ਜ਼ਬੂਰ
ਪੰਜਵੀਂ ਕਿਤਾਬ
(ਜ਼ਬੂਰ 107-150)
2 ਇਹ ਗੱਲ ਉਹ ਲੋਕ ਕਹਿਣ ਜਿਨ੍ਹਾਂ ਨੂੰ ਯਹੋਵਾਹ ਨੇ ਛੁਡਾਇਆ ਹੈ,*
ਹਾਂ, ਜਿਨ੍ਹਾਂ ਨੂੰ ਉਸ ਨੇ ਦੁਸ਼ਮਣ ਦੇ ਹੱਥੋਂ ਛੁਡਾਇਆ ਹੈ,+
3 ਜਿਨ੍ਹਾਂ ਨੂੰ ਉਸ ਨੇ ਵੱਖ-ਵੱਖ ਦੇਸ਼ਾਂ ਤੋਂ ਇਕੱਠਾ ਕੀਤਾ ਹੈ,+
ਪੂਰਬ ਅਤੇ ਪੱਛਮ ਤੋਂ, ਉੱਤਰ ਅਤੇ ਦੱਖਣ ਤੋਂ।+
4 ਉਹ ਉਜਾੜ ਅਤੇ ਵੀਰਾਨ ਇਲਾਕੇ ਵਿਚ ਭਟਕਦੇ ਰਹੇ;
ਉਨ੍ਹਾਂ ਨੂੰ ਵੱਸਣ ਲਈ ਕੋਈ ਸ਼ਹਿਰ ਨਹੀਂ ਮਿਲਿਆ।
5 ਉਹ ਭੁੱਖੇ-ਪਿਆਸੇ ਸਨ;
ਉਹ ਥਕਾਵਟ ਕਰਕੇ ਨਿਢਾਲ ਹੋ ਗਏ ਸਨ।
8 ਹੇ ਲੋਕੋ, ਯਹੋਵਾਹ ਦੇ ਅਟੱਲ ਪਿਆਰ ਕਰਕੇ ਉਸ ਦਾ ਧੰਨਵਾਦ ਕਰੋ+
ਅਤੇ ਉਸ ਦੇ ਹੈਰਾਨੀਜਨਕ ਕੰਮਾਂ ਲਈ ਜੋ ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕੀਤੇ ਹਨ।+
9 ਉਸ ਨੇ ਪਿਆਸਿਆਂ ਦੀ ਪਿਆਸ ਬੁਝਾਈ
ਅਤੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ।+
10 ਕੁਝ ਲੋਕ ਘੁੱਪ ਹਨੇਰੇ ਵਿਚ ਰਹਿ ਰਹੇ ਸਨ
ਅਤੇ ਕੈਦੀ ਲੋਹੇ ਦੀਆਂ ਜ਼ੰਜੀਰਾਂ ਨਾਲ ਜਕੜੇ ਦੁੱਖ ਸਹਿ ਰਹੇ ਸਨ
11 ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਖ਼ਿਲਾਫ਼ ਬਗਾਵਤ ਕੀਤੀ
ਅਤੇ ਅੱਤ ਮਹਾਨ ਦੀ ਸਲਾਹ ਨੂੰ ਤੁੱਛ ਸਮਝਿਆ।+
12 ਇਸ ਲਈ ਉਸ ਨੇ ਦੁੱਖ-ਤਕਲੀਫ਼ਾਂ ਰਾਹੀਂ ਉਨ੍ਹਾਂ ਦੇ ਦਿਲਾਂ ਨੂੰ ਨਿਮਰ ਕੀਤਾ;+
ਉਹ ਠੇਡਾ ਖਾ ਕੇ ਡਿਗ ਪਏ ਅਤੇ ਉਨ੍ਹਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਸੀ।
13 ਉਹ ਬਿਪਤਾ ਦੇ ਵੇਲੇ ਯਹੋਵਾਹ ਨੂੰ ਦੁਹਾਈ ਦਿੰਦੇ ਰਹੇ
ਅਤੇ ਉਸ ਨੇ ਉਨ੍ਹਾਂ ਨੂੰ ਕਸ਼ਟ ਤੋਂ ਬਚਾਇਆ।
14 ਉਹ ਉਨ੍ਹਾਂ ਨੂੰ ਘੁੱਪ ਹਨੇਰੇ ਵਿੱਚੋਂ ਕੱਢ ਲਿਆਇਆ
ਅਤੇ ਉਨ੍ਹਾਂ ਦੀਆਂ ਬੇੜੀਆਂ ਭੰਨ ਸੁੱਟੀਆਂ।+
15 ਹੇ ਲੋਕੋ, ਯਹੋਵਾਹ ਦੇ ਅਟੱਲ ਪਿਆਰ+ ਕਰਕੇ ਉਸ ਦਾ ਧੰਨਵਾਦ ਕਰੋ
ਅਤੇ ਉਸ ਦੇ ਹੈਰਾਨੀਜਨਕ ਕੰਮਾਂ ਲਈ ਜੋ ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕੀਤੇ ਹਨ।
16 ਉਸ ਨੇ ਤਾਂਬੇ ਦੇ ਦਰਵਾਜ਼ੇ ਤੋੜ ਦਿੱਤੇ
ਅਤੇ ਲੋਹੇ ਦੇ ਕੁੰਡੇ ਭੰਨ ਸੁੱਟੇ।+
17 ਉਨ੍ਹਾਂ ਮੂਰਖਾਂ ਨੇ ਆਪਣੇ ਅਪਰਾਧਾਂ ਅਤੇ ਗ਼ਲਤੀਆਂ ਕਰਕੇ ਦੁੱਖ ਝੱਲੇ।+
18 ਉਨ੍ਹਾਂ ਦੀ ਭੁੱਖ ਮਰ ਗਈ
ਅਤੇ ਉਹ ਮੌਤ ਦੇ ਦਰਵਾਜ਼ੇ ʼਤੇ ਪਹੁੰਚ ਗਏ।
19 ਉਨ੍ਹਾਂ ਨੇ ਬਿਪਤਾ ਦੇ ਵੇਲੇ ਯਹੋਵਾਹ ਨੂੰ ਦੁਹਾਈ ਦਿੱਤੀ
ਅਤੇ ਉਸ ਨੇ ਉਨ੍ਹਾਂ ਨੂੰ ਕਸ਼ਟ ਤੋਂ ਬਚਾਇਆ।
20 ਉਹ ਹੁਕਮ ਦੇ ਕੇ ਉਨ੍ਹਾਂ ਨੂੰ ਚੰਗਾ ਕਰਦਾ ਸੀ+
ਅਤੇ ਉਨ੍ਹਾਂ ਨੂੰ ਟੋਇਆਂ ਵਿੱਚੋਂ ਕੱਢਦਾ ਸੀ ਜਿੱਥੇ ਉਹ ਫਸੇ ਹੁੰਦੇ ਸਨ।
21 ਹੇ ਲੋਕੋ, ਯਹੋਵਾਹ ਦੇ ਅਟੱਲ ਪਿਆਰ ਕਰਕੇ ਉਸ ਦਾ ਧੰਨਵਾਦ ਕਰੋ
ਅਤੇ ਉਸ ਦੇ ਹੈਰਾਨੀਜਨਕ ਕੰਮਾਂ ਲਈ ਜੋ ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕੀਤੇ ਹਨ।
22 ਉਸ ਨੂੰ ਧੰਨਵਾਦ ਦੇ ਬਲੀਦਾਨ ਚੜ੍ਹਾਓ+
ਅਤੇ ਖ਼ੁਸ਼ੀ ਨਾਲ ਉਸ ਦੇ ਕੰਮਾਂ ਦਾ ਐਲਾਨ ਕਰੋ।
23 ਜਿਹੜੇ ਸਮੁੰਦਰੀ ਜਹਾਜ਼ਾਂ ʼਤੇ ਸਫ਼ਰ ਕਰਦੇ ਹਨ
ਅਤੇ ਕਾਰੋਬਾਰ ਕਰਨ ਲਈ ਵੱਡੇ-ਵੱਡੇ ਸਾਗਰ ਪਾਰ ਜਾਂਦੇ ਹਨ,+
24 ਉਨ੍ਹਾਂ ਨੇ ਯਹੋਵਾਹ ਦੇ ਕੰਮ ਦੇਖੇ ਹਨ
ਅਤੇ ਡੂੰਘੇ ਪਾਣੀਆਂ ਵਿਚ ਉਸ ਦੇ ਹੈਰਾਨੀਜਨਕ ਕੰਮ ਦੇਖੇ ਹਨ;+
25 ਉਸ ਦੇ ਹੁਕਮ ਨਾਲ ਤੂਫ਼ਾਨ ਉੱਠਦਾ ਹੈ+
ਅਤੇ ਸਮੁੰਦਰ ਦੀਆਂ ਲਹਿਰਾਂ ਉੱਪਰ ਉੱਛਲ਼ਦੀਆਂ ਹਨ।
26 ਲਹਿਰਾਂ ਜਹਾਜ਼ ਦੇ ਚਾਲਕਾਂ ਨੂੰ ਆਸਮਾਨ ਤਕ ਚੁੱਕ ਲੈਂਦੀਆਂ ਹਨ
ਅਤੇ ਫਿਰ ਪਟਕਾ ਕੇ ਉਨ੍ਹਾਂ ਨੂੰ ਡੂੰਘੇ ਪਾਣੀਆਂ ਵਿਚ ਸੁੱਟ ਦਿੰਦੀਆਂ ਹਨ।
ਜਾਨ ਜੋਖਮ ਵਿਚ ਪਈ ਹੋਣ ਕਰਕੇ ਉਨ੍ਹਾਂ ਦੀ ਹਿੰਮਤ ਜਵਾਬ ਦੇ ਜਾਂਦੀ ਹੈ।
28 ਉਹ ਬਿਪਤਾ ਦੇ ਵੇਲੇ ਯਹੋਵਾਹ ਨੂੰ ਦੁਹਾਈ ਦਿੰਦੇ ਹਨ+
ਅਤੇ ਉਹ ਉਨ੍ਹਾਂ ਨੂੰ ਕਸ਼ਟ ਤੋਂ ਬਚਾਉਂਦਾ ਹੈ।
29 ਉਹ ਤੂਫ਼ਾਨ ਨੂੰ ਸ਼ਾਂਤ ਕਰਦਾ ਹੈ
ਅਤੇ ਸਮੁੰਦਰ ਦੀਆਂ ਲਹਿਰਾਂ ਚੁੱਪ ਹੋ ਜਾਂਦੀਆਂ ਹਨ।+
30 ਲਹਿਰਾਂ ਨੂੰ ਚੁੱਪ ਦੇਖ ਕੇ ਉਹ ਖ਼ੁਸ਼ ਹੋ ਜਾਂਦੇ ਹਨ
ਅਤੇ ਉਹ ਉਨ੍ਹਾਂ ਨੂੰ ਉਸ ਜਗ੍ਹਾ ਸੁਰੱਖਿਅਤ ਲੈ ਜਾਂਦਾ ਹੈ ਜਿੱਥੇ ਉਹ ਜਾਣਾ ਚਾਹੁੰਦੇ ਹਨ।
31 ਹੇ ਲੋਕੋ, ਯਹੋਵਾਹ ਦੇ ਅਟੱਲ ਪਿਆਰ ਕਰਕੇ ਉਸ ਦਾ ਧੰਨਵਾਦ ਕਰੋ
ਅਤੇ ਉਸ ਦੇ ਹੈਰਾਨੀਜਨਕ ਕੰਮਾਂ ਲਈ ਜੋ ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕੀਤੇ ਹਨ।+
32 ਲੋਕਾਂ ਦੀ ਮੰਡਲੀ ਵਿਚ ਉਸ ਦੀ ਮਹਿਮਾ ਕਰੋ+
ਅਤੇ ਬਜ਼ੁਰਗਾਂ ਦੀ ਸਭਾ ਵਿਚ ਉਸ ਦਾ ਗੁਣਗਾਨ ਕਰੋ।
33 ਉਹ ਦਰਿਆਵਾਂ ਨੂੰ ਰੇਗਿਸਤਾਨ ਬਣਾ ਦਿੰਦਾ ਹੈ
ਅਤੇ ਪਾਣੀ ਦੇ ਚਸ਼ਮਿਆਂ ਨੂੰ ਸੁੱਕੀ ਜ਼ਮੀਨ,+
34 ਉਹ ਉਪਜਾਊ ਜ਼ਮੀਨ ਨੂੰ ਬੰਜਰ ਬਣਾ ਦਿੰਦਾ ਹੈ+
ਕਿਉਂਕਿ ਉਸ ਦੇ ਵਾਸੀ ਦੁਸ਼ਟ ਕੰਮ ਕਰਦੇ ਹਨ।
35 ਉਹ ਰੇਗਿਸਤਾਨ ਵਿਚ ਪਾਣੀ ਦੇ ਤਲਾਬ ਬਣਾ ਦਿੰਦਾ ਹੈ
ਅਤੇ ਸੁੱਕੀ ਜ਼ਮੀਨ ʼਤੇ ਪਾਣੀ ਦੇ ਚਸ਼ਮੇ ਵਗਾ ਦਿੰਦਾ ਹੈ।+
38 ਉਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਅਤੇ ਉਹ ਵਧਦੇ-ਫੁੱਲਦੇ ਹਨ;
ਉਹ ਉਨ੍ਹਾਂ ਦੇ ਪਸ਼ੂਆਂ ਦੀ ਗਿਣਤੀ ਘਟਣ ਨਹੀਂ ਦਿੰਦਾ।+
39 ਪਰ ਜ਼ੁਲਮ, ਕਸ਼ਟ ਤੇ ਦੁੱਖ ਦੇ ਕਰਕੇ
ਉਨ੍ਹਾਂ ਦੀ ਗਿਣਤੀ ਦੁਬਾਰਾ ਘੱਟ ਜਾਂਦੀ ਹੈ ਅਤੇ ਉਹ ਬੇਇੱਜ਼ਤ ਹੁੰਦੇ ਹਨ।
40 ਉਹ ਉੱਚ ਅਧਿਕਾਰੀਆਂ ਪ੍ਰਤੀ ਆਪਣੀ ਨਫ਼ਰਤ ਜ਼ਾਹਰ ਕਰਦਾ ਹੈ
ਅਤੇ ਉਨ੍ਹਾਂ ਨੂੰ ਵੀਰਾਨ ਇਲਾਕੇ ਵਿਚ ਭਟਕਣ ਲਈ ਛੱਡ ਦਿੰਦਾ ਹੈ।+