ਯਸਾਯਾਹ
“ਇਹ ਮੈਂ ਹਾਂ ਜੋ ਸੱਚੀਆਂ ਗੱਲਾਂ ਦੱਸਦਾ ਹਾਂ,
ਜਿਸ ਕੋਲ ਬਚਾਉਣ ਦੀ ਡਾਢੀ ਤਾਕਤ ਹੈ।”
2 ਤੇਰੇ ਕੱਪੜੇ ਲਾਲ ਕਿਉਂ ਹਨ?
ਤੇਰੇ ਕੱਪੜੇ ਚੁਬੱਚੇ ਵਿਚ ਅੰਗੂਰ ਮਿੱਧਣ ਵਾਲੇ ਵਰਗੇ ਕਿਉਂ ਹਨ?+
3 “ਮੈਂ ਇਕੱਲਿਆਂ ਹੀ ਚੁਬੱਚੇ ਵਿਚ ਅੰਗੂਰ ਮਿੱਧੇ।
ਦੇਸ਼-ਦੇਸ਼ ਦੇ ਲੋਕਾਂ ਵਿੱਚੋਂ ਕੋਈ ਵੀ ਮੇਰੇ ਨਾਲ ਨਹੀਂ ਸੀ।
ਮੈਂ ਉਨ੍ਹਾਂ ਨੂੰ ਆਪਣੇ ਗੁੱਸੇ ਵਿਚ ਮਿੱਧਦਾ ਰਿਹਾ,
ਮੈਂ ਉਨ੍ਹਾਂ ਨੂੰ ਆਪਣੇ ਕ੍ਰੋਧ ਵਿਚ ਕੁਚਲਦਾ ਰਿਹਾ।+
ਉਨ੍ਹਾਂ ਦੇ ਖ਼ੂਨ ਦੇ ਛਿੱਟੇ ਮੇਰੇ ਕੱਪੜਿਆਂ ਉੱਤੇ ਆ ਪਏ
ਅਤੇ ਮੇਰੇ ਸਾਰੇ ਕੱਪੜਿਆਂ ʼਤੇ ਦਾਗ਼ ਲੱਗ ਗਏ।
5 ਮੈਂ ਨਿਗਾਹ ਮਾਰੀ, ਪਰ ਕੋਈ ਵੀ ਮਦਦ ਕਰਨ ਵਾਲਾ ਨਹੀਂ ਸੀ;
ਮੈਂ ਹੈਰਾਨ ਰਹਿ ਗਿਆ ਕਿ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ।
6 ਦੇਸ਼-ਦੇਸ਼ ਦੇ ਲੋਕਾਂ ਨੂੰ ਮੈਂ ਆਪਣੇ ਗੁੱਸੇ ਵਿਚ ਕੁਚਲ ਦਿੱਤਾ,
ਮੈਂ ਉਨ੍ਹਾਂ ਨੂੰ ਆਪਣਾ ਕ੍ਰੋਧ ਪਿਲਾ ਕੇ ਟੱਲੀ ਕਰ ਦਿੱਤਾ+
ਅਤੇ ਉਨ੍ਹਾਂ ਦਾ ਖ਼ੂਨ ਜ਼ਮੀਨ ਉੱਤੇ ਡੋਲ੍ਹ ਦਿੱਤਾ।”
7 ਮੈਂ ਯਹੋਵਾਹ ਦੇ ਅਟੱਲ ਪਿਆਰ ਦੇ ਕੰਮਾਂ ਦਾ ਐਲਾਨ ਕਰਾਂਗਾ,
ਹਾਂ, ਯਹੋਵਾਹ ਦੇ ਉਨ੍ਹਾਂ ਕੰਮਾਂ ਦਾ ਜੋ ਤਾਰੀਫ਼ ਦੇ ਲਾਇਕ ਹਨ
ਕਿਉਂਕਿ ਯਹੋਵਾਹ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ,+
ਉਸ ਨੇ ਆਪਣੀ ਦਇਆ ਤੇ ਆਪਣੇ ਬੇਹੱਦ ਅਟੱਲ ਪਿਆਰ ਦੇ ਕਾਰਨ
ਇਜ਼ਰਾਈਲ ਦੇ ਘਰਾਣੇ ਲਈ ਢੇਰ ਸਾਰੇ ਚੰਗੇ ਕੰਮ ਕੀਤੇ ਹਨ।
8 ਉਸ ਨੇ ਕਿਹਾ, “ਇਹ ਸੱਚ-ਮੁੱਚ ਮੇਰੇ ਲੋਕ ਹਨ, ਮੇਰੇ ਪੁੱਤਰ ਹਨ ਜੋ ਕਦੇ ਬੇਵਫ਼ਾਈ ਨਹੀਂ ਕਰਨਗੇ।”*+
ਇਸ ਲਈ ਉਹ ਉਨ੍ਹਾਂ ਦਾ ਮੁਕਤੀਦਾਤਾ ਬਣ ਗਿਆ।+
9 ਉਨ੍ਹਾਂ ਦੇ ਸਾਰੇ ਦੁੱਖਾਂ ਵਿਚ ਉਹ ਵੀ ਦੁਖੀ ਹੋਇਆ।+
ਉਸ ਨੇ ਆਪਣਾ ਖ਼ਾਸ ਦੂਤ* ਭੇਜ ਕੇ ਉਨ੍ਹਾਂ ਨੂੰ ਬਚਾਇਆ।+
10 ਪਰ ਉਨ੍ਹਾਂ ਨੇ ਬਗਾਵਤ ਕੀਤੀ+ ਤੇ ਉਸ ਦੀ ਪਵਿੱਤਰ ਸ਼ਕਤੀ ਨੂੰ ਦੁਖੀ ਕੀਤਾ।+
11 ਫਿਰ ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ,
ਹਾਂ, ਉਸ ਦੇ ਸੇਵਕ ਮੂਸਾ ਦੇ ਦਿਨਾਂ ਨੂੰ:
“ਕਿੱਥੇ ਹੈ ਉਹ ਜਿਹੜਾ ਉਨ੍ਹਾਂ ਨੂੰ ਆਪਣੇ ਇੱਜੜ ਦੇ ਚਰਵਾਹਿਆਂ ਨਾਲ+ ਸਮੁੰਦਰ ਵਿੱਚੋਂ ਕੱਢ ਲਿਆਇਆ ਸੀ?+
ਕਿੱਥੇ ਹੈ ਉਹ ਜਿਸ ਨੇ ਉਸ ਦੇ ਅੰਦਰ ਆਪਣੀ ਪਵਿੱਤਰ ਸ਼ਕਤੀ ਪਾਈ ਸੀ?+
12 ਕਿੱਥੇ ਹੈ ਉਹ ਜਿਸ ਨੇ ਆਪਣੀ ਸ਼ਾਨਦਾਰ ਬਾਂਹ ਨਾਲ ਮੂਸਾ ਦਾ ਸੱਜਾ ਹੱਥ ਫੜਿਆ ਸੀ+
ਜਿਸ ਨੇ ਉਨ੍ਹਾਂ ਦੇ ਅੱਗੇ ਪਾਣੀਆਂ ਨੂੰ ਅੱਡ ਕਰ ਦਿੱਤਾ ਸੀ+
ਤਾਂਕਿ ਉਹ ਹਮੇਸ਼ਾ ਲਈ ਆਪਣਾ ਨਾਂ ਉੱਚਾ ਕਰੇ,+
13 ਹਾਂ, ਉਹ ਜਿਸ ਨੇ ਉਨ੍ਹਾਂ ਨੂੰ ਠਾਠਾਂ ਮਾਰਦੇ ਪਾਣੀਆਂ* ਵਿੱਚੋਂ ਦੀ ਲੰਘਾਇਆ,
ਉਹ ਠੇਡਾ ਖਾਧੇ ਬਗੈਰ ਤੁਰੇ ਗਏ,
ਜਿਵੇਂ ਘੋੜਾ ਖੁੱਲ੍ਹੇ ਮੈਦਾਨ* ਵਿਚ ਤੁਰਦਾ ਹੈ?
14 ਜਿਵੇਂ ਪਸ਼ੂ ਹੇਠਾਂ ਮੈਦਾਨ ਵਿਚ ਜਾ ਕੇ ਆਰਾਮ ਪਾਉਂਦੇ ਹਨ,
ਉਸੇ ਤਰ੍ਹਾਂ ਯਹੋਵਾਹ ਦੀ ਸ਼ਕਤੀ ਨੇ ਉਨ੍ਹਾਂ ਨੂੰ ਆਰਾਮ ਦਿੱਤਾ।”+
ਕਿੱਥੇ ਹੈ ਤੇਰਾ ਜੋਸ਼ ਤੇ ਤੇਰੀ ਤਾਕਤ?
ਤੇਰਾ ਰਹਿਮ ਤੇ ਤੇਰੀ ਦਇਆ ਕਿਉਂ ਨਹੀਂ ਜਾਗ ਰਹੇ?+
ਉਨ੍ਹਾਂ ਨੂੰ ਮੇਰੇ ਤੋਂ ਹਟਾਇਆ ਗਿਆ ਹੈ।
ਭਾਵੇਂ ਅਬਰਾਹਾਮ ਸਾਨੂੰ ਨਾ ਜਾਣਦਾ ਹੋਵੇ
ਅਤੇ ਇਜ਼ਰਾਈਲ ਸਾਨੂੰ ਨਾ ਪਛਾਣਦਾ ਹੋਵੇ,
ਪਰ ਤੂੰ, ਹੇ ਯਹੋਵਾਹ, ਸਾਡਾ ਪਿਤਾ ਹੈਂ।
ਪੁਰਾਣੇ ਸਮੇਂ ਤੋਂ ਤੂੰ ਸਾਡਾ ਛੁਡਾਉਣ ਵਾਲਾ ਹੈਂ ਤੇ ਇਹੀ ਤੇਰਾ ਨਾਂ ਹੈ।+
17 ਹੇ ਯਹੋਵਾਹ, ਤੂੰ ਸਾਨੂੰ ਆਪਣੇ ਰਾਹਾਂ ਤੋਂ ਕਿਉਂ ਭਟਕਣ ਦਿੰਦਾ ਹੈਂ?
ਤੂੰ ਸਾਡੇ ਦਿਲਾਂ ਨੂੰ ਕਠੋਰ ਕਿਉਂ ਹੋਣ ਦਿੰਦਾ ਹੈਂ ਕਿ ਅਸੀਂ ਤੇਰੇ ਤੋਂ ਨਾ ਡਰੀਏ?+
ਆਪਣੇ ਸੇਵਕਾਂ ਦੀ ਖ਼ਾਤਰ,
ਹਾਂ, ਆਪਣੀ ਵਿਰਾਸਤ ਦੇ ਗੋਤਾਂ ਦੀ ਖ਼ਾਤਰ ਮੁੜ ਆ।+
18 ਤੇਰੀ ਪਵਿੱਤਰ ਪਰਜਾ ਨੇ ਇਸ ਨੂੰ ਥੋੜ੍ਹੇ ਸਮੇਂ ਲਈ ਕਬਜ਼ੇ ਵਿਚ ਰੱਖਿਆ।
ਸਾਡੇ ਦੁਸ਼ਮਣਾਂ ਨੇ ਤੇਰੇ ਪਵਿੱਤਰ ਸਥਾਨ ਨੂੰ ਮਿੱਧਿਆ ਹੈ।+
19 ਚਿਰਾਂ ਤੋਂ ਅਸੀਂ ਉਨ੍ਹਾਂ ਵਰਗੇ ਹੋ ਗਏ ਜਿਨ੍ਹਾਂ ʼਤੇ ਤੂੰ ਕਦੇ ਰਾਜ ਨਹੀਂ ਕੀਤਾ,
ਹਾਂ, ਉਨ੍ਹਾਂ ਵਰਗੇ ਜੋ ਕਦੇ ਤੇਰੇ ਨਾਂ ਤੋਂ ਨਹੀਂ ਸਦਾਏ ਗਏ।