ਪਹਿਲਾ ਇਤਿਹਾਸ
23 ਜਦੋਂ ਦਾਊਦ ਬੁੱਢਾ ਹੋ ਗਿਆ ਤੇ ਮਰਨ ਕਿਨਾਰੇ ਸੀ,* ਤਾਂ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਜ਼ਰਾਈਲ ਦਾ ਰਾਜਾ ਬਣਾ ਦਿੱਤਾ।+ 2 ਫਿਰ ਉਸ ਨੇ ਇਜ਼ਰਾਈਲ ਦੇ ਸਾਰੇ ਹਾਕਮਾਂ, ਪੁਜਾਰੀਆਂ+ ਅਤੇ ਲੇਵੀਆਂ+ ਨੂੰ ਇਕੱਠਾ ਕੀਤਾ। 3 ਉਨ੍ਹਾਂ ਲੇਵੀਆਂ ਦੀ ਗਿਣਤੀ ਕੀਤੀ ਗਈ ਜੋ 30 ਸਾਲਾਂ ਦੇ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਸਨ;+ ਇਕ-ਇਕ ਆਦਮੀ ਨੂੰ ਗਿਣਿਆ ਗਿਆ ਤੇ ਉਨ੍ਹਾਂ ਦੀ ਗਿਣਤੀ 38,000 ਸੀ। 4 ਇਨ੍ਹਾਂ ਵਿੱਚੋਂ 24,000 ਜਣੇ ਯਹੋਵਾਹ ਦੇ ਭਵਨ ਦੇ ਕੰਮ ਦੀ ਨਿਗਰਾਨੀ ਕਰਦੇ ਸਨ ਅਤੇ 6,000 ਅਧਿਕਾਰੀ ਤੇ ਨਿਆਂਕਾਰ ਸਨ+ 5 ਅਤੇ 4,000 ਦਰਬਾਨ ਸਨ+ ਅਤੇ 4,000 ਜਣੇ ਸਾਜ਼ਾਂ ਨਾਲ ਯਹੋਵਾਹ ਦੀ ਮਹਿਮਾ ਕਰਦੇ ਸਨ+ ਜਿਨ੍ਹਾਂ ਬਾਰੇ ਦਾਊਦ ਨੇ ਕਿਹਾ: “ਮੈਂ ਇਨ੍ਹਾਂ ਨੂੰ ਮਹਿਮਾ ਕਰਨ ਲਈ ਬਣਾਇਆ।”
6 ਫਿਰ ਦਾਊਦ ਨੇ ਉਨ੍ਹਾਂ ਨੂੰ ਲੇਵੀ ਦੇ ਪੁੱਤਰਾਂ ਅਨੁਸਾਰ ਟੋਲੀਆਂ ਵਿਚ ਵੰਡ ਦਿੱਤਾ:+ ਗੇਰਸ਼ੋਨ, ਕਹਾਥ ਅਤੇ ਮਰਾਰੀ।+ 7 ਗੇਰਸ਼ੋਨੀਆਂ ਵਿੱਚੋਂ ਸਨ ਲਾਦਾਨ ਅਤੇ ਸ਼ਿਮਈ। 8 ਲਾਦਾਨ ਦੇ ਤਿੰਨ ਪੁੱਤਰ ਸਨ ਯਹੀਏਲ ਮੁਖੀ, ਜ਼ੇਥਾਮ ਅਤੇ ਯੋਏਲ।+ 9 ਸ਼ਿਮਈ ਦੇ ਤਿੰਨ ਪੁੱਤਰ ਸਨ ਸ਼ਲੋਮੋਥ, ਹਜ਼ੀਏਲ ਅਤੇ ਹਾਰਾਨ। ਲਾਦਾਨ ਤੋਂ ਇਹ ਤਿੰਨੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ। 10 ਸ਼ਿਮਈ ਦੇ ਪੁੱਤਰ ਸਨ ਯਹਥ, ਜ਼ੀਨਾ, ਯੂਸ਼ ਅਤੇ ਬਰੀਆਹ। ਇਹ ਚਾਰੇ ਜਣੇ ਸ਼ਿਮਈ ਦੇ ਪੁੱਤਰ ਸਨ। 11 ਯਹਥ ਮੁਖੀ ਸੀ ਅਤੇ ਜ਼ੀਜ਼ਾਹ ਦੂਸਰਾ ਸੀ। ਪਰ ਯੂਸ਼ ਅਤੇ ਬਰੀਆਹ ਦੇ ਬਹੁਤੇ ਪੁੱਤਰ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਇੱਕੋ ਘਰਾਣੇ ਵਿਚ ਗਿਣਿਆ ਗਿਆ ਤੇ ਇੱਕੋ ਜ਼ਿੰਮੇਵਾਰੀ ਦਿੱਤੀ ਗਈ।
12 ਕਹਾਥ ਦੇ ਚਾਰ ਪੁੱਤਰ ਸਨ ਅਮਰਾਮ, ਯਿਸਹਾਰ,+ ਹਬਰੋਨ ਅਤੇ ਉਜ਼ੀਏਲ।+ 13 ਅਮਰਾਮ ਦੇ ਪੁੱਤਰ ਸਨ ਹਾਰੂਨ+ ਅਤੇ ਮੂਸਾ।+ ਪਰ ਹਾਰੂਨ ਨੂੰ ਵੱਖਰਾ ਕੀਤਾ ਗਿਆ ਸੀ+ ਤਾਂਕਿ ਉਹ ਹਮੇਸ਼ਾ ਅੱਤ ਪਵਿੱਤਰ ਕਮਰੇ ਨੂੰ ਸ਼ੁੱਧ ਕਰਿਆ ਕਰੇ, ਹਾਂ, ਉਸ ਨੂੰ ਤੇ ਉਸ ਦੇ ਪੁੱਤਰਾਂ ਨੂੰ ਵੱਖਰਾ ਕੀਤਾ ਗਿਆ ਕਿ ਉਹ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਉਣ, ਉਸ ਦੀ ਸੇਵਾ ਕਰਨ ਅਤੇ ਉਸ ਦੇ ਨਾਂ ਤੇ ਹਮੇਸ਼ਾ ਬਰਕਤਾਂ ਦੇਣ।+ 14 ਸੱਚੇ ਪਰਮੇਸ਼ੁਰ ਦੇ ਬੰਦੇ ਮੂਸਾ ਦੇ ਪੁੱਤਰਾਂ ਨੂੰ ਲੇਵੀਆਂ ਦੇ ਗੋਤ ਵਿਚ ਗਿਣਿਆ ਗਿਆ ਸੀ। 15 ਮੂਸਾ ਦੇ ਪੁੱਤਰ ਸਨ ਗੇਰਸ਼ੋਮ+ ਅਤੇ ਅਲੀਅਜ਼ਰ।+ 16 ਗੇਰਸ਼ੋਮ ਦੇ ਪੁੱਤਰਾਂ ਵਿੱਚੋਂ ਸ਼ਬੂਏਲ+ ਮੁਖੀ ਸੀ। 17 ਅਲੀਅਜ਼ਰ ਦੇ ਵੰਸ਼* ਵਿੱਚੋਂ ਰਹਬਯਾਹ+ ਮੁਖੀ ਸੀ; ਅਲੀਅਜ਼ਰ ਦੇ ਹੋਰ ਪੁੱਤਰ ਨਹੀਂ ਸਨ, ਪਰ ਰਹਬਯਾਹ ਦੇ ਬਹੁਤ ਸਾਰੇ ਪੁੱਤਰ ਸਨ। 18 ਯਿਸਹਾਰ ਦੇ ਪੁੱਤਰਾਂ+ ਵਿੱਚੋਂ ਸ਼ਲੋਮੀਥ+ ਮੁਖੀ ਸੀ। 19 ਹਬਰੋਨ ਦੇ ਪੁੱਤਰ ਸਨ ਯਰੀਯਾਹ ਮੁਖੀ, ਅਮਰਯਾਹ ਦੂਸਰਾ, ਯਹਜ਼ੀਏਲ ਤੀਸਰਾ ਅਤੇ ਯਕਮਾਮ ਚੌਥਾ।+ 20 ਉਜ਼ੀਏਲ ਦੇ ਪੁੱਤਰ+ ਸਨ ਮੀਕਾਹ ਮੁਖੀ ਅਤੇ ਯਿਸ਼ੀਯਾਹ ਦੂਸਰਾ।
21 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ।+ ਮਹਲੀ ਦੇ ਪੁੱਤਰ ਸਨ ਅਲਆਜ਼ਾਰ ਅਤੇ ਕੀਸ਼। 22 ਅਲਆਜ਼ਾਰ ਦੀ ਮੌਤ ਹੋ ਗਈ, ਪਰ ਉਸ ਦਾ ਕੋਈ ਪੁੱਤਰ ਨਹੀਂ ਸੀ ਸਿਰਫ਼ ਧੀਆਂ ਸਨ। ਇਸ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ* ਯਾਨੀ ਕੀਸ਼ ਦੇ ਪੁੱਤਰਾਂ ਨੇ ਉਨ੍ਹਾਂ ਨਾਲ ਵਿਆਹ ਕਰਾ ਲਏ। 23 ਮੂਸ਼ੀ ਦੇ ਤਿੰਨ ਪੁੱਤਰ ਸਨ ਮਹਲੀ, ਏਦਰ ਅਤੇ ਯਿਰੇਮੋਥ।
24 ਇਹ ਲੇਵੀ ਦੇ ਪੁੱਤਰ ਸਨ ਜੋ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ। ਜੋ 20 ਸਾਲਾਂ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਸਨ, ਉਨ੍ਹਾਂ ਨੂੰ ਆਪਣੇ ਘਰਾਣਿਆਂ ਅਨੁਸਾਰ ਗਿਣਿਆ ਗਿਆ ਤੇ ਉਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਅਤੇ ਉਹ ਯਹੋਵਾਹ ਦੇ ਭਵਨ ਵਿਚ ਸੇਵਾ ਦਾ ਕੰਮ ਕਰਦੇ ਸਨ। 25 ਕਿਉਂਕਿ ਦਾਊਦ ਨੇ ਕਿਹਾ ਸੀ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਰਾਹਤ ਦਿੱਤੀ ਹੈ+ ਅਤੇ ਉਹ ਹਮੇਸ਼ਾ ਲਈ ਯਰੂਸ਼ਲਮ ਵਿਚ ਵੱਸੇਗਾ।+ 26 ਨਾਲੇ ਲੇਵੀਆਂ ਨੂੰ ਅੱਗੇ ਤੋਂ ਡੇਰਾ ਅਤੇ ਇਸ ਵਿਚ ਸੇਵਾ ਲਈ ਵਰਤਿਆ ਜਾਂਦਾ ਕੋਈ ਵੀ ਸਾਮਾਨ ਚੁੱਕ ਕੇ ਕਿਤੇ ਹੋਰ ਨਹੀਂ ਲਿਜਾਣਾ ਪਵੇਗਾ।”+ 27 ਦਾਊਦ ਦੀਆਂ ਆਖ਼ਰੀ ਹਿਦਾਇਤਾਂ ਅਨੁਸਾਰ ਲੇਵੀਆਂ ਨੂੰ ਗਿਣਿਆ ਗਿਆ ਸੀ ਜੋ 20 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਨ। 28 ਉਨ੍ਹਾਂ ਦਾ ਕੰਮ ਸੀ ਯਹੋਵਾਹ ਦੇ ਭਵਨ ਵਿਚ ਸੇਵਾ ਲਈ ਹਾਰੂਨ ਦੇ ਪੁੱਤਰਾਂ ਦੀ ਮਦਦ ਕਰਨੀ,+ ਵਿਹੜਿਆਂ,+ ਰੋਟੀ ਖਾਣ ਵਾਲੇ ਕਮਰਿਆਂ, ਹਰ ਪਵਿੱਤਰ ਚੀਜ਼ ਨੂੰ ਸ਼ੁੱਧ ਕਰਨਾ ਅਤੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਦੇ ਕਿਸੇ ਵੀ ਲੋੜੀਂਦੇ ਕੰਮ ਦੀ ਦੇਖ-ਰੇਖ ਕਰਨੀ। 29 ਉਹ ਇਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਮਦਦ ਕਰਦੇ ਸਨ: ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ,*+ ਅਨਾਜ ਦੇ ਚੜ੍ਹਾਵੇ ਲਈ ਮੈਦਾ, ਬੇਖਮੀਰੀਆਂ ਕੜਕ ਪਤਲੀਆਂ ਰੋਟੀਆਂ,+ ਤਵੇ ʼਤੇ ਪਕਾਈਆਂ ਟਿੱਕੀਆਂ, ਤੇਲ ਨਾਲ ਗੁੰਨ੍ਹਿਆ ਆਟਾ+ ਅਤੇ ਹਰ ਤਰ੍ਹਾਂ ਦੇ ਨਾਪ-ਤੋਲ ਦਾ ਕੰਮ। 30 ਉਨ੍ਹਾਂ ਨੇ ਹਰ ਸਵੇਰ ਨੂੰ ਖੜ੍ਹੇ ਹੋ ਕੇ+ ਯਹੋਵਾਹ ਦਾ ਧੰਨਵਾਦ ਤੇ ਮਹਿਮਾ ਕਰਨੀ ਸੀ ਅਤੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਕਰਨਾ ਸੀ।+ 31 ਉਹ ਸਬਤ ਦੇ ਦਿਨ,+ ਮੱਸਿਆ*+ ਅਤੇ ਤਿਉਹਾਰਾਂ ਦੇ ਸਮੇਂ+ ਯਹੋਵਾਹ ਲਈ ਹੋਮ-ਬਲ਼ੀਆਂ ਚੜ੍ਹਾਉਣ ਵੇਲੇ ਮਦਦ ਕਰਦੇ ਸਨ। ਉਨ੍ਹਾਂ ਦੇ ਸੰਬੰਧ ਵਿਚ ਦਿੱਤੇ ਨਿਯਮਾਂ ਅਨੁਸਾਰ ਜਿੰਨੇ ਜਣਿਆਂ ਦੀ ਲੋੜ ਹੁੰਦੀ ਸੀ, ਉੱਨੇ ਜਣੇ ਬਾਕਾਇਦਾ ਯਹੋਵਾਹ ਅੱਗੇ ਇਸ ਤਰ੍ਹਾਂ ਕਰਦੇ ਸਨ। 32 ਨਾਲੇ ਉਹ ਯਹੋਵਾਹ ਦੇ ਭਵਨ ਵਿਚ ਸੇਵਾ ਵਾਸਤੇ ਮੰਡਲੀ ਦੇ ਤੰਬੂ, ਪਵਿੱਤਰ ਸਥਾਨ ਅਤੇ ਆਪਣੇ ਭਰਾਵਾਂ ਯਾਨੀ ਹਾਰੂਨ ਦੇ ਪੁੱਤਰਾਂ ਸੰਬੰਧੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ।