ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼
16 ਮੈਂ ਮੰਦਰ* ਵਿੱਚੋਂ ਇਕ ਉੱਚੀ ਆਵਾਜ਼ ਸੁਣੀ+ ਜਿਸ ਨੇ ਸੱਤਾਂ ਦੂਤਾਂ ਨੂੰ ਕਿਹਾ: “ਜਾਓ ਅਤੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ।”+
2 ਪਹਿਲੇ ਦੂਤ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹ ਦਿੱਤਾ।+ ਜਿਨ੍ਹਾਂ ਲੋਕਾਂ ਉੱਤੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲੱਗਾ ਹੋਇਆ ਸੀ+ ਅਤੇ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ,+ ਉਨ੍ਹਾਂ ਦੇ ਪੀਕ ਨਾਲ ਭਰੇ ਜਾਨਲੇਵਾ ਫੋੜੇ+ ਨਿਕਲ ਆਏ।
3 ਦੂਸਰੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਵਿਚ ਡੋਲ੍ਹ ਦਿੱਤਾ।+ ਸਮੁੰਦਰ ਇਵੇਂ ਹੋ ਗਿਆ ਜਿਵੇਂ ਮਰੇ ਬੰਦੇ ਦਾ ਖ਼ੂਨ ਹੁੰਦਾ ਹੈ+ ਅਤੇ ਸਮੁੰਦਰ ਦੇ ਸਾਰੇ ਜੀਵ-ਜੰਤੂ ਮਰ ਗਏ।+
4 ਤੀਸਰੇ ਦੂਤ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀ ਦੇ ਚਸ਼ਮਿਆਂ ਵਿਚ ਡੋਲ੍ਹ ਦਿੱਤਾ।+ ਉਨ੍ਹਾਂ ਦਾ ਪਾਣੀ ਖ਼ੂਨ ਬਣ ਗਿਆ।+ 5 ਜਿਸ ਦੂਤ ਕੋਲ ਪਾਣੀ ਉੱਤੇ ਅਧਿਕਾਰ ਸੀ, ਮੈਂ ਉਸ ਨੂੰ ਇਹ ਕਹਿੰਦੇ ਸੁਣਿਆ: “ਹੇ ਵਫ਼ਾਦਾਰ ਪਰਮੇਸ਼ੁਰ,+ ਤੂੰ ਜੋ ਸੀ ਅਤੇ ਜੋ ਹੈਂ,+ ਤੂੰ ਹਮੇਸ਼ਾ ਸਹੀ ਕੰਮ ਕਰਦਾ ਹੈਂ ਕਿਉਂਕਿ ਤੂੰ ਨਿਆਂ ਕਰ ਕੇ ਇਹ ਫ਼ੈਸਲੇ ਸੁਣਾਏ ਹਨ।+ 6 ਉਨ੍ਹਾਂ ਨੇ ਤੇਰੇ ਪਵਿੱਤਰ ਸੇਵਕਾਂ ਅਤੇ ਨਬੀਆਂ ਦਾ ਖ਼ੂਨ ਵਹਾਇਆ,+ ਇਸ ਕਰਕੇ ਤੂੰ ਉਨ੍ਹਾਂ ਨੂੰ ਪੀਣ ਲਈ ਖ਼ੂਨ ਦਿੱਤਾ।+ ਉਹ ਇਸੇ ਸਜ਼ਾ ਦੇ ਲਾਇਕ ਹਨ।”+ 7 ਮੈਂ ਵੇਦੀ ਨੂੰ ਇਹ ਕਹਿੰਦੇ ਸੁਣਿਆ: “ਹਾਂ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਫ਼ੈਸਲੇ ਭਰੋਸੇਯੋਗ ਅਤੇ ਸਹੀ ਹਨ।”+
8 ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ+ ਅਤੇ ਸੂਰਜ ਨੂੰ ਆਪਣੀ ਤੇਜ਼ ਧੁੱਪ ਨਾਲ ਲੋਕਾਂ ਨੂੰ ਸਾੜਨ ਦਾ ਅਧਿਕਾਰ ਦਿੱਤਾ ਗਿਆ। 9 ਲੋਕ ਇਸ ਦੀ ਤੇਜ਼ ਧੁੱਪ ਨਾਲ ਝੁਲ਼ਸ ਗਏ, ਫਿਰ ਵੀ ਉਨ੍ਹਾਂ ਨੇ ਪਰਮੇਸ਼ੁਰ ਦੇ ਨਾਂ ਦੀ ਨਿੰਦਿਆ ਕੀਤੀ ਜਿਸ ਕੋਲ ਇਨ੍ਹਾਂ ਬਿਪਤਾਵਾਂ ਉੱਤੇ ਅਧਿਕਾਰ ਹੈ ਅਤੇ ਉਨ੍ਹਾਂ ਨੇ ਤੋਬਾ ਨਾ ਕੀਤੀ ਅਤੇ ਨਾ ਹੀ ਉਸ ਦੀ ਮਹਿਮਾ ਕੀਤੀ।
10 ਪੰਜਵੇਂ ਦੂਤ ਨੇ ਆਪਣਾ ਕਟੋਰਾ ਵਹਿਸ਼ੀ ਦਰਿੰਦੇ ਦੇ ਸਿੰਘਾਸਣ ਉੱਤੇ ਡੋਲ੍ਹ ਦਿੱਤਾ। ਉਸ ਦੇ ਰਾਜ ਵਿਚ ਹਨੇਰਾ ਛਾ ਗਿਆ+ ਅਤੇ ਲੋਕ ਦਰਦ ਨਾਲ ਤੜਫਦੇ ਹੋਏ ਆਪਣੀਆਂ ਜੀਭਾਂ ਟੁੱਕਣ ਲੱਗੇ, 11 ਪਰ ਉਨ੍ਹਾਂ ਨੇ ਆਪਣੀ ਪੀੜ ਅਤੇ ਆਪਣੇ ਫੋੜਿਆਂ ਕਰਕੇ ਸਵਰਗ ਦੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਅਤੇ ਉਨ੍ਹਾਂ ਨੇ ਆਪਣੇ ਕੰਮਾਂ ਤੋਂ ਤੋਬਾ ਨਾ ਕੀਤੀ।
12 ਛੇਵੇਂ ਦੂਤ ਨੇ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਵਿਚ ਡੋਲ੍ਹ ਦਿੱਤਾ+ ਅਤੇ ਦਰਿਆ ਦਾ ਪਾਣੀ ਸੁੱਕ ਗਿਆ+ ਤਾਂਕਿ ਸੂਰਜ ਦੇ ਚੜ੍ਹਦੇ ਪਾਸਿਓਂ* ਰਾਜਿਆਂ ਦੇ ਆਉਣ ਲਈ ਰਾਹ ਬਣ ਜਾਵੇ।+
13 ਮੈਂ ਤਿੰਨ ਅਸ਼ੁੱਧ ਸੰਦੇਸ਼ ਦੇਖੇ ਜਿਹੜੇ ਦੇਖਣ ਨੂੰ ਡੱਡੂਆਂ ਵਰਗੇ ਸਨ ਅਤੇ ਇਹ ਸੰਦੇਸ਼ ਅਜਗਰ,+ ਵਹਿਸ਼ੀ ਦਰਿੰਦੇ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਨਿਕਲੇ ਸਨ। ਉਨ੍ਹਾਂ ਨੂੰ ਇਹ ਸੰਦੇਸ਼ ਦੇਣ ਲਈ ਪ੍ਰੇਰਿਆ ਗਿਆ ਸੀ। 14 ਅਸਲ ਵਿਚ, ਇਹ ਸੰਦੇਸ਼ ਦੁਸ਼ਟ ਦੂਤਾਂ ਦੀ ਪ੍ਰੇਰਣਾ ਨਾਲ ਦਿੱਤੇ ਗਏ ਹਨ ਅਤੇ ਇਹ ਸੰਦੇਸ਼ ਨਿਸ਼ਾਨੀਆਂ ਦਿਖਾਉਂਦੇ ਹਨ+ ਅਤੇ ਸਾਰੀ ਧਰਤੀ ਦੇ ਰਾਜਿਆਂ ਕੋਲ ਜਾਂਦੇ ਹਨ ਤਾਂਕਿ ਉਹ ਉਨ੍ਹਾਂ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ+ ʼਤੇ ਹੋਣ ਵਾਲੇ ਯੁੱਧ ਲਈ ਇਕੱਠਾ ਕਰਨ।+
15 “ਦੇਖੋ! ਮੈਂ ਚੋਰ ਵਾਂਗ ਆਵਾਂਗਾ।+ ਖ਼ੁਸ਼ ਹੈ ਉਹ ਇਨਸਾਨ ਜਿਹੜਾ ਜਾਗਦਾ ਰਹਿੰਦਾ ਹੈ+ ਅਤੇ ਜਿਸ ਦੇ ਕੱਪੜੇ ਉਤਾਰੇ ਨਹੀਂ ਜਾਂਦੇ ਤਾਂਕਿ ਉਸ ਨੂੰ ਨੰਗਾ ਨਾ ਜਾਣਾ ਪਵੇ ਅਤੇ ਲੋਕ ਉਸ ਨੂੰ ਸ਼ਰਮਨਾਕ ਹਾਲਤ ਵਿਚ ਨਾ ਦੇਖਣ।”+
16 ਉਹ ਰਾਜਿਆਂ ਨੂੰ ਉਸ ਜਗ੍ਹਾ ਇਕੱਠੇ ਕਰਦੇ ਹਨ ਜਿਸ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ* ਕਿਹਾ ਜਾਂਦਾ ਹੈ।+
17 ਸੱਤਵੇਂ ਦੂਤ ਨੇ ਆਪਣਾ ਕਟੋਰਾ ਹਵਾ ਉੱਤੇ ਡੋਲ੍ਹ ਦਿੱਤਾ। ਫਿਰ ਮੰਦਰ* ਵਿਚ ਸਿੰਘਾਸਣ ਤੋਂ ਇਹ ਉੱਚੀ ਆਵਾਜ਼ ਸੁਣਾਈ ਦਿੱਤੀ:+ “ਪੂਰਾ ਹੋ ਗਿਆ ਹੈ!” 18 ਫਿਰ ਬਿਜਲੀ ਲਿਸ਼ਕੀ, ਆਵਾਜ਼ਾਂ ਆਈਆਂ ਅਤੇ ਗਰਜਾਂ ਸੁਣਾਈ ਦਿੱਤੀਆਂ। ਨਾਲੇ ਇੰਨਾ ਜ਼ਬਰਦਸਤ ਅਤੇ ਤਬਾਹੀ ਮਚਾਉਣ ਵਾਲਾ ਭੁਚਾਲ਼ ਆਇਆ ਕਿ ਅਜਿਹਾ ਭੁਚਾਲ਼ ਧਰਤੀ ਉੱਤੇ ਇਨਸਾਨ ਦੇ ਬਣਾਏ ਜਾਣ ਤੋਂ ਲੈ ਕੇ ਹੁਣ ਤਕ ਕਦੇ ਨਹੀਂ ਆਇਆ ਸੀ।+ 19 ਵੱਡੇ ਸ਼ਹਿਰ+ ਦੇ ਤਿੰਨ ਹਿੱਸੇ ਹੋ ਗਏ ਅਤੇ ਕੌਮਾਂ ਦੇ ਸ਼ਹਿਰ ਢਹਿ-ਢੇਰੀ ਹੋ ਗਏ। ਪਰਮੇਸ਼ੁਰ ਨੇ ਮਹਾਂ ਬਾਬਲ+ ਵੱਲ ਧਿਆਨ ਦਿੱਤਾ ਕਿ ਉਹ ਉਸ ਨੂੰ ਆਪਣੇ ਕ੍ਰੋਧ ਦੇ ਦਾਖਰਸ ਨਾਲ ਭਰਿਆ ਪਿਆਲਾ ਪਿਲਾਵੇ।+ 20 ਨਾਲੇ ਹਰ ਟਾਪੂ ਭੱਜ ਗਿਆ ਅਤੇ ਪਹਾੜ ਗਾਇਬ ਹੋ ਗਏ।+ 21 ਫਿਰ ਲੋਕਾਂ ਉੱਤੇ ਆਕਾਸ਼ੋਂ ਲਗਭਗ 20-20 ਕਿਲੋ* ਭਾਰੇ ਗੜੇ ਪਏ+ ਅਤੇ ਗੜਿਆਂ ਦੀ ਮਾਰ ਕਰਕੇ ਲੋਕਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ+ ਕਿਉਂਕਿ ਗੜਿਆਂ ਨੇ ਬਹੁਤ ਤਬਾਹੀ ਮਚਾਈ।