ਵਿਰਲਾਪ
א [ਅਲਫ਼]
3 ਮੈਂ ਉਹ ਇਨਸਾਨ ਹਾਂ ਜਿਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਕ੍ਰੋਧ ਦੇ ਡੰਡੇ ਦੀ ਮਾਰ ਝੱਲਦਿਆਂ ਦੇਖਿਆ ਹੈ।
2 ਉਸ ਨੇ ਮੈਨੂੰ ਬਾਹਰ ਕੱਢ ਦਿੱਤਾ ਅਤੇ ਮੈਨੂੰ ਚਾਨਣ ਦੀ ਬਜਾਇ ਹਨੇਰੇ ਵਿਚ ਤੋਰਿਆ ਹੈ।+
3 ਸੱਚ-ਮੁੱਚ ਉਹ ਸਾਰਾ-ਸਾਰਾ ਦਿਨ ਆਪਣਾ ਹੱਥ ਮੇਰੇ ਖ਼ਿਲਾਫ਼ ਚੁੱਕਦਾ ਹੈ।+
ב [ਬੇਥ]
4 ਉਸ ਨੇ ਮੇਰਾ ਸਰੀਰ ਕਮਜ਼ੋਰ ਕਰ ਦਿੱਤਾ ਹੈ ਅਤੇ ਮੇਰੀ ਚਮੜੀ ਸੁਕਾ ਦਿੱਤੀ ਹੈ;
ਉਸ ਨੇ ਮੇਰੀਆਂ ਹੱਡੀਆਂ ਭੰਨ ਸੁੱਟੀਆਂ ਹਨ।
5 ਉਸ ਨੇ ਮੈਨੂੰ ਘੇਰਾ ਪਾ ਲਿਆ ਹੈ; ਉਸ ਨੇ ਮੈਨੂੰ ਕੌੜੇ ਜ਼ਹਿਰ+ ਅਤੇ ਮੁਸੀਬਤ ਨਾਲ ਘੇਰ ਲਿਆ ਹੈ।
6 ਉਸ ਨੇ ਬਹੁਤ ਪਹਿਲਾਂ ਮਰ ਚੁੱਕੇ ਲੋਕਾਂ ਵਾਂਗ ਮੈਨੂੰ ਹਨੇਰੀਆਂ ਥਾਵਾਂ ਵਿਚ ਬੈਠਣ ਲਈ ਮਜਬੂਰ ਕੀਤਾ ਹੈ।
ג [ਗਿਮਲ]
7 ਉਸ ਨੇ ਮੇਰੇ ਆਲੇ-ਦੁਆਲੇ ਕੰਧ ਉਸਾਰੀ ਹੈ ਤਾਂਕਿ ਮੈਂ ਭੱਜ ਨਾ ਸਕਾਂ;
ਉਸ ਨੇ ਮੈਨੂੰ ਤਾਂਬੇ ਦੀਆਂ ਭਾਰੀਆਂ ਬੇੜੀਆਂ ਨਾਲ ਜਕੜਿਆ ਹੈ।+
8 ਜਦ ਮੈਂ ਉਸ ਨੂੰ ਗਿੜਗਿੜਾ ਕੇ ਮਦਦ ਲਈ ਬੇਨਤੀ ਕਰਦਾ ਹਾਂ, ਤਾਂ ਉਹ ਮੇਰੀ ਪ੍ਰਾਰਥਨਾ ਸੁਣਨ ਤੋਂ ਇਨਕਾਰ ਕਰਦਾ ਹੈ।*+
9 ਉਸ ਨੇ ਤਰਾਸ਼ੇ ਹੋਏ ਪੱਥਰਾਂ ਨਾਲ ਮੇਰਾ ਰਾਹ ਬੰਦ ਕਰ ਦਿੱਤਾ ਹੈ;
ਉਸ ਨੇ ਮੇਰਾ ਰਸਤਾ ਟੇਢਾ ਕਰ ਦਿੱਤਾ ਹੈ।+
ד [ਦਾਲਥ]
10 ਜਿਵੇਂ ਇਕ ਰਿੱਛ ਘਾਤ ਲਾ ਕੇ ਅਤੇ ਸ਼ੇਰ ਲੁਕ ਕੇ ਬੈਠਦਾ ਹੈ,
ਉਵੇਂ ਉਹ ਮੇਰੇ ʼਤੇ ਹਮਲਾ ਕਰਨ ਦੀ ਤਾਕ ਵਿਚ ਰਹਿੰਦਾ ਹੈ।+
12 ਉਸ ਨੇ ਆਪਣੀ ਕਮਾਨ ਕੱਸੀ ਹੈ ਅਤੇ ਉਹ ਮੈਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਉਂਦਾ ਹੈ।
ה [ਹੇ]
13 ਉਸ ਨੇ ਆਪਣੇ ਤਰਕਸ਼ ਦੇ ਤੀਰਾਂ* ਨਾਲ ਮੇਰੇ ਗੁਰਦੇ ਵਿੰਨ੍ਹ ਸੁੱਟੇ ਹਨ।
14 ਮੈਂ ਦੇਸ਼-ਦੇਸ਼ ਦੇ ਲੋਕਾਂ ਲਈ ਮਜ਼ਾਕ ਦਾ ਪਾਤਰ ਬਣ ਗਿਆ ਹਾਂ, ਉਹ ਸਾਰਾ ਦਿਨ ਮੇਰੇ ʼਤੇ ਗੀਤ ਬਣਾ ਕੇ ਗਾਉਂਦੇ ਹਨ।
15 ਉਸ ਨੇ ਮੈਨੂੰ ਕੌੜੀਆਂ ਚੀਜ਼ਾਂ ਖਿਲਾਈਆਂ ਹਨ ਅਤੇ ਲਗਾਤਾਰ ਨਾਗਦੋਨਾ ਪਿਲਾਇਆ ਹੈ।+
ו [ਵਾਉ]
17 ਤੂੰ ਮੇਰੇ ਤੋਂ ਸ਼ਾਂਤੀ ਖੋਹ ਲਈ ਹੈ; ਮੈਂ ਭੁੱਲ ਗਿਆ ਹਾਂ ਕਿ ਖ਼ੁਸ਼ੀ ਕੀ ਹੁੰਦੀ ਹੈ।
18 ਇਸ ਲਈ ਮੈਂ ਕਹਿੰਦਾ ਹਾਂ, “ਮੇਰੀ ਸ਼ਾਨ ਖ਼ਤਮ ਹੋ ਗਈ ਹੈ, ਨਾਲੇ ਯਹੋਵਾਹ ʼਤੇ ਮੇਰੀ ਉਮੀਦ ਵੀ।”
ז [ਜ਼ਾਇਨ]
19 ਯਾਦ ਰੱਖ ਕਿ ਮੈਂ ਕਿੰਨਾ ਦੁਖੀ ਹਾਂ ਅਤੇ ਘਰੋਂ ਬੇਘਰ ਹਾਂ,+
ਯਾਦ ਰੱਖ ਕਿ ਮੈਂ ਨਾਗਦੋਨਾ ਅਤੇ ਕੌੜਾ ਜ਼ਹਿਰ ਪੀਂਦਾ ਹਾਂ।+
20 ਤੂੰ ਜ਼ਰੂਰ ਯਾਦ ਰੱਖੇਂਗਾ ਅਤੇ ਮੇਰੇ ਕੋਲ ਆ ਕੇ ਮੇਰੀ ਮਦਦ ਕਰੇਂਗਾ।+
21 ਮੈਂ ਇਹ ਗੱਲ ਆਪਣੇ ਮਨ ਵਿਚ ਰੱਖਦਾ ਹਾਂ; ਇਸੇ ਕਰਕੇ ਮੈਂ ਧੀਰਜ ਨਾਲ ਉਡੀਕ ਕਰਾਂਗਾ।+
ח [ਹੇਥ]
24 ਮੈਂ ਕਿਹਾ, “ਯਹੋਵਾਹ ਮੇਰਾ ਹਿੱਸਾ ਹੈ,+ ਇਸੇ ਕਰਕੇ ਮੈਂ ਧੀਰਜ ਨਾਲ ਉਸ ਦੀ ਉਡੀਕ ਕਰਾਂਗਾ।”+
ט [ਟੇਥ]
25 ਜਿਹੜਾ ਇਨਸਾਨ ਯਹੋਵਾਹ ʼਤੇ ਉਮੀਦ ਲਾਉਂਦਾ ਹੈ+ ਅਤੇ ਉਸ ਦੀ ਭਾਲ ਵਿਚ ਲੱਗਾ ਰਹਿੰਦਾ ਹੈ, ਉਹ ਉਸ ਨਾਲ ਭਲਾਈ ਕਰਦਾ ਹੈ।+
26 ਇਨਸਾਨ ਲਈ ਚੰਗਾ ਹੈ ਕਿ ਉਹ ਚੁੱਪ-ਚਾਪ*+ ਮੁਕਤੀ ਲਈ ਯਹੋਵਾਹ ਦੀ ਉਡੀਕ ਕਰੇ।+
27 ਇਨਸਾਨ ਲਈ ਚੰਗਾ ਹੈ ਕਿ ਉਹ ਆਪਣੀ ਜਵਾਨੀ ਵਿਚ ਹੀ ਜੂਲਾ ਚੁੱਕੇ।+
י [ਯੋਧ]
28 ਜਦ ਪਰਮੇਸ਼ੁਰ ਉਸ ʼਤੇ ਜੂਲਾ ਰੱਖਦਾ ਹੈ, ਤਾਂ ਉਹ ਇਕੱਲਾ ਬੈਠੇ ਅਤੇ ਚੁੱਪ ਰਹੇ।+
29 ਉਹ ਮੂੰਹ ਭਾਰ ਮਿੱਟੀ ਵਿਚ ਲੰਮਾ ਪਵੇ;+ ਸ਼ਾਇਦ ਅਜੇ ਵੀ ਕੁਝ ਉਮੀਦ ਹੋਵੇ।+
30 ਉਹ ਆਪਣੀ ਗੱਲ੍ਹ ਥੱਪੜ ਮਾਰਨ ਵਾਲੇ ਦੇ ਅੱਗੇ ਕਰੇ; ਉਹ ਰੱਜ ਕੇ ਆਪਣੀ ਬੇਇੱਜ਼ਤੀ ਕਰਾਵੇ।
כ [ਕਾਫ਼]
31 ਯਹੋਵਾਹ ਸਾਨੂੰ ਸਦਾ ਲਈ ਨਹੀਂ ਤਿਆਗੇਗਾ।+
32 ਭਾਵੇਂ ਉਸ ਨੇ ਸਾਨੂੰ ਦੁੱਖ ਦਿੱਤਾ ਹੈ, ਪਰ ਉਹ ਆਪਣੇ ਬੇਹੱਦ ਅਟੱਲ ਪਿਆਰ ਕਰਕੇ ਸਾਡੇ ʼਤੇ ਦਇਆ ਵੀ ਕਰੇਗਾ।+
33 ਉਹ ਦਿਲੋਂ ਨਹੀਂ ਚਾਹੁੰਦਾ ਕਿ ਉਹ ਇਨਸਾਨ ਨੂੰ ਦੁੱਖ ਜਾਂ ਕਸ਼ਟ ਦੇਵੇ।+
ל [ਲਾਮਦ]
34 ਧਰਤੀ ਦੇ ਸਾਰੇ ਕੈਦੀਆਂ ਨੂੰ ਪੈਰਾਂ ਹੇਠ ਮਿੱਧਣਾ,+
35 ਅੱਤ ਮਹਾਨ ਦੇ ਸਾਮ੍ਹਣੇ ਕਿਸੇ ਨਾਲ ਨਿਆਂ ਨਾ ਕਰਨਾ,+
36 ਮੁਕੱਦਮੇ ਵਿਚ ਕਿਸੇ ਨਾਲ ਧੋਖਾ ਕਰਨਾ
—ਯਹੋਵਾਹ ਇਨ੍ਹਾਂ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ।
מ [ਮੀਮ]
37 ਜਦ ਤਕ ਯਹੋਵਾਹ ਹੁਕਮ ਨਹੀਂ ਦਿੰਦਾ, ਕੌਣ ਆਪਣੇ ਮੂੰਹੋਂ ਨਿਕਲੀ ਗੱਲ ਪੂਰੀ ਕਰ ਸਕਦਾ ਹੈ?
38 ਇੱਦਾਂ ਨਹੀਂ ਹੁੰਦਾ ਕਿ ਅੱਤ ਮਹਾਨ ਦੇ ਮੂੰਹੋਂ ਚੰਗੀਆਂ ਗੱਲਾਂ ਵੀ ਨਿਕਲਣ ਤੇ ਬੁਰੀਆਂ ਵੀ।
39 ਕੀ ਇਨਸਾਨ* ਨੂੰ ਆਪਣੇ ਪਾਪ ਦੇ ਅੰਜਾਮਾਂ ਬਾਰੇ ਸ਼ਿਕਾਇਤ ਕਰਨੀ ਚਾਹੀਦੀ ਹੈ?+
נ [ਨੂਣ]
41 ਆਓ ਆਪਾਂ ਸਵਰਗ ਦੇ ਪਰਮੇਸ਼ੁਰ ਨੂੰ ਸੱਚੇ ਦਿਲੋਂ ਫ਼ਰਿਆਦ ਕਰੀਏ
ਅਤੇ ਉਸ ਦੇ ਅੱਗੇ ਹੱਥ ਫੈਲਾ ਕੇ ਕਹੀਏ:+
42 “ਅਸੀਂ ਪਾਪ ਅਤੇ ਬਗਾਵਤ ਕੀਤੀ ਹੈ+ ਅਤੇ ਤੂੰ ਸਾਨੂੰ ਮਾਫ਼ ਨਹੀਂ ਕੀਤਾ ਹੈ।+
ס [ਸਾਮਕ]
43 ਤੂੰ ਗੁੱਸੇ ਵਿਚ ਆ ਕੇ ਸਾਡਾ ਰਾਹ ਰੋਕ ਦਿੱਤਾ ਤਾਂਕਿ ਅਸੀਂ ਤੇਰੇ ਕੋਲ ਨਾ ਆ ਸਕੀਏ+
ਤੂੰ ਸਾਡਾ ਪਿੱਛਾ ਕੀਤਾ ਅਤੇ ਬਿਨਾਂ ਤਰਸ ਖਾਧਿਆਂ ਸਾਨੂੰ ਮਾਰ ਸੁੱਟਿਆ।+
44 ਤੂੰ ਬੱਦਲ ਨਾਲ ਆਪਣੇ ਕੋਲ ਆਉਣ ਦਾ ਰਾਹ ਰੋਕ ਦਿੱਤਾ ਤਾਂਕਿ ਸਾਡੀਆਂ ਪ੍ਰਾਰਥਨਾਵਾਂ ਤੇਰੇ ਤਕ ਨਾ ਪਹੁੰਚ ਸਕਣ।+
45 ਤੂੰ ਸਾਨੂੰ ਦੇਸ਼-ਦੇਸ਼ ਦੇ ਲੋਕਾਂ ਵਿਚ ਗੰਦ ਅਤੇ ਕੂੜਾ-ਕਰਕਟ ਬਣਾ ਦਿੱਤਾ ਹੈ।”
פ [ਪੇ]
46 ਸਾਡੇ ਸਾਰੇ ਦੁਸ਼ਮਣ ਸਾਡੇ ਖ਼ਿਲਾਫ਼ ਆਪਣਾ ਮੂੰਹ ਅੱਡਦੇ ਹਨ।+
48 ਆਪਣੇ ਲੋਕਾਂ ਦੀ ਧੀ ਦੀ ਬਰਬਾਦੀ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਗ ਰਹੇ ਹਨ।+
ע [ਆਇਨ]
49 ਮੇਰੀਆਂ ਅੱਖਾਂ ਵਿੱਚੋਂ ਤਦ ਤਕ ਹੰਝੂ ਬਿਨਾਂ ਰੁਕੇ ਵਗਦੇ ਰਹਿਣਗੇ+
50 ਜਦ ਤਕ ਯਹੋਵਾਹ ਸਵਰਗ ਤੋਂ ਆਪਣੇ ਲੋਕਾਂ ਵੱਲ ਨਹੀਂ ਦੇਖਦਾ।+
51 ਆਪਣੇ ਸ਼ਹਿਰ ਦੀਆਂ ਸਾਰੀਆਂ ਧੀਆਂ ਦਾ ਹਾਲ ਦੇਖ ਕੇ ਮੈਂ ਬਹੁਤ ਦੁਖੀ ਹਾਂ।+
צ [ਸਾਦੇ]
52 ਮੇਰੇ ਦੁਸ਼ਮਣਾਂ ਨੇ ਇਕ ਪੰਛੀ ਵਾਂਗ ਬਿਨਾਂ ਵਜ੍ਹਾ ਮੇਰਾ ਸ਼ਿਕਾਰ ਕੀਤਾ ਹੈ।
53 ਉਨ੍ਹਾਂ ਨੇ ਟੋਏ ਵਿਚ ਮੇਰੀ ਜ਼ਿੰਦਗੀ ਦਾ ਅੰਤ ਕਰ ਦਿੱਤਾ; ਉਹ ਮੈਨੂੰ ਪੱਥਰ ਮਾਰਦੇ ਰਹੇ।
54 ਪਾਣੀ ਮੇਰੇ ਸਿਰ ਤਕ ਆ ਗਿਆ ਅਤੇ ਮੈਂ ਕਿਹਾ: “ਹੁਣ ਨਹੀਂ ਮੈਂ ਬਚਦਾ!”
ק [ਕੋਫ਼]
55 ਹੇ ਯਹੋਵਾਹ, ਮੈਂ ਤੇਰਾ ਨਾਂ ਲੈ ਕੇ ਤੈਨੂੰ ਡੂੰਘੇ ਟੋਏ ਵਿੱਚੋਂ ਪੁਕਾਰਿਆ।+
56 ਮੇਰੀ ਆਵਾਜ਼ ਸੁਣ; ਆਪਣੇ ਕੰਨ ਬੰਦ ਨਾ ਕਰ, ਮਦਦ ਅਤੇ ਛੁਟਕਾਰੇ ਲਈ ਮੇਰੀ ਪੁਕਾਰ ਸੁਣ।
57 ਜਿਸ ਦਿਨ ਮੈਂ ਤੈਨੂੰ ਪੁਕਾਰਿਆ ਸੀ, ਤੂੰ ਮੇਰੇ ਨੇੜੇ ਆ ਕੇ ਕਿਹਾ ਸੀ: “ਨਾ ਡਰ।”
ר [ਰੇਸ਼]
58 ਹੇ ਯਹੋਵਾਹ, ਤੂੰ ਮੇਰੇ ਮੁਕੱਦਮੇ ਦੀ ਪੈਰਵੀ ਕੀਤੀ ਅਤੇ ਮੇਰੀ ਜਾਨ ਬਚਾਈ।+
59 ਹੇ ਯਹੋਵਾਹ, ਤੂੰ ਮੇਰੇ ਨਾਲ ਬੁਰਾ ਹੁੰਦਾ ਦੇਖਿਆ ਹੈ; ਕਿਰਪਾ ਕਰ ਕੇ ਮੇਰਾ ਨਿਆਂ ਕਰ।+
60 ਤੂੰ ਦੇਖਿਆ ਕਿ ਉਨ੍ਹਾਂ ਨੇ ਮੇਰੇ ਨਾਲ ਕਿੰਨਾ ਵੈਰ ਰੱਖਿਆ ਅਤੇ ਮੇਰੇ ਖ਼ਿਲਾਫ਼ ਕਿੰਨੀਆਂ ਸਾਜ਼ਸ਼ਾਂ ਘੜੀਆਂ।
ש [ਸਿਨ] ਜਾਂ [ਸ਼ੀਨ]
61 ਹੇ ਯਹੋਵਾਹ, ਤੂੰ ਉਨ੍ਹਾਂ ਦੇ ਤਾਅਨੇ ਸੁਣੇ ਹਨ, ਨਾਲੇ ਮੇਰੇ ਖ਼ਿਲਾਫ਼ ਉਨ੍ਹਾਂ ਦੀਆਂ ਸਾਜ਼ਸ਼ਾਂ ਬਾਰੇ ਵੀ ਸੁਣਿਆ ਹੈ,+
62 ਤੂੰ ਮੇਰੇ ਵਿਰੋਧੀਆਂ ਦੀਆਂ ਗੱਲਾਂ ਅਤੇ ਮੇਰੇ ਖ਼ਿਲਾਫ਼ ਉਨ੍ਹਾਂ ਦੀ ਘੁਸਰ-ਮੁਸਰ ਸੁਣੀ ਹੈ ਜੋ ਉਹ ਸਾਰਾ ਦਿਨ ਮੇਰੇ ਖ਼ਿਲਾਫ਼ ਕਰਦੇ ਹਨ।
63 ਉਨ੍ਹਾਂ ਵੱਲ ਦੇਖ; ਉਹ ਉੱਠਦੇ-ਬੈਠਦੇ ਗੀਤ ਗਾ ਕੇ ਮੇਰਾ ਮਖੌਲ ਉਡਾਉਂਦੇ ਹਨ।
ת [ਤਾਉ]
64 ਹੇ ਯਹੋਵਾਹ, ਤੂੰ ਉਨ੍ਹਾਂ ਤੋਂ ਉਨ੍ਹਾਂ ਦੇ ਕੰਮਾਂ ਦਾ ਲੇਖਾ ਲਵੇਂਗਾ।
65 ਤੂੰ ਉਨ੍ਹਾਂ ਨੂੰ ਸਰਾਪ ਦੇ ਕੇ ਉਨ੍ਹਾਂ ਦੇ ਦਿਲ ਕਠੋਰ ਕਰ ਦੇਵੇਂਗਾ।
66 ਹੇ ਯਹੋਵਾਹ, ਤੂੰ ਗੁੱਸੇ ਵਿਚ ਆ ਕੇ ਉਨ੍ਹਾਂ ਦਾ ਪਿੱਛਾ ਕਰੇਂਗਾ ਅਤੇ ਉਨ੍ਹਾਂ ਨੂੰ ਧਰਤੀ ਉੱਤੋਂ ਮਿਟਾ ਦੇਵੇਂਗਾ।