ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2023 Watch Tower Bible and Tract Society of Pennsylvania
4-10 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅਸਤਰ 1-2
“ਅਸਤਰ ਵਾਂਗ ਨਿਮਰ ਰਹਿਣ ਦੀ ਪੂਰੀ ਕੋਸ਼ਿਸ਼ ਕਰੋ”
ਤੁਸੀਂ ਹਰ ਹਾਲਾਤ ਵਿਚ ਨਿਮਰ ਬਣੇ ਰਹਿ ਸਕਦੇ ਹੋ
11 ਜਦੋਂ ਲੋਕ ਸਾਡੀ ਤਾਰੀਫ਼ ਜਾਂ ਚਾਪਲੂਸੀ ਕਰਦੇ ਹਨ, ਉਦੋਂ ਵੀ ਸਾਡੀ ਨਿਮਰਤਾ ਦੀ ਪਰਖ ਹੋ ਸਕਦੀ ਹੈ। ਜ਼ਰਾ ਅਸਤਰ ਦੀ ਮਿਸਾਲ ʼਤੇ ਗੌਰ ਕਰੋ ਜਿਸ ਨੇ ਜ਼ਿੰਦਗੀ ਵਿਚ ਵੱਡੇ-ਵੱਡੇ ਬਦਲਾਅ ਆਉਣ ਤੇ ਵੀ ਕਿੰਨਾ ਵਧੀਆ ਰਵੱਈਆ ਦਿਖਾਇਆ! ਅਸਤਰ ਫਾਰਸ ਰਾਜ ਦੀ ਸਭ ਤੋਂ ਸੋਹਣੀ ਔਰਤ ਸੀ ਅਤੇ ਉਸ ਦੀ ਖ਼ੂਬਸੂਰਤੀ ਨੂੰ ਹੋਰ ਵੀ ਨਿਖਾਰਨ ਲਈ ਇਕ ਸਾਲ ਤਕ ਕਈ ਕੁਝ ਕੀਤਾ ਗਿਆ। ਉਸ ਨੂੰ ਫਾਰਸ ਸਾਮਰਾਜ ਤੋਂ ਲਿਆਂਦੀਆਂ ਬਹੁਤ ਸਾਰੀਆਂ ਔਰਤਾਂ ਨਾਲ ਹਰ ਰੋਜ਼ ਰਹਿਣਾ ਪੈਂਦਾ ਸੀ। ਇਨ੍ਹਾਂ ਵਿਚ ਇਕ-ਦੂਜੇ ਨਾਲੋਂ ਸੋਹਣਾ ਦਿਸਣ ਦੀ ਮੁਕਾਬਲੇਬਾਜ਼ੀ ਚੱਲਦੀ ਰਹਿੰਦੀ ਸੀ ਕਿ ਰਾਜਾ ਕਿਸ ਨੂੰ ਪਸੰਦ ਕਰੇਗਾ। ਫਿਰ ਰਾਜੇ ਨੇ ਅਸਤਰ ਨੂੰ ਆਪਣੀ ਰਾਣੀ ਬਣਨ ਲਈ ਚੁਣਿਆ। ਪਰ ਇਸ ਕਰਕੇ ਉਸ ਦਾ ਰਵੱਈਆ ਬਦਲਿਆ ਨਹੀਂ। ਅਸਤਰ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚਣ ਲੱਗ ਪਈ। ਪਰ ਉਹ ਨਿਮਰ ਰਹੀ, ਦੂਜਿਆਂ ਨੂੰ ਪਿਆਰ ਕਰਦੀ ਰਹੀ ਅਤੇ ਆਦਰ ਨਾਲ ਪੇਸ਼ ਆਉਂਦੀ ਰਹੀ।—ਅਸ. 2:9, 12, 15, 17.
ਉਹ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ
15 ਜਦੋਂ ਅਸਤਰ ਦੀ ਰਾਜੇ ਸਾਮ੍ਹਣੇ ਪੇਸ਼ ਹੋਣ ਦੀ ਵਾਰੀ ਆਈ, ਤਾਂ ਉਹ ਆਪਣੇ ਆਪ ਨੂੰ ਹੋਰ ਸੋਹਣਾ ਬਣਾਉਣ ਲਈ ਕੋਈ ਵੀ ਚੀਜ਼ ਮੰਗ ਸਕਦੀ ਸੀ। ਪਰ ਉਸ ਨੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੀ ਫ਼ਰਮਾਇਸ਼ ਨਹੀਂ ਕੀਤੀ, ਸਗੋਂ ਹੇਗਈ ਨੇ ਜੋ ਵੀ ਦਿੱਤਾ, ਉਸ ਨੇ ਨਿਮਰਤਾ ਨਾਲ ਕਬੂਲ ਕੀਤਾ। (ਅਸ. 2:15) ਰਾਜੇ ਦੇ ਦਰਬਾਰ ਵਿਚ ਕੰਮ ਕਰਨ ਵਾਲੇ ਲੋਕ ਆਮ ਤੌਰ ਤੇ ਘਮੰਡੀ ਹੁੰਦੇ ਸਨ। ਇਸ ਲਈ ਅਸਤਰ ਨੂੰ ਸ਼ਾਇਦ ਅਹਿਸਾਸ ਹੋਇਆ ਕਿ ਰਾਜੇ ਦਾ ਦਿਲ ਜਿੱਤਣ ਲਈ ਖ਼ੂਬਸੂਰਤੀ ਨਹੀਂ, ਸਗੋਂ ਨਿਮਰਤਾ ਜ਼ਿਆਦਾ ਮਾਅਨੇ ਰੱਖਦੀ ਸੀ। ਕੀ ਉਸ ਦੀ ਸੋਚ ਸਹੀ ਸੀ?
ਤੁਸੀਂ ਹਰ ਹਾਲਾਤ ਵਿਚ ਨਿਮਰ ਬਣੇ ਰਹਿ ਸਕਦੇ ਹੋ
12 ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਆਪਣੇ ਪਹਿਰਾਵੇ ਅਤੇ ਪੇਸ਼ ਆਉਣ ਦੇ ਤਰੀਕੇ ਤੋਂ ਦਿਖਾਵਾਂਗੇ ਕਿ ਅਸੀਂ ਆਪਣੀ ਅਤੇ ਦੂਜਿਆਂ ਦੀ ਇੱਜ਼ਤ ਕਰਦੇ ਹਾਂ। ਸ਼ੇਖ਼ੀਆਂ ਮਾਰਨ ਜਾਂ ਦੂਜਿਆਂ ʼਤੇ ਆਪਣਾ ਪ੍ਰਭਾਵ ਪਾਉਣ ਦੀ ਬਜਾਇ ਅਸੀਂ “ਸ਼ਾਂਤ ਤੇ ਨਰਮ ਸੁਭਾਅ ਦਾ ਲਿਬਾਸ” ਪਾਉਣ ਦੀ ਕੋਸ਼ਿਸ਼ ਕਰਦੇ ਹਾਂ। (1 ਪਤਰਸ 3:3, 4 ਪੜ੍ਹੋ; ਯਿਰ. 9:23, 24) ਅਸੀਂ ਆਪਣੇ ਬਾਰੇ ਜੋ ਸੋਚਦੇ ਹਾਂ, ਉਹ ਇਕ ਦਿਨ ਸਾਡੀ ਕਹਿਣੀ ਤੇ ਕਰਨੀ ਰਾਹੀਂ ਦੂਜਿਆਂ ਨੂੰ ਦਿਖ ਜਾਵੇਗਾ। ਮਿਸਾਲ ਲਈ, ਸ਼ਾਇਦ ਅਸੀਂ ਦੂਜਿਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਖ਼ਾਸ ਹਾਂ। ਕਿਵੇਂ? ਅਸੀਂ ਸ਼ਾਇਦ ਉਨ੍ਹਾਂ ਨੂੰ ਦੱਸੀਏ ਕਿ ਸਾਡੇ ਕੋਲ ਕਿਹੜੇ ਸਨਮਾਨ ਹਨ, ਅਸੀਂ ਕੀ-ਕੀ ਜਾਣਦੇ ਹਾਂ ਜਾਂ ਕਿਸ ਨੂੰ ਜਾਣਦੇ ਹਾਂ। ਜਾਂ ਸ਼ਾਇਦ ਅਸੀਂ ਇਸ ਤਰੀਕੇ ਨਾਲ ਗੱਲਾਂ ਦੱਸੀਏ ਕਿ ਕਿਸੇ ਕੰਮ ਕਰਨ ਦਾ ਸਿਹਰਾ ਸਿਰਫ਼ ਸਾਨੂੰ ਹੀ ਮਿਲੇ, ਭਾਵੇਂ ਕਿ ਉਹ ਕੰਮ ਕਰਨ ਵਿਚ ਹੋਰਾਂ ਨੇ ਵੀ ਸਾਡੀ ਮਦਦ ਕੀਤੀ ਸੀ। ਪਰ ਜ਼ਰਾ ਯਿਸੂ ਬਾਰੇ ਸੋਚੋ। ਉਹ ਲੋਕਾਂ ʼਤੇ ਪ੍ਰਭਾਵ ਪਾ ਸਕਦਾ ਸੀ ਕਿ ਉਹ ਕਿੰਨਾ ਬੁੱਧੀਮਾਨ ਹੈ। ਪਰ ਯਿਸੂ ਅਕਸਰ ਪਰਮੇਸ਼ੁਰ ਦੇ ਬਚਨ ਤੋਂ ਹਵਾਲੇ ਦਿੰਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਲੋਕ ਉਸ ਦੀ ਮਹਿਮਾ ਕਰਨ। ਇਸ ਦੀ ਬਜਾਇ, ਉਹ ਚਾਹੁੰਦਾ ਸੀ ਕਿ ਮਹਿਮਾ ਸਿਰਫ਼ ਯਹੋਵਾਹ ਦੀ ਹੀ ਹੋਵੇ।—ਯੂਹੰ. 8:28.
ਹੀਰੇ-ਮੋਤੀ
ਕੀ ਤੁਸੀਂ ਜਾਣਦੇ ਹੋ?
ਖੋਜਕਾਰਾਂ ਨੂੰ ਫਾਰਸੀ ਫਾਨਾ-ਨੁਮਾ ਲਿਪੀ ਵਿਚ ਇਕ ਲਿਖਤ ਮਿਲੀ ਜਿਸ ਵਿਚ ਮਾਰਦੂਕਾ (ਪੰਜਾਬੀ ਵਿਚ ਮਾਰਦਕਈ) ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਨਾਲੇ ਉਸ ਵਿਚ ਦੱਸਿਆ ਗਿਆ ਸੀ ਕਿ ਉਹ ਸ਼ੂਸ਼ਨ ਵਿਚ ਇਕ ਅਧਿਕਾਰੀ ਸੀ ਅਤੇ ਸ਼ਾਇਦ ਹਿਸਾਬ-ਕਿਤਾਬ ਕਰਨ ਦਾ ਕੰਮ ਕਰਦਾ ਸੀ। ਜ਼ਰਾ ਧਿਆਨ ਦਿਓ ਕਿ ਇਸ ਬਾਰੇ ਉਸ ਇਲਾਕੇ ਦੇ ਇਤਿਹਾਸ ਦੇ ਮਾਹਰ ਆਰਥਰ ਉਂਗਨਾਡ ਨੇ ਲਿਖਿਆ ਕਿ “ਬਾਈਬਲ ਤੋਂ ਇਲਾਵਾ ਸਿਰਫ਼ ਇਸ ਲਿਖਤ ਵਿਚ ਮਾਰਦਕਈ ਦਾ ਨਾਂ ਮਿਲਿਆ ਹੈ।”
ਉਂਗਨਾਡ ਦੀ ਇਸ ਰਿਪੋਰਟ ਤੋਂ ਬਾਅਦ ਵਿਦਵਾਨਾਂ ਨੇ ਫਾਰਸੀ ਫਾਨਾ-ਨੁਮਾ ਲਿਪੀ ਵਿਚ ਲਿਖੀਆਂ ਹੋਰ ਹਜ਼ਾਰਾਂ ਹੀ ਲਿਖਤਾਂ ਦਾ ਅਨੁਵਾਦ ਕੀਤਾ ਹੈ, ਜਿਵੇਂ ਕਿ ਪਰਸੇਪੋਲਿਸ ਫੱਟੀਆਂ। ਉਨ੍ਹਾਂ ਨੂੰ ਇਹ ਫੱਟੀਆਂ ਪਰਸੇਪੋਲਿਸ ਸ਼ਹਿਰ ਦੀ ਕੰਧ ਨੇੜੇ ਸ਼ਾਹੀ ਖ਼ਜ਼ਾਨੇ ਦੇ ਖੰਡਰਾਂ ਵਿੱਚੋਂ ਮਿਲੀਆਂ ਸਨ। ਇਹ ਫੱਟੀਆਂ ਜ਼ਰਕਸੀਜ਼ ਪਹਿਲੇ ਦੇ ਜ਼ਮਾਨੇ ਦੀਆਂ ਹਨ। ਇਹ ਏਲਾਮੀ ਭਾਸ਼ਾ ਵਿਚ ਹਨ ਅਤੇ ਇਨ੍ਹਾਂ ʼਤੇ ਅਜਿਹੇ ਬਹੁਤ ਸਾਰੇ ਨਾਂ ਮਿਲੇ ਜੋ ਅਸਤਰ ਦੀ ਕਿਤਾਬ ਵਿਚ ਵੀ ਪਾਏ ਜਾਂਦੇ ਹਨ।
ਪਰਸੇਪੋਲਿਸ ਫੱਟੀਆਂ ʼਤੇ ਮਾਰਦੂਕਾ ਨਾਂ ਕਈ ਵਾਰ ਆਉਂਦਾ ਹੈ। ਨਾਲੇ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜ਼ਰਕਸੀਜ਼ ਪਹਿਲੇ ਦੇ ਰਾਜ ਦੌਰਾਨ ਮਾਰਦੂਕਾ ਸ਼ੂਸ਼ਨ ਦੇ ਮਹਿਲ ਵਿਚ ਇਕ ਗ੍ਰੰਥੀ ਸੀ। ਇਕ ਫੱਟੀ ਵਿਚ ਦੱਸਿਆ ਗਿਆ ਹੈ ਕਿ ਮਾਰਦੂਕਾ ਇਕ ਅਨੁਵਾਦਕ ਵੀ ਸੀ। ਬਾਈਬਲ ਵਿਚ ਵੀ ਮਾਰਦਕਈ ਬਾਰੇ ਇਹੀ ਗੱਲਾਂ ਦੱਸੀਆਂ ਗਈਆਂ ਹਨ। ਉਹ ਰਾਜਾ ਅਹਸ਼ਵੇਰੋਸ਼ (ਜ਼ਰਕਸੀਜ਼ ਪਹਿਲਾ) ਦੇ ਦਰਬਾਰ ਵਿਚ ਇਕ ਅਧਿਕਾਰੀ ਸੀ ਅਤੇ ਉਸ ਨੂੰ ਘੱਟੋ-ਘੱਟ ਦੋ ਭਾਸ਼ਾਵਾਂ ਆਉਂਦੀਆਂ ਸਨ। ਮਾਰਦਕਈ ਸ਼ੂਸ਼ਨ ਵਿਚ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਬਾਕਾਇਦਾ ਬੈਠਦਾ ਹੁੰਦਾ ਸੀ। (ਅਸ. 2:19, 21; 3:3) ਇਹ ਸ਼ਾਹੀ ਦਰਵਾਜ਼ਾ ਇਕ ਬਹੁਤ ਵੱਡੀ ਇਮਾਰਤ ਸੀ ਜਿੱਥੇ ਮਹਿਲ ਦੇ ਅਧਿਕਾਰੀ ਕੰਮ ਕਰਦੇ ਹੁੰਦੇ ਸਨ।
ਇਹ ਕਿੰਨੀ ਦਿਲਚਸਪੀ ਦੀ ਗੱਲ ਹੈ ਕਿ ਪਰਸੇਪੋਲਿਸ ਫੱਟੀਆਂ ਵਿਚ ਜ਼ਿਕਰ ਕੀਤੇ ਗਏ ਮਾਰਦੂਕਾ ਅਤੇ ਬਾਈਬਲ ਵਿਚ ਦੱਸੇ ਮਾਰਦਕਈ ਬਾਰੇ ਦੱਸੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਉਹ ਇੱਕੋ ਸਮੇਂ ਵਿਚ ਅਤੇ ਇੱਕੋ ਜਗ੍ਹਾ ਰਹਿੰਦੇ ਸਨ ਤੇ ਉਨ੍ਹਾਂ ਨੇ ਮਹਿਲ ਵਿਚ ਅਧਿਕਾਰੀ ਵਜੋਂ ਇੱਕੋ ਜਿਹਾ ਕੰਮ ਕੀਤਾ ਸੀ। ਇਨ੍ਹਾਂ ਸਾਰੀਆਂ ਗੱਲਾਂ ਤੋਂ ਲੱਗਦਾ ਹੈ ਕਿ ਪੁਰਾਤੱਤਵ ਖੋਜਾਂ ਵਿਚ ਦੱਸਿਆ ਮਾਰਦੂਕਾ ਬਾਈਬਲ ਦੀ ਕਿਤਾਬ ਅਸਤਰ ਵਿਚ ਦੱਸਿਆ ਮਾਰਦਕਈ ਹੀ ਹੋ ਸਕਦਾ ਹੈ।
11-17 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅਸਤਰ 3-5
“ਪੂਰੀ ਵਾਹ ਲਾ ਕੇ ਸੇਵਾ ਕਰਨ ਵਿਚ ਦੂਜਿਆਂ ਦੀ ਮਦਦ ਕਰੋ”
it-2 431 ਪੈਰਾ 7
ਮਾਰਦਕਈ
ਰਾਜਾ ਅਹਸ਼ਵੇਰੋਸ਼ ਨੇ ਹਾਮਾਨ ਨੂੰ ਸਾਰੇ ਮੰਤਰੀਆਂ ਨਾਲੋਂ ਉੱਚਾ ਰੁਤਬਾ ਦਿੱਤਾ ਸੀ ਅਤੇ ਉਸ ਨੇ ਹੁਕਮ ਦਿੱਤਾ ਸੀ ਕਿ ਮਹਿਲ ਦੇ ਦਰਵਾਜ਼ੇ ʼਤੇ ਜਿੰਨੇ ਵੀ ਸੇਵਕ ਹਨ, ਉਹ ਹਾਮਾਨ ਅੱਗੇ ਝੁਕਣ। ਪਰ ਮਾਰਦਕਈ ਨੇ ਇੱਦਾਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਉਹ ਇਕ ਯਹੂਦੀ ਸੀ ਜੋ ਆਪਣੇ ਪਰਮੇਸ਼ੁਰ ਯਹੋਵਾਹ ਪ੍ਰਤੀ ਸਮਰਪਿਤ ਸੀ। (ਅਸ 3:1-4) ਪੁਰਾਣੇ ਜ਼ਮਾਨੇ ਵਿਚ ਇਜ਼ਰਾਈਲੀ ਰਾਜੇ ਅਤੇ ਵੱਡੇ ਅਧਿਕਾਰੀਆਂ ਦਾ ਆਦਰ ਕਰਨ ਲਈ ਉਨ੍ਹਾਂ ਅੱਗੇ ਝੁਕਦੇ ਸਨ। (2 ਸਮੂ 14:4; 18:28; 1 ਰਾਜ 1:16) ਪਰ ਹਾਮਾਨ ਅੱਗੇ ਸਿਰ ਨਾ ਝੁਕਾਉਣ ਦਾ ਮਾਰਦਕਈ ਕੋਲ ਠੋਸ ਕਾਰਨ ਸੀ ਕਿਉਂਕਿ ਹਾਮਾਨ ਸ਼ਾਇਦ ਇਕ ਅਮਾਲੇਕੀ ਸੀ ਅਤੇ ਯਹੋਵਾਹ ਨੇ ਕਿਹਾ ਸੀ ਕਿ ਉਹ “ਪੀੜ੍ਹੀਓ-ਪੀੜ੍ਹੀ ਅਮਾਲੇਕੀਆਂ ਨਾਲ ਯੁੱਧ ਕਰਦਾ ਰਹੇਗਾ।” (ਕੂਚ 17:16) ਇਸ ਲਈ ਮਾਰਦਕਈ ਲਈ ਹਾਮਾਨ ਅੱਗੇ ਝੁਕਣਾ ਕੋਈ ਰਾਜਨੀਤਿਕ ਮਾਮਲਾ ਨਹੀਂ ਸੀ, ਸਗੋਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦਾ ਮਾਮਲਾ ਸੀ।
it-2 431 ਪੈਰਾ 9
ਮਾਰਦਕਈ
ਇਜ਼ਰਾਈਲੀਆਂ ਨੂੰ ਛੁਟਕਾਰਾ ਦਿਵਾਉਣ ਲਈ ਵਰਤਿਆ। ਜਦੋਂ ਮਾਰਦਕਈ ਨੂੰ ਇਜ਼ਰਾਈਲੀਆਂ ਨੂੰ ਜਾਨੋਂ ਮਾਰਨ ਦੇ ਹੁਕਮ ਬਾਰੇ ਪਤਾ ਲੱਗਾ, ਤਾਂ ਉਸ ਨੇ ਪੂਰੇ ਯਕੀਨ ਨਾਲ ਅਸਤਰ ਨੂੰ ਕਿਹਾ ਕਿ ਉਸ ਨੂੰ ਰਾਣੀ ਇਸੇ ਲਈ ਬਣਾਇਆ ਗਿਆ ਤਾਂਕਿ ਉਙ ਯਹੂਦੀਆਂ ਨੂੰ ਬਚਾ ਸਕੇ। ਉਸ ਨੇ ਅਸਤਰ ਨੂੰ ਉਸ ਦੀ ਭਾਰੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਅਤੇ ਰਾਜੇ ਤੋਂ ਮਦਦ ਮੰਗਣ ਲਈ ਵੀ ਕਿਹਾ। ਪਰ ਇਸ ਕਾਰਨ ਅਸਤਰ ਦੀ ਜਾਨ ਜਾ ਸਕਦੀ ਸੀ, ਫਿਰ ਵੀ ਉਸ ਨੇ ਮਾਰਦਕਈ ਦੀ ਗੱਲ ਮੰਨੀ।—ਅਸ 4:7–5:2.
ਉਹ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ
22 ਮਾਰਦਕਈ ਦਾ ਸੰਦੇਸ਼ ਸੁਣ ਕੇ ਅਸਤਰ ਦਾ ਵੀ ਜੀਅ ਡੁੱਬ ਗਿਆ ਹੋਣਾ। ਹੁਣ ਉਸ ਦੀ ਨਿਹਚਾ ਦੀ ਸਭ ਤੋਂ ਵੱਡੀ ਪਰੀਖਿਆ ਸੀ। ਉਸ ਨੇ ਮਾਰਦਕਈ ਦੀ ਗੱਲ ਦੇ ਜਵਾਬ ਵਿਚ ਆਪਣੇ ਡਰ ਦਾ ਕਾਰਨ ਦੱਸਿਆ। ਉਸ ਨੇ ਮਾਰਦਕਈ ਨੂੰ ਰਾਜੇ ਦਾ ਕਾਨੂੰਨ ਯਾਦ ਕਰਾਇਆ ਕਿ ਬਿਨਾਂ ਬੁਲਾਏ ਰਾਜੇ ਦੇ ਸਾਮ੍ਹਣੇ ਜਾਣ ਵਾਲੇ ਨੂੰ ਮੌਤ ਦੀ ਸਜ਼ਾ ਮਿਲਦੀ ਸੀ। ਪਰ ਜੇ ਰਾਜਾ ਆਪਣਾ ਸੋਨੇ ਦਾ ਰਾਜ-ਡੰਡਾ ਉਸ ਵੱਲ ਕਰਦਾ ਸੀ, ਤਾਂ ਉਸ ਨੂੰ ਮੌਤ ਦੀ ਸਜ਼ਾ ਨਹੀਂ ਮਿਲਦੀ ਸੀ। ਕੀ ਅਸਤਰ ਕੋਲ ਉਮੀਦ ਰੱਖਣ ਦਾ ਕੋਈ ਕਾਰਨ ਸੀ ਕਿ ਰਾਜਾ ਉਸ ਦੀ ਜਾਨ ਬਖ਼ਸ਼ ਦੇਵੇਗਾ? ਉਸ ਨੂੰ ਪਤਾ ਸੀ ਕਿ ਵਸ਼ਤੀ ਦਾ ਕੀ ਹਸ਼ਰ ਹੋਇਆ ਸੀ ਜਦੋਂ ਉਸ ਨੇ ਰਾਜੇ ਸਾਮ੍ਹਣੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਅਸਤਰ ਨੇ ਮਾਰਦਕਈ ਨੂੰ ਦੱਸਿਆ ਕਿ ਰਾਜੇ ਨੇ ਉਸ ਨੂੰ 30 ਦਿਨਾਂ ਤੋਂ ਆਪਣੇ ਕੋਲ ਨਹੀਂ ਬੁਲਾਇਆ ਸੀ! ਇਸ ਕਰਕੇ ਅਸਤਰ ਸ਼ਾਇਦ ਸੋਚਣ ਲੱਗ ਪਈ ਕਿ ਰਾਜਾ ਹੁਣ ਉਸ ਨੂੰ ਪਸੰਦ ਨਹੀਂ ਕਰਦਾ ਸੀ।—ਅਸ. 4:9-11.
23 ਮਾਰਦਕਈ ਨੇ ਜਵਾਬ ਵਿਚ ਜੋ ਗੱਲ ਕਹੀ, ਉਹ ਸੁਣ ਕੇ ਅਸਤਰ ਦੀ ਨਿਹਚਾ ਪੱਕੀ ਹੋਈ। ਉਸ ਨੇ ਅਸਤਰ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਇਹ ਕੰਮ ਕਰਨ ਵਿਚ ਅਸਫ਼ਲ ਰਹੀ, ਤਾਂ ਯਹੂਦੀਆਂ ਨੂੰ ਕਿਸੇ ਹੋਰ ਰਾਹੀਂ ਮੁਕਤੀ ਤਾਂ ਮਿਲ ਹੀ ਜਾਵੇਗੀ। ਪਰ ਜੇ ਯਹੂਦੀਆਂ ਦਾ ਕਤਲਾਮ ਸ਼ੁਰੂ ਹੋ ਗਿਆ, ਤਾਂ ਅਸਤਰ ਨੇ ਆਪ ਵੀ ਨਹੀਂ ਬਚਣਾ ਸੀ। ਉਸ ਵੇਲੇ ਮਾਰਦਕਈ ਨੇ ਯਹੋਵਾਹ ʼਤੇ ਪੱਕੀ ਨਿਹਚਾ ਦਿਖਾਈ ਕਿਉਂਕਿ ਉਸ ਨੂੰ ਪਤਾ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਨਾਸ਼ ਨਹੀਂ ਹੋਣ ਦੇਵੇਗਾ ਤੇ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। (ਯਹੋ. 23:14) ਫਿਰ ਮਾਰਦਕਈ ਨੇ ਅਸਤਰ ਨੂੰ ਪੁੱਛਿਆ: “ਕੀ ਜਾਣੀਏ ਕਿ ਤੂੰ ਅਜੇਹੇ ਵੇਲੇ ਲਈ ਪਾਤਸ਼ਾਹੀ ਤੀਕ ਪੁੱਜੀ ਹੈਂ।” (ਅਸ. 4:12-14) ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ʼਤੇ ਪੂਰਾ ਭਰੋਸਾ ਰੱਖਿਆ। ਕੀ ਸਾਨੂੰ ਉਸ ਦੀ ਰੀਸ ਨਹੀਂ ਕਰਨੀ ਚਾਹੀਦੀ? ਕੀ ਪਰਮੇਸ਼ੁਰ ʼਤੇ ਸਾਡਾ ਭਰੋਸਾ ਪੱਕਾ ਹੈ?—ਕਹਾ. 3:5, 6.
ਹੀਰੇ-ਮੋਤੀ
kr 160 ਪੈਰਾ 14
ਭਗਤੀ ਕਰਨ ਦੀ ਆਜ਼ਾਦੀ ਲਈ ਲੜਾਈ
14 ਪੁਰਾਣੇ ਜ਼ਮਾਨੇ ਦੇ ਮਾਰਦਕਈ ਤੇ ਅਸਤਰ ਵਾਂਗ ਅੱਜ ਯਹੋਵਾਹ ਦੇ ਲੋਕ ਕਾਨੂੰਨੀ ਲੜਾਈਆਂ ਇਸ ਲਈ ਲੜਦੇ ਹਨ ਤਾਂਕਿ ਉਨ੍ਹਾਂ ਨੂੰ ਯਹੋਵਾਹ ਦੀ ਭਗਤੀ ਉਸ ਦੇ ਦੱਸੇ ਤਰੀਕੇ ਮੁਤਾਬਕ ਕਰਨ ਦੀ ਆਜ਼ਾਦੀ ਮਿਲੇ। (ਅਸ. 4:13-16) ਕੀ ਤੁਸੀਂ ਵੀ ਮਦਦ ਕਰ ਸਕਦੇ ਹੋ? ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹੋ ਜਿਨ੍ਹਾਂ ਨਾਲ ਕਾਨੂੰਨ ਅਨਿਆਂ ਕਰਦਾ ਹੈ। ਤੁਹਾਡੀਆਂ ਪ੍ਰਾਰਥਨਾਵਾਂ ਕਰਕੇ ਉਨ੍ਹਾਂ ਨੂੰ ਜ਼ੁਲਮ ਸਹਿਣ ਦੀ ਤਾਕਤ ਮਿਲੇਗੀ। (ਯਾਕੂਬ 5:16 ਪੜ੍ਹੋ।) ਕੀ ਯਹੋਵਾਹ ਅਜਿਹੀਆਂ ਪ੍ਰਾਰਥਨਾਵਾਂ ਦੇ ਜਵਾਬ ਦਿੰਦਾ ਹੈ? ਸਾਨੂੰ ਕਈ ਵਾਰ ਅਦਾਲਤਾਂ ਵਿਚ ਜਿੱਤ ਹਾਸਲ ਹੋਈ ਹੈ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਉਹ ਜਵਾਬ ਦਿੰਦਾ ਹੈ।—ਇਬ. 13:18, 19.
18-24 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅਸਤਰ 6-8
“ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖੋ”
ਉਹ ਸਮਝਦਾਰ, ਦਲੇਰ ਅਤੇ ਨਿਰਸੁਆਰਥ ਸੀ
15 ਅਸਤਰ ਨੇ ਧੀਰਜ ਧਰਿਆ ਤੇ ਆਪਣੀ ਗੱਲ ਰਾਜੇ ਨੂੰ ਦੱਸਣ ਲਈ ਇਕ ਹੋਰ ਦਿਨ ਉਡੀਕ ਕੀਤੀ। ਇਸ ਸਮੇਂ ਦੌਰਾਨ ਹਾਮਾਨ ਮਾਰਦਕਈ ਲਈ ਟੋਆ ਪੁੱਟਣ ਲੱਗ ਪਿਆ ਜਿਸ ਵਿਚ ਉਸ ਨੇ ਆਪ ਹੀ ਜਾ ਡਿੱਗਣਾ ਸੀ। ਹੋ ਸਕਦਾ ਹੈ ਕਿ ਯਹੋਵਾਹ ਨੇ ਰਾਜੇ ਦੀ ਨੀਂਦ ਖ਼ਰਾਬ ਕੀਤੀ ਹੋਵੇ। (ਕਹਾ. 21:1) ਇਸੇ ਕਰਕੇ ਪਰਮੇਸ਼ੁਰ ਦਾ ਬਚਨ ਸਾਨੂੰ “ਉਡੀਕ” ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। (ਮੀਕਾਹ 7:7 ਪੜ੍ਹੋ।) ਜਦੋਂ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ ਇੰਤਜ਼ਾਰ ਕਰਦੇ ਹਾਂ ਕਿ ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਕੱਢੇ, ਤਾਂ ਯਹੋਵਾਹ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਵਧੀਆ ਹੱਲ ਕੱਢਦਾ ਹੈ।
ਉਹ ਬਹਾਦਰੀ ਨਾਲ ਬੋਲੀ
16 ਦੂਜੀ ਦਾਅਵਤ ਵੇਲੇ ਅਸਤਰ ਨੂੰ ਰਾਜੇ ਨੂੰ ਸਾਰਾ ਕੁਝ ਦੱਸਣਾ ਪੈਣਾ ਸੀ। ਉਹ ਰਾਜੇ ਦੇ ਸਬਰ ਦਾ ਹੋਰ ਇਮਤਿਹਾਨ ਨਹੀਂ ਲੈ ਸਕਦੀ ਸੀ। ਪਰ ਰਾਜੇ ਨੂੰ ਆਪਣੀ ਗੱਲ ਦੱਸਣ ਦਾ ਕਿਹੜਾ ਸਮਾਂ ਸਹੀ ਸੀ? ਦਰਅਸਲ ਅਸਤਰ ਦੇ ਗੱਲ ਕਰਨ ਤੋਂ ਪਹਿਲਾਂ ਹੀ ਰਾਜੇ ਨੇ ਉਸ ਨੂੰ ਖ਼ੁਦ ਪੁੱਛ ਲਿਆ ਕਿ ਉਹ ਕੀ ਚਾਹੁੰਦੀ ਸੀ। (ਅਸ. 7:2) ਅਸਤਰ ਕੋਲ ਹੁਣ “ਬੋਲਣ ਦਾ ਵੇਲਾ” ਸੀ।
ਉਹ ਸਮਝਦਾਰ, ਦਲੇਰ ਅਤੇ ਨਿਰਸੁਆਰਥ ਸੀ
17 ਅਸੀਂ ਕਲਪਨਾ ਕਰ ਸਕਦੇ ਹਾਂ ਕਿ ਰਾਜੇ ਨੂੰ ਕੁਝ ਕਹਿਣ ਤੋਂ ਪਹਿਲਾਂ ਅਸਤਰ ਨੇ ਆਪਣੇ ਮਨ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਹੋਣੀ। ਉਸ ਨੇ ਰਾਜੇ ਨੂੰ ਕਿਹਾ: “ਜੇ ਮੈਂ ਤੇਰੀ ਨਿਗਾਹ ਵਿੱਚ ਤਰਸ ਦੀ ਭਾਗੀ ਹਾਂ ਅਤੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੇਰੀ ਅਰਜ਼ ਉੱਤੇ ਮੇਰੀ ਜਾਨ ਬਖਸ਼ੀ ਜਾਵੇ ਅਤੇ ਮੇਰੀ ਭਾਉਣੀ ਉੱਤੇ ਮੇਰੇ ਲੋਕ ਮੈਨੂੰ ਦਿੱਤੇ ਜਾਣ।” (ਅਸ. 7:3) ਗੌਰ ਕਰੋ ਕਿ ਉਸ ਨੇ ਰਾਜੇ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਵੱਲੋਂ ਕੀਤੇ ਫ਼ੈਸਲਿਆਂ ਦੀ ਕਦਰ ਕਰਦੀ ਸੀ। ਅਸਤਰ ਰਾਜੇ ਦੀ ਪਹਿਲੀ ਪਤਨੀ ਵਸ਼ਤੀ ਤੋਂ ਬਿਲਕੁਲ ਅਲੱਗ ਸੀ ਜਿਸ ਨੇ ਜਾਣ-ਬੁੱਝ ਕੇ ਆਪਣੇ ਪਤੀ ਦੀ ਬੇਇੱਜ਼ਤੀ ਕੀਤੀ ਸੀ। (ਅਸ. 1:10-12) ਇਸ ਤੋਂ ਇਲਾਵਾ, ਅਸਤਰ ਨੇ ਰਾਜੇ ਦੀ ਨੁਕਤਾਚੀਨੀ ਨਹੀਂ ਕੀਤੀ ਕਿ ਉਸ ਨੇ ਬਿਨਾਂ ਸੋਚੇ-ਸਮਝੇ ਹਾਮਾਨ ʼਤੇ ਭਰੋਸਾ ਕੀਤਾ। ਇਸ ਦੀ ਬਜਾਇ, ਉਸ ਨੇ ਰਾਜੇ ਅੱਗੇ ਬੇਨਤੀ ਕੀਤੀ ਕਿ ਰਾਜਾ ਉਸ ਦੀ ਜਾਨ ਬਚਾਵੇ।
ਉਹ ਸਮਝਦਾਰ, ਦਲੇਰ ਅਤੇ ਨਿਰਸੁਆਰਥ ਸੀ
18 ਇਹ ਗੱਲ ਸੁਣ ਕੇ ਰਾਜੇ ਨੂੰ ਜ਼ਰੂਰ ਝਟਕਾ ਲੱਗਾ ਹੋਣਾ। ਉਸ ਦੀ ਰਾਣੀ ਨੂੰ ਮਾਰਨ ਦੀ ਜੁਰਅਤ ਕਿਸ ਨੇ ਕੀਤੀ ਸੀ? ਅਸਤਰ ਨੇ ਅੱਗੇ ਕਿਹਾ: “ਮੈਂ ਤੇ ਮੇਰੇ ਲੋਕ ਨਾਸ਼ ਹੋਣ ਲਈ ਅਰ ਵੱਢੇ ਜਾਣ ਲਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ! ਜੇ ਅਸੀਂ ਗੋਲੇ ਗੋਲੀਆਂ ਵਾਂਙੁ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਕਸ਼ਟ ਪਾਤਸ਼ਾਹ ਦੇ ਘਾਟੇ ਦੇ ਤੁਲ ਨਹੀ ਹੁੰਦਾ!” (ਅਸ. 7:4) ਗੌਰ ਕਰੋ ਕਿ ਅਸਤਰ ਨੇ ਬਿਨਾਂ ਝਿਜਕੇ ਸਾਰੀ ਗੱਲ ਦੱਸੀ। ਉਸ ਨੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਨੂੰ ਸਿਰਫ਼ ਗ਼ੁਲਾਮੀ ਵਿਚ ਵੇਚਿਆ ਜਾਂਦਾ, ਤਾਂ ਉਹ ਚੁੱਪ ਰਹਿੰਦੀ। ਸਾਰੀ ਕੌਮ ਦੇ ਨਾਸ਼ ਹੋਣ ਦੀ ਸਾਜ਼ਸ਼ ਬਾਰੇ ਰਾਜੇ ਨੂੰ ਦੱਸਣਾ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਦੇ ਨਾਸ਼ ਹੋਣ ਨਾਲ ਰਾਜੇ ਨੂੰ ਬਹੁਤ ਨੁਕਸਾਨ ਝੱਲਣਾ ਪੈਣਾ ਸੀ।
19 ਅਸਤਰ ਦੀ ਮਿਸਾਲ ਤੋਂ ਅਸੀਂ ਕਿਸੇ ਨੂੰ ਕਾਇਲ ਕਰਨ ਦੀ ਕਲਾ ਬਾਰੇ ਸਿੱਖਦੇ ਹਾਂ। ਜੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ, ਦੋਸਤ ਜਾਂ ਅਧਿਕਾਰ ਰੱਖਣ ਵਾਲੇ ਕਿਸੇ ਇਨਸਾਨ ਨੂੰ ਕੋਈ ਗੰਭੀਰ ਸਮੱਸਿਆ ਦੱਸਣੀ ਚਾਹੁੰਦੇ ਹੋ, ਤਾਂ ਤੁਹਾਨੂੰ ਬਿਨਾਂ ਕੁਝ ਲੁਕਾਏ ਧੀਰਜ ਤੇ ਆਦਰ ਨਾਲ ਸਾਰੀ ਗੱਲ ਦੱਸਣੀ ਚਾਹੀਦੀ ਹੈ।—ਕਹਾ. 16:21, 23.
ਹੀਰੇ-ਮੋਤੀ
ਅਸਤਰ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
7:4—ਯਹੂਦੀਆਂ ਦਾ ਖ਼ਾਤਮਾ ਹੋਣ ਤੇ ‘ਪਾਤਸ਼ਾਹ ਨੂੰ ਘਾਟਾ’ ਕਿਵੇਂ ਪੈਣਾ ਸੀ? ਬਹੁਤ ਸਮਝਦਾਰੀ ਨਾਲ ਅਸਤਰ ਨੇ ਇਸ ਸੰਭਾਵਨਾ ਦੀ ਗੱਲ ਕੀਤੀ ਕਿ ਯਹੂਦੀਆਂ ਨੂੰ ਗ਼ੁਲਾਮਾਂ ਦੇ ਤੌਰ ਤੇ ਵੇਚੇ ਜਾਣ ਤੇ ਪਾਤਸ਼ਾਹ ਨੂੰ ਜ਼ਿਆਦਾ ਫ਼ਾਇਦਾ ਹੋਣਾ ਸੀ। ਪਰ ਉਨ੍ਹਾਂ ਦੇ ਖ਼ਤਮ ਹੋਣ ਨਾਲ ਪਾਤਸ਼ਾਹ ਨੂੰ ਘਾਟਾ ਝੱਲਣਾ ਪੈਣਾ ਸੀ। ਹਾਮਾਨ ਨੇ ਪਾਤਸ਼ਾਹ ਦੇ ਸ਼ਾਹੀ ਖ਼ਜ਼ਾਨੇ ਵਿਚ ਜੋ 10,000 ਚਾਂਦੀ ਦੇ ਸਿੱਕੇ ਦੇਣ ਦਾ ਵਾਅਦਾ ਕੀਤਾ ਸੀ, ਉਹ ਉਸ ਕੀਮਤ ਤੋਂ ਬਹੁਤ ਘੱਟ ਸਨ ਜੋ ਯਹੂਦੀਆਂ ਨੂੰ ਗ਼ੁਲਾਮਾਂ ਦੇ ਤੌਰ ਤੇ ਵੇਚਣ ਤੇ ਮਿਲਣੀ ਸੀ। ਇਸ ਤੋਂ ਇਲਾਵਾ, ਇਸ ਸਾਜ਼ਸ਼ ਅਧੀਨ ਮਲਕਾ ਨੇ ਵੀ ਮਾਰੀ ਜਾਣਾ ਸੀ।
25 ਸਤੰਬਰ–1 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅਸਤਰ 9-10
“ਉਸ ਨੇ ਆਪਣੇ ਅਧਿਕਾਰ ਦੀ ਵਰਤੋਂ ਲੋਕਾਂ ਦੇ ਭਲੇ ਲਈ ਕੀਤੀ”
it-2 432 ਪੈਰਾ 2
ਮਾਰਦਕਈ
ਮਾਰਦਕਈ ਨੂੰ ਹਾਮਾਨ ਦੀ ਥਾਂ ਪ੍ਰਧਾਨ ਮੰਤਰੀ ਬਣਾਇਆ ਗਿਆ। ਰਾਜੇ ਨੇ ਉਸ ਨੂੰ ਆਪਣੀ ਮੋਹਰ ਵਾਲੀ ਅੰਗੂਠੀ ਵੀ ਦੇ ਦਿੱਤੀ ਜੋ ਸਰਕਾਰੀ ਦਸਤਾਵੇਜ਼ਾਂ ʼਤੇ ਮੋਹਰ ਲਾਉਣ ਲਈ ਵਰਤੀ ਜਾਂਦੀ ਸੀ। ਇਸ ਅਧਿਕਾਰ ਨਾਲ ਮਾਰਦਕਈ ਨੇ ਰਾਜੇ ਵੱਲੋਂ ਇਕ ਫ਼ਰਮਾਨ ਜਾਰੀ ਕੀਤਾ ਜਿਸ ਕਾਰਨ ਯਹੂਦੀਆਂ ਆਪਣੇ ਬਚਾਅ ਲਈ ਲੜਨ ਦਾ ਕਾਨੂੰਨੀ ਹੱਕ ਮਿਲਿਆ। ਇਸ ਫ਼ਰਮਾਨ ਬਾਰੇ ਜਾਣ ਕੇ ਯਹੂਦੀਆਂ ਨੂੰ ਸੁੱਖ ਦਾ ਸਾਹ ਆਇਆ ਅਤੇ ਉਹ ਬਹੁਤ ਖ਼ੁਸ਼ ਹੋਏ। ਇਸ ਲਈ ਜਦੋਂ ਅਦਾਰ ਮਹੀਨੇ ਦੀ 13 ਤਾਰੀਖ਼ ਆਈ, ਤਾਂ ਦੋਵੇਂ ਫ਼ਰਮਾਨ ਲਾਗੂ ਕੀਤੇ ਜਾਣ ਵੇਲੇ ਯਹੂਦੀ ਤਿਆਰ ਸਨ। ਸ਼ੂਸ਼ਨ ਵਿਚ ਰਾਜੇ ਦੀ ਇਜਾਜ਼ਤ ਨਾਲ ਅਗਲੇ ਦਿਨ ਵੀ ਲੜਾਈ ਚੱਲਦੀ ਰਹੀ। ਨਤੀਜੇ ਵਜੋਂ, ਪੂਰੇ ਫ਼ਾਰਸ ਵਿਚ 75,000 ਤੋਂ ਵੀ ਜ਼ਿਆਦਾ ਦੁਸ਼ਮਣ ਮਾਰੇ ਗਏ ਜਿਨ੍ਹਾਂ ਵਿਚ ਹਾਮਾਨ ਦੇ 10 ਮੁੰਡੇ ਵੀ ਸ਼ਾਮਲ ਸਨ। (ਅਸ 8:1–9:18) ਫਿਰ ਮਾਰਦਕਈ ਨੇ ਸਾਰੇ ਯਹੂਦੀਆਂ ਨੂੰ ਕਿਹਾ ਕਿ ਹੁਣ ਤੋਂ ਹਰ ਸਾਲ ਅਦਾਰ ਦੇ ਮਹੀਨੇ ਦੇ 14ਵੇਂ ਤੇ 15ਵੇਂ ਦਿਨ ਤਿਉਹਾਰ ਮਨਾਇਆ ਜਾਵੇਗਾ ਅਤੇ ਇਹ ਤਿਉਹਾਰ “ਪੁਰੀਮ ਦਾ ਤਿਉਹਾਰ” ਕਹਾਵੇਗਾ। ਇਸ ਤਿਉਹਾਰ ਦੌਰਾਨ ਉਨ੍ਹਾਂ ਨੇ ਵੱਡੀਆਂ-ਵੱਡੀਆਂ ਦਾਅਵਤਾਂ ਰੱਖਣੀਆਂ ਸਨ, ਖ਼ੁਸ਼ੀਆਂ ਮਨਾਉਣੀਆਂ ਸਨ, ਇਕ-ਦੂਜੇ ਨੂੰ ਖਾਣ-ਪੀਣ ਦੀਆਂ ਚੀਜ਼ਾਂ ਘੱਲਣਆਂ ਸਨ ਅਤੇ ਗ਼ਰੀਬਾਂ ਨੂੰ ਚੀਜ਼ਾਂ ਦੇਣੀਆਂ ਸਨ। ਪੂਰੇ ਸਾਮਰਾਜ ਵਿਚ ਰਾਜੇ ਤੋਂ ਬਾਅਦ ਮਾਰਦਕਈ ਸਭ ਤੋਂ ਸ਼ਕਤੀਸ਼ਾਲੀ ਆਦਮੀ ਸੀ। ਉਹ ਯਹੂਦੀਆਂ ਦੇ ਭਲੇ ਲਈ ਕੰਮ ਕਰਦਾ ਰਿਹਾ ਅਤੇ ਯਹੂਦੀ ਉਸ ਦੀ ਇੱਜ਼ਤ ਕਰਦੇ ਰਹੇ।—ਅਸ 9:19-22, 27-32; 10:2, 3.
it-2 716 ਪੈਰਾ 5
ਪੁਰੀਮ
ਕਿਉਂ ਮਨਾਇਆ ਜਾਂਦਾ ਸੀ। ਪੁਰੀਮ ਦਾ ਤਿਉਹਾਰ ਯਹੋਵਾਹ ਦੀ ਵਡਿਆਈ ਕਰਨ ਲਈ ਮਨਾਇਆ ਜਾਣ ਲੱਗਾ ਕਿਉਂਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਹੱਥੋਂ ਮਰਨੋਂ ਬਚਾਇਆ ਸੀ। ਪਰ ਅੱਜ ਯਹੂਦੀ ਇਹ ਤਿਉਹਾਰ ਅਲੱਗ ਤਰੀਕੇ ਨਾਲ ਮਨਾਉਂਦੇ ਹਨ।
ਸ਼ਕਤੀ ਵਰਤਣ ਵਿਚ “ਪਰਮੇਸ਼ੁਰ ਦੀ ਰੀਸ ਕਰੋ”
12 ਯਹੋਵਾਹ ਨੇ ਮਸੀਹੀ ਕਲੀਸਿਯਾ ਦੀ ਅਗਵਾਈ ਕਰਨ ਲਈ ਨਿਗਾਹਬਾਨ ਨਿਯੁਕਤ ਕੀਤੇ ਹਨ। (ਇਬਰਾਨੀਆਂ 13:17) ਇਨ੍ਹਾਂ ਕਾਬਲ ਆਦਮੀਆਂ ਨੂੰ ਪਰਮੇਸ਼ੁਰ ਤੋਂ ਮਿਲੇ ਅਧਿਕਾਰ ਨੂੰ ਕਿਸ ਤਰ੍ਹਾਂ ਵਰਤਣਾ ਚਾਹੀਦਾ ਹੈ? ਉਨ੍ਹਾਂ ਨੂੰ ਕਲੀਸਿਯਾ ਵਿਚ ਇੱਜੜ ਦੀ ਦੇਖ-ਭਾਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਰੂਹਾਨੀ ਤਰੱਕੀ ਉੱਤੇ ਨਿਗਾਹ ਰੱਖਣੀ ਚਾਹੀਦੀ ਹੈ। ਕੀ ਬਜ਼ੁਰਗਾਂ ਨੂੰ ਕਲੀਸਿਯਾ ਉੱਤੇ ਹੁਕਮ ਚਲਾਉਣ ਦਾ ਅਧਿਕਾਰ ਹੈ? ਬਿਲਕੁਲ ਨਹੀਂ! ਬਜ਼ੁਰਗਾਂ ਨੂੰ ਆਪਣੀ ਪਦਵੀ ਬਾਰੇ ਬਹੁਤਾ ਨਹੀਂ ਸੋਚਣਾ ਚਾਹੀਦਾ। (1 ਪਤਰਸ 5:2, 3) ਬਾਈਬਲ ਵਿਚ ਨਿਗਾਹਬਾਨਾਂ ਨੂੰ ਦੱਸਿਆ ਗਿਆ ਹੈ: “ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ [ਪੁੱਤਰ ਦੇ] ਲਹੂ ਨਾਲ ਮੁੱਲ ਲਿਆ ਹੈ।” (ਰਸੂਲਾਂ ਦੇ ਕਰਤੱਬ 20:28) ਇਸ ਜ਼ਬਰਦਸਤ ਕਾਰਨ ਕਰਕੇ ਬਜ਼ੁਰਗਾਂ ਨੂੰ ਇੱਜੜ ਦੇ ਹਰ ਮੈਂਬਰ ਨਾਲ ਕੋਮਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ।
13 ਇਸ ਦੀ ਉਦਾਹਰਣ ਅਸੀਂ ਇਸ ਤਰ੍ਹਾਂ ਦੇ ਸਕਦੇ ਹਾਂ। ਫ਼ਰਜ਼ ਕਰੋ ਤੁਹਾਡਾ ਕੋਈ ਜਿਗਰੀ ਦੋਸਤ ਤੁਹਾਨੂੰ ਆਪਣੀ ਕਿਸੇ ਕੀਮਤੀ ਚੀਜ਼ ਦੀ ਦੇਖ-ਭਾਲ ਕਰਨ ਲਈ ਕਹਿੰਦਾ ਹੈ। ਤੁਸੀਂ ਜਾਣਦੇ ਹੋ ਕਿ ਤੁਹਾਡੇ ਦੋਸਤ ਨੇ ਇਸ ਚੀਜ਼ ਲਈ ਬਹੁਤ ਪੈਸੇ ਖ਼ਰਚੇ। ਕੀ ਤੁਸੀਂ ਧਿਆਨ ਨਾਲ ਉਸ ਚੀਜ਼ ਦੀ ਦੇਖ-ਭਾਲ ਨਹੀਂ ਕਰੋਗੇ ਤਾਂਕਿ ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ? ਇਸੇ ਤਰ੍ਹਾਂ ਪਰਮੇਸ਼ੁਰ ਨੇ ਬਜ਼ੁਰਗਾਂ ਨੂੰ ਇਕ ਕੀਮਤੀ ਚੀਜ਼ ਯਾਨੀ ਕਲੀਸਿਯਾ ਦੀ ਦੇਖ-ਭਾਲ ਕਰਨ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੋਈ ਹੈ। ਯਹੋਵਾਹ ਲਈ ਕਲੀਸਿਯਾ ਦੇ ਮੈਂਬਰ ਭੇਡਾਂ ਦੀ ਤਰ੍ਹਾਂ ਹਨ ਜਿਨ੍ਹਾਂ ਨਾਲ ਉਹ ਬਹੁਤ ਪਿਆਰ ਕਰਦਾ ਹੈ। (ਯੂਹੰਨਾ 21:16, 17) ਦਰਅਸਲ ਉਹ ਉਨ੍ਹਾਂ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਉਨ੍ਹਾਂ ਨੂੰ ਆਪਣੇ ਇਕਲੌਤੇ ਪੁੱਤਰ ਯਿਸੂ ਮਸੀਹ ਦੇ ਬਹੁਮੁੱਲੇ ਲਹੂ ਨਾਲ ਖ਼ਰੀਦਿਆ ਹੈ। ਯਹੋਵਾਹ ਆਪਣੀਆਂ ਭੇਡਾਂ ਲਈ ਇਸ ਤੋਂ ਵੱਡੀ ਕੀਮਤ ਨਹੀਂ ਅਦਾ ਕਰ ਸਕਦਾ ਸੀ। ਬਜ਼ੁਰਗ, ਜੋ ਆਪਣੇ ਆਪ ਨੂੰ ਬਹੁਤਾ ਨਹੀਂ ਸਮਝਦੇ, ਇਹ ਗੱਲ ਯਾਦ ਰੱਖਦੇ ਹਨ ਅਤੇ ਯਹੋਵਾਹ ਦੀਆਂ ਭੇਡਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਂਦੇ ਹਨ।
ਹੀਰੇ-ਮੋਤੀ
ਅਸਤਰ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
9:10, 15, 16—ਭਾਵੇਂ ਕਿ ਯਹੂਦੀਆਂ ਨੂੰ ਆਪਣੇ ਦੁਸ਼ਮਣਾਂ ਨੂੰ ਲੁੱਟਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਯਹੂਦੀਆਂ ਨੇ ਇਸ ਤਰ੍ਹਾਂ ਕਿਉਂ ਨਹੀਂ ਕੀਤਾ? ਆਪਣੇ ਦੁਸ਼ਮਣਾਂ ਨੂੰ ਨਾ ਲੁੱਟ ਕੇ ਉਨ੍ਹਾਂ ਨੇ ਦਿਖਾਇਆ ਕਿ ਉਹ ਸਿਰਫ਼ ਆਪਣੀ ਰੱਖਿਆ ਕਰਨ ਲਈ ਲੜ ਰਹੇ ਸਨ, ਨਾ ਕਿ ਆਪਣੇ ਆਪ ਨੂੰ ਅਮੀਰ ਬਣਾਉਣ ਲਈ।
2-8 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 1-3
“ਹਮੇਸ਼ਾ ਦਿਖਾਓ ਕਿ ਤੁਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹੋ”
ਨੂਹ, ਦਾਨੀਏਲ ਅਤੇ ਅੱਯੂਬ ਦੀ ਆਗਿਆਕਾਰੀ ਤੇ ਨਿਹਚਾ ਦੀ ਰੀਸ ਕਰੋ
16 ਅੱਯੂਬ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਅੱਯੂਬ ਦੀ ਜ਼ਿੰਦਗੀ ਵਿਚ ਕਈ ਮੋੜ ਆਏ। ਪਹਿਲਾਂ ਅੱਯੂਬ “ਪੂਰਬ ਦੇ ਸਾਰੇ ਲੋਕਾਂ ਵਿੱਚ ਸਭ ਤੋਂ ਵੱਡਾ ਮਨੁੱਖ ਸੀ।” (ਅੱਯੂ. 1:3) ਉਹ ਬਹੁਤ ਅਮੀਰ, ਮੰਨਿਆ-ਪ੍ਰਮੰਨਿਆ ਅਤੇ ਇੱਜ਼ਤ-ਮਾਣ ਵਾਲਾ ਆਦਮੀ ਸੀ। (ਅੱਯੂ. 29:7-16) ਇਨ੍ਹਾਂ ਗੱਲਾਂ ਦੇ ਬਾਵਜੂਦ, ਅੱਯੂਬ ਨੇ ਇਹ ਨਹੀਂ ਸੋਚਿਆ ਕਿ ਉਹ ਦੂਜਿਆਂ ਨਾਲੋਂ ਬਿਹਤਰ ਸੀ ਜਾਂ ਉਸ ਨੂੰ ਪਰਮੇਸ਼ੁਰ ਦੀ ਕੋਈ ਲੋੜ ਨਹੀਂ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਯਹੋਵਾਹ ਨੇ ਉਸ ਨੂੰ ‘ਮੇਰਾ ਦਾਸ’ ਬੁਲਾਇਆ ਅਤੇ ਕਿਹਾ ਕਿ “ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।”—ਅੱਯੂ. 1:8.
17 ਪਰ ਅੱਯੂਬ ਦੀ ਜ਼ਿੰਦਗੀ ਪਲਾਂ ਵਿਚ ਹੀ ਬਦਲ ਗਈ। ਰਾਤੋ-ਰਾਤ ਉਸ ਦਾ ਸਭ ਕੁਝ ਉਜੜ ਗਿਆ ਅਤੇ ਉਹ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਮੌਤ ਦੀ ਭੀਖ ਮੰਗੀ। ਅਸੀਂ ਜਾਣਦੇ ਹਾਂ ਕਿ ਉਸ ਦੀਆਂ ਸਾਰੀਆਂ ਮੁਸੀਬਤਾਂ ਪਿੱਛੇ ਸ਼ੈਤਾਨ ਦਾ ਹੱਥ ਸੀ। ਸ਼ੈਤਾਨ ਨੇ ਅੱਯੂਬ ʼਤੇ ਦੋਸ਼ ਲਾਇਆ ਕਿ ਉਹ ਸੁਆਰਥ ਕਰਕੇ ਹੀ ਯਹੋਵਾਹ ਦੀ ਭਗਤੀ ਕਰਦਾ ਸੀ। (ਅੱਯੂਬ 1:9, 10 ਪੜ੍ਹੋ।) ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਦੋਸ਼ ਬਹੁਤ ਗੰਭੀਰ ਸੀ। ਪਰਮੇਸ਼ੁਰ ਨੇ ਅੱਯੂਬ ਨੂੰ ਇਹ ਮੌਕਾ ਦਿੱਤਾ ਕਿ ਉਹ ਖ਼ੁਦ ਆਪਣੀ ਵਫ਼ਾਦਾਰੀ ਦਾ ਸਬੂਤ ਦੇਵੇ ਅਤੇ ਦਿਖਾਵੇ ਕਿ ਉਹ ਦਿਲੋਂ ਪਰਮੇਸ਼ੁਰ ਦੀ ਭਗਤੀ ਕਰਦਾ ਸੀ।
ਆਪਣੀ ਖਰਿਆਈ ਬਣਾਈ ਰੱਖੋ!
10 ਸ਼ੈਤਾਨ ਨੇ ਅੱਯੂਬ ʼਤੇ ਜੋ ਦੋਸ਼ ਲਾਇਆ ਸੀ, ਉਸ ਵਿਚ ਤੁਸੀਂ ਕਿਵੇਂ ਸ਼ਾਮਲ ਹੋ? ਦਰਅਸਲ, ਉਹ ਕਹਿੰਦਾ ਹੈ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦੇ ਤੇ ਆਪਣੇ ਆਪ ਨੂੰ ਬਚਾਉਣ ਲਈ ਤੁਸੀਂ ਉਸ ਦੀ ਸੇਵਾ ਕਰਨੀ ਛੱਡ ਦਿਓਗੇ ਅਤੇ ਤੁਸੀਂ ਆਪਣੀ ਖਰਿਆਈ ਨਹੀਂ ਬਣਾਈ ਰੱਖੋਗੇ। (ਅੱਯੂ. 2:4, 5; ਪ੍ਰਕਾ. 12:10) ਤੁਸੀਂ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ? ਤੁਹਾਨੂੰ ਜ਼ਰੂਰ ਦੁੱਖ ਲੱਗਦਾ ਹੋਣਾ! ਪਰ ਜ਼ਰਾ ਇਸ ਬਾਰੇ ਸੋਚੋ: ਯਹੋਵਾਹ ਤੁਹਾਡੇ ʼਤੇ ਇੰਨਾ ਜ਼ਿਆਦਾ ਭਰੋਸਾ ਕਰਦਾ ਹੈ ਕਿ ਉਸ ਨੇ ਤੁਹਾਨੂੰ ਇਕ ਸ਼ਾਨਦਾਰ ਮੌਕਾ ਦਿੱਤਾ ਹੈ। ਯਹੋਵਾਹ ਸ਼ੈਤਾਨ ਨੂੰ ਤੁਹਾਡੀ ਖਰਿਆਈ ਪਰਖਣ ਦਾ ਮੌਕਾ ਦੇ ਰਿਹਾ ਹੈ। ਯਹੋਵਾਹ ਨੂੰ ਭਰੋਸਾ ਹੈ ਕਿ ਤੁਸੀਂ ਆਪਣੀ ਖਰਿਆਈ ਬਣਾਈ ਰੱਖ ਸਕਦੇ ਹੋ ਅਤੇ ਸ਼ੈਤਾਨ ਨੂੰ ਝੂਠਾ ਸਾਬਤ ਕਰ ਸਕਦੇ ਹੋ। ਨਾਲੇ ਇੱਦਾਂ ਕਰਨ ਵਿਚ ਉਹ ਤੁਹਾਡੀ ਮਦਦ ਕਰਨ ਦਾ ਵਾਅਦਾ ਕਰਦਾ ਹੈ। (ਇਬ. 13:6) ਇਹ ਕਿੰਨਾ ਹੀ ਵੱਡਾ ਸਨਮਾਨ ਹੈ ਕਿ ਪੂਰੀ ਕਾਇਨਾਤ ਦਾ ਮਾਲਕ ਤੁਹਾਡੇ ʼਤੇ ਭਰੋਸਾ ਕਰਦਾ ਹੈ! ਕੀ ਤੁਸੀਂ ਗੌਰ ਕੀਤਾ ਕਿ ਸਾਡੇ ਲਈ ਖਰਿਆਈ ਬਣਾਈ ਰੱਖਣੀ ਕਿਉਂ ਜ਼ਰੂਰੀ ਹੈ? ਖਰਿਆਈ ਬਣਾਈ ਰੱਖਣ ਕਰਕੇ ਅਸੀਂ ਸ਼ੈਤਾਨ ਨੂੰ ਝੂਠਾ ਸਾਬਤ ਕਰ ਸਕਦੇ ਹਾਂ, ਆਪਣੇ ਪਿਤਾ ਦਾ ਨਾਂ ਬੁਲੰਦ ਕਰ ਸਕਦੇ ਹਾਂ ਅਤੇ ਉਸ ਦੀ ਹਕੂਮਤ ਦਾ ਪੱਖ ਲੈ ਸਕਦੇ ਹਾਂ। ਅਸੀਂ ਆਪਣੀ ਖਰਿਆਈ ਬਣਾਈ ਰੱਖਣ ਲਈ ਕੀ ਕਰ ਸਕਦੇ ਹਾਂ?
ਹੀਰੇ-ਮੋਤੀ
ਯਿਸੂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ
9 ਯਿਸੂ ਨੇ ਕੀ ਕਿਹਾ ਸੀ? ਦਮ ਤੋੜਨ ਤੋਂ ਥੋੜ੍ਹਾ ਸਮਾਂ ਪਹਿਲਾਂ ਯਿਸੂ ਨੇ ਕਿਹਾ: “ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?” (ਮੱਤੀ 27:46) ਬਾਈਬਲ ਨਹੀਂ ਦੱਸਦੀ ਕਿ ਯਿਸੂ ਨੇ ਇੱਦਾਂ ਕਿਉਂ ਕਿਹਾ ਸੀ? ਪਰ ਅਸੀਂ ਇਨ੍ਹਾਂ ਸ਼ਬਦਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਪਹਿਲੀ ਗੱਲ, ਇਹ ਸ਼ਬਦ ਕਹਿ ਕੇ ਯਿਸੂ ਜ਼ਬੂਰ 22:1 ਦੀ ਭਵਿੱਖਬਾਣੀ ਪੂਰੀ ਕਰ ਰਿਹਾ ਸੀ। ਦੂਸਰੀ ਗੱਲ, ਯਿਸੂ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੇ ਪੁੱਤਰ ਦੁਆਲੇ ‘ਸੁਰੱਖਿਆ ਲਈ ਵਾੜ ਨਹੀਂ’ ਲਾਈ ਸੀ। (ਅੱਯੂ. 1:10) ਯਿਸੂ ਜਾਣਦਾ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਦੁਸ਼ਮਣਾਂ ਦੇ ਹੱਥ ਕਰ ਦਿੱਤਾ ਤਾਂਕਿ ਉਹ ਪੂਰੀ ਤਰ੍ਹਾਂ ਉਸ ਨੂੰ ਪਰਖ ਲੈਣ। ਜਿਸ ਹੱਦ ਤਕ ਯਿਸੂ ਨੂੰ ਪਰਖਿਆ ਗਿਆ ਸੀ, ਉਸ ਹੱਦ ਤਕ ਕਦੇ ਵੀ ਕਿਸੇ ਇਨਸਾਨ ਨੂੰ ਨਹੀਂ ਪਰਖਿਆ ਗਿਆ। ਤੀਸਰੀ ਗੱਲ, ਇਨ੍ਹਾਂ ਸ਼ਬਦਾਂ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਨੇ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਸੀ ਜਿਸ ਕਰਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
9-15 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 4-5
“ਝੂਠੀਆਂ ਗੱਲਾਂ ਤੋਂ ਖ਼ਬਰਦਾਰ ਰਹੋ”
mwb16.04 3, ਡੱਬੀ
ਅਲੀਫਾਜ਼
ਅਲੀਫ਼ਜ਼:
• ਸ਼ਾਇਦ ਅਦੋਮ ਦੇਸ਼ ਵਿਚ ਤੇਮਾਨ ਇਲਾਕੇ ਤੋਂ ਸੀ। ਯਿਰਮਿਯਾਹ 49:7 ਵਿਚ ਜ਼ਿਕਰ ਕੀਤਾ ਤੇਮਾਨ ਅਦੋਮੀ ਬੁੱਧ ਦੇ ਕੇਂਦਰ ਵਜੋਂ ਮਸ਼ਹੂਰ ਸੀ
• “ਦਿਲਾਸਾ ਦੇਣ ਵਾਲਿਆਂ” ਵਿੱਚੋਂ ਸਭ ਤੋਂ ਜ਼ਿਆਦਾ ਉਮਰ ਦੇ ਪ੍ਰਭਾਵਕਾਰੀ ਅਲੀਫ਼ਜ਼ ਨੇ ਪਹਿਲਾਂ ਗੱਲ ਕੀਤੀ। ਉਸ ਨੇ ਤਿੰਨ ਵਾਰੀ ਬਾਕੀ ਦੋ ਆਦਮੀਆਂ ਨਾਲੋਂ ਜ਼ਿਆਦਾ ਦੇਰ ਤਕ ਗੱਲਾਂ ਕੀਤੀਆਂ
ਝੂਠੇ ਦੋਸ਼:
• ਅੱਯੂਬ ਦੀ ਵਫ਼ਾਦਾਰੀ ਦਾ ਮਜ਼ਾਕ ਉਡਾਇਆ ਅਤੇ ਦਾਅਵਾ ਕੀਤਾ ਕਿ ਰੱਬ ਆਪਣੇ ਭਗਤਾਂ ʼਤੇ ਵਿਸ਼ਵਾਸ ਨਹੀਂ ਕਰਦਾ (ਅੱਯੂ 4, 5)
• ਅੱਯੂਬ ਨੂੰ ਗੁਸਤਾਖ਼ ਅਤੇ ਬੁਰਾ ਕਿਹਾ ਅਤੇ ਦਾਅਵਾ ਕੀਤਾ ਕਿ ਅੱਯੂਬ ਨੂੰ ਰੱਬ ਦਾ ਕੋਈ ਡਰ ਨਹੀਂ ਸੀ (ਅੱਯੂ 15)
• ਦੋਸ਼ ਲਾਇਆ ਕਿ ਅੱਯੂਬ ਲਾਲਚੀ ਅਤੇ ਅਨਿਆਈ ਹੈ ਤੇ ਦਾਅਵਾ ਕੀਤਾ ਕਿ ਰੱਬ ਦੀਆਂ ਨਜ਼ਰਾਂ ਵਿਚ ਇਨਸਾਨ ਦੀ ਕੋਈ ਕੀਮਤ ਨਹੀਂ (ਅੱਯੂ 22)
ਆਪਣੇ ਮਨ ਵਿਚ ਗ਼ਲਤ ਵਿਚਾਰ ਨਾ ਆਉਣ ਦਿਓ!
ਆਪਣੇ ਇਕ ਕਰਾਮਾਤੀ ਤਜਰਬੇ ਬਾਰੇ ਗੱਲ ਕਰਦੇ ਹੋਏ ਅਲੀਫ਼ਜ਼ ਨੇ ਕਿਹਾ: “ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ, ਮੇਰੇ ਪਿੰਡੇ ਦੀ ਲੂਈਂ ਖੜ੍ਹੀ ਹੋ ਗਈ! ਉਹ ਖਲੋ ਗਈ ਪਰ ਮੈਂ ਉਹ ਦੀ ਸ਼ਕਲ ਪਛਾਣ ਨਾ ਸੱਕਿਆ, ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ, ਖ਼ਮੋਸ਼ੀ ਸੀ, ਫੇਰ ਇੱਕ ਅਵਾਜ਼ ਮੈਂ ਸੁਣੀ।” (ਅੱਯੂਬ 4:15, 16) ਇਹ ਰੂਹ ਕੌਣ ਸੀ ਜਿਸ ਨੇ ਅਲੀਫ਼ਜ਼ ਦੀ ਸੋਚਣੀ ਤੇ ਇੰਨਾ ਅਸਰ ਪਾਇਆ? ਇਸ ਰੂਹ ਦੇ ਸਖ਼ਤ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਹ ਪਰਮੇਸ਼ੁਰ ਦਾ ਕੋਈ ਫ਼ਰਿਸ਼ਤਾ ਨਹੀਂ ਸੀ। (ਅੱਯੂਬ 4:17, 18) ਇਹ ਇਕ ਦੁਸ਼ਟ ਆਤਮਾ ਸੀ, ਨਹੀਂ ਤਾਂ ਯਹੋਵਾਹ ਅਲੀਫ਼ਜ਼ ਦੀਆਂ ਝੂਠੀਆਂ ਗੱਲਾਂ ਕਾਰਨ ਉਸ ਉੱਤੇ ਇੰਨਾ ਕਿਉਂ ਵਰ੍ਹਦਾ? (ਅੱਯੂਬ 42:7) ਜੀ ਹਾਂ, ਅਲੀਫ਼ਜ਼ ਦੁਸ਼ਟ ਆਤਮਾ ਦੇ ਪ੍ਰਭਾਵ ਹੇਠ ਆ ਗਿਆ ਸੀ। ਉਸ ਦੀਆਂ ਗੱਲਾਂ ਪਰਮੇਸ਼ੁਰ ਦੀ ਸੋਚਣੀ ਤੋਂ ਉਲਟ ਸਨ।
w10 2/15 19 ਪੈਰੇ 5-6
ਸ਼ਤਾਨ ਦੀਆਂ ਝੂਠੀਆਂ ਗੱਲਾਂ ਤੋਂ ਬਚ ਕੇ ਰਹੋ
ਸ਼ਤਾਨ ਨੇ ਅੱਯੂਬ ਦੇ ਤਿੰਨ ਦੋਸਤਾਂ ਵਿੱਚੋਂ ਇਕ ਦੋਸਤ ਅਲੀਫ਼ਜ਼ ਨੂੰ ਵਰਤ ਕੇ ਉਸ ਤੋਂ ਕਹਾਇਆ ਕਿ ਇਨਸਾਨ ਇੰਨੇ ਕਮਜ਼ੋਰ ਹਨ ਕਿ ਉਹ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹਿ ਸਕਦੇ। ਉਸ ਨੇ ਇਨਸਾਨਾਂ ਬਾਰੇ ਅੱਯੂਬ ਨੂੰ ਕਿਹਾ ਕਿ ‘ਓਹ ਕੱਚੇ ਘਰਾਂ ਵਿੱਚ ਵੱਸਦੇ ਹਨ, ਜਿਨ੍ਹਾਂ ਦੀਆਂ ਨੀਂਹਾਂ ਖ਼ਾਕ ਵਿੱਚ ਹਨ, ਜਿਹੜੇ ਭਵੱਕੜ ਥੋਂ ਅੱਗੇਤਰੇ ਹੀ ਪੀਹੇ ਜਾਂਦੇ ਹਨ। ਸਵੇਰ ਥੋਂ ਸ਼ਾਮ ਤੀਕ ਓਹ ਟੋਟੇ ਟੋਟੇ ਹੋ ਜਾਂਦੇ ਹਨ, ਕਿਸੇ ਦੇ ਸੋਚੇ ਬਿਨਾ ਹੀ ਓਹ ਸਦਾ ਲਈ ਨਾਸ਼ ਹੋ ਜਾਂਦੇ ਹਨ।’—ਅੱਯੂ. 4:19, 20.
ਬਾਈਬਲ ਵਿਚ ਸਾਡੀ ਤੁਲਨਾ “ਮਿੱਟੀ ਦਿਆਂ ਭਾਂਡਿਆਂ” ਨਾਲ ਕੀਤੀ ਗਈ ਹੈ ਜੋ ਨਾਜ਼ੁਕ ਹੁੰਦੇ ਹਨ। (2 ਕੁਰਿੰ. 4:7) ਅਸੀਂ ਇਸ ਲਈ ਕਮਜ਼ੋਰ ਹਾਂ ਕਿਉਂਕਿ ਸਾਨੂੰ ਵਿਰਸੇ ਵਿਚ ਪਾਪ ਮਿਲਿਆ ਹੈ। (ਰੋਮੀ. 5:12) ਇਸ ਲਈ ਅਸੀਂ ਆਪਣੀ ਤਾਕਤ ਨਾਲ ਸ਼ਤਾਨ ਦੇ ਹਮਲਿਆਂ ਦਾ ਸਾਮ੍ਹਣਾ ਨਹੀਂ ਕਰ ਸਕਦੇ। ਪਰ ਮਸੀਹੀਆਂ ਵਜੋਂ ਅਸੀਂ ਇਕੱਲੇ ਨਹੀਂ ਹਾਂ। ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਕੀਮਤੀ ਹਾਂ। (ਯਸਾ. 43:4) ਇਸ ਤੋਂ ਇਲਾਵਾ, ਯਹੋਵਾਹ ਮੰਗਣ ਵਾਲਿਆਂ ਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। (ਲੂਕਾ 11:13) ਉਸ ਦੀ ਸ਼ਕਤੀ ਤੋਂ ਸਾਨੂੰ ਤਾਕਤ ਮਿਲਦੀ ਹੈ ਜਿਸ ਦੀ ਮਦਦ ਨਾਲ ਅਸੀਂ ਸ਼ਤਾਨ ਵੱਲੋਂ ਆਉਂਦੀ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਾਂ। (2 ਕੁਰਿੰ. 4:7; ਫ਼ਿਲਿ. 4:13) ਜੇ ਅਸੀਂ “ਨਿਹਚਾ ਵਿੱਚ ਤਕੜੇ” ਹੋ ਕੇ ਸ਼ਤਾਨ ਦਾ ਸਾਮ੍ਹਣਾ ਕਰਦੇ ਹਾਂ, ਤਾਂ ਰੱਬ ਸਾਨੂੰ ਮਜ਼ਬੂਤ ਕਰੇਗਾ। (1 ਪਤ. 5:8-10) ਇਸ ਲਈ ਸਾਨੂੰ ਸ਼ਤਾਨ ਤੋਂ ਡਰਨ ਦੀ ਕੋਈ ਲੋੜ ਨਹੀਂ।
mrt 32 ਪੈਰੇ 13-17
ਝੂਠੀਆਂ ਗੱਲਾਂ ਤੋਂ ਆਪਣੀ ਰਾਖੀ ਕਰੋ
● ਸਰੋਤ ਤੇ ਜਾਣਕਾਰੀ ਨੂੰ ਜਾਂਚੋ
ਬਾਈਬਲ ਕੀ ਦੱਸਦੀ: “ਸਾਰੀਆਂ ਗੱਲਾਂ ਨੂੰ ਪਰਖੋ।”—1 ਥੱਸਲੁਨੀਕੀਆਂ 5:21.
ਜੇ ਕਿਸੇ ਗੱਲ ਦੇ ਹਰ ਪਾਸੇ ਚਰਚੇ ਹੋ ਰਹੇ ਹਨ ਜਾਂ ਵਾਰ-ਵਾਰ ਖ਼ਬਰਾਂ ਵਿਚ ਦੱਸੀ ਜਾ ਰਹੀ ਹੈ, ਤਾਂ ਇਸ ʼਤੇ ਯਕੀਨ ਕਰਨ ਜਾਂ ਇਸ ਨੂੰ ਅੱਗੇ ਭੇਜਣ ਤੋਂ ਪਹਿਲਾਂ ਪੱਕਾ ਕਰੋ ਕਿ ਇਹ ਸਹੀ ਹੈ ਜਾਂ ਨਹੀਂ। ਕਿਵੇਂ?
ਜਾਂਚ ਕਰੋ ਕਿ ਇਹ ਜਾਣਕਾਰੀ ਦੇਣ ਵਾਲਾ ਸਰੋਤ ਭਰੋਸੇਯੋਗ ਹੈ ਜਾਂ ਨਹੀਂ। ਗੱਲਾਂ ਫੈਲਾਉਣ ਪਿੱਛੇ ਨਿਊਜ਼ ਮੀਡੀਆ ਕੰਪਨੀਆਂ ਅਤੇ ਸੰਸਥਾਵਾਂ ਦਾ ਆਪਣਾ ਵਪਾਰਕ ਜਾਂ ਰਾਜਨੀਤਿਕ ਮਕਸਦ ਹੋ ਸਕਦਾ ਹੈ। ਇਸ ਲਈ ਜਿਹੜੀ ਗੱਲ ਤੁਹਾਨੂੰ ਇਕ ਖ਼ਬਰ ਵਿਚ ਪਤਾ ਲੱਗੀ ਹੈ, ਉਸ ਦੀ ਤੁਲਨਾ ਹੋਰ ਸਰੋਤਾਂ ਨਾਲ ਕਰੋ। ਕਦੇ-ਕਦੇ ਇੱਦਾਂ ਹੁੰਦਾ ਹੈ ਕਿ ਦੋਸਤ ਅਣਜਾਣੇ ਵਿਚ ਈ-ਮੇਲਾਂ ਜਾਂ ਸੋਸ਼ਲ ਮੀਡੀਆ ਰਾਹੀਂ ਗੱਲਾਂ ਅੱਗੇ ਦੀ ਅੱਗੇ ਭੇਜਦੇ ਹਨ। ਇਸ ਲਈ ਅਜਿਹੀ ਜਾਣਕਾਰੀ ʼਤੇ ਤਦ ਤਕ ਭਰੋਸਾ ਨਾ ਕਰੋ ਜਦ ਤਕ ਤੁਹਾਨੂੰ ਇਹ ਜਾਣਕਾਰੀ ਦੇਣ ਵਾਲੇ ਸਰੋਤ ਦਾ ਪਤਾ ਨਹੀਂ ਲੱਗ ਜਾਂਦਾ।
ਪੱਕਾ ਕਰੋ ਕਿ ਇਹ ਜਾਣਕਾਰੀ ਨਵੀਂ ਤੇ ਸਹੀ ਹੈ। ਦੇਖੋ ਕਿ ਇਹ ਕਿਹੜੀ ਤਾਰੀਖ਼ ਨੂੰ ਆਈ ਸੀ, ਇਸ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਤੇ ਇਸ ਦਾ ਪੱਕਾ ਸਬੂਤ ਮੌਜੂਦ ਹੈ। ਖ਼ਾਸਕਰ ਉਦੋਂ ਖ਼ਬਰਦਾਰ ਰਹੋ ਜੇ ਤੁਹਾਨੂੰ ਲੱਗਦਾ ਹੈ ਕਿ ਜਾਣਕਾਰੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਜਾਂ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਤਿਆਰ ਕੀਤੀ ਗਈ ਹੈ।
ਹੀਰੇ-ਮੋਤੀ
ਦ੍ਰਿੜ੍ਹ ਰਹੋ ਅਤੇ ਜ਼ਿੰਦਗੀ ਦੀ ਦੌੜ ਜਿੱਤ ਲਓ
ਸੱਚੇ ਭਗਤਾਂ ਦੇ ਵਿਸ਼ਵ-ਵਿਆਪੀ ਸੰਗਠਨ ਦਾ ਹਿੱਸਾ ਬਣਨ ਨਾਲ ਅਸੀਂ ਨਿਹਚਾ ਵਿਚ ਦ੍ਰਿੜ੍ਹ ਹੋ ਸਕਦੇ ਹਾਂ। ਅਜਿਹੇ ਵਿਸ਼ਵ-ਵਿਆਪੀ ਭਾਈਚਾਰੇ ਨਾਲ ਸੰਗਤ ਕਰਨੀ ਇਕ ਵੱਡੀ ਬਰਕਤ ਹੈ! (1 ਪਤਰਸ 2:17) ਅਸੀਂ ਵੀ ਆਪਣੇ ਭੈਣ-ਭਰਾਵਾਂ ਦੀ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਵਿਚ ਮਦਦ ਕਰ ਸਕਦੇ ਹਾਂ।
ਧਰਮੀ ਆਦਮੀ ਅੱਯੂਬ ਦੇ ਉਨ੍ਹਾਂ ਕੰਮਾਂ ਉੱਤੇ ਗੌਰ ਕਰੋ ਜੋ ਉਸ ਨੇ ਦੂਜਿਆਂ ਦੀ ਮਦਦ ਕਰਨ ਲਈ ਕੀਤੇ ਸਨ। ਉਸ ਨੂੰ ਝੂਠੀ ਤਸੱਲੀ ਦੇਣ ਵਾਲੇ ਅਲੀਫ਼ਜ਼ ਨੇ ਵੀ ਮੰਨਿਆ: “ਤੇਰੀਆਂ ਗੱਲਾਂ ਨੇ ਡਗਮਗਾਉਂਦੇ ਨੂੰ ਥੰਮ੍ਹਿਆ, ਅਤੇ ਤੈਂ ਭਿੜਦਿਆਂ ਗੋਡਿਆਂ ਨੂੰ ਮਜ਼ਬੂਤ ਕੀਤਾ।” (ਅੱਯੂਬ 4:4) ਕੀ ਅਸੀਂ ਦੂਸਰਿਆਂ ਦੀ ਮਦਦ ਕਰ ਰਹੇ ਹਾਂ? ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਅਧਿਆਤਮਿਕ ਭੈਣ-ਭਰਾਵਾਂ ਦੀ ਮਦਦ ਕਰੀਏ, ਤਾਂਕਿ ਉਹ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ। ਅਸੀਂ ਆਪਣੇ ਭੈਣ-ਭਰਾਵਾਂ ਦੀ ਇਨ੍ਹਾਂ ਸ਼ਬਦਾਂ ਦੇ ਅਨੁਸਾਰ ਮਦਦ ਕਰ ਸਕਦੇ ਹਾਂ: “ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਹਿੱਲਦਿਆਂ ਗੋਡਿਆਂ ਨੂੰ ਮਜ਼ਬੂਤ ਕਰੋ!” (ਯਸਾਯਾਹ 35:3) ਇਸ ਲਈ ਤੁਸੀਂ ਕਿਉਂ ਨਾ ਹਰ ਵਾਰ ਆਪਣੇ ਭੈਣ-ਭਰਾਵਾਂ ਨੂੰ ਮਿਲਦੇ ਸਮੇਂ ਇਕ ਜਾਂ ਦੋ ਜਣਿਆਂ ਨੂੰ ਮਜ਼ਬੂਤ ਕਰਨ ਤੇ ਹੌਸਲਾ ਦੇਣ ਦਾ ਆਪਣਾ ਟੀਚਾ ਰੱਖੋ? (ਇਬਰਾਨੀਆਂ 10:24, 25) ਜਦੋਂ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਕੀਤੇ ਉਨ੍ਹਾਂ ਦੇ ਜਤਨਾਂ ਦੀ ਤਾਰੀਫ਼ ਅਤੇ ਕਦਰ ਕਰਦੇ ਹਾਂ, ਤਾਂ ਉਨ੍ਹਾਂ ਨੂੰ ਜ਼ਿੰਦਗੀ ਦੀ ਦੌੜ ਜਿੱਤਣ ਲਈ ਦ੍ਰਿੜ੍ਹ ਰਹਿਣ ਵਿਚ ਮਦਦ ਮਿਲਦੀ ਹੈ।
16-22 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 6-7
“ਜਦੋਂ ਲੱਗੇ ਕਿ ਬੱਸ ਹੋਰ ਬਰਦਾਸ਼ਤ ਨਹੀਂ ਹੋਣਾ”
ਅੱਯੂਬ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
7:1; 14:14—“ਜਬਰੀ ਮਜ਼ਦੂਰੀ” ਦਾ ਕੀ ਮਤਲਬ ਹੈ? ਅੱਯੂਬ ਆਪਣੇ ਦੁੱਖਾਂ ਕਰਕੇ ਇੰਨਾ ਟੁੱਟ ਚੁੱਕਾ ਸੀ ਕਿ ਉਸ ਦੀਆਂ ਨਜ਼ਰਾਂ ਵਿਚ ਜ਼ਿੰਦਗੀ ਸਖ਼ਤ ਮਜ਼ਦੂਰੀ ਤੋਂ ਸਿਵਾਇ ਕੁਝ ਨਹੀਂ ਸੀ ਜਿਸ ਕਰਕੇ ਇਕ ਆਦਮੀ ਦੀ ਬੱਸ ਹੋ ਜਾਂਦੀ ਹੈ। (ਅੱਯੂ. 10:17) ਦੂਸਰੇ ਪਾਸੇ, ਜਦ ਤਕ ਇਨਸਾਨ ਸ਼ੀਓਲ ਵਿਚ ਰਹਿੰਦਾ ਹੈ ਯਾਨੀ ਉਸ ਦੀ ਮੌਤ ਤੋਂ ਲੈ ਕੇ ਉਸ ਦੇ ਜੀਉਂਦੇ ਹੋਣ ਤਕ ਦਾ ਸਮਾਂ ਉਸ ਨੂੰ ਕਬਰ ਵਿਚ ਹੀ ਗੁਜ਼ਾਰਨਾ ਪੈਂਦਾ ਹੈ ਅਤੇ ਉਸ ਕੋਲ ਕੋਈ ਹੋਰ ਚਾਰਾ ਨਹੀਂ ਹੁੰਦਾ। ਇਸ ਲਈ ਉਸ ਸਮੇਂ ਨੂੰ ਅੱਯੂਬ ਨੇ ਜਬਰੀ ਮਜ਼ਦੂਰੀ ਕਿਹਾ।
“ਯਹੋਵਾਹ . . . ਕੁਚਲੇ ਮਨਾਂ ਵਾਲਿਆਂ ਨੂੰ ਬਚਾਉਂਦਾ ਹੈ”
ਕਦੀ-ਕਦਾਈਂ ਅਸੀਂ ਸ਼ਾਇਦ ਸੋਚੀਏ ਕਿ ਸਾਡੀ ਜ਼ਿੰਦਗੀ ਪਲ ਭਰ ਦੀ ਹੈ ਅਤੇ ਉਹ ਵੀ ‘ਬਿਪਤਾ ਨਾਲ ਭਰੀ ਹੋਈ।’ (ਅੱਯੂ. 14:1) ਸੋ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਸਮੇਂ-ਸਮੇਂ ʼਤੇ ਨਿਰਾਸ਼ ਹੋ ਜਾਂਦੇ ਹਾਂ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕਈ ਸੇਵਕਾਂ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ। ਕਈਆਂ ਨੇ ਤਾਂ ਮੌਤ ਵੀ ਮੰਗੀ। (1 ਰਾਜ. 19:2-4; ਅੱਯੂ. 3:1-3, 11; 7:15, 16) ਪਰ ਯਹੋਵਾਹ ਨੇ ਉਨ੍ਹਾਂ ਨੂੰ ਵਾਰ-ਵਾਰ ਦਿਲਾਸਾ ਦਿੱਤਾ ਅਤੇ ਤਕੜਾ ਕੀਤਾ। ਬਾਈਬਲ ਵਿਚ ਉਨ੍ਹਾਂ ਦੀ ਮਿਸਾਲ ਸਾਨੂੰ ਦਿਲਾਸਾ ਅਤੇ ਸਿਖਲਾਈ ਦੇਣ ਲਈ ਦਰਜ ਕੀਤੀ ਗਈ ਹੈ।—ਰੋਮੀ. 15:4.
ਜਦੋਂ ਤੁਸੀਂ ਜ਼ਿੰਦਗੀ ਤੋਂ ਹਾਰ ਜਾਂਦੇ ਹੋ
ਭਾਵੇਂ ਤੁਹਾਨੂੰ ਲੱਗੇ ਕਿ ਤੁਹਾਡੇ ਹਾਲਾਤ ਬਹੁਤ ਹੀ ਖ਼ਰਾਬ ਹਨ, ਪਰ ਯਾਦ ਰੱਖੋ ਕਿ ਤੁਸੀਂ ਇਕੱਲੇ ਨਿਰਾਸ਼ਾ ਨਾਲ ਘਿਰੇ ਹੋਏ ਨਹੀਂ ਹੋ। ਅਫ਼ਸੋਸ ਦੀ ਗੱਲ ਹੈ ਕਿ ਤਕਰੀਬਨ ਹਰ ਇਨਸਾਨ ਕਿਸੇ-ਨਾ-ਕਿਸੇ ਮੁਸ਼ਕਲ ਨਾਲ ਸਿੱਝ ਰਿਹਾ ਹੈ। ਬਾਈਬਲ ਕਹਿੰਦੀ ਹੈ: “ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਹੁਣ ਤਕ ਦੁੱਖ ਝੱਲ ਰਹੀ ਹੈ।” (ਰੋਮੀਆਂ 8:22) ਹੁਣ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੀ ਮੁਸ਼ਕਲ ਕਦੇ ਹੱਲ ਨਹੀਂ ਹੋਵੇਗੀ, ਪਰ ਸਮੇਂ ਦੇ ਬੀਤਣ ਨਾਲ ਹਾਲਾਤ ਅਕਸਰ ਸੁਧਰ ਜਾਂਦੇ ਹਨ। ਪਰ ਇਸ ਵੇਲੇ ਤੁਹਾਡੀ ਕਿਹੜੀ ਗੱਲ ਮਦਦ ਕਰ ਸਕਦੀ ਹੈ?
ਕਿਸੇ ਸਮਝਦਾਰ ਤੇ ਭਰੋਸੇਯੋਗ ਦੋਸਤ ਨਾਲ ਆਪਣੇ ਜਜ਼ਬਾਤ ਸਾਂਝੇ ਕਰੋ। ਬਾਈਬਲ ਕਹਿੰਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਉਤਾਂ 17:17) ਬਾਈਬਲ ਵਿਚ ਅੱਯੂਬ ਨਾਂ ਦੇ ਧਰਮੀ ਬੰਦੇ ਦੀ ਗੱਲ ਕੀਤੀ ਹੈ ਜਿਸ ਨੇ ਆਪਣੇ ਦੁੱਖ ਦੇ ਵੇਲੇ ਦੂਜਿਆਂ ਨਾਲ ਦਿਲ ਖੋਲ੍ਹ ਕੇ ਗੱਲ ਕੀਤੀ ਸੀ। ਜਦੋਂ ਉਹ ਆਪਣੀ ਜ਼ਿੰਦਗੀ ਤੋਂ ਤੰਗ ਆ ਗਿਆ ਸੀ, ਤਾਂ ਉਸ ਨੇ ਕਿਹਾ: “ਮੈਂ ਆਪਣੇ ਗਿਲੇ ਨੂੰ ਖੋਲ੍ਹ ਕੇ ਦੱਸਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਬੋਲਾਂਗਾ!” (ਅੱਯੂਬ 10:1) ਜਦੋਂ ਅਸੀਂ ਦੂਜਿਆਂ ਨੂੰ ਆਪਣਾ ਹਮਰਾਜ਼ ਬਣਾਉਂਦੇ ਹਾਂ, ਤਾਂ ਦਿਲ ਹਲਕਾ ਹੋ ਜਾਂਦਾ ਹੈ ਅਤੇ ਸ਼ਾਇਦ ਆਪਣੀਆਂ ਮੁਸ਼ਕਲਾਂ ਬਾਰੇ ਤੁਹਾਡਾ ਨਜ਼ਰੀਆ ਬਦਲ ਜਾਵੇ।
ਦਿਲ ਖੋਲ੍ਹ ਕੇ ਪਰਮੇਸ਼ੁਰ ਨਾਲ ਗੱਲ ਕਰੋ। ਕੁਝ ਲੋਕਾਂ ਦੇ ਭਾਣੇ ਪ੍ਰਾਰਥਨਾ ਕਰਨ ਵਾਲਿਆਂ ਨੂੰ ਅਸਲੀ ਮਦਦ ਨਹੀਂ ਮਿਲਦੀ, ਉਹ ਸਿਰਫ਼ ਆਪਣੇ ਮਨ ਨੂੰ ਤਸੱਲੀ ਦੇਣ ਲਈ ਹੀ ਪ੍ਰਾਰਥਨਾ ਕਰਦੇ ਹਨ, ਪਰ ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ। ਜ਼ਬੂਰ 65:2 ਵਿਚ ਯਹੋਵਾਹ ਪਰਮੇਸ਼ੁਰ ਨੂੰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਕਿਹਾ ਗਿਆ ਹੈ ਅਤੇ 1 ਪਤਰਸ 5:7 ਕਹਿੰਦਾ ਹੈ: “ਉਸ ਨੂੰ ਤੁਹਾਡਾ ਫ਼ਿਕਰ ਹੈ।” ਬਾਈਬਲ ਵਿਚ ਵਾਰ-ਵਾਰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਪਰਮੇਸ਼ੁਰ ʼਤੇ ਭਰੋਸਾ ਰੱਖੋ। ਮਿਸਾਲ ਲਈ:
“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.
“[ਯਹੋਵਾਹ] ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।”—ਜ਼ਬੂਰਾਂ ਦੀ ਪੋਥੀ 145:19.
“ਸਾਨੂੰ ਭਰੋਸਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”—1 ਯੂਹੰਨਾ 5:14.
“ਦੁਸ਼ਟਾਂ ਕੋਲੋਂ ਯਹੋਵਾਹ ਦੂਰ ਹੈ, ਪਰ ਉਹ ਧਰਮੀਆਂ ਦੀ ਪ੍ਰਾਰਥਨਾ ਸੁਣਦਾ ਹੈ।”—ਕਹਾਉਤਾਂ 15:29.
ਜੇ ਤੁਸੀਂ ਪਰਮੇਸ਼ੁਰ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸੋ, ਤਾਂ ਉਹ ਜ਼ਰੂਰ ਤੁਹਾਡੀ ਮਦਦ ਕਰੇਗਾ। ਇਸ ਲਈ ਬਾਈਬਲ ਹੱਲਾਸ਼ੇਰੀ ਦਿੰਦੀ ਹੈ ਕਿ ਤੁਸੀਂ “ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ।”—ਜ਼ਬੂਰਾਂ ਦੀ ਪੋਥੀ 62:8.
ਹੀਰੇ-ਮੋਤੀ
ਸੁਣੋ, ਜਾਣੋ ਤੇ ਹਮਦਰਦੀ ਦਿਖਾਓ
10 ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਕੇ ਯਹੋਵਾਹ ਦੀ ਰੀਸ ਕਰ ਸਕਦੇ ਹਾਂ। ਆਪਣੇ ਭੈਣਾਂ-ਭਰਾਵਾਂ ਨੂੰ ਹੋਰ ਚੰਗੀ ਤਰ੍ਹਾਂ ਜਾਣੋ। ਸਭਾਵਾਂ ਤੋਂ ਪਹਿਲਾਂ ਤੇ ਬਾਅਦ ਵਿਚ ਉਨ੍ਹਾਂ ਨਾਲ ਗੱਲ ਕਰੋ, ਉਨ੍ਹਾਂ ਨਾਲ ਪ੍ਰਚਾਰ ʼਤੇ ਜਾਓ ਅਤੇ ਜੇ ਹੋ ਸਕੇ, ਤਾਂ ਉਨ੍ਹਾਂ ਨੂੰ ਖਾਣੇ ʼਤੇ ਬੁਲਾਓ। ਇੱਦਾਂ ਕਰ ਕੇ ਸ਼ਾਇਦ ਤੁਸੀਂ ਜਾਣੋ ਕਿ ਜਿਹੜੀ ਭੈਣ ਰੁੱਖੇ ਸੁਭਾਅ ਦੀ ਲੱਗਦੀ ਹੈ ਉਹ ਅਸਲ ਵਿਚ ਸ਼ਰਮੀਲੇ ਸੁਭਾਅ ਦੀ ਹੋਵੇ, ਜਿਸ ਭਰਾ ਬਾਰੇ ਤੁਸੀਂ ਸੋਚਦੇ ਹੋ ਕਿ ਉਹ ਧਨ-ਦੌਲਤ ਨਾਲ ਪਿਆਰ ਕਰਦਾ ਹੈ ਉਹ ਖੁੱਲ੍ਹੇ ਦਿਲ ਵਾਲਾ ਹੋਵੇ ਜਾਂ ਜਿਹੜੀ ਭੈਣ ਆਪਣੇ ਬੱਚਿਆਂ ਨਾਲ ਸਭਾਵਾਂ ʼਤੇ ਅਕਸਰ ਦੇਰ ਨਾਲ ਆਉਂਦੀ ਹੈ, ਉਹ ਵਿਰੋਧ ਦਾ ਸਾਮ੍ਹਣਾ ਕਰ ਰਹੀ ਹੋਵੇ। (ਰੋਮੀ. 14:10) ਬਿਨਾਂ ਸ਼ੱਕ, ਸਾਨੂੰ “ਦੂਸਰਿਆਂ ਦੇ ਮਾਮਲਿਆਂ ਵਿਚ ਲੱਤ” ਨਹੀਂ ਅੜਾਉਣੀ ਚਾਹੀਦੀ। (1 ਤਿਮੋ. 5:13) ਪਰ ਅਸੀਂ ਆਪਣੇ ਭੈਣਾਂ-ਭਰਾਵਾਂ ਤੇ ਉਨ੍ਹਾਂ ਦੇ ਹਾਲਾਤਾਂ ਬਾਰੇ ਜਾਣ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ।.
23-29 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 8-10
“ਪਰਮੇਸ਼ੁਰ ਦੇ ਅਟੱਲ ਪਿਆਰ ਕਰਕੇ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਤੋਂ ਸਾਡੀ ਰਾਖੀ ਹੁੰਦੀ ਹੈ”
ਕੀ ਅਸੀਂ ਵਾਕਈ ਰੱਬ ਨੂੰ ਖ਼ੁਸ਼ ਕਰ ਸਕਦੇ ਹਾਂ?
ਅੱਯੂਬ ਉੱਤੇ ਇਕ ਤੋਂ ਬਾਅਦ ਇਕ ਦੁੱਖ ਆਏ ਜਿਸ ਕਰਕੇ ਉਸ ਨੂੰ ਲੱਗਾ ਕਿ ਉਸ ਨਾਲ ਅਨਿਆਂ ਹੋ ਰਿਹਾ ਸੀ। ਉਸ ਦੇ ਮਨ ਵਿਚ ਇਹ ਗ਼ਲਤ ਖ਼ਿਆਲ ਘਰ ਕਰ ਗਿਆ ਕਿ ਰੱਬ ਉਸ ਦੀ ਕੋਈ ਪਰਵਾਹ ਨਹੀਂ ਕਰਦਾ ਭਾਵੇਂ ਉਹ ਉਸ ʼਤੇ ਵਿਸ਼ਵਾਸ ਕਰੇ ਜਾਂ ਨਾ। (ਅੱਯੂਬ 9:20-22) ਅੱਯੂਬ ਆਪਣੇ ਆਪ ਨੂੰ ਇੰਨਾ ਧਰਮੀ ਸਮਝਣ ਲੱਗ ਪਿਆ ਸੀ ਕਿ ਦੂਜਿਆਂ ਨੂੰ ਇਵੇਂ ਲੱਗਾ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਉਹ ਰੱਬ ਨਾਲੋਂ ਜ਼ਿਆਦਾ ਧਰਮੀ ਸੀ।—ਅੱਯੂਬ 32:1, 2; 35:1, 2.
ਯਹੋਵਾਹ ਦਾ ਅਟੱਲ ਪਿਆਰ
14 ਪਰਮੇਸ਼ੁਰ ਦੇ ਅਟੱਲ ਪਿਆਰ ਕਰਕੇ ਉਸ ਨਾਲ ਸਾਡੇ ਰਿਸ਼ਤੇ ਦੀ ਹਿਫਾਜ਼ਤ ਹੁੰਦੀ ਹੈ। ਯਹੋਵਾਹ ਨੂੰ ਪ੍ਰਾਰਥਨਾ ਵਿਚ ਦਾਊਦ ਨੇ ਕਿਹਾ: “ਤੂੰ ਮੇਰੇ ਲੁਕਣ ਦੀ ਥਾਂ ਹੈਂ; ਤੂੰ ਬਿਪਤਾ ਵੇਲੇ ਮੇਰੀ ਹਿਫਾਜ਼ਤ ਕਰੇਂਗਾ। ਮੇਰੇ ਚਾਰੇ ਪਾਸੇ ਲੋਕ ਖ਼ੁਸ਼ੀ ਨਾਲ ਨਾਅਰੇ ਲਾਉਣਗੇ ਕਿਉਂਕਿ ਤੂੰ ਮੈਨੂੰ ਛੁਡਾਇਆ ਹੈ। . . . ਯਹੋਵਾਹ ʼਤੇ ਭਰੋਸਾ ਰੱਖਣ ਵਾਲੇ ਉਸ ਦੇ ਅਟੱਲ ਪਿਆਰ ਦੀ ਬੁੱਕਲ ਵਿਚ ਰਹਿੰਦੇ ਹਨ।” (ਜ਼ਬੂ. 32:7, 10) ਜਿਵੇਂ ਪੁਰਾਣੇ ਜ਼ਮਾਨੇ ਵਿਚ ਸ਼ਹਿਰ ਦੁਆਲੇ ਕੰਧਾਂ ਹੋਣ ਕਰਕੇ ਲੋਕਾਂ ਦੀ ਦੁਸ਼ਮਣਾਂ ਤੋਂ ਹਿਫਾਜ਼ਤ ਹੁੰਦੀ ਸੀ, ਉਸੇ ਤਰ੍ਹਾਂ ਯਹੋਵਾਹ ਦਾ ਅਟੱਲ ਪਿਆਰ ਵੀ ਇਕ ਕੰਧ ਵਾਂਗ ਸਾਡੀ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਹਿਫਾਜ਼ਤ ਕਰਦਾ ਹੈ ਜਿਨ੍ਹਾਂ ਕਰਕੇ ਉਸ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। ਇਸ ਤੋਂ ਇਲਾਵਾ, ਯਹੋਵਾਹ ਆਪਣੇ ਅਟੱਲ ਪਿਆਰ ਕਰਕੇ ਸਾਨੂੰ ਆਪਣੇ ਵੱਲ ਖਿੱਚਦਾ ਹੈ।—ਯਿਰ. 31:3.
ਹੀਰੇ-ਮੋਤੀ
‘ਯਹੋਵਾਹ ਦੀ ਬੁੱਧੀ ਨੂੰ ਕਿਨ ਜਾਣਿਆ ਹੈ?’
19 ਅਸੀਂ ‘ਯਹੋਵਾਹ ਦੀ ਬੁੱਧੀ’ ਬਾਰੇ ਕੀ ਸਿੱਖਿਆ ਹੈ? ਯਹੋਵਾਹ ਦੀ ਸੋਚ ਨੂੰ ਸਹੀ ਤਰ੍ਹਾਂ ਸਮਝਣ ਲਈ ਸਾਨੂੰ ਪਰਮੇਸ਼ੁਰ ਦਾ ਬਚਨ ਪੜ੍ਹਨਾ ਚਾਹੀਦਾ ਹੈ। ਸਾਨੂੰ ਕਦੇ ਵੀ ਆਪਣੇ ਸੀਮਿਤ ਨਜ਼ਰੀਏ, ਮਿਆਰਾਂ ਅਤੇ ਸੋਚ ਅਨੁਸਾਰ ਯਹੋਵਾਹ ਬਾਰੇ ਕੋਈ ਗ਼ਲਤ ਰਾਇ ਕਾਇਮ ਨਹੀਂ ਕਰਨੀ ਚਾਹੀਦੀ। ਅੱਯੂਬ ਨੇ ਕਿਹਾ: “[ਪਰਮੇਸ਼ੁਰ] ਮੇਰੇ ਜਿਹਾ ਮਨੁੱਖ ਨਹੀਂ ਭਈ ਮੈਂ ਉਹ ਨੂੰ ਉੱਤਰ ਦਿਆਂ, ਅਤੇ ਅਸੀਂ ਨਿਆਉਂ ਵਿੱਚ ਇਕੱਠੇ ਪਈਏ।” (ਅੱਯੂ. 9:32) ਅੱਯੂਬ ਦੀ ਤਰ੍ਹਾਂ ਜਦੋਂ ਅਸੀਂ ਯਹੋਵਾਹ ਦੀ ਸੋਚ ਨੂੰ ਸਮਝਣ ਲੱਗ ਪੈਂਦੇ ਹਾਂ, ਤਾਂ ਅਸੀਂ ਵੀ ਕਹਿ ਉੱਠਦੇ ਹਾਂ: “ਵੇਖੋ, ਏਹ ਉਹ ਦੇ ਰਾਹਾਂ ਦੇ ਕੰਢੇ ਹੀ ਹਨ, ਅਤੇ ਅਸੀਂ ਉਹ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ! ਪਰ ਉਹ ਦੀ ਸਮਰੱਥਾ ਦੀ ਗਰਜ ਕੌਣ ਸਮਝ ਸੱਕਦਾ ਹੈ?”—ਅੱਯੂ. 26:14.
20 ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਬਾਈਬਲ ਵਿੱਚੋਂ ਉਹ ਆਇਤਾਂ ਪੜ੍ਹਦੇ ਹਾਂ ਜੋ ਸਮਝਣੀਆਂ ਔਖੀਆਂ ਹਨ ਅਤੇ ਖ਼ਾਸਕਰ ਯਹੋਵਾਹ ਦੀ ਸੋਚ ਬਾਰੇ ਹਨ? ਜੇ ਰੀਸਰਚ ਕਰਨ ਤੋਂ ਬਾਅਦ ਵੀ ਸਾਨੂੰ ਸਾਫ਼-ਸਾਫ਼ ਜਵਾਬ ਨਹੀਂ ਮਿਲਦਾ, ਤਾਂ ਅਸੀਂ ਇਸ ਨੂੰ ਯਹੋਵਾਹ ਉੱਤੇ ਆਪਣੇ ਭਰੋਸੇ ਦੀ ਪਰਖ ਸਮਝ ਸਕਦੇ ਹਾਂ। ਯਾਦ ਰੱਖੋ ਕਿ ਕਦੇ-ਕਦੇ ਬਾਈਬਲ ਦੀਆਂ ਕੁਝ ਗੱਲਾਂ ਸਮਝ ਨਾ ਆਉਣ ਕਾਰਨ ਸਾਨੂੰ ਯਹੋਵਾਹ ਦੇ ਉਨ੍ਹਾਂ ਤਰੀਕਿਆਂ ਬਾਰੇ ਆਪਣੀ ਨਿਹਚਾ ਜ਼ਾਹਰ ਕਰਨ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਤੋਂ ਉਸ ਦੇ ਗੁਣ ਝਲਕਦੇ ਹਨ। ਆਓ ਆਪਾਂ ਨਿਮਰਤਾ ਨਾਲ ਮੰਨ ਲਈਏ ਕਿ ਅਸੀਂ ਸਾਰਾ ਕੁਝ ਨਹੀਂ ਸਮਝਦੇ ਜੋ ਯਹੋਵਾਹ ਕਰਦਾ ਹੈ। (ਉਪ. 11:5) ਅਸੀਂ ਵੀ ਪੌਲੁਸ ਰਸੂਲ ਦੇ ਸ਼ਬਦਾਂ ਨਾਲ ਸਹਿਮਤ ਹੋ ਕੇ ਕਹਿ ਉੱਠਾਂਗੇ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ! ਪ੍ਰਭੁ ਦੀ ਬੁੱਧੀ ਨੂੰ ਕਿਸ ਜਾਣਿਆ, ਯਾ ਕੌਣ ਉਹ ਦਾ ਸਲਾਹੀ ਬਣਿਆ? ਅਥਵਾ ਕਿਸ ਉਹ ਨੂੰ ਪਹਿਲਾਂ ਕੁਝ ਦਿੱਤਾ, ਜਿਹ ਦਾ ਉਹ ਨੂੰ ਮੁੜ ਬਦਲਾ ਦਿੱਤਾ ਜਾਵੇ? ਕਿਉਂ ਜੋ ਉਸ ਤੋਂ ਅਤੇ ਉਸੇ ਦੇ ਵਸੀਲੇ ਨਾਲ ਅਤੇ ਉਸੇ ਦੇ ਲਈ ਸਾਰੀਆਂ ਵਸਤਾਂ ਹੋਈਆਂ ਹਨ। ਉਸ ਦੀ ਵਡਿਆਈ ਜੁੱਗੋ ਜੁੱਗ ਹੋਵੇ। ਆਮੀਨ।”—ਰੋਮੀ. 11:33-36.
30 ਅਕਤੂਬਰ–5 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 11-12
“ਬੁੱਧ ਹਾਸਲ ਕਰਨ ਅਤੇ ਇਸ ਤੋਂ ਫ਼ਾਇਦਾ ਪਾਉਣ ਦੇ ਤਿੰਨ ਤਰੀਕੇ”
ਅੱਯੂਬ ਨੇ ਯਹੋਵਾਹ ਦੇ ਨਾਂ ਨੂੰ ਉੱਚਾ ਕੀਤਾ
17 ਅੱਯੂਬ ਕਿਹੜੀ ਗੱਲ ਕਰਕੇ ਖਰਿਆਈ ਬਣਾਈ ਰੱਖ ਸਕਿਆ? ਉਸ ਨੇ ਅਜ਼ਮਾਇਸ਼ਾਂ ਆਉਣ ਤੋਂ ਪਹਿਲਾਂ ਹੀ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਇਆ ਹੋਇਆ ਸੀ। ਸਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅੱਯੂਬ ਜਾਣਦਾ ਸੀ ਕਿ ਸ਼ਤਾਨ ਨੇ ਯਹੋਵਾਹ ਨੂੰ ਲਲਕਾਰਿਆ ਸੀ। ਪਰ ਅੱਯੂਬ ਨੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਅੱਯੂਬ ਨੇ ਕਿਹਾ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।” (ਅੱਯੂ. 27:5) ਅੱਯੂਬ ਨੇ ਕਿਵੇਂ ਯਹੋਵਾਹ ਨਾਲ ਇਹੋ ਜਿਹਾ ਗੂੜ੍ਹਾ ਰਿਸ਼ਤਾ ਕਾਇਮ ਕੀਤਾ ਸੀ? ਅੱਯੂਬ ਨੇ ਉਹ ਗੱਲਾਂ ਯਾਦ ਰੱਖੀਆਂ ਜੋ ਉਸ ਨੇ ਆਪਣੇ ਦੂਰ ਦੇ ਰਿਸ਼ਤੇਦਾਰ ਅਬਰਾਹਾਮ, ਇਸਹਾਕ ਅਤੇ ਯਾਕੂਬ ਬਾਰੇ ਸੁਣੀਆਂ ਸਨ। ਉਸ ਨੇ ਸੁਣਿਆ ਸੀ ਕਿ ਯਹੋਵਾਹ ਨੇ ਉਨ੍ਹਾਂ ਲਈ ਕੀ-ਕੀ ਕੀਤਾ ਸੀ। ਨਾਲੇ ਉਸ ਨੇ ਯਹੋਵਾਹ ਦੀਆਂ ਰਚੀਆਂ ਚੀਜ਼ਾਂ ਨੂੰ ਦੇਖ ਕੇ ਉਸ ਦੇ ਕਈ ਗੁਣਾਂ ਬਾਰੇ ਵੀ ਜਾਣਿਆ ਸੀ।—ਅੱਯੂਬ 12:7-9, 13, 16 ਪੜ੍ਹੋ।
ਤੁਸੀਂ ਇਕੱਲੇ ਨਹੀਂ ਹੋ, ਯਹੋਵਾਹ ਹਮੇਸ਼ਾ ਤੁਹਾਡੇ ਨਾਲ ਹੈ
10 ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਦੋਸਤੀ ਕਰੋ। ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਦੋਸਤੀ ਕਰੋ। ਮੰਡਲੀ ਵਿਚ ਉਨ੍ਹਾਂ ਭੈਣਾਂ-ਭਰਾਵਾਂ ਨਾਲ ਦੋਸਤੀ ਕਰੋ ਜਿਨ੍ਹਾਂ ਤੋਂ ਤੁਸੀਂ ਕੁਝ ਸਿੱਖ ਸਕਦੇ ਹੋ, ਫਿਰ ਚਾਹੇ ਉਨ੍ਹਾਂ ਦੀ ਉਮਰ ਤੇ ਪਿਛੋਕੜ ਤੁਹਾਡੇ ਤੋਂ ਵੱਖਰਾ ਹੀ ਕਿਉਂ ਨਾ ਹੋਵੇ। ਬਾਈਬਲ ਦੱਸਦੀ ਹੈ: ‘ਬੁੱਧ ਸਿਆਣੀ ਉਮਰ ਵਾਲਿਆਂ ਵਿਚ ਪਾਈ ਜਾਂਦੀ ਹੈ।’ (ਅੱਯੂ. 12:12) ਸਿਆਣੀ ਉਮਰ ਦੇ ਭੈਣ-ਭਰਾ ਆਪਣੇ ਤੋਂ ਛੋਟੀ ਉਮਰ ਦੇ ਭੈਣਾਂ-ਭਰਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਦਾਊਦ ਅਤੇ ਯੋਨਾਥਾਨ ਦੀ ਉਮਰ ਵਿਚ ਕਾਫ਼ੀ ਫ਼ਰਕ ਸੀ, ਫਿਰ ਵੀ ਉਨ੍ਹਾਂ ਵਿਚ ਗੂੜ੍ਹੀ ਦੋਸਤੀ ਸੀ। (1 ਸਮੂ. 18:1) ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ, ਪਰ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਇਕ-ਦੂਜੇ ਦੀ ਮਦਦ ਕੀਤੀ। (1 ਸਮੂ. 23:16-18) ਅਰੀਨਾ ਨਾਂ ਦੀ ਭੈਣ, ਜੋ ਸੱਚਾਈ ਵਿਚ ਇਕੱਲੀ ਹੈ, ਕਹਿੰਦੀ ਹੈ, “ਮੰਡਲੀ ਦੇ ਭੈਣ-ਭਰਾ ਸਾਡੇ ਮਾਤਾ-ਪਿਤਾ ਅਤੇ ਭੈਣਾਂ-ਭਰਾਵਾਂ ਵਰਗੇ ਬਣ ਸਕਦੇ ਹਨ। ਯਹੋਵਾਹ ਉਨ੍ਹਾਂ ਰਾਹੀਂ ਸਾਨੂੰ ਪਰਿਵਾਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦਾ।”
11 ਨਵੇਂ ਦੋਸਤ ਬਣਾਉਣੇ ਸੌਖੇ ਨਹੀਂ ਹੁੰਦੇ, ਖ਼ਾਸਕਰ ਜੇ ਤੁਸੀਂ ਸ਼ਰਮੀਲੇ ਹੋ। ਰਤਨਾ ਨਾਂ ਦੀ ਭੈਣ ਵੀ ਸ਼ਰਮੀਲੀ ਸੀ। ਉਸ ਨੇ ਵਿਰੋਧ ਦੇ ਬਾਵਜੂਦ ਸੱਚਾਈ ਸਿੱਖੀ। ਉਹ ਦੱਸਦੀ ਹੈ: “ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਅਤੇ ਸਹਾਰੇ ਦੀ ਲੋੜ ਸੀ।” ਇਹ ਸੱਚ ਹੈ ਕਿ ਕਿਸੇ ਭੈਣ ਜਾਂ ਭਰਾ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਣੀਆਂ ਸੌਖੀਆਂ ਨਹੀਂ ਹੁੰਦੀਆਂ, ਪਰ ਜਦੋਂ ਤੁਸੀਂ ਦੱਸਦੇ ਹੋ, ਤਾਂ ਉਹ ਭੈਣ ਜਾਂ ਭਰਾ ਤੁਹਾਡਾ ਚੰਗਾ ਦੋਸਤ ਬਣ ਸਕਦਾ ਹੈ। ਤੁਹਾਡੇ ਦੋਸਤ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ ਅਤੇ ਤੁਹਾਡਾ ਹੌਸਲਾ ਵਧਾਉਣਾ ਚਾਹੁੰਦੇ ਹਨ, ਪਰ ਉਹ ਉਦੋਂ ਤਕ ਤੁਹਾਡੀ ਮਦਦ ਨਹੀਂ ਕਰ ਸਕਣਗੇ ਜਦ ਤਕ ਤੁਸੀਂ ਆਪਣੀ ਮੁਸ਼ਕਲ ਉਨ੍ਹਾਂ ਨੂੰ ਨਹੀਂ ਦੱਸਦੇ।
12 ਦੋਸਤ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨਾ। ਕੈਰਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਮੈਂ ਅਲੱਗ-ਅਲੱਗ ਭੈਣਾਂ ਨਾਲ ਪ੍ਰਚਾਰ ਕੀਤਾ ਅਤੇ ਯਹੋਵਾਹ ਦੀ ਸੇਵਾ ਵਿਚ ਹੋਰ ਕੰਮ ਕੀਤੇ। ਇਸ ਤਰ੍ਹਾਂ ਬਹੁਤ ਸਾਰੀਆਂ ਭੈਣਾਂ ਮੇਰੀਆਂ ਸਹੇਲੀਆਂ ਬਣ ਗਈਆਂ। ਯਹੋਵਾਹ ਨੇ ਇਨ੍ਹਾਂ ਦੋਸਤਾਂ ਰਾਹੀਂ ਹਮੇਸ਼ਾ ਮੈਨੂੰ ਸੰਭਾਲਿਆ ਹੈ।” ਵਫ਼ਾਦਾਰ ਮਸੀਹੀਆਂ ਨਾਲ ਦੋਸਤੀ ਕਰਨ ਨਾਲ ਹਮੇਸ਼ਾ ਫ਼ਾਇਦਾ ਹੁੰਦਾ ਹੈ। ਜਦੋਂ ਤੁਸੀਂ ਨਿਰਾਸ਼ ਹੁੰਦੇ ਹੋ ਅਤੇ ਇਕੱਲੇ ਮਹਿਸੂਸ ਕਰਦੇ ਹੋ, ਤਾਂ ਯਹੋਵਾਹ ਇਨ੍ਹਾਂ ਦੋਸਤਾਂ ਰਾਹੀਂ ਤੁਹਾਡਾ ਹੌਸਲਾ ਵਧਾਉਂਦਾ ਹੈ।—ਕਹਾ. 17:17.
it-2 1190 ਪੈਰਾ 2
ਬੁੱਧ
ਪਰਮੇਸ਼ੁਰ ਦੀ ਬੁੱਧ। ਯਹੋਵਾਹ ਪਰਮੇਸ਼ੁਰ ਜਿੰਨੀ ਬੁੱਧ ਕਿਸੇ ਕੋਲ ਨਹੀਂ ਹੈ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਬੁੱਧ ਵਿਚ ਉਸ ਦੇ ਤੁੱਲ ਕੋਈ ਨਹੀਂ ਹੈ, ਇੱਥੇ ਲਿਖਿਆ ਹੈ ਕਿ ਉਹ “ਇੱਕੋ-ਇਕ ਬੁੱਧੀਮਾਨ ਪਰਮੇਸ਼ੁਰ” ਹੈ। (ਰੋਮੀ 16:27; ਪ੍ਰਕਾ 7:12) ਗਿਆਨ ਦਾ ਮਤਲਬ ਹੈ ਚੀਜ਼ਾਂ ਬਾਰੇ ਜਾਣਕਾਰੀ ਹੋਣਾ ਅਤੇ ਯਹੋਵਾਹ “ਹਮੇਸ਼ਾ ਤੋਂ ਪਰਮੇਸ਼ੁਰ ਹੈਂ ਅਤੇ ਹਮੇਸ਼ਾ ਰਹੇਂਗਾ।” (ਜ਼ਬੂ 90:1, 2) ਇਸ ਲਈ ਉਸ ਨੂੰ ਪੂਰੇ ਬ੍ਰਹਿਮੰਡ ਅਤੇ ਇਤਿਹਾਸ ਦੀ ਸਾਰੀ ਜਾਣਕਾਰੀ ਹੈ। ਉਸ ਨੇ ਹੀ ਸਾਰੇ ਕੁਦਰਤੀ ਨਿਯਮ ਅਤੇ ਚੱਕਰ ਬਣਾਏ ਹਨ ਜੋ ਖੋਜਬੀਨ ਕਰਨ ਅਤੇ ਨਵੀਆਂ-ਨਵੀਆਂ ਚੀਜ਼ਾਂ ਬਣਾਉਣ ਲਈ ਜ਼ਰੂਰੀ ਹਨ। ਇਨ੍ਹਾਂ ਤੋਂ ਵੀ ਜ਼ਿਆਦਾ ਜ਼ਰੂਰੀ ਹਨ ਨੈਤਿਕ ਮਿਆਰ ਜਿਨ੍ਹਾਂ ʼਤੇ ਚੱਲ ਕੇ ਅਸੀਂ ਫ਼ੈਸਲੇ ਕਰ ਪਾਉਂਦੇ ਹਾਂ ਅਤੇ ਖ਼ੁਸ਼ਹਾਲ ਜ਼ਿੰਦਗੀ ਜੀਉਂਦੇ ਹਾਂ। (ਬਿਵ 32:4-6) ਕੋਈ ਵੀ ਚੀਜ਼ ਜਾਂ ਗੱਲ ਉਸ ਦੀ ਸਮਝ ਤੋਂ ਬਾਹਰ ਨਹੀਂ ਹੈ। (ਯਸਾ 40:13, 14) ਹਾਲਾਂਕਿ ਯਹੋਵਾਹ ਸ਼ਾਇਦ ਅਜਿਹੀਆਂ ਕੁਝ ਗੱਲਾਂ ਹੋਣ ਦੇਵੇ ਜੋ ਉਸ ਦੇ ਧਰਮੀ ਮਿਆਰਾਂ ਦੇ ਖ਼ਿਲਾਫ਼ ਹੋਣ ਅਤੇ ਜੋ ਸ਼ਾਇਦ ਥੋੜ੍ਹੇ ਸਮੇਂ ਲਈ ਵਧਦੀਆਂ ਵੀ ਜਾਣ, ਪਰ ਉਹ ਇਨ੍ਹਾਂ ਨੂੰ ਹਮੇਸ਼ਾ ਲਈ ਨਹੀਂ ਰਹਿਣ ਦੇਵੇਗਾ। ਅਖ਼ੀਰ ਵਿਚ ਉਹੀ ਹੋਵੇਗਾ ਜੋ ਉਸ ਨੇ ਠਾਣਿਆ ਹੈ। ਜੋ ਗੱਲਾਂ ਉਸ ਨੇ ਕਹੀਆਂ ਹਨ, ਉਨ੍ਹਾਂ ਵਿਚ “ਉਹ ਜ਼ਰੂਰ ਸਫ਼ਲ ਹੋਵੇਗਾ।”—ਯਸਾ 55:8-11; 46:9-11.
ਹੀਰੇ-ਮੋਤੀ
ਅੱਲੜ੍ਹ ਉਮਰ ਦੇ ਬੱਚਿਆਂ ਨਾਲ ਗੱਲਬਾਤ ਕਿਵੇਂ ਕਰੀਏ
▪ ‘ਕੀ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉਸ ਨੇ ਕੋਈ ਗੱਲ ਕਿਉਂ ਕਹੀ?’ ਅੱਯੂਬ 12:11 ਵਿਚ ਲਿਖਿਆ ਹੈ: “ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ ਹੈ?” ਹੁਣ ਤੋਂ ਤੁਹਾਨੂੰ ਆਪਣੇ ਪੁੱਤਰ ਜਾਂ ਧੀ ਦੀ ਗੱਲ ਨੂੰ ‘ਪਰਖਣ’ ਦੀ ਲੋੜ ਹੈ ਕਿ ਉਹ ਕੋਈ ਗੱਲ ਕਿਉਂ ਕਹਿੰਦੇ ਹਨ। ਮਿਸਾਲ ਲਈ, ਸ਼ਾਇਦ ਤੁਹਾਡਾ ਪੁੱਤਰ ਜਾਂ ਧੀ ਕਹੇ: “ਤੁਸੀਂ ਹਮੇਸ਼ਾ ਮੇਰੇ ਨਾਲ ਬੱਚਿਆਂ ਵਾਂਗ ਪੇਸ਼ ਆਉਂਦੇ ਹੋ!” ਜਾਂ “ਤੁਸੀਂ ਕਦੇ ਮੇਰੀ ਗੱਲ ਨਹੀਂ ਸੁਣਦੇ!” ਜਦੋਂ ਤੁਹਾਡਾ ਬੱਚਾ “ਹਮੇਸ਼ਾ” ਜਾਂ “ਕਦੇ” ਲਫ਼ਜ਼ ਵਰਤਦਾ ਹੈ, ਤਾਂ ਉਸ ਦਾ ਗ਼ਲਤ ਮਤਲਬ ਨਾ ਕੱਢੋ। ਜਦੋਂ ਉਹ ਕਹਿੰਦਾ ਹੈ ਕਿ “ਤੁਸੀਂ ਹਮੇਸ਼ਾ ਮੇਰੇ ਨਾਲ ਬੱਚਿਆਂ ਵਾਂਗ ਪੇਸ਼ ਆਉਂਦੇ ਹੋ,” ਤਾਂ ਉਸ ਦੇ ਕਹਿਣ ਦਾ ਮਤਲਬ ਹੋ ਸਕਦਾ ਹੈ ਕਿ “ਤੁਸੀਂ ਮੇਰੇ ʼਤੇ ਭਰੋਸਾ ਨਹੀਂ ਕਰਦੇ।” ਜਾਂ ਜੇ ਉਹ ਕਹੇ ਕਿ “ਤੁਸੀਂ ਕਦੇ ਮੇਰੀ ਗੱਲ ਨਹੀਂ ਸੁਣਦੇ,” ਤਾਂ ਉਸ ਦੇ ਕਹਿਣ ਦਾ ਮਤਲਬ ਹੋ ਸਕਦਾ ਹੈ ਕਿ “ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿੱਦਾਂ ਮਹਿਸੂਸ ਕਰਦਾ ਹਾਂ।” ਮਾਪਿਓ, ਸਮਝਣ ਦੀ ਕੋਸ਼ਿਸ਼ ਕਰੋ ਕਿ ਬੱਚੇ ਕੋਈ ਗੱਲ ਕਿਉਂ ਕਹਿੰਦੇ ਹਨ।