ਗਿਣਤੀ
15 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਉਸ ਦੇਸ਼ ਵਿਚ ਪਹੁੰਚ ਜਾਓਗੇ ਜੋ ਮੈਂ ਤੁਹਾਨੂੰ ਵੱਸਣ ਲਈ ਦੇ ਰਿਹਾ ਹਾਂ+ 3 ਅਤੇ ਉੱਥੇ ਤੁਸੀਂ ਆਪਣੇ ਗਾਂਵਾਂ-ਬਲਦਾਂ ਜਾਂ ਭੇਡਾਂ-ਬੱਕਰੀਆਂ ਵਿੱਚੋਂ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਵਾ ਚੜ੍ਹਾਓਗੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ,+ ਚਾਹੇ ਇਹ ਹੋਮ-ਬਲ਼ੀ+ ਹੋਵੇ ਜਾਂ ਕੋਈ ਖ਼ਾਸ ਸੁੱਖਣਾ ਪੂਰੀ ਕਰਨ ਲਈ ਬਲ਼ੀ ਹੋਵੇ ਜਾਂ ਇੱਛਾ-ਬਲ਼ੀ+ ਹੋਵੇ ਜਾਂ ਤਿਉਹਾਰਾਂ ʼਤੇ ਦਿੱਤੀ ਜਾਣ ਵਾਲੀ ਕੋਈ ਭੇਟ+ ਹੋਵੇ, 4 ਤਾਂ ਤੁਹਾਡੇ ਵਿੱਚੋਂ ਜਿਹੜਾ ਵੀ ਇਹ ਚੜ੍ਹਾਵਾ ਚੜ੍ਹਾਵੇ, ਉਹ ਇਸ ਦੇ ਨਾਲ ਯਹੋਵਾਹ ਅੱਗੇ ਅਨਾਜ ਦੇ ਚੜ੍ਹਾਵੇ ਵਜੋਂ ਇਕ ਏਫਾ ਮੈਦੇ+ ਦਾ ਦਸਵਾਂ ਹਿੱਸਾ* ਚੜ੍ਹਾਵੇ ਜਿਸ ਨੂੰ ਇਕ-ਚੌਥਾਈ ਹੀਨ* ਤੇਲ ਵਿਚ ਗੁੰਨ੍ਹਿਆ ਹੋਵੇ। 5 ਜਦੋਂ ਵੀ ਤੁਸੀਂ ਹੋਮ-ਬਲ਼ੀ ਜਾਂ ਲੇਲੇ ਦੀ ਬਲ਼ੀ ਦਿੰਦੇ ਹੋ, ਤਾਂ ਇਸ ਨਾਲ ਇਕ-ਚੌਥਾਈ ਹੀਨ ਦਾਖਰਸ ਵੀ ਪੀਣ ਦੀ ਭੇਟ ਵਜੋਂ ਚੜ੍ਹਾਓ।+ 6 ਤੁਸੀਂ ਭੇਡੂ ਦੀ ਬਲ਼ੀ ਦੇ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਦੋ ਓਮਰ* ਮੈਦਾ ਚੜ੍ਹਾਓ ਜੋ ਇਕ-ਤਿਹਾਈ ਹੀਨ ਤੇਲ ਵਿਚ ਗੁੰਨ੍ਹਿਆ ਹੋਵੇ। 7 ਤੁਸੀਂ ਇਕ-ਤਿਹਾਈ ਹੀਨ ਦਾਖਰਸ ਵੀ ਪੀਣ ਦੀ ਭੇਟ ਵਜੋਂ ਚੜ੍ਹਾਓ ਤਾਂਕਿ ਇਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ।
8 “‘ਪਰ ਜੇ ਤੁਸੀਂ ਆਪਣੇ ਇੱਜੜ ਵਿੱਚੋਂ ਕੋਈ ਨਰ ਜਾਨਵਰ ਯਹੋਵਾਹ ਅੱਗੇ ਹੋਮ-ਬਲ਼ੀ+ ਜਾਂ ਸ਼ਾਂਤੀ-ਬਲ਼ੀ ਵਜੋਂ+ ਜਾਂ ਕੋਈ ਖ਼ਾਸ ਸੁੱਖਣਾ ਪੂਰੀ ਕਰਨ ਲਈ ਚੜ੍ਹਾਉਂਦੇ ਹੋ,+ 9 ਤਾਂ ਤੁਸੀਂ ਇਸ ਨਰ ਜਾਨਵਰ ਦੇ ਨਾਲ ਅਨਾਜ ਦੇ ਚੜ੍ਹਾਵੇ+ ਵਜੋਂ ਤਿੰਨ ਓਮਰ* ਮੈਦਾ ਚੜ੍ਹਾਓ ਜੋ ਅੱਧੇ ਹੀਨ ਤੇਲ ਵਿਚ ਗੁੰਨ੍ਹਿਆ ਹੋਵੇ। 10 ਤੁਸੀਂ ਅੱਧਾ ਹੀਨ ਦਾਖਰਸ ਵੀ ਪੀਣ ਦੀ ਭੇਟ ਵਜੋਂ ਅੱਗ ਵਿਚ ਸਾੜ ਕੇ ਚੜ੍ਹਾਓ+ ਤਾਂਕਿ ਇਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ। 11 ਤੁਸੀਂ ਜਦੋਂ ਵੀ ਕੋਈ ਬਲਦ ਜਾਂ ਭੇਡੂ ਜਾਂ ਲੇਲਾ ਜਾਂ ਮੇਮਣਾ ਚੜ੍ਹਾਉਂਦੇ ਹੋ, ਤਾਂ ਇਨ੍ਹਾਂ ਨੂੰ ਉੱਪਰ ਦੱਸੀਆਂ ਹਿਦਾਇਤਾਂ ਮੁਤਾਬਕ ਚੜ੍ਹਾਇਓ। 12 ਤੁਸੀਂ ਚਾਹੇ ਜਿੰਨੇ ਮਰਜ਼ੀ ਜਾਨਵਰ ਚੜ੍ਹਾਓ, ਹਰ ਜਾਨਵਰ ਦੀ ਬਲ਼ੀ ਨਾਲ ਤੇਲ ਵਿਚ ਗੁੰਨ੍ਹਿਆ ਮੈਦਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਵੇ। 13 ਹਰ ਪੈਦਾਇਸ਼ੀ ਇਜ਼ਰਾਈਲੀ ਅੱਗ ਵਿਚ ਸਾੜ ਕੇ ਚੜ੍ਹਾਈ ਜਾਂਦੀ ਭੇਟ ਇਸੇ ਤਰ੍ਹਾਂ ਚੜ੍ਹਾਵੇ ਤਾਂਕਿ ਇਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ।
14 “‘ਜੇ ਕੋਈ ਪਰਦੇਸੀ ਜਿਹੜਾ ਤੁਹਾਡੇ ਵਿਚ ਰਹਿੰਦਾ ਹੈ ਜਾਂ ਜਿਹੜਾ ਤੁਹਾਡੀਆਂ ਕਈ ਪੀੜ੍ਹੀਆਂ ਤੋਂ ਤੁਹਾਡੇ ਵਿਚ ਰਹਿੰਦਾ ਹੈ, ਅੱਗ ਵਿਚ ਸਾੜ ਕੇ ਚੜ੍ਹਾਵਾ ਚੜ੍ਹਾਉਂਦਾ ਹੈ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ, ਤਾਂ ਉਹ ਵੀ ਉਸੇ ਤਰ੍ਹਾਂ ਚੜ੍ਹਾਵਾ ਚੜ੍ਹਾਵੇ ਜਿਸ ਤਰ੍ਹਾਂ ਤੁਸੀਂ ਚੜ੍ਹਾਵਾ ਚੜ੍ਹਾਉਂਦੇ ਹੋ।+ 15 ਤੁਸੀਂ ਜਿਹੜੇ ਮੰਡਲੀ ਦਾ ਹਿੱਸਾ ਹੋ ਅਤੇ ਤੁਹਾਡੇ ਵਿਚ ਰਹਿਣ ਵਾਲੇ ਪਰਦੇਸੀਆਂ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ। ਤੁਸੀਂ ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ। ਯਹੋਵਾਹ ਸਾਮ੍ਹਣੇ ਤੁਸੀਂ ਅਤੇ ਪਰਦੇਸੀ ਇੱਕੋ ਜਿਹੇ ਹੋਵੋਗੇ।+ 16 ਤੁਹਾਡੇ ਉੱਤੇ ਅਤੇ ਤੁਹਾਡੇ ਵਿਚ ਰਹਿਣ ਵਾਲੇ ਪਰਦੇਸੀਆਂ ਉੱਤੇ ਇੱਕੋ ਜਿਹਾ ਕਾਨੂੰਨ ਅਤੇ ਹੁਕਮ ਲਾਗੂ ਹੋਵੇਗਾ।’”
17 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 18 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਉਸ ਦੇਸ਼ ਵਿਚ ਪਹੁੰਚ ਜਾਓਗੇ ਜਿੱਥੇ ਮੈਂ ਤੁਹਾਨੂੰ ਲਿਜਾ ਰਿਹਾ ਹਾਂ 19 ਅਤੇ ਉੱਥੇ ਜਦੋਂ ਤੁਸੀਂ ਜ਼ਮੀਨ ਦੀ ਪੈਦਾਵਾਰ* ਖਾਓਗੇ,+ ਤਾਂ ਤੁਸੀਂ ਉਸ ਪੈਦਾਵਾਰ ਵਿੱਚੋਂ ਯਹੋਵਾਹ ਨੂੰ ਦਾਨ ਦਿਓ। 20 ਤੁਸੀਂ ਪਹਿਲੇ ਫਲ ਦੇ ਦਾਣਿਆਂ ਦਾ ਮੋਟਾ ਆਟਾ ਪੀਹ ਕੇ ਉਸ ਦੀਆਂ ਛੱਲੇ ਵਰਗੀਆਂ ਰੋਟੀਆਂ ਪਕਾ ਕੇ ਚੜ੍ਹਾਓ।+ ਜਿਸ ਤਰੀਕੇ ਨਾਲ ਤੁਸੀਂ ਪਿੜ ਵਿਚ ਗਹਾਈ ਕੀਤੇ ਅਨਾਜ ਵਿੱਚੋਂ ਦਾਨ ਦਿੰਦੇ ਹੋ, ਉਸੇ ਤਰੀਕੇ ਨਾਲ ਤੁਸੀਂ ਇਹ ਦਾਨ ਵੀ ਦਿਓ। 21 ਤੁਸੀਂ ਪਹਿਲੇ ਫਲ ਦੇ ਮੋਟੇ ਆਟੇ ਵਿੱਚੋਂ ਕੁਝ ਆਟਾ ਪੀੜ੍ਹੀਓ-ਪੀੜ੍ਹੀ ਯਹੋਵਾਹ ਨੂੰ ਦਾਨ ਦਿਓ।
22 “‘ਜੇ ਤੁਸੀਂ ਕੋਈ ਗ਼ਲਤੀ ਕਰਦੇ ਹੋ ਅਤੇ ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਸਾਰੇ ਹੁਕਮਾਂ ਉੱਤੇ ਨਹੀਂ ਚੱਲਦੇ, 23 ਹਾਂ, ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਉਨ੍ਹਾਂ ਸਾਰੇ ਹੁਕਮਾਂ ʼਤੇ ਜਿਹੜੇ ਉਸੇ ਦਿਨ ਤੋਂ ਲਾਗੂ ਹੋਏ ਜਿਸ ਦਿਨ ਯਹੋਵਾਹ ਨੇ ਦਿੱਤੇ ਸਨ ਅਤੇ ਜਿਹੜੇ ਤੁਹਾਡੀਆਂ ਪੀੜ੍ਹੀਆਂ ʼਤੇ ਵੀ ਲਾਗੂ ਹੋਣਗੇ 24 ਅਤੇ ਜੇ ਤੁਹਾਡੇ ਤੋਂ ਅਣਜਾਣੇ ਵਿਚ ਇਹ ਗ਼ਲਤੀ ਹੋਈ ਹੈ ਅਤੇ ਮੰਡਲੀ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ, ਤਾਂ ਪਤਾ ਲੱਗਣ ਤੋਂ ਬਾਅਦ ਪੂਰੀ ਮੰਡਲੀ ਹੋਮ-ਬਲ਼ੀ ਵਜੋਂ ਇਕ ਬਲਦ ਚੜ੍ਹਾਵੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਇਸ ਦੇ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਵੀ ਚੜ੍ਹਾਈ ਜਾਵੇ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ।+ ਨਾਲੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਇਆ ਜਾਵੇ।+ 25 ਪੁਜਾਰੀ ਇਜ਼ਰਾਈਲੀਆਂ ਦੀ ਪੂਰੀ ਮੰਡਲੀ ਦਾ ਪਾਪ ਮਿਟਾਉਣ ਲਈ ਇਹ ਭੇਟਾਂ ਚੜ੍ਹਾਵੇਗਾ ਅਤੇ ਉਨ੍ਹਾਂ ਨੂੰ ਆਪਣੀ ਗ਼ਲਤੀ ਦੀ ਮਾਫ਼ੀ ਮਿਲੇਗੀ+ ਕਿਉਂਕਿ ਉਨ੍ਹਾਂ ਨੇ ਇਹ ਗ਼ਲਤੀ ਅਣਜਾਣੇ ਵਿਚ ਕੀਤੀ ਸੀ ਅਤੇ ਉਹ ਇਸ ਗ਼ਲਤੀ ਦੀ ਮਾਫ਼ੀ ਲਈ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਈ ਜਾਣ ਵਾਲੀ ਭੇਟ ਅਤੇ ਯਹੋਵਾਹ ਅੱਗੇ ਚੜ੍ਹਾਉਣ ਲਈ ਪਾਪ-ਬਲ਼ੀ ਲਿਆਏ। 26 ਇਜ਼ਰਾਈਲੀਆਂ ਦੀ ਸਾਰੀ ਮੰਡਲੀ ਅਤੇ ਉਨ੍ਹਾਂ ਵਿਚ ਰਹਿੰਦੇ ਪਰਦੇਸੀਆਂ ਦੀ ਗ਼ਲਤੀ ਮਾਫ਼ ਕੀਤੀ ਜਾਵੇਗੀ ਕਿਉਂਕਿ ਸਾਰੇ ਲੋਕਾਂ ਤੋਂ ਇਹ ਗ਼ਲਤੀ ਅਣਜਾਣੇ ਵਿਚ ਹੋਈ ਸੀ।
27 “‘ਜੇ ਕੋਈ ਇਨਸਾਨ ਅਣਜਾਣੇ ਵਿਚ ਪਾਪ ਕਰਦਾ ਹੈ, ਤਾਂ ਉਹ ਇਕ ਸਾਲ ਦੀ ਮੇਮਣੀ ਪਾਪ-ਬਲ਼ੀ ਵਜੋਂ ਚੜ੍ਹਾਵੇ।+ 28 ਯਹੋਵਾਹ ਅੱਗੇ ਅਣਜਾਣੇ ਵਿਚ ਗ਼ਲਤੀ ਕਰਨ ਵਾਲੇ ਇਨਸਾਨ ਦਾ ਪਾਪ ਮਿਟਾਉਣ ਲਈ ਪੁਜਾਰੀ ਇਹ ਬਲ਼ੀ ਚੜ੍ਹਾਵੇਗਾ ਤਾਂਕਿ ਉਸ ਦਾ ਪਾਪ ਮਿਟਾਇਆ ਜਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+ 29 ਅਣਜਾਣੇ ਵਿਚ ਪਾਪ ਕਰਨ ਵਾਲੇ ਇਨਸਾਨ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਭਾਵੇਂ ਉਹ ਪੈਦਾਇਸ਼ੀ ਇਜ਼ਰਾਈਲੀ ਹੋਵੇ ਜਾਂ ਤੁਹਾਡੇ ਵਿਚ ਰਹਿੰਦਾ ਪਰਦੇਸੀ ਹੋਵੇ।+
30 “‘ਪਰ ਜੇ ਕੋਈ ਇਨਸਾਨ ਜਾਣ-ਬੁੱਝ ਕੇ ਪਾਪ ਕਰਦਾ ਹੈ,+ ਤਾਂ ਉਹ ਯਹੋਵਾਹ ਦੀ ਨਿੰਦਿਆ ਕਰਦਾ ਹੈ, ਇਸ ਲਈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਭਾਵੇਂ ਉਹ ਪੈਦਾਇਸ਼ੀ ਇਜ਼ਰਾਈਲੀ ਹੋਵੇ ਜਾਂ ਪਰਦੇਸੀ। 31 ਉਸ ਨੇ ਯਹੋਵਾਹ ਦੇ ਬਚਨ ਨੂੰ ਤੁੱਛ ਸਮਝਿਆ ਹੈ ਅਤੇ ਉਸ ਦਾ ਹੁਕਮ ਤੋੜਿਆ ਹੈ, ਇਸ ਲਈ ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।’”+
32 ਜਦੋਂ ਇਜ਼ਰਾਈਲੀ ਉਜਾੜ ਵਿਚ ਸਨ, ਤਾਂ ਉਨ੍ਹਾਂ ਨੇ ਸਬਤ ਦੇ ਦਿਨ ਇਕ ਆਦਮੀ ਨੂੰ ਲੱਕੜਾਂ ਇਕੱਠੀਆਂ ਕਰਦੇ ਦੇਖਿਆ।+ 33 ਜਿਨ੍ਹਾਂ ਨੇ ਉਸ ਨੂੰ ਲੱਕੜਾਂ ਇਕੱਠੀਆਂ ਕਰਦੇ ਦੇਖਿਆ ਸੀ, ਉਹ ਉਸ ਨੂੰ ਮੂਸਾ, ਹਾਰੂਨ ਅਤੇ ਪੂਰੀ ਮੰਡਲੀ ਕੋਲ ਲੈ ਆਏ। 34 ਉਨ੍ਹਾਂ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ+ ਕਿਉਂਕਿ ਕਾਨੂੰਨ ਵਿਚ ਸਾਫ਼-ਸਾਫ਼ ਨਹੀਂ ਦੱਸਿਆ ਗਿਆ ਸੀ ਕਿ ਉਸ ਨਾਲ ਕੀ ਕੀਤਾ ਜਾਵੇ।
35 ਯਹੋਵਾਹ ਨੇ ਮੂਸਾ ਨੂੰ ਕਿਹਾ: “ਉਸ ਆਦਮੀ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਪੂਰੀ ਮੰਡਲੀ ਉਸ ਨੂੰ ਛਾਉਣੀ ਤੋਂ ਬਾਹਰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਵੇ।”+ 36 ਇਸ ਲਈ ਪੂਰੀ ਮੰਡਲੀ ਉਸ ਨੂੰ ਛਾਉਣੀ ਤੋਂ ਬਾਹਰ ਲੈ ਗਈ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
37 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 38 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ ਕਿ ਉਹ ਆਪਣੇ ਚੋਗਿਆਂ ਦੇ ਘੇਰੇ ਉੱਤੇ ਝਾਲਰ ਲਾਉਣ ਅਤੇ ਝਾਲਰ ਤੋਂ ਉੱਪਰ ਘੇਰੇ ਉੱਤੇ ਨੀਲੇ ਧਾਗੇ ਨਾਲ ਸੀਣ ਲਾਉਣ।+ ਉਹ ਪੀੜ੍ਹੀਓ-ਪੀੜ੍ਹੀ ਇਸ ਤਰ੍ਹਾਂ ਕਰਨ। 39 ‘ਤੁਸੀਂ ਇਹ ਝਾਲਰ ਜ਼ਰੂਰ ਲਾਉਣੀ ਤਾਂਕਿ ਇਸ ਨੂੰ ਦੇਖ ਕੇ ਤੁਹਾਨੂੰ ਯਹੋਵਾਹ ਦੇ ਸਾਰੇ ਹੁਕਮ ਯਾਦ ਰਹਿਣ ਅਤੇ ਤੁਸੀਂ ਉਨ੍ਹਾਂ ਦੀ ਪਾਲਣਾ ਕਰੋ।+ ਤੁਸੀਂ ਆਪਣੇ ਦਿਲ ਅਤੇ ਅੱਖਾਂ ਦੀ ਲਾਲਸਾ ਪਿੱਛੇ ਨਾ ਜਾਣਾ ਕਿਉਂਕਿ ਇਨ੍ਹਾਂ ਪਿੱਛੇ ਚੱਲ ਕੇ ਤੁਸੀਂ ਹੋਰ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕਰੋਗੇ।+ 40 ਇਹ ਹਿਦਾਇਤ ਇਨ੍ਹਾਂ ਹੁਕਮਾਂ ਨੂੰ ਯਾਦ ਰੱਖਣ ਵਿਚ ਤੁਹਾਡੀ ਮਦਦ ਕਰੇਗੀ ਅਤੇ ਤੁਸੀਂ ਮੇਰੇ ਸਾਰੇ ਹੁਕਮਾਂ ਉੱਤੇ ਚੱਲੋਗੇ ਅਤੇ ਆਪਣੇ ਪਰਮੇਸ਼ੁਰ ਲਈ ਆਪਣੇ ਆਪ ਨੂੰ ਪਵਿੱਤਰ ਰੱਖੋਗੇ।+ 41 ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਹਾਂ ਤਾਂਕਿ ਆਪਣੇ ਆਪ ਨੂੰ ਤੁਹਾਡਾ ਪਰਮੇਸ਼ੁਰ ਸਾਬਤ ਕਰਾਂ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”+