ਹੋਸ਼ੇਆ
1 ਬੇਰੀ ਦੇ ਪੁੱਤਰ ਹੋਸ਼ੇਆ* ਨੂੰ ਯਹੋਵਾਹ ਦਾ ਸੰਦੇਸ਼ ਆਇਆ। ਉਸ ਨੂੰ ਇਹ ਸੰਦੇਸ਼ ਯਹੂਦਾਹ ਦੇ ਰਾਜਿਆਂ+ ਉਜ਼ੀਯਾਹ,+ ਯੋਥਾਮ,+ ਆਹਾਜ਼+ ਅਤੇ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਅਤੇ ਯੋਆਸ਼+ ਦੇ ਪੁੱਤਰ, ਇਜ਼ਰਾਈਲ ਦੇ ਰਾਜੇ ਯਾਰਾਬੁਆਮ+ ਦੇ ਦਿਨਾਂ ਦੌਰਾਨ ਆਇਆ। 2 ਜਦੋਂ ਯਹੋਵਾਹ ਨੇ ਹੋਸ਼ੇਆ ਦੇ ਰਾਹੀਂ ਲੋਕਾਂ ਨੂੰ ਆਪਣਾ ਸੰਦੇਸ਼ ਦੇਣਾ ਸ਼ੁਰੂ ਕੀਤਾ, ਤਾਂ ਯਹੋਵਾਹ ਨੇ ਹੋਸ਼ੇਆ ਨੂੰ ਕਿਹਾ: “ਜਾਹ, ਇਕ ਵੇਸਵਾ ਨਾਲ ਵਿਆਹ ਕਰਾ* ਜੋ ਵੇਸਵਾਗਿਰੀ* ਕਰ ਕੇ ਬੱਚੇ ਪੈਦਾ ਕਰੇਗੀ ਕਿਉਂਕਿ ਦੇਸ਼ ਦੇ ਲੋਕਾਂ ਨੇ ਵੇਸਵਾਗਿਰੀ* ਕੀਤੀ ਹੈ ਯਾਨੀ ਉਨ੍ਹਾਂ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ ਹੈ।”+
3 ਇਸ ਲਈ ਉਸ ਨੇ ਜਾ ਕੇ ਦਿਬਲੈਮ ਦੀ ਧੀ ਗੋਮਰ ਨਾਲ ਵਿਆਹ ਕਰਾ ਲਿਆ। ਉਹ ਗਰਭਵਤੀ ਹੋਈ ਅਤੇ ਉਸ ਦੇ ਮੁੰਡੇ ਨੂੰ ਜਨਮ ਦਿੱਤਾ।
4 ਫਿਰ ਯਹੋਵਾਹ ਨੇ ਉਸ ਨੂੰ ਕਿਹਾ: “ਉਸ ਦਾ ਨਾਂ ਯਿਜ਼ਰਾਏਲ* ਰੱਖ ਕਿਉਂਕਿ ਥੋੜ੍ਹੇ ਸਮੇਂ ਬਾਅਦ ਮੈਂ ਯੇਹੂ ਦੇ ਘਰਾਣੇ ਤੋਂ ਯਿਜ਼ਰਾਏਲ ਵਿਚ ਕੀਤੇ ਖ਼ੂਨ-ਖ਼ਰਾਬੇ ਦਾ ਲੇਖਾ ਲਵਾਂਗਾ+ ਅਤੇ ਇਜ਼ਰਾਈਲ ਦੇ ਘਰਾਣੇ ਦੇ ਸ਼ਾਹੀ ਰਾਜ ਦਾ ਅੰਤ ਕਰ ਦਿਆਂਗਾ।+ 5 ਉਸ ਦਿਨ ਮੈਂ ਯਿਜ਼ਰਾਏਲ ਵਾਦੀ ਵਿਚ ਇਜ਼ਰਾਈਲ ਦਾ ਤੀਰ-ਕਮਾਨ ਤੋੜ ਦਿਆਂਗਾ।”
6 ਉਹ ਦੁਬਾਰਾ ਗਰਭਵਤੀ ਹੋਈ ਅਤੇ ਉਸ ਨੇ ਇਕ ਕੁੜੀ ਨੂੰ ਜਨਮ ਦਿੱਤਾ। ਪਰਮੇਸ਼ੁਰ ਨੇ ਉਸ ਨੂੰ ਕਿਹਾ: “ਉਸ ਦਾ ਨਾਂ ਲੋ-ਰੁਹਾਮਾਹ* ਰੱਖ ਕਿਉਂਕਿ ਮੈਂ ਇਜ਼ਰਾਈਲ ਦੇ ਘਰਾਣੇ ʼਤੇ ਹੋਰ ਤਰਸ ਨਹੀਂ ਕਰਾਂਗਾ+ ਅਤੇ ਉਨ੍ਹਾਂ ਨੂੰ ਜ਼ਰੂਰ ਕੱਢ ਦਿਆਂਗਾ।+ 7 ਪਰ ਮੈਂ ਯਹੂਦਾਹ ਦੇ ਘਰਾਣੇ ʼਤੇ ਦਇਆ ਕਰਾਂਗਾ+ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਬਚਾਵਾਂਗਾ;+ ਮੈਂ ਉਨ੍ਹਾਂ ਨੂੰ ਤੀਰ-ਕਮਾਨ ਜਾਂ ਤਲਵਾਰ ਜਾਂ ਯੁੱਧ ਜਾਂ ਘੋੜਿਆਂ ਜਾਂ ਘੋੜਸਵਾਰਾਂ ਨਾਲ ਨਹੀਂ ਬਚਾਵਾਂਗਾ।”+
8 ਲੋ-ਰੁਹਾਮਾਹ ਦਾ ਦੁੱਧ ਛੁਡਾਉਣ ਤੋਂ ਬਾਅਦ ਉਹ ਦੁਬਾਰਾ ਗਰਭਵਤੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। 9 ਫਿਰ ਪਰਮੇਸ਼ੁਰ ਨੇ ਕਿਹਾ: “ਉਸ ਦਾ ਨਾਂ ਲੋ-ਅੰਮੀ* ਰੱਖ ਕਿਉਂਕਿ ਤੁਸੀਂ ਮੇਰੇ ਲੋਕ ਨਹੀਂ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਨਹੀਂ ਹਾਂ।
10 ਇਜ਼ਰਾਈਲ ਦੇ ਲੋਕਾਂ* ਦੀ ਗਿਣਤੀ ਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ ਜਿਸ ਨੂੰ ਤੋਲਿਆ ਜਾਂ ਗਿਣਿਆ ਨਹੀਂ ਜਾ ਸਕਦਾ।+ ਉਸ ਜਗ੍ਹਾ ਜਿੱਥੇ ਮੈਂ ਉਨ੍ਹਾਂ ਨੂੰ ਕਿਹਾ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ,’+ ਉੱਥੇ ਮੈਂ ਉਨ੍ਹਾਂ ਨੂੰ ਕਹਾਂਗਾ, ‘ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤਰ ਹੋ।’+ 11 ਯਹੂਦਾਹ ਤੇ ਇਜ਼ਰਾਈਲ ਦੇ ਲੋਕ ਏਕਤਾ ਦੇ ਬੰਧਨ ਵਿਚ ਬੰਨ੍ਹੇ ਜਾਣਗੇ+ ਅਤੇ ਉਹ ਆਪਣੇ ਲਈ ਇਕ ਮੁਖੀ ਚੁਣਨਗੇ ਅਤੇ ਦੇਸ਼ ਤੋਂ ਚਲੇ ਜਾਣਗੇ। ਉਹ ਦਿਨ ਯਿਜ਼ਰਾਏਲ ਲਈ ਖ਼ਾਸ ਹੋਵੇਗਾ।+