ਯਸਾਯਾਹ
65 “ਜਿਨ੍ਹਾਂ ਲੋਕਾਂ ਨੇ ਮੇਰੇ ਬਾਰੇ ਪੁੱਛਿਆ ਹੀ ਨਹੀਂ, ਮੈਂ ਉਨ੍ਹਾਂ ਉੱਤੇ ਆਪਣੇ ਆਪ ਨੂੰ ਜ਼ਾਹਰ ਕੀਤਾ;
ਜਿਹੜੇ ਲੋਕ ਮੈਨੂੰ ਲੱਭ ਨਹੀਂ ਰਹੇ ਸਨ, ਉਨ੍ਹਾਂ ਨੂੰ ਮੈਂ ਆਪ ਹੀ ਮਿਲ ਪਿਆ।+
ਜਿਹੜੀ ਕੌਮ ਮੇਰਾ ਨਾਂ ਨਹੀਂ ਲੈਂਦੀ ਸੀ, ਮੈਂ ਉਸ ਨੂੰ ਕਿਹਾ, ‘ਮੈਂ ਹਾਂ, ਮੈਂ ਇੱਥੇ ਹਾਂ!’+
2 ਮੈਂ ਸਾਰਾ-ਸਾਰਾ ਦਿਨ ਆਪਣੀਆਂ ਬਾਹਾਂ ਖੋਲ੍ਹੀ ਜ਼ਿੱਦੀ ਲੋਕਾਂ ਦੀ ਉਡੀਕ ਕਰਦਾ ਰਹਿੰਦਾ ਹਾਂ,+
ਹਾਂ, ਉਨ੍ਹਾਂ ਲੋਕਾਂ ਦੀ ਜੋ ਬੁਰੇ ਰਾਹ ʼਤੇ ਤੁਰਦੇ ਹਨ+
ਅਤੇ ਆਪਣੇ ਹੀ ਵਿਚਾਰਾਂ ਮੁਤਾਬਕ ਚੱਲਦੇ ਹਨ;+
3 ਉਹ ਲੋਕ ਲਗਾਤਾਰ ਮੇਰੇ ਮੂੰਹ ʼਤੇ ਮੇਰਾ ਨਿਰਾਦਰ ਕਰਦੇ ਹਨ,+
ਬਾਗ਼ਾਂ ਵਿਚ ਬਲੀਦਾਨ ਚੜ੍ਹਾਉਂਦੇ+ ਤੇ ਇੱਟਾਂ ਉੱਤੇ ਬਲ਼ੀਆਂ ਚੜ੍ਹਾਉਂਦੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।
5 ਉਹ ਕਹਿੰਦੇ ਹਨ, ‘ਦੂਰ ਹੀ ਰਹਿ; ਮੇਰੇ ਨੇੜੇ ਨਾ ਆ
ਕਿਉਂਕਿ ਮੈਂ ਤੇਰੇ ਨਾਲੋਂ ਜ਼ਿਆਦਾ ਪਵਿੱਤਰ ਹਾਂ।’
ਇਹ ਲੋਕ ਮੇਰੀਆਂ ਨਾਸਾਂ ਵਿਚ ਧੂੰਆਂ ਹਨ, ਇਕ ਅੱਗ ਜੋ ਸਾਰਾ ਦਿਨ ਬਲ਼ਦੀ ਰਹਿੰਦੀ ਹੈ।
6 ਦੇਖੋ! ਇਹ ਮੇਰੇ ਸਾਮ੍ਹਣੇ ਲਿਖਿਆ ਗਿਆ;
ਮੈਂ ਚੁੱਪ ਨਹੀਂ ਰਹਾਂਗਾ,
ਸਗੋਂ ਮੈਂ ਉਨ੍ਹਾਂ ਤੋਂ ਬਦਲਾ ਲਵਾਂਗਾ,+
ਮੈਂ ਉਨ੍ਹਾਂ ਤੋਂ ਗਿਣ-ਗਿਣ ਕੇ ਬਦਲਾ ਲਵਾਂਗਾ,*
7 ਹਾਂ, ਉਨ੍ਹਾਂ ਦੇ ਗੁਨਾਹਾਂ ਦਾ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਗੁਨਾਹਾਂ ਦਾ ਵੀ,”+ ਯਹੋਵਾਹ ਕਹਿੰਦਾ ਹੈ।
“ਕਿਉਂਕਿ ਉਨ੍ਹਾਂ ਨੇ ਪਹਾੜਾਂ ਉੱਤੇ ਬਲ਼ੀਆਂ ਚੜ੍ਹਾਈਆਂ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ
ਅਤੇ ਉਨ੍ਹਾਂ ਨੇ ਪਹਾੜੀਆਂ ਉੱਤੇ ਮੈਨੂੰ ਬਦਨਾਮ ਕੀਤਾ,+
ਇਸ ਲਈ ਮੈਂ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੀ ਪੂਰੀ ਮਜ਼ਦੂਰੀ ਦਿਆਂਗਾ।”*
8 ਯਹੋਵਾਹ ਇਹ ਕਹਿੰਦਾ ਹੈ:
“ਜਦੋਂ ਲੱਗਦਾ ਹੈ ਕਿ ਅੰਗੂਰਾਂ ਦੇ ਗੁੱਛੇ ਵਿੱਚੋਂ ਨਵਾਂ ਦਾਖਰਸ ਕੱਢਿਆ ਜਾ ਸਕਦਾ ਹੈ,
ਤਾਂ ਕੋਈ ਕਹਿੰਦਾ ਹੈ, ‘ਇਸ ਨੂੰ ਨਾਸ਼ ਨਾ ਕਰੋ ਕਿਉਂਕਿ ਇਸ ਵਿਚ ਕੁਝ ਚੰਗਾ* ਹੈ,’
ਇਸੇ ਤਰ੍ਹਾਂ ਮੈਂ ਆਪਣੇ ਸੇਵਕਾਂ ਦੀ ਖ਼ਾਤਰ ਕਰਾਂਗਾ;
ਮੈਂ ਉਨ੍ਹਾਂ ਸਾਰਿਆਂ ਨੂੰ ਨਾਸ਼ ਨਹੀਂ ਕਰਾਂਗਾ।+
9 ਮੈਂ ਯਾਕੂਬ ਵਿੱਚੋਂ ਇਕ ਸੰਤਾਨ* ਨੂੰ ਕੱਢਾਂਗਾ
ਅਤੇ ਯਹੂਦਾਹ ਵਿੱਚੋਂ ਆਪਣੇ ਪਹਾੜਾਂ ਉੱਤੇ ਵੱਸਣ ਲਈ ਇਕ ਵਾਰਸ ਨੂੰ;+
ਮੇਰੇ ਚੁਣੇ ਹੋਏ ਉਸ ਦੇ ਵਾਰਸ ਹੋਣਗੇ
ਅਤੇ ਮੇਰੇ ਸੇਵਕ ਉੱਥੇ ਵੱਸਣਗੇ।+
ਇੱਦਾਂ ਮੇਰੇ ਲੋਕਾਂ ਦੀ ਖ਼ਾਤਰ ਕੀਤਾ ਜਾਵੇਗਾ ਜੋ ਮੇਰੀ ਭਾਲ ਕਰਦੇ ਹਨ।
11 ਪਰ ਤੁਸੀਂ ਯਹੋਵਾਹ ਨੂੰ ਤਿਆਗਣ ਵਾਲਿਆਂ ਵਿੱਚੋਂ ਹੋ+
ਜੋ ਮੇਰੇ ਪਵਿੱਤਰ ਪਹਾੜ ਨੂੰ ਭੁਲਾਉਂਦੇ ਹੋ,+
ਜੋ ਚੰਗੀ ਕਿਸਮਤ ਦੇ ਦੇਵਤੇ ਲਈ ਮੇਜ਼ ਸਜਾਉਂਦੇ ਹੋ
ਅਤੇ ਤਕਦੀਰ ਦੇ ਦੇਵਤੇ ਲਈ ਰਲ਼ੇ ਹੋਏ ਦਾਖਰਸ ਦੇ ਪਿਆਲੇ ਭਰਦੇ ਹੋ।
12 ਮੈਂ ਤੁਹਾਡਾ ਭਵਿੱਖ ਦੱਸਦਾ ਹਾਂ ਕਿ ਤੁਸੀਂ ਤਲਵਾਰ ਨਾਲ ਮਾਰੇ ਜਾਓਗੇ+
ਅਤੇ ਤੁਸੀਂ ਸਾਰੇ ਵੱਢੇ ਜਾਣ ਲਈ ਆਪਣੇ ਸਿਰ ਝੁਕਾਓਗੇ+
ਕਿਉਂਕਿ ਮੈਂ ਪੁਕਾਰਿਆ, ਪਰ ਤੁਸੀਂ ਜਵਾਬ ਨਹੀਂ ਦਿੱਤਾ,
ਮੈਂ ਬੋਲਿਆ, ਪਰ ਤੁਸੀਂ ਸੁਣਿਆ ਨਹੀਂ;+
ਤੁਸੀਂ ਉਹੀ ਕਰਦੇ ਰਹੇ ਜੋ ਮੇਰੀਆਂ ਨਜ਼ਰਾਂ ਵਿਚ ਬੁਰਾ ਸੀ
ਅਤੇ ਤੁਸੀਂ ਉਹੀ ਚੁਣਿਆ ਜਿਸ ਤੋਂ ਮੈਂ ਖ਼ੁਸ਼ ਨਹੀਂ ਸੀ।”+
13 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:
“ਦੇਖੋ! ਮੇਰੇ ਸੇਵਕ ਖਾਣਗੇ, ਪਰ ਤੁਸੀਂ ਭੁੱਖੇ ਰਹੋਗੇ।+
ਦੇਖੋ! ਮੇਰੇ ਸੇਵਕ ਪੀਣਗੇ,+ ਪਰ ਤੁਸੀਂ ਪਿਆਸੇ ਰਹੋਗੇ।
ਦੇਖੋ! ਮੇਰੇ ਸੇਵਕ ਜਸ਼ਨ ਮਨਾਉਣਗੇ,+ ਪਰ ਤੁਸੀਂ ਸ਼ਰਮਿੰਦਾ ਹੋਵੋਗੇ।+
14 ਦੇਖੋ! ਮੇਰੇ ਸੇਵਕ ਉੱਚੀ-ਉੱਚੀ ਜੈਕਾਰੇ ਲਾਉਣਗੇ ਕਿਉਂਕਿ ਉਨ੍ਹਾਂ ਦਾ ਦਿਲ ਖ਼ੁਸ਼ ਹੋਵੇਗਾ,
ਪਰ ਤੁਸੀਂ ਦੁਖੀ ਦਿਲ ਕਰਕੇ ਚਿੱਲਾਓਗੇ
ਅਤੇ ਟੁੱਟੇ ਹੋਏ ਮਨ ਕਰਕੇ ਰੋਵੋ-ਕੁਰਲਾਵੋਗੇ।
15 ਤੁਸੀਂ ਆਪਣੇ ਪਿੱਛੇ ਅਜਿਹਾ ਨਾਂ ਛੱਡ ਜਾਓਗੇ ਜਿਸ ਨੂੰ ਮੇਰੇ ਚੁਣੇ ਹੋਏ ਸਰਾਪ ਵਾਂਗ ਵਰਤਣਗੇ
ਅਤੇ ਸਾਰੇ ਜਹਾਨ ਦਾ ਮਾਲਕ ਯਹੋਵਾਹ ਤੁਹਾਡੇ ਵਿੱਚੋਂ ਹਰੇਕ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ,
ਪਰ ਉਹ ਆਪਣੇ ਸੇਵਕਾਂ ਨੂੰ ਕਿਸੇ ਹੋਰ ਨਾਂ ਤੋਂ ਬੁਲਾਵੇਗਾ;+
16 ਇਸ ਲਈ ਜੋ ਧਰਤੀ ਉੱਤੇ ਆਪਣੇ ਲਈ ਬਰਕਤ ਮੰਗੇਗਾ,
ਉਹ ਸੱਚਾਈ* ਦੇ ਪਰਮੇਸ਼ੁਰ ਤੋਂ ਅਸੀਸ ਪਾਵੇਗਾ
ਅਤੇ ਜੋ ਧਰਤੀ ਉੱਤੇ ਸਹੁੰ ਖਾਏਗਾ,
17 ਦੇਖੋ! ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਸਿਰਜ ਰਿਹਾ ਹਾਂ;+
ਪਹਿਲੀਆਂ ਗੱਲਾਂ ਮਨ ਵਿਚ ਨਹੀਂ ਆਉਣਗੀਆਂ,*
ਨਾ ਹੀ ਉਹ ਦਿਲ ਵਿਚ ਆਉਣਗੀਆਂ।+
18 ਇਸ ਲਈ ਜੋ ਮੈਂ ਬਣਾ ਰਿਹਾ ਹਾਂ, ਉਸ ਕਰਕੇ ਸਦਾ ਖ਼ੁਸ਼ੀਆਂ ਮਨਾਓ ਅਤੇ ਬਾਗ਼-ਬਾਗ਼ ਹੋਵੋ।
ਦੇਖੋ! ਮੈਂ ਯਰੂਸ਼ਲਮ ਨੂੰ ਖ਼ੁਸ਼ੀ ਦਾ ਕਾਰਨ ਬਣਾ ਰਿਹਾ ਹਾਂ
ਅਤੇ ਉਸ ਦੇ ਲੋਕਾਂ ਨੂੰ ਆਨੰਦ ਦਾ ਕਾਰਨ।+
19 ਮੈਂ ਯਰੂਸ਼ਲਮ ਕਰਕੇ ਖ਼ੁਸ਼ ਹੋਵਾਂਗਾ ਅਤੇ ਆਪਣੇ ਲੋਕਾਂ ਕਰਕੇ ਆਨੰਦ ਮਨਾਵਾਂਗਾ;+
ਉੱਥੇ ਫੇਰ ਕਦੇ ਵੀ ਰੋਣ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ ਅਤੇ ਨਾ ਹੀ ਦੁੱਖ ਭਰੀ ਦੁਹਾਈ।”+
20 “ਉੱਥੇ ਫਿਰ ਅਜਿਹਾ ਕੋਈ ਬੱਚਾ ਨਹੀਂ ਹੋਵੇਗਾ ਜੋ ਬੱਸ ਥੋੜ੍ਹੇ ਦਿਨਾਂ ਲਈ ਜੀਵੇ,
ਨਾ ਅਜਿਹਾ ਬਜ਼ੁਰਗ ਹੋਵੇਗਾ ਜੋ ਆਪਣੀ ਪੂਰੀ ਉਮਰ ਨਾ ਭੋਗੇ।
ਜੋ ਕੋਈ ਸੌ ਸਾਲ ਦੀ ਉਮਰ ਵਿਚ ਮਰੇਗਾ, ਉਸ ਨੂੰ ਬੱਚਾ ਹੀ ਸਮਝਿਆ ਜਾਵੇਗਾ
ਅਤੇ ਪਾਪੀ ਭਾਵੇਂ ਸੌ ਸਾਲਾਂ ਦਾ ਹੋਵੇ, ਉਹ ਸਰਾਪ ਮਿਲਣ ਤੇ ਮਰ ਜਾਵੇਗਾ।*
22 ਉਹ ਇਸ ਲਈ ਨਹੀਂ ਬਣਾਉਣਗੇ ਕਿ ਕੋਈ ਦੂਜਾ ਵੱਸੇ,
ਨਾ ਇਸ ਲਈ ਲਾਉਣਗੇ ਕਿ ਕੋਈ ਦੂਜਾ ਖਾਵੇ
ਕਿਉਂਕਿ ਮੇਰੀ ਪਰਜਾ ਦੇ ਦਿਨ ਰੁੱਖ ਦੇ ਦਿਨਾਂ ਵਰਗੇ ਹੋਣਗੇ+
ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ ਪੂਰਾ ਮਜ਼ਾ ਲੈਣਗੇ।
23 ਉਹ ਵਿਅਰਥ ਮਿਹਨਤ ਨਹੀਂ ਕਰਨਗੇ,+
ਨਾ ਉਨ੍ਹਾਂ ਦੇ ਬੱਚੇ ਦੁੱਖ ਸਹਿਣ ਲਈ ਪੈਦਾ ਹੋਣਗੇ
ਕਿਉਂਕਿ ਇਸ ਸੰਤਾਨ* ਉੱਤੇ ਅਤੇ ਉਨ੍ਹਾਂ ਦੀ ਔਲਾਦ ਉੱਤੇ ਯਹੋਵਾਹ ਦੀ ਬਰਕਤ ਹੈ।+
24 ਉਨ੍ਹਾਂ ਦੇ ਪੁਕਾਰਨ ਤੋਂ ਪਹਿਲਾਂ ਹੀ ਮੈਂ ਜਵਾਬ ਦਿਆਂਗਾ;
ਜਦੋਂ ਉਹ ਅਜੇ ਗੱਲਾਂ ਹੀ ਕਰ ਰਹੇ ਹੋਣਗੇ, ਮੈਂ ਸੁਣ ਲਵਾਂਗਾ।
ਮੇਰੇ ਸਾਰੇ ਪਵਿੱਤਰ ਪਹਾੜ ਉੱਤੇ ਉਹ ਨਾ ਕੋਈ ਨੁਕਸਾਨ ਕਰਨਗੇ ਤੇ ਨਾ ਹੀ ਕੋਈ ਤਬਾਹੀ ਮਚਾਉਣਗੇ,”+ ਯਹੋਵਾਹ ਕਹਿੰਦਾ ਹੈ।