ਅੱਯੂਬ
38 ਫਿਰ ਯਹੋਵਾਹ ਨੇ ਤੂਫ਼ਾਨ ਵਿੱਚੋਂ ਦੀ ਅੱਯੂਬ ਨੂੰ ਜਵਾਬ ਦਿੱਤਾ:+
3 ਜ਼ਰਾ ਮਰਦ ਵਾਂਗ ਆਪਣਾ ਲੱਕ ਬੰਨ੍ਹ;
ਮੈਂ ਤੈਥੋਂ ਸਵਾਲ ਪੁੱਛਦਾ ਹਾਂ ਤੇ ਤੂੰ ਮੈਨੂੰ ਦੱਸ।
4 ਤੂੰ ਕਿੱਥੇ ਸੀ ਜਦੋਂ ਮੈਂ ਧਰਤੀ ਦੀ ਨੀਂਹ ਰੱਖੀ?+
ਜੇ ਤੂੰ ਸੋਚਦਾ ਕਿ ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਹੈ, ਤਾਂ ਮੈਨੂੰ ਦੱਸ।
5 ਜੇ ਤੂੰ ਜਾਣਦਾ ਹੈਂ, ਤਾਂ ਦੱਸ ਕਿ ਕਿਹਨੇ ਇਸ ਦਾ ਨਾਪ ਠਹਿਰਾਇਆ
ਜਾਂ ਕਿਹਨੇ ਮਾਪਣ ਵਾਲੀ ਰੱਸੀ ਨਾਲ ਇਸ ਨੂੰ ਮਿਣਿਆ?
6 ਇਸ ਦੇ ਪਾਵੇ ਕਿਸ ਵਿਚ ਗੱਡੇ ਗਏ
ਜਾਂ ਕਿਸ ਨੇ ਇਸ ਦੇ ਕੋਨੇ ਦਾ ਪੱਥਰ ਰੱਖਿਆ+
8 ਕਿਹਨੇ ਬੂਹੇ ਬੰਦ ਕਰ ਕੇ ਸਮੁੰਦਰ ਨੂੰ ਰੋਕਿਆ+
ਜਦੋਂ ਇਹ ਕੁੱਖੋਂ ਫੁੱਟ ਨਿਕਲਿਆ,
9 ਜਦੋਂ ਮੈਂ ਇਸ ਨੂੰ ਬੱਦਲ ਪਹਿਨਾਏ
ਅਤੇ ਇਸ ਨੂੰ ਘੁੱਪ ਹਨੇਰੇ ਨਾਲ ਲਪੇਟਿਆ,
10 ਜਦੋਂ ਮੈਂ ਇਸ ਦੀ ਹੱਦ ਠਹਿਰਾਈ
ਅਤੇ ਇਸ ਦੇ ਹੋੜੇ ਤੇ ਦਰਵਾਜ਼ੇ ਲਾਏ+
11 ਅਤੇ ਮੈਂ ਕਿਹਾ, ‘ਤੂੰ ਇੱਥੇ ਤਕ ਆਈਂ ਤੇ ਅੱਗੇ ਨਾ ਵਧੀਂ;
ਤੇਰੀਆਂ ਉੱਛਲ਼ਦੀਆਂ ਲਹਿਰਾਂ ਇੱਥੇ ਹੀ ਰੁਕ ਜਾਣ’?+
12 ਕੀ ਤੂੰ ਕਦੇ* ਸਵੇਰ ਉੱਤੇ ਹੁਕਮ ਚਲਾਇਆ
ਜਾਂ ਸਾਝਰੇ ਨੂੰ ਉਸ ਦੀ ਥਾਂ ਦੱਸੀ+
13 ਕਿ ਉਹ ਧਰਤੀ ਦੇ ਕੰਢਿਆਂ ਨੂੰ ਫੜ ਲਵੇ
ਅਤੇ ਇਸ ਵਿੱਚੋਂ ਦੁਸ਼ਟਾਂ ਨੂੰ ਝਾੜ ਸੁੱਟੇ?+
14 ਮੁਹਰ ਦੇ ਥੱਲੇ ਚੀਕਣੀ ਮਿੱਟੀ ਦੀ ਨੁਹਾਰ ਦੀ ਤਰ੍ਹਾਂ ਇਸ ਦੀ ਨੁਹਾਰ ਬਦਲ ਜਾਂਦੀ ਹੈ,
ਇਸ ਉੱਤੇ ਸਾਰਾ ਕੁਝ ਇਸ ਤਰ੍ਹਾਂ ਲੱਗਦਾ ਜਿਵੇਂ ਕੱਪੜੇ ʼਤੇ ਸਜਾਵਟ ਕੀਤੀ ਹੋਵੇ।
15 ਪਰ ਦੁਸ਼ਟਾਂ ਤੋਂ ਉਨ੍ਹਾਂ ਦਾ ਚਾਨਣ ਰੋਕਿਆ ਜਾਂਦਾ ਹੈ
ਅਤੇ ਉਨ੍ਹਾਂ ਦੀ ਚੁੱਕੀ ਹੋਈ ਬਾਂਹ ਤੋੜੀ ਜਾਂਦੀ ਹੈ।
18 ਕੀ ਤੂੰ ਸਮਝ ਲਿਆ ਹੈ ਕਿ ਧਰਤੀ ਕਿੱਥੇ ਤਕ ਫੈਲੀ ਹੋਈ ਹੈ?+
ਜੇ ਤੈਨੂੰ ਇਹ ਸਾਰਾ ਕੁਝ ਪਤਾ ਹੈ, ਤਾਂ ਮੈਨੂੰ ਦੱਸ।
ਹਨੇਰੇ ਦੀ ਜਗ੍ਹਾ ਕਿੱਥੇ ਹੈ
20 ਕਿ ਤੂੰ ਇਨ੍ਹਾਂ ਨੂੰ ਇਨ੍ਹਾਂ ਦੇ ਇਲਾਕੇ ਵਿਚ ਲੈ ਜਾਵੇਂ
ਅਤੇ ਇਨ੍ਹਾਂ ਦੇ ਘਰ ਨੂੰ ਜਾਂਦੇ ਰਾਹਾਂ ਨੂੰ ਜਾਣੇਂ?
21 ਕੀ ਤੂੰ ਇਹ ਸਭ ਜਾਣਦਾ ਹੈਂ ਜਿੱਦਾਂ ਕਿਤੇ ਤੂੰ ਪਹਿਲਾਂ ਹੀ ਜੰਮ ਪਿਆ ਹੋਵੇਂ
ਅਤੇ ਤੇਰੇ ਵਰ੍ਹਿਆਂ* ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ?
22 ਕੀ ਤੂੰ ਬਰਫ਼ ਦੇ ਗੋਦਾਮਾਂ ਅੰਦਰ ਗਿਆ ਹੈਂ+
ਜਾਂ ਤੂੰ ਗੜਿਆਂ ਦੇ ਭੰਡਾਰਾਂ ਨੂੰ ਦੇਖਿਆ ਹੈ,+
23 ਜਿਨ੍ਹਾਂ ਨੂੰ ਮੈਂ ਬਿਪਤਾ ਦੀ ਘੜੀ ਲਈ
ਅਤੇ ਲੜਾਈ ਤੇ ਯੁੱਧ ਦੇ ਦਿਨ ਲਈ ਸਾਂਭ ਕੇ ਰੱਖਿਆ ਹੈ?+
25 ਕਿਹਨੇ ਹੜ੍ਹ ਲਈ ਨਾਲੀ ਪੁੱਟੀ
ਅਤੇ ਤੂਫ਼ਾਨ ਤੇ ਗਰਜਦੇ ਬੱਦਲਾਂ ਲਈ ਰਾਹ ਬਣਾਇਆ+
26 ਤਾਂਕਿ ਉੱਥੇ ਮੀਂਹ ਪਵੇ ਜਿੱਥੇ ਕੋਈ ਆਦਮੀ ਨਹੀਂ ਰਹਿੰਦਾ,
ਹਾਂ, ਉਜਾੜ ਉੱਤੇ ਜਿੱਥੇ ਕੋਈ ਇਨਸਾਨ ਨਹੀਂ ਵੱਸਦਾ,+
27 ਤਾਂਕਿ ਉੱਜੜੀ ਅਤੇ ਬੰਜਰ ਜ਼ਮੀਨ ਰੱਜ ਜਾਵੇ
ਅਤੇ ਹਰਾ-ਹਰਾ ਘਾਹ ਉੱਗ ਆਵੇ?+
ਤ੍ਰੇਲ ਦੀਆਂ ਬੂੰਦਾਂ ਨੂੰ ਪੈਦਾ ਕਰਨ ਵਾਲਾ ਕੌਣ ਹੈ?+
29 ਕਿਹਦੀ ਕੁੱਖੋਂ ਬਰਫ਼ ਪੈਦਾ ਹੋਈ
ਅਤੇ ਕਿਹਨੇ ਆਕਾਸ਼ ਦੇ ਕੋਰੇ ਨੂੰ ਜਨਮ ਦਿੱਤਾ+
30 ਜਦੋਂ ਪਾਣੀ ਇਵੇਂ ਢਕੇ ਜਾਂਦੇ ਹਨ ਜਿਵੇਂ ਪੱਥਰ ਨਾਲ ਢਕੇ ਹੋਣ
ਅਤੇ ਡੂੰਘੇ ਪਾਣੀ ਉੱਪਰੋਂ ਜੰਮ ਜਾਂਦੇ ਹਨ?+
32 ਕੀ ਤੂੰ ਕਿਸੇ ਤਾਰਾ-ਮੰਡਲ* ਨੂੰ ਰੁੱਤ ਸਿਰ ਬਾਹਰ ਕੱਢ ਸਕਦਾ ਹੈਂ
ਜਾਂ ਅਸ਼ ਤਾਰਾ-ਮੰਡਲ* ਨੂੰ ਇਸ ਦੇ ਪੁੱਤਰਾਂ ਸਣੇ ਰਾਹ ਦਿਖਾ ਸਕਦਾ ਹੈਂ?
33 ਕੀ ਤੂੰ ਆਕਾਸ਼ ਲਈ ਠਹਿਰਾਏ ਨਿਯਮਾਂ ਨੂੰ ਜਾਣਦਾ ਹੈਂ+
ਜਾਂ ਕੀ ਤੂੰ ਉਨ੍ਹਾਂ ਦਾ* ਅਧਿਕਾਰ ਧਰਤੀ ਉੱਤੇ ਚਲਵਾ ਸਕਦਾ ਹੈਂ?
35 ਕੀ ਤੂੰ ਬਿਜਲੀ ਦੀਆਂ ਲਿਸ਼ਕਾਂ ਭੇਜ ਸਕਦਾ ਹੈਂ?
ਕੀ ਉਹ ਆ ਕੇ ਤੈਨੂੰ ਕਹਿਣਗੀਆਂ, ‘ਅਸੀਂ ਹਾਜ਼ਰ ਹਾਂ’?
37 ਕੌਣ ਇੰਨਾ ਬੁੱਧੀਮਾਨ ਹੈ ਕਿ ਬੱਦਲਾਂ ਨੂੰ ਗਿਣ ਸਕੇ
ਜਾਂ ਕੌਣ ਆਕਾਸ਼ ਦੀਆਂ ਗਾਗਰਾਂ ਨੂੰ ਡੋਲ੍ਹ ਸਕਦਾ ਹੈ+
38 ਜਦੋਂ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈ
ਅਤੇ ਮਿੱਟੀ ਦੇ ਢੇਲੇ ਆਪਸ ਵਿਚ ਜੁੜ ਜਾਂਦੇ ਹਨ?
39 ਕੀ ਤੂੰ ਸ਼ੇਰ ਲਈ ਸ਼ਿਕਾਰ ਮਾਰ ਸਕਦਾ ਹੈਂ
ਜਾਂ ਜਵਾਨ ਸ਼ੇਰਾਂ ਦੀ ਭੁੱਖ ਮਿਟਾ ਸਕਦਾ ਹੈਂ+
40 ਜਦੋਂ ਉਹ ਆਪਣੇ ਟਿਕਾਣਿਆਂ ਵਿਚ ਘਾਤ ਲਾ ਕੇ ਬੈਠਦੇ ਹਨ
ਅਤੇ ਆਪਣੇ ਘੁਰਨਿਆਂ ਵਿਚ ਸ਼ਿਕਾਰ ਦੀ ਤਾਕ ਵਿਚ ਰਹਿੰਦੇ ਹਨ?
41 ਕਾਂ ਲਈ ਭੋਜਨ ਕੌਣ ਤਿਆਰ ਕਰਦਾ ਹੈ+
ਜਦੋਂ ਇਸ ਦੇ ਬੱਚੇ ਮਦਦ ਲਈ ਪਰਮੇਸ਼ੁਰ ਨੂੰ ਪੁਕਾਰਦੇ ਹਨ
ਅਤੇ ਖਾਣਾ ਨਾ ਹੋਣ ਕਰਕੇ ਇੱਧਰ-ਉੱਧਰ ਭਟਕਦੇ ਫਿਰਦੇ ਹਨ?