ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
1-7 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 32-34
“ਇਜ਼ਰਾਈਲੀਆਂ ਨੂੰ ਮੁੜ ਬਹਾਲ ਕੀਤੇ ਜਾਣ ਦੀ ਨਿਸ਼ਾਨੀ”:
(ਯਿਰਮਿਯਾਹ 32:6-9) ਤਾਂ ਯਿਰਮਿਯਾਹ ਨੇ ਆਖਿਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 7 ਵੇਖ, ਤੇਰੇ ਚਾਚੇ ਸ਼ੱਲੁਮ ਦਾ ਪੁੱਤ੍ਰ ਹਨਮਏਲ ਤੇਰੇ ਕੋਲ ਆ ਕੇ ਆਖੇਗਾ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਹੈ ਆਪਣੇ ਲਈ ਮੁੱਲ ਲੈ ਲੈ ਕਿਉਂ ਜੋ ਉਹ ਦਾ ਮੁੱਲ ਦੇ ਕੇ ਛੁਡਾਉਣ ਦਾ ਤੇਰਾ ਹੱਕ ਹੈ। 8 ਤਾਂ ਮੇਰੇ ਚਾਚੇ ਦਾ ਪੁੱਤ੍ਰ ਹਨਮਏਲ ਮੇਰੇ ਕੋਲ ਕੈਦ ਖ਼ਾਨੇ ਦੇ ਵੇਹੜੇ ਵਿੱਚ ਯਹੋਵਾਹ ਦੇ ਬਚਨ ਅਨੁਸਾਰ ਆਇਆ ਅਤੇ ਉਸ ਮੈਨੂੰ ਆਖਿਆ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਬਿਨਯਾਮੀਨ ਦੇ ਦੇਸ ਵਿੱਚ ਹੈ ਮੁੱਲ ਲੈ ਲੈ ਕਿਉਂ ਜੋ ਉਹ ਦੇ ਕਬਜ਼ੇ ਦਾ ਅਤੇ ਉਹ ਦੇ ਛੁਡਾਉਣ ਦਾ ਹੱਕ ਤੇਰਾ ਹੈ, ਉਹ ਨੂੰ ਆਪਣੇ ਲਈ ਮੁੱਲ ਲੈ ਲੈ। ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦਾ ਬਚਨ ਸੀ। 9 ਮੈਂ ਉਸ ਖੇਤ ਨੂੰ ਜਿਹੜਾ ਅਨਾਥੋਥ ਵਿੱਚ ਸੀ ਆਪਣੇ ਚਾਚੇ ਦੇ ਪੁੱਤ੍ਰ ਹਨਮਏਲ ਤੋਂ ਮੁੱਲ ਲੈ ਲਿਆ ਅਤੇ ਮੈਂ ਉਹ ਨੂੰ ਤੋਲ ਕੇ ਚਾਂਦੀ ਦਿੱਤੀ ਅਰਥਾਤ ਸਤਾਰਾਂ ਰੁਪਏ ਚਾਂਦੀ।
(ਯਿਰਮਿਯਾਹ 32:15) ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ ਕਿ ਘਰ ਅਤੇ ਖੇਤ ਅਤੇ ਅੰਗੂਰੀ ਬਾਗ ਏਸ ਦੇਸ ਵਿੱਚ ਫੇਰ ਮੁੱਲ ਲਏ ਜਾਣਗੇ।
it-1 105 ਪੈਰਾ 2
ਅਨਾਥੋਥ
ਯਿਰਮਿਯਾਹ ਅਨਾਥੋਥ ਤੋਂ ਸੀ, ਪਰ ਲੋਕ ਉਸ ਦਾ ਨਬੀ ਵਜੋਂ ਆਦਰ ਨਹੀਂ ਕਰਦੇ ਸਨ ਅਤੇ ਯਹੋਵਾਹ ਦਾ ਸੱਚਾਈ ਦਾ ਸੰਦੇਸ਼ ਸੁਣਾਉਣ ਕਰਕੇ ਲੋਕਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। (ਯਿਰ 1:1; 11:21-23; 29:27) ਇਸ ਕਰਕੇ ਯਹੋਵਾਹ ਨੇ ਸ਼ਹਿਰ ਉੱਤੇ ਆਉਣ ਵਾਲੀ ਬਿਪਤਾ ਬਾਰੇ ਭਵਿੱਖਬਾਣੀ ਕੀਤੀ ਅਤੇ ਇਹ ਉਦੋਂ ਪੂਰੀ ਹੋਈ ਜਦੋਂ ਬਾਬਲ ਨੇ ਸ਼ਹਿਰ ਦਾ ਨਾਸ਼ ਕੀਤਾ ਸੀ। (ਯਿਰ 11:21-23) ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਯਿਰਮਿਯਾਹ ਨੇ ਆਪਣੇ ਕਾਨੂੰਨੀ ਅਧਿਕਾਰਾਂ ਦਾ ਇਸਤੇਮਾਲ ਕਰ ਕੇ ਆਪਣੇ ਚਾਚੇ ਦੇ ਪੁੱਤਰ ਤੋਂ ਅਨਾਥੋਥ ਵਿਚ ਖੇਤ ਖ਼ਰੀਦਿਆ ਜੋ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਨ੍ਹਾਂ ਨੂੰ ਗ਼ੁਲਾਮੀ ਤੋਂ ਛੁਟਕਾਰਾ ਮਿਲੇਗਾ। (ਯਿਰ 32:7-9) ਗ਼ੁਲਾਮੀ ਤੋਂ ਮੁੜ ਆਉਣ ਵਾਲੇ ਪਹਿਲੇ ਲੋਕਾਂ ਵਿਚ ਜ਼ਰੁੱਬਾਬਲ ਦੇ ਨਾਲ ਅਨਾਥੋਥ ਦੇ 128 ਮਨੁੱਖ ਸਨ, ਅਤੇ ਅਨਾਥੋਥ ਉਨ੍ਹਾਂ ਨਗਰਾਂ ਵਿੱਚੋਂ ਸੀ ਜੋ ਦੁਬਾਰਾ ਵਸਾਏ ਗਏ ਸਨ। ਇਸ ਤਰ੍ਹਾਂ ਯਿਰਮਿਯਾਹ ਦੀ ਭਵਿੱਖਬਾਣੀ ਪੂਰੀ ਹੋਈ।—ਅਜ਼ 2:23; ਨਹ 7:27; 11:32.
(ਯਿਰਮਿਯਾਹ 32:10-12) ਤਾਂ ਮੈਂ ਬੈ-ਨਾਮੇ ਉੱਤੇ ਦਸਤਖਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਕੀਤੀ ਅਰ ਚਾਂਦੀ ਕੰਡੇ ਵਿੱਚ ਤੋਲੀ। 11 ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ ਜਿਹ ਨੂੰ ਮੋਹਰ ਲੱਗੀ ਹੋਈ ਸੀ, ਜੋ ਕਨੂਨਾਂ ਅਤੇ ਬਿਧੀਆਂ ਦੇ ਅਨੁਸਾਰ ਸੀ, ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਭੀ ਲਿਆ। 12 ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ ਦੇ ਪੁੱਤ੍ਰ ਬਾਰੂਕ ਨੂੰ ਆਪਣੇ ਭਰਾ ਹਨਮਏਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ ਜਿਨ੍ਹਾਂ ਨੇ ਉਸ ਬੈ-ਨਾਮੇ ਦੀ ਲਿਖਤ ਉੱਤੇ ਦਸਤਖਤ ਦਿੱਤੇ ਸਨ ਅਤੇ ਓਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜੇ ਕੈਦ ਖ਼ਾਨੇ ਦੇ ਵੇਹੜੇ ਵਿੱਚ ਬੈਠੇ ਸਨ ਦਿੱਤੀ।
ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
32:10-15—ਇੱਕੋ ਇਕਰਾਰਨਾਮੇ ਦੇ ਦੋ ਕਾਨੂੰਨੀ ਦਸਤਾਵੇਜ਼ ਕਿਉਂ ਬਣਾਏ ਗਏ ਸਨ? ਖੁੱਲ੍ਹਾ ਦਸਤਾਵੇਜ਼ ਜਦੋਂ ਚਾਹੇ ਪੜ੍ਹਿਆ ਜਾ ਸਕਦਾ ਸੀ। ਮੋਹਰਬੰਦ ਦਸਤਾਵੇਜ਼ ਲੋੜ ਪੈਣ ਤੇ ਖੁੱਲ੍ਹੇ ਦਸਤਾਵੇਜ਼ ਦੀ ਪੁਸ਼ਟੀ ਕਰਦਾ ਸੀ। ਇਸ ਤਰ੍ਹਾਂ ਯਿਰਮਿਯਾਹ ਨੇ ਸਾਡੇ ਲਈ ਚੰਗੀ ਮਿਸਾਲ ਕਾਇਮ ਕੀਤੀ ਕਿ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਜਾਂ ਭੈਣਾਂ-ਭਰਾਵਾਂ ਨਾਲ ਕੋਈ ਇਕਰਾਰਨਾਮਾ ਕਰਦੇ ਹਾਂ, ਤਾਂ ਇਸ ਦੀਆਂ ਕਾਨੂੰਨੀ ਲਿਖਤਾਂ ਬਣਾਉਣੀਆਂ ਜ਼ਰੂਰੀ ਹਨ।
(ਯਿਰਮਿਯਾਹ 33:7, 8) ਮੈਂ ਯਹੂਦਾਹ ਦੀ ਅਸੀਰੀ ਨੂੰ ਅਤੇ ਇਸਰਾਏਲ ਦੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਓਹਨਾਂ ਨੂੰ ਪਹਿਲਾਂ ਵਾਂਙੁ ਬਣਾਵਾਂਗਾ। 8 ਮੈਂ ਓਹਨਾਂ ਨੂੰ ਸਾਰੀ ਬਦੀ ਤੋਂ ਜਿਹ ਦੇ ਨਾਲ ਓਹਨਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸਾਫ਼ ਕਰ ਦਿਆਂਗਾ ਅਤੇ ਮੈਂ ਓਹਨਾਂ ਸਾਰੀਆਂ ਬਦੀਆਂ ਦੇ ਲਈ ਜਿਨ੍ਹਾਂ ਨਾਲ ਓਹ ਮੇਰੇ ਪਾਪੀ ਹੋਏ ਅਤੇ ਜਿਨ੍ਹਾਂ ਵਿੱਚ ਓਹ ਅਪਰਾਧੀ ਹੋਏ ਮਾਫ਼ ਕਰ ਦਿਆਂਗਾ।
jr 152 ਪੈਰੇ 22-23
“ਕੀ ਇਹ ਮੇਰਾ ਗਿਆਨ ਨਹੀਂ ਹੈ”
22 ਜਦੋਂ ਕੋਈ ਬਿਨਾਂ ਸੋਚੇ-ਸਮਝੇ ਆਪਣੀ ਗੱਲਾਂ ਅਤੇ ਕੰਮਾਂ ਨਾਲ ਤੁਹਾਨੂੰ ਨਾਰਾਜ਼ ਕਰਦਾ ਹੈ, ਤਾਂ ਕੀ ਤੁਸੀਂ ਯਹੋਵਾਹ ਦੀ ਰੀਸ ਕਰੋਗੇ? ਪੁਰਾਣੇ ਯਹੂਦੀਆਂ ਬਾਰੇ ਪਰਮੇਸ਼ੁਰ ਨੇ ਕਿਹਾ ਕਿ ਉਹ ਉਨ੍ਹਾਂ ਨੂੰ “ਸਾਫ਼” ਕਰੇਗਾ ਜਿਨ੍ਹਾਂ ਨੂੰ ਉਸ ਨੇ ਮਾਫ਼ ਕੀਤਾ ਹੈ। (ਯਿਰਮਿਯਾਹ 33:8 ਪੜ੍ਹੋ।) ਉਹ ਇਸ ਮਾਅਨੇ ਵਿਚ ਲੋਕਾਂ ਨੂੰ ਸਾਫ਼ ਜਾਂ ਸ਼ੁੱਧ ਕਰ ਸਕਦਾ ਹੈ ਕਿ ਉਹ ਪਛਤਾਵਾ ਦਿਖਾਉਣ ਵਾਲੇ ਦੀ ਗ਼ਲਤੀ ਨੂੰ ਮੁੜ ਕੇ ਯਾਦ ਨਹੀਂ ਕਰਦਾ ਅਤੇ ਉਸ ਨੂੰ ਆਪਣੀ ਸੇਵਾ ਵਿਚ ਨਵੀਂ ਸ਼ੁਰੂਆਤ ਕਰਨ ਦਿੰਦਾ ਹੈ। ਇਹ ਸੱਚ ਹੈ ਕਿ ਯਹੋਵਾਹ ਤੋਂ ਮਾਫ਼ੀ ਮਿਲਣ ਦਾ ਇਹ ਮਤਲਬ ਨਹੀਂ ਕਿ ਇਨਸਾਨ ਵਿਰਾਸਤ ਵਿਚ ਮਿਲੀ ਨਾਮੁਕੰਮਲਤਾ ਤੋਂ ਸਾਫ਼ ਹੋ ਕੇ ਮੁਕੰਮਲ ਅਤੇ ਪਾਪ ਤੋਂ ਮੁਕਤ ਹੋ ਜਾਂਦਾ ਹੈ। ਪਰ ਪਰਮੇਸ਼ੁਰ ਨੇ ਇਨਸਾਨਾਂ ਨੂੰ ਸਾਫ਼ ਕਰਨ ਬਾਰੇ ਜੋ ਕਿਹਾ ਸੀ ਉਸ ਤੋਂ ਅਸੀਂ ਸਬਕ ਸਿੱਖ ਸਕਦੇ ਹਾਂ। ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਦੂਸਰੇ ਇਨਸਾਨ ਦੀ ਗ਼ਲਤੀ ਜਾਂ ਅਪਰਾਧ ਨੂੰ ਮੁੜ ਕੇ ਯਾਦ ਨਾ ਕਰੀਏ। ਮਤਲਬ ਸਾਡੇ ਦਿਲ ਵਿਚ ਕਿਸੇ ਇਨਸਾਨ ਬਾਰੇ ਜੋ ਵਿਚਾਰ ਹਨ, ਉਨ੍ਹਾਂ ਨੂੰ ਸ਼ੁੱਧ ਕਰਨਾ। ਇਹ ਕਿਸ ਤਰ੍ਹਾਂ ਹੋ ਸਕਦਾ?
23 ਕਲਪਨਾ ਕਰੋ ਕਿ ਤੁਹਾਨੂੰ ਇਕ ਖ਼ਾਨਦਾਨੀ ਕਟੋਰਾ ਜਾਂ ਫੁੱਲਦਾਨ ਤੋਹਫ਼ੇ ਵਿਚ ਮਿਲਦਾ ਹੈ। ਜੇਕਰ ਉਹ ਗੰਦਾ ਹੋ ਜਾਂਦਾ ਹੈ ਜਾਂ ਉਸ ʼਤੇ ਕੋਈ ਦਾਗ਼ ਲੱਗ ਜਾਂਦਾ ਹੈ, ਤਾਂ ਕੀ ਤੁਸੀਂ ਉਸ ਨੂੰ ਸੁੱਟ ਦਿਓਗੇ? ਨਹੀਂ। ਤੁਸੀਂ ਸ਼ਾਇਦ ਉਸ ਨੂੰ ਧਿਆਨ ਨਾਲ ਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕਰੋਗੇ। ਉਸ ਤੇ ਲੱਗੇ ਧੱਬੇ ਤੇ ਗੰਦਗੀ ਨੂੰ ਸਾਫ਼ ਕਰੋਗੇ ਅਤੇ ਸ਼ਾਇਦ ਦਾਗ਼ ਮਿਟਾਉਣ ਦੀ ਪੂਰੀ ਕੋਸ਼ਿਸ਼ ਕਰੋਗੇ। ਤੁਸੀਂ ਚਾਹੁੰਦੇ ਹੋ ਕਿ ਉਸ ਦੀ ਸੁੰਦਰਤਾ ਬਰਕਰਾਰ ਰਹੇ ਅਤੇ ਇਹ ਚਮਕਦਾ ਰਹੇ। ਇਸੇ ਤਰ੍ਹਾਂ, ਤੁਸੀਂ ਉਸ ਭਰਾ ਜਾਂ ਭੈਣ ਦੇ ਖ਼ਿਲਾਫ਼ ਆਪਣੇ ਮਨ ਵਿੱਚੋਂ ਬੁਰਾਈ ਜਾਂ ਪਰੇਸ਼ਾਨ ਕਰਨ ਵਾਲੇ ਖ਼ਿਆਲਾਂ ਨੂੰ ਕੱਢਣ ਲਈ ਜੱਦੋ-ਜਹਿਦ ਕਰ ਸਕਦੇ ਹੋ ਜਿਸ ਨੇ ਤੁਹਾਨੂੰ ਨਾਰਾਜ਼ ਕੀਤਾ ਹੈ। ਦੁੱਖ ਪਹੁੰਚਾਉਣ ਵਾਲੀਆਂ ਗੱਲਾਂ ਜਾਂ ਕੰਮਾਂ ਬਾਰੇ ਵਾਰ-ਵਾਰ ਸੋਚੀ ਜਾਣ ਦੇ ਝੁਕਾਅ ਨਾਲ ਲੜੋ। ਉਨ੍ਹਾਂ ਗੱਲਾਂ ਨੂੰ ਦੁਬਾਰਾ ਯਾਦ ਨਾ ਕਰ ਕੇ ਤੁਸੀਂ ਆਪਣੇ ਮਨ ਵਿਚ ਉਸ ਇਨਸਾਨ ਪ੍ਰਤੀ ਆਪਣੀ ਸੋਚ ਨੂੰ ਸ਼ੁੱਧ ਕਰ ਸਕਦੇ ਹੋ। ਜਦੋਂ ਤੁਹਾਡੇ ਮਨ ਵਿਚ ਉਸ ਇਨਸਾਨ ਪ੍ਰਤੀ ਬੁਰੇ ਖ਼ਿਆਲ ਖ਼ਤਮ ਹੋ ਜਾਂਦੇ ਹਨ, ਤਾਂ ਤੁਸੀਂ ਦੁਬਾਰਾ ਉਸ ਨਾਲ ਗੂੜ੍ਹੀ ਦੋਸਤੀ ਦਾ ਆਨੰਦ ਮਾਣ ਸਕਦੇ ਹੋ, ਜੋ ਪਹਿਲਾਂ ਟੁੱਟ ਚੁੱਕੀ ਲੱਗਦੀ ਸੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਯਿਰਮਿਯਾਹ 33:15) “ਉਨ੍ਹਾਂ ਦਿਨਾਂ ਵਿੱਚ ਅਤੇ ਉਸ ਵੇਲੇ ਮੈਂ ਦਾਊਦ ਲਈ ਧਰਮ ਦੀ ਸ਼ਾਖ ਉਗਾਵਾਂਗਾ ਅਤੇ ਉਹ ਦੇਸ ਵਿੱਚ ਨਿਆਉਂ ਅਤੇ ਧਰਮ ਦੇ ਕੰਮ ਕਰੇਗਾ।”
jr 173 ਪੈਰਾ 10
ਤੁਸੀਂ ਨਵੇਂ ਇਕਰਾਰ ਤੋਂ ਫ਼ਾਇਦਾ ਲੈ ਸਕਦੇ ਹੋ
10 ਯਿਰਮਿਯਾਹ ਨੇ ਮਸੀਹ ਨੂੰ ਦਾਊਦ ਦੀ “ਸ਼ਾਖ” ਕਿਹਾ। ਇਸ ਤਰ੍ਹਾਂ ਕਹਿਣਾ ਸਹੀ ਹੈ। ਜਦੋਂ ਯਿਰਮਿਯਾਹ ਨਬੀ ਵਜੋਂ ਸੇਵਾ ਕਰ ਰਿਹਾ ਸੀ, ਤਾਂ ਦਾਊਦ ਦੇ ਸ਼ਾਹੀ ਘਰਾਣੇ ਦੀ ਲੜੀ ਟੁੱਟ ਗਈ ਸੀ। ਪਰ ਟੁੰਡ ਬਾਕੀ ਸੀ। ਬਾਅਦ ਵਿਚ ਯਿਸੂ ਦਾਊਦ ਦੇ ਖ਼ਾਨਦਾਨ ਵਿੱਚੋਂ ਪੈਦਾ ਹੋਇਆ। ਉਸ ਨੂੰ “ਯਹੋਵਾਹ ਸਾਡਾ ਧਰਮ” ਕਿਹਾ ਜਾ ਸਕਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਲਈ ਇਹ ਗੁਣ ਕਿੰਨਾ ਮਾਅਨੇ ਰੱਖਦਾ ਹੈ। (ਯਿਰਮਿਯਾਹ 23:5, 6 ਪੜ੍ਹੋ।) ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁੱਖ ਝੱਲਣ ਦਿੱਤੇ ਅਤੇ ਮਰਨ ਦਿੱਤਾ। ਫਿਰ ਨਿਆਂ ਦਾ ਗੁਣ ਲਾਗੂ ਕਰਦਿਆਂ ਯਹੋਵਾਹ ਨੇ ਯਿਸੂ ਦੀ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਦਾਊਦ ਨੂੰ ਮਾਫ਼ ਕੀਤਾ। (ਯਿਰ. 33:15) ਇਸ ਰਾਹੀਂ ਕੁਝ ਲੋਕਾਂ ਨੂੰ ‘ਧਰਮੀ ਠਹਿਰਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਮਿਲਦੀ ਹੈ।’ ਨਾਲੇ ਪਵਿੱਤਰ ਸ਼ਕਤੀ ਨਾਲ ਚੁਣ ਕੇ ਉਨ੍ਹਾਂ ਨੂੰ ਨਵੇਂ ਇਕਰਾਰ ਦਾ ਹਿੱਸਾ ਬਣਾਇਆ ਜਾਂਦਾ ਹੈ। ਅਸੀਂ ਅੱਗੇ ਦੇਖਾਂਗੇ ਕਿ ਜਿਹੜੇ ਲੋਕ ਇਸ ਇਕਰਾਰ ਦਾ ਹਿੱਸਾ ਨਹੀਂ ਹਨ, ਉਹ ਵੀ ਇਸ ਤੋਂ ਫ਼ਾਇਦਾ ਲੈ ਸਕਦੇ ਹਨ। ਇਸ ਤੋਂ ਵੀ ਪਤਾ ਲੱਗੇਗਾ ਕਿ ਯਹੋਵਾਹ ਲਈ ਧਾਰਮਿਕਤਾ ਮਾਅਨੇ ਰੱਖਦੀ ਹੈ।—ਰੋਮੀ. 5:18.
(ਯਿਰਮਿਯਾਹ 33:23, 24) ਫੇਰ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ, 24 ਕੀ ਤੂੰ ਨਹੀਂ ਵੇਖਦਾ ਕਿ ਏਹ ਲੋਕ ਕੀ ਬੋਲੇ? ਕਿ “ਏਹਨਾਂ ਦੋਂਹੁ ਟੱਬਰਾਂ ਨੂੰ ਜਿਨ੍ਹਾਂ ਨੂੰ ਯਹੋਵਾਹ ਨੇ ਚੁਣਿਆ ਸੀ ਉਸ ਨੇ ਰੱਦ ਕਰ ਦਿੱਤਾ ਹੈ”। ਇਉਂ ਓਹ ਮੇਰੀ ਪਰਜਾ ਨੂੰ ਨਖਿੱਧ ਜਾਣਦੇ ਹਨ ਭਈ ਓਹ ਅੱਗੇ ਨੂੰ ਓਹਨਾਂ ਦੇ ਸਾਹਮਣੇ ਕੌਮ ਨਾ ਰਹੇ।
ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
33:23, 24—ਇੱਥੇ ਜ਼ਿਕਰ ਕੀਤੇ ਗਏ ‘ਦੋ ਟੱਬਰ’ ਕੌਣ ਹਨ? ਇਕ ਹੈ ਰਾਜਾ ਦਾਊਦ ਦੇ ਸ਼ਾਹੀ ਘਰਾਣੇ ਦੀ ਸੰਤਾਨ ਤੇ ਦੂਜਾ ਹੈ ਹਾਰੂਨ ਦੀ ਸੰਤਾਨ ਦਾ ਜਾਜਕੀ ਪਰਿਵਾਰ। ਯਰੂਸ਼ਲਮ ਅਤੇ ਯਹੋਵਾਹ ਦੀ ਹੈਕਲ ਦੀ ਤਬਾਹੀ ਹੋਣ ਨਾਲ ਇਸ ਤਰ੍ਹਾਂ ਲੱਗਿਆ ਕਿ ਯਹੋਵਾਹ ਨੇ ਇਨ੍ਹਾਂ ਦੋਵਾਂ ਪਰਿਵਾਰਾਂ ਨੂੰ ਤਿਆਗ ਦਿੱਤਾ ਸੀ, ਇਸ ਲਈ ਉਹ ਧਰਤੀ ਉੱਤੇ ਨਾ ਆਪਣਾ ਰਾਜ ਤੇ ਨਾ ਹੀ ਮੁੜ ਕੇ ਆਪਣੀ ਉਪਾਸਨਾ ਸਥਾਪਿਤ ਕਰੇਗਾ।
ਬਾਈਬਲ ਪੜ੍ਹਾਈ
(ਯਿਰਮਿਯਾਹ 32:1-12) ਉਹ ਬਚਨ ਜਿਹੜਾ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਦੇ ਦਸਵੇਂ ਵਰ੍ਹੇ ਜੋ ਨਬੂਕਦਰੱਸਰ ਦਾ ਅਠਾਰ੍ਹਵਾਂ ਵਰ੍ਹਾ ਸੀ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ। 2 ਉਸ ਵੇਲੇ ਬਾਬਲ ਦੇ ਪਾਤਸ਼ਾਹ ਦੀ ਫੌਜ ਨੇ ਯਰੂਸ਼ਲਮ ਉੱਤੇ ਘੇਰਾ ਪਾਇਆ ਹੋਇਆ ਸੀ ਅਤੇ ਯਿਰਮਿਯਾਹ ਨਬੀ ਉਸ ਕੈਦ ਖ਼ਾਨੇ ਦੇ ਵੇਹੜੇ ਵਿੱਚ ਜਿਹੜਾ ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਵਿੱਚ ਸੀ ਬੰਦ ਸੀ। 3 ਅਤੇ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨੇ ਉਹ ਨੂੰ ਇਹ ਆਖ ਕੇ ਕੈਦ ਕੀਤਾ ਭਈ ਤੂੰ ਕਿਉਂ ਅਗੰਮ ਵਾਚਦਾ ਹੈਂ ਕਿ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਵੇਖੋ, ਮੈਂ ਏਸ ਸ਼ਹਿਰ ਨੂੰ ਬਾਬਲ ਦੇ ਪਾਤਸ਼ਾਹ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਉਹ ਇਹ ਨੂੰ ਲੈ ਲਵੇਗਾ? 4 ਯਹੂਦਾਹ ਦਾ ਪਾਤਸ਼ਾਹ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਾ ਬਚੇਗਾ, ਉਹ ਸੱਚ ਮੁੱਚ ਬਾਬਲ ਦੇ ਪਾਤਸ਼ਾਹ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਉਸ ਦੇ ਨਾਲ ਦੂਹ ਬਦੂਹ ਗੱਲਾਂ ਕਰੇਗਾ ਅਤੇ ਉਹ ਅੱਖ ਨਾਲ ਅੱਖ ਮਿਲਾ ਕੇ ਵੇਖੇਗਾ। 5 ਉਹ ਸਿਦਕੀਯਾਹ ਨੂੰ ਬਾਬਲ ਵਿੱਚ ਲੈ ਜਾਵੇਗਾ। ਉਹ ਉੱਥੇ ਰਹੇਗਾ ਜਦ ਤੀਕ ਮੈਂ ਓਹ ਦੀ ਖ਼ਬਰ ਨਾ ਲਵਾਂ, ਯਹੋਵਾਹ ਦਾ ਵਾਕ ਹੈ, ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੋ ਪਰ ਜਿੱਤੋਗੇ ਨਹੀਂ। 6 ਤਾਂ ਯਿਰਮਿਯਾਹ ਨੇ ਆਖਿਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 7 ਵੇਖ, ਤੇਰੇ ਚਾਚੇ ਸ਼ੱਲੁਮ ਦਾ ਪੁੱਤ੍ਰ ਹਨਮਏਲ ਤੇਰੇ ਕੋਲ ਆ ਕੇ ਆਖੇਗਾ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਹੈ ਆਪਣੇ ਲਈ ਮੁੱਲ ਲੈ ਲੈ ਕਿਉਂ ਜੋ ਉਹ ਦਾ ਮੁੱਲ ਦੇ ਕੇ ਛੁਡਾਉਣ ਦਾ ਤੇਰਾ ਹੱਕ ਹੈ। 8 ਤਾਂ ਮੇਰੇ ਚਾਚੇ ਦਾ ਪੁੱਤ੍ਰ ਹਨਮਏਲ ਮੇਰੇ ਕੋਲ ਕੈਦ ਖ਼ਾਨੇ ਦੇ ਵੇਹੜੇ ਵਿੱਚ ਯਹੋਵਾਹ ਦੇ ਬਚਨ ਅਨੁਸਾਰ ਆਇਆ ਅਤੇ ਉਸ ਮੈਨੂੰ ਆਖਿਆ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਬਿਨਯਾਮੀਨ ਦੇ ਦੇਸ ਵਿੱਚ ਹੈ ਮੁੱਲ ਲੈ ਲੈ ਕਿਉਂ ਜੋ ਉਹ ਦੇ ਕਬਜ਼ੇ ਦਾ ਅਤੇ ਉਹ ਦੇ ਛੁਡਾਉਣ ਦਾ ਹੱਕ ਤੇਰਾ ਹੈ, ਉਹ ਨੂੰ ਆਪਣੇ ਲਈ ਮੁੱਲ ਲੈ ਲੈ। ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦਾ ਬਚਨ ਸੀ। 9 ਮੈਂ ਉਸ ਖੇਤ ਨੂੰ ਜਿਹੜਾ ਅਨਾਥੋਥ ਵਿੱਚ ਸੀ ਆਪਣੇ ਚਾਚੇ ਦੇ ਪੁੱਤ੍ਰ ਹਨਮਏਲ ਤੋਂ ਮੁੱਲ ਲੈ ਲਿਆ ਅਤੇ ਮੈਂ ਉਹ ਨੂੰ ਤੋਲ ਕੇ ਚਾਂਦੀ ਦਿੱਤੀ ਅਰਥਾਤ ਸਤਾਰਾਂ ਰੁਪਏ ਚਾਂਦੀ। 10 ਤਾਂ ਮੈਂ ਬੈ-ਨਾਮੇ ਉੱਤੇ ਦਸਤਖਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਕੀਤੀ ਅਰ ਚਾਂਦੀ ਕੰਡੇ ਵਿੱਚ ਤੋਲੀ। 11 ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ ਜਿਹ ਨੂੰ ਮੋਹਰ ਲੱਗੀ ਹੋਈ ਸੀ, ਜੋ ਕਨੂਨਾਂ ਅਤੇ ਬਿਧੀਆਂ ਦੇ ਅਨੁਸਾਰ ਸੀ, ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਭੀ ਲਿਆ। 12 ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ ਦੇ ਪੁੱਤ੍ਰ ਬਾਰੂਕ ਨੂੰ ਆਪਣੇ ਭਰਾ ਹਨਮਏਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ ਜਿਨ੍ਹਾਂ ਨੇ ਉਸ ਬੈ-ਨਾਮੇ ਦੀ ਲਿਖਤ ਉੱਤੇ ਦਸਤਖਤ ਦਿੱਤੇ ਸਨ ਅਤੇ ਓਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜੇ ਕੈਦ ਖ਼ਾਨੇ ਦੇ ਵੇਹੜੇ ਵਿੱਚ ਬੈਠੇ ਸਨ ਦਿੱਤੀ।
8-14 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 35-38
“ਅਬਦ-ਮਲਕ—ਹਿੰਮਤ ਅਤੇ ਦਇਆ ਦੀ ਵਧੀਆ ਮਿਸਾਲ”
(ਯਿਰਮਿਯਾਹ 38:4-6) ਤਾਂ ਸਰਦਾਰਾਂ ਨੇ ਪਾਤਸ਼ਾਹ ਨੂੰ ਆਖਿਆ, ਏਸ ਮਨੁੱਖ ਨੂੰ ਮਾਰ ਹੀ ਸੁੱਟੋ, ਏਸ ਲਈ ਜੋ ਉਹ ਜੋਧਿਆਂ ਦੇ ਹੱਥ ਜਿਹੜੇ ਏਸ ਸ਼ਹਿਰ ਵਿੱਚ ਬਚ ਰਹੇ ਹਨ ਅਤੇ ਸਾਰੇ ਲੋਕਾਂ ਦੇ ਹੱਥ ਢਿੱਲੇ ਕਰਦਾ ਹੈ ਜਦ ਓਹਨਾਂ ਲਈ ਏਹੋ ਜੇਹੀਆਂ ਗੱਲਾਂ ਬੋਲਦਾ ਹੈ ਕਿਉਂ ਜੋ ਏਹ ਮਨੁੱਖ ਏਹਨਾਂ ਦੀ ਸ਼ਾਂਤੀ ਨਹੀਂ ਸਗੋਂ ਬੁਰਿਆਈ ਭਾਲਦਾ ਹੈ। 5 ਅੱਗੋਂ ਸਿਦਕੀਯਾਹ ਪਾਤਸ਼ਾਹ ਨੇ ਆਖਿਆ, ਵੇਖੋ, ਏਹ ਤੁਹਾਡੇ ਹੱਥ ਵਿੱਚ ਹੈ, ਅਤੇ ਪਾਤਸ਼ਾਹ ਤੁਹਾਡੇ ਵਿਰੁੱਧ ਕੋਈ ਗੱਲ ਨਹੀਂ ਕਰ ਸੱਕਦਾ। 6 ਤਦ ਓਹਨਾਂ ਨੇ ਯਿਰਮਿਯਾਹ ਨੂੰ ਲਿਆ ਅਤੇ ਉਹ ਨੂੰ ਪਾਤਸ਼ਾਹ ਦੇ ਰਾਜ ਕੁਮਾਰ ਮਲਕੀਯਾਹ ਦੇ ਭੋਹਰੇ ਵਿੱਚ ਸੁੱਟ ਦਿੱਤਾ ਜਿਹੜਾ ਪਹਿਰੇਦਾਰਾਂ ਦੇ ਵੇਹੜੇ ਵਿੱਚ ਸੀ। ਓਹਨਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਲਮਕਾ ਦਿੱਤਾ ਅਤੇ ਭੋਹਰੇ ਵਿੱਚ ਪਾਣੀ ਨਹੀਂ ਸੀ ਸਗੋਂ ਚਿੱਕੜ ਸੀ ਅਤੇ ਯਿਰਮਿਯਾਹ ਚਿੱਕੜ ਵਿੱਚ ਖੁੱਭ ਗਿਆ।
it-2 1228 ਪੈਰਾ 3
ਸਿਦਕੀਯਾਹ
ਸਿਦਕੀਯਾਹ ਇਕ ਕਮਜ਼ੋਰ ਰਾਜਾ ਸੀ। ਜਦੋਂ ਸਰਦਾਰਾਂ ਨੇ ਯਿਰਮਿਯਾਹ ʼਤੇ ਘਿਰੇ ਹੋਏ ਲੋਕਾਂ ਦਾ ਹੌਸਲਾ ਘਟਾਉਣ ਦਾ ਦੋਸ਼ ਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਬੇਨਤੀ ਕੀਤੀ, ਤਾਂ ਸਿਦਕੀਯਾਹ ਨੇ ਕਿਹਾ: “ਵੇਖੋ, ਏਹ ਤੁਹਾਡੇ ਹੱਥ ਵਿੱਚ ਹੈ, ਅਤੇ ਪਾਤਸ਼ਾਹ ਤੁਹਾਡੇ ਵਿਰੁੱਧ ਕੋਈ ਗੱਲ ਨਹੀਂ ਕਰ ਸਕਦਾ।” ਪਰ ਬਾਅਦ ਵਿਚ ਸਿਦਕੀਯਾਹ ਨੇ ਅਬਦ-ਮਲਕ ਨੂੰ ਯਿਰਮਿਯਾਹ ਨੂੰ ਬਚਾਉਣ ਦੀ ਇਜਾਜ਼ਤ ਦਿੱਤੀ ਅਤੇ ਆਪਣੇ ਨਾਲ 30 ਆਦਮੀ ਲੈ ਕੇ ਜਾਣ ਲਈ ਕਿਹਾ। ਬਾਅਦ ਵਿਚ ਸਿਦਕੀਯਾਹ ਨੇ ਇਕੱਲੇ ਵਿਚ ਯਿਰਮਿਯਾਹ ਨਾਲ ਗੱਲ ਕੀਤੀ। ਉਸ ਨੇ ਨਬੀ ਨੂੰ ਭਰੋਸਾ ਦਿੱਤਾ ਕਿ ਉਹ ਨਾ ਤਾਂ ਉਸ ਨੂੰ ਜਾਨੋਂ ਮਾਰੇਗਾ ਅਤੇ ਨਾ ਹੀ ਉਨ੍ਹਾਂ ਦੇ ਹੱਥਾਂ ਵਿਚ ਦੇਵੇਗਾ ਜੋ ਉਸ ਨੂੰ ਮਾਰਨਾ ਚਾਹੁੰਦੇ ਸਨ। ਪਰ ਸਿਦਕੀਯਾਹ ਨੂੰ ਡਰ ਸੀ ਕਿ ਉਹ ਯਹੂਦੀ ਉਸ ਨਾਲ ਬਦਲੇ ਵਿਚ ਕੀ ਕਰਦੇ ਜਿਹੜੇ ਕਸਦੀਆਂ ਨਾਲ ਰਲ਼ ਗਏ ਸਨ। ਇਸ ਕਰਕੇ ਉਸ ਨੇ ਯਿਰਮਿਯਾਹ ਦੁਆਰਾ ਮਿਲੀ ਪਰਮੇਸ਼ੁਰ ਦੀ ਸਲਾਹ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਉਹ ਬਾਬਲ ਦੇ ਪਾਤਸ਼ਾਹਾਂ ਦੇ ਅਧੀਨ ਹੋਵੇ। ਡਰ ਦੇ ਮਾਰੇ ਉਸ ਨੇ ਯਿਰਮਿਯਾਹ ਨੂੰ ਕਿਹਾ ਕਿ ਉਨ੍ਹਾਂ ਦੋਨਾਂ ਵਿਚ ਹੋਈ ਗੱਲਬਾਤ ਬਾਰੇ ਉਹ ਸ਼ੱਕੀ ਸਰਦਾਰਾਂ ਨੂੰ ਨਾ ਦੱਸੇ।—ਯਿਰ. 38:1-28.
(ਯਿਰਮਿਯਾਹ 38:7-10) ਜਦ ਅਬਦ-ਮਲਕ ਕੂਸ਼ੀ ਨੇ ਜਿਹੜਾ ਪਾਤਸ਼ਾਹ ਦੇ ਮਹਿਲ ਵਿੱਚ ਇੱਕ ਖੁਸਰਾ ਸੀ ਸੁਣਿਆ ਕਿ ਓਹਨਾਂ ਨੇ ਯਿਰਮਿਯਾਹ ਨੂੰ ਭੋਹਰੇ ਵਿੱਚ ਪਾ ਦਿੱਤਾ ਹੈ ਅਤੇ ਪਾਤਸ਼ਾਹ ਬਿਨਯਾਮੀਨ ਦੇ ਫਾਟਕ ਵਿੱਚ ਬੈਠਾ ਹੋਇਆ ਸੀ। 8 ਤਦ ਅਬਦ-ਮਲਕ ਪਾਤਸ਼ਾਹ ਦੇ ਮਹਿਲ ਤੋਂ ਬਾਹਰ ਗਿਆ ਅਤੇ ਪਾਤਸ਼ਾਹ ਨੂੰ ਬੋਲਿਆ ਕਿ। 9 ਹੇ ਪਾਤਸ਼ਾਹ, ਮੇਰੇ ਮਾਲਕ, ਇਨ੍ਹਾਂ ਮਨੁੱਖਾਂ ਨੇ ਸਭ ਕੁਝ ਜੋ ਇਨ੍ਹਾਂ ਨੇ ਯਿਰਮਿਯਾਹ ਨਬੀ ਨਾਲ ਕੀਤਾ ਹੈ ਸੋ ਬੁਰਾ ਕੀਤਾ ਹੈ ਜਦੋਂ ਇਨ੍ਹਾਂ ਨੇ ਉਹ ਨੂੰ ਭੋਹਰੇ ਵਿੱਚ ਪਾ ਦਿੱਤਾ ਹੈ। ਉੱਥੇ ਉਹ ਕਾਲ ਨਾਲ ਮਰ ਜਾਵੇਗਾ ਕਿਉਂ ਜੋ ਸ਼ਹਿਰ ਵਿੱਚ ਹੋਰ ਰੋਟੀ ਹੈ ਨਹੀਂ। 10 ਤਾਂ ਪਾਤਸ਼ਾਹ ਨੇ ਅਬਦ-ਮਲਕ ਕੂਸ਼ੀ ਨੂੰ ਹੁਕਮ ਦਿੱਤਾ ਕਿ ਏੱਥੋਂ ਤੀਹ ਮਨੁੱਖ ਆਪਣੇ ਨਾਲ ਲੈ ਅਤੇ ਯਿਰਮਿਯਾਹ ਨਬੀ ਨੂੰ ਮਰਨ ਤੋਂ ਪਹਿਲਾਂ ਭੋਹਰੇ ਵਿੱਚੋਂ ਕੱਢ।
ਉਨ੍ਹਾਂ ਸਭ ਨੂੰ ਇਨਾਮ ਦੇਣ ਵਾਲਾ ਜੋ ਉਸ ਦੀ ਸੇਵਾ ਕਰਦੇ ਹਨ
ਅਬਦ-ਮਲਕ ਕੌਣ ਸੀ? ਲੱਗਦਾ ਹੈ ਕਿ ਉਹ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਦਰਬਾਰ ਵਿਚ ਇਕ ਅਫ਼ਸਰ ਸੀ। ਅਬਦ-ਮਲਕ ਯਿਰਮਿਯਾਹ ਦੇ ਜ਼ਮਾਨੇ ਵਿਚ ਰਹਿੰਦਾ ਸੀ ਅਤੇ ਪਰਮੇਸ਼ੁਰ ਨੇ ਯਿਰਮਿਯਾਹ ਰਾਹੀਂ ਬੇਵਫ਼ਾ ਯਹੂਦਾਹ ਨੂੰ ਆਉਣ ਵਾਲੀ ਤਬਾਹੀ ਦੀ ਚੇਤਾਵਨੀ ਦੇਣ ਲਈ ਘੱਲਿਆ ਸੀ। ਭਾਵੇਂ ਅਬਦ-ਮਲਕ ਦੇ ਆਲੇ-ਦੁਆਲੇ ਅਜਿਹੇ ਰਾਜਕੁਮਾਰ ਸਨ ਜੋ ਪਰਮੇਸ਼ੁਰ ਤੋਂ ਨਹੀਂ ਡਰਦੇ ਸਨ, ਪਰ ਅਬਦ-ਮਲਕ ਪਰਮੇਸ਼ੁਰ ਤੋਂ ਡਰਦਾ ਸੀ ਅਤੇ ਯਿਰਮਿਯਾਹ ਦੀ ਵੀ ਬਹੁਤ ਇੱਜ਼ਤ ਕਰਦਾ ਸੀ। ਅਬਦ-ਮਲਕ ਦੇ ਚੰਗੇ ਗੁਣ ਉਦੋਂ ਅਜ਼ਮਾਏ ਗਏ ਜਦੋਂ ਬੁਰੇ ਰਾਜਕੁਮਾਰਾਂ ਨੇ ਯਿਰਮਿਯਾਹ ਉੱਤੇ ਬਗਾਵਤ ਦਾ ਝੂਠਾ ਇਲਜ਼ਾਮ ਲਾ ਕੇ ਉਸ ਨੂੰ ਮਰਨ ਲਈ ਇਕ ਚਿੱਕੜ ਵਾਲੇ ਟੋਏ ਵਿਚ ਸੁੱਟ ਦਿੱਤਾ। (ਯਿਰਮਿਯਾਹ 38:4-6) ਅਬਦ-ਮਲਕ ਕੀ ਕਰੇਗਾ?
ਅਬਦ-ਮਲਕ ਨੇ ਹਿੰਮਤ ਤੋਂ ਕੰਮ ਲਿਆ। ਉਹ ਇਸ ਗੱਲ ਤੋਂ ਡਰਿਆ ਨਹੀਂ ਕਿ ਰਾਜਕੁਮਾਰ ਉਸ ਤੋਂ ਬਦਲਾ ਲੈਣਗੇ। ਉਸ ਨੇ ਸਾਰਿਆਂ ਦੇ ਸਾਮ੍ਹਣੇ ਯਿਰਮਿਯਾਹ ਨਾਲ ਹੋਈ ਬੇਇਨਸਾਫ਼ੀ ਬਾਰੇ ਸਿਦਕੀਯਾਹ ਨਾਲ ਗੱਲ ਕੀਤੀ। ਸ਼ਾਇਦ ਰਾਜਕੁਮਾਰਾਂ ਵੱਲ ਇਸ਼ਾਰੇ ਕਰਦੇ ਹੋਏ ਉਸ ਨੇ ਰਾਜੇ ਨੂੰ ਦੱਸਿਆ: ‘ਇਨ੍ਹਾਂ ਮਨੁੱਖਾਂ ਨੇ ਯਿਰਮਿਯਾਹ ਨਾਲ ਬੁਰਾ ਕੀਤਾ ਹੈ।’ (ਯਿਰਮਿਯਾਹ 38:9) ਰਾਜਾ ਸਿਦਕੀਯਾਹ ਨੇ ਅਬਦ-ਮਲਕ ਦੀ ਗੱਲ ਸੁਣੀ ਅਤੇ ਉਸ ਦੇ ਹੁਕਮ ਅਨੁਸਾਰ ਯਿਰਮਿਯਾਹ ਨੂੰ ਬਚਾਉਣ ਲਈ ਅਬਦ-ਮਲਕ ਨਾਲ 30 ਬੰਦੇ ਭੇਜੇ।
(ਯਿਰਮਿਯਾਹ 38:11-13) ਸੋ ਅਬਦ-ਮਲਕ ਨੇ ਮਨੁੱਖਾਂ ਨੂੰ ਆਪਣੇ ਨਾਲ ਲੈ ਕੇ ਪਾਤਸ਼ਾਹ ਦੇ ਮਹਿਲ ਨੂੰ ਖ਼ਜ਼ਾਨੇ ਹੇਠ ਗਿਆ ਅਤੇ ਉੱਥੋਂ ਪੁਰਾਣੇ ਚਿੱਥੜੇ ਅਤੇ ਹੰਢੇ ਹੋਏ ਲੀੜੇ ਲਏ ਅਤੇ ਓਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਕੋਲ ਭੋਹਰੇ ਵਿੱਚ ਲਮਕਾਇਆ 12 ਅਬਦ-ਮਲਕ ਕੂਸ਼ੀ ਨੇ ਯਿਰਮਿਯਾਹ ਨੂੰ ਆਖਿਆ, ਇਨ੍ਹਾਂ ਚਿੱਥੜਿਆਂ ਅਤੇ ਹੰਢੇ ਹੋਇਆਂ ਲੀੜਿਆਂ ਨੂੰ ਰੱਸੀਆਂ ਦੇ ਹੇਠ ਦੀ ਆਪਣੀਆਂ ਬਗਲਾਂ ਹੇਠ ਰੱਖ। ਸੋ ਯਿਰਮਿਯਾਹ ਨੇ ਓਵੇਂ ਹੀ ਕੀਤਾ। 13 ਤਾਂ ਉਨ੍ਹਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਖਿੱਚਿਆ ਅਤੇ ਭੋਹਰੇ ਵਿੱਚੋਂ ਉਤਾਹਾਂ ਲਿਆਂਦਾ। ਫੇਰ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਰਿਹਾ।
ਉਨ੍ਹਾਂ ਸਭ ਨੂੰ ਇਨਾਮ ਦੇਣ ਵਾਲਾ ਜੋ ਉਸ ਦੀ ਸੇਵਾ ਕਰਦੇ ਹਨ
ਅਬਦ-ਮਲਕ ਨੇ ਹੁਣ ਇਕ ਹੋਰ ਵਧੀਆ ਗੁਣ ਦਿਖਾਇਆ, ਉਹ ਸੀ ਦਇਆ। ‘ਉਸ ਨੇ ਆਪਣੇ ਨਾਲ ਪੁਰਾਣੇ ਚਿੱਥੜੇ ਅਤੇ ਹੰਢੇ ਹੋਏ ਲੀੜੇ ਲਏ ਅਤੇ ਓਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਕੋਲ ਲਮਕਾਇਆ।’ ਪਰ ਉਹ ਆਪਣੇ ਨਾਲ ਪੁਰਾਣੇ ਕੱਪੜੇ ਕਿਉਂ ਲੈ ਕੇ ਗਿਆ? ਤਾਂਕਿ ਚਿੱਕੜ ਵਿੱਚੋਂ ਖਿੱਚਦੇ ਸਮੇਂ ਯਿਰਮਿਯਾਹ ਦੀ ਚਮੜੀ ਛਿੱਲੀ ਨਾ ਜਾਵੇ। ਇਸ ਲਈ ਉਸ ਨੇ ਯਿਰਮਿਯਾਹ ਨੂੰ ਆਪਣੇ ਬਾਹਾਂ ਥੱਲੇ ਕੱਪੜੇ ਰੱਖਣ ਲਈ ਕਿਹਾ।—ਯਿਰਮਿਯਾਹ 38:11-13.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਿਰਮਿਯਾਹ 35:19) ਏਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ ਕਿ ਸਾਰੇ ਦਿਨਾਂ ਤੀਕ ਮੇਰੇ ਸਨਮੁਖ ਖੜੇ ਹੋਣ ਲਈ ਰੇਕਾਬ ਦੇ ਪੁੱਤ੍ਰ ਯੋਨਾਦਾਬ ਲਈ ਮਨੁੱਖ ਦੀ ਥੁੜ ਨਾ ਹੋਵੇਗੀ।
it-2 759
ਰੇਕਾਬੀ
ਯਹੋਵਾਹ ਉਨ੍ਹਾਂ ਦੁਆਰਾ ਦਿਖਾਈ ਆਗਿਆਕਾਰੀ ਤੋਂ ਖ਼ੁਸ਼ ਸੀ। ਉਨ੍ਹਾਂ ਨੇ ਆਪਣੇ ਇਨਸਾਨੀ ਪਿਤਾ ਪ੍ਰਤੀ ਹਮੇਸ਼ਾ ਆਗਿਆਕਾਰੀ ਦਿਖਾਈ, ਪਰ ਯਹੂਦੀਆ ਨੇ ਆਪਣੇ ਸਿਰਜਣਹਾਰ ਪ੍ਰਤੀ ਅਣਆਗਿਆਕਾਰੀ ਦਿਖਾਈ। (ਯਿਰ 35:12-16) ਪਰਮੇਸ਼ੁਰ ਨੇ ਰੇਕਾਬੀਆਂ ਨੂੰ ਇਨਾਮ ਦੇਣ ਦਾ ਵਾਅਦਾ ਕੀਤਾ: “ਸਾਰੇ ਦਿਨਾਂ ਤੀਕ ਮੇਰੇ ਸਨਮੁਖ ਖੜੇ ਹੋਣ ਲਈ ਰੇਕਾਬ ਦੇ ਪੁੱਤ੍ਰ ਯੋਨਾਦਾਬ ਲਈ ਮਨੁੱਖ ਦੀ ਥੁੜ ਨਾ ਹੋਵੇਗੀ।”—ਯਿਰ 35:19.
(ਯਿਰਮਿਯਾਹ 37:21) ਤਾਂ ਸਿਦਕੀਯਾਹ ਪਾਤਸ਼ਾਹ ਨੇ ਹੁਕਮ ਦਿੱਤਾ ਅਤੇ ਓਹਨਾਂ ਨੇ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚ ਰੱਖਿਆ ਅਤੇ ਨਿੱਤ ਉਹ ਨੂੰ ਲਾਂਗਰੀਆਂ ਦੀ ਗਲੀ ਵਿੱਚੋਂ ਰੋਟੀ ਦਾ ਟੁਕੜਾ ਲੈ ਕੇ ਦਿੰਦੇ ਰਹੇ ਜਦ ਤੀਕ ਕਿ ਸ਼ਹਿਰ ਦੀਆਂ ਸਾਰੀਆਂ ਰੋਟੀਆਂ ਮੁੱਕ ਨਾ ਗਈਆਂ। ਸੋ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਰਿਹਾ।
w98 1/15 18 ਪੈਰੇ 16-17
ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹੋ
16 ਪ੍ਰੇਮਪੂਰਵਕ, ਯਹੋਵਾਹ ਸਾਨੂੰ ਉਸ ਰਾਹਤ ਬਾਰੇ ਦੱਸਦਾ ਹੈ ਜੋ ਮਸੀਹਾਈ ਰਾਜ ਦੇ ਅਧੀਨ ਅਨੁਭਵ ਕੀਤੀ ਜਾਵੇਗੀ। (ਜ਼ਬੂਰ 72:1-4, 16; ਯਸਾਯਾਹ 25:7, 8) ਉਹ ਸਾਨੂੰ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਥਾਂ ਤੇ ਰੱਖਣ ਬਾਰੇ ਸਲਾਹ ਦੇ ਕੇ ਹੁਣ ਵੀ ਜੀਵਨ ਦੇ ਦਬਾਵਾਂ ਨਾਲ ਨਜਿੱਠਣ ਵਿਚ ਸਾਡੀ ਮਦਦ ਕਰਦਾ ਹੈ। (ਮੱਤੀ 4:4; 6:25-34) ਯਹੋਵਾਹ ਨੇ ਜਿਸ ਤਰੀਕੇ ਨਾਲ ਬੀਤੇ ਸਮੇਂ ਵਿਚ ਆਪਣੇ ਸੇਵਕਾਂ ਦੀ ਮਦਦ ਕੀਤੀ, ਉਸ ਰਿਕਾਰਡ ਦੁਆਰਾ ਉਹ ਸਾਨੂੰ ਮੁੜ ਭਰੋਸਾ ਦਿਵਾਉਂਦਾ ਹੈ। (ਯਿਰਮਿਯਾਹ 37:21; ਯਾਕੂਬ 5:11) ਉਹ ਇਸ ਗਿਆਨ ਨਾਲ ਸਾਡਾ ਹੌਸਲਾ ਵਧਾਉਂਦਾ ਹੈ ਕਿ ਭਾਵੇਂ ਸਾਡੇ ਉੱਤੇ ਜੋ ਮਰਜ਼ੀ ਆਫ਼ਤ ਆਵੇ, ਉਸ ਦਾ ਪ੍ਰੇਮ ਉਸ ਦੇ ਨਿਸ਼ਠਾਵਾਨ ਸੇਵਕਾਂ ਲਈ ਦ੍ਰਿੜ੍ਹ ਰਹਿੰਦਾ ਹੈ। (ਰੋਮੀਆਂ 8:35-39) ਜੋ ਵਿਅਕਤੀ ਯਹੋਵਾਹ ਵਿਚ ਆਪਣਾ ਭਰੋਸਾ ਰੱਖਦੇ ਹਨ, ਉਨ੍ਹਾਂ ਨੂੰ ਉਹ ਕਹਿੰਦਾ ਹੈ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।”—ਇਬਰਾਨੀਆਂ 13:5.
17 ਇਸ ਗਿਆਨ ਤੋਂ ਮਜ਼ਬੂਤ ਹੋ ਕੇ, ਸੱਚੇ ਮਸੀਹੀ ਸੰਸਾਰੀ ਤੌਰ-ਤਰੀਕਿਆਂ ਵੱਲ ਮੁੜਨ ਦੀ ਬਜਾਇ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹਿੰਦੇ ਹਨ। ਕਈ ਦੇਸ਼ਾਂ ਵਿਚ ਗ਼ਰੀਬ ਲੋਕਾਂ ਵਿਚਕਾਰ ਇਹ ਇਕ ਆਮ ਦੁਨਿਆਵੀ ਫ਼ਲਸਫ਼ਾ ਪਾਇਆ ਜਾਂਦਾ ਹੈ ਕਿ ਆਪਣੇ ਪਰਿਵਾਰ ਨੂੰ ਖੁਆਉਣ ਲਈ ਉਸ ਵਿਅਕਤੀ ਤੋਂ ਕੁਝ ਚੁਰਾ ਲੈਣਾ ਜੋ ਤੁਹਾਡੇ ਨਾਲੋਂ ਜ਼ਿਆਦਾ ਧਨੀ ਹੈ, ਚੋਰੀ ਨਹੀਂ ਹੈ। ਪਰ ਨਿਹਚਾ ਨਾਲ ਚੱਲਣ ਵਾਲੇ ਇਸ ਦ੍ਰਿਸ਼ਟੀਕੋਣ ਨੂੰ ਰੱਦ ਕਰਦੇ ਹਨ। ਉਹ ਪਰਮੇਸ਼ੁਰ ਦੀ ਪ੍ਰਵਾਨਗੀ ਨੂੰ ਸਭ ਤੋਂ ਮਹੱਤਵਪੂਰਣ ਸਮਝਦੇ ਹਨ ਅਤੇ ਆਪਣੇ ਈਮਾਨਦਾਰ ਆਚਰਣ ਦੇ ਪ੍ਰਤਿਫਲ ਲਈ ਉਸ ਉੱਤੇ ਉਮੀਦ ਰੱਖਦੇ ਹਨ। (ਕਹਾਉਤਾਂ 30:8, 9; 1 ਕੁਰਿੰਥੀਆਂ 10:13; ਇਬਰਾਨੀਆਂ 13:18) ਭਾਰਤ ਵਿਚ ਇਕ ਵਿਧਵਾ ਨੇ ਪਾਇਆ ਕਿ ਨੌਕਰੀ ਕਰਨ ਲਈ ਤਿਆਰ ਹੋਣ ਦੇ ਨਾਲ-ਨਾਲ ਜੁਗਤਕਾਰੀ ਨੇ ਸਥਿਤੀ ਨੂੰ ਬਿਹਤਰ ਬਣਾਉਣ ਵਿਚ ਉਸ ਦੀ ਮਦਦ ਕੀਤੀ। ਆਪਣੀਆਂ ਹਾਲਤਾਂ ਉੱਤੇ ਗੁੱਸੇ ਹੋਣ ਦੀ ਬਜਾਇ, ਉਹ ਜਾਣਦੀ ਸੀ ਕਿ ਜੇਕਰ ਉਹ ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਵੇ, ਤਾਂ ਯਹੋਵਾਹ ਉਸ ਦੀਆਂ ਅਤੇ ਉਸ ਦੇ ਪੁੱਤਰ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਜਤਨਾਂ ਨੂੰ ਬਰਕਤ ਦੇਵੇਗਾ। (ਮੱਤੀ 6:33, 34) ਧਰਤੀ ਭਰ ਵਿਚ ਕਈ ਹਜ਼ਾਰਾਂ ਲੋਕ ਦਿਖਾਉਂਦੇ ਹਨ ਕਿ, ਕਿਸੇ ਵੀ ਆਫ਼ਤ ਦਾ ਅਨੁਭਵ ਕਰਨ ਦੇ ਬਾਵਜੂਦ, ਯਹੋਵਾਹ ਉਨ੍ਹਾਂ ਦੀ ਪਨਾਹ ਅਤੇ ਗੜ੍ਹ ਹੈ। (ਜ਼ਬੂਰ 91:2) ਕੀ ਇਹ ਤੁਹਾਡੇ ਬਾਰੇ ਸੱਚ ਹੈ?
ਆਉਣ ਵਾਲਾ ਚੰਗਾ ਸਮਾਂ
ਬਾਅਦ ਵਿਚ ਜਦੋਂ ਬਾਬਲ ਦੇ ਰਾਜੇ ਨੇ ਯਰੂਸ਼ਲਮ ਦੁਆਲੇ ਘੇਰਾ ਪਾਇਆ ਸੀ, ਤਾਂ ਲੋਕਾਂ ਨੂੰ “ਰੋਟੀ ਤੋਲ ਕੇ ਚਿੰਤਾ ਨਾਲ” ਖਾਣੀ ਪਈ ਸੀ। (ਹਿਜ਼ਕੀਏਲ 4:16) ਹਾਲਾਤ ਇੰਨੇ ਮਾੜੇ ਹੋ ਗਏ ਕਿ ਕੁਝ ਔਰਤਾਂ ਨੇ ਆਪਣੇ ਬੱਚਿਆਂ ਦਾ ਮਾਸ ਖਾਧਾ। (ਵਿਰਲਾਪ 2:20) ਭਾਵੇਂ ਪ੍ਰਚਾਰ ਕਰਨ ਕਰਕੇ ਯਿਰਮਿਯਾਹ ਕੈਦ ਵਿਚ ਸੀ, ਪਰ ਯਹੋਵਾਹ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ “[ਯਿਰਮਿਯਾਹ] ਨੂੰ ਲਾਂਗਰੀਆਂ ਦੀ ਗਲੀ ਵਿੱਚੋਂ ਰੋਟੀ ਦਾ ਟੁਕੜਾ ਲੈ ਕੇ ਦਿੰਦੇ ਰਹੇ ਜਦ ਤੀਕ ਕਿ ਸ਼ਹਿਰ ਦੀਆਂ ਸਾਰੀਆਂ ਰੋਟੀਆਂ ਮੁੱਕ ਨਾ ਗਈਆਂ।”—ਯਿਰਮਿਯਾਹ 37:21.
ਕੀ ਯਹੋਵਾਹ ਯਿਰਮਿਯਾਹ ਨੂੰ ਉਦੋਂ ਭੁੱਲ ਗਿਆ ਸੀ ਜਦੋਂ ਸ਼ਹਿਰ ਵਿੱਚੋਂ ਰੋਟੀ ਮਿਲਣੀ ਬੰਦ ਹੋ ਗਈ ਸੀ? ਬਿਲਕੁਲ ਨਹੀਂ। ਕਿਉਂਕਿ ਜਦੋਂ ਸ਼ਹਿਰ ਬਾਬਲੀਆਂ ਦੇ ਅਧੀਨ ਹੋ ਗਿਆ, ਤਾਂ ਯਿਰਮਿਯਾਹ ਨੂੰ ‘ਰਸਤ ਅਤੇ ਨਜ਼ਰਾਨਾ ਦੇ ਵਿਦਿਆ ਕਰ ਦਿੱਤਾ ਗਿਆ।’—ਯਿਰਮਿਯਾਹ 40:5, 6; ਜ਼ਬੂਰਾਂ ਦੀ ਪੋਥੀ 37:25 ਦੇਖੋ।
ਬਾਈਬਲ ਪੜ੍ਹਾਈ
(ਯਿਰਮਿਯਾਹ 36:27–37:2) ਏਸ ਦੇ ਪਿੱਛੋਂ ਕਿ ਪਾਤਸ਼ਾਹ ਨੇ ਉਹ ਲਪੇਟਿਆ ਹੋਇਆ ਅਤੇ ਯਿਰਮਿਯਾਹ ਦੇ ਮੂੰਹ ਦੀਆਂ ਗੱਲਾਂ ਜਿਹੜੀਆਂ ਬਾਰੂਕ ਨੇ ਲਿਖੀਆਂ ਸਨ ਓਹ ਸਾੜ ਦਿੱਤੀਆਂ, ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਦੇ ਕੋਲ ਆਇਆ ਕਿ। 28 ਫੇਰ ਆਪਣੇ ਲਈ ਦੂਜਾ ਲਪੇਟਿਆ ਹੋਇਆ ਲੈ ਅਤੇ ਉਹ ਦੇ ਵਿੱਚ ਓਹ ਸਾਰੀਆਂ ਪਹਿਲੀਆਂ ਗੱਲਾਂ ਜਿਹੜੀਆਂ ਅਗਲੇ ਲਪੇਟੇ ਹੋਏ ਵਿੱਚ ਸਨ ਜਿਹ ਨੂੰ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਨੇ ਸਾੜ ਸੁੱਟਿਆ ਹੈ ਲਿਖ। 29 ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦੇ ਵਿਖੇ ਤੂੰ ਆਖ, ਯਹੋਵਾਹ ਐਉਂ ਫ਼ਰਮਾਉਂਦਾ ਹੈ, — ਤੈਂ ਇਹ ਲਪੇਟਿਆ ਹੋਇਆ ਏਹ ਆਖ ਕੇ ਸਾੜ ਸੁੱਟਿਆ ਭਈ ਤੈਂ ਉਹ ਦੇ ਉੱਤੇ ਕਿਉਂ ਲਿਖਿਆ ਕਿ ਬਾਬਲ ਦਾ ਪਾਤਸ਼ਾਹ ਜ਼ਰੂਰ ਆਵੇਗਾ ਅਤੇ ਏਸ ਦੇਸ ਦਾ ਨਾਸ ਕਰੇਗਾ ਅਤੇ ਏਸ ਵਿੱਚੋਂ ਆਦਮੀ ਅਤੇ ਡੰਗਰ ਮੁਕਾ ਦੇਵੇਗਾ? 30 ਏਸ ਲਈ ਯਹੋਵਾਹ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦੇ ਵਿਖੇ ਐਉਂ ਫ਼ਰਮਾਉਂਦਾ ਹੈ ਕਿ ਦਾਊਦ ਦੇ ਸਿੰਘਾਸਣ ਉੱਤੇ ਬੈਠਣ ਲਈ ਉਹ ਦਾ ਕੋਈ ਨਾ ਹੋਵੇਗਾ, ਅਤੇ ਉਹ ਦੀ ਲੋਥ ਦਿਨ ਦੀ ਗਰਮੀ ਵਿੱਚ ਅਤੇ ਰਾਤ ਦੇ ਪਾਲੇ ਵਿੱਚ ਸੁੱਟੀ ਜਾਵੇਗੀ। 31 ਮੈਂ ਉਹ ਨੂੰ, ਉਹ ਦੀ ਨਸਲ ਨੂੰ, ਉਹ ਦੇ ਟਹਿਲੂਆਂ ਨੂੰ ਓਹਨਾਂ ਦੀ ਬਦੀ ਦੇ ਕਾਰਨ ਸਜ਼ਾ ਦਿਆਂਗਾ। ਮੈਂ ਓਹਨਾਂ ਉੱਤੇ, ਯਰੂਸ਼ਲਮ ਦੇ ਵਾਸੀਆਂ ਉੱਤੇ ਅਤੇ ਯਹੂਦਾਹ ਦੇ ਮਨੁੱਖਾਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਓਹਨਾਂ ਨੂੰ ਆਖੀ ਹੈ ਲਿਆਵਾਂਗਾ ਪਰ ਓਹਨਾਂ ਨਾ ਸੁਣਿਆ। 32 ਤਦ ਯਿਰਮਿਯਾਹ ਨੇ ਦੂਜਾ ਲਪੇਟਣ ਵਾਲਾ ਲਿਆ ਅਤੇ ਨੇਰੀਯਾਹ ਦੇ ਪੁੱਤ੍ਰ ਬਾਰੂਕ ਲਿਖਾਰੀ ਨੂੰ ਦਿੱਤਾ, ਤਾਂ ਉਹ ਦੇ ਉੱਤੇ ਯਿਰਮਿਯਾਹ ਦੇ ਮੂੰਹੋਂ ਉਸ ਪੋਥੀ ਦੀਆਂ ਸਾਰੀਆਂ ਗੱਲਾਂ ਲਿੱਖੀਆਂ ਜਿਹ ਨੂੰ ਯਹੂਦਾਹ ਦੇ ਪਾਤਸ਼ਾਹ ਨੇ ਅੱਗ ਵਿੱਚ ਸਾੜ ਦਿੱਤਾ ਸੀ ਅਤੇ ਹੋਰ ਓਹਨਾਂ ਵਰਗੀਆਂ ਬਹੁਤ ਗੱਲਾਂ ਓਹਨਾਂ ਵਿੱਚ ਮਿਲਾਈਆਂ ਗਈਆਂ।
37 ਯੋਸ਼ੀਯਾਹ ਦਾ ਪੁੱਤ੍ਰ ਸਿਦਕੀਯਾਹ ਜਿਹ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ ਯਹੂਦਾਹ ਦੇ ਦੇਸ ਵਿੱਚ ਰਾਜ ਕਰਨ ਲਈ ਪਾਤਸ਼ਾਹ ਬਣਾਇਆ ਯਹੋਯਾਕੀਮ ਦੇ ਪੁੱਤ੍ਰ ਕਾਨਯਾਹ ਦੇ ਥਾਂ ਰਾਜ ਕਰਦਾ ਸੀ। 2 ਪਰ ਨਾ ਉਸ ਨੇ, ਨਾ ਉਸ ਦੇ ਟਹਿਲੂਆਂ ਨੇ, ਨਾ ਦੇਸ ਦੇ ਲੋਕਾਂ ਨੇ ਯਹੋਵਾਹ ਦੇ ਬਚਲ ਜਿਹੜੇ ਉਸ ਯਿਰਮਿਯਾਹ ਨਬੀ ਦੇ ਰਾਹੀਂ ਆਖੇ ਸਨ ਸੁਣੇ।
15-21 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 39-43
“ਯਹੋਵਾਹ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ”
(ਯਿਰਮਿਯਾਹ 39:4-7) ਤਾਂ ਐਉਂ ਹੋਇਆ ਕਿ ਜਦ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨੇ ਅਤੇ ਸਾਰਿਆਂ ਜੋਧਿਆਂ ਨੇ ਓਹਨਾਂ ਨੂੰ ਵੇਖਿਆ ਤਾਂ ਓਹ ਨੱਠ ਗਏ ਅਤੇ ਰਾਤ ਨੂੰ ਪਾਤਸ਼ਾਹੀ ਬਾਗ ਦੇ ਰਾਹ ਥਾਣੀ ਉਸ ਫਾਟਕ ਤੋਂ ਜਿਹੜਾ ਦੋਂਹੁ ਕੰਧਾਂ ਦੇ ਵਿਚਕਾਰ ਹੈ ਨਿੱਕਲ ਗਏ ਅਤੇ ਅਰਾਬਾਹ ਦੇ ਰਾਹ ਪੈ ਗਏ। 5 ਕਸਦੀਆਂ ਦੀ ਫੌਜ ਨੇ ਓਹਨਾਂ ਦਾ ਪਿੱਛਾ ਕੀਤਾ ਅਤੇ ਸਿਦਕੀਯਾਹ ਨੂੰ ਯਰੀਹੋ ਦੇ ਮਦਾਨ ਵਿੱਚ ਫੜ ਲਿਆ ਅਤੇ ਉਹ ਨੂੰ ਲੈ ਕੇ ਹਮਾਥ ਦੇਸ ਦੇ ਰਿਬਲਾਹ ਵਿੱਚ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦੇ ਕੋਲ ਲਿਆਂਦਾ। ਉਸ ਨੇ ਉਹ ਦੀ ਸਜ਼ਾ ਬੋਲ ਦਿੱਤੀ। 6 ਬਾਬਲ ਦੇ ਪਾਤਸ਼ਾਹ ਨੇ ਸਿਦਕੀਯਾਹ ਦੇ ਪੁੱਤ੍ਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਰਿਬਲਾਹ ਵਿੱਚ ਵੱਢ ਸੁੱਟਿਆ ਅਤੇ ਬਾਬਲ ਦੇ ਪਾਤਸ਼ਾਹ ਨੇ ਯਹੂਦਾਹ ਦੇ ਸਾਰੇ ਸ਼ਰੀਫਾਂ ਨੂੰ ਵੀ ਵੱਢ ਸੁੱਟਿਆ। 7 ਉਸ ਸਿਦਕੀਯਾਹ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਨੂੰ ਲੈ ਗਿਆ।
it-2 1228 ਪੈਰਾ 4
ਸਿਦਕੀਯਾਹ
ਯਰੂਸ਼ਲਮ ਦਾ ਨਾਸ਼। ਆਖ਼ਰਕਾਰ (607 ਈ.ਪੂ.), “ਸਿਦਕੀਯਾਹ ਦੇ ਗਿਆਰਵੇਂ ਵਰ੍ਹੇ ਦੇ ਚੌਥੇ ਮਹੀਨੇ ਦੀ ਨੌਵੀਂ ਤਰੀਕ ਨੂੰ” ਯਰੂਸ਼ਲਮ ʼਤੇ ਹਮਲਾ ਕਰ ਦਿੱਤਾ ਗਿਆ। ਰਾਤ ਨੂੰ ਸਿਦਕੀਯਾਹ ਅਤੇ ਫ਼ੌਜੀ ਦੌੜ ਗਏ। ਸਿਦਕੀਯਾਹ ਨੂੰ ਯਰੀਹੋ ਦੇ ਮੈਦਾਨ ਵਿਚ ਫੜ ਕੇ ਰਿਬਲਾਹ ਵਿਚ ਨਬੂਕਦਨੱਸਰ ਦੇ ਕੋਲ ਲਿਆਂਦਾ ਗਿਆ। ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੇ ਸਾਮ੍ਹਣੇ ਮਾਰ ਦਿੱਤਾ ਗਿਆ। ਸਿਦਕੀਯਾਹ ਦੀ ਉਮਰ ਉਸ ਸਮੇਂ ਸਿਰਫ਼ 32 ਸਾਲਾਂ ਦੀ ਸੀ, ਇਸ ਲਈ ਉਸ ਦੇ ਮੁੰਡਿਆਂ ਦੀ ਉਮਰ ਵੀ ਕੁਝ ਜ਼ਿਆਦਾ ਨਹੀਂ ਹੋਣੀ। ਆਪਣੇ ਪੁੱਤਰਾਂ ਦੀ ਮੌਤ ਦੇਖਣ ਤੋਂ ਬਾਅਦ ਸਿਦਕੀਯਾਹ ਨੂੰ ਅੰਨ੍ਹਾ ਕਰ ਦਿੱਤਾ ਗਿਆ, ਉਸ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਲਿਜਾਇਆ ਗਿਆ, ਜਿੱਥੇ ਕੈਦ ਵਿਚ ਉਸ ਦੀ ਮੌਤ ਹੋ ਗਈ।—2 ਰਾਜ 25:2-7; ਯਿਰ 39:2-7; 44:30; 52:6-11; ਯਿਰ 24:8-10 ਵਿਚ ਨੁਕਤਾ ਦੇਖੋ; ਹਿਜ਼ 12:11-16; 21:25-27.
(ਯਿਰਮਿਯਾਹ 39:15-18) ਤਾਂ ਯਿਰਮਿਯਾਹ ਕੋਲ ਯਹੋਵਾਹ ਦਾ ਬਚਨ ਆਇਆ ਜਦ ਉਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਬੰਦ ਸੀ ਕਿ। 16 ਜਾਹ, ਤੂੰ ਅਬਦ-ਮਲਕ ਕੂਸ਼ੀ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, — ਵੇਖ, ਮੇਰੀਆਂ ਗੱਲਾਂ ਏਸ ਸ਼ਹਿਰ ਦੇ ਵਿਖੇ ਬੁਰਿਆਈ ਲਈ ਹੋਣਗੀਆਂ ਪਰ ਭਲਿਆਈ ਲਈ ਨਹੀਂ ਅਤੇ ਓਹ ਉਸ ਦਿਨ ਤੇਰੇ ਸਾਹਮਣੇ ਪੂਰੀਆਂ ਹੋਣਗੀਆਂ। 17 ਉਸ ਦਿਨ ਮੈਂ ਤੈਨੂੰ ਛੱਡ ਦਿਆਂਗਾ, ਯਹੋਵਾਹ ਦਾ ਵਾਕ ਹੈ, ਅਤੇ ਤੂੰ ਓਹਨਾਂ ਮਨੁੱਖਾਂ ਦੇ ਹੱਥ ਵਿੱਚ ਨਾ ਦਿੱਤਾ ਜਾਵੇਂਗਾ ਜਿਨ੍ਹਾਂ ਦੇ ਅੱਗੋਂ ਤੂੰ ਭੈ ਖਾਂਦਾ ਹੈਂ। 18 ਮੈਂ ਤੈਨੂੰ ਜ਼ਰੂਰ ਛੁਡਾਵਾਂਗਾ ਅਤੇ ਤੂੰ ਤਲਵਾਰ ਨਾਲ ਨਾ ਡਿੱਗੇਂਗਾ ਸੱਗੋਂ ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ ਕਿਉਂ ਜੋ ਤੈਂ ਮੇਰੇ ਉੱਤੇ ਭਰੋਸਾ ਰੱਖਿਆ, ਯਹੋਵਾਹ ਦਾ ਵਾਕ ਹੈ।
ਸੇਵਾ ਕਰਨ ਵਾਲਿਆਂ ਨੂੰ ਇਨਾਮ ਦੇਣ ਵਾਲਾ
ਅਬਦ-ਮਲਕ ਨੇ ਜੋ ਕੀਤਾ, ਯਹੋਵਾਹ ਨੇ ਉਹ ਦੇਖਿਆ। ਕੀ ਪਰਮੇਸ਼ੁਰ ਨੇ ਇਸ ਦੀ ਕਦਰ ਕੀਤੀ? ਯਿਰਮਿਯਾਹ ਰਾਹੀਂ ਯਹੋਵਾਹ ਨੇ ਅਬਦ-ਮਲਕ ਨੂੰ ਦੱਸਿਆ ਕਿ ਯਹੂਦਾਹ ਦਾ ਜਲਦੀ ਹੀ ਨਾਸ਼ ਹੋਣ ਵਾਲਾ ਸੀ। ਇਕ ਵਿਦਵਾਨ ਅਨੁਸਾਰ ਪਰਮੇਸ਼ੁਰ ਨੇ ਅਬਦ-ਮਲਕ ਨੂੰ “ਪੰਜ ਗੱਲਾਂ ਕਹਿ ਕੇ ਮੁਕਤੀ ਦੀ ਗਾਰੰਟੀ” ਦਿੱਤੀ। ਯਹੋਵਾਹ ਨੇ ਕਿਹਾ: “ਮੈਂ ਤੈਨੂੰ ਛੱਡ ਦਿਆਂਗਾ . . . ਤੂੰ ਓਹਨਾਂ ਮਨੁੱਖਾਂ ਦੇ ਹੱਥ ਵਿੱਚ ਨਾ ਦਿੱਤਾ ਜਾਵੇਂਗਾ . . . ਮੈਂ ਤੈਨੂੰ ਜ਼ਰੂਰ ਛੁਡਾਵਾਂਗਾ . . . ਤੂੰ ਤਲਵਾਰ ਨਾਲ ਨਾ ਡਿੱਗੇਂਗਾ . . . ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ।” ਯਹੋਵਾਹ ਨੇ ਅਬਦ-ਮਲਕ ਨੂੰ ਸੁਰੱਖਿਅਤ ਰੱਖਣ ਦਾ ਵਾਅਦਾ ਕਿਉਂ ਕੀਤਾ? ਯਹੋਵਾਹ ਨੇ ਉਸ ਨੂੰ ਦੱਸਿਆ: “ਕਿਉਂ ਜੋ ਤੈਂ ਮੇਰੇ ਉੱਤੇ ਭਰੋਸਾ ਰੱਖਿਆ।” (ਯਿਰਮਿਯਾਹ 39:16-18) ਯਹੋਵਾਹ ਜਾਣਦਾ ਸੀ ਕਿ ਅਬਦ-ਮਲਕ ਨੇ ਇਹ ਸਭ ਸਿਰਫ਼ ਯਿਰਮਿਯਾਹ ਲਈ ਨਹੀਂ, ਪਰ ਇਸ ਲਈ ਵੀ ਕੀਤਾ ਕਿਉਂਕਿ ਉਸ ਨੂੰ ਪਰਮੇਸ਼ੁਰ ʼਤੇ ਭਰੋਸਾ ਅਤੇ ਨਿਹਚਾ ਸੀ।
(ਯਿਰਮਿਯਾਹ 40:1-6) ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ਏਹ ਦੇ ਪਿੱਛੋਂ ਕਿ ਜਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਉਹ ਨੂੰ ਰਾਮਾਹ ਤੋਂ ਘੱਲ ਦਿੱਤਾ ਜਦ ਉਹ ਨੂੰ ਸਾਰੇ ਅਸੀਰਾਂ ਦੇ ਵਿਚਕਾਰ ਬੇੜੀਆਂ ਨਾਲ ਬੰਨ੍ਹ ਕੇ ਲਈ ਜਾਂਦਾ ਸੀ, ਜਿਹੜੇ ਯਰੂਸ਼ਲਮ ਅਤੇ ਯਹੂਦਾਹ ਤੋਂ ਅਸੀਰ ਹੋ ਕੇ ਬਾਬਲ ਨੂੰ ਲਿਜਾਏ ਜਾਂਦੇ ਸਨ। 2 ਜਲਾਦਾਂ ਦੇ ਕਪਤਾਨ ਨੇ ਯਿਰਮਿਯਾਹ ਨੂੰ ਲੈ ਕੇ ਆਖਿਆ ਕਿ ਯਹੋਵਾਹ ਤੇਰੇ ਪਰਮੇਸ਼ੁਰ ਨੇ ਏਸ ਬੁਰਿਆਈ ਨੂੰ ਏਸ ਅਸਥਾਨ ਉੱਤੇ ਕਿਹਾ ਹੈ। 3 ਯਹੋਵਾਹ ਇਹ ਨੂੰ ਲਿਆਇਆ ਅਤੇ ਜਿਵੇਂ ਉਸ ਨੇ ਗੱਲ ਕੀਤੀ ਤਿਵੇਂ ਪੂਰਾ ਕੀਤਾ ਕਿਉਂ ਜੋ ਤੁਸਾਂ ਯਹੋਵਾਹ ਦਾ ਪਾਪ ਕੀਤਾ ਅਤੇ ਉਸ ਦੀ ਅਵਾਜ਼ ਨਹੀਂ ਸੁਣੀ ਤਾਹੀਏਂ ਤੁਹਾਡੇ ਲਈ ਏਹ ਗੱਲ ਹੋਈ ਹੈ। 4 ਹੁਣ ਵੇਖ, ਅੱਜ ਮੈਂ ਤੈਨੂੰ ਇਨ੍ਹਾਂ ਬੇੜੀਆਂ ਵਿੱਚੋਂ ਛੱਡਦਾ ਹਾਂ ਜਿਹੜੀਆਂ ਤੇਰੇ ਹੱਥਾਂ ਵਿੱਚ ਹਨ। ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਮੇਰੇ ਨਾਲ ਬਾਬਲ ਨੂੰ ਚੱਲਾ ਚੱਲ। ਮੈਂ ਤੇਰੀ ਵੱਲ ਨਿਗਾਹ ਰੱਖਾਂਗਾ, ਅਤੇ ਜੇ ਤੈਨੂੰ ਮੇਰੇ ਨਾਲ ਬਾਬਲ ਨੂੰ ਜਾਣਾ ਬੁਰਾ ਲੱਗੇ ਤਾਂ ਨਾ ਜਾਹ। ਵੇਖ, ਸਾਰਾ ਦੇਸ ਤੇਰੇ ਅੱਗੇ ਹੈ, ਜਿੱਧਰ ਤੈਨੂੰ ਚੰਗਾ ਅਤੇ ਠੀਕ ਲੱਗੇ ਉੱਥੇ ਚੱਲਿਆ ਜਾਹ। 5 ਜਦੋਂ ਉਹ ਅਜੇ ਮੁੜਿਆ ਨਹੀਂ ਸੀ — ਤਾਂ ਤੂੰ ਸ਼ਾਫ਼ਾਨ ਦੇ ਪੋਤੇ ਅਤੇ ਅਹੀਕਾਮ ਦੇ ਪੁੱਤ੍ਰ ਗਦਲਯਾਹ ਕੋਲ ਮੁੜ ਜਾਹ ਜਿਹ ਨੂੰ ਬਾਬਲ ਦੇ ਪਾਤਸ਼ਾਹ ਨੇ ਯਹੂਦਾਹ ਦੇ ਸ਼ਹਿਰਾਂ ਉੱਤੇ ਹਾਕਮ ਬਣਾਇਆ ਹੈ ਅਤੇ ਲੋਕਾਂ ਦੇ ਵਿਚਕਾਰ ਉਹ ਦੇ ਨਾਲ ਰਹੁ, ਨਹੀਂ ਤਾਂ ਜਿੱਥੇ ਤੇਰੀ ਨਿਗਾਹ ਵਿੱਚ ਠੀਕ ਹੈ ਉੱਥੇ ਚੱਲਿਆ ਜਾਹ। ਫੇਰ ਜਲਾਦਾਂ ਦੇ ਕਪਤਾਨ ਨੇ ਉਹ ਨੂੰ ਰਸਤ ਅਤੇ ਨਜ਼ਰਾਨਾ ਦੇ ਕੇ ਉਹ ਨੂੰ ਵਿਦਿਆ ਕਰ ਦਿੱਤਾ। 6 ਤਾਂ ਯਿਰਮਿਯਾਹ ਅਹੀਕਾਮ ਦੇ ਪੁੱਤ੍ਰ ਗਦਲਯਾਹ ਕੋਲ ਮਿਸਪਾਹ ਵਿੱਚ ਗਿਆ ਅਤੇ ਲੋਕਾਂ ਦੇ ਵਿੱਚ ਉਹ ਦੇ ਨਾਲ ਅਤੇ ਦੇਸ ਦੇ ਬਾਕੀ ਰਹੇ ਹੋਇਆਂ ਨਾਲ ਟਿਕਿਆ ਰਿਹਾ।
it-2 482
ਨਬੂਜ਼ਰਦਾਨ
ਨਬੂਜ਼ਰਦਾਨ ਨੇ ਨਬੂਕਦਨੱਸਰ ਦੇ ਹੁਕਮ ʼਤੇ ਯਿਰਮਿਯਾਹ ਨੂੰ ਛੱਡ ਦਿੱਤਾ ਅਤੇ ਉਸ ਨਾਲ ਨਰਮਾਈ ਨਾਲ ਗੱਲ ਕੀਤੀ। ਉਸ ਨੂੰ ਚੁਣਨ ਦਿੱਤਾ ਕਿ ਉਹ ਕੀ ਕਰਨਾ ਚਾਹੁੰਦਾ ਸੀ, ਨਾਲ ਹੀ ਉਸ ਦਾ ਧਿਆਨ ਰੱਖਣ ਬਾਰੇ ਕਿਹਾ ਅਤੇ ਰਸਤ ਵੀ ਦਿੱਤੀ। ਬਾਬਲ ਦੇ ਪਾਤਸ਼ਾਹ ਦੇ ਕਹਿਣ ʼਤੇ ਨਬੂਜ਼ਰਦਾਨ ਨੇ ਗਦਲਯਾਹ ਨੂੰ ਉਨ੍ਹਾਂ ਲੋਕਾਂ ਉੱਤੇ ਹਾਕਮ ਠਹਿਰਾਇਆ ਜਿਹੜੇ ਗ਼ੁਲਾਮੀ ਵਿਚ ਨਹੀਂ ਗਏ ਸਨ। (2 ਰਾਜ 25:22; ਯਿਰ 39:11-14; 40:1-7; 41:10) ਲਗਭਗ ਪੰਜ ਸਾਲਾਂ ਬਾਅਦ, 602 ਈ. ਪੂ., ਵਿਚ ਨਬੂਜ਼ਰਦਾਨ ਨੇ ਉਨ੍ਹਾਂ ਯਹੂਦੀਆਂ ਨੂੰ ਵੀ ਗ਼ੁਲਾਮ ਬਣਾ ਲਿਆ ਜੋ ਆਲੇ-ਦੁਆਲੇ ਦੇ ਇਲਾਕਿਆਂ ਵਿਚ ਦੌੜ ਗਏ ਸਨ।—ਯਿਰ 52:30.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਿਰਮਿਯਾਹ 42:1-3) ਤਦ ਫੌਜਾਂ ਦੇ ਸਾਰੇ ਸਰਦਾਰ ਕਾਰੇਅਹ ਦਾ ਪੁੱਤ੍ਰ ਯੋਹਾਨਾਨ ਹੋਸ਼ਆਯਾਹ ਦਾ ਪੁੱਤ੍ਰ ਯਜ਼ਨਯਾਹ ਅਤੇ ਸਭ ਲੋਕ ਛੋਟੇ ਤੋਂ ਵੱਡੇ ਤੀਕ ਨੇੜੇ ਆਏ। 2 ਅਤੇ ਯਿਰਮਿਯਾਹ ਨਬੀ ਨੂੰ ਆਖਿਆ ਕਿ ਸਾਡੀ ਅਰਦਾਸ ਤੇਰੇ ਸਨਮੁਖ ਅੱਪੜੇ। ਸਾਡੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਪ੍ਰਾਰਥਨਾ ਕਰ ਅਤੇ ਏਹਨਾਂ ਸਾਰਿਆਂ ਬਚਿਆਂ ਹੋਇਆਂ ਲਈ ਵੀ, ਕਿਉਂ ਜੋ ਅਸੀਂ ਬਹੁਤਿਆਂ ਵਿੱਚੋਂ ਥੋੜੇ ਜੇਹੇ ਬਚੇ ਹਾਂ ਜਿਵੇਂ ਤੇਰੀਆਂ ਅੱਖਾਂ ਸਾਨੂੰ ਵੇਖਦੀਆਂ ਹਨ। 3 ਕਿ ਯਹੋਵਾਹ ਤੇਰਾ ਪਰਮੇਸ਼ੁਰ ਸਾਨੂੰ ਉਹ ਰਾਹ ਜਿਹ ਦੇ ਵਿੱਚ ਅਸੀਂ ਚੱਲੀਏ ਅਤੇ ਉਹ ਕੰਮ ਜਿਹੜਾ ਅਸੀਂ ਕਰੀਏ ਦੱਸੇ।
(ਯਿਰਮਿਯਾਹ 43:2) ਤਾਂ ਹੋਸ਼ਆਯਾਹ ਦੇ ਪੁੱਤ੍ਰ ਅਜ਼ਰਯਾਹ, ਕਾਰੇਅਹ ਦੇ ਪੁੱਤ੍ਰ ਯੋਹਾਨਾਨ, ਅਤੇ ਸਾਰੇ ਅਭਮਾਨੀ ਮਨੁੱਖਾਂ ਨੇ ਯਿਰਮਿਯਾਹ ਨੂੰ ਆਖਿਆ, ਤੂੰ ਝੂਠ ਬੋਲਦਾ ਹੈਂ, ਯਹੋਵਾਹ ਸਾਡੇ ਪਰਮੇਸ਼ੁਰ ਨੇ ਤੈਨੂੰ ਏਹ ਆਖਣ ਲਈ ਨਹੀਂ ਘੱਲਿਆ ਕਿ ਮਿਸਰ ਨੂੰ ਟਿਕਣ ਲਈ ਨਾ ਜਾਓ।
(ਯਿਰਮਿਯਾਹ 43:4) ਤਾਂ ਕਾਰੇਅਹ ਦੇ ਪੁੱਤ੍ਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਅਤੇ ਸਾਰੇ ਲੋਕਾਂ ਨੇ ਯਹੋਵਾਹ ਦੀ ਅਵਾਜ਼ ਨਾ ਸੁਣੀ ਭਈ ਯਹੂਦਾਹ ਦੇ ਦੇਸ ਵਿੱਚ ਵੱਸਣ।
ਕੀ ਤੁਸੀਂ ਪੁੱਛਦੇ ਹੋ, “ਯਹੋਵਾਹ ਕਿੱਥੇ ਹੈ?”
10 ਜਦੋਂ ਬਾਬਲ ਦੀ ਫ਼ੌਜ ਯਰੂਸ਼ਲਮ ਨੂੰ ਤਬਾਹ ਕਰ ਕੇ ਯਹੂਦੀਆਂ ਨੂੰ ਗ਼ੁਲਾਮੀ ਵਿਚ ਲੈ ਗਈ, ਤਾਂ ਯੋਹਾਨਾਨ ਨੇ ਯਹੂਦਾਹ ਵਿਚ ਰਹਿੰਦੇ ਥੋੜ੍ਹੇ ਜਿਹੇ ਯਹੂਦੀਆਂ ਨੂੰ ਮਿਸਰ ਵਿਚ ਲਿਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੀ ਤਿਆਰੀ ਹੋ ਚੁੱਕੀ ਸੀ, ਪਰ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਯਿਰਮਿਯਾਹ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰ ਕੇ ਉਸ ਦੀ ਸਲਾਹ ਭਾਲੇ। ਪਰ ਜਦੋਂ ਉਨ੍ਹਾਂ ਨੂੰ ਜਵਾਬ ਪਸੰਦ ਨਹੀਂ ਆਇਆ, ਤਾਂ ਉਨ੍ਹਾਂ ਨੇ ਉਹੀ ਕੀਤਾ ਜੋ ਉਹ ਚਾਹੁੰਦੇ ਸਨ। (ਯਿਰਮਿਯਾਹ 41:16–43:7) ਇਨ੍ਹਾਂ ਘਟਨਾਵਾਂ ਤੋਂ ਕੀ ਤੁਸੀਂ ਕੋਈ ਸਬਕ ਸਿੱਖਿਆ ਹੈ, ਤਾਂਕਿ ਜਦੋਂ ਤੁਸੀਂ ਯਹੋਵਾਹ ਨੂੰ ਭਾਲੋਗੇ, ਤਾਂ ਉਹ ਤੁਹਾਡੇ ਤੋਂ ਲੱਭਿਆ ਜਾਵੇਗਾ?
(ਯਿਰਮਿਯਾਹ 43:6, 7) ਅਰਥਾਤ ਮਰਦਾਂ ਨੂੰ, ਤੀਵੀਆਂ ਨੂੰ, ਬੱਚਿਆਂ ਨੂੰ, ਪਾਤਸ਼ਾਹ ਦੀਆਂ ਧੀਆਂ ਨੂੰ ਅਤੇ ਸਾਰੀਆਂ ਜਾਨਾਂ ਨੂੰ ਜਿਨ੍ਹਾਂ ਨੂੰ ਜਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਸ਼ਾਫ਼ਾਨ ਦੇ ਪੋਤੇ ਅਹੀਕਾਮ ਦੇ ਪੁੱਤ੍ਰ ਗਦਲਯਾਹ ਅਤੇ ਯਿਰਮਿਯਾਹ ਨਬੀ ਅਤੇ ਨੇਰੀਯਾਹ ਦੇ ਪੁੱਤ੍ਰ ਬਾਰੂਕ ਕੋਲ ਛੱਡਿਆ ਸੀ। 7 ਓਹ ਮਿਸਰ ਦੇਸ ਨੂੰ ਆਏ ਕਿਉਂ ਜੋ ਓਹਨਾਂ ਨੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਅਤੇ ਤਹਪਨਹੇਸ ਤੀਕ ਆਏ।
it-1 463 ਪੈਰਾ 4
ਸਿਲਸਿਲੇਵਾਰ ਘਟਨਾਵਾਂ
ਸਿਦਕੀਯਾਹ ਦੇ ਨੌਵੇਂ ਵਰ੍ਹੇ (609 ਈ. ਪੂ.) ਵਿਚ ਯਰੂਸ਼ਲਮ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ ਅਤੇ ਉਸ ਦੇ ਗਿਆਰਵੇਂ ਵਰ੍ਹੇ (607 ਈ. ਪੂ.) ਵਿਚ ਅਤੇ ਨਬੂਕਦਨੱਸਰ ਦੇ ਸ਼ਾਸਨ ਦੇ ਉੱਨੀਵੇਂ ਵਰ੍ਹੇ (625 ਈ. ਪੂ. ਵਿਚ ਉਸ ਦੇ ਰਾਜ ਗੱਦੀ ʼਤੇ ਬੈਠਣ ਤੋਂ ਲੈ ਕੇ) ਵਿਚ ਸ਼ਹਿਰ ਦਾ ਨਾਸ਼ ਹੋ ਗਿਆ। (2 ਰਾਜ 25:1-8) ਉਸ ਸਾਲ ਦੇ ਪੰਜਵੇਂ ਮਹੀਨੇ (ਆਬ ਦਾ ਮਹੀਨਾ, ਜੋ ਅੱਜ ਦੇ ਸਮੇਂ ਅਨੁਸਾਰ ਜੁਲਾਈ ਅਤੇ ਅਗਸਤ ਮਹੀਨਿਆਂ ਵਿਚਲਾ ਸਮਾਂ ਹੈ) ਵਿਚ ਸ਼ਹਿਰ ਨੂੰ ਸਾੜ ਦਿੱਤਾ ਗਿਆ, ਕੰਧਾਂ ਢਾਹ ਦਿੱਤੀਆਂ ਗਈਆਂ ਅਤੇ ਜ਼ਿਆਦਾਤਰ ਲੋਕਾਂ ਨੂੰ ਗ਼ੁਲਾਮ ਬਣਾ ਕੇ ਲਿਆ ਗਿਆ। ਪਰ “ਦੇਸ ਦਿਆਂ ਅੱਤੀ ਕੰਗਾਲਾਂ ਨੂੰ” ਛੱਡ ਦਿੱਤਾ ਗਿਆ ਸੀ ਅਤੇ ਇਹ ਨਬੂਕਦਨੱਸਰ ਦੁਆਰਾ ਚੁਣੇ ਗਏ ਗਦਲਯਾਹ ਦੇ ਮਾਰੇ ਜਾਣ ਤਕ ਉੱਥੇ ਹੀ ਰਹੇ। ਇਸ ਤੋਂ ਬਾਅਦ, ਉਹ ਮਿਸਰ ਦੌੜ ਗਏ ਅਤੇ ਯਹੂਦਾਹ ਪੂਰੀ ਤਰ੍ਹਾਂ ਵੀਰਾਨ ਹੋ ਗਿਆ। (2 ਰਾਜ 25:9-12, 22-26) ਇਸ ਤਰ੍ਹਾਂ ਸੱਤਵੇਂ ਮਹੀਨੇ ਏਥਾਨੀਮ (ਜਾਂ ਤਿਸ਼ਰੀ, ਜੋ ਅੱਜ ਦੇ ਸਮੇਂ ਅਨੁਸਾਰ ਸਤੰਬਰ ਅਤੇ ਅਕਤੂਬਰ ਮਹੀਨਿਆਂ ਵਿਚਲਾ ਸਮਾਂ ਹੈ) ਵਿਚ ਹੋਇਆ। ਇਸ ਕਰਕੇ 70 ਸਾਲਾਂ ਦੀ ਵਿਰਾਨੀ ਦਾ ਸਮਾਂ ਲਗਭਗ 1 ਅਕਤੂਬਰ 607 ਈ. ਪੂ. ਨੂੰ ਸ਼ੁਰੂ ਹੋਇਆ ਅਤੇ 537 ਈ.ਪੂ. ਨੂੰ ਖ਼ਤਮ ਹੋਇਆ। ਦੇਸ਼ ਦੀ ਵਿਰਾਨੀ ਦੇ 70 ਸਾਲ ਪੂਰੇ ਹੋਣ ʼਤੇ ਯਾਨੀ 537 ਈ.ਪੂ. ਦੇ ਸੱਤਵੇਂ ਮਹੀਨੇ ਕੁਝ ਯਹੂਦੀ ਯਹੂਦਾਹ ਵਿਚ ਵਾਪਸ ਆ ਗਏ।—2 ਇਤ 36:21-23; ਅਜ਼ 3:1.
ਬਾਈਬਲ ਪੜ੍ਹਾਈ
(ਯਿਰਮਿਯਾਹ 40:11–41:3) ਜਦ ਸਾਰੇ ਯਹੂਦੀਆਂ ਨੇ ਵੀ ਜਿਹੜੇ ਮੋਆਬ ਵਿੱਚ ਅਤੇ ਅੰਮੋਨੀਆਂ ਦੇ ਵਿੱਚ ਅਤੇ ਅਰਾਮ ਵਿੱਚ ਸਨ ਅਤੇ ਜਿਹੜੇ ਸਾਰੇ ਦੇਸਾਂ ਵਿੱਚ ਸਨ ਸੁਣਿਆ ਕਿ ਬਾਬਲ ਦੇ ਪਾਤਸ਼ਾਹ ਨੇ ਯਹੂਦਾਹ ਵਿੱਚ ਕੁਝ ਬਕੀਆ ਛੱਡ ਦਿੱਤਾ ਹੈ ਅਤੇ ਸ਼ਾਫ਼ਾਨ ਦੇ ਪੋਤੇ ਅਹੀਕਾਮ ਦੇ ਪੁੱਤ੍ਰ ਗਦਲਯਾਹ ਨੂੰ ਓਹਨਾਂ ਉੱਤੇ ਹਾਕਮ ਥਾਪਿਆ ਹੈ। 12 ਤਾਂ ਸਾਰੇ ਯਹੂਦੀ ਸਾਰਿਆਂ ਥਾਵਾਂ ਤੋਂ ਜਿੱਥੇ ਜਿੱਥੇ ਓਹ ਧੱਕੇ ਗਏ ਸਨ ਮੁੜੇ ਅਤੇ ਓਹ ਗਦਲਯਾਹ ਕੋਲ ਮਿਸਪਾਹ ਵਿੱਚ ਯਹੂਦਾਹ ਦੇ ਦੇਸ ਨੂੰ ਆਏ ਅਤੇ ਓਹਨਾਂ ਨੇ ਮੈ ਅਤੇ ਗਰਮੀ ਦੀ ਰੁੱਤ ਦੇ ਮੇਵੇ ਬਹੁਤ ਹੀ ਸਾਰੇ ਇਕੱਠੇ ਕੀਤੇ। 13 ਤਾਂ ਕਾਰੇਅਹ ਦਾ ਪੁੱਤ੍ਰ ਯੋਹਾਨਾਨ ਅਤੇ ਫੋਜਾਂ ਦੇ ਸਾਰੇ ਸਰਦਾਰ ਜਿਹੜੇ ਰਣ ਵਿੱਚ ਸਨ ਮਿਸਪਾਹ ਵਿੱਚ ਗਦਲਯਾਹ ਕੋਲ ਆਏ। 14 ਅਤੇ ਉਹ ਨੂੰ ਆਖਿਆ, ਕੀ ਤੈਂ ਸੱਚ ਮੁੱਚ ਜਾਣ ਲਿਆ ਹੈ ਕਿ ਅੰਮੋਨੀਆਂ ਦੇ ਰਾਜੇ ਬਅਲੀਸ ਨੇ ਨਥਨਯਾਹ ਦੇ ਪੁੱਤ੍ਰ ਇਸ਼ਮਾਏਲ ਨੂੰ ਘੱਲਿਆ ਹੈ ਭਈ ਤੈਨੂੰ ਜਾਨੋਂ ਮਾਰ ਦੇਵੇ? ਪਰ ਅਹੀਕਾਮ ਦੇ ਪੁੱਤ੍ਰ ਗਦਲਯਾਹ ਨੇ ਉਨ੍ਹਾਂ ਦਾ ਯਕੀਨ ਨਾ ਕੀਤਾ। 15 ਤਾਂ ਕਾਰੇਅਹ ਦੇ ਪੁੱਤ੍ਰ ਯੋਹਾਨਾਨ ਨੇ ਗਦਲਯਾਹ ਨੂੰ ਮਿਸਪਾਹ ਵਿੱਚ ਪੜਦੇ ਨਾਲ ਆਖਿਆ ਕਿ ਮੈਨੂੰ ਜ਼ਰਾ ਜਾਣ ਦਿਓ, ਕਿ ਮੈਂ ਨਥਨਯਾਹ ਦੇ ਪੁੱਤ੍ਰ ਇਸ਼ਮਾਏਲ ਨੂੰ ਮਾਰ ਦਿਆਂ। ਏਸ ਨੂੰ ਕੋਈ ਨਾ ਜਾਣੇਗਾ। ਉਹ ਤੁਹਾਨੂੰ ਕਿਉਂ ਜਾਨੋਂ ਮਾਰੇ ਭਈ ਸਾਰੇ ਯਹੂਦੀ ਜਿਹੜੇ ਤੁਹਾਡੇ ਕੋਲ ਇਕੱਠੇ ਹੋਏ ਹਨ ਖੇਰੂੰ ਖੇਰੂੰ ਹੋ ਜਾਣ ਅਤੇ ਯਹੂਦਾਹ ਦਾ ਬਕੀਆ ਮਿਟ ਜਾਵੇ? 16 ਤਾਂ ਅਹੀਕਾਮ ਦੇ ਪੁੱਤ੍ਰ ਗਦਲਯਾਹ ਨੇ ਕਾਰੇਅਹ ਦੇ ਪੁੱਤ੍ਰ ਯੋਹਾਨਾਨ ਨੂੰ ਆਖਿਆ ਕਿ ਤੂੰ ਇਹ ਕੰਮ ਨਾ ਕਰ ਕਿਉਂ ਜੋ ਤੂੰ ਇਸ਼ਮਾਏਲ ਦੇ ਵਿਖੇ ਝੂਠ ਬੋਲਦਾ ਹੈਂ।
41 ਤਾਂ ਸੱਤਵੇਂ ਮਹੀਨੇ ਐਉਂ ਹੋਇਆ ਕਿ ਅਲੀਸ਼ਾਮਾ ਦਾ ਪੋਤਾ ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਜਿਹੜਾ ਪਾਤਸ਼ਾਹੀ ਨਸਲ ਦਾ ਅਤੇ ਪਾਤਸ਼ਾਹ ਦੇ ਪਰਧਾਨਾਂ ਵਿੱਚੋਂ ਸੀ ਦਸ ਮਨੁੱਖ ਆਪਣੇ ਨਾਲ ਲੈ ਕੇ ਮਿਸਪਾਹ ਵਿੱਚ ਅਹੀਕਾਮ ਦੇ ਪੁੱਤ੍ਰ ਗਦਲਯਾਹ ਕੋਲ ਆਇਆ ਅਤੇ ਉੱਥੇ ਓਹਨਾਂ ਨੇ ਮਿਸਪਾਹ ਵਿੱਚ ਇਕੱਠੇ ਰੋਟੀ ਖਾਧੀ। 2 ਤਾਂ ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਅਤੇ ਓਹ ਦਸ ਮਨੁੱਖ ਜਿਹੜੇ ਉਹ ਦੇ ਨਾਲ ਸਨ ਉੱਠੇ ਅਤੇ ਓਹਨਾਂ ਨੇ ਸ਼ਾਫ਼ਾਨ ਦੇ ਪੋਤੇ ਅਹੀਕਾਮ ਦੇ ਪੁੱਤ੍ਰ ਗਦਲਯਾਹ ਨੂੰ ਤਲਵਾਰ ਮਾਰੀ ਅਤੇ ਉਹ ਨੂੰ ਮਾਰ ਸੁੱਟਿਆ ਜਿਹ ਨੂੰ ਬਾਬਲ ਦੇ ਪਾਤਸ਼ਾਹ ਨੇ ਦੇਸ ਵਿੱਚ ਹਾਕਮ ਥਾਪਿਆ ਸੀ। 3 ਨਾਲੇ ਇਸ਼ਮਾਏਲ ਨੇ ਸਾਰੇ ਯਹੂਦੀਆਂ ਨੂੰ ਜਿਹੜੇ ਮਿਸਪਾਹ ਵਿੱਚ ਗਦਲਯਾਹ ਦੇ ਨਾਲ ਸਨ ਅਤੇ ਕਸਦੀਆਂ ਨੂੰ ਜਿਹੜੇ ਉੱਥੇ ਲੱਭੇ ਅਤੇ ਜੋਧੇ ਸਨ ਮਾਰ ਸੁੱਟਿਆ।
22-28 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 44–48
“ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਨਾ ਲੱਭ”
(ਯਿਰਮਿਯਾਹ 45:2, 3) ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਤੇਰੇ ਵਿਖੇ, ਹੇ ਬਾਰੂਕ, ਇਉਂ ਆਖਦਾ ਹੈ, 3 ਤੈਂ ਆਖਿਆ ਕਿ ਹਾਇ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ।
jr 104-105 ਪੈਰੇ 4-6
‘ਆਪਣੇ ਲਈ ਵੱਡੀਆਂ ਚੀਜ਼ਾਂ ਲੱਭਣ’ ਤੋਂ ਬਚੋ
4 ਬਾਰੂਕ ਕਿਨ੍ਹਾਂ ਗੱਲਾਂ ਨੂੰ ਅਹਿਮੀਅਤ ਦਿੰਦਾ ਸੀ, ਸ਼ਾਇਦ ਨਾਂ ਅਤੇ ਸ਼ੌਹਰਤ ਨੂੰ। ਭਾਵੇਂ ਬਾਰੂਕ ਯਿਰਮਿਯਾਹ ਲਈ ਲਿਖਾਰੀ ਦਾ ਕੰਮ ਕਰਦਾ ਸੀ, ਪਰ ਉਹ ਸ਼ਾਇਦ ਸਿਰਫ਼ ਉਸ ਲਈ ਹੀ ਲਿਖਾਰੀ ਦਾ ਕੰਮ ਨਹੀਂ ਕਰਦਾ ਸੀ। ਯਿਰਮਿਯਾਹ 36:32 ਵਿਚ ਬਾਰੂਕ ਨੂੰ “ਲਿਖਾਰੀ” ਵਜੋਂ ਦਰਸਾਇਆ ਗਿਆ ਹੈ। ਪੁਰਾਤੱਤਵੀ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਸ਼ਾਹੀ ਦਰਬਾਰ ਵਿਚ ਇਕ ਉੱਚ ਅਧਿਕਾਰੀ ਸੀ। ਅਸਲ ਵਿਚ ਇਹੀ ਖ਼ਿਤਾਬ “ਅਲੀਸ਼ਾਮਾ ਲਿਖਾਰੀ” ਲਈ ਵੀ ਵਰਤਿਆ ਗਿਆ, ਜਿਸ ਦਾ ਨਾਂ ਯਹੂਦਾਹ ਦੇ ਸਰਦਾਰਾਂ ਨਾਲ ਲਿਆ ਜਾਂਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਬਾਰੂਕ ਵੀ ਆਪਣੇ ਨਾਲ ਕੰਮ ਕਰਨ ਵਾਲੇ ਅਲੀਸ਼ਾਮਾ ਵਾਂਗ “ਪਾਤਸ਼ਾਹ ਦੇ ਮਹਿਲ ਵਿਚ ਲਿਖਾਰੀ ਦੀ ਕੋਠੜੀ” ਵਿਚ ਜਾਂਦਾ ਸੀ। (ਯਿਰ. 36:11, 12, 14) ਬਾਰੂਕ ਸ਼ਾਹੀ ਘਰਾਣੇ ਵਿਚ ਇਕ ਪੜ੍ਹਿਆ-ਲਿਖਿਆ ਅਧਿਕਾਰੀ ਰਿਹਾ ਹੋਣਾ। ਉਸ ਦਾ ਭਰਾ ਸਰਾਯਾਹ, ਰਾਜਾ ਸਿਦਕੀਯਾਹ ਲਈ ਵੱਡੇ ਮੋਦੀ ਦੇ ਤੌਰ ਤੇ ਕੰਮ ਕਰਦਾ ਸੀ। ਉਹ ਰਾਜੇ ਨਾਲ ਇਕ ਜ਼ਰੂਰੀ ਕੰਮ ਲਈ ਬਾਬਲ ਗਿਆ ਸੀ। (ਯਿਰਮਿਯਾਹ 51:59 ਪੜ੍ਹੋ।) ਵੱਡਾ ਮੋਦੀ ਹੋਣ ਕਰਕੇ ਸਰਾਯਾਹ ਦੀ ਜ਼ਿੰਮੇਵਾਰੀ ਸੀ ਕਿ ਉਹ ਸਫ਼ਰ ਦੌਰਾਨ ਰਾਜੇ ਲਈ ਚੀਜ਼ਾਂ ਮੁਹੱਈਆ ਕਰਵਾਏ ਅਤੇ ਉਸ ਦੇ ਰਹਿਣ ਦਾ ਪ੍ਰਬੰਧ ਕਰੇ। ਇਹ ਸੱਚ-ਮੁੱਚ ਇਕ ਉੱਚਾ ਅਹੁਦਾ ਸੀ।
5 ਤੁਸੀਂ ਸੋਚ ਸਕਦੇ ਹੋ ਕਿ ਉੱਚੇ ਅਹੁਦੇ ʼਤੇ ਬੈਠਾ ਇਕ ਇਨਸਾਨ ਸ਼ਾਇਦ ਯਹੂਦਾਹ ਖ਼ਿਲਾਫ਼ ਨਾਸ਼ ਦੇ ਇਕ ਤੋਂ ਬਾਅਦ ਇਕ ਸੰਦੇਸ਼ ਲਿਖ ਕੇ ਅੱਕ ਗਿਆ ਹੋਣਾ। ਪਰਮੇਸ਼ੁਰ ਦੇ ਨਬੀ ਦਾ ਪੱਖ ਲੈਣ ਕਰਕੇ ਬਾਰੂਕ ਦਾ ਅਹੁਦਾ ਅਤੇ ਕੰਮ ਖ਼ਤਰੇ ਵਿਚ ਪੈ ਸਕਦਾ ਸੀ। ਸੋਚੋ ਜੇ ਯਹੋਵਾਹ ਯਿਰਮਿਯਾਹ 45:4 ਅਨੁਸਾਰ ਉਹ ਡੇਗ ਦਿੰਦਾ ਜੋ ਉਸ ਨੇ ਲਾਇਆ ਸੀ, ਤਾਂ ਕੀ ਨਤੀਜਾ ਨਿਕਲਣਾ ਸੀ। ਜਿਹੜੀਆਂ “ਵੱਡੀਆਂ ਚੀਜ਼ਾਂ” ਬਾਰੂਕ ਦੇ ਮਨ ਵਿਚ ਸਨ, ਜਿਵੇਂ ਸ਼ਾਹੀ ਦਰਬਾਰ ਵਿਚ ਹੋਰ ਉੱਚਾ ਅਹੁਦਾ ਪਾਉਣਾ ਜਾਂ ਧਨ-ਦੌਲਤ ਕਮਾਉਣੀ, ਉਹ ਸਭ ਵਿਅਰਥ ਸਾਬਤ ਹੋਣੀਆਂ ਸਨ। ਜੇਕਰ ਉਸ ਸਮੇਂ ਬਾਰੂਕ ਖ਼ਤਮ ਹੋਣ ਵਾਲੀ ਯਹੂਦੀ ਬਿਵਸਥਾ ਵਿਚ ਪੱਕਾ ਅਹੁਦਾ ਪਾਉਣ ਵਿਚ ਲੱਗਾ ਹੋਇਆ ਸੀ, ਤਾਂ ਪਰਮੇਸ਼ੁਰ ਕੋਲ ਉਸ ਨੂੰ ਇਸ ਝੁਕਾਅ ਤੋਂ ਰੋਕਣ ਦਾ ਕਾਰਨ ਸੀ।
6 ਦੂਜੇ ਪਾਸੇ ਬਾਰੂਕ ਦੇ ਮਨ ਵਿਚ ਜਿਹੜੀਆਂ “ਵੱਡੀਆਂ ਚੀਜ਼ਾਂ” ਸਨ, ਉਨ੍ਹਾਂ ਵਿਚ ਧਨ-ਦੌਲਤ ਹੋ ਸਕਦੀ ਸੀ। ਯਹੂਦਾਹ ਦੇ ਆਲੇ-ਦੁਆਲੇ ਦੀਆਂ ਕੌਮਾਂ ਧਨ-ਦੌਲਤ ਅਤੇ ਚੀਜ਼ਾਂ ʼਤੇ ਨਿਰਭਰ ਸਨ। ਮੋਆਬ ਦਾ ਭਰੋਸਾ ਆਪਣੇ “ਕੰਮਾਂ ਅਤੇ ਆਪਣਿਆਂ ਖਜ਼ਾਨਿਆਂ” ਉੱਤੇ ਸੀ। ਅੰਮੋਨ ਵੀ ਇਸੇ ਤਰ੍ਹਾਂ ਸੀ। ਯਹੋਵਾਹ ਨੇ ਯਿਰਮਿਯਾਹ ਰਾਹੀਂ ਬਾਬਲ ਨੂੰ “ਬਹੁਤਿਆਂ ਖਜ਼ਾਨਿਆਂ ਵਾਲੀਏ” ਕਿਹਾ। (ਯਿਰ. 48:1, 7; 49:1, 4; 51:1, 13) ਅਸਲ ਵਿਚ ਪਰਮੇਸ਼ੁਰ ਨੇ ਉਨ੍ਹਾਂ ਕੌਮਾਂ ਦੀ ਨਿੰਦਿਆ ਕੀਤੀ ਸੀ।
(ਯਿਰਮਿਯਾਹ 45:4, 5ੳ) ਤੂੰ ਉਹ ਨੂੰ ਇਉਂ ਆਖੇਂਗਾ, ਯਹੋਵਾਹ ਐਉਂ ਫ਼ਰਮਾਉਂਦਾ ਹੈ, ਵੇਖ, ਜੋ ਮੈਂ ਬਣਾਇਆ ਮੈਂ ਉਹ ਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਏਹ ਸਾਰੇ ਦੇਸ ਨੂੰ। 5 ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ।
jr 103 ਪੈਰਾ 2
‘ਆਪਣੇ ਲਈ ਵੱਡੀਆਂ ਚੀਜ਼ਾਂ ਲੱਭਣ’ ਤੋਂ ਬਚੋ
2 ਬਾਰੂਕ ਨੇ ਦੁੱਖ ਨਾਲ ਰੋਂਦੇ ਹੋਏ ਕਿਹਾ, “ਹਾਇ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁੱਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ।” ਸ਼ਾਇਦ ਤੁਸੀਂ ਵੀ ਕਦੀ ਥੱਕੇ ਹੋਣ ਕਰਕੇ ਰੋਏ ਹੋਵੋ, ਚਾਹੇ ਤੁਸੀਂ ਉੱਚੀ-ਉੱਚੀ ਰੋਏ ਹੋਵੋ ਜਾਂ ਦਿਲ ਵਿਚ। ਬਾਰੂਕ ਜਿਸ ਵੀ ਤਰੀਕੇ ਨਾਲ ਰੋਇਆ ਸੀ, ਯਹੋਵਾਹ ਸੁਣ ਰਿਹਾ ਸੀ। ਮਨਾਂ ਦਾ ਪਰਖਣ ਵਾਲਾ ਜਾਣਦਾ ਸੀ ਕਿ ਬਾਰੂਕ ਨੂੰ ਕਿਹੜੀ ਗੱਲ ਪਰੇਸ਼ਾਨ ਕਰ ਰਹੀ ਸੀ ਅਤੇ ਯਿਰਮਿਯਾਹ ਰਾਹੀਂ ਪਰਮੇਸ਼ੁਰ ਨੇ ਨਰਮਾਈ ਨਾਲ ਬਾਰੂਕ ਨੂੰ ਸੁਧਾਰਿਆ। (ਯਿਰਮਿਯਾਹ 45:1-5 ਪੜ੍ਹੋ।) ਤੁਸੀਂ ਸ਼ਾਇਦ ਸੋਚੋ ਕਿ ਬਾਰੂਕ ਇੰਨਾ ਥੱਕਿਆ ਹੋਇਆ ਕਿਉਂ ਮਹਿਸੂਸ ਕਰ ਰਿਹਾ ਸੀ। ਕੀ ਉਹ ਆਪਣੀ ਜ਼ਿੰਮੇਵਾਰੀ ਕਰਕੇ ਜਾਂ ਸ਼ਾਇਦ ਉਨ੍ਹਾਂ ਹਾਲਾਤਾਂ ਕਰਕੇ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ ਜਿਨ੍ਹਾਂ ਵਿਚ ਉਸ ਨੂੰ ਜ਼ਿੰਮੇਵਾਰ ਨਿਭਾਉਣੀ ਪੈਣੀ ਸੀ? ਉਸ ਦੀਆਂ ਭਾਵਨਾਵਾਂ ਸੱਚ-ਮੁੱਚ ਦਿਲੋਂ ਸਨ। ਜਿੱਦਾਂ ਅਸੀਂ ਦੇਖਿਆ ਕਿ ਬਾਰੂਕ “ਵੱਡੀਆਂ ਚੀਜ਼ਾਂ ਲੱਭਦਾ” ਸੀ। ਉਹ ਕੀ ਸਨ? ਨਾਲੇ ਯਹੋਵਾਹ ਨੇ ਉਸ ਨੂੰ ਕੀ ਭਰੋਸਾ ਦਿੱਤਾ ਕਿ ਜੇ ਉਹ ਉਸ ਦੀ ਸਲਾਹ ਅਤੇ ਸੇਧ ਅਨੁਸਾਰ ਚੱਲਦਾ? ਬਾਰੂਕ ਦੇ ਤਜਰਬੇ ਤੋਂ ਅਸੀਂ ਕੀ ਸਿੱਖਦੇ ਹਾਂ?
(ਯਿਰਮਿਯਾਹ 45:5ਅ) ਕਿਉਂ ਜੋ ਵੇਖ, ਯਹੋਵਾਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਅਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।
ਚੀਜ਼ਾਂ ਨੂੰ ਨਹੀਂ, ਸਗੋਂ ਰਾਜ ਨੂੰ ਪਹਿਲ ਦਿਓ
6 ਜ਼ਰਾ ਯਿਰਮਿਯਾਹ ਦੇ ਸੈਕਟਰੀ ਬਾਰੂਕ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਬਾਰੂਕ ਨੇ ਆਪਣੇ ਲਈ ‘ਵੱਡੀਆਂ ਚੀਜ਼ਾਂ ਲੱਭੀਆਂ,’ ਤਾਂ ਯਹੋਵਾਹ ਨੇ ਉਸ ਨੂੰ ਯਾਦ ਕਰਾਇਆ ਕਿ ਉਹ ਛੇਤੀ ਹੀ ਯਰੂਸ਼ਲਮ ਦਾ ਨਾਸ਼ ਕਰਨ ਵਾਲਾ ਸੀ। ਯਹੋਵਾਹ ਨੇ ਉਸ ਨਾਲ ਵਾਅਦਾ ਕੀਤਾ ਕਿ ਉਹ ਉਸ ਦੀ ਜਾਨ ਬਚਾਵੇਗਾ। (ਯਿਰ. 45:1-5) ਪਰਮੇਸ਼ੁਰ ਨੇ ਯਰੂਸ਼ਲਮ ਦੇ ਨਾਸ਼ ਵੇਲੇ ਕਿਸੇ ਦੀ ਕੋਈ ਚੀਜ਼ ਨਹੀਂ ਬਚਾਉਣੀ ਸੀ। (ਯਿਰ. 20:5) ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਇਸ ਲਈ ਹੁਣ ਆਪਣੇ ਲਈ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਇਕੱਠੀਆਂ ਕਰਨ ਦਾ ਸਮਾਂ ਨਹੀਂ ਹੈ। ਸਾਨੂੰ ਇਸ ਧੋਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਸਾਡੀ ਕੋਈ ਵੀ ਚੀਜ਼, ਚਾਹੇ ਉਹ ਕਿੰਨੀ ਹੀ ਮਹਿੰਗੀ ਜਾਂ ਸਾਡੇ ਲਈ ਕਿੰਨੀ ਹੀ ਅਨਮੋਲ ਹੋਵੇ, ਮਹਾਂਕਸ਼ਟ ਵਿੱਚੋਂ ਬਚਾਈ ਜਾਵੇਗੀ।—ਕਹਾ. 11:4; ਮੱਤੀ 24:21, 22; ਲੂਕਾ 12:15.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਿਰਮਿਯਾਹ 48:13) ਤਾਂ ਮੋਆਬ ਕਮੋਸ਼ ਤੋਂ ਸ਼ਰਮਾਵੇਗਾ, ਜਿਵੇਂ ਇਸਰਾਏਲ ਦਾ ਘਰਾਣਾ ਬੈਤ-ਏਲ ਤੋਂ ਸ਼ਰਮਾਇਆ, ਜਿਹੜਾ ਉਹ ਦਾ ਭਰੋਸਾ ਸੀ।
it-1 430
ਕਮੋਸ਼
ਮੋਆਬ ਉੱਤੇ ਆਉਣ ਵਾਲੀ ਬਿਪਤਾ ਬਾਰੇ ਯਿਰਮਿਯਾਹ ਨਬੀ ਨੇ ਦੱਸਿਆ ਕਿ ਉਸ ਦਾ ਮੁੱਖ ਦੇਵਤਾ ਕਮੋਸ਼, ਉਸ ਦੇ ਜਾਜਕ ਅਤੇ ਸਰਦਾਰ ਗ਼ੁਲਾਮ ਬਣਾ ਲਏ ਜਾਣਗੇ। ਮੋਆਬੀਆਂ ਨੇ ਆਪਣੇ ਦੇਵਤੇ ਦੀ ਨਾਕਾਮੀ ਕਰਕੇ ਸ਼ਰਮਿੰਦਾ ਹੋਣਾ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਦਸ-ਗੋਤੀ ਰਾਜ ਦੇ ਇਜ਼ਰਾਈਲੀ ਬੈਤ-ਏਲ ਅਤੇ ਵੱਛੇ ਦੀ ਪੂਜਾ ਕਰਕੇ ਸ਼ਰਮਿੰਦਾ ਹੋਏ ਸਨ।—ਯਿਰ 48:7, 13, 46.
(ਯਿਰਮਿਯਾਹ 48:42) ਮੋਆਬ ਦਾ ਨਾਸ ਹੋ ਜਾਵੇਗਾ, ਉਹ ਕੌਮ ਨਾ ਰਹੇਗਾ, ਕਿਉਂ ਜੋ ਉਸ ਨੇ ਆਪ ਨੂੰ ਯਹੋਵਾਹ ਦੇ ਵਿਰੁੱਧ ਵੱਡਾ ਬਣਾਇਆ।
it-2 422 ਪੈਰਾ 2
ਮੋਆਬ
ਮੋਆਬ ਦੇ ਸੰਬੰਧ ਵਿਚ ਕੀਤੀ ਭਵਿੱਖਬਾਣੀਆਂ ਦੀ ਸਹੀ-ਸਹੀ ਪੂਰਤੀ ਨੂੰ ਨਕਾਰਿਆ ਨਹੀਂ ਜਾ ਸਕਦਾ। ਸਦੀਆਂ ਪਹਿਲਾਂ ਮੋਆਬੀਆਂ ਦੀ ਹੋਂਦ ਇਕ ਕੌਮ ਦੇ ਤੌਰ ਤੇ ਖ਼ਤਮ ਹੋ ਗਈ ਸੀ। (ਯਿਰ 48:42) ਮੋਆਬੀ ਸ਼ਹਿਰ, ਜਿਵੇਂ ਨਬੋ, ਹਸ਼ਬੋਨ, ਅਰੋਏਰ, ਬੈਤ-ਗਾਮੂਲ, ਅਤੇ ਬੈਤ-ਮਾਓਨ, ਅੱਜ ਖੰਡਰ ਹੀ ਹਨ। ਬਹੁਤ ਸਾਰੇ ਇਲਾਕਿਆਂ ਬਾਰੇ ਅੱਜ ਪਤਾ ਹੀ ਨਹੀਂ।
ਬਾਈਬਲ ਪੜ੍ਹਾਈ
(ਯਿਰਮਿਯਾਹ 47:1-7) ਯਹੋਵਾਹ ਦਾ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਕੋਲ ਫਲਿਸਤੀਆਂ ਦੇ ਵਿਖੇ ਆਇਆ, ਏਸ ਤੋਂ ਪਹਿਲਾਂ ਕਿ ਫ਼ਿਰਊਨ ਨੇ ਅੱਜ਼ਾਹ ਨੂੰ ਮਾਰ ਦਿੱਤਾ, —2 ਯਹੋਵਾਹ ਐਉਂ ਫ਼ਰਮਾਉਂਦਾ ਹੈ, — ਵੇਖੋ, ਉੱਤਰ ਵਿੱਚੋਂ ਪਾਣੀ ਚੜ੍ਹੇ ਆਉਂਦੇ ਹਨ, ਓਹ ਇੱਕ ਰੇਹੜਨ ਵਾਲਾ ਨਾਲਾ ਹੋਣਗੇ, ਓਹ ਧਰਤੀ ਨੂੰ ਅਰ ਜੋ ਉਹ ਦੇ ਵਿੱਚ ਭਰਿਆ ਹੈ ਰੇਹੜ ਲੈਣਗੇ, ਸ਼ਹਿਰ ਨੂੰ ਅਤੇ ਉਸ ਦੇ ਵਾਸੀਆਂ ਨੂੰ, ਆਦਮੀ ਚਿੱਲਾਉਣਗੇ, ਧਰਤੀ ਦੇ ਸਾਰੇ ਵੱਸਣ ਵਾਲੇ ਰੋਣਗੇ। 3 ਉਹ ਦੇ ਜੰਗੀ ਘੋੜਿਆਂ ਦੇ ਸੁੰਮਾਂ ਦੀ ਟਾਪ ਦੀ ਅਵਾਜ਼ ਨਾਲ, ਉਹ ਦਿਆਂ ਰਥਾਂ ਦੇ ਸ਼ੋਰ ਨਾਲ, ਉਹ ਦੇ ਪਹੀਆਂ ਦੇ ਖੜਾਕ ਨਾਲ, ਪਿਉ ਆਪਣੇ ਪੁੱਤ੍ਰਾਂ ਵੱਲ ਮੁੜ ਕੇ ਨਾ ਵੇਖਦੇ, ਓਹਨਾਂ ਦੇ ਹੱਥ ਇੰਨੇ ਨਿਰਬਲ ਹੋ ਗਏ, 4 ਉਸ ਦਿਨ ਦੇ ਕਾਰਨ ਜਿਹੜਾ ਆਉਂਦਾ ਹੈ, ਭਈ ਸਾਰੇ ਫਲਿਸਤੀਆਂ ਦਾ ਨਾਸ ਕਰੇ, ਸੂਰ ਅਤੇ ਸੈਦਾ ਤੋਂ ਹਰੇਕ ਸਹਾਇਕ ਨੂੰ ਜੋ ਰਹਿੰਦਾ ਹੈ ਕੱਟ ਦੇਵੇ, ਕਿਉਂ ਜੋ ਯਹੋਵਾਹ ਫਲਿਸਤੀਆਂ ਦਾ ਨਾਸ ਕਰੇਗਾ, ਅਤੇ ਕਫਤੋਰ ਦੇ ਟਾਪੂ ਦੇ ਬਕੀਏ ਨੂੰ ਵੀ। 5 ਅੱਜ਼ਾਹ ਉੱਤੇ ਗੰਜ ਆ ਗਿਆ ਹੈ, ਅਸ਼ਕਲੋਨ ਬਰਬਾਦ ਕੀਤਾ ਗਿਆ ਹੈ, ਆਪਣੀ ਵਾਦੀ ਦੇ ਬਕੀਏ ਸਣੇ ਤੂੰ ਕਦ ਤੀਕ ਆਪਣੇ ਆਪ ਨੂੰ ਘਾਇਲ ਕਰੇਂਗਾ? 6 ਹੇ ਯਹੋਵਾਹ ਦੀ ਤਲਵਾਰ, ਤੂੰ ਕਦ ਤੀਕ ਨਾ ਖਲੋਵੇਂਗੀ? ਆਪਣੇ ਆਪ ਨੂੰ ਮਿਆਨ ਵਿੱਚ ਪਾ, ਅਰਮਾਨ ਕਰ ਅਤੇ ਥੰਮ੍ਹੀ ਰਹੁ। 7 ਤੂੰ ਕਿਵੇਂ ਖਲੋ ਸੱਕਦੀ ਹੈਂ ਜਦ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ? ਅਸ਼ਕਲੋਨ ਅਤੇ ਸਮੁੰਦਰ ਦੇ ਕੰਢੇ ਦੇ ਵਿਰੁੱਧ, ਉੱਥੇ ਉਸ ਉਹ ਨੂੰ ਠਹਿਰਾਇਆ ਹੈ।
29 ਮਈ–4 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 49-50
“ਯਹੋਵਾਹ ਨਿਮਰ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਅਤੇ ਹੰਕਾਰੀਆਂ ਨੂੰ ਸਜ਼ਾ”
(ਯਿਰਮਿਯਾਹ 50:4-7) ਓਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ, ਯਹੋਵਾਹ ਦਾ ਵਾਕ ਹੈ, ਇਸਰਾਏਲੀ ਅਤੇ ਯਹੂਦੀ ਇਕੱਠੇ ਆਉਣਗੇ, ਓਹ ਰੋਂਦੇ ਰੋਂਦੇ ਆਉਣਗੇ, ਓਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਣਗੇ। 5 ਓਹ ਆਪਣਿਆਂ ਮੂੰਹਾਂ ਨੂੰ ਉੱਧਰ ਕਰ ਕੇ ਸੀਯੋਨ ਦਾ ਰਾਹ ਪੁੱਛਣਗੇ ਕਿ ਆਓ, ਅਸੀਂ ਯਹੋਵਾਹ ਨਾਲ ਮਿਲ ਕੇ ਇੱਕ ਸਦੀਪ ਕਾਲ ਦਾ ਨੇਮ ਬੰਨ੍ਹੀਏ ਜਿਹੜਾ ਵਿਸਾਰਿਆ ਨਾ ਜਾਵੇਗਾ। 6 ਮੇਰੀ ਪਰਜਾ ਭੁੱਲੀ ਭੇਡ ਹੈ, ਓਹਨਾਂ ਦੇ ਆਜੜੀਆਂ ਨੇ ਓਹਨਾਂ ਨੂੰ ਕੁਰਾਹੇ ਪਾਇਆ, ਉਨ੍ਹਾਂ ਨੇ ਓਹਨਾਂ ਨੂੰ ਪਹਾੜਾਂ ਵਿੱਚ ਭੁੰਆਇਆ। ਓਹ ਪਹਾੜੀ ਤੋਂ ਟਿੱਲੇ ਨੂੰ ਗਏ, ਓਹ ਆਪਣੇ ਲੇਟਣ ਦਾ ਥਾਂ ਭੁੱਲ ਗਏ ਹਨ। 7 ਓਹ ਸਾਰੇ ਜਿਨ੍ਹਾਂ ਨੇ ਓਹਨਾਂ ਨੂੰ ਲੱਭਿਆ ਓਹਨਾਂ ਨੂੰ ਖਾ ਗਏ। ਓਹਨਾਂ ਦੇ ਵਿਰੋਧੀਆਂ ਨੇ ਆਖਿਆ, ਅਸੀਂ ਦੋਸ਼ੀ ਨਹੀਂ ਹਾਂ, ਓਹਨਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ ਜਿਹੜਾ ਧਰਮ ਅਸਥਾਨ ਹੈ, ਹਾਂ, ਯਹੋਵਾਹ, ਓਹਨਾਂ ਦੇ ਪਿਉ ਦਾਦਿਆਂ ਦੀ ਆਸ।
(ਯਿਰਮਿਯਾਹ 50:29-32) ਧਣੁਖ ਦੇ ਘਾਗਾਂ ਨੂੰ ਸਾਰੇ ਜਿਹੜੇ ਧਣੁਖ ਝੁਕਾਉਂਦੇ ਹਨ ਬਾਬਲ ਦੇ ਵਿਰੁੱਧ ਬੁਲਾ ਲਓ। ਓਹ ਉਸ ਦੇ ਆਲੇ ਦੁਆਲੇ ਤੰਬੂ ਲਾਉਣ, ਕੋਈ ਨਾ ਹੋਵੇ ਜਿਹੜਾ ਬਚ ਜਾਵੇ! ਉਸ ਦੇ ਕੰਮ ਦਾ ਵੱਟਾ ਉਸ ਨੂੰ ਦਿਓ। ਉਹ ਦੇ ਅਨੁਸਾਰ ਜੋ ਉਸ ਨੇ ਕੀਤਾ ਉਸ ਦੇ ਨਾਲ ਕਰੋ ਕਿਉਂ ਜੋ ਓਸ ਯਹੋਵਾਹ ਦੇ ਵਿਰੁੱਧ ਹੰਕਾਰ ਕੀਤਾ, ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ। 30 ਏਸ ਲਈ ਉਸ ਦੇ ਚੁਗਵੇਂ ਉਸ ਦੇ ਚੌਂਕਾਂ ਵਿੱਚ ਡਿੱਗਣਗੇ ਅਤੇ ਉਸ ਦੇ ਸਾਰੇ ਜੋਧੇ ਉਸ ਦਿਨ ਨਾਸ ਹੋ ਜਾਣਗੇ, ਯਹੋਵਾਹ ਦਾ ਵਾਕ ਹੈ। 31 ਵੇਖ, ਹੇ ਹੰਕਾਰੀ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਪ੍ਰਭੁ ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੇਰਾ ਦਿਨ ਆ ਗਿਆ, ਤੇਰੀ ਸਜ਼ਾ ਦਾ ਸਮਾ। 32 ਹੰਕਾਰੀ ਠੇਡਾ ਖਾਵੇਗਾ ਅਤੇ ਡਿੱਗ ਪਵੇਗਾ, ਉਹ ਨੂੰ ਕੋਈ ਨਾ ਉਠਾਵੇਗਾ, ਮੈਂ ਉਹ ਦੇ ਸ਼ਹਿਰਾਂ ਵਿੱਚ ਅੱਗ ਬਾਲਾਂਗਾ, ਉਹ ਉਸ ਦਾ ਸਾਰਾ ਆਲਾ ਦੁਆਲਾ ਭੱਖ ਲਵੇਗੀ।
it-1 54
ਦੁਸ਼ਮਣ
ਜਦੋਂ ਪਰਮੇਸ਼ੁਰ ਦੇ ਲੋਕ ਬੇਵਫ਼ਾਈ ਕਰਦੇ ਸਨ, ਤਾਂ ਉਹ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥੋਂ ਲੁੱਟਣ ਅਤੇ ਹਾਰਨ ਦਿੰਦਾ ਸੀ। (ਜ਼ਬੂ 89:42; ਵਿਰ 1:5, 7, 10, 17; 2:17; 4:12) ਪਰ ਦੁਸ਼ਮਣ ਇਨ੍ਹਾਂ ਜਿੱਤਾਂ ਦਾ ਗ਼ਲਤ ਨਤੀਜਾ ਕੱਢ ਲੈਂਦੇ ਸਨ। ਉਹ ਇਨ੍ਹਾਂ ਦਾ ਸਿਹਰਾ ਆਪਣੇ ਆਪ ਨੂੰ ਦਿੰਦੇ ਸਨ ਅਤੇ ਆਪਣੇ ਦੇਵਤਿਆਂ ਦੀ ਵਡਿਆਈ ਕਰਦੇ ਸਨ। ਉਹ ਸੋਚਦੇ ਸਨ ਕਿ ਉਹ ਯਹੋਵਾਹ ਦੇ ਲੋਕਾਂ ਨਾਲ ਜਿਸ ਤਰੀਕੇ ਨਾਲ ਪੇਸ਼ ਆਉਂਦੇ ਸਨ, ਉਨ੍ਹਾਂ ਨੂੰ ਇਸ ਦਾ ਲੇਖਾ ਨਹੀਂ ਦੇਣਾ ਪੈਣਾ ਸੀ। (ਬਿਵ 32:27; ਯਿਰ 50:7) ਇਸ ਕਰਕੇ ਯਹੋਵਾਹ ਨੇ ਇਨ੍ਹਾਂ ਘਮੰਡੀ ਅਤੇ ਸ਼ੇਖ਼ੀਬਾਜ਼ ਦੁਸ਼ਮਣਾਂ ਨੂੰ ਨੀਵਾਂ ਕਰਨਾ ਹੀ ਸੀ। (ਯਸਾ 1:24; 26:11; 59:18; ਨਹੂ 1:2); ਅਤੇ ਇਸ ਤਰ੍ਹਾਂ ਉਸ ਨੇ ਆਪਣੇ ਪਵਿੱਤਰ ਨਾਂ ਦੀ ਖ਼ਾਤਰ ਕਰਨਾ ਸੀ।—ਯਸਾ 64:2; ਹਿਜ਼ 36:21-24.
(ਯਿਰਮਿਯਾਹ 50:38, 39) ਉਹ ਦੇ ਪਾਣੀਆਂ ਉੱਤੇ ਔੜ ਹੈ, ਕਿ ਓਹ ਸੁੱਕ ਜਾਣ! ਕਿਉਂ ਜੋ ਏਹ ਘੜੀਆਂ ਹੋਈਆਂ ਮੁਰਤਾਂ ਦਾ ਦੇਸ ਹੈ, ਓਹ ਬੁੱਤਾਂ ਉੱਤੇ ਪਾਗਲ ਹੋਏ ਹੋਏ ਹਨ!। 39 ਏਸ ਲਈ ਜੰਗਲੀ ਦਰਿੰਦੇ ਅਤੇ ਗਿੱਦੜ ਉੱਥੇ ਵੱਸਣਗੇ ਅਤੇ ਸ਼ੁਤਰ-ਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ, ਉਹ ਸਦਾ ਤੀਕ ਫੇਰ ਨਾ ਵਸਾਇਆ ਜਾਵੇਗਾ ਅਤੇ ਪੀੜ੍ਹੀਓਂ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ।
jr 161 ਪੈਰਾ 15
“ਯਹੋਵਾਹ ਨੇ ਉਹ ਕੀਤਾ ਜੋ ਉਸ ਨੇ ਠਾਣਿਆ ਸੀ”
15 ਯਿਰਮਿਯਾਹ ਨੇ ਮਿਸਰ ਨੂੰ ਜਿੱਤਣ ਵਾਲੇ ਬਾਬਲ ਦੇ ਖ਼ਾਤਮੇ ਬਾਰੇ ਵੀ ਭਵਿੱਖਬਾਣੀ ਕੀਤੀ।, ਯਿਰਮਿਯਾਹ ਨੇ ਇਕ ਸਦੀ ਪਹਿਲਾਂ ਹੀ ਬਾਬਲ ਦੇ ਅਚਾਨਕ ਹੋਣ ਵਾਲੇ ਨਾਸ਼ ਬਾਰੇ ਬਿਲਕੁਲ ਸਹੀ-ਸਹੀ ਭਵਿੱਖਬਾਣੀ ਕੀਤੀ। ਕਿੱਦਾਂ? ਪਰਮੇਸ਼ੁਰ ਦੇ ਨਬੀ ਨੇ ਦੱਸਿਆ ਕਿ ਉਸ ਦੇ ਪਾਣੀ ‘ਸੁੱਕ ਜਾਣਗੇ’ ਅਤੇ ਉਸ ਦੇ ਸੂਰਮੇ ਨਹੀਂ ਲੜਨਗੇ। (ਯਿਰ. 50:38; 51:30) ਇਹ ਭਵਿੱਖਬਾਣੀਆਂ ਉਦੋਂ ਪੂਰੀਆਂ ਹੋਈਆਂ, ਜਦੋਂ ਮਾਦੀਆਂ ਅਤੇ ਫ਼ਾਰਸੀਆਂ ਨੇ ਫਰਾਤ ਦਰਿਆ ਦਾ ਰੁੱਖ ਮੋੜ ਦਿੱਤਾ ਅਤੇ ਸ਼ਹਿਰ ਵਿਚ ਦਾਖ਼ਲ ਹੋ ਕੇ ਬਾਬਲੀਆਂ ਉੱਤੇ ਅਚਾਨਕ ਹਮਲਾ ਕਰ ਦਿੱਤਾ। ਬਾਬਲ ਬਾਰੇ ਕਹੀ ਇਹ ਗੱਲ ਵੀ ਉੱਨੀ ਹੀ ਮਾਅਨੇ ਰੱਖਦੀ ਹੈ ਕਿ ਉਹ ਵੀਰਾਨ ਹੋ ਜਾਵੇਗਾ। (ਯਿਰ. 50:39; 51:26) ਇਕ ਸਮੇਂ ʼਤੇ ਸ਼ਕਤੀਸ਼ਾਲੀ ਬਾਬਲ ਅੱਜ ਵੀਰਾਨ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਦੁਆਰਾ ਕੀਤੀ ਭਵਿੱਖਬਾਣੀ ਪੂਰੀ ਹੁੰਦੀ ਹੈ।
ਪਰਮੇਸ਼ੁਰ ਵੱਲੋਂ ਇਕ ਪੁਸਤਕ
20 ਯਸਾਯਾਹ ਬਾਬਲ ਨੂੰ ਬੇਆਬਾਦ ਹੁੰਦਿਆਂ ਦੇਖਣ ਤਕ ਜੀਉਂਦਾ ਨਹੀਂ ਰਿਹਾ। ਪਰੰਤੂ ਭਵਿੱਖਬਾਣੀ ਦੇ ਅਨੁਸਾਰ, ਬਾਬਲ ਆਖ਼ਰਕਾਰ “ਥੇਹ” ਹੋ ਗਿਆ। (ਯਿਰਮਿਯਾਹ 51:37) ਇਬਰਾਨੀ ਵਿਦਵਾਨ ਜਰੋਮ (ਚੌਥੀ ਸਦੀ ਈ.ਪੂ. ਵਿਚ ਪੈਦਾ ਹੋਇਆ) ਦੇ ਅਨੁਸਾਰ, ਉਸ ਦੇ ਦਿਨਾਂ ਵਿਚ ਬਾਬਲ ਇਕ ਸ਼ਿਕਾਰ ਕਰਨ ਵਾਲਾ ਮੈਦਾਨ ਸੀ ਜਿੱਥੇ “ਹਰ ਪ੍ਰਕਾਰ ਦੇ ਪਸ਼ੂ” ਫਿਰਦੇ ਹੁੰਦੇ ਸਨ, ਅਤੇ ਇਹ ਅੱਜ ਤਕ ਵਿਰਾਨ ਪਿਆ ਹੈ। ਸੈਲਾਨੀ ਆਕਰਸ਼ਣ ਵਜੋਂ ਬਾਬਲ ਦੀ ਕੋਈ ਵੀ ਮੁੜ-ਬਹਾਲੀ ਸ਼ਾਇਦ ਸੈਲਾਨੀਆਂ ਨੂੰ ਲੁਭਾਵੇ, ਪਰੰਤੂ ਬਾਬਲ ਦੇ “ਪੁੱਤ੍ਰ ਪੋਤ੍ਰੇ” ਸਦਾ ਲਈ ਖ਼ਤਮ ਹੋ ਚੁੱਕੇ ਹਨ, ਜਿਵੇਂ ਕਿ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ।—ਯਸਾਯਾਹ 14:22.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਿਰਮਿਯਾਹ 49:1, 2) ਅੰਮੋਨੀਆਂ ਦੇ ਵਿਖੇ, ਯਹੋਵਾਹ ਐਉਂ ਫ਼ਰਮਾਉਂਦਾ ਹੈ, — ਕੀ ਇਸਰਾਏਲ ਦਾ ਕੋਈ ਪੁੱਤ੍ਰ ਨਹੀਂ? ਕੀ ਉਹ ਦਾ ਕੋਈ ਵਾਰਸ ਨਹੀਂ? ਫੇਰ ਕਿਉਂ ਮਲਕਾਮ ਨੇ ਗਾਦ ਨੂੰ ਕਬਜ਼ੇ ਵਿੱਚ ਕਰ ਲਿਆ? ਅਤੇ ਕਿਉਂ ਉਹ ਦੇ ਕੋਲ ਉਸ ਦੇ ਸ਼ਹਿਰਾਂ ਵਿੱਚ ਵੱਸਦੇ ਹਨ? 2 ਏਸ ਲਈ ਵੇਖੋ, ਓਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਲੜਾਈ ਦਾ ਰੌਲਾ ਸੁਣਾਵਾਂਗਾ, ਅੰਮੋਨੀਆਂ ਦੇ ਰੱਬਾਹ ਦੇ ਵਿਰੁੱਧ। ਉਹ ਇੱਕ ਵਿਰਾਨ ਥੇਹ ਹੋ ਜਾਵੇਗਾ, ਉਹ ਦੀਆਂ ਬਸਤੀਆਂ ਅੱਗ ਨਾਲ ਸਾੜੀਆਂ ਜਾਣਗੀਆਂ, ਤਦ ਇਸਰਾਏਲ ਓਹਨਾਂ ਦੇ ਉੱਤੇ ਕਬਜ਼ਾ ਕਰੇਗਾ ਜਿਨ੍ਹਾਂ ਉਹ ਦੇ ਉੱਤੇ ਕਬਜ਼ਾ ਕੀਤਾ, ਯਹੋਵਾਹ ਆਖਦਾ ਹੈ।
it-1 94 ਪੈਰਾ 6
ਅੰਮੋਨੀ
ਇਸ ਤਰ੍ਹਾਂ ਲੱਗਦਾ ਹੈ ਕਿ ਤਿਗਲਥ ਪਿਲਸਰ ਤੀਜੇ ਅਤੇ ਉਸ ਤੋਂ ਅਗਲੇ ਸ਼ਾਸਕ ਦੁਆਰਾ ਉੱਤਰੀ ਰਾਜ ਦੇ ਇਜ਼ਰਾਈਲ ਦੇ ਲੋਕਾਂ ਨੂੰ ਗ਼ੁਲਾਮੀ ਵਿਚ ਲਿਜਾਏ ਜਾਣ ਤੋਂ ਬਾਅਦ (2 ਰਾਜ 15:29; 17:6) ਅੰਮੋਨੀਆਂ ਨੇ ਗਾਦੀਆਂ ਦੀ ਜ਼ਮੀਨ ʼਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹ ਇਸ ਤਰ੍ਹਾਂ ਕਰਨ ਵਿਚ ਯਿਫ਼ਤਾਹ ਵਿਰੁੱਧ ਲੜਾਈ ਵਿਚ ਨਾਕਾਮਯਾਬ ਰਹੇ। (ਜ਼ਬੂ 83:4-8 ਵਿਚ ਨੁਕਤਾ ਦੇਖੋ।) ਇਸ ਕਰਕੇ ਯਹੋਵਾਹ ਨੇ ਯਿਰਮਿਯਾਹ ਰਾਹੀਂ ਭਵਿੱਖਬਾਣੀ ਕਰਦਿਆਂ ਗਾਦੀਆਂ ਦੀ ਵਿਰਾਸਤ ʼਤੇ ਕਬਜ਼ਾ ਕਰਨ ਕਰਕੇ ਅੰਮੋਨੀਆਂ ਦੀ ਨਿੰਦਿਆ ਕੀਤੀ ਅਤੇ ਅੰਮੋਨ ਤੇ ਉਸ ਦੇ ਦੇਵਤੇ ਮਲਕਾਮ (ਮਿਲਕੋਮ) ਉੱਤੇ ਆਉਣ ਵਾਲੇ ਨਾਸ਼ ਬਾਰੇ ਚੇਤਾਵਨੀ ਦਿੱਤੀ। (ਯਿਰ 49:1-5) ਯਹੂਦੀ ਰਾਜ ਦੇ ਆਖ਼ਰੀ ਸਾਲਾਂ ਦੌਰਾਨ ਯਹੋਯਾਕੀਮ ਦੇ ਰਾਜ ਅਧੀਨ ਅੰਮੋਨੀਆਂ ਨੇ ਯਹੂਦਾਹ ਨੂੰ ਪਰੇਸ਼ਾਨ ਕਰਨ ਲਈ ਲੁਟੇਰਿਆਂ ਦੀਆਂ ਟੋਲੀਆਂ ਭੇਜੀਆਂ।—2 ਰਾਜ 24:2, 3.
(ਯਿਰਮਿਯਾਹ 49:17, 18) ਆਦੋਮ ਹੈਰਾਨੀ ਲਈ ਹੋਵੇਗਾ, ਹਰੇਕ ਜਿਹੜਾ ਉਹ ਦੇ ਅੱਗੋਂ ਦੀ ਲੰਘੇਗਾ ਉਹ ਹੈਰਾਨ ਹੋਵੇਗਾ ਅਤੇ ਉਹ ਦੀਆਂ ਬਵਾਂ ਦੇ ਕਾਰਨ ਸੁਸਕਾਰੇਗਾ। 18 ਜਿਵੇਂ ਸਦੂਮ ਅਤੇ ਅਮੂਰਾਹ ਅਤੇ ਓਹਨਾਂ ਦੇ ਵਾਸ ਉਲੱਦੇ ਗਏ, ਯਹੋਵਾਹ ਆਖਦਾ ਹੈ, ਉੱਥੇ ਕੋਈ ਨਾ ਵੱਸੇਗਾ, ਨਾ ਉਹ ਦੇ ਵਿੱਚ ਕੋਈ ਮਨੁੱਖ ਵੱਸੇਗਾ, ਨਾ ਆਦਮ ਵੰਸ ਉਹ ਦੇ ਵਿੱਚ ਟਿਕੇਗਾ।
jr 163 ਪੈਰਾ 18
“ਯਹੋਵਾਹ ਨੇ ਉਹ ਕੀਤਾ ਜੋ ਉਸ ਨੇ ਠਾਣਿਆ ਸੀ”
ਪਹਿਲੀ ਸਦੀ ਵਿਚ ਇਕ ਹੋਰ ਭਵਿੱਖਬਾਣੀ ਵੀ ਪੂਰੀ ਹੋਈ। ਪਰਮੇਸ਼ੁਰ ਨੇ ਯਿਰਮਿਯਾਹ ਦੇ ਰਾਹੀਂ ਭਵਿੱਖਬਾਣੀ ਕੀਤੀ ਕਿ ਅਦੋਮ ਉਨ੍ਹਾਂ ਕੌਮਾਂ ਵਿੱਚੋਂ ਹੋਣਾ ਸੀ ਜਿਨ੍ਹਾਂ ʼਤੇ ਬਾਬਲੀਆਂ ਨੇ ਕਬਜ਼ਾ ਕਰਨਾ ਸੀ। (ਯਿਰ. 25:15-17, 21; 27:1-7) ਇਸ ਸੰਬੰਧੀ ਭਵਿੱਖਬਾਣੀ ਵਿਚ ਪਰਮੇਸ਼ੁਰ ਨੇ ਅੱਗੇ ਵੀ ਦੱਸਿਆ। ਅਦੋਮ ਨੇ ਸਦੂਮ ਅਤੇ ਗਮੋਰਾ ਵਰਗਾ ਹੋ ਜਾਣਾ ਸੀ। ਇਸ ਦਾ ਮਤਲਬ ਸੀ ਕਿ ਇਹ ਕਦੀ ਨਹੀਂ ਵਸਾਇਆ ਜਾਣਾ ਸੀ ਅਤੇ ਇਸ ਦੀ ਹੋਂਦ ਖ਼ਤਮ ਹੋ ਜਾਣੀ ਸੀ। (ਯਿਰ. 49:7-10, 17, 18) ਇਸੇ ਤਰ੍ਹਾਂ ਹੋਇਆ। ਅੱਜ ਤੁਸੀਂ ਅਦੋਮ ਅਤੇ ਅਦੋਮੀ ਸ਼ਬਦ ਕਿੱਥੇ ਲੱਭ ਸਕਦੇ ਹੋ? ਕੀ ਅੱਜ ਦੇ ਨਕਸ਼ਿਆਂ ਉੱਤੇ? ਨਹੀਂ। ਇਹ ਸਿਰਫ਼ ਪੁਰਾਣੀਆਂ ਅਤੇ ਬਾਈਬਲ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਜਾਂ ਉਸ ਸਮੇਂ ਦੇ ਨਕਸ਼ਿਆਂ ʼਤੇ ਪਾਏ ਜਾਂਦੇ ਹਨ। ਫਲੇਵੀਅਸ ਜੋਸੀਫ਼ਸ ਦੱਸਦਾ ਹੈ ਕਿ ਦੂਜੀ ਸਦੀ ਵਿਚ ਅਦੋਮੀਆਂ ਨੂੰ ਯਹੂਦੀ ਧਰਮ ਅਪਣਾਉਣ ਲਈ ਮਜਬੂਰ ਕੀਤਾ ਗਿਆ। ਇਸ ਤੋਂ ਬਾਅਦ, ਜਦੋਂ 70 ਈ. ਵਿਚ ਯਰੂਸ਼ਲਮ ਦਾ ਨਾਸ਼ ਹੋ ਗਿਆ, ਤਾਂ ਅਲੱਗ ਕੌਮ ਵਜੋਂ ਉਨ੍ਹਾਂ ਦੀ ਹੋਂਦ ਖ਼ਤਮ ਹੋ ਗਈ।
ਯਹੋਵਾਹ ਨੇ ਆਪਣੇ ਲਈ ਇਕ ਪ੍ਰਤਾਪਵਾਨ ਨਾਂ ਬਣਾਇਆ
6 ਲੇਕਿਨ ਯਹੋਵਾਹ ਨੇ ਅਦੋਮ ਨਾਲ ਲੜਾਈ ਕਿਉਂ ਕੀਤੀ ਸੀ? ਅਦੋਮੀ ਲੋਕ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਦੇ ਪੁਰਾਣੇ ਦੁਸ਼ਮਣ ਸਨ। ਇਹ ਦੁਸ਼ਮਣੀ ਉਨ੍ਹਾਂ ਦੇ ਪੜਦਾਦੇ ਏਸਾਓ ਤੋਂ ਸ਼ੁਰੂ ਹੋ ਕੇ ਚੱਲਦੀ ਆਈ ਸੀ। (ਉਤਪਤ 25:24-34; ਗਿਣਤੀ 20:14-21) ਯਹੂਦਾਹ ਲਈ ਅਦੋਮ ਦੀ ਨਫ਼ਰਤ ਦੀ ਹੱਦ ਖ਼ਾਸ ਕਰਕੇ ਉਦੋਂ ਪ੍ਰਗਟ ਹੋਈ ਸੀ ਜਦੋਂ ਯਰੂਸ਼ਲਮ ਦੀ ਤਬਾਹੀ ਦੌਰਾਨ ਅਦੋਮੀ ਲੋਕਾਂ ਨੇ ਬਾਬਲੀ ਫ਼ੌਜੀਆਂ ਨੂੰ ਹੱਲਾਸ਼ੇਰੀ ਦਿੱਤੀ ਸੀ। (ਜ਼ਬੂਰ 137:7) ਯਹੋਵਾਹ ਦੇ ਲੋਕਾਂ ਨਾਲ ਇਹ ਨਫ਼ਰਤ ਯਹੋਵਾਹ ਨਾਲ ਨਫ਼ਰਤ ਕਰਨ ਦੇ ਬਰਾਬਰ ਸੀ। ਇਸੇ ਕਰਕੇ ਯਹੋਵਾਹ ਨੇ ਅਦੋਮ ਤੋਂ ਬਦਲਾ ਲੈਣ ਵਾਸਤੇ ਤਲਵਾਰ ਚਲਾਈ ਸੀ!—ਯਸਾਯਾਹ 34:5-15; ਯਿਰਮਿਯਾਹ 49:7-22.
ਬਾਈਬਲ ਪੜ੍ਹਾਈ
(ਯਿਰਮਿਯਾਹ 50:1-10) ਉਹ ਬਚਨ ਜਿਹੜਾ ਯਹੋਵਾਹ ਬਾਬਲ ਲਈ ਕਸਦੀਆਂ ਦੇ ਦੇਸ ਦੇ ਵਿਖੇ ਯਿਰਮਿਯਾਹ ਨਬੀ ਦੇ ਰਾਹੀਂ ਬੋਲਿਆ, —2 ਕੌਮਾਂ ਦੇ ਵਿੱਚ ਦੱਸੋ ਅਤੇ ਸੁਣਾਓ, ਝੰਡਾ ਖੜਾ ਕਰੋ ਅਤੇ ਸੁਣਾਓ, ਨਾ ਲੁਕਾਓ ਪਰ ਆਖੋ, ਬਾਬਲ ਲੈ ਲਿਆ ਗਿਆ! ਬੇਲ ਸ਼ਰਮਿੰਦਾ ਹੋਇਆ, ਮਰੋਦਾਕ ਹੱਕਾ ਬੱਕਾ ਹੋਇਆ, ਉਹ ਦੀਆਂ ਮੂਰਤਾਂ ਸ਼ਰਮਿੰਦਾ ਹੋਈਆਂ, ਉਹ ਦੇ ਬੁੱਤ ਹੱਕੇ ਬੱਕੇ ਰਹਿ ਗਏ!। 3 ਉੱਤਰ ਵੱਲੋਂ ਉਹ ਦੇ ਵਿਰੁੱਧ ਇੱਕ ਕੌਮ ਚੜ੍ਹੀ ਆਉਂਦੀ ਹੈ ਜਿਹੜੀ ਉਹ ਦੇ ਦੇਸ ਨੂੰ ਵਿਰਾਨ ਕਰ ਦੇਵੇਗੀ ਅਤੇ ਉਹ ਦੇ ਵਿੱਚ ਕੋਈ ਨਾ ਵੱਸੇਗਾ। ਆਦਮੀਆਂ ਤੋਂ ਡੰਗਰ ਤੀਕ ਖਿਸਕ ਕੇ ਚੱਲੇ ਜਾਣਗੇ। 4 ਓਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ, ਯਹੋਵਾਹ ਦਾ ਵਾਕ ਹੈ, ਇਸਰਾਏਲੀ ਅਤੇ ਯਹੂਦੀ ਇਕੱਠੇ ਆਉਣਗੇ, ਓਹ ਰੋਂਦੇ ਰੋਂਦੇ ਆਉਣਗੇ, ਓਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਣਗੇ। 5 ਓਹ ਆਪਣਿਆਂ ਮੂੰਹਾਂ ਨੂੰ ਉੱਧਰ ਕਰ ਕੇ ਸੀਯੋਨ ਦਾ ਰਾਹ ਪੁੱਛਣਗੇ ਕਿ ਆਓ, ਅਸੀਂ ਯਹੋਵਾਹ ਨਾਲ ਮਿਲ ਕੇ ਇੱਕ ਸਦੀਪ ਕਾਲ ਦਾ ਨੇਮ ਬੰਨ੍ਹੀਏ ਜਿਹੜਾ ਵਿਸਾਰਿਆ ਨਾ ਜਾਵੇਗਾ। 6 ਮੇਰੀ ਪਰਜਾ ਭੁੱਲੀ ਭੇਡ ਹੈ, ਓਹਨਾਂ ਦੇ ਆਜੜੀਆਂ ਨੇ ਓਹਨਾਂ ਨੂੰ ਕੁਰਾਹੇ ਪਾਇਆ, ਉਨ੍ਹਾਂ ਨੇ ਓਹਨਾਂ ਨੂੰ ਪਹਾੜਾਂ ਵਿੱਚ ਭੁੰਆਇਆ। ਓਹ ਪਹਾੜੀ ਤੋਂ ਟਿੱਲੇ ਨੂੰ ਗਏ, ਓਹ ਆਪਣੇ ਲੇਟਣ ਦਾ ਥਾਂ ਭੁੱਲ ਗਏ ਹਨ। 7 ਓਹ ਸਾਰੇ ਜਿਨ੍ਹਾਂ ਨੇ ਓਹਨਾਂ ਨੂੰ ਲੱਭਿਆ ਓਹਨਾਂ ਨੂੰ ਖਾ ਗਏ। ਓਹਨਾਂ ਦੇ ਵਿਰੋਧੀਆਂ ਨੇ ਆਖਿਆ, ਅਸੀਂ ਦੋਸ਼ੀ ਨਹੀਂ ਹਾਂ, ਓਹਨਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ ਜਿਹੜਾ ਧਰਮ ਅਸਥਾਨ ਹੈ, ਹਾਂ, ਯਹੋਵਾਹ, ਓਹਨਾਂ ਦੇ ਪਿਉ ਦਾਦਿਆਂ ਦੀ ਆਸ। 8 ਬਾਬਲ ਦੇ ਵਿਚਕਾਰੋਂ ਨੱਠੋ ਅਤੇ ਕਸਦੀਆਂ ਦੇ ਦੇਸ ਵਿੱਚੋਂ ਨਿੱਕਲੋ ਅਤੇ ਇੱਜੜ ਦੇ ਅੱਗੇ ਬੱਕਰਿਆਂ ਵਾਂਙੁ ਹੋਵੋ। 9 ਕਿਉਂ ਜੋ ਵੇਖੋ, ਮੈਂ ਉੱਤਰ ਦੇਸ ਵੱਲੋਂ ਵੱਡੀਆਂ ਕੌਮਾਂ ਦਾ ਇੱਕ ਦਲ ਪਰੇਰ ਕੇ ਬਾਬਲ ਦੇ ਵਿਰੁੱਧ ਚੜ੍ਹਾ ਲਿਆਉਂਦਾ ਹਾਂ। ਓਹ ਉਸ ਦੇ ਵਿਰੁੱਧ ਪਾਲਾਂ ਬੰਨ੍ਹਣਗੇ ਅਤੇ ਉੱਥੋਂ ਉਸ ਨੂੰ ਲੈ ਲੈਣਗੇ। ਓਹਨਾਂ ਦੇ ਬਾਣ ਇੱਕ ਘਾਗ ਸੂਰਮੇ ਦੇ ਹੋਣਗੇ ਜਿਹੜਾ ਖਾਲੀ ਹੱਥ ਨਹੀਂ ਮੁੜਦਾ। 10 ਕਸਦੀ ਲੁੱਟੇ ਜਾਣਗੇ ਅਤੇ ਜਿਹੜੇ ਉਸ ਨੂੰ ਲੁੱਟਣਗੇ ਓਹ ਰੱਜ ਜਾਣਗੇ, ਯਹੋਵਾਹ ਦਾ ਵਾਕ ਹੈ।