ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
2-8 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 7-9
ਯਹੋਵਾਹ ਅਣਗਿਣਤ ਲੋਕਾਂ ਦੀ ਇਕ ਵੱਡੀ ਭੀੜ ਨੂੰ ਬਰਕਤ ਦਿੰਦਾ ਹੈ”
(ਪ੍ਰਕਾਸ਼ ਦੀ ਕਿਤਾਬ 7:9) ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ ਦੀ ਇਕ ਵੱਡੀ ਭੀੜ ਦੇਖੀ ਜਿਸ ਨੂੰ ਕੋਈ ਵੀ ਗਿਣ ਨਾ ਸਕਿਆ। ਉਹ ਲੋਕ ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਚਿੱਟੇ ਚੋਗੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਖਜੂਰ ਦੀਆਂ ਟਾਹਣੀਆਂ ਸਨ।
it-1 997 ਪੈਰਾ 1
ਵੱਡੀ ਭੀੜ
ਇਸ ਨਾਲ ਸਵਾਲ ਖੜ੍ਹਾ ਹੁੰਦਾ ਹੈ ਕਿ ਜੇ “ਵੱਡੀ ਭੀੜ” ਉਹ ਲੋਕ ਹਨ ਜੋ ਮੁਕਤੀ ਪਾ ਕੇ ਧਰਤੀ ʼਤੇ ਹੀ ਰਹਿਣਗੇ, ਤਾਂ ਉਹ ਇਹ ਕਿਵੇਂ ਕਹਿ ਸਕਦੇ ਕਿ ਉਹ ‘ਪਰਮੇਸ਼ੁਰ ਦੇ ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ ਖੜ੍ਹੇ ਸਨ।’ (ਪ੍ਰਕਾ 7:9) ਬਾਈਬਲ ਵਿਚ ਕਦੀ-ਕਦਾਈਂ ‘ਖੜ੍ਹੇ’ ਹੋਣਾ ਇਸ ਗੱਲ ਨੂੰ ਦਰਸਾਉਂਦਾ ਕਿ ਇਕ ਵਿਅਕਤੀ ਜਾਂ ਸਮੂਹ ਨੂੰ ਉਸ ਸ਼ਖ਼ਸ ਦੀ ਮਨਜ਼ੂਰੀ ਪ੍ਰਾਪਤ ਹੈ ਜਿਸ ਦੇ ਸਾਮ੍ਹਣੇ ਉਹ ਖੜ੍ਹਾ ਜਾਂ ਖੜ੍ਹੇ ਹਨ। (ਜ਼ਬੂ 1:5; 5:5; ਕਹਾ 22:29; ਲੂਕਾ 1:19) ਦਰਅਸਲ, ਪ੍ਰਕਾਸ਼ ਦੀ ਕਿਤਾਬ ਦੇ ਪਿਛਲੇ ਅਧਿਆਏ ਵਿਚ ਦੱਸਿਆ ਗਿਆ ਹੈ ਕਿ “ਧਰਤੀ ਦੇ ਰਾਜੇ, ਵੱਡੇ-ਵੱਡੇ ਅਫ਼ਸਰ, ਫ਼ੌਜ ਦੇ ਕਮਾਂਡਰ, ਅਮੀਰ, ਤਾਕਤਵਰ ਲੋਕ ਅਤੇ ਸਾਰੇ ਗ਼ੁਲਾਮ ਤੇ ਸਾਰੇ ਆਜ਼ਾਦ ਇਨਸਾਨ” ਆਪਣੇ ਆਪ ਨੂੰ “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਅਤੇ ਲੇਲੇ ਦੇ ਕ੍ਰੋਧ ਤੋਂ” ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ “ਕਿਉਂਕਿ ਉਨ੍ਹਾਂ [ਯਾਨੀ ਪਰਮੇਸ਼ੁਰ ਅਤੇ ਲੇਲੇ] ਦੇ ਕ੍ਰੋਧ ਦਾ ਮਹਾਨ ਦਿਨ ਆ ਗਿਆ ਹੈ ਅਤੇ ਕੌਣ ਬਚ ਸਕੇਗਾ?” (ਪ੍ਰਕਾ 6:15-17; ਲੂਕਾ 21:36 ਨਾਲ ਤੁਲਨਾ ਕਰੋ।) ਸੋ “ਵੱਡੀ ਭੀੜ” ਉਨ੍ਹਾਂ ਲੋਕਾਂ ਦੀ ਬਣੀ ਹੈ ਜੋ ਉਸ ਕ੍ਰੋਧ ਦੇ ਸਮੇਂ ਵਿੱਚੋਂ ਬਚ ਨਿਕਲਣਗੇ ਅਤੇ ਜੋ ਪਰਮੇਸ਼ੁਰ ਅਤੇ ਲੇਲੇ ਦੇ ਸਾਮ੍ਹਣੇ “ਖੜ੍ਹੇ” ਹੋ ਸਕਣਗੇ ਕਿਉਂਕਿ ਉਨ੍ਹਾਂ ਨੂੰ ਪਰਮੇਸ਼ੁਰ ਅਤੇ ਲੇਲੇ ਦੀ ਮਨਜ਼ੂਰੀ ਪ੍ਰਾਪਤ ਹੈ।
it-2 1127 ਪੈਰਾ 4
ਮਹਾਂਕਸ਼ਟ
ਯਰੂਸ਼ਲਮ ਦੇ ਨਾਸ਼ ਤੋਂ ਤਕਰੀਬਨ ਤਿੰਨ ਦਹਾਕਿਆਂ ਬਾਅਦ, ਸਾਰੀਆਂ ਕੌਮਾਂ, ਕਬੀਲਿਆਂ ਅਤੇ ਨਸਲਾਂ ਦੇ ਲੋਕਾਂ ਦੀ ਇਕ ਵੱਡੀ ਭੀੜ ਬਾਰੇ ਯੂਹੰਨਾ ਰਸੂਲ ਨੂੰ ਦੱਸਿਆ ਗਿਆ: “ਇਹ ਉਹ ਲੋਕ ਹਨ ਜਿਹੜੇ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ।” (ਪ੍ਰਕਾ 7:13, 14) ਇਸ ਬਾਰੇ ਰਸੂਲਾਂ ਦੇ ਕੰਮ 7:9,10 ਵਿਚ ਵੀ ਦੱਸਿਆ ਗਿਆ ਹੈ: “ਪਰਮੇਸ਼ੁਰ ਨੇ [ਯੂਸੁਫ਼] ਦਾ ਸਾਥ ਦਿੱਤਾ, ਅਤੇ ਉਸ ਨੂੰ ਉਸ ਦੇ ਸਾਰੇ ਕਸ਼ਟਾਂ ਤੋਂ ਛੁਡਾਇਆ।” ਯੂਸੁਫ਼ ਦਾ ਉਸ ਦੇ ਸਾਰੇ ਕਸ਼ਟਾਂ ਤੋਂ ਛੁਡਾਏ ਜਾਣ ਦਾ ਸਿਰਫ਼ ਇਹ ਮਤਲਬ ਨਹੀਂ ਕਿ ਉਸ ਨੂੰ ਸਹਿਣ ਦੀ ਤਾਕਤ ਦਿੱਤੀ ਗਈ, ਪਰ ਆਪਣੇ ʼਤੇ ਆਈਆਂ ਤਕਲੀਫ਼ਾਂ ਵਿੱਚੋਂ ਉਹ ਬਚ ਵੀ ਨਿਕਲਿਆ।
it-1 996-997
ਵੱਡੀ ਭੀੜ
ਉਨ੍ਹਾਂ ਦੀ ਪਛਾਣ। “ਵੱਡੀ ਭੀੜ” ਦੀ ਪਛਾਣ ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 7 ਵਿਚ ਦਿੱਤੀ ਜਾਣਕਾਰੀ ਅਤੇ ਇਸ ਨਾਲ ਮਿਲਦੇ-ਜੁਲਦੇ ਹੋਰ ਬਿਰਤਾਂਤਾਂ ਤੋਂ ਹੁੰਦੀ ਹੈ। ਪ੍ਰਕਾਸ਼ ਦੀ ਕਿਤਾਬ 7:15-17 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ “ਉਨ੍ਹਾਂ ਦੀ ਰੱਖਿਆ ਕਰੇਗਾ,” “ਉਨ੍ਹਾਂ ਨੂੰ ਅੰਮ੍ਰਿਤ ਜਲ ਦੇ ਚਸ਼ਮਿਆਂ ਕੋਲ” ਲੈ ਜਾਵੇਗਾ ਅਤੇ “ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ।” ਪ੍ਰਕਾਸ਼ ਦੀ ਕਿਤਾਬ 21:2-4 ਵਿਚ ਵੀ ਮਿਲਦੇ-ਜੁਲਦੇ ਸ਼ਬਦ ਹਨ, ਜਿਵੇਂ “ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ,” “ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ।” ਇਹ ਦਰਸ਼ਣ ਉਨ੍ਹਾਂ ਲੋਕਾਂ ਬਾਰੇ ਹੈ ਜੋ ਧਰਤੀ ʼਤੇ ਹਨ, ਨਾ ਕਿ ਉਨ੍ਹਾਂ ਲੋਕਾਂ ਬਾਰੇ ਜੋ ਸਵਰਗ ਵਿਚ ਹਨ, ਜਿੱਥੋਂ ‘ਨਵਾਂ ਯਰੂਸ਼ਲਮ ਉਤਰਦਾ ਹੈ।’
ਹੀਰੇ-ਮੋਤੀਆਂ ਦੀ ਖੋਜ ਕਰੋ
(ਪ੍ਰਕਾਸ਼ ਦੀ ਕਿਤਾਬ 7:1) ਇਸ ਤੋਂ ਬਾਅਦ ਮੈਂ ਧਰਤੀ ਦੇ ਚਾਰਾਂ ਖੂੰਜਿਆਂ ʼਤੇ ਚਾਰ ਦੂਤ ਖੜ੍ਹੇ ਦੇਖੇ ਜਿਨ੍ਹਾਂ ਨੇ ਧਰਤੀ ਦੀਆਂ ਚਾਰੇ ਹਵਾਵਾਂ ਨੂੰ ਮਜ਼ਬੂਤੀ ਨਾਲ ਫੜ ਕੇ ਰੋਕ ਰੱਖਿਆ ਸੀ, ਤਾਂਕਿ ਹਵਾ ਨਾ ਧਰਤੀ ਉੱਤੇ, ਨਾ ਸਮੁੰਦਰ ਉੱਤੇ ਅਤੇ ਨਾ ਹੀ ਕਿਸੇ ਦਰਖ਼ਤ ਉੱਤੇ ਵਗੇ।
re 115 ਪੈਰਾ 4
ਪਰਮੇਸ਼ੁਰ ਦੇ ਇਜ਼ਰਾਈਲ ʼਤੇ ਆਖ਼ਰੀ ਮੁਹਰ
4 ਬਿਨਾਂ ਸ਼ੱਕ, ਇਹ ਚਾਰ ਦੂਤ ਯਹੋਵਾਹ ਵੱਲੋਂ ਠਹਿਰਾਏ ਹੋਏ ਦੂਤਾਂ ਦੇ ਚਾਰ ਸਮੂਹਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਠਹਿਰਾਏ ਹੋਏ ਸਮੇਂ ਤਕ ਸਜ਼ਾ ਦੀਆਂ ਹਵਾਵਾਂ ਨੂੰ ਰੋਕ ਕੇ ਰੱਖਿਆ ਹੋਇਆ ਹੈ। ਜਦੋਂ ਦੂਤ ਪਰਮੇਸ਼ੁਰ ਦੇ ਕ੍ਰੋਧ ਦੀਆਂ ਇਨ੍ਹਾਂ ਹਵਾਵਾਂ ਨੂੰ ਉੱਤਰ, ਦੱਖਣ, ਪੂਰਬ ਤੇ ਪੱਛਮ ਤੋਂ ਇੱਕੋ ਵਾਰ ਛੱਡਣਗੇ, ਤਾਂ ਬਹੁਤ ਭਿਆਨਕ ਵਿਨਾਸ਼ ਹੋਵੇਗਾ। ਇਹ ਉਸੇ ਤਰ੍ਹਾਂ ਹੋਵੇਗਾ, ਜਿਵੇਂ ਯਹੋਵਾਹ ਨੇ ਚਾਰ ਹਵਾਵਾਂ ਨੂੰ ਪੁਰਾਣੇ ਸ਼ਹਿਰ ਏਲਾਮ ਨੂੰ ਖਿੰਡਾ ਦੇਣ ਲਈ ਵਰਤਿਆ ਸੀ ਤੇ ਉਸ ਦਾ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ ਸੀ। ਪਰ ਇਹ ਵਿਨਾਸ਼ ਬਹੁਤ ਵੱਡੇ ਪੈਮਾਨੇ ʼਤੇ ਹੋਵੇਗਾ। (ਯਿਰਮਿਯਾਹ 49:36-38) ਇਹ ਬਹੁਤ ਵੱਡੇ ਤੂਫ਼ਾਨ ਵਾਂਗ ਹੋਵੇਗਾ ਜੋ ਉਸ “ਵਾਵਰੋਲੇ” ਨਾਲੋਂ ਵੀ ਜ਼ਿਆਦਾ ਤਬਾਹੀ ਮਚਾਏਗਾ, ਜਿਸ ਨਾਲ ਯਹੋਵਾਹ ਨੇ ਅੰਮੋਨੀਆਂ ਦਾ ਨਾਸ਼ ਕੀਤਾ ਸੀ। (ਆਮੋਸ 1:13-15) ਜਦੋਂ ਯਹੋਵਾਹ ਆਪਣੇ ਰਾਜ ਕਰਨ ਦੇ ਹੱਕ ਨੂੰ ਹਮੇਸ਼ਾ-ਹਮੇਸ਼ਾ ਲਈ ਸਹੀ ਸਿੱਧ ਕਰੇਗਾ, ਤਾਂ ਸ਼ੈਤਾਨ ਦੇ ਸੰਗਠਨ ਦਾ ਕੋਈ ਵੀ ਹਿੱਸਾ ਉਸ ਦੇ ਕ੍ਰੋਧ ਦੇ ਦਿਨ ਦਾ ਸਾਮ੍ਹਣਾ ਨਹੀਂ ਕਰ ਸਕੇਗਾ।—ਜ਼ਬੂਰ 83:15, 18; ਯਸਾਯਾਹ 29:5, 6.
it-1 12
ਅਬਦੋਨ
ਅਬਦੋਨ, ਅਥਾਹ ਕੁੰਡ ਦਾ ਰਾਜਾ—ਉਹ ਕੌਣ ਹੈ?
ਪ੍ਰਕਾਸ਼ ਦੀ ਕਿਤਾਬ 9:11 ਵਿਚ ‘ਅਥਾਹ ਕੁੰਡ ਦੇ ਦੂਤ’ ਦਾ ਨਾਂ “ਅਬਦੋਨ” ਦੱਸਿਆ ਗਿਆ ਹੈ। ਉਸ ਦਾ ਯੂਨਾਨੀ ਨਾਂ “ਅਪੋਲੀਅਨ” ਹੈ ਜਿਸ ਦਾ ਮਤਲਬ ਹੈ, “ਵਿਨਾਸ਼ ਕਰਨ ਵਾਲਾ।” 19ਵੀਂ ਸਦੀ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਆਇਤ ਕੁਝ ਇਨਸਾਨਾਂ ʼਤੇ ਲਾਗੂ ਹੁੰਦੀ ਹੈ, ਜਿਵੇਂ ਬਾਦਸ਼ਾਹ ਵੇਸਪੇਸ਼ਨ, ਮੁਹੰਮਦ ਅਤੇ ਨੈਪੋਲੀਅਨ ʼਤੇ। ਨਾਲੇ ਅਕਸਰ ਇਸ ਦੂਤ ਦੇ ਰਵੱਈਏ ਨੂੰ “ਸ਼ੈਤਾਨੀ” ਕਿਹਾ ਜਾਂਦਾ ਸੀ। ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਪ੍ਰਕਾਸ਼ ਦੀ ਕਿਤਾਬ 20:1-3 ਵਿਚ ਜਿਸ ਦੂਤ ਕੋਲ “ਅਥਾਹ ਕੁੰਡ ਦੀ ਚਾਬੀ” ਹੈ, ਉਸ ਨੂੰ ਸਵਰਗ ਤੋਂ ਪਰਮੇਸ਼ੁਰ ਦਾ ਨੁਮਾਇੰਦਾ ਦਰਸਾਇਆ ਗਿਆ ਹੈ ਅਤੇ “ਸ਼ੈਤਾਨ” ਵਰਗਾ ਰਵੱਈਆ ਹੋਣ ਦੀ ਬਜਾਇ ਉਹ ਸ਼ੈਤਾਨ ਨੂੰ ਬੰਨ੍ਹਦਾ ਹੈ ਤੇ ਉਸ ਨੂੰ ਅਥਾਹ ਕੁੰਡ ਵਿਚ ਸੱਟ ਦਿੰਦਾ ਹੈ। ਪ੍ਰਕਾਸ਼ ਦੀ ਕਿਤਾਬ 9:11 ʼਤੇ ਟਿੱਪਣੀ ਕਰਦੇ ਹੋਏ ਇਕ ਹੋਰ ਬਾਈਬਲ ਵਿਚ ਲਿਖਿਆ ਹੈ: “ਅਬਦੋਨ ਸ਼ੈਤਾਨ ਦਾ ਨਹੀਂ, ਸਗੋਂ ਪਰਮੇਸ਼ੁਰ ਦਾ ਦੂਤ ਹੈ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਨਾਸ਼ ਕਰਨ ਦਾ ਕੰਮ ਕਰਦਾ ਹੈ।”
ਇਬਰਾਨੀ ਲਿਖਤਾਂ ਦੀਆਂ ਆਇਤਾਂ ਤੋਂ ਇਹ ਜ਼ਾਹਰ ਹੁੰਦਾ ਕਿ ਐਵ-ਦੋਨ ਦੀ ਤੁਲਨਾ ਸ਼ੀਓਲ ਅਤੇ ਮੌਤ ਨਾਲ ਕੀਤੀ ਗਈ ਹੈ। ਪ੍ਰਕਾਸ਼ ਦੀ ਕਿਤਾਬ 1:18 ਵਿਚ ਯਿਸੂ ਮਸੀਹ ਕਹਿੰਦਾ ਹੈ: “ਮੈਂ ਹਮੇਸ਼ਾ-ਹਮੇਸ਼ਾ ਜੀਉਂਦਾ ਰਹਾਂਗਾ ਅਤੇ ਮੇਰੇ ਕੋਲ ਮੌਤ ਅਤੇ ਕਬਰ ਦੀਆਂ ਚਾਬੀਆਂ ਹਨ।” ਲੂਕਾ 8:31 ਤੋਂ ਅਥਾਹ ਕੁੰਡ ਉੱਤੇ ਉਸ ਦੇ ਅਧਿਕਾਰ ਦਾ ਪਤਾ ਲੱਗਦਾ ਹੈ। ਇਬਰਾਨੀਆਂ 2:14 ਵਿੱਚੋਂ ਪਤਾ ਲੱਗਦਾ ਕਿ ਉਸ ਕੋਲ ਨਾਸ਼ ਕਰਨ ਦੀ ਤਾਕਤ ਹੈ, ਇੱਥੋਂ ਤਕ ਕਿ ਸ਼ੈਤਾਨ ਨੂੰ ਨਾਸ਼ ਕਰਨ ਦੀ ਵੀ। ਉੱਥੇ ਲਿਖਿਆ ਹੈ ਕਿ ਯਿਸੂ “ਹੱਡ-ਮਾਸ ਦਾ ਇਨਸਾਨ ਬਣਿਆ, ਤਾਂਕਿ ਉਹ ਆਪਣੀ ਮੌਤ ਦੇ ਜ਼ਰੀਏ ਸ਼ੈਤਾਨ ਨੂੰ ਖ਼ਤਮ ਕਰੇ ਜਿਸ ਕੋਲ ਮੌਤ ਦੇ ਹਥਿਆਰ ਹਨ।” ਪ੍ਰਕਾਸ਼ ਦੀ ਕਿਤਾਬ 19:11-16 ਵਿਚ ਉਸ ਨੂੰ ਪਰਮੇਸ਼ੁਰ ਵੱਲੋਂ ਨਾਸ਼ ਕਰਨ ਵਾਲੇ ਜਾਂ ਸਜ਼ਾ ਦੇਣ ਵਾਲੇ ਵਜੋਂ ਦਰਸਾਇਆ ਗਿਆ ਹੈ।—ਅਪੋਲੀਅਨ ਦੇਖੋ।
9-15 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 10-12
“ਦੋ ਗਵਾਹਾਂ ਨੂੰ ਜਾਨੋਂ ਮਾਰਿਆ ਗਿਆ ਅਤੇ ਜੀਉਂਦਾ ਕੀਤਾ ਗਿਆ”
ਪਾਠਕਾਂ ਵੱਲੋਂ ਸਵਾਲ
ਪ੍ਰਕਾਸ਼ ਦੀ ਕਿਤਾਬ ਦੇ 11ਵੇਂ ਅਧਿਆਇ ਵਿਚ ਦੱਸੇ ਦੋ ਗਵਾਹ ਕੌਣ ਸਨ?
◼ ਪ੍ਰਕਾਸ਼ ਦੀ ਕਿਤਾਬ 11:3 ਵਿਚ ਦੋ ਗਵਾਹਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ 1,260 ਦਿਨਾਂ ਲਈ ਭਵਿੱਖਬਾਣੀ ਕਰਨੀ ਸੀ। ਫਿਰ ਬਿਰਤਾਂਤ ਦੱਸਦਾ ਹੈ ਕਿ ਵਹਿਸ਼ੀ ਦਰਿੰਦੇ ਨੇ ‘ਇਨ੍ਹਾਂ ਨੂੰ ਹਰਾ ਕੇ ਜਾਨੋਂ ਮਾਰ ਸੁੱਟਿਆ।’ ਪਰ “ਸਾਢੇ ਤਿੰਨ ਦਿਨਾਂ ਬਾਅਦ” ਇਨ੍ਹਾਂ ਦੋ ਗਵਾਹਾਂ ਨੂੰ ਜੀਉਂਦਾ ਕੀਤਾ ਗਿਆ ਅਤੇ ਦੇਖਣ ਵਾਲੇ ਹੱਕੇ-ਬੱਕੇ ਰਹਿ ਗਏ।—ਪ੍ਰਕਾ. 11:7, 11.
ਇਹ ਦੋ ਗਵਾਹ ਕੌਣ ਸਨ? ਬਿਰਤਾਂਤ ਦੀ ਜਾਂਚ ਕਰ ਕੇ ਅਸੀਂ ਇਨ੍ਹਾਂ ਦੀ ਪਛਾਣ ਕਰ ਸਕਦੇ ਹਾਂ। ਪਹਿਲੀ ਗੱਲ, ਬਾਈਬਲ ਇਨ੍ਹਾਂ ਦੋ ਗਵਾਹਾਂ ਨੂੰ ‘ਦੋ ਜ਼ੈਤੂਨ ਦੇ ਦਰਖ਼ਤਾਂ ਅਤੇ ਦੋ ਸ਼ਮਾਦਾਨਾਂ’ ਨਾਲ ਦਰਸਾਉਂਦੀ ਹੈ। (ਪ੍ਰਕਾ. 11:4) ਇਸ ਤੋਂ ਸਾਨੂੰ ਜ਼ਕਰਯਾਹ ਦੀ ਭਵਿੱਖਬਾਣੀ ਵਿਚ ਦੱਸੇ ਸ਼ਮਾਦਾਨ ਤੇ ਦੋ ਜ਼ੈਤੂਨ ਦੇ ਦਰਖ਼ਤ ਚੇਤੇ ਆਉਂਦੇ ਹਨ। ਜ਼ੈਤੂਨ ਦੇ ਦੋ ਦਰਖ਼ਤਾਂ ਦਾ ਮਤਲਬ ਦੱਸਿਆ ਗਿਆ ਸੀ ਕਿ ਉਹ “ਦੋ ਤੇਲ ਨਾਲ ਮਸਹ ਹੋਏ ਪੁਰਖ” ਯਾਨੀ ਹਾਕਮ ਜ਼ਰੁੱਬਾਬਲ ਅਤੇ ਮਹਾਂ ਪੁਜਾਰੀ ਯਹੋਸ਼ੁਆ ਸਨ “ਜੋ ਸਾਰੀ ਧਰਤੀ ਦੇ ਮਾਲਕ ਦੇ ਹਜ਼ੂਰ ਖੜੇ ਰਹਿੰਦੇ” ਸਨ। (ਜ਼ਕ. 4:1-3, 14) ਦੂਜੀ ਗੱਲ, ਇਹ ਦੋ ਗਵਾਹ ਮੂਸਾ ਅਤੇ ਏਲੀਯਾਹ ਵਰਗੇ ਚਮਤਕਾਰ ਕਰ ਰਹੇ ਸਨ।—ਪ੍ਰਕਾਸ਼ ਦੀ ਕਿਤਾਬ 11:5, 6 ਦੀ ਤੁਲਨਾ ਗਿਣਤੀ 16:1-7, 28-35 ਅਤੇ 1 ਰਾਜਿਆਂ 17:1; 18:41-45 ਨਾਲ ਕਰੋ।
ਪ੍ਰਕਾਸ਼ ਦੀ ਕਿਤਾਬ ਅਤੇ ਜ਼ਕਰਯਾਹ ਦੇ ਹਵਾਲਿਆਂ ਵਿਚ ਕਿਹੜੀ ਗੱਲ ਮਿਲਦੀ-ਜੁਲਦੀ ਹੈ? ਦੋਵਾਂ ਹਵਾਲਿਆਂ ਵਿਚ ਪਰਮੇਸ਼ੁਰ ਦੇ ਚੁਣੇ ਹੋਏ ਆਦਮੀਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਪਰੀਖਿਆ ਦੀ ਘੜੀ ਦੌਰਾਨ ਯਹੋਵਾਹ ਦੇ ਲੋਕਾਂ ਦੀ ਅਗਵਾਈ ਕੀਤੀ ਸੀ। 1914 ਨੂੰ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਣ ਸਮੇਂ ਜਿਨ੍ਹਾਂ ਚੁਣੇ ਹੋਏ ਭਰਾਵਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕੀਤੀ ਸੀ, ਉਨ੍ਹਾਂ ਨੇ ਪ੍ਰਕਾਸ਼ ਦੀ ਕਿਤਾਬ ਦੇ 11ਵੇਂ ਅਧਿਆਇ ਦੀ ਭਵਿੱਖਬਾਣੀ ਨੂੰ ਪੂਰਾ ਕਰਦਿਆਂ “ਤੱਪੜ ਪਾ ਕੇ” ਸਾਢੇ ਤਿੰਨ ਸਾਲ ਪ੍ਰਚਾਰ ਕੀਤਾ।
ਤੱਪੜ ਪਾ ਕੇ ਪ੍ਰਚਾਰ ਕਰਨ ਤੋਂ ਬਾਅਦ ਇਨ੍ਹਾਂ ਚੁਣੇ ਹੋਏ ਭਰਾਵਾਂ ਨੂੰ ਮਾਨੋ ਮਾਰ ਦਿੱਤਾ ਗਿਆ ਸੀ ਜਦੋਂ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਇਸ ਥੋੜ੍ਹੇ ਸਮੇਂ ਨੂੰ ਸਾਢੇ ਤਿੰਨ ਦਿਨਾਂ ਨਾਲ ਦਰਸਾਇਆ ਗਿਆ ਹੈ। ਯਹੋਵਾਹ ਦੇ ਲੋਕਾਂ ਦੇ ਦੁਸ਼ਮਣਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੇ ਕੰਮ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਸੀ ਜਿਸ ਕਰਕੇ ਦੁਸ਼ਮਣ ਬਹੁਤ ਖ਼ੁਸ਼ ਹੋਏ।—ਪ੍ਰਕਾ. 11:8-10.
ਪਰ ਭਵਿੱਖਬਾਣੀ ਮੁਤਾਬਕ ਸਾਢੇ ਤਿੰਨ ਦਿਨਾਂ ਬਾਅਦ ਦੋ ਗਵਾਹਾਂ ਨੂੰ ਜੀਉਂਦਾ ਕੀਤਾ ਗਿਆ। ਇਨ੍ਹਾਂ ਚੁਣੇ ਹੋਏ ਭਰਾਵਾਂ ਨੂੰ ਨਾ ਸਿਰਫ਼ ਜੇਲ੍ਹ ਵਿੱਚੋਂ ਰਿਹਾ ਕੀਤਾ ਗਿਆ, ਸਗੋਂ ਜਿਹੜੇ ਚੁਣੇ ਹੋਏ ਭਰਾ ਵਫ਼ਾਦਾਰ ਰਹੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਪ੍ਰਭੂ ਯਿਸੂ ਮਸੀਹ ਰਾਹੀਂ ਖ਼ਾਸ ਜ਼ਿੰਮੇਵਾਰੀ ਵੀ ਦਿੱਤੀ। ਇਹ ਵਫ਼ਾਦਾਰ ਭਰਾ ਉਨ੍ਹਾਂ ਭਰਾਵਾਂ ਵਿਚ ਸਨ ਜਿਨ੍ਹਾਂ ਨੂੰ 1919 ਵਿਚ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਨਿਯੁਕਤ ਕੀਤਾ ਗਿਆ ਤਾਂਕਿ ਆਖ਼ਰੀ ਦਿਨਾਂ ਦੌਰਾਨ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਉਸ ਬਾਰੇ ਗਿਆਨ ਦੇ ਸਕਣ।—ਮੱਤੀ 24:45-47; ਪ੍ਰਕਾ. 11:11, 12.
ਦਿਲਚਸਪੀ ਦੀ ਗੱਲ ਹੈ ਕਿ ਪ੍ਰਕਾਸ਼ ਦੀ ਕਿਤਾਬ 11:1, 2 ਇਨ੍ਹਾਂ ਘਟਨਾਵਾਂ ਦਾ ਸੰਬੰਧ ਉਸ ਸਮੇਂ ਨਾਲ ਜੋੜਦਾ ਹੈ ਜਦੋਂ ਪਰਮੇਸ਼ੁਰ ਦੇ ਮੰਦਰ ਨੂੰ ਮਿਣਿਆ ਯਾਨੀ ਜਾਂਚਿਆ ਗਿਆ ਸੀ। ਮਲਾਕੀ ਅਧਿਆਇ 3 ਵਿਚ ਵੀ ਪਰਮੇਸ਼ੁਰ ਦੇ ਮੰਦਰ ਦੀ ਇਸ ਤਰ੍ਹਾਂ ਦੀ ਜਾਂਚ ਬਾਰੇ ਦੱਸਿਆ ਗਿਆ ਹੈ। ਇਸ ਜਾਂਚ ਤੋਂ ਬਾਅਦ ਮੰਦਰ ਨੂੰ ਸ਼ੁੱਧ ਕੀਤਾ ਗਿਆ ਸੀ। (ਮਲਾ. 3:1-4) ਜਾਂਚ ਤੇ ਸ਼ੁੱਧ ਕਰਨ ਦਾ ਕੰਮ ਕਿੰਨੀ ਦੇਰ ਤਕ ਚੱਲਿਆ? 1914 ਤੋਂ ਲੈ ਕੇ 1919 ਦੇ ਸ਼ੁਰੂ ਤਕ। ਇਸ ਸਮੇਂ ਵਿਚ 1,260 ਦਿਨ (42 ਮਹੀਨੇ) ਅਤੇ ਸਾਢੇ ਤਿੰਨ ਦਿਨ (ਬਹੁਤ ਥੋੜ੍ਹਾ ਸਮਾਂ) ਸ਼ਾਮਲ ਸਨ ਜਿਨ੍ਹਾਂ ਦਾ ਜ਼ਿਕਰ ਪ੍ਰਕਾਸ਼ ਦੀ ਕਿਤਾਬ ਦੇ 11ਵੇਂ ਅਧਿਆਇ ਵਿਚ ਹੈ।
ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਨੇ ਇਸ ਮੰਦਰ ਨੂੰ ਸ਼ੁੱਧ ਕੀਤਾ ਤਾਂਕਿ ਉਹ ਖ਼ਾਸ ਲੋਕਾਂ ਨੂੰ ਸ਼ੁੱਧ ਕਰੇ ਜੋ ਚੰਗੇ ਕੰਮ ਕਰਨ! (ਤੀਤੁ. 2:14) ਨਾਲੇ ਅਸੀਂ ਵਫ਼ਾਦਾਰ ਚੁਣੇ ਹੋਏ ਭਰਾਵਾਂ ਦੀ ਕਦਰ ਕਰਦੇ ਹਾਂ ਜਿਨ੍ਹਾਂ ਨੇ ਪਰੀਖਿਆ ਦੀ ਘੜੀ ਦੌਰਾਨ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕੀਤੀ ਅਤੇ ਬਾਈਬਲ ਵਿਚ ਦੱਸੇ ਦੋ ਗਵਾਹਾਂ ਵਜੋਂ ਸੇਵਾ ਕੀਤੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਪ੍ਰਕਾਸ਼ ਦੀ ਕਿਤਾਬ 10:9, 10) ਮੈਂ ਦੂਤ ਕੋਲ ਜਾ ਕੇ ਉਸ ਤੋਂ ਛੋਟਾ ਕਾਗਜ਼ ਮੰਗਿਆ। ਅਤੇ ਉਸ ਨੇ ਮੈਨੂੰ ਕਿਹਾ: “ਇਸ ਨੂੰ ਲੈ ਅਤੇ ਖਾਹ। ਇਹ ਤੇਰੇ ਢਿੱਡ ਨੂੰ ਕੌੜਾ ਲੱਗੇਗਾ, ਪਰ ਤੇਰੇ ਮੂੰਹ ਨੂੰ ਸ਼ਹਿਦ ਵਾਂਗ ਮਿੱਠਾ ਲੱਗੇਗਾ।” 10 ਅਤੇ ਮੈਂ ਦੂਤ ਦੇ ਹੱਥੋਂ ਛੋਟਾ ਕਾਗਜ਼ ਲੈ ਕੇ ਖਾ ਲਿਆ। ਕਾਗਜ਼ ਮੇਰੇ ਮੂੰਹ ਨੂੰ ਸ਼ਹਿਦ ਵਾਂਗ ਮਿੱਠਾ ਲੱਗਾ, ਪਰ ਜਦੋਂ ਮੈਂ ਇਸ ਨੂੰ ਆਪਣੇ ਅੰਦਰ ਲੰਘਾ ਲਿਆ, ਤਾਂ ਇਹ ਮੇਰੇ ਢਿੱਡ ਨੂੰ ਕੌੜਾ ਲੱਗਾ।
it-2 880-881
ਲਪੇਟਵੀਂ ਪੱਤ੍ਰੀ ਜਾਂ ਕਾਗਜ਼
ਕਿਸੇ ਚੀਜ਼ ਨੂੰ ਦਰਸਾਉਣ ਲਈ ਵਰਤੀ ਗਈ। ਬਾਈਬਲ ਵਿਚ ਕਈ ਥਾਵਾਂ ʼਤੇ “ਲਪੇਟਵੀਂ ਪੱਤ੍ਰੀ” ਸ਼ਬਦ ਕਿਸੇ ਚੀਜ਼ ਨੂੰ ਦਰਸਾਉਣ ਲਈ ਵਰਤੇ ਗਏ ਹਨ। ਹਿਜ਼ਕੀਏਲ ਅਤੇ ਜ਼ਕਰਯਾਹ ਦੋਵਾਂ ਨੇ ਇਕ ਲਪੇਟਵੀਂ ਪੱਤਰੀ ਦੇਖੀ ਸੀ ਜਿਸ ਦੇ ਦੋਵੇਂ ਪਾਸੇ ਲਿਖਿਆ ਹੋਇਆ ਸੀ। ਪੱਤਰੀਆਂ ਉੱਤੇ ਅਕਸਰ ਇੱਕੋ ਪਾਸੇ ਲਿਖਿਆ ਜਾਂਦਾ ਸੀ, ਪਰ ਇਨ੍ਹਾਂ ਪੱਤਰੀਆਂ ਦੇ ਦੋਵੇਂ ਪਾਸੇ ਲਿਖਿਆ ਹੋਣਾ ਸ਼ਾਇਦ ਇਹ ਦਰਸਾਉਂਦਾ ਸੀ ਕਿ ਇਨ੍ਹਾਂ ਵਿਚ ਲਿਖਿਆ ਸੰਦੇਸ਼ ਬਹੁਤ ਗੰਭੀਰ ਸੀ। (ਹਿਜ਼ 2:9–3:3; ਜ਼ਕ 5:1-4) ਪ੍ਰਕਾਸ਼ ਦੀ ਕਿਤਾਬ ਦੇ ਇਕ ਦਰਸ਼ਣ ਵਿਚ ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੇ ਸੱਜੇ ਹੱਥ ਵਿਚ ਇਕ ਕਾਗਜ਼ ਸੀ ਜਿਸ ਨੂੰ ਗੋਲ ਲਪੇਟ ਕੇ ਸੱਤ ਮੁਹਰਾਂ ਨਾਲ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ ਤਾਂਕਿ ਇਸ ਵਿਚ ਲਿਖੀਆਂ ਗੱਲਾਂ ਦਾ ਪਤਾ ਨਾ ਲੱਗੇ ਜਦ ਤਕ ਪਰਮੇਸ਼ੁਰ ਦਾ ਲੇਲਾ ਇਨ੍ਹਾਂ ਨੂੰ ਨਾ ਖੋਲ੍ਹੇ। (ਪ੍ਰਕਾ 5:1, 12; 6:1, 12-14) ਬਾਅਦ ਵਿਚ ਇਸ ਦਰਸ਼ਣ ਵਿਚ ਯੂਹੰਨਾ ਨੂੰ ਵੀ ਇਕ ਪੱਤਰੀ ਜਾਂ ਕਾਗਜ਼ ਦਿਖਾਇਆ ਗਿਆ ਤੇ ਉਸ ਨੂੰ ਖਾਣ ਲਈ ਕਿਹਾ ਗਿਆ। ਇਹ ਯੂਹੰਨਾ ਨੂੰ ਖਾਣ ਨੂੰ ਮਿੱਠਾ ਲੱਗਾ, ਪਰ ਉਸ ਦੇ ਢਿੱਡ ਨੂੰ ਕੌੜਾ ਲੱਗਾ। ਇਹ ਕਾਗਜ਼ ਖੁੱਲ੍ਹਾ ਹੋਇਆ ਸੀ ਅਤੇ ਇਸ ʼਤੇ ਮੁਹਰ ਨਹੀਂ ਲੱਗੀ ਸੀ, ਮਤਲਬ ਕਿ ਇਸ ਵਿਚ ਦਿੱਤਾ ਸੰਦੇਸ਼ ਸਮਝਿਆ ਜਾ ਸਕਦਾ ਸੀ। ਇਸ ਵਿਚ ਲਿਖਿਆ ਸੰਦੇਸ਼ ਯੂਹੰਨਾ ਲਈ ਤਾਂ “ਮਿੱਠਾ” ਸੀ, ਪਰ ਇਸ ਵਿਚ ਲਿਖੀਆਂ ਗੱਲਾਂ ਉਸ ਲਈ ਕੌੜੀਆਂ ਵੀ ਸਨ ਜੋ ਦੂਸਰਿਆਂ ਨੂੰ ਦੱਸਣ ਲਈ ਉਸ ਨੂੰ ਕਿਹਾ ਗਿਆ ਸੀ। (ਪ੍ਰਕਾ 10:1-11) ਹਿਜ਼ਕੀਏਲ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ ਜਦੋਂ ਉਸ ਨੇ ਉਹ ਪੱਤਰੀ ਖਾਧੀ ਸੀ ਜਿਸ ਵਿਚ “ਵੈਣ, ਸੋਗ ਅਤੇ ਸਿਆਪਾ” ਲਿਖੇ ਹੋਏ ਸਨ।—ਹਿਜ਼ 2:10.
it-2 187 ਪੈਰੇ 7-9
ਜਣਨ-ਪੀੜਾਂ
ਪ੍ਰਕਾਸ਼ ਦੀ ਕਿਤਾਬ ਵਿਚ ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਦੇਖਿਆ ਕਿ ਸਵਰਗ ਤੋਂ ਇਕ ਤੀਵੀਂ ‘ਜਣਨ-ਪੀੜਾਂ ਲੱਗੀਆਂ ਹੋਣ ਕਰਕੇ ਚੀਕਾਂ ਮਾਰ ਰਹੀ ਸੀ ਅਤੇ ਦਰਦ ਨਾਲ ਤੜਫ ਰਹੀ ਸੀ।’ ਉਸ ਨੇ “ਇਕ ਮੁੰਡੇ ਨੂੰ, ਹਾਂ ਇਕ ਪੁੱਤਰ ਨੂੰ ਜਨਮ ਦਿੱਤਾ ਜਿਹੜਾ ਸਾਰੀਆਂ ਕੌਮਾਂ ਉੱਤੇ ਲੋਹੇ ਦੇ ਡੰਡੇ ਨਾਲ ਅਧਿਕਾਰ ਚਲਾਵੇਗਾ।” ਚਾਹੇ ਅਜਗਰ ਦੀ ਕੋਸ਼ਿਸ਼ ਸੀ ਕਿ ਉਹ ਬੱਚੇ ਨੂੰ ਨਿਗਲ ਜਾਵੇ, ਪਰ “ਤੀਵੀਂ ਦੇ ਬੱਚੇ ਨੂੰ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਲਿਆਂਦਾ ਗਿਆ।” (ਪ੍ਰਕਾ 12:1, 2, 4-6) ਉਸ ਬੱਚੇ ਨੂੰ ਪਰਮੇਸ਼ੁਰ ਕੋਲ ਲਿਆਂਦੇ ਜਾਣ ਦਾ ਮਤਲਬ ਹੈ ਕਿ ਪਰਮੇਸ਼ੁਰ ਉਸ ਨੂੰ ਆਪਣੇ ਬੱਚੇ ਦੇ ਤੌਰ ʼਤੇ ਸਵੀਕਾਰ ਕਰਦਾ ਹੈ। ਪੁਰਾਣੇ ਜ਼ਮਾਨੇ ਵਿਚ ਇਹ ਰਸਮ ਸੀ ਕਿ ਨਵ-ਜੰਮੇ ਬੱਚੇ ਨੂੰ ਉਸ ਦੇ ਪਿਤਾ ਅੱਗੇ ਸਵੀਕਾਰ ਹੋਣ ਲਈ ਲਿਆਂਦਾ ਜਾਂਦਾ ਸੀ। (ਜਨਮ ਦੇਖੋ।) ਇਹ “ਤੀਵੀਂ” ਪਰਮੇਸ਼ੁਰ ਦੀ “ਪਤਨੀ,” “ਸਵਰਗੀ ਯਰੂਸ਼ਲਮ,” ਅਤੇ ਮਸੀਹ ਅਤੇ ਉਸ ਦੇ ਭਰਾਵਾਂ ਦੀ “ਮਾਂ” ਹੈ।—ਗਲਾ 4:26; ਇਬ 2:11, 12, 17.
ਦਰਅਸਲ ਪਰਮੇਸ਼ੁਰ ਦੀ ਸਵਰਗੀ “ਤੀਵੀਂ” ਮੁਕੰਮਲ ਸੀ ਅਤੇ ਬੱਚੇ ਦਾ ਜਨਮ ਵੀ ਬਿਨਾਂ ਕਿਸੇ ਦਰਦ ਦੇ ਹੋਣਾ ਸੀ। ਇਸ ਲਈ ਉਸ ਦਾ ਜਣਨ-ਪੀੜਾਂ ਵਿਚ ਹੋਣਾ ਇਸ ਗੱਲ ਨੂੰ ਦਰਸਾਉਂਦਾ ਸੀ ਕਿ “ਤੀਵੀਂ” ਨੂੰ ਅਹਿਸਾਸ ਸੀ ਕਿ ਬੱਚੇ ਦਾ ਜਨਮ ਹੋਣ ਵਾਲਾ ਸੀ ਅਤੇ ਉਸ ਨੇ ਛੇਤੀ ਹੀ ਜਨਮ ਦੇਣਾ ਸੀ।—ਪ੍ਰਕਾ 12:2.
ਇਹ “ਪੁੱਤਰ” ਕੌਣ ਹੋਣਾ ਸੀ? ਉਸ ਨੇ “ਸਾਰੀਆਂ ਕੌਮਾਂ ਉੱਤੇ ਲੋਹੇ ਦੇ ਡੰਡੇ ਨਾਲ ਅਧਿਕਾਰ” ਚਲਾਉਣਾ ਸੀ। ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਬਾਰੇ ਇਹ ਗੱਲ ਜ਼ਬੂਰ 2:6-9 ਵਿਚ ਦੱਸੀ ਗਈ ਸੀ। ਪਰ ਯੂਹੰਨਾ ਨੇ ਇਹ ਦਰਸ਼ਣ ਮਸੀਹ ਦੇ ਧਰਤੀ ʼਤੇ ਜਨਮ, ਮੌਤ ਅਤੇ ਦੁਬਾਰਾ ਜੀ ਉੱਠਣ ਤੋਂ ਕਾਫ਼ੀ ਦੇਰ ਬਾਅਦ ਦੇਖਿਆ। ਯਿਸੂ ਮਸੀਹ ਆਪਣੀ ਮੌਤ ਤੋਂ ਬਾਅਦ ਦੁਬਾਰਾ ਜੀਉਂਦਾ ਹੋ ਕੇ ‘ਪਰਮੇਸ਼ੁਰ ਦੇ ਸੱਜੇ ਹੱਥ ਬੈਠ ਗਿਆ ਸੀ ਅਤੇ ਉਹ ਉਦੋਂ ਤੋਂ ਉਸ ਸਮੇਂ ਦੀ ਉਡੀਕ ਕਰ ਰਿਹਾ ਸੀ ਜਦੋਂ ਉਸ ਦੇ ਵੈਰੀਆਂ ਨੂੰ ਉਸ ਦੇ ਪੈਰਾਂ ਦੀ ਚੌਂਕੀ ਬਣਾਇਆ ਜਾਵੇਗਾ।’ ਇਸ ਲਈ ਇਹ ਦਰਸ਼ਣ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੇ ਹੱਥਾਂ ਵਿਚ ਮਸੀਹ ਦੇ ਰਾਜ ਦੇ ਜਨਮ ਨੂੰ ਦਰਸਾਉਂਦਾ ਹੈ।—ਇਬ 10:12, 13; ਜ਼ਬੂ 110:1; ਪ੍ਰਕਾ 12:10.
16-22 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 13-16
“ਵਹਿਸ਼ੀ ਦਰਿੰਦੇ ਤੋਂ ਨਾ ਡਰੋ”
ਯਹੋਵਾਹ “ਭੇਤ ਖੋਲ੍ਹਣ ਵਾਲਾ” ਪਰਮੇਸ਼ੁਰ ਹੈ
6 ਪਹਿਲੀ ਸਦੀ ਈ. ਦੇ ਅਖ਼ੀਰ ਵਿਚ ਦੁਬਾਰਾ ਜੀਉਂਦੇ ਹੋਏ ਯਿਸੂ ਨੇ ਯੂਹੰਨਾ ਰਸੂਲ ਨੂੰ ਕਈ ਅਨੋਖੇ ਦਰਸ਼ਣ ਦਿਖਾਏ ਸਨ। (ਪ੍ਰਕਾ. 1:1) ਇਕ ਦਰਸ਼ਣ ਵਿਚ ਯੂਹੰਨਾ ਨੇ ਦੇਖਿਆ ਕਿ ਅਜਗਰ ਯਾਨੀ ਸ਼ੈਤਾਨ ਇਕ ਵੱਡੇ ਸਮੁੰਦਰ ਦੇ ਕੰਢੇ ਉੱਤੇ ਖੜ੍ਹਾ ਸੀ। (ਪ੍ਰਕਾਸ਼ ਦੀ ਕਿਤਾਬ 13:1, 2 ਪੜ੍ਹੋ।) ਯੂਹੰਨਾ ਨੇ ਉਸ ਸਮੁੰਦਰ ਵਿੱਚੋਂ ਇਕ ਅਜੀਬ ਦਰਿੰਦੇ ਨੂੰ ਵੀ ਨਿਕਲਦਾ ਦੇਖਿਆ ਜਿਸ ਨੂੰ ਸ਼ੈਤਾਨ ਨੇ ਵੱਡਾ ਅਧਿਕਾਰ ਦਿੱਤਾ। ਬਾਅਦ ਵਿਚ ਇਕ ਦੂਤ ਨੇ ਯੂਹੰਨਾ ਨੂੰ ਦੱਸਿਆ ਕਿ ਗੂੜ੍ਹੇ ਲਾਲ ਰੰਗ ਦੇ ਦਰਿੰਦੇ ਦੇ ਸੱਤ ਸਿਰ “ਸੱਤ ਰਾਜੇ” ਜਾਂ ਸਰਕਾਰਾਂ ਹਨ। ਇਹ ਦਰਿੰਦਾ ਪ੍ਰਕਾਸ਼ ਦੀ ਕਿਤਾਬ 13:1 ਵਿਚ ਦੱਸੇ ਗਏ ਦਰਿੰਦੇ ਦੀ ਮੂਰਤੀ ਹੈ। (ਪ੍ਰਕਾ. 13:14, 15; 17:3, 9, 10) ਯੂਹੰਨਾ ਨੇ ਜਦੋਂ ਇਹ ਗੱਲਾਂ ਲਿਖੀਆਂ ਸਨ, ਉਦੋਂ ਪੰਜ ਰਾਜੇ ਖ਼ਤਮ ਹੋ ਚੁੱਕੇ ਸਨ, ਇਕ ਰਾਜਾ ਉਸ ਵੇਲੇ ਰਾਜ ਕਰ ਰਿਹਾ ਸੀ ਅਤੇ ਇਕ “ਅਜੇ ਨਹੀਂ ਆਇਆ” ਸੀ। ਇਹ ਸਰਕਾਰਾਂ ਜਾਂ ਵਿਸ਼ਵ ਸ਼ਕਤੀਆਂ ਕਿਹੜੀਆਂ ਹਨ? ਆਓ ਆਪਾਂ ਪ੍ਰਕਾਸ਼ ਦੀ ਕਿਤਾਬ ਵਿਚ ਜ਼ਿਕਰ ਕੀਤੇ ਗਏ ਇਸ ਦਰਿੰਦੇ ਦੇ ਇਕ-ਇਕ ਸਿਰ ਬਾਰੇ ਗੱਲ ਕਰੀਏ। ਅਸੀਂ ਇਹ ਵੀ ਦੇਖਾਂਗੇ ਕਿ ਦਾਨੀਏਲ ਨੇ ਕਈ ਸਦੀਆਂ ਪਹਿਲਾਂ ਹੀ ਇਨ੍ਹਾਂ ਵਿੱਚੋਂ ਕੁਝ ਵਿਸ਼ਵ ਸ਼ਕਤੀਆਂ ਬਾਰੇ ਕਿਹੜੀਆਂ ਹੋਰ ਗੱਲਾਂ ਦੱਸੀਆਂ ਸਨ।
re 194 ਪੈਰਾ 26
ਦੋ ਵਹਿਸ਼ੀ ਦਰਿੰਦਿਆਂ ਨਾਲ ਸੰਘਰਸ਼
26 ਦੋ ਸਿੰਗਾਂ ਵਾਲਾ ਵਹਿਸ਼ੀ ਦਰਿੰਦਾ ਕੌਣ ਹੋ ਸਕਦਾ ਹੈ? ਇਹ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹੈ ਜੋ ਕਿ ਪਹਿਲੇ ਵਹਿਸ਼ੀ ਦਰਿੰਦੇ ਦੇ ਸੱਤਵੇਂ ਸਿਰ ਵਰਗੀ ਹੈ, ਪਰ ਇਸ ਦੀ ਖ਼ਾਸ ਭੂਮਿਕਾ ਹੈ! ਇਸ ਦਰਸ਼ਣ ਵਿਚ ਇਸ ਨੂੰ ਇਕ ਵੱਖਰੇ ਵਹਿਸ਼ੀ ਦਰਿੰਦੇ ਵਜੋਂ ਦਿਖਾਏ ਜਾਣ ਤੋਂ ਪਤਾ ਲੱਗਦਾ ਕਿ ਇਹ ਦੁਨੀਆਂ ਵਿਚ ਆਜ਼ਾਦ ਹੋ ਕੇ ਕਿਵੇਂ ਕੰਮ ਕਰਦਾ ਹੈ। ਇਹ ਦੋ ਸਿੰਗਾਂ ਵਾਲਾ ਦਰਿੰਦਾ ਇੱਕੋ ਸਮੇਂ ʼਤੇ ਰਾਜ ਕਰਨ ਵਾਲੀਆਂ ਦੋ ਅਲੱਗ-ਅਲੱਗ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦਾ ਹੈ ਜੋ ਮਿਲ ਕੇ ਕੰਮ ਕਰਦੀਆਂ ਹਨ। ਇਸ ਦੇ “ਲੇਲੇ ਦੇ ਸਿੰਗਾਂ ਵਰਗੇ” ਦੋ ਸਿੰਗ ਹੋਣ ਦਾ ਮਤਲਬ ਹੈ ਕਿ ਇਹ ਆਪਣੇ ਆਪ ਨੂੰ ਨਰਮ ਅਤੇ ਕੋਈ ਨੁਕਸਾਨ ਨਾ ਪਹੁੰਚਾਉਣ ਵਾਲੀ ਵਧੀਆ ਸਰਕਾਰ ਵਜੋਂ ਪੇਸ਼ ਕਰਦਾ ਹੈ ਜਿਸ ਦਾ ਸਾਰੀ ਦੁਨੀਆਂ ਨੂੰ ਸਾਥ ਦੇਣਾ ਚਾਹੀਦਾ ਹੈ। ਪਰ ਇਸ ਦੇ “ਇਕ ਅਜਗਰ ਵਾਂਗ” ਬੋਲਣ ਦਾ ਮਤਲਬ ਹੈ ਕਿ ਇਹ ਡਰਾ-ਧਮਕਾ ਕੇ, ਇੱਥੋਂ ਤਕ ਕਿ ਹਿੰਸਕ ਹੋ ਕੇ ਵੀ ਪੇਸ਼ ਆਉਂਦਾ ਹੈ ਜਦੋਂ ਕੋਈ ਵਿਅਕਤੀ ਇਸ ਦੇ ਰਾਜ ਨੂੰ ਸਵੀਕਾਰ ਨਹੀਂ ਕਰਦਾ। ਇਹ ਪਰਮੇਸ਼ੁਰ ਦੇ ਰਾਜ ਦੇ ਅਧੀਨ ਹੋਣ ਦੀ ਹੱਲਾਸ਼ੇਰੀ ਨਹੀਂ ਦਿੰਦਾ ਜਿਸ ਦਾ ਰਾਜਾ ਪਰਮੇਸ਼ੁਰ ਦਾ ਲੇਲਾ ਹੈ, ਪਰ ਇਹ ਉਸ ਵੱਡੇ ਅਜਗਰ ਯਾਨੀ ਸ਼ੈਤਾਨ ਦਾ ਕੰਮ ਪੂਰਾ ਕਰਦਾ ਹੈ। ਇਸ ਨੇ ਦੇਸ਼ ਭਗਤੀ ਦੇ ਆਧਾਰ ʼਤੇ ਫੁੱਟ ਅਤੇ ਨਫ਼ਰਤ ਨੂੰ ਹਵਾ ਦੇ ਕੇ ਪਹਿਲੇ ਵਹਿਸ਼ੀ ਦਰਿੰਦੇ ਦੀ ਭਗਤੀ ਵਿਚ ਕਾਫ਼ੀ ਯੋਗਦਾਨ ਪਾਇਆ।
re 195 ਪੈਰੇ 30-31
ਦੋ ਵਹਿਸ਼ੀ ਦਰਿੰਦਿਆਂ ਨਾਲ ਸੰਘਰਸ਼
30 ਇਤਿਹਾਸ ਵਿਚ ਹੋਈਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਇਹ ਮੂਰਤ ਇੰਗਲੈਂਡ ਅਤੇ ਅਮਰੀਕਾ ਦੁਆਰਾ ਬਣਾਏ ਗਏ ਸੰਗਠਨ ਨੂੰ ਦਰਸਾਉਂਦੀ ਹੈ ਜਿਸ ਨੂੰ ਪਹਿਲਾਂ ਰਾਸ਼ਟਰ ਸੰਘ (League of Nations) ਕਿਹਾ ਜਾਂਦਾ ਸੀ। ਬਾਅਦ ਵਿਚ ਇਹ ਮੂਰਤ ਪ੍ਰਕਾਸ਼ ਦੀ ਕਿਤਾਬ ਦੇ 17 ਅਧਿਆਇ ਅਨੁਸਾਰ ਇਕ ਅਲੱਗ ਚਿੰਨ੍ਹ ਵਜੋਂ ਸਾਮ੍ਹਣੇ ਆਉਂਦੀ ਹੈ ਜੋ ਇਕ ਜੀਉਂਦਾ-ਜਾਗਦਾ ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ ਹੈ। ਇਹ ਅੰਤਰਰਾਸ਼ਟਰੀ ਸੰਗਠਨ ‘ਬੋਲਦਾ’ ਹੈ ਯਾਨੀ ਇਹ ਆਪਣੇ ਆਪ ਬਾਰੇ ਵੱਡੇ-ਵੱਡੇ ਵਾਅਦੇ ਕਰਦਾ ਹੈ ਕਿ ਸਿਰਫ਼ ਇਸ ਦੇ ਜ਼ਰੀਏ ਹੀ ਇਨਸਾਨਾਂ ਨੂੰ ਸ਼ਾਂਤੀ ਅਤੇ ਸੁਰੱਖਿਆ ਮਿਲੇਗੀ। ਪਰ ਅਸਲ ਵਿਚ ਇਹ ਇਕ ਅਜਿਹਾ ਮੰਚ ਬਣ ਚੁੱਕਾ ਹੈ ਜਿੱਥੇ ਇਸ ਦੇ ਮੈਂਬਰ ਦੇਸ਼ ਇਕ-ਦੂਜੇ ਦੀ ਨਿੰਦਿਆ ਤੇ ਬੇਇੱਜ਼ਤੀ ਕਰਦੇ ਹਨ। ਜੋ ਦੇਸ਼ ਜਾਂ ਲੋਕ ਇਸ ਦੇ ਅਧਿਕਾਰ ਸਾਮ੍ਹਣੇ ਨਹੀਂ ਝੁਕਦੇ, ਉਨ੍ਹਾਂ ਨੂੰ ਇਹ ਬਾਈਕਾਟ ਕਰਨ ਦਾ ਡਰਾਵਾ ਦਿੰਦਾ ਹੈ। ਦਰਅਸਲ, ਰਾਸ਼ਟਰ ਸੰਘ ਦੇ ਸਿਧਾਂਤਾਂ ʼਤੇ ਨਾ ਚੱਲਣ ਵਾਲੇ ਦੇਸ਼ਾਂ ਦੀ ਸਦੱਸਤਾ ਰੱਦ ਕਰ ਦਿੱਤੀ ਗਈ ਸੀ। ਮਹਾਂਕਸ਼ਟ ਸ਼ੁਰੂ ਹੋਣ ʼਤੇ ਵਹਿਸ਼ੀ ਦਰਿੰਦੇ ਦੀ ਇਸ ਮੂਰਤ ਦੇ “ਸਿੰਗ” ਤਬਾਹੀ ਦਾ ਕੰਮ ਕਰਨਗੇ।—ਪ੍ਰਕਾਸ਼ ਦੀ ਕਿਤਾਬ 7:14; 17:8, 16.
31 ਦੂਸਰੇ ਵਿਸ਼ਵ-ਯੁੱਧ ਤੋਂ ਬਾਅਦ ਵਹਿਸ਼ੀ ਦਰਿੰਦੇ ਦੀ ਮੂਰਤ ਨੇ ਬਹੁਤ ਜਾਨਾਂ ਲਈਆਂ ਹਨ। ਇਹ ਮੂਰਤ ਉਦੋਂ ਤੋਂ ਸੰਯੁਕਤ ਰਾਸ਼ਟਰ ਸੰਘ (United Nations) ਦੇ ਤੌਰ ਤੇ ਕੰਮ ਕਰ ਰਹੀ ਹੈ। ਮਿਸਾਲ ਲਈ, 1950 ਵਿਚ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੀ ਲੜਾਈ ਵਿਚ ਸੰਯੁਕਤ ਰਾਸ਼ਟਰ ਦੀਆਂ ਫ਼ੌਜਾਂ ਨੇ ਦਖ਼ਲ ਦਿੱਤਾ ਅਤੇ ਦੱਖਣੀ ਕੋਰੀਆ ਨਾਲ ਰਲ਼ ਕੇ ਉੱਤਰੀ ਕੋਰੀਆ ਅਤੇ ਚੀਨ ਦੇ ਲਗਭਗ 14,20,000 ਲੋਕਾਂ ਨੂੰ ਮਾਰ ਦਿੱਤਾ। ਇਸੇ ਤਰ੍ਹਾਂ 1960 ਤੋਂ 1964 ਤਕ ਸੰਯੁਕਤ ਰਾਸ਼ਟਰ ਦੀਆਂ ਫ਼ੌਜਾਂ ਕਾਂਗੋ (ਕਿੰਸ਼ਾਸਾ) ਵਿਚ ਸਨ। ਇਸ ਤੋਂ ਇਲਾਵਾ, ਦੁਨੀਆਂ ਦੇ ਆਗੂ, ਜਿਨ੍ਹਾਂ ਵਿਚ ਪੋਪ ਪੌਲ ਛੇਵਾਂ ਅਤੇ ਜੌਨ ਪੌਲ ਦੂਜਾ ਸ਼ਾਮਲ ਹਨ, ਵੀ ਇਹ ਕਹਿੰਦੇ ਹਨ ਕਿ ਇਹ ਮੂਰਤ ਹੀ ਸ਼ਾਂਤੀ ਲਿਆਉਣ ਲਈ ਇਨਸਾਨਾਂ ਦੀ ਆਖ਼ਰੀ ਉਮੀਦ ਹੈ। ਉਹ ਇਸ ਗੱਲ ʼਤੇ ਜ਼ੋਰ ਦਿੰਦੇ ਹਨ ਕਿ ਜੇ ਸਾਰੇ ਇਨਸਾਨ ਇਸ ਦਾ ਕਹਿਣਾ ਨਹੀਂ ਮੰਨਣਗੇ, ਤਾਂ ਮਨੁੱਖਜਾਤੀ ਆਪਣੇ ਆਪ ਨੂੰ ਨਾਸ਼ ਕਰ ਲਵੇਗੀ। ਇਸ ਤਰ੍ਹਾਂ ਇਹ ਆਗੂ ਇਕ ਤਰੀਕੇ ਨਾਲ ਮੂਰਤ ਦੇ ਪਿੱਛੇ ਨਾ ਚੱਲਣ ਵਾਲੇ ਤੇ ਇਸ ਦੀ ਭਗਤੀ ਨਾ ਕਰਨ ਵਾਲੇ ਸਾਰੇ ਇਨਸਾਨਾਂ ਦੇ ਮਾਰੇ ਜਾਣ ਦਾ ਕਾਰਨ ਬਣਦੇ ਹਨ।—ਬਿਵਸਥਾ ਸਾਰ 5:8, 9.
ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
13:16, 17. “ਲੈਣ ਦੇਣ” ਯਾਨੀ ਖ਼ਰੀਦਣ-ਵੇਚਣ ਵਰਗੇ ਹਰ ਰੋਜ਼ ਦੇ ਕੰਮ ਕਰਦਿਆਂ ਸਾਨੂੰ ਕਈ ਮੁਸ਼ਕਲਾਂ ਆਉਂਦੀਆਂ ਹਨ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਸਾਨੂੰ ਆਪਣੀਆਂ ਜ਼ਿੰਦਗੀਆਂ ਉੱਤੇ ਦਰਿੰਦੇ ਦਾ ਅਸਰ ਨਹੀਂ ਪੈਣ ਦੇਣਾ ਚਾਹੀਦਾ ਜਿਸ ਨਾਲ ਅਸੀਂ ਉਸ ਦੀ ਮੁੱਠੀ ਵਿਚ ਆ ਸਕਦੇ ਹਾਂ। ਆਪਣੇ ‘ਹੱਥ ਉੱਤੇ ਅਤੇ ਮੱਥੇ ਉੱਤੇ ਦਰਿੰਦੇ ਦਾ ਦਾਗ’ ਲਵਾਉਣ ਦਾ ਮਤਲਬ ਹੈ ਕਿ ਅਸੀਂ ਦਰਿੰਦੇ ਨੂੰ ਆਪਣੇ ਕੰਮਾਂ ਅਤੇ ਆਪਣੀ ਸੋਚ ʼਤੇ ਹਾਵੀ ਹੋਣ ਦਿੰਦੇ ਹਾਂ।
ਹੀਰੇ-ਮੋਤੀਆਂ ਦੀ ਖੋਜ ਕਰੋ
ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
16:13-16. “ਭ੍ਰਿਸ਼ਟ ਆਤਮੇ” ਉਹ ਜਾਣਕਾਰੀ ਹੈ ਜੋ ਸ਼ਤਾਨ ਧਰਤੀ ਦੇ ਰਾਜਿਆਂ ਨੂੰ ਭਰਮਾਉਣ ਲਈ ਵਰਤਦਾ ਹੈ। ਸ਼ਤਾਨ ਉਨ੍ਹਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰਿਆਂ ਦਾ ਉਨ੍ਹਾਂ ʼਤੇ ਕੋਈ ਅਸਰ ਨਹੀਂ ਹੋਵੇਗਾ। ਇੱਦਾਂ ਕਰ ਕੇ ਉਹ ਉਨ੍ਹਾਂ ਨੂੰ ਯਹੋਵਾਹ ਦੇ ਖ਼ਿਲਾਫ਼ ਕਰਦਾ ਹੈ।—ਮੱਤੀ 24:42, 44.
“ਤੁਹਾਡਾ ਛੁਟਕਾਰਾ ਹੋਣ ਵਾਲਾ ਹੈ”!
9 ਮਹਾਂਕਸ਼ਟ ਦੌਰਾਨ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਦਾ ਸਮਾਂ ਨਹੀਂ ਹੋਵੇਗਾ। ਖ਼ੁਸ਼ ਖ਼ਬਰੀ ਸੁਣਾਉਣ ਦਾ ਸਮਾਂ ਲੰਘ ਚੁੱਕਾ ਹੋਵੇਗਾ। ਇਸ ਤੋਂ ਜਲਦੀ ਬਾਅਦ “ਅੰਤ” ਆ ਜਾਵੇਗਾ। (ਮੱਤੀ 24:14) ਪਰਮੇਸ਼ੁਰ ਦੇ ਲੋਕ ਦਲੇਰੀ ਨਾਲ ਸਖ਼ਤ ਸਜ਼ਾ ਦਾ ਸੰਦੇਸ਼ ਸੁਣਾਉਣਗੇ ਜਿਸ ਦਾ ਸਾਰੇ ਲੋਕਾਂ ਉੱਤੇ ਅਸਰ ਪਵੇਗਾ। ਸੰਦੇਸ਼ ਸ਼ਾਇਦ ਇਹ ਹੋਵੇ ਕਿ ਸ਼ੈਤਾਨ ਦੀ ਦੁਸ਼ਟ ਦੁਨੀਆਂ ਖ਼ਤਮ ਹੋਣ ਵਾਲੀ ਹੈ। ਬਾਈਬਲ ਇਸ ਸੰਦੇਸ਼ ਦੀ ਤੁਲਨਾ “ਗੜਿਆਂ” ਨਾਲ ਕਰਦੀ ਹੋਈ ਕਹਿੰਦੀ ਹੈ: “ਆਕਾਸ਼ੋਂ ਵੀਹ-ਵੀਹ ਕਿਲੋ ਭਾਰੇ ਗੜੇ ਲੋਕਾਂ ਉੱਤੇ ਪਏ ਅਤੇ ਗੜਿਆਂ ਦੀ ਮਾਰ ਕਰਕੇ ਲੋਕਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਕਿਉਂਕਿ ਗੜਿਆਂ ਨੇ ਬਹੁਤ ਤਬਾਹੀ ਮਚਾਈ।”—ਪ੍ਰਕਾ. 16:21.
23-29 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 17-19
“ਪਰਮੇਸ਼ੁਰ ਦਾ ਯੁੱਧ ਸਾਰੇ ਯੁੱਧਾਂ ਨੂੰ ਖ਼ਤਮ ਕਰੇਗਾ”
ਆਰਮਾਗੇਡਨ—ਪਰਮੇਸ਼ੁਰ ਦਾ ਯੁੱਧ ਸਾਰੇ ਯੁੱਧਾਂ ਨੂੰ ਖ਼ਤਮ ਕਰੇਗਾ
ਜਦੋਂ ਤਕ ਦੁਸ਼ਟ ਲੋਕਾਂ ਦੇ ਹੱਥ ਤਾਕਤ ਹੈ, ਉਦੋਂ ਤਕ ਧਰਮੀ ਲੋਕ ਸ਼ਾਂਤੀ ਤੇ ਸੁਰੱਖਿਆ ਦਾ ਆਨੰਦ ਨਹੀਂ ਮਾਣ ਸਕਦੇ। (ਕਹਾਉਤਾਂ 29:2; ਉਪਦੇਸ਼ਕ ਦੀ ਪੋਥੀ 8:9) ਇਹ ਗੱਲ ਸੱਚ ਹੈ ਕਿ ਅਸੀਂ ਬੁਰੇ ਲੋਕਾਂ ਨੂੰ ਦੁਸ਼ਟਤਾ ਤੇ ਭ੍ਰਿਸ਼ਟਾਚਾਰ ਕਰਨ ਤੋਂ ਨਹੀਂ ਰੋਕ ਸਕਦੇ। ਇਸ ਲਈ ਹਮੇਸ਼ਾ ਲਈ ਸ਼ਾਂਤੀ ਅਤੇ ਨਿਆਂ ਲਿਆਉਣ ਲਈ ਇਕ ਕੀਮਤ ਚੁਕਾਉਣੀ ਪੈਣੀ ਹੈ। ਉਹ ਹੈ, ਸਾਰੇ ਦੁਸ਼ਟਾਂ ਦਾ ਨਾਸ਼। ਸੁਲੇਮਾਨ ਨੇ ਲਿਖਿਆ: “ਧਰਮੀ ਲਈ ਦੁਸ਼ਟ ਪ੍ਰਾਸਚਿਤ ਹੈ।”—ਕਹਾਉਤਾਂ 21:18.
ਪਰਮੇਸ਼ੁਰ ਨਿਆਂਕਾਰ ਹੈ। ਇਸ ਕਰਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਦੁਸ਼ਟਾਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਸਹੀ ਹੋਵੇਗੀ। ਅਬਰਾਹਾਮ ਨੇ ਪੁੱਛਿਆ: “ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?” ਜਵਾਬ ਵਿਚ ਅਬਰਾਹਾਮ ਨੇ ਜਾਣਿਆ ਕਿ ਯਹੋਵਾਹ ਹਮੇਸ਼ਾ ਨਿਆਂ ਕਰਦਾ ਹੈ। (ਉਤਪਤ 18:26) ਇਸ ਤੋਂ ਇਲਾਵਾ, ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ ਨੂੰ ਦੁਸ਼ਟਾਂ ਦਾ ਨਾਸ਼ ਕਰ ਕੇ ਖ਼ੁਸ਼ੀ ਨਹੀਂ ਹੁੰਦੀ। ਪਰਮੇਸ਼ੁਰ ਬੁਰੇ ਲੋਕਾਂ ਦਾ ਉਦੋਂ ਨਾਸ਼ ਕਰਦਾ ਹੈ ਜਦੋਂ ਇਸ ਤੋਂ ਸਿਵਾਇ ਹੋਰ ਕੋਈ ਚਾਰਾ ਨਹੀਂ ਰਹਿੰਦਾ।—ਹਿਜ਼ਕੀਏਲ 18:32; 2 ਪਤਰਸ 3:9.
it-1 1146 ਪੈਰਾ 1
ਘੋੜਾ
ਯੂਹੰਨਾ ਰਸੂਲ ਨੂੰ ਦਿਖਾਏ ਦਰਸ਼ਣ ਵਿਚ ਮਹਿਮਾਵਾਨ ਯਿਸੂ ਮਸੀਹ ਨੂੰ ਚਿੱਟੇ ਘੋੜੇ ʼਤੇ ਸਵਾਰ ਅਤੇ ਉਸ ਦੀ ਫ਼ੌਜ ਨੂੰ ਚਿੱਟੇ ਘੋੜਿਆਂ ʼਤੇ ਸਵਾਰ ਦਿਖਾਇਆ ਗਿਆ ਹੈ। ਇਸ ਦਰਸ਼ਣ ਵਿਚ ਯੂਹੰਨਾ ਨੂੰ ਦਿਖਾਇਆ ਗਿਆ ਸੀ ਕਿ ਮਸੀਹ ਆਪਣੇ ਪਰਮੇਸ਼ੁਰ ਤੇ ਪਿਤਾ ਯਹੋਵਾਹ ਦੀ ਖ਼ਾਤਰ ਆਪਣੇ ਦੁਸ਼ਮਣਾਂ ਖ਼ਿਲਾਫ਼ ਜੋ ਯੁੱਧ ਲੜੇਗਾ, ਉਹ ਧਾਰਮਿਕਤਾ ਤੇ ਨਿਆਂ ਨਾਲ ਕਰੇਗਾ। (ਪ੍ਰਕਾ 19:11, 14) ਇਸ ਤੋਂ ਪਹਿਲਾਂ ਮਸੀਹ ਰਾਜੇ ਵਜੋਂ ਕੰਮ ਕਰਦਾ ਹੈ ਅਤੇ ਇਸ ਤੋਂ ਬਾਅਦ ਆਉਣ ਵਾਲੀਆਂ ਬਿਪਤਾਵਾਂ ਨੂੰ ਅਲੱਗ-ਅਲੱਗ ਘੋੜਸਵਾਰਾਂ ਅਤੇ ਇਨ੍ਹਾਂ ਦੇ ਹਮਲਿਆਂ ਦੁਆਰਾ ਦਰਸਾਇਆ ਗਿਆ ਹੈ।—ਪ੍ਰਕਾ 6:2, 8.
re 286 ਪੈਰਾ 24
ਆਰਮਾਗੇਡਨ ਵਿਚ ਯੋਧਾ ਰਾਜੇ ਦੀ ਜਿੱਤ
24 ਸਮੁੰਦਰ ਵਿੱਚੋਂ ਦਸ ਸਿੰਗਾਂ ਅਤੇ ਸੱਤ ਸਿਰਾਂ ਵਾਲਾ ਇਕ ਵਹਿਸ਼ੀ ਦਰਿੰਦਾ ਬਾਹਰ ਆਇਆ। ਇਹ ਸ਼ੈਤਾਨ ਦੇ ਰਾਜਨੀਤਿਕ ਸੰਗਠਨ ਨੂੰ ਦਰਸਾਉਂਦਾ ਹੈ ਜੋ ਨਾਸ਼ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਝੂਠਾ ਨਬੀ ਯਾਨੀ ਸੱਤਵੀਂ ਵਿਸ਼ਵ ਸ਼ਕਤੀ ਦਾ ਨਾਸ਼ ਹੋ ਜਾਂਦਾ ਹੈ। (ਪ੍ਰਕਾਸ਼ ਦੀ ਕਿਤਾਬ 13:1, 11-13; 16:13) ਜਦੋਂ ਉਹ ਜੀਉਂਦੇ ਸਨ ਯਾਨੀ ਧਰਤੀ ʼਤੇ ਪਰਮੇਸ਼ੁਰ ਦੇ ਲੋਕਾਂ ਦਾ ਮਿਲ ਕੇ ਵਿਰੋਧ ਕਰਦੇ ਸਨ, ਤਾਂ ਉਨ੍ਹਾਂ ਨੂੰ “ਅੱਗ ਦੀ ਝੀਲ” ਵਿਚ ਸੁੱਟ ਦਿੱਤਾ ਗਿਆ ਸੀ। ਕੀ ਇਹ ਸੱਚ-ਮੁੱਚ ਦੀ ਅੱਗ ਦੀ ਝੀਲ ਸੀ। ਨਹੀਂ। ਨਾ ਹੀ ਵਹਿਸ਼ੀ ਦਰਿੰਦਾ ਤੇ ਨਾ ਹੀ ਝੂਠਾ ਨਬੀ ਸੱਚ-ਮੁੱਚ ਦੇ ਜਾਨਵਰ ਸਨ। ਅੱਗ ਦੀ ਝੀਲ ਦਾ ਮਤਲਬ ਪੂਰੀ ਤਰ੍ਹਾਂ ਤੇ ਹਮੇਸ਼ਾ ਦਾ ਨਾਸ਼ ਜਿੱਥੋਂ ਕੁਝ ਵੀ ਵਾਪਸ ਨਹੀਂ ਆਉਂਦਾ। ਬਾਅਦ ਵਿਚ, ਮੌਤ ਤੇ ਹੇਡੀਜ਼ ਦੇ ਨਾਲ-ਨਾਲ ਸ਼ੈਤਾਨ ਨੂੰ ਵੀ ਇੱਥੇ ਹੀ ਸੁੱਟਿਆ ਜਾਵੇਗਾ। (ਪ੍ਰਕਾਸ਼ ਦੀ ਕਿਤਾਬ 20:10, 14) ਬਿਨਾਂ ਸ਼ੱਕ, ਇੱਥੇ ਦੁਸ਼ਟਾਂ ਨੂੰ ਹਮੇਸ਼ਾ ਲਈ ਤੜਫ਼ਾਇਆ ਨਹੀਂ ਜਾਂਦਾ ਕਿਉਂਕਿ ਇਸ ਤਰ੍ਹਾਂ ਦੀਆਂ ਥਾਵਾਂ ਬਾਰੇ ਸੋਚ ਕੇ ਹੀ ਯਹੋਵਾਹ ਨੂੰ ਘਿਣ ਆਉਂਦੀ ਹੈ।—ਯਿਰਮਿਯਾਹ 19:5; 32:35; 1 ਯੂਹੰਨਾ 4:8, 16.
re 286 ਪੈਰਾ 25
ਆਰਮਾਗੇਡਨ ਵਿਚ ਯੋਧਾ ਰਾਜੇ ਦੀ ਜਿੱਤ
25 ਜਿਹੜੇ ਲੋਕ ਸਰਕਾਰ ਦਾ ਸਿੱਧੇ ਤੌਰ ਤੇ ਤਾਂ ਹਿੱਸਾ ਨਹੀਂ ਹਨ, ਪਰ ਇਸ ਭ੍ਰਿਸ਼ਟ ਦੁਨੀਆਂ ਦਾ ਹਿੱਸਾ ਹਨ ਤੇ ਆਪਣੇ ਵਿਚ ਕੋਈ ਸੁਧਾਰ ਨਹੀਂ ਕਰਦੇ, ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ‘ਲੰਬੀ ਤਲਵਾਰ ਨਾਲ ਮਾਰਿਆ ਜਾਵੇਗਾ ਜਿਹੜੀ ਘੋੜਸਵਾਰ ਦੇ ਮੂੰਹੋਂ ਨਿਕਲੀ ਹੈ।’ ਯਿਸੂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਫ਼ੈਸਲਾ ਕਰੇਗਾ। ਇਨ੍ਹਾਂ ਦੇ ਮਾਮਲੇ ਵਿਚ ਅੱਗ ਦੀ ਝੀਲ ਦਾ ਜ਼ਿਕਰ ਨਹੀਂ ਕੀਤਾ ਗਿਆ, ਕੀ ਇਸ ਦਾ ਇਹ ਮਤਲਬ ਹੈ ਕਿ ਇਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ? ਸਾਨੂੰ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਜਿਨ੍ਹਾਂ ਨੂੰ ਯਹੋਵਾਹ ਦੇ ਨਿਆਂਕਾਰ ਨੇ ਸਜ਼ਾ ਦਿੱਤੀ, ਉਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ। ਯਿਸੂ ਨੇ ਆਪ ਕਿਹਾ ਸੀ ਕਿ ਜਿਹੜੇ ਲੋਕ “ਭੇਡਾਂ” ਵਰਗੇ ਨਹੀਂ ਹਨ, ਉਹ ‘ਹਮੇਸ਼ਾ ਬਲ਼ਦੀ ਰਹਿਣ ਵਾਲੀ ਅੱਗ ਵਿਚ ਜਾਣਗੇ ਜੋ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਬਾਲ਼ ਕੇ ਰੱਖੀ ਗਈ ਹੈ’ ਯਾਨੀ ਉਹ “ਹਮੇਸ਼ਾ ਲਈ ਖ਼ਤਮ ਹੋ ਜਾਣਗੇ।” (ਮੱਤੀ 25:33, 41, 46) ਇਸ ਨਾਲ ‘ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦਾ ਦਿਨ’ ਖ਼ਤਮ ਹੋ ਜਾਵੇਗਾ।—2 ਪਤਰਸ 3:7; ਨਹੂਮ 1:2, 7-9; ਮਲਾਕੀ 4:1.
ਹੀਰੇ-ਮੋਤੀਆਂ ਦੀ ਖੋਜ ਕਰੋ
re 247-248 ਪੈਰੇ 5-6
ਇਕ ਜ਼ਬਰਦਸਤ ਭੇਦ ਸੁਲਝਾਇਆ ਗਿਆ
5 “ਵਹਿਸ਼ੀ ਦਰਿੰਦਾ . . . ਸੀ।” ਇਹ ਦਰਿੰਦਾ ਰਾਸ਼ਟਰ ਸੰਘ ਵਜੋਂ 10 ਜਨਵਰੀ 1920 ਨੂੰ ਹੋਂਦ ਵਿਚ ਆਇਆ ਸੀ। ਇਸ ਨਾਲ ਇਕ ਸਮੇਂ ʼਤੇ 63 ਦੇਸ਼ ਜੁੜੇ ਸਨ। ਫਿਰ ਜਪਾਨ, ਜਰਮਨੀ ਅਤੇ ਇਟਲੀ ਨੇ ਇਸ ਦਾ ਸਾਥ ਛੱਡ ਦਿੱਤਾ ਅਤੇ ਸਾਬਕਾ ਸੋਵੀਅਤ ਸੰਘ ਵੀ ਇਸ ਵਿੱਚੋਂ ਨਿਕਲ ਗਿਆ। ਸਤੰਬਰ 1939 ਵਿਚ ਨਾਜ਼ੀ ਤਾਨਾਸ਼ਾਹ ਹਿਟਲਰ ਨੇ ਜਰਮਨੀ ਵਿਚ ਦੂਸਰਾ ਵਿਸ਼ਵ ਯੁੱਧ ਛੇੜ ਦਿੱਤਾ। ਪੂਰੀ ਦੁਨੀਆਂ ਵਿਚ ਸ਼ਾਂਤੀ ਕਾਇਮ ਨਾ ਰੱਖਣ ਕਰਕੇ ਰਾਸ਼ਟਰ ਸੰਘ ਅਥਾਹ ਕੁੰਡ ਵਿਚ ਚਲਾ ਗਿਆ ਯਾਨੀ ਇਸ ਨੇ ਕੰਮ ਕਰਨਾ ਬੰਦ ਕਰ ਦਿੱਤਾ। ਫਿਰ 1942 ਤਕ ਇਹ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਸੀ। ਯਹੋਵਾਹ ਨੇ ਨਾ ਇਸ ਤਾਰੀਖ਼ ਤੋਂ ਪਹਿਲਾਂ ਤੇ ਨਾ ਹੀ ਕੁਝ ਦੇਰ ਬਾਅਦ, ਪਰ ਉਸ ਨਾਜ਼ੁਕ ਸਮੇਂ ʼਤੇ ਆਪਣੇ ਲੋਕਾਂ ਨੂੰ ਇਸ ਦਰਸ਼ਣ ਦਾ ਪੂਰਾ-ਪੂਰਾ ਮਤਲਬ ਸਮਝਾਇਆ। ਨਿਊ ਵਰਲਡ ਥਿਓਕ੍ਰੈਟਿਕ ਨਾਂ ਦੇ ਸੰਮੇਲਨ ʼਤੇ ਭਰਾ ਨੇਥਨ ਐੱਚ. ਨੌਰ ਨੇ ਭਵਿੱਖਬਾਣੀ ਸੰਬੰਧੀ ਐਲਾਨ ਕੀਤਾ ਕਿ “ਵਹਿਸ਼ੀ ਦਰਿੰਦਾ . . . ਨਹੀਂ ਹੈ।” ਫਿਰ ਉਨ੍ਹਾਂ ਨੇ ਸਵਾਲ ਪੁੱਛਿਆ, “ਕੀ ਰਾਸ਼ਟਰ ਸੰਘ ਟੋਏ ਵਿਚ ਹੀ ਰਹੇਗਾ?” ਪ੍ਰਕਾਸ਼ ਦੀ ਕਿਤਾਬ 17:8 ਦੇ ਸ਼ਬਦ ਵਰਤ ਕੇ ਉਨ੍ਹਾਂ ਨੇ ਜਵਾਬ ਦਿੱਤਾ: “ਦੁਨੀਆਂ ਦੇ ਦੇਸ਼ਾਂ ਨਾਲ ਬਣਿਆ ਇਹ ਸੰਗਠਨ ਵਾਪਸ ਆਵੇਗਾ।” ਯਹੋਵਾਹ ਦੇ ਕਹੇ ਬਚਨ ਮੁਤਾਬਕ ਬਿਲਕੁਲ ਇਸੇ ਤਰ੍ਹਾਂ ਹੋਇਆ!
ਅਥਾਹ ਕੁੰਡ ਵਿੱਚੋਂ ਨਿਕਲਣਾ
6 ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ ਵਾਕਈ ਅਥਾਹ ਕੁੰਡ ਵਿੱਚੋਂ ਬਾਹਰ ਨਿਕਲ ਆਇਆ ਸੀ। 26 ਜੂਨ 1945 ਵਿਚ ਸਾਨ ਫ਼ਰਾਂਸਿਸਕੋ, ਅਮਰੀਕਾ ਵਿਚ 50 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੰਘ ਦੇ ਅਧਿਕਾਰ ਪੱਤਰ ʼਤੇ ਦਸਤਖਤ ਕੀਤੇ। ਇਸ ਸੰਗਠਨ ਨੇ “ਅੰਤਰ-ਰਾਸ਼ਟਰੀ ਪੱਧਰ ʼਤੇ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣੀ” ਸੀ। ਰਾਸ਼ਟਰ ਸੰਘ ਅਤੇ ਸੰਯੁਕਤ ਰਾਸ਼ਟਰ ਸੰਘ ਵਿਚ ਬਹੁਤ ਗੱਲਾਂ ਮਿਲਦੀਆਂ-ਜੁਲਦੀਆਂ ਸਨ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ: “ਕੁਝ ਤਰੀਕਿਆਂ ਨਾਲ ਰਾਸ਼ਟਰ ਸੰਘ ਅਤੇ ਸੰਯੁਕਤ ਰਾਸ਼ਟਰ ਸੰਘ ਰਲ਼ਦਾ-ਮਿਲਦਾ ਸੀ। ਰਾਸ਼ਟਰ ਸੰਘ ਨੂੰ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਬਣਾਇਆ ਗਿਆ ਸੀ . . . ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਸੰਘ ਬਣਾਇਆ, ਉਨ੍ਹਾਂ ਨੇ ਹੀ ਰਾਸ਼ਟਰ ਸੰਘ ਬਣਾਇਆ ਸੀ। ਰਾਸ਼ਟਰ ਸੰਘ ਦੀ ਤਰ੍ਹਾਂ ਸੰਯੁਕਤ ਰਾਸ਼ਟਰ ਸੰਘ ਨੂੰ ਵੀ ਦੇਸ਼ਾਂ ਵਿਚਕਾਰ ਸ਼ਾਂਤੀ ਬਣਾਈ ਰੱਖਣ ਲਈ ਬਣਾਇਆ ਗਿਆ ਸੀ। ਜਿਸ ਤਰ੍ਹਾਂ ਰਾਸ਼ਟਰ ਸੰਘ ਕੰਮ ਕਰਦਾ ਸੀ, ਉਸੇ ਤਰ੍ਹਾਂ ਸੰਯੁਕਤ ਰਾਸ਼ਟਰ ਸੰਘ ਕੰਮ ਕਰਦਾ ਹੈ। ਅਸਲ ਵਿਚ ਸੰਯੁਕਤ ਰਾਸ਼ਟਰ ਸੰਘ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਦਾ ਮੁੜ ਬਹਾਲ ਹੋਣਾ ਹੈ। ਰਾਸ਼ਟਰ ਸੰਘ ਦੇ 63 ਮੈਂਬਰ ਸਨ, ਪਰ ਸੰਯੁਕਤ ਰਾਸ਼ਟਰ ਸੰਘ ਦੇ ਲਗਭਗ 190 ਮੈਂਬਰ ਹਨ। ਨਾਲੇ ਇਹ ਪਹਿਲੇ ਸੰਘ ਨਾਲੋਂ ਜ਼ਿਆਦਾ ਜ਼ਿੰਮੇਵਾਰੀਆਂ ਵੀ ਸੰਭਾਲਦਾ ਹੈ।
ਯਹੋਵਾਹ ਦੱਸਦਾ ਹੈ ਕਿ “ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ”
17 ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਧਰਮ ਹੌਲੀ-ਹੌਲੀ ਖ਼ਤਮ ਹੋਵੇਗਾ। ਇਹ ਕੰਜਰੀ ਆਪਣਾ ਅਧਿਕਾਰ ਚਲਾਉਂਦੀ ਰਹੇਗੀ ਅਤੇ ਉਦੋਂ ਤਕ ਦੁਨੀਆਂ ਦੇ ਰਾਜਿਆਂ ਤੋਂ ਆਪਣੀ ਗੱਲ ਮਨਵਾਉਂਦੀ ਰਹੇਗੀ ਜਦੋਂ ਤਕ ਪਰਮੇਸ਼ੁਰ ਰਾਜਿਆਂ ਦੇ ਮਨਾਂ ਵਿਚ ਇਕ ਵਿਚਾਰ ਨਹੀਂ ਪਾਉਂਦਾ। (ਪ੍ਰਕਾਸ਼ ਦੀ ਕਿਤਾਬ 17:16, 17 ਪੜ੍ਹੋ।) ਯਹੋਵਾਹ ਜਲਦੀ ਹੀ ਸ਼ੈਤਾਨ ਦੀ ਦੁਨੀਆਂ ਦੀਆਂ ਸਰਕਾਰਾਂ ਨੂੰ ਧਰਮਾਂ ਉੱਤੇ ਹਮਲਾ ਕਰਨ ਲਈ ਉਕਸਾਵੇਗਾ। ਸਰਕਾਰਾਂ ਇਸ ਨੂੰ ਅਤੇ ਇਸ ਦੀ ਅਮੀਰੀ ਨੂੰ ਖ਼ਤਮ ਕਰ ਦੇਣਗੀਆਂ। 20-30 ਸਾਲ ਪਹਿਲਾਂ ਅਜਿਹੀ ਗੱਲ ਸੋਚਣੀ ਵੀ ਨਾਮੁਮਕਿਨ ਸੀ। ਪਰ ਅੱਜ ਇਹ ਕੰਜਰੀ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਉੱਤੇ ਬੈਠੀ ਹਿਚਕੋਲੇ ਖਾ ਰਹੀ ਹੈ। ਫਿਰ ਵੀ ਇਹ ਹੌਲੀ-ਹੌਲੀ ਖਿੱਸਕ ਕੇ ਆਪਣੇ ਆਪ ਥੱਲੇ ਨਹੀਂ ਡਿਗੇਗੀ, ਇਸ ਨੂੰ ਅਚਾਨਕ ਸੁੱਟਿਆ ਜਾਵੇਗਾ ਅਤੇ ਇਸ ਦਾ ਬਹੁਤ ਬੁਰਾ ਹਾਲ ਕੀਤਾ ਜਾਵੇਗਾ।—ਪ੍ਰਕਾ. 18:7, 8, 15-19.
30 ਦਸੰਬਰ–5 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 20-22
“ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ”
re 301 ਪੈਰਾ 2
ਨਵਾਂ ਆਕਾਸ਼ ਅਤੇ ਨਵੀਂ ਧਰਤੀ
2 ਯੂਹੰਨਾ ਦੇ ਦਿਨਾਂ ਤੋਂ ਸੌ ਸਾਲ ਪਹਿਲਾਂ ਯਹੋਵਾਹ ਨੇ ਯਸਾਯਾਹ ਨੂੰ ਕਿਹਾ ਸੀ: “ਵੇਖੋ ਤਾਂ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” (ਯਸਾਯਾਹ 65:17; 66:22) ਇਹ ਭਵਿੱਖਬਾਣੀ ਪਹਿਲੀ ਵਾਰ ਉਦੋਂ ਪੂਰੀ ਹੋਈ ਜਦੋਂ ਵਫ਼ਾਦਾਰ ਯਹੂਦੀ ਬਾਬਲ ਦੀ ਗ਼ੁਲਾਮੀ ਤੋਂ 70 ਸਾਲ ਬਾਅਦ 537 ਈਸਵੀ ਪੂਰਵ ਵਿਚ ਯਰੂਸ਼ਲਮ ਆਏ। ਪਰਮੇਸ਼ੁਰ ਦੀ ਭਗਤੀ ਦੁਬਾਰਾ ਸ਼ੁਰੂ ਕਰ ਕੇ ਉਨ੍ਹਾਂ ਨੇ ‘ਨਵੇਂ ਅਕਾਸ਼’ ਯਾਨੀ ਨਵੀਂ ਸਰਕਾਰ ਹੇਠ “ਨਵੀਂ ਧਰਤੀ” ਯਾਨੀ ਸਾਫ਼ ਸਮਾਜ ਬਣਾਇਆ। ਪਤਰਸ ਰਸੂਲ ਨੇ ਇਸ ਭਵਿੱਖਬਾਣੀ ਦੀ ਵੱਡੇ ਪੱਧਰ ʼਤੇ ਪੂਰਤੀ ਬਾਰੇ ਦੱਸਿਆ: “ਪਰ ਪਰਮੇਸ਼ੁਰ ਦੇ ਵਾਅਦੇ ਮੁਤਾਬਕ ਅਸੀਂ ਨਵੇਂ ਆਕਾਸ਼ ਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ ਅਤੇ ਇਨ੍ਹਾਂ ਵਿਚ ਹਮੇਸ਼ਾ ਧਾਰਮਿਕਤਾ ਰਹੇਗੀ।” (2 ਪਤਰਸ 3:13) ਯੂਹੰਨਾ ਨੇ ਹੁਣ ਦਿਖਾਇਆ ਕਿ ਇਹ ਵਾਅਦਾ ਪ੍ਰਭੂ ਦੇ ਦਿਨ ਪੂਰਾ ਹੋਵੇਗਾ। “ਪੁਰਾਣਾ ਆਕਾਸ਼ ਅਤੇ ਪੁਰਾਣੀ ਧਰਤੀ” ਯਾਨੀ ਸ਼ੈਤਾਨ ਦੀ ਦੁਨੀਆਂ ਅਤੇ ਸਰਕਾਰਾਂ ਖ਼ਤਮ ਹੋ ਜਾਣਗੇ ਜਿਨ੍ਹਾਂ ʼਤੇ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦਾ ਪ੍ਰਭਾਵ ਹੈ। ਬਾਗ਼ੀ ਲੋਕਾਂ ਦਾ ਬਣਿਆ “ਸਮੁੰਦਰ” ਵੀ ਖ਼ਤਮ ਹੋ ਜਾਵੇਗਾ। ਇਸ ਦੀ ਜਗ੍ਹਾ ‘ਨਵਾਂ ਆਕਾਸ਼ ਤੇ ਨਵੀਂ ਧਰਤੀ’ ਲੈ ਲੈਣਗੇ ਯਾਨੀ ਧਰਤੀ ʼਤੇ ਲੋਕ ਇਕ ਨਵੀਂ ਸਰਕਾਰ ਯਾਨੀ ਪਰਮੇਸ਼ੁਰ ਦੇ ਰਾਜ ਅਧੀਨ ਰਹਿਣਗੇ।—ਪ੍ਰਕਾਸ਼ ਦੀ ਕਿਤਾਬ 20:11 ਵਿਚ ਨੁਕਤਾ ਦੇਖੋ।
“ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ”
“[ਪਰਮੇਸ਼ੁਰ] ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ।” (ਪ੍ਰਕਾਸ਼ ਦੀ ਕਿਤਾਬ 21:4) ਉਹ ਕਿਸ ਤਰ੍ਹਾਂ ਦੇ ਹੰਝੂ ਪੂੰਝ ਦੇਵੇਗਾ? ਪਰਮੇਸ਼ੁਰ ਖ਼ੁਸ਼ੀ ਦੇ ਹੰਝੂ ਤੇ ਉਹ ਹੰਝੂ ਨਹੀਂ ਪੂੰਝੇਗਾ ਜੋ ਸਾਡੀਆਂ ਅੱਖਾਂ ਦੀ ਰਾਖੀ ਕਰਦੇ ਹਨ। ਇਸ ਦੀ ਬਜਾਇ, ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਦੁੱਖ ਦੇ ਹੰਝੂ ਪੂੰਝ ਦੇਵੇਗਾ। ਪਰਮੇਸ਼ੁਰ ਸਿਰਫ਼ ਹੰਝੂਆਂ ਨੂੰ ਸੁਕਾਵੇਗਾ ਹੀ ਨਹੀਂ, ਸਗੋਂ ਉਹ ਹੰਝੂ ਆਉਣ ਦੇ ਸਾਰੇ ਕਾਰਨਾਂ ਨੂੰ ਮਿਟਾ ਕੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਪੂੰਝ ਦੇਵੇਗਾ।
“ਕੋਈ ਨਹੀਂ ਮਰੇਗਾ।” (ਪ੍ਰਕਾਸ਼ ਦੀ ਕਿਤਾਬ 21:4) ਸਾਡੀ ਦੁਸ਼ਮਣ ਮੌਤ ਤੋਂ ਜ਼ਿਆਦਾ ਕਿਸ ਨੇ ਸਾਡੀਆਂ ਅੱਖਾਂ ਵਿਚ ਹੰਝੂ ਲਿਆਂਦੇ ਹਨ? ਯਹੋਵਾਹ ਆਗਿਆਕਾਰ ਇਨਸਾਨਾਂ ਨੂੰ ਮੌਤ ਦੇ ਚੁੰਗਲ ਤੋਂ ਆਜ਼ਾਦ ਕਰਾਏਗਾ। ਕਿਵੇਂ? ਉਹ ਦੁੱਖ ਦੇ ਅਸਲੀ ਕਾਰਨ ਯਾਨੀ ਆਦਮ ਤੋਂ ਮਿਲੇ ਪਾਪ ਨੂੰ ਮਿਟਾ ਕੇ ਇੱਦਾਂ ਕਰੇਗਾ। (ਰੋਮੀਆਂ 5:12) ਯਹੋਵਾਹ, ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਆਗਿਆਕਾਰ ਇਨਸਾਨਾਂ ਨੂੰ ਮੁਕੰਮਲ ਬਣਾਵੇਗਾ। ਫਿਰ ਆਖ਼ਰੀ ਦੁਸ਼ਮਣ ਮੌਤ ਨੂੰ “ਖ਼ਤਮ ਕਰ ਦਿੱਤਾ ਜਾਵੇਗਾ।” (1 ਕੁਰਿੰਥੀਆਂ 15:26) ਵਫ਼ਾਦਾਰ ਇਨਸਾਨ ਪਰਮੇਸ਼ੁਰ ਦੇ ਮਕਸਦ ਅਨੁਸਾਰ ਹਮੇਸ਼ਾ ਲਈ ਚੰਗੀ ਸਿਹਤ ਦਾ ਆਨੰਦ ਮਾਣ ਸਕਣਗੇ।
“ਕੋਈ ਦੁੱਖ-ਦਰਦ ਨਹੀਂ ਹੋਵੇਗਾ।” (ਪ੍ਰਕਾਸ਼ ਦੀ ਕਿਤਾਬ 21:4) ਕਿਸ ਤਰ੍ਹਾਂ ਦਾ ਦੁੱਖ-ਦਰਦ ਨਹੀਂ ਹੋਵੇਗਾ? ਪਾਪ ਤੇ ਨਾਮੁਕੰਮਲਤਾ ਕਰਕੇ ਆਉਣ ਵਾਲਾ ਹਰ ਮਾਨਸਿਕ, ਜਜ਼ਬਾਤੀ ਤੇ ਸਰੀਰਕ ਦੁੱਖ ਖ਼ਤਮ ਹੋ ਜਾਵੇਗਾ ਜਿਸ ਕਰਕੇ ਅਣਗਿਣਤ ਲੋਕਾਂ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਹੈ।
ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ
14 ਯਹੋਵਾਹ ਆਪਣੇ ਬਚਨ ਵਿਚ ਜੋ ਕਹਿੰਦਾ ਹੈ ਸਾਨੂੰ ਉਸ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ। ਉਹ ਆਪਣੇ ਬਾਰੇ ਸੱਚ ਦੱਸਦਾ ਹੈ ਤੇ ਉਸ ਦੀ ਗੱਲ ਹਮੇਸ਼ਾ ਪੂਰੀ ਹੁੰਦੀ ਹੈ। ਇਸ ਲਈ ਅਸੀਂ ਉਸ ਦੀ ਗੱਲ ਤੇ ਪੂਰਾ ਇਤਬਾਰ ਕਰ ਸਕਦੇ ਹਾਂ। ਜਦ ਯਹੋਵਾਹ ਕਹਿੰਦਾ ਹੈ ਕਿ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ,” ਤਾਂ ਅਸੀਂ ਉਸ ਦੀ ਗੱਲ ਦਾ ਯਕੀਨ ਕਰ ਸਕਦੇ ਹਾਂ। (2 ਥੱਸਲੁਨੀਕੀਆਂ 1:8) ਅਤੇ ਜਦ ਯਹੋਵਾਹ ਕਹਿੰਦਾ ਹੈ ਕਿ ਉਹ ਧਰਮ ਦਾ ਪਿੱਛਾ ਕਰਨ ਵਾਲੇ ਨਾਲ ਪ੍ਰੇਮ ਕਰਦਾ ਹੈ, ਨਿਹਚਾ ਕਰਨ ਵਾਲੇ ਨੂੰ ਉਹ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੇਗਾ ਅਤੇ ਉਹ ਦੁੱਖ, ਰੋਣਾ ਤੇ ਮੌਤ ਨੂੰ ਵੀ ਖ਼ਤਮ ਕਰ ਦੇਵੇਗਾ, ਤਾਂ ਅਸੀਂ ਉਸ ਦੀ ਗੱਲ ਦਾ ਇਤਬਾਰ ਕਰ ਸਕਦੇ ਹਾਂ। ਯਹੋਵਾਹ ਨੇ ਆਪਣੇ ਇਸ ਅਖ਼ੀਰਲੇ ਵਾਅਦੇ ਤੇ ਜ਼ੋਰ ਦਿੰਦੇ ਹੋਏ ਯੂਹੰਨਾ ਰਸੂਲ ਨੂੰ ਕਿਹਾ: “ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”—ਪਰਕਾਸ਼ ਦੀ ਪੋਥੀ 21:4, 5; ਕਹਾਉਤਾਂ 15:9; ਯੂਹੰਨਾ 3:36.
ਹੀਰੇ-ਮੋਤੀਆਂ ਦੀ ਖੋਜ ਕਰੋ
it-2 249 ਪੈਰਾ 2
ਜ਼ਿੰਦਗੀ
ਪਰਮੇਸ਼ੁਰ ਨੇ ਆਪਣੇ ਹੁਕਮ ਵਿਚ ਆਦਮ ਨੂੰ ਦੱਸਿਆ ਸੀ ਕਿ ਜੇ ਉਹ ਆਗਿਆਕਾਰ ਰਹੇਗਾ, ਤਾਂ ਉਹ ਨਹੀਂ ਮਰੇਗਾ। (ਉਤ 2:17) ਜਦੋਂ ਮਨੁੱਖਜਾਤੀ ਦੇ ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕੀਤਾ ਜਾਵੇਗਾ, ਤਾਂ ਆਗਿਆਕਾਰ ਇਨਸਾਨਾਂ ਦੇ ਸਰੀਰਾਂ ਵਿਚ ਪਾਪ ਦਾ ਕੋਈ ਅਸਰ ਨਹੀਂ ਰਹੇਗਾ ਜਿਸ ਨਾਲ ਮੌਤ ਆਉਂਦੀ ਸੀ। ਉਨ੍ਹਾਂ ਨੂੰ ਕਦੇ ਵੀ ਮਰਨਾ ਨਹੀਂ ਪਵੇਗਾ। (1 ਕੁਰਿੰ 15:26) ਮਸੀਹ ਦੇ ਰਾਜ ਦੇ ਅਖ਼ੀਰ ʼਤੇ ਮੌਤ ਨੂੰ ਖ਼ਤਮ ਕੀਤਾ ਜਾਵੇਗਾ। ਪ੍ਰਕਾਸ਼ ਦੀ ਕਿਤਾਬ ਅਨੁਸਾਰ ਇਹ ਰਾਜ 1,000 ਸਾਲ ਦਾ ਹੋਵੇਗਾ। ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਮਸੀਹ ਦੇ ਨਾਲ ਰਾਜੇ ਅਤੇ ਪੁਜਾਰੀ ਬਣਨ ਵਾਲੇ “ਜੀਉਂਦੇ ਹੋ ਗਏ ਅਤੇ ਉਨ੍ਹਾਂ ਨੇ ਮਸੀਹ ਦੇ ਨਾਲ ਰਾਜਿਆਂ ਵਜੋਂ 1,000 ਸਾਲ ਰਾਜ ਕੀਤਾ।” “ਬਾਕੀ ਮਰੇ ਹੋਏ ਲੋਕ” ਜੋ “1,000 ਸਾਲ ਪੂਰਾ ਹੋਣ ਤਕ ਜੀਉਂਦੇ ਨਹੀਂ ਹੋਏ,” ਉਹ ਲੋਕ ਹਨ ਜੋ ਹਜ਼ਾਰ ਸਾਲ ਦੇ ਅਖ਼ੀਰ ਵਿਚ, ਪਰ ਸ਼ੈਤਾਨ ਦੇ ਅਥਾਹ ਕੁੰਡ ਵਿੱਚੋਂ ਛੱਡੇ ਜਾਣ ਅਤੇ ਇਨਸਾਨਾਂ ਨੂੰ ਗੁਮਰਾਹ ਕਰਨ ਤੋਂ ਪਹਿਲਾਂ ਜੀ ਰਹੇ ਹੋਣਗੇ। ਹਜ਼ਾਰ ਸਾਲ ਦੇ ਅੰਤ ਹੋਣ ਤਕ ਸਾਰੇ ਇਨਸਾਨ ਮੁਕੰਮਲ ਹੋ ਚੁੱਕੇ ਹੋਣਗੇ ਜਿੱਦਾਂ ਆਦਮ ਤੇ ਹੱਵਾਹ ਪਾਪ ਕਰਨ ਤੋਂ ਪਹਿਲਾਂ ਸਨ। ਹੁਣ ਉਹ ਮੁਕੰਮਲ ਜ਼ਿੰਦਗੀ ਜੀਉਣਗੇ। ਜਿਹੜੇ ਲੋਕ ਸ਼ੈਤਾਨ ਦੇ ਅਥਾਹ ਕੁੰਡ ਵਿੱਚੋਂ ਥੋੜ੍ਹੇ ਸਮੇਂ ਲਈ ਛੱਡੇ ਜਾਣ ʼਤੇ ਆਉਣ ਵਾਲੀ ਆਖ਼ਰੀ ਪਰੀਖਿਆ ਨੂੰ ਪਾਰ ਕਰਨਗੇ, ਉਹ ਹਮੇਸ਼ਾ-ਹਮੇਸ਼ਾ ਲਈ ਜ਼ਿੰਦਗੀ ਦਾ ਆਨੰਦ ਮਾਨਣਗੇ।—ਪ੍ਰਕਾ 20:4-10.
it-2 189-190
ਅੱਗ ਦੀ ਝੀਲ
ਇਹ ਸ਼ਬਦ ਸਿਰਫ਼ ਪ੍ਰਕਾਸ਼ ਦੀ ਕਿਤਾਬ ਵਿਚ ਹੀ ਆਉਂਦਾ ਹੈ ਤੇ ਇਸ ਤਰ੍ਹਾਂ ਦੀ ਕੋਈ ਅਸਲੀ ਝੀਲ ਨਹੀਂ ਹੈ। ਬਾਈਬਲ ਵਿਚ ਹੀ ਇਸ ਦਾ ਮਤਲਬ ਦੱਸਿਆ ਹੈ: “ਅੱਗ ਦੀ ਝੀਲ ਦਾ ਮਤਲਬ ਹੈ ਦੂਸਰੀ ਮੌਤ।”—ਪ੍ਰਕਾ 20:14; 21:8.
ਪ੍ਰਕਾਸ਼ ਦੀ ਕਿਤਾਬ ਵਿਚ ਅੱਗ ਦੀ ਝੀਲ ਬਾਰੇ ਲਿਖੀਆਂ ਹੋਰ ਆਇਤਾਂ ਤੋਂ ਵੀ ਪਤਾ ਲੱਗਦਾ ਕਿ ਇਹ ਕੋਈ ਅਸਲੀ ਝੀਲ ਨਹੀਂ ਹੈ। ਮੌਤ ਬਾਰੇ ਕਿਹਾ ਗਿਆ ਕਿ ਇਸ ਨੂੰ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਜਾਵੇਗਾ। (ਪ੍ਰਕਾ 19:20; 20:14) ਮੌਤ ਨੂੰ ਸਾੜਿਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ, ਬਾਈਬਲ ਦੱਸਦੀ ਹੈ ਕਿ ਸ਼ੈਤਾਨ ਨੂੰ ਝੀਲ ਵਿਚ ਸੁੱਟਿਆ ਜਾਵੇਗਾ, ਪਰ ਦੂਤ ਹੋਣ ਕਰਕੇ ਉਸ ਨੂੰ ਅੱਗ ਤੋਂ ਕੋਈ ਨੁਕਸਾਨ ਨਹੀਂ ਹੋ ਸਕਦਾ।—ਪ੍ਰਕਾ 20:10; ਕੂਚ 3:2 ਅਤੇ ਨਿਆ 13:20 ਵਿਚ ਨੁਕਤਾ ਦੇਖੋ।
ਅੱਗ ਦੀ ਝੀਲ ਦਾ ਮਤਲਬ “ਦੂਸਰੀ ਮੌਤ” ਹੈ। ਪ੍ਰਕਾਸ਼ ਦੀ ਕਿਤਾਬ 20:14 ਵਿਚ ਲਿਖਿਆ ਕਿ “ਮੌਤ” ਅਤੇ “ਕਬਰ” ਵੀ ਇਸ ਵਿਚ ਸੁੱਟੇ ਜਾਣਗੇ। ਸੋ ਜ਼ਾਹਰ ਹੈ ਕਿ ਇਹ ਝੀਲ ਨਾ ਤਾਂ ਆਦਮ ਦੇ ਪਾਪ ਤੋਂ ਆਈ ਮੌਤ ਨੂੰ (ਰੋਮੀ 5:12) ਤੇ ਨਾ ਹੀ ਹੇਡੀਜ਼ (ਸ਼ੀਓਲ) ਨੂੰ ਦਰਸਾਉਂਦੀ ਹੈ। ਸੋ ਇਹ ਇਕ ਹੋਰ ਤਰ੍ਹਾਂ ਦੀ ਮੌਤ ਹੈ ਜਿਸ ਦਾ ਕੋਈ ਤੋੜ ਨਹੀਂ ਹੈ ਕਿਉਂਕਿ ਬਾਈਬਲ ਕਿਤੇ ਨਹੀਂ ਕਹਿੰਦੀ ਕਿ ਇਸ ਵਿੱਚੋਂ ਕੋਈ ਚੀਜ਼ ਵਾਪਸ ਮੁੜੇਗੀ ਜਦ ਕਿ ਮੌਤ ਤੇ ਹੇਡੀਜ਼ (ਸ਼ੀਓਲ) ਮਰੇ ਹੋਏ ਲੋਕ ਮੋੜ ਦੇਣਗੇ। (ਪ੍ਰਕਾ 20:13) ਸੋ ਜਿਨ੍ਹਾਂ ਲੋਕਾਂ ਦੇ ਨਾਂ “ਜੀਵਨ ਦੀ ਕਿਤਾਬ” ਵਿਚ ਨਾ ਮਿਲੇ, ਜੋ ਬਿਨਾਂ ਪਛਤਾਏ ਪਰਮੇਸ਼ੁਰ ਦੀ ਸਰਬਸੱਤਾ ਦੇ ਵਿਰੋਧੀ ਬਣੇ ਰਹੇ, ਉਨ੍ਹਾਂ ਨੂੰ ਅੱਗ ਦੀ ਝੀਲ ਵਿਚ ਸੁੱਟਿਆ ਜਾਵੇਗਾ ਜੋ ਹਮੇਸ਼ਾ-ਹਮੇਸ਼ਾ ਦਾ ਵਿਨਾਸ਼ ਹੈ ਜਾਂ ਦੂਸਰੀ ਮੌਤ।—ਪ੍ਰਕਾ 20:15.