ਆਮੋਸ
3 “ਹੇ ਇਜ਼ਰਾਈਲੀਓ, ਸੁਣੋ ਕਿ ਯਹੋਵਾਹ ਨੇ ਤੁਹਾਡੇ ਬਾਰੇ, ਹਾਂ, ਪੂਰੀ ਕੌਮ ਬਾਰੇ ਕੀ ਕਿਹਾ ਹੈ ਜਿਸ ਨੂੰ ਉਹ ਮਿਸਰ ਵਿੱਚੋਂ ਕੱਢ ਲਿਆਇਆ ਸੀ:
2 ‘ਮੈਂ ਧਰਤੀ ʼਤੇ ਰਹਿੰਦੇ ਸਾਰੇ ਪਰਿਵਾਰਾਂ ਵਿੱਚੋਂ ਸਿਰਫ਼ ਤੁਹਾਨੂੰ ਹੀ ਚੰਗੀ ਤਰ੍ਹਾਂ ਜਾਣਿਆ ਹੈ।+
ਇਸ ਲਈ ਮੈਂ ਤੁਹਾਡੇ ਤੋਂ ਸਾਰੀਆਂ ਗ਼ਲਤੀਆਂ ਦਾ ਲੇਖਾ ਲਵਾਂਗਾ।+
3 ਜੇ ਦੋ ਜਣਿਆਂ ਨੇ ਮਿਲਣ ਦਾ ਇਕਰਾਰ ਨਾ ਕੀਤਾ ਹੋਵੇ, ਤਾਂ ਕੀ ਉਹ ਇਕੱਠੇ ਤੁਰਨਗੇ?
4 ਜੇ ਸ਼ੇਰ ਨੂੰ ਸ਼ਿਕਾਰ ਨਾ ਮਿਲੇ, ਤਾਂ ਕੀ ਉਹ ਜੰਗਲ ਵਿਚ ਦਹਾੜੇਗਾ?
ਜੇ ਜਵਾਨ ਸ਼ੇਰ ਨੇ ਕੁਝ ਫੜਿਆ ਨਾ ਹੋਵੇ, ਤਾਂ ਕੀ ਉਹ ਆਪਣੇ ਘੁਰਨੇ ਵਿੱਚੋਂ ਆਵਾਜ਼ਾਂ ਕੱਢੇਗਾ?
5 ਜੇ ਜ਼ਮੀਨ ʼਤੇ ਫੰਦਾ ਨਾ ਲਾਇਆ ਜਾਵੇ,* ਤਾਂ ਕੀ ਪੰਛੀ ਫਸੇਗਾ?
ਜੇ ਕੁੜਿੱਕੀ ਵਿਚ ਸ਼ਿਕਾਰ ਨਾ ਫਸੇ, ਤਾਂ ਕੀ ਇਹ ਬੰਦ ਹੋਵੇਗੀ?
6 ਜੇ ਸ਼ਹਿਰ ਵਿਚ ਨਰਸਿੰਗਾ ਵਜਾਇਆ ਜਾਵੇ, ਤਾਂ ਕੀ ਲੋਕ ਨਹੀਂ ਕੰਬਣਗੇ?
ਜੇ ਸ਼ਹਿਰ ʼਤੇ ਆਫ਼ਤ ਆ ਜਾਵੇ, ਤਾਂ ਕੀ ਇਸ ਦੇ ਪਿੱਛੇ ਯਹੋਵਾਹ ਦਾ ਹੱਥ ਨਹੀਂ ਹੈ?
8 ਸ਼ੇਰ ਗਰਜਿਆ ਹੈ!+ ਕੌਣ ਨਾ ਡਰੇਗਾ?
ਸਾਰੇ ਜਹਾਨ ਦਾ ਮਾਲਕ ਯਹੋਵਾਹ ਬੋਲਿਆ ਹੈ! ਕੌਣ ਭਵਿੱਖਬਾਣੀ ਨਾ ਕਰੇਗਾ?’+
9 ‘ਇਸ ਬਾਰੇ ਅਸ਼ਦੋਦ ਦੇ ਕਿਲਿਆਂ ʼਤੇ
ਅਤੇ ਮਿਸਰ ਦੇ ਕਿਲਿਆਂ ʼਤੇ ਐਲਾਨ ਕਰੋ।
ਕਹੋ: “ਸਾਮਰਿਯਾ ਦੇ ਪਹਾੜਾਂ ਵਿਰੁੱਧ ਇਕੱਠੇ ਹੋਵੋ;+
ਦੇਖੋ ਕਿ ਇਸ ਵਿਚ ਕਿੰਨੀ ਗੜਬੜੀ ਮਚੀ ਹੋਈ ਹੈ
ਅਤੇ ਇਸ ਵਿਚ ਕਿੰਨੀਆਂ ਠੱਗੀਆਂ ਹੋ ਰਹੀਆਂ ਹਨ।+
10 ਉਹ ਸਹੀ ਕੰਮ ਕਰਨੇ ਨਹੀਂ ਜਾਣਦੇ,” ਯਹੋਵਾਹ ਕਹਿੰਦਾ ਹੈ,
“ਉਹ ਆਪਣੇ ਕਿਲਿਆਂ ਵਿਚ ਹਿੰਸਾ ਅਤੇ ਵਿਨਾਸ਼ ਜਮ੍ਹਾ ਕਰਦੇ ਹਨ।”’
11 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ,
‘ਇਕ ਦੁਸ਼ਮਣ ਆ ਕੇ ਦੇਸ਼ ਨੂੰ ਘੇਰ ਲਵੇਗਾ,+
ਉਹ ਤੇਰੀ ਤਾਕਤ ਖ਼ਤਮ ਕਰ ਦੇਵੇਗਾ
ਅਤੇ ਤੇਰੇ ਕਿਲਿਆਂ ਨੂੰ ਲੁੱਟ ਲਿਆ ਜਾਵੇਗਾ।’+
12 ਯਹੋਵਾਹ ਇਹ ਕਹਿੰਦਾ ਹੈ,
‘ਸਾਮਰਿਯਾ ਵਿਚ ਇਜ਼ਰਾਈਲੀ ਸ਼ਾਨਦਾਰ ਪਲੰਘਾਂ ਅਤੇ ਵਧੀਆ ਦੀਵਾਨਾਂ* ʼਤੇ ਬੈਠਦੇ ਹਨ।
ਉਨ੍ਹਾਂ ਵਿੱਚੋਂ ਕੁਝ ਹੀ ਬਚਾਏ ਜਾਣਗੇ,
ਜਿਵੇਂ ਚਰਵਾਹਾ ਸ਼ੇਰ ਦੇ ਮੂੰਹ ਵਿੱਚੋਂ ਦੋ ਲੱਤਾਂ ਜਾਂ ਕੰਨ ਦਾ ਇਕ ਟੁਕੜਾ ਕੱਢ ਲਿਆਉਂਦਾ ਹੈ।’+
13 ‘ਸੁਣੋ ਅਤੇ ਯਾਕੂਬ ਦੇ ਘਰਾਣੇ ਨੂੰ ਚੇਤਾਵਨੀ* ਦਿਓ,’ ਸਾਰੇ ਜਹਾਨ ਦਾ ਮਾਲਕ ਅਤੇ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ।
14 ‘ਜਿਸ ਦਿਨ ਮੈਂ ਇਜ਼ਰਾਈਲ ਨੂੰ ਉਸ ਦੀ ਬਗਾਵਤ* ਦੀ ਸਜ਼ਾ ਦਿਆਂਗਾ,+
ਉਸ ਦਿਨ ਮੈਂ ਬੈਤੇਲ ਦੀਆਂ ਵੇਦੀਆਂ ਨੂੰ ਵੀ ਸਜ਼ਾ ਦਿਆਂਗਾ;+
ਵੇਦੀ ਦੇ ਸਿੰਗ ਤੋੜ ਕੇ ਧਰਤੀ ਉੱਤੇ ਸੁੱਟ ਦਿੱਤੇ ਜਾਣਗੇ।+
15 ਮੈਂ ਸਰਦੀਆਂ ਅਤੇ ਗਰਮੀਆਂ ਦੇ ਘਰਾਂ ਨੂੰ ਢਾਹ ਦਿਆਂਗਾ।’