਬਿਪਤਾਵਾਂ ਯਾਨੀ ਬਾਬਲ ਦੇ ਖ਼ਿਲਾਫ਼ ਇਹ ਸਾਰੀਆਂ ਗੱਲਾਂ ਇਕ ਕਿਤਾਬ ਵਿਚ ਲਿਖੀਆਂ। 61 ਯਿਰਮਿਯਾਹ ਨੇ ਸਰਾਯਾਹ ਨੂੰ ਇਹ ਹੁਕਮ ਦਿੱਤਾ ਸੀ: “ਜਦ ਤੂੰ ਬਾਬਲ ਪਹੁੰਚ ਕੇ ਉਸ ਸ਼ਹਿਰ ਨੂੰ ਦੇਖੇਂਗਾ, ਤਾਂ ਤੂੰ ਇਹ ਸਾਰੀਆਂ ਗੱਲਾਂ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਈਂ। 62 ਫਿਰ ਕਹੀਂ, ‘ਹੇ ਯਹੋਵਾਹ, ਤੂੰ ਇਸ ਸ਼ਹਿਰ ਬਾਰੇ ਕਿਹਾ ਸੀ ਕਿ ਇਸ ਨੂੰ ਨਾਸ਼ ਕਰ ਦਿੱਤਾ ਜਾਵੇਗਾ ਅਤੇ ਇੱਥੇ ਕੋਈ ਨਹੀਂ ਵੱਸੇਗਾ, ਨਾ ਇਨਸਾਨ ਅਤੇ ਨਾ ਹੀ ਜਾਨਵਰ। ਇਹ ਹਮੇਸ਼ਾ ਲਈ ਉੱਜੜ ਜਾਵੇਗਾ।’+ 63 ਜਦ ਤੂੰ ਇਸ ਕਿਤਾਬ ਨੂੰ ਪੜ੍ਹ ਹਟੇਂ, ਤਾਂ ਇਸ ਦੇ ਨਾਲ ਇਕ ਪੱਥਰ ਬੰਨ੍ਹ ਕੇ ਇਸ ਨੂੰ ਫ਼ਰਾਤ ਦਰਿਆ ਵਿਚ ਸੁੱਟ ਦੇਈਂ। 64 ਫਿਰ ਕਹੀਂ, ‘ਇਸੇ ਤਰ੍ਹਾਂ ਬਾਬਲ ਡੁੱਬ ਜਾਵੇਗਾ ਅਤੇ ਇਹ ਫਿਰ ਕਦੇ ਉੱਪਰ ਨਹੀਂ ਆਵੇਗਾ+ ਕਿਉਂਕਿ ਪਰਮੇਸ਼ੁਰ ਇਸ ʼਤੇ ਬਿਪਤਾ ਲਿਆ ਰਿਹਾ ਹੈ ਅਤੇ ਇਸ ਦੇ ਵਾਸੀ ਥੱਕ ਕੇ ਚੂਰ ਹੋ ਜਾਣਗੇ।’”+
ਇੱਥੇ ਯਿਰਮਿਯਾਹ ਦਾ ਸੰਦੇਸ਼ ਖ਼ਤਮ ਹੁੰਦਾ ਹੈ।