ਯਸਾਯਾਹ
60 “ਹੇ ਔਰਤ, ਉੱਠ,+ ਰੌਸ਼ਨੀ ਚਮਕਾ ਕਿਉਂਕਿ ਤੇਰਾ ਚਾਨਣ ਆ ਗਿਆ ਹੈ।
ਯਹੋਵਾਹ ਦਾ ਤੇਜ ਤੇਰੇ ਉੱਤੇ ਚਮਕ ਰਿਹਾ ਹੈ।+
2 ਦੇਖ! ਹਨੇਰਾ ਧਰਤੀ ਨੂੰ
ਅਤੇ ਘੁੱਪ ਹਨੇਰਾ ਕੌਮਾਂ ਨੂੰ ਢਕ ਲਵੇਗਾ;
ਪਰ ਤੇਰੇ ਉੱਤੇ ਯਹੋਵਾਹ ਚਮਕੇਗਾ
ਅਤੇ ਉਸ ਦਾ ਤੇਜ ਤੇਰੇ ਉੱਤੇ ਦਿਖਾਈ ਦੇਵੇਗਾ।
4 ਆਪਣੀਆਂ ਨਜ਼ਰਾਂ ਚੁੱਕ ਤੇ ਆਪਣੇ ਆਲੇ-ਦੁਆਲੇ ਦੇਖ!
ਉਹ ਸਾਰੇ ਇਕੱਠੇ ਹੋ ਗਏ ਹਨ; ਉਹ ਤੇਰੇ ਕੋਲ ਆ ਰਹੇ ਹਨ।
5 ਉਸ ਵੇਲੇ ਤੂੰ ਦੇਖੇਂਗੀ ਅਤੇ ਤੇਰਾ ਚਿਹਰਾ ਚਮਕ ਉੱਠੇਗਾ+
ਅਤੇ ਤੇਰਾ ਦਿਲ ਜ਼ੋਰ-ਜ਼ੋਰ ਦੀ ਧੜਕੇਗਾ ਤੇ ਖ਼ੁਸ਼ੀ ਨਾਲ ਭਰ ਜਾਵੇਗਾ
ਕਿਉਂਕਿ ਸਮੁੰਦਰ ਦੀ ਦੌਲਤ ਤੇਰੇ ਵੱਲ ਚਲੀ ਆਵੇਗੀ;
ਕੌਮਾਂ ਦਾ ਧਨ ਤੇਰੇ ਕੋਲ ਆ ਜਾਵੇਗਾ।+
ਸ਼ਬਾ ਦੇ ਸਾਰੇ ਲੋਕ ਆਉਣਗੇ;
ਉਹ ਸੋਨਾ ਅਤੇ ਲੋਬਾਨ ਲੈ ਕੇ ਆਉਣਗੇ।
ਉਹ ਯਹੋਵਾਹ ਦਾ ਗੁਣਗਾਨ ਕਰਨਗੇ।+
7 ਕੇਦਾਰ+ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ।
ਨਬਾਯੋਥ+ ਦੇ ਭੇਡੂ ਤੇਰੀ ਸੇਵਾ ਕਰਨਗੇ।
8 ਇਹ ਕੌਣ ਹਨ ਜੋ ਬੱਦਲਾਂ ਵਾਂਗ ਉੱਡੇ ਆਉਂਦੇ ਹਨ
ਜਿਵੇਂ ਕਬੂਤਰ ਆਪਣੇ ਕਬੂਤਰਖਾਨਿਆਂ ਨੂੰ ਆਉਂਦੇ ਹਨ?
ਤਰਸ਼ੀਸ਼ ਦੇ ਜਹਾਜ਼ ਸਭ ਤੋਂ ਅੱਗੇ ਹਨ*
ਕਿ ਉਹ ਦੂਰੋਂ-ਦੂਰੋਂ ਤੇਰੇ ਪੁੱਤਰਾਂ ਨੂੰ
ਉਨ੍ਹਾਂ ਦੀ ਚਾਂਦੀ ਤੇ ਸੋਨੇ ਸਮੇਤ ਲੈ ਆਉਣ+
ਤਾਂਕਿ ਤੇਰੇ ਪਰਮੇਸ਼ੁਰ ਯਹੋਵਾਹ ਦੇ ਨਾਂ ਦੀ ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੀ ਮਹਿਮਾ ਹੋਵੇ
ਭਾਵੇਂ ਮੈਂ ਕ੍ਰੋਧ ਵਿਚ ਆ ਕੇ ਤੈਨੂੰ ਮਾਰਿਆ ਸੀ,
ਪਰ ਮੈਂ ਆਪਣੀ ਮਿਹਰ ਨਾਲ ਤੇਰੇ ʼਤੇ ਰਹਿਮ ਕਰਾਂਗਾ।+
11 ਤੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ;+
ਉਹ ਦਿਨ-ਰਾਤ ਬੰਦ ਨਾ ਕੀਤੇ ਜਾਣਗੇ
ਤਾਂਕਿ ਕੌਮਾਂ ਦਾ ਧਨ ਤੇਰੇ ਕੋਲ ਲਿਆਂਦਾ ਜਾਵੇ
ਅਤੇ ਉਨ੍ਹਾਂ ਦੇ ਰਾਜੇ ਇਸ ਤਰ੍ਹਾਂ ਕਰਨ ਵਿਚ ਅਗਵਾਈ ਕਰਨਗੇ।+
12 ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਹੀਂ ਕਰੇਗਾ, ਉਹ ਨਾਸ਼ ਹੋ ਜਾਵੇਗਾ,
ਉਹ ਕੌਮਾਂ ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ।+
13 ਸਨੋਬਰ, ਐਸ਼ ਤੇ ਸਰੂ ਦੇ ਦਰਖ਼ਤ,+
ਹਾਂ, ਲਬਾਨੋਨ ਦੀ ਸ਼ਾਨ ਤੇਰੇ ਕੋਲ ਆਵੇਗੀ+
ਤਾਂਕਿ ਮੇਰੇ ਪਵਿੱਤਰ ਸਥਾਨ ਨੂੰ ਸ਼ਿੰਗਾਰਿਆ ਜਾਵੇ;
ਮੈਂ ਆਪਣੇ ਪੈਰਾਂ ਦੀ ਜਗ੍ਹਾ ਨੂੰ ਮਹਿਮਾ ਦਿਆਂਗਾ।+
14 ਜਿਨ੍ਹਾਂ ਨੇ ਤੇਰੇ ʼਤੇ ਜ਼ੁਲਮ ਕੀਤਾ, ਉਨ੍ਹਾਂ ਦੇ ਪੁੱਤਰ ਆਉਣਗੇ ਤੇ ਤੇਰੇ ਅੱਗੇ ਝੁਕਣਗੇ;
ਤੇਰਾ ਅਨਾਦਰ ਕਰਨ ਵਾਲੇ ਸਾਰੇ ਜਣੇ ਤੇਰੇ ਪੈਰੀਂ ਪੈਣਗੇ,
ਉਨ੍ਹਾਂ ਨੂੰ ਕਹਿਣਾ ਪਵੇਗਾ ਕਿ ਤੂੰ ਯਹੋਵਾਹ ਦਾ ਸ਼ਹਿਰ,
ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਸੀਓਨ ਹੈਂ।+
15 ਭਾਵੇਂ ਤੂੰ ਤਿਆਗੀ ਹੋਈ ਸੀ, ਤੇਰੇ ਨਾਲ ਨਫ਼ਰਤ ਕੀਤੀ ਜਾਂਦੀ ਸੀ ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ,+
ਪਰ ਮੈਂ ਤੈਨੂੰ ਸਦਾ ਲਈ ਫ਼ਖ਼ਰ ਕਰਨ ਦੀ ਵਜ੍ਹਾ ਬਣਾ ਦਿਆਂਗਾ,
ਤੂੰ ਪੀੜ੍ਹੀਓ-ਪੀੜ੍ਹੀ ਖ਼ੁਸ਼ੀਆਂ ਮਨਾਉਣ ਦਾ ਕਾਰਨ ਬਣ ਜਾਵੇਂਗੀ।+
16 ਤੂੰ ਕੌਮਾਂ ਦਾ ਦੁੱਧ ਪੀਵੇਂਗੀ,+
ਹਾਂ, ਰਾਜਿਆਂ ਦੀ ਛਾਤੀ ਚੁੰਘੇਂਗੀ;+
ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਤੇਰਾ ਮੁਕਤੀਦਾਤਾ ਹਾਂ
ਅਤੇ ਯਾਕੂਬ ਦਾ ਸ਼ਕਤੀਸ਼ਾਲੀ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+
17 ਮੈਂ ਤਾਂਬੇ ਦੀ ਥਾਂ ਸੋਨਾ ਲਿਆਵਾਂਗਾ
ਅਤੇ ਲੋਹੇ ਦੀ ਥਾਂ ਚਾਂਦੀ
ਲੱਕੜ ਦੀ ਥਾਂ ਮੈਂ ਤਾਂਬਾ ਲਿਆਵਾਂਗਾ
ਅਤੇ ਪੱਥਰਾਂ ਦੀ ਥਾਂ ਲੋਹਾ;
ਮੈਂ ਸ਼ਾਂਤੀ ਨੂੰ ਤੇਰੀ ਨਿਗਾਹਬਾਨ ਠਹਿਰਾਵਾਂਗਾ
ਅਤੇ ਨੇਕੀ ਨੂੰ ਕਿ ਉਹ ਤੈਨੂੰ ਕੰਮ ਦੇਵੇ।+
18 ਫਿਰ ਤੇਰੇ ਦੇਸ਼ ਵਿਚ ਮਾਰ-ਧਾੜ ਦੀ ਖ਼ਬਰ ਸੁਣਨ ਨੂੰ ਨਹੀਂ ਮਿਲੇਗੀ,
ਨਾ ਹੀ ਤੇਰੀਆਂ ਹੱਦਾਂ ਅੰਦਰ ਤਬਾਹੀ ਤੇ ਬਰਬਾਦੀ ਹੋਵੇਗੀ।+
ਤੂੰ ਆਪਣੀਆਂ ਕੰਧਾਂ ਨੂੰ “ਮੁਕਤੀ”+ ਅਤੇ ਆਪਣੇ ਦਰਵਾਜ਼ਿਆਂ ਨੂੰ “ਉਸਤਤ” ਸੱਦੇਂਗੀ।
19 ਸੂਰਜ ਤੇਰੇ ਲਈ ਅੱਗੇ ਤੋਂ ਦਿਨੇ ਚਾਨਣ ਲਈ ਨਹੀਂ ਹੋਵੇਗਾ,
ਨਾ ਹੀ ਚੰਦ ਦੀ ਰੌਸ਼ਨੀ ਤੈਨੂੰ ਰਾਤ ਨੂੰ ਰੌਸ਼ਨ ਕਰੇਗੀ
ਕਿਉਂਕਿ ਯਹੋਵਾਹ ਤੇਰੇ ਲਈ ਸਦਾ ਵਾਸਤੇ ਚਾਨਣ ਬਣੇਗਾ+
ਅਤੇ ਤੇਰਾ ਪਰਮੇਸ਼ੁਰ ਤੇਰਾ ਸੁਹੱਪਣ ਹੋਵੇਗਾ।+
20 ਤੇਰਾ ਸੂਰਜ ਕਦੇ ਨਹੀਂ ਡੁੱਬੇਗਾ
ਨਾ ਹੀ ਤੇਰੇ ਚੰਦ ਦੀ ਰੌਸ਼ਨੀ ਫਿੱਕੀ ਪਵੇਗੀ
ਕਿਉਂਕਿ ਯਹੋਵਾਹ ਤੇਰੇ ਲਈ ਸਦਾ ਵਾਸਤੇ ਚਾਨਣ ਬਣੇਗਾ+
ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।+
21 ਤੇਰੇ ਸਾਰੇ ਲੋਕ ਧਰਮੀ ਹੋਣਗੇ;
ਉਹ ਹਮੇਸ਼ਾ ਲਈ ਦੇਸ਼ ਵਿਚ ਵੱਸੇ ਰਹਿਣਗੇ।
22 ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ
ਅਤੇ ਛੋਟਾ ਜਿਹਾ ਇਕ ਬਲਵੰਤ ਕੌਮ।
ਮੈਂ ਯਹੋਵਾਹ ਵੇਲੇ ਸਿਰ ਇਸ ਕੰਮ ਵਿਚ ਤੇਜ਼ੀ ਲਿਆਵਾਂਗਾ।”