ਦੂਜਾ ਸਮੂਏਲ
22 ਦਾਊਦ ਨੇ ਇਸ ਗੀਤ ਦੇ ਬੋਲ ਯਹੋਵਾਹ ਅੱਗੇ ਉਸ ਦਿਨ ਗਾਏ+ ਜਿਸ ਦਿਨ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਦੁਸ਼ਮਣਾਂ ਅਤੇ ਸ਼ਾਊਲ ਦੇ ਹੱਥੋਂ ਬਚਾਇਆ।+ 2 ਉਸ ਨੇ ਗਾਇਆ:
“ਯਹੋਵਾਹ ਮੇਰੀ ਚਟਾਨ ਅਤੇ ਮੇਰਾ ਕਿਲਾ ਹੈ,+ ਉਹੀ ਮੈਨੂੰ ਬਚਾਉਂਦਾ ਹੈ।+
3 ਮੇਰਾ ਪਰਮੇਸ਼ੁਰ ਮੇਰੀ ਚਟਾਨ ਹੈ+ ਜਿਸ ਵਿਚ ਮੈਂ ਪਨਾਹ ਲਈ ਹੈ,
ਮੇਰੀ ਢਾਲ,+ ਮੇਰੀ ਮੁਕਤੀ ਦਾ ਸਿੰਗ* ਅਤੇ ਮੇਰੀ ਮਜ਼ਬੂਤ ਪਨਾਹ*+
ਤੇ ਅਜਿਹੀ ਜਗ੍ਹਾ ਜਿੱਥੇ ਮੈਂ ਭੱਜ ਕੇ ਜਾ ਸਕਦਾ ਹਾਂ,+ ਮੇਰਾ ਮੁਕਤੀਦਾਤਾ;+ ਤੂੰ ਮੈਨੂੰ ਜ਼ੁਲਮ ਤੋਂ ਬਚਾਉਂਦਾ ਹੈਂ।
4 ਮੈਂ ਯਹੋਵਾਹ ਨੂੰ ਪੁਕਾਰਦਾ ਹਾਂ ਜੋ ਤਾਰੀਫ਼ ਦਾ ਹੱਕਦਾਰ ਹੈ
ਅਤੇ ਉਹ ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਵੇਗਾ।
7 ਬਿਪਤਾ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ,+
ਮੈਂ ਆਪਣੇ ਪਰਮੇਸ਼ੁਰ ਨੂੰ ਦੁਹਾਈ ਦਿੰਦਾ ਰਿਹਾ।
ਫਿਰ ਉਸ ਨੇ ਆਪਣੇ ਮੰਦਰ ਤੋਂ ਮੇਰੀ ਆਵਾਜ਼ ਸੁਣੀ
ਅਤੇ ਮਦਦ ਲਈ ਮੇਰੀ ਦੁਹਾਈ ਉਸ ਦੇ ਕੰਨਾਂ ਤਕ ਪਹੁੰਚੀ।+
8 ਧਰਤੀ ਹਿੱਲਣ ਅਤੇ ਥਰਥਰਾਉਣ ਲੱਗ ਪਈ;+
ਆਕਾਸ਼ਾਂ ਦੀਆਂ ਨੀਂਹਾਂ ਕੰਬਣ ਲੱਗ ਪਈਆਂ+
ਅਤੇ ਉਸ ਦੇ ਕ੍ਰੋਧਵਾਨ ਹੋਣ ਕਰਕੇ ਉਹ ਹਿੱਲਣ ਲੱਗ ਪਈਆਂ।+
9 ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਨਿਕਲਿਆ
ਅਤੇ ਉਸ ਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਨਿਕਲੀ;+
ਉਸ ਤੋਂ ਅੰਗਿਆਰੇ ਡਿਗ ਰਹੇ ਸਨ।
11 ਉਹ ਇਕ ਕਰੂਬੀ ʼਤੇ ਸਵਾਰ ਹੋ ਕੇ+ ਉੱਡਦਾ ਹੋਇਆ ਆਇਆ।
ਉਹ ਇਕ ਦੂਤ* ਦੇ ਖੰਭਾਂ ʼਤੇ ਨਜ਼ਰ ਆ ਰਿਹਾ ਸੀ।+
12 ਫਿਰ ਉਸ ਨੇ ਹਨੇਰੇ ਨੂੰ ਤੰਬੂ ਬਣਾ ਕੇ,
ਹਾਂ, ਤੂਫ਼ਾਨੀ ਬੱਦਲਾਂ ਅਤੇ ਕਾਲੀਆਂ ਘਟਾਵਾਂ ਨੂੰ ਆਪਣੇ ਦੁਆਲੇ ਲਪੇਟ ਲਿਆ।+
13 ਉਸ ਦੇ ਸਾਮ੍ਹਣੇ ਤੇਜ ਚਮਕਿਆ ਅਤੇ ਅੰਗਿਆਰੇ ਮਚਣ ਲੱਗੇ।
15 ਉਸ ਨੇ ਆਪਣੇ ਤੀਰ ਚਲਾ ਕੇ+ ਦੁਸ਼ਮਣਾਂ ਨੂੰ ਖਿੰਡਾ ਦਿੱਤਾ;
ਉਸ ਨੇ ਬਿਜਲੀ ਲਿਸ਼ਕਾ ਕੇ ਉਨ੍ਹਾਂ ਵਿਚ ਗੜਬੜੀ ਫੈਲਾ ਦਿੱਤੀ।+
16 ਯਹੋਵਾਹ ਦੀ ਝਿੜਕ ਨਾਲ ਅਤੇ ਉਸ ਦੀਆਂ ਨਾਸਾਂ ਦੇ ਤੇਜ਼ ਸਾਹ ਨਾਲ+
ਸਮੁੰਦਰ ਦਾ ਤਲ ਨਜ਼ਰ ਆਉਣ ਲੱਗਾ,+
ਧਰਤੀ ਦੀਆਂ ਨੀਂਹਾਂ ਦਿਸਣ ਲੱਗੀਆਂ।
17 ਉਸ ਨੇ ਉੱਪਰੋਂ ਆਪਣਾ ਹੱਥ ਵਧਾ ਕੇ
ਮੈਨੂੰ ਡੂੰਘੇ ਪਾਣੀਆਂ ਵਿੱਚੋਂ ਬਾਹਰ ਕੱਢ ਲਿਆ।+
18 ਉਸ ਨੇ ਮੈਨੂੰ ਮੇਰੇ ਤਾਕਤਵਰ ਦੁਸ਼ਮਣਾਂ ਤੋਂ ਛੁਡਾ ਲਿਆ+
ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਸਨ ਅਤੇ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਨ।
19 ਬਿਪਤਾ ਦੇ ਵੇਲੇ ਉਨ੍ਹਾਂ ਨੇ ਮੇਰੇ ʼਤੇ ਹਮਲਾ ਕੀਤਾ,+
ਪਰ ਯਹੋਵਾਹ ਮੇਰਾ ਸਹਾਰਾ ਸੀ।
22 ਕਿਉਂਕਿ ਮੈਂ ਯਹੋਵਾਹ ਦੇ ਰਾਹਾਂ ʼਤੇ ਚੱਲਿਆ ਹਾਂ
ਅਤੇ ਮੈਂ ਪਰਮੇਸ਼ੁਰ ਤੋਂ ਦੂਰ ਜਾਣ ਦੀ ਦੁਸ਼ਟਤਾ ਨਹੀਂ ਕੀਤੀ।
26 ਵਫ਼ਾਦਾਰ ਇਨਸਾਨ ਨਾਲ ਤੂੰ ਵਫ਼ਾਦਾਰੀ ਨਿਭਾਉਂਦਾ ਹੈਂ;+
ਨੇਕ, ਹਾਂ, ਤਾਕਤਵਰ ਇਨਸਾਨ ਨਾਲ ਤੂੰ ਨੇਕੀ ਨਾਲ ਪੇਸ਼ ਆਉਂਦਾ ਹੈਂ;+
27 ਸ਼ੁੱਧ ਇਨਸਾਨ ਨਾਲ ਤੂੰ ਸ਼ੁੱਧਤਾ ਨਾਲ,+
28 ਤੂੰ ਨਿਮਰ ਲੋਕਾਂ ਨੂੰ ਬਚਾਉਂਦਾ ਹੈਂ,+
ਪਰ ਤੇਰੀਆਂ ਅੱਖਾਂ ਹੰਕਾਰੀਆਂ ਦੇ ਵਿਰੁੱਧ ਹਨ ਅਤੇ ਤੂੰ ਉਨ੍ਹਾਂ ਨੂੰ ਨੀਵਾਂ ਕਰਦਾ ਹੈਂ।+
30 ਤੇਰੀ ਮਦਦ ਸਦਕਾ ਮੈਂ ਲੁਟੇਰਿਆਂ ਦੀ ਟੋਲੀ ਦਾ ਮੁਕਾਬਲਾ ਕਰ ਸਕਦਾ ਹਾਂ;
ਪਰਮੇਸ਼ੁਰ ਦੀ ਤਾਕਤ ਨਾਲ ਮੈਂ ਕੰਧ ਟੱਪ ਸਕਦਾ ਹਾਂ।+
ਉਹ ਉਨ੍ਹਾਂ ਸਾਰੇ ਲੋਕਾਂ ਲਈ ਢਾਲ ਹੈ ਜੋ ਉਸ ਕੋਲ ਪਨਾਹ ਲੈਂਦੇ ਹਨ।+
32 ਯਹੋਵਾਹ ਤੋਂ ਸਿਵਾਇ ਹੋਰ ਕੌਣ ਪਰਮੇਸ਼ੁਰ ਹੈ?+
ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚਟਾਨ ਹੈ?+
34 ਉਹ ਮੇਰੇ ਪੈਰਾਂ ਨੂੰ ਹਿਰਨ ਦੇ ਪੈਰਾਂ ਵਰਗਾ ਬਣਾਉਂਦਾ ਹੈ;
ਉਹ ਮੈਨੂੰ ਉੱਚੀਆਂ ਥਾਵਾਂ ʼਤੇ ਖੜ੍ਹਾ ਕਰਦਾ ਹੈ।+
35 ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਂਦਾ ਹੈ;
ਮੇਰੀਆਂ ਬਾਹਾਂ ਤਾਂਬੇ ਦੀ ਕਮਾਨ ਨੂੰ ਮੋੜ ਸਕਦੀਆਂ ਹਨ।
38 ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕਰਾਂਗਾ ਅਤੇ ਉਨ੍ਹਾਂ ਨੂੰ ਮਿਟਾ ਦਿਆਂਗਾ;
ਮੈਂ ਤਦ ਤਕ ਵਾਪਸ ਨਹੀਂ ਆਵਾਂਗਾ ਜਦ ਤਕ ਉਹ ਨਾਸ਼ ਨਹੀਂ ਹੋ ਜਾਂਦੇ।
39 ਮੈਂ ਉਨ੍ਹਾਂ ਦਾ ਸਫ਼ਾਇਆ ਕਰ ਦਿਆਂਗਾ ਅਤੇ ਉਨ੍ਹਾਂ ਨੂੰ ਕੁਚਲ ਦਿਆਂਗਾ ਤਾਂਕਿ ਉਹ ਉੱਠ ਨਾ ਸਕਣ;+
ਮੈਂ ਉਨ੍ਹਾਂ ਨੂੰ ਪੈਰਾਂ ਹੇਠ ਮਿੱਧ ਦਿਆਂਗਾ।
42 ਉਹ ਮਦਦ ਲਈ ਦੁਹਾਈ ਦਿੰਦੇ ਹਨ, ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ;
ਉਹ ਯਹੋਵਾਹ ਨੂੰ ਵੀ ਮਦਦ ਲਈ ਪੁਕਾਰਦੇ ਹਨ, ਪਰ ਉਹ ਉਨ੍ਹਾਂ ਨੂੰ ਜਵਾਬ ਨਹੀਂ ਦਿੰਦਾ।+
43 ਮੈਂ ਉਨ੍ਹਾਂ ਨੂੰ ਕੁੱਟ-ਕੁੱਟ ਕੇ ਧਰਤੀ ਦੀ ਧੂੜ ਬਣਾ ਦਿਆਂਗਾ;
ਮੈਂ ਉਨ੍ਹਾਂ ਨੂੰ ਚੂਰ-ਚੂਰ ਕਰ ਦਿਆਂਗਾ ਤੇ ਗਲੀਆਂ ਵਿਚ ਚਿੱਕੜ ਵਾਂਗ ਮਿੱਧਾਂਗਾ।
44 ਤੂੰ ਮੈਨੂੰ ਮੇਰੇ ਲੋਕਾਂ ਦੇ ਵਿਰੋਧ ਤੋਂ ਬਚਾਵੇਂਗਾ।+
46 ਪਰਦੇਸੀ ਹਿੰਮਤ ਹਾਰ ਬੈਠਣਗੇ;*
ਉਹ ਆਪਣੇ ਕਿਲਿਆਂ ਵਿੱਚੋਂ ਕੰਬਦੇ ਹੋਏ ਨਿਕਲਣਗੇ।
47 ਯਹੋਵਾਹ ਜੀਉਂਦਾ ਪਰਮੇਸ਼ੁਰ ਹੈ! ਮੇਰੀ ਚਟਾਨ ਦੀ ਮਹਿਮਾ ਹੋਵੇ!+
ਮੇਰੀ ਮੁਕਤੀ ਦੀ ਚਟਾਨ, ਹਾਂ, ਮੇਰੇ ਪਰਮੇਸ਼ੁਰ ਦਾ ਨਾਂ ਬੁਲੰਦ ਹੋਵੇ!+
48 ਸੱਚਾ ਪਰਮੇਸ਼ੁਰ ਮੇਰਾ ਬਦਲਾ ਲੈਂਦਾ ਹੈ;+
ਉਹ ਲੋਕਾਂ ਨੂੰ ਮੇਰੇ ਅਧੀਨ ਕਰਦਾ ਹੈ;+
49 ਉਹ ਮੇਰੇ ਦੁਸ਼ਮਣਾਂ ਤੋਂ ਮੈਨੂੰ ਬਚਾਉਂਦਾ ਹੈ।