ਯਸਾਯਾਹ
2 ਹਰੇਕ ਜਣਾ ਹਨੇਰੀ ਤੋਂ ਲੁਕਣ ਦੀ ਥਾਂ ਜਿਹਾ ਹੋਵੇਗਾ,
ਵਾਛੜ ਤੋਂ ਬਚਣ ਦੀ ਜਗ੍ਹਾ* ਜਿਹਾ,
ਸੁੱਕੇ ਦੇਸ਼ ਵਿਚ ਪਾਣੀ ਦੀਆਂ ਨਦੀਆਂ ਜਿਹਾ+
ਅਤੇ ਝੁਲ਼ਸੇ ਹੋਏ ਦੇਸ਼ ਵਿਚ ਵੱਡੀ ਸਾਰੀ ਚਟਾਨ ਦੇ ਸਾਏ ਜਿਹਾ ਹੋਵੇਗਾ।
3 ਉਦੋਂ ਦੇਖਣ ਵਾਲਿਆਂ ਦੀਆਂ ਅੱਖਾਂ ਫਿਰ ਕਦੇ ਬੰਦ ਨਹੀਂ ਹੋਣਗੀਆਂ
ਅਤੇ ਸੁਣਨ ਵਾਲਿਆਂ ਦੇ ਕੰਨ ਧਿਆਨ ਨਾਲ ਸੁਣਨਗੇ।
5 ਮੂਰਖ ਨੂੰ ਅੱਗੇ ਤੋਂ ਖੁੱਲ੍ਹੇ ਦਿਲ ਵਾਲਾ ਨਹੀਂ ਕਿਹਾ ਜਾਵੇਗਾ,
ਅਸੂਲਾਂ ʼਤੇ ਨਾ ਚੱਲਣ ਵਾਲੇ ਇਨਸਾਨ ਨੂੰ ਭਲਾ ਇਨਸਾਨ ਨਹੀਂ ਕਿਹਾ ਜਾਵੇਗਾ;
6 ਮੂਰਖ ਤਾਂ ਮੂਰਖਤਾਈ ਦੀਆਂ ਗੱਲਾਂ ਕਰੇਗਾ
ਅਤੇ ਉਸ ਦਾ ਮਨ ਨੁਕਸਾਨਦੇਹ ਗੱਲਾਂ ਦੀਆਂ ਯੋਜਨਾਵਾਂ ਘੜੇਗਾ+
ਤਾਂਕਿ ਪਰਮੇਸ਼ੁਰ ਖ਼ਿਲਾਫ਼ ਬਗਾਵਤ ਛੇੜੇ* ਅਤੇ ਯਹੋਵਾਹ ਬਾਰੇ ਕੁਰਾਹੇ ਪਾਉਣ ਵਾਲੀਆਂ ਗੱਲਾਂ ਕਹੇ,
ਭੁੱਖੇ ਨੂੰ ਖਾਲੀ ਪੇਟ ਰੱਖੇ
ਅਤੇ ਪਿਆਸੇ ਨੂੰ ਕੁਝ ਵੀ ਪੀਣ ਤੋਂ ਵਾਂਝਾ ਰੱਖੇ।
7 ਅਸੂਲਾਂ ʼਤੇ ਨਾ ਚੱਲਣ ਵਾਲਾ ਇਨਸਾਨ ਬੁਰਾ ਹੀ ਸੋਚਦਾ ਹੈ;+
ਉਹ ਬੇਸ਼ਰਮੀ ਭਰੇ ਕੰਮਾਂ ਨੂੰ ਹੱਲਾਸ਼ੇਰੀ ਦਿੰਦਾ ਹੈ
ਤਾਂਕਿ ਝੂਠੀਆਂ ਗੱਲਾਂ ਨਾਲ ਦੁਖਿਆਰੇ ਨੂੰ ਬਰਬਾਦ ਕਰੇ,+
ਉਸ ਗ਼ਰੀਬ ਨੂੰ ਵੀ ਜੋ ਸੱਚ ਬੋਲਦਾ ਹੈ।
8 ਪਰ ਖੁੱਲ੍ਹ-ਦਿਲਾ ਇਨਸਾਨ ਖ਼ੁਸ਼ੀ ਨਾਲ ਦੇਣ ਦਾ ਇਰਾਦਾ ਰੱਖਦਾ ਹੈ
ਅਤੇ ਉਹ ਖੁੱਲ੍ਹੇ ਦਿਲ ਨਾਲ ਭਲਾ ਕਰਨ ਵਿਚ ਲੱਗਾ ਰਹਿੰਦਾ ਹੈ।
9 “ਹੇ ਬੇਫ਼ਿਕਰ ਔਰਤੋ, ਉੱਠੋ ਤੇ ਮੇਰੀ ਗੱਲ ਸੁਣੋ!
ਹੇ ਲਾਪਰਵਾਹ ਧੀਓ,+ ਮੇਰੀ ਗੱਲ ʼਤੇ ਧਿਆਨ ਦਿਓ!
10 ਤੁਸੀਂ ਜੋ ਬੇਫ਼ਿਕਰ ਬੈਠੀਆਂ ਹੋ, ਸਾਲ ਤੋਂ ਉੱਪਰ ਕੁਝ ਹੀ ਸਮਾਂ ਹੋਣ ਤੇ ਤੁਸੀਂ ਥਰ-ਥਰ ਕੰਬੋਗੀਆਂ
ਕਿਉਂਕਿ ਅੰਗੂਰਾਂ ਨੂੰ ਤੋੜ ਲਿਆ ਜਾਵੇਗਾ ਤੇ ਇਕੱਠਾ ਕਰਨ ਲਈ ਕੋਈ ਫਲ ਨਹੀਂ ਹੋਵੇਗਾ।+
11 ਹੇ ਬੇਫ਼ਿਕਰ ਔਰਤੋ, ਕੰਬੋ!
ਹੇ ਲਾਪਰਵਾਹੀ ਕਰਨ ਵਾਲੀਓ, ਥਰ-ਥਰ ਕੰਬੋ!
ਆਪਣੇ ਕੱਪੜੇ ਉਤਾਰ ਦਿਓ
ਅਤੇ ਆਪਣੇ ਲੱਕ ਦੁਆਲੇ ਤੱਪੜ ਪਾ ਲਓ।+
12 ਮਨਭਾਉਂਦੇ ਖੇਤਾਂ ਅਤੇ ਫਲਦਾਰ ਅੰਗੂਰੀ ਵੇਲ ਉੱਤੇ
ਛਾਤੀ ਪਿੱਟ-ਪਿੱਟ ਕੇ ਵੈਣ ਪਾਓ।
13 ਕਿਉਂਕਿ ਮੇਰੀ ਪਰਜਾ ਦੀ ਜ਼ਮੀਨ ਕੰਡਿਆਂ ਅਤੇ ਕੰਡਿਆਲ਼ੀਆਂ ਝਾੜੀਆਂ ਨਾਲ ਭਰ ਜਾਵੇਗੀ;
ਉਨ੍ਹਾਂ ਨਾਲ ਖ਼ੁਸ਼ੀਆਂ-ਖੇੜਿਆਂ ਵਾਲੇ ਸਾਰੇ ਘਰ ਢਕੇ ਜਾਣਗੇ,
ਹਾਂ, ਖ਼ੁਸ਼ੀਆਂ ਭਰੇ ਸ਼ਹਿਰ।+
ਓਫਲ+ ਅਤੇ ਪਹਿਰੇਦਾਰਾਂ ਦਾ ਬੁਰਜ ਹਮੇਸ਼ਾ ਲਈ ਵੀਰਾਨ ਹੋ ਗਿਆ ਹੈ
ਜਿੱਥੇ ਜੰਗਲੀ ਗਧੇ ਖ਼ੁਸ਼ੀਆਂ ਮਨਾਉਂਦੇ ਹਨ,
ਜਿੱਥੇ ਇੱਜੜ ਚਰਦੇ ਹਨ,+
15 ਪਰ ਉਦੋਂ ਤਕ ਜਦ ਤਕ ਉੱਪਰੋਂ ਸਾਡੇ ʼਤੇ ਪਵਿੱਤਰ ਸ਼ਕਤੀ ਨਹੀਂ ਪਾਈ ਜਾਂਦੀ,+
ਉਜਾੜ ਫਲਾਂ ਦਾ ਬਾਗ਼ ਨਹੀਂ ਬਣ ਜਾਂਦਾ
ਅਤੇ ਫਲਾਂ ਦਾ ਬਾਗ਼ ਹਰਿਆ-ਭਰਿਆ ਜੰਗਲ ਨਹੀਂ ਬਣ ਜਾਂਦਾ।+
17 ਸੱਚੀ ਧਾਰਮਿਕਤਾ ਦਾ ਨਤੀਜਾ ਸ਼ਾਂਤੀ ਹੋਵੇਗਾ+
ਅਤੇ ਅਸਲੀ ਧਾਰਮਿਕਤਾ ਦਾ ਫਲ ਹਮੇਸ਼ਾ-ਹਮੇਸ਼ਾ ਲਈ ਸਕੂਨ ਤੇ ਸੁਰੱਖਿਆ ਹੋਵੇਗਾ।+
18 ਮੇਰੇ ਲੋਕ ਅਜਿਹੀ ਥਾਂ ਵੱਸਣਗੇ ਜਿੱਥੇ ਸ਼ਾਂਤੀ ਹੋਵੇਗੀ,
ਉਹ ਸੁਰੱਖਿਅਤ ਬਸੇਰਿਆਂ ਵਿਚ ਅਤੇ ਸਕੂਨ ਦੇਣ ਵਾਲੀਆਂ ਥਾਵਾਂ ʼਤੇ ਵੱਸਣਗੇ।+
19 ਪਰ ਗੜੇ ਜੰਗਲ ਨੂੰ ਤਹਿਸ-ਨਹਿਸ ਕਰ ਦੇਣਗੇ
ਅਤੇ ਸ਼ਹਿਰ ਪੂਰੀ ਤਰ੍ਹਾਂ ਮਿੱਟੀ ਵਿਚ ਮਿਲ ਜਾਵੇਗਾ।